ਸ਼ੈਲਰ ਮਾਲਕਾਂ ਵੱਲੋਂ ਜੀਰੀ ਸਟੋਰ ਕਰਨ ਤੋਂ ਇਨਕਾਰ !    ਮਾਮਲਾ ਕਰਨਲ ਜ਼ਾਹਿਰ ਦੀ ਗੁੰਮਸ਼ੁਦਗੀ ਦਾ... !    ਲੋਕਾਂ ’ਤੇ ਹਾਵੀ ਹੋ ਰਿਹਾ ਤੰਤਰ !    ਇਹ ਆਕਾਸ਼ਵਾਣੀ ਹੈ, ਤੁਹਾਨੂੰ ਗਰਮੀ ਕਿਉਂ ਚੜ੍ਹੀ ਹੋਈ ਹੈ? !    ਸੁੰਨਾ ਹੋਇਆ ਬਾਬਲ ਦਾ ਵਿਹੜਾ, ਬੂਹਿਆਂ ਨੂੰ ਜਿੰਦਰੇ ਵੱਜੇ !    ਤਿੰਨ ਮਾਓਵਾਦੀ ਹਲਾਕ !    ਪਾਕਿ ’ਚ ਹਾਦਸਾ, 26 ਹਲਾਕ !    ਜ਼ੀਰਕਪੁਰ ਦੀਆਂ ਸੜਕਾਂ ਹੋਈਆਂ ਜਾਮ !    ਹਰਿਆਣਾ ਵਾਤਾਵਰਨ ਸੁਰੱਖਿਆ ਫਾਊਂਡੇਸ਼ਨ ਕਾਇਮ !    ਮੁੰਬਈ ਦੀਆਂ ਸੰਗਤਾਂ ਨੇ ਕੌਮਾਂਤਰੀ ਨਗਰ ਕੀਰਤਨ ਦੇ ਦਰਸ਼ਨ ਕੀਤੇ !    

ਰਿਸ਼ਮਾਂ › ›

Featured Posts
ਲੋਪ ਹੋਏ ਟੱਪਾ ਨੁਮਾ ਲੋਕ ਗੀਤ

ਲੋਪ ਹੋਏ ਟੱਪਾ ਨੁਮਾ ਲੋਕ ਗੀਤ

ਗੁਰਸ਼ਰਨ ਕੌਰ ਮੋਗਾ ਪਿਛਲੇ ਸਮੇਂ ਪਿੰਡਾਂ ਦੇ ਰੀਤੀ ਰਿਵਾਜ ਸਾਂਝੇ ਤੌਰ ’ਤੇ ਹੀ ਮਨਾਏ ਜਾਂਦੇ ਸਨ। ਸਾਡੇ ਮਾਲਵੇ ਵਿਚ ਵੀ ਇਸ ਤਰ੍ਹਾਂ ਹੀ ਹੁੰਦਾ ਸੀ। ਕਿਸੇ ਦੇ ਘਰ ਲੜਕਾ ਪੈਦਾ ਹੁੰਦਾ, ਕਿਸੇ ਦੇ ਮੁੰਡੇ ਦਾ ਮੰਗਣਾ ਹੁੰਦਾ, ਕਿਸੇ ਦੇ ਮੁੰਡੇ ਜਾਂ ਕੁੜੀ ਦਾ ਵਿਆਹ ਹੁੰਦਾ ਤਾਂ ਉਸ ਪਿੱਛੋਂ ਪਿੰਡ ਵਿਚ ਮਠਿਆਈ ...

Read More

ਸੱਜੇ ਹੱਥ ਵਰਗੇ ਲੋਕ

ਸੱਜੇ ਹੱਥ ਵਰਗੇ ਲੋਕ

ਪਰਮਜੀਤ ਕੌਰ ਸਰਹਿੰਦ ਬੀਤੇ ਤੇ ਵਰਤਮਾਨ ਸਮੇਂ ਦਾ ਅੰਤਰ ਬਹੁਤ ਉੱਘੜਵੇਂ ਰੂਪ ਵਿਚ ਸਾਹਮਣੇ ਆ ਚੁੱਕਿਆ ਹੈ। ਅੱਜ ‘ਲੋਕਾਂ ਆਪੋ ਆਪਣੀ ਮੈਂ ਆਪਣੀ ਪਈ’ ਵਾਲਾ ਹਾਲ ਹੈ ਜਦੋਂ ਕਿ ਬੀਤੇ ਸਮੇਂ ਲੋਕ ਇਕ-ਦੂਜੇ ਦੀ ਮਦਦ ਕਰ ਕੇ ਖ਼ੁਸ਼ ਹੁੰਦੇ ਸਨ। ਇਨ੍ਹਾਂ ਵਿਚੋਂ ਮਿਹਨਤਕਸ਼ ਸ਼੍ਰੇਣੀ ਦੇ ਲੋਕ ਤਾਂ ਆਮ ਲੋਕਾਂ ਦੇ ਸੱਜੇ ...

Read More

ਮੁਆਫ਼ੀ ਅਹਿਸਾਸ ਜਾਂ ਸੰਕਲਪ

ਮੁਆਫ਼ੀ ਅਹਿਸਾਸ ਜਾਂ ਸੰਕਲਪ

ਡਾ. ਮਨੀਸ਼ਾ ਬੱਤਰਾ ਅਸੀਂ ਸਾਰੇ ਦਿਨ ਵਿਚ ਇਕ-ਅੱਧ ਜਾਂ ਕਈ ਵਾਰੀ ਉਸ ਤੋਂ ਵੀ ਵੱਧ ਵਾਰ ਕੁਝ ਖ਼ਾਸ ਸ਼ਬਦਾਂ ਦੀ ਵਰਤੋਂ ਕਰਦੇ ਰਹਿੰਦੇ ਹਾਂ| ਕਈ ਵਾਰ ਤਾਂ ਅਜਿਹਾ ਵੀ ਹੁੰਦਾ ਹੈ ਕਿ ਸ਼ਬਦ ਨੂੰ ਸਮਝਣ ਅਤੇ ਕਹਿਣ ਵਿਚ ਕਈ ਵਰ੍ਹੇ ਬੀਤ ਜਾਂਦੇ ਹਨ| ਬਹੁਤੀ ਵਾਰ ਉਸ ਸ਼ਬਦ ਦਾ ਤੁਰੰਤ ਅਹਿਸਾਸ ਜ਼ਿੰਦਗੀ ...

Read More

ਖ਼ੂਨੀ ਵਿਸਾਖੀ-ਤਣਾਅ ਤੇ ਦੁਖਾਂਤ ਦੀ ਪੇਸ਼ਕਾਰੀ

ਖ਼ੂਨੀ ਵਿਸਾਖੀ-ਤਣਾਅ ਤੇ ਦੁਖਾਂਤ ਦੀ ਪੇਸ਼ਕਾਰੀ

ਰਾਸ ਰੰਗ ਡਾ. ਸਾਹਿਬ ਸਿੰਘ ਪਿਛਲੇ ਦਿਨੀਂ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੇ ਲਾਅ ਆਡੀਟੋਰੀਅਮ ਵਿਚ ਕੇਵਲ ਧਾਲੀਵਾਲ ਦੀ ਨਿਰਦੇਸ਼ਨਾ ਹੇਠ ਨਾਨਕ ਸਿੰਘ ਦੀ ਕਵਿਤਾ ’ਤੇ ਆਧਾਰਿਤ ਨਾਟਕ ‘ਖ਼ੂਨੀ ਵਿਸਾਖੀ’ ਦਾ ਮੰਚਨ ਕੀਤਾ ਗਿਆ। ਅੰਮ੍ਰਿਤਸਰ ਸ਼ਹਿਰ ਅੰਦਰ ਅਪਰੈਲ, 1919 ਵਿਚ ਕਿਸ ਤਰ੍ਹਾਂ ਦਾ ਤਣਾਅ ਫਿਜ਼ਾ ’ਤੇ ਛਾਇਆ ਹੋਵੇਗਾ, 20-25 ਕਲਾਕਾਰ ਉਸ ਤਣਾਅ ਦਾ ਸੂਤਰ ...

Read More

ਅਦਭੁੱਤ ਲੋਕ ਕਾਵਿ ਰੂਪ ਥਾਲ

ਅਦਭੁੱਤ ਲੋਕ ਕਾਵਿ ਰੂਪ ਥਾਲ

ਸੁਖਦੇਵ ਮਾਦਪੁਰੀ ਥਾਲ ਪੰਜਾਬੀ ਲੋਕ ਗੀਤਾਂ ਦਾ ਇਕ ਅਜਿਹਾ ਰੂਪ ਹੈ ਜੋ ਪੰਜਾਬ ਦੀਆਂ ਬਚਪਨ ਨੂੰ ਟੱਪ ਕੇ ਜਵਾਨੀ ਦੀਆਂ ਬਰੂਹਾਂ ’ਤੇ ਖੜੋਤੀਆਂ ਅਤੇ ਮੁਟਿਆਰਾਂ ਥਾਲ ਨਾਂ ਦੀ ਹਰਮਨ ਪਿਆਰੀ ਲੋਕ ਖੇਡ ਖੇਡਦੀਆਂ ਹੋਈਆਂ ਨਾਲੋਂ ਨਾਲ ਗਾਉਂਦੀਆਂ ਹਨ। ਜਿਸ ਨੂੰ ਥਾਲ ਪਾਉਣਾ ਆਖਿਆ ਜਾਂਦਾ ਹੈ। ਇਹ ਪੰਜਾਬੀ ਕੁੜੀਆਂ ਦੀ ਹਰਮਨ ਪਿਆਰੀ ...

Read More

ਆਓ ਭਾ’ਜੀ, ਕੁਝ ਗੱਲਾਂ ਕਰੀਏ

ਆਓ ਭਾ’ਜੀ, ਕੁਝ ਗੱਲਾਂ ਕਰੀਏ

ਰਾਸ ਰੰਗ ਡਾ. ਸਾਹਿਬ ਸਿੰਘ ਇਸ ਮਹੀਨੇ ਭਾ’ਜੀ ਗੁਰਸ਼ਰਨ ਸਿੰਘ ਦਾ ਜਨਮ ਦਿਨ ਵੀ ਹੈ ਤੇ ਇਸੇ ਮਹੀਨੇ ਉਹ ਸਾਨੂੰ ਅਲਵਿਦਾ ਵੀ ਕਹਿ ਗਏ ਸਨ। ਉਨ੍ਹਾਂ ਦਾ ਜਨਮ 16 ਸਤੰਬਰ ਤੇ ਦੇਹਾਂਤ 27 ਸਤੰਬਰ ਨੂੰ ਹੋਇਆ। ਇਸ ਲਈ ਸਤੰਬਰ ਮਹੀਨਾ ਪੰਜਾਬੀ ਰੰਗਮੰਚ ਲਈ ਮਾਣਮੱਤਾ ਹੈ। ਮੌਕਾ ਵੀ ਹੈ ਤੇ ਦਸਤੂਰ ਵੀ ਕਿ ...

Read More

ਵਿਚਾਰਾਂ ਵਿਚ ਨਵੀਨਤਾ ਲਿਆਓ

ਵਿਚਾਰਾਂ ਵਿਚ ਨਵੀਨਤਾ ਲਿਆਓ

ਕੈਲਾਸ਼ ਚੰਦਰ ਸ਼ਰਮਾ ਮਸ਼ਹੂਰ ਵਿਦਵਾਨ ਐਮਰਸਨ ਦੇ ਕਥਨ ਅਨੁਸਾਰ, ਕਿਸੇ ਵੀ ਮਨੁੱਖ ਦੀ ਸ਼ਖ਼ਸੀਅਤ ਉਸ ਦੇ ਵਿਚਾਰਾਂ ਤੋਂ ਜਾਣੀ ਜਾ ਸਕਦੀ ਹੈ ਕਿਉਂਕਿ ਵਿਅਕਤੀ ਦਾ ਵਿਅਕਤੀਤਵ ਉਸ ਦੇ ਵਿਚਾਰਾਂ ਤੋਂ ਵੱਖਰਾ ਨਹੀਂ ਹੋ ਸਕਦਾ। ਮਨ ਦੇ ਵਿਚਾਰਾਂ ਅਨੁਸਾਰ ਮਨੁੱਖ ਕੰਮ ਕਰਦਾ ਹੈ, ਦੁਖ-ਸੁਖ ਮਹਿਸੂਸ ਕਰਦਾ ਹੈ, ਅਸੰਤੁਸ਼ਟੀ ਪ੍ਰਗਟ ਕਰਦਾ ਹੈ ਜਾਂ ...

Read More


 • ਸੱਜੇ ਹੱਥ ਵਰਗੇ ਲੋਕ
   Posted On September - 21 - 2019
  ਬੀਤੇ ਤੇ ਵਰਤਮਾਨ ਸਮੇਂ ਦਾ ਅੰਤਰ ਬਹੁਤ ਉੱਘੜਵੇਂ ਰੂਪ ਵਿਚ ਸਾਹਮਣੇ ਆ ਚੁੱਕਿਆ ਹੈ। ਅੱਜ ‘ਲੋਕਾਂ ਆਪੋ ਆਪਣੀ ਮੈਂ ਆਪਣੀ....
 • ਲੋਪ ਹੋਏ ਟੱਪਾ ਨੁਮਾ ਲੋਕ ਗੀਤ
   Posted On September - 21 - 2019
  ਪਿਛਲੇ ਸਮੇਂ ਪਿੰਡਾਂ ਦੇ ਰੀਤੀ ਰਿਵਾਜ ਸਾਂਝੇ ਤੌਰ ’ਤੇ ਹੀ ਮਨਾਏ ਜਾਂਦੇ ਸਨ। ਸਾਡੇ ਮਾਲਵੇ ਵਿਚ ਵੀ ਇਸ ਤਰ੍ਹਾਂ ਹੀ....
 • ਮੁਆਫ਼ੀ ਅਹਿਸਾਸ ਜਾਂ ਸੰਕਲਪ
   Posted On September - 21 - 2019
  ਅਸੀਂ ਸਾਰੇ ਦਿਨ ਵਿਚ ਇਕ-ਅੱਧ ਜਾਂ ਕਈ ਵਾਰੀ ਉਸ ਤੋਂ ਵੀ ਵੱਧ ਵਾਰ ਕੁਝ ਖ਼ਾਸ ਸ਼ਬਦਾਂ ਦੀ ਵਰਤੋਂ ਕਰਦੇ ਰਹਿੰਦੇ....
 • ਖ਼ੂਨੀ ਵਿਸਾਖੀ-ਤਣਾਅ ਤੇ ਦੁਖਾਂਤ ਦੀ ਪੇਸ਼ਕਾਰੀ
   Posted On September - 21 - 2019
  ਪਿਛਲੇ ਦਿਨੀਂ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੇ ਲਾਅ ਆਡੀਟੋਰੀਅਮ ਵਿਚ ਕੇਵਲ ਧਾਲੀਵਾਲ ਦੀ ਨਿਰਦੇਸ਼ਨਾ ਹੇਠ ਨਾਨਕ ਸਿੰਘ ਦੀ ਕਵਿਤਾ ’ਤੇ ਆਧਾਰਿਤ....

ਰੰਗ-ਮੰਚ ਦਾ ਮਹਾਂ ਉਤਸਵ

Posted On March - 16 - 2019 Comments Off on ਰੰਗ-ਮੰਚ ਦਾ ਮਹਾਂ ਉਤਸਵ
ਅੱਜ ਤੋਂ ਦੋ ਕੁ ਦਹਾਕੇ ਪਹਿਲਾਂ ਚੰਡੀਗੜ੍ਹ ਦਾ ਰੰਗ-ਮੰਚ ਫਿਕਰਾਂ ਦੀ ਰੁੱਤ ਹੰਢਾ ਰਿਹਾ ਸੀ। ਅੱਜ ਜਸ਼ਨ ਦੀ ਰੁੱਤ ਹੈ। ਉਦੋਂ ਰੰਗ ਕਰਮੀਆਂ ਦੀਆਂ ਮੀਟਿੰਗਾਂ ਹੁੰਦੀਆਂ, ਵਿਚਾਰਾਂ ਕਰਦੇ ਕਿ ਚੰਡੀਗੜ੍ਹ ਵਿਚ ਥੀਏਟਰ ਕਿਵੇਂ ਹੋਵੇ, ਦਰਸ਼ਕ ਕਿਵੇਂ ਖਿੱਚੇ ਜਾਣ, ਰੰਗ-ਮੰਚ ਲਈ ਲੋੜੀਂਦਾ ਪੈਸਾ ਕਿੱਥੋਂ ਆਏ। ਅਨੇਕਾਂ ਸੁਝਾਅ ਆਉਂਦੇ, ਅਨੇਕਾਂ ਨਿੱਕੀਆਂ-ਵੱਡੀਆਂ ਕੋਸ਼ਿਸ਼ਾਂ ਹੋਣੀਆਂ ਸ਼ੁਰੂ ਹੋਈਆਂ। ....

ਜਦ ਸਿਹਰਾ ਸਿਰ ’ਤੇ ਸਜਦਾ ਏ…

Posted On March - 16 - 2019 Comments Off on ਜਦ ਸਿਹਰਾ ਸਿਰ ’ਤੇ ਸਜਦਾ ਏ…
ਪੰਜਾਬੀ ਵਿਆਹ ਨਾਲ ਸਬੰਧਿਤ ਰੀਤੀ ਰਿਵਾਜਾਂ ਵਿਚੋਂ ਇਕ ਅਹਿਮ ਰਸਮ ਸਿਹਰਾਬੰਦੀ ਹੁੰਦੀ ਹੈ। ਪੁਰਾਤਨ ਸਮਿਆਂ ਤੋਂ ਚੱਲੀ ਆ ਰਹੀ ਇਸ ਰਸਮ ਬਿਨਾਂ ਵਿਆਹ ਅਧੂਰਾ ਮੰਨਿਆ ਜਾਂਦਾ ਹੈ। ਵਿਆਹ ਵੇਲੇ ਮੁੰਡੇ ਦੇ ਘੋੜੀ ਚੜ੍ਹਨ ਤੋਂ ਪਹਿਲਾਂ ਉਸ ਨੂੰ ਸਿਹਰਾ ਸਜਾਇਆ ਜਾਂਦਾ ਹੈ। ਬੇਸ਼ੱਕ ਵਿਆਹਾਂ ’ਤੇ ਆਧੁਨਿਕਤਾ ਦੀ ਪਰਤ ਚੜ੍ਹ ਗਈ ਹੈ, ਪਰ ਸਿਹਰਾ ਬੰਨ੍ਹਣ ਦੀ ਪੁਰਾਣੀ ਰਸਮ ਅੱਜ ਵੀ ਪ੍ਰਚੱਲਿਤ ਤਾਂ ਹੈ, ਪਰ ਹੁਣ ਪਹਿਲਾਂ ਵਾਲਾ ....

ਮਿਜ਼ਾਜੀ ਤੇ ਹਕੀਕੀ ਇਸ਼ਕ ਦਾ ਸੁਮੇਲ ‘ਹੀਰ ਵਾਰਿਸ’

Posted On March - 16 - 2019 Comments Off on ਮਿਜ਼ਾਜੀ ਤੇ ਹਕੀਕੀ ਇਸ਼ਕ ਦਾ ਸੁਮੇਲ ‘ਹੀਰ ਵਾਰਿਸ’
ਇਮਾਨ ਦੀ ਦੁਨੀਆਂ ’ਚ ਗੌਣ ਦਾ ਅਹਿਮ ਸਥਾਨ ਹੁੰਦਾ ਹੈ। ਹੱਕ-ਸੱਚ ਦਾ ਜ਼ਿਕਰ ਹੁੰਦਾ ਹੈ, ਸਿਮਰਨ ਹੁੰਦਾ ਹੈ। ਇਸ਼ਕ, ਪੋਥੀ, ਸਿਮਰਨ, ਸਮਾਅ, ਵਜਦ ਅਤੇ ਨਾਬਰੀ ਦੇ ਆਪਸੀ ਰਿਸ਼ਤੇ ਬੜੇ ਗਹਿਰੇ ਹੁੰਦੇ ਹਨ। ਜਿਸ ਸੂਫੀ ਚਿਸ਼ਤੀ ਸਿਲਸਿਲੇ ਨਾਲ ਵਾਰਿਸ ਸ਼ਾਹ ਜੁੜਿਆ ਹੋਇਆ ਸੀ ਉਸ ਸਿਲਸਿਲੇ ਦੇ ਮਹਾਨ ਸੂਫੀ ਕੁਦਤਬੁਦੀਨ ਬਖਤਯਾਰ ਕਾਕੀ (ਮੌਤ 1236 ਈ.) ਇਕ ਮਰਤਬਾ ਕੱਵਾਲਾਂ ਵੱਲੋਂ ਗਾਏ ਗਏ ਫਾਰਸੀ ਸ਼ਿਅਰ ਨੂੰ ਸੁਣ ਕੇ ਵਜਦ ....

ਪੰਜਾਬੀ ਜ਼ਿੰਦਗੀ ਤੇ ਸੱਭਿਆਚਾਰ ਦਾ ਚਿਤੇਰਾ ਕਿਰਪਾਲ ਕਜ਼ਾਕ

Posted On March - 9 - 2019 Comments Off on ਪੰਜਾਬੀ ਜ਼ਿੰਦਗੀ ਤੇ ਸੱਭਿਆਚਾਰ ਦਾ ਚਿਤੇਰਾ ਕਿਰਪਾਲ ਕਜ਼ਾਕ
ਕਿਰਪਾਲ ਕਜ਼ਾਕ ਨੂੰ ਨਾ ਤਾਂ ਤੂਤ ਦੀ ਲਗਰ ਵਰਗੀ ਨਰਮ ਜ਼ਿੰਦਗੀ ਮਿਲੀ ਹੈ ਅਤੇ ਨਾ ਕੈਲ ਵਰਗੀ ਚਿਕਨੀ, ਮੁਲਾਇਮ ਤੇ ਸਾਫ..ਉਸ ਨੂੰ ਤਾਂ ਵਿਰਾਸਤ ਵਿਚ ਅਣਘੜ ਜਾਤੂ ਵਰਗੀ ਜ਼ਿੰਦਗੀ ਮਿਲੀ ਸੀ ਜਿਸ ’ਤੇ ਨਾ ਤੇਸਾ ਚੱਲਦਾ ਸੀ ਨਾ ਰੰਦਾ...ਪਰ ਕਜ਼ਾਕ ਨੇ ਉਸ ਨੂੰ ਅਨੁਭਵ ਦੇ ਡੂੰਘੇ ਸਰਾਂ ਵਿਚ ਦੱਬ ਦਿੱਤਾ। ....

‘ਹੀਰ ਵਾਰਿਸ’ ਇਕ ਸਿਰਜਣਾਤਮਕ ਅਮਲ

Posted On March - 9 - 2019 Comments Off on ‘ਹੀਰ ਵਾਰਿਸ’ ਇਕ ਸਿਰਜਣਾਤਮਕ ਅਮਲ
ਪਿਛਲੇ ਲੇਖਾਂ ਵਿਚ ਮੈਂ ਦੱਸ ਆਇਆ ਹਾਂ ਕਿ ‘ਹੀਰ ਵਾਰਿਸ’ ਸਿਰਜਣਾਤਮਕ ਅਮਲ ਹੈ, ਲਿਖਤ ਨਹੀਂ। ਇਹ ਰਚਨਾ ਹੈ। ਪੋਥੀ ਨੂੰ ਰਚਾਇਆ ਗਿਆ ਹੈ। ਲਿਖਤ ਤਾਂ ਮਕਾਨਕੀ ਹੁੰਦੀ ਹੈ। ਵਾਰਿਸ ਸ਼ਾਹ ਲੇਖਕ ਨਹੀਂ, ਰਚਨਾਕਾਰ ਹੈ। ਰਚਨਾ ਦੇ ਅਮਲ ’ਚ ਮੁੱਢੋਂ ਹੀ ਸੁਹਜ ਹਾਜ਼ਰ-ਨਾਜ਼ਰ ਰਹਿੰਦਾ ਹੈ। ਹੀਰ ਵਾਰਿਸ ਲੋਕ-ਹੁੰਗਾਰੇ ਦੀ ਬੁਨਿਆਦ ’ਤੇ ਉਸਾਰੀ ਗਈ ਪੋਥੀ ਹੈ। ....

ਰੁੱਤ ਦੂਰ ਨਹੀਂ ਬਹਾਰਾਂ ਦੀ

Posted On March - 9 - 2019 Comments Off on ਰੁੱਤ ਦੂਰ ਨਹੀਂ ਬਹਾਰਾਂ ਦੀ
ਇੱਥੇ ਬਹਾਰਾਂ ਤੋਂ ਭਾਵ ਮਿਹਨਤ ਦੇ ਫਲ਼ ਤੋਂ ਹੈ, ਸੱਚੇ ਦਿਲੋਂ ਕੀਤਾ ਹੋਇਆ ਉੱਦਮ ਇਨਸਾਨ ਨੂੰ ਉਸਦੀ ਮੰਜ਼ਿਲ ਤਕ ਜ਼ਰੂਰ ਪਹੁੰਚਾਉਂਦਾ ਹੈ। ਇਸ ਵਿਚ ਕੁਝ ਦੇਰ ਤਾਂ ਹੋ ਸਕਦੀ ਹੈ, ਪਰ ਮਿਹਨਤ ਦਾ ਫਲ਼ ਮਿਲੇ ਹੀ ਨਾ ਅਜਿਹਾ ਨਹੀਂ ਹੋ ਸਕਦਾ। ਟਿੱਕ ਟਿੱਕ ਕਰਕੇ ਚੱਲਦੀਆਂ ਘੜੀ ਦੀਆਂ ਸੂਈਆਂ ਇਨਸਾਨ ਨੂੰ ਸਮੇਂ ਅਤੇ ਹਾਲਾਤ ਨਾਲ ਜੂਝਣ ਲਈ ਪ੍ਰੇਰਦੀਆਂ ਹਨ। ....

ਮਾਣੀਏ ਰਿਸ਼ਤਿਆਂ ਦਾ ਨਿੱਘ

Posted On March - 9 - 2019 Comments Off on ਮਾਣੀਏ ਰਿਸ਼ਤਿਆਂ ਦਾ ਨਿੱਘ
ਪਰਿਵਾਰਾਂ ਵਿਚ ਜੇ ਜੀਵਨ ਧੜਕਦਾ ਹੈ ਤਾਂ ਰਿਸ਼ਤਿਆਂ ਦੀ ਬਦੌਲਤ ਹੀ ਧੜਕਦਾ ਹੈ। ਰਿਸ਼ਤਿਆਂ ਨਾਲ ਪਰਿਵਾਰ ਬਣਦੇ ਹਨ ਤੇ ਪਰਿਵਾਰਾਂ ਨਾਲ ਹੀ ਰਿਸ਼ਤੇ ਜੁੜਦੇ ਹਨ ਜਾਂ ਇਉਂ ਕਹਿ ਲਵੋਂ ਦੋਵੇਂ ਹੀ ਇਕ-ਦੂਜੇ ਤੋਂ ਬਿਨਾਂ ਅਧੂਰੇ ਹਨ। ਰਿਸ਼ਤਿਆਂ ਅਤੇ ਪਰਿਵਾਰਾਂ ਨੂੰ ਅਸੀਂ ਵੱਖ ਕਰਕੇ ਨਹੀਂ ਦੇਖ ਸਕਦੇ। ....

ਪੀੜਾਂ ’ਚੋਂ ਪੀੜ ਅਨੋਖੀ

Posted On March - 2 - 2019 Comments Off on ਪੀੜਾਂ ’ਚੋਂ ਪੀੜ ਅਨੋਖੀ
ਧਨ ਸਾਡੀ ਜਿੰਦ-ਜਾਨ ਹੈ। ਸਾਰੀ ਜ਼ਿੰਦਗੀ ਇਸ ਦੇ ਦੁਆਲੇ ਹੀ ਘੁੰਮਦੀ ਹੈ। ਜੇ ਜੀਵਨ ਵਿਚੋਂ ਧਨ ਮਨਫ਼ੀ ਹੋ ਜਾਵੇ ਤਾਂ ਜ਼ਿੰਦਗੀ ਵਿਚ ਠਹਿਰਾਓ ਆ ਜਾਵੇਗਾ। ਧਨ ਦੀ ਤੰਗੀ ਹਵਾਲਾਤ ਦੀ ਤੰਗੀ ਨਾਲੋਂ ਵੀ ਮਾੜੀ ਹੁੰਦੀ ਹੈ। ਗ਼ਰੀਬੀ ਦਾ ਫਾਂਡਾ ਵਰ੍ਹਦਾ ਹੋਵੇ ਤਾਂ ਵਿਅਕਤੀ ਪੈਰ-ਪੈਰ ’ਤੇ ਤਿਲਕਦਾ ਹੈ। ....

ਘੁੰਗਟ ਓਹਲੇ ਨਾ ਲੁਕ ਸੋਹਣਿਆ…

Posted On March - 2 - 2019 Comments Off on ਘੁੰਗਟ ਓਹਲੇ ਨਾ ਲੁਕ ਸੋਹਣਿਆ…
ਇਸ ਲਈ ਜੋ ਵਿਦਵਾਨ ਮੁਖਬੰਧ ਨੂੰ ਪੜ੍ਹ ਕੇ ਹੀ ਕਿਤਾਬ ਨੂੰ ‘ਪੜ੍ਹ’ ਲੈਂਦੇ ਹਨ, ਉਹ ਕੋਰੇ ਹੀ ਰਹਿੰਦੇ ਹਨ, ਕਿਤਾਬ ਵਿਹੂਣੇ ਹੁੰਦੇ ਹਨ। ‘ਹੀਰ ਵਾਰਿਸ’ ਜਿਹੀਆਂ ਪੋਥੀਆਂ ਦੇ ਮੁਖਬੰਧ ਲਿਖਣਾ ਸੰਭਵ ਹੀ ਨਹੀਂ, ਸਗੋਂ ਵਰਜਿਤ ਵੀ ਜਾਪਦਾ ਹੈ। ....

ਨਿਉਂਦਾ ਪਾਉਣਾ ਭੁੱਲੇ ਪੰਜਾਬੀ

Posted On March - 2 - 2019 Comments Off on ਨਿਉਂਦਾ ਪਾਉਣਾ ਭੁੱਲੇ ਪੰਜਾਬੀ
ਨਿਉਂਦੇ ਦੀ ਰਸਮ ਸਾਡੇ ਸਮਾਜ ਦਾ ਮਹੱਤਵਪੂਰਨ ਹਿੱਸਾ ਹੁੰਦੀ ਸੀ, ਪਰ ਪਿਛਲੇ ਕੁਝ ਸਾਲਾਂ ਤੋਂ ਇਹ ਰਸਮ ਲੋਪ ਹੁੰਦੀ ਜਾ ਰਹੀ ਹੈ ਅਤੇ ਨਵੀਂ ਪੀੜ੍ਹੀ ਨੂੰ ਨਿਉਂਦੇ ਸਬੰਧੀ ਕੋਈ ਬਹੁਤੀ ਜਾਣਕਾਰੀ ਨਹੀਂ ਰਹੀ। ਦਰਅਸਲ, ਇਹ ਰਸਮ ਵਿਆਹ ਦੇ ਸਮਾਗਮ ਵਾਲੇ ਪਰਿਵਾਰ ਦੀ ਆਰਥਿਕ ਸਹਾਇਤਾ ਕਰਨ ਅਤੇ ਭਾਈਚਾਰਕ ਸਾਂਝ ਬਣਾਈ ਰੱਖਣ ਲਈ ਅਹਿਮ ਭੂਮਿਕਾ ਨਿਭਾਉਂਦੀ ਸੀ। ....

ਖਿੰਡ-ਪੁੰਡ ਗਈਆਂ ਵਿਆਹ ਦੀਆਂ ਰਸਮਾਂ

Posted On March - 2 - 2019 Comments Off on ਖਿੰਡ-ਪੁੰਡ ਗਈਆਂ ਵਿਆਹ ਦੀਆਂ ਰਸਮਾਂ
ਵਿਆਹ ਦਾ ਚਾਅ ਕਿਸਨੂੰ ਨਹੀਂ ਹੁੰਦਾ? ਜਿਸਦਾ ਆਪਣਾ ਹੁੰਦੈ, ਉਹ ਤਾਂ ਜਿਵੇਂ ਅਸਮਾਨੀਂ ਉੱਡਿਆ ਫਿਰਦੈ, ਪਰ ਅਜਿਹੇ ਮੌਕੇ ਹਮਾਤੜ ਵੀ ਪੱਬਾਂ ਭਾਰ ਹੋ ਜਾਂਦੇ ਨੇ। ਵੀਹ-ਤੀਹ ਸਾਲ ਪਹਿਲਾਂ ਜੁਆਕਾਂ ਲਈ ਵਿਆਹ ਦਾ ਮਤਲਬ ਡੋਲੀ ਵਾਲੀ ਕਾਰ ਉੱਪਰੋਂ ਸੁੱਟੀਆਂ ਚੁਆਨੀਆਂ-ਅਠਿਆਨੀਆਂ ਲੁੱਟਣਾ ਵੀ ਹੁੰਦਾ ਸੀ। ਜੇ ਦੋ-ਚਾਰ ਰੁਪਏ ਦੀ ਕਮਾਈ ਹੋ ਜਾਂਦੀ ਤਾਂ ਜੁਆਕਾਂ ਭਾਣੇ ਵਿਆਹ ਸਫਲ ਹੋ ਜਾਂਦਾ। ....

ਮੌਲਾ ਆਣ ਕੇ ਗੁਲਾਬਾਂ ਵਿਚ ਹੱਸਦਾ

Posted On February - 23 - 2019 Comments Off on ਮੌਲਾ ਆਣ ਕੇ ਗੁਲਾਬਾਂ ਵਿਚ ਹੱਸਦਾ
ਵੇਖਣ ਵਾਲੀ ਅੱਖ ਹੋਵੇ ਤਾਂ ਰੱਬ ਜ਼ੱਰੇ-ਜ਼ੱਰੇ ਵਿਚ ਨਜ਼ਰ ਆਉਂਦਾ ਹੈ। ਕਾਦਰ ਦੀ ਕੁਦਰਤ ਦੇ ਆਸ਼ਿਕ, ਕੁਦਰਤੀ ਨਿਆਮਤਾਂ ਵਿਚੋਂ ਆਪਣੇ ਮੌਲਾ ਨੂੰ ਟੋਲ੍ਹਦੇ ਹਨ। ਰੁੱਖ-ਬੂਟਿਆਂ ਤੇ ਫੁੱਲਾਂ ਵਿਚ ਰੱਬ ਖ਼ੁਸ਼ੀ ਦੇ ਰੌਂਅ ਵਿਚ ਨਜ਼ਰ ਆਉਂਦਾ ਹੈ। ਫੁੱਲਾਂ ਵਿਚੋਂ ਗੁਲਾਬ ਨੂੰ ਬਾਦਸ਼ਾਹ ਮੰਨਿਆ ਜਾਂਦਾ ਹੈ। ਗੁਲਾਬ ਦੀ ਖ਼ੂਬਸੂਰਤੀ ਦਾ ਸਾਰਾ ਜੱਗ ਦੀਵਾਨਾ ਅੱਜ ਤੋਂ ਨਹੀਂ, ਬਲਕਿ ਮਨੁੱਖੀ ਹੋਂਦ ਵੇਲੇ ਤੋਂ ਹੀ ਹੈ। ....

ਦਾਜ ਦੇ ਬਦਲੇ ਬਦਲੇ ਰੰਗ…

Posted On February - 23 - 2019 Comments Off on ਦਾਜ ਦੇ ਬਦਲੇ ਬਦਲੇ ਰੰਗ…
ਵੱਡੀ ਖ਼ਬਰ ਫੋਟੋ ਸਮੇਤ ਛਪੀ ਹੁੰਦੀ ਹੈ ‘ਵਿਆਹ ਬਿਲਕੁਲ ਸਾਦਾ ਕਰਾਇਆ, ਗੁਰਮਰਿਆਦਾ ਅਨੁਸਾਰ ਬਿਨਾਂ ਖ਼ਰਚ ਅਤੇ ਦਾਜ ਦੇ।’ ਗੁਰਮਰਿਆਦਾ ਵਾਲੀ ਗੱਲ ਤਾਂ ਬਿਲਕੁਲ ਠੀਕ ਹੋਵੇਗੀ, ਪਰ ਬਿਨਾਂ ਦਾਜ-ਦਹੇਜ ਵਾਲੀ ਗੱਲ ਅਜੇ ਮੇਰੇ ਮਨ ਨੂੰ ਨਹੀਂ ਲੱਗਦੀ। ਕੀ ਬਹੁਤੇ ਆਧੁਨਿਕ ਅਖਵਾਉਣ ਵਾਲੇ, ਬਹੁਤੇ ਪੜ੍ਹੇ-ਲਿਖੇ, ਬਹੁਤੇ ਖਾਂਦੇ ਪੀਂਦੇ ਅਤੇ ਕਚਹਿਰੀ ਵਿਆਹ ਕਰਾਉਣ ਵਾਲੇ ਸੱਚ-ਮੁੱਚ ਦਾਜ ਲੈਣਾ ਛੱਡ ਚੱਲੇ ਹਨ? ....

ਛੱਡੋ ਉਦਾਸੀ ਦਾ ਪੱਲਾ

Posted On February - 23 - 2019 Comments Off on ਛੱਡੋ ਉਦਾਸੀ ਦਾ ਪੱਲਾ
ਬਚਪਨ ਤੋਂ ਬੁਢਾਪੇ ਤਕ ਹਰ ਵਿਅਕਤੀ ਹਾਰਾਂ, ਮਾਯੂਸੀਆਂ ਤੇ ਅਸਫਲਤਾਵਾਂ ਦਾ ਸਾਹਮਣਾ ਕਰਦਾ ਹੈ, ਪਰ ਨਾਲ ਨਾਲ ਉਹ ਆਪਣੀਆਂ ਲੋੜਾਂ ਤੇ ਖਾਹਿਸ਼ਾਂ ਨੁੂੰ ਸੰਤੁਸ਼ਟ ਕਰਨ ਦਾ ਯਤਨ ਕਰਦਾ ਰਹਿੰਦਾ ਹੈ। ਹਰੇਕ ਵਿਅਕਤੀ ਦੀਆਂ ਬਹੁਤ ਸਾਰੀਆਂ ਖਾਹਿਸ਼ਾਂ ਹੁੰਦੀਆਂ ਹਨ ਜਿਨ੍ਹਾਂ ਵਿਚੋਂ ਕੁਝ ਅਸਲੀਅਤ ਨਾਲ ਮੇਲ ਖਾਂਦੀਆਂ ਹਨ ਅਤੇ ਕੁਝ ਦੀ ਪ੍ਰਾਪਤੀ ਹੋਣੀ ਮੁਸ਼ਕਲ ਹੋ ਜਾਂਦੀ ਹੈ। ....

ਅਰਥਾਂ ਦਾ ਖ਼ਜ਼ਾਨਾ ‘ਹੀਰ ਵਾਰਿਸ’

Posted On February - 23 - 2019 Comments Off on ਅਰਥਾਂ ਦਾ ਖ਼ਜ਼ਾਨਾ ‘ਹੀਰ ਵਾਰਿਸ’
ਪੋਥੀ ‘ਹੀਰ ਵਾਰਿਸ’ ਅਰਥਾਂ ਦਾ ਅਥਾਹ ਖ਼ਜ਼ਾਨਾ ਹੈ। ਇਸ ਵਿਚ ਅਥਾਹ ਅਰਥਾਂ ਦੀ ਅਲਖ ਜਗਾਉਣ ਦੀ ਵੀ ਸਮਰੱਥਾ ਹੈ। ਇਸ ਦਾ ਰਚਨਾਕਾਰ ਇਕੋ ਵੇਲੇ ਸਾਹਿਤਕਾਰ ਹੈ, ਸ਼ਬਦਾਂ ਦਾ ਸ਼ਿਲਪਕਾਰ ਹੈ, ਇਤਿਹਾਸਕਾਰ ਹੈ, ਸਮਾਜ- ਸ਼ਾਸਤਰੀ ਹੈ ਅਤੇ ਮਾਨਵ-ਵਿਗਿਆਨੀ ਵੀ। ਉਹ ਚੰਦ ਲਫ਼ਜ਼ਾਂ ’ਚ ਬਹੁਤ ਕੁਝ ਕਹਿ ਜਾਂਦੈ। ....

ਕਹਾਣੀ ਦੀ ਖਾਨਾਬਦੋਸ਼ੀ

Posted On February - 16 - 2019 Comments Off on ਕਹਾਣੀ ਦੀ ਖਾਨਾਬਦੋਸ਼ੀ
ਹੀਰ ਰਾਂਝੇ ਦਾ ਕਿੱਸਾ ਸਮੇਂ-ਸਮੇਂ ਸਿਰ ਕਲਮਬੰਦ ਹੁੰਦਾ ਰਿਹਾ ਹੈ। ਅਜੇ ਵੀ ਹੋ ਰਿਹਾ ਹੈ। ਪਹਿਲਾ ਕਿੱਸਾ ਹੀਰ ਦਮੋਦਰ ਦੇ ਨਾਂ ਨਾਲ ਮਕਬੂਲ ਹੋਇਆ। ਅਜੇ ਵੀ ਹੈ। ਇਸ ਨੂੰ ਮੁਗ਼ਲ ਬਾਦਸ਼ਾਹ ਅਕਬਰ ਦੇ ਵਕਤਾਂ ’ਚ ਦਮੋਦਰ ਗੁਲਾਟੀ ਨਾਂ ਦੇ ਸ਼ਾਇਰ ਨੇ ਲਿਖਿਆ ਸੀ। 16ਵੀਂ ਸਦੀ ਦੇ ਇਸ ਦੌਰ ਵਿਚ ਅਕਬਰ ਦਾ ਦੀਨੇ ਇਲਾਹੀ ਅਤੇ ਸੁਲ੍ਹਾ ਕੁਲ ਦੀ ਨੀਤੀ ਪੰਜਾਬ ਦੀ ਫਿਜ਼ਾ ’ਚ ਗੂੰਜ ਰਹੀ ਸੀ। ....
Available on Android app iOS app
Powered by : Mediology Software Pvt Ltd.