ਬੂੰਦ ਬੂੰਦ ਤਰਸ ਗਏ, ਅਸੀਂ ਪੁੱਤ ਦਰਿਆਵਾਂ ਦੇ... !    ਜਮਹੂਰੀਅਤ ਵਿਚ ਵਿਰੋਧੀ ਸੁਰਾਂ ਦੀ ਅਹਿਮੀਅਤ !    ਅੰਕੜਿਆਂ ਦੀ ਖੇਡ, ਵਿਕਾਸ ਦੀ ਹਨੇਰੀ ਤੇ ਬਾਸ਼ਾ ਡਰਾਈਵਰ !    ਮੋਗਾ ਦੀਆਂ ਤਿੰਨ ਮੁਟਿਆਰਾਂ ’ਤੇ ਡਾਕੂਮੈਂਟਰੀ ਰਿਲੀਜ਼ !    ਘੱਗਰ ਕਰੇ ਤਬਾਹੀ: ਸੁੱਤੀਆਂ ਸਰਕਾਰਾਂ ਨਾ ਲੈਣ ਸਾਰਾਂ !    ਆੜ੍ਹਤੀਏ ਖ਼ਿਲਾਫ਼ 34 ਲੱਖ ਰੁਪਏ ਦੀ ਠੱਗੀ ਦਾ ਕੇਸ ਦਰਜ !    ਸੈਲਾਨੀਆਂ ਲਈ 24 ਤੋਂ 31 ਜੁਲਾਈ ਤਕ ਬੰਦ ਰਹੇਗਾ ਵਿਰਾਸਤ-ਏ-ਖਾਲਸਾ !    ਅਕਾਲੀ ਦਲ ਨੇ ਜੇਲ੍ਹਾਂ ਵਿਚ ਅਪਰਾਧੀਆਂ ਦੀਆਂ ਹੋਈਆਂ ਮੌਤਾਂ ਦੀ ਜਾਂਚ ਮੰਗੀ !    ਕੋਇਨਾ ਮਿੱਤਰਾ ਨੂੰ ਛੇ ਮਹੀਨੇ ਦੀ ਕੈਦ !    ਮਾਲੇਗਾਓਂ ਧਮਾਕਾ: ਹਾਈ ਕੋਰਟ ਵਲੋਂ ਸੁਣਵਾਈ ਮੁਕੰਮਲ ਹੋਣ ਤੱਕ ਦਾ ਸ਼ਡਿਊਲ ਦੇਣ ਦੇ ਆਦੇਸ਼ !    

ਸਤਰੰਗ › ›

Featured Posts
ਪੰਜਾਬੀ ਸਿਨਮਾ ਦੀ ਚੜ੍ਹਤ

ਪੰਜਾਬੀ ਸਿਨਮਾ ਦੀ ਚੜ੍ਹਤ

ਪੰਜਾਬੀ ਸਿਨਮਾ ਦੀ ਤਰੱਕੀ ਨੇ ਹੁਣ ਰਫ਼ਤਾਰ ਫੜ ਲਈ ਹੈ। ਇਕ ਦਿਨ ਵਿਚ ਦੋ-ਦੋ ਫ਼ਿਲਮਾਂ ਵੀ ਰਿਲੀਜ਼ ਹੋ ਰਹੀਆਂ ਹਨ। ਫ਼ਿਲਮਾਂ ਦਾ ਬਜਟ ਵੀ ਦੁੱਗਣਾ ਹੋ ਗਿਆ ਹੈ। ਨਿਰਮਾਤਾਵਾਂ ਨੇ ਵਿਸ਼ਾ ਪੱਖ ਤੋਂ ਨਵੇਂ ਤਜਰਬੇ ਕਰਨੇ ਸ਼ੁਰੂ ਕੀਤੇ ਹਨ। ਦਰਸ਼ਕ ਵੀ ਹੁਣ ਕਾਮੇਡੀ ਹੀ ਨਹੀਂ ਬਲਕਿ ਲੀਕ ਤੋਂ ਹਟਵੀਆਂ ਫ਼ਿਲਮਾਂ ...

Read More

ਬਰ-ਏ-ਸਗ਼ੀਰ ਦੀ ਕਲਾਕਾਰ ਆਸ਼ਾ ਪੌਸਲੇ

ਬਰ-ਏ-ਸਗ਼ੀਰ ਦੀ ਕਲਾਕਾਰ ਆਸ਼ਾ ਪੌਸਲੇ

ਸਿਨੇ ਪੰਜਾਬੀ : ਯਾਦਾਂ ਤੇ ਯਾਦਗਾਰਾਂ ਮਨਦੀਪ ਸਿੰਘ ਸਿੱਧੂ ਆਸ਼ਾ ਪੌਸਲੇ ਦੀ ਪੈਦਾਇਸ਼ 1927 ਨੂੰ ਰਿਆਸਤੀ ਸ਼ਹਿਰ ਪਟਿਆਲਾ ਦੇ ਪੰਜਾਬੀ ਮੁਸਲਿਮ ਖ਼ਾਨਦਾਨ ਵਿਚ ਹੋਈ। ਉਸਦਾ ਅਸਲ ਨਾਮ ਸਾਬਿਰਾ ਬੇਗ਼ਮ ਸੀ। ਫ਼ਿਲਮਾਂ ਵਿਚ ਉਸ ਨੂੰ ਆਸ਼ਾ ਪੌਸਲੇ ਦੇ ਨਾਮ ਨਾਲ ਸ਼ੋਹਰਤ ਮਿਲੀ। ਭਾਰਤੀ ਐੱਚ. ਐੱਮ. ਵੀ. ਕੰਪਨੀ ਦੇ ਮਾਰੂਫ਼ ਸੰਗੀਤ ਨਿਰਦੇਸ਼ਕ ਇਨਾਇਤ ਅਲੀ ...

Read More

ਵੱਡੇ ਪਰਦੇ ਦੀ ਚਾਹਤ

ਵੱਡੇ ਪਰਦੇ ਦੀ ਚਾਹਤ

ਟੀਵੀ ਜਗਤ ਦੀਆਂ ਕਈ ਅਭਿਨੇਤਰੀਆਂ ਬੌਲੀਵੁੱਡ ਦਾ ਰੁਖ਼ ਕਰ ਰਹੀਆਂ ਹਨ। ਮੌਨੀ ਰੌਇ ਤੋਂ ਬਾਅਦ ਛੋਟੇ ਪਰਦੇ ਦੀਆਂ ਨਾਇਕਾਵਾਂ ਸ਼ਿਲਪਾ ਸ਼ਿੰਦੇ, ਅੰਕਿਤਾ ਲੋਖੰਡੇ, ਦੀਪਿਕਾ ਸਿੰਘ, ਦੀਪਿਕਾ ਕੱਕੜ, ਹਿਨਾ ਖ਼ਾਨ, ਕ੍ਰਿਤਿਕਾ ਕਾਮਰਾ, ਜੈਨੀਫਰ ਵਿੰਗੇਟ, ਸਾਨਿਆ ਇਰਾਨੀ ਅਤੇ ਦ੍ਰਿਸ਼ਟੀ ਧਾਮੀ ਫ਼ਿਲਮਾਂ ਵਿਚ ਨਾਂ ਕਮਾਉਣ ਦੇ ਸੁਪਨੇ ਬੁਣ ਰਹੀਆਂ ਹਨ। ਇਨ੍ਹਾਂ ਵਿਚੋਂ ਕੁਝ ...

Read More

‘ਲਾਰਾ ਲੱਪਾ ਗਰਲ’ ਮੀਨਾ ਸ਼ੋਰੀ

‘ਲਾਰਾ ਲੱਪਾ ਗਰਲ’ ਮੀਨਾ ਸ਼ੋਰੀ

ਸਿਨੇ ਪੰਜਾਬੀ : ਯਾਦਾਂ ਤੇ ਯਾਦਗਾਰਾਂ ਮਨਦੀਪ ਸਿੰਘ ਸਿੱਧੂ ਭਾਰਤ-ਪਾਕਿ ਫ਼ਿਲਮਾਂ ਦੀ ਮਸ਼ਹੂਰ ਅਦਾਕਾਰਾ ਮੀਨਾ ਦਾ ਅਸਲੀ ਨਾਮ ਖ਼ੁਰਸ਼ੀਦ ਜਹਾਂ ਸੀ। ਸ਼ੁਰੂਆਤੀ ਦੌਰ ਦੀਆਂ ਫ਼ਿਲਮਾਂ ’ਚ ਉਹ ‘ਮੀਨਾ’ ਦੇ ਨਾਮ ਨਾਲ ਆਈ ਅਤੇ ਫਿਰ ਨੁਮਾਇਆਂ ਫ਼ਿਲਮਸਾਜ਼ ਰੂਪ ਕਿਸ਼ੋਰ ਸ਼ੋਰੀ ਨਾਲ ਵਿਆਹ ਕਰਕੇ ਮੀਨਾ ਸ਼ੋਰੀ ਬਣ ਗਈ। ਮੀਨਾ ਦੀ ਪੈਦਾਇਸ਼ 17 ਨਵੰਬਰ 1921 ...

Read More

ਸੋਚਣ ਲਈ ਮਜਬੂਰ ਕਰਦੀ ‘ਆਰਟੀਕਲ 15’

ਸੋਚਣ ਲਈ ਮਜਬੂਰ ਕਰਦੀ ‘ਆਰਟੀਕਲ 15’

ਗੋਵਰਧਨ ਗੱਬੀ ਹਾਲ ਹੀ ਵਿਚ ਬਤੌਰ ਮੁੱਖ ਪਾਤਰ ਅਦਾਕਾਰ ਆਯੂਸ਼ਮਾਨ ਖੁਰਾਣਾ ਤੇ ਪ੍ਰਸਿੱਧ ਨਿਰਦੇਸ਼ਕ ਅਨੁਭਵ ਸਿਨਹਾ ਵੱਲੋਂ ਨਿਰਦੇਸ਼ਿਤ ਹਿੰਦੀ ਫ਼ਿਲਮ ‘ਆਰਟੀਕਲ 15’ ਦੇਖੀ। ਟਰੇਲਰ ਜਾਰੀ ਹੋਣ ਮਗਰੋਂ ਹੀ ਫ਼ਿਲਮ ਚਰਚਾ ਵਿਚ ਆਉਣ ਦੇ ਨਾਲ ਹੀ ਵਿਵਾਦਾਂ ਵਿਚ ਵੀ ਆ ਗਈ ਸੀ। ਵਿਵਾਦ ਦਾ ਪਹਿਲਾ ਕਾਰਨ ਫ਼ਿਲਮ ਦਾ ਭਾਰਤੀ ਸੰਵਿਧਾਨ ਦੀ ਧਾਰਾ ਤਿੰਨ ...

Read More

ਸੀਕੁਇਲ ਦੀ ਬਹਾਰ

ਸੀਕੁਇਲ ਦੀ ਬਹਾਰ

ਬੌਲੀਵੁੱਡ ਵਿਚ ਪਿਛਲੇ ਕਈ ਸਾਲਾਂ ਤੋਂ ਸੀਕੁਇਲ ਫ਼ਿਲਮਾਂ ਬਣਾਉਣ ਦਾ ਰੁਝਾਨ ਤੇਜ਼ੀ ਫੜ ਰਿਹਾ ਹੈ। ਫ਼ਿਲਮਸਾਜ਼ਾਂ ਲਈ ਇਹ ਸੌਖਾ ਵੀ ਹੈ ਅਤੇ ਲਾਹੇਵੰਦ ਵੀ ਕਿਉਂਕਿ ਕੋਈ ਪੁਰਾਣੀ ਹਿੱਟ ਫ਼ਿਲਮ ਲੈ ਕੇ ਉਨ੍ਹਾਂ ਨੂੰ ਨਾ ਤਾਂ ਨਵਾਂ ਸਿਰਲੇਖ ਲੱਭਣਾ ਪੈਂਦਾ ਹੈ ਅਤੇ ਨਾ ਹੀ ਕਹਾਣੀ। ਪੁਰਾਣੀ ਫ਼ਿਲਮ ਹਿੱਟ ਹੋਣ ਕਾਰਨ ਦਰਸ਼ਕ ...

Read More

ਹਰਦਿਲਅਜ਼ੀਜ਼ ਅਦਾਕਾਰਾ ਅਤੇ ਗੁਲੂਕਾਰਾ ਰਮੋਲਾ

ਹਰਦਿਲਅਜ਼ੀਜ਼ ਅਦਾਕਾਰਾ ਅਤੇ ਗੁਲੂਕਾਰਾ ਰਮੋਲਾ

ਸਿਨੇ ਪੰਜਾਬੀ : ਯਾਦਾਂ ਤੇ ਯਾਦਗਾਰਾਂ ਮਨਦੀਪ ਸਿੰਘ ਸਿੱਧੂ ਖ਼ੂਬਸੂਰਤ ਅਦਾਕਾਰਾ ਰਮੋਲਾ ਭਾਰਤੀ ਫ਼ਿਲਮਾਂ ਦੀਆਂ ਉਨ੍ਹਾਂ ਚੰਦ ਅਦਾਕਾਰਾਵਾਂ ਵਿਚੋਂ ਇਕ ਹੈ, ਜਿਸ ਨੇ ਸੰਜੀਦਾ, ਸ਼ਰੀਫ਼, ਸ਼ੋਖ਼ ਅਤੇ ਚੰਚਲ ਹਸੀਨਾ ਦਾ ਹਰ ਪਾਰਟ ਬਾਖ਼ੂਬੀ ਅਦਾ ਕੀਤਾ। ਬੇਸ਼ੱਕ ਉਸ ਦੀ ਮਾਦਰੀ ਜ਼ੁਬਾਨ ਪੰਜਾਬੀ ਜਾਂ ਉਰਦੂ ਨਹੀਂ ਸੀ, ਪਰ ਉਹ ਉਰਦੂ ਤੇ ਪੰਜਾਬੀ ਬੜੀ ਰਵਾਨੀ ...

Read More


 • ਪੰਜਾਬੀ ਸਿਨਮਾ ਦੀ ਚੜ੍ਹਤ
   Posted On July - 20 - 2019
  ਪੰਜਾਬੀ ਸਿਨਮਾ ਦੀ ਮੌਜੂਦਾ ਸਥਿਤੀ ਜਾਣਨੀ ਹੋਵੇ ਤਾਂ ਇਸ ਸਾਲ ਦੇ ਮੱਧ ਤਕ ਰਿਲੀਜ਼ ਹੋਈਆਂ ਫ਼ਿਲਮਾਂ ’ਤੇ ਨਜ਼ਰਸਾਨੀ ਕੀਤੀ ਜਾ....
 • ਵੱਡੇ ਪਰਦੇ ਦੀ ਚਾਹਤ
   Posted On July - 13 - 2019
  ਅੱਜਕੱਲ੍ਹ ਟੀਵੀ ਅਭਿਨੇਤਰੀ ਮੌਨੀ ਰੌਇ ਦੇ ਚਰਚੇ ਜ਼ੋਰਾਂ ’ਤੇ ਹਨ। ਅਕਸ਼ੈ ਕੁਮਾਰ ਨਾਲ ਉਸਦੀ ਫ਼ਿਲਮ ‘ਗੋਲਡ’ ਦੀ ਕਾਫ਼ੀ ਚਰਚਾ ਹੋਈ....
 • ਬਰ-ਏ-ਸਗ਼ੀਰ ਦੀ ਕਲਾਕਾਰ ਆਸ਼ਾ ਪੌਸਲੇ
   Posted On July - 20 - 2019
  ਆਸ਼ਾ ਪੌਸਲੇ ਦੀ ਪੈਦਾਇਸ਼ 1927 ਨੂੰ ਰਿਆਸਤੀ ਸ਼ਹਿਰ ਪਟਿਆਲਾ ਦੇ ਪੰਜਾਬੀ ਮੁਸਲਿਮ ਖ਼ਾਨਦਾਨ ਵਿਚ ਹੋਈ। ਉਸਦਾ ਅਸਲ ਨਾਮ ਸਾਬਿਰਾ ਬੇਗ਼ਮ....
 • ‘ਲਾਰਾ ਲੱਪਾ ਗਰਲ’ ਮੀਨਾ ਸ਼ੋਰੀ
   Posted On July - 13 - 2019
  ਭਾਰਤ-ਪਾਕਿ ਫ਼ਿਲਮਾਂ ਦੀ ਮਸ਼ਹੂਰ ਅਦਾਕਾਰਾ ਮੀਨਾ ਦਾ ਅਸਲੀ ਨਾਮ ਖ਼ੁਰਸ਼ੀਦ ਜਹਾਂ ਸੀ। ਸ਼ੁਰੂਆਤੀ ਦੌਰ ਦੀਆਂ ਫ਼ਿਲਮਾਂ ’ਚ ਉਹ ‘ਮੀਨਾ’ ਦੇ....

ਰੂਪ ਦੇ ਪੈਣ ਲਿਸ਼ਕਾਰੇ…

Posted On May - 25 - 2019 Comments Off on ਰੂਪ ਦੇ ਪੈਣ ਲਿਸ਼ਕਾਰੇ…
ਬੌਲੀਵੁੱਡ ਹਸਤੀਆਂ ਆਪਣੀ ਦਿੱਖ, ਫੈਸ਼ਨ ਅਤੇ ਮੇਕਅੱਪ ਨੂੰ ਲੈ ਕੇ ਬਹੁਤ ਸੁਚੇਤ ਰਹਿੰਦੀਆਂ ਹਨ। ਖ਼ਾਸ ਕਰਕੇ ਅਭਿਨੇਤਰੀਆਂ ਇਸ ਮਾਮਲੇ ਵਿਚ ਇਕ ਦੂਜੇ ਨੂੰ ਪਿੱਛੇ ਛੱਡਦੀਆਂ ਹਨ। ਇਸ ਕਾਰਨ ਉਹ ਅਕਸਰ ਚਰਚਾ ਵਿਚ ਰਹਿੰਦੀਆਂ ਹਨ। ਬੇਹੱਦ ਰੁਝੇਵਿਆਂ ਭਰੇ ਜੀਵਨ ਵਿਚ ਵੀ ਉਨ੍ਹਾਂ ਦੇ ਚਿਹਰਿਆਂ ’ਤੇ ਤਾਜ਼ਗੀ ਬਣੀ ਰਹਿੰਦੀ ਹੈ। ਇਸਨੂੰ ਬਰਕਰਾਰ ਰੱਖਣ ਲਈ ਉਹ ਤਰ੍ਹਾਂ ਤਰ੍ਹਾਂ ਦੇ ਉਪਾਇਆਂ ਦਾ ਸਹਾਰਾ ਲੈਂਦੀਆਂ ਹਨ। ....

ਭਾਰਤੀ ਸਿਨਮਾ ਦੀ ਸਭ ਤੋਂ ਮਹਿੰਗੀ ਨ੍ਰਿਤ ਅਦਾਕਾਰਾ ਕੁੱਕੂ

Posted On May - 25 - 2019 Comments Off on ਭਾਰਤੀ ਸਿਨਮਾ ਦੀ ਸਭ ਤੋਂ ਮਹਿੰਗੀ ਨ੍ਰਿਤ ਅਦਾਕਾਰਾ ਕੁੱਕੂ
ਭਾਰਤੀ ਫ਼ਿਲਮਾਂ ਦੇ ਸ਼ੁਰੂਆਤੀ ਦੌਰ ਵਿਚ ਆਪਣੀ ਉਮਦਾ ਨ੍ਰਿਤ-ਸ਼ੈਲੀ ਅਤੇ ਦਿਲ-ਫਰੇਬ ਅਦਾਵਾਂ ਨਾਲ ਸਿਨੇ-ਮੱਦਾਹਾਂ ਦੇ ਦਿਲਾਂ ਨੂੰ ਮੋਹ ਲੈਣ ਵਾਲੀ ਸ਼ੋਖ਼-ਹੁਸੀਨਾ ਨੇ ਫ਼ਿਲਮੀ-ਦੁਨੀਆਂ ’ਚ ਪ੍ਰਵੇਸ਼ ਕੀਤਾ, ਜਿਸਦੇ ਘੁੰਗਰਾਲੇ ਵਾਲ, ਮਟਕੀਲੀਆਂ ਅੱਖਾਂ, ਲਗਰ ਵਰਗਾ ਵਲ ਖਾਂਦਾ ਲਚੀਲਾ ਸਰੀਰ, ਸਾਂਵਲਾ ਰੰਗ ਅਤੇ ਉਪਰੋਂ ਨ੍ਰਿਤ ਦੀ ਅਦਾਇਗੀ ਬਾਕਮਾਲ। ....

ਸਿਆਸਤ ਅਤੇ ਸਿਤਾਰੇ

Posted On May - 18 - 2019 Comments Off on ਸਿਆਸਤ ਅਤੇ ਸਿਤਾਰੇ
ਭਾਰਤੀ ਫ਼ਿਲਮ ਜਗਤ ਦਾ ਨਾਮਵਰ ਸਿਤਾਰਾ ਸਨੀ ਦਿਓਲ ਪੰਜਾਬ ਦੇ ਲੋਕ ਸਭਾ ਹਲਕਾ ਗੁਰਦਾਸਪੁਰ ਤੋਂ ਭਾਜਪਾ ਵੱਲੋਂ ਚੋਣ ਲੜ ਰਿਹਾ ਹੈ। ਗੁਰਦਾਸਪੁਰ ਤੋਂ ਪਹਿਲਾਂ ਵੀ ਨਾਮਵਰ ਫ਼ਿਲਮੀ ਸਿਤਾਰਾ ਵਿਨੋਦ ਖੰਨਾ ਚੋਣ ਲੜਦਾ ਰਿਹਾ ਹੈ। ਭਾਜਪਾ ਨੇ ਖੰਨਾ ਨੂੰ 1997 ਵਿਚ ਸਿਆਸਤ ’ਚ ਉਤਾਰਿਆ ਸੀ। ....

ਪੰਜਾਬੀ ਫ਼ਿਲਮਾਂ ਦਾ ਮੁਮਤਾਜ਼ ਸੰਗੀਤਕਾਰ ਹੰਸਰਾਜ ਬਹਿਲ

Posted On May - 18 - 2019 Comments Off on ਪੰਜਾਬੀ ਫ਼ਿਲਮਾਂ ਦਾ ਮੁਮਤਾਜ਼ ਸੰਗੀਤਕਾਰ ਹੰਸਰਾਜ ਬਹਿਲ
ਪੰਜਾਬੀ ਫ਼ਿਲਮ ਸੰਗੀਤਕਾਰ ਹੰਸਰਾਜ ਬਹਿਲ ਨੇ ਆਪਣੀਆਂ ਦਿਲਕਸ਼ ਧੁਨਾਂ ਨਾਲ ਸੰਗੀਤ-ਮੱਦਾਹਾਂ ਦੇ ਦਿਲਾਂ ’ਚ ਆਪਣੀ ਡੂੰਘੀ ਪਛਾਣ ਕਾਇਮ ਕੀਤੀ। ਹੰਸਰਾਜ ਬਹਿਲ ਦੀ ਪੈਦਾਇਸ਼ 19 ਨਵੰਬਰ 1916 ਨੂੰ ਜ਼ਿਲ੍ਹਾ ਲਾਇਲਪੁਰ (ਹੁਣ ਫ਼ੈਸਲਾਬਾਦ, ਪਾਕਿਸਤਾਨ) ਦੇ ਪੰਜਾਬੀ ਖੱਤਰੀ ਪਰਿਵਾਰ ਵਿਚ ਹੋਈ। ....

ਫ਼ਿਲਮਾਂ ਦੇ ਬਨਾਰਸੀ ਰੰਗ

Posted On May - 18 - 2019 Comments Off on ਫ਼ਿਲਮਾਂ ਦੇ ਬਨਾਰਸੀ ਰੰਗ
ਬਨਾਰਸ ਹਿੰਦੋਸਤਾਨ ਦੀ ਗੰਗਾ-ਯਮੁਨਾ ਤਹਿਜ਼ੀਬ ਦਾ ਪ੍ਰਮੁੱਖ ਕੇਂਦਰ ਰਿਹਾ ਹੈ। ਇਸ ਸ਼ਹਿਰ ਬਾਰੇ ਸਾਹਿਤਕਾਰਾਂ ਨੇ ਆਪਣੀਆਂ ਰਚਨਾਵਾਂ ਵਿਚ ਬਾਖ਼ੂਬੀ ਜ਼ਿਕਰ ਕੀਤਾ ਹੈ। ਬਨਾਰਸ ਸ਼ਹਿਰ ਗੰਗਾ ਨਦੀ ਦੇ ਕੰਢੇ ’ਤੇ ਸਥਿਤ ਹੈ। ਸੰਸਕ੍ਰਿਤ ਭਾਸ਼ਾ ਤੇ ਗਿਆਨ ਪਰੰਪਰਾ ਦੇ ਖੇਤਰ ਵਿਚ ਇਸ ਸ਼ਹਿਰ ਦੀ ਆਪਣੀ ਪ੍ਰਸਿੱਧੀ ਹੈ। ਇਹ ਸ਼ਹਿਰ ਧਰਮ, ਮੋਕਸ਼ ਤੇ ਰਾਜਨੀਤੀ ਦੇ ਪੱਖ ਤੋਂ ਅਹਿਮ ਸਥਾਨ ਰੱਖਦਾ ਹੈ। ....

ਮਾਰੂਫ਼ ਅਦਾਕਾਰਾ ਕੁਲਦੀਪ ਕੌਰ

Posted On May - 11 - 2019 Comments Off on ਮਾਰੂਫ਼ ਅਦਾਕਾਰਾ ਕੁਲਦੀਪ ਕੌਰ
ਗੁਜ਼ਰੇ ਜ਼ਮਾਨੇ ਦੀਆਂ ਬਿਹਤਰੀਨ ਅਦਾਕਾਰਾਵਾਂ ਵਿਚੋਂ ਇਕ ਨਾਮ ਕੁਲਦੀਪ ਕੌਰ ਦਾ ਵੀ ਆਉਂਦਾ ਹੈ ਜੋ ਪਹਿਲਾਂ ਨਾਇਕਾ ਅਤੇ ਫਿਰ ਖ਼ਲਨਾਇਕਾ ਬਣ ਕੇ ਸ਼ੋਹਰਤ ਦੇ ਸਿਖ਼ਰ ’ਤੇ ਅੱਪੜੀ। ਫ਼ਿਲਮਾਂ ਵਿਚ ਜਿੱਥੇ ਇਕ ਪਾਸੇ ਫ਼ਿਲਮ ਦੀ ਮੁੱਖ ਅਦਾਕਾਰਾ ਦਾ ਕਿਰਦਾਰ ਸ਼ਰੀਫ਼ਾਨਾ ਵਿਖਾਇਆ ਜਾਂਦਾ ਸੀ, ਉੱਥੇ ਉਸਦੇ ਉਲਟ ਕੁਲਦੀਪ ਕੌਰ ਦਾ ਕਿਰਦਾਰ ਇਕ ਚਾਲਾਕ ਔਰਤ ਦਾ ਹੁੰਦਾ ਸੀ ਜੋ ਫ਼ਿਲਮ ਦੇ ਹੀਰੋ ਨੂੰ ਦਿਲਫਰੇਬ ਅਦਾਵਾਂ ਦੇ ਜਾਲ ਵਿਚ ....

ਭਾਰਤ-ਪਾਕਿ ਤਲਖ਼ੀ ਦਾ ਹਿੱਟ ਫਾਰਮੂਲਾ

Posted On May - 4 - 2019 Comments Off on ਭਾਰਤ-ਪਾਕਿ ਤਲਖ਼ੀ ਦਾ ਹਿੱਟ ਫਾਰਮੂਲਾ
ਭਾਰਤ ਪਾਕਿਸਤਾਨ ਦੇ ਰਿਸ਼ਤਿਆਂ ਵਿਚ ਬੇਸ਼ੱਕ ਤਲਖ਼ੀ ਦੇਖੀ ਜਾਂਦੀ ਹੈ, ਪਰ ਇਨ੍ਹਾਂ ਦੋ ਦੇਸ਼ਾਂ ਦੇ ਪਿਛੋਕੜ ’ਤੇ ਬਣੀਆਂ ਫ਼ਿਲਮਾਂ ਦੀ ਸਫਲਤਾ ’ਤੇ ਸ਼ੱਕ ਨਹੀਂ ਕੀਤਾ ਜਾ ਸਕਦਾ। ਸਰਹੱਦ ਦੇ ਇਸ ਪਾਰ ਅਤੇ ਉਸ ਪਾਰ ਅਲੱਗ ਅਲੱਗ ਵਿਸ਼ਿਆਂ ’ਤੇ ਬਣੀਆਂ ਫ਼ਿਲਮਾਂ ਦੋਵੇਂ ਪਾਸੇ ਬਹੁਤ ਪਸੰਦ ਕੀਤੀਆਂ ਜਾਂਦੀਆਂ ਹਨ। ਇਨ੍ਹਾਂ ਫ਼ਿਲਮਾਂ ਵਿਚ ਵੰਡ ਤੋਂ ਲੈ ਕੇ ਸਰਹੱਦ ਅਤੇ ਜਾਸੂਸੀ ਦੀਆਂ ਕਹਾਣੀਆਂ ਨੂੰ ਦਰਸ਼ਕਾਂ ਵੱਲੋਂ ਖ਼ੂਬ ਪਿਆਰ ਮਿਲਦਾ ....

ਅਜ਼ੀਮ ਗੁਲੂਕਾਰ ਅਤੇ ਅਦਾਕਾਰ ਸੁਰਿੰਦਰ ਨਾਥ

Posted On May - 4 - 2019 Comments Off on ਅਜ਼ੀਮ ਗੁਲੂਕਾਰ ਅਤੇ ਅਦਾਕਾਰ ਸੁਰਿੰਦਰ ਨਾਥ
ਸੁਪਰ ਸਟਾਰ ਕੁੰਦਨ ਲਾਲ ਸਹਿਗਲ ਤੋਂ ਬਾਅਦ ਜੇ ਕਿਸੇ ਅਦਾਕਾਰ ਅਤੇ ਗੁਲੂਕਾਰ ਨੇ ਮਜ਼ੀਦ ਮਕਬੂਲੀਅਤ ਹਾਸਲ ਕੀਤੀ ਹੈ ਤਾਂ ਉਹ ਸੁਰਿੰਦਰ ਨਾਥ ਸਨ। ਇਹ ਉਹ ਜ਼ਮਾਨਾ ਸੀ ਜਦੋਂ ਕਾਮਯਾਬੀ ਦਾ ਬਾਇਸ ਉਹੀ ਫ਼ਨਕਾਰ ਮੰਨੇ ਜਾਂਦੇ ਸਨ ਜੋ ਅਦਾਕਾਰੀ ਦੇ ਨਾਲ-ਨਾਲ ਉਮਦਾ ਗੁਲੂਕਾਰੀ ’ਚ ਵੀ ਮੁਹਾਰਤ ਰੱਖਦੇ ਸਨ। ਇਹ ਖ਼ੂਬੀਆਂ ਇਸ ਗੱਭਰੂ ਵਿਚ ਮੌਜੂਦ ਸਨ। ....

ਗੱਡੀ ਜਾਂਦੀ ਏ ਛਲਾਂਗਾਂ ਮਾਰਦੀ…

Posted On April - 27 - 2019 Comments Off on ਗੱਡੀ ਜਾਂਦੀ ਏ ਛਲਾਂਗਾਂ ਮਾਰਦੀ…
ਦਰਸ਼ਕਾਂ ਨੂੰ ਫ਼ਿਲਮਾਂ ਵਿਚ ਰੇਲ ਦਾ ਦੌੜਨਾ ਖ਼ੂਬ ਪਸੰਦ ਹੈ। ਫ਼ਿਲਮਾਂ ‘ਅਨੁਪਮਾ’, ‘ਗੰਗਾ-ਜਮੁਨਾ’, ‘ਸੋਲ੍ਹਵਾਂ ਸਾਲ’, ‘ਆਸ਼ੀਰਵਾਦ’, ‘ਅਜਨਬੀ’, ‘ਜ਼ਮਾਨੇ ਕੋ ਦਿਖਾਨਾ ਹੈ’, ‘ਛੋਟੀ ਸੀ ਬਾਤ’, ‘ਬਾਤੋਂ ਬਾਤੋਂ ਮੇਂ’, ‘ਆਰਾਧਨਾ’, ‘ਸ਼ੋਲੇ’, ‘ਦੀਵਾਰ’, ‘ਜਾਨੀ ਦੁਸ਼ਮਨ’, ‘ਦਿਲਵਾਲੇ ਦੁਲਹਨੀਆ ਲੇ ਜਾਏਂਗੇ’, ‘ਦਿਲ ਸੇ’, ‘ਜਬ ਵੀ ਮੈੱਟ’, ‘ਪਰਿਣੀਤਾ’, ‘ਕਿਕ’, ‘ਰੋਬੋਟ’,‘ਦਿ ਟਰੇਨ’, ‘ਦਿ ਬਰਨਿੰਗ ਟਰੇਨ’, ‘ਸਵਦੇਸ਼’, ‘ਕੁਰਬਾਨ’, ‘ਤੇਜ’, ‘ਦਬੰਗ’, ‘ਤੀਸਮਾਰ ਖਾਂ’, ‘ਚੇਨਈ ਐਕਸਪ੍ਰੈੱਸ’, ‘ਸਾਥੀਆ’, ‘ਬਜਰੰਗੀ ਭਾਈਜਾਨ’ ਅਤੇ ‘ਵਧਾਈ ਹੋ’ ਸਮੇਤ ਕਈ ਫ਼ਿਲਮਾਂ ....

ਮਾਇਆਨਾਜ਼ ਗੁਲੂਕਾਰ ਜੀ.ਐੱਮ. ਦੁਰਾਨੀ

Posted On April - 27 - 2019 Comments Off on ਮਾਇਆਨਾਜ਼ ਗੁਲੂਕਾਰ ਜੀ.ਐੱਮ. ਦੁਰਾਨੀ
ਭਾਰਤੀ ਸਿਨਮਾ ਦੇ ਮਕਬੂਲ ਗੁਲੂਕਾਰ ਗ਼ੁਲਾਮ ਮੁਸਤਫ਼ਾ ਦੁਰਾਨੀ ਉਰਫ਼ ਜੀ. ਐੱਮ. ਦੁਰਾਨੀ ਦੀ ਪੈਦਾਇਸ਼ 1919 ’ਚ ਪੇਸ਼ਾਵਰ ਦੇ ਪੰਜਾਬੀ ਪਠਾਨ ਖ਼ਾਨਦਾਨ ਵਿਚ ਹੋਈ। ਇਨ੍ਹਾਂ ਦੇ ਵਾਲਿਦ ਹਕੀਮ ਹੋਣ ਦੇ ਨਾਲ ਸ਼ਾਇਰਾਨਾ ਸ਼ੌਕ ਵੀ ਰੱਖਦੇ ਸਨ। ਅਜਿਹੇ ਮਾਹੌਲ ਦਾ ਅਸਰ ਬਾਲ ਦੁਰਾਨੀ ’ਤੇ ਪੈਣਾ ਵੀ ਸੁਭਾਵਿਕ ਸੀ। ਲਿਹਾਜ਼ਾ ਉਨ੍ਹਾਂ ਨੇ ਗਾਉਣਾ ਸ਼ੁਰੂ ਕਰ ਦਿੱਤਾ। ....

ਇਤਿਹਾਸ ਦੇ ਬਦਲਦੇ ਰੰਗ

Posted On April - 27 - 2019 Comments Off on ਇਤਿਹਾਸ ਦੇ ਬਦਲਦੇ ਰੰਗ
ਹਿੰਦੁਸਤਾਨੀ ਫ਼ਿਲਮਾਂ ਦੇ ਸਫ਼ਰ ਵਿਚ ਬਹੁਤ ਸਾਰੀਆਂ ਫ਼ਿਲਮਾਂ ਇਤਿਹਾਸਕ ਦਸਤਾਵੇਜ਼ਾਂ ’ਤੇ ਆਧਾਰਿਤ ਬਣੀਆਂ। ਇਹੋ ਜਿਹੇ ਵਿਸ਼ਿਆਂ ਵਿਚ ਪਿਛਲੇ ਕੁਝ ਸਮੇਂ ਤੋਂ ਫ਼ਿਲਮ ਨਿਰਦੇਸ਼ਕਾਂ ਤੇ ਨਿਰਮਾਤਾਵਾਂ ਦੀ ਕੁਝ ਜ਼ਿਆਦਾ ਹੀ ਦਿਲਚਸਪੀ ਰਹੀ। ਇਨ੍ਹਾਂ ਵਿਚ ਖ਼ਾਸ ਤੌਰ ’ਤੇ ‘ਪਦਮਾਵਤ’ ‘ਮਣੀਕਰਣਿਕਾ’, ‘ਮੋਹਿੰਜੋ ਦਾਰੋ’, ‘ਬਾਜੀਰਾਓ ਮਸਤਾਨੀ’, ‘ਜੋਧਾ ਅਕਬਰ’ ‘ਮੰਗਲ ਪਾਂਡੇ’ ਤੇ ਕਈ ਹੋਰ। ....

ਅਭਿਨੇਤਰੀਆਂ ਦੀ ਵਿਦੇਸ਼ ਉਡਾਰੀ

Posted On April - 20 - 2019 Comments Off on ਅਭਿਨੇਤਰੀਆਂ ਦੀ ਵਿਦੇਸ਼ ਉਡਾਰੀ
ਅਭਿਨੇਤਰੀ ਪ੍ਰਿਅੰਕਾ ਚੋਪੜਾ ਦੇ ਬਾਅਦ ਇਲੀਆਨਾ ਡਿਕੂਰ’ਜ਼ ਵੀ ਵਿਆਹ ਕਰਕੇ ਵਿਦੇਸ਼ ਵਿਚ ਵੱਸ ਜਾਣਾ ਚਾਹੁੰਦੀ ਹੈ। ਉਂਜ ਇਲੀਆਨਾ ਨੂੰ ਸਾਲ ਵਿਚ ਜ਼ਿਆਦਾ ਸਮਾਂ ਵਿਦੇਸ਼ ਵਿਚ ਰਹਿਣਾ ਪਸੰਦ ਹੈ। ਪ੍ਰਿਅੰਕਾ ਨੇ ਤਾਂ ਹੁਣ ਅਮਰੀਕਾ ਵਿਚ ਪੂਰੀ ਤਰ੍ਹਾਂ ਨਾਲ ਆਪਣਾ ਆਸ਼ੀਆਨਾ ਬਣਾ ਲਿਆ ਹੈ। ਉਸਦਾ ਇਕ ਬੰਗਲਾ ਕੈਨੇਡਾ ਵਿਚ ਵੀ ਹੈ। ਉਂਜ ਸਾਡੀਆਂ ਅਭਿਨੇਤਰੀਆਂ ਲਈ ਵਿਦੇਸ਼ੀ ਜ਼ਮੀਨ ਨੂੰ ਆਪਣਾ ਘਰ ਬਣਾ ਲੈਣਾ ਕੋਈ ਨਵੀਂ ਗੱਲ ਨਹੀਂ ਹੈ। ....

ਪੰਜਾਬੀ ਫ਼ਿਲਮਾਂ ਦਾ ਭਾਈਆ ਜੀ ਓਮ ਪ੍ਰਕਾਸ਼

Posted On April - 20 - 2019 Comments Off on ਪੰਜਾਬੀ ਫ਼ਿਲਮਾਂ ਦਾ ਭਾਈਆ ਜੀ ਓਮ ਪ੍ਰਕਾਸ਼
ਮਸ਼ਹੂਰ ਮਜ਼ਾਹੀਆ ਅਦਾਕਾਰ ਓਮ ਪ੍ਰਕਾਸ਼ ਬਖ਼ਸ਼ੀ ਉਰਫ਼ ਓਮ ਪ੍ਰਕਾਸ਼ ਦੀ ਪੈਦਾਇਸ਼ ਸਾਂਝੇ ਪੰਜਾਬ ਦੀ ਰਾਜਧਾਨੀ ਲਾਹੌਰ ਦੇ ਕੂਚਾ ਬੇਲੀ ਰਾਮ ਦੇ ਪੰਜਾਬੀ ਖੱਤਰੀ ਪਰਿਵਾਰ ਵਿਚ 19 ਦਸੰਬਰ 1919 ਨੂੰ ਹੋਈ। ਇਨ੍ਹਾਂ ਦੇ ਪਿਤਾ ਸਰਦੇ-ਪੁੱਜਦੇ ਜ਼ਿਮੀਂਦਾਰ ਸਨ। ਲਿਹਾਜ਼ਾ ਦੋ ਭਰਾਵਾਂ ਤੇ ਇਕ ਭੈਣ ਦੇ ਵੀਰ ਓਮ ਪ੍ਰਕਾਸ਼ ਕੋਲ ਪੈਸੇ ਦੀ ਕੋਈ ਕਮੀ ਨਹੀਂ ਸੀ। ....

ਉਮਦਾ ਗੁਲੂਕਾਰ ਅਤੇ ਸੰਗੀਤਕਾਰ

Posted On April - 6 - 2019 Comments Off on ਉਮਦਾ ਗੁਲੂਕਾਰ ਅਤੇ ਸੰਗੀਤਕਾਰ
ਪੰਡਤ ਸ਼ਿਵ ਦਿਆਲ ਬਾਤਿਸ਼ ਉਰਫ਼ ਐੱਸ. ਡੀ. ਬਾਤਿਸ਼ ਦੀ ਪੈਦਾਇਸ਼ 14 ਦਸੰਬਰ, 1914 ਨੂੰ ਪਟਿਆਲਾ ਦੇ ਪੰਜਾਬੀ ਬ੍ਰਾਹਮਣ ਪਰਿਵਾਰ ਵਿਚ ਹੋਈ। ਬਾਲ ਵਰੇਸੇ ਹੀ ਬਾਤਿਸ਼ ਨੂੰ ਸੰਗੀਤ ਨਾਲ ਬੇਪਨਾਹ ਉਲਫ਼ਤ ਹੋ ਗਈ ਸੀ। ਮਹਿਜ਼ 7 ਸਾਲਾਂ ਦੀ ਉਮਰੇ ਉਸਨੇ ਆਪਣੀ ਆਵਾਜ਼ ਦੀ ਨੁਮਾਇਸ਼ ਇਕ ਵਿਆਹ ਸਮਾਗਮ ਵਿਚ ਪੇਸ਼ੇਵਰ ਸੰਗੀਤਕਾਰਾਂ ਦੀ ਮੌਜਦੂਗੀ ਵਿਚ ਕੀਤੀ, ਜਿੱਥੇ ਉਸਨੂੰ ਭਰਪੂਰ ਦਾਦ ਮਿਲੀ। ....

ਉਮਰਾਂ ’ਚ ਕੀ ਰੱਖਿਆ…

Posted On April - 6 - 2019 Comments Off on ਉਮਰਾਂ ’ਚ ਕੀ ਰੱਖਿਆ…
ਇਸ ਸਮੇਂ ਬੌਲੀਵੁੱਡ ਵਿਚ ਜਹਾਨਵੀ ਕਪੂਰ ਤੋਂ ਲੈ ਕੇ ਮਾਧੁਰੀ ਦੀਕਸ਼ਿਤ ਤਕ ਅਭਿਨੇਤਰੀਆਂ ਦੀਆਂ ਤਿੰਨ ਪੀੜ੍ਹੀਆਂ ਪੂਰੇ ਦਮ-ਖ਼ਮ ਨਾਲ ਸਰਗਰਮ ਹਨ। ਜਿੱਥੇ ਐਸ਼ਵਰਆ ਰਾਏ ਬੱਚਨ ਤੇ ਮਾਧੁਰੀ ਦੀਕਸ਼ਿਤ ਨੂੰ ਪਸੰਦੀਦਾ ਸਕਰਿਪਟ ਮਿਲ ਰਹੀ ਹੈ, ਉੱਥੇ ਕੰਗਨਾ ਰਣੌਤ, ਦੀਪਿਕਾ ਪਾਦੁਕੋਣ, ਅਨੁਸ਼ਕਾ ਸ਼ਰਮਾ ਨੂੰ ਲੈ ਕੇ ਵੱਡੇ ਵੱਡੇ ਵੱਡੇ ਪ੍ਰਾਜੈਕਟ ਚੱਲ ਰਹੇ ਹਨ। ....

ਸਮਾਜਿਕ ਗੁੰਝਲਾਂ ਦੀ ਅੱਕਾਸੀ

Posted On April - 6 - 2019 Comments Off on ਸਮਾਜਿਕ ਗੁੰਝਲਾਂ ਦੀ ਅੱਕਾਸੀ
ਚੜ੍ਹਦੇ ਤੇ ਲਹਿੰਦੇ ਪੰਜਾਬ ਦੇ ਲੋਕਾਂ ਦਾ ਬੁਨਿਆਦੀ ਸੁਭਾਅ ਤੇ ਵਰਤਾਰਾ ਕਿਸ ਤਰ੍ਹਾਂ ਦਾ ਹੈ? ਇਸਨੂੰ ਸਮਝਣ ਲਈ ਕਲਾ/ਸਿਨਮਾ ਦਾ ਸਹਾਰਾ ਲੈਣ ਵਿਚ ਕੋਈ ਝਿਜਕ ਮਹਿਸੂਸ ਨਹੀਂ ਕਰਨੀ ਚਾਹੀਦੀ। ਲਹਿੰਦੇ ਪੰਜਾਬ ਦੇ ਲੋਕਾਂ ਦੇ ਸੁਭਾਅ ਤੇ ਵਿਹਾਰ ਨੂੰ ਜਾਣਨ-ਪਛਾਣਨ ਲਈ ਉੱਥੋਂ ਦੀਆਂ ਫ਼ਿਲਮਾਂ ਦੀ ਘੋਖ-ਪੜਤਾਲ ਕਰਨਾ ਸਾਰਥਿਕ ਕਾਰਜ ਹੈ। ....
Available on Android app iOS app
Powered by : Mediology Software Pvt Ltd.