ਸ਼ੈਲਰ ਮਾਲਕਾਂ ਵੱਲੋਂ ਜੀਰੀ ਸਟੋਰ ਕਰਨ ਤੋਂ ਇਨਕਾਰ !    ਮਾਮਲਾ ਕਰਨਲ ਜ਼ਾਹਿਰ ਦੀ ਗੁੰਮਸ਼ੁਦਗੀ ਦਾ... !    ਲੋਕਾਂ ’ਤੇ ਹਾਵੀ ਹੋ ਰਿਹਾ ਤੰਤਰ !    ਇਹ ਆਕਾਸ਼ਵਾਣੀ ਹੈ, ਤੁਹਾਨੂੰ ਗਰਮੀ ਕਿਉਂ ਚੜ੍ਹੀ ਹੋਈ ਹੈ? !    ਸੁੰਨਾ ਹੋਇਆ ਬਾਬਲ ਦਾ ਵਿਹੜਾ, ਬੂਹਿਆਂ ਨੂੰ ਜਿੰਦਰੇ ਵੱਜੇ !    ਤਿੰਨ ਮਾਓਵਾਦੀ ਹਲਾਕ !    ਪਾਕਿ ’ਚ ਹਾਦਸਾ, 26 ਹਲਾਕ !    ਜ਼ੀਰਕਪੁਰ ਦੀਆਂ ਸੜਕਾਂ ਹੋਈਆਂ ਜਾਮ !    ਹਰਿਆਣਾ ਵਾਤਾਵਰਨ ਸੁਰੱਖਿਆ ਫਾਊਂਡੇਸ਼ਨ ਕਾਇਮ !    ਮੁੰਬਈ ਦੀਆਂ ਸੰਗਤਾਂ ਨੇ ਕੌਮਾਂਤਰੀ ਨਗਰ ਕੀਰਤਨ ਦੇ ਦਰਸ਼ਨ ਕੀਤੇ !    

ਸਰਗਮ › ›

Featured Posts
ਅਨੀਸ਼ਾ ਖਾਤੂਨ ਦਾ ਘਰ

ਅਨੀਸ਼ਾ ਖਾਤੂਨ ਦਾ ਘਰ

ਸੁਖਨਸਾਰ ਸਿੰਘ ਅਸੀਂ ਇਕ ਦਸਤਾਵੇਜ਼ੀ ਫ਼ਿਲਮ ਲਈ ਕੋਲਕਾਤਾ ਦੇ ਨਵੇਂ, ਪੁਰਾਣੇ,ਢਹੇ ਅਤੇ ਨਵੇਂ ਬਣ ਰਹੇ ਪੁਲਾਂ ਨੂੰ ਫ਼ਿਲਮਾਉਂਦਿਆਂ ਬਹੁਤ ਸਾਰੇ ਲੋਕਾਂ ਦੀ ਗੱਲਬਾਤ ਰਿਕਾਰਡ ਕਰ ਰਹੇ ਸੀ। ਇਕ ਦਿਨ ਸਾਨੂੰ ਇਕ ਪੁਲ ਹੇਠ ਰਹਿ ਰਹੇ ਪਰਿਵਾਰ ਦੀ ਛੋਟੀ ਨੂੰਹ ਦੱਸ ਰਹੀ ਸੀ ਕਿ ਜਦੋਂ ਪੁਲ ਉੱਪਰੋਂ ਭਾਰਾ ਵਾਹਨ ਲੰਘਦਾ ਹੈ ਤਾਂ ...

Read More

ਛੋਟਾ ਪਰਦਾ

ਛੋਟਾ ਪਰਦਾ

ਧਰਮਪਾਲ ਮੁੱਖ ਭੂਮਿਕਾ ਵਿਚ ਸੱਤਿਆਜੀਤ ਅਭਿਨੇਤਾ ਸੱਤਿਆਜੀਤ ਦੁਬੇ ਸਟਾਰ ਟੀਵੀ ਦੀ ਸਾਇੰਸ ਫਿਕਸ਼ਨ ਸੀਰੀਜ਼ ਵਿਚ ਅਦਾਕਾਰੀ ਕਰਨ ਲਈ ਪੂਰੀ ਤਰ੍ਹਾਂ ਤਿਆਰ ਹੈ। ਇਸ ਸੀਰੀਜ਼ ਵਿਚ ਸਾਇੰਸ ਫਿਕਸ਼ਨ ਅਤੇ ਪੌਰਾਣਿਕ ਕਥਾਵਾਂ ਦੇ ਮਿਸ਼ਰਣ ਨਾਲ ਹੀ ਇਸ ਵਿਚ ਹਾਸੀ ਮਜ਼ਾਕ ਵੀ ਹੋਵੇਗਾ। ਇਸਨੂੰ ਬਿਲਕੁਲ ਨਵੇਂ ਸ਼ੋਅ ਦੇ ਰੂਪ ਵਿਚ ਪ੍ਰਸਾਰਿਤ ਕੀਤਾ ਜਾ ਰਿਹਾ ਹੈ। ...

Read More

ਚਿੱਤਰਾਂ ਨਾਲ ਸੰਵਾਦ ਰਚਾਉਂਦੀ ਅੰਮ੍ਰਿਤਾ

ਚਿੱਤਰਾਂ ਨਾਲ ਸੰਵਾਦ ਰਚਾਉਂਦੀ ਅੰਮ੍ਰਿਤਾ

ਸਤਨਾਮ ਸਾਦਿਕ ਅੰਮ੍ਰਿਤਾ ਅਜਿਹੀ ਚਿੱਤਰਕਾਰ ਹੈ ਜੋ ਆਪਣੀ ਕਲਾ ਦੀ ਬਦੌਲਤ ਦਿਨ-ਬ-ਦਿਨ ਵਧੇਰੇ ਸੁਹਿਰਦ ਚਿੱਤਰ ਉਕੇਰ ਕੇ ਪੰਜਾਬ ਦਾ ਨਾਮ ਰੌਸ਼ਨ ਕਰ ਰਹੀ ਹੈ। ਮਾਝੇ ਦੀ ਜੰਮਪਲ ਇਹ ਧੀ ਸੰਪੂਰਨ ਵਿਸ਼ਵ ਨੂੰ ਆਪਣੀ ਕਲਾ ਦੀ ਬਦੌਲਤ ਕਲਾਵੇ ਵਿਚ ਲੈਣਾ ਚਾਹੁੰਦੀ ਹੈ। ਉਹ ਆਪਣੀ ਕਲਾਕਾਰੀ ਵਿਚ ਅਜਿਹੇ ਸੁਨੇਹੇ ਭਰ ਦਿੰਦੀ ਹੈ ਕਿ ...

Read More

ਕਿਰਤ ਦੇ ਸੱਚ ਨੂੰ ਪ੍ਰਣਾਇਆ ਨੌਜਵਾਨ

ਕਿਰਤ ਦੇ ਸੱਚ ਨੂੰ ਪ੍ਰਣਾਇਆ ਨੌਜਵਾਨ

ਦਵਿੰਦਰ ਵਰਮਾ ਇਹ ਨੌਜਵਾਨ ਕਿਰਤ ਦੇ ਸੱਚ ਨੂੰ ਪਛਾਣਦਾ ਹੈ ਤਾਂ ਹੀ ਤਾਂ ਉਸਨੇ ਚੰਗੀ ਪੜ੍ਹਾਈ ਕੀਤੀ ਹੋਣ ਦੇ ਬਾਵਜੂਦ ਕੋਈ ਬੱਝਵਾਂ ਰੁਜ਼ਗਾਰ ਨਾ ਮਿਲਣ ਲਈ ਸਰਕਾਰਾਂ ਨੂੰ ਦੋਸ਼ੀ ਠਹਿਰਾਉਣ ਦੀ ਬਜਾਏ ਖ਼ੁਦ ਹੰਭਲਾ ਮਾਰਿਆ ਹੈ। ਉਹ ਨੌਕਰੀ ਨਾ ਹੋਣ ਦਾ ਰੋਣਾ ਨਹੀਂ ਰੋਂਦਾ, ਨਾ ਹੀ ਆਪਣੇ ਹੱਥ ਵਿਚ ਬੀ.ਟੈੱਕ ਦੀ ...

Read More

ਪੰਜਾਹ ਸਾਲ ਬਾਅਦ

ਪੰਜਾਹ ਸਾਲ ਬਾਅਦ

ਵੰਡ ਦੇ ਦੁੱਖੜੇ ਸਾਂਵਲ ਧਾਮੀ ਮੇਰਾ ਨਾਂ ਮੁਹਮੰਦ ਸ਼ਫ਼ੀ ਹੈ। ਮੈਂ ਮੋਗਾ ਜ਼ਿਲ੍ਹੇ ਦੇ ਪਿੰਡ ਥਰਾਜ ’ਚ ਰਹਿੰਦਾ ਹਾਂ। ਸੰਤਾਲੀ ਵੇਲੇ ਮੇਰੀ ਉਮਰ ਦਸ ਕੁ ਸਾਲ ਸੀ। ਮੇਰੇ ਦੋ ਭਰਾ, ਹਨੀਫ਼ ਤੇ ਹਬੀਬ ਮੈਥੋਂ ਵੱਡੇ ਸਨ ਅਤੇ ਜਮੀਲ ਤੇ ਹਮੀਦ ਮੈਥੋਂ ਛੋਟੇ। ਸਾਡੀ ਇਕ ਭੈਣ ਵੀ ਸੀ। ਪਿੰਡ ਦੇ ਬਹੁਤੇ ਮੁਸਲਮਾਨ ਸਾਡੇ ...

Read More

ਛੋਟਾ ਪਰਦਾ

ਛੋਟਾ ਪਰਦਾ

ਧਰਮਪਾਲ ਸੁਧਾ ਚੰਦਰਨ ਬਣੀ ਜੱਜ ਸੋਨੀ ਐਂਟਰਟੇਨਮੈਂਟ ਟੈਲੀਵਿਜ਼ਨ ਦਰਸ਼ਕਾਂ ਲਈ ਵਿਲੱਖਣ ਵਿਸ਼ਿਆਂ ’ਤੇ ਆਧਾਰਿਤ ਸ਼ੋਅ ਬਣਾਉਣ ਵਿਚ ਮੋਹਰੀ ਰਿਹਾ ਹੈ। ਉਸਦੀ ਨਵੀਂ ਪੇਸ਼ਕਸ਼ ਇਸਤੋਂ ਅਲੱਗ ਨਹੀਂ ਹੈ। ਸ਼ੋਅ ‘ਤਾਰਾ ਫਰਾਮ ਸਤਾਰਾ’ ਜੋ ਪਹਿਲਾਂ ਹੀ ਪ੍ਰਸਾਰਿਤ ਹੋ ਰਿਹਾ ਹੈ, ਇਸਨੇ ਨਾਟਕੀ ਅੰਦਾਜ਼ ਦੀ ਨਵੀਂ ਸ਼ੈਲੀ ਦਾ ਪ੍ਰਦਰਸ਼ਨ ਕਰਦੇ ਹੋਏ ਦਰਸ਼ਕਾਂ ਦਾ ਬਹੁਤ ਮਨੋਰੰਜਨ ...

Read More

ਰੰਗਮੰਚ ਤੋਂ ਫ਼ਿਲਮਾਂ ਵੱਲ ਆਈ ਜੋਤ

ਰੰਗਮੰਚ ਤੋਂ ਫ਼ਿਲਮਾਂ ਵੱਲ ਆਈ ਜੋਤ

ਸੁਰਜੀਤ ਜੱਸਲ ਪੰਜਾਬੀ ਰੰਗਮੰਚ ਤੋਂ ਫ਼ਿਲਮਾਂ ਵੱਲ ਆਈ ਜੋਤ ਅਰੋੜਾ ਚੰਗੇ ਕਿਰਦਾਰਾਂ ਨਾਲ ਸਾਂਝ ਪਾਉਣ ਵਾਲੀ ਉਹ ਅਦਾਕਾਰਾ ਹੈ ਜਿਸਨੂੰ ਪਰਿਵਾਰਕ ਮਾਹੌਲ ’ਚੋਂ ਮਿਲੀ ਕਲਾ ਗੁੜ੍ਹਤੀ ਨੇ ਰੰਗਮੰਚ ਨਾਲ ਜੁੜਨ ਲਈ ਪ੍ਰੇਰਿਤ ਕੀਤਾ। ਸਿੱਧੇ ਫ਼ਿਲਮਾਂ ਵੱਲ ਆਉਣ ਦੇ ਉਸ ਕੋਲ ਅਨੇਕਾਂ ਮੌਕੇ ਸੀ, ਪਰ ਉਸਨੇ ਹਮੇਸ਼ਾਂ ਸਿੱਖਣ ਨੂੰ ਪਹਿਲ ਦਿੱਤੀ। ਉਸਨੇ ...

Read More


 • ਪੰਜਾਹ ਸਾਲ ਬਾਅਦ
   Posted On September - 21 - 2019
  ਮੇਰਾ ਨਾਂ ਮੁਹਮੰਦ ਸ਼ਫ਼ੀ ਹੈ। ਮੈਂ ਮੋਗਾ ਜ਼ਿਲ੍ਹੇ ਦੇ ਪਿੰਡ ਥਰਾਜ ’ਚ ਰਹਿੰਦਾ ਹਾਂ। ਸੰਤਾਲੀ ਵੇਲੇ ਮੇਰੀ ਉਮਰ ਦਸ ਕੁ....
 • ਕਿਰਤ ਦੇ ਸੱਚ ਨੂੰ ਪ੍ਰਣਾਇਆ ਨੌਜਵਾਨ
   Posted On September - 21 - 2019
  ਇਹ ਨੌਜਵਾਨ ਕਿਰਤ ਦੇ ਸੱਚ ਨੂੰ ਪਛਾਣਦਾ ਹੈ ਤਾਂ ਹੀ ਤਾਂ ਉਸਨੇ ਚੰਗੀ ਪੜ੍ਹਾਈ ਕੀਤੀ ਹੋਣ ਦੇ ਬਾਵਜੂਦ ਕੋਈ ਬੱਝਵਾਂ....
 • ਚਿੱਤਰਾਂ ਨਾਲ ਸੰਵਾਦ ਰਚਾਉਂਦੀ ਅੰਮ੍ਰਿਤਾ
   Posted On September - 21 - 2019
  ਅੰਮ੍ਰਿਤਾ ਅਜਿਹੀ ਚਿੱਤਰਕਾਰ ਹੈ ਜੋ ਆਪਣੀ ਕਲਾ ਦੀ ਬਦੌਲਤ ਦਿਨ-ਬ-ਦਿਨ ਵਧੇਰੇ ਸੁਹਿਰਦ ਚਿੱਤਰ ਉਕੇਰ ਕੇ ਪੰਜਾਬ ਦਾ ਨਾਮ ਰੌਸ਼ਨ ਕਰ....
 • ਅਨੀਸ਼ਾ ਖਾਤੂਨ ਦਾ ਘਰ
   Posted On September - 21 - 2019
  ਅਸੀਂ ਇਕ ਦਸਤਾਵੇਜ਼ੀ ਫ਼ਿਲਮ ਲਈ ਕੋਲਕਾਤਾ ਦੇ ਨਵੇਂ, ਪੁਰਾਣੇ,ਢਹੇ ਅਤੇ ਨਵੇਂ ਬਣ ਰਹੇ ਪੁਲਾਂ ਨੂੰ ਫ਼ਿਲਮਾਉਂਦਿਆਂ ਬਹੁਤ ਸਾਰੇ ਲੋਕਾਂ ਦੀ....

ਚਤਰ ਸਿੰਘ ਪਰਵਾਨਾ ਦੀ ਗੁੱਡੀ ਅੰਬਰੋਂ ਉਤਰੀ

Posted On June - 8 - 2019 Comments Off on ਚਤਰ ਸਿੰਘ ਪਰਵਾਨਾ ਦੀ ਗੁੱਡੀ ਅੰਬਰੋਂ ਉਤਰੀ
ਉਮਰ ਦੇ ਸੱਤ ਦਹਾਕੇ ਹੰਢਾ ਚੁੱਕਾ ਬਜ਼ੁਰਗ ਗੀਤਕਾਰ ਚਤਰ ਸਿੰਘ ਪਰਵਾਨਾ ਪੰਜਾਬੀ ਗੀਤਕਾਰੀ ਦੀ ਦੁਨੀਆਂ ਵਿਚ ਇਕ ਅਜਿਹਾ ਨਾਂ ਹੈ ਜਿਸ ਦੇ ਲਿਖੇ ਗੀਤ ਲੈਣ ਲਈ ਕਿਸੇ ਸਮੇਂ ਕਲਾਕਾਰ ਉਸ ਦੇ ਮਗਰ ਭੱਜੇ ਫਿਰਦੇ ਹੁੰਦੇ ਸਨ। ਉਸ ਦੇ ਲਿਖੇ ਗੀਤ ਕੋਠੇ ’ਤੇ ਵੱਜਦੇ ਸਪੀਕਰਾਂ ਦੀ ਸ਼ਾਨ ਹੋਇਆ ਕਰਦੇ ਸਨ, ਪਰ ਅੱਜ ਉਹ ਬਦਹਾਲੀ ਦੀ ਹਾਲਤ ਵਿਚ ਜ਼ਿੰਦਗੀ ਲੰਘਾ ਰਿਹਾ ਹੈ। ....

ਛੋਟੀ ਉਮਰ ’ਚ ਵੱਡੀਆਂ ਪੁਲਾਂਘਾਂ ਭਰਨ ਵਾਲਾ

Posted On June - 8 - 2019 Comments Off on ਛੋਟੀ ਉਮਰ ’ਚ ਵੱਡੀਆਂ ਪੁਲਾਂਘਾਂ ਭਰਨ ਵਾਲਾ
ਜ਼ਿਲ੍ਹਾ ਸੰਗਰੂਰ ਦੇ ਪਿੰਡ ਰਾਏਧਰਾਣਾ ਦਾ ਵਸਨੀਕ ਪਰਗਟ ਰਿਹਾਨ ਬਹੁਪੱਖੀ ਸ਼ਖ਼ਸੀਅਤ ਦਾ ਮਾਲਕ ਹੈ। ਨੌਜਵਾਨਾਂ ਦੇ ਜਜ਼ਬਾਤਾਂ ਦੀ ਤਰਜਮਾਨੀ ਕਰਦਾ ਇਹ ਨੌਜਵਾਨ ਪੰਜਾਬੀ ਸਾਹਿਤਕ ਅਤੇ ਗੀਤਕਾਰੀ ਖੇਤਰ ਦੀ ਸਫਲ ਕਲਮ ਵਜੋਂ ਉੱਭਰਿਆ ਹੈ। ....

ਊਬੈਦਉੱਲਾ ਉਰਫ਼ ਸੁਰਜੀਤ ਸਿੰਘ ਦੀ ਜ਼ੁਬਾਨੀ

Posted On June - 8 - 2019 Comments Off on ਊਬੈਦਉੱਲਾ ਉਰਫ਼ ਸੁਰਜੀਤ ਸਿੰਘ ਦੀ ਜ਼ੁਬਾਨੀ
ਮੈਂ ਉਦੋਂ ਸਿਰਫ਼ ਢਾਈ ਵਰ੍ਹਿਆਂ ਦਾ ਸੀ ਜਦੋਂ ਪਾਕਿਸਤਾਨ ਬਣਿਆ। ਪੁਰਖਿਆਂ ਤੋਂ ਸੁਣਿਆ, ਉਹ ਜਾਣਾ ਨਹੀਂ ਸੀ ਚਾਹੁੰਦੇ। ਅਸੀਂ ਰਾਜਪੂਤ ਹਾਂ, ਵਡੇਰੇ ਕਦੋਂ ਕੁ ਮੁਸਲਮਾਨ ਬਣ ਗਏ, ਮੈਂ ਨਹੀਂ ਜਾਣਦਾ। ਰੰਗੀ ਵਸਦੇ ਸੀ, ਘਰੋਂ ਸੌਖੇ। ਤਿੰਨ ਭਰਾ ਸਨ, ਤਿੰਨੋਂ ਵੱਡੇ। ਭੈਣ ਕੋਈ ਨਹੀਂ ਸੀ। ....

ਛੋਟਾ ਪਰਦਾ

Posted On June - 1 - 2019 Comments Off on ਛੋਟਾ ਪਰਦਾ
ਸੋਨੀ ਟੀਵੀ ਦਾ ਇਤਿਹਾਸਕ ਸ਼ੋਅ ‘ਚੰਦਰਗੁਪਤ ਮੌਰਿਆ’ 5 ਸਾਲ ਦੀ ਲੀਪ ਦਾ ਗਵਾਹ ਬਣਨ ਨੂੰ ਤਿਆਰ ਹੈ ਜਿੱਥੇ ਦਰਸ਼ਕ ਫੈਸਲ ਖ਼ਾਨ ਨੂੰ ਕ੍ਰਿਸ਼ਮਈ ਅਤੇ ਆਕਰਸ਼ਕ ਚੰਦਰਗੁਪਤ ਮੌਰਿਆ ਦੇ ਰੂਪ ਵਿਚ ਦੇਖਣਗੇ। ਮਹਾਰਾਣਾ ਪ੍ਰਤਾਪ ਦੇ ਰੂਪ ਵਿਚ ਆਪਣੇ ਪ੍ਰਸੰਸਕਾਂ ਅਤੇ ਦਰਸ਼ਕਾਂ ਤੋਂ ਪਿਆਰ ਅਤੇ ਪ੍ਰਸਿੱਧੀ ਪਾਉਣ ਤੋਂ ਬਾਅਦ ਹੁਣ ਇਹ ਪ੍ਰਤਿਭਾਸ਼ਾਲੀ ਅਭਿਨੇਤਾ ਚੰਦਰਗੁਪਤ ਮੌਰਿਆ ਦੇ ਮਜ਼ਬੂਤ ਅਤੇ ਪ੍ਰਭਾਵਸ਼ਾਲੀ ਕਿਰਦਾਰ ਵਿਚ ਨਜ਼ਰ ਆਵੇਗਾ। ....

ਪਟਿਆਲਾ ਘਰਾਣੇ ਦੀ ਗਾਇਕਾ ਡਾ. ਸੁਰਿੰਦਰ ਕਪਿਲਾ

Posted On June - 1 - 2019 Comments Off on ਪਟਿਆਲਾ ਘਰਾਣੇ ਦੀ ਗਾਇਕਾ ਡਾ. ਸੁਰਿੰਦਰ ਕਪਿਲਾ
ਗਾਇਨ ਖ਼ਾਸ ਕਰਕੇ ਸ਼ਾਸਤਰੀ ਗਾਇਨ ਲਈ ਖ਼ੁਦ ਨੂੰ ਸਮਰਪਿਤ ਕਰਨਾ ਪੈਂਦਾ ਹੈ। ਗਾਇਨ ਨੂੰ ਆਪਣੀ ਜ਼ਿੰਦਗੀ ਸਮਝਣ ਵਾਲੀ ਅਜਿਹੀ ਹੀ ਇਕ ਗਾਇਕਾ ਹੈ ਸੁਰਿੰਦਰ ਕਪਿਲਾ ਜਿਸਨੇ ਸ਼ਾਸਤਰੀ ਸੰਗੀਤ ਨੂੰ ਆਪਣਾ ਜੀਵਨ ਸਮਰਪਿਤ ਕਰ ਦਿੱਤਾ। ਪਟਿਆਲਾ ਘਰਾਣੇ ਦੀ ਸ਼ਾਸਤਰੀ ਅਤੇ ਸੁਗਮ ਸੰਗੀਤ ਦੀ ਗਾਇਕਾ ਡਾ. ਸੁਰਿੰਦਰ ਕਪਿਲਾ ਨੇ ਸੰਗੀਤ ਭਾਸਕਰ, ਸੰਗੀਤ ਪ੍ਰਾਵੀਨ (ਸਿਤਾਰ), ਸੰਗੀਤ ਅਲੰਕਾਰ, ਸੰਗੀਤ ਪ੍ਰਾਵੀਨ, ਮਧਿਅਮਾ (ਤਬਲਾ), ਡਾਂਸ ਅਤੇ ਸੰਗੀਤ ਪ੍ਰਭਾਕਰ ਵਿਚ ਅਕਾਦਮਿਕ ਸਿੱਖਿਆ ....

ਫ਼ਿਲਮ ਗੀਤਕਾਰੀ ਦੀ ਸੱਜਰੀ ਸਵੇਰ ਹਰਮਨਜੀਤ

Posted On June - 1 - 2019 Comments Off on ਫ਼ਿਲਮ ਗੀਤਕਾਰੀ ਦੀ ਸੱਜਰੀ ਸਵੇਰ ਹਰਮਨਜੀਤ
ਹਰਮਨਜੀਤ ਪੰਜਾਬੀ ਫ਼ਿਲਮ ਗੀਤਕਾਰੀ ਵਿਚ ਨਵੀਆਂ ਪੈੜਾਂ ਪਾ ਰਿਹਾ ਉਹ ਨੌਜਵਾਨ ਸ਼ਾਇਰ ਹੈ ਜਿਸ ਕੋਲ ਸਾਹਿਤਕ ਸ਼ਬਦਾਂ ਦਾ ਭੰਡਾਰ ਹੈ ਤੇ ਉਸਾਰੂ ਸੋਚ ਹੈ। ਖ਼ਾਸ ਗੱਲ ਇਹ ਕਿ ਉਹ ਪੰਜਾਬ ਦੀ ਧਰਾਤਲ, ਵਿਰਸੇ ਨਾਲ ਜੁੜਿਆ ਹੋਇਆ ਇਕ ਚੇਤੰਨ ਬੁੱਧੀ ਸ਼ਾਇਰ ਹੈ। ....

ਰਾਜਵੀਰ ਜਵੰਦਾ ਦੀ ਅਦਾਕਾਰੀ ਵੱਲ ਪੁਲਾਂਘ

Posted On June - 1 - 2019 Comments Off on ਰਾਜਵੀਰ ਜਵੰਦਾ ਦੀ ਅਦਾਕਾਰੀ ਵੱਲ ਪੁਲਾਂਘ
ਆਪਣੀ ਗਾਇਕੀ ਨਾਲ ਪੰਜਾਬੀ ਸੰਗੀਤ ਇੰਡਸਟਰੀ ਵਿਚ ਚੰਗਾ ਨਾਂ ਬਣਾਉਣ ਵਾਲਾ ਗਾਇਕ ਅਤੇ ਅਦਾਕਾਰ ਰਾਜਵੀਰ ਜਵੰਦਾ ਅੱਜ ਲੱਖਾਂ ਪ੍ਰਸੰਸਕਾਂ ਦੇ ਦਿਲਾਂ ਵਿਚ ਵੱਸਦਾ ਹੈ। ਪੰਜਾਬ ਪੁਲੀਸ ਦੀ ਨੌਕਰੀ ਛੱਡ ਕੇ ਸੰਗੀਤ ਦੀ ਫੁਲਵਾੜੀ ਦਾ ਮਹਿਕਦਾ ਫੁੱਲ ਬਣਿਆ ਇਹ ਗਾਇਕ ਇਸ ਸਾਲ ਆਪਣੀ ਅਦਾਕਾਰੀ ਨਾਲ ਵੀ ਹਰ ਪਾਸੇ ਮਹਿਕਾ ਬਿਖੇਰਨ ਲਈ ਤਿਆਰ ਹੈ। ....

ਸੱਭਿਆਚਾਰ ਤੇ ਰਿਸ਼ਤਿਆਂ ਦੀ ਕਹਾਣੀ ‘ਮੁਕਲਾਵਾ’

Posted On May - 25 - 2019 Comments Off on ਸੱਭਿਆਚਾਰ ਤੇ ਰਿਸ਼ਤਿਆਂ ਦੀ ਕਹਾਣੀ ‘ਮੁਕਲਾਵਾ’
ਪੰਜਾਬ ਦੀ ਨਾਮਵਰ ਫ਼ਿਲਮ ਨਿਰਮਾਣ ਤੇ ਡਿਸਟਰੀਬਿਊਸ਼ਨ ਕੰਪਨੀ ‘ਵ੍ਹਾਈਟ ਹਿੱਲ ਸਟੂਡੀਓ’ ਵੱਲੋਂ ‘ਗ੍ਰੇ ਸਲੇਟ ਪਿਕਚਰਜ਼’ ਦੇ ਸਹਿਯੋਗ ਨਾਲ ਬਣਾਈ ਗਈ ਪੰਜਾਬੀ ਫ਼ਿਲਮ ‘ਮੁਕਲਾਵਾ’ ਪੰਜਾਬੀ ਸੱਭਿਆਚਾਰ ਤੇ ਰਿਸ਼ਤਿਆਂ ਦੀ ਖ਼ੂਬਸੂਰਤ ਕਹਾਣੀ ਹੈ। ....

ਦਰਵੇਸ਼ ਫੋਟੋਗ੍ਰਾਫਰ ਤੇ ਸ਼ਾਇਰ ਬਾਬਾ ਬਾਜਵਾ

Posted On May - 25 - 2019 Comments Off on ਦਰਵੇਸ਼ ਫੋਟੋਗ੍ਰਾਫਰ ਤੇ ਸ਼ਾਇਰ ਬਾਬਾ ਬਾਜਵਾ
ਬਟਾਲਾ ਦੇ ਹੰਸਲੀ ਪੁਲ ਨੇੜੇ ਰਾਮਗੜ੍ਹੀਆਂ ਦੇ ਗੜ੍ਹ ਸਿਨਮਾ ਰੋਡ ’ਤੇ ਪੰਜ ਕੁ ਦਹਾਕੇ ਪਹਿਲਾਂ ਬਾਜਵਾ ਫੋਟੋਜ਼ (ਫੋਟੋ ਸਟੂਡੀਓ) ਹੁੰਦਾ ਸੀ। ਜਿਸਨੂੰ ਬਾਬਾ ਬਾਜਵਾ ਨੇ ਖੋਲ੍ਹਿਆ ਸੀ। ਉਸ ਸਮੇਂ ਉਹ ਹਰਭਜਨ ਬਾਜਵਾ ਅਖਵਾਉਂਦਾ ਸੀ। ਫਿਰ ਹੰਸਲੀ ਦੇ ਵਹਿੰਦੇ ਪਾਣੀ ਦੇ ਨਾਲ ਨਾਲ ਉਹ ਬਾਜਵਾ ਬਟਾਲੇ ਵਾਲਾ ਹੋ ਗਿਆ। ਜਦੋਂ ਕਾਹਨੂੰਵਾਲ ਰੋਡ ’ਤੇ ਪੌਲੀਟੈਕਨਿਕ ਸਾਹਮਣੇ ਤੁਰ ਗਿਆ ਤਾਂ ਉਹ ਬਾਬਾ ਬਾਜਵਾ ਹੋ ਗਿਆ। ....

ਛੋਟਾ ਪਰਦਾ

Posted On May - 25 - 2019 Comments Off on ਛੋਟਾ ਪਰਦਾ
ਸਟਾਰ ਪਲੱਸ ਦੇ ਸ਼ੋਅ ‘ਕਸੌਟੀ ਜ਼ਿੰਦਗੀ ਕੇ’ ਵਿਚ ਕੋਮੋਲਿਕਾ ਦਾ ਕਿਰਦਾਰ ਨਿਭਾਉਣ ਵਾਲੀ ਹਿਨਾ ਖ਼ਾਨ ਨਿੱਜੀ ਅਤੇ ਪੇਸ਼ੇਵਰ ਦੋਵਾਂ ਰੂਪਾਂ ਵਿਚ ਕਾਫ਼ੀ ਚੰਗਾ ਕੰਮ ਕਰ ਰਹੀ ਹੈ। ....

ਠੰਢੀਆਂ ਹਵਾਵਾਂ ਨੂੰ ਸਿਰਨਾਵਾਂ ਪੁੱਛਣ ਵਾਲਾ

Posted On May - 25 - 2019 Comments Off on ਠੰਢੀਆਂ ਹਵਾਵਾਂ ਨੂੰ ਸਿਰਨਾਵਾਂ ਪੁੱਛਣ ਵਾਲਾ
ਆਸਾ ਸਿੰਘ ਮਸਤਾਨਾ ਦਾ ਜ਼ਿਕਰ ਛਿੜਦਿਆਂ ਹੀ ਸਾਡੇ ਕੰਨਾਂ ਵਿਚ ‘ਕਾਲੀ ਤੇਰੀ ਗੁੱਤ ਤੇ ਪਰਾਂਦਾ ਤੇਰਾ ਲਾਲ ਨੀਂ’, ‘ਮੈਨੂੰ ਤੇਰਾ ਸ਼ਬਾਬ ਲੈ ਬੈਠਾ, ਰੰਗ ਗੋਰਾ ਗੁਲਾਬ ਲੈ ਬੈਠਾ’, ‘ਜਦੋਂ ਮੇਰੀ ਅਰਥੀ ਉਠਾ ਕੇ ਚੱਲਣਗੇ’ ਜਾਂ ‘ਪੇਕੇ ਜਾਣ ਵਾਲੀਏ’ ਵਰਗੇ ਸਦਾ ਬਹਾਰ ਗੀਤ ਗੂੰਜਣ ਲੱਗ ਪੈਂਦੇ ਹਨ। ....

ਉੱਜੜੇ ਸ਼ਹਿਰ ਦਾ ਮਾਤਮ

Posted On May - 25 - 2019 Comments Off on ਉੱਜੜੇ ਸ਼ਹਿਰ ਦਾ ਮਾਤਮ
ਜੈਜੋਂ, ਮਾਹਿਲਪੁਰ (ਹੁਸ਼ਿਆਰਪੁਰ) ਲਾਗਲਾ ਪਹਾੜੀ ਸ਼ਹਿਰ ਕਦੇ ਉੱਚੇ ਨੀਵੇਂ ਪਹਾੜੀ ਖਿੱਤਿਆਂ ਦਾ ਉੱਘਾ ਵਪਾਰਕ ਦਰ੍ਹਾ ਸੀ। ਹੁਣ ਇਸ ਦੇ ਖੰਡਰਾਤ ਸ਼ਹਿਰ ਦੀਆਂ ਪ੍ਰਾਚੀਨ ਖ਼ੂਬਸੂਰਤ ਇਮਾਰਤਾਂ ਦੀ ਹੀ ਬਾਤ ਨਹੀਂ ਪਾਉਂਦੇ, ਸਗੋਂ ਸਦਾ ਲਈ ਪਾਕਿਸਤਾਨ ਤੁਰ ਗਏ ਆਪਣੇ ਮੁਸਲਮਾਨ ਕਲਾਕਾਰਾਂ ਨੂੰ ਵੀ ਝੂਰਦੇ ਹਨ। ....

ਮੁੜ ਸਰਗਰਮ ਹੋਇਆ ਨਿਰਦੇਸ਼ਕ ਅਦਿੱਤਿਆ ਸੂਦ

Posted On May - 18 - 2019 Comments Off on ਮੁੜ ਸਰਗਰਮ ਹੋਇਆ ਨਿਰਦੇਸ਼ਕ ਅਦਿੱਤਿਆ ਸੂਦ
ਕਈ ਸਾਲਾਂ ਤੋਂ ਪੰਜਾਬੀ ਸਿਨਮਾ ਨਾਲ ਜੁੜਿਆ ਹੋਇਆ ਨਿਰਦੇਸ਼ਕ ਅਦਿੱਤਿਆ ਸੂਦ ਪੰਜਾਬੀ ਫ਼ਿਲਮ ‘ਤੇਰੀ ਮੇਰੀ ਜੋੜੀ’ ਨਾਲ ਬਤੌਰ ਨਿਰਦੇਸ਼ਕ ਪੰਜਾਬੀ ਸਿਨਮਾ ’ਚ ਵਾਪਸੀ ਕਰ ਰਿਹਾ ਹੈ। ....

ਛੋਟਾ ਪਰਦਾ

Posted On May - 18 - 2019 Comments Off on ਛੋਟਾ ਪਰਦਾ
ਜ਼ੀ ਟੀਵੀ ਦੇ ਸ਼ੋਅ ‘ਮਨਮੋਹਿਨੀ’ ਵਿਚ ਲੀਪ ਤੋਂ ਬਾਅਦ ਆਇਆ ਅਦਾਕਾਰ ਜ਼ੁਬੇਰ ਕੇ. ਖ਼ਾਨ ਇਸ ਸ਼ੋਅ ਵਿਚ ਆਪਣੇ ਸ਼ਕਤੀਸ਼ਾਲੀ ਕਿਰਦਾਰ ਲਈ ਬਹੁਤ ਤਾਰੀਫ਼ਾਂ ਹਾਸਲ ਕਰ ਰਿਹਾ ਹੈ। ਹੁਣ ਉਸਨੇ ਆਪਣੀ ਅਦਾਕਾਰੀ ਨੂੰ ਇਕ ਨਵੇਂ ਪੱਧਰ ’ਤੇ ਲੈ ਕੇ ਜਾਂਦੇ ਹੋਏ ਆਪਣੇ ਸਟੰਟ ਖ਼ੁਦ ਕਰਨ ਦਾ ਫ਼ੈਸਲਾ ਕੀਤਾ ਹੈ। ....

ਗੀਤਕਾਰ ਫ਼ਕੀਰ ਮੌਲ਼ੀ ਵਾਲਾ

Posted On May - 18 - 2019 Comments Off on ਗੀਤਕਾਰ ਫ਼ਕੀਰ ਮੌਲ਼ੀ ਵਾਲਾ
ਅੱਸੀਵਿਆਂ ਵਿਚ ਜਦੋਂ ਗੀਤਕਾਰ ਫ਼ਕੀਰ ਮੌਲ਼ੀ ਵਾਲਾ ਦਾ ਨਾਂ ਗੀਤਾਂ ਵਿਚ ਸੁਣਿਆ ਤਾਂ ਮਨ ਵਿਚ ਤਸਵੀਰ ਉੱਭਰੀ ਕਿ ਇਹ ਸ਼ਖ਼ਸ ਕਿਸੇ ਡੇਰੇ ਦੇ ਧੂਣੇ ਵਾਲਾ ਫ਼ਕੀਰ ਹੋਵੇਗਾ। ਕੁਝ ਦੇਰ ਤਕ ਇਹ ਤਸਵੀਰ ਬਣੀ ਰਹੀ। ....

ਭਲਾ, ਮਾਸਟਰਾਂ ਨੂੰ ਵੀ ਕੋਈ ਮਾਰਦੈ?

Posted On May - 18 - 2019 Comments Off on ਭਲਾ, ਮਾਸਟਰਾਂ ਨੂੰ ਵੀ ਕੋਈ ਮਾਰਦੈ?
ਦਰਸ਼ੀ ਦਾ ਅਸਲ ਨਾਂ ਤਾਂ ਦਰਸ਼ਨ ਲਾਲ ਹੈ, ਦਰਸ਼ਨ ਪੁੱਤਰ ਗੇਂਦਾ ਆਦਿਧਰਮੀ, ਪਰ ਮਸ਼ਹੂਰ ਉਹ ਦਰਸ਼ੀ ਗਵੱਈਏ ਵਜੋਂ ਹੈ। ਦਰਸ਼ੀ ਸਸੋਲੀ (ਹੁਸ਼ਿਆਰਪੁਰ) ਵਾਲਾ। ਬੁੱਢ-ਵਰੇਸ ਹੋਣ ਦੇ ਬਾਵਜੂਦ ਗੱਲ ਉਸ ਨੂੰ ਅੱਜ ਵੀ ਪੂਰੀ ਫੁਰਦੀ ਹੈ। ਸਭ ਧਰਮਾਂ ਦਾ ਗਿਆਤਾ। ਗੱਲ, ਗੱਲ ’ਤੇ ਕਬਿੱਤ! ਸਲੋਕ ਮੌਕੇ ਅਨੁਸਾਰ ਬਿਲਕੁਲ ਢੁਕਵੇਂ। ....
Available on Android app iOS app
Powered by : Mediology Software Pvt Ltd.