ਸ਼ੈਲਰ ਮਾਲਕਾਂ ਵੱਲੋਂ ਜੀਰੀ ਸਟੋਰ ਕਰਨ ਤੋਂ ਇਨਕਾਰ !    ਮਾਮਲਾ ਕਰਨਲ ਜ਼ਾਹਿਰ ਦੀ ਗੁੰਮਸ਼ੁਦਗੀ ਦਾ... !    ਲੋਕਾਂ ’ਤੇ ਹਾਵੀ ਹੋ ਰਿਹਾ ਤੰਤਰ !    ਇਹ ਆਕਾਸ਼ਵਾਣੀ ਹੈ, ਤੁਹਾਨੂੰ ਗਰਮੀ ਕਿਉਂ ਚੜ੍ਹੀ ਹੋਈ ਹੈ? !    ਸੁੰਨਾ ਹੋਇਆ ਬਾਬਲ ਦਾ ਵਿਹੜਾ, ਬੂਹਿਆਂ ਨੂੰ ਜਿੰਦਰੇ ਵੱਜੇ !    ਤਿੰਨ ਮਾਓਵਾਦੀ ਹਲਾਕ !    ਪਾਕਿ ’ਚ ਹਾਦਸਾ, 26 ਹਲਾਕ !    ਜ਼ੀਰਕਪੁਰ ਦੀਆਂ ਸੜਕਾਂ ਹੋਈਆਂ ਜਾਮ !    ਹਰਿਆਣਾ ਵਾਤਾਵਰਨ ਸੁਰੱਖਿਆ ਫਾਊਂਡੇਸ਼ਨ ਕਾਇਮ !    ਮੁੰਬਈ ਦੀਆਂ ਸੰਗਤਾਂ ਨੇ ਕੌਮਾਂਤਰੀ ਨਗਰ ਕੀਰਤਨ ਦੇ ਦਰਸ਼ਨ ਕੀਤੇ !    

ਸਰਗਮ › ›

Featured Posts
ਅਨੀਸ਼ਾ ਖਾਤੂਨ ਦਾ ਘਰ

ਅਨੀਸ਼ਾ ਖਾਤੂਨ ਦਾ ਘਰ

ਸੁਖਨਸਾਰ ਸਿੰਘ ਅਸੀਂ ਇਕ ਦਸਤਾਵੇਜ਼ੀ ਫ਼ਿਲਮ ਲਈ ਕੋਲਕਾਤਾ ਦੇ ਨਵੇਂ, ਪੁਰਾਣੇ,ਢਹੇ ਅਤੇ ਨਵੇਂ ਬਣ ਰਹੇ ਪੁਲਾਂ ਨੂੰ ਫ਼ਿਲਮਾਉਂਦਿਆਂ ਬਹੁਤ ਸਾਰੇ ਲੋਕਾਂ ਦੀ ਗੱਲਬਾਤ ਰਿਕਾਰਡ ਕਰ ਰਹੇ ਸੀ। ਇਕ ਦਿਨ ਸਾਨੂੰ ਇਕ ਪੁਲ ਹੇਠ ਰਹਿ ਰਹੇ ਪਰਿਵਾਰ ਦੀ ਛੋਟੀ ਨੂੰਹ ਦੱਸ ਰਹੀ ਸੀ ਕਿ ਜਦੋਂ ਪੁਲ ਉੱਪਰੋਂ ਭਾਰਾ ਵਾਹਨ ਲੰਘਦਾ ਹੈ ਤਾਂ ...

Read More

ਛੋਟਾ ਪਰਦਾ

ਛੋਟਾ ਪਰਦਾ

ਧਰਮਪਾਲ ਮੁੱਖ ਭੂਮਿਕਾ ਵਿਚ ਸੱਤਿਆਜੀਤ ਅਭਿਨੇਤਾ ਸੱਤਿਆਜੀਤ ਦੁਬੇ ਸਟਾਰ ਟੀਵੀ ਦੀ ਸਾਇੰਸ ਫਿਕਸ਼ਨ ਸੀਰੀਜ਼ ਵਿਚ ਅਦਾਕਾਰੀ ਕਰਨ ਲਈ ਪੂਰੀ ਤਰ੍ਹਾਂ ਤਿਆਰ ਹੈ। ਇਸ ਸੀਰੀਜ਼ ਵਿਚ ਸਾਇੰਸ ਫਿਕਸ਼ਨ ਅਤੇ ਪੌਰਾਣਿਕ ਕਥਾਵਾਂ ਦੇ ਮਿਸ਼ਰਣ ਨਾਲ ਹੀ ਇਸ ਵਿਚ ਹਾਸੀ ਮਜ਼ਾਕ ਵੀ ਹੋਵੇਗਾ। ਇਸਨੂੰ ਬਿਲਕੁਲ ਨਵੇਂ ਸ਼ੋਅ ਦੇ ਰੂਪ ਵਿਚ ਪ੍ਰਸਾਰਿਤ ਕੀਤਾ ਜਾ ਰਿਹਾ ਹੈ। ...

Read More

ਚਿੱਤਰਾਂ ਨਾਲ ਸੰਵਾਦ ਰਚਾਉਂਦੀ ਅੰਮ੍ਰਿਤਾ

ਚਿੱਤਰਾਂ ਨਾਲ ਸੰਵਾਦ ਰਚਾਉਂਦੀ ਅੰਮ੍ਰਿਤਾ

ਸਤਨਾਮ ਸਾਦਿਕ ਅੰਮ੍ਰਿਤਾ ਅਜਿਹੀ ਚਿੱਤਰਕਾਰ ਹੈ ਜੋ ਆਪਣੀ ਕਲਾ ਦੀ ਬਦੌਲਤ ਦਿਨ-ਬ-ਦਿਨ ਵਧੇਰੇ ਸੁਹਿਰਦ ਚਿੱਤਰ ਉਕੇਰ ਕੇ ਪੰਜਾਬ ਦਾ ਨਾਮ ਰੌਸ਼ਨ ਕਰ ਰਹੀ ਹੈ। ਮਾਝੇ ਦੀ ਜੰਮਪਲ ਇਹ ਧੀ ਸੰਪੂਰਨ ਵਿਸ਼ਵ ਨੂੰ ਆਪਣੀ ਕਲਾ ਦੀ ਬਦੌਲਤ ਕਲਾਵੇ ਵਿਚ ਲੈਣਾ ਚਾਹੁੰਦੀ ਹੈ। ਉਹ ਆਪਣੀ ਕਲਾਕਾਰੀ ਵਿਚ ਅਜਿਹੇ ਸੁਨੇਹੇ ਭਰ ਦਿੰਦੀ ਹੈ ਕਿ ...

Read More

ਕਿਰਤ ਦੇ ਸੱਚ ਨੂੰ ਪ੍ਰਣਾਇਆ ਨੌਜਵਾਨ

ਕਿਰਤ ਦੇ ਸੱਚ ਨੂੰ ਪ੍ਰਣਾਇਆ ਨੌਜਵਾਨ

ਦਵਿੰਦਰ ਵਰਮਾ ਇਹ ਨੌਜਵਾਨ ਕਿਰਤ ਦੇ ਸੱਚ ਨੂੰ ਪਛਾਣਦਾ ਹੈ ਤਾਂ ਹੀ ਤਾਂ ਉਸਨੇ ਚੰਗੀ ਪੜ੍ਹਾਈ ਕੀਤੀ ਹੋਣ ਦੇ ਬਾਵਜੂਦ ਕੋਈ ਬੱਝਵਾਂ ਰੁਜ਼ਗਾਰ ਨਾ ਮਿਲਣ ਲਈ ਸਰਕਾਰਾਂ ਨੂੰ ਦੋਸ਼ੀ ਠਹਿਰਾਉਣ ਦੀ ਬਜਾਏ ਖ਼ੁਦ ਹੰਭਲਾ ਮਾਰਿਆ ਹੈ। ਉਹ ਨੌਕਰੀ ਨਾ ਹੋਣ ਦਾ ਰੋਣਾ ਨਹੀਂ ਰੋਂਦਾ, ਨਾ ਹੀ ਆਪਣੇ ਹੱਥ ਵਿਚ ਬੀ.ਟੈੱਕ ਦੀ ...

Read More

ਪੰਜਾਹ ਸਾਲ ਬਾਅਦ

ਪੰਜਾਹ ਸਾਲ ਬਾਅਦ

ਵੰਡ ਦੇ ਦੁੱਖੜੇ ਸਾਂਵਲ ਧਾਮੀ ਮੇਰਾ ਨਾਂ ਮੁਹਮੰਦ ਸ਼ਫ਼ੀ ਹੈ। ਮੈਂ ਮੋਗਾ ਜ਼ਿਲ੍ਹੇ ਦੇ ਪਿੰਡ ਥਰਾਜ ’ਚ ਰਹਿੰਦਾ ਹਾਂ। ਸੰਤਾਲੀ ਵੇਲੇ ਮੇਰੀ ਉਮਰ ਦਸ ਕੁ ਸਾਲ ਸੀ। ਮੇਰੇ ਦੋ ਭਰਾ, ਹਨੀਫ਼ ਤੇ ਹਬੀਬ ਮੈਥੋਂ ਵੱਡੇ ਸਨ ਅਤੇ ਜਮੀਲ ਤੇ ਹਮੀਦ ਮੈਥੋਂ ਛੋਟੇ। ਸਾਡੀ ਇਕ ਭੈਣ ਵੀ ਸੀ। ਪਿੰਡ ਦੇ ਬਹੁਤੇ ਮੁਸਲਮਾਨ ਸਾਡੇ ...

Read More

ਛੋਟਾ ਪਰਦਾ

ਛੋਟਾ ਪਰਦਾ

ਧਰਮਪਾਲ ਸੁਧਾ ਚੰਦਰਨ ਬਣੀ ਜੱਜ ਸੋਨੀ ਐਂਟਰਟੇਨਮੈਂਟ ਟੈਲੀਵਿਜ਼ਨ ਦਰਸ਼ਕਾਂ ਲਈ ਵਿਲੱਖਣ ਵਿਸ਼ਿਆਂ ’ਤੇ ਆਧਾਰਿਤ ਸ਼ੋਅ ਬਣਾਉਣ ਵਿਚ ਮੋਹਰੀ ਰਿਹਾ ਹੈ। ਉਸਦੀ ਨਵੀਂ ਪੇਸ਼ਕਸ਼ ਇਸਤੋਂ ਅਲੱਗ ਨਹੀਂ ਹੈ। ਸ਼ੋਅ ‘ਤਾਰਾ ਫਰਾਮ ਸਤਾਰਾ’ ਜੋ ਪਹਿਲਾਂ ਹੀ ਪ੍ਰਸਾਰਿਤ ਹੋ ਰਿਹਾ ਹੈ, ਇਸਨੇ ਨਾਟਕੀ ਅੰਦਾਜ਼ ਦੀ ਨਵੀਂ ਸ਼ੈਲੀ ਦਾ ਪ੍ਰਦਰਸ਼ਨ ਕਰਦੇ ਹੋਏ ਦਰਸ਼ਕਾਂ ਦਾ ਬਹੁਤ ਮਨੋਰੰਜਨ ...

Read More

ਰੰਗਮੰਚ ਤੋਂ ਫ਼ਿਲਮਾਂ ਵੱਲ ਆਈ ਜੋਤ

ਰੰਗਮੰਚ ਤੋਂ ਫ਼ਿਲਮਾਂ ਵੱਲ ਆਈ ਜੋਤ

ਸੁਰਜੀਤ ਜੱਸਲ ਪੰਜਾਬੀ ਰੰਗਮੰਚ ਤੋਂ ਫ਼ਿਲਮਾਂ ਵੱਲ ਆਈ ਜੋਤ ਅਰੋੜਾ ਚੰਗੇ ਕਿਰਦਾਰਾਂ ਨਾਲ ਸਾਂਝ ਪਾਉਣ ਵਾਲੀ ਉਹ ਅਦਾਕਾਰਾ ਹੈ ਜਿਸਨੂੰ ਪਰਿਵਾਰਕ ਮਾਹੌਲ ’ਚੋਂ ਮਿਲੀ ਕਲਾ ਗੁੜ੍ਹਤੀ ਨੇ ਰੰਗਮੰਚ ਨਾਲ ਜੁੜਨ ਲਈ ਪ੍ਰੇਰਿਤ ਕੀਤਾ। ਸਿੱਧੇ ਫ਼ਿਲਮਾਂ ਵੱਲ ਆਉਣ ਦੇ ਉਸ ਕੋਲ ਅਨੇਕਾਂ ਮੌਕੇ ਸੀ, ਪਰ ਉਸਨੇ ਹਮੇਸ਼ਾਂ ਸਿੱਖਣ ਨੂੰ ਪਹਿਲ ਦਿੱਤੀ। ਉਸਨੇ ...

Read More


 • ਪੰਜਾਹ ਸਾਲ ਬਾਅਦ
   Posted On September - 21 - 2019
  ਮੇਰਾ ਨਾਂ ਮੁਹਮੰਦ ਸ਼ਫ਼ੀ ਹੈ। ਮੈਂ ਮੋਗਾ ਜ਼ਿਲ੍ਹੇ ਦੇ ਪਿੰਡ ਥਰਾਜ ’ਚ ਰਹਿੰਦਾ ਹਾਂ। ਸੰਤਾਲੀ ਵੇਲੇ ਮੇਰੀ ਉਮਰ ਦਸ ਕੁ....
 • ਕਿਰਤ ਦੇ ਸੱਚ ਨੂੰ ਪ੍ਰਣਾਇਆ ਨੌਜਵਾਨ
   Posted On September - 21 - 2019
  ਇਹ ਨੌਜਵਾਨ ਕਿਰਤ ਦੇ ਸੱਚ ਨੂੰ ਪਛਾਣਦਾ ਹੈ ਤਾਂ ਹੀ ਤਾਂ ਉਸਨੇ ਚੰਗੀ ਪੜ੍ਹਾਈ ਕੀਤੀ ਹੋਣ ਦੇ ਬਾਵਜੂਦ ਕੋਈ ਬੱਝਵਾਂ....
 • ਚਿੱਤਰਾਂ ਨਾਲ ਸੰਵਾਦ ਰਚਾਉਂਦੀ ਅੰਮ੍ਰਿਤਾ
   Posted On September - 21 - 2019
  ਅੰਮ੍ਰਿਤਾ ਅਜਿਹੀ ਚਿੱਤਰਕਾਰ ਹੈ ਜੋ ਆਪਣੀ ਕਲਾ ਦੀ ਬਦੌਲਤ ਦਿਨ-ਬ-ਦਿਨ ਵਧੇਰੇ ਸੁਹਿਰਦ ਚਿੱਤਰ ਉਕੇਰ ਕੇ ਪੰਜਾਬ ਦਾ ਨਾਮ ਰੌਸ਼ਨ ਕਰ....
 • ਅਨੀਸ਼ਾ ਖਾਤੂਨ ਦਾ ਘਰ
   Posted On September - 21 - 2019
  ਅਸੀਂ ਇਕ ਦਸਤਾਵੇਜ਼ੀ ਫ਼ਿਲਮ ਲਈ ਕੋਲਕਾਤਾ ਦੇ ਨਵੇਂ, ਪੁਰਾਣੇ,ਢਹੇ ਅਤੇ ਨਵੇਂ ਬਣ ਰਹੇ ਪੁਲਾਂ ਨੂੰ ਫ਼ਿਲਮਾਉਂਦਿਆਂ ਬਹੁਤ ਸਾਰੇ ਲੋਕਾਂ ਦੀ....

ਪੰਜਾਬੀ ਰੰਗਮੰਚ ਨੂੰ ਭਾਗ ਲਾਉਣ ਵਾਲੀ ਲਾਜ ਬੇਦੀ

Posted On February - 23 - 2019 Comments Off on ਪੰਜਾਬੀ ਰੰਗਮੰਚ ਨੂੰ ਭਾਗ ਲਾਉਣ ਵਾਲੀ ਲਾਜ ਬੇਦੀ
ਲਾਜ ਬੇਦੀ ਅਜਿਹੀ ਪੰਜਾਬੀ ਕਲਾਕਾਰ ਸੀ ਜਿਸਨੇ ਅਫ਼ਰੀਕਾ ਵਿਚ ਜਨਮ ਲੈ ਕੇ ਪੰਜਾਬੀ ਰੰਗਮੰਚ ਨੂੰ ਚਾਰ ਚੰਨ ਲਾਉਣ ਵਿਚ ਮਹੱਤਵਪੂਰਨ ਯੋਗਦਾਨ ਪਾਇਆ। 11 ਸਾਲ ਦੀ ਉਮਰ ਵਿਚ ਹੀ ਯਤੀਮ ਹੋਣ ਦੇ ਬਾਵਜੂਦ ਉਸਨੇ ਹੌਸਲਾ ਨਹੀਂ ਹਾਰਿਆ ਬਲਕਿ ਆਉਣ ਵਾਲੀਆਂ ਪੀੜ੍ਹੀਆਂ ਲਈ ਪ੍ਰੇਰਨਾ ਸਰੋਤ ਬਣੀ। ਉਸਨੇ ਆਪਣਾ ਅਦਾਕਾਰੀ ਦਾ ਕਰੀਅਰ ਖ਼ੁਦ ਬਣਾਇਆ। ....

‘ਚਗਲ’ ਲੈ ਕੇ ਆਇਆ ਭਗਵੰਤ ਕੰਗ

Posted On February - 23 - 2019 Comments Off on ‘ਚਗਲ’ ਲੈ ਕੇ ਆਇਆ ਭਗਵੰਤ ਕੰਗ
ਪੰਜਾਬੀ ਵਿਰਸਾ ਦੁਨੀਆਂ ਭਰ ਵਿਚ ਅਲੱਗ ਤੇ ਮਾਣਮੱਤੀ ਪਛਾਣ ਰੱਖਦਾ ਹੈ। ਇਸਨੂੰ ਪੰਜਾਬੀ ਸਿਨਮਾ ਰਾਹੀਂ ਹੋਰ ਚਾਰ ਚੰਨ ਲਾਉਣ ਵਿਚ ਅਹਿਮ ਭੂਮਿਕਾ ਨਿਭਾ ਰਿਹਾ ਹੈ ਨੌਜਵਾਨ ਨਿਰਦੇਸ਼ਕ ਭਗਵੰਤ ਕੰਗ। ਉਹ ਪੰਜਾਬੀ ਸਾਹਿਤ ਦੀਆਂ ਕਈ ਚੰਗੀਆਂ ਕਹਾਣੀਆਂ ’ਤੇ ਬਿਹਤਰੀਨ ਲਘੂ ਫ਼ਿਲਮਾਂ ਦਾ ਨਿਰਦੇਸ਼ਨ ਕਰਨ ਵਿਚ ਯੋਗਦਾਨ ਪਾ ਰਿਹਾ ਹੈ। ....

ਛੋਟਾ ਪਰਦਾ

Posted On February - 23 - 2019 Comments Off on ਛੋਟਾ ਪਰਦਾ
ਸਨੇਹਾ ਵਾਘ ਸੋਨੀ ਐਂਟਰਟੇਨਮੈਂਟ ਟੈਲੀਵਿਜ਼ਨ ਦੇ ਸ਼ੋਅ ‘ਚੰਦਰਗੁਪਤ ਮੌਰਿਆ’ ਵਿਚ ਮੂਰਾ ਦੀ ਭੂਮਿਕਾ ਨਿਭਾ ਰਹੀ ਹੈ ਅਤੇ ਅਸਲ ਜੀਵਨ ਵਿਚ ਫਿੱਟ ਹੋਣ ਲਈ ਕੋਸ਼ਿਸ਼ਾਂ ਕਰ ਰਹੀ ਹੈ। ਸਨੇਹਾ ਲਗਾਤਾਰ ਕੰਮ ਕਰ ਰਹੀ ਹੈ ਅਤੇ ਇਸ ਲਈ ਉਸਨੂੰ ਕਸਰਤ ਕਰਨ ਲਈ ਬਹੁਤ ਘੱਟ ਸਮਾਂ ਮਿਲ ਰਿਹਾ ਹੈ। ਸੁਭਾਵਿਕ ਹੈ ਕਿ ਇਸ ਨਾਲ ਭਾਰ ਵਧਣਾ ਸ਼ੁਰੂ ਹੋ ਗਿਆ। ....

ਸੱਚੀ ਦੋਸਤੀ ਦੀ ਅਹਿਮੀਅਤ ਦਰਸਾਉਂਦੀ ‘ਹਾਈਐਂਡ ਯਾਰੀਆਂ’

Posted On February - 16 - 2019 Comments Off on ਸੱਚੀ ਦੋਸਤੀ ਦੀ ਅਹਿਮੀਅਤ ਦਰਸਾਉਂਦੀ ‘ਹਾਈਐਂਡ ਯਾਰੀਆਂ’
ਕਾਮੇਡੀ ਤੇ ਵਿਆਹ ਕਲਚਰ ਦੀਆਂ ਫ਼ਿਲਮਾਂ ਵੇਖ-ਵੇਖ ਕੇ ਅੱਕ ਚੁੱਕੇ ਦਰਸ਼ਕਾਂ ਲਈ ਹੁਣ ਪੰਜਾਬੀ ਸਿਨਮਾ ਨਵੇਂ ਵਿਸ਼ੇ ਦੀਆਂ ਦਿਲਚਸਪ ਫ਼ਿਲਮਾਂ ਲੈ ਕੇ ਆ ਰਿਹਾ ਹੈ। ਸਾਲ ਦੇ ਆਰੰਭ ’ਚ ਜਿੱਥੇ ਕੁਝ ਫ਼ਿਲਮਾਂ ਨੇ ਪੰਜਾਬ ਦੀਆਂ ਸਮੱਸਿਆਵਾਂ ਦੀ ਮਨੋਰੰਜਨ ਰਾਹੀਂ ਗੱਲ ਕੀਤੀ, ਉੱਥੇ ਨਵੀਂ ਉਮਰ ਦੇ ਨਿਰਦੇਸ਼ਕ ਪੰਕਜ ਬੱਤਰਾ ਨੇ ਆਪਣੀ ਨਵੀਂ ਫ਼ਿਲਮ ‘ਹਾਈਐਂਡ ਯਾਰੀਆਂ’ ਨਾਲ ਵਿਦੇਸ਼ ਰਹਿੰਦੇ ਤਿੰਨ ਨੌਜਵਾਨਾਂ ਦੀ ਸੱਚੀ ਦੋਸਤੀ ਦੀ ਅਹਿਮੀਅਤ ਨੂੰ ....

ਛੋਟਾ ਪਰਦਾ

Posted On February - 16 - 2019 Comments Off on ਛੋਟਾ ਪਰਦਾ
ਅਭਿਨੇਤਰੀ ਕਾਮਨਾ ਪਾਠਕ ਜਲਦੀ ਹੀ ਐਂਡਟੀਵੀ ਦੇ ਆਗਾਮੀ ਸ਼ੋਅ ‘ਹੱਪੂ’ ਵਿਚ 9 ਸ਼ਰਾਰਤੀ ਬੱਚਿਆਂ ਦੀ ਮਾਂ ਦੇ ਕਿਰਦਾਰ ਵਿਚ ਨਜ਼ਰ ਆਏਗੀ। ਉਹ ਥੀਏਟਰ ਜਗਤ ਵਿਚ ਵੱਡਾ ਨਾਂ ਕਮਾਉਣਾ ਚਾਹੁੰਦੀ ਸੀ। ਉਸਨੇ ਅਨੇਕ ਮਸ਼ਹੂਰ ਨਿਰਦੇਸ਼ਕਾਂ ਦੇ ਨਾਟਕਾਂ ਵਿਚ ਕੰਮ ਕੀਤਾ ਅਤੇ ਹੁਣ ਉਹ ਐਂਡ ਟੀਵੀ ’ਤੇ ਆਪਣੀ ਅਦਾਕਾਰੀ ਦਿਖਾਉਣ ਲਈ ਤਿਆਰ ਹੈ। ....

ਸੱਭਿਆਚਾਰਕ ਗਾਇਕੀ ਨੂੰ ਸਮਰਪਿਤ ਜਗਜੀਤ ਮੁਕਤਸਰੀ

Posted On February - 16 - 2019 Comments Off on ਸੱਭਿਆਚਾਰਕ ਗਾਇਕੀ ਨੂੰ ਸਮਰਪਿਤ ਜਗਜੀਤ ਮੁਕਤਸਰੀ
ਅਜੋਕੇ ਦੌਰ ਵਿਚ ਹਰ ਸੂਝਵਾਨ ਸਰੋਤਾ ਮੌਜੂਦਾ ਪੰਜਾਬੀ ਗਾਇਕੀ ਬਾਰੇ ਫ਼ਿਕਰਮੰਦ ਹੈ। ਉਹ ਅਸ਼ਲੀਲ, ਲੱਚਰ, ਮਾਰਧਾੜ, ਨਸ਼ਿਆਂ ਅਤੇ ਹਥਿਆਰਾਂ ਦੇ ਪ੍ਰਚਾਰ ਵਾਲੀ ਇਸ ਫੂਹੜ ਕਿਸਮ ਦੀ ਸ਼ੋਰ-ਸ਼ਰਾਬੇ ਵਾਲੀ ਗਾਇਕੀ ਤੋਂ ਉਕਤਾ ਚੁੱਕਾ ਹੈ। ਅਜਿਹੇ ਗੰਧਲੇ ਵਾਤਾਵਰਨ ਵਿਚ ਕੁਝ ਇਕ ਉਹ ਗਾਇਕ ਜਿਨ੍ਹਾਂ ਦੀ ਗਿਣਤੀ ਭਾਵੇਂ ਆਟੇ ਵਿਚ ਲੂਣ ਬਰਾਬਰ ਹੈ, ਉਹ ਸੂਝਵਾਨ ਸਰੋਤਿਆਂ ਲਈ ਆਸ ਦੀ ਕਿਰਨ ਹਨ। ਉਨ੍ਹਾਂ ਨੇ ਨੈਤਿਕ ਕਦਰਾਂ ਕੀਮਤਾਂ ਵਾਲੇ ਸੱਚੇ-ਸੁੱਚੇ ....

ਮੁੜ ਨਹੀਂ ਆਇਆ ਗਾਮਾ ਗਵੱਈਆ

Posted On February - 16 - 2019 Comments Off on ਮੁੜ ਨਹੀਂ ਆਇਆ ਗਾਮਾ ਗਵੱਈਆ
ਮੁਸਲਮਾਨਾਂ ਦੇ ਤੇਲੀ, ਕਸਾਈ, ਮੋਚੀ, ਕੰਜਰ, ਭਰਾਈਂ, ਅਰਾਈਂ, ਪਾਲੀ, ਜੁਲਾਹੇ, ਰੰਗਰੇਜ਼, ਨਿਲਾਰੀ, ਲਲਾਰੀ ਤੇ ਮੁਗਲਾਂ ਸਮੇਤ ਕਦੇ ਬਾੜ੍ਹੀਆਂ ਕਲਾਂ (ਹੁਸ਼ਿਆਰਪੁਰ) ਵਿਚ 36 ਬਰਾਦਰੀਆਂ ਵੱਸਦੀਆਂ ਸਨ। ਭਲੇ ਵਕਤੀਂ ਕਿਸੇ ਪਿੰਡ ਲਈ ਇਹ ਬੜੇ ਮਾਣ ਵਾਲੀ ਗੱਲ ਸੀ, ਪਰ ਸੰਨ ਸੰਤਾਲੀ ਵਿਚ ਇਹ ਲੋਕ ਵੀ ਇੱਥੋਂ ਉਡਾਰੀ ਮਾਰ ਗਏ। ਉਹ ਲੋਕ ਪਤਾ ਨ੍ਹੀਂ ਕਿੱਥੇ ਕਿੱਥੇ ਜਾ ਵਸੇ। ....

ਹਿਜਰਤ ਕਰ ਗਿਆਂ ਨੂੰ ਯਾਦ ਕਰਦਿਆਂ

Posted On February - 9 - 2019 Comments Off on ਹਿਜਰਤ ਕਰ ਗਿਆਂ ਨੂੰ ਯਾਦ ਕਰਦਿਆਂ
ਡੁਮੇਲੀ (ਕਪੂਰਥਲਾ) ਵਿਚ ਮੁਸਲਮਾਨਾਂ ਦਾ ਰੈਣ-ਵਸੇਰਾ ਮੁੱਢੋਂ ਹੀ ਸੀ, ਪਰ ਇਹ ਲੋਕ ਨਿਰੋਲ ਕਾਮੇ ਸਨ। ਗੁੱਜਰ ਭੇਡਾਂ ਬੱਕਰੀਆਂ ਪਾਲਦੇ। ਅਰਾਈਂ ਸਬਜ਼ੀਆਂ ਉਗਾਉਂਦੇ। ਅੱਧ ਵਟਾਈ ’ਤੇ ਖੇਤੀ ਕਰਦੇ। ਤੇਲੀ ਕੋਹਲੂ ਬੀੜਦੇ। ਲਲਾਰੀ ਕੱਪੜੇ ਰੰਗਦੇ, ਕੁਝ ਮੁਸਲਮਾਨ ਕੱਪੜੇ ਬੁਣਦੇ। ਬਹੁਤੇ ਲੁਹਾਰਾ ਕੰਮ ਕਰਦੇ। ਇੱਥੋਂ ਦੀਆਂ ਖੂਹ- ਟਿੰਡਾਂ ਨਿਵੇਕਲੀ ਭੱਲ ਰੱਖਦੀਆਂ। ਮੁਸਲਮਾਨਾਂ ਦੇ ਆਪਣੇ ਖ਼ਰਾਸ ਵੀ ਸਨ, ਬਹੁਤਿਆਂ ਕੋਲ ਝੋਟੇ ਸਨ, ਇਕ ਦੋ ਕੋਲ ਊਠ। ਲਾਗ ਸੁਨੇਹੇ ਲਈ ਮਰਾਸੀ। ਮੇਲਾ ਫ਼ਕੀਰ ਮਸ਼ਹੂਰ 

ਚਰਚਿਤ ਗੀਤਾਂ ਦਾ ਲਿਖਾਰੀ ਸਿੱਧੂ ਪੰਜਗਰਾਈਆਂ ਵਾਲਾ

Posted On February - 9 - 2019 Comments Off on ਚਰਚਿਤ ਗੀਤਾਂ ਦਾ ਲਿਖਾਰੀ ਸਿੱਧੂ ਪੰਜਗਰਾਈਆਂ ਵਾਲਾ
ਪੰਜਾਬੀ ਗਾਇਕੀ ਦੇ ਇਤਿਹਾਸ ਵਿਚ ਗੀਤਕਾਰ ਸਿੱਧੂ ਪੰਜਗਰਾਈਆਂ ਵਾਲਾ ਜਾਣਿਆ ਪਛਾਣਿਆ ਨਾਂ ਹੈ ਜੋ ਆਪਣੇ ਕੁਝ ਕੁ ਗੀਤਾਂ ਨਾਲ ਹੀ ਚਰਚਾ ਵਿਚ ਆ ਗਿਆ ਸੀ। ਕਰਤਾਰ ਰਮਲਾ ਤੇ ਸੁਖਵੰਤ ਸੁੱਖੀ ਦੀ ਆਵਾਜ਼ ਵਿਚ ਚਰਚਿਤ ਦੋਗਾਣੇ ‘ਬੋਚੀ ਵੇ ਮਿੱਤਰਾ, ਕੰਧ ਤੋਂ ਸਿੱਟਾਂ ਗੰਡਾਸਾ’ ਅਤੇ ‘ਨਿਰਾਂ ਬਾਬੇ ਦੇ ਤਬੀਤ ’ਤੇ ਨਾ ਰਹੀ’ ਸਿੱਧੂ ਦੀ ਅੱਜ ਵੀ ਪਛਾਣ ਬਣੇ ਹੋਏ ਹਨ। ....

ਲਹਿੰਦੇ ਪੰਜਾਬ ਦਾ ਪਹਿਲਾ ਸੁਪਰਸਟਾਰ

Posted On February - 9 - 2019 Comments Off on ਲਹਿੰਦੇ ਪੰਜਾਬ ਦਾ ਪਹਿਲਾ ਸੁਪਰਸਟਾਰ
ਅਭਿਨੇਤਾ ਸੁਧੀਰ ਨੂੰ ਪਾਕਿਸਤਾਨੀ ਫ਼ਿਲਮਾਂ ਦੇ ਪਹਿਲੇ ਸੁਪਰਸਟਾਰ ਹੋਣ ਦਾ ਮਾਣ ਹਾਸਲ ਹੈ। ਸ਼ਾਹ ਜ਼ਮਾਨ ਖ਼ਾਨ ਅਫ਼ਰੀਦੀ ਉਰਫ਼ ਸੁਧੀਰ ਦਾ ਜਨਮ 25 ਜਨਵਰੀ, 1922 ਨੂੰ ਲਾਹੌਰ ਵਿਚ ਹੋਇਆ। ਮੂਲ ਰੂਪ ਵਿਚ ਪਸ਼ਤੋ ਇਲਾਕੇ ਦਾ ਰਹਿਣ ਵਾਲਾ ਇਹ ਨਾਇਕ ਪਾਕਿਸਤਾਨੀ ਫ਼ਿਲਮਾਂ ਦਾ ਪਹਿਲਾ ਐਕਸ਼ਨ ਹੀਰੋ ਸੀ। ਉਹ ਪੰਜਾਬੀ ਤੇ ਉਰਦੂ ਫ਼ਿਲਮਾਂ ਦਾ ਆਪਣੇ ਸਮੇਂ ਦਾ ਹਿੱਟ ਨਾਂ ਸੀ। ....

ਛੋਟਾ ਪਰਦਾ

Posted On February - 9 - 2019 Comments Off on ਛੋਟਾ ਪਰਦਾ
ਸੋਨੀ ਸਬ ਦੇ ਸ਼ੋਅ ‘ਬੈਂਡ ਬਾਜਾ ਬੰਦ ਦਰਵਾਜ਼ਾ’ ਵਿਚ ਅਦਾਕਾਰਾ ਨੀਲੂ ਕੋਹਲੀ ਸਰਿਤਾ ਖੁਰਾਣਾ ਦਾ ਕਿਰਦਾਰ ਨਿਭਾ ਰਹੀ ਹੈ। ਉਸਨੇ ਟੀਵੀ ’ਤੇ ਮਾਂ ਦੀ ਭੂਮਿਕਾ ਨਿਭਾਉਣ ਵਿਚ ਮੁਹਾਰਤ ਹਾਸਲ ਕਰ ਲਈ ਹੈ। ਇਸ ਸਬੰਧੀ ਉਹ ਦੱਸਦੀ ਹੈ ਕਿ ਇਹ ਮੁਹਾਰਤ ਉਸਨੇ ਉਸ ਸਮੇਂ ਟੀਵੀ ’ਤੇ ਵੱਡੇ ਬੱਚਿਆਂ ਦੀ ਮਾਂ ਬਣਕੇ ਹਾਸਲ ਕੀਤੀ ਜਦੋਂ ਉਸਦੇ ਆਪਣੇ ਬੱਚੇ ਬਹੁਤ ਛੋਟੇ ਸਨ। ਉਸਨੂੰ ਖ਼ੁਸ਼ੀ ਹੈ ਕਿ ਉਹ ਹੁਣ ....

ਲੋਕ ਸੰਗੀਤ ਦਾ ਸ਼ੌਕੀ ਜਗਜੀਤ ਸਿੰਘ ਸੇਖੋਂ

Posted On February - 2 - 2019 Comments Off on ਲੋਕ ਸੰਗੀਤ ਦਾ ਸ਼ੌਕੀ ਜਗਜੀਤ ਸਿੰਘ ਸੇਖੋਂ
ਕਹਿੰਦੇ ਨੇ ਕਿ ਸ਼ੌਕ ਦਾ ਕੋਈ ਮੁੱਲ ਨਹੀਂ ਹੁੰਦਾ। ਸ਼ੌਕ ਪਾਲਣ ਵਾਲੇ ਆਪਣੇ ਵਿੱਤ ਤੋਂ ਵੀ ਵੱਧ ਕਰ ਗੁਜ਼ਰਦੇ ਹਨ। ਕਈਆਂ ਦੇ ਸ਼ੌਕ ਨਿੱਜ ਤਕ ਸੀਮਤ ਹੁੰਦੇ ਹਨ, ਪਰ ਕਈਆਂ ਦੇ ਨਿੱਜੀ ਹੁੰਦੇ ਹੋਏ ਦੂਸਰਿਆਂ ਲਈ ਵੀ ਮਹੱਤਵ ਰੱਖਦੇ ਹਨ। ਇਸ ਦੇ ਨਾਲ ਨਾਲ ਜੇ ਸ਼ੌਕ ਵਿਰਸੇ ਜਾਂ ਸੱਭਿਆਚਾਰ ਨਾਲ ਜੁੜਿਆ ਹੋਵੇ ਤਾਂ ‘ਸੋਨੇ ’ਤੇ ਸੁਹਾਗੇ’ ਵਾਲੀ ਗੱਲ ਹੋ ਜਾਂਦੀ ਹੈ। ਇਸੇ ਤਰ੍ਹਾਂ ਦਾ ਇਕ ....

ਛੋਟਾ ਪਰਦਾ

Posted On February - 2 - 2019 Comments Off on ਛੋਟਾ ਪਰਦਾ
ਸੰਗੀਤਕਾਰ ਏ.ਆਰ. ਰਹਿਮਾਨ ਜਲਦੀ ਹੀ ਟੀਵੀ ’ਤੇ ਆਪਣੀ ਨਵੀਂ ਪਾਰੀ ਦੀ ਸ਼ੁਰੂਆਤ ਕਰਨ ਵਾਲਾ ਹੈ। ਉਹ ਸਟਾਰ ਪਲੱਸ ਦੇ ਚਾਰ ਵਾਰ ਐਮੀ ਐਵਾਰਡ ਜਿੱਤਣ ਵਾਲੇ ਸ਼ੋਅ ‘ਦਿ ਵੌਇਸ’ ਵਿਚ ਸੁਪਰ ਗੁਰੂ ਦੇ ਰੂਪ ਵਿਚ ਨਜ਼ਰ ਆਏਗਾ ਜੋ ਇਸ ਮਹੀਨੇ ਹੀ ਸ਼ੁਰੂ ਹੋਣ ਵਾਲਾ ਹੈ। ਪੇਸ਼ ਹੈ ਇਸ ਸਬੰਧੀ ਉਸ ਨਾਲ ਹੋਈ ਗੱਲਬਾਤ ਦੇ ਅੰਸ਼ ....

ਜ਼ਮੀਨੀ ਮੁੱਦਿਆਂ ਨਾਲ ਜੁੜਿਆ ਫ਼ਿਲਮਸਾਜ਼ ਰਾਕੇਸ਼ ਮਹਿਤਾ

Posted On February - 2 - 2019 Comments Off on ਜ਼ਮੀਨੀ ਮੁੱਦਿਆਂ ਨਾਲ ਜੁੜਿਆ ਫ਼ਿਲਮਸਾਜ਼ ਰਾਕੇਸ਼ ਮਹਿਤਾ
ਕਿਸੇ ਵੇਲੇ ਆਪਣੀਆਂ ਲਘੂ ਫ਼ਿਲਮਾਂ ‘ਖ਼ੁਦਕੁਸ਼ੀ’ ਅਤੇ ‘ਡਰਪੋਕ’ ਨੂੰ ਲੈ ਕੇ ਕੌਮਾਂਤਰੀ ਪੱਧਰ ’ਤੇ ਚਰਚਾ ’ਚ ਰਿਹਾ ਨਿਰਦੇਸ਼ਕ ਰਾਕੇਸ਼ ਮਹਿਤਾ ਹੁਣ ਪੰਜਾਬੀ ਫ਼ਿਲਮ ਸਨਅਤ ’ਚ ਸਰਗਰਮ ਹੈ। ਅਦਾਕਾਰ ਹਰੀਸ਼ ਵਰਮਾ ਤੇ ਗੁਲਸ਼ਨ ਗਰੋਵਰ ਦੀ ਮੁੱਖ ਭੂਮਿਕਾ ਵਾਲੀ ਫ਼ਿਲਮ ‘ਵਾਪਸੀ’ ਨਾਲ ਪੰਜਾਬੀ ਸਿਨਮਾ ਦਾ ਹਿੱਸਾ ਬਣੇ ਰਾਕੇਸ਼ ਦੀ ਹਾਲ ਹੀ ਵਿਚ ਪੰਜਾਬੀ ਫ਼ਿਲਮ ‘ਰੰਗ ਪੰਜਾਬ’ ਵੀ ਰਿਲੀਜ਼ ਹੋਈ ਸੀ। ਗੈਂਗਸਟਰ ਅਤੇ ਪੁਲੀਸ ਤੰਤਰ ਦੁਆਲੇ ਘੁੰਮਦੀ ਇਸ ....

ਪੰਜਾਬੀ ਸਿਨਮਾ ਦੀ ਹੇਮਾ ਮਾਲਿਨੀ

Posted On February - 2 - 2019 Comments Off on ਪੰਜਾਬੀ ਸਿਨਮਾ ਦੀ ਹੇਮਾ ਮਾਲਿਨੀ
ਕੋਈ ਸਮਾਂ ਸੀ ਜਦੋਂ ਪੰਜਾਬੀ ਦਰਸ਼ਕ ਦਲਜੀਤ ਕੌਰ ਦੀ ਅਦਾਕਾਰੀ ਦੇ ਦੀਵਾਨੇ ਸਨ। ਲੰਮ-ਸਲੰਮੀ ਤੇ ਸੋਹਣੀ-ਸੁਨੱਖੀ ਦਲਜੀਤ ਕੌਰ ਉਸ ਦੌਰ ਦੀਆਂ ਪੰਜਾਬੀ ਫ਼ਿਲਮਾਂ ਵਿਚ ਪੂਰੀ ਤਰ੍ਹਾਂ ਛਾਈ ਹੋਈ ਸੀ। ਉਸਦੀ ਫ਼ਿਲਮ ਦੇਖਣ ਲੋਕ ਸਿਨਮਾ ਘਰਾਂ ਵੱਲ ਵਹੀਰਾਂ ਘੱਤੀ ਆਉਂਦੇ ਸਨ। ਦਲਜੀਤ ਕੌਰ ਦਾ ਜਨਮ ਪੱਛਮੀ ਬੰਗਾਲ ਦੇ ਸਿਲੀਗੁੜੀ ਇਲਾਕੇ ਵਿਚ ਉਸ ਪਰਿਵਾਰ ਵਿਚ ਹੋਇਆ ਜੋ ਟ੍ਰਾਂਸਪੋਰਟ ਦਾ ਕਾਰੋਬਾਰ ਕਰਦਾ ਸੀ। ....

ਛੋਟਾ ਪਰਦਾ

Posted On January - 26 - 2019 Comments Off on ਛੋਟਾ ਪਰਦਾ
ਸਟਾਰ ਭਾਰਤ ਦੇ ਸ਼ੋਅ ‘ਏਕ ਥੀ ਰਾਨੀ, ਏਕ ਥਾ ਰਾਵਣ’ ਨਾਲ ਅਦਾਕਾਰੀ ਦੀ ਸ਼ੁਰੂਆਤ ਕਰਨ ਵਾਲਾ ਰਾਮ ਯਸ਼ਵਰਧਨ ਆਪਣੇ ਸਿਕਸ ਪੈਕਸ ਅਤੇ ਮਜ਼ਬੂਤ ਕੱਦ-ਕਾਠੀ ਨਾਲ ਪਹਿਲਾਂ ਹੀ ਚਰਚਾ ਵਿਚ ਹੈ, ਪਰ ਇਹ ਬਹੁਤ ਘੱਟ ਲੋਕਾਂ ਨੂੰ ਪਤਾ ਹੋਵੇਗਾ ਕਿ ਇਹ ਉਸ ਵੱਲੋਂ ਆ ਰਹੇ ਸ਼ੋਅ ਵਿਚ ਆਪਣੇ ਕਿਰਦਾਰ ਲਈ ਕੀਤੇ ਗਏ ਵਿਸ਼ੇਸ਼ ਯਤਨਾਂ ਦਾ ਨਤੀਜਾ ਹੈ। ....
Available on Android app iOS app
Powered by : Mediology Software Pvt Ltd.