ਭਾਰਤੀ ਭਾਸ਼ਾਵਾਂ ਦੇ ਇਸਤੇਮਾਲ ਨਾਲ ਸ਼ਾਸਨ ਵਧੇਰੇ ਲੋਕ ਕੇਂਦਰਿਤ ਬਣੇਗਾ: ਨਾਇਡੂ !    ਨੇਪਾਲ ਦਾ ਸ਼ਾਹ ਦਰਬਾਰ ਸਾਹਿਬ ਵਿਖੇ ਨਤਮਸਤਕ !    ਮਾਂ ਬੋਲੀ ਦੀ ਵਿਰਾਸਤ !    ਹੱਡੀਆਂ ਦੇ ਕੈਂਸਰ ਦੀਆਂ ਕਿਸਮਾਂ !    ਕਰੋਨਾਵਾਇਰਸ ਦੀ ਸ਼ੱਕੀ ਮਰੀਜ਼ ਹਸਪਤਾਲ ਦਾਖਲ !    ਕਰੋਨਾਵਾਇਰਸ: ਕਰੂਜ਼ ਬੇੜੇ ’ਤੇ ਸਵਾਰ ਇਕ ਹੋਰ ਭਾਰਤੀ ਦਾ ਟੈਸਟ ਪਾਜ਼ੇਟਿਵ !    ਪੁਲੀਸ ਸੁਧਾਰਾਂ ਦੀ ਲੋੜ !    ਐ ਜ਼ਿੰਦਗੀ... !    ਨੌਜਵਾਨ ਪੀੜ੍ਹੀ ਦਾ ਸਾਹਿਤ ਤੋਂ ਟੁੱਟਣਾ ਚਿੰਤਾਜਨਕ !    ਨੌਜਵਾਨ, ਸਰਕਾਰੀ ਨੀਤੀਆਂ ਤੇ ਸੋਸ਼ਲ ਨੈਟਵਰਕ !    

ਸਰਗਮ › ›

Featured Posts
ਛੋਟਾ ਪਰਦਾ

ਛੋਟਾ ਪਰਦਾ

ਧਰਮਪਾਲ ਵਰੁਣ ਬਡੋਲਾ ਨੇ ਕੀਤਾ ਇਨਕਾਰ ਅਦਾਕਾਰ ਵਰੁਣ ਬਡੋਲਾ ਸੋਨੀ ਐਂਟਰਟੇਨਮੈਂਟ ਟੈਲੀਵਿਜ਼ਨ ਦੇ ਸ਼ੋਅ ‘ਮੇਰੇ ਡੈਡ ਕੀ ਦੁਲਹਨ’ ਵਿਚ ਅੰਬਰ ਸ਼ਰਮਾ ਦੇ ਕਿਰਦਾਰ ਵਿਚ ਲਗਾਤਾਰ ਵਧੀਆ ਪ੍ਰਸਤੂਤੀ ਦੇ ਰਿਹਾ ਹੈ। ਉਹ ਆਪਣੇ ਕਿਰਦਾਰ ਨੂੰ ਪੂਰੀ ਬਾਰੀਕੀ ਨਾਲ ਨਿਭਾਉਣ ਵਿਚ ਕੋਈ ਕਸਰ ਨਹੀਂ ਛੱਡ ਰਿਹਾ ਤਾਂ ਕਿ ਦਰਸ਼ਕਾਂ ਨੂੰ ਉਸ ਵਿਚ ਚਿੜਚਿੜੇ ਪਿਤਾ ...

Read More

ਨਸ਼ਿਆਂ ਕਾਰਨ ਟੁੱਟ ਰਹੇ ਪਰਿਵਾਰਾਂ ਦੀ ਪੀੜ ‘ਜੰਗਲ ਦੀ ਅੱਗ’

ਨਸ਼ਿਆਂ ਕਾਰਨ ਟੁੱਟ ਰਹੇ ਪਰਿਵਾਰਾਂ ਦੀ ਪੀੜ ‘ਜੰਗਲ ਦੀ ਅੱਗ’

ਬੀਰਬਲ ਰਿਸ਼ੀ ਨਸ਼ਾ ਛੁਡਾਊ ਕੇਂਦਰ ਦੇ ਪ੍ਰੋਜੈਕਟ ਡਾਇਰੈਕਟਰ ਤੇ ਉੱਘੇ ਲੇਖਕ ਮੋਹਣ ਸ਼ਰਮਾ ਦੀ ਸੱਚੀ ਕਹਾਣੀ ‘ਵਿਆਹ ਦੀ ਪਹਿਲੀ ਵਰ੍ਹੇਗੰਢ’ ’ਤੇ ਆਧਾਰਿਤ ਦਸਤਾਵੇਜ਼ੀ ਫ਼ਿਲਮ ‘ਜੰਗਲ ਦੀ ਅੱਗ’ ਨਸ਼ਿਆਂ ਕਾਰਨ ਟੁੱਟ ਰਹੇ ਪਰਿਵਾਰਾਂ ਦਾ ਦਰਦ ਬਿਆਨ ਕਰੇਗੀ। ਇਸ ਫ਼ਿਲਮ ਦੇ ਨਿਰਮਾਤਾ ਪਰਮਜੀਤ ਸਿੰਘ ਨਾਗਰਾ ਹਨ ਅਤੇ ਨਿਰਦੇਸ਼ਕ ਭਗਵੰਤ ਕੰਗ ਹਨ। ਇਸਦੇ ਸੰਵਾਦ ...

Read More

ਹਿੱਕ ਦੇ ਜ਼ੋਰ ’ਤੇ ਗਾਉਣ ਵਾਲਾ ਦਿਲਸ਼ਾਦ

ਹਿੱਕ ਦੇ ਜ਼ੋਰ ’ਤੇ ਗਾਉਣ ਵਾਲਾ ਦਿਲਸ਼ਾਦ

ਸ਼ਮਸ਼ੇਰ ਸਿੰਘ ਸੋਹੀ ਪੰਜਾਬੀ ਗਾਇਕੀ ਦੇ ਖੇਤਰ ਵਿਚ ਦਮਦਾਰ ਗਾਇਕੀ ਦੀ ਗੱਲ ਕਰੀਏ ਤਾਂ ਦਿਲਸ਼ਾਦ ਅਖ਼ਤਰ ਦੀ ਘਾਟ ਜ਼ਰੂਰ ਮਹਿਸੂਸ ਹੋਵੇਗੀ। ਕਈ ਸਾਲਾਂ ਤਕ ਪੰਜਾਬੀ ਸਰੋਤਿਆਂ ਦੇ ਦਿਲਾਂ ’ਤੇ ਰਾਜ ਕਰਨ ਵਾਲੇ ਦਿਲਸ਼ਾਦ ਦਾ ਜਨਮ 1965 ਵਿਚ ਮੁਕਤਸਾਰ ਵਿਖੇ ਪਿਤਾ ਕੀੜੇ ਖਾਂ ਸ਼ੌਕੀਨ ਤੇ ਮਾਤਾ ਨਸੀਬ ਬੀਬੀ ਦੇ ਘਰ ਹੋਇਆ। ਚਾਰ ...

Read More

ਕਿੱਕਰ ਵਾਲਾ ਮੋੜ

ਕਿੱਕਰ ਵਾਲਾ ਮੋੜ

ਵੰਡ ਦੇ ਦੁੱਖੜੇ ਸਾਂਵਲ ਧਾਮੀ ਤਹਿਸੀਲ ਤੇ ਜ਼ਿਲ੍ਹਾ ਸਿਆਲਕੋਟ ਦਾ ਪਿੰਡ ਏ ਚਾਂਗਰੀਆਂ। ਨਾਲ ਲੱਗਦੇ ਪਿੰਡ ਨੇ; ਗੁਲੇਵਾਲੀ, ਅੱਲੜ, ਮਾਂਗਾ, ਚਾਹਲ, ਜੱਲੋਵਾਲੀ, ਗਿੱਲ ਤੇ ਕੱਖਾਂਵਾਲੀ। ਸੰਤਾਲੀ ਤੋਂ ਪਹਿਲਾਂ ਇਸ ਪਿੰਡ ’ਚ ਜੱਟ-ਸਿੱਖ, ਮੁਸਲਮਾਨ ਜੱਟ, ਤਰਖਾਣ, ਲੁਹਾਰ, ਕਸ਼ਮੀਰੀ ਤੇ ਹਿੰਦੂਆਂ ’ਚੋਂ ਮਹਾਸ਼ੇ ਲੋਕ ਵੱਸਦੇ ਸਨ। ਲੰਬੜਦਾਰ ਬਹਾਦਰ ਸਿੰਘ ਤੋਂ ਇਲਾਵਾ ਇਸ ਪਿੰਡ ਦੇ ...

Read More

ਛੋਟਾ ਪਰਦਾ

ਛੋਟਾ ਪਰਦਾ

ਧਰਮਪਾਲ ਕਿਰਦਾਰ ਦੀ ਤਹਿ ਤਕ ਜਾਣੀ ਵਾਲੀ ਅਕਾਂਕਸ਼ਾ ਸੋਨੀ ਐਂਟਰਟੇਨਮੈਂਟ ਟੈਲੀਵਿਜ਼ਨ ’ਤੇ ਦਿਖਾਏ ਜਾ ਰਹੇ ਪੌਰਾਣਿਕ ਸ਼ੋਅ ‘ਵਿਘਨਹਰਤਾ ਗਣੇਸ਼’ ਵਿਚ ਅਕਾਂਕਸ਼ਾ ਪਾਰਵਤੀ ਦਾ ਕਿਰਦਾਰ ਨਿਭਾ ਰਹੀ ਹੈ। ਆਪਣੇ ਕਿਰਦਾਰ ਨੂੰ ਦਮਦਾਰ ਬਣਾਉਣ ਲਈ ਉਸਨੇ ਰੋਜ਼ਾਨਾ ‘ਮੇਲੂਹਾ’ ਕਿਤਾਬ ਪੜ੍ਹਨ ਦਾ ਫ਼ੈਸਲਾ ਕੀਤਾ। ਇਹ ਕਿਤਾਬ ਵਿਘਨਹਰਤਾ ਗਣੇਸ਼ ਵਿਚ ਦਿਖਾਈਆਂ ਜਾਣ ਵਾਲੀਆਂ ਕਿਤਾਬਾਂ ਤੋਂ ...

Read More

ਅਦਾਕਾਰ ਤੇ ਨਿਰਦੇਸ਼ਕ ਬੌਬ ਖਹਿਰਾ

ਅਦਾਕਾਰ ਤੇ ਨਿਰਦੇਸ਼ਕ ਬੌਬ ਖਹਿਰਾ

ਰਜਿੰਦਰ ਸਿੰਘ ਬੰਟੂ ਬੌਬ ਖਹਿਰਾ ਅਦਾਕਾਰ ਹੋਣ ਦੇ ਨਾਲ ਨਾਲ ਕਈ ਪੰਜਾਬੀ ਫ਼ਿਲਮਾਂ ਦਾ ਡਾਇਰੈਕਟਰ ਵੀ ਹੈ। ਆਪਣੇ ਫ਼ਿਲਮੀ ਸਫ਼ਰ ਦੌਰਾਨ ਕਈ ਅਦਾਕਾਰ ਬਣਾ ਚੁੱਕਿਆ ਇਹ ਸ਼ਖ਼ਸ ਇਕ ਵੱਖਰੀ ਕਹਾਣੀ ਨੂੰ ਜਨਮ ਦਿੰਦਾ ਰਹਿੰਦਾ ਹੈ। ਉਸਦੀ ਖ਼ਾਸੀਅਤ ਹੈ ਕਿ ਉਹ ਫ਼ਿਲਮ ਬਣਾਉਣ ਲੱਗਿਆਂ ਜਲਦਬਾਜ਼ੀ ਨਹੀਂ ਕਰਦਾ ਤੇ ਅਦਾਕਾਰੀ ਕਰਨ ਲੱਗਿਆ ਵੀ ...

Read More

‘ਸੱਸੀ ਵਾਲਾ’ ਢਾਡੀ ਦਲੀਪ ਸਿੰਘ ਸਮਰਾਏ

‘ਸੱਸੀ ਵਾਲਾ’ ਢਾਡੀ ਦਲੀਪ ਸਿੰਘ ਸਮਰਾਏ

ਹਰਦਿਆਲ ਸਿੰਘ ਥੂਹੀ ਲੋਕ ਢਾਡੀ ਗਾਇਕੀ ਦੇ ਇਤਿਹਾਸ ਵਿਚ ਦਲੀਪ ਸਿੰਘ ਦਾ ਸਨਮਾਨ ਯੋਗ ਸਥਾਨ ਹੈ। ਦਲੀਪ ਸਿੰਘ ਦੀ ਭਰਵੀਂ ਸੁਰੀਲੀ ਤੇ ਬੁਲੰਦ ਆਵਾਜ਼ ਆਪਣੇ ਆਪ ਵਿਚ ਮਿਸਾਲ ਹੈ। ਢਾਡੀ ਕਲਾ ਵਿਚ ਜਿਵੇਂ ਅਮਰ ਸਿੰਘ ਸ਼ੌਂਕੀ ਦੀ ਆਪਣੀ ਇਕ ਵੱਖਰੀ ਪਛਾਣ ਹੈ, ਇਸੇ ਤਰ੍ਹਾਂ ਦਲੀਪ ਸਿੰਘ ਦੀ ਬੁਲੰਦ ਆਵਾਜ਼ ਅਤੇ ਮੌਲਿਕਤਾ ...

Read More


 • ਕਿੱਕਰ ਵਾਲਾ ਮੋੜ
   Posted On February - 15 - 2020
  ਤਹਿਸੀਲ ਤੇ ਜ਼ਿਲ੍ਹਾ ਸਿਆਲਕੋਟ ਦਾ ਪਿੰਡ ਏ ਚਾਂਗਰੀਆਂ। ਨਾਲ ਲੱਗਦੇ ਪਿੰਡ ਨੇ; ਗੁਲੇਵਾਲੀ, ਅੱਲੜ, ਮਾਂਗਾ, ਚਾਹਲ, ਜੱਲੋਵਾਲੀ, ਗਿੱਲ ਤੇ ਕੱਖਾਂਵਾਲੀ।....
 • ਹਿੱਕ ਦੇ ਜ਼ੋਰ ’ਤੇ ਗਾਉਣ ਵਾਲਾ ਦਿਲਸ਼ਾਦ
   Posted On February - 15 - 2020
  ਪੰਜਾਬੀ ਗਾਇਕੀ ਦੇ ਖੇਤਰ ਵਿਚ ਦਮਦਾਰ ਗਾਇਕੀ ਦੀ ਗੱਲ ਕਰੀਏ ਤਾਂ ਦਿਲਸ਼ਾਦ ਅਖ਼ਤਰ ਦੀ ਘਾਟ ਜ਼ਰੂਰ ਮਹਿਸੂਸ ਹੋਵੇਗੀ। ਕਈ ਸਾਲਾਂ....
 • ਨਸ਼ਿਆਂ ਕਾਰਨ ਟੁੱਟ ਰਹੇ ਪਰਿਵਾਰਾਂ ਦੀ ਪੀੜ ‘ਜੰਗਲ ਦੀ ਅੱਗ’
   Posted On February - 15 - 2020
  ਨਸ਼ਾ ਛੁਡਾਊ ਕੇਂਦਰ ਦੇ ਪ੍ਰੋਜੈਕਟ ਡਾਇਰੈਕਟਰ ਤੇ ਉੱਘੇ ਲੇਖਕ ਮੋਹਣ ਸ਼ਰਮਾ ਦੀ ਸੱਚੀ ਕਹਾਣੀ ‘ਵਿਆਹ ਦੀ ਪਹਿਲੀ ਵਰ੍ਹੇਗੰਢ’ ’ਤੇ ਆਧਾਰਿਤ....
 • ਛੋਟਾ ਪਰਦਾ
   Posted On February - 15 - 2020
  ਅਦਾਕਾਰ ਵਰੁਣ ਬਡੋਲਾ ਸੋਨੀ ਐਂਟਰਟੇਨਮੈਂਟ ਟੈਲੀਵਿਜ਼ਨ ਦੇ ਸ਼ੋਅ ‘ਮੇਰੇ ਡੈਡ ਕੀ ਦੁਲਹਨ’ ਵਿਚ ਅੰਬਰ ਸ਼ਰਮਾ ਦੇ ਕਿਰਦਾਰ ਵਿਚ ਲਗਾਤਾਰ ਵਧੀਆ....

ਮੇਘਮਾਲਾ ਦੇ ਝੂਮਰ

Posted On July - 16 - 2011 Comments Off on ਮੇਘਮਾਲਾ ਦੇ ਝੂਮਰ
ਭਾਰਤ ਵਿਚ ਛੇ ਰੁੱਤਾਂ ਆਉਂਦੀਆਂ ਹਨ: ਸ਼ਿਸ਼ਰ, ਬਸੰਤ, ਗ੍ਰੀਖਮ, ਵਰਖਾ, ਸਰਦ ਤੇ ਹੇਮੰਤ। ਵਰਖਾ ਰੁੱਤ ਗ੍ਰੀਖਮ ਦਾ ਪਿੱਛਾ ਕਰਦੀ ਹੈ। ਗ੍ਰੀਖਮ ਰੁੱਤੇ ਸਿਰਜਣਹਾਰ ਦੀ ਦ੍ਰਿਸ਼ਟੀ ਕਹਿਰਵਾਨ ਹੋ ਜਾਂਦੀ ਹੈ। ਮਾਨਵ ਦੇ ਨਾਲ ਪਸ਼ੂ, ਪੰਛੀ ਅਤੇ ਵੇਲ-ਬੂਟੇ ਵੀ ਆਪਣੇ ਤਨਾਂ ‘ਤੇ ਅੰਤਾਂ ਦੀ ਤਪਸ਼ ਹੰਢਾਉਂਦੇ ਹਨ। ਲੂਆਂ ਅੱਗ ਦੇ ਦਰਿਆ ਵਾਂਗ ਵਗਦੀਆਂ ਹਨ। ਧਰਤੀ ਤ੍ਰੇਹ ਨਾਲ ਵਿਆਕੁਲ ਹੋ ਜਾਂਦੀ ਹੈ। ਅੱਗ ਦੀ ਰੁੱਤ ਕਰਵਟ ਲੈਂਦੀ ਹੈ। ਮੇਘਪਤੀ ਮਿਹਰਵਾਨ ਹੋ ਜਾਂਦਾ ਹੈ। ਅੰਬਰ ਉੱਤੇ ਮੇਘਮਾਲਾ ਝੂਮਰ ਪਾਉਣ 

ਲੋਕ-ਗਾਥਾ ਸੋਹਣੀ ਮਹੀਵਾਲ

Posted On July - 9 - 2011 Comments Off on ਲੋਕ-ਗਾਥਾ ਸੋਹਣੀ ਮਹੀਵਾਲ
ਸੁਖਦੇਵ ਮਾਦਪੁਰੀ ਝਨਾਅ ਦੇ ਪਾਣੀਆਂ ਨੇ ਜਿਨ੍ਹਾਂ ਮੁਹੱਬਤੀ ਰੂਹਾਂ  ਨੂੰ ਜਨਮ ਦਿੱਤਾ ਹੈ ਉਨ੍ਹਾਂ ਵਿਚ ‘ਸੋਹਣੀ’  ਇਕ ਅਜਿਹਾ ਅਮਰ ਨਾਂ ਹੈ ਜਿਸ ਨੇ ਪੰਜਾਬੀਆਂ ਦੇ ਮਨਾਂ ‘ਤੇ ਅਮਿੱਟ ਛਾਪ ਛੱਡੀ ਹੈ। ਸਦੀਆਂ ਬੀਤਣ ਬਾਅਦ ਵੀ  ਲੋਕ ਉਸ ਦੀਆਂ ਬਾਤਾਂ ਬੜੇ ਚਾਵਾਂ ਨਾਲ ਪਾਉਂਦੇ ਹਨ। ਬਾਤ ਸਦੀਆਂ ਪੁਰਾਣੀ ਹੈ। ਬਲਖ਼ ਬੁਖਾਰੇ ਦੇ ਸੌਦਾਗਾਰ ਅਲੀ ਬੇਗ ਦਾ ਨੌਜਵਾਨ ਪੁੱਤਰ ਇੱਜ਼ਤ ਬੇਗ ਅਜੋਕੇ ਪਾਕਿਸਤਾਨ ਦੇ ਸ਼ਹਿਰ ਗੁਜਰਾਤ ਵਿਚ ਭਾਂਡਿਆਂ ਦਾ ਵਪਾਰ ਕਰਨ ਲਈ ਆਇਆ। ਇਕ ਦਿਨ ਉਹ ਆਪਣੇ ਨੌਕਰ 

ਖੰਡ ਦੀ ਪੁੜੀ

Posted On July - 9 - 2011 Comments Off on ਖੰਡ ਦੀ ਪੁੜੀ
ਲੋਪ ਹੋ ਰਹੇ ਰੀਤੀ-ਰਿਵਾਜ ਪਰਮਜੀਤ ਕੌਰ ਸਰਹਿੰਦ ਪਿਛਲੇ ਸਮਿਆਂ ਵਿੱਚ ਕੁਝ ਰੀਤੀ-ਰਿਵਾਜ ਬੜੇ ਹੀ ਸੋਹਣੇ ਹੁੰਦੇ ਸਨ ਜੋ ਪਿੰਡਾਂ ਵਿੱਚ ਕਿਸੇ-ਕਿਸੇ ਘਰ ਅੱਜ ਵੀ ਆਪਣਾ ਰੰਗ ਬਿਖੇਰਦੇ ਹਨ। ਪੱਛਮੀ ਸੱਭਿਆਚਾਰ ਦੇ ਅਸਰ ਹੇਠ ਜਿੱਥੇ ਅਸੀਂ ਆਪਣੀ ਸੰਸਕ੍ਰਿਤੀ ਨੂੰ ਭੁੱਲਦੇ ਜਾ ਰਹੇ ਹਾਂ, ਉੱਥੇ ਸਾਡੇ ਪੰਜਾਬੀਆਂ ਨੇ ਵਿਦੇਸ਼ਾਂ ਵਿੱਚ ਬੈਠਿਆਂ ਵੀ ਇਨ੍ਹਾਂ ਰੀਤੀ-ਰਿਵਾਜਾਂ ਨੂੰ ਗਲ ਨਾਲ ਲਾ ਰੱਖਿਆ ਹੈ। ਉਨ੍ਹਾਂ ਦਾ ਆਪਣੇ ਵਿਰਸੇ ਪ੍ਰਤੀ ਮੋਹ ਦੇਖ ਕੇ ਮੈਂ ਦੰਗ ਰਹਿ ਗਈ। ਅਸੀਂ ਦਿਖਾਵੇ ਤੇ ਫੋਕੀ 

ਸਰਪੰਚੀ ਤੇ ਗਾਇਕੀ ਦਾ ਸੁਮੇਲ ਬਾਈ ਅਮਰਜੀਤ

Posted On July - 2 - 2011 Comments Off on ਸਰਪੰਚੀ ਤੇ ਗਾਇਕੀ ਦਾ ਸੁਮੇਲ ਬਾਈ ਅਮਰਜੀਤ
ਜਿਹਦੀ ਹਿੱਕ ਵਿੱਚ ਜ਼ੋਰ ਤੇ ਆਵਾਜ਼ ਵਿੱਚ ਦਮ, ਜਿਹਨੂੰ ਸੁਣਨ ਲਈ ਪੈਰ ਜਾਂਦੇ ਮੱਲੋ ਮੱਲੀ ਥੰਮ। ਕਦੇ ਬਣ ਸਰਪੰਚ ਕੰਮ ਪਿੰਡ ਦੇ ਕਰਾਉਂਦਾ, ਸਿੱਧਾ ਸਾਦਾ ਪੇਂਡੂ ਜੱਟ ਅਖਾੜੇ ਗਾਇਕੀ ਦੇ ਲਾਉਂਦਾ। ਕਦੇ ਗਾਉਂਦਾ ਓਹ ਦੋਗਾਣੇ ਕਦੇ ਗਾਉਂਦਾ ਸੋਲੋ ਗੀਤ, ਲੋਕ ਬਾਈ ਬਾਈ ਕਹਿੰਦੇ ਉਹ ਕਹਾਉਂਦਾ ਅਮਰਜੀਤ। ਇਹ ਲਾਈਨਾਂ ਪੰਜਾਬੀ ਲੋਕ ਗਾਇਕੀ ਦੇ ਸੋਲੋ ਅਤੇ ਦੋਗਾਣਾ ਖੇਤਰ ਵਿੱਚ ਨਾਮਣਾ ਖੱਟ ਚੁੱਕੇ ਲੋਕ ਗਾਇਕ ਬਾਈ ਅਮਰਜੀਤ ਬਾਰੇ ਹਨ। ਬਾਈ ਅਮਰਜੀਤ ਦਾ ਜਨਮ 26 ਮਾਰਚ ਨੂੰ  ਪਿੰਡ ਟੋਡਰ ਮਾਜਰਾ 

ਜਿਉਂਦਿਆਂ ਨੂੰ ਦੁਰਕਾਰ ਮੋਇਆਂ ਦਾ ਸਤਿਕਾਰ

Posted On July - 2 - 2011 Comments Off on ਜਿਉਂਦਿਆਂ ਨੂੰ ਦੁਰਕਾਰ ਮੋਇਆਂ ਦਾ ਸਤਿਕਾਰ
ਮਨੁੱਖੀ ਫ਼ਿਤਰਤ ਯਾਦ ਉਨ੍ਹਾਂ ਨੂੰ ਕੀਤਾ ਜਾਂਦੈ, ਜਿਨ੍ਹਾਂ ਸਮਾਜ ਨੂੰ ਕੁਝ ਦਿੱਤਾ ਹੋਵੇ। ਜਿਨ੍ਹਾਂ ਜਿਉਂਦੇ ਜੀਅ ਲੋਕਾਂ ਦਾ ਚੰਮ ਲਾਹੁਣ ਤੇ ਪੈਰ ਮਿੱਧਣ ਤੋਂ ਬਿਨਾਂ ਹੋਰ ਕੁਝ ਨਾ ਕੀਤਾ ਹੋਵੇ, ਉਨ੍ਹਾਂ ਨੂੰ ਚੇਤੇ ਰੱਖਣ ਦੀ ‘ਗ਼ਲਤੀ’ ਕੋਈ ਨਹੀਂ ਕਰਨੀ ਚਾਹੁੰਦਾ। ਕਿੰਨੇ ਲੋਕ ਜ਼ਿੰਦਗੀ ਦੇ ਵੱਖ-ਵੱਖ ਮੋੜਾਂ ‘ਤੇ ਮਿਲਦੇ ਨੇ, ਕੁਝ ਵੱਧ ਸਮੇਂ ਲਈ ਤੇ ਕੁਝ ਘੱਟ ਲਈ, ਪਰ ਕਈ ਵਾਰ ਘੱਟ ਮਿਲਣ ਵਾਲੇ ਵੱਧ ਸਮਾਂ ਚੇਤੇ ਰਹਿ ਜਾਂਦੇ ਨੇ ਤੇ ਬਹੁਤੀ ਵਾਰ ਵੱਧ ਮੁਲਾਕਾਤਾਂ ਵਾਲਾ ਚੇਤੇ ‘ਚੋਂ ਕਿਰ 

ਅਖਾੜਾ ਪਰੰਪਰਾ ਨੂੰ ਸਮਰਪਿਤ ਕੇਸਰ ਸਿੰਘ

Posted On July - 2 - 2011 Comments Off on ਅਖਾੜਾ ਪਰੰਪਰਾ ਨੂੰ ਸਮਰਪਿਤ ਕੇਸਰ ਸਿੰਘ
ਕਰਮਜੀਤ ਸਿੰਘ ਚਿੱਲਾ ਮੁਹਾਲੀ ਜ਼ਿਲ੍ਹੇ ਦੇ ਪੈਰਾਂ ਵਿੱਚ ਘੁੱਗ ਵਸਦੇ ‘ਬੈਦਵਾਣਾਂ’ ਦੇ ਵੱਡੇ ਕਸਬੇਨੁਮਾ ਪਿੰਡ ਸੋਹਾਣਾ ਦੇ ਉੱਘੇ ਆਜ਼ਾਦੀ ਘੁਲਾਟੀਏ ਸਵ. ਪ੍ਰਤਾਪ ਸਿੰਘ ਦਾ ਪੋਤਾ ਅਤੇ ਸਵ. ਦਿਆਲ ਸਿੰਘ ਦਾ ਸਪੁੱਤਰ ਕੇਸਰ ਸਿੰਘ ਸੋਹਾਣਾ ਕਿਸੇ ਜਾਣ-ਪਛਾਣ ਦਾ ਮੁਥਾਜ ਨਹੀਂ ਹੈ। ਪੁਆਧੀ ਅਖਾੜਾ ਪਰੰਪਰਾ ਦੇ ਮੋਢੀ ਭਗਤ ਕਵੀ ਆਸਾ ਰਾਮ ਬੈਦਵਾਣ ਦੇ ਰਚੇ ਹੋਏ ਸਾਹਿਤ ਨੂੰ ਕਿਤਾਬੀ ਰੂਪ ਦੇ ਕੇ ਹਜ਼ਾਰਾਂ ਦੀ ਗਿਣਤੀ ਵਿੱਚ ਮੁਫ਼ਤ ਵੰਡਣ ਦਾ ਮਾਮਲਾ ਹੋਵੇ ਚਾਹੇ ਇਤਿਹਾਸਕ ਮੇਲਿਆਂ/ ਪਿੰਜੌਰ, 

ਕਿਸਾਨ ਦੇ ਅੰਗ ਸੰਗ ਪੰਜਾਬੀ ਲੋਕ ਗੀਤ

Posted On June - 25 - 2011 Comments Off on ਕਿਸਾਨ ਦੇ ਅੰਗ ਸੰਗ ਪੰਜਾਬੀ ਲੋਕ ਗੀਤ
ਪੋ੍. ਹਮਦਰਦਵੀਰ ਨੌਸ਼ਹਿਰਵੀ ਕਦੇ ਝੱਖੜ ਕਦੇ ਗੜੇ ਕੁਦਰਤ ਦਾ ਭਾਣਾ ਜੱਟਾ ਤੇਰੀ ਜੂਨ ਬੁਰੀ ਹਲ ਵਾਹ ਕੇ ਚਰੀ ਨੂੰ ਜਾਣਾ। ਪੰਜਾਬੀ ਲੋਕ ਗੀਤਾਂ ਵਿੱਚ ਪਿੰਡ ਵਸਦਾ ਹੈ। ਲਗਪਗ ਸਾਰੇ ਹੀ ਪੰਜਾਬੀ ਲੋਕ ਗੀਤ ਪੰਜਾਬੀ ਕਿਸਾਨੀ ਜੀਵਨ ਨਾਲ ਸਬੰਧਤ ਹਨ। ਪੰਜਾਬੀ ਲੋਕ ਗੀਤਾਂ ਦਾ ਸਰਬਪੱਖੀ ਅਧਿਐਨ ਕਰੀਏ ਤਾਂ ਪੰਜਾਬੀ ਕਿਸਾਨੀ ਜ਼ਿੰਦਗੀ ਦੇ ਕਰੀਬ-ਕਰੀਬ ਸਾਰੇ ਹੀ ਪੱਖ ਉਜਾਗਰ ਹੁੰਦੇ ਹਨ। ਵੈਸੇ ਵੀ ਪੰਜਾਬ ਮੁੱਖ ਰੂਪ ਵਿੱਚ ਖੇਤੀਬਾੜੀ ਵਾਲਾ ਪ੍ਰਾਂਤ ਹੈ। ਵਾਹੀ ਇੱਥੋਂ ਦੇ ਲੋਕਾਂ 

ਮਾਂ ਬੋਲੀ ਦਾ ਲਾਡਲਾ ਗਾਇਕ

Posted On June - 25 - 2011 Comments Off on ਮਾਂ ਬੋਲੀ ਦਾ ਲਾਡਲਾ ਗਾਇਕ
ਇੰਜ:ਗੁਰਮਿੰਦਰ ਪਾਲ ਸਿੰਘ ਆਹਲੂਵਾਲੀਆ ਪੰਜਾਬੀਆਂ ਨੇ ਜਿੱਥੇ ਜ਼ਿੰਦਗੀ ਦੇ ਦੂਸਰੇ ਖੇਤਰਾਂ ਵਿਚ ਮੱਲਾਂ ਮਾਰੀਆਂ ਤੇ ਦੁਨੀਆਂ ਨੂੰ ਆਪਣਾ ਲੋਹਾ ਮੰਨਵਾਇਆ ਹੈ, ਉਥੇ ਸਭਿਆਚਾਰਕ ਪਾਸਾਰਾਂ ਵਿਚ ਵੀ ਆਪਣੇ ਆਪ ਨੂੰ ਦੁਨੀਆ ਦੇ ਨਕਸ਼ੇ ਉਪਰ ਲਿਆ ਖੜ੍ਹਾ ਕੀਤਾ ਹੈ। ਇਸ ਦੀਆਂ ਕਈ ਉਦਾਹਰਣਾਂ ਮਿਲ ਜਾਂਦੀਆਂ ਹਨ। ਇਕ ਮਿਸਾਲ ਭਾਰਤ ਦੀ ਮਨੋਰੰਜਨ ਅਤੇ ਸੰਗੀਤ ਨਗਰੀ ਬੰਬਈ ਵਿਚ ਅਨੇਕਾਂ ਹੀ ਪੰਜਾਬ ਦੇ ਹੀਰੇ ਕਲਾਕਾਰਾਂ ਨੂੰ  ਸਥਾਪਤ ਕਰਨਾ ਹੈ। ਅੱਜ ਦੀ ਮੁੰਬਈ ਫਿਲਮ ਉਦਯੋਗ ਦਾ ਜੇਕਰ ਮੁਲਾਂਕਣ 

ਸੁਰੀਲੀ ਆਵਾਜ਼ ਦੀ ਮਲਿਕਾ ਮਿਸ ਪੂਜਾ

Posted On June - 25 - 2011 Comments Off on ਸੁਰੀਲੀ ਆਵਾਜ਼ ਦੀ ਮਲਿਕਾ ਮਿਸ ਪੂਜਾ
ਮਿਸ ਪੂਜਾ ਅੱਜ ਦੀ ਉੱਭਰਦੀ ਗਾਇਕਾ ਹੈ। ਅਜੋਕੇ ਯੁੱਗ ‘ਚ ਇੰਨੇ ਘੱਟ ਸਮੇਂ ਵਿੱਚ ਸ਼ਾਇਦ ਹੀ ਕਿਸੇ ਗਾਇਕਾ ਨੇ ਇੰਨਾ ਨਾਂ ਤੇ ਸ਼ੋਹਰਤ ਹਾਸਲ ਕੀਤੀ ਹੋਵੇ। ਉਹ ਆਪਣੀ ਸੁਰੀਲੀ ਆਵਾਜ਼ ਦੇ ਨਾਲ-ਨਾਲ ਸ਼ਖ਼ਸੀਅਤ ਪੱਖੋਂ ਵੀ ਬਹੁਤ ਪ੍ਰਸਿੱਧ ਹੈ। ਮਿਸ ਪੂਜਾ ਦਾ ਜਨਮ 4 ਦਸੰਬਰ, 1979 ‘ਚ ਰਾਜਪੁਰਾ ਵਿਖੇ  ਇੰਦਰਪਾਲ ਕੈਂਥ ਅਤੇ ਸਰੋਜ ਦੇਵੀ ਦੇ ਘਰ ਹੋਇਆ। ਉਨ੍ਹਾਂ ਦੇ ਪ੍ਰਸੰਸਕਾਂ ਨੂੰ ਸ਼ਾਇਦ ਹੀ ਉਨ੍ਹਾਂ ਦੇ ਅਸਲ ਨਾਂ ਦਾ ਪਤਾ ਹੋਵੇ। ਉਨ੍ਹਾਂ ਦਾ ਅਸਲ ਨਾਂ ਗੁਰਿੰਦਰ ਕੌਰ ਕੈਂਥ ਹੈ। ਉਨ੍ਹਾਂ ਦੇ ਘਰ ਦਾ 

ਸੁਰ, ਸੰਗੀਤ ਤੇ ਸਵੱਛ ਗਾਇਕੀ ਦਾ ਸੁਮੇਲ

Posted On June - 18 - 2011 Comments Off on ਸੁਰ, ਸੰਗੀਤ ਤੇ ਸਵੱਛ ਗਾਇਕੀ ਦਾ ਸੁਮੇਲ
ਕਾਇਨਾਤ ਵਿਚ ਸਮੇਂ ਸਮੇਂ ਸਿਰਜੇ ਬੇਜੋੜ ਕੁਦਰਤੀ ਚਮਤਕਾਰਾਂ ਦਾ ਕੋਈ ਸਾਨੀ ਨਹੀਂ ਹੁੰਦਾ, ਬੇਸ਼ੱਕ ਉਹ ਪ੍ਰਕਿਰਤਕ ਹੋਣ ਜਾਂ ਦੁਨਿਆਵੀ- ਇਸੇ ਤਰ੍ਹਾਂ ਕੁਦਰਤ ਤੇ ਇਨਸਾਨ ਦੀ ਸਾਂਝ ਨਾਲ ਪ੍ਰਮਾਤਮਾ ਵੱਲੋਂ ਹੋਂਦ ਵਿਚ ਲਿਆਂਦੇ ਇਕ ਅਜੋਕੇ ਸੁਰਮਈ ਕ੍ਰਿਸ਼ਮੇ ਸੁਰਿੰਦਰ ਕੌਰ ਨੂੰ ਪੰਜਾਬ ਦੀ ਕੋਇਲ ਸੁਰ-ਸੰਗੀਤ ਤੇ ਗੀਤਾਂ ਦੀ ਸਰਦਾਰੀ ਦਾ ਸਿਰਨਾਵਾਂ ਆਖਿਆ ਜਾਂਦਾ ਹੈ। 1982 ਵਿਚ ਸੰਗੀਤ ਨਾਟਕ ਅਕਾਦਮੀ ਦਿੱਲੀ, 2006 ਵਿਚ ਪਦਮਸ਼੍ਰੀ ਅਤੇ ਮਿਲੇਨੀਅਮ ਐਵਾਰਡ ਨਾਲ ਸਨਮਾਨਿਤ ਸੁਰਿੰਦਰ ਕੌਰ ਪੰਜਾਹ ਸਾਲ 

ਬਿਨ ਪਰੋਂ ਪਰਵਾਜ਼ ਭਰਨ ਵਾਲਾ ਗਾਇਕ

Posted On June - 18 - 2011 Comments Off on ਬਿਨ ਪਰੋਂ ਪਰਵਾਜ਼ ਭਰਨ ਵਾਲਾ ਗਾਇਕ
ਅੱਜ ਪੰਜਾਬੀ ਗਾਇਕੀ ਅੰਦਰ ਬੇਸੁਰੇ, ਬੇਤਾਲੇ ਗਾਇਕਾਂ ਦੀ ਭਰਮਾਰ ਹਰ ਤਰਫ ਵੇਖਣ ਨੂੰ ਮਿਲ ਰਹੀ ਹੈ। ਟੀ.ਵੀ. ਚੈਨਲਾਂ ਉਪਰ ਵਾਰ-ਵਾਰ ਗੂੰਜ ਰਹੀਆਂ ਬੇਸੁਰੀਆਂ ਆਵਾਜ਼ਾਂ ਸਕੂਨ ਦੇਣ ਦੀ ਥਾਂ ਉਪਰਾਮਤਾ ਹੀ ਦਿੰਦਿਆਂ ਹਨ। ਇਨ੍ਹਾਂ ਦਾ ਆਧਾਰ ਆਵਾਜ਼ ਨਹੀਂ ਪੈਸਾ ਹੁੰਦਾ ਹੈ। ਚੈਨਲਾਂ ਵਾਲਿਆਂ ਨੂੰ ਇਨ੍ਹਾਂ ਬੇਤਾਲਿਆਂ ਤੋਂ ਚੋਖੀ ਦੌਲਤ ਹਾਸਲ ਹੁੰਦੀ ਹੈ ਅਤੇ ਦੂਸਰੀ ਤਰਫ ਜਿਨ੍ਹਾਂ ਦੇ ਗਲੇ ਅੰਦਰ ਸਰਸਵਤੀ ਦਾ ਵਾਸ ਹੈ, ਉਹ ਗਰੀਬੀ ਦੀ ਦਲਦਲ ਵਿਚ ਕਿਧਰੇ ਗੁਆਚ ਜਾਂਦੇ ਹਨ ਤੇ ਅਜਿਹੀ ਹੀ ਇਕ ਦਮਦਾਰ 

ਸੱਸੀ-ਪੁੰਨੂੰ

Posted On June - 18 - 2011 Comments Off on ਸੱਸੀ-ਪੁੰਨੂੰ
ਲੋਕ ਗਾਥਾ ”ਸੱਸੀ ਪੁੰਨੂੰ” ਦੀ ਲੋਕ ਗਾਥਾ ਇਕ ਅਜਿਹੀ ਗਾਥਾ ਹੈ ਜਿਸ ਨੇ ਪੰਜਾਬੀਆਂ ਦੀ ਮਾਨਸਿਕਤਾ ‘ਤੇ ਸਦੀਵੀ ਪ੍ਰਭਾਵ ਪਾਇਆ ਹੋਇਆ ਹੈ। ਸਦੀਆਂ ਬੀਤਣ ਬਾਅਦ ਵੀ ਪੰਜਾਬ ਦੀ ਮੁਟਿਆਰ ਇਸ ਕਹਾਣੀ ਵਿਚਲੇ ਦਰਦ ਨੂੰ ਸਹਿਜਾਅ ਨਹੀਂ ਸਕੀ। ਉਸ ਨੇ ਸੈਆਂ ਲੋਕਗੀਤਾਂ ਰਾਹੀਂ ਆਪਣੀ ਵੇਦਨਾ ਦਾ ਇਜ਼ਹਾਰ ਬੜੇ ਦਰਦੀਲੇ ਬੋਲਾਂ ਵਿੱਚ ਕੀਤਾ ਹੈ: ਆਪਣੇ ਕੋਠੇ ਮੈਂ ਖੜ੍ਹੀ ਪੁੰਨੂੰ ਖੜ੍ਹਾ ਮਸੀਤ ਵੇ ਭਰ ਭਰ ਅੱਖੀਆਂ ਡੋਲ੍ਹਦੀ ਨੈਣੀਂ ਲੱਗੀ ਪ੍ਰੀਤ ਵੇ ਹਾਏ ਵੇ ਪੁੰਨੂੰ ਜ਼ਾਲਮਾਂ ਹਾਏ ਵੇ ਦਿਲਾਂ 

ਪੰਜਾਬੀ ਸੱਭਿਆਚਾਰ ਵਿੱਚ ‘ਨੱਕ’ ਦੀ ਵਿਸ਼ੇਸ਼ਤਾ

Posted On June - 11 - 2011 Comments Off on ਪੰਜਾਬੀ ਸੱਭਿਆਚਾਰ ਵਿੱਚ ‘ਨੱਕ’ ਦੀ ਵਿਸ਼ੇਸ਼ਤਾ
ਅਰੁਣਜੀਤ ਸਿੰਘ ਟਿਵਾਣਾ ਸੱਭਿਆਚਾਰ ਕਿਸੇ ਵੀ ਕੌਮ ਦਾ ਕੀਮਤੀ ਨਗੀਨਾ ਮੰਨਿਆ ਜਾਂਦਾ ਹੈ। ਹਰ  ਸੱਭਿਆਚਾਰ ਵਿੱਚ ਪ੍ਰਚਲਿਤ ਰੀਤੀ-ਰਿਵਾਜ, ਢੰਗ-ਤਰੀਕੇ ਅਤੇ ਵਰਤਾਰੇ ਵੱਖੋ-ਵੱਖਰੇ ਹੁੰਦੇ ਹਨ। ਪੰਜਾਬ ਦੇ ਸੱਭਿਆਚਾਰ ਦੀ ਗੱਲ ਕਰੀਏ ਤਾਂ ਪੰਜਾਬ ਦਾ ਸਬੰਧ ਉਸ ਅਣਖ ਨਾਲ ਹੈ ਜਿਸ ਅਣਖ ਨੂੰ ਅਸੀਂ ਵਾਰਿਸ ਦੀ ਹੀਰ ਵਿੱਚ ਇੰਝ ਵੇਖ ਸਕਦੇ ਹਾਂ:- ”ਵਾਰਸ ਸ਼ਾਹ ਨਾ ਮੁੜਾਂ ਰੰਝੇਟੜੇ ਤੋਂ ਭਾਵੇਂ ਬਾਪ ਦੇ ਬਾਪ ਦਾ ਬਾਪ ਆਵੇ।” ਪੰਜਾਬੀ ਸਭਿਆਚਾਰ ਵਿੱਚ ਅਣਖ ਤੋਂ ਇਲਾਵਾ ਪਿਆਰ, ਨਿਡਰਤਾ, 

ਰਾਜਸਥਾਨ ਦੇ ਰੀਤੀ-ਰਿਵਾਜ

Posted On June - 11 - 2011 Comments Off on ਰਾਜਸਥਾਨ ਦੇ ਰੀਤੀ-ਰਿਵਾਜ
ਜਗਜੀਤ ਸਿੰਘ ਖੱਖ ਭਾਰਤ ਦੇ ਸਭ ਤੋਂ ਵੱਡੇ ਸੂਬੇ ਰਾਜਸਥਾਨ ਵਿੱਚ ਕਈ ਤਰ੍ਹਾਂ ਦੇ ਰਸਮ-ਰਿਵਾਜ ਹਨ। ਸਭ ਤੋਂ ਜ਼ਿਆਦਾ ਨੁਕਸਾਨ ਘੁੰਢ ਕੱਢਣ ਅਤੇ ਪਰਾਏ ਮਰਦ ਨਾਲ ਨਾ ਬੋਲਣ ਦੇ ਰਿਵਾਜ ਨਾਲ ਹੋ ਰਿਹਾ ਹੈ। ਬਜ਼ੁਰਗਾਂ ਦੀ ਮੌਤ ਦੀਆਂ ਅੰਤਿਮ ਰਸਮਾਂ ‘ਚ ਜ਼ਿੰਦਗੀ ਭਰ ਦੀ ਕਮਾਈ ਲਾ ਦਿੱਤੀ ਜਾਂਦੀ ਹੈ। ਇੱਥੇ ਅਜੇ ਵੀ ਦੁੱਧ ਪੀਂਦੇ ਬੱਚਿਆਂ ਦੇ ਵਿਆਹ ਕੀਤੇ ਜਾਂਦੇ ਹਨ। ਜਾਤ  ਬਰਾਦਰੀ ਦੀਆਂ ਖਾਪ ਪੰਚਾਇਤਾਂ ਵੱਲੋਂ ਲੋਕਾਂ ਦਾ ਸ਼ੋਸ਼ਣ ਕੀਤਾ ਜਾਂਦਾ ਹੈ। ਵਿਧਵਾ ਔਰਤਾਂ ਨੂੰ ਜ਼ਿੰਦਗੀ ਭਰ ਨਰਕ 

ਸੁਰਾਂ ਵਾਲੀ ਤੂੰਬੀ ਦਾ ਸਿਰਜਕ: ਹਰਚੰਦ ਸਿੰਘ ਜਾਂਗਪੁਰੀ

Posted On June - 5 - 2011 Comments Off on ਸੁਰਾਂ ਵਾਲੀ ਤੂੰਬੀ ਦਾ ਸਿਰਜਕ: ਹਰਚੰਦ ਸਿੰਘ ਜਾਂਗਪੁਰੀ
ਜਗਤਾਰ ਸਿੰਘ ਹਿੱਸੋਵਾਲ ਗੋਲ ਦਸਤਾਰ ਸਜਾਉਣ ਅਤੇ ਨਿਹੰਗ ਸਿੰਘਾਂ ਵਾਲਾ ਨੀਲਾ ਬਾਣਾ ਪਹਿਨਣ ਵਾਲੇ ਹਰਚੰਦ ਸਿੰਘ ਜਾਂਗਪੁਰੀ ਨੂੰ ਮੈਂ ਪਿੰਡ ਦੇ ਨਗਰ  ਕੀਰਤਨ  ਉੱਤੇ ਬਚਪਨ ਤੋਂ ਗਾਉਂਦਿਆਂ ਦੇਖਦਾ ਰਿਹਾ ਹਾਂ। ਉਸ ਨਾਲ ਨਿੱਕੇ-ਨਿੱਕੇ ਬਾਲ ਗਾਉਂਦੇ ਹੁੰਦੇ ਸਨ। ਇਹ ਬੱਚੇ ਹਰ ਸਾਲ ਹੀ  ਨਵੇਂ ਹੁੰਦੇ। ਉਦੋਂ ਇਨ੍ਹਾਂ ਗੱਲਾਂ ਦੀ ਸਮਝ ਨਹੀਂ ਸੀ। ਫਿਰ ਇਹ ਰਾਜ਼  ਪਤਾ ਲੱਗਿਆ ਕਿ ਜਾਂਗਪੁਰੀ ਨੇ ਸੈਂਕੜੇ ਬੱਚਿਆਂ ਨੂੰ ਸਟੇਜ ‘ਤੇ ਖੜ੍ਹਨਾ ਅਤੇ ਬੋਲਣਾ ਸਿਖਾਇਆ। ਸਾਜ਼ਾਂ ਦੀ ਸਿਖਲਾਈ 

ਰੰਗਮੰਚ ਦਾ ਸੂਹਾ ਸੂਰਜ

Posted On June - 4 - 2011 Comments Off on ਰੰਗਮੰਚ ਦਾ ਸੂਹਾ ਸੂਰਜ
ਹਰਦੀਪ ਗਿੱਲ ਸ. ਗੁਰਸ਼ਰਨ ਸਿੰਘ ਪੰਜਾਬੀ ਰੰਗਮੰਚ ਦਾ ਉਹ ਸੂਹਾ ਸੂਰਜ ਹੈ, ਜਿਸ ਨੇ ਆਪਣੀਆਂ ਕਿਰਨਾਂ ਨਾਲ ਪੰਜਾਬ ਦੀ ਧਰਤੀ ਦੇ ਚੱਪੇ-ਚੱਪੇ ’ਤੇ ਨਾਟ-ਕਲਾ ਦੀ ਸੁਨਹਿਰੀ ਧੁੱਪ ਖਿੜਾਈ ਹੈ। ਉਹ ਪੰਜਾਬੀ ਨਾਟਕ ਦੀ ਰੂਹ ਹੈ, ਪੰਜਾਬੀ ਨਾਟਕ ਦਾ ਸਿਰਨਾਵਾਂ ਹੈ। ਪੰਜ ਦਹਾਕੇ ਪਹਿਲੋਂ ਸ਼ੁਰੂ ਹੋਇਆ ਉਸ ਦਾ ਨਾਟ-ਸਫ਼ਰ ਅੱਜ ਵੀ ਨਿਰੰਤਰ ਜਾਰੀ ਹੈ। ਉਮਰ ਦੇ ਇਸ ਪੜਾਅ ’ਤੇ ਆ ਕੇ ਵੀ ਇਸ ਸੂਰਜ ਦਾ ਜਲੌਅ ਕਾਇਮ ਹੈ। ਉਹ ਕਿਹੜਾ ਪਿੰਡ, ਕਿਹੜਾ ਸ਼ਹਿਰ, ਕਿਹੜਾ ਕਸਬਾ ਜਾਂ ਗਰਾਂ ਹੈ? ਜਿੱਥੋਂ ਦੀਆਂ ਲੰਮੇਰੀਆਂ 
Manav Mangal Smart School
Available on Android app iOS app