ਹੜ੍ਹ ਪੀੜਤਾਂ ਦੀ ਮਦਦ ਲਈ ਪੰਜ ਮੰਤਰੀਆਂ ਦੀ ਡਿਊਟੀ ਲਾਈ !    ਆਨੰਦਪੁਰ ਸਾਹਿਬ ਦਾ ਪਿੰਡ ਹਰਸਾ ਬੇਲਾ ਪਾਣੀ ਵਿੱਚ ਘਿਰਿਆ !    ਪ੍ਰਕਾਸ਼ ਪੁਰਬ: ਭਾਰਤ-ਪਾਕਿ ਤਣਾਅ ਕਾਰਨ ਘਟ ਸਕਦੀ ਹੈ ਸੰਗਤ ਦੀ ਗਿਣਤੀ !    ਗੁਰੂ ਰਵਿਦਾਸ ਮੰਦਰ ਢਾਹੁਣ ’ਤੇ ਸਿਆਸਤ ਗਰਮਾਈ !    ਮਹਾਨ ਕਿਸਾਨ ਆਗੂ ਅਤੇ ਸੰਘਰਸ਼ੀ ਯੋਧਾ ਜਗੀਰ ਸਿੰਘ ਜੋਗਾ !    ਸਾਉਣੀ ਰੁੱਤ ਦੇ ਪਿਆਜ਼ ਦੀ ਕਾਸ਼ਤ ਦੇ ਨੁਕਤੇ !    ਝੋਨੇ ਦੀ ਸ਼ੀਥ ਬਲਾਈਟ ਤੇ ਝੂਠੀ ਕਾਂਗਿਆਰੀ !    ਗੋਲਚੀ ਗੁਰਪ੍ਰੀਤ ਸੰਧੂ ਤੇ ਥਰੋਅਰ ਤੇਜਿੰਦਰਪਾਲ ਤੂਰ ਦੀ ਅਰਜੁਨਾ ਐਵਾਰਡ ਲਈ ਚੋਣ !    ਸੁਰਾਂ ਦੀ ਮਿਠਾਸ ਦਾ ਨੱਕਾਸ਼ !    ਸ਼ਾਹਕਾਰ ਨਗ਼ਮਿਆਂ ਦੀ ਗਾਇਕਾ ਮੁਨੱਵਰ ਸੁਲਤਾਨਾ !    

ਸੰਪਾਦਕੀ › ›

Featured Posts
ਪਾਠਕਾਂ ਦੇ ਖ਼ਤ

ਪਾਠਕਾਂ ਦੇ ਖ਼ਤ

ਮਹਿੰਗੀ ਨੋਟਬੰਦੀ ਅਗਸਤ 23 ਦਾ ਸੰਪਾਦਕੀ ‘ਨੋਟਬੰਦੀ ਦੇ ਪ੍ਰਭਾਵ’ ਪੜ੍ਹਿਆ। ਇਹ ਬਿਲਕੁਲ ਸੱਚ ਹੈ ਕਿ ਦੇਸ਼ ਵਿਚ ਮੰਦੀ ਦਾ ਦੌਰ ਹੈ, ਪ੍ਰਧਾਨ ਮੰਤਰੀ ਦਾ ਨੋਟਬੰਦੀ ਵਾਲਾ ਫੈਸਲਾ ਬਹੁਤ ਮਹਿੰਗਾ ਪਿਆ ਹੈ, ਇਸ ਦੇ ਦੂਰਗਾਮੀ ਨਤੀਜੇ ਭੁਗਤਣੇ ਪੈਣਗੇ। ਵਪਾਰ ਵਿਚ ਮੰਦੀ, ਘਟ ਰਹੀਆਂ ਨੌਕਰੀਆਂ, ਵਧ ਰਹੀ ਬੇਰੁਜ਼ਗਾਰੀ; ਇਹੀ ਸਮੇਂ ਦਾ ਸੱਚ ਹੈ। ...

Read More

ਪਰਜਾ ਮੰਡਲ ਲਹਿਰ ਤੇ ਸੇਵਾ ਸਿੰਘ ਠੀਕਰੀਵਾਲਾ

ਪਰਜਾ ਮੰਡਲ ਲਹਿਰ ਤੇ ਸੇਵਾ ਸਿੰਘ ਠੀਕਰੀਵਾਲਾ

ਜਨਮ ਦਿਨ ਤੇ ਵਿਸ਼ੇਸ਼ ਬੀਰ ਦਵਿੰਦਰ ਸਿੰਘ ਉਨ੍ਹੀਵੀਂ ਸਦੀ ਦੇ ਅੰਤ ਵਿਚ ਪਟਿਆਲਾ ਰਿਆਸਤ ਦੇ ਪਿੰਡ ਠੀਕਰੀਵਾਲਾ ਵਿਚ 24 ਅਗਸਤ 1878 ਨੂੰ ਪਰਜਾ ਮੰਡਲ ਲਹਿਰ ਦੇ ਜਨਮ ਦਾਤਾ ਸੇਵਾ ਸਿੰਘ ਠੀਕਰੀਵਾਲਾ ਦਾ ਜਨਮ ਹੋਇਆ। ਇਸ ਨਵਜਾਤ ਦੀਆਂ ਕਿਲਕਾਰੀਆਂ ਜਿਵੇਂ ਹੀ ਫ਼ਿਜ਼ਾ ਅੰਦਰ ਗੂੰਜੀਆਂ ਤਾਂ ਵਕਤ ਨੇ ਵੀ ਅੰਗੜਾਈ ਲਈ। ਕਿਸੇ ਨੂੰ ਗਿਆਨ ...

Read More

ਵੀਰੇ ਵਾਲੀ ਬੱਸ

ਵੀਰੇ ਵਾਲੀ ਬੱਸ

ਮੱਖਣ ਸਿੰਘ ਸ਼ਾਹਪੁਰ ਮੱਧਵਰਗੀ ਕਿਸਾਨ ਪਰਿਵਾਰ ਨਾਲ ਵਾਬਸਤਾ ਹਾਂ। 2002 ਵਿਚ ਬਾਰਵੀਂ ਤੱਕ ਪੜ੍ਹਾਈ ਕੀਤੀ। ਅਗਲੀ ਪੜ੍ਹਾਈ ਕਰਨ ਨਾਲੋਂ ਕੰਮ ਦੀ ਜ਼ਿਆਦਾ ਜ਼ਰੂਰਤ ਸੀ, ਫੌਜ ਵਿਚ ਭਰਤੀ ਹੋਣਾ ਚਾਹਿਆ ਪਰ ਕੱਦ ਇਕ ਸੈਂਟੀਮੀਟਰ ਘੱਟ ਹੋਣ ਕਾਰਨ ਅਸਫਲ ਰਿਹਾ। ਮਾਸੜ ਜੀ ਦੇ ਕਹਿਣ ਤੇ ਕੰਡਕਟਰੀ ਸਿੱਖੀ ਅਤੇ ਇਕ ਮਸ਼ਹੂਰ ਕੰਪਨੀ ਵਿਚ 2002 ...

Read More

ਕਸ਼ਮੀਰ ਬਾਰੇ ਗੱਲ ਕਰਦਿਆਂ

ਕਸ਼ਮੀਰ ਬਾਰੇ ਗੱਲ ਕਰਦਿਆਂ

ਪ੍ਰੋ. ਪ੍ਰੀਤਮ ਸਿੰਘ ਭਾਜਪਾ ਦੀ ਅਗਵਾਈ ਵਾਲੀ ਐੱਨਡੀਏ ਸਰਕਾਰ ਦੇ ਜੰਮੂ ਕਸ਼ਮੀਰ ਦਾ ਦਰਜਾ ਬਦਲਣ ਬਾਰੇ ਫ਼ੈਸਲੇ ਨੂੰ ਦੇਖਣ ਦੇ ਕਾਫ਼ੀ ਹੱਦ ਤੱਕ ਦੋ ਤਰੀਕੇ ਹਨ। ਪਹਿਲਾ, ਇਸ ਫ਼ੈਸਲੇ ਦੀ ਸੰਵਿਧਾਨਿਕਤਾ ਅਤੇ ਕਾਨੂੰਨੀ ਵਾਜਬੀਅਤ ਘੋਖਣਾ ਅਤੇ ਦੂਜਾ, ਉਸ ਵਿਚਾਰਧਾਰਾ ਦੀ ਸ਼ਨਾਖ਼ਤ ਕਰਨਾ ਜਿਹੜੀ ਇਸ ਫ਼ੈਸਲੇ ਨੂੰ ਸੇਧ ਦੇਣ ਵਾਲੀ ਅਸਲ ਤਾਕਤ ...

Read More

ਪਟਿਆਲਾ ਰਿਆਸਤ ਦਾ ਮੋਢੀ ਬਾਬਾ ਆਲਾ ਸਿੰਘ

ਪਟਿਆਲਾ ਰਿਆਸਤ ਦਾ ਮੋਢੀ ਬਾਬਾ ਆਲਾ ਸਿੰਘ

ਬਰਸੀ ਮੌਕੇ ਹਰਦੀਪ ਸਿੰਘ ਝੱਜ ਪਟਿਆਲਾ ਰਿਆਸਤ ਦੇ ਮੋਢੀ ਬਾਬਾ ਆਲਾ ਸਿੰਘ ਦਾ ਜਨਮ 1691 ਵਿਚ ਰਾਮਾ ਜੀ ਦੇ ਘਰ ਹੋਇਆ। ਉਹ ਆਪਣੇ ਪਿਤਾ ਦੇ ਤੀਜੇ ਪੁੱਤਰ ਸਨ। ਉਸ ਤੋਂ ਪਹਿਲਾਂ ਦੁਨਾ ਅਤੇ ਸੱਭਾ ਸਨ, ਮਗਰੋਂ ਬਖਤਾ, ਬੁੱਢਾ ਤੇ ਲੱਧਾ ਹੋਏ। ਆਲਾ ਸਿੰਘ ਦੀ ਬੰਸਾਵਲੀ ਜੈਸਲਮੇਰ ਦੇ ਭੱਟੀ ਰਾਜਘਰਾਣੇ ਨਾਲ ਮਿਲਦੀ ਹੈ। ...

Read More

ਭਾਰਤ ਅਤੇ ਉੱਭਰਦਾ ਆਲਮੀ ਪ੍ਰਬੰਧ

ਭਾਰਤ ਅਤੇ ਉੱਭਰਦਾ ਆਲਮੀ ਪ੍ਰਬੰਧ

ਜੀ ਪਾਰਥਾਸਾਰਥੀ ਇਕੀਵੀਂ ਸਦੀ ਦੀ ਆਮਦ ਨਾਲ ਭਾਰਤ ਦੇ ਆਰਥਿਕ ਵਿਕਾਸ ਵਿਚ ਨਵਾਂ ਮੋੜ ਆਇਆ। 1998 ਦੇ ਪਰਮਾਣੂ ਧਮਾਕਿਆਂ ਕਾਰਨ ਅਮਰੀਕਾ ਅਤੇ ਪੱਛਮੀ ਮੁਲਕਾਂ ਦੀਆਂ ਪਾਬੰਦੀਆਂ ਖ਼ਤਮ ਹੋ ਜਾਣ ਸਦਕਾ 21ਵੀਂ ਸਦੀ ਦੇ ਪਹਿਲੇ ਦਹਾਕੇ ਦੌਰਾਨ ਭਾਰਤੀ ਆਰਥਿਕਤਾ ਨੂੰ ਵੱਡਾ ਹੁਲਾਰਾ ਮਿਲਿਆ। ਇਸ ਆਰਥਿਕ ਹੁਲਾਰੇ ਨੂੰ ਬਲ ਸਾਬਕਾ ਪ੍ਰਧਾਨ ਮੰਤਰੀ ਪੀਵੀ ...

Read More

ਪਾਠਕਾਂ ਦੇ ਖ਼ਤ

ਪਾਠਕਾਂ ਦੇ ਖ਼ਤ

ਜਬਰ-ਜਨਾਹ ਅਤੇ ਸੱਤਾ ਧਿਰ 19 ਅਗਸਤ ਦੇ ਨਜ਼ਰੀਆ ਪੰਨੇ ’ਤੇ ਸੰਪਾਦਕੀ ‘ਸਿਆਸੀ ਅਨੈਤਿਕਤਾ’ ਵਿਚ ਕੀਤੀ ਵਿਚਾਰ ਚਰਚਾ ਸਮੇਂ ਅਨੁਸਾਰ ਅਤੇ ਅੱਖਾਂ ਖੋਲ੍ਹਣ ਵਾਲੀ ਹੈ। ਉਨਾਓ ਜਬਰ-ਜਨਾਹ ਕਾਂਡ ਦੇ ਮੁੱਖ ਮੁਲਜ਼ਮ ਕੁਲਦੀਪ ਸਿੰਘ ਸੈਂਗਰ ਦੇ ਭਾਜਪਾ ਦੇ ਛੋਟੇ ਮੋਟੇ ਆਗੂਆਂ ਵੱਲੋਂ ਕੀਤੇ ਜਾ ਰਹੇ ਅਤੇ ਕੀਤੇ ਗਏ ਗੁਣ-ਗਾਨ ਨਾ ਸਿਰਫ਼ ਇਸ ਪਾਰਟੀ ...

Read More


 •  Posted On August - 24 - 2019
  ਚੌਵੀ ਅਗਸਤ ਵਾਲੇ ਦਿਨ ਪਰਜਾ ਮੰਡਲ ਲਹਿਰ ਦੇ ਮਹਾਨ ਆਗੂ ਸੇਵਾ ਸਿੰਘ ਠੀਕਰੀਵਾਲ ਦਾ ਜਨਮ ਦਿਹਾੜਾ ਹੈ ਅਤੇ ਕਿਸਾਨ ਸੰਘਰਸ਼ਾਂ....
 •  Posted On August - 24 - 2019
  ਇੰਡੀਅਨ ਕੌਂਸਲ ਫਾਰ ਸੋਸ਼ਲ ਸਾਇੰਸ ਰਿਸਰਚ (ਆਈਸੀਐੱਸਐੱਸਆਰ-ICSSR) ਦੁਆਰਾ ਉੱਤਰ ਪੱਛਮੀ ਭਾਰਤ ਵਿਚ ਨਸ਼ਿਆਂ ਦੇ ਫੈਲਾਓ ਬਾਰੇ ਕੀਤੇ ਗਏ ਸਰਵੇਖਣ ਵਿਚ....
 • ਪਰਜਾ ਮੰਡਲ ਲਹਿਰ ਤੇ ਸੇਵਾ ਸਿੰਘ ਠੀਕਰੀਵਾਲਾ
   Posted On August - 24 - 2019
  ਉਨ੍ਹੀਵੀਂ ਸਦੀ ਦੇ ਅੰਤ ਵਿਚ ਪਟਿਆਲਾ ਰਿਆਸਤ ਦੇ ਪਿੰਡ ਠੀਕਰੀਵਾਲਾ ਵਿਚ 24 ਅਗਸਤ 1878 ਨੂੰ ਪਰਜਾ ਮੰਡਲ ਲਹਿਰ ਦੇ ਜਨਮ....
 • ਟਕਰਾਓ ਵਾਲੀਆਂ ਥਾਵਾਂ ਅਤੇ ਸਿਹਤ ਸੇਵਾਵਾਂ
   Posted On August - 24 - 2019
  ਮੈਡੀਕਲ ਸਾਇੰਸ ਦੇ ਚੋਟੀ ਦੇ ਰਸਾਲੇ ‘ਲੈਂਸੇਟ’ ਨੇ 17 ਅਗਸਤ 2019 ਨੂੰ ਛਾਪੇ ਲੇਖ ‘ਕਸ਼ਮੀਰ ਦੇ ਭਵਿੱਖ ਬਾਰੇ ਖਦਸ਼ੇ ਅਤੇ....

ਪਰਖ, ਨਜ਼ਰੀਆ ਤੇ ਸੋਚ

Posted On March - 26 - 2010 Comments Off on ਪਰਖ, ਨਜ਼ਰੀਆ ਤੇ ਸੋਚ
ਯਾਦਾਂ ਰਮੇਸ਼ ਭਾਰਦਵਾਜ ਮੇਰੇ ਦਾਦਾ ਜੀ ਇਲਾਕੇ ਅੰਦਰ ਇਕ ਵਧੀਆ ਵੈਦ ਵਜੋਂ ਜਾਣੇ ਜਾਂਦੇ ਰਹੇ ਹਨ। ਉਨ੍ਹਾਂ ਦਾ ਹਰੇਕ ਨੂੰ ਪਰਖਣ ਦਾ ਵੱਖਰਾ ਨਜ਼ਰੀਆ ਸੀ। ਸਾਲ 1970-71 ਦੀ ਗੱਲ ਹੈ। ਮੈਨੂੰ ਉਨ੍ਹਾਂ ਨਾਲ ਲੁਧਿਆਣਾ ਜਾਣ ਦਾ ਮੌਕਾ ਮਿਲਿਆ। ਕੰਮਕਾਰ ਮਗਰੋਂ ਅਸੀਂ ਰੋਟੀ ਖਾਣ ਦਾ ਫੈਸਲਾ ਕੀਤਾ। ਦਾਦਾ ਜੀ ਹੋਟਲ ’ਤੇ ਜਾਂਦੇ ਸਵਾਲ ਕਰਦੇ ‘ਭਾਈ ਮੀਟ ਹੈ’ ਦੁਕਾਨਦਾਰ ਆਖਦਾ, ‘‘ਹਾਂ ਜੀ ਬੈਠੋ’’ ਉਹ ਅਗਲੀ ਦੁਕਾਨ ’ਤੇ ਤੁਰ ਜਾਂਦੇ। ਮੈਂ ਹੈਰਾਨ ਕਿ ਦਾਦਾ ਜੀ ਤਾਂ ਸ਼ਾਕਾਹਾਰੀ ਹਨ, ਆਖਰ ਮੀਟ ਕਿਉਂ 

ਸਿਆਸੀ ਬਦਲਾਖੋਰੀ ਜਾਂ ਸੱਚ-ਮੁੱਚ ਅਪਰਾਧਿਕ ਮਾਮਲੇ

Posted On March - 26 - 2010 Comments Off on ਸਿਆਸੀ ਬਦਲਾਖੋਰੀ ਜਾਂ ਸੱਚ-ਮੁੱਚ ਅਪਰਾਧਿਕ ਮਾਮਲੇ
ਨਿਰਣਾ ਕੌਣ ਕਰੇ ? ਇੱਥੇ ਸਿਆਸਤਦਾਨਾਂ ਨੂੰ ਆਮ ਲੋਕਾਂ ਦੇ ਮਨਾਂ ਵਿੱਚ ਇਹ ਪ੍ਰਭਾਵ ਦੇਣ ਤੋਂ ਵੀ ਗੁਰੇਜ਼ ਕਰਨਾ ਚਾਹੀਦਾ ਹੈ ਕਿ ਕਾਨੂੰਨ ਤਾਂ ਕੇਵਲ ਆਮ ਲੋਕਾਂ ਨੂੰ ਪੀਸਣ ਲਈ ਹੀ ਹਨ ਅਤੇ ਵਿਸ਼ੇਸ ਅਧਿਕਾਰਾਂ ਤੇ ਰੁਤਬਿਆਂ ਵਾਲੇ ਸਮਰੱਥ ਲੋਕ, ਆਪਣੇ ਵਿਰੁੱਧ ਚੱਲ ਰਹੇ ਅਪਰਾਧਿਕ ਮਾਮਲਿਆਂ ਵਿੱਚ ਕਾਨੂੰਨ ਦੇ ਫੰਦੇ ਤੋਂ ਬਚਣ ਲਈ ਵਿਧਾਨ ਸਭਾ ਵਰਗੇ ਉੱਚੇ ਸਦਨ ਦਾ ਵੀ ਇਸਤੇਮਾਲ ਕਰ ਸਕਦੇ ਹਨ। ਬੀਰ ਦਵਿੰਦਰ ਸਿੰਘ ਭਾਰਤ ਦੇ ਲੋਕ ਰਾਜ ਦੀ ਸੰਸਦੀ ਪ੍ਰਣਾਲੀ ਦਾ ਸੰਵਿਧਾਨ ਤਿਆਰ ਕਰਨ ਵਾਲੇ 

ਤਬਦੀਲੀ ਦੀ ਸਰਸਰਾਹਟ

Posted On March - 26 - 2010 Comments Off on ਤਬਦੀਲੀ ਦੀ ਸਰਸਰਾਹਟ
ਸੁਪਰੀਮ ਕੋਰਟ ਦੀ ਟਿੱਪਣੀ ਅਗਾਂਹਵਧੂ ਵਿਆਹ ਤੋਂ ਪਹਿਲਾਂ ਸਰੀਰਕ ਸਬੰਧਾਂ ਅਤੇ ਇਕੱਠੇ ਰਹਿਣ ਬਾਰੇ ਸੁਪਰੀਮ ਕੋਰਟ ਦੀ ਟਿੱਪਣੀ ਬੜੀ ਅਗਾਂਹਵਧੂ, ਬਰਾਬਰੀ ਦਾ ਸੁਨੇਹਾ ਦੇਣ ਵਾਲੀ ਹੈ ਅਤੇ ਇਹ ਨਿਆਂਪਾਲਿਕਾ ਦੇ ਗਲਿਆਰਿਆਂ ਵਿੱਚ ਤਬਦੀਲੀ ਦੀ ਸਰਸਰਾਹਟ ਦੀ ਲਖਾਇਕ ਹੈ। ਭਾਰਤ ਦੇ ਚੀਫ਼ ਜਸਟਿਸ ਕੇ.ਜੀ. ਬਾਲਕ੍ਰਿਸ਼ਨਨ ਨੇ ਇਤਫ਼ਾਕੀ ਟਿੱਪਣੀ ਕੀਤੀ ਹੈ ਕਿ ਕਾਨੂੰਨਨ ਜਾਂ ਹੋਰ ਕਿਸੇ ਵੀ ਨਜ਼ਰੀਏ ਤੋਂ, ਜੇ ਦੋ ਬਾਲਗ ਇਕੱਠੇ ਰਹਿਣਾ ਚਾਹੁੰਦੇ ਹਨ ਤਾਂ ਉਨ੍ਹਾਂ ਨੂੰ ਕਸੂਰਵਾਰ ਨਹੀਂ ਠਹਿਰਾਇਆ ਜਾ ਸਕਦਾ। 

ਆਂਗਨਵਾੜੀਆਂ ਦੀ ਦੁਰਦਸ਼ਾ

Posted On March - 26 - 2010 Comments Off on ਆਂਗਨਵਾੜੀਆਂ ਦੀ ਦੁਰਦਸ਼ਾ
ਸਰਕਾਰ ਉਕਾਈ ਨੂੰ ਗੰਭੀਰਤਾ ਨਾਲ ਲਵੇ ਕਰੀਬ ਪੌਣੇ ਤਿੰਨ ਸਾਲ ਪਹਿਲਾਂ (ਜੁਲਾਈ 2007) ਮਾਣਯੋਗ ਸੁਪਰੀਮ ਕੋਰਟ ਨੇ ਆਂਗਨਵਾੜੀ ਕੇਂਦਰਾਂ ਨੂੰ ਢੰਗ ਨਾਲ ਚਲਾਉਣ ਬਾਰੇ ਇਸ ਤੋਂ ਵੀ ਪਹਿਲਾਂ ਕੀਤੇ ਗਏ ਹੁਕਮਾਂ ਦੀ ਅਣਦੇਖੀ ਕਰਨ ’ਤੇ ਹਿਮਾਚਲ ਪ੍ਰਦੇਸ਼, ਰਾਜਸਥਾਨ, ਕੇਰਲਾ, ਬਿਹਾਰ ਤੇ ਉੜੀਸਾ ਦੀਆਂ ਸਰਕਾਰਾਂ ਨੂੰ ਪਾਈ ਗਈ ਝਾੜ ਇਕ ਤਰ੍ਹਾਂ ਨਾਲ ਬਾਕੀ ਰਾਜਾਂ ਲਈ ਵੀ ਸੰਦੇਸ਼ ਸੀ ਕਿ ਉਹ ਵੀ ਆਂਗਨਵਾੜੀ ਕੇਂਦਰਾਂ ਨੂੰ ਅਰਥਪੂਰਨ ਬਣਾਉਣ। ਪਰ ਪੰਜਾਬ ਅੰਦਰ ਚੱਲ ਰਹੇ ਆਂਗਨਵਾੜੀ ਕੇਂਦਰਾਂ ਦੀ ਸਥਿਤੀ 

ਅਮੀਰ ਹੋਰ ਅਮੀਰ, ਗਰੀਬ ਹੋਰ ਗਰੀਬ

Posted On March - 25 - 2010 Comments Off on ਅਮੀਰ ਹੋਰ ਅਮੀਰ, ਗਰੀਬ ਹੋਰ ਗਰੀਬ
ਹਕੀਕਤ ਆਪਾਂ ਸਾਰੇ ਯਾਦ ਰੱਖੀਏ ਕਿ ਬੇਰੁਜ਼ਗਾਰੀ ਤੇ ਗੁਰਬਤ ਜਨਮ ਦਿੰਦੀ ਹੈ, ਗੈਰ-ਕਾਨੂੰਨੀ ਕੰਮ ਕਰਨ ਵਾਲਿਆਂ ਦੀ ਜਮਾਤ ਨੂੰ ਤੇ ਕੀ ਹੋਵੇਗਾ, ਲੁੱਟ-ਖਸੁੱਟ ਅਤੇ ਅਤਿਵਾਦ ਦਾ ਵਾਧਾ। ਅਜੇ ਵੀ ਵੇਲਾ ਹੈ ਸੰਭਲ ਜਾਈਏ ਨਹੀਂ ਤਾਂ ਇਹ ਮਹਿਲ ਬੰਗਲੇ ਤੇ ਵੱਡੀਆਂ-ਵੱਡੀਆਂ ਕਾਰਾਂ ਦਾ ਸੁਖ ਮਾਨਣ ਵਾਲਿਓ, ਬਹੁਤ ਭਿਆਨਕ ਸਮਾਂ ਆ ਸਕਦਾ ਹੈ ਜੇ ਇਹ ਵਿੱਥ ਅਮੀਰ ਤੇ ਗਰੀਬ ਦੀ ਹੋਰ ਚੌੜੀ ਹੁੰਦੀ ਗਈ। ਹਰਚਰਨ ਸਿੰਘ ਅਮੀਰ ਅਤੇ ਗਰੀਬੀ ਤੇ ਉਸ ਦਾ ਫਰਕ ਤਾਂ ਸਦੀਆਂ ਤੋਂ ਚਲਿਆ ਆ ਰਿਹਾ ਹੈ। ਹਰ ਅਮੀਰ 

ਇਨਕਲਾਬ ਦੀ ਆਵਾਜ਼ ਭਗਤ ਸਿੰਘ

Posted On March - 25 - 2010 Comments Off on ਇਨਕਲਾਬ ਦੀ ਆਵਾਜ਼ ਭਗਤ ਸਿੰਘ
ਸ਼ਹੀਦਾਂ ਨੂੰ ਭੁਲਾਉਣਾ ਨਾਮੁਆਫ਼ੀਯੋਗ ਭਗਤ ਸਿੰਘ ਦੀ ਸ਼ਹਾਦਤ ਤੋਂ ਅੱਠ ਦਹਾਕੇ ਬਾਅਦ ਹੁਣ ਹਾਲਾਤ ਇਹ ਹਨ ਕਿ ਸੰਸਦ ਭਵਨ ਵਿੱਚ ਉਸ ਨੂੰ ਸ਼ਰਧਾਂਧਲੀ ਭੇਟ ਕਰਨ ਦੇਸ਼ ਦਾ ਸਿਰਫ਼ ਇਕ ਸੰਸਦ ਮੈਂਬਰ ਹੀ ਪਹੁੰਚਿਆ। ਸੰਸਦ ਭਵਨ ਵਿੱਚ ਉਸ ਦਾ ਬੁੱਤ ਲਾਉਣ ਵੇਲੇ ਵੀ ਵਿਵਾਦ ਖੜ੍ਹਾ ਹੋਇਆ ਸੀ ਕਿ ਬੁੱਤ ਪੱਗ ਵਾਲਾ ਹੋਵੇ ਜਾਂ ਹੈਟ ਵਾਲਾ। ਮਗਰੋਂ ਜਦੋਂ ਭਗਤ ਸਿੰਘ ਨੂੰ ਸਿੱਖ ਸਾਬਤ ਕਰਨ ਦੀ ਦੌੜ ਲੱਗੀ ਤਾਂ ਉਸ ਦੀ ਹੈਟ ਵਾਲੀ ਫੋਟੋ ਵਿੱਚ ਪੱਗ ਨਜ਼ਰ ਆਉਣ ਲੱਗ ਪਈ। 1982 ਵਿੱਚ ਜਦੋਂ ਉਸ ਦਾ ਲਿਖਿਆ ਲੇਖ ‘ਮੈਂ ਨਾਸਤਕ 

ਅਮਰੀਕੀ ਫੌਜ ਵਿੱਚ ਸਿੱਖ

Posted On March - 25 - 2010 Comments Off on ਅਮਰੀਕੀ ਫੌਜ ਵਿੱਚ ਸਿੱਖ
ਉਦਾਰਤਾ ਦੀ ਉਤਸ਼ਾਹੀ ਉਦਾਹਰਣ ਆਪਣੇ ਪੂਰੇ ਸਿੱਖੀ ਸਰੂਪ ਵਿੱਚ ਭਾਰਤੀ ਮੂਲ ਦੇ ਅਮਰੀਕੀ ਨਾਗਰਿਕ ਤੇਜਦੀਪ ਸਿੰਘ ਰਤਨ ਦੀ ਇਕ ਅਫ਼ਸਰ ਵਜੋਂ ਅਮਰੀਕਾ ਦੀ ਫੌਜ ਵਿੱਚ ਸ਼ਮੂਲੀਅਤ ਘੱਟ-ਗਿਣਤੀਆਂ ਪ੍ਰਤੀ ਉਦਾਰ ਪਹੁੰਚ ਦੀ ਵਧੀਆ ਉਦਾਹਰਣ ਹੈ। ਇਹ ਵਾਕਾ ਸਿਰਫ਼ ਅਮਰੀਕਾ ਅੰਦਰ ਇਸ ਵੇਲੇ ਵੱਸਦੇ ਭਾਰਤੀ ਮੂਲ ਦੇ ਕਰੀਬ ਤਿੰਨ ਲੱਖ ਲੋਕਾਂ ਲਈ ਹੀ ਉਤਸ਼ਾਹਜਨਕ ਨਹੀਂ ਹੈ, ਸਗੋਂ ਸਮੁੱਚੇ ਭਾਰਤ ਵਾਸੀਆਂ ਲਈ ਬਹੁਤ ਫਖ਼ਰ ਵਾਲੀ ਗੱਲ ਹੈ। ਭਾਰਤ ਅੰਦਰ ਫੌਜ ਵਿੱਚ ਭਰਤੀ ਹੋ ਕੇ ਸੇਵਾਵਾਂ ਦੇਣ ਦੀ ਸਿੱਖਾਂ ਦੀ ਬੜੀ 

ਸੰਪਾਦਕ ਦੀ ਡਾਕ

Posted On March - 25 - 2010 Comments Off on ਸੰਪਾਦਕ ਦੀ ਡਾਕ
ਬਿਜਲੀ ਸੰਕਟ 4 ਮਾਰਚ ਦੀ ਸੰਪਾਦਕੀ ‘ਬਿਜਲੀ ਸੰਕਟ ਤੇ ਵਿਉਂਤਬੰਦੀ’ ਪੜ੍ਹ ਕੇ ਸਰਕਾਰ ਦੀ ਬਿਆਨਬਾਜ਼ੀ ਤੇ ਕਾਰਗੁਜ਼ਾਰੀ ਵਿਚਲੇ ਪਾੜੇ ਦੀ ਸੌਖੀ ਸਮਝ ਆ ਜਾਂਦੀ ਹੈ। ਸਰਕਾਰਾਂ ਪਤਾ ਨਹੀਂ ਕਿਉਂ ਇਸ ਪਾਸਿਓਂ ਅਵੇਸਲੀਆਂ ਹੋਈਆਂ ਪਈਆਂ ਹਨ। ਹਰੇਕ ਸਾਲ ਗਰਮੀਆਂ ਵਿੱਚ ਬੁਰਾ ਹਾਲ ਹੁੰਦਾ ਹੈ। ਐਤਕੀਂ ਤਾਂ ਸਿਆਲ ‘ਚ ਵੀ ਕਸਰਾਂ ਕੱਢ ਦਿੱਤੀਆਂ। ਹੁਣ ਜਿਹੜੇ ਥਰਮਲ ਪਲਾਂਟਾਂ ਦੇ ਨੀਂਹ-ਪੱਥਰ ਰੱਖੇ ਜਾ ਰਹੇ ਹਨ, ਪਹਿਲੀ ਗੱਲ ਤਾਂ ਇਹ ਪ੍ਰਾਈਵੇਟ ਕੰਪਨੀਆਂ ਦੇ ਪ੍ਰਾਜੈਕਟ ਹਨ, ਬਾਦਲ ਸਰਕਾਰ ਆਪਣੇ 

ਬਾਰੂਦ ਦੇ ਢੇਰ ‘ਤੇ ਪਾਕਿਸਤਾਨ

Posted On March - 25 - 2010 Comments Off on ਬਾਰੂਦ ਦੇ ਢੇਰ ‘ਤੇ ਪਾਕਿਸਤਾਨ
ਗੁਆਂਢ ਮੁਖ਼ਤਾਰ ਗਿੱਲ 13 ਮਾਰਚ ਨੂੰ ਪਾਕਿਸਤਾਨ ਦੀ ਗੜਬੜਗ੍ਰਸਤ ਸਵਾਤ ਘਾਟੀ ਦੀ ਸਖ਼ਤ ਸੁਰੱਖਿਆ ਵਾਲੀ ਮਿੰਗੋਰਾ ਦੇ ਅਦਾਲਤੀ ਕੰਪਲੈਕਸ ਦੇ ਬਾਹਰ ਸਵੇਰ ਵੇਲੇ ਇਕ ਆਤਮਘਾਤੀ ਹਮਲਾਵਰ ਨੇ ਖ਼ੁਦ ਨੂੰ ਉਡਾਉਂਦਿਆਂ 13 ਜਾਨਾਂ ਲਈਆਂ, ਜਦਕਿ 52 ਜ਼ਖਮੀ ਹੋਏ। ਹਮਲੇ ‘ਚ ਕਰੀਬ 15 ਕਿਲੋ ਵਿਸਫੋਟਕ ਦਾ ਇਸਤੇਮਾਲ ਕੀਤਾ ਗਿਆ। ਇਸ ਤੋਂ ਪਹਿਲਾਂ 8 ਮਾਰਚ ਨੂੰ ਪਾਕਿਸਤਾਨ ਦੇ ਪ੍ਰਮੁੱਖ ਸ਼ਹਿਰ ਲਾਹੌਰ ‘ਚ ਪੁਲੀਸ ਦੀ ਵਿਸ਼ੇਸ਼ ਖੁਫੀਆ ਜਾਂਚ ਏਜੰਸੀ ਦੇ ਦਫਤਰ ‘ਤੇ ਹੋਏ ਆਤਮਘਾਤੀ ਹਮਲੇ ‘ਚ 13 ਹਲਾਕ ਅਤੇ 

ਕੈਨੇਡੀਅਨ ਸਰਪੰਚ

Posted On March - 25 - 2010 Comments Off on ਕੈਨੇਡੀਅਨ ਸਰਪੰਚ
ਆਪਣੀ ਧਰਤ, ਪਰਾਈ ਧਰਤ ਹਰਮੀਤ ਸਿੰਘ ਅਟਵਾਲ ਪਿੰਡ ਦੀ ਸਿਆਸਤ ਦਾ ਧਰੂ ਤਾਰਾ ਰਹੇ ਸਰਪੰਚ ਨੂੰ ਇਕ ਵਾਰ ਕੈਨੇਡਾ ‘ਚ ਪੱਕੇ ਤੌਰ ‘ਤੇ ਜਾਣ ਦਾ ਮੌਕਾ ਮਿਲ ਗਿਆ। ਇਧਰ ਰਹਿੰਦਿਆਂ ਉਹਨੇ ਕਈ ਸਿਆਸੀ ਕ੍ਰਿਸ਼ਮੇ ਕੀਤੇ ਸਨ। ਕਈਆਂ ਦੀ ਗੁੱਡੀ ਚੜ੍ਹਾਈ ਸੀ ਤੇ ਕਈਆਂ ਦਾ ‘ਕਲਿਆਣ’ ਕੀਤਾ ਸੀ। ਇੱਥੋਂ ਦਾ ਤਜਰਬਾ ਉਹਦੇ ਕੈਨੇਡਾ ਵਿਚ ਵੀ ਕੰਮ ਆਇਆ ਸੀ। ਕੈਨੇਡਾ ‘ਚ ਉਹਨੂੰ ਬੇਰੀਆਂ ਦੇ ਫਾਰਮਾਂ ‘ਚ ਬੇਰ ਤੋੜਨ ਦਾ ਕੰਮ ਮਿਲਿਆ ਸੀ। ਭਾਵੇਂ ਇਸ ਤੋਂ ਪਹਿਲਾਂ ਉਹਨੇ ਉਥੋਂ ਦੇ ਏਅਰਪੋਰਟ ‘ਤੇ 

ਸੰਪਾਦਕ ਦੀ ਡਾਕ

Posted On March - 24 - 2010 Comments Off on ਸੰਪਾਦਕ ਦੀ ਡਾਕ
ਇੱਜ਼ਤ ਦਰਸ਼ਨ ਸਿੰਘ ਦੀ ਰਚਨਾ ‘ਇੱਜ਼ਤ ਦੀ ਭੁੱਖ’ ਵਧੀਆ ਲੱਗੀ। ਅਸੀਂ ਚਾਹੁੰਦੇ ਤਾਂ ਸਾਰੇ ਹੀ ਹਾਂ ਕਿ ਸਾਡੀ ਸਮਾਜ ਵਿੱਚ ਇੱਜ਼ਤ ਵਧੇ, ਪਰ ਉਸ ਲਈ ਜ਼ਰੂਰੀ ਕੰਮ ਅਸੀਂ ਨਹੀਂ ਕਰਦੇ। ਬੀਜਦੇ ਅਸੀਂ ਨਿੰਮ ਦਾ ਪੌਦਾ ਹਾਂ ਤੇ ਆਸ ਅੰਬਾਂ ਦੀ ਕਰਦੇ ਹਾਂ। ਇੰਜ ਕਦੇ ਨਹੀਂ ਹੋ ਸਕਦਾ। ਜੋ ਬੀਜਾਂਗੇ, ਉਹੀ ਵੱਢਣਾ ਪਵੇਗਾ। ਕਈ ਲੋਕ ਆਪਣੀ ਇੱਜ਼ਤ ਤਾਂ ਦੂਜਿਆਂ ਤੋਂ ਕਰਵਾਉਣਾ ਲੋਚਦੇ ਹਨ, ਪਰ ਆਪ ਕਿਸੇ ਦੀ ਇੱਜ਼ਤ ਨਹੀਂ ਕਰਦੇ। ਇੱਜ਼ਤ ਤਾਂ ਆਪੇ ਪਿੱਛੇ ਭੱਜੀ ਆਉਂਦੀ ਹੈ, ਬੱਸ ਪਹਿਲਾਂ ਆਪ ਦੂਜਿਆਂ ਨੂੰ ਇੱਜ਼ਤ 

ਸ਼ਬਦਾਂ ਦੀ ਸ਼ਕਤੀ

Posted On March - 24 - 2010 Comments Off on ਸ਼ਬਦਾਂ ਦੀ ਸ਼ਕਤੀ
ਜਸਵਿੰਦਰ ਕੌਰ ਜਟਾਣਾ ਅੱਠਵੀਂ ਦਾ ਇਮਤਿਹਾਨ ਦੇ ਕੇ ਆਈ ਮੇਰੀ ਬੱਚੀ ‘ਪੇਪਰ ਬਹੁਤ ਚੰਗਾ ਹੋਇਆ’ ਕਹਿ ਕੇ ਉਤਾਵਲੀ ਸੀ ਆਪਣੀ ਡਿਊਟੀ ਵਾਲੀ ਅਧਿਆਪਕਾ ਦੀ ਗੱਲ ਦੱਸਣ ਲਈ। ਮੰਮੀ ਮੈਡਮ ਕਹਿੰਦੇ, ‘ਕੁਝ ਸਮਾਂ ਪਹਿਲਾਂ ਨਕਲ ਦਾ ਰੁਝਾਨ ਬਿਲਕੁਲ ਹੀ ਨਹੀਂ ਸੀ, ਵਿਦਿਆਰਥੀ ਨਕਲ ਨਾਮ ਦੀ ਬਿਮਾਰੀ ਤੋਂ ਅਨਜਾਣ ਸਨ। ਪੰਜਾਬ ਦੇ ਵਿਦਿਆਰਥੀ ਬੜੇ ਹੀ ਹੁਸ਼ਿਆਰ, ਸੂਝਵਾਨ ਅਤੇ ਈਮਾਨਦਾਰ ਸਨ ਜਿਸ ਕਰਕੇ ਪੰਜਾਬੀ ਦੇਸ਼ ਦੇ ਵੱਡੇ-ਵੱਡੇ ਅਹੁਦਿਆਂ ‘ਤੇ ਬਿਰਾਜਮਾਨ ਹੁੰਦੇ। ਪੰਜਾਬ ਦਾ ਪੜ੍ਹਾਈ 

ਮੰਦਹਾਲੀ ਕੰਢੇ ਸਰਕਾਰੀ ਸਿਹਤ ਸੇਵਾਵਾਂ

Posted On March - 24 - 2010 Comments Off on ਮੰਦਹਾਲੀ ਕੰਢੇ ਸਰਕਾਰੀ ਸਿਹਤ ਸੇਵਾਵਾਂ
ਮੁੱਦਾ ਸੁਰਿੰਦਰ ਮਚਾਕੀ ਖੁਸ਼ਹਾਲ ਜਾਣੇ ਜਾਂਦੇ ਪੰਜਾਬ ‘ਚ ਵੀ ਸਿਹਤ ਸੇਵਾਵਾਂ ਦਾ ਮਿਆਰ ਤਸੱਲੀਬਖਸ਼ ਨਹੀਂ। ਇਸ ਸੱਚ ‘ਤੇ ਹੁਣ ਪੰਜਾਬ ਸਰਕਾਰ ਦੀ ਆਪਣੀ ਬਣਾਈ ਕਮੇਟੀ ਨੇ ਵੀ ਮੋਹਰ ਲਾ ਦਿੱਤੀ ਹੈ। ਰਾਜ ਯੋਜਨਾ ਬੋਰਡ ਦੇ ਉਪ ਚੇਅਰਮੈਨ ਡਾ. ਜੇ.ਐਸ. ਬਜਾਜ ਦੀ ਅਗਵਾਈ ਵਿਚ ਬਣਾਈ ਕਮੇਟੀ ਨੇ ਰਾਜ ਦੇ 10 ਜ਼ਿਲ੍ਹਾ, 10 ਉਪ ਮੰਡਲ ਪੱਧਰ ਅਤੇ 10 ਸਿਵਲ ਹਸਪਤਾਲਾਂ ਵੱਲੋਂ ਮੁਹੱਈਆ ਕੀਤੀਆਂ ਜਾਂਦੀਆਂ ਸਿਹਤ ਸੇਵਾਵਾਂ ਦੀ ਘੋਖ ਪੜਤਾਲ ਕਰਨ ਉਪਰੰਤ ਆਪਣੀ ਰਿਪੋਰਟ ‘ਚ ਨੋਟ ਕੀਤਾ ਕਿ ਸਰਕਾਰੀ ਹਸਪਤਾਲਾਂ 

ਏਅਰਪੋਰਟ ਵਾਲੀ ਉਹ ਰਾਤ

Posted On March - 24 - 2010 Comments Off on ਏਅਰਪੋਰਟ ਵਾਲੀ ਉਹ ਰਾਤ
ਅਭੁੱਲ ਯਾਦ ਰਣਵੀਰ ਕੌਰ ਚੀਮਾ ਗੱਲ ਦਸੰਬਰ 2008 ਦੀ ਹੈ। ਅਸੀਂ ਸਾਰਾ ਪਰਿਵਾਰ ਛੋਟੇ ਕਾਕੇ ਨੂੰ ਲੈ ਕੇ ਦੁਬਈ ਤੋਂ ਪੰਜਾਬ ਗਏ ਸੀ। ਅਸੀਂ ਬਹੁਤ ਖੁਸ਼ ਸੀ ਕਿ ਛੋਟੇ ਨੂੰ ਪਹਿਲੀ ਵਾਰ ਲੈ ਕੇ ਜਾ ਰਹੇ ਹਾਂ। ਜੋ ਖੁਸ਼ੀ ਦੁਬਈ ਏਅਰਪੋਰਟ ‘ਤੇ ਸੀ, ਉਸ ਤੋਂ ਜ਼ਿਆਦਾ ਤਾਂਘ ਰਿਸ਼ਤੇਦਾਰਾਂ ਨੂੰ ਮਿਲਣ ਦੀ ਸੀ। ਪਰ ਪਤਾ ਨਹੀਂ ਕਿਉਂ ਕਦੇ-ਕਦੇ ਪਰਦੇਸੀਆਂ ਨੂੰ ਪੰਜਾਬ ਦਾ ਆਪਣਾ ਘਰ ਬੇਗਾਨਾ ਕਿਉਂ ਬਣਾ ਦਿੰਦਾ ਹੈ। ਸਾਡੇ ਲਈ ਘਰ ਦਾ ਮਾਹੌਲ ਏਨਾ ਖੁਸ਼ੀਆਂ ਭਰਿਆ ਨਹੀਂ ਸੀ ਜਿੰਨੀ ਅਸੀਂ ਆਸ ਰੱਖ ਕੇ ਗਏ ਸੀ, 

ਭਾਰਤ ਨੂੰ ਦਰਪੇਸ਼ ਵੱਡੀਆਂ ਅੰਦਰੂਨੀ ਚੁਣੌਤੀਆਂ

Posted On March - 24 - 2010 Comments Off on ਭਾਰਤ ਨੂੰ ਦਰਪੇਸ਼ ਵੱਡੀਆਂ ਅੰਦਰੂਨੀ ਚੁਣੌਤੀਆਂ
ਪਰਿਕਰਮਾ ਭ੍ਰਿਸ਼ਟਾਚਾਰ ਜਿਹੀ ਸਮਾਜਿਕ, ਆਰਥਿਕ, ਪ੍ਰਸ਼ਾਸਨਿਕ ਅਤੇ ਨੈਤਿਕ ਬੁਰਾਈ ਨੂੰ ਨਜਿੱਠਣ ਲਈ ਠੋਸ ਨੀਤੀ ਲੋੜੀਂਦੀ ਹੈ। ਦੇਸ਼ ਦਾ ਭਵਿੱਖ ਸਾਡੇ ਆਪਣੇ ਵਿਵਹਾਰ, ਆਚਾਰ, ਗਿਆਨ, ਸੋਚ, ਆਤਮ-ਵਿਸ਼ਵਾਸ, ਇਮਾਨਦਾਰੀ, ਕਿਰਤ ਅਤੇ ਅਮਲ ‘ਤੇ ਨਿਰਭਰ ਕਰਦਾ ਹੈ। ਦਰਬਾਰਾ ਸਿੰਘ ਕਾਹਲੋਂ ਇੱਕੀਵੀਂ ਸਦੀ ਦੇ ਦੂਸਰੇ ਦਹਾਕੇ ਦੀ ਸ਼ੁਰੂਆਤ ਨਾਲ ਭਾਰਤ ਵਰਗੇ ਵਿਸ਼ਾਲ ਦੇਸ਼ ਦੀਆਂ ਸਮੱਸਿਆਵਾਂ ਅਤੇ ਦਰਪੇਸ਼ ਚੁਣੌਤੀਆਂ ਵਿਚ ਕਮੀ ਆਉਣ ਦੀ ਥਾਂ ਵੱਡੀਆਂ ਦੈਂਤ-ਅਕਾਰੀ ਚੁਣੌਤੀਆਂ ਅਤੇ ਸਮੱਸਿਆਵਾਂ 

ਸੁਰਜੀਤ ਪਾਤਰ ਨੂੰ ਸਰਸਵਤੀ ਸਨਮਾਨ

Posted On March - 24 - 2010 Comments Off on ਸੁਰਜੀਤ ਪਾਤਰ ਨੂੰ ਸਰਸਵਤੀ ਸਨਮਾਨ
ਪੰਜਾਬ ਤੇ ਪੰਜਾਬੀ ਨੂੰ ਨਮਸਕਾਰ ਸਾਲ 2009 ਦਾ ਵੱਕਾਰੀ ਸਰਸਵਤੀ ਸਨਮਾਨ ਪੰਜਾਬੀ ਦੇ ਸਿਰਕੱਢ ਸ਼ਾਇਰ ਸੁਰਜੀਤ ਪਾਤਰ ਦੀ ਕਾਵਿ ਪੁਸਤਕ ‘ਲਫ਼ਜ਼ਾਂ ਦੀ ਦਰਗਾਹ’ (2003) ਨੂੰ ਮਿਲਿਆ ਹੈ। ਕੌਮੀ ਪੱਧਰ ਦਾ ਇਹ ਸਨਮਾਨ ਬਿਰਲਾ ਫਾਊਂਡੇਸ਼ਨ ਵੱਲੋਂ ਦੇਸ਼ ਦੀਆਂ 24 ਭਾਸ਼ਾਵਾਂ ਵਿਚੋਂ ਇਕ ਦੇ ਸਾਹਿਤਕ ਹਸਤਾਖਰ ਨੂੰ ਹਰ ਸਾਲ ਦਿੱਤਾ ਜਾਂਦਾ ਹੈ। ਇਸ ਸਨਮਾਨ ਵਿਚ ਪੰਜ ਲੱਖ ਰੁਪਏ, ਸ਼ੋਭਾ ਪੱਤਰ ਅਤੇ ਸਨਮਾਨ ਚਿੰਨ੍ਹ ਸ਼ਾਮਲ ਹੈ। 1991 ਵਿਚ ਸ਼ੁਰੂ ਹੋਇਆ ਇਹ ਸਨਮਾਨ ਤੀਜੀ ਵਾਰ ਪੰਜਾਬੀ ਸਾਹਿਤ ਦੇ ਵਿਹੜੇ ਆਇਆ ਹੈ। 1994 ਵਿਚ 
Available on Android app iOS app
Powered by : Mediology Software Pvt Ltd.