ਖੇਲੋ ਇੰਡੀਆ: ਉਤਕਰਸ਼ ਤੇ ਪ੍ਰਿਯੰਕਾ ਨੂੰ ਸੋਨ ਤਗ਼ਮੇ !    ਰਾਫੇਲ ਨਡਾਲ ਦੀ ਟੈਨਿਸ ਟੂਰਨਾਮੈਂਟ ’ਚ ਵਾਪਸੀ !    ਕੇਰਲ ਹਾਈ ਕੋਰਟ ਨੇ ਕਾਲਜਾਂ ਤੇ ਸਕੂਲਾਂ ਵਿੱਚ ਪ੍ਰਦਰਸ਼ਨ ਕਰਨ ’ਤੇ ਰੋਕ ਲਗਾਈ !    ਨਵੀਨ ਪਟਨਾਇਕ ਬੀਜੇਡੀ ਦੇ ਅੱਠਵੀਂ ਵਾਰ ਪ੍ਰਧਾਨ ਬਣੇ !    ਕੈਨੇਡਾ ਨੇ ਚੀਨ ਦੇ ਸ਼ਹਿਰਾਂ ਨੂੰ ਹਵਾਈ ਸੇਵਾ ਸ਼ੁਰੂ ਨਾ ਕੀਤੀ !    ਸੰਵਿਧਾਨ ਬਚਾਓ ਮੰਚ ਵੱਲੋਂ ਦਿੱਲੀ ਵਿਚ ਫੈਲਾਈ ਜਾ ਰਹੀ ਹਿੰਸਾ ਦੀ ਨਿਖੇਧੀ !    ਢੀਂਡਸਾ ਦੀ ਟਕਸਾਲੀਆਂ ਨਾਲ ਨਹੀਂ ਗਲਣੀ ਸਿਆਸੀ ਦਾਲ !    ਦਿੱਲੀ ਹਿੰਸਕ ਘਟਨਾਵਾਂ: ਕਾਂਗਰਸ ਵੱਲੋਂ ਕੇਂਦਰ ਸਰਕਾਰ ਵਿਰੁੱਧ ਰੋਸ ਵਿਖਾਵਾ !    ਉਤਰ ਪੂਰਬੀ ਦਿੱਲੀ ’ਚ ਸੀਬੀਐੱਸਈ ਦੀ ਪ੍ਰੀਖਿਆ ਮੁਲਤਵੀ !    ਪੋਸਟ-ਮੈਟਰਿਕ ਸਕਾਲਰਸ਼ਿਪ ਦੇ ਭੁਗਤਾਨ ਵਿੱਚ ਪੱਛੜਿਆ ਪੰਜਾਬ !    

ਸਤਰੰਗ › ›

Featured Posts
ਮਸ਼ਹੂਰ ਸੰਗੀਤ ਨਿਰਦੇਸ਼ਕ ਓਮੀ ਜੀ

ਮਸ਼ਹੂਰ ਸੰਗੀਤ ਨਿਰਦੇਸ਼ਕ ਓਮੀ ਜੀ

ਮਨਦੀਪ ਸਿੰਘ ਸਿੱਧੂ 1960ਵਿਆਂ ਦੇ ਦਹਾਕੇ ’ਚ ਪੰਜਾਬੀ-ਹਿੰਦੀ ਫ਼ਿਲਮ ਜਗਤ ਵਿਚ ਇਕ ਸੰਗੀਤਕਾਰ ਜੋੜੀ ਦੀ ਆਮਦ ਹੋਈ, ਜਿਸਨੇ ਫ਼ਿਲਮ-ਮੱਦਾਹਾਂ ਨੂੰ ਆਪਣੇ ਦਿਲਕਸ਼ ਸੰਗੀਤ ’ਤੇ ਝੂਮਣ ਲਾ ਦਿੱਤਾ। ਇਸ ਜੋੜੀ ਦਾ ਨਾਮ ਸੀ ਸੋਨਿਕ-ਓਮੀ। ਹਾਲਾਂਕਿ ਇਸਤੋਂ ਪਹਿਲਾਂ ਵੀ ਕਈ ਸੰਗੀਤਕਾਰ ਜੋੜੀਆਂ ਆਪਣੇ ਫ਼ਨ ਸਦਕਾ ਆਪਣੀ ਪਛਾਣ ਬਣਾਈ ਬੈਠੀਆਂ ਸਨ, ਪਰ ਸੋਨਿਕ-ਓਮੀ ਦੀ ...

Read More

ਪ੍ਰਚਾਰ ਦਾ ਮਜ਼ਬੂਤ ਤੰਤਰ

ਪ੍ਰਚਾਰ ਦਾ ਮਜ਼ਬੂਤ ਤੰਤਰ

ਅਸੀਮ ਚਕਰਵਰਤੀ ਕਦੋਂ ਕਿਸ ਪ੍ਰੋਗਰਾਮ ਵਿਚ ਜਾਣਾ ਹੈ, ਕਿੱਥੇ ਕੀ ਬੋਲਣਾ ਹੈ? ਅਤੇ ਕਿਸ ਪਾਰਟੀ ਵਿਚ ਜਾ ਕੇ ਕਿੰਨਾ ਸਮਾਂ ਰੁਕਣਾ ਹੈ, ਇਹ ਸਭ ਅਸੀਂ ਖ਼ੁਦ ਤੈਅ ਕਰਦੇ ਹਾਂ, ਪਰ ਫ਼ਿਲਮੀ ਸਿਤਾਰਿਆਂ ਨਾਲ ਅਜਿਹਾ ਬਿਲਕੁਲ ਨਹੀਂ ਹੈ। ਸਿਤਾਰਿਆਂ ਲਈ ਇਹ ਸਾਰਾ ਕੁਝ ਉਨ੍ਹਾਂ ਦਾ ਪ੍ਰਚਾਰ ਤੰਤਰ ਯਾਨੀ ਕਿ ਪੀਆਰ ਤੈਅ ਕਰਦਾ ...

Read More

ਮਾਰੂਫ਼ ਗੁਲੂਕਾਰਾ ਮੁਬਾਰਕ ਬੇਗ਼ਮ

ਮਾਰੂਫ਼ ਗੁਲੂਕਾਰਾ ਮੁਬਾਰਕ ਬੇਗ਼ਮ

ਮਨਦੀਪ ਸਿੰਘ ਸਿੱਧੂ ‘ਤੁਰ ਗਈਆਂ ਬੇੜੀਆਂ ਤੇ ਲੰਘ ਗਏ ਨੇ ਪੂਰੇ ਓਏ’ ਵਰਗੇ ਲਾਫ਼ਾਨੀ ਨਗ਼ਮੇ ਨੂੰ ਆਪਣੀ ਦਿਲਕਸ਼ ਆਵਾਜ਼ ਦਾ ਹੁਸਨ ਦੇਣ ਵਾਲੀ ਮੁਬਾਰਕ ਬੇਗ਼ਮ ਦੀ ਪੈਦਾਇਸ਼ 5 ਜਨਵਰੀ 1936 ਨੂੰ ਝੁੰਨਝਨੂ ਦੇ ਮੁਸਲਿਮ ਖ਼ਾਨਦਾਨ ਵਿਚ ਹੋਈ। ਉਂਜ ਇਨ੍ਹਾਂ ਦਾ ਆਬਾਈ ਤਾਲੁਕ ਰਾਜਸਥਾਨ ਦੇ ਨਵਲਗੜ੍ਹ ਨਾਲ ਸੀ ਜਦੋਂਕਿ ਮਾਂ ਪਿੰਡ ਝੁੰਨਝਨੂ ...

Read More

ਕੁੜੀਆਂ ਦੀ ਸਹਿਮਤੀ ਤੇ ਅਸਹਿਮਤੀ ਦਾ ਸੰਤਾਪ

ਕੁੜੀਆਂ ਦੀ ਸਹਿਮਤੀ ਤੇ ਅਸਹਿਮਤੀ ਦਾ ਸੰਤਾਪ

ਜਤਿੰਦਰ ਸਿੰਘ ਹਿੰਦੋਸਤਾਨੀ ਸਮਾਜ ਵਿਚ ਕੁੜੀਆਂ ਦੀ ਸਥਿਤੀ ਸਨਮਾਨਜਨਕ ਨਹੀਂ ਹੈ। ਇਸ ਗੱਲ ਦਾ ਅੰਦਾਜ਼ਾ ਸਰਕਾਰੀ ਅੰਕੜਿਆਂ ਅਤੇ ਅਖ਼ਬਾਰਾਂ ਵਿਚ ਛਪਦੀਆਂ ਖ਼ਬਰਾਂ ਤੋਂ ਹੀ ਲੱਗ ਜਾਂਦਾ ਹੈ। ਉਹ ਭਾਵੇਂ ਦਾਜ ਪ੍ਰਥਾ, ਘਰੇਲੂ ਹਿੰਸਾ ਜਾਂ ਫਿਰ ਮਰਦ ਦੀ ਹਉਮੈ ਕਾਰਨ ਹੋਵੇ। ਇਹ ਸਭ ਕੁਝ ਮਰਦ ਨੂੰ ਸਮਾਜ ’ਤੇ ਆਪਣਾ ਕਬਜ਼ਾ ਰੱਖਣ ਲਈ ...

Read More

ਮਰਜ਼ੀ ਦੇ ਮਾਲਕ ਸਿਤਾਰੇ

ਮਰਜ਼ੀ ਦੇ ਮਾਲਕ ਸਿਤਾਰੇ

ਅਸੀਮ ਚਕਰਵਰਤੀ ਇਕ ਸਟਾਰ ਕਿਹੜੀ ਫ਼ਿਲਮ ਕਰੇਗਾ, ਕਿਹੜੀ ਨਹੀਂ ਕਰੇਗਾ। ਮੀਡੀਆ ਦੇ ਅਜਿਹੇ ਕਈ ਸੁਆਲਾਂ ਦਾ ਸਾਹਮਣਾ ਅਕਸਰ ਸਿਤਾਰਿਆਂ ਨੂੰ ਕਰਨਾ ਪੈਂਦਾ ਹੈ। ਅਜਿਹੇ ਸੁਆਲਾਂ ਦਾ ਸਾਹਮਣਾ ਕਰਦੇ ਸਮੇਂ ਉਹ ਕਦੇ ਪਟਕਥਾ ਤੇ ਕਦੇ ਨਿਰਦੇਸ਼ਕ ਦਾ ਜ਼ਿਕਰ ਕਰਦੇ ਹਨ। ਪਰ ਜੋ ਗੱਲ ਉਹ ਟਾਲ ਜਾਂਦੇ ਹਨ, ਉਹ ਹੈ ਨਿਰਮਾਣ ਸੰਸਥਾ ਦੇ ...

Read More

ਪੰਜਾਬੀ ਫ਼ਿਲਮਾਂ ਦਾ ਖ਼ਲਨਾਇਕ ਰਾਮ ਮੋਹਨ

ਪੰਜਾਬੀ ਫ਼ਿਲਮਾਂ ਦਾ ਖ਼ਲਨਾਇਕ ਰਾਮ ਮੋਹਨ

ਮਨਦੀਪ ਸਿੰਘ ਸਿੱਧੂ ਪੰਜਾਬੀ ਤੇ ਹਿੰਦੀ ਫ਼ਿਲਮਾਂ ਦੇ ਨਾਇਕ ਤੋਂ ਖ਼ਲਨਾਇਕ ਬਣੇ ਰਾਮ ਮੋਹਨ ਦੀ ਪੈਦਾਇਸ਼ 2 ਨਵੰਬਰ 1929 ਨੂੰ ਅੰਬਾਲਾ ਛਾਉਣੀ ਦੇ ਪੰਜਾਬੀ ਬ੍ਰਾਹਮਣ ਪਰਿਵਾਰ ਵਿਚ ਹੋਈ। ਇਨ੍ਹਾਂ ਦੇ ਪਿਤਾ ਦਾ ਨਾਮ ਡਾਕਟਰ ਸਾਧੂ ਰਾਮ ਸ਼ਰਮਾ ਅਤੇ ਮਾਤਾ ਦਾ ਨਾਮ ਯੋਗਮਾਯਾ ਸੀ। ਹਾਲਾਂਕਿ ਪਿਤਾ ਦੇ ਪਹਿਲੇ ਵਿਆਹ ’ਚੋਂ ਰਾਮ ਮੋਹਨ ...

Read More

ਬੌਲੀਵੁੱਡ ਅਤੇ ਸਿਆਸਤ

ਬੌਲੀਵੁੱਡ ਅਤੇ ਸਿਆਸਤ

ਉਮੇਸ਼ ਚਤੁਰਵੇਦੀ ਬੌਲੀਵੁੱਡ ਅਤੇ ਸਿਆਸਤ ਵਿਚਕਾਰ ਰਿਸ਼ਤਾ ਕਾਫ਼ੀ ਪੁਰਾਣਾ ਹੈ। ਫਿਰ ਵੀ ਪਿਛਲੇ ਕੁਝ ਸਮੇਂ ਤਕ ਫ਼ਿਲਮ ਜਗਤ ਨਾਲ ਜੁੜੀਆਂ ਹਸਤੀਆਂ ਰਾਜਨੀਤਕ ਮੁੱਦਿਆਂ ’ਤੇ ਕੁਝ ਵੀ ਕਹਿਣ ਤੋਂ ਬਚਦੀਆਂ ਸਨ। ਵੱਡੇ ਫ਼ਿਲਮਸਾਜ਼ ਹੋਣ ਜਾਂ ਕਲਾਕਾਰ ਸਿਆਸੀ ਮੁੱਦਿਆਂ ’ਤੇ ਅਕਸਰ ਚੁੱਪ ਧਾਰ ਲੈਂਦੇ ਸਨ। ਹੁਣ ਬੌਲੀਵੁੱਡ ਦਾ ਨਜ਼ਰੀਆ ਬਦਲ ਗਿਆ ਹੈ। ਸੋਸ਼ਲ ...

Read More


 • ਪ੍ਰਚਾਰ ਦਾ ਮਜ਼ਬੂਤ ਤੰਤਰ
   Posted On February - 22 - 2020
  ਕਦੋਂ ਕਿਸ ਪ੍ਰੋਗਰਾਮ ਵਿਚ ਜਾਣਾ ਹੈ, ਕਿੱਥੇ ਕੀ ਬੋਲਣਾ ਹੈ? ਅਤੇ ਕਿਸ ਪਾਰਟੀ ਵਿਚ ਜਾ ਕੇ ਕਿੰਨਾ ਸਮਾਂ ਰੁਕਣਾ ਹੈ,....
 • ਮਸ਼ਹੂਰ ਸੰਗੀਤ ਨਿਰਦੇਸ਼ਕ ਓਮੀ ਜੀ
   Posted On February - 22 - 2020
  1960ਵਿਆਂ ਦੇ ਦਹਾਕੇ ’ਚ ਪੰਜਾਬੀ-ਹਿੰਦੀ ਫ਼ਿਲਮ ਜਗਤ ਵਿਚ ਇਕ ਸੰਗੀਤਕਾਰ ਜੋੜੀ ਦੀ ਆਮਦ ਹੋਈ, ਜਿਸਨੇ ਫ਼ਿਲਮ-ਮੱਦਾਹਾਂ ਨੂੰ ਆਪਣੇ ਦਿਲਕਸ਼ ਸੰਗੀਤ....
 • ਕੁੜੀਆਂ ਦੀ ਸਹਿਮਤੀ ਤੇ ਅਸਹਿਮਤੀ ਦਾ ਸੰਤਾਪ
   Posted On February - 15 - 2020
  ਹਿੰਦੋਸਤਾਨੀ ਸਮਾਜ ਵਿਚ ਕੁੜੀਆਂ ਦੀ ਸਥਿਤੀ ਸਨਮਾਨਜਨਕ ਨਹੀਂ ਹੈ। ਇਸ ਗੱਲ ਦਾ ਅੰਦਾਜ਼ਾ ਸਰਕਾਰੀ ਅੰਕੜਿਆਂ ਅਤੇ ਅਖ਼ਬਾਰਾਂ ਵਿਚ ਛਪਦੀਆਂ ਖ਼ਬਰਾਂ....
 • ਮਾਰੂਫ਼ ਗੁਲੂਕਾਰਾ ਮੁਬਾਰਕ ਬੇਗ਼ਮ
   Posted On February - 15 - 2020
  ‘ਤੁਰ ਗਈਆਂ ਬੇੜੀਆਂ ਤੇ ਲੰਘ ਗਏ ਨੇ ਪੂਰੇ ਓਏ’ ਵਰਗੇ ਲਾਫ਼ਾਨੀ ਨਗ਼ਮੇ ਨੂੰ ਆਪਣੀ ਦਿਲਕਸ਼ ਆਵਾਜ਼ ਦਾ ਹੁਸਨ ਦੇਣ ਵਾਲੀ....

ਫ਼ਿਲਮਾਂ ਦੇ ਬਨਾਰਸੀ ਰੰਗ

Posted On May - 18 - 2019 Comments Off on ਫ਼ਿਲਮਾਂ ਦੇ ਬਨਾਰਸੀ ਰੰਗ
ਬਨਾਰਸ ਹਿੰਦੋਸਤਾਨ ਦੀ ਗੰਗਾ-ਯਮੁਨਾ ਤਹਿਜ਼ੀਬ ਦਾ ਪ੍ਰਮੁੱਖ ਕੇਂਦਰ ਰਿਹਾ ਹੈ। ਇਸ ਸ਼ਹਿਰ ਬਾਰੇ ਸਾਹਿਤਕਾਰਾਂ ਨੇ ਆਪਣੀਆਂ ਰਚਨਾਵਾਂ ਵਿਚ ਬਾਖ਼ੂਬੀ ਜ਼ਿਕਰ ਕੀਤਾ ਹੈ। ਬਨਾਰਸ ਸ਼ਹਿਰ ਗੰਗਾ ਨਦੀ ਦੇ ਕੰਢੇ ’ਤੇ ਸਥਿਤ ਹੈ। ਸੰਸਕ੍ਰਿਤ ਭਾਸ਼ਾ ਤੇ ਗਿਆਨ ਪਰੰਪਰਾ ਦੇ ਖੇਤਰ ਵਿਚ ਇਸ ਸ਼ਹਿਰ ਦੀ ਆਪਣੀ ਪ੍ਰਸਿੱਧੀ ਹੈ। ਇਹ ਸ਼ਹਿਰ ਧਰਮ, ਮੋਕਸ਼ ਤੇ ਰਾਜਨੀਤੀ ਦੇ ਪੱਖ ਤੋਂ ਅਹਿਮ ਸਥਾਨ ਰੱਖਦਾ ਹੈ। ....

ਮਾਰੂਫ਼ ਅਦਾਕਾਰਾ ਕੁਲਦੀਪ ਕੌਰ

Posted On May - 11 - 2019 Comments Off on ਮਾਰੂਫ਼ ਅਦਾਕਾਰਾ ਕੁਲਦੀਪ ਕੌਰ
ਗੁਜ਼ਰੇ ਜ਼ਮਾਨੇ ਦੀਆਂ ਬਿਹਤਰੀਨ ਅਦਾਕਾਰਾਵਾਂ ਵਿਚੋਂ ਇਕ ਨਾਮ ਕੁਲਦੀਪ ਕੌਰ ਦਾ ਵੀ ਆਉਂਦਾ ਹੈ ਜੋ ਪਹਿਲਾਂ ਨਾਇਕਾ ਅਤੇ ਫਿਰ ਖ਼ਲਨਾਇਕਾ ਬਣ ਕੇ ਸ਼ੋਹਰਤ ਦੇ ਸਿਖ਼ਰ ’ਤੇ ਅੱਪੜੀ। ਫ਼ਿਲਮਾਂ ਵਿਚ ਜਿੱਥੇ ਇਕ ਪਾਸੇ ਫ਼ਿਲਮ ਦੀ ਮੁੱਖ ਅਦਾਕਾਰਾ ਦਾ ਕਿਰਦਾਰ ਸ਼ਰੀਫ਼ਾਨਾ ਵਿਖਾਇਆ ਜਾਂਦਾ ਸੀ, ਉੱਥੇ ਉਸਦੇ ਉਲਟ ਕੁਲਦੀਪ ਕੌਰ ਦਾ ਕਿਰਦਾਰ ਇਕ ਚਾਲਾਕ ਔਰਤ ਦਾ ਹੁੰਦਾ ਸੀ ਜੋ ਫ਼ਿਲਮ ਦੇ ਹੀਰੋ ਨੂੰ ਦਿਲਫਰੇਬ ਅਦਾਵਾਂ ਦੇ ਜਾਲ ਵਿਚ ....

ਭਾਰਤ-ਪਾਕਿ ਤਲਖ਼ੀ ਦਾ ਹਿੱਟ ਫਾਰਮੂਲਾ

Posted On May - 4 - 2019 Comments Off on ਭਾਰਤ-ਪਾਕਿ ਤਲਖ਼ੀ ਦਾ ਹਿੱਟ ਫਾਰਮੂਲਾ
ਭਾਰਤ ਪਾਕਿਸਤਾਨ ਦੇ ਰਿਸ਼ਤਿਆਂ ਵਿਚ ਬੇਸ਼ੱਕ ਤਲਖ਼ੀ ਦੇਖੀ ਜਾਂਦੀ ਹੈ, ਪਰ ਇਨ੍ਹਾਂ ਦੋ ਦੇਸ਼ਾਂ ਦੇ ਪਿਛੋਕੜ ’ਤੇ ਬਣੀਆਂ ਫ਼ਿਲਮਾਂ ਦੀ ਸਫਲਤਾ ’ਤੇ ਸ਼ੱਕ ਨਹੀਂ ਕੀਤਾ ਜਾ ਸਕਦਾ। ਸਰਹੱਦ ਦੇ ਇਸ ਪਾਰ ਅਤੇ ਉਸ ਪਾਰ ਅਲੱਗ ਅਲੱਗ ਵਿਸ਼ਿਆਂ ’ਤੇ ਬਣੀਆਂ ਫ਼ਿਲਮਾਂ ਦੋਵੇਂ ਪਾਸੇ ਬਹੁਤ ਪਸੰਦ ਕੀਤੀਆਂ ਜਾਂਦੀਆਂ ਹਨ। ਇਨ੍ਹਾਂ ਫ਼ਿਲਮਾਂ ਵਿਚ ਵੰਡ ਤੋਂ ਲੈ ਕੇ ਸਰਹੱਦ ਅਤੇ ਜਾਸੂਸੀ ਦੀਆਂ ਕਹਾਣੀਆਂ ਨੂੰ ਦਰਸ਼ਕਾਂ ਵੱਲੋਂ ਖ਼ੂਬ ਪਿਆਰ ਮਿਲਦਾ ....

ਅਜ਼ੀਮ ਗੁਲੂਕਾਰ ਅਤੇ ਅਦਾਕਾਰ ਸੁਰਿੰਦਰ ਨਾਥ

Posted On May - 4 - 2019 Comments Off on ਅਜ਼ੀਮ ਗੁਲੂਕਾਰ ਅਤੇ ਅਦਾਕਾਰ ਸੁਰਿੰਦਰ ਨਾਥ
ਸੁਪਰ ਸਟਾਰ ਕੁੰਦਨ ਲਾਲ ਸਹਿਗਲ ਤੋਂ ਬਾਅਦ ਜੇ ਕਿਸੇ ਅਦਾਕਾਰ ਅਤੇ ਗੁਲੂਕਾਰ ਨੇ ਮਜ਼ੀਦ ਮਕਬੂਲੀਅਤ ਹਾਸਲ ਕੀਤੀ ਹੈ ਤਾਂ ਉਹ ਸੁਰਿੰਦਰ ਨਾਥ ਸਨ। ਇਹ ਉਹ ਜ਼ਮਾਨਾ ਸੀ ਜਦੋਂ ਕਾਮਯਾਬੀ ਦਾ ਬਾਇਸ ਉਹੀ ਫ਼ਨਕਾਰ ਮੰਨੇ ਜਾਂਦੇ ਸਨ ਜੋ ਅਦਾਕਾਰੀ ਦੇ ਨਾਲ-ਨਾਲ ਉਮਦਾ ਗੁਲੂਕਾਰੀ ’ਚ ਵੀ ਮੁਹਾਰਤ ਰੱਖਦੇ ਸਨ। ਇਹ ਖ਼ੂਬੀਆਂ ਇਸ ਗੱਭਰੂ ਵਿਚ ਮੌਜੂਦ ਸਨ। ....

ਗੱਡੀ ਜਾਂਦੀ ਏ ਛਲਾਂਗਾਂ ਮਾਰਦੀ…

Posted On April - 27 - 2019 Comments Off on ਗੱਡੀ ਜਾਂਦੀ ਏ ਛਲਾਂਗਾਂ ਮਾਰਦੀ…
ਦਰਸ਼ਕਾਂ ਨੂੰ ਫ਼ਿਲਮਾਂ ਵਿਚ ਰੇਲ ਦਾ ਦੌੜਨਾ ਖ਼ੂਬ ਪਸੰਦ ਹੈ। ਫ਼ਿਲਮਾਂ ‘ਅਨੁਪਮਾ’, ‘ਗੰਗਾ-ਜਮੁਨਾ’, ‘ਸੋਲ੍ਹਵਾਂ ਸਾਲ’, ‘ਆਸ਼ੀਰਵਾਦ’, ‘ਅਜਨਬੀ’, ‘ਜ਼ਮਾਨੇ ਕੋ ਦਿਖਾਨਾ ਹੈ’, ‘ਛੋਟੀ ਸੀ ਬਾਤ’, ‘ਬਾਤੋਂ ਬਾਤੋਂ ਮੇਂ’, ‘ਆਰਾਧਨਾ’, ‘ਸ਼ੋਲੇ’, ‘ਦੀਵਾਰ’, ‘ਜਾਨੀ ਦੁਸ਼ਮਨ’, ‘ਦਿਲਵਾਲੇ ਦੁਲਹਨੀਆ ਲੇ ਜਾਏਂਗੇ’, ‘ਦਿਲ ਸੇ’, ‘ਜਬ ਵੀ ਮੈੱਟ’, ‘ਪਰਿਣੀਤਾ’, ‘ਕਿਕ’, ‘ਰੋਬੋਟ’,‘ਦਿ ਟਰੇਨ’, ‘ਦਿ ਬਰਨਿੰਗ ਟਰੇਨ’, ‘ਸਵਦੇਸ਼’, ‘ਕੁਰਬਾਨ’, ‘ਤੇਜ’, ‘ਦਬੰਗ’, ‘ਤੀਸਮਾਰ ਖਾਂ’, ‘ਚੇਨਈ ਐਕਸਪ੍ਰੈੱਸ’, ‘ਸਾਥੀਆ’, ‘ਬਜਰੰਗੀ ਭਾਈਜਾਨ’ ਅਤੇ ‘ਵਧਾਈ ਹੋ’ ਸਮੇਤ ਕਈ ਫ਼ਿਲਮਾਂ ....

ਮਾਇਆਨਾਜ਼ ਗੁਲੂਕਾਰ ਜੀ.ਐੱਮ. ਦੁਰਾਨੀ

Posted On April - 27 - 2019 Comments Off on ਮਾਇਆਨਾਜ਼ ਗੁਲੂਕਾਰ ਜੀ.ਐੱਮ. ਦੁਰਾਨੀ
ਭਾਰਤੀ ਸਿਨਮਾ ਦੇ ਮਕਬੂਲ ਗੁਲੂਕਾਰ ਗ਼ੁਲਾਮ ਮੁਸਤਫ਼ਾ ਦੁਰਾਨੀ ਉਰਫ਼ ਜੀ. ਐੱਮ. ਦੁਰਾਨੀ ਦੀ ਪੈਦਾਇਸ਼ 1919 ’ਚ ਪੇਸ਼ਾਵਰ ਦੇ ਪੰਜਾਬੀ ਪਠਾਨ ਖ਼ਾਨਦਾਨ ਵਿਚ ਹੋਈ। ਇਨ੍ਹਾਂ ਦੇ ਵਾਲਿਦ ਹਕੀਮ ਹੋਣ ਦੇ ਨਾਲ ਸ਼ਾਇਰਾਨਾ ਸ਼ੌਕ ਵੀ ਰੱਖਦੇ ਸਨ। ਅਜਿਹੇ ਮਾਹੌਲ ਦਾ ਅਸਰ ਬਾਲ ਦੁਰਾਨੀ ’ਤੇ ਪੈਣਾ ਵੀ ਸੁਭਾਵਿਕ ਸੀ। ਲਿਹਾਜ਼ਾ ਉਨ੍ਹਾਂ ਨੇ ਗਾਉਣਾ ਸ਼ੁਰੂ ਕਰ ਦਿੱਤਾ। ....

ਇਤਿਹਾਸ ਦੇ ਬਦਲਦੇ ਰੰਗ

Posted On April - 27 - 2019 Comments Off on ਇਤਿਹਾਸ ਦੇ ਬਦਲਦੇ ਰੰਗ
ਹਿੰਦੁਸਤਾਨੀ ਫ਼ਿਲਮਾਂ ਦੇ ਸਫ਼ਰ ਵਿਚ ਬਹੁਤ ਸਾਰੀਆਂ ਫ਼ਿਲਮਾਂ ਇਤਿਹਾਸਕ ਦਸਤਾਵੇਜ਼ਾਂ ’ਤੇ ਆਧਾਰਿਤ ਬਣੀਆਂ। ਇਹੋ ਜਿਹੇ ਵਿਸ਼ਿਆਂ ਵਿਚ ਪਿਛਲੇ ਕੁਝ ਸਮੇਂ ਤੋਂ ਫ਼ਿਲਮ ਨਿਰਦੇਸ਼ਕਾਂ ਤੇ ਨਿਰਮਾਤਾਵਾਂ ਦੀ ਕੁਝ ਜ਼ਿਆਦਾ ਹੀ ਦਿਲਚਸਪੀ ਰਹੀ। ਇਨ੍ਹਾਂ ਵਿਚ ਖ਼ਾਸ ਤੌਰ ’ਤੇ ‘ਪਦਮਾਵਤ’ ‘ਮਣੀਕਰਣਿਕਾ’, ‘ਮੋਹਿੰਜੋ ਦਾਰੋ’, ‘ਬਾਜੀਰਾਓ ਮਸਤਾਨੀ’, ‘ਜੋਧਾ ਅਕਬਰ’ ‘ਮੰਗਲ ਪਾਂਡੇ’ ਤੇ ਕਈ ਹੋਰ। ....

ਅਭਿਨੇਤਰੀਆਂ ਦੀ ਵਿਦੇਸ਼ ਉਡਾਰੀ

Posted On April - 20 - 2019 Comments Off on ਅਭਿਨੇਤਰੀਆਂ ਦੀ ਵਿਦੇਸ਼ ਉਡਾਰੀ
ਅਭਿਨੇਤਰੀ ਪ੍ਰਿਅੰਕਾ ਚੋਪੜਾ ਦੇ ਬਾਅਦ ਇਲੀਆਨਾ ਡਿਕੂਰ’ਜ਼ ਵੀ ਵਿਆਹ ਕਰਕੇ ਵਿਦੇਸ਼ ਵਿਚ ਵੱਸ ਜਾਣਾ ਚਾਹੁੰਦੀ ਹੈ। ਉਂਜ ਇਲੀਆਨਾ ਨੂੰ ਸਾਲ ਵਿਚ ਜ਼ਿਆਦਾ ਸਮਾਂ ਵਿਦੇਸ਼ ਵਿਚ ਰਹਿਣਾ ਪਸੰਦ ਹੈ। ਪ੍ਰਿਅੰਕਾ ਨੇ ਤਾਂ ਹੁਣ ਅਮਰੀਕਾ ਵਿਚ ਪੂਰੀ ਤਰ੍ਹਾਂ ਨਾਲ ਆਪਣਾ ਆਸ਼ੀਆਨਾ ਬਣਾ ਲਿਆ ਹੈ। ਉਸਦਾ ਇਕ ਬੰਗਲਾ ਕੈਨੇਡਾ ਵਿਚ ਵੀ ਹੈ। ਉਂਜ ਸਾਡੀਆਂ ਅਭਿਨੇਤਰੀਆਂ ਲਈ ਵਿਦੇਸ਼ੀ ਜ਼ਮੀਨ ਨੂੰ ਆਪਣਾ ਘਰ ਬਣਾ ਲੈਣਾ ਕੋਈ ਨਵੀਂ ਗੱਲ ਨਹੀਂ ਹੈ। ....

ਪੰਜਾਬੀ ਫ਼ਿਲਮਾਂ ਦਾ ਭਾਈਆ ਜੀ ਓਮ ਪ੍ਰਕਾਸ਼

Posted On April - 20 - 2019 Comments Off on ਪੰਜਾਬੀ ਫ਼ਿਲਮਾਂ ਦਾ ਭਾਈਆ ਜੀ ਓਮ ਪ੍ਰਕਾਸ਼
ਮਸ਼ਹੂਰ ਮਜ਼ਾਹੀਆ ਅਦਾਕਾਰ ਓਮ ਪ੍ਰਕਾਸ਼ ਬਖ਼ਸ਼ੀ ਉਰਫ਼ ਓਮ ਪ੍ਰਕਾਸ਼ ਦੀ ਪੈਦਾਇਸ਼ ਸਾਂਝੇ ਪੰਜਾਬ ਦੀ ਰਾਜਧਾਨੀ ਲਾਹੌਰ ਦੇ ਕੂਚਾ ਬੇਲੀ ਰਾਮ ਦੇ ਪੰਜਾਬੀ ਖੱਤਰੀ ਪਰਿਵਾਰ ਵਿਚ 19 ਦਸੰਬਰ 1919 ਨੂੰ ਹੋਈ। ਇਨ੍ਹਾਂ ਦੇ ਪਿਤਾ ਸਰਦੇ-ਪੁੱਜਦੇ ਜ਼ਿਮੀਂਦਾਰ ਸਨ। ਲਿਹਾਜ਼ਾ ਦੋ ਭਰਾਵਾਂ ਤੇ ਇਕ ਭੈਣ ਦੇ ਵੀਰ ਓਮ ਪ੍ਰਕਾਸ਼ ਕੋਲ ਪੈਸੇ ਦੀ ਕੋਈ ਕਮੀ ਨਹੀਂ ਸੀ। ....

ਉਮਦਾ ਗੁਲੂਕਾਰ ਅਤੇ ਸੰਗੀਤਕਾਰ

Posted On April - 6 - 2019 Comments Off on ਉਮਦਾ ਗੁਲੂਕਾਰ ਅਤੇ ਸੰਗੀਤਕਾਰ
ਪੰਡਤ ਸ਼ਿਵ ਦਿਆਲ ਬਾਤਿਸ਼ ਉਰਫ਼ ਐੱਸ. ਡੀ. ਬਾਤਿਸ਼ ਦੀ ਪੈਦਾਇਸ਼ 14 ਦਸੰਬਰ, 1914 ਨੂੰ ਪਟਿਆਲਾ ਦੇ ਪੰਜਾਬੀ ਬ੍ਰਾਹਮਣ ਪਰਿਵਾਰ ਵਿਚ ਹੋਈ। ਬਾਲ ਵਰੇਸੇ ਹੀ ਬਾਤਿਸ਼ ਨੂੰ ਸੰਗੀਤ ਨਾਲ ਬੇਪਨਾਹ ਉਲਫ਼ਤ ਹੋ ਗਈ ਸੀ। ਮਹਿਜ਼ 7 ਸਾਲਾਂ ਦੀ ਉਮਰੇ ਉਸਨੇ ਆਪਣੀ ਆਵਾਜ਼ ਦੀ ਨੁਮਾਇਸ਼ ਇਕ ਵਿਆਹ ਸਮਾਗਮ ਵਿਚ ਪੇਸ਼ੇਵਰ ਸੰਗੀਤਕਾਰਾਂ ਦੀ ਮੌਜਦੂਗੀ ਵਿਚ ਕੀਤੀ, ਜਿੱਥੇ ਉਸਨੂੰ ਭਰਪੂਰ ਦਾਦ ਮਿਲੀ। ....

ਉਮਰਾਂ ’ਚ ਕੀ ਰੱਖਿਆ…

Posted On April - 6 - 2019 Comments Off on ਉਮਰਾਂ ’ਚ ਕੀ ਰੱਖਿਆ…
ਇਸ ਸਮੇਂ ਬੌਲੀਵੁੱਡ ਵਿਚ ਜਹਾਨਵੀ ਕਪੂਰ ਤੋਂ ਲੈ ਕੇ ਮਾਧੁਰੀ ਦੀਕਸ਼ਿਤ ਤਕ ਅਭਿਨੇਤਰੀਆਂ ਦੀਆਂ ਤਿੰਨ ਪੀੜ੍ਹੀਆਂ ਪੂਰੇ ਦਮ-ਖ਼ਮ ਨਾਲ ਸਰਗਰਮ ਹਨ। ਜਿੱਥੇ ਐਸ਼ਵਰਆ ਰਾਏ ਬੱਚਨ ਤੇ ਮਾਧੁਰੀ ਦੀਕਸ਼ਿਤ ਨੂੰ ਪਸੰਦੀਦਾ ਸਕਰਿਪਟ ਮਿਲ ਰਹੀ ਹੈ, ਉੱਥੇ ਕੰਗਨਾ ਰਣੌਤ, ਦੀਪਿਕਾ ਪਾਦੁਕੋਣ, ਅਨੁਸ਼ਕਾ ਸ਼ਰਮਾ ਨੂੰ ਲੈ ਕੇ ਵੱਡੇ ਵੱਡੇ ਵੱਡੇ ਪ੍ਰਾਜੈਕਟ ਚੱਲ ਰਹੇ ਹਨ। ....

ਸਮਾਜਿਕ ਗੁੰਝਲਾਂ ਦੀ ਅੱਕਾਸੀ

Posted On April - 6 - 2019 Comments Off on ਸਮਾਜਿਕ ਗੁੰਝਲਾਂ ਦੀ ਅੱਕਾਸੀ
ਚੜ੍ਹਦੇ ਤੇ ਲਹਿੰਦੇ ਪੰਜਾਬ ਦੇ ਲੋਕਾਂ ਦਾ ਬੁਨਿਆਦੀ ਸੁਭਾਅ ਤੇ ਵਰਤਾਰਾ ਕਿਸ ਤਰ੍ਹਾਂ ਦਾ ਹੈ? ਇਸਨੂੰ ਸਮਝਣ ਲਈ ਕਲਾ/ਸਿਨਮਾ ਦਾ ਸਹਾਰਾ ਲੈਣ ਵਿਚ ਕੋਈ ਝਿਜਕ ਮਹਿਸੂਸ ਨਹੀਂ ਕਰਨੀ ਚਾਹੀਦੀ। ਲਹਿੰਦੇ ਪੰਜਾਬ ਦੇ ਲੋਕਾਂ ਦੇ ਸੁਭਾਅ ਤੇ ਵਿਹਾਰ ਨੂੰ ਜਾਣਨ-ਪਛਾਣਨ ਲਈ ਉੱਥੋਂ ਦੀਆਂ ਫ਼ਿਲਮਾਂ ਦੀ ਘੋਖ-ਪੜਤਾਲ ਕਰਨਾ ਸਾਰਥਿਕ ਕਾਰਜ ਹੈ। ....

ਮਾਜ਼ੀ ਦਾ ਅਜ਼ੀਮ ਸਿਤਾਰਾ ਸ਼ਮਿੰਦਰ ਚਹਿਲ

Posted On March - 30 - 2019 Comments Off on ਮਾਜ਼ੀ ਦਾ ਅਜ਼ੀਮ ਸਿਤਾਰਾ ਸ਼ਮਿੰਦਰ ਚਹਿਲ
‘ਹਰੀ ਮਹਿੰਦੀਏ ਬਾਗਾਂ ਦਾ ਰੂਪ ਖਿੜਿਆ, ਤੋੜ-ਤੋੜ ਕੇ ਝੋਲੀ ’ਚ ਪਾਈ ਮਹਿੰਦੀ’ ਬਹੁਤ ਹੀ ਖਿੱਚ ਭਰੀ ਆਵਾਜ਼ ’ਚ ਗਾਇਆ ਇਹ ਟੱਪਾ 1953 ਵਿਚ ਨੁਮਾਇਸ਼ ਹੋਈ ਪੰਜਾਬੀ ਫ਼ਿਲਮ ‘ਕੌਡੇ ਸ਼ਾਹ’ ਦਾ ਹੈ, ਜਿਸਨੂੰ ਸ਼ਮਿੰਦਰਪਾਲ ਸਿੰਘ ਚਹਿਲ ਨੇ ਆਵਾਜ਼ ਦਿੱਤੀ। ਪੰਜਾਬੀ ਅਤੇ ਹਿੰਦੀ ਫ਼ਿਲਮਾਂ ’ਚ ਗੁਲੂਕਾਰੀ ਅਤੇ ਅਦਾਕਾਰੀ ਕਰਨ ਵਾਲੇ ਮਾਜ਼ੀ ਦੇ ਇਸ ਮਾਰੂਫ਼ ਫ਼ਨਕਾਰ ਨੂੰ ਪੰਜਾਬੀ ਦਰਸ਼ਕ ਭੁਲਾ ਨਹੀਂ ਸਕਣਗੇ। ....

ਬਸ ਵੱਜਣਾ ਚਾਹੀਦਾ ਗਾਣਾ…

Posted On March - 30 - 2019 Comments Off on ਬਸ ਵੱਜਣਾ ਚਾਹੀਦਾ ਗਾਣਾ…
ਸੀਡੀ ਨਹੀਂ ਬਣਦੀ, ਕੈਸੇਟ ਨਹੀਂ ਵਿਕਦੀ ਤਾਂ ਨਵੀਆਂ ਫ਼ਿਲਮਾਂ ਦੇ ਸੰਗੀਤ ਦਾ ਬਾਜ਼ਾਰ ਕਿਵੇਂ ਚੱਲਦਾ ਹੈ? ਸੰਗੀਤ ਕੰਪਨੀ ਟੀ. ਸੀਰੀਜ਼ ਦਾ ਇਕ ਬੁਲਾਰਾ ਇਸਦਾ ਜਵਾਬ ਦਿੰਦਾ ਹੈ, ‘ਦਰਅਸਲ ਨਵੀਂ ਫ਼ਿਲਮ ਦਾ ਇਕ ਗੀਤ ਵੀ ਹਿੱਟ ਹੁੰਦਾ ਹੈ ਤਾਂ ਇਕ ਸਾਲ ਦੇ ਅੰਦਰ ਕਰੋੜਾਂ ਰੁਪਏ ਦੇ ਵਾਰੇ ਨਿਆਰੇ ਹੋ ਜਾਂਦੇ ਹਨ। ....

ਆਸਕਰ ਐਵਾਰਡ ਤੇ ਸਿਆਸੀ ਬਦਬੂ

Posted On March - 30 - 2019 Comments Off on ਆਸਕਰ ਐਵਾਰਡ ਤੇ ਸਿਆਸੀ ਬਦਬੂ
ਅਮਰੀਕਾ ਦੀ ‘ਦਿ ਅਕਾਡਮੀ ਆਫ ਮੋਸ਼ਨ ਪਿਕਚਰ ਆਰਟਸ ਐਂਡ ਸਾਈਂਸਜ਼’ ਵੱਲੋਂ ਹਰ ਸਾਲ ਦੁਨੀਆਂ ਭਰ ਵਿਚੋਂ ਸਰਵੋਤਮ ਫ਼ਿਲਮਾਂ ਨੂੰ ‘ਦਿ ਅਕਾਡਮੀ ਐਵਾਰਡਜ਼ (ਆਸਕਰ ਐਵਾਰਡਜ਼)’ ਦਿੱਤੇ ਜਾਂਦੇ ਹਨ। ਹਰ ਸਾਲ ਸਾਡੇ ਦੇਸ਼ ਦੀਆਂ ਵੀ ਰਾਸ਼ਟਰੀ ਤੇ ਖੇਤਰੀ ਭਾਸ਼ਾਵਾਂ ਦੀਆਂ ਫੀਚਰ, ਲਘੂ ਤੇ ਦਸਤਾਵੇਜ਼ੀ ਫ਼ਿਲਮਾਂ ਇਹ ਐਵਾਰਡ ਜਿੱਤਣ ਵਾਸਤੇ ਭੇਜੀਆਂ ਜਾਂਦੀਆਂ ਹਨ। ....

ਪੰਜਾਬੀ ਫ਼ਿਲਮਾਂ ਦਾ ਪਹਿਲਾ ਸਟਾਰ ਕਾਮੇਡੀਅਨ ਦੁਰਗਾ ਮੋਟਾ

Posted On March - 23 - 2019 Comments Off on ਪੰਜਾਬੀ ਫ਼ਿਲਮਾਂ ਦਾ ਪਹਿਲਾ ਸਟਾਰ ਕਾਮੇਡੀਅਨ ਦੁਰਗਾ ਮੋਟਾ
ਦੁਰਗਾ ਮੋਟਾ ਦੀ ਖੋਜ ਭਾਰਤੀ ਫ਼ਿਲਮਾਂ ਦੇ ਨੁਮਾਇਆਂ ਫ਼ਿਲਮਸਾਜ਼ ਦਲਸੁਖ ਐੱਮ. ਪੰਚੋਲੀ ਨੇ ਕੀਤੀ ਸੀ। ਪੰਚੋਲੀ ਦੀ ਪਾਰਖੂ ਅੱਖ ਨੇ ਖ਼ੁਸ਼-ਤਬੀਅਤ ਦੁਰਗੇ ਦੀ ਅੰਦਰੂਨੀ ਕਾਬਲੀਅਤ ਨੂੰ ਪਛਾਣ ਲਿਆ ਸੀ। ਉਨ੍ਹਾਂ ਨੇ ਦੁਰਗਾ ਮੋਟਾ ਨੂੰ ਲਾਹੌਰ ਸਥਿਤ ਲੀਥੋ ਪ੍ਰੈੱਸ ਦੇ ਮਸ਼ੀਨ ਰੂਮ ’ਚੋਂ ਚੁੱਕਿਆ ਸੀ। ਲੰਬੇ ਕੱਦ, ਮੋਟੇ ਢਿੱਡ ਅਤੇ ਭਾਰੀ ਸਰੀਰ ਵਾਲਾ ਇਹੀ ਦੁਰਗਾ ਮੋਟਾ ਬਾਅਦ ਵਿਚ ਪੰਚੋਲੀ ਫ਼ਿਲਮਾਂ ਦਾ ਮਕਬੂਲ ਸਿਤਾਰਾ ਬਣਿਆ ਜਿਸਨੇ ਆਲਮੀ ....
Manav Mangal Smart School
Available on Android app iOS app
Powered by : Mediology Software Pvt Ltd.