ਹੁਣ ਤਾਂ ਭੋਗਾਂ ’ਤੇ ਵੀ ਸਪੀਕਰ ਵੱਜਦੈ !    ਨਸ਼ਾ, ਕਾਰਨ ਅਤੇ ਬਚਾਅ !    ਸਾਵਣ !    ਲੋਕ ਇਨਸਾਫ ਪਾਰਟੀ ਵੱਲੋਂ ‘ਸਾਡਾ ਪਾਣੀ ਸਾਡਾ ਹੱਕ’ ਜਨ ਅੰਦੋਲਨ ਸ਼ੁਰੂ !    ਸਰਕਾਰ ਤੋਂ ਤੰਗ ਕਿਸਾਨ ਨੇ ਪੰਜ ਏਕੜ ਕਮਾਦ ਵਾਹਿਆ !    ਛੇੜਛਾੜ ਮਾਮਲਾ: ਬੱਚੀ ਦੇ ਹੱਕ ’ਚ ਸਕੂਲ ਅੱਗੇ ਧਰਨਾ !    ਜਵਾਹਰੇਵਾਲਾ ਗੋਲੀ ਕਾਂਡ: ਤੀਜੇ ਦਿਨ ਵੀ ਮ੍ਰਿਤਕਾਂ ਦਾ ਨਹੀਂ ਹੋਇਆ ਪੋਸਟਮਾਰਟਮ !    ਭਾਰਤ ਨੂੰ ਮੁੱਕੇਬਾਜ਼ੀ ਵਿੱਚ ਚਾਰ ਚਾਂਦੀ ਦੇ ਤਗ਼ਮੇ !    ਅਮਰੀਕ ਸਿੰਘ ਵਿਸ਼ਵ ਕਬੱਡੀ ਕੱਪ ’ਚ ਅਧਿਕਾਰੀ ਨਿਯੁਕਤ !    ਕੇਂਦਰੀ ਮੰਤਰੀ ਬੀਬਾ ਬਾਦਲ ਨੇ ਬਠਿੰਡਾ ਦੇ ਐੱਸਐੱਸਪੀ ਖ਼ਿਲਾਫ਼ ਮੋਰਚਾ ਖੋਲ੍ਹਿਆ !    

ਸਤਰੰਗ › ›

Featured Posts
ਵੱਡੇ ਪਰਦੇ ਦੀ ਚਾਹਤ

ਵੱਡੇ ਪਰਦੇ ਦੀ ਚਾਹਤ

ਟੀਵੀ ਜਗਤ ਦੀਆਂ ਕਈ ਅਭਿਨੇਤਰੀਆਂ ਬੌਲੀਵੁੱਡ ਦਾ ਰੁਖ਼ ਕਰ ਰਹੀਆਂ ਹਨ। ਮੌਨੀ ਰੌਇ ਤੋਂ ਬਾਅਦ ਛੋਟੇ ਪਰਦੇ ਦੀਆਂ ਨਾਇਕਾਵਾਂ ਸ਼ਿਲਪਾ ਸ਼ਿੰਦੇ, ਅੰਕਿਤਾ ਲੋਖੰਡੇ, ਦੀਪਿਕਾ ਸਿੰਘ, ਦੀਪਿਕਾ ਕੱਕੜ, ਹਿਨਾ ਖ਼ਾਨ, ਕ੍ਰਿਤਿਕਾ ਕਾਮਰਾ, ਜੈਨੀਫਰ ਵਿੰਗੇਟ, ਸਾਨਿਆ ਇਰਾਨੀ ਅਤੇ ਦ੍ਰਿਸ਼ਟੀ ਧਾਮੀ ਫ਼ਿਲਮਾਂ ਵਿਚ ਨਾਂ ਕਮਾਉਣ ਦੇ ਸੁਪਨੇ ਬੁਣ ਰਹੀਆਂ ਹਨ। ਇਨ੍ਹਾਂ ਵਿਚੋਂ ਕੁਝ ...

Read More

‘ਲਾਰਾ ਲੱਪਾ ਗਰਲ’ ਮੀਨਾ ਸ਼ੋਰੀ

‘ਲਾਰਾ ਲੱਪਾ ਗਰਲ’ ਮੀਨਾ ਸ਼ੋਰੀ

ਸਿਨੇ ਪੰਜਾਬੀ : ਯਾਦਾਂ ਤੇ ਯਾਦਗਾਰਾਂ ਮਨਦੀਪ ਸਿੰਘ ਸਿੱਧੂ ਭਾਰਤ-ਪਾਕਿ ਫ਼ਿਲਮਾਂ ਦੀ ਮਸ਼ਹੂਰ ਅਦਾਕਾਰਾ ਮੀਨਾ ਦਾ ਅਸਲੀ ਨਾਮ ਖ਼ੁਰਸ਼ੀਦ ਜਹਾਂ ਸੀ। ਸ਼ੁਰੂਆਤੀ ਦੌਰ ਦੀਆਂ ਫ਼ਿਲਮਾਂ ’ਚ ਉਹ ‘ਮੀਨਾ’ ਦੇ ਨਾਮ ਨਾਲ ਆਈ ਅਤੇ ਫਿਰ ਨੁਮਾਇਆਂ ਫ਼ਿਲਮਸਾਜ਼ ਰੂਪ ਕਿਸ਼ੋਰ ਸ਼ੋਰੀ ਨਾਲ ਵਿਆਹ ਕਰਕੇ ਮੀਨਾ ਸ਼ੋਰੀ ਬਣ ਗਈ। ਮੀਨਾ ਦੀ ਪੈਦਾਇਸ਼ 17 ਨਵੰਬਰ 1921 ...

Read More

ਸੋਚਣ ਲਈ ਮਜਬੂਰ ਕਰਦੀ ‘ਆਰਟੀਕਲ 15’

ਸੋਚਣ ਲਈ ਮਜਬੂਰ ਕਰਦੀ ‘ਆਰਟੀਕਲ 15’

ਗੋਵਰਧਨ ਗੱਬੀ ਹਾਲ ਹੀ ਵਿਚ ਬਤੌਰ ਮੁੱਖ ਪਾਤਰ ਅਦਾਕਾਰ ਆਯੂਸ਼ਮਾਨ ਖੁਰਾਣਾ ਤੇ ਪ੍ਰਸਿੱਧ ਨਿਰਦੇਸ਼ਕ ਅਨੁਭਵ ਸਿਨਹਾ ਵੱਲੋਂ ਨਿਰਦੇਸ਼ਿਤ ਹਿੰਦੀ ਫ਼ਿਲਮ ‘ਆਰਟੀਕਲ 15’ ਦੇਖੀ। ਟਰੇਲਰ ਜਾਰੀ ਹੋਣ ਮਗਰੋਂ ਹੀ ਫ਼ਿਲਮ ਚਰਚਾ ਵਿਚ ਆਉਣ ਦੇ ਨਾਲ ਹੀ ਵਿਵਾਦਾਂ ਵਿਚ ਵੀ ਆ ਗਈ ਸੀ। ਵਿਵਾਦ ਦਾ ਪਹਿਲਾ ਕਾਰਨ ਫ਼ਿਲਮ ਦਾ ਭਾਰਤੀ ਸੰਵਿਧਾਨ ਦੀ ਧਾਰਾ ਤਿੰਨ ...

Read More

ਸੀਕੁਇਲ ਦੀ ਬਹਾਰ

ਸੀਕੁਇਲ ਦੀ ਬਹਾਰ

ਬੌਲੀਵੁੱਡ ਵਿਚ ਪਿਛਲੇ ਕਈ ਸਾਲਾਂ ਤੋਂ ਸੀਕੁਇਲ ਫ਼ਿਲਮਾਂ ਬਣਾਉਣ ਦਾ ਰੁਝਾਨ ਤੇਜ਼ੀ ਫੜ ਰਿਹਾ ਹੈ। ਫ਼ਿਲਮਸਾਜ਼ਾਂ ਲਈ ਇਹ ਸੌਖਾ ਵੀ ਹੈ ਅਤੇ ਲਾਹੇਵੰਦ ਵੀ ਕਿਉਂਕਿ ਕੋਈ ਪੁਰਾਣੀ ਹਿੱਟ ਫ਼ਿਲਮ ਲੈ ਕੇ ਉਨ੍ਹਾਂ ਨੂੰ ਨਾ ਤਾਂ ਨਵਾਂ ਸਿਰਲੇਖ ਲੱਭਣਾ ਪੈਂਦਾ ਹੈ ਅਤੇ ਨਾ ਹੀ ਕਹਾਣੀ। ਪੁਰਾਣੀ ਫ਼ਿਲਮ ਹਿੱਟ ਹੋਣ ਕਾਰਨ ਦਰਸ਼ਕ ...

Read More

ਹਰਦਿਲਅਜ਼ੀਜ਼ ਅਦਾਕਾਰਾ ਅਤੇ ਗੁਲੂਕਾਰਾ ਰਮੋਲਾ

ਹਰਦਿਲਅਜ਼ੀਜ਼ ਅਦਾਕਾਰਾ ਅਤੇ ਗੁਲੂਕਾਰਾ ਰਮੋਲਾ

ਸਿਨੇ ਪੰਜਾਬੀ : ਯਾਦਾਂ ਤੇ ਯਾਦਗਾਰਾਂ ਮਨਦੀਪ ਸਿੰਘ ਸਿੱਧੂ ਖ਼ੂਬਸੂਰਤ ਅਦਾਕਾਰਾ ਰਮੋਲਾ ਭਾਰਤੀ ਫ਼ਿਲਮਾਂ ਦੀਆਂ ਉਨ੍ਹਾਂ ਚੰਦ ਅਦਾਕਾਰਾਵਾਂ ਵਿਚੋਂ ਇਕ ਹੈ, ਜਿਸ ਨੇ ਸੰਜੀਦਾ, ਸ਼ਰੀਫ਼, ਸ਼ੋਖ਼ ਅਤੇ ਚੰਚਲ ਹਸੀਨਾ ਦਾ ਹਰ ਪਾਰਟ ਬਾਖ਼ੂਬੀ ਅਦਾ ਕੀਤਾ। ਬੇਸ਼ੱਕ ਉਸ ਦੀ ਮਾਦਰੀ ਜ਼ੁਬਾਨ ਪੰਜਾਬੀ ਜਾਂ ਉਰਦੂ ਨਹੀਂ ਸੀ, ਪਰ ਉਹ ਉਰਦੂ ਤੇ ਪੰਜਾਬੀ ਬੜੀ ਰਵਾਨੀ ...

Read More

‘ਤਿੰਨ’ ਦਾ ਤੜਕਾ

‘ਤਿੰਨ’ ਦਾ ਤੜਕਾ

ਬੌਲੀਵੁੱਡ ਫ਼ਿਲਮਾਂ ਵਿਚ ਰੁਮਾਂਸ ਨੂੰ ਪ੍ਰਮੁੱਖਤਾ ਹਾਸਲ ਹੈ, ਪਰ ਇਸ ਵਿਚ ਹਮੇਸ਼ਾਂ ਦਰਸ਼ਕਾਂ ਦੀ ਰੁਚੀ ਬਣੀ ਰਹਿਣੀ ਮੁਸ਼ਕਿਲ ਹੈ। ਇਸ ਲਈ ਨਿਰਮਾਤਾਵਾਂ ਨੇ ਰੁਮਾਂਸ ਨੂੰ ਤਿਕੋਣੇ ਪ੍ਰੇਮ ਦਾ ਤੜਕਾ ਲਗਾਉਣਾ ਸ਼ੁਰੂ ਕਰ ਦਿੱਤਾ ਜਿਸ ਨੂੰ ਦਰਸ਼ਕਾਂ ਨੇ ਖ਼ੂਬ ਪਸੰਦ ਕੀਤਾ ਹੈ। ਹਿੰਦੀ ਸਿਨਮਾ ਦਾ ਇਹ ਸਭ ਤੋਂ ਹਰਮਨ ਪਿਆਰਾ ਫਾਰਮੂਲਾ ...

Read More

ਚਰਿੱਤਰ ਅਦਾਕਾਰ ਜਗਦੀਸ਼ ਸੇਠੀ

ਚਰਿੱਤਰ ਅਦਾਕਾਰ ਜਗਦੀਸ਼ ਸੇਠੀ

ਸਿਨੇ ਪੰਜਾਬੀ : ਯਾਦਾਂ ਤੇ ਯਾਦਗਾਰਾਂ ਮਨਦੀਪ ਸਿੰਘ ਸਿੱਧੂ ਨਿਹਾਇਤ ਸੰਜੀਦਾ, ਖ਼ੁਸ਼ਮਿਜ਼ਾਜ਼ ਅਤੇ ਨੇਕ ਦਿਲ ਇਨਸਾਨ ਜਗਦੀਸ਼ ਸੇਠੀ ਦੀ ਪੈਦਾਇਸ਼ 15 ਜਨਵਰੀ 1903 ਨੂੰ ਪਿੰਡ ਦਾਦਨ ਖਾਨ, ਜ਼ਿਲ੍ਹਾ ਸਰਗੋਧਾ (ਹੁਣ ਜ਼ਿਲ੍ਹਾ ਜੇਹਲਮ) ਦੇ ਖ਼ੁਸ਼ਹਾਲ ਪੰਜਾਬੀ ਖੱਤਰੀ ਪਰਿਵਾਰ ਵਿਚ ਹੋਈ। ਇਨ੍ਹਾਂ ਦੇ ਪਿਤਾ ਐੱਨ. ਆਰ. ਸੇਠੀ ਕੈਮਲਪੁਰ (ਹੁਣ ਅਟਕ) ਦੇ ਨਾਮੀ ਵਕੀਲ ਸਨ। ...

Read More


 • ਵੱਡੇ ਪਰਦੇ ਦੀ ਚਾਹਤ
   Posted On July - 13 - 2019
  ਅੱਜਕੱਲ੍ਹ ਟੀਵੀ ਅਭਿਨੇਤਰੀ ਮੌਨੀ ਰੌਇ ਦੇ ਚਰਚੇ ਜ਼ੋਰਾਂ ’ਤੇ ਹਨ। ਅਕਸ਼ੈ ਕੁਮਾਰ ਨਾਲ ਉਸਦੀ ਫ਼ਿਲਮ ‘ਗੋਲਡ’ ਦੀ ਕਾਫ਼ੀ ਚਰਚਾ ਹੋਈ....
 • ਸੀਕੁਇਲ ਦੀ ਬਹਾਰ
   Posted On July - 6 - 2019
  ਬੌਲੀਵੁੱਡ ਵਿਚ ਸੀਕੁਇਲ ਅਤੇ ਰੀਮੇਕ ਬਣਾਉਣ ਦਾ ਰੁਝਾਨ ਜਾਰੀ ਹੈ। ਇਕ ਤੋਂ ਬਾਅਦ ਇਕ ਨਿਰਮਾਤਾ ਜਿਸ ਤਰ੍ਹਾਂ ਨਾਲ ਰੀਮੇਕ ਦਾ....
 • ‘ਲਾਰਾ ਲੱਪਾ ਗਰਲ’ ਮੀਨਾ ਸ਼ੋਰੀ
   Posted On July - 13 - 2019
  ਭਾਰਤ-ਪਾਕਿ ਫ਼ਿਲਮਾਂ ਦੀ ਮਸ਼ਹੂਰ ਅਦਾਕਾਰਾ ਮੀਨਾ ਦਾ ਅਸਲੀ ਨਾਮ ਖ਼ੁਰਸ਼ੀਦ ਜਹਾਂ ਸੀ। ਸ਼ੁਰੂਆਤੀ ਦੌਰ ਦੀਆਂ ਫ਼ਿਲਮਾਂ ’ਚ ਉਹ ‘ਮੀਨਾ’ ਦੇ....
 • ਸੋਚਣ ਲਈ ਮਜਬੂਰ ਕਰਦੀ ‘ਆਰਟੀਕਲ 15’
   Posted On July - 13 - 2019
  ਹਾਲ ਹੀ ਵਿਚ ਬਤੌਰ ਮੁੱਖ ਪਾਤਰ ਅਦਾਕਾਰ ਆਯੂਸ਼ਮਾਨ ਖੁਰਾਣਾ ਤੇ ਪ੍ਰਸਿੱਧ ਨਿਰਦੇਸ਼ਕ ਅਨੁਭਵ ਸਿਨਹਾ ਵੱਲੋਂ ਨਿਰਦੇਸ਼ਿਤ ਹਿੰਦੀ ਫ਼ਿਲਮ ‘ਆਰਟੀਕਲ 15’....

ਦਰਸ਼ਕਾਂ ਦੀ ਪਸੰਦ ਹੀ ਸਫਲਤਾ ਦੀ ਗਾਰੰਟੀ

Posted On September - 29 - 2018 Comments Off on ਦਰਸ਼ਕਾਂ ਦੀ ਪਸੰਦ ਹੀ ਸਫਲਤਾ ਦੀ ਗਾਰੰਟੀ
ਅਰਸੇ ਬਾਅਦ ਇਕ ਛੋਟੀ ਜਿਹੀ ਫ਼ਿਲਮ ‘ਸਤ੍ਰੀ’ ਦੀ ਸਫਲਤਾ ਨੇ ਸਭ ਨੂੰ ਹੈਰਾਨ ਕਰ ਦਿੱਤਾ ਹੈ। ਜ਼ਿਆਦਾਤਰ ਛੋਟੀਆਂ ਫ਼ਿਲਮਾਂ ਵਿਸ਼ੇ ਪੱਖੋਂ ਬਹੁਤ ਕਮਜ਼ੋਰ ਹੁੰਦੀਆਂ ਹਨ, ਜਦੋਂਕਿ ਅਜਿਹੀਆਂ ਛੋਟੀਆਂ ਫ਼ਿਲਮਾਂ ਵੀ ਹੁੰਦੀਆਂ ਹਨ ਜੋ ਆਪਣੇ ਵਿਸ਼ੇ ਕਾਰਨ ਹੀ ਹਿੱਟ ਹੁੰਦੀਆਂ ਹਨ। ਪਰ ਅਸਲੀਅਤ ਇਹ ਹੈ ਕਿ ਕੋਈ ਵੀ ਫ਼ਿਲਮ ਛੋਟੀ ਜਾਂ ਵੱਡੀ ਨਹੀਂ ਹੁੰਦੀ। 107 ਕਰੋੜ ਰੁਪਏ ਦਾ ਕਾਰੋਬਾਰ ਕਰਨ ਵਾਲੀ ‘ਗੋਲਡ’ ਦੀ ਸਫਲਤਾ ਇਹੀ ਦਰਸਾਉਂਦੀ ....

ਬਾਲੋ-ਮਾਹੀਆ ਕਿੱਸੇ ਦੀ ਸ਼ਹਿਜ਼ਾਦੀ

Posted On September - 29 - 2018 Comments Off on ਬਾਲੋ-ਮਾਹੀਆ ਕਿੱਸੇ ਦੀ ਸ਼ਹਿਜ਼ਾਦੀ
ਟਾਂਗੇ ਉੱਤੇ ਬਹਿ ਕੇ ਉਹ ਖ਼ੁਦ ਨੂੰ ਕਿਸੇ ਸ਼ਹਿਜ਼ਾਦੀ ਤੋਂ ਘੱਟ ਨਹੀਂ ਸਮਝਦੀ ਸੀ। ਇਕ ਦਿਨ ਟਾਂਗੇ ਵਾਲਾ ਨਹੀਂ ਆਇਆ ਤੇ ਉਸਨੇ ਆਪਣੇ ਪੁੱਤਰ ਨੂੰ ਭੇਜ ਦਿੱਤਾ। ਟਾਂਗੇ ਉੱਤੇ ਬਹਿਣ ਲੱਗਿਆਂ ਉਸਨੇ ਪੁੱਛਿਆ, ‘ਬਾਬਾ ਜੀ ਨਹੀਂ ਆਏ।’ ਟਾਂਗੇ ਵਾਲੇ ਗੱਭਰੂ ਨੇ ਜਵਾਬ ਦਿੱਤਾ ‘ਹੁਣ ਉਨ੍ਹਾਂ ਕੋਲੋਂ ਕੰਮ ਨਹੀਂ ਹੁੰਦਾ ਤੇ ਅੱਜ ਤੋਂ ਮੈਂ ਹੀ ਤੁਹਾਨੂੰ ਸਕੂਲ ਛੱਡ ਕੇ ਆਇਆ ਕਰਾਂਗਾ।’ ....

ਗ਼ੈਰਹਾਜ਼ਰੀ ਵਰਗੀ ਹਾਜ਼ਰੀ

Posted On September - 29 - 2018 Comments Off on ਗ਼ੈਰਹਾਜ਼ਰੀ ਵਰਗੀ ਹਾਜ਼ਰੀ
ਮੌਜੂਦਾ ਦੌਰ ਵਿਚ ਜੋ ਪੰਜਾਬੀ ਫ਼ਿਲਮਾਂ ਬਣ ਰਹੀਆਂ ਹਨ, ਉਨ੍ਹਾਂ ਵਿੱਚ ਮਰਦ ਅਦਾਕਾਰਾਂ ਦਾ ਵਧੇਰੇ ਬੋਲਬਾਲਾ ਹੈ ਜਿਹੜੇ ਨਾਲ ਹੀ ਗਾਇਕ ਵੀ ਹਨ। ਉਹੀ ਫ਼ੈਸਲਾ ਕਰਦੇ ਹਨ ਕਿ ਕਿਹੜੀ ਅਭਿਨੇਤਰੀ ਨੂੰ ਅਭਿਨੈ ਕਰਨ ਦਾ ਮੌਕਾ ਦਿੱਤਾ ਜਾਵੇ। ਅਭਿਨੈ ਦੀ ਉਨ੍ਹਾਂ ਕੋਲ ਕੋਈ ਮੁਹਾਰਤ ਹੈ ਜਾਂ ਨਹੀਂ, ਪਹਿਲਾਂ ਕਿਸੇ ਫ਼ਿਲਮ ਵਿੱਚ ਉਸ ਨੇ ਅਭਿਨੈ ਕੀਤਾ ਹੈ ਜਾਂ ਨਹੀਂ, ਪੰਜਾਬੀ ਬੋਲਣ ਵਿੱਚ ਉਹ ਸਹਿਜ ਹਨ ਜਾਂ ਨਹੀਂ। ....

ਅਦਾਕਾਰੀ ਤੋਂ ਫ਼ਿਲਮ ਨਿਰਮਾਣ ਵੱਲ

Posted On September - 22 - 2018 Comments Off on ਅਦਾਕਾਰੀ ਤੋਂ ਫ਼ਿਲਮ ਨਿਰਮਾਣ ਵੱਲ
ਕੁਝ ਨਵਾਂ ਅਤੇ ਅਲੱਗ ਕਰਨ ਦੀ ਖ਼ੁਆਹਿਸ਼ ਸਭ ਦੇ ਮਨ ਵਿੱਚ ਹੁੰਦੀ ਹੈ। ਜਦੋਂ ਇਹ ਖ਼ੁਆਹਿਸ਼ ਆਪਣੇ ਕਾਰੋਬਾਰ ਦੇ ਹੀ ਕਿਸੇ ਪਹਿਲੂ ਨਾਲ ਜੁੜੀ ਹੋਵੇ ਤਾਂ ਸਹੀ ਸਮੇਂ ਅਤੇ ਮੌਕੇ ਦੀ ਤਲਾਸ਼ ਹੁੰਦੀ ਹੈ। ਅਜਿਹੇ ਹੀ ਸਹੀ ਮੌਕੇ ਅਤੇ ਸਮੇਂ ਦਾ ਲਾਭ ਉਠਾਉਂਦੇ ਹੋਏ ਕਈ ਅਭਿਨੇਤਰੀਆਂ ਨੇ ਅਦਾਕਾਰੀ ਦੇ ਨਾਲ ਨਾਲ ਫ਼ਿਲਮ ਨਿਰਮਾਣ ਅਤੇ ਨਿਰਦੇਸ਼ਨ ਦੀ ਕਮਾਨ ਸੰਭਾਲ ਲਈ ਹੈ। ....

ਵਕਤ ਤੋਂ ਪਹਿਲਾਂ ਰੁਖ਼ਸਤ ਹੋਇਆ ਉਮਦਾ ਅਦਾਕਾਰ

Posted On September - 22 - 2018 Comments Off on ਵਕਤ ਤੋਂ ਪਹਿਲਾਂ ਰੁਖ਼ਸਤ ਹੋਇਆ ਉਮਦਾ ਅਦਾਕਾਰ
ਭਾਰਤੀ ਸਿਨਮਾ ਦੇ ਇਤਿਹਾਸ ਦੇ ਸੁਨਹਿਰੀ ਦੌਰ ‘ਚ ਇੱਕ ਅਦਾਕਾਰ ਅਜਿਹਾ ਵੀ ਹੋਇਆ ਹੈ, ਜਿਸਦੀ ਫ਼ਿਲਮ ਦੀ ਸ਼ੂਟਿੰਗ ਦੌਰਾਨ ਘੋੜੇ ਤੋਂ ਡਿੱਗ ਕੇ ਮੌਤ ਹੋ ਗਈ ਸੀ। ਵਕਤੋਂ ਪਹਿਲਾਂ ਜਹਾਨੋਂ ਟੁਰੇ ਇਸ ਅਦਾਕਾਰ ਦੀਆਂ ਫ਼ਿਲਮਾਂ ਨੂੰ ਜਿਸ ਨੇ ਵੀ ਵੇਖਿਆ ਉਹ ਉਸਦੀ ਅਦਾਕਾਰੀ ਤੋਂ ਮੁਤਾਸਿਰ ਹੋਏ ਬਿਨਾਂ ਨਹੀਂ ਰਹਿ ਸਕਿਆ। ....

ਮੁਹੱਬਤ ਦੇ ਰੰਗ ਫ਼ਿਲਮਾਂ ਦੇ ਸੰਗ

Posted On September - 15 - 2018 Comments Off on ਮੁਹੱਬਤ ਦੇ ਰੰਗ ਫ਼ਿਲਮਾਂ ਦੇ ਸੰਗ
ਅੱਜਕੱਲ੍ਹ ਪਾਕਿਸਤਾਨ ਵੱਲੋਂ ਕਰਤਾਰਪੁਰ ਸਾਹਿਬ ਦੇ ਦਰਸ਼ਨਾਂ ਲਈ ਲਾਂਘੇ ਨੂੰ ਖੋਲ੍ਹਣ ਦੇ ਐਲਾਨ ਦੀ ਚਰਚਾ ਚੱਲ ਰਹੀ ਹੈ। ਕਰਤਾਰਪੁਰ ਸਾਹਿਬ ਚੜ੍ਹਦੇ ਪੰਜਾਬ ਤੋਂ ਲਗਪਗ ਸਾਢੇ ਚਾਰ ਕਿਲੋਮੀਟਰ ਦੀ ਦੂਰੀ ’ਤੇ ਰਾਵੀ ਕੰਢੇ ਸਥਿਤ ਹੈ। ਅਗਲੇ ਸਾਲ ਸ੍ਰੀ ਗੁਰੂ ਨਾਨਕ ਦੇਵ ਜੀ ਦਾ 550 ਸਾਲਾ ਜਨਮ ਦਿਨ ਮਨਾਇਆ ਜਾਣਾ ਹੈ। ....

ਪੰਜਾਬੀ ਫ਼ਿਲਮਾਂ ਦਾ ਅਮਰ ਗੀਤਕਾਰ

Posted On September - 15 - 2018 Comments Off on ਪੰਜਾਬੀ ਫ਼ਿਲਮਾਂ ਦਾ ਅਮਰ ਗੀਤਕਾਰ
ਅਜ਼ੀਜ਼ ਕਸ਼ਮੀਰੀ ਪੰਜਾਬੀ ਫ਼ਿਲਮੀ ਨਗ਼ਮਾਨਿਗ਼ਾਰੀ ਵਿੱਚ ਬਹੁਤ ਵੱਡਾ ਨਾਂ ਹੈ ਜੋ 1940ਵਿਆਂ ਅਤੇ 1950ਵਿਆਂ ਦੇ ਦਹਾਕੇ ਦੇ ਬੇਹੱਦ ਮਸ਼ਹੂਰ ਅਤੇ ਮਸਰੂਫ਼ ਨਗ਼ਮਾਨਿਗ਼ਾਰਾਂ ਵਿੱਚ ਸ਼ਾਮਲ ਸਨ। ਮੂਲ ਰੂਪ ਵਿੱਚ ਕਸ਼ਮੀਰ ਦੇ ਪੰਜਾਬੀ ਮੁਸਲਿਮ ਖ਼ਾਨਦਾਨ ਨਾਲ ਸਬੰਧ ਰੱਖਣ ਵਾਲੇ ਅਜ਼ੀਜ਼ ਕਸ਼ਮੀਰੀ ਬਾਲ ਵਰੇਸੇ ਹੀ ਪਰਿਵਾਰ ਸਮੇਤ ਪੰਜਾਬ ਆਣ ਵਸੇ। ....

ਦੇਸੀ ਲਾੜੀ, ਵਿਦੇਸ਼ੀ ਲਾੜਾ

Posted On September - 15 - 2018 Comments Off on ਦੇਸੀ ਲਾੜੀ, ਵਿਦੇਸ਼ੀ ਲਾੜਾ
ਸਪਰਧਾ ਪ੍ਰਿਯੰਕਾ ਚੋਪੜਾ ਨੇ ਅਮਰੀਕੀ ਗਾਇਕ ਨਿਕ ਜੋਨਸ ਨਾਲ ਮੰਗਣੀ ਕਰ ਲਈ ਹੈ,ਪਰ ਪੂਰਾ ਦੇਸ਼ ਉਸ ’ਤੇ ਤਰ੍ਹਾਂ ਤਰ੍ਹਾਂ ਦੀਆਂ ਟਿੱਪਣੀਆਂ ਕਰਨ ਤੋਂ ਬਾਜ਼ ਨਹੀਂ ਆ ਰਿਹਾ। ਸਰਹੱਦਾਂ ਤੋਂ ਇਲਾਵਾ ਉਨ੍ਹਾਂ ਦੀ ਉਮਰ ਵਿੱਚ ਦਸ ਸਾਲ ਦਾ ਅੰਤਰ ਹੈ। ਇਸ ਕਾਰਨ ਲੋਕਾਂ ਨੂੰ ਇਹ ਜੋੜੀ ਥੋੜ੍ਹੀ ਅਟਪਟੀ ਲੱਗੀ। ਬਾਕੀ ਨਿਕ ਜੋਨਸ ਦੇ ਕਈ ਲੜਕੀਆਂ ਨਾਲ ਸਬੰਧ ਵੀ ਕਿਸੇ ਤੋਂ ਲੁਕੇ ਹੋਏ ਨਹੀਂ ਹਨ। ਇਸ ਲਈ ਪ੍ਰਿਯੰਕਾ ਨਾਲ ਵੀ ਉਸਦੇ ਰਿਸ਼ਤੇ ਨੂੰ ਚਾਰ ਦਿਨਾਂ ਦੀ ਖੇਡ ਹੀ ਕਿਹਾ ਜਾ ਰਿਹਾ ਹੈ। ਇਨ੍ਹਾਂ ਦੀ 18 

ਪੰਜਾਬੀ ਸਿਨਮਾ ਦੇ ‘ਮਾਮਾ ਜੀ’

Posted On September - 8 - 2018 Comments Off on ਪੰਜਾਬੀ ਸਿਨਮਾ ਦੇ ‘ਮਾਮਾ ਜੀ’
‘ਛਕ-ਛਕ ਗੱਡੀ ਚੱਲਦੀ ਜਾਂਦੀ ਆਉਂਦੇ ਜਾਂਦੇ ਸ਼ਹਿਰ, ਮੁੜ ਕੇ ਨਈਓ ਜੰਮਣਾ ਮਾਮਾ, ਕਰ ਪੰਜਾਬ ਦੀ ਸੈਰ’ ਆਪਣੀ ਅਦਾਕਾਰੀ ਜ਼ਰੀਏ ਫ਼ਿਲਮ ਸ਼ੌਕੀਨਾਂ ਨੂੰ ਸੋਹਣੇ ਪੰਜਾਬ ਦੀ ਸੈਰ ਕਰਾਉਣ ਵਾਲਾ ਇਹ ਮਜ਼ਾਹੀਆ ਅਦਾਕਾਰ ਵਾਕਈ ਦੁਬਾਰਾ ਨਹੀਂ ਜੰਮਣਾ। ਫ਼ਿਲਮ ‘ਮਾਮਾ ਜੀ’ ’ਚ ਨਿਭਾਏ ਆਪਣੇ ਸ਼ਾਨਦਾਰ ਕਿਰਦਾਰ ਜ਼ਰੀਏ ਗੋਪਾਲ ਸਹਿਗਲ 1960ਵਿਆਂ ਦੇ ਦਹਾਕੇ ਦਾ ਖ਼ਰੈਤੀ ਭੈਂਗੇ ਤੋਂ ਬਾਅਦ ਦੂਸਰਾ ਮਕਬੂਲ ਮਜ਼ਾਹੀਆ ਅਦਾਕਾਰ ਸੀ, ਜਿਸਦੀ ਪੰਜਾਬੀ ਫ਼ਿਲਮਾਂ ’ਚ ਹਾਜ਼ਰੀ ਲਾਜ਼ਮੀ ....

ਅਨੁਸ਼ਾਸਨ ਵਿੱਚ ਬੱਝੇ ਸਿਤਾਰੇ

Posted On September - 8 - 2018 Comments Off on ਅਨੁਸ਼ਾਸਨ ਵਿੱਚ ਬੱਝੇ ਸਿਤਾਰੇ
ਇੱਕ ਦੌਰ ਸੀ ਜਦੋਂ ਸਫਲਤਾ ਦੇ ਨਸ਼ੇ ਵਿੱਚ ਅੰਨ੍ਹੇ ਹੋਏ ਸਿਤਾਰੇ ਅਨੁਸ਼ਾਸਨ ਦਾ ਪੱਲਾ ਪੂਰੀ ਤਰ੍ਹਾਂ ਛੱਡ ਚੁੱਕੇ ਸਨ। ਪਰ ਹੁਣ ਵਕਤ ਬਦਲ ਗਿਆ ਹੈ, ਨਾਲ ਹੀ ਸਿਤਾਰਿਆਂ ਦਾ ਅੰਦਾਜ਼ ਵੀ ਬਦਲਿਆ ਹੋਇਆ ਹੈ। ਕੁਝ ਅਪਵਾਦਾਂ ਨੂੰ ਛੱਡ ਦਈਏ ਤਾਂ ਜ਼ਿਆਦਾਤਰ ਸਿਤਾਰਿਆਂ ਵਿੱਚ ਅਨੁਸ਼ਾਸਨ ਸਾਫ਼ ਨਜ਼ਰ ਆਉਂਦਾ ਹੈ। ....

ਕੰਗਨਾ ਦਾ ਕਮਾਲ

Posted On September - 1 - 2018 Comments Off on ਕੰਗਨਾ ਦਾ ਕਮਾਲ
ਬੌਲੀਵੁੱਡ ਵਿੱਚ ਨਾਇਕਾ ਪ੍ਰਧਾਨ ਫ਼ਿਲਮਾਂ ਦਾ ਦੌਰ ਵਾਪਸ ਆ ਗਿਆ ਹੈ। ਅੱਜ ਦੇ ਦੌਰ ਦੀਆਂ ਅਭਿਨੇਤਰੀਆਂ ਨੇ ਪਰੰਪਰਾਗਤ ਔਰਤਾਂ ਦੀ ਦਿੱਖ ਨੂੰ ਨਵੇਂ ਸਿਰੇ ਤੋਂ ਘੜਿਆ ਹੈ। ਫ਼ਿਲਮ ‘ਮਦਰ ਇੰਡੀਆ’ ਤੋਂ ਲੈ ਕੇ ‘ਲੱਜਾ’ ਤਕ ਅਤੇ ‘ਕਹਾਨੀ’ ਤੋਂ ਲੈ ਕੇ ‘ਕੁਈਨ’ ਤਕ ਹਰ ਦੌਰ ਵਿੱਚ ਔਰਤ ਪ੍ਰਧਾਨ ਫ਼ਿਲਮਾਂ ਬਣਦੀਆਂ ਰਹੀਆਂ ਹਨ, ਪਰ ਮੌਜੂਦਾ ਸਮੇਂ ਵਿੱਚ ਔਰਤ ਪ੍ਰਧਾਨ ਫ਼ਿਲਮਾਂ ਦੇ ਸਫਲ ਹੋਣ ਦੀ ਸੰਖਿਆ ਵੱਧ ਰਹੀ ....

ਫ਼ਿਲਮੀ ਸੰਗੀਤ ਨੂੰ ਨਵੀਂ ਰੰਗਤ ਦੇਣ ਵਾਲਾ ਪੰਜਾਬੀ

Posted On September - 1 - 2018 Comments Off on ਫ਼ਿਲਮੀ ਸੰਗੀਤ ਨੂੰ ਨਵੀਂ ਰੰਗਤ ਦੇਣ ਵਾਲਾ ਪੰਜਾਬੀ
ਭਾਈ ਗ਼ੁਲਾਮ ਹੈਦਰ ਨੇ ਫ਼ਿਲਮ ਸੰਗੀਤ ਵਿੱਚ ਪਹਿਲੀ ਵਾਰ ਸੋਹਣੇ ਪੰਜਾਬ ਦੀਆਂ ਖ਼ਾਲਸ ਲੋਕ ਤਰਜ਼ਾਂ ਦਾ ਇਸਤੇਮਾਲ ਕਰਕੇ ਇਹ ਸਾਬਤ ਕਰ ਦਿੱਤਾ ਕਿ ਬਿਨਾਂ ਸੰਗੀਤ ਦੇ ਕੋਈ ਫ਼ਿਲਮ ਕਾਮਯਾਬ ਨਹੀਂ ਕਹੀ ਜਾ ਸਕਦੀ। ਉਹ ਹੀ ਪਹਿਲੇ ਸੰਗੀਤਕਾਰ ਸਨ, ਜਿਨ੍ਹਾਂ ਨੇ 250 ਰੁਪਏ ਮਹੀਨਾ ਤਨਖ਼ਾਹ ਲੈਣ ਵਾਲੇ ਸੰਗੀਤਕਾਰਾਂ ਨੂੰ ਇੱਕ ਲੱਖ ਰੁਪਏ ਤਕ ਪਹੁੰਚਾ ਦਿੱਤਾ ਸੀ। ....

ਭਾਰਤੀ ਸਿਨਮਾ ਦੀ ਪਹਿਲੀ ਜੁਬਲੀ ਗਰਲ

Posted On August - 25 - 2018 Comments Off on ਭਾਰਤੀ ਸਿਨਮਾ ਦੀ ਪਹਿਲੀ ਜੁਬਲੀ ਗਰਲ
ਅਤੀਤ ਦੀ ਨਿਹਾਇਤ ਹੁਸੀਨ ਅਦਾਕਾਰਾ ਅਤੇ ਨਰਤਕੀ ਸੀ ਮੁਮਤਾਜ਼ ਸ਼ਾਂਤੀ ਜੋ ਆਪਣੇ ਖ਼ੁਸ਼-ਜ਼ੁਬਾਨ ਲਹਿਜੇ ਸਦਕਾ ਦੋ ਦਹਾਕਿਆਂ ਤਕ ਦਰਸ਼ਕਾਂ ਦੇ ਮਨਾਂ ’ਤੇ ਛਾਈ ਰਹੀ। ਉਸਨੂੰ ਭਾਰਤੀ ਸਿਨਮਾ ਦੀ ਪਹਿਲੀ ‘ਜੁਬਲੀ ਗਰਲ’ ਹੋਣ ਦਾ ਮਾਣ ਹਾਸਲ ਹੋਇਆ। 17 ਸਾਲਾਂ ਦੀ ਜਵਾਨ ਉਮਰੇ ਤਸਵੀਰ-ਨਿਗ਼ਾਰਾਂ ਦੀਆਂ ਅੱਖਾਂ ਦਾ ਕੇਂਦਰ ਬਣ ਜਾਣ ਵਾਲੀ ਮੁਮਤਾਜ਼ ਸ਼ਾਂਤੀ ਬਹੁਤ ਹੀ ਆਲ੍ਹਾ-ਇਖ਼ਲਾਕ ਵਾਲੀ ਮੁਟਿਆਰ ਸੀ, ਜਿਸਦੀ ਖ਼ਾਸੀਅਤ ਇਹ ਸੀ ਕਿ ਉਹ ਸਟੂਡੀਓ ਵਿੱਚ ....

ਪਿਤਾ ਹਦਾਇਤਕਾਰ, ਔਲਾਦ ਅਦਾਕਾਰ

Posted On August - 25 - 2018 Comments Off on ਪਿਤਾ ਹਦਾਇਤਕਾਰ, ਔਲਾਦ ਅਦਾਕਾਰ
‘ਗਦਰ’ ਨਾਲ ਚਰਚਿਤ ਹੋਏ ਨਿਰਦੇਸ਼ਕ ਅਨਿਲ ਸ਼ਰਮਾ ਐਕਸ਼ਨ ਥ੍ਰਿਲਰ ਫ਼ਿਲਮ ਬਣਾਉਣ ਲਈ ਖ਼ਾਸ ਮਸ਼ਹੂਰ ਹਨ। ਹੁਣ ਬੇਟੇ ਉਤਕਰਸ਼ ਸ਼ਰਮਾ ਨੂੰ ਪੇਸ਼ ਕਰਨ ਵਿੱਚ ਵੀ ਉਸਨੇ ਆਪਣੀ ਉਹੀ ਜੁਗਤ ਵਰਤੀ ਹੈ। ਉਸਦੀ ਨਵੀਂ ਫ਼ਿਲਮ ‘ਜੀਨੀਅਸ’ ਵੀ ਇੱਕ ਰੁਮਾਂਟਿਕ ਥ੍ਰਿਲਰ ਫ਼ਿਲਮ ਹੈ। ਅਨਿਲ ਸ਼ਰਮਾ ਕਹਿੰਦਾ ਹੈ, ‘ਐਕਸ਼ਨ-ਥ੍ਰਿਲਰ ਅਤੇ ਰੁਮਾਂਸ...ਮੈਨੂੰ ਲੱਗਦਾ ਹੈ ਇਹ ਸੁਮੇਲ ਦਰਸ਼ਕਾਂ ਨੂੰ ਖ਼ੂਬ ਪਸੰਦ ਆਉਂਦਾ ਹੈ। ....

ਸਦਾਬਹਾਰ ਧੁਨਾਂ ਦਾ ਸਿਰਮੌਰ ਸਿਰਜਕ

Posted On August - 18 - 2018 Comments Off on ਸਦਾਬਹਾਰ ਧੁਨਾਂ ਦਾ ਸਿਰਮੌਰ ਸਿਰਜਕ
ਬੇਦੀ ਐਂਡ ਬਖ਼ਸ਼ੀ ਪ੍ਰੋਡਕਸ਼ਨ ਦੀ ਕੰਵਰ ਮੋਹਿੰਦਰ ਸਿੰਘ ਬੇਦੀ ਦੀ ਫ਼ਿਲਮਕਾਰੀ ਅਤੇ ਬੀ ਐੱਸ ਥਾਪਾ ਦੀ ਨਿਰਦੇਸ਼ਨਾ ਵਿੱਚ ਰਿਲੀਜ਼ ਹੋਈ ਸੁਪਰਹਿੱਟ ਫ਼ਿਲਮ ‘ਮਨ ਜੀਤੈ ਜਗੁ ਜੀਤ’ (1973) ਡਾਕੂਆਂ ਦੀ ਕਹਾਣੀ ’ਤੇ ਆਧਾਰਿਤ ਸੀ। ਇਹ ਸੁਪਰਹਿੱਟ ਫ਼ਿਲਮ ਸਾਬਤ ਹੋਈ। ਐੱਸ. ਮੋਹਿੰਦਰ ਨੇ ਦੱਸਿਆ, ‘ਜਦੋਂ ਮੈਂ ਇਸ ਫ਼ਿਲਮ ਦੀ ਕਹਾਣੀ ਸੁਨੀਲ ਦੱਤ ਨੂੰ ਸੁਣਾਈ ਤਾਂ ਉਹ ਖ਼ੁਸ਼ੀ ਨਾਲ ਕੰਮ ਕਰਨਾ ਮੰਨ ਗਏ। ....

ਸੱਚ ਦੀ ਤਲਾਸ਼ ਵਿੱਚ ਫ਼ਿਲਮਸਾਜ਼

Posted On August - 18 - 2018 Comments Off on ਸੱਚ ਦੀ ਤਲਾਸ਼ ਵਿੱਚ ਫ਼ਿਲਮਸਾਜ਼
ਅਜੇ ਦੇਵਗਨ ਦੀ ਫ਼ਿਲਮ ‘ਰੇਡ’ ਅਤੇ ਸੰਜੇ ਦੱਤ ਦੀ ਬਾਇਓਪਿਕ ‘ਸੰਜੂ’ ਨੇ ਆਲੋਚਕਾਂ ਨੂੰ ਹੈਰਾਨ ਕਰ ਦਿੱਤਾ ਹੈ। ਪਰਦੇ ’ਤੇ ਇੱਕ ਜੀਵੰਤ ਕਹਾਣੀ ਨੂੰ ਦੇਖਣ ਦਾ ਅਲੱਗ ਹੀ ਮਜ਼ਾ ਹੁੰਦਾ ਹੈ ਅਤੇ ਇਹ ਦੋਨੋਂ ਫ਼ਿਲਮਾਂ ਇਸਦੀ ਤਾਜ਼ਾ ਮਿਸਾਲ ਹਨ। ....
Available on Android app iOS app
Powered by : Mediology Software Pvt Ltd.