ਹਰਿਆਣਾ ਚੋਣਾਂ: 117 ਉਮੀਦਵਾਰਾਂ ਖ਼ਿਲਾਫ਼ ਅਪਰਾਧਿਕ ਕੇਸ ਦਰਜ !    ਕੈਨੇਡਾ ਚੋਣਾਂ ’ਚ ਫ਼ੈਸਲਾਕੁਨ ਹੋਣਗੇ ਪੰਜਾਬੀ ਵੋਟਰ !    ਡਿਊਟੀ ਦੌਰਾਨ ਦਵਾਈ ਕੰਪਨੀਆਂ ਦੇ ਨੁਮਾਇੰਦਿਆਂ ਨੂੰ ਨਹੀਂ ਮਿਲ ਸਕਣਗੇ ਸਰਕਾਰੀ ਡਾਕਟਰ !    ਧਨੇਰ ਦੀ ਸਜ਼ਾ ਮੁਆਫ਼ੀ ਦਾ ਮਾਮਲਾ ਮੁੜ ਮੁੱਖ ਮੰਤਰੀ ਦਰਬਾਰ ਪੁੱਜਾ !    ਕੈਪਟਨ ਸੰਧੂ ਦੇ ਦਾਅਵਿਆਂ ਦੀ ਅਕਾਲੀ ਦਲ ਨੇ ਖੋਲ੍ਹੀ ਪੋਲ !    ਆਰਫ਼ ਕਾ ਸੁਨ ਵਾਜਾ ਰੇ !    ਰਾਹੋਂ ਦਾ ‘ਦਿੱਲੀ ਦਰਵਾਜ਼ਾ’ !    ਗ਼ਦਰ ਲਹਿਰ ਨੂੰ ਸ਼ਬਦਾਂ ’ਚ ਪਰੋਣ ਵਾਲਾ ਗਿਆਨੀ ਕੇਸਰ ਸਿੰਘ !    ਗੁਰੂ ਨਾਨਕ ਦੇਵ ਜੀ ਦੀ ਸਿੱਧਾਂ ਨਾਲ ਗੋਸ਼ਟੀ ਦਾ ਕੰਧ ਚਿੱਤਰ !    ਸ੍ਰੀ ਭੈਣੀ ਸਾਹਿਬ ਦਾ ਅੱਸੂ ਮੇਲਾ !    

ਸੰਪਾਦਕੀ › ›

Featured Posts
ਪੰਜਾਬ, ਪਰਵਾਸ ਅਤੇ ਬਾਲ ਮਨ

ਪੰਜਾਬ, ਪਰਵਾਸ ਅਤੇ ਬਾਲ ਮਨ

ਤਰਲੋਚਨ ਸਿੰਘ ਪੰਜਾਬ ਵੱਡੇ ਪੱਧਰ ‘ਤੇ ਹੋ ਰਹੇ ਪਰਵਾਸ ਨਾਲ ਖਾਲੀ ਹੋ ਰਿਹਾ ਹੈ। ਬੱਚੇ ਵਿਦੇਸ਼ਾਂ ਵਿਚ ਜਾਣ ਲਈ ਕਾਹਲੇ ਹਨ। ਪੰਜਾਬ ਵਿਚ ਵਿਦੇਸ਼ ਭੇਜਣ ਵਾਲੇ ਏਜੰਟਾਂ ਦਾ ਹੜ੍ਹ ਆਇਆ ਪਿਆ ਹੈ। ਪਰਵਾਸ ਕਾਰਨ ਪੰਜਾਬ ਬਜ਼ੁਰਗ ਘਰ ਅਤੇ ਵਿਰਲਾਪ ਨਾਲ ਭਰਿਆ ਖਿੱਤਾ ਬਣ ਰਿਹਾ ਹੈ। ਚੰਗੇ ਪੜ੍ਹੇ-ਲਿਖੇ ਪੁੱਤ ਤੇ ਧੀਆਂ ਦੇ ...

Read More

‘ਸਵੱਛ ਭਾਰਤ’ ਅਤੇ ਦਲਿਤ ਸਮਾਜ ਦੇ ਸਰੋਕਾਰ

‘ਸਵੱਛ ਭਾਰਤ’ ਅਤੇ ਦਲਿਤ ਸਮਾਜ ਦੇ ਸਰੋਕਾਰ

ਮਹਾਤਮਾ ਗਾਂਧੀ ਦੇ 150ਵੇਂ ਜਨਮ ਦਿਵਸ ਉੱਪਰ ਭਾਜਪਾ ਸਰਕਾਰ ਵੱਲੋਂ ‘ਸਵੱਛ ਭਾਰਤ ਮਿਸ਼ਨ’ ਦੀ ਕਾਮਯਾਬੀ ਦੇ ਵੱਡੇ ਵੱਡੇ ਦਾਅਵੇ ਅਤੇ ਇਸ ਤੋਂ ਥੋੜ੍ਹੇ ਦਿਨ ਪਹਿਲਾਂ ਹੀ ਮੱਧ ਪ੍ਰਦੇਸ਼ ਦੇ ਇਕ ਪਿੰਡ ਵਿਚ ਖੁੱਲ੍ਹੇ ਵਿਚ ਹਾਜਤ ਲਈ ਜਾਣ ਵਾਲੇ ਦੋ ਦਲਿਤ ਬੱਚਿਆਂ ਦੀ ਕੁੱਟ ਕੁੱਟ ਕੇ ਹੱਤਿਆ ਮੁਲਕ ਦੀ ਤਸਵੀਰ ਦਾ ...

Read More

ਅੱਠਵੀਂ ਪਾਸ ਅਧਿਆਪਕ

ਅੱਠਵੀਂ ਪਾਸ ਅਧਿਆਪਕ

ਪ੍ਰਿੰਸੀਪਲ ਵਿਜੈ ਕੁਮਾਰ ਪੰਜਵੀਂ ਜਮਾਤ ਪਾਸ ਕਰਨ ਤੋਂ ਬਾਅਦ ਛੇਵੀਂ ਵਿਚ ਅੰਗਰੇਜ਼ੀ ਦਾ ਵਿਸ਼ਾ ਪੜ੍ਹਨਾ ਪੈ ਗਿਆ। ਅੰਗਰੇਜ਼ੀ ਵਾਲੇ ਅਧਿਆਪਕ ਦੇ ਮਿਹਨਤੀ ਨਾ ਹੋਣ ਕਾਰਨ ਅੰਗਰੇਜ਼ੀ ਬਾਰੇ ਮਨ ਵਿਚ ਡਰ ਅਜਿਹਾ ਬੈਠਿਆ ਕਿ ਜਦੋਂ ਵੀ ਅੰਗਰੇਜ਼ੀ ਦਾ ਪੀਰੀਅਡ ਆਉਣਾ, ਕੰਬਣੀ ਛਿੜ ਜਾਣੀ। ਮੈਂ ਸਭ ਤੋਂ ਪਿੱਛੇ ਜਾ ਬੈਠਦਾ। ਖੈਰ, ਕਿਸੇ ਨਾ ...

Read More

ਡਾਵਾਂਡੋਲ ਅਰਥਚਾਰਾ, ਕਾਰਪੋਰੇਟ ਖੇਤਰ ਤੇ ਸਰਕਾਰ

ਡਾਵਾਂਡੋਲ ਅਰਥਚਾਰਾ, ਕਾਰਪੋਰੇਟ ਖੇਤਰ ਤੇ ਸਰਕਾਰ

ਮਾਨਵ ਭਾਰਤ ਦੀ ਵਿੱਤ ਮੰਤਰੀ ਨਿਰਮਲਾ ਸੀਤਾਰਾਮਨ ਨੇ ਸਰਮਾਏਦਾਰਾਂ ਨੂੰ ਰਾਹਤ ਦਾ ਐਲਾਨ ਕਰਦਿਆਂ ਕਾਰਪੋਰੇਟ ਟੈਕਸ ਦਰਾਂ ਵਿਚ ਭਾਰੀ ਕਟੌਤੀ ਕੀਤੀ। ਦੇਸੀ ਸਰਮਾਏਦਾਰਾਂ ਲਈ ਛੋਟਾਂ ਦਿੰਦਿਆਂ ਟੈਕਸ ਦਰਾਂ 30 ਤੋਂ 22 ਫ਼ੀਸਦੀ ਤੱਕ ਕਰ ਦਿੱਤੀਆਂ ਅਤੇ ਜਿਹੜੇ ਨਵੇਂ ਸਰਮਾਏਦਾਰ ਪਹਿਲੀ ਅਕਤੂਬਰ ਤੋਂ ਆਪਣਾ ਕਾਰੋਬਾਰ ਸ਼ੁਰੂ ਕਰ ਰਹੇ ਹਨ, ਉਨ੍ਹਾਂ ਲਈ ਹੋਰ ...

Read More

ਨੇਕ ਨੀਅਤੀ ਦੀ ਕਮਾਈ

ਨੇਕ ਨੀਅਤੀ ਦੀ ਕਮਾਈ

ਸੁਰਜੀਤ ਭਗਤ ਭਾਈਆ (ਜੀਜਾ) ਜੀ ਕਿਸੇ ਵੀ ਕੀਮਤ ’ਤੇ ਇਕ ਪਲ ਲਈ ਵੀ ਦੁਕਾਨ ਸੁੰਨੀ ਨਹੀਂ ਸਨ ਛੱਡਦੇ। ਲੋੜ ਭਾਵੇਂ ਕਿੱਡੀ ਵੀ ਹੋਵੇ, ਉਨ੍ਹਾਂ ਦੇ ਭਾਪਾ ਜੀ ਜਾਂ ਛੋਟਾ ਭਰਾ ਹੱਟੀ ’ਤੇ ਹਰ ਸਮੇਂ ਬੈਠੇ ਰਹਿੰਦੇ। ਪਤਾ ਨਹੀਂ ਅੱਜ ਕਿੰਨੀ ਕੁ ਵੱਡੀ ਮੁਸੀਬਤ ਆਣ ਪਈ ਸੀ ਕਿ ਇਨ੍ਹਾਂ ਤਿੰਨਾਂ ’ਚੋਂ ਕੋਈ ...

Read More

ਯੂਐੱਨ ਸੈਸ਼ਨ ’ਚ ਏਸ਼ਿਆਈ ਮੁਲਕਾਂ ਦੀ ਆਪਸੀ ਜੰਗ

ਯੂਐੱਨ ਸੈਸ਼ਨ ’ਚ ਏਸ਼ਿਆਈ ਮੁਲਕਾਂ ਦੀ ਆਪਸੀ ਜੰਗ

ਸੰਯੁਕਤ ਰਾਸ਼ਟਰ (ਯੂਐੱਨ) ਜਨਰਲ ਅਸੈਂਬਲੀ ਦੇ 74ਵੇਂ ਸੈਸ਼ਨ ਵਿਚ ਦੁਨੀਆ ਭਰ ਦੇ ਆਗੂਆਂ ਨੇ ਸ਼ਿਰਕਤ ਕੀਤੀ। ਸੈਸ਼ਨ ਦੌਰਾਨ ਏਸ਼ਿਆਈ ਖ਼ਿੱਤੇ ਦੀਆਂ ਕਈ ਸਮੱਸਿਆਵਾਂ ਵਿਚਾਰੀਆਂ ਗਈਆਂ। ਅਮਰੀਕੀ ਸਦਰ ਡੋਨਲਡ ਟਰੰਪ ਹੀ ਨਹੀਂ ਸਗੋਂ ਤਮਾਮ ਏਸ਼ਿਆਈ ਆਗੂਆਂ ਨੇ ਖ਼ਿੱਤੇ ਨਾਲ ਸਬੰਧਤ ਮਸਲਿਆਂ ਤੇ ਵਿਵਾਦਾਂ ’ਤੇ ਫ਼ਿਕਰਮੰਦੀ ਜ਼ਾਹਰ ਕੀਤੀ। ਟਰੰਪ ਦੀ ਚਿੰਤਾ ਭਵਿੱਖ ...

Read More

ਯੂਰੋਪੀਅਨ ਜ਼ਿੰਦਗੀ ਦੇ ਚਿਤੇਰੇ

ਯੂਰੋਪੀਅਨ ਜ਼ਿੰਦਗੀ ਦੇ ਚਿਤੇਰੇ

ਪ੍ਰੋ. (ਡਾ.) ਕ੍ਰਿਸ਼ਨ ਕੁਮਾਰ ਰੱਤੂ ਪਿਛਲੇ ਵਰ੍ਹੇ ਸਵੀਡਿਸ਼ ਅਕਾਦਮੀ ਨੇ 2018 ਦੇ ਸਾਹਿਤ ਪੁਰਸਕਾਰ ਦਾ ਐਲਾਨ ਨਹੀਂ ਕੀਤਾ ਸੀ। ਇਸ ਵਾਰੀ 2018 ਦੇ ਨੋਬੇਲ ਪੁਰਸਕਾਰ ਲਈ ਪੋਲਿਸ਼ ਭਾਸ਼ਾ ਦੀ ਲੇਖਿਕਾ ਓਲਗਾ ਤੋਕਾਰਚੁਕ ਨੂੰ ਚੁਣਿਆ ਗਿਆ ਹੈ ਅਤੇ 2019 ਲਈ ਆਸਟਰੀਆਈ ਲੇਖਕ ਪੀਟਰ ਹੰਡਕੇ ਨੂੰ ਇਸ ਪੁਰਸਕਾਰ ਨਾਲ ਨਿਵਾਜਿਆ ਗਿਆ ਹੈ। ਸਵੀਡਿਸ਼ ...

Read More


 •  Posted On October - 16 - 2019
  ਅਰਥ ਸ਼ਾਸਤਰ ਦਾ ਨੋਬੇਲ ਇਨਾਮ ਅਭਿਜੀਤ ਬੈਨਰਜੀ, ਉਸ ਦੀ ਪਤਨੀ ਐਸਥਰ ਡੁਫਲੋ ਅਤੇ ਮਾਈਕਲ ਕਰੇਮਰ ਨੂੰ ਮਿਲਿਆ ਹੈ। ਇਨ੍ਹਾਂ ਅਰਥ....
 •  Posted On October - 16 - 2019
  ਜੰਮੂ ਕਸ਼ਮੀਰ ਰਿਆਸਤ ਨੂੰ ਤਿੰਨ ਟੁਕੜਿਆਂ ਵਿਚ ਤੋੜ ਕੇ ਕੇਂਦਰ ਸ਼ਾਸਿਤ ਪ੍ਰਦੇਸ਼ ਵਿਚ ਬਦਲ ਦੇਣ ਅਤੇ ਲੋਕਾਂ ਨੂੰ ਲਗਭਗ ਢਾਈ ਮਹੀਨੇ....
 • ‘ਸਵੱਛ ਭਾਰਤ’ ਅਤੇ ਦਲਿਤ ਸਮਾਜ ਦੇ ਸਰੋਕਾਰ
   Posted On October - 16 - 2019
  ਮਹਾਤਮਾ ਗਾਂਧੀ ਦੇ 150ਵੇਂ ਜਨਮ ਦਿਵਸ ਉੱਪਰ ਭਾਜਪਾ ਸਰਕਾਰ ਵੱਲੋਂ ‘ਸਵੱਛ ਭਾਰਤ ਮਿਸ਼ਨ’ ਦੀ ਕਾਮਯਾਬੀ ਦੇ ਵੱਡੇ ਵੱਡੇ ਦਾਅਵੇ ਅਤੇ....
 • ਪੰਜਾਬ, ਪਰਵਾਸ ਅਤੇ ਬਾਲ ਮਨ
   Posted On October - 16 - 2019
  ਪੰਜਾਬ ਵੱਡੇ ਪੱਧਰ ‘ਤੇ ਹੋ ਰਹੇ ਪਰਵਾਸ ਨਾਲ ਖਾਲੀ ਹੋ ਰਿਹਾ ਹੈ। ਬੱਚੇ ਵਿਦੇਸ਼ਾਂ ਵਿਚ ਜਾਣ ਲਈ ਕਾਹਲੇ ਹਨ। ਪੰਜਾਬ....

ਅਜਮਲ ਕਸਾਬ ਦੋਸ਼ੀ

Posted On May - 4 - 2010 Comments Off on ਅਜਮਲ ਕਸਾਬ ਦੋਸ਼ੀ
ਸਜ਼ਾ ’ਤੇ ਅਮਲ ਜਲਦੀ ਹੋਵੇ ਨਵੰਬਰ-2008 ਵਿੱਚ ਮੁੰਬਈ ਉੱਪਰ ਹੋਏ ਹਮਲੇ ਦੇ ਮਾਮਲੇ ਵਿੱਚ ਮੁੰਬਈ ਦੇ ਐਡੀਸ਼ਨਲ ਸੈਸ਼ਨ ਜੱਜ ਐਮ.ਐਲ. ਤਾਹਾਲਿਆਨੀ ਨੇ ਪਾਕਿਸਤਾਨੀ ਨਾਗਰਿਕ ਮੁਹੰਮਦ ਅਜਮਲ ਕਸਾਬ ਨੂੰ ਦੋਸ਼ੀ ਕਰਾਰ ਦਿੱਤਾ ਹੈ ਜਦਕਿ ਉਸ ਦੇ ਨਾਲ ਦੋ ਭਾਰਤੀ ਸਹਿ-ਮੁਲਜ਼ਮਾਂ ਫਾਹੀਮ ਅਨਸਾਰੀ ਅਤੇ ਸਬਾਊਦੀਨ ਅਹਿਮਦ ਨੂੰ ਬਰੀ ਕਰ ਦਿੱਤਾ ਹੈ। 26 ਨਵੰਬਰ 2008 ਨੂੰ 10 ਪਾਕਿਸਤਾਨੀ ਦਹਿਸ਼ਤਗਰਦਾਂ ਨੇ ਕਰੀਬ 60 ਘੰਟਿਆਂ ਤੱਕ ਜਿਹੜੀ ਹਨੇਰਗਰਦੀ ਮਚਾਈ ਸੀ, ਉਸ ਵਿੱਚ 166 ਵਿਅਕਤੀਆਂ ਦੀ ਮੌਤ ਹੋ ਗਈ ਸੀ ਤੇ ਢਾਈ ਸੌ ਤੋਂ 

ਤਕਨੀਕੀ ਵਿਕਾਸ ਅਤੇ ਵਧ ਰਿਹਾ ਜੁਰਮ

Posted On May - 3 - 2010 Comments Off on ਤਕਨੀਕੀ ਵਿਕਾਸ ਅਤੇ ਵਧ ਰਿਹਾ ਜੁਰਮ
ਦੂਜਾ ਪੱਖ ਡਾ. ਸੁਵੀਰ ਸਿੰਘ ਜੇਕਰ ਇਤਿਹਾਸਕ ਪਿਛੋਕੜ ਵੇਖਿਆ ਜਾਵੇ ਤਾਂ ਅਪਰਾਧ ਦੇ ਵਾਧੇ ਵਿਚ ਪੂੰਜੀਵਾਦ ਦਾ ਬਹੁਤ ਵੱਡਾ ਯੋਗਦਾਨ ਰਿਹਾ ਹੈ। ਪੂੰਜੀਵਾਦ ਨੇ ਵਿਅਕਤੀਗਤ ਮੌਕਿਆਂ ਨੂੰ ਵਧਾਉਣ ਦੇ ਟੀਚੇ ਨਾਲ ਖੁੱਲ੍ਹੇ ਬਾਜ਼ਾਰ ਨੂੰ ਵੀ ਉਤਸ਼ਾਹਿਤ ਕੀਤਾ ਹੈ। ਪੂੰਜੀਵਾਦ ਵਿਚ ਸਖ਼ਤ ਆਪਸੀ ਮੁਕਾਬਲੇ ਅਤੇ ਵਪਾਰ ਵਿਚ ਘਟ ਰਹੀ ਨੈਤਿਕਤਾ ਨੇ ਮਨੁੱਖ ਦੀ ਪੈਸੇ ਦੀ ਦੌੜ ਵਿਚ ਇਹ ਫਰਕ ਧੁੰਦਲਾ ਕਰ ਦਿੱਤਾ ਹੈ ਕਿ ਇਹ ਪੈਸਾ ਸਹੀ ਤਰੀਕੇ ਨਾਲ ਕਮਾਇਆ ਜਾ ਰਿਹਾ ਹੈ ਜਾਂ ਜੁਰਮ ਦੇ ਰਸਤੇ ’ਤੇ ਚੱਲ 

ਦਫ਼ਤਰੀ ਜੀਵਨ ਵਿਚ ਅਫ਼ਰਾ-ਤਫ਼ਰੀ

Posted On May - 3 - 2010 Comments Off on ਦਫ਼ਤਰੀ ਜੀਵਨ ਵਿਚ ਅਫ਼ਰਾ-ਤਫ਼ਰੀ
ਯਸ਼ਪਾਲ ਮਾਨਵੀ ਦਫ਼ਤਰ ਦੇ ਬਾਬੂ ਨੂੰ ਬਾਬੂ-ਬਾਦਸ਼ਾਹ ਕਿਹਾ ਕਰਦੇ ਸੀ ਕਿਉਂਕਿ ਉਹ ਫਾਈਲ ਦੀ ਘੰੁਡੀ ਨੂੰ ਇਸ ਕਦਰ ਮੋੜ ਦਿੰਦਾ, ਫਾਈਲ ਕੁਰਾਹੇ ਪਾ ਦਿੰਦਾ ਕਿ ਕੰਮ ਨੇ ਹੋਣਾ ਤਾਂ ਕੀ ਸੀ ਉਹ ਹੋਰ ਉਲਝ ਜਾਂਦਾ। ਸ਼ਾਇਦ ਹੀ ਕੋਈ ਹੋਵੇ ਜਿਹੜਾ ਕਹਿੰਦਾ ਹੋਵੇ ਕਿ ਦਫ਼ਤਰ ਵਧੀਆ ਹੈ ਉਥੋਂ ਦੇ ਅਧਿਕਾਰੀ ਤੇ ਕਰਮਚਾਰੀ ਵਧੀਆ ਨੇ। ਚੰਗਾ ਵਿਵਹਾਰ ਵੀ ਕਰਦੇ ਨੇ ਤੇ ਕੰਮ ਵੀ। ਦਫ਼ਤਰਾਂ ਵਿਚ ਕੰਮ ਪਿੱਛੇ ਜੋ ਗੇੜੇ ਲਾਉਣੇ ਪੈਂਦੇ ਹਨ ਉਸ ਨਾਲ ਮਨੁੱਖ ਦੇ ਮਨ ਵਿਚ ਇਕ ਨਫ਼ਰਤ ਪੈਦਾ ਹੋ ਜਾਂਦੀ ਹੈ। ਅੜਿੱਕਿਆਂ ਨੂੰ 

ਸੁਰੱਖਿਆ ਜਵਾਨਾਂ ਦੀ ਸ਼ਮੂਲੀਅਤ

Posted On May - 3 - 2010 Comments Off on ਸੁਰੱਖਿਆ ਜਵਾਨਾਂ ਦੀ ਸ਼ਮੂਲੀਅਤ
ਹਥਿਆਰਾਂ ਦਾ ਘੁਟਾਲਾ ਹਥਿਆਰ ਅਤੇ ਗੋਲੀ-ਸਿੱਕਾ ਕਥਿਤ ਤੌਰ ’ਤੇ ਚੋਰੀ ਕਰਕੇ ਨਕਸਲਵਾਦੀਆਂ ਨੂੰ ਸਪਲਾਈ ਕਰਨ ਦੇ ਮਾਮਲੇ ਵਿੱਚ ਉੱਤਰ ਪ੍ਰਦੇਸ਼ ਦੀ ਸਪੈਸ਼ਲ ਟਾਸਕ ਫੋਰਸ ਵੱਲੋਂ ਸੀ.ਆਰ.ਪੀ.ਐਫ. ਦੇ ਦੋ ਜਵਾਨਾਂ ਅਤੇ ਇਕ ਸੇਵਾ-ਮੁਕਤ ਸਬ-ਇੰਸਪੈਕਟਰ ਸਮੇਤ ਛੇ ਵਿਅਕਤੀਆਂ ਦੀ ਗ੍ਰਿਫ਼ਤਾਰੀ ਨੇ ਯਕੀਨਨ ਹਥਿਆਰਾਂ ਦੀ ਸਾਂਭ-ਸੰਭਾਲ ਕਰਨ ਅਤੇ ਸੁਰੱਖਿਆ ਜਵਾਨਾਂ ਦੀ ਵਫ਼ਾਦਾਰੀ ਪ੍ਰਤੀ ਸਵਾਲ ਖੜੇ ਕਰ ਦਿੱਤੇ ਹਨ। ਦਾਂਤੇਵਾੜਾ ਵਿੱਚ ਪਿਛਲੇ ਦਿਨੀਂ ਨਕਸਲੀਆਂ ਵੱਲੋਂ ਕੀਤੇ ਗਏ ਹਮਲੇ ਵਿੱਚ ਜਿਹੜੇ 76 ਸੁਰੱਖਿਆ 

ਸੰਪਾਦਕ ਦੀ ਡਾਕ

Posted On May - 3 - 2010 Comments Off on ਸੰਪਾਦਕ ਦੀ ਡਾਕ
ਨਿੱਘਰਦੀ ਹਾਲਤ 3 ਅਪਰੈਲ ਦੇ ਅੰਕ ਵਿੱਚ ਸੁਖਜਿੰਦਰ ਸਿੰਘ ਸੁੱਖੀ ਦਾ ਲੇਖ ‘ਪੰਜਾਬ ਵਿੱਚ ਭੂਗੋਲ ਵਿਸ਼ੇ ਦੀ ਮੌਜੂਦਾ ਸਥਿਤੀ’ ਵਧੀਆ ਤੇ ਜਾਣਕਾਰੀ ਭਰਪੂਰ ਹੈ ਜਿਸ ਵਿੱਚ ਭੂਗੋਲ ਵਿਸ਼ੇ ਦੇ ਨਾਲ ਸਿੱਖਿਆ ਵਿਭਾਗ ਦੀ ਨਿੱਘਰਦੀ ਹਾਲਤ ਦਾ ਵੀ ਜ਼ਿਕਰ ਕੀਤਾ ਗਿਆ ਹੈ। ਪਤਾ ਨਹੀਂ ਕਿਉਂ ਅਸੀਂ ਸਿੱਖਿਆ ਵਿਭਾਗ ਵਿੱਚ ਨਵੇਂ ਨਵੇਂ ਤਜਰਬੇ ਕਰ ਰਹੇ ਹਾਂ ਪਰ ਨਤੀਜਾ ਬਦ ਤੋਂ ਬਦਤਰ ਹੁੰਦਾ ਜਾ ਰਿਹਾ ਹੈ। ਭੂਗੋਲ, ਇਤਿਹਾਸ, ਅਰਥ ਸ਼ਾਸਤਰ ਤੇ ਰਾਜਨੀਤੀ ਸ਼ਾਸਤਰ ਦੀ ਥਾਂ ਸਮਾਜਕ ਸਿੱਖਿਆ ਤੇ ਹੁਣ ਵਾਤਾਵਰਨ ਸਿੱਖਿਆ 

ਤੀਜੀ ਪੀੜ੍ਹੀ ਦੀ ਮੋਬਾਈਲ ਸੇਵਾ

Posted On May - 3 - 2010 Comments Off on ਤੀਜੀ ਪੀੜ੍ਹੀ ਦੀ ਮੋਬਾਈਲ ਸੇਵਾ
ਆਰੰਭ ਬਲਜੀਤ ਸਿੰਘ ਨਾਭਾ ਤੀਜੀ ਪੀੜ੍ਹੀ ਦੀ ਮੋਬਾਈਲ ਸੇਵਾ ਸ਼ੁਰੂ ਕਰਨ ਵਿੱਚ ਭਾਰਤ ਦਾ ਨੰਬਰ ਦੁਨੀਆ ਦੇ ਬਾਕੀ ਦੇਸ਼ਾਂ ਦੇ ਮੁਕਾਬਲੇ ਕਾਫੀ ਪਿੱਛੇ ਹੈ। ਭਾਰਤ ਲਗਪਗ ਦੁਨੀਆ ਦੇ ਅਖੀਰਲੇ ਦੇਸ਼ਾਂ ਵਿੱਚੋਂ ਇਕ ਹੈ ਜਿੱਥੇ ਤੀਜੀ ਪੀੜ੍ਹੀ ਦੀ ਮੋਬਾਈਲ ਸੇਵਾ ਸ਼ੁਰੂ ਹੋਣ ਜਾ ਰਹੀ ਹੈ। 9 ਅਪਰੈਲ ਨੂੰ ਭਾਰਤ ਵਿੱਚ ਤੀਜੀ ਪੀੜ੍ਹੀ ਦੀ ਮੋਬਾਈਲ ਸੇਵਾ ਦੀ ਸਪੈਕਟਰਮ ਲਈ ਬੋਲੀ ਸ਼ੁਰੂ ਹੋਈ। ਦੁਨੀਆ ਭਰ ਦੇ 132 ਦੇਸ਼ ਪਹਿਲਾਂ ਤੋਂ ਹੀ ਆਪਣੇ ਮੋਬਾਈਲ ਉਪਭੋਗਤਾਵਾਂ ਨੂੰ ਇਸ ਮੋਬਾਈਲ ਸੇਵਾ ਦੀ ਸਹੂਲਤ ਦੇ ਰਹੇ 

ਅਸੀਂ ਕਦੋਂ ਸਮਝਾਂਗੇ

Posted On May - 3 - 2010 Comments Off on ਅਸੀਂ ਕਦੋਂ ਸਮਝਾਂਗੇ
ਨੇਤਾਗਿਰੀ ਕਾਂਤਾ ਸ਼ਰਮਾ ਸਾਡਾ ਦੇਸ਼ ਦੁਨੀਆ ਦਾ ਸਭ ਤੋਂ ਵੱਡਾ ਲੋਕਤੰਤਰ ਗਿਣਿਆ ਜਾਂਦਾ ਹੈ ਜਿਸ ਦਾ ਆਧਾਰ ਕਿਸੇ ਹੱਦ ਤਕ ਸਾਡੀ ਮਜ਼ਬੂਤ ਤੇ ਸਪੱਸ਼ਟ ਚੋਣ ਪ੍ਰਣਾਲੀ ਹੈ। ਪਾਰਲੀਮੈਂਟ ਦੀਆਂ ਚੋਣਾਂ ਤੋਂ ਇਲਾਵਾ ਸਾਡੇ ਵਿਸ਼ਾਲ ਭਾਰਤ ਦੇਸ਼ ਵਿਚ ਕਦੀ ਕਿਸੇ ਰਾਜ ਦੀਆਂ ਵਿਧਾਨ ਸਭਾ ਚੋਣਾਂ ਤੇ ਕਦੀ ਕਿਸੇ ਖੇਤਰ ਦੀ ਉਪ ਚੋਣ। ਗੱਲ ਕੀ, ਚੋਣ ਸਰਗਰਮੀ ਇਕ ਸਦਾ-ਬਹਾਰ ਪ੍ਰਕਿਰਿਆ ਹੈ। ਕਿਧਰੇ ਨਾ ਕਿਧਰੇ ਚੋਣ ਘਟਾ ਛਾਈ ਹੀ ਰਹਿੰਦੀ ਹੈ। ਚੋਣ ਚਾਹੇ ਪੰਚਾਇਤ ਦੀ ਹੋਵੇ ਚਾਹੇ ਵਿਧਾਨ ਸਭਾ ਦੀ ਨੇਤਾਗਿਰੀ ਜਾਂ 

ਸਵੈ-ਚੇਤਨਾਸਵੈ-ਚੇਤਨਾ

Posted On May - 3 - 2010 Comments Off on ਸਵੈ-ਚੇਤਨਾਸਵੈ-ਚੇਤਨਾ
ਦਲਵੀਰ ਸਿੰਘ ਲੁਧਿਆਣਵੀ ਪੰਜਾਬ ਇਸ ਸਮੇਂ ਦਰਪੇਸ਼ ਚੁਣੌਤੀਆਂ ’ਚੋਂ ਗੁਜ਼ਰਦਾ ਹੋਇਆ ਬੜੀ ਤੇਜ਼ੀ ਨਾਲ ਤਬਾਹੀ ਵੱਲ ਵਧ ਰਿਹਾ ਹੈ।  ਮਿੱਟੀ, ਪਾਣੀ, ਹਵਾ, ਵਾਤਾਵਰਣ, ਆਦਿ ਸਭ ਕੁਝ ਪ੍ਰਦੂਸ਼ਿਤ ਹੋ ਰਿਹਾ ਹੈ। ਇੱਥੋਂ ਤੱਕ ਕੇ ਖੁਰਾਕੀ ਪਦਾਰਥਾਂ ਵਿਚ ਵੀ ਕਈ ਤਰ੍ਹਾਂ ਦੀ ਮਿਲਾਵਟ ਅਤੇ ਰਸਾਇਣਕ ਜ਼ਹਿਰਾਂ ਦੀ ਮਿਕਦਾਰ ਅਕਸਰ ਪਾਈ ਜਾਂਦੀ ਹੈ। ਇੱਥੇ ਹੀ ਬਸ ਨਹੀਂ, ਸਮਾਜਿਕ ਕੁਰੀਤੀਆਂ-ਮਾਦਾ ਭਰੂਣ ਹੱਤਿਆ, ਦਾਜ-ਪ੍ਰਥਾ, ਬਾਲ ਮਜ਼ਦੂਰੀ ਆਦਿ ਅਤੇ ਨੌਜਵਾਨ ਪੀੜ੍ਹੀ ਦਾ ਫੈਸ਼ਨ ਤੇ ਨਸ਼ਿਆਂ ਵਿਚ ਪੈਣਾ, ਬਿਹਤਰ 

ਡਾਕ ਐਤਵਾਰ ਦੀ

Posted On May - 2 - 2010 Comments Off on ਡਾਕ ਐਤਵਾਰ ਦੀ
ਲਹੂ ਅੱਖਰੀ ਗਾਥਾ ਪਰਮਜੀਤ ਢੀਂਗਰਾ ਦੇ ਲੇਖ ‘ਤਾਲਿਬਾਨ’ (4 ਅਪਰੈਲ) ਵਿੱਚ ਇਸ ਧਰਤੀ ਉੱਪਰ ਮਨੁੱਖੀ ਰੂਪ ਵਿੱਚ ਵਸਦੇ ਦਰਿੰਦਿਆਂ ਦੀਆਂ ਵਹਿਸ਼ੀਆਨਾ ਕਾਰਵਾਈਆਂ ਪੜ੍ਹ ਕੇ ਰੂਹ ਕੰਬਣ ਲੱਗਦੀ ਹੈ। ਇਹ ਧਰਮ ਦੇ ਅਖੌਤੀ ਸੱਚੇ ਪੈਰੋਕਾਰ ਜਦੋਂ ਨਿਰਦੋਸ਼ ਲੋਕਾਂ ਦੇ ਸਿਰ ਧੜ ਨਾਲੋਂ ਅਲੱਗ ਕਰਦੇ ਹਨ ਤਾਂ ਅਜਿਹਾ ਕਰਨ ਦਾ ਅਧਿਕਾਰ ਉਹ ਕਿਹੜੇ ਰੱਬ ਤੋਂ ਪ੍ਰਾਪਤ ਕਰਦੇ ਹਨ? ਉਨ੍ਹਾਂ ਦੀ ਅਜਿਹੀ ਸੋਚ ਲਈ ਧਰਤੀ ਦੇ ਕਿਸੇ ਵੀ ਕੋਨੇ ਵਿੱਚ ਕੋਈ ਥਾਂ ਨਹੀਂ ਹੈ। ਇਹ ਅਸਲ ਵਿੱਚ ਕਦੀ ਵੀ ਨਾ ਮੁਆਫ਼ ਕੀਤੇ ਜਾ ਸਕਣ 

ਮਾਸੂਮੀਅਤ

Posted On May - 2 - 2010 Comments Off on ਮਾਸੂਮੀਅਤ
ਪ੍ਰਭਜੋਤ ਸਿੰਘ ਮਈ ਦਾ ਮਹੀਨਾ, ਸ਼ਾਮ ਦਾ ਸਮਾਂ। ਮੈਂ ਆਪਣੇ ਸਾਥੀ ਕਰਮ ਸਿੰਘ ਨੂੰ ਉਸ ਦੇ ਪਿੰਡ ਛੱਡ ਕੇ ਵਾਪਸ ਪਰਤਣ ਵਾਲਾ ਹੀ ਸੀ ਕਿ ਕਰਮ ਦਾ ਇਕ ਦੋਸਤ ਫਾਂਟਾਂ ਵਾਲਾ ਪਾਜਾਮਾ ਪਾਇਆ, ਮੋਢੇ ’ਤੇ ਝੋਲਾ ਲਟਕਾਇਆ, ਸਾਡੇ ਕੋਲ ਆਣ ਖੜੋਤਾ। ਕੁਝ ਪਲ ਤਾਂ ਉਹ ਸਾਨੂੰ ਗੱਲਬਾਤ ਕਰਦਿਆਂ ਦੇਖਦਾ ਰਿਹਾ ਤੇ ਜਦੋਂ ਮੈਂ ਦਫ਼ਤਰ ਵਾਲੀ ਕਾਰ ਵਿਚ ਬੈਠ ਕੇ ਕਰਮ ਤੋਂ ਆਗਿਆ ਹੀ ਲੈਣ ਵਾਲਾ ਸੀ, ਉਸ ਵਿਅਕਤੀ ਨੇ ਕਰਮ ਦੇ ਕੰਨ ਵਿਚ ਕੁਝ ਕਿਹਾ। ਕਰਮ ਮੇਰੇ ਵੱਲ ਮੁੜਿਆ, ‘‘ਪ੍ਰਭ ਯਾਰ ਇਹ ਗਰੀਬ ਆਦਮੀ ਹੈ, ਮਜ਼ਦੂਰੀ 

ਕਾਹਲ

Posted On May - 2 - 2010 Comments Off on ਕਾਹਲ
ਡਾ. ਰਤਨ ਸਿੰਘ ਢਿੱਲੋਂ ਵਗਦੀਆਂ ਜ਼ਮੀਨਾਂ, ਸੜਕਾਂ, ਨਦੀਆਂ ਤੇ ਹਵਾਵਾਂ ਮਨੁੱਖ ਦੀ ਜ਼ਿੰਦਗੀ ਦੀ ਨਿਰੰਤਰਤਾ ਦੀਆਂ ਜ਼ਾਮਨ ਹਨ ਪ੍ਰੰਤੂ ਜਦੋਂ ਜ਼ਮੀਨਾਂ ਬੰਜਰ ਹੋਣ ਲਗਦੀਆਂ ਹਨ, ਜ਼ਹਿਰ ਪੈਦਾ ਕਰਨ ਲਗਦੀਆਂ ਹਨ, ਸੜਕਾਂ ਸੰਚਾਰ ਦੀ ਥਾਂ ਹਉਮੈ ਦੀ ਫੁੰਕਾਰ ਵਸ ਲਹੂ ਨਾਲ ਰੰਗੀਆਂ ਜਾਣ ਲਗਦੀਆਂ ਹਨ, ਨਦੀਆਂ ਦਾ ਪਾਣੀ ਗੰਧਲਾ ਹੋਣ ਲਗਦਾ ਹੈ ਅਤੇ ਹਵਾਵਾਂ ਵਿਚ ਜ਼ਹਿਰ ਫੈਲਣ ਨਾਲ ਵਾਤਾਵਰਣ ਗਲ ਘੋਟੂ ਬਣਨ ਲਗਦਾ ਹੈ ਤਾਂ ਮਨੁੱਖੀ ਹੋਂਦ ਖਤਰੇ ਵਿਚ ਪੈਣ ਲਗਦੀ ਹੈ। ਵਗਦੀ ਜ਼ਮੀਨ ਇਸ ਗੱਲ ਦੀ ਜ਼ਾਮਨ ਹੁੰਦੀ 

ਪੰਜਾਬੀ ਭਾਸ਼ਾ ਅਤੇ ਸਭਿਆਚਾਰ

Posted On May - 2 - 2010 Comments Off on ਪੰਜਾਬੀ ਭਾਸ਼ਾ ਅਤੇ ਸਭਿਆਚਾਰ
ਗਿਆਨ ਕ੍ਰਾਂਤੀ ਡਾ. ਮਦਨਜੀਤ ਕੌਰ ਸਭਿਆਚਾਰ ਮਨੁੱਖੀ ਇਤਿਹਾਸ ਦਾ ਮਹੱਵਤਪੂਰਨ ਖੇਤਰ ਹੈ। ਸਭਿਆਚਾਰ ਦੇ ਅਧਿਐਨ ਵਿੱਚ ਸੰਸਕ੍ਰਿਤਕ ਵਿਕਾਸ ਦੇ ਵੱਖ-ਵੱਖ ਪੜਾਵਾਂ ਵਿੱਚ ਮਨੁੱਖ ਦੇ ਖਾਣ-ਪਾਣ, ਉਪਜੀਵਕਾ ਕਮਾਉਣ ਦੇ ਸਾਧਨ, ਰਹਿਣ-ਸਹਿਣ, ਵਿਚਾਰਧਾਰਾ, ਵਿਵਹਾਰ, ਸਮਾਜਕ ਸਬੰਧ, ਮਨੋਰੰਜਨ ਦੇ ਸਾਧਨ, ਭਾਸ਼ਾ, ਸਾਹਿਤ, ਕਲਾ-ਕ੍ਰਿਤੀਆਂ, ਧਾਰਮਿਕ ਵਿਸ਼ਵਾਸ, ਦਰਸ਼ਨ, ਸਿੱਖਿਆ, ਪ੍ਰਣਾਲੀ, ਜੀਵਨ ਜਾਚ, ਕੁਦਰਤੀ ਸੋਮਿਆਂ ਪ੍ਰਤੀ ਰਵਾਇਤਾਂ ਅਤੇ ਉਸ ਦੀ ਭਵਿੱਖ ਪ੍ਰਤੀ ਸੋਚਣੀ ਬਾਰੇ ਵਿਚਾਰ ਕੀਤੀ ਜਾਂਦੀ 

ਭਰੂਣ ਹੱਤਿਆ ਦੇ ਸਮਾਜਿਕ ਪੱਖ

Posted On May - 1 - 2010 Comments Off on ਭਰੂਣ ਹੱਤਿਆ ਦੇ ਸਮਾਜਿਕ ਪੱਖ
ਜਾਗਰੂਕਤਾ ਪ੍ਰੋ. ਜੋਗੀ ਜੋਗਿੰਦਰ ਸਿੰਘ ਹਰ ਹਸਪਤਾਲ ਦੇ ਸਾਹਮਣੇ ਰਸਮੀ ਰੂਪ ਵਿਚ ਲਿਖਿਆ ਮਿਲਦਾ ਹੈ -‘ਇੱਥੇ  ਲਿੰਗ ਨਿਰਧਾਰਤ ਭਰੂਣ ਟੈਸਟ ਨਹੀਂ ਕੀਤੇ ਜਾਂਦੇ’। ਸ਼ਰਾਬ ਦੀ ਹਰ ਬੋਤਲ ਜਾਂ ਸਿਗਰਟ ਦੀ ਡੱਬੀ ’ਤੇ ਲਿਖਿਆ ਹੁੰਦਾ ਹੈ – ‘ਸਿਹਤ ਲਈ ਹਾਨੀਕਾਰਕ ਹੈ’। ਇਹ ਚਿਤਾਵਨੀ ਹੋਣ ਦੇ ਬਾਵਜੂਦ ਵੀ ਬਹੁਤ ਸਾਰੇ ਖਾਦ ਪਦਾਰਥਾਂ ਦੇ ਮੁਕਾਬਲੇ ਸ਼ਰਾਬ ਅਤੇ ਸਿਗਰਟ ਦਾ ਸੇਵਨ  ਵਧੇਰੇ ਹੁੰਦਾ ਹੈ ਅਤੇ ਚਿਤਾਵਨੀ ਵੱਲ ਕੋਈ ਧਿਆਨ ਨਹੀਂ ਦਿੱਤਾ ਜਾਂਦਾ। ਇਸੇ ਤਰ੍ਹਾਂ ਹਸਪਤਾਲਾਂ ਅੱਗੇ ਲੱਗੇ ਅਜਿਹੇ 

ਮਜ਼ਦੂਰਾਂ ਦਾ ਇਤਿਹਾਸ ਅਤੇ ਮੌਜੂਦਾ ਔਕੜਾਂ

Posted On May - 1 - 2010 Comments Off on ਮਜ਼ਦੂਰਾਂ ਦਾ ਇਤਿਹਾਸ ਅਤੇ ਮੌਜੂਦਾ ਔਕੜਾਂ
ਮਈ ਦਿਵਸ ਬੰਤ ਸਿੰਘ ਬਰਾੜ ਉੱਨ੍ਹੀਵੀਂ ਸਦੀ ਦੇ ਆਰੰਭ ਵਿਚ ਮਜਦੂਰਾਂ ਨੇ ਜਥੇਬੰਦ ਹੋ ਕੇ ਆਪਣੇ ਹੱਕਾਂ ਲਈ ਜੂਝਣਾ ਸ਼ੁਰੂ ਕਰ ਦਿੱਤਾ ਸੀ। 1827 ਵਿਚ ‘ਮਕੈਨਿਕ ਯੂਨੀਅਨ’ ਸਥਾਪਿਤ ਹੋ ਚੁੱਕੀ ਸੀ ਤੇ ਫਿਲਾਡੇਲਫੀਆ ਵਿਚ ਬਣੀ ਇਹ ਯੂਨੀਅਨ ਦੁਨੀਆ ਦੀ ਸਭ ਤੋਂ ਪਹਿਲੀ ਯੂਨੀਅਨ ਕਹੀ ਜਾਂਦੀ ਹੈ। ਉਸ ਦੇ ਦੋ ਸਾਲ ਪਿੱਛੋਂ ਇੰਗਲੈਂਡ ਵਿਚ ਮਜ਼ਦੂਰਾਂ ਦੀਆਂ ਯੂਨੀਅਨਾਂ ਹੋਂਦ ਵਿਚ ਆਈਆਂ। ਉਨ੍ਹਾਂ ਦਿਨਾਂ ਵਿਚ ਮਜ਼ਦੂਰਾਂ ਦਾ ਜੀਵਨ ਬਹੁਤ ਹੀ ਭੈੜਾ ਸੀ ਤੇ ਗੁਲਾਮਾਂ ਵਾਲੀ ਜ਼ਿੰਦਗੀ ਬਤੀਤ ਕਰਦੇ ਮਜ਼ਦੂਰ ਮਿਸਰ 

ਜਿੱਤ ਹਾਰ

Posted On May - 1 - 2010 Comments Off on ਜਿੱਤ ਹਾਰ
ਅਮਰਜੀਤ ਚੰਦਰ ਹਰ ਰੋਜ਼ ਦਫ਼ਤਰ ਨੂੰ ਜਾਣ ਲੱਗਿਆਂ ਜਲੰਧਰ ਬਾਈਪਾਸ ਤੋਂ ਲੰਘਦਾ ਤਾਂ ਉਹ ਹਮੇਸ਼ਾ ਦੀ ਤਰ੍ਹਾਂ ਚੁੱਪ-ਚਾਪ ਗੁੰਮ-ਸੁੰਮ ਬੈਠੀ ਮਿਲਦੀ। ਕੱਪੜੇ ਉਸ ਦੇ ਮੈਲੇ-ਕੁਚੈਲੇ ਲੰਗਾਰ ਲੱਗੇ ਕੱਪੜਿਆਂ ਦੇ ਨਾਲ ਜਿਵੇਂ ਨੰਗ ਢੱਕਿਆ ਹੋਵੇ। ਹਮੇਸ਼ਾ ਦੀ ਤਰ੍ਹਾਂ ਇਕ ਹੀ ਜਗ੍ਹਾ ਬੈਠੀ ਮਿਲਦੀ, ਵਾਲ ਖਿੱਲਰੇ ਜਟਾਂ ਜਿਹੀਆਂ ਬਣੀਆਂ ਜਿਵੇਂ ਵਾਲਾਂ ਨੂੰ ਕਦੇ ਕੰਘੀ ਜਾਂ ਤੇਲ ਨਾ ਛੁਹਾਇਆ ਹੋਵੇ। ਸਰੀਰ ’ਤੇ ਗੋਡੇ-ਗੋਡੇ ਮੈਲ ਜੰਮੀ ਹੋਈ ਜਿਵੇਂ ਸਦੀਆਂ ਤੋਂ ਹੀ ਪਾਣੀ ਦੇ ਨੇੜੇ ਨਾ ਗਈ ਹੋਵੇ। ਨਿੱਕੀ 

ਸਿਆਸੀ ਦਖ਼ਲਅੰਦਾਜ਼ੀ ਦਾ ਖਾਤਮਾ ਜ਼ਰੂਰੀ

Posted On May - 1 - 2010 Comments Off on ਸਿਆਸੀ ਦਖ਼ਲਅੰਦਾਜ਼ੀ ਦਾ ਖਾਤਮਾ ਜ਼ਰੂਰੀ
ਭ੍ਰਿਸ਼ਟਾਚਾਰ ਤੇ ਅਫ਼ਸਰਸ਼ਾਹੀ ਸਾਬਕਾ ਆਈ.ਏ.ਐਸ. ਅਫ਼ਸਰ ਬਿਕਰਮਜੀਤ ਸਿੰਘ ਨੂੰ ਅਦਾਲਤ ਵੱਲੋਂ ਆਮਦਨ ਤੋਂ ਵੱਧ  ਜਾਇਦਾਦ ਇਕੱਠੀ ਕਰਨ ਦੇ ਮਾਮਲੇ ਵਿੱਚ ਦੋਸ਼ੀ ਕਰਾਰ ਦਿੱਤੇ ਜਾਣ ਨਾਲ 13 ਸਾਲ ਤੋਂ ਚੱਲਦਾ ਮੁਕੱਦਮਾ ਨੇਪਰੇ ਚੜ੍ਹ ਗਿਆ  ਹੈ ਪਰ ਇਸ ਨਾਲ ਗੰਭੀਰ ਸਵਾਲ ਵੀ ਖੜੇ ਹੋ ਗਏ ਹਨ। ਸੀ.ਬੀ.ਆਈ. ਦੀ ਵਿਸ਼ੇਸ਼ ਅਦਾਲਤ ਵੱਲੋਂ ਪਹਿਲੀ ਵਾਰ ਪੰਜਾਬ ਦੇ ਕਿਸੇ ਆਈ.ਏ.ਐਸ. ਅਫ਼ਸਰ ਨੂੰ ਦੋਸ਼ੀ ਕਰਾਰ ਦਿੱਤਾ ਗਿਆ ਹੈ। ਇਸ ਮਾਮਲੇ ਦੀਆਂ ਤੰਦਾਂ ਅਫ਼ਸਰਸ਼ਾਹੀ ਵਿੱਚ ਫੈਲੇ ਭ੍ਰਿਸ਼ਟਾਚਾਰ ਦੇ ਰੁਝਾਨ ਨਾਲ ਜੁੜਦੀਆਂ 
Available on Android app iOS app
Powered by : Mediology Software Pvt Ltd.