ਪੰਜ ਬੇਰੁਜ਼ਗਾਰ ਅਧਿਆਪਕ 79 ਦਿਨਾਂ ਮਗਰੋਂ ਟੈਂਕੀ ਤੋਂ ਉਤਰੇ !    ਨੌਜਵਾਨ ਸੋਚ:ਗੀਤਾਂ ’ਚ ਲੱਚਰਤਾ ਤੇ ਪੰਜਾਬੀ ਸਮਾਜ !    ਪੰਜਾਬੀ ਸਮਾਜ ਵਿਚ ਜਾਤ ਪਾਤ ਦਾ ਘਿਨਾਉਣਾ ਰੂਪ !    ਸੋਸ਼ਲ ਮੀਡੀਆ: ਨੌਜਵਾਨਾਂ ਦੀ ਬੋਲੀ ਤੇ ਪੜ੍ਹਾਈ ਉਤੇ ਮਾੜਾ ਅਸਰ !    ਖੰਡ ਮਿੱਲਾਂ ਕਿਸਾਨਾਂ ਨੂੰ ਆਪਣੇ ਕੋਲੋਂ ਕਰਨ ਅਦਾਇਗੀ: ਰੰਧਾਵਾ !    ਪਰਵਾਸੀ ਮਜ਼ਦੂਰ ਨੂੰ ਨੂੜਣ ਦੀ ਵੀਡੀਓ ਵਾਇਰਲ ਹੋਣ ’ਤੇ ਦੋ ਖ਼ਿਲਾਫ਼ ਕੇਸ !    ‘ਪਵਿੱਤਰ ਗੈਂਗ’ ਨੇ ਲਈ ਪੰਡੋਰੀ ਤੇ ਜੀਜੇਆਣੀ ’ਚ ਦੋ ਨੌਜਵਾਨਾਂ ਨੂੰ ਗੋਲੀ ਮਾਰਨ ਦੀ ਜ਼ਿੰਮੇਵਾਰੀ !    ਡੋਪ ਟੈਸਟ ਮਾਮਲਾ: ਵਿਧਾਇਕ ਵੱਲੋਂ ਸਿਵਲ ਹਸਪਤਾਲ ਦੀ ਚੈਕਿੰਗ !    ਜਰਮਨੀ ਦੇ ਸਾਬਕਾ ਰਾਸ਼ਟਰਪਤੀ ਦੇ ਪੁੱਤਰ ਦੀ ਹੱਤਿਆ !    ਕਾਂਗਰਸ ਨੇ ਹਿਮਾਚਲ ਵਿੱਚ ਪਾਰਟੀ ਇਕਾਈ ਭੰਗ ਕੀਤੀ !    

ਸੰਪਾਦਕੀ › ›

Featured Posts
ਪਾਠਕਾਂ ਦੇ ਖ਼ਤ

ਪਾਠਕਾਂ ਦੇ ਖ਼ਤ

ਊਣਾ ਲੇਖ 20 ਨਵੰਬਰ ਨੂੰ ਵਿਰਾਸਤ ਪੰਨੇ ਉਤੇ ਰਮੇਸ਼ ਬੱਗਾ ਚੋਹਲਾ ਦਾ ਮਾਸਟਰ ਤਾਰਾ ਸਿੰਘ ਬਾਰੇ ਲੇਖ ਜਿਥੇ ਮਾਸਟਰ ਜੀ ਨੂੰ ਸ਼ਰਧਾਵਾਨ ਅਤੇ ਨਿਸ਼ਠਾਵਾਨ ਧਾਰਮਿਕ ਨੇਤਾ ਵਜੋਂ ਉਭਾਰਦਾ ਹੈ, ਉਥੇ ਉਨ੍ਹਾਂ ਦੀ ਸਿਆਸੀ ਸੂਝ-ਬੂਝ ਅਤੇ ਰਾਜਨੀਤਕ ਦੂਰ-ਦ੍ਰਿਸ਼ਟੀ ਦੀ ਘਾਟ ਦੇ ਪਹਿਲੂਆਂ ਦਾ ਕੋਈ ਉਲੇਖ ਨਹੀਂ ਕਰਦਾ। ਜਦੋਂ ਅੰਗਰੇਜ਼ਾਂ ਨੇ ਮਹਾਤਮਾ ਗਾਂਧੀ ...

Read More

ਸਾਦੀ ਰੋਟੀ ਦਾ ਸੁਆਦ

ਸਾਦੀ ਰੋਟੀ ਦਾ ਸੁਆਦ

ਤਰਨਦੀਪ ਬਿਲਾਸਪੁਰ ਕਈ ਪਲਾਂ ਜਾਂ ਪਕਵਾਨਾਂ ਦੇ ਸੁਆਦ ਅਜਿਹੇ ਹੁੰਦੇ ਹਨ ਜੋ ਤੁਹਾਡੇ ਜ਼ਿਹਨ ਵਿਚ ਸਦੀਵੀ ਉੱਕਰੇ ਰਹਿੰਦੇ ਹਨ। ਇਨ੍ਹਾਂ ਸਦਕਾ ਹੀ ਉਹ ਸੁਆਦ ਜਾਂ ਪਲ ਵਿਸਮਾਦੀ ਹੋ ਜਾਂਦੇ ਹਨ। ਕੋਈ 22-24 ਵਰ੍ਹੇ ਪਹਿਲਾਂ ਦੀ ਗੱਲ ਹੈ। ਡੈਡੀ ਤੇ ਮੇਰਾ ਤਾਇਆ ਕਾਮਰੇਡ ਪਰੀਤਮ ਸਿੰਘ ਲੱਡੂ ਨਿਹਾਲੇਵਾਲੇ ਕਿਸੇ ਕੰਮ ਖਾਤਰ ਜਾ ਰਹੇ ...

Read More

ਜਾਤੀਵਾਦੀ ਸੱਤਾ ਦੇ ਮਸਲੇ ਅਤੇ ਚੰਗਾਲੀਵਾਲਾ

ਜਾਤੀਵਾਦੀ ਸੱਤਾ ਦੇ ਮਸਲੇ ਅਤੇ ਚੰਗਾਲੀਵਾਲਾ

ਡਾ. ਕੁਲਦੀਪ ਕੌਰ ਨਸਲਵਾਦ ਬਾਰੇ ਲਿਖੇ ਆਪਣੇ ਮਹੱਤਵਪੂਰਨ ਲੇਖ ਵਿਚ ਫ਼ਿਲਾਸਫ਼ਰ ਤੇ ਚਿੰਤਕ ਗੁਸਤਾਵੋ ਰਾਜ਼ੈਟੀ ਲਿਖਦਾ ਹੈ, “ਨਸਲਵਾਦ ਤੁਹਾਡੀ ਚਮੜੀ ਦੇ ਰੰਗ ਵਿਚ ਨਹੀਂ, ਤੁਹਾਡੀ ਸੋਚ ਵਿਚ ਹੈ।” ਆਲਮੀ ਪੱਧਰ ਉੱਤੇ ਨਸਲ, ਜਾਤ, ਵਰਗ, ਲਿੰਗ ਆਦਿ ਨਾਲ ਜੁੜੀ ਹਿੰਸਾ ਦੀਆਂ ਪਰਤਾਂ ਤੇ ਤੰਦਾਂ ਨੂੰ ਸਮਝਣ ਲਈ ਵਿਗਿਆਨੀਆਂ ਅਤੇ ਡਾਕਟਰਾਂ ਵੱਲੋਂ ਇਹ ...

Read More

ਭਾਸ਼ਾ ਅਤੇ ਧਰਮ

ਦੇਸ਼ ਦੇ ਵੱਖ ਵੱਖ ਵਿੱਦਿਅਕ ਅਦਾਰਿਆਂ ਵਿਚ ਵਿਦਿਆਰਥੀਆਂ ਨੂੰ ਸੌੜੀ ਤੇ ਸੰਕੀਰਨ ਸੋਚ ਦੀ ਰਾਹ ’ਤੇ ਧੱਕਣ ਦੀ ਕਵਾਇਦ ਜਾਰੀ ਹੈ। ਬਨਾਰਸ ਹਿੰਦੂ ਯੂਨੀਵਰਸਿਟੀ ਵਿਚ ਵਿਦਿਆਰਥੀ ਡਾ. ਫਿਰੋਜ਼ ਖਾਨ ਨੂੰ ਯੂਨੀਵਰਸਿਟੀ ਦੇ ਸੰਸਕ੍ਰਿਤ ਵਿਭਾਗ ਵਿਚ ਪ੍ਰਾਧਿਆਪਕ ਲਾਏ ਜਾਣ ਦਾ ਵਿਰੋਧ ਕਰ ਰਹੇ ਹਨ। ਡਾ. ਖਾਨ ਨੇ ਰਾਸ਼ਟਰੀ ਸੰਸਕ੍ਰਿਤ ਸੰਸਥਾਨ ਵਿਚ ...

Read More

ਪਾਠਕਾਂ ਦੇ ਖ਼ਤ

ਪਾਠਕਾਂ ਦੇ ਖ਼ਤ

ਏਕੇ ਅਤੇ ਸੰਘਰਸ਼ ਦੀ ਜਿੱਤ 19 ਨਵੰਬਰ ਨੂੰ ਲੋਕ ਸੰਵਾਦ ਪੰਨੇ ’ਤੇ ਨਰੈਣ ਦੱਤ ਦੇ ਲੇਖ ‘ਮਨਜੀਤ ਧਨੇਰ ਦੀ ਰਿਹਾਈ ਜਮਹੂਰੀ ਲਹਿਰ ਦੀ ਮਿਸਾਲੀ ਜਿੱਤ’ ਤੋਂ ਪਤਾ ਲੱਗਦਾ ਹੈ ਕਿ ਜੇਕਰ ਲੋਕ ਇਕੱਠੇ ਹੋ ਕੇ ਸੰਘਰਸ਼ ਕਰਨ ਤਾਂ ਸਰਕਾਰਾਂ ਨੂੰ ਗੋਡੇ ਟੇਕਣੇ ਪੈਂਦੇ ਹਨ। ਇਸ ਸੰਘਰਸ਼ ਦੌਰਾਨ ਉਸ ਨੂੰ ਝੂਠੇ ਕਤਲ ...

Read More

ਲੱਗਦਾ ਨਹੀਂ ਉਹ ਪਰਤਣਗੇ...

ਲੱਗਦਾ ਨਹੀਂ ਉਹ ਪਰਤਣਗੇ...

ਸੂਬੇਦਾਰ ਜਸਵਿੰਦਰ ਸਿੰਘ ਭੁਲੇਰੀਆ ਇੱਕ ਦਿਨ ਸਾਡੇ ਸਾਬਕਾ ਫੌਜੀਆਂ ਵਾਸਤੇ ਬਣਾਏ ਹਸਪਤਾਲ (ਈਸੀਐੱਚਐੱਸ) ਵਿਚ ਆਪਣੇ ਵਾਸਤੇ ਦਵਾਈ ਲੈਣ ਵਾਸਤੇ ਗਿਆ। ਅਜੇ ਨੰਬਰ ਨਹੀਂ ਸੀ ਆਇਆ, ਵੇਟਿੰਗ ਹਾਲ ਵਿਚ ਹੀ ਬੈਠਾ ਸਾਂ, ਅਚਾਨਕ ਮੇਰੇ ਨਾਲ ਦਾ ਸੂਬੇਦਾਰ ਰਛਪਾਲ ਸਿੰਘ ਵੀ ਉੱਥੇ ਆ ਗਿਆ। ਅਸੀਂ ਇਕੱਠਿਆਂ ਨੇ ਹੈਦਰਾਬਾਦ ਦੇ ਗੋਲਕੁੰਡਾ ਵਿਚ ਸਿਖਲਾਈ ਲਈ ...

Read More

ਸੱਭਿਅਕ ਸਮਾਜ, ਮੌਤ ਦੀ ਸਜ਼ਾ ਅਤੇ ਸਰਕਾਰ

ਸੱਭਿਅਕ ਸਮਾਜ, ਮੌਤ ਦੀ ਸਜ਼ਾ ਅਤੇ ਸਰਕਾਰ

ਅਭੈ ਸਿੰਘ ਬਲਵੰਤ ਸਿੰਘ ਰਾਜੋਆਣਾ ਦੀ ਫਾਂਸੀ ਦੀ ਸਜ਼ਾ ਨੂੰ ਉਮਰ ਕੈਦ ਵਿਚ ਬਦਲਣ ਦੇ ਭਾਰਤ ਸਰਕਾਰ ਦੇ ਫੈਸਲੇ ਬਾਰੇ ਕਈ ਪ੍ਰਕਾਰ ਦੇ ਪ੍ਰਤੀਕਰਮ ਹੋ ਰਹੇ ਹਨ। ਸਭ ਤੋਂ ਪਹਿਲੀ ਗੱਲ, ਇਹ ਕਦਮ ਇਸ ਪੱਖੋਂ ਸੁਆਗਤ ਯੋਗ ਹੈ ਕਿ ਅੱਜ ਸੰਸਾਰ ਭਰ ਦੀ ਵੱਡੀ ਰਾਏ-ਆਮਾ ਮੌਤ ਦੀ ਸਜ਼ਾ ਨੂੰ ਇਨਸਾਨੀ ਸਭਿਅਤਾ ...

Read More


 •  Posted On November - 21 - 2019
  ਦੇਸ਼ ਦੇ ਵੱਖ ਵੱਖ ਵਿੱਦਿਅਕ ਅਦਾਰਿਆਂ ਵਿਚ ਵਿਦਿਆਰਥੀਆਂ ਨੂੰ ਸੌੜੀ ਤੇ ਸੰਕੀਰਨ ਸੋਚ ਦੀ ਰਾਹ ’ਤੇ ਧੱਕਣ ਦੀ ਕਵਾਇਦ ਜਾਰੀ....
 •  Posted On November - 21 - 2019
  ਵੱਡੇ ਵਾਅਦਿਆਂ ਨਾਲ ਸੱਤਾ ਵਿਚ ਆਈ ਅਮਰਿੰਦਰ ਸਿੰਘ ਸਰਕਾਰ ਨੇ ਲੋਕਾਂ ਨਾਲ ਕੀਤੇ ਵਾਅਦੇ ਤਾਂ ਕੀ ਪੂਰੇ ਕਰਨੇ ਸਨ, ਹੁਣ....
 • ਜਾਤੀਵਾਦੀ ਸੱਤਾ ਦੇ ਮਸਲੇ ਅਤੇ ਚੰਗਾਲੀਵਾਲਾ
   Posted On November - 21 - 2019
  ਨਸਲਵਾਦ ਬਾਰੇ ਲਿਖੇ ਆਪਣੇ ਮਹੱਤਵਪੂਰਨ ਲੇਖ ਵਿਚ ਫ਼ਿਲਾਸਫ਼ਰ ਤੇ ਚਿੰਤਕ ਗੁਸਤਾਵੋ ਰਾਜ਼ੈਟੀ ਲਿਖਦਾ ਹੈ, “ਨਸਲਵਾਦ ਤੁਹਾਡੀ ਚਮੜੀ ਦੇ ਰੰਗ ਵਿਚ....
 • ਸਾਦੀ ਰੋਟੀ ਦਾ ਸੁਆਦ
   Posted On November - 21 - 2019
  ਕਈ ਪਲਾਂ ਜਾਂ ਪਕਵਾਨਾਂ ਦੇ ਸੁਆਦ ਅਜਿਹੇ ਹੁੰਦੇ ਹਨ ਜੋ ਤੁਹਾਡੇ ਜ਼ਿਹਨ ਵਿਚ ਸਦੀਵੀ ਉੱਕਰੇ ਰਹਿੰਦੇ ਹਨ। ਇਨ੍ਹਾਂ ਸਦਕਾ ਹੀ....

ਭ੍ਰਿਸ਼ਟਾਚਾਰ ਖ਼ਿਲਾਫ਼ ਲੜਾਈ

Posted On June - 29 - 2010 Comments Off on ਭ੍ਰਿਸ਼ਟਾਚਾਰ ਖ਼ਿਲਾਫ਼ ਲੜਾਈ
ਲੋਕ-ਆਯੁਕਤ ਨੂੰ ਅਧਿਕਾਰ ਦੇਣ ਦੀ ਲੋੜ ਕਰਨਾਟਕ ਦੇ ਲੋਕ-ਆਯੁਕਤ ਸੰਤੋਸ਼ ਹੈਗੜੇ ਨੇ ਆਪਣੇ ਅਹੁਦੇ ਤੋਂ ਇਸ ਬਿਨਾਅ ’ਤੇ ਅਸਤੀਫ਼ਾ ਦੇ ਦਿੱਤਾ ਹੈ ਕਿ ਰਾਜ ਸਰਕਾਰ ਭ੍ਰਿਸ਼ਟਾਚਾਰ ਨੂੰ ਠੱਲ੍ਹ ਪਾਉਣ ਲਈ ਉਸ ਨੂੰ ਸਹਿਯੋਗ ਨਹੀਂ ਦੇ ਰਹੀ। ਇਸ ਤੋਂ ਸੰਕੇਤ ਮਿਲਦੇ ਹਨ ਕਿ ਇਹ ਸੰਸਥਾ ਆਪਣੀ ਭੂਮਿਕਾ ਨਿਭਾਉਣ ਵਿੱਚ ਅਸਮਰੱਥ ਹੈ ਕਿਉਂਕਿ ਸਰਕਾਰ ਇਸ ਨੂੰ ਢੁਕਵੇਂ ਅਧਿਕਾਰ ਦੇਣ ਤੋਂ ਝਿਜਕ ਰਹੀ ਹੈ। ਸੁਪਰੀਮ ਕੋਰਟ ਦੇ ਸਾਬਕਾ ਜੱਜ ਜਸਟਿਸ ਹੈਗੜੇ ਨੇ ਕੱਚੇ ਲੋਹੇ ਦੀ ਗ਼ੈਰ-ਕਾਨੂੰਨੀ ਖੁਦਾਈ ਅਤੇ ਰਾਜ ਵਿੱਚ 

ਹਰੇ ਇਨਕਲਾਬ ਦੇ ਲੁਕਵੇਂ ਤੇ ਪ੍ਰਗਟ ਪੱਖ

Posted On June - 29 - 2010 Comments Off on ਹਰੇ ਇਨਕਲਾਬ ਦੇ ਲੁਕਵੇਂ ਤੇ ਪ੍ਰਗਟ ਪੱਖ
ਡਾ. ਰਾਜਿੰਦਰ ਸਿੰਘ ਕੰਬੋਜ ਆਪਣੇ ਅਰੰਭਲੇ ਸਮੇਂ ਤੋਂ ਲੈ ਕੇ ‘ਹਰਾ ਇਨਕਲਾਬ’ ਆਉਣ ਤਕ ਖੇਤੀ ਵਿਵਸਥਾ ’ਚ ਕਈ ਉਤਰਾਅ-ਚੜ੍ਹਾਅ, ਤਬਦੀਲੀਆਂ ਤੇ ਪ੍ਰਯੋਗ ਨਜ਼ਰ ਆਉਂਦੇ ਹਨ। ਖੇਤੀ ਖੇਤਰ ’ਚ ਤਬਦੀਲੀਆਂ ਕੁਦਰਤੀ ਢੰਗ ਨਾਲ ਘਟ ਆਈਆਂ, ਪਰ ਲਿਆਂਦੀਆਂ ਵਧ ਗਈਆਂ, ਜਿਨ੍ਹਾਂ ’ਚੋਂ ਕੁਝ ਦੀ ਆਮਦ ਤਾਂ ਨਿਰੋਲ ਆਰਥਿਕਤਾ ਤੋਂ ਪ੍ਰੇਰਤ ਸੀ ਪਰ ਕੁਝ ਦੇ ਮਕਸਦ ਰਾਜਨੀਤਕ ਸੀ, ਜਿਸ ਦਾ ਆਧਾਰ ਭਾਵੇਂ ਆਰਥਿਕਤਾ ਨੂੰ ਬਣਾਇਆ ਗਿਆ ਪਰ ਇਸ ਦੇ ਮਕਸਦ ਰਾਜਨੀਤਕ ਸਨ। ਦੂਜੀ ਸੰਸਾਰ ਜੰਗ ਉਪਰੰਤ ਚੀਨ ਵਿਚ ਆਏ ਨਵ-ਜਮਹੂਰੀ 

ਮਰਿਆਦਾ ਦੀ ਆਭਾ

Posted On June - 29 - 2010 Comments Off on ਮਰਿਆਦਾ ਦੀ ਆਭਾ
ਆਪਣੀ ਸੰਸਕ੍ਰਿਤੀ ਬਲਵਿੰਦਰ ਜੰਮੂ ਜ਼ੀਰਕਪੁਰ ਪਤੀ ਦੀ ਆਭਾ ਨੂੰ ਕੋਈ ਨਾ ਠੇਸ ਪੁੱਜੇ, ਕੋਈ ਆਂਚ ਨਾ ਆਵੇ, ਤੱਤੀ ਵਾ ਨਾ ਲੱਗੇ, ਹਰ ਭਾਰਤੀ ਨਾਰੀ ਇਹੀ ਸੁੱਖਾਂ ਸੁੱਖਦੀ ਹੈ।  ਸੰਸਕਾਰਾਂ ਵਿਚ ਬੱਝੀ ਇਕ ਹਿੰਦੁਸਤਾਨੀ ਔਰਤ ਆਪਣੇ ਸੁਹਾਗ ਲਈ ਪਤੀ ਦੀਆਂ ਸੱਤੇ ਖੈਰਾਂ ਲਈ ਵਰਤ ਰੱਖਦੀ ਹੈ। ਉਹ ਆਪਣੇ ਘਰ ਦੀ ਹਰ ਹਬੀ-ਨਬੀ ਨੂੰ ਉਮਰ ਭਰ ਨੱਪ ਘੁੱਟ ਕੇ ਰੱਖਣ ਦੀ ਤਾਕਤ ਰੱਖਦੀ ਹੈ। ਸਹਿਣਸ਼ੀਲਤਾ ਦੀ ਇਹ ਦੇਵੀ ਆਪਣੇ ਘਰ ਦੀ ਹਰ ਬਾਰੀਕੀ ਨੂੰ ਪਰਦੇ ਵਿਚ ਹੀ ਰੱਖਦੀ ਹੈ। ਇਸ ਪਰਦੇ ਦੇ ਬੜੇ ਗੂੜ੍ਹੇ ਅਰਥ ਨੇ, 

ਸਿਰਜਣ ਸ਼ਕਤੀ ਦਾ ਕਮਾਲ

Posted On June - 29 - 2010 Comments Off on ਸਿਰਜਣ ਸ਼ਕਤੀ ਦਾ ਕਮਾਲ
ਗੁਰਚਰਨ ਨੂਰਪੁਰ ਪੂਰੀ ਧਰਤੀ ਨੂੰ ਜੇ ਸਭ  ਤੋਂ ਵੱਧ ਕਿਸੇ ਜੀਵ ਨੇ ਪ੍ਰਭਾਵਿਤ ਕੀਤਾ ਹੈ ਤਾਂ ਉਹ ਹੈ, ਆਦਮੀ। ਆਦਮੀ ਹੀ ਹੈ ਜਿਸ ਨੇ ਪੂਰੀ ਧਰਤੀ ਨੂੰ ਆਪਣੇ ਕਲਾਵੇ ਵਿੱਚ ਲੈਣ ਦੀ ਕੋਸ਼ਿਸ਼ ਕੀਤੀ। ਆਪਣੀ ਸਿਰਜਣਾਤਮਕ ਸ਼ਕਤੀ ਨਾਲ ਮਨੁੱਖ ਨੇ ਪੁਰਾਣੀਆਂ ਮਿੱਥਾਂ ਨੂੰ ਤੋੜਿਆ ਤੇ ਨਵੇਂ ਕੀਰਤੀਮਾਨ ਸਥਾਪਤ ਕੀਤੇ। ਭਾਵੇਂ ਅਨੇਕਾਂ ਵਾਰ ਮਨੁੱਖ ਕੁਝ ਕੁ ਸ਼ੈਤਾਨੀ ਦਿਮਾਗਾਂ ਦੀਆਂ ਗਤੀਵਿਧੀਆਂ ਨਾਲ ਜੰਗਾਂ ਯੱੁਧਾਂ ਦਾ ਸ਼ਿਕਾਰ ਵੀ ਬਣਦਾ ਰਿਹਾ, ਕੁਦਰਤੀ ਆਫਤਾਂ ਨਾਲ ਵੀ ਲੱਖਾਂ ਦੀ ਗਿਣਤੀ ਵਿੱਚ ਮਨੁੱਖੀ 

ਸੰਪਾਦਕ ਦੀ ਡਾਕ

Posted On June - 29 - 2010 Comments Off on ਸੰਪਾਦਕ ਦੀ ਡਾਕ
ਪਿੱਲੇ ਦੀ ਖਾਸੀਅਤ 14 ਜੂਨ ਦੇ ਅੰਕ ਵਿੱਚ ਸੁਰਜੀਤ ਮਾਨ ਨੇ ਪ੍ਰਸਿੱਧ ਹਾਕੀ ਖਿਡਾਰੀ ਧਨਰਾਜ ਪਿੱਲੇ ਬਾਰੇ ਵਧੀਆ ਲਿਖਿਆ ਹੈ। ਹਾਕੀ ਦੀ ਖੇਡ ਵਿੱਚ ਧਨਰਾਜ ਪਿੱਲੇ ਦੀ ਖ਼ਾਸ ਅਹਿਮੀਅਤ ਹੈ। ਉਸ ਨੇ ਲਗਾਤਾਰ 15 ਸਾਲ ਹਾਕੀ ਖੇਡੀ ਹੈ ਅਤੇ ਆਪਣੀ ਖੇਡ ਸਦਕਾ ਹਾਕੀ ਪ੍ਰੇਮੀਆਂ ਦਾ ਦਿਲ ਜਿੱਤਿਆ ਹੈ। ਭਾਰਤੀ ਹਾਕੀ ਨੂੰ ਉਸ ਦੀ ਬਹੁਤ ਦੇਣ ਹੈ। ਉਸ ਨੇ ਬਹੁਤ ਸਾਰੇ ਅੰਤਰਰਾਸ਼ਟਰੀ ਮੈਚ ਖੇਡੇ ਹਨ ਅਤੇ ਬਹੁਤ ਸਾਰੇ ਗੋਲ ਕੀਤੇ ਉਸ ਦੀ ਹਾਕੀ ਦੁਆਰਾ ਹੋਏ ਹਨ ਅਤੇ ਭਾਰਤ ਨੂੰ ਜਿੱਤ ਦਿਵਾਈ ਹੈ। ਉਸ ਨੂੰ ਬਣਦਾ ਮਾਣ-ਸਤਿਕਾਰ  

ਸੰਪਾਦਕ ਦੀ ਡਾਕ

Posted On June - 28 - 2010 Comments Off on ਸੰਪਾਦਕ ਦੀ ਡਾਕ
ਉਹ ਦਿਨ 9 ਜੂਨ ਦੇ ਅੰਕ ਵਿੱਚ ਹਰਪ੍ਰੀਤ ਕੌਰ ਦਾ ਲੇਖ ‘ਉਨ੍ਹਾਂ ਦਿਨਾਂ ਨੂੰ ਚੇਤੇ ਕਰਦਿਆਂ’ ਦਿਲਚਸਪ ਸੀ। ਇਸ ਵਿੱਚ ਲੇਖਕਾ ਨੇ ਆਪਣੇ ਕਾਲਜ ਦੇ ਸਮੇਂ ਬਾਰੇ ਅਤੇ ਉਨ੍ਹਾਂ ਦਿਨਾਂ ਦੀਆਂ ਯਾਦਾਂ ਨੂੰ ਪਾਠਕਾਂ ਦੇ ਸਨਮੁੱਖ ਕੀਤਾ ਹੈ। ਯਾਦਾਂ ਹੀ ਸਾਡਾ ਸਰਮਾਇਆ ਹਨ। ਉਸ ਸਮੇਂ ਦੇ ਦੋਸਤ ਜ਼ਿੰਦਗੀ ਵਿੱਚ ਫਿਰ ਘੱਟ ਹੀ ਮਿਲਦੇ ਹਨ। ਸਮੇਂ ਦੇ ਦੋਸਤ, ਜ਼ਿੰਦਗੀ ਵਿੱਚ ਘੱਟ ਹੀ ਮਿਲਦੇ ਹਨ। ਸਮੇਂ ਦੇ ਬੀਤਣ ਨਾਲ ਸਭ ਅਲੱਗ ਹੋ ਜਾਂਦੇ ਹਨ ਪਰ ਯਾਦਾਂ ਦਾ ਸਰਮਾਇਆ ਆਪਣੇ ਪਿੱਛੇ ਛੱਡ ਜਾਂਦੇ ਹਨ। 10 ਜੂਨ ਦੇ ਅੰਕ 

ਕਲਾਕਾਰਾਂ ਨੂੰ ਛੋਟ

Posted On June - 28 - 2010 Comments Off on ਕਲਾਕਾਰਾਂ ਨੂੰ ਛੋਟ
ਦੇਵੀ ਚੇਰੀਅਨ ਮੁੰਬਈ ਹਾਈ ਕੋਰਟ ਨੇ ਡਿਜ਼ਾਈਨਰਾਂ ਨੂੰ ਹੋਰ ਕਲਾਕਾਰਾਂ ਵਾਂਗ ਆਮਦਨ ਕਰ ਤੋਂ ਛੋਟ ਦੇ ਦਿੱਤੀ ਹੈ। ਅਦਾਲਤ ਦੇ ਇਸ ਫੈਸਲੇ ’ਤੇ ਤਰੁਨ ਤਹਿਲਾਨੀ ਬਹੁਤ ਖੁਸ਼ ਸੀ। ਉਸ ਨੇ ਆਮਦਨ ਕਰ ਵਿਭਾਗ ਤੋਂ ਰਾਹਤ ਲਈ ਲੰਮੀ ਲੜਾਈ ਲੜੀ ਸੀ। ਤਰੁਨ ਫੈਸ਼ਨ ਉਦਯੋਗ ਵਿਚ ਹੁਣ ‘ਹੀਰੋ’ ਬਣ ਗਿਆ ਹੈ। ਡਿਜ਼ਾਈਨਰਾਂ ਦਾ ਮੰਨਣਾ ਹੈ ਕਿ ਉਨ੍ਹਾਂ ਨੇ ਸਾਬਤ ਕਰ ਦਿੱਤਾ ਹੈ ਕਿ ਡਿਜ਼ਾਈਨਰਾਂ ਦਾ ਵੀ ਕਲਾਕਾਰਾਂ ਵਰਗਾ ਹੀ ਰੁਤਬਾ ਹੈ। ਰੋਹਿਤ ਬਾਲ, ਜੋ ਫੈਸ਼ਨ ਦਾ ਬਾਦਸ਼ਾਹ ਹੈ, ਹੁਣੇ ਹਸਪਤਾਲ ਤੋਂ ਘਰ ਪਰਤਿਆ ਹੈ। 

ਭਾਰਤੀ ਸੰਸਕਾਰਾਂ ’ਤੇ ਪਹਿਰਾ

Posted On June - 28 - 2010 Comments Off on ਭਾਰਤੀ ਸੰਸਕਾਰਾਂ ’ਤੇ ਪਹਿਰਾ
ਪ੍ਰਸ਼ਾਦ ਬਿਸ਼ੇਸ਼ਾ ਉਹ ਪ੍ਰਧਾਨ ਮੰਤਰੀ ਬਣਨ ਤੋਂ ਕੁਝ ਘੰਟਿਆਂ ਬਾਅਦ ਹੀ ਹੜ੍ਹ ਦੀ ਮਾਰ ਹੇਠ ਆਏ ਇਲਾਕਿਆਂ ਵਿੱਚ ਚਲ ਰਹੇ ਰਾਹਤ ਕਾਰਜ ਦੀ ਨਿਗਰਾਨੀ ਕਰ ਰਹੀ ਹੈ। ਉਹ ਹਵਾਈ ਸਰਵੇਖਣ ਨਹੀਂ ਸਗੋਂ ਜੀਵਨ-ਰੱਖਿਅਕ ਜੈਕਟ ਪਾ ਕੇ ਪਾਣੀ ਵਿੱਚ ਵੜੀ ਹੋਈ ਹੈ। ਦੁਨੀਆ ਭਰ ਤੋਂ ਵਧਾਈ ਸੁਨੇਹੇ ਆ ਰਹੇ ਹਨ ਆਖ਼ਰ ਉਹ ਆਪਣੇ ਮੁਲਕ ਵਿੱਚ ਪ੍ਰਧਾਨ ਮੰਤਰੀ ਬਣਨ ਵਾਲੀ ਪਹਿਲੀ ਔਰਤ ਹੈ। ਚੋਣਾਂ ਵਿੱਚ ਹੂੰਝਾ ਫੇਰ ਜਿੱਤ ਤੋਂ ਬਾਅਦ ਉਸ ਨੇ ਭਗਵਤ ਗੀਤਾ ਉੱਤੇ ਹੱਥ ਰੱਖ ਕੇ ਜ਼ਿੰਮੇਵਾਰੀ ਤਨਦੇਹੀ ਨਾਲ ਨਿਭਾਉਣ ਦਾ ਹਲਫ਼ 

ਸਮਾਜਿਕ ਨਿਆਂ ਲਈ ਜਾਤ ਦਾ ਇੰਦਰਾਜ ਜ਼ਰੂਰੀ

Posted On June - 28 - 2010 Comments Off on ਸਮਾਜਿਕ ਨਿਆਂ ਲਈ ਜਾਤ ਦਾ ਇੰਦਰਾਜ ਜ਼ਰੂਰੀ
ਬੂਟਾ ਸਿੰਘ ਸਾਲ 2011 ਲਈ ਕੀਤੀ ਜਾ ਰਹੀ ਮਰਦਮਸ਼ੁਮਾਰੀ ਭਾਰਤੀ ਨਾਗਰਿਕਾਂ ਦੀ ਜਾਤ ’ਤੇ ਆਧਾਰਤ ਹੋਣੀ ਚਾਹੀਦੀ ਹੈ ਜਾਂ ਨਹੀਂ, ਇਹ ਇਨ੍ਹੀਂ ਦਿਨੀਂ ਗੰਭੀਰ ਬਹਿਸ ਦਾ ਮੁੱਦਾ ਬਣਿਆ ਹੋਇਆ ਹੈ। ਸਿਆਸੀ ਪਾਰਟੀਆਂ, ਗੈਰ-ਸਰਕਾਰੀ ਸੰਗਠਨ, ਸਮਾਜਿਕ ਸੰਸਥਾਵਾਂ ਅਤੇ ਪੇਸ਼ੇਵਰ ਮਾਹਰ, ਟੀ.ਵੀ. ਚੈਨਲਾਂ ਰਾਹੀਂ ਇਸ ਮੁੱਦੇ ’ਤੇ ਆਪਣੇ-ਆਪਣੇ ਵਿਚਾਰ ਪੇਸ਼ ਕਰ ਰਹੇ ਹਨ। ਇਸ ਮੁੱਦੇ ’ਤੇ ਪੂਰਾ ਭੰਬਲਭੂਸਾ ਬਣਿਆ ਹੋਇਆ ਹੈ। ਇਸ ਦੇ ਨਾਲ ਹੀ ਪਾਰਲੀਮੈਂਟ ਇਸ ਮੁੱਦੇ ’ਤੇ ਕੋਈ ਵੀ ਨਿਰਦੇਸ਼ ਦੇਣ ਵਿਚ ਅਸਫਲ ਰਹੀ ਹੈ¢ ਆਖਰਕਾਰ, 

ਜੇ ਨੀਹਾਂ ਮਜ਼ਬੂਤ ਹੋਣ

Posted On June - 28 - 2010 Comments Off on ਜੇ ਨੀਹਾਂ ਮਜ਼ਬੂਤ ਹੋਣ
ਨਾਜ਼ੁਕਤਾ ਨਹੀਂ ਸ਼ਸ਼ੀ ਲਤਾ ਸਵੇਰ ਦੇ ਅੱਠ ਵੱਜਣ ਵਾਲੇ ਹਨ। ਇਕ ਪਬਲਿਕ ਸਕੂਲ ਦੀ ਵੈਨ ਦੂਰੋਂ ਹਾਰਨ ਮਾਰਦੀ ਆ ਰਹੀ ਹੈ ਤਾਂ ਕਿ ਬੱਚੇ ਸਚੇਤ ਹੋ ਜਾਣ। ਬੱਚਿਆਂ ਨੇ ਆਪਣੇ ਬੈਗ, ਪਾਣੀ ਦੀਆਂ ਬੋਤਲਾਂ ਤੇ ਟਿਫਨ ਸੰਭਾਲ ਲਏ ਨੇ। ਬਹੁਤ ਛੋਟੇ ਬੱਚਿਆਂ ਦੇ ਬੈਗ ਤਾਂ ਉਨ੍ਹਾਂ ਦੀਆਂ ਮਾਵਾਂ ਜਾਂ ਦਾਦੀਆਂ ਦੇ ਮੋਢਿਆਂ ’ਤੇ ਟੰਗੇ ਹਨ। ਲਓ ਵੈਨ ਆ ਕੇ ਚੌਕ ਵਿਚ ਖੜੋ ਗਈ। ਮਾਵਾਂ ਬੱਚਿਆਂ ਨੂੰ ਬੱਸ ਚੜ੍ਹਾ ਕੇ, ਬੈਗ ਪਕੜਾ ਕੇ ‘‘ਬਾਏ ਮੰਮਾ, ਬਾਏ ਬੜੀ ਮੰਮਾ’’ ਵਾਕ ਸੁਣ ਕੇ  ਘਰ ਮੁੜਦੀਆਂ ਹਨ। ਇਨ੍ਹਾਂ ਬੱਚਿਆਂ 

ਉੱਚ ਵਿਕਾਸ ਦਰ ਬਨਾਮ ਮਨੁੱਖੀ ਵਿਕਾਸ

Posted On June - 28 - 2010 Comments Off on ਉੱਚ ਵਿਕਾਸ ਦਰ ਬਨਾਮ ਮਨੁੱਖੀ ਵਿਕਾਸ
ਡਾ. ਅਨੂਪ ਸਿੰਘ ਭਾਰਤੀ ਹਾਕਮ ਉੱਚ ਵਿਕਾਸ ਦਰ ਬਾਰੇ ਖ਼ਬਤੀ ਪ੍ਰਤੀਤ ਹੁੰਦੇ ਹਨ। ਉਨ੍ਹਾਂ ਨੂੰ ਸੁੱਤਿਆਂ-ਜਾਗਦਿਆਂ ਦੇਸ਼ ਦੀ ਆਰਥਿਕਤਾ ਦੀ ਵਾਧਾ ਦਰ ਬਾਰੇ ਹੀ ਸੁਪਨੇ ਆਉਂਦੇ ਹਨ। ਰਾਜ ਸੱਤਾ ਦੇ ਉੱਚੇ ਸਿੰਘਾਸਨਾਂ ’ਤੇ ਬੈਠਾ ਕੋਈ ਨਾ ਕੋਈ ਰਾਜਨੀਤੀਵਾਨ ਜਾਂ ਵੱਡਾ ਅਹਿਲਕਾਰ ਲਗਪਗ ਹਰ ਰੋਜ਼ ਦੇਸ਼ ਦੀ ਤੇਜ਼ੀ ਨਾਲ ਵਧ ਰਹੀ ਵਿਕਾਸ ਦਰ ਬਾਰੇ ਬਿਆਨ ਦਾਗਣਾ ਆਪਣੀ ਜ਼ਿੰਮੇਵਾਰੀ ਸਮਝਦਾ ਪ੍ਰਤੀਤ ਹੁੰਦਾ ਹੈ। ਇਨ੍ਹਾਂ ਸਾਰਿਆਂ ਦੀ ਹੁਣ ਤੱਕ ਦੀ ਖੋਜ ਇਹ ਹੈ ਕਿ 2009-10 ਵਿਚ ਭਾਰਤੀ ਅਰਥਚਾਰੇ ਦੀ ਵਿਕਾਸ 

ਆਪਸੀ ਵਿਸ਼ਵਾਸ ਵੱਲ ਪੁਲਾਂਘ

Posted On June - 28 - 2010 Comments Off on ਆਪਸੀ ਵਿਸ਼ਵਾਸ ਵੱਲ ਪੁਲਾਂਘ
ਹਿੰਦ-ਪਾਕਿ ਸੁਖਾਵੇਂ ਤਾਲਮੇਲ ਲਈ ਰਾਜ਼ੀ ਨਵੰਬਰ-2008 ਵਿੱਚ ਮੁੰਬਈ ਅੰਦਰ ਹੋਏ ਦਹਿਸ਼ਤਗਰਦ ਹਮਲੇ ਦੇ ਸਿਲਸਿਲੇ ’ਚ ਪੜਤਾਲ ਵਾਸਤੇ ਪਾਕਿਸਤਾਨ ਦੀ ਕੇਂਦਰੀ ਪੜਤਾਲ ਏਜੰਸੀ ਐਫ.ਆਈ.ਏ. ਅਤੇ ਭਾਰਤ ਦੀ ਕੇਂਦਰੀ ਜਾਂਚ ਏਜੰਸੀ ਸੀ.ਬੀ.ਆਈ. ਵੱਲੋਂ ਆਪਸੀ ਤਾਲਮੇਲ ਵਧਾਉਣ ਦੇ ਫ਼ੈਸਲੇ ਦੀ ਖ਼ਬਰ ਨਿਰਸੰਦੇਹ ਬਹੁਤ ਉਤਸ਼ਾਹਜਨਕ ਹੈ। ਪਾਕਿਸਤਾਨ ਦੇ ਗ੍ਰਹਿ ਮੰਤਰੀ ਰਹਿਮਾਨ ਮਲਿਕ ਨੇ ਭਾਰਤ ਦੇ ਗ੍ਰਹਿ ਮੰਤਰੀ ਪੀ. ਚਿਦੰਬਰਮ ਦੇ ਨਾਲ ਸਾਂਝੀ ਪ੍ਰੈਸ ਕਾਨਫਰੰਸ ਦੌਰਾਨ ਇਸ ਤਰ੍ਹਾਂ ਦੇ ਫ਼ੈਸਲੇ ਦਾ ਜ਼ਿਕਰ ਕੀਤਾ ਹੈ 

ਆਪਣੀ ਤਕਦੀਰ ਆਪ ਲਿਖਣ ਵਾਲਾ ਫਰਿਸ਼ਤਾ

Posted On June - 27 - 2010 Comments Off on ਆਪਣੀ ਤਕਦੀਰ ਆਪ ਲਿਖਣ ਵਾਲਾ ਫਰਿਸ਼ਤਾ
ਮਾਨਵੀ ਵਤੀਰਾ ਡਾ. ਸੁਰਜੀਤ ਸਿੰਘ ਢਿੱਲੋਂ ਦੋਗੱਲਾਂ ਨੇ ਮਨੁੱਖ ਦੇ ਵਿਚਰਨ ਨੂੰ ਮੁੱਢੋਂ ਹੀ ਪ੍ਰਭਾਵਿਤ ਕੀਤਾ: ਤਾਰਿਆਂ ਨਾਲ ਡਲਕਦੇ ਆਕਾਸ਼ ਦੇ ਰਹੱਸ ਨੇ ਅਤੇ ਸਤਿ ਅਤੇ ਨਿਆਂ ਦੀ ਰੂਹ ਰੱਖਣ ਵਾਲੇ ਸਦਾਚਾਰ ਨੇ। ਇਨ੍ਹਾਂ ਦੇ ਰਲਵੇਂ-ਮਿਲਵੇਂ ਅਸਰ ਅਧੀਨ ਗਿਆਨ ਦੀ ਚਾਹ ਮਨੁੱਖ ਦੇ ਮਨ ਵਿਚ ਪੁੰਗਰੀ, ਜਿਸ ਕਾਰਨ ਵਾਰੀ ਸਿਰ ਧਰਮ ਦਾ, ਫਿਲਾਸਫੀ ਦਾ ਅਤੇ ਵਿਗਿਆਨ ਦਾ ਜਨਮ ਹੋਇਆ। ਮਨੁੱਖ ਨੇ ਆਪਣੇ ਆਪ ਬਾਰੇ, ਆਲੇ-ਦੁਆਲੇ ਖਿੰਡੇ ਹੋਏ ਸੰਸਾਰ ਬਾਰੇ ਅਤੇ ਸਮੁੱਚੀ ਮਾਨਵਤਾ ਬਾਰੇ ਵਿਚਾਰਨਾ ਆਰੰਭ ਦਿੱਤਾ। ਕੁਦਰਤ 

ਡਾਕ ਐਤਵਾਰ ਦੀ

Posted On June - 27 - 2010 Comments Off on ਡਾਕ ਐਤਵਾਰ ਦੀ
ਹਿਲਾਂ ਤੋਲੋ ਫਿਰ ਬੋਲੋ ਨਰਿੰਦਰ ਸਿੰਘ ਕਪੂਰ ਦੇ ਲੇਖ ‘ਸੁਣਨ ਦੀ ਕਲਾ, ਬੋਲਣ ਦਾ ਸਲੀਕਾ’ (6 ਜੂਨ) ਵਿੱਚ ਇੱਕ ਚੰਗਾ ਇਨਸਾਨ ਬਣਨ ਲਈ ਬਹੁਤ ਕੁਝ ਦੱਸਿਆ ਗਿਆ ਹੈ। ਸਾਨੂੰ ਦੂਸਰਿਆਂ ਦੀਆਂ ਗੱਲਾਂ ਜ਼ਿਆਦਾ ਸੁਣਨੀਆਂ ਚਾਹੀਦੀਆਂ ਹਨ ਤੇ ਘੱਟ ਬੋਲਣਾ ਚਾਹੀਦਾ ਹੈ। ‘ਪਹਿਲਾਂ ਤੋਲੋ ਫਿਰ ਬੋਲੋ’ ਦੇ ਸਿਧਾਂਤ ’ਤੇ ਅਮਲ ਕਰਨਾ ਚਾਹੀਦਾ ਹੈ। ਅਸੀਂ ਮਿੱਠਾ ਬੋਲ ਕੇ ਦੂਸਰਿਆਂ ਨੂੰ ਪ੍ਰਭਾਵਿਤ ਕਰ ਸਕਦੇ ਹਾਂ ਪਰ ਕੌੜਾ ਅਤੇ ਬੇਲੋੜਾ ਬੋਲ ਕੇ ਆਪਣਿਆਂ ਨੂੰ ਵੀ ਨਾਰਾਜ਼ ਕਰ ਸਕਦੇ ਹਾਂ। ਗੁਰਬਚਨ ਸਿੰਘ ਭੁੱਲਰ 

ਫਾਈਲ ਪ੍ਰਧਾਨ

Posted On June - 27 - 2010 Comments Off on ਫਾਈਲ ਪ੍ਰਧਾਨ
ਬਾਬੂਗਿਰੀ ਕੁਲਬੀਰ ਸਿੰਘ ਸਿੱਧੂ ਜਦੋਂ ਹੁਣ ਸਮਾਜ ਦਾ ਭ੍ਰਿਸ਼ਟਾਚਾਰੀ ਚਲਣ ਪ੍ਰਭਾਵਿਤ ਹੋ ਗਿਆ ਹੈ। ਇਕ ਬੰਦੇ ਦਾ ਹੱਥ, ਦੂਜੇ ਬੰਦੇ ਦੇ ਖੀਸੇ ਵਿਚ ਹੈ। ਵੇਦ-ਵੇਦਾਂਤਾਂ ਦੇ ਸਮੇਂ ਲੋਕ ਕਿਹਾ ਕਰਦੇ ਸਨ ਕਿ ‘ਅਪਨਾ ਹਾਥ ਜਗਨ ਨਾਥ’ ਭਾਵ ਮਾਇਆ-ਦੌਲਤ ਦੇ ਪੱਖੋਂ ਭਗਵਾਨ ਨੇ ਸਾਡੇ ਹੱਥ ਬਰਕਤ ਪਾਈ ਹੋਈ ਹੈ। ਪਰ ਹੁਣ ਤਾਂ ਇਉਂ ਜਾਪਦਾ ਹੈ ਕਿ ਰੱਬ ਨੇ ਸਭ ਨੂੰ ਖੀਸੇ ਕੱਟਾਂ ਵਾਂਗੂੰ ਇਕ-ਦੂਜੇ ਦੀ ਜੇਬ-ਤਰਾਸ਼ਣ ਲਈ ਚੰਗੀ ਵਰਾਇਟੀ ਦੇ ਬਲੇਡ ਫੜਾ ਰੱਖੇ ਹਨ। ਇਸ ਵਿਚ ਕੋਈ ਸ਼ੱਕ ਨਹੀਂ ਕਿ ਜਦੋਂ ਵੀ ਕੋਈ ਪ੍ਰਾਰਥੀ 

ਜੇ ਧਰਤੀ ਸਭ ਕੰਚਨੁ ਕਰ ਦੀਜੈ…

Posted On June - 27 - 2010 Comments Off on ਜੇ ਧਰਤੀ ਸਭ ਕੰਚਨੁ ਕਰ ਦੀਜੈ…
ਵਰਿੰਦਰ ਵਾਲੀਆ ਸੋਨੇ ਦੇ ਛਾਬਿਆਂ ਵਿੱਚ ਧਰਮ ਇਮਾਨ ਵੀ ਤੁਲ ਸਕਦਾ ਹੈ ਪਰ ਸੋਨਾ ਤੋਲਣ ਵਾਲਾ ‘ਧਰਮ ਕੰਡਾ’, ਸੋਨੇ ਦਾ ਨਹੀਂ ਹੁੰਦਾ। ਸੋਨੇ ਦੇ ਬਿਸਕੁਟ ਖਾਣ ਨਾਲ ਕਦੇ ਰੱਜ ਨਹੀਂ ਆਉਂਦਾ, ਸਗੋਂ ਭੁੱਖ ਵਧਦੀ ਹੀ ਜਾਂਦੀ ਹੈ। ਸੋਨੇ ਦੀਆਂ ਇੱਟਾਂ ਨਾਲ ਘਰ ਨਹੀਂ ਉਸਾਰੇ ਜਾ ਸਕਦੇ। ਸੋਨੇ ਦੀਆਂ ਇੱਟਾਂ ਨੀਹਾਂ ਵਿੱਚ ਵੀ ਜੜੀਆਂ ਹੋਣ ਤਾਂ ਉਹ ਘਰ ਚੋਰਾਂ, ਡਾਕੂਆਂ ਦੀ ਖੋਟੀ ਨੀਅਤ ਦਾ ਵਿਸ਼ਰਾਮ ਘਰ ਬਣ ਜਾਂਦਾ ਹੈ। ਘਰ ਵਿੱਚ ਦੱਬੀ ਸੋਨੇ ਦੀ ਇੱਕ ਇੱਟ ਵੀ, ਸੰਨ੍ਹ ਲਾਉਣ ਲਈ ਖੁੱਲ੍ਹਾ ਸੱਦਾ-ਪੱਤਰ ਬਣ 
Available on Android app iOS app
Powered by : Mediology Software Pvt Ltd.