ਅਯੁੱਧਿਆ ਕੇਸ: ਸਾਰੇ ਸਵਾਲ ਸਾਡੇ ਤੋਂ ਹੀ ਕਿਉਂ? !    ਜਾਪਾਨ ’ਚ ਸਮੁੰਦਰੀ ਤੂਫ਼ਾਨ ਨਾਲ ਮਰਨ ਵਾਲਿਆਂ ਦੀ ਗਿਣਤੀ 56 ਹੋਈ !    ਆਵਲਾ ਖ਼ਿਲਾਫ਼ ਚੋਣ ਕਮਿਸ਼ਨ ਕੋਲ ਸ਼ਿਕਾਇਤ !    ਅਕਾਲੀ ਦਲ ਦਾ ਰਾਜਸੀ ਵਿੰਗ ਹੈ ਸ਼੍ਰੋਮਣੀ ਕਮੇਟੀ: ਰੰਧਾਵਾ !    ਗੁਰਬੱਤ ਵੀ ਨਹੀਂ ਰੋਕ ਸਕੀ ਬੂਟ ਪਾਲਿਸ਼ ਵਾਲੇ ਸਨੀ ਦਾ ਰਾਹ !    ਪੁਲੀਸ ਵੱਲੋਂ ਪਿੰਡਾਂ ’ਚ ਤਲਾਸ਼ੀ ਮੁਹਿੰਮ ਜਾਰੀ !    ਪ੍ਰਕਾਸ਼ ਪੁਰਬ ਸਮਾਗਮਾਂ ਨੂੰ ਤਾਰਪੀਡੋ ਕਰ ਰਿਹੈ ਬਾਦਲ ਦਲ: ਸਰਨਾ !    ਪਾਦਰੀ ਕੇਸ: ਮੁਹਾਲੀ ਅਦਾਲਤ ਨੇ ਨਿਰਮਲ ਤੇ ਸੁਰਿੰਦਰਪਾਲ ਭਗੌੜੇ ਐਲਾਨੇ !    ਦਿੱਲੀ ਦੇ ਚਾਰ ਸਟੇਡੀਅਮ ਸਾਰਿਆਂ ਲਈ ਖੋਲ੍ਹਣ ਦਾ ਫ਼ੈਸਲਾ !    ਪੰਜਾਬ ਨੇ ਕੌਮੀ ਸੀਨੀਅਰ ਤੇ ਜੂਨੀਅਰ ਗਤਕਾ ਚੈਂਪੀਅਨਸ਼ਿਪ ਜਿੱਤੀ !    

ਸੰਪਾਦਕੀ › ›

Featured Posts
ਅੱਠਵੀਂ ਪਾਸ ਅਧਿਆਪਕ

ਅੱਠਵੀਂ ਪਾਸ ਅਧਿਆਪਕ

ਪ੍ਰਿੰਸੀਪਲ ਵਿਜੈ ਕੁਮਾਰ ਪੰਜਵੀਂ ਜਮਾਤ ਪਾਸ ਕਰਨ ਤੋਂ ਬਾਅਦ ਛੇਵੀਂ ਵਿਚ ਅੰਗਰੇਜ਼ੀ ਦਾ ਵਿਸ਼ਾ ਪੜ੍ਹਨਾ ਪੈ ਗਿਆ। ਅੰਗਰੇਜ਼ੀ ਵਾਲੇ ਅਧਿਆਪਕ ਦੇ ਮਿਹਨਤੀ ਨਾ ਹੋਣ ਕਾਰਨ ਅੰਗਰੇਜ਼ੀ ਬਾਰੇ ਮਨ ਵਿਚ ਡਰ ਅਜਿਹਾ ਬੈਠਿਆ ਕਿ ਜਦੋਂ ਵੀ ਅੰਗਰੇਜ਼ੀ ਦਾ ਪੀਰੀਅਡ ਆਉਣਾ, ਕੰਬਣੀ ਛਿੜ ਜਾਣੀ। ਮੈਂ ਸਭ ਤੋਂ ਪਿੱਛੇ ਜਾ ਬੈਠਦਾ। ਖੈਰ, ਕਿਸੇ ਨਾ ...

Read More

ਡਾਵਾਂਡੋਲ ਅਰਥਚਾਰਾ, ਕਾਰਪੋਰੇਟ ਖੇਤਰ ਤੇ ਸਰਕਾਰ

ਡਾਵਾਂਡੋਲ ਅਰਥਚਾਰਾ, ਕਾਰਪੋਰੇਟ ਖੇਤਰ ਤੇ ਸਰਕਾਰ

ਮਾਨਵ ਭਾਰਤ ਦੀ ਵਿੱਤ ਮੰਤਰੀ ਨਿਰਮਲਾ ਸੀਤਾਰਾਮਨ ਨੇ ਸਰਮਾਏਦਾਰਾਂ ਨੂੰ ਰਾਹਤ ਦਾ ਐਲਾਨ ਕਰਦਿਆਂ ਕਾਰਪੋਰੇਟ ਟੈਕਸ ਦਰਾਂ ਵਿਚ ਭਾਰੀ ਕਟੌਤੀ ਕੀਤੀ। ਦੇਸੀ ਸਰਮਾਏਦਾਰਾਂ ਲਈ ਛੋਟਾਂ ਦਿੰਦਿਆਂ ਟੈਕਸ ਦਰਾਂ 30 ਤੋਂ 22 ਫ਼ੀਸਦੀ ਤੱਕ ਕਰ ਦਿੱਤੀਆਂ ਅਤੇ ਜਿਹੜੇ ਨਵੇਂ ਸਰਮਾਏਦਾਰ ਪਹਿਲੀ ਅਕਤੂਬਰ ਤੋਂ ਆਪਣਾ ਕਾਰੋਬਾਰ ਸ਼ੁਰੂ ਕਰ ਰਹੇ ਹਨ, ਉਨ੍ਹਾਂ ਲਈ ਹੋਰ ...

Read More

ਨੇਕ ਨੀਅਤੀ ਦੀ ਕਮਾਈ

ਨੇਕ ਨੀਅਤੀ ਦੀ ਕਮਾਈ

ਸੁਰਜੀਤ ਭਗਤ ਭਾਈਆ (ਜੀਜਾ) ਜੀ ਕਿਸੇ ਵੀ ਕੀਮਤ ’ਤੇ ਇਕ ਪਲ ਲਈ ਵੀ ਦੁਕਾਨ ਸੁੰਨੀ ਨਹੀਂ ਸਨ ਛੱਡਦੇ। ਲੋੜ ਭਾਵੇਂ ਕਿੱਡੀ ਵੀ ਹੋਵੇ, ਉਨ੍ਹਾਂ ਦੇ ਭਾਪਾ ਜੀ ਜਾਂ ਛੋਟਾ ਭਰਾ ਹੱਟੀ ’ਤੇ ਹਰ ਸਮੇਂ ਬੈਠੇ ਰਹਿੰਦੇ। ਪਤਾ ਨਹੀਂ ਅੱਜ ਕਿੰਨੀ ਕੁ ਵੱਡੀ ਮੁਸੀਬਤ ਆਣ ਪਈ ਸੀ ਕਿ ਇਨ੍ਹਾਂ ਤਿੰਨਾਂ ’ਚੋਂ ਕੋਈ ...

Read More

ਯੂਐੱਨ ਸੈਸ਼ਨ ’ਚ ਏਸ਼ਿਆਈ ਮੁਲਕਾਂ ਦੀ ਆਪਸੀ ਜੰਗ

ਯੂਐੱਨ ਸੈਸ਼ਨ ’ਚ ਏਸ਼ਿਆਈ ਮੁਲਕਾਂ ਦੀ ਆਪਸੀ ਜੰਗ

ਸੰਯੁਕਤ ਰਾਸ਼ਟਰ (ਯੂਐੱਨ) ਜਨਰਲ ਅਸੈਂਬਲੀ ਦੇ 74ਵੇਂ ਸੈਸ਼ਨ ਵਿਚ ਦੁਨੀਆ ਭਰ ਦੇ ਆਗੂਆਂ ਨੇ ਸ਼ਿਰਕਤ ਕੀਤੀ। ਸੈਸ਼ਨ ਦੌਰਾਨ ਏਸ਼ਿਆਈ ਖ਼ਿੱਤੇ ਦੀਆਂ ਕਈ ਸਮੱਸਿਆਵਾਂ ਵਿਚਾਰੀਆਂ ਗਈਆਂ। ਅਮਰੀਕੀ ਸਦਰ ਡੋਨਲਡ ਟਰੰਪ ਹੀ ਨਹੀਂ ਸਗੋਂ ਤਮਾਮ ਏਸ਼ਿਆਈ ਆਗੂਆਂ ਨੇ ਖ਼ਿੱਤੇ ਨਾਲ ਸਬੰਧਤ ਮਸਲਿਆਂ ਤੇ ਵਿਵਾਦਾਂ ’ਤੇ ਫ਼ਿਕਰਮੰਦੀ ਜ਼ਾਹਰ ਕੀਤੀ। ਟਰੰਪ ਦੀ ਚਿੰਤਾ ਭਵਿੱਖ ...

Read More

ਯੂਰੋਪੀਅਨ ਜ਼ਿੰਦਗੀ ਦੇ ਚਿਤੇਰੇ

ਯੂਰੋਪੀਅਨ ਜ਼ਿੰਦਗੀ ਦੇ ਚਿਤੇਰੇ

ਪ੍ਰੋ. (ਡਾ.) ਕ੍ਰਿਸ਼ਨ ਕੁਮਾਰ ਰੱਤੂ ਪਿਛਲੇ ਵਰ੍ਹੇ ਸਵੀਡਿਸ਼ ਅਕਾਦਮੀ ਨੇ 2018 ਦੇ ਸਾਹਿਤ ਪੁਰਸਕਾਰ ਦਾ ਐਲਾਨ ਨਹੀਂ ਕੀਤਾ ਸੀ। ਇਸ ਵਾਰੀ 2018 ਦੇ ਨੋਬੇਲ ਪੁਰਸਕਾਰ ਲਈ ਪੋਲਿਸ਼ ਭਾਸ਼ਾ ਦੀ ਲੇਖਿਕਾ ਓਲਗਾ ਤੋਕਾਰਚੁਕ ਨੂੰ ਚੁਣਿਆ ਗਿਆ ਹੈ ਅਤੇ 2019 ਲਈ ਆਸਟਰੀਆਈ ਲੇਖਕ ਪੀਟਰ ਹੰਡਕੇ ਨੂੰ ਇਸ ਪੁਰਸਕਾਰ ਨਾਲ ਨਿਵਾਜਿਆ ਗਿਆ ਹੈ। ਸਵੀਡਿਸ਼ ...

Read More

ਗਾਂਧੀ ਤੇ ਲੈਨਿਨ: ਆਪਣੇ ਤੇ ਸਾਡੇ ਸਮਿਆਂ ਦੌਰਾਨ

ਗਾਂਧੀ ਤੇ ਲੈਨਿਨ: ਆਪਣੇ ਤੇ ਸਾਡੇ ਸਮਿਆਂ ਦੌਰਾਨ

ਰਾਮਚੰਦਰ ਗੁਹਾ ਮੈ ਕੂਟਨੀਤਕ ਇਵਾਨ ਮਾਇਸਕੀ ਦੀਆਂ ਡਾਇਰੀਆਂ ਪੜ੍ਹ ਰਿਹਾ ਸਾਂ ਜੋ 1932 ਤੋਂ 1943 ਦੌਰਾਨ ਬਰਤਾਨੀਆ ਵਿਚ ਸੋਵੀਅਤ ਸੰਘ ਦਾ ਸਫ਼ੀਰ ਰਿਹਾ। ਇਤਿਹਾਸ ਤੇ ਭਾਸ਼ਾ ਵਿਗਿਆਨ ਦਾ ਵਿਦਵਾਨ ਮਾਇਸਕੀ ਫਰਾਟੇਦਾਰ ਅੰਗਰੇਜ਼ੀ ਬੋਲ ਲੈਂਦਾ ਸੀ। ਹਿਟਲਰ ਤੇ ਸਟਾਲਿਨ ਦੇ ਸਮੇਂ ਦੌਰਾਨ, ਸੋਵੀਅਤ-ਨਾਜ਼ੀ ਸਮਝੌਤਾ ਹੋਣ ਤੇ ਟੁੱਟਣ ਦੇ ਸਮੇਂ ਦੌਰਾਨ ਅਤੇ ਦੂਜੀ ...

Read More

ਧੀਆਂ ਦੀ ਵੇਦਨ

ਪਿਛਲੇ ਦਿਨੀਂ ਅਖ਼ਬਾਰਾਂ ਵਿਚ ਦਿਲ ਦਹਿਲਾ ਦੇਣ ਵਾਲੀ ਖ਼ਬਰ ਛਪੀ ਕਿ ਇਕ ਨਾਨੀ ਨੇ ਆਪਣੀਆਂ ਨਵਜੰਮੀਆਂ ਜੌੜੀਆਂ ਦੋਹਤੀਆਂ ਨੂੰ ਜਿਊਂਦੇ-ਜੀਅ ਨਹਿਰ ਵਿਚ ਸੁੱਟ ਦਿੱਤਾ। ਇਸ ਜੁਰਮ ਵਿਚ ਕੁੜੀਆਂ ਦਾ ਮਾਮਾ ਵੀ ਸ਼ਾਮਲ ਸੀ। ਪੰਜਾਬੀਆਂ ਨੂੰ ਆਪਣੇ ਇਤਿਹਾਸ ’ਤੇ ਬੜਾ ਮਾਣ ਹੈ। ਇਹ ਇਤਿਹਾਸ ਹਮਲਾਵਰਾਂ ਤੇ ਜਾਬਰਾਂ ਨਾਲ ਲੋਹਾ ਲੈਣ ਦਾ ...

Read More


 •  Posted On October - 15 - 2019
  ਭਾਰਤ ਦੇ ਕੇਂਦਰੀ ਸੰਚਾਰ ਵਿਭਾਗ ਦੀ ਸਿਫ਼ਾਰਸ਼ ’ਤੇ ਟੈਲੀਕਾਮ ਰੈਗੂਲੇਟਰੀ ਅਥਾਰਿਟੀ ਆਫ਼ ਇੰਡੀਆ ਵੱਟਸ-ਐਪ ਅਤੇ ਇਸ ਤਰ੍ਹਾਂ ਦੇ ਹੋਰ ਅਪਰੇਟਰਾਂ....
 •  Posted On October - 15 - 2019
  ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੇ ਜਜ਼ਬਾਤੀ ਮੁੱਦੇ ਕਾਰਨ ਚਾਰ ਸਾਲ ਪਹਿਲਾਂ ਕਈ ਦਿਨਾਂ ਤਕ ਪੰਜਾਬ ਦਾ ਜਨਜੀਵਨ ਠੱਪ ਰਿਹਾ....
 • ਡਾਵਾਂਡੋਲ ਅਰਥਚਾਰਾ, ਕਾਰਪੋਰੇਟ ਖੇਤਰ ਤੇ ਸਰਕਾਰ
   Posted On October - 15 - 2019
  ਭਾਰਤ ਦੀ ਵਿੱਤ ਮੰਤਰੀ ਨਿਰਮਲਾ ਸੀਤਾਰਾਮਨ ਨੇ ਸਰਮਾਏਦਾਰਾਂ ਨੂੰ ਰਾਹਤ ਦਾ ਐਲਾਨ ਕਰਦਿਆਂ ਕਾਰਪੋਰੇਟ ਟੈਕਸ ਦਰਾਂ ਵਿਚ ਭਾਰੀ ਕਟੌਤੀ ਕੀਤੀ।....
 • ਅੱਠਵੀਂ ਪਾਸ ਅਧਿਆਪਕ
   Posted On October - 15 - 2019
  ਪੰਜਵੀਂ ਜਮਾਤ ਪਾਸ ਕਰਨ ਤੋਂ ਬਾਅਦ ਛੇਵੀਂ ਵਿਚ ਅੰਗਰੇਜ਼ੀ ਦਾ ਵਿਸ਼ਾ ਪੜ੍ਹਨਾ ਪੈ ਗਿਆ। ਅੰਗਰੇਜ਼ੀ ਵਾਲੇ ਅਧਿਆਪਕ ਦੇ ਮਿਹਨਤੀ ਨਾ....

ਸੰਪਾਦਕ ਦੀ ਡਾਕ

Posted On April - 24 - 2010 Comments Off on ਸੰਪਾਦਕ ਦੀ ਡਾਕ
ਦੁੱਖ ਨਾਲ ਸੇਵਾਮੁਕਤੀ 14 ਅਪਰੈਲ ਦੇ ਅੰਕ ਵਿੱਚ ਖ਼ਬਰ ‘ਜਸਬੀਰ ਸਿੰਘ ਬੀਰ ਵੱਲੋਂ ਅਗਾਊਂ ਸੇਵਾਮੁਕਤੀ ਲਈ ਅਰਜ਼ੀ’ ਪੜ੍ਹ ਕੇ ਮਨ ਬਹੁਤ ਦੁਖੀ ਵੀ ਹੋਇਆ ਅਤੇ ਆਤਮਾ ਝੰਜੋੜੀ ਗਈ। ਅੱਜ ਵੀ ਸਾਡੇ ਦੇਸ਼ ਵਿੱਚ ਬੀਰ ਵਰਗੇ ਈਮਾਨਦਾਰ ਅਫ਼ਸਰਾਂ ਦੀ ਕਮੀ ਨਹੀਂ ਹੈ। ਵਰਤਮਾਨ ਅਕਾਲੀ-ਭਾਜਪਾ ਸਰਕਾਰ ਨੂੰ ਇਸ ਮਹਾਨ ਅਫ਼ਸਰ ਨੂੰ ਉਸ ਦੀ ਈਮਾਨਦਾਰੀ ਅਤੇ ਲੋਕ ਹਿੱਤ ਵਿੱਚ ਲਏ ਫੈਸਲਿਆਂ ਕਾਰਨ ਉਸ ਨੂੰ ਸਨਮਾਨਤ ਕਰਨਾ ਚਾਹੀਦਾ ਸੀ ਸਗੋਂ ਰੰਜ਼ਿਸ਼ ਕਾਰਨ ਉਸ ਨੂੰ ਮਾਨਸਿਕ ਤੌਰ ’ਤੇ ਪ੍ਰੇਸ਼ਾਨ ਕੀਤਾ ਗਿਆ। ਪੰਜਾਬ 

ਪ੍ਰਮਾਣੂ ਦੀ ਸੁਰੱਖਿਆ

Posted On April - 24 - 2010 Comments Off on ਪ੍ਰਮਾਣੂ ਦੀ ਸੁਰੱਖਿਆ
ਤਰਲੋਕ ਸਿੰਘ ਭਾਟੀਆ ਪਿਛਲੇ ਦਿਨੀਂ ਵਾਸ਼ਿੰਗਟਨ ਵਿਚ ਪ੍ਰਮਾਣੂ ਸੰਮੇਲਨ ਹੋਇਆ। ਭਾਰਤ ਸਮੇਤ 47 ਦੇਸ਼ਾਂ ਨੇ ਭਾਗ ਲਿਆ। ਸੰਮੇਲਨ ਦੀ ਸ਼ੁਰੂਆਤ ਕਰਦਿਆਂ ਅਮਰੀਕਾ ਦੇ ਰਾਸ਼ਟਰਪਤੀ ਬਰਾਕ ਓਬਾਮਾ ਨੇ ਆਪਣੇ ਵਿਚਾਰ ਰੱਖਦਿਆਂ ਕਿਹਾ ਕਿ ਪ੍ਰਮਾਣੂ ਹਥਿਆਰ ਅਤਿਵਾਦੀ ਜਥੇਬੰਦੀਆਂ ਦੇ ਹੱਥਾਂ ਵਿਚ ਜਾਣ ਤੋਂ ਰੋਕਣ ਦੀ ਹਰ ਕੋਸ਼ਿਸ਼ ਕੀਤੀ ਜਾਣੀ ਚਾਹੀਦੀ ਹੈ। ਭਾਰਤ ਅਤੇ ਪਾਕਿਸਤਾਨ ਦੋਵੇਂ ਪ੍ਰਮਾਣੂ ਹਥਿਆਰਾਂ ਲਈ ਅੰਤਰਰਾਸ਼ਟਰੀ ਪੱਧਰ ’ਤੇ ਮਾਨਤਾ ਪ੍ਰਾਪਤ ਕਰ ਚੁੱਕੇ ਹਨ। ਪਾਕਿਸਤਾਨ ਵਿਚ ਅਤਿਵਾਦੀ 

ਚੌਗਿਰਦਾ ਸੰਕਟ ਦੇ ਪਾਸਾਰ

Posted On April - 24 - 2010 Comments Off on ਚੌਗਿਰਦਾ ਸੰਕਟ ਦੇ ਪਾਸਾਰ
ਆਲਮੀ ਤਪਸ਼ ਰਣਜੀਤ ਸਿੰਘ ਟੱਲੇਵਾਲ ਸਾਡੀ ਧਰਤੀ ਸੂਰਜ ਮੰਡਲ ਦਾ ਤੀਜਾ ਅਤੇ ਬਾਕੀ ਗ੍ਰਹਿਆਂ ਨਾਲੋਂ ਨਿਵੇਕਲਾ ਗ੍ਰਹਿ ਹੈ। ਇਸ ਦਾ ਸੂਰਜ ਮੰਡਲ ਵਿਚ ਖਾਸ ਸਥਾਨ ਹੈ ਕਿਉਂਕਿ ਜੀਵਨ ਦੇ ਪੈਦਾ ਹੋਣ ਅਤੇ ਵਧਣ ਲਈ ਕਈ ਹਾਲਤਾਂ ਦਾ ਇਕੱਠੇ ਹੋਣਾ   ਜ਼ਰੂਰੀ ਹੈ, ਜਿਵੇਂ ਕਾਰਬਨ, ਹਾਈਡਰੋਜਨ, ਨਾਈਟਰੋਜਨ ਅਤੇ ਆਕਸੀਜਨ ਦੇ ਛੋਟੇ-ਛੋਟੇ ਰੂਪ ਇਕੱਠੇ ਹੋ ਕੇ ਵੱਡੇ-ਵੱਡੇ ਗੁੰਝਲਦਾਰ ਅਣੂ ਬਣਦੇ ਹਨ। ਦੂਜਾ ਗ੍ਰਹਿ ’ਤੇ ਜੀਵਨ ਬਰਕਰਾਰ ਰੱਖਣ ਲਈ ਅਤੇ ਰਸਾਇਣਕ ਕਿਰਿਆਵਾਂ ਚਲਾਉਣ ਲਈ    ਯੋਗ ਤਾਪਮਾਨ 

ਬੋਲੀ ਦੀ ਖਿਚੜੀ

Posted On April - 24 - 2010 Comments Off on ਬੋਲੀ ਦੀ ਖਿਚੜੀ
ਚਿੰਤਨ ਪਰਮਜੀਤ ਕੌਰ ਸਰਹਿੰਦ ਪਿਛਲੇ ਸਮੇਂ ਬੱਚੇ ਦੇ ਜਨਮ ਸਮੇਂ ਉਸ ਨੂੰ ਕਿਸੇ ਦਰਖਤ ਤੋਂ ਚੋਏ ਮਖਿਆਲ ਦੇ ਸ਼ਹਿਦ ਦੀ ਗੁੜ੍ਹਤੀ ਦਿੱਤੀ ਜਾਂਦੀ ਸੀ ਭਾਵ ਕੋਈ ਨੇੜਲਾ ਅਤਿ ਪਿਆਰਾ ਚੰਗੇ ਸੁਭਾਅ ਵਾਲਾ ਆਪਣੀ ਉਂਗਲ ਨੂੰ ਸ਼ਹਿਦ ਲਗਾ ਕੇ ਬੱਚੇ ਨੂੰ ਚਟਾਉਂਦਾ। ਇਹ ਆਮ ਧਾਰਨਾ ਹੁੰਦੀ ਕਿ ਬੱਚੇ ਦਾ ਸੁਭਾਅ ਉਸੇ ਗੁੜ੍ਹਤੀ ਦੇਣ ਵਾਲੇ ’ਤੇ ਜਾਵੇਗਾ ਪਰ ਇਹ ਹੁੰਦਾ ਭਰਮ ਭੁਲੇਖਾ  ਹੀ…। ਉਸ ਸ਼ੁਧ ਸ਼ਹਿਦ ਵਿੱਚ ਪੌਸ਼ਟਿਕ ਤੱਤ ਹੁੰਦੇ ਜੋ ਬੱਚੇ ਲਈ ਲਭਕਾਰੀ ਹੁੰਦੇ  ਤੇ ਉਸ ਦਾ ਪੇਟ ਸਾਫ ਕਰ ਦਿੰਦੇ। 

‘ਮੈਂ ਬਾਬਾ ਬੋਹੜ ਬੋਲਦਾਂ’

Posted On April - 24 - 2010 Comments Off on ‘ਮੈਂ ਬਾਬਾ ਬੋਹੜ ਬੋਲਦਾਂ’
ਸ਼ਸ਼ੀ ਲਤਾ ਮੈਨੂੰ ਲੱਗਦੈ ਮੇਰੀ ਉਮਰ ਤਾਂ ਏਸ ਸਕੂਲ ਨਾਲੋਂ ਕਿਤੇ ਵੱਡੀ ਹੋਣੀ ਏ। ਸਕੂਲ ਸ਼ਾਇਦ ਸਤਾਸੀ-ਅਠਾਸੀ ਸਾਲਾਂ ਦਾ ਹੈ ਤੇ ਮੈਂ ਬਾਬਾ ਬੋਹੜ ਘੱਟੋ-ਘੱਟ ਡੇਢ ਸੌ ਸਾਲ ਪੁਰਾਣਾ। ਏਸੇ ਕਰਕੇ ਮੇਰੇ ਦਾੜ੍ਹਾਂ ਨਿਕਲ ਆਈਆਂ ਹਨ ਜੋ ਧਰਤੀ ਤੱਕ ਲਮਕਦੀਆਂ ਹਨ। ਏਸ ਸਕੂਲ ਵਿਚ ਖੜ੍ਹਾ ਮੈਂ ਸਾਰੇ ਪਾਸਿਆਂ ਤੋਂ ਸਾਰੀਆਂ ਸਰਗਰਮੀਆਂ ’ਤੇ ਨਿਗਾਹ ਰੱਖਦਾ ਹਾਂ। ਏਸੇ ਕਰਕੇ ਸਕੂਲ ਦੇ ਬਹੁਤ ਰਾਜ਼ ਮੈਂ ਆਪਣੀ ਬੁੱਕਲ ਵਿਚ ਸਾਂਭੀ ਖੜ੍ਹਾ ਹਾਂ। ਅਧਿਆਪਕਾਂ ਦੀਆਂ, ਬੱਚਿਆਂ ਦੀਆਂ, ਇਮਤਿਹਾਨਾਂ ਦੀਆਂ, 

ਬਿਜਲੀ ਸੁਧਾਰਾਂ ਵੱਲ ਕਦਮ

Posted On April - 24 - 2010 Comments Off on ਬਿਜਲੀ ਸੁਧਾਰਾਂ ਵੱਲ ਕਦਮ
ਨਿਗਮੀਕਰਨ ਉਪਿੰਦਰ ਸਾਹਨੀ ਪੰਜਾਬ ਰਾਜ ਬਿਜਲੀ ਬੋਰਡ ਨੂੰ ਭੰਗ ਕਰਨ ਦੇ ਮੁੱਦੇ ਨੂੰ ਮੀਡੀਆ ਅਤੇ ਸਰਕਾਰ ਵੱਲੋਂ ਐਵੇਂ ਬੇਲੋੜਾ ਉਛਾਲਿਆ ਗਿਆ। ਬਿਜਲੀ ਐਕਟ 2003 ਤਹਿਤ ਰਾਜ ਸਰਕਾਰਾਂ ਵੱਲੋਂ ਬਿਜਲੀ ਬੋਰਡਾਂ ਨੂੰ ਕੰਪਨੀਆਂ ਵਿੱਚ ਤਬਦੀਲ ਕਰਨ ਅਤੇ ਪਹੁੰਚ ਅਤੇ ਵੰਡ ਨੂੰ ਨਿਖੇੜਨਾ ਲਾਜ਼ਮੀ ਬਣਾਇਆ ਗਿਆ ਸੀ ਤਾਂ ਕਿ ਸੁਤੰਤਰ ਇਕਾਈਆਂ ਦਰਮਿਆਨ ਮੁਕਾਬਲੇ ਦੀ ਭਾਵਨਾ ਪੈਦਾ ਕੀਤੀ ਜਾ ਸਕੇ। ਸਰਕਾਰ ਵੱਲੋਂ ਦਿਖਾਈ ਢਿੱਲ-ਮੱਠ ਨੇ ਇਸ ਮੁੱਦੇ ਸਬੰਧੀ ਮੁਲਾਜ਼ਮਾਂ ਅਤੇ ਲੋਕਾਂ ਦੇ ਮਨਾਂ ਵਿੱਚ 

ਮੈਡੀਕਲ ਕੌਂਸਲ ਨੂੰ ਭ੍ਰਿਸ਼ਟਾਚਾਰ ਦਾ ਰੋਗ

Posted On April - 24 - 2010 Comments Off on ਮੈਡੀਕਲ ਕੌਂਸਲ ਨੂੰ ਭ੍ਰਿਸ਼ਟਾਚਾਰ ਦਾ ਰੋਗ
ਡਾਕਟਰੀ ਸਿੱਖਿਆ ਅਤੇ ਪੇਸ਼ੇ ਉੱਤੇ ਨਜ਼ਰਸਾਨੀ ਜ਼ਰੂਰੀ ਮੈਡੀਕਲ ਕੌਂਸਲ ਆਫ ਇੰਡੀਆ ਦੇ ਪ੍ਰਧਾਨ ਡਾਕਟਰ ਕੇਤਨ ਦਿਸਾਈ ਦੀ ਸੀ.ਬੀ.ਆਈ. ਵੱਲੋਂ ਗ੍ਰਿਫ਼ਤਾਰੀ ਡਾਕਟਰੀ ਦੇ ਸਿੱਖਿਆ ਪ੍ਰਬੰਧ ਅਤੇ ਪੇਸ਼ੇ ਨੂੰ ਲੱਗ ਚੁੱਕੇ ਘਾਤਕ ਖੋਰੇ ਦੀ ਨਿਸ਼ਾਨਦੇਹੀ ਕਰਦੀ ਹੈ। ਡਾਕਟਰ ਕੇਤਨ ਦਿਸਾਈ ਨੂੰ ਦੋ ਸਹਾਇਕਾਂ ਸਮੇਤ ਦੋ ਕਰੋੜ ਰੁਪਏ ਦੀ ਰਿਸ਼ਵਤ ਲੈਂਦਿਆਂ ਰੰਗੇ ਹੱਥੀਂ ਗ੍ਰਿਫ਼ਤਾਰ ਕੀਤਾ ਗਿਆ ਹੈ। ਇਹ ਰਕਮ  ਪੰਜਾਬ ਦੇ ਇਕ ਨਿੱਜੀ ਮੈਡੀਕਲ ਕਾਲਜ ਨੂੰ ਮਾਨਤਾ ਦੇਣ ਲਈ ਰਿਸ਼ਵਤ ਵਜੋਂ ਦਿੱਤੀ ਗਈ ਸੀ। ਇਸ ਤੋਂ 

ਸੰਪਾਦਕ ਦੀ ਡਾਕ

Posted On April - 23 - 2010 Comments Off on ਸੰਪਾਦਕ ਦੀ ਡਾਕ
ਮਿੱਟੀ ਦੇ ਬੋਲ 23 ਮਾਰਚ ਦੇ ਅੰਕ ਵਿੱਚ ਸੁਰਿੰਦਰ ਭੂਪਾਲ ਦੀ ਰਚਨਾ ‘ਮਿੱਟੀ ਬੋਲ ਸਕਦੀ ਹੈ ਬਸ਼ਰਤੇ ਕਿ…’ ਅਮਿੱਟ ਛਾਪ ਛੱਡ ਗਈ। ਇਸ ਵਿੱਚ ਲੇਖਕ ਨੇ ਹੈਡਮਾਸਟਰ ਕਰਤਾਰ ਸਿੰਘ ਟਿਵਾਣਾ ਦੇ ਅਖ਼ਬਾਰ ‘ਪੰਜਾਬੀ ਟ੍ਰਿਬਿਊਨ’ ਰਾਹੀਂ, ਜੋ ਵਿਚਾਰ ਬਲੈਕ ਬੋਰਡ ’ਤੇ ਲਿਖੇ ਹੋਏ  ਪੜ੍ਹੇ ਤੇ ਯਾਦ ਰੱਖੇ, ਦੇ ਵਿਚਾਰਾਂ ਨੇ ਲੇਖਕ ਦੀ ਜ਼ਿੰਦਗੀ ਬਦਲ ਦਿੱਤੀ। ਕਈ ਵਾਰੀ ਅਸੀਂ ਅੰਦਰੋਂ ਅੰਦਰੀ ਭਟਕਦੇ ਰਹਿੰਦੇ ਹਾਂ ਪਰ ਸਾਡੀ ਕੋਈ ਬਾਂਹ ਨਹੀਂ ਫੜਦਾ। ਬਹੁਤ ਮੁਸੀਬਤਾਂ ਦਾ ਸਾਹਮਣਾ ਕਰਨਾ ਪੈਂਦਾ ਹੈ, ਜਿਵੇਂ  

ਲੋਭ ਤੇ ਲਾਲਚ ਉਤੇ ਖੜਾ ਗ਼ਲਬਾ

Posted On April - 23 - 2010 Comments Off on ਲੋਭ ਤੇ ਲਾਲਚ ਉਤੇ ਖੜਾ ਗ਼ਲਬਾ
ਕੌਮਾਂਤਰੀ ਮੰਚ ਡਾ. ਸਵਰਾਜ ਸਿੰਘ ਹੁਣੇ ਹੁਣੇ ਵਾਸ਼ਿੰਗਟਨ ਵਿਚ ਪ੍ਰਮਾਣੂ ਸੁਰੱਖਿਆ ਸਿਖਰ ਸੰਮੇਲਨ ਹੋਇਆ ਹੈ। 47 ਦੇਸ਼ਾਂ ਨੇ ਇਸ ਵਿਚ ਹਿੱਸਾ ਲਿਆ। ਬਹੁਤ ਸਾਰੇ ਦੇਸ਼ਾਂ ਦੇ ਨੇਤਾਵਾਂ ਨੇ ਇਸ ਵਿਚ ਹਿੱਸਾ ਲਿਆ। ਭਾਰਤ ਦੇ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ, ਚੀਨ ਦੇ ਪ੍ਰਧਾਨ ਜਿਨ ਤਾਉ, ਫਰਾਂਸ ਦੇ ਪ੍ਰਧਾਨ ਸਰਕੋਜ਼ੀ ਅਤੇ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਗਿਲਾਨੀ ਵੀ ਸ਼ਾਮਲ ਹੋਏ। ਇਸ ਸਿਖਰ ਸੰਮੇਲਨ ਦਾ ਮੁੱਖ ਮੰਤਵ ਪ੍ਰਮਾਣੂ ਹਥਿਆਰਾਂ ਨੂੰ ਦਹਿਸ਼ਤਗਰਦਾਂ ਦੇ ਹੱਥ ਵਿਚ ਆਉਣ ਤੋਂ ਬਚਾਉਣਾ 

ਪੱਕੀ ਖੇਤੀ ਵੇਖ ਕੇ…

Posted On April - 23 - 2010 Comments Off on ਪੱਕੀ ਖੇਤੀ ਵੇਖ ਕੇ…
ਸਰਾਪ ਡਾ. ਹਜ਼ਾਰ ਸਿੰਘ ਚੀਮਾ ਸੱਤਰ੍ਹਵਿਆਂ ਦੇ ਸਮੇਂ ਦੀ ਗੱਲ ਹੈ। ਉਸ ਸਾਲ ਸਿਆਲਾਂ ਵਿੱਚ ਮੀਂਹ ਵਾਹਵਾ ਪਏ ਸਨ। ਸੋ ਕਣਕ ਦੀ ਫ਼ਸਲ ਵਾਹਵਾ ਭਰਵੀਂ ਖੜ੍ਹੀ ਸੀ। ਝਾੜ ਪੱਖੋਂ ਪਿਛਲੇ ਸਾਰੇ ਰਿਕਾਰਡ ਟੁੱਟ ਜਾਣ ਦੀ ਸੰਭਾਵਨਾ ਸੀ। ਇਸੇ ਲਈ ਸ਼ਾਇਦ ਜੱਟਾਂ ਦੇ ਥਾਣਿਆਂ ਤੇ ਕਚਹਿਰੀਆਂ ਦੇ ਗੇੜੇ ਵਧ ਗਏ ਸਨ। ਭਰਵੀਂ ਫ਼ਸਲ ਤੋਂ ਆਮਦਨ ਦੀ ਆਸ ਨਾਲ ਜੱਟ ਕਤਲ ਵੀ ਕਰ ਸਕਦਾ ਹੈ। ਬਾਪੂ ਵਾਂਗ ਮੈਂ ਵੀ ਸ਼ਾਮ ਨੂੰ ਕਣਕ ਵੱਲ ਗੇੜਾ ਜ਼ਰੂਰ ਮਾਰਦਾ। ਭਰਵੀਂ ਫ਼ਸਲ ਵੇਖ ਕੇ ਹੋਣ ਵਾਲੀ ਆਮਦਨ ਦੇ ਕਿਆਸ ਨਾਲ। ਮਨ 

ਬੰਗਾਲ ਦੀ ਕਿਸਾਨ ਬਗ਼ਾਵਤ ਅਤੇ ਕਾਨੂੰ ਸਾਨਿਆਲ

Posted On April - 23 - 2010 Comments Off on ਬੰਗਾਲ ਦੀ ਕਿਸਾਨ ਬਗ਼ਾਵਤ ਅਤੇ ਕਾਨੂੰ ਸਾਨਿਆਲ
ਵਿਸ਼ਲੇਸ਼ਣ ਜਸਵੀਰ ਸਮਰ ਦੇਸ਼ ਦੀ ਆਜ਼ਾਦੀ ਤੋਂ ਦੋ ਦਹਾਕੇ ਬਾਅਦ ਬੰਗਾਲ ਵਿਚ ਕਿਸਾਨਾਂ ਦੇ ਵਿਦਰੋਹ ਅਤੇ ਫਿਰ ਇਸ ਵਿਦਰੋਹ ਨੂੰ ਇਨਕਲਾਬ ਦੇ ਰਾਹ ਤੋਰਨ ਵਾਲੀ ਤਿੱਕੜੀ ਦਾ ਆਖ਼ਰੀ ਸ਼ਾਹਸਵਾਰ ਕਾਨੂ (ਕ੍ਰਿਸ਼ਨ ਕੁਮਾਰ) ਸਾਨਿਆਲ ਵੀ ਆਖ਼ਰੀ ਅਲਵਿਦਾ ਆਖ ਗਿਆ। ਇਸ ਤਿੱਕੜੀ ਦਾ ਮੁੱਖ ਲੀਡਰ ਚਾਰੂ ਮੌਜੂਮਦਾਰ 28 ਜੁਲਾਈ 1972 ਨੂੰ ਪੁਲੀਸ ਹਿਰਾਸਤ ਵਿਚ ਫ਼ੌਤ ਹੋ ਗਿਆ ਸੀ ਅਤੇ ਲੋਕ ਲੀਡਰ ਜੰਗਲ ਸੰਥਾਲ 1981 ਵਿਚ ਸਦਾ ਸਦਾ ਲਈ ਤੁਰ ਗਿਆ ਸੀ। ਇਸ ਤਿੱਕੜੀ, ਇਨ੍ਹਾਂ ਦੇ ਸੰਗੀ-ਸਾਥੀਆਂ ਅਤੇ ਇਨ੍ਹਾਂ ਨਾਲ ਜੁੜੀਆਂ 

ਪਾਕਿਸਤਾਨ ਵਿੱਚ ਗੁਰਦੁਆਰੇ

Posted On April - 23 - 2010 Comments Off on ਪਾਕਿਸਤਾਨ ਵਿੱਚ ਗੁਰਦੁਆਰੇ
ਮਾਲਕੀ ਅਤੇ ਪ੍ਰਬੰਧ ਲਈ ਦਖ਼ਲਅੰਦਾਜ਼ੀ ਜ਼ਰੂਰੀ ਪਾਕਿਸਤਾਨ ਵੱਲੋਂ ਗੁਰਦੁਆਰਿਆਂ ਦੀ ਜਾਇਦਾਦ ਨਾਜਾਇਜ਼ ਢੰਗ ਨਾਲ ਵੇਚੇ ਜਾਣ ਦੀ ਪੁਸ਼ਟੀ ਕੀਤੇ ਜਾਣ ਨਾਲ ਵੱਖ-ਵੱਖ ਧਾਰਮਿਕ ਸੰਸਥਾਵਾਂ ਵੱਲੋਂ ਸਮੇਂ-ਸਮੇਂ  ਲਗਾਏ ਜਾਂਦੇ ਇਲਜ਼ਾਮ ਸੱਚੇ ਸਾਬਤ ਹੋਏ ਹਨ। ਬਟਵਾਰੇ ਤੋਂ ਬਾਅਦ ਪਾਕਿਸਤਾਨ ਵਿੱਚ ਆਏ ਸਿੱਖ ਧਾਰਮਿਕ ਅਸਥਾਨਾਂ ਦੇ ਪ੍ਰਬੰਧ ਦਾ ਮਸਲਾ ਹਾਲੇ ਤੱਕ ਕਿਸੇ ਤਣ-ਪੱਤਣ ਨਹੀਂ ਲੱਗਿਆ। ਇਨ੍ਹਾਂ ਧਾਰਮਿਕ ਅਸਥਾਨਾਂ ਦੀ ਜਾਇਦਾਦ ਉੱਤੇ ਨਾਜਾਇਜ਼ ਕਬਜ਼ੇ ਕਰਨ ਦਾ ਮਸਲਾ ਲਗਾਤਾਰ ਚਰਚਾ ਦਾ ਵਿਸ਼ਾ ਬਣਦਾ 

ਤਸ਼ੱਦਦ-ਵਿਰੋਧੀ ਕਾਨੂੰਨ

Posted On April - 23 - 2010 Comments Off on ਤਸ਼ੱਦਦ-ਵਿਰੋਧੀ ਕਾਨੂੰਨ
ਵਧੀਕੀਆਂ ਨੂੰ ਠੱਲ੍ਹ ਪਾਉਣ ਲਈ ਕਾਰਗਰ ਹੱਲ ਪੁਲੀਸ ਅਤੇ ਹਥਿਆਰਬੰਦ ਸੈਨਾਵਾਂ ਦੁਆਰਾ ਨਜ਼ਰਬੰਦ ਲੋਕਾਂ ਨਾਲ ਅਣਮਨੁੱਖੀ ਵਿਵਹਾਰ ਕੀਤੇ ਜਾਣ ਨੂੰ ਸਖ਼ਤੀ ਨਾਲ ਰੋਕਣ ਲਈ ਕੇਂਦਰੀ ਮੰਤਰੀ ਮੰਡਲ ਵੱਲੋਂ ਤਸ਼ੱਦਦ-ਵਿਰੋਧੀ ਬਿੱਲ ਦੇ ਖਰੜੇ ਨੂੰ ਦਿੱਤੀ ਗਈ ਪਰਵਾਨਗੀ ਨੇ ਸੰਸਦ ਵਿੱਚੋਂ ਇਸ ਦੀ ਪਰਵਾਨਗੀ ਦਾ ਰਾਹ ਖੋਲ੍ਹ ਦਿੱਤਾ ਹੈ। ਅਪਰਾਧਿਕ ਮਾਮਲਿਆਂ ਵਿੱਚ ਪੁਲੀਸ ਦੁਆਰਾ ਪੁੱਛਗਿੱਛ ਕੀਤੇ ਜਾਣ ਵੇਲੇ ਜਿਹੜੇ ਹਰਬੇ ਵਰਤੇ ਜਾਂਦੇ ਹਨ, ਉਨ੍ਹਾਂ ਨੂੰ ਸ਼ਬਦਾਂ ਰਾਹੀਂ ਬਿਆਨ ਕਰਨਾ ਔਖਾ ਹੋ ਜਾਂਦਾ 

ਸੰਪਾਦਕ ਦੀ ਡਾਕ

Posted On April - 22 - 2010 Comments Off on ਸੰਪਾਦਕ ਦੀ ਡਾਕ
ਕਿਸਾਨੀ ਦੀ ਤਸਵੀਰ 10 ਅਪਰੈਲ ਦੇ ਅੰਕ ਵਿੱਚ ਗੁਰਜੀਤ ਸਿੰਘ ਜਹਾਂਗੀਰ ਦਾ ਲੇਖ ‘ਹਰੇ, ਚਿੱਟੇ, ਪੀਲੇ ਇਨਕਲਾਬ ਤੋਂ ਬਾਅਦ ਕਿਸਾਨੀ’ ਚੰਗਾ ਲੱਗਿਆ। ਲੇਖਕ ਨੇ ਕਿਸਾਨੀ ਦੀ ਤਸਵੀਰ ਅੰਕੜਿਆਂ ਸਮੇਤ ਪੇਸ਼ ਕੀਤੀ ਹੈ। ਅੱਜ ਵੀ ਭਾਰਤ ਦੀ 67 ਫ਼ੀਸਦੀ ਵਸੋਂ ਖੇਤੀ ’ਤੇ ਨਿਰਭਰ ਹੈ। ਫਿਰ ਵੀ ਸਾਡੀਆਂ ਸਰਕਾਰਾਂ ਨੇ ਖੇਤੀ ਨੂੰੂ ਅਣਗੌਲਿਆ ਕਰੀ ਰੱਖਿਆ। ਇਹ ਤਾਂ ਮੰਨਿਆ ਜਾ ਸਕਦਾ ਹੈ ਕਿ ਵਿਕਾਸਸ਼ੀਲ ਦੇਸ਼ ਲਈ ਉਦਯੋਗਿਕ ਵਿਕਾਸ ਬੜੀ ਅਹਿਮੀਅਤ ਰੱਖਦਾ ਹੈ, ਪਰ ਕਿਸੇ ਇਕ ਕਿੱਤੇ ਨੂੰ ਲਤਾੜ ਕੇ ਕੀਤਾ ਗਿਆ ਉਦਯੋਗਿਕ 

ਦਿੱਲੀ ਦਰਬਾਰ

Posted On April - 22 - 2010 Comments Off on ਦਿੱਲੀ ਦਰਬਾਰ
ਹਜ਼ੂਰ, ਸੁਣਾਈ ਨਹੀਂ ਦੇ ਰਿਹਾ! ਜਾਪਦਾ ਹੈ ਕਿ ਵਕੀਲਾਂ ਦਾ ਫੋਰਮ ਸੁਪਰੀਮ ਕੋਰਟ ਦੀਆਂ ਕਾਰਵਾਈਆਂ ਦੀ ਕਵਰੇਜ ਕਰਦੇ ਕਾਨੂੰਨੀ ਪ੍ਰਤੀਨਿਧਾਂ ਦੇ ਹੱਕ ਵਿਚ ਨਿੱਤਰ ਆਇਆ ਹੈ ਜਿਨ੍ਹਾਂ ਨੂੰ ਜੱਜਾਂ ਵੱਲੋਂ ਕੀਤੀਆਂ ਗਈਆਂ ਟਿੱਪਣੀਆਂ ਅਤੇ ਖੁੱਲ੍ਹੀ ਅਦਾਲਤ ਵਿਚ ਲਿਖਵਾਏ ਜਾਂਦੇ ਫੈਸਲਿਆਂ ਦੀ ਖਬਰ ਬਣਾਉਣ ਲਈ ਕਾਫੀ ਮੁਸ਼ੱਕਤ ਕਰਨੀ ਪੈਂਦੀ ਹੈ। ਫੋਰਮ ਨੇ ਕੇਸਾਂ ਦੀ ਕਾਰਵਾਈ ਦੌਰਾਨ ਜੱਜਾਂ ਅਤੇ ਵਕੀਲਾਂ ਵੱਲੋਂ ਮਾਈਕਰੋਫੋਨ ਦੀ ਵਰਤੋਂ ਲਾਜ਼ਮੀ ਕਰਨ ਲਈ ਪਟੀਸ਼ਨ ਅਦਾਲਤ ਵਿਚ ਦਾਇਰ ਕੀਤੀ ਹੈ। ਇਸ 

ਵਾਤਾਵਰਣ ਚੇਤਨਤਾ ਲਹਿਰ ਦਾ ਮੁੱਢ

Posted On April - 22 - 2010 Comments Off on ਵਾਤਾਵਰਣ ਚੇਤਨਤਾ ਲਹਿਰ ਦਾ ਮੁੱਢ
ਧਰਤ ਦਿਵਸ ਡਾ. ਚਰਨਜੀਤ ਸਿੰਘ ਨਾਭਾ ਅੱਜ ਤੋਂ 40 ਸਾਲ ਪਹਿਲਾਂ ਜਦੋਂ ਅਮਰੀਕੀ ਸੈਨੇਟਰ ਗੇਲਾਰਡ ਨੈਲਸਨ ਨੇ 22 ਅਪਰੈਲ 1970 ਨੂੰ ਪਹਿਲਾ ਧਰਤ ਦਿਵਸ ਮਨਾਉਣ ਦਾ ਐਲਾਨ ਕੀਤਾ ਤਾਂ ਇਹ ਪਹਿਲਾਂ ਅਜਿਹਾ ਲੋਕਤਾਂਤਰਿਕ ਦਿਹਾੜਾ ਬਣਿਆ ਜੋ 20 ਮਿਲੀਅਨ ਅਮਰੀਕਾ ਨੇ ਸਾਰੀਆਂ ਭੂਗੋਲਿਕ, ਰਾਜਨੀਤਕ ਹੱਦਾਂ ਤੋੜ ਇਕੱਠੇ ਤੌਰ ’ਤੇ ਮਨਾਇਆ। ਦਰਅਸਲ ਨੈਸ਼ਨਲ ਨੇ ਇਹ ਜੇਹਾਦ 1962 ਵਿਚ ਆਰੰਭਿਆ ਜਦੋਂ ਉਸ ਨੇ ਅਮਰੀਕਨ ਰਾਸ਼ਟਰਪਤੀ ਜਾਨ ਐਫ.ਕੈਨੇਡੀ ਨਾਲ ਇਸ ਬਾਰੇ ਡੂੰਘੀ ਚਰਚਾ ਕੀਤੀ। ਰਾਸ਼ਟਰਪਤੀ ਨੇ ਇਸ ਗੱਲ 
Available on Android app iOS app
Powered by : Mediology Software Pvt Ltd.