ਤਿੰਨ ਵਰ੍ਹਿਆਂ ਦਾ ਬੱਚਾ ਬੋਰਵੈੱਲ ਵਿੱਚ ਡਿੱਗਿਆ !    10ਵੀਂ ਤੇ 12ਵੀਂ ਦੀਆਂ ਪ੍ਰੀਖਿਆਵਾਂ ਜੱਦੀ ਜ਼ਿਲ੍ਹਿਆਂ ਤੋਂ ਦੇ ਸਕਦੇ ਹਨ ਵਿਦਿਆਰਥੀ: ਨਿਸ਼ੰਕ !    ਕਿਸਾਨ ਨੇ 10 ਪਰਵਾਸੀ ਕਾਮਿਆਂ ਲਈ ਕੀਤਾ ਹਵਾਈ ਟਿਕਟਾਂ ਦਾ ਪ੍ਰਬੰਧ !    ਤਬਲੀਗੀ ਮਾਮਲਾ: 294 ਵਿਦੇਸ਼ੀਆਂ ਖ਼ਿਲਾਫ਼ 15 ਨਵੇਂ ਦੋਸ਼-ਪੱਤਰ ਦਾਖ਼ਲ !    ਪਿੰਡ ਖੁਰਾਲਗੜ ਵਿੱਚ ਇਕ ਹੋਰ ਮਜ਼ਦੂਰ ਨੇ ਫਾਹਾ ਲਿਆ !    ਹਿਮਾਚਲ ਦੇ ਭਾਜਪਾ ਪ੍ਰਧਾਨ ਦਾ ਅਸਤੀਫ਼ਾ !    ਖਾਲੀ ਜੇਬਾਂ ਨਾਲ ਪੰਜਾਬੀ ’ਵਰਸਿਟੀ ਦੇ ਪੈਨਸ਼ਨਰਾਂ ਵੱਲੋਂ ਧਰਨਾ !    ਬਦਨਾਮੀ ਖੱਟੀ ਤੇ ਜੇਲ੍ਹ ਵੀ ਗਿਆ ਪਰ ਫੌਜੀ ਨੇ ਮੈਦਾਨ ਨਾ ਛੱਡਿਆ !    ਹੁਣ ਭਾਰਤ-ਚੀਨ ਮਾਮਲੇ ’ਚ ਟਰੰਪ ਨੇ ਮਾਰਿਆ ‘ਜੰਪ’ !    ਪਛਾਣ ਦੀ ਫ਼ਿਕਰ ਦੂਰ !    

ਸਰਗਮ › ›

Featured Posts
ਛੋਟਾ ਪਰਦਾ

ਛੋਟਾ ਪਰਦਾ

ਧਰਮਪਾਲ ‘ਕੁਛ ਸਮਾਈਲਜ਼ ਹੋ ਜਾਏ…ਵਿਦ ਆਲੀਆ’ ਸ਼ੁਰੂ ਪ੍ਰਮੁੱਖ ਮਨੋਰੰਜਕ ਚੈਨਲ ਸੋਨੀ ਸਬ ਨੇ 18 ਮਈ ਤੋਂ ਆਪਣੇ ਦਰਸ਼ਕਾਂ ਦਾ ਮਨੋਰੰਜਨ ਕਰਨ ਲਈ ਸ਼ੋਅ ‘ਕੁਛ ਸਮਾਈਲਜ਼ ਹੋ ਜਾਏ…ਵਿਦ ਆਲੀਆ’ ਦੀ ਸ਼ੁਰੂਆਤ ਕੀਤੀ ਹੈ। ਇਸਨੂੰ ਹੋਸਟ ਕੀਤਾ ਹੈ ਅਨੁਸ਼ਾ ਮਿਸ਼ਰਾ ਅਤੇ ਬਲਰਾਜ ਸਿਆਲ ਨੇ। ਆਪਣੀ ਹਲਕੀ ਫੁਲਕੀ ਮਨੋਰੰਜਕ ਸਮੱਗਰੀ ਨਾਲ ਖ਼ੁਸ਼ੀਆਂ ਫੈਲਾਉਣ ਲਈ ਵਚਨਬੱਧ ...

Read More

ਉੱਘਾ ਗੀਤਕਾਰ ਦਲੀਪ ਸਿੰਘ ਸਿੱਧੂ ਕਣਕਵਾਲੀਆ

ਉੱਘਾ ਗੀਤਕਾਰ ਦਲੀਪ ਸਿੰਘ ਸਿੱਧੂ ਕਣਕਵਾਲੀਆ

ਸ਼ਮਸ਼ੇਰ ਸਿੰਘ ਸੋਹੀ ਕੁਲਦੀਪ ਮਾਣਕ ਦੇ ਬੇਹੱਦ ਮਕਬੂਲ ਗੀਤਾਂ ਦੇ ਰਚੇਤਾ ਦਲੀਪ ਸਿੰਘ ਸਿੱਧੂ ਕਣਕਵਾਲੀਆ ਦਾ ਨਾਂ ਮਸ਼ਹੂਰ ਗੀਤਕਾਰਾਂ ਵਿਚੋਂ ਇਕ ਹੈ। ਇਕ ਸਮੇਂ ਜਦੋਂ ਉਸਦੇ ਲਿਖੇ ਗੀਤ ਕੁਲਦੀਪ ਮਾਣਕ ਦੀ ਆਵਾਜ਼ ’ਚ ਬਨੇਰਿਆਂ ’ਤੇ ਗੂੰਜੇ ਸਨ ਤਾਂ ਚਾਰੇ ਪਾਸੇ ਕਣਕਵਾਲੀਆ-ਕਣਕਵਾਲੀਆ ਹੋ ਗਈ ਸੀ। ਦਲੀਪ ਸਿੰਘ ਸਿੱਧੂ ਦਾ ਜਨਮ 26 ਦਸੰਬਰ, 1937 ...

Read More

ਸਾਫ਼ ਸੁਥਰੀ ਗਾਇਕੀ ਦਾ ਪੈਰੋਕਾਰ ਫ਼ਿਰੋਜ਼ ਖ਼ਾਨ

ਸਾਫ਼ ਸੁਥਰੀ ਗਾਇਕੀ ਦਾ ਪੈਰੋਕਾਰ ਫ਼ਿਰੋਜ਼ ਖ਼ਾਨ

ਕੁਲਦੀਪ ਸਿੰਘ ਲੋਹਟ ਪੰਜਾਬੀ ਸੰਗੀਤਕ ਖੇਤਰ ’ਚ ਮਿੱਠੀ ਆਵਾਜ਼ ਨਾਲ ਚਾਰ-ਚੁਫੇਰੇ ਨੂੰ ਕੀਲ ਕੇ ਰੱਖ ਦੇਣ ਵਾਲੇ ਨੌਜਵਾਨ ਗਾਇਕ ਫ਼ਿਰੋਜ਼ ਖ਼ਾਨ ਦਾ ਨਾਂ ਕਿਸੇ ਰਸਮੀ ਜਾਣ ਪਛਾਣ ਦਾ ਮੁਹਤਾਜ ਨਹੀਂ। ਇਸ ਸੁਰੀਲੇ ਫ਼ਨਕਾਰ ਦਾ ਜਨਮ ਜ਼ਿਲ੍ਹਾ ਸੰਗਰੂਰ ਦੇ ਪਿੰਡ ਧਲੇਰ ਕਲਾਂ ’ਚ ਪਿਤਾ ਖੁਸ਼ੀ ਮੁਹੰਮਦ ਤੇ ਮਾਤਾ ਸੰਦੀਕਨ ਦੇ ਘਰ 1973 ...

Read More

ਹਰਫ਼ਨਮੌਲਾ ਅਦਾਕਾਰ ਸ਼ਿਕਾਰਪੁਰੀ

ਹਰਫ਼ਨਮੌਲਾ ਅਦਾਕਾਰ ਸ਼ਿਕਾਰਪੁਰੀ

ਸਿਨੇ ਪੰਜਾਬੀ ਯਾਦਾਂ ਤੇ ਯਾਦਗਾਰਾਂ ਭਾਰਤ-ਪਾਕਿ ਫ਼ਿਲਮਾਂ ਦੇ ਮਸ਼ਹੂਰ ਤੇ ਮਾਰੂਫ਼ ਮਖੌਲੀਆ ਅਦਾਕਾਰ ਏ. ਸ਼ਾਹ ਉਰਫ਼ ਅਬਦੁੱਲਾ ਸ਼ਾਹ ਦੀ ਪੈਦਾਇਸ਼ 1907 ਨੂੰ ਸਿਆਲਕੋਟ ਦੇ ਪੰਜਾਬੀ ਮੁਸਲਿਮ ਪਰਿਵਾਰ ਵਿਚ ਹੋਈ। ਸ਼ੁਰੂਆਤੀ ਤਾਲੀਮ ਲਾਇਲਪੁਰ (ਹੁਣ ਫ਼ੈਸਲਾਬਾਦ) ਤੇ ਅਗਲੀ ਪੜ੍ਹਾਈ ਇਸਲਾਮੀਆ ਹਾਈ ਸਕੂਲ, ਲਾਹੌਰ ਤੋਂ ਪ੍ਰਾਪਤ ਕੀਤੀ। ਏ. ਸ਼ਾਹ ਦੇ ਫ਼ਿਲਮੀ ਨਾਮ ਏ. ਸ਼ਾਹ ‘ਆਜਿਜ਼’ ...

Read More

ਚਰਚਿਤ ਗੀਤਾਂ ਦਾ ਰਚੇਤਾ ਬਲਵੰਤ ਗਿੱਲ

ਚਰਚਿਤ ਗੀਤਾਂ ਦਾ ਰਚੇਤਾ ਬਲਵੰਤ ਗਿੱਲ

ਸੁਰਜੀਤ ਜੱਸਲ ਬਲਵੰਤ ਗਿੱਲ ਬੋਹਨੇ ਵਾਲਾ ਗੀਤਕਾਰ ਵੀ ਸੀ ਤੇ ਗਾਇਕ ਵੀ। ਗੀਤਕਾਰ ਵਜੋਂ ਉਸਦੇ ਅਨੇਕਾਂ ਗੀਤ ਰਿਕਾਰਡ ਵੀ ਹੋਏ ਜਦੋਂ ਕਿ ਬਤੌਰ ਗਾਇਕ ਉਹ ਸਟੇਜਾਂ ਤਕ ਹੀ ਰਿਹਾ। ਉਸਤਾਦ ਗਾਇਕ ਲਾਲ ਚੰਦ ਯਮਲਾ ਦੀ ਸੇਵਾ ਕਰਨ ਦਾ ਮਾਣ ਵੀ ਪ੍ਰਾਪਤ ਹੋਇਆ, ਕਾਫ਼ੀ ਸਮਾਂ ਉਨ੍ਹਾਂ ਨਾਲ ਪ੍ਰੋਗਰਾਮਾਂ ’ਤੇ ਸੰਗਤ ਵੀ ਕੀਤੀ। ਪਹਿਲੀ ...

Read More

ਸਾਫ਼ ਸੁਥਰੀ ਗਾਇਕੀ ਦਾ ਵਾਰਿਸ ਭੋਲਾ ਯਮਲਾ

ਸਾਫ਼ ਸੁਥਰੀ ਗਾਇਕੀ ਦਾ ਵਾਰਿਸ ਭੋਲਾ ਯਮਲਾ

ਯਸ਼ ਪੱਤੋ ਜਦੋਂ ਵੀ ਸੱਭਿਆਚਾਰਕ ਤੇ ਪਰਿਵਾਰਕ ਗਾਇਕੀ ਦਾ ਜ਼ਿਕਰ ਛਿੜਦਾ ਹੈ ਤਾਂ ਸਾਫ਼ ਸੁਥਰੀ ਗਾਇਕੀ ਦੇ ਵਾਰਿਸ ਵਜੋਂ ਜਾਣੇ ਜਾਂਦੇ ਲੋਕ ਗਾਇਕ ਤੇ ਸੰਗੀਤਕਾਰ ਭੋਲਾ ਯਮਲਾ ਦਾ ਨਾਂ ਆਪ ਮੁਹਾਰੇ ਹੀ ਅੱਗੇ ਆ ਜਾਂਦਾ ਹੈ। ਇਕ ਪਾਸੇ ਜਿੱਥੇ ਪੰਜਾਬੀ ਗਾਇਕਾਂ ਦਾ ਇਕ ਤਬਕਾ ਲੱਚਰ ਤੇ ਹੋਛੀ ਗਾਇਕੀ ਰਾਹੀਂ ਸਾਡੀ ਨੌਜਵਾਨੀ ...

Read More

ਛੋਟਾ ਪਰਦਾ

ਛੋਟਾ ਪਰਦਾ

ਧਰਮਪਾਲ ਸ਼ੌਕ ਪੂਰੇ ਕਰ ਰਹੀ ਕਨਿਕਾ ਕਪੂਰ ਟੀਵੀ ਅਭਿਨੇਤਰੀ ਕਨਿਕਾ ਕਪੂਰ ਇਸ ਸਮੇਂ ਆਪਣੀ ਅਦਾਕਾਰੀ ਦੀ ਕੁਸ਼ਲਤਾ ਨੂੰ ਨਿਖਾਰਨ ਵਿਚ ਲੱਗੀ ਹੋਈ ਹੈ, ਪਰ ਨਾਲ ਹੀ ਉਹ ਆਪਣੇ ਪੁਰਾਣੇ ਸ਼ੌਕਾਂ ਜਿਵੇਂ ਕਿ ਗਾਰਡਨਿੰਗ, ਲੇਖਣੀ ਅਤੇ ਕਈ ਹੋਰ ਸ਼ੌਕ ਵੀ ਪੂਰੇ ਕਰ ਰਹੀ ਹੈ। ਕਨਿਕਾ ਕਪੂਰ ਇਸ ਸਮੇਂ ਸੋਨੀ ਐਂਟਰਟੇਨਮੈਂਟ ਟੈਲੀਵਿਜ਼ਨ ’ਤੇ ਦਿਖਾਈ ...

Read More


 • ਹਰਫ਼ਨਮੌਲਾ ਅਦਾਕਾਰ ਸ਼ਿਕਾਰਪੁਰੀ
   Posted On May - 23 - 2020
  ਭਾਰਤ-ਪਾਕਿ ਫ਼ਿਲਮਾਂ ਦੇ ਮਸ਼ਹੂਰ ਤੇ ਮਾਰੂਫ਼ ਮਖੌਲੀਆ ਅਦਾਕਾਰ ਏ. ਸ਼ਾਹ ਉਰਫ਼ ਅਬਦੁੱਲਾ ਸ਼ਾਹ ਦੀ ਪੈਦਾਇਸ਼ 1907 ਨੂੰ ਸਿਆਲਕੋਟ ਦੇ ਪੰਜਾਬੀ....
 • ਸਾਫ਼ ਸੁਥਰੀ ਗਾਇਕੀ ਦਾ ਪੈਰੋਕਾਰ ਫ਼ਿਰੋਜ਼ ਖ਼ਾਨ
   Posted On May - 23 - 2020
  ਪੰਜਾਬੀ ਸੰਗੀਤਕ ਖੇਤਰ ’ਚ ਮਿੱਠੀ ਆਵਾਜ਼ ਨਾਲ ਚਾਰ-ਚੁਫੇਰੇ ਨੂੰ ਕੀਲ ਕੇ ਰੱਖ ਦੇਣ ਵਾਲੇ ਨੌਜਵਾਨ ਗਾਇਕ ਫ਼ਿਰੋਜ਼ ਖ਼ਾਨ ਦਾ ਨਾਂ....
 • ਉੱਘਾ ਗੀਤਕਾਰ ਦਲੀਪ ਸਿੰਘ ਸਿੱਧੂ ਕਣਕਵਾਲੀਆ
   Posted On May - 23 - 2020
  ਕੁਲਦੀਪ ਮਾਣਕ ਦੇ ਬੇਹੱਦ ਮਕਬੂਲ ਗੀਤਾਂ ਦੇ ਰਚੇਤਾ ਦਲੀਪ ਸਿੰਘ ਸਿੱਧੂ ਕਣਕਵਾਲੀਆ ਦਾ ਨਾਂ ਮਸ਼ਹੂਰ ਗੀਤਕਾਰਾਂ ਵਿਚੋਂ ਇਕ ਹੈ। ਇਕ....
 • ਛੋਟਾ ਪਰਦਾ
   Posted On May - 23 - 2020
  ਪ੍ਰਮੁੱਖ ਮਨੋਰੰਜਕ ਚੈਨਲ ਸੋਨੀ ਸਬ ਨੇ 18 ਮਈ ਤੋਂ ਆਪਣੇ ਦਰਸ਼ਕਾਂ ਦਾ ਮਨੋਰੰਜਨ ਕਰਨ ਲਈ ਸ਼ੋਅ ‘ਕੁਛ ਸਮਾਈਲਜ਼ ਹੋ ਜਾਏ…ਵਿਦ....

ਕੋਈ ਤੇਰੀ ਵੀ ਨਨਾਣ ਬਣ ਜਾਵੇ

Posted On April - 21 - 2012 Comments Off on ਕੋਈ ਤੇਰੀ ਵੀ ਨਨਾਣ ਬਣ ਜਾਵੇ
ਪੰਜਾਬੀ ਲੋਕ ਗੀਤ ਕਿਸੇ ਵੀ ਸੱਭਿਆਚਾਰ ਦਾ ਅਕਸ ਹੁੰਦੇ ਹਨ। ਪਰਿਵਾਰਕ ਖੇਤਰ ਵਿੱਚ ਰਿਸ਼ਤਾ-ਨਾਤਾ ਪ੍ਰਣਾਲੀ ਦਾ ਵਿਸ਼ੇਸ਼ ਸਥਾਨ ਹੈ। ਸਾਡੇ ਪਰਿਵਾਰਕ ਰਿਸ਼ਤੇ ਇੱਕ ਲੜੀ ਵਾਂਗ, ਇੱਕ ਦੂਜੇ ਵਿੱਚ ਕੇਵਲ ਸਮਾਏ ਹੀ ਨਹੀਂ ਹੁੰਦੇ ਬਲਕਿ ਜ਼ਿੰਦਗੀ ਦੇ ਵੱਖ-ਵੱਖ ਪੜਾਵਾਂ ‘ਤੇ ਇੱਕ ਦੂਜੇ ਨੂੰ ਪ੍ਰਭਾਵਤ ਵੀ ਕਰਦੇ ਹਨ। ਸਮੁੱਚੇ ਮੂਲ ਪਰਿਵਾਰ ਵਿੱਚ ਅਨੇਕਾਂ ਪਰਿਵਾਰ ਦੇ ਰਿਸ਼ਤੇ ਹੁੰਦੇ ਹਨ ਜਿਵੇਂ ਕਿ ਦਿਉਰ-ਭਰਜਾਈ, ਪਿਓ-ਪੁੱਤਰ, ਮਾਂ-ਧੀ, ਭੈਣ-ਭਰਾ, ਨੂੰਹ-ਸੱਸ, ਚਾਚਾ-ਭਤੀਜਾ ਆਦਿ। ਇਸ ਤੋਂ ਇਲਾਵਾ 

ਬਾਤ ਪਾਉਣ ਦੀ ਕਲਾ

Posted On April - 14 - 2012 Comments Off on ਬਾਤ ਪਾਉਣ ਦੀ ਕਲਾ
ਪ੍ਰਕਾਸ਼ ਸਿੰਘ ਜ਼ੈਲਦਾਰ ਬਾਤਾਂ  ਸੁਣਨਾ ਬੱਚਿਆਂ ਵਾਸਤੇ ਸਦਾ ਹੀ ਦਿਲਚਸਪੀ ਵਾਲੀ ਗੱਲ ਰਹੀ ਹੈ। ਪੁਰਾਣੇ ਸਮਿਆਂ ’ਚ ਲੋਕ ਦੇਰ ਰਾਤ ਤਕ ਬਾਤਾਂ ਪਾਉਂਦੇ। ਇਸੇ ਕਰਕੇ ‘ਪਾਓ ਭਾਈ ਬਾਤ ਕੱਟੀ ਜਾਵੇ ਰਾਤ’ ਵਰਗੀਆਂ ਕਹਾਵਤਾਂ ਨੇ ਜਨਮ ਲਿਆ। ਪਿੰਡਾਂ ਵਿੱਚ ਕਈ ਲੋਕਾਂ ਨੂੰ ਬਾਤ ਪਾਉਣ ਵਿੱਚ ਵਿਸ਼ੇਸ਼ ਮੁਹਾਰਤ ਹੁੰਦੀ ਸੀ। ਅਜਿਹੇ ਵਿਅਕਤੀਆਂ ਨੂੰ ਵਿਆਹ-ਸ਼ਾਦੀ, ਅਖੰਡ ਪਾਠ ਜਾਂ ਹੋਰ ਸਾਂਝੇ ਸਮਾਗਮਾਂ ’ਚ ਸ਼ਾਮਲ ਹੋਣ ਵਾਸਤੇ ਵੱਖਰਾ ਸੱਦਾ ਦਿੱਤਾ ਜਾਂਦਾ ਤਾਂ ਜੋ ਕੰਮ ਕਰਦਿਆਂ ਬਾਤ ਸੁਣਦੇ ਹੋਏ 

ਭੰਗੜਾ ਅਤੇ ਬਾਜ਼ੀਗਰ ਬਰਾਦਰੀ

Posted On April - 14 - 2012 Comments Off on ਭੰਗੜਾ ਅਤੇ ਬਾਜ਼ੀਗਰ ਬਰਾਦਰੀ
 ਅਰੁਣਜੀਤ ਸਿੰਘ ਟਿਵਾਣਾ ਪੰਜਾਬ ਦੀ ਖੇਤੀਬਾੜੀ, ਲੋਕ-ਜੀਵਨ ਅਤੇ ਸੱਭਿਆਚਾਰ ਦਾ ਆਧਾਰ-ਬਿੰਦੂ ਲੋਕ-ਨਾਚ ਭੰਗੜਾ ਹੈ। ਭੰਗੜੇ ਵਿੱਚੋਂ ਹੀ ਪੰਜਾਬੀਆਂ ਦੀ ਜੀਵਨ ਜਾਚ ਅਤੇ ਉਨ੍ਹਾਂ ਦੀ ਸੰਪੂਰਨ ਸ਼ਖ਼ਸੀਅਤ ਦਾ ਵਿਸ਼ਲੇਸ਼ਣ ਵੇਖਣ ਨੂੰ ਮਿਲਦਾ ਹੈ। ਪੰਜਾਬੀ ਯੂਨੀਵਰਸਿਟੀ ਦੇ ਯੁਵਕ ਭਲਾਈ ਵਿਭਾਗ ਦੇ ਡਾਇਰੈਕਟਰ ਸਤੀਸ਼ ਵਰਮਾ ਨੇ ਸਰਬਜੀਤ ਚੀਮਾ ਦੀ ਕੈਸੇਟ ‘ਪਾਉ ਭੰਗੜਾ’ ਵਿੱਚ ਖੇਤੀਬਾੜੀ ਅਤੇ ਪੰਜਾਬੀ ਭੰਗੜੇ ਦੇ ਸੁਮੇਲ ਨੂੰ ਪੇਸ਼ ਕਰਦਿਆਂ ਬੀਜ ਬੀਜਣ ਤੋਂ ਲੈ ਕੇ ਫ਼ਸਲ ਵੱਢਣ ਤਕ ਦਾ ਸਾਰਾ ਕੰਮ ਲੋਕ 

ਲੋਕ ਗੀਤਾਂ ਵਿੱਚ ਔਰਤ ਦੀ ਸੁੰਦਰਤਾ

Posted On April - 14 - 2012 Comments Off on ਲੋਕ ਗੀਤਾਂ ਵਿੱਚ ਔਰਤ ਦੀ ਸੁੰਦਰਤਾ
ਡਾ. ਹਰਚੰਦ ਸਿੰਘ ਸਰਹਿੰਦੀ ਕਿਸੇ ਜਾਤੀ, ਕੌਮ ਜਾਂ ਸਮਾਜ ਦੇ ਸੱਭਿਆਚਾਰਕ ਜੀਵਨ ਦੀ ਝਲਕ ਉਸ ਦੇ ਲੋਕ-ਸਾਹਿਤ ਵਿੱਚ ਬਹੁਤ ਨੇੜਿਓਂ ਵੇਖੀ ਜਾ ਸਕਦੀ ਹੈ ਜਾਂ ਕਹਿ ਲਵੋ, ਲੋਕ ਗੀਤ ਕਿਸੇ ਸਮੁੱਚੀ ਜਾਤੀ ਦੇ ਸੁਭਾਅ ਅਤੇ ਸਮਾਜਿਕ ਜੀਵਨ ਦੀ ਮੂੰਹ ਬੋਲਦੀ ਤਸਵੀਰ ਆਪਣੇ ਨਾਲ ਲਈ ਫਿਰਦੇ ਹਨ। ਇਸ ਨਜ਼ਰੀਏ ਤੋਂ ਵੇਖਿਆਂ ਲੋਕ ਗੀਤ, ਸਾਡੇ ਪੁਰਖਿਆਂ ਦੇ ਅਮੀਰ ਵਿਰਸੇ ਨੂੰ ਸਾਡੇ ਤਕ ਪਹੁੰਚਾਉਣ ਦਾ ਵਧੀਆ ਸਾਧਨ ਹਨ ਅਤੇ ਸਮੇਂ-ਸਮੇਂ ਸਿਰ ਬਦਲਦੀਆਂ ਪ੍ਰਸਥਿਤੀਆਂ ਦੇ ਇਤਿਹਾਸ ਨੂੰ ਸਾਂਭੀ ਬੈਠੇ ਹਨ। ਗੱਲ 

ਚਰਖਾ ਬੋਲ ਪਿਆ

Posted On April - 7 - 2012 Comments Off on ਚਰਖਾ ਬੋਲ ਪਿਆ
ਜਗਜੀਤ ਕੌਰ ਜੀਤ ਕਦੇ ਸਮਾਂ ਸੀ ਜਦੋਂ ਚਰਖਾ ਵਸਦੇ ਪੰਜਾਬ ਦੇ ਸੱਭਿਆਚਾਰ ਦੀ ਧੜਕਣ ਹੁੰਦਾ ਸੀ। ਪੰਜਾਬੀ ਜਨਜੀਵਨ ਦਾ ਤਾਣਾ-ਬਾਣਾ ਚਰਖੇ ਦੇ ਇਰਧ-ਗਿਰਦ ਹੀ ਘੁੰਮਦਾ ਸੀ। ਪੰਜਾਬੀ ਔਰਤਾਂ ਲਈ ਤਾਂ ਇਹ ਰਿਸ਼ਤਾ ਰੂਹ ਤੇ ਕਲਬੂਤ ਵਾਲਾ ਸੀ। ਬਾਲ ਵਰੇਸ ਦੇ ਵਰ੍ਹੇ ਸੰਭਾਲ ਦੀਆਂ ਕੁੜੀਆਂ ਚਿੜੀਆਂ ਨੂੰ ਹੀ ਚਰਖੇ ਦੇ ਗੇੜਿਆਂ ਨਾਲ ਜੋੜ ਦਿੱਤਾ ਜਾਂਦਾ ਸੀ। ਬਾਲੜੀਆਂ ਤੋਂ ਬੁੱਢੀਆਂ ਹੋਣ ਤਕ ਉਹ ਕਈ ਜੀਵਨ ਰੂਪਾਂ ਦੇ ਗੋਹੜੇ ਕੱਤਦੀਆਂ ਆਪਣੀਆਂ ਸਾਹ ਤੰਦਾਂ ਨੂੰ ਸੂਤ ਤੰਦਾਂ ਵਿੱਚ ਵਿਲੀਨ ਕਰ ਦਿੰਦੀਆਂ। 

ਮੈਨੂੰ ਵਿਆਹ ਦੇ ਅੰਮੀਏ

Posted On April - 7 - 2012 Comments Off on ਮੈਨੂੰ ਵਿਆਹ ਦੇ ਅੰਮੀਏ
ਡਾ. ਹਰਚੰਦ ਸਿੰਘ ਸਰਹਿੰਦੀ ਜਵਾਨੀ, ਜ਼ਿੰਦਗੀ ਦੇ ਪੈਂਡੇ ਦਾ ਇੱਕ ਮਹੱਤਵਪੂਰਨ ਤੇ ਹੁਸੀਨ-ਤਰੀਨ ਪੜਾਅ ਹੈ। ਇਸ ਪੜਾਅ ਵਿੱਚ ਦਾਖਲ ਹੁੰਦਿਆਂ ਹੀ ਮੁੰਡਿਆਂ ਤੇ ਕੁੜੀਆਂ ਵਿੱਚ ਸਰੀਰਕ ਤੇ ਮਾਨਸਿਕ ਤਬਦੀਲੀਆਂ ਨਜ਼ਰ ਆਉਣ ਲੱਗ ਜਾਂਦੀਆਂ ਹਨ, ਜੋ ਚੜ੍ਹਦੇ ਸੂਰਜ ਵਾਂਗ ਜਵਾਨੀ ਦਾ ਆਗਾਜ਼ ਹੁੰਦੀਆਂ ਸਨ। ਪ੍ਰਸਿੱਧ ਕਿੱਸਾਕਾਰ ਮੀਆਂ ਫ਼ਜ਼ਲ ਸ਼ਾਹ ਆਪਣੀ ਰਚਨਾ ‘ਸੋਹਣੀ ਮਹੀਂਵਾਲ’ ਵਿੱਚ ਸੋਹਣੀ ਨੂੰ ਬਾਰ੍ਹਵੇਂ ਵਰ੍ਹੇ  ਵਿੱਚ ਵੀ ਚੌਧਵੀਂ ਦੇ ਚੰਨ ਵਰਗੀ ਮੁਟਿਆਰ ਦੱਸਦਾ ਹੈ: ਵਰ੍ਹੇ ਬਾਰ੍ਹਵੇਂ ਵਿੱਚ 

ਭੁੱਲੀਆਂ-ਵਿਸਰੀਆਂ ਯਾਦਾਂ

Posted On April - 7 - 2012 Comments Off on ਭੁੱਲੀਆਂ-ਵਿਸਰੀਆਂ ਯਾਦਾਂ
ਕ੍ਰਿਪਾਲ ਸਿੰਘ ਘੁਡਾਣੀ ਸਮੇਂ ਦੇ ਬਦਲਣ ਨਾਲ ਮਨੁੱਖ ਦੀ ਸੋਚ ਬਦਲੀ ਤੇ ਹੱਥੀਂ ਕੰਮ ਕਰਨ ਦੀ ਆਦਤ ਵੀ ਬਦਲ ਗਈ। ਹੱਥੀਂ ਕੰਮ ਕਰਨ ਦੀ ਜਗ੍ਹਾ ਮਸ਼ੀਨਾਂ ਨੇ ਲੈ ਲਈ ਹੈ। ਸਮਾਂ ਬਹੁਤ ਤੇਜ਼ ਰਫ਼ਤਾਰ ਨਾਲ ਚੱਲ ਰਿਹਾ ਹੈ। ਮਹਿੰਗਾਈ ਸਿਖਰਾਂ ’ਤੇ ਪੁੱਜ ਗਈ ਹੈ। ਇਸੇ ਕਰਕੇ ਸਮੇਂ ਦੀ ਪੈੜ ਵਿੱਚ ਪੈੜ ਰੱਖਣ ਲਈ ਮਨੁੱਖ ਨੂੰ ਸਖ਼ਤ ਮਿਹਨਤ ਕਰਨੀ ਪੈ ਰਹੀ ਹੈ ਤਾਂ ਹੀ  ਬੱਚਿਆਂ ਦੀਆਂ ਫੀਸਾਂ, ਘਰ ਦੀਆਂ ਲੋੜੀਂਦੀਆਂ ਵਸਤੂਆਂ ਆਦਿ ਲਈ ਪੈਸੇ ਦੀ ਜ਼ਰੂਰਤ ਪੂਰੀ ਹੋ ਸਕਦੀ ਹੈ। ਬੇਬੇ ਸਾਨੂੰ ਦੱਸਿਆ ਕਰਦੀ ਸੀ 

ਦੋ ਮੰਜਿਆਂ ਨੂੰ ਜੋੜ ਸਪੀਕਰ ਲੱਗਣੇ ਨ੍ਹੀਂ

Posted On March - 31 - 2012 Comments Off on ਦੋ ਮੰਜਿਆਂ ਨੂੰ ਜੋੜ ਸਪੀਕਰ ਲੱਗਣੇ ਨ੍ਹੀਂ
ਪੰਜਾਬ ਦੀ ਵਿਰਾਸਤ ਅਤੇ ਸੱਭਿਆਚਾਰ ਬਹੁਤ ਪੁਰਾਣਾ ਅਤੇ ਅਮੀਰ ਹੈ ਪਰ ਇਸ ਦੀ ਬਦਕਿਸਮਤੀ ਹੈ ਕਿ ਇਸ ਨੂੰ ਸੰਭਾਲਣ ਲਈ ਨਾ ਹੀ ਸਰਕਾਰਾਂ ਅਤੇ ਨਾ ਹੀ ਕੋਈ ਧਾਰਮਿਕ ਸੰਸਥਾਵਾਂ ਯਤਨ ਕਰ ਰਹੀਆਂ ਹਨ। ਅੱਜ ਤੋਂ ਕੁਝ ਸਾਲ ਪਹਿਲਾਂ ਜ਼ਿਆਦਾ ਸ਼ੋਰ-ਸ਼ਰਾਬੇ ਵਾਲੇ ਗੀਤ-ਸੰਗੀਤ ਅਤੇ ਕੈਸੇਟਾਂ (ਰੀਲਾਂ) ਦਾ ਯੁੱਗ ਨਹੀਂ ਸੀ। ਉਦੋਂ ਸਿਰਫ਼ ਵਿਆਹ, ਮੰਗਣਿਆਂ, ਭੋਗ ਅਤੇ ਹੋਰ ਖ਼ੁਸ਼ੀ ਦੇ ਪ੍ਰੋਗਰਾਮਾਂ ਵਿੱਚ ਲਾਊਡ ਸਪੀਕਰ ਵਰਤਿਆ ਜਾਂਦਾ ਸੀ। ਉਸ ਸਮੇਂ ਪਿੰਡ ਵਿੱਚ ਕੋਈ ਵਿਆਹ ਜਾਂ  ਧਾਰਮਿਕ ਪ੍ਰੋਗਰਾਮ ਹੁੰਦਾ 

ਮੇਰੇ ਰੂਪ ਦੀ ਪਰਖ ਨਾ ਕੀਤੀ…

Posted On March - 31 - 2012 Comments Off on ਮੇਰੇ ਰੂਪ ਦੀ ਪਰਖ ਨਾ ਕੀਤੀ…
ਸਾਡੀਆਂ ਪੁਰਾਤਨ ਸੱਭਿਅਕ ਰਹੁ-ਰੀਤਾਂ ਮੁਤਾਬਕ ਕੁੜੀ ਨੂੰ ਆਪਣਾ ਵਰ ਚੁਣਨ ਦਾ ਅਧਿਕਾਰ ਨਹੀਂ ਸੀ। ਭਾਵੇਂ ਅੱਜ ਦੇ ਇਸ ਵਿਗਿਆਨਕ ਯੁੱਗ ਵਿੱਚ ਇਹ ਧਾਰਨਾ ਕੋਈ ਬਹੁਤੀ ਪ੍ਰਚਲਤ ਨਹੀਂ ਰਹੀ ਕਿਉਂਕਿ ਅੱਜ ਦੀਆਂ ਬਹੁਤੀਆਂ ਮੁਟਿਆਰਾਂ ਆਪਣੇ ਵਰ ਦੀ ਚੋਣ ਆਪ ਕਰਦੀਆਂ ਹਨ ਪਰ ਪੰਜਾਬ ਦੇ ਬਹੁਤੇ ਪੇਂਡੂ ਖੇਤਰਾਂ ਵਿੱਚ ਮੁਟਿਆਰਾਂ ਲਈ ਵਰ ਦੀ ਚੋਣ ਅਜੇ ਵੀ ਮਾਪਿਆਂ ਦੁਆਰਾ ਹੀ ਕੀਤੀ ਜਾਂਦੀ ਹੈ। ਵਿਚਾਰੀਆਂ ਕੁੜੀਆਂ ਆਪਣੇ ਦਿਲਾਂ ਦੇ ਸੁਪਨੇ ਦਿਲ ਵਿੱਚ ਸਮਾ ਲੈਂਦੀਆਂ ਹਨ। ਹਰ ਮੁਟਿਆਰ ਦਾ ਵਿਆਹ 

ਪੰਜਾਬੀ ਲੋਕ ਗੀਤਾਂ ਵਿੱਚ ਸੁਆਲ-ਜੁਆਬ

Posted On March - 31 - 2012 Comments Off on ਪੰਜਾਬੀ ਲੋਕ ਗੀਤਾਂ ਵਿੱਚ ਸੁਆਲ-ਜੁਆਬ
ਪੰਜਾਬੀ ਵਿਰਸਾ ਬਹੁਤ ਅਮੀਰ ਹੈ। ਇੱਥੋਂ ਦੇ ਵਿਰਸੇ ਅਤੇ ਉਸ ਨਾਲ ਜੁੜੀਆਂ ਧਾਰਨਾਵਾਂ ਬਹੁਤ ਮਜ਼ਬੂਤ ਹਨ।¢ਹਰੇਕ ਵਿਸ਼ੇ ਨਾਲ ਸਬੰਧਤ ਲੋਕ ਗੀਤ, ਲੋਕ ਬੋਲੀਆਂ ਇਸ ਵਿਰਸੇ ਵਿੱਚੋਂ ਮਿਲਦੀਆਂ ਹਨ,¢ਜੋ ਇਸ ਅਮੀਰ ਵਿਰਸੇ ਦਾ ਹੁਸਨ ਹਨ।¢ਇਨ੍ਹਾਂ ਨੂੰ ਕਿਸੇ ਵਿਅਕਤੀ ਵਿਸ਼ੇਸ਼ ਨੇ ਤਿਆਰ ਨਹੀਂ ਕੀਤਾ,¢ਸਗੋਂ ਇਹ ਤਾਂ ਸਿਰਫ਼ ਸਧਾਰਨ ਲੋਕਾਂ ਦੀ ਜ਼ਬਾਨ ਦਾ ਰਸ ਬਣੇ ਹਨ। ਇਨ੍ਹਾਂ ਦੀ ਇਸ ਆਪ ਮੁਹਾਰਤਾ ਬਾਰੇ ਇਹ ਯਾਦ ਕਰਨਾ ਹੀ ਕਾਫ਼ੀ ਹੈ,”ਨਾ ਮੈਂ ਮੇਲਣੇ ਪੜ੍ਹੀ ਗੁਰਮੁਖੀ, ਨਾ ਗਈ ਆਂ ਡੇਰੇ, ਨਿੱਤ ਨਵੀਆਂ 

ਕਲਾਣ ਪੜ੍ਹਨ-ਸੁਣਨ ਦਾ ਮਾਣਮੱਤਾ ਰਿਵਾਜ਼

Posted On March - 31 - 2012 Comments Off on ਕਲਾਣ ਪੜ੍ਹਨ-ਸੁਣਨ ਦਾ ਮਾਣਮੱਤਾ ਰਿਵਾਜ਼
ਇਸ ਰੰਗਲੀ ਦੁਨੀਆਂ ਦੀ ਆਈ-ਚਲਾਈ ਵਿੱਚ ਕੋਈ ਆਉਂਦਾ ਤੇ ਕੋਈ ਤੁਰ ਜਾਂਦਾ ਹੈ। ਪੀੜ੍ਹੀ ਦਰ ਪੀੜ੍ਹੀ ਨਵੀਂ ਆਮਦ ਨਾਲ ਘਰ-ਪਰਿਵਾਰ ਵਧਦਾ ਤੇ ਇੱਕ ਵਖਰੇਵਾਂ ਵੀ ਪਸਰਦਾ ਪਰ ਦਾਦਿਓਂ-ਪੜਦਾਦਿਓਂ ਮੁੱਢ ਇੱਕ ਹੁੰਦਾ ਹੈ, ਜਿਸ ਨੂੰ ਖਰਮਾਦਾ ਜਾਂ ਖ਼ਾਨਦਾਨ ਦਾ ਨਾਂ ਦਿੱਤਾ ਗਿਆ ਹੈ। ਬਾਗ ਪਰਿਵਾਰ ਦੇ ਇਸ ਖਰਮਾਦੇ (ਪਿਛੋਕੜ) ਦੀ ਜਾਣਕਾਰੀ ਨੂੰ ‘ਕੁਰਸੀਨਾਮਾ’ ਕਿਹਾ ਜਾਂਦਾ ਹੈ। ਇਸ ਕੁਰਸੀਨਾਮੇ ਨੂੰ ਲੈਅ ਵਿੱਚ ਪੜ੍ਹਨਾ ਜਾਂ ਸਣਾਉਣ ਦੀ ਮੁਹਾਰਤ ਨੂੰ ‘ਕਲਾਣ ਕਰਨਾ ਜਾਂਪੜ੍ਹਨਾ’ ਆਖਿਆ ਜਾਂਦਾ 

ਤੂੰ ਮੇਰੀ ਖ਼ੁਸ਼ਬੋ ਮਾਹੀਆ…

Posted On March - 24 - 2012 Comments Off on ਤੂੰ ਮੇਰੀ ਖ਼ੁਸ਼ਬੋ ਮਾਹੀਆ…
ਸੁਖਦੇਵ ਮਾਦਪੁਰੀ ‘ਮਾਹੀਆ’ ਲੋਕ ਪ੍ਰਤਿਭਾ ਦੇ ਮੁੱਢ ਕਦੀਮੀਂ ਸਰੋਦੀ ਸੋਮਿਆਂ ਵਿੱਚੋਂ ਵਿਕਸਤ ਹੋਇਆ ਛੋਟੀ ਸਿਨਫ਼ ਦਾ ਲੋਕ ਕਾਵਿ-ਰੂਪ ਹੈ ਜਿਸ ਨੇ ਮਨੁੱਖੀ ਪਿਆਰ, ਰਿਸ਼ਤਿਆਂ ਦੀ ਸਦੀਵੀ ਮੁਹੱਬਤ ਅਤੇ ਅਪਣੱਤ ਨੂੰ ਆਪਣੇ ਵਿੱਚ ਸਮੋਇਆ ਹੋਇਆ ਹੈ। ਅਸਲ ਵਿੱਚ ‘ਮਾਹੀਆ’ ਪਿਆਰ ਗੀਤ ਹੈ ਜਿਸ ਨੂੰ ਬਹੁਤ ਹੀ ਸਰਲ ਅਤੇ ਸਾਦਾ ਭਾਸ਼ਾ ਵਿੱਚ ਸ਼ਿੰਗਾਰ ਰਸ ਅਤੇ ਕਰੁਣਾ ਰਸ ਦੀ ਚਾਸ਼ਨੀ ਵਿੱਚ ਗਲੇਫ਼ ਕੇ ਲੋਕ ਪ੍ਰਤਿਭਾ ਨੇ ਸਿਰਜਿਆ ਹੈ। ਇਹ ਪੰਜਾਬ ਦੀਆਂ ਸਾਰੀਆਂ ਉਪ ਬੋਲੀਆਂ ਵਿੱਚ ਰਚਿਆ ਹੋਇਆ ਮਿਲਦਾ ਹੈ। 

ਰਾਮਪੁਰ ਦੀ ਰਾਜਨੀਤਕ ਪਛਾਣ

Posted On March - 24 - 2012 Comments Off on ਰਾਮਪੁਰ ਦੀ ਰਾਜਨੀਤਕ ਪਛਾਣ
ਸੁਰਿੰਦਰ ਰਾਮਪੁਰੀ ਪੰਜਾਬ ਦੇ ਸਾਹਿਤਕ ਅਤੇ ਧਾਰਮਿਕ ਹਲਕਿਆਂ ਵਿੱਚ ਪਿੰਡ ਰਾਮਪੁਰ,ਜ਼ਿਲ੍ਹਾ ਲੁਧਿਆਣਾ ਦੀ ਗੂੜ੍ਹੀ ਪਛਾਣ ਹੈ। ਹੁਣ ਮੁਹੰਮਦ ਸਦੀਕ ਦੇ ਪੰਜਾਬ ਵਿਧਾਨ ਸਭਾ ਦਾ ਮੈਂਬਰ ਬਣਨ ਨਾਲ ਇਹ ਪਿੰਡ ਪੰਜਾਬ ਦੇ ਰਾਜਨੀਤਕ ਨਕਸ਼ੇ ’ਤੇ ਵੀ ਉਜਾਗਰ ਹੋ ਗਿਆ ਹੈ। ਪਿੰਡ ਰਾਮਪੁਰ ਨੂੰ ਦਸਮ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਚਰਨ ਛੋਹ ਪ੍ਰਾਪਤ ਹੈ। ਉਨ੍ਹਾਂ ਦੀ ਯਾਦ ਵਿੱਚ ਗੁਰਦੁਆਰਾ ਸ੍ਰੀ ਰੇਰੂ ਸਾਹਿਬ ਸਥਾਪਤ ਹੈ। ਇਸ ਪਿੰਡ ਦੇ ਜੰਮਪਲ ਅਨੇਕਾਂ ਵਿਅਕਤੀਆਂ ਨੇ ਧਾਰਮਿਕ ਅਤੇ ਅਧਿਆਤਮਕ 

ਤੇਰੇ ਬੋਤੇ ਦੀ ਮੁਹਾਰ ਬਣ ਜਾਵਾਂ

Posted On March - 24 - 2012 Comments Off on ਤੇਰੇ ਬੋਤੇ ਦੀ ਮੁਹਾਰ ਬਣ ਜਾਵਾਂ
ਲਾਭ ਸਿੰਘ ਪੁਰਬਾ ਲੋਕ ਗੀਤ ਪੰਜਾਬੀ ਸੱਭਿਆਚਾਰ ਦਾ ਅਨਿੱਖੜਵਾਂ ਅੰਗ ਹਨ। ਇਹ ਪੰਜਾਬ ਦੇ ਪੁਰਾਤਨ ਵਿਰਸੇ ਦੀ ਮੂੰਹ ਬੋਲਦੀ ਤਸਵੀਰ ਹਨ। ਇਹ ਮਨੁੱਖ ਦੀ ਰੂਹ ਦੀ ਖੁਰਾਕ ਹਨ। ਔਰਤ ਮਰਦਾਂ ਦੇ ਗਹਿਣੇ, ਬਾਗ, ਫੁਲਕਾਰੀਆਂ, ਆਪਸੀ ਰਿਸ਼ਤਿਆਂ ਬਾਰੇ ਅਨੇਕਾਂ ਲੋਕ ਗੀਤ ਪੰਜਾਬੀਆਂ ਦੀ ਜ਼ਬਾਨ ’ਤੇ ਚੜੇ ਹੋਏ ਹਨ। ਅੱਜ ਤੋਂ ਲਗਪਗ 50 ਵਰ੍ਹੇ ਪਹਿਲਾਂ ਜਦ ਆਵਾਜਾਈ ਅਤੇ ਢੋਆ-ਢੁਆਈ ਦੇ ਨਵੇਂ ਸਾਧਨਾਂ ਦੀ ਘਾਟ ਸੀ, ਸੜਕਾਂ ਆਦਿ ਨਹੀਂ ਸਨ ਬਣੀਆਂ, ਉਸ ਸਮੇਂ ਪੰਜਾਬ ਵਿੱਚ ਮਾਰੂਥਲ ਦਾ ਜਹਾਜ਼ ਕਹਾਉਣ ਵਾਲੇ ਜਾਨਵਰ 

ਕੀਰਨਿਆਂ ਰਾਹੀਂ ਪੇਸ਼ ਹੁੰਦੀ ਰਿਸ਼ਤਿਆਂ ਦੀ ਵਿਥਿਆ

Posted On March - 17 - 2012 Comments Off on ਕੀਰਨਿਆਂ ਰਾਹੀਂ ਪੇਸ਼ ਹੁੰਦੀ ਰਿਸ਼ਤਿਆਂ ਦੀ ਵਿਥਿਆ
ਮਨੁੱਖੀ ਸਮਾਜ ਦੀ ਸਦੀਆਂ ਲੰਮੀ ਇਤਿਹਾਸਕ ਵਿਕਾਸ ਪ੍ਰਕਿਰਿਆ ਨੇ ਮਨੁੱਖੀ ਰਿਸ਼ਤਿਆਂ ਦਾ ਤਾਣਾ-ਬਾਣਾ ਸਿਰਜਿਆ ਹੈ। ਮਨੁੱਖੀ ਰਿਸ਼ਤਿਆਂ ਦੇ ਕਈ ਰੂਪ ਹਨ ਪਰ ਵਿਭਿੰਨ ਰਿਸ਼ਤਿਆਂ ਨੂੰ ਜੋੜਨ ਵਾਲਾ ਬੁਨਿਆਦੀ ਰਿਸ਼ਤਾ ਪਤੀ-ਪਤਨੀ ਦਾ ਹੈ। ਇਸ ਤੋਂ ਅੱਗੇ ਜਾ ਕੇ ਹੀ ਪਰਿਵਾਰਕ ਜੀਵਨ ਦੀ ਸ਼ੁਰੂਆਤ ਹੁੰਦੀ ਹੈ ਅਤੇ ਕਈ ਹੋਰ ਰਿਸ਼ਤੇ ਬਣਦੇ ਜਾਂਦੇ ਹਨ। ਮਨੁੱਖ ਦੇ ਦੁਆਲੇ ਉਮਰ ਭਰ ਰਿਸ਼ਤਿਆਂ ਨਾਤਿਆਂ ਦਾ ਜਾਲ ਵਿਛਿਆ ਰਹਿੰਦਾ ਹੈ। ਰਿਸ਼ਤਿਆਂ ਦੇ ਇਸ ਵਿਸ਼ਾਲ ਦਾਇਰੇ ਵਿੱਚ ਜਦੋਂ ਕਿਸੇ ਲੜੀ ਦਾ ਮਣਕਾ ਟੁੱਟ 

ਸੁਰਮਾ ਪੰਜ ਰੱਤੀਆਂ…

Posted On March - 17 - 2012 Comments Off on ਸੁਰਮਾ ਪੰਜ ਰੱਤੀਆਂ…
ਡਾ. ਹਰਚੰਦ ਸਿੰਘ ਸਰਹਿੰਦੀ ਕਿਸੇ ਕੌਮ ਜਾਂ ਸਮਾਜ ਦੇ ਸੱਭਿਆਚਾਰਕ ਜੀਵਨ ਦੀ ਝਲਕ ਉਸ ਦੇ ਲੋਕ-ਸਾਹਿਤ ਵਿੱਚ ਬਹੁਤ ਨੇੜਿਉਂ ਦੇਖੀ ਜਾ ਸਕਦੀ ਹੈ। ਲੋਕ ਗੀਤ ਕਿਸੇ ਸਮੁੱਚੀ ਕੌਮ ਦੇ ਸੁਭਾਅ ਅਤੇ ਸਮਾਜਿਕ ਜੀਵਨ ਦੀ ਮੂੰਹ ਬੋਲਦੀ ਤਸਵੀਰ ਆਪਣੇ ਨਾਲ ਲਈ ਫਿਰਦੇ ਹਨ। ਹਰ ਪੰਜਾਬੀ ਲੋਕ ਗੀਤ ਸਾਡੇ ਸੱਭਿਆਚਾਰ ਦੇ ਇਤਿਹਾਸ ਦਾ ਇੱਕ ਪੰਨਾ ਹੈ। ਲੋਕ ਗੀਤ ਕਿਸੇ ਬੋਲੀ ਦੀ ਸਦੀਆਂ ਦੀ ਕਮਾਈ ਅਤੇ ਇਸ ਗੱਲ ਦਾ ਵੀ ਸਬੂਤ ਹੁੰਦੇ ਹਨ ਕਿ ਉਸ ਬੋਲੀ ਦੀਆਂ ਜੜ੍ਹਾਂ ਪੱਕੀਆਂ ਤੇ ਡੂੰਘੀਆਂ ਹਨ। ਪੰਜਾਬੀ 
Available on Android app iOS app