ਪ੍ਰਚਾਰ ਦਾ ਮਜ਼ਬੂਤ ਤੰਤਰ !    ਮਸ਼ਹੂਰ ਸੰਗੀਤ ਨਿਰਦੇਸ਼ਕ ਓਮੀ ਜੀ !    ਕਰ ਭਲਾ, ਹੋ ਭਲਾ !    ਮਨੋਰੰਜਨ ਨਾਲ ਭਰਪੂਰ ਜਨੌਰ ਕਥਾਵਾਂ !    ਸਮਾਜ ਨੂੰ ਸੇਧ ਦੇਣ ਗਾਇਕ !    ਬਾਲ ਕਿਆਰੀ !    ਖਾ ਲਈ ਨਸ਼ਿਆਂ ਨੇ... !    ਹੱਥ-ਪੈਰ ਸੁੰਨ ਕਿਉਂ ਹੁੰਦੇ ਹਨ? !    ਜ਼ਿੰਦਗੀ ਦੀਆਂ ਰੀਝਾਂ ਤੇ ਸੁਪਨੇ !    ‘ਪੂਰਨ’ ਕਦੋਂ ਪਰਤੇਗਾ? !    

ਸਰਗਮ › ›

Featured Posts
ਸਮਾਜ ਨੂੰ ਸੇਧ ਦੇਣ ਗਾਇਕ

ਸਮਾਜ ਨੂੰ ਸੇਧ ਦੇਣ ਗਾਇਕ

ਦਿਲਬਾਗ ਸਿੰਘ ਅੱਜ ਦੇ ਪਦਾਰਥਵਾਦੀ ਯੁੱਗ ਵਿਚ ਪੈਸੇ ਦੀ ਹੋੜ ਨੇ ਜਿੱਥੇ ਜ਼ਿੰਦਗੀ ਦੇ ਹਰ ਖੇਤਰ ਨੂੰ ਪ੍ਰਭਾਵਿਤ ਕੀਤਾ ਹੈ, ਉੱਥੇ ਪੰਜਾਬੀ ਗਾਇਕੀ ਅਛੂਤੀ ਨਹੀਂ। ਅੱਜ ਪੰਜਾਬੀ ਗਾਇਕੀ ਵਿਚ ਕੁਝ ਅਜਿਹੇ ਗੀਤਕਾਰ ਅਤੇ ਗਾਇਕ ਆ ਗਏ ਹਨ ਜੋ ਨਸ਼ਿਆਂ ਤੇ ਹਥਿਆਰਾਂ ਨੂੰ ਗੀਤਾਂ ਵਿਚ ਲਪੇਟ ਕੇ ਸਰੋੋਤਿਆਂ ਅੱਗੇ ਪਰੋਸ ਰਹੇ ਹਨ। ...

Read More

ਕਰ ਭਲਾ, ਹੋ ਭਲਾ

ਕਰ ਭਲਾ, ਹੋ ਭਲਾ

ਸਾਂਵਲ ਧਾਮੀ ਵੰਡ ਦੇ ਦੁੱਖੜੇ ਮੈਂ ਨਾਜ਼ਰ ਸਿੰਘ ਘੱਗ ਵਲਦ ਕਰਮ ਸਿੰਘ ਜ਼ਿਲ੍ਹਾ ਕਪੂਰਥਲਾ ਦੀ ਤਹਿਸੀਲ ਫਗਵਾੜਾ ਦੇ ਪਿੰਡ ਸਪਰੋੜ ’ਚ ਰਹਿੰਦਾ ਸਾਂ। ਸੰਤਾਲੀ ’ਚ ਮੈਂ ਸੋਲ੍ਹਾਂ ਸਾਲ ਦਾ ਸਾਂ। ਸਾਡੇ ਪਿੰਡ ਦੇ ਬਹੁਤੇ ਮੁਸਲਮਾਨ ਕਿਰਤੀ ਸਨ। ਅਲੀਆ ਤੇ ਬੰਨਾ, ਦੋ ਗੁੱਜਰ ਭਰਾ ਜ਼ਮੀਨ ਵਾਲੇ ਸਨ। ਦਰਵੇਸ਼ਾਂ ’ਚੋਂ ਡਾਕਟਰ ਜਮਾਲਦੀਨ ਹੁੰਦਾ ਸੀ। ...

Read More

ਮਾਣਮੱਤੀ ਅਦਾਕਾਰਾ ਗੁਰਪ੍ਰੀਤ ਕੌਰ ਭੰਗੂ

ਮਾਣਮੱਤੀ ਅਦਾਕਾਰਾ ਗੁਰਪ੍ਰੀਤ ਕੌਰ ਭੰਗੂ

ਕੁਲਦੀਪ ਸਿੰਘ ਬੰਗੀ ਮਾਲਵਾ ਜੰਗਜੂਆਂ ਦੇ ਨਾਲ ਨਾਲ ਕੋਮਲ ਕਲਾਵਾਂ ਦੀ ਵੀ ਜ਼ਰਖ਼ੇਜ਼ ਭੂਮੀ ਹੈ। ਇਸ ਖੇਤਰ ਨੇ ਅਨੇਕਾਂ ਫ਼ਿਲਮਸਾਜ਼, ਗੀਤਕਾਰ, ਚਿੱਤਰਕਾਰ, ਸ਼ਿਲਪਕਾਰ, ਕਲਮਕਾਰ ਤੇ ਅਦਾਕਾਰ ਪੈਦਾ ਕੀਤੇ ਹਨ ਜਿਨ੍ਹਾਂ ਨੇ ਵੱਡੇ ਪੱਧਰ ’ਤੇ ਆਪਣੀ ਕਲਾ ਦਾ ਲੋਹਾ ਮਨਵਾਇਆ ਹੈ। ਇਨ੍ਹਾਂ ਵਿਚੋਂ ਅਦਾਕਾਰੀ ਦੇ ਖੇਤਰ ਵਿਚ ਇਕ ਮਾਣਮੱਤਾ ਨਾਮ ਹੈ ਗੁਰਪ੍ਰੀਤ ...

Read More

ਛੋਟਾ ਪਰਦਾ

ਛੋਟਾ ਪਰਦਾ

ਧਰਮਪਾਲ ਰੁਮਾਂਚਿਤ ਹੋਈ ਅਨੀਤਾ ਹਸਨੰਦਾਨੀ ਏਕਤਾ ਕਪੂਰ ਦੀ ‘ਨਾਗਿਨ- ਭਾਗਿਆ ਕਾ ਜ਼ਹਿਰੀਲਾ ਖੇਲ’ ਦੇ ਨਵੇਂ ਸੀਜ਼ਨ ਨੂੰ ਦਰਸ਼ਕਾਂ ਵੱਲੋਂ ਕਾਫ਼ੀ ਪਸੰਦ ਕੀਤਾ ਜਾ ਰਿਹਾ ਹੈ। ਇਸ ਸੀਜ਼ਨ ਦੀਆਂ ਪ੍ਰਮੁੱਖ ਕਲਾਕਾਰ ਨੀਆ ਸ਼ਰਮਾ, ਜੈਸਮੀਨ ਭਸੀਨ ਅਤੇ ਵਿਜੇਂਦਰ ਕੁਮੇਰਿਆ ਨੇ ਆਪਣੇ ਪ੍ਰਦਰਸ਼ਨ ਨਾਲ ਦਰਸ਼ਕਾਂ ਦਾ ਦਿਲ ਜਿੱਤਿਆ ਹੈ। ਹੁਣ ਇਸ ਸ਼ੋਅ ਦੇ ਉਤਸ਼ਾਹ ਨੂੰ ਵਧਾਉਣ ...

Read More

ਛੋਟਾ ਪਰਦਾ

ਛੋਟਾ ਪਰਦਾ

ਧਰਮਪਾਲ ਵਰੁਣ ਬਡੋਲਾ ਨੇ ਕੀਤਾ ਇਨਕਾਰ ਅਦਾਕਾਰ ਵਰੁਣ ਬਡੋਲਾ ਸੋਨੀ ਐਂਟਰਟੇਨਮੈਂਟ ਟੈਲੀਵਿਜ਼ਨ ਦੇ ਸ਼ੋਅ ‘ਮੇਰੇ ਡੈਡ ਕੀ ਦੁਲਹਨ’ ਵਿਚ ਅੰਬਰ ਸ਼ਰਮਾ ਦੇ ਕਿਰਦਾਰ ਵਿਚ ਲਗਾਤਾਰ ਵਧੀਆ ਪ੍ਰਸਤੂਤੀ ਦੇ ਰਿਹਾ ਹੈ। ਉਹ ਆਪਣੇ ਕਿਰਦਾਰ ਨੂੰ ਪੂਰੀ ਬਾਰੀਕੀ ਨਾਲ ਨਿਭਾਉਣ ਵਿਚ ਕੋਈ ਕਸਰ ਨਹੀਂ ਛੱਡ ਰਿਹਾ ਤਾਂ ਕਿ ਦਰਸ਼ਕਾਂ ਨੂੰ ਉਸ ਵਿਚ ਚਿੜਚਿੜੇ ਪਿਤਾ ...

Read More

ਨਸ਼ਿਆਂ ਕਾਰਨ ਟੁੱਟ ਰਹੇ ਪਰਿਵਾਰਾਂ ਦੀ ਪੀੜ ‘ਜੰਗਲ ਦੀ ਅੱਗ’

ਨਸ਼ਿਆਂ ਕਾਰਨ ਟੁੱਟ ਰਹੇ ਪਰਿਵਾਰਾਂ ਦੀ ਪੀੜ ‘ਜੰਗਲ ਦੀ ਅੱਗ’

ਬੀਰਬਲ ਰਿਸ਼ੀ ਨਸ਼ਾ ਛੁਡਾਊ ਕੇਂਦਰ ਦੇ ਪ੍ਰੋਜੈਕਟ ਡਾਇਰੈਕਟਰ ਤੇ ਉੱਘੇ ਲੇਖਕ ਮੋਹਣ ਸ਼ਰਮਾ ਦੀ ਸੱਚੀ ਕਹਾਣੀ ‘ਵਿਆਹ ਦੀ ਪਹਿਲੀ ਵਰ੍ਹੇਗੰਢ’ ’ਤੇ ਆਧਾਰਿਤ ਦਸਤਾਵੇਜ਼ੀ ਫ਼ਿਲਮ ‘ਜੰਗਲ ਦੀ ਅੱਗ’ ਨਸ਼ਿਆਂ ਕਾਰਨ ਟੁੱਟ ਰਹੇ ਪਰਿਵਾਰਾਂ ਦਾ ਦਰਦ ਬਿਆਨ ਕਰੇਗੀ। ਇਸ ਫ਼ਿਲਮ ਦੇ ਨਿਰਮਾਤਾ ਪਰਮਜੀਤ ਸਿੰਘ ਨਾਗਰਾ ਹਨ ਅਤੇ ਨਿਰਦੇਸ਼ਕ ਭਗਵੰਤ ਕੰਗ ਹਨ। ਇਸਦੇ ਸੰਵਾਦ ...

Read More

ਹਿੱਕ ਦੇ ਜ਼ੋਰ ’ਤੇ ਗਾਉਣ ਵਾਲਾ ਦਿਲਸ਼ਾਦ

ਹਿੱਕ ਦੇ ਜ਼ੋਰ ’ਤੇ ਗਾਉਣ ਵਾਲਾ ਦਿਲਸ਼ਾਦ

ਸ਼ਮਸ਼ੇਰ ਸਿੰਘ ਸੋਹੀ ਪੰਜਾਬੀ ਗਾਇਕੀ ਦੇ ਖੇਤਰ ਵਿਚ ਦਮਦਾਰ ਗਾਇਕੀ ਦੀ ਗੱਲ ਕਰੀਏ ਤਾਂ ਦਿਲਸ਼ਾਦ ਅਖ਼ਤਰ ਦੀ ਘਾਟ ਜ਼ਰੂਰ ਮਹਿਸੂਸ ਹੋਵੇਗੀ। ਕਈ ਸਾਲਾਂ ਤਕ ਪੰਜਾਬੀ ਸਰੋਤਿਆਂ ਦੇ ਦਿਲਾਂ ’ਤੇ ਰਾਜ ਕਰਨ ਵਾਲੇ ਦਿਲਸ਼ਾਦ ਦਾ ਜਨਮ 1965 ਵਿਚ ਮੁਕਤਸਾਰ ਵਿਖੇ ਪਿਤਾ ਕੀੜੇ ਖਾਂ ਸ਼ੌਕੀਨ ਤੇ ਮਾਤਾ ਨਸੀਬ ਬੀਬੀ ਦੇ ਘਰ ਹੋਇਆ। ਚਾਰ ...

Read More


 • ਮਾਣਮੱਤੀ ਅਦਾਕਾਰਾ ਗੁਰਪ੍ਰੀਤ ਕੌਰ ਭੰਗੂ
   Posted On February - 22 - 2020
  ਮਾਲਵਾ ਜੰਗਜੂਆਂ ਦੇ ਨਾਲ ਨਾਲ ਕੋਮਲ ਕਲਾਵਾਂ ਦੀ ਵੀ ਜ਼ਰਖ਼ੇਜ਼ ਭੂਮੀ ਹੈ। ਇਸ ਖੇਤਰ ਨੇ ਅਨੇਕਾਂ ਫ਼ਿਲਮਸਾਜ਼, ਗੀਤਕਾਰ, ਚਿੱਤਰਕਾਰ, ਸ਼ਿਲਪਕਾਰ,....
 • ਕਰ ਭਲਾ, ਹੋ ਭਲਾ
   Posted On February - 22 - 2020
  ਮੈਂ ਨਾਜ਼ਰ ਸਿੰਘ ਘੱਗ ਵਲਦ ਕਰਮ ਸਿੰਘ ਜ਼ਿਲ੍ਹਾ ਕਪੂਰਥਲਾ ਦੀ ਤਹਿਸੀਲ ਫਗਵਾੜਾ ਦੇ ਪਿੰਡ ਸਪਰੋੜ ’ਚ ਰਹਿੰਦਾ ਸਾਂ। ਸੰਤਾਲੀ ’ਚ....
 • ਸਮਾਜ ਨੂੰ ਸੇਧ ਦੇਣ ਗਾਇਕ
   Posted On February - 22 - 2020
  ਅੱਜ ਦੇ ਪਦਾਰਥਵਾਦੀ ਯੁੱਗ ਵਿਚ ਪੈਸੇ ਦੀ ਹੋੜ ਨੇ ਜਿੱਥੇ ਜ਼ਿੰਦਗੀ ਦੇ ਹਰ ਖੇਤਰ ਨੂੰ ਪ੍ਰਭਾਵਿਤ ਕੀਤਾ ਹੈ, ਉੱਥੇ ਪੰਜਾਬੀ....
 • ਛੋਟਾ ਪਰਦਾ
   Posted On February - 22 - 2020
  ਏਕਤਾ ਕਪੂਰ ਦੀ ‘ਨਾਗਿਨ- ਭਾਗਿਆ ਕਾ ਜ਼ਹਿਰੀਲਾ ਖੇਲ’ ਦੇ ਨਵੇਂ ਸੀਜ਼ਨ ਨੂੰ ਦਰਸ਼ਕਾਂ ਵੱਲੋਂ ਕਾਫ਼ੀ ਪਸੰਦ ਕੀਤਾ ਜਾ ਰਿਹਾ ਹੈ।....

ਮੇਰੇ ਚਰਖੇ ਦੀ ਟੁੱਟ ਗਈ ਮਾਲ੍ਹ ਵੇ…

Posted On August - 20 - 2011 Comments Off on ਮੇਰੇ ਚਰਖੇ ਦੀ ਟੁੱਟ ਗਈ ਮਾਲ੍ਹ ਵੇ…
ਗੁਰਜੰਟ ਕਲਸੀ ਲੰਡੇ 1976-77 ਦੇ ਨੇੜੇ-ਤੇੜੇ ਦੀ ਗੱਲ ਹੋਵੇਗੀ। ਉਦੋਂ ਮੇਰੀ ਉਮਰ 10-11 ਸਾਲ ਦੀ ਹੋਵੇਗੀ। ਉਨ੍ਹੀਂ ਦਿਨੀਂ ਤਰਕਾਲਾਂ ਦੇ ਖਾਓ ਪੀਓ ਤੋਂ ਮਗਰੋਂ ਗੁਆਂਢ ਦੀਆਂ ਕੁੜੀਆਂ ਚਰਖੇ ਕੱਤਣ ਲਈ ਸਾਡੇ ਘਰ ‘ਕੱਠੀਆਂ ਹੁੰਦੀਆਂ। ਕੋਈ ਪਹਿਲਾਂ ਆ ਜਾਂਦੀ, ਕੋਈ ਮਗਰੋਂ। ਉਨ੍ਹਾਂ ਦੇ ਚਰਖੇ ਸਾਡੇ ਘਰ ਪਹਿਲਾਂ ਰੱਖੇ ਹੁੰਦੇ ਸਨ। ਜਦੋਂ ਸਾਰੀਆਂ ‘ਕੱਠੀਆਂ ਹੋ ਜਾਂਦੀਆਂ ਚਰਖੇ ਡਹਿਣੇ ਸ਼ੁਰੂ ਹੋ ਜਾਂਦੇ। ਚਰਖੇ ਡਾਹੁਣ ਦੀ ਕੁੜੀਆਂ ਦੀ ਆਪੋ ਆਪਣੀ ਪਸੰਦ ਹੁੰਦੀ। ਜਦ ਚਰਖੇ ਦੀ ਪਹਿਲੀ ਤੰਦ ਪੈਣੀ 

ਗਾਇਕੀ ਤੇ ਗੀਤਕਾਰੀ ਦਾ ਸੁਮੇਲ ਬਾਗੀ ਬੈਂਸ

Posted On August - 20 - 2011 Comments Off on ਗਾਇਕੀ ਤੇ ਗੀਤਕਾਰੀ ਦਾ ਸੁਮੇਲ ਬਾਗੀ ਬੈਂਸ
ਮਲਕੀਅਤ ਸਿੰਘ ਔਜਲਾ ਬਹੁਤ ਘੱਟ ਅਜਿਹੇ ਗਾਇਕ ਹਨ ਜਿਨ੍ਹਾਂ ਕੋਲ ਗਾਇਕੀ ਤੇ ਨਾਲ ਗੀਤਕਾਰੀ ਦਾ ਹੁਨਰ ਹੁੰਦਾ ਹੈ।  ਉਸਤਾਦ ਯਮ੍ਹਲਾ ਜੱਟ ਤੋਂ ਲੈ ਕੇ ਗੁਰਦਾਸ ਮਾਨ, ਬੱਬੂ ਮਾਨ, ਸਤਿੰਦਰ ਸਰਤਾਜ, ਦੇਬੀ ਮਖਸੂਸਪੁਰੀ, ਦੀਦਾਰ ਸੰਧੂ ਤੇ ਅਮਰ ਸਿੰਘ ਚਮਕੀਲੇ ਵਰਗੇ ਗਾਇਕਾਂ ਦੀਆਂ ਮਿਸਾਲਾਂ ਸਭ ਦੇ ਸਾਹਮਣੇ ਹਨ  ਜਿਨ੍ਹਾਂ ਨੇ ਕਿਸੇ ਨਾ ਕਿਸੇ ਵਿਸ਼ੇ ਨੂੰ ਲੈ ਕੇ ਪਹਿਲਾਂ ਅੱਖਰ-ਅੱਖਰ ਜੋੜ ਕੇ ਗੀਤ ਬਣਾਇਆ ਤੇ ਫੇਰ ਉਸ ਨੂੰ ਆਪਣੇ ਮਨ ਵਿੱਚ ਪੈਦਾ ਹੋਈ ਰਿਦਮ ਦੇ ਜ਼ਰੀਏ ਆਪਣੀ ਆਵਾਜ਼ ਦੀ ਅਜਿਹੀ ਪੁੱਠ 

ਬੋਲਾਂ ਦੀ ਸ਼ਹਿਜ਼ਾਦੀ ਸਤਿੰਦਰ ਸੱਤੀ

Posted On August - 20 - 2011 Comments Off on ਬੋਲਾਂ ਦੀ ਸ਼ਹਿਜ਼ਾਦੀ ਸਤਿੰਦਰ ਸੱਤੀ
ਸੁਰਜੀਤ ਮਜਾਰੀ ਜਦੋਂ ਸਾਰਥਿਕ ਸ਼ਬਦਾਵਲੀ ਫ਼ੱਬਤ ਭਰੇ ਬੋਲਾਂ ਰਾਹੀਂ ਮੰਚ ਤੋਂ ਸਰੋਤਿਆਂ/ਦਰਸ਼ਕਾਂ ਦੇ ਰੂ-ਬ-ਰੂ ਹੁੰਦਿਆਂ ਸਮਾਂ ਬੰਨ੍ਹਣ ਬਰਾਬਰ ਹੋਵੇ ਤਾਂ ਅਜਿਹੀ ਪ੍ਰਕਿਰਿਆ ਤਹਿਤ ਵਹਿਣ ਵਾਲੀ ਰੌਚਿਕ ਧਾਰਾ ਨੂੰ ਸਤਿੰਦਰ ਸੱਤੀ ਦਾ ਨਾਂ ਦਿੱਤਾ ਜਾ ਸਕਦਾ ਹੈ। ਸੱਚਮੁੱਚ ਪੰਜਾਬੀ ਜ਼ੁਬਾਨ ਰਾਹੀਂ ਖਾਸ ਕਰਕੇ ਗਾਇਕੀ ਨਾਲ ਸਬੰਧਤ ਮੰਚਾਂ/ਸਟੇਜਾਂ ਤੋਂ ਉਪਰੋਕਤ ਵਰਨਣ ਦੀ ਅਹਿਮ ਪਾਤਰ ਬਣ ਕੇ ਸਤਿੰਦਰ ਸੱਤੀ ਪੰਜਾਬੀਅਤ ਦਾ ਮਾਣ ਬਣੀ ਹੈ। ਉਸ ਦੀ ਇਸ ਕਦਰ ਸਫਲਤਾ ਲਈ ਜਿੱਥੇ ਸੋਚ ਦੀ ਸੂਝਤਾ, ਕਿਤਾਬੀ 

ਤੂੰਬੀ ਦੀਆਂ ਸੁਰਾਂ ਵਿੱਚ ਗੜੁੱਚ ਰਵਿੰਦਰ ਦੀਵਾਨਾ

Posted On August - 20 - 2011 Comments Off on ਤੂੰਬੀ ਦੀਆਂ ਸੁਰਾਂ ਵਿੱਚ ਗੜੁੱਚ ਰਵਿੰਦਰ ਦੀਵਾਨਾ
ਸਤਵਿੰਦਰ ਬਸਰਾ ਜਦੋਂ ਕਿਸੇ ਸੱਭਿਆਚਾਰਕ ਮੇਲੇ ਜਾਂ ਸਾਹਿਤਕ ਪ੍ਰੋਗਰਾਮ ਵਿਚ ਤੂੰਬੀ ਨਾਲ ਦਿਲ ਟੁੰਬਵੀਂ ਆਵਾਜ਼ ਕੰਨਾਂ ਵਿਚ ਪਵੇ ਤਾਂ ਸਮਝੋ ਦੀਵਾਨਾ, ਦੀਵਾਨਾ ਹੋ ਗਿਆ। ਰਵਿੰਦਰ ਸਿੰਘ ਦੀਵਾਨਾ ਕਿਸੇ ਪਛਾਣ ਦਾ ਮੁਥਾਜ ਨਹੀਂ। ਦੇਖਣ ਨੂੰ ਦੀਵਾਨਾ ਜਿੰਨਾ ਗੁਸੈਲੇ ਸੁਭਾਅ ਦਾ ਲੱਗਦਾ ਹੈ, ਉਸ ਤੋਂ ਕਿਤੇ ਸੁਰੀਲੀ ਆਵਾਜ਼ ਉਸ ਦੇ ਸੰਘ ਵਿੱਚੋਂ ਨਿਕਲਦੀ ਹੈ। ਆਪਣੀ ਤੂੰਬੀ ਵਜਾਉਣ ਦੀ ਕਲਾ ਕਰਕੇ 27 ਦਸੰਬਰ 1967 ਵਿਚ ਉਸ ਨੂੰ ਲੋਕ ਸੰਪਰਕ ਵਿਭਾਗ ਵਿਚ ਬਤੌਰ ਆਰਟਿਸਟ ਨੌਕਰੀ ਮਿਲ ਗਈ। ਉਸ ਸਮੇਂ ਜਗਤ 

ਰੰਗ-ਮੰਚ ਨਾਟ ਕਲਾ ਦਾ ਹੀਰਾ

Posted On August - 13 - 2011 Comments Off on ਰੰਗ-ਮੰਚ ਨਾਟ ਕਲਾ ਦਾ ਹੀਰਾ
ਰਾਮ ਸਵਰਨ ਲੱਖੇਵਾਲੀ ਕਲਾ ਦਾ ਹਰ ਥਾਂ ਆਪਣਾ ਮਹੱਤਵ ਹੁੰਦਾ ਹੈ। ਇਸ ਦੇ ਅਨੇਕਾਂ ਰੂਪਾਂ ’ਚੋਂ ਨਾਟ ਕਲਾ ਅਹਿਮ ਸਥਾਨ ਰੱਖਦੀ ਹੈ। ਇਹ ਦਰਸ਼ਕਾਂ ਨਾਲ ਸਿੱਧਾ ਸੰਵਾਦ ਰਚਾਉਂਦੀ ਹੈ। ਭਾਵੇਂ ਕਲਾ ਨੂੰ ਕਲਾ ਲਈ ਵਰਤਣ ਦਾ ਦਮ ਭਰਨ ਵਾਲਿਆਂ ਦੀ ਵੀ ਕਮੀ ਨਹੀ ਪਰ ਕਲਾ ਜ਼ਿੰਦਗੀ ਨਾਲ ਜੁੜ ਕੇ ਸਮਾਜਿਕ ਮੁੱਦਿਆਂ ਨੂੰ ਉਠਾ ਕੇ ਤੇ ਪ੍ਰਬੰਧ ਦੀਆਂ ਨਾਕਾਮੀਆਂ ਨੂੰ ਲੋਕਾਂ ’ਚ ਉਜਾਗਰ ਕਰਕੇ ਹੀ ਜ਼ਿੰਦਗੀ ਤੇ ਕਲਾ ਦਾ ਮਾਣ ਬਣਦੀ ਹੈ। ਪੰਜਾਬੀ ਨਾਟਕ ਨੂੰ ਇਸ ਗੱਲ ਦਾ ਫ਼ਖ਼ਰ ਹੈ ਕਿ ਇਸ ਨੂੰ ਲੋਕਾਈ ਤਕ ਲਿਜਾਣ 

ਪੱਖੀ ਰੋਂਦੀ ਐ ਸੰਦੂਕ ਵਿੱਚ ਮੇਰੀ

Posted On August - 13 - 2011 Comments Off on ਪੱਖੀ ਰੋਂਦੀ ਐ ਸੰਦੂਕ ਵਿੱਚ ਮੇਰੀ
ਜਗਜੀਤ ਕੌਰ ਜੀਤ ਪੱਖੀ ਤੇ ਗਰਮੀ ਦਾ ਆਪਸ ਵਿਚ ਗੂੜ੍ਹਾ ਸਬੰਧ ਹੈ। ਜੇਠ-ਹਾੜ੍ਹ ਦੇ ਮਹੀਨਿਆਂ ਵਿਚ ਪੰਜਾਬ ਵਿਚ ਗਰਮੀ ਪੂਰੇ ਜ਼ੋਰਾਂ ’ਤੇ ਹੁੰਦੀ ਹੈ। ਇਸ ਰੁੱਤੇ ਜਦ ਪੱਤਿਆਂ ਨੇ ਨਾ ਹਿੱਲਣ ਦੀ ਸ਼ਰਤ ਲਗਾਈ, ਪਸੀਨੇ ਦੀਆਂ ਘਰਾਲਾਂ ਚੋਣ ਲੱਗੀਆਂ, ਹੁੰਮਸ ਵਿਚ ਜਾਨ ਫਟਕਣ ਲੱਗੀ ਤਾਂ ਪੱਖੀ ਦਾ ਜਨਮ ਹੋਇਆ। ਅੱਜ ਵੀ ਇਸ ਰੁੱਤੇ ਜਦ ਬਿਜਲੀ ਲੰਮੀਆਂ ਉਡਾਰੀਆਂ ਲਾਉਂਦੀ ਏ ਤਾਂ ਆਮ ਘਰਾਂ ਵਿਚ ਸਭ ਨੂੰ ਪੱਖੀ ਦੀ ਯਾਦ ਆਉਂਦੀ ਏ। ਪੱਖੀ ਸਾਡੇ ਰੰਗਲੇ ਸਭਿਆਚਾਰ ਦੀ ਅਜਿਹੀ ਨਿਸ਼ਾਨੀ ਹੈ ਜਿਸ ਵਿਚੋਂ ਪੰਜਾਬਣਾਂ 

ਗਾਉਂਦੀ ਰਹਾਂਗੀ ਤਾਂ ਜਿਊਂਦੀ ਰਹਾਂਗੀ

Posted On August - 13 - 2011 Comments Off on ਗਾਉਂਦੀ ਰਹਾਂਗੀ ਤਾਂ ਜਿਊਂਦੀ ਰਹਾਂਗੀ
ਪੰਜਾਬੀ ਗਾਇਕੀ ਵਿਚ ਪਿਛਲੇ ਕਾਫੀ ਸਮੇਂ ਤੋਂ ਸੋਲੋ ਗਾਉਣ ਵਾਲੀ ਇਕ ਚੰਗੀ ਜ਼ਹੀਨ ਗਾਇਕਾ ਦੀ ਵੱਡੀ ਘਾਟ ਰੜਕ ਰਹੀ ਸੀ, ਜਿਸ ਨੂੰ ਹਾਲ ਵਿਚ ਹੀ ਰਿਲੀਜ਼ ਹੋਈ ਐਲਬਮ ‘ਪਰਪੋਜ਼’ ਨਾਲ ਮਿਸ ਨੀਲਮ ਨੇ ਪੂਰਾ ਕਰ ਦਿੱਤਾ ਹੈ। ਭਾਵੇਂ ਨੀਲਮ ਪਹਿਲਾਂ ਦੋ-ਗਾਣੇ ਗਾਉਣ ਕਰਕੇ ਹਿੱਟ ਸੀ ਪਰ ਸੋਲੋ ਵੰਨਗੀ ਵਿਚ ਜਿਸ ਪੱਧਰ ਦੇ ਗੀਤ ਉਸ ਨੇ ‘ਪਰਪੋਜ਼’ ਐਲਬਮ ਵਿਚ ਗਾਏ ਹਨ, ਉਸ ਦਾ ਸੰਗੀਤ ਖੇਤਰ ਦੇ ਦੁਨੀਆ ਭਰ ਵਿਚ ਵਸਦੇ ਮੋਹੀਆਂ ਨੇ ਭਰਵਾਂ ਸਵਾਗਤ ਕੀਤਾ ਹੈ। ਸਿਰੇ ਦੀ ਗੱਲ ਇਹ ਹੈ ਕਿ ਕੁਝ ਸਮਾਂ ਪਹਿਲਾਂ ਬੱਬੂ ਮਾਨ 

ਉੱਚੀ ਪਿੱਪਲੀ ਪੀਂਘਾਂ ਪਾਈਆਂ…

Posted On August - 6 - 2011 Comments Off on ਉੱਚੀ ਪਿੱਪਲੀ ਪੀਂਘਾਂ ਪਾਈਆਂ…
ਪਰਮਜੀਤ ਕੌਰ ਸਰਹਿੰਦ ਤੀਆਂ ਪੰਜਾਬਣਾਂ ਦਾ ਮਨਭਾਉਂਦਾ ਤੇ ਮਨਪ੍ਰਚਾਉਣ ਵਾਲਾ ਤਿਉਹਾਰ ਹੈ। ਬੇਸ਼ੱਕ ਅੱਜ ਤੀਆਂ ਦਾ ਰੰਗ ਢੰਗ ਬਦਲ ਗਿਆ ਹੈ। ਇਹ ਤੀਆਂ, ਤੀਆਂ ਵਾਲੇ ਬਰੋਟੇ ਹੇਠੋਂ ਨਿਕਲ ਕੇ ਸਟੇਜਾਂ ’ਤੇ ਜਾ ਚੜ੍ਹੀਆਂ ਹਨ। ਟੀ.ਵੀ. ਦੇ ਪਰਦੇ ਅਤੇ ਅਖ਼ਬਾਰਾਂ ਦੇ ਪੰਨਿਆਂ ’ਤੇ ਵੀ ਛਣਕਾਟੇ ਪਾਉਂਦੀਆਂ ਹਨ। ਉਹ ਸਾਦਗੀ ਵਾਲੀਆਂ ਤੀਆਂ ਮੁਟਿਆਰਾਂ ਦੇ ਮਨਾਂ ਦੇ ਚਾਅ ਤੇ ਉਨ੍ਹਾਂ ਦੀ ਹੂਕ ਦੀ ਤਰਜ਼ਮਾਨੀ ਕਰਦੀਆਂ ਸਨ ਤੇ ਦੇਖਣ ਸੁਣਨ ਵਾਲਿਆਂ ਦੇ ਦਿਲਾਂ ਨੂੰ ਵੀ ਧੂਹ ਪਾਉਂਦੀਆਂ ਸਨ। ਉਦੋਂ ਵਰ੍ਹੇ 

ਸਾਵਣ

Posted On August - 6 - 2011 Comments Off on ਸਾਵਣ
ਆਓ ਨੀ ਸਹੇਲੀਓ ਰਲ ਮਿਲ, ਸਾਵਣ ਦਾ ਨਜ਼ਾਰਾ ਵੇਖ ਲਈਏ। ਖ਼ੁਸ਼ੀ ਵਿੱਚ ਝੂਮਦਾ ਕੋਈ ਦਰਿਆ, ਆਓ ਅੱਜ ਕਰਦਾ ਕਿਨਾਰਾ ਵੇਖ ਲਈਏ। ਪਾਣੀ ’ਚ ਕਿਸ਼ਤੀ ਚਲਾਉਂਦਾ, ਔਹ ਬਚਪਨ ਪਿਆਰਾ ਵੇਖ ਲਈਏ। ਤੀਆਂ ਦੀ ਖ਼ੁਸ਼ੀ ਵਿੱਚ ਪੀਂਘ ਝੂਟਦੀਆਂ, ਆਓ ਪੰਜਾਬ ਦੀਆਂ ਮੁਟਿਆਰਾਂ ਵੇਖ ਲਈਏ। ਕਿਸੇ ਦੇ ਵਿਛੋੜੇ ਵਿੱਚ ਰੋਂਦੇ ਦਾ, ਬਣਦਾ ਸਹਾਰਾ ਕੋਈ ਵੇਖ ਲਈਏ। ਆਓ ਨੀ ਸਹੇਲੀਓ ਰਲ ਮਿਲ, ਸਾਵਣ ਦਾ ਨਜ਼ਾਰਾ ਵੇਖ ਲਈਏ। – ਅਮਨਿੰਦਰ ਕੌਰ ਛੱਤਬੀੜ੍ਹ  

ਤੀਆਂ ਜ਼ੋਰ ਲੱਗੀਆਂ…

Posted On August - 6 - 2011 Comments Off on ਤੀਆਂ ਜ਼ੋਰ ਲੱਗੀਆਂ…
ਮਾਮਾ ਖੱਟੀ ਚੁੰਨੀ ਲੈ ਦੇ ਤੀਆਂ ਜ਼ੋਰ ਲੱਗੀਆਂ। ਹੁਣ ਚੜ੍ਹਨ ਘਟਾਵਾਂ ਘਣਘੋਰ ਲੱਗੀਆਂ। ਵਰ੍ਹੇ ਦਿਨਾਂ ਪਿੱਛੋਂ ਆਉਂਦੇ ਚਾਰ ਮੰਗਵੇਂ ਦਿਹਾੜੇ। ਤੀਆਂ ਧੀਆਂ ਵਾਲਾ ਮੇਲਾ ਮਾਣ ਲੈਣ ਦਿਓ ਹਾੜ੍ਹੇ। ਅੱਜ ਪਾਉਣ ਖ਼ੁਸ਼ੀ ਦੇ ਵਿੱਚ ਸ਼ੋਰ ਲੱਗੀਆਂ, ਮਾਮਾ ਖੱਟੀ… ਅਸੀਂ ਰਲ ਕੇ ਸਹੇਲੀਆਂ ਨੇ ਨੱਚਣਾ ਤੇ ਗਾਉਣਾ। ਸੋਹਣਾ ਸਾਉਣ ਦਾ ਮਹੀਨਾ ਹੱਸ ਖੇਡ ਕੇ ਮਨਾਉਣਾ। ਤਾਹੀਓਂ ਉੱਡਣ ਪਤੰਗਾਂ ਬਿਨ ਡੋਰ ਲੱਗੀਆਂ, ਮਾਮਾ ਖੱਟੀ… ਬੋਹੜਾਂ-ਪਿੱਪਲਾਂ ਦੀ ਛਾਵੇਂ ਰਲ ਪੀਂਘ ਹੈ ਚੜ੍ਹਾਉਣੀ। ਪਾ ਕੇ ਸਖ਼ੀਆਂ ਨਾਲ 

ਤੀਆਂ ਤੀਜ ਦੀਆਂ

Posted On August - 6 - 2011 Comments Off on ਤੀਆਂ ਤੀਜ ਦੀਆਂ
ਪ੍ਰਿੰ. ਹਰੀਕ੍ਰਿਸ਼ਨ ਮਾਇਰ ਤੀਆਂ ਦਾ ਮੇਲਾ, ਸਾਉਣ ਮਹੀਨੇ ਦੇ ਚਾਨਣ ਪੱਖ ਦੀ ਤੀਜ ਤੋਂ ਆਰੰਭ ਹੁੰਦਾ ਹੈ। ਇਹ ਪੂਰੇ ਪੰਦਰਾਂ ਦਿਨ, ਹਰ ਨਗਰ-ਕਸਬੇ ਦੇ ਬਾਹਰਵਾਰ, ਖੁੱਲ੍ਹੀਆਂ ਥਾਵਾਂ ’ਤੇ, ਪਿੱਪਲਾਂ ਬਰੋਟਿਆਂ ਦੀਆਂ ਸੰਘਣੀਆਂ ਛਾਵਾਂ ਥੱਲੇ, ਬੜੇ ਜੋਸ਼ੋ-ਖਰੋਸ਼ ਨਾਲ ਭਰਦਾ ਹੈ। ਇਸ ਜਸ਼ਨ ਵਿੱਚ ਕੁੜੀਆਂ ਦੇ ਨਾਲ, ਉਨ੍ਹਾਂ ਦੇ ਜਜ਼ਬੇ, ਰੀਝਾਂ, ਸੁਪਨੇ ਵੀ ਸੱਜ-ਧਜ ਕੇ ਸ਼ਾਮਲ ਹੁੰਦੇ ਹਨ। ਇੱਕ ਲੋਕ-ਵਿਸ਼ਵਾਸ ਮੁਤਾਬਕ ਇਸ ਮਹੀਨੇ ਵਿਆਹੀ ਕੁੜੀ ਸੱਸ ਦੇ ਮੱਥੇ ਲੱਗਣੀ ਮਾੜੀ ਹੁੰਦੀ ਹੈ। ਸਾਉਣ ਚੜ੍ਹਨ ਤੋਂ 

ਬੀਨ ਵਾਜਾ ਲੋਕ ਕਲਾ ਵੰਨਗੀ

Posted On July - 30 - 2011 Comments Off on ਬੀਨ ਵਾਜਾ ਲੋਕ ਕਲਾ ਵੰਨਗੀ
ਹਰਦਿਆਲ ਥੂਹੀ ਪੰਜਾਬ ਦੀਆਂ ਲੋਕ ਕਲਾਵਾਂ ਵਿਚ ਬੀਨ ਵਾਜੇ ਦੀ ਕਲਾ ਦਾ ਵੀ ਵਿਸ਼ੇਸ਼ ਸਥਾਨ ਰਿਹਾ ਹੈ। ਪੁਰਾਣੇ ਸਮਿਆਂ ਵਿਚ ਮੁੰਡੇ ਦੇ ਵਿਆਹ ਦੀ ਖੁਸ਼ੀ ਬੀਨ ਵਾਜੇ ਦੀ ਪਾਰਟੀ ਤੋਂ ਬਿਨਾਂ ਪੂਰੀ ਨਹੀਂ ਸਮਝੀ ਜਾਂਦੀ ਸੀ। ਜਿਸ ਬਰਾਤ ਨਾਲ ਕਿਸੇ ਕਾਰਨ ਇਹ ਪਾਰਟੀ ਨਹੀਂ ਹੁੰਦੀ ਸੀ, ਉਸ ਬਾਰੇ ਲੋਕ ਆਪਸ ਵਿਚ ਵਿਅੰਗ ਨਾਲ ਕਹਿੰਦੇ ਸਨ, ‘‘ਬਰਾਤ ਚੱਲੇ ਨੇ ਕਿ ਕੁੜੀ ਦੱਬਣ ਚੱਲੇ ਨੇ?’’ ਅਜਿਹੀ ਜੰਨ (ਬਰਾਤ) ਨੂੰ ਕੁੜੀ ਵਾਲੇ ਘਰ ਵੀ ਸਿੱਠਣੀਆਂ, ਹੇਰਿਆਂ ਰਾਹੀਂ ਮੇਲਣਾਂ ਵੱਲੋਂ ਠਿੱਠ ਕੀਤਾ ਜਾਂਦਾ ਸੀ: ਵਾਜਾ 

ਦੁਨੀਆਂ ਸੇ ਮੌਸੀਕੀ ਕਾ ਪਯੰਬਰ ਚਲਾ ਗਯਾ

Posted On July - 30 - 2011 Comments Off on ਦੁਨੀਆਂ ਸੇ ਮੌਸੀਕੀ ਕਾ ਪਯੰਬਰ ਚਲਾ ਗਯਾ
ਪਰਮਜੀਤ ਸਿੰਘ ਪਰਵਾਨਾ ‘…ਮੁਝਕੋ ਮੇਰੇ ਬਾਦ ਜ਼ਮਾਨਾ ਢੂੰਡੇਗਾ’ ‘ਸੂਨੇ ਦਿਲ ਕਾ ਸਾਜ਼ ਤਰਾਨਾ ਢੂੰਡੇਗਾ, ਮੁਝਕੋ ਮੇਰੇ ਬਾਦ ਜ਼ਮਾਨਾ ਢੂੰਡੇਗਾ। ਤੇ ‘ਤੁਮ ਮੁਝੇ ਯੂੰ ਭੁਲਾ ਨਾ ਪਾਓਗੇ ਜਬ ਕਭੀ ਭੀ ਸੁਨੋਗੇ ਗੀਤ ਮੇਰੇ, ਸੰਗ-ਸੰਗ ਤੁਮ ਭੀ ਗੁਨਗੁਨਾਓਗੇ’ ਇਹ ਦੋ ਗੀਤ ਕੁਦਰਤ ਵੱਲੋਂ ਭਾਰਤ ਨੂੰ ਮਿਲੇ ਅਮੁੱਲੇ ਤੋਹਫੇ ਤੇ ਮਹਾਨ ਗਾਇਕ ਮੁਹੰਮਦ ਰਫ਼ੀ ਸਾਹਿਬ ਨੇ ਗਾਏ ਜਿਨ੍ਹਾਂ ਆਪਣੀ ਜ਼ਿੰਦਗੀ ਦਾ ਸਫਰ ਮੁਕੰਮਲ ਕਰਨ ਤੋਂ ਪਹਿਲਾਂ ਹੀ ਕਹਿ ਦਿੱਤਾ ਸੀ ਕਿ 

ਕੈਂਠੇ ਵਾਲਾ ਪੁੱਛੇ ਤੇਰਾ ਨਾਂ…

Posted On July - 30 - 2011 Comments Off on ਕੈਂਠੇ ਵਾਲਾ ਪੁੱਛੇ ਤੇਰਾ ਨਾਂ…
ਅਰੁਣਜੀਤ ਸਿੰਘ ਟਿਵਾਣਾ ਪੰਜਾਬੀ ਸਭਿਆਚਾਰ ਅਧੀਨ ਮੁਨੱਖ ਆਪਣੇ ਆਲੇ-ਦੁਆਲੇ ਨੂੰ ਸ਼ਿੰਗਾਰਦਾ ਹੋਇਆ ਆਪਣੇ ਆਪ ਨੂੰ ਵੀ ਸਜਾ ਕੇ ਰੱਖਣ ਦੀ ਰੁਚੀ ਰੱਖਦਾ ਹੈ। ਆਪਣੀ ਟੌਹਰ ਤੇ ਮੜਕ ਨੂੰ ਪੰਜਾਬੀ ਸ਼ਖਸੀਅਤ ਹਮੇਸ਼ਾ ਗਹਿਣਿਆਂ ਨਾਲ ਸਜਾਉਂਦੀ ਰਹੀ ਹੈ। ਪੰਜਾਬੀ ਸ਼ੌਕੀਨ ਪ੍ਰਵਿਰਤੀ ਵਾਲੇ ਹੋਣ ਕਰਕੇ ਅਤੇ ਆਪਣੇ ਜਿਊਣ ਦੇ ਢੰਗ ਨੂੰ ਬੋਰੀਅਤ ਤੋਂ ਦੂਰ ਰੱਖਣ ਵਾਲੇ ਹੁੰਦੇ ਹਨ। ਪੰਜਾਬੀ ਸਮਾਜ ਹਮੇਸ਼ਾ ਆਪਣੇ ਆਪ ਨੂੰ ਹਾਰ-ਸ਼ਿੰਗਾਰ ਨਾਲ ਸਜਾ ਕੇ ਆਪਣੀ ਸ਼ਖ਼ਸੀਅਤ ਨੂੰ ਦੂਸਰੇ ਨਾਲੋਂ ਵਿਲੱਖਣ ਦਿਖਾਉਣ 

ਬਿਰਹਾ ਦਾ ਸੁਲਤਾਨ

Posted On July - 23 - 2011 Comments Off on ਬਿਰਹਾ ਦਾ ਸੁਲਤਾਨ
ਜਨਮ ਦਿਨ ’ਤੇ ਪਰਮਜੀਤ ਸਿੰਘ ਬਟਾਲਵੀ ਵਿਛੋੜੇ ਦੀ ਤੜਪ, ਬਿਰਹਾ ਦੀ ਅਗਨ ਅਤੇ ਇਕਲਾਪੇ ਦੀ ਪੀੜ ਨਾਲ ਉਮਰ ਭਰ ਸਹਿਕਦਾ ਰਹਿਣ ਵਾਲਾ ਸ਼ਿਵ ਪੰਜਾਬੀ ਦਾ ਸਭ ਤੋਂ ਲਾਡਲਾ ਤੇ ਸਭ ਤੋਂ ਵੱਧ ਪ੍ਰਸਿੱਧੀ ਖੱਟਣ ਵਾਲਾ ਸ਼ਾਇਰ ਸੀ, ਹੈ ਅਤੇ ਹਮੇਸ਼ਾ ਰਹੇਗਾ। ਉਹ ਇਸ਼ਕੇ ਦੀ ਸੱਟ ਖਾਧਾ ਸ਼ਾਇਰ ਸੀ। ਉਹ ਆਖਰੀ ਸਾਹ ਤਕ ਆਪਣੀ ਉਸ ਮਹਿਬੂਬਾ ਨੂੰ ਤਲਾਸ਼ਦਾ, ਲੋਚਦਾ ਤੇ ਉਡੀਕਦਾ ਰਿਹਾ ਜੋ ਉਸ ਦੀ ਉਜਾੜ, ਬੀਆਬਾਨ ਅਤੇ ਕੰਡਿਆਲੀਆਂ ਥੋਰ੍ਹਾਂ ਨਾਲ ਭਰੀ ਜ਼ਿੰਦਗੀ ਵਿਚ ਮੁੜ ਮੁਹੱਬਤ ਦਾ ਕੋਈ ਫੁੱਲ ਖਿੜਾ ਦੇਵੇ ਪਰ ਅਫਸੋਸ 

ਬਹੁਤ ਉਦਾਸ ਹੈ ਕਲੀਆਂ ਦਾ ਬਾਦਸ਼ਾਹ

Posted On July - 23 - 2011 Comments Off on ਬਹੁਤ ਉਦਾਸ ਹੈ ਕਲੀਆਂ ਦਾ ਬਾਦਸ਼ਾਹ
ਬਚਨ ਬੇਦਿਲ ਦੋ ਮੰਜੀਆਂ ਨੂੰ ਜੋੜ ਸਪੀਕਰ ਲੱਗਣੇ ਨ੍ਹੀਂ, ਜਿਹੜੇ ਵਾਜੇ ਵੱਜ ਗੇ ਮੁੜ ਕੇ ਵੱਜਣੇ ਨ੍ਹੀਂ, ‘ਮਾਣਕ’ ਹੱਦ ਮੁਕਾ ਗਿਆ ਨਵੀਆਂ ਕਲੀਆਂ ਦੀ, ਮੁੜ-ਮੁੜ ਯਾਦ ਸਤਾਵੇ  ਪਿੰਡ ਦੀਆਂ ਗਲੀਆਂ ਦੀ, ਪੰਜਾਬੀਆਂ ਦੇ ਮਾਣ ਗੁਰਦਾਸ ਮਾਨ ਨੇ ਠੀਕ ਹੀ ਲਿਖਿਆ ਹੈ। ਕੁਲਦੀਪ ਮਾਣਕ ਇਕ ਅਜਿਹੇ ਯੁੱਗ ਗਾਇਕ ਦਾ ਨਾਂ ਹੈ ਜੋ ਨਿਰੰਤਰ ਲਗਪਗ 40 ਸਾਲ ਤੋਂ ਕਿਸੇ ਦਰਿਆ ਵਾਂਗ ਪੰਜਾਬੀ ਲੋਕ ਗਾਇਕੀ ਵਿਚ ਨਵੇਂ ਲਾਂਘੇ ਬਣਾ ਕੇ ਮੜਕ ਦੇ ਨਾਲ ਵਹਿੰਦਾ ਆ ਰਿਹਾ ਹੈ। 20ਵੀਂ ਸਦੀ ਵਿਚ ਪੰਜਾਬੀ ਗਾਇਕੀ ਦੇ 
Manav Mangal Smart School
Available on Android app iOS app