‘ਤੇਰੇ ਇਸ਼ਕ ਦਾ ਗਿੱਧਾ ਪੈਂਦਾ...’: ਗੁਰਦਾਸ ਮਾਨ ਹਾਜ਼ਰ ਹੋ! !    ਨਾਰੀ ਦੇਹ ’ਤੇ ਲਾਏ ਗਏ ਜ਼ਾਬਤੇ !    ਆਪਣਾ ਕਮਰਾ !    ਪਰਾਸ਼ਰ ਝੀਲ ਦੀ ਯਾਤਰਾ !    ਉਸ ਬੋਹੜ ਨੇ ਪੁੱਛਿਆ ਸੀ !    ਅਣਿਆਈ ਮੌਤ !    ਮਿੰਨੀ ਕਹਾਣੀਆਂ !    ਬੱਚਿਓ! ਤੁਸੀਂ ਸਰੀ ਨਹੀਂ ਜਾਣਾ !    ਸੋਚਣ ਲਈ ਮਜਬੂਰ ਕਰਦੀ ਕਵਿਤਾ !    ਜ਼ੁਲਮ ਅਤੇ ਸ਼ੋਸ਼ਣ ਖ਼ਿਲਾਫ਼ ਸੰਘਰਸ਼ !    

ਸਰਗਮ › ›

Featured Posts
ਛੋਟਾ ਪਰਦਾ

ਛੋਟਾ ਪਰਦਾ

ਧਰਮਪਾਲ ਸਲਮਾਨ ਤੋਂ ਪ੍ਰਭਾਵਿਤ ਹੋਇਆ ਸ਼ਹਿਰ ‘ਇੰਡੀਅਨ ਆਈਡਲ 10’ ਦਾ ਜੇਤੂ ਸਲਮਾਨ ਅਲੀ ਇਹ ਖਿਤਾਬ ਜਿੱਤਣ ਤੋਂ ਬਾਅਦ ਚਰਚਾ ਵਿਚ ਹੈ। ਉਸਦੀ ਜਿੱਤ ਤੋਂ ਉਸਦਾ ਪੂਰਾ ਜ਼ਿਲ੍ਹਾ ਪ੍ਰਭਾਵਿਤ ਹੋਇਆ ਹੈ। ਇਸ ਕਾਰਨ ਸ਼ੋਅ ਦੇ ਨਵੇਂ ਸੀਜ਼ਨ ‘ਇੰਡੀਅਨ ਆਈਡਲ 11’ ਲਈ ਸਲਮਾਨ ਅਲੀ ਦੇ ਸ਼ਹਿਰ ਦੇ 70 ਲੋਕਾਂ ਨੇ ਆਡੀਸ਼ਨ ਦਿੱਤਾ। ਸਲਮਾਨ ਹਰਿਆਣਾ ...

Read More

ਗਾਇਕੀ ਵਿਚ ਪੈੜਾਂ ਪਾ ਰਿਹਾ ਗੱਭਰੂ

ਗਾਇਕੀ ਵਿਚ ਪੈੜਾਂ ਪਾ ਰਿਹਾ ਗੱਭਰੂ

ਦਰਸ਼ਨ ਸਿੰਘ ਸੋਢੀ ਬੇਸ਼ੱਕ ਅੱਜ ਪੰਜਾਬੀ ਗਾਇਕੀ ਅੰਦਰ ਲੱਚਰਤਾ ਲਗਾਤਾਰ ਵਧ ਰਹੀ ਹੈ। ਇਸ ਨਾਲ ਨੌਜਵਾਨਾਂ ’ਤੇ ਮਾੜਾ ਪ੍ਰਭਾਵ ਪੈ ਰਿਹਾ ਹੈ। ਦੂਜੇ ਪਾਸੇ ਕੁਝ ਪੰਜਾਬੀ ਵਿਰਸੇ ਨਾਲ ਜੁੜੇ ਅਜਿਹੇ ਨੌਜਵਾਨ ਗਾਇਕ ਵੀ ਹਨ ਜਿਨ੍ਹਾਂ ਨੇ ਪੱਛਮੀ ਸੱਭਿਆਚਾਰ ਅਤੇ ਲੱਚਰਤਾ ਤੋਂ ਪਰ੍ਹੇ ਹਟ ਕੇ ਸਿਰਫ਼ ਚੰਗੇ ਗੀਤਾਂ ਨੂੰ ਚੁਣਿਆ ਹੈ। ਹਰਪ੍ਰੀਤ ...

Read More

ਪੰਜਾਬ ਦੇ ਵੱਸਦੇ ਰਹਿਣ ਦੀ ਦੁਆ ‘ਜੀਵੇ ਪੰਜਾਬ’

ਪੰਜਾਬ ਦੇ ਵੱਸਦੇ ਰਹਿਣ ਦੀ ਦੁਆ ‘ਜੀਵੇ ਪੰਜਾਬ’

ਵਤਨਦੀਪ ਕੌਰ ਅੱਜ ਸਾਨੂੰ ਰੋਜ਼ਾਨਾ ਅਖ਼ਬਾਰਾਂ, ਟੀਵੀ ਅਤੇ ਸੋਸ਼ਲ ਮੀਡੀਆ ਉੱਤੇ ਪੰਜਾਬੀ ਬੋਲੀ ਦੇ ਗੰਧਲੇ ਹੋਣ, ਖ਼ਤਮ ਹੋਣ ਅਤੇ ਉਸ ਨੂੰ ਬਚਾਉਣ ਲਈ ਕਦਮ ਚੁੱਕੇ ਜਾਣ ਦੀਆਂ ਗੱਲਾਂ ਪੜ੍ਹਣ, ਸੁਣਨ ਅਤੇ ਦੇਖਣ ਨੂੰ ਮਿਲਦੀਆਂ ਹਨ, ਪਰ ਇਨ੍ਹਾਂ ’ਤੇ ਅਮਲ ਕੋਈ ਵਿਰਲਾ ਹੀ ਕਰਦਾ ਨਜ਼ਰ ਆਉਂਦਾ ਹੈ। ਪੰਜਾਬੀ ਸਬੰਧੀ ਜਦੋਂ ਗੱਲਾਂ ...

Read More

ਕਵੀਸ਼ਰੀ ਨੂੰ ਸਮਰਪਿਤ ਟਹਿਲ ਸਿੰਘ ਬਾਰਨ

ਕਵੀਸ਼ਰੀ ਨੂੰ ਸਮਰਪਿਤ ਟਹਿਲ ਸਿੰਘ ਬਾਰਨ

ਹਰਦਿਆਲ ਸਿੰਘ ਥੂਹੀ ਪੰਜਾਬ ਦੀਆਂ ਗਾਇਨ ਵੰਨਗੀਆਂ ਵਿਚੋਂ ਕਵੀਸ਼ਰੀ ਮਹੱਤਵਪੂਰਨ ਵੰਨਗੀ ਹੈ। ਬਿਨਾਂ ਸਾਜ਼ ਦੀ ਇਸ ਗਾਇਨ ਕਲਾ ਦੇ ਭੰਡਾਰ ਨੂੰ ਪ੍ਰਫੁੱਲਤ ਕਰਨ ਲਈ ਅਨੇਕਾਂ ਕਵੀਸ਼ਰਾਂ ਨੇ ਆਪੋ ਆਪਣਾ ਯੋਗਦਾਨ ਪਾਇਆ ਹੈ। ਇਨ੍ਹਾਂ ਵਿਚ ਕਈਆਂ ਨੇ ਕੇਵਲ ਗਾਇਆ ਹੀ ਹੈ, ਪਰ ਕੁਝ ਉਹ ਵੀ ਹਨ ਜਿਨ੍ਹਾਂ ਨੇ ਗਾਉਣ ਦੇ ਨਾਲ ਨਾਲ ...

Read More

ਅਨਾਰਕਲੀ ਬਾਜ਼ਾਰ ’ਚ ਗੁਆਚੇ ਰਿਸ਼ਤੇ

ਅਨਾਰਕਲੀ ਬਾਜ਼ਾਰ ’ਚ ਗੁਆਚੇ ਰਿਸ਼ਤੇ

ਸਾਂਵਲ ਧਾਮੀ ਉਸਨੂੰ ਨਾ ਤਾਂ ਮਾਪਿਆਂ ਦਾ ਨਾਂ ਯਾਦ ਹੈ ਨਾ ਹੀ ਆਪਣਾ। ਸੰਤਾਲੀ ਨੇ ਉਸਦਾ ਨਾਂ, ਘਰ ਤੇ ਪਰਿਵਾਰ ਸਭ ਕੁਝ ਬਦਲ ਕੇ ਰੱਖ ਦਿੱਤਾ। ਲਾਹੌਰ ਤੋਂ ਤੁਰੇ ਉਸਦੇ ਨਿੱਕੇ-ਨਿੱਕੇ ਪੈਰ ਉਸਨੂੰ ਹੁਸ਼ਿਆਰਪੁਰ ਦੇ ਕਸਬਾ ਤਲਵਾੜਾ ਤਕ ਲੈ ਆਏ। ਅੱਜ ਉਸਦਾ ਨਾਂ ਸਤੀਸ਼ ਕੁਮਾਰ ਹੈ। ਉਹ ਸੇਵਾਮੁਕਤ ਮੁਲਾਜ਼ਮ ਹੈ ਤੇ ...

Read More

ਸਾਡਾ ਸ਼ਮਸ਼ੇਰ ਸੰਧੂ

ਸਾਡਾ ਸ਼ਮਸ਼ੇਰ ਸੰਧੂ

ਡਾ. ਨਾਹਰ ਸਿੰਘ ਸ਼ਮਸ਼ੇਰ ਸਿੰਘ ਸੰਧੂ ਮੇਰਾ ਜਿਗਰੀ ਯਾਰ ਹੈ। ਸਾਡੀ ਮਿੱਤਰਤਾ ਜੁਆਨੀ ਪਹਿਰੇ ਦੇ ਦਿਨਾਂ ਤੋਂ ਹੈ, ਨਹੀਂ ਤਾਂ ਮੈਂ ਉਸ ਨੂੰ ਲੰਗੋਟੀਆ ਯਾਰ ਕਹਿਣਾ ਸੀ। ਗੱਲ 1974-75 ਦੀ ਹੈ। ਮੈਂ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦਾ ਵਿਦਿਆਰਥੀ ਸੀ ਤੇ ਸ਼ਮਸ਼ੇਰ ਜੀ.ਜੀ.ਐੱਨ. ਖਾਲਸਾ ਕਾਲਜ, ਲੁਧਿਆਣੇ ਪੜ੍ਹਦਾ ਹੁੰਦਾ ਸੀ। ਉਦੋਂ ਇਹ ਰਸਾਲਾ ‘ਸੰਕਲਪ’ ...

Read More

ਛੋਟਾ ਪਰਦਾ

ਛੋਟਾ ਪਰਦਾ

ਧਰਮਪਾਲ ਵੰਸ਼ ਸਯਾਨੀ ਦਾ ਸੁਪਨਾ ਹੋਇਆ ਪੂਰਾ ਸੋਨੀ ਸਬ ਦੇ ਸ਼ੋਅ ‘ਬਾਲਵੀਰ ਰਿਟਰਨਜ਼’ ਦੇ ਬਾਲ ਕਲਾਕਾਰ ਵੰਸ਼ ਸਯਾਨੀ ਦਾ ਸੁਪਰਹੀਰੋ ਬਣਨ ਦਾ ਸੁਪਨਾ ਪੂਰਾ ਹੋ ਗਿਆ ਹੈ। ਉਹ ਇਸ ਸ਼ੋਅ ਵਿਚ ਛੋਟੇ ਬਾਲਵੀਰ ਦਾ ਕਿਰਦਾਰ ਨਿਭਾ ਰਿਹਾ ਹੈ। ਆਪਣੇ ਕਿਰਦਾਰ ਸਬੰਧੀ ਉਹ ਦੱਸਦਾ ਹੈ, ‘ਵਿਵਾਨ ਯਾਨੀ ਬਾਲਵੀਰ ਸਲਮਾਨ ਖ਼ਾਨ ਦਾ ਬਹੁਤ ਵੱਡਾ ਪ੍ਰਸੰਸਕ ...

Read More


ਮਿੱਠੀ ਚੂੰਢੀ ਵੱਢਦੀਆਂ ਨੇ ਸਿੱਠਣੀਆਂ

Posted On January - 1 - 2011 Comments Off on ਮਿੱਠੀ ਚੂੰਢੀ ਵੱਢਦੀਆਂ ਨੇ ਸਿੱਠਣੀਆਂ
ਪ੍ਰਿੰ. ਹਰੀ ਕ੍ਰਿਸ਼ਨ ਮਾਇਰ ਮੋਬਾਈਲ: 98729-92593 ਵਿਆਹ ਦੇ ਲੋਕ ਗੀਤਾਂ ’ਚੋਂ ਇਕ ਵੰਨਗੀ ਦਾ ਨਾਂ ਹੈ ਸਿੱਠਾਂ। ਇਨ੍ਹਾਂ ਨੂੰ ਸਿੱਠਣੀਆਂ ਵੀ ਕਹਿੰਦੇ ਹਨ। ਬੜੀ ਹੀ ਸਾਦ ਮੁਰਾਦੀ ਤੁੱਕ-ਬੰਦੀ, ਜਿਸ ਵਿਚ ਅੱਖਰਾਂ ਮਾਤਰਾਵਾਂ ਨੂੰ ਲੋੜ ਮੁਤਾਬਕ ਤਰੋੜ-ਮਰੋੜ ਕਰ ਲੈਣ ਦੀ ਖੁੱਲ੍ਹ ਹੁੰਦੀ ਹੈ, ਸਿੱਠਣੀ ਅਖਵਾਉਂਦੀ ਹੈ। ਸਿੱਠਣੀਆਂ ਵਿਚ ਹਾਸਾ-ਠੱਠਾ, ਮਸ਼ਕਰੀ, ਮਿੱਠੀ ਗਾਲ੍ਹੀ-ਗਲੋਚ, ਚੂੰਡੀ ਵਰਗੀ ਚੀਸ, ਵਿਅੰਗ, ਉਲਾਂਭਾ, ਤਾਹਨਾ, ਮਿਹਣਾ, ਸ਼ਰਾਰਤ ਦੇ ਹੋਰ ਬੜਾ ਕੁਝ ਹਲਕਾ-ਫੁਲਕਾ ਨਿੱਕ-ਸੁੱਕ ਭਰਿਆ ਹੁੰਦਾ 

ਸਰਤਾਜ, ਪੂਜਾ ਤੇ ਹਰਭਜਨ ਮਾਨ ਦਾ ਵਰ੍ਹਾ

Posted On January - 1 - 2011 Comments Off on ਸਰਤਾਜ, ਪੂਜਾ ਤੇ ਹਰਭਜਨ ਮਾਨ ਦਾ ਵਰ੍ਹਾ
ਪੰਜਾਬੀ ਗਾਇਕੀ 2010 ਸੁਰਜੀਤ ਮਜਾਰੀ ਸੁਰੋਂ ਵਿਹੂਣੇ ਗਾਇਕਾਂ ਦੀ ਭਰਮਾਰ, ਸਿਧਾਂਤ ਵਿਰੋਧੀ ਗੀਤਕਾਰੀ, ਸੀਮਾਵਾਂ ਪਾਰ ਕਰਦਾ ਫ਼ਿਲਮਾਂਕਣ ਆਦਿ ਨੇ ਬੀਤੇ ਵਰ੍ਹੇ ਵੀ ਪੰਜਾਬੀ ਗਾਇਕੀ ਦੇ ਗੌਰਵਮਈ ਇਤਿਹਾਸ ਪੱਲੇ ਨਿਰਾਸ਼ਾ ਪਾਉਣ ’ਚ ਕੋਈ ਕਸਰ ਬਾਕੀ ਨਹੀਂ ਛੱਡੀ। ਬਹੁਗਿਣਤੀ ਗਾਇਕਾਂ ਵੱਲੋਂ ਚਿਹਰੇ ਦੀ ਸ਼ੌਕੀਨੀ, ਪਹਿਰਾਵੇ ਦੀ ਝਿਲਮਿਲ, ਗੀਤਾਂ ’ਚ ਦਬਕਾ, ਆਧੁਨਿਕ ਆਸ਼ਕੀ, ਲੜਾਈਆਂ ਆਦਿ ਨਾਲ ਸਬੰਧਤ ਸ਼ਬਦਾਵਲੀ ਗਾ ਕੇ ਅਤੇ ਫ਼ਿਲਮਾਂਕਣ ਸਮੇਂ ਹਥਿਆਰਾਂ ਦਾ ਪ੍ਰਦਰਸ਼ਨ ਤੇ ਰੁਮਾਂਟਿਕ ਦ੍ਰਿਸ਼ ਭਾਰੂ 

ਪਿੰਡਾਂ ਦੀਆਂ ਅੱਲਾਂ

Posted On December - 25 - 2010 Comments Off on ਪਿੰਡਾਂ ਦੀਆਂ ਅੱਲਾਂ
ਪੰਜਾਬੀ ਸਭਿਆਚਾਰ ਦੀ ਵੰਨਗੀ ਪ੍ਰੋ. ਅਰੁਣਜੀਤ ਸਿੰਘ ਟਿਵਾਣਾ ਪੇਂਡੂ ਜੀਵਨ ਸ਼ਹਿਰੀ ਜੀਵਨ ਨਾਲੋਂ ਕਾਫੀ ਵੱਖਰਾ ਅਤੇ ਰੌਚਕ ਹੁੰਦਾ ਹੈ। ਪੇਂਡੂ ਜੀਵਨ ਦੀਆਂ ਆਪਣੀਆਂ ਹੀ ਵਿਲੱਖਣਤਾਵਾਂ ਹਨ। ਸ਼ਹਿਰ ਵਿਚ ਕਿਸੇ ਦਾ ਘਰ ਲੱਭਣਾ ਬਹੁਤ ਹੀ ਸੌਖਾ ਹੈ। ਰਿਕਸ਼ੇ ਵਾਲੇ ਨੂੰ ਮੁਹੱਲੇ ਜਾਂ ਕਲੋਨੀ ਦਾ ਨਾਮ ਅਤੇ ਮਕਾਨ ਨੰਬਰ ਦੱਸੋ, ਤੁਹਾਨੂੰ ਆਪਣੇ ਰਿਸ਼ਤੇਦਾਰ ਮਿੱਤਰ ਜਾਂ ਵਾਕਫ ਦੇ ਘਰ ਮੂਹਰੇ ਜਾ ਖੜਾ ਕਰੇਗਾ। ਪਰੰਤੂ ਪਿੰਡਾਂ ਵਿਚ ਨਾ ਤਾਂ ਮੁਹੱਲੇ ਹੁੰਦੇ ਹਨ ਅਤੇ ਨਾ ਹੀ ਮਕਾਨ ਨੰਬਰ। ਵੱਡੇ ਪਿੰਡਾਂ 

ਕੋਲਕਾਤਾ ਦਾ ਗੁਰਦਾਸ ਮਾਨ

Posted On December - 25 - 2010 Comments Off on ਕੋਲਕਾਤਾ ਦਾ ਗੁਰਦਾਸ ਮਾਨ
ਪੰਜਾਬੀ ਸਭਿਆਚਾਰ ਦਾ ਗੁਰਦਾਸ ਮਾਨ ਇਕੋ ਹੀ ਹੈ ਜਿਸ ਨੇ ਆਪਣੀ ਗਾਇਕੀ ਅਤੇ ਅਦਾਕਾਰੀ ਨਾਲ ਇਸ ਪਿੜ ’ਚ ਝੰਡੇ ਗੱਡੇ ਹਨ। ਪਰ ਇਹ ਗੱਲ ਵੀ ਸੱਚ ਹੈ ਕਿ ਕਈ ਨਵੇਂ ਉਠਦੇ ਗਾਇਕਾਂ ਨੇ ਉਸ ਦੇ ਗੀਤ-ਸੰਗੀਤ ਤੇ ਅਦਾਕਾਰੀ ਤੋਂ ਪ੍ਰੇਰਨਾ ਲੈ ਕੇ ਆਪਣੇ ਆਪ ਨੂੰ ਉਸ ਦਾ ਹੀ ਰੂਪ ਬਣਾਉਣ ਦੀ ਕੋਸ਼ਿਸ਼ ਕੀਤੀ ਹੈ। ਇਹ ਗੱਲ ਗੁਰਦਾਸ ਮਾਨ ਦੀ ਵਡਿਆਈ ਦੇ ਹੀ ਹੱਕ ਵਿਚ ਜਾਂਦੀ ਹੈ ਕਿਉਂਕਿ ਜਦ ਉਸ ਦੀ ਪ੍ਰੇਰਨਾ ਲੈ ਕੇ ਨਵਾਂ ਗੀਤਕਾਰ ਆਪਣਾ ਗੀਤ ਪੇਸ਼ ਕਰਨ ਦੀ ਕੋਸ਼ਿਸ਼ ਕਰਦਾ ਹੈ ਤਾਂ ਸਰੋਤੇ ਝੱਟ ਕਹਿਣ ਲੱਗ ਪੈਂਦੇ ਹਨ, 

ਕਵੀਸ਼ਰ ਹਰਨੇਕ ਸਿੰਘ ‘ਹੰਸ’

Posted On December - 25 - 2010 Comments Off on ਕਵੀਸ਼ਰ ਹਰਨੇਕ ਸਿੰਘ ‘ਹੰਸ’
ਦੇਖਣੀ-ਪਾਖਣੀ ’ਚ ਉਹ ਕਵੀਸ਼ਰ ਘੱਟ ਲੱਗਦਾ ਹੈ, ਇਕ ਜਥੇਦਾਰ ਵੱਧ। ਚਿੱਟਾ ਕੁੜਤਾ-ਪਜਾਮਾ, ਨੀਲੀ ਦਸਤਾਰ ਉਪਰ ਦੀ ਗਾਤਰਾ, ਖੁੱਲ੍ਹਾ ਦਾਹੜਾ ਤੇ ਹੱਥ ਵਿਚ ਛੋਟਾ ਕਾਲਾ ਬੈਗ। ਉਸ ਨੂੰ ਮੇਲੇ ਦੇ ਅਖਾੜੇ ਵਿਚ ਗਾਉਂਦਿਆਂ ਸੁਣ ਕੇ ਇਹ ਭੁਲੇਖਾ ਦੂਰ ਹੋ ਜਾਂਦਾ ਹੈ ਤੇ ਪਤਾ ਲੱਗਦਾ ਹੈ ਕਿ ਉਹ ਤਾਂ ਇਕ ਪਰੰਪਰਿਕ ਮਲਵਈ ਕਵੀਸ਼ਰ ਹੈ। ਅਜਿਹਾ ਹੈ ਕਵੀਸ਼ਰ ਹਰਨੇਕ ਸਿੰਘ ਹੰਸ। ਹਰਨੇਕ ਸਿੰਘ ਦਾ ਜਨਮ ਪਟਿਆਲਾ ਜ਼ਿਲ੍ਹੇ ਦੀ ਸਮਾਣਾ ਤਹਿਸੀਲ ਦੇ ਪਿੰਡ ਪਾਤੜਾਂ (ਅੱਜ-ਕੱਲ੍ਹ ਸਬ ਤਹਿਸੀਲ) ਵਿਖੇ 6 ਜੂਨ, 1956 ਨੂੰ ਪਿਤਾ 

ਰਵਾਇਤੀ ਗਾਇਕੀ ਨੂੰ ਸੰਭਾਲਣ ਦੀ ਲੋੜ

Posted On December - 25 - 2010 Comments Off on ਰਵਾਇਤੀ ਗਾਇਕੀ ਨੂੰ ਸੰਭਾਲਣ ਦੀ ਲੋੜ
ਗੁਰਮੀਤ ਬਾਵਾ ਸੁਰਜੀਤ ਮਜਾਰੀ ਬਚਪਨ ਦੀ ‘ਮੀਤੋ’ ਜੋ ਗੁਰਮੀਤ ਬਾਵਾ ਦੇ ਨਾਂ ਨਾਲ ਸਫਲ ਗਾਇਕਾ ਬਣੀ, ਦਾ ਜਨਮ ਪੰਜਾਬ ਦੇ ਸਰਹੱਦੀ ਜ਼ਿਲ੍ਹੇ ਗੁਰਦਾਸਪੁਰ ਦੇ ਪਿੰਡ ਕੋਠਾ ਵਿਖੇ ਹੋਇਆ। ਉਸ ਸਮੇਂ ਲੜਕੀਆਂ ਦਾ ਕਿਸੇ ਕੰਮ ਲਈ ਘਰਦਿਆਂ ਦੀ ਨਿਗਰਾਨੀ ਤੋਂ ਬਿਨਾਂ ਘਰੋਂ ਬਾਹਰ ਜਾਣਾ ਸਖ਼ਤ ਮਨ੍ਹਾ ਸੀ। ਲੜਕੀਆਂ ਦਾ ਪੜ੍ਹਣਾ ਜਾਂ ਗਾਉਣਾ ਤਾਂ ਬਹੁਤ ਦੂਰ ਦੀ ਗੱਲ ਸੀ। ਅਜਿਹੀਆਂ ਘਰੇਲੂ ਅਤੇ ਸਮਾਜਿਕ ਪਾਬੰਦੀਆਂ ਦੇ ਬਾਵਜੂਦ ਗੁਰਮੀਤ ਬਾਵਾ ਨੇ ਆਪਣੇ ਅੰਦਰਲੀ ਸੰਗੀਤਕ ਸਮਰੱਥਾ ਦੀਆਂ ਕਿਰਨਾਂ ਰੁਸ਼ਨਾਉਣ 

ਪੰਜਾਬੀ ਦੋਗਾਣਾ ਗਾਇਕੀ ਦੇ ਰੰਗ…

Posted On December - 18 - 2010 Comments Off on ਪੰਜਾਬੀ ਦੋਗਾਣਾ ਗਾਇਕੀ ਦੇ ਰੰਗ…
ਸੁਰਿੰਦਰ ਸਿੰਘ 98155-51486 ਦੋਗਾਣਾ ਗਾਇਕੀ ਬਾਰੇ ਆਮ ਧਾਰਨਾ ਬਣੀ ਹੋਈ ਹੈ ਕਿ ਇਹ ਅਸ਼ਲੀਲ ਕਿਸਮ ਦੀ ਹੁੰਦੀ ਹੈ, ਇਹ ਗਵਾਰ ਤੇ ਅਨਪੜ੍ਹ ਕਿਸਮ ਦੇ ਸਰੋਤਿਆਂ ਦੀ ਗਾਇਕੀ ਹੈ, ਇਹ ਔਰਤ-ਮਰਦ ਦੀ ਚੱਕਵੀਂ ਜਿਹੀ ਭਾਸ਼ਾ ਦੇ ਸਵਾਲ-ਜਵਾਬ ਹੀ ਹੁੰਦੇ ਹਨ। ਮੌਜੂਦਾ ਚੱਲ ਰਹੀ ਦੋਗਾਣਾ ਗਾਇਕੀ ਦਾ ਜੇ ਅਧਿਐਨ ਕੀਤਾ ਜਾਵੇ ਤਾਂ ਉਪਰੋਕਤ ਮਿੱਥ ਸੱਚ ਹੀ ਜਾਪਦੀ ਹੈ। ਸਿੱਟੇ ਵਜੋਂ ਗੰਭੀਰ ਕਿਸਮ ਦਾ ਸਰੋਤਾ ਇਸ ਗਾਇਕੀ ਨੂੰ ਸੁਣਨਾ ਆਪਣਾ ਸਮਾਂ ਖ਼ਰਾਬ ਕਰਨਾ ਹੀ ਗਿਣਦਾ ਹੈ।  ਮੇਰੀ ਜਾਚੇ ਇਹ ਨਜ਼ਰੀਆ ਇਕ ਪਾਸੜ ਹੈ ਕਿਉਂਕਿ 

ਅਣਗੌਲਿਆ ਬਜ਼ੁਰਗ

Posted On December - 18 - 2010 Comments Off on ਅਣਗੌਲਿਆ ਬਜ਼ੁਰਗ
ਗੀਤਕਾਰ ਟੀਲੂ ਖਾਨ ਭਾਰਤੀ ਕਲਾ ਦੇ ਖੇਤਰ ਵਿਚ ਟੀਲੂ ਖਾਨ ਭਾਰਤੀ ਇਕ ਅਜਿਹਾ ਨਾਂ ਹੈ, ਜਿਸ ਕੋਲ ਪ੍ਰਤਿਭਾ ਤਾਂ ਬਹੁਤ ਹੈ, ਪਰ ਇਸ ਨੂੰ ਪ੍ਰਫੁੱਲਤ ਹੋਣ ਵਿਚ ਉਸ ਦੀ ਕਿਸਮਤ ਨੇ ਸਾਥ ਨਹੀਂ ਦਿੱਤਾ। ਟੀਲੂ ਖਾਨ ਦਾ ਜਨਮ ਸੰਨ 1923 ਨੂੰ ਜ਼ਿਲ੍ਹਾ ਸੰਗਰੂਰ ਦੇ ਪਿੰਡ ਜਖੇਪਲ (ਹੰਬਲਵਾਸ) ਵਿਖੇ ਮਾਤਾ ਬੇਗੋ ਦੀ ਕੁੱਖੋਂ ਪਿਤਾ ਮੰਗਤ ਖਾਂ ਦੇ ਘਰ ਹੋਇਆ। ਸੰਨ 1947 ਦਾ ਭਿਆਨਕ ਦੁਖਾਂਤ ਉਸ ਨੇ ਆਪਣੇ ਅੱਖੀਂ ਵੇਖਿਆ। ਭਾਵੇਂ ਉਦੋਂ ਬਹੁਤੇ ਪਰਿਵਾਰ ਉਜੜ ਕੇ ਪਾਕਿਸਤਾਨ ਚਲੇ ਗਏ, ਪਰ ਭਾਰਤ ਵਿਚ ਰਹਿਣ ਕਰਕੇ ਟੀਲੂ 

ਰਾਹਤ ਫਤਹਿ ਅਲੀ ਖਾਨ

Posted On December - 11 - 2010 Comments Off on ਰਾਹਤ ਫਤਹਿ ਅਲੀ ਖਾਨ
ਮੁਲਾਕਾਤ ਪਾਕਿਸਤਾਨ ਦੇ ਮਸ਼ਹੂਰ ਗਾਇਕ ਰਾਹਤ ਫਤਹਿ ਅਲੀ ਖਾਨ ਕੁਝ ਸਮਾਂ ਪਹਿਲਾਂ ਗੁੜਗਾਉਂ ਵਿਚ ਇਕ ਪ੍ਰੋਗਰਾਮ ਦੀ ਪੇਸ਼ਕਾਰੀ ਲਈ ਆਏ ਸਨ। ਪੇਸ਼ ਹਨ ਉਨ੍ਹਾਂ ਨਾਲ ਹੋਈ ਗੱਲਬਾਤ ਦੇ ਕੁਝ ਅੰਸ਼ : ? ਰਾਹਤ ਫਤਹਿ ਅਲੀ ਖਾਨ ਜੀ ਤੁਸੀਂ ਇੱਥੇ ਪ੍ਰੋਗਰਾਮ ਪੇਸ਼ ਕਰਨ ਲਈ ਆਏ ਹੋ, ਤੁਹਾਡਾ ਸੁਆਗਤ ਹੈ। ਹਿੰਦੁਸਤਾਨ ਵਿਚ ਲੱਖਾਂ ਸੰਗੀਤ ਦੀਵਾਨੇ ਤੁਹਾਨੂੰ ਬੜੀ ਰੀਝ ਨਾਲ ਸੁਣਦੇ ਹਨ, ਕਿੱਦਾਂ ਮਹਿਸੂਸ ਕਰਦੇ ਹੋ? * ਅੱਲ੍ਹਾ ਦਾ ਸ਼ੁਕਰ ਗੁਜ਼ਾਰ ਹਾਂ, ਨਿਮਾਣੇ ਨੂੰ ਮਾਣ ਬਖਸ਼ਿਆ ਹੈ। ਇਧਰ ਲੋਕੀਂ ਮੇਰੀ 

ਲੋਕ ਗਾਥਾ ਰਾਜਾ ਰਸਾਲੂ

Posted On December - 11 - 2010 Comments Off on ਲੋਕ ਗਾਥਾ ਰਾਜਾ ਰਸਾਲੂ
ਸੁਖਦੇਵ ਮਾਦਪੁਰੀ ਭਾਵੇਂ ਪੰਜਾਬ ਦੇ ਇਤਿਹਾਸ ਵਿਚ ਰਾਜਾ ਰਸਾਲੂ ਦਾ ਨਾਂ ਸਥਾਈ ਤੌਰ ’ਤੇ ਕਿਧਰੇ ਨਜ਼ਰ ਨਹੀਂ ਆਉਂਦਾ ਪ੍ਰੰਤੂ ਉਹ ਪੰਜਾਬ ਦੇ ਲੋਕ ਮਾਨਸ ਦਾ ਇਕ ਅਜਿਹਾ ਹਰਮਨ-ਪਿਆਰਾ ਲੋਕ ਨਾਇਕ ਹੈ ਜਿਸ ਦੇ ਨਾਂ ਨਾਲ ਅਨੇਕਾਂ ਦਿਲਚਸਪ ਤੇ ਰਸ-ਭਰਪੂਰ ਕਹਾਣੀਆਂ ਜੁੜੀਆਂ ਹੋਈਆਂ ਹਨ। ਉਸ ਦੇ ਜੀਵਨ ਨਾਲ ਸਬੰਧਤ ਘਟਨਾਵਾਂ ਅਤੇ ਸੂਰਬੀਰਤਾ ਭਰੇ ਕਾਰਨਾਮਿਆਂ ਨੂੰ ਬਹੁਤ ਸਾਰੇ ਲੋਕ ਕਵੀਆਂ ਨੇ ਆਪਣੀਆਂ ਵਾਰਾਂ ਅਤੇ ਕਿੱਸਿਆਂ ਵਿਚ ਗਾਇਆ ਹੈ। ਕਹਿੰਦੇ ਹਨ ਰਾਜਾ ਰਸਾਲੂ ਸਿਆਲਕੋਟ (ਪਾਕਿਸਤਾਨ) ਦੇ 

ਗਾਇਕੀ ਤੇ ਭੰਗੜੇ ਦਾ ਸੁਮੇਲ ਪੰਮੀ ਬਾਈ

Posted On December - 4 - 2010 Comments Off on ਗਾਇਕੀ ਤੇ ਭੰਗੜੇ ਦਾ ਸੁਮੇਲ ਪੰਮੀ ਬਾਈ
ਸਵਰਨ ਸਿੰਘ ਟਹਿਣਾ ਪੰਮੀ ਬਾਈ ਨਾਲ ਪਛਾਣ ਦਾ ਮੁੱਢ ਉਸ ਦਾ ਕਾਮਰੇਡੀ ਪਿਛੋਕੜ ਨਾਲ ਜੁੜੇ ਹੋਣਾ ਬਣਿਆ। ਉਸ ਦੇ ਪਿਤਾ ਪ੍ਰਤਾਪ ਸਿੰਘ ਬਾਗੀ, ਜਿਹੜੇ ਆਪਣੇ ਵੇਲ਼ੇ ਦੇ ਸਿਰਕੱਢ ਕਮਿਊਨਿਸਟ ਆਗੂ, ਦਾ ਜ਼ਿਕਰ ਕਾਮਰੇਡ ਜਗਜੀਤ ਸਿੰਘ ਆਨੰਦ ਦੇ ਕਾਲਮ ‘ਚੇਤੇ ਦੀ ਚੰਗੇਰ ’ਚੋਂ’ ਵਿੱਚ ਬੜੀ ਵਾਰ ਪੜ੍ਹ ਚੁੱਕਾ ਸਾਂ। ਕਾਮਰੇਡ ਆਨੰਦ ਨਾਲ ਹੀ ਪਲੇਠੀ ਵਾਰ ਪਟਿਆਲੇ ਪੰਮੀ ਨੂੰ ਮਿਲਣ ਦਾ ਮੌਕਾ ਮਿਲਿਆ। ਉਨ੍ਹਾਂ ਬਾਗੀ ਜੀ ਨਾਲ ਜੁੜੀਆਂ ਬਹੁਤ ਸਾਰੀਆਂ ਯਾਦਾਂ ਤਾਜ਼ੀਆਂ ਕੀਤੀਆਂ…ਸੁਣ ਕੇ ਪੰਮੀ ਬੜਾ ਖੁਸ਼ 

ਬੇਜਾਨ ਚੀਜ਼ਾਂ ਨੂੰ ਜ਼ੁਬਾਨ ਬਖਸ਼ਣ ਵਾਲਾ ਕਲਾਕਾਰ ਪਰਮਜੀਤ ਸਿੰਘ ਗਿੱਲ

Posted On November - 27 - 2010 Comments Off on ਬੇਜਾਨ ਚੀਜ਼ਾਂ ਨੂੰ ਜ਼ੁਬਾਨ ਬਖਸ਼ਣ ਵਾਲਾ ਕਲਾਕਾਰ ਪਰਮਜੀਤ ਸਿੰਘ ਗਿੱਲ
ਸਤਵਿੰਦਰ ਸਿੰਘ ਬਸਰਾ ਜਦੋਂ ਕਿਸੇ ਕਲਾਕਾਰ ਦੀ ਕਲਾ ਬੇ-ਜ਼ੁਬਾਨ ਚੀਜ਼ਾਂ ਨੂੰ ਵੀ ਆਪਣੇ ਮੂੰਹੋਂ ਆਪਣੀ ਕਹਾਣੀ ਸੁਣਾਉਣ ਲਈ ਮਜਬੂਰ ਕਰ ਦੇਵੇ ਤਾਂ ਅਜਿਹੀ ਕਲਾ ਨੂੰ ਸਲਾਮ ਕਰਨੀ ਬਣਦੀ ਹੈ। ਅਜਿਹੀ ਹੀ ਕਲਾ ਆਪਣੇ ਅੰਦਰ ਸਮਾਈ ਬੈਠਾ ਹੈ ਮੋਗਾ ਜ਼ਿਲ੍ਹੇ ਦੇ ਨੇੜਲੇ ਪਿੰਡ ਕੜਿਆਲ ਵਿਚ ਰਹਿਣ ਵਾਲਾ ਪਰਮਜੀਤ ਸਿੰਘ ਗਿੱਲ । ਸੰਧੂਰਾ ਸਿੰਘ ਦੇ ਘਰ ਮਾਤਾ ਮੁਖਤਿਆਰ ਕੌਰ ਦੀ ਕੁੱਖੋਂ ਪੈਦਾ ਹੋਏ ਸ੍ਰੀ ਗਿੱਲ ਦੀ ਸਕੂਲ ਦੌਰਾਨ ਸੁੰਦਰ ਲਿਖਤ ਕਰਕੇ ਮਾਸਟਰ ਉਨ੍ਹਾਂ ਦੀ ਬੜੀ ਕਦਰ ਕਰਦੇ ਸਨ। ਕੁਝ ਘਰੇਲੂ 

ਚਾਚੀ ਅਤਰੋ

Posted On November - 27 - 2010 Comments Off on ਚਾਚੀ ਅਤਰੋ
ਨਿੰਦਰ ਘੁਗਿਆਣਵੀ’ ਸਰੂਪ ਸਿੰਘ ਪਰਿੰਦੇ ਉਰਫ਼ ਚਾਚੀ ਅਤਰੋ’ਦੇ ਬੂਹੇ ਅੱਗੇ ਜਦ ਕਾਰ ਖਲ੍ਹਿਆਰੀ ਤਾਂ ਆਵਾਜ਼ ਸੁਣਦੇ ਸਾਰ ਭੱਜ ਕੇ ਉਹ ਬੂਹੇ ’ਚ ਆਣ ਖੜ੍ਹਿਆ ਤੇ ਸਾਡੇ ਕਾਰ ’ਚੋਂ ਉਤਰਦੇ ਹੀ ਜਿਵੇਂ ਖਾਣ ਨੂੰ ਹੀ ਪੈ ਨਿਕਲਿਆ, ‘‘ਲੈ…ਹੈ…ਦੇਖਾਂ? ਸਵੇਰ ਦੇ ਫਾਹੇ ਟੰਗਿਆ ਵੇ ਮੈਨੂੰ…ਹੁਣ ਵੀ ਆਏ…ਹੁਣ ਵੀ ਆਏ…ਮੈਂ ਮਿੰਟ-ਮਿੰਟ ਮਗਰੋਂ ਬੂਥਾ ਚੱਕ-ਚੱਕ ਵੇਹਨਾਂ…ਐਡੇ-ਐਡੇ ਝੂਠ? ਅੱਜ ਤੁਸੀਂ ਮੇਰੀ ਜੀਭ ਝੂਠੀ ਪਾਤੀ…ਮੈਂ ਸਾਰੀ ਉਮਰਾਂ ਆਪਣੀ ਜੁ ਕਿਤੇ ਝੂਠਾ ਨਹੀਂ ਪਿਆ…ਜਿੱਥੇ ਜਾਣੈ…ਐਨ 

ਪੰਜਾਬੀ ਲੋਕ ਗੀਤਾਂ ਦੀ ਸਿਰਮੌਰ ਵੰਨਗੀ

Posted On November - 27 - 2010 Comments Off on ਪੰਜਾਬੀ ਲੋਕ ਗੀਤਾਂ ਦੀ ਸਿਰਮੌਰ ਵੰਨਗੀ
ਮਾਹੀਆ ਜਸਵੰਤ ਰਾਏ ਪੰਜਾਬੀ ਸੱਭਿਆਚਾਰ ਇੱਕ ਬਹੁਰੰਗਾ ਸੱਭਿਆਚਾਰ ਹੈ। ਲੋਕ ਗੀਤ ਇਸ ਸੱਭਿਆਚਾਰ ਦਾ ਇੱਕ ਅਨਿੱਖੜਵਾਂ ਅੰਗ ਹੈ। ਲੋਕ ਗੀਤਾਂ ਦੀ ਰਚਨਾ ਕਿਸੇ ਵਿਅਕਤੀ ਵਿਸ਼ੇਸ਼ ਨੇ ਨਹੀਂ ਕੀਤੀ ਹੁੰਦੀ ਸਗੋਂ ਇਹ ਤਾਂ ਸਮੂਹਿਕ ਮਨੁੱਖ ਜਾਤੀ ਦੇ ਭਾਵਾਂ ਦੀ ਤਰਜਮਾਨੀ  ਕਰਦੇ ਹਨ। ਲੋਕਗੀਤ ਲਿਖਤੀ ਰੂਪ ਵਿੱਚ ਉਪਲੱਬਧ ਨਹੀਂ ਹਨ। ਇਹ ਪੀੜ੍ਹੀ ਦਰ ਪੀੜ੍ਹੀ ਮੂੰਹੋਂ-ਮੂੰਹ ਤੁਰੇ ਆਉਂਦੇ ਹਨ। ਭਾਵੇਂ ਮਹਿੰਦਰ ਸਿੰਘ ਰੰਧਾਵਾ, ਦਵਿੰਦਰ ਸਤਿਆਰਥੀ ਅਤੇ ਡਾ. ਕਰਮਜੀਤ ਸਿੰਘ ਨੇ ਲੋਕ ਗੀਤ ਇਕੱਠੇ ਕਰਕੇ 

ਹਾਏ ਓ ਰੱਬਾ…

Posted On November - 20 - 2010 Comments Off on ਹਾਏ ਓ ਰੱਬਾ…
ਸ਼ਮਸ਼ੇਰ ਸਿੰਘ ਸੰਧੂ ਗੀਤ ਤਾਂ ਬਥੇਰੇ ਗਾਏ ਨੇ ਰੇਸ਼ਮਾ ਨੇ ਪਰ ਜਦੋਂ ਵੀ ਉਹਦੀ ਗੱਲ ਛਿੜਦੀ ਹੈ ਤਾਂ ਆਪ-ਮੁਹਾਰੇ ਬੁੱਲ੍ਹਾਂ ’ਤੇ ਉਹਦਾ ਇਹ ਗੀਤ ਚੇਤੇ ਆ ਕੇ ਹੂਕ ਜਿਹੀ ਕੱਢ ਦਿੰਦਾ ਹੈ- ਹਾਏ ਓ ਰੱਬਾ, ਨਈਂਉ ਲਗਦਾ ਦਿਲ ਮੇਰਾ ਲਾਹੌਰ ਰਹਿੰਦੀ ਰੇਸ਼ਮਾ ਦਾ ਅੱਜਕੱਲ੍ਹ ਤਾਂ ਉੱਕਾ ਹੀ ਦਿਲ ਨਹੀਂ ਲਗਦਾ। ਉਹ ਉਦਾਸ ਹੈ। ਅੰਤਾਂ ਦੀ ਉਦਾਸ। ਉਹਦੀ ਉਦਾਸੀ ਸਾਨੂੰ ਸਭ ਨੂੰ ਵੀ ਉਦਾਸ ਕਰਦੀ ਹੈ। ਉਹਦੇ ਕੋਲੋਂ ਹੁਣ ਗਾ ਨਹੀਂ ਹੁੰਦਾ। ਇਹ ਫਿਕਰਾ ਲਿਖਦਿਆਂ ਮੇਰੀ ਕਲਮ ਕੰਬਦੀ ਹੈ ਕਿ ਲਿਖਣ ਤੋਂ ਛਪਣ ਤੱਕ ਪਤਾ 

ਪੰਜਾਬ ਤੇ ਪੰਜਾਬੀਅਤ ਤੋਂ ਦੂਰ ਹੁੰਦੇ ਜਾ ਰਹੇ ਕਲਾਕਾਰ

Posted On November - 20 - 2010 Comments Off on ਪੰਜਾਬ ਤੇ ਪੰਜਾਬੀਅਤ ਤੋਂ ਦੂਰ ਹੁੰਦੇ ਜਾ ਰਹੇ ਕਲਾਕਾਰ
ਸਵਰਨ ਸਿੰਘ ਟਹਿਣਾ ਪਿਛਲੇ ਦਿਨੀਂ ਇੱਕ ਗਾਇਕ ਨੇ ਆਪਣੇ ਮੂੰਹੋਂ ਮਿੱਠੂ ਬਣਦਿਆਂ ਕਿਹਾ ਸੀ, ‘ਅਸੀਂ ਤਾਂ ਮਾਂ ਬੋਲੀ ਦੇ ਸਰਵਣ ਪੁੱਤਰ ਹਾਂ…ਸਾਡੇ ਗੀਤਾਂ ’ਚੋਂ ਮਾਂ ਬੋਲੀ ਦਾ ਸਤਿਕਾਰ ਝਲਕਦੈ…ਅਸੀਂ ਮਾਂ ਬੋਲੀ ਦੀਆਂ ਮੀਂਢੀਆਂ ਗੁੰਦਣ ਲਈ ਯਤਨਸ਼ੀਲ ਹਾਂ…ਜਿਹੜੇ ਸਾਡੇ ਗੀਤਾਂ ਨੂੰ ਮਾੜਾ ਕਹਿੰਦੇ ਨੇ, ਉਨ੍ਹਾਂ ਕੋਲੋਂ ਸਾਡੇ ਵੱਲੋਂ ਮਾਂ ਦੀ ਕੀਤੀ ਜਾਂਦੀ ਸੇਵਾ ਬਰਦਾਸ਼ਤ ਨਹੀਂ ਹੁੰਦੀ…।’ ਉਸ ਦੇ ਇਨ੍ਹਾਂ ਸ਼ਬਦਾਂ ਨੇ ਨਵਾਂ ਸਵਲ ਖੜ੍ਹਾ ਕਰ ਦਿੱਤਾ ਕਿ ਭਲਾਂ, ਮਾਂ ਦੀ ਇੱਜ਼ਤ ਕਰਨ ਬਾਰੇ 
Available on Android app iOS app
Powered by : Mediology Software Pvt Ltd.