ਨੌਜਵਾਨ ਸੋਚ : ਵਿਦਿਆਰਥੀ ਸਿਆਸਤ ਦਾ ਉਭਾਰ !    ਕਰੋਨਾ ਵਾਇਰਸ ਤੇ ਸਮਾਜ: ਖ਼ਤਰਿਆਂ ਨਾਲ ਭਰਿਆ ਸਮਾਂ !    ਨੌਜਵਾਨ ਵਿਦਿਆਰਥੀਆਂ ਲਈ ਸਕਾਊਟਿੰਗ ਵਿਚ ਕਰੀਅਰ ਮੌਕੇ !    ਰਾਸ਼ਨ ਨਾ ਮਿਲਣ ਤੋਂ ਦੁਖੀ ਨੌਜਵਾਨ ਨੇ ਕੀਤੀ ਖੁਦਕੁਸ਼ੀ !    ਅਫ਼ਗਾਨਿਸਤਾਨ ਸਰਕਾਰ ਵੱਲੋਂ ਤਾਲਿਬਾਨ ਨਾਲ ਗੱਲਬਾਤ !    ਬੈਂਕਾਂ ਦਾ ਰਲੇਵਾਂ ਭਾਰਤੀ ਬੈਂਕਿੰਗ ਖੇਤਰ ਲਈ ਨਵੀਂ ਸਵੇਰ ਕਰਾਰ !    ਕਣਕ ਦੀ ਖ਼ਰੀਦ ਲਈ 26064.31 ਕਰੋੜ ਦੀ ਸੀਸੀਐੱਲ ਮੰਗੀ !    ਸੈਕਟਰ-35 ਵਾਸੀ ਕਰੋਨਾ ਪਾਜ਼ੇਟਿਵ !    ਕਰਫਿਊ: ਘਰਾਂ ’ਚ ਝਾਟਮ-ਝੀਟੀ !    ਬੇਅਦਬੀ ਮਾਮਲਾ: ਕਰਫਿਊ ਕਾਰਨ ਸੁਣਵਾਈ ਟਲੀ !    

ਰਿਸ਼ਮਾਂ › ›

Featured Posts
ਸਾਡੇ ਕੋਠੇ ਮਗਰ ਲਸੂੜੀਆਂ ਵੇ...

ਸਾਡੇ ਕੋਠੇ ਮਗਰ ਲਸੂੜੀਆਂ ਵੇ...

ਡਾ. ਬਲਵਿੰਦਰ ਸਿੰਘ ਲੱਖੇਵਾਲੀ ਸਾਡੇ ਕੋਠੇ ਮਗਰ ਲਸੂੜੀਆਂ ਵੇ ਦਿਨੇ ਲੜਦਾ ਤੇ ਰਾਤੀਂ ਗੱਲਾਂ ਗੂੜ੍ਹੀਆਂ ਵੇ। ਪੰਜਾਬ ਦੇ ਸਾਹਿਤ ਸੱਭਿਆਚਾਰ ਵਿਚ ਵਿਸ਼ੇਸ਼ ਸਥਾਨ ਰੱਖਣ ਵਾਲਾ ਰੁੱਖ ਲਸੂੜਾ/ਲਸੂੜੀ ਸਦੀਆਂ ਤੋਂ ਮਨੁੱਖੀ ਸਾਂਝ ਬਣਾਈ ਬੈਠਾ ਹੈ। ਇਹ ਰੁੱਖ ਪੰਜਾਬ ਤਕ ਸੀਮਤ ਨਾ ਹੋ ਕੇ ਰਾਜਸਥਾਨ ਦੇ ਖੁਸ਼ਕ ਇਲਾਕਿਆਂ, ਪੱਛਮੀ ਘਾਟ ਦੇ ਸਿੱਲ੍ਹੇ ਇਲਾਕਿਆਂ ਅਤੇ ...

Read More

ਵਿਸ਼ਵ ਰੰਗਮੰਚ ਦਿਵਸ ਮੌਕੇ ਅਹਿਦ

ਵਿਸ਼ਵ ਰੰਗਮੰਚ ਦਿਵਸ ਮੌਕੇ ਅਹਿਦ

ਰਾਸ ਰੰਗ ਡਾ. ਸਾਹਿਬ ਸਿੰਘ ਕੱਲ੍ਹ 27 ਮਾਰਚ ਨੂੰ ਹਰ ਸਾਲ ਦੀ ਤਰ੍ਹਾਂ ਸੰਸਾਰ ਭਰ ਦੇ ਰੰਗਕਰਮੀਆਂ ਨੇ ਆਪਣਾ ਖ਼ਾਸ ਦਿਨ ਉਸੇ ਤਰ੍ਹਾਂ ਮਨਾਇਆ ਜਿਵੇਂ ਸਮਾਜ ਦਾ ਹਰ ਵਰਗ ਆਪਣੇ ਦਿਨ ਮਨਾਉਂਦਾ ਹੈ। ਪਰ ਇਸ ਵਾਰ ਸੰਸਾਰ ਪੱਧਰ ’ਤੇ ਕੋਰੋਨਾਵਾਇਰਸ ਦੇ ਖੌਫ਼ ਨਾਲ ਜੂਝ ਰਹੀ ਲੋਕਾਈ ਦੇ ਦਰਦ ਵਿਚ ਸ਼ਾਮਲ ਹੁੰਦਿਆਂ ਰੰਗਕਰਮੀਆਂ ...

Read More

ਸੁਖਾਵੇਂ ਇਨਸਾਨੀ ਰਿਸ਼ਤਿਆਂ ਦਾ ਆਨੰਦ

ਸੁਖਾਵੇਂ ਇਨਸਾਨੀ ਰਿਸ਼ਤਿਆਂ ਦਾ ਆਨੰਦ

ਬੀਰ ਦਵਿੰਦਰ ਸਿੰਘ ਹਰ ਮਨੁੱਖ ਦੀ ਖ਼ਾਹਿਸ਼ ਹੁੰਦੀ ਹੈ ਕਿ ਉਹ ਤਣਾਅ ਮੁਕਤ ਸੁਖਦਾਈ ਜੀਵਨ ਬਸਰ ਕਰੇ, ਪਰ ਕਈ ਵਾਰੀ ਸਾਰੀ ਦੀ ਸਾਰੀ ਜ਼ਿੰਦਗੀ ਬੇਸ਼ੁਮਾਰ ਸਵਾਲਾਂ ਵਿਚ ਉਲਝੀਆਂ ਤਾਣੀਆਂ ਨੂੰ ਸੁਲਝਾਉਣ ਵਿਚ ਹੀ ਗੁਜ਼ਰ ਜਾਂਦੀ ਹੈ ਅਤੇ ਅਸੀਂ ਜੀਵਨ ਦੇ ਵਿਸਮਾਦੀ ਸੁਹਜ ਨੂੰ ਮਾਨਣ ਤੋਂ ਸੱਖਣੇ ਰਹਿ ਜਾਂਦੇ ਹਾਂ। ਅਸੀਂ ਜੀਵਨ ...

Read More

ਫਰਾਂਸੀਸੀ ਪ੍ਰਭਾਵਵਾਦੀ ਚਿੱਤਰਕਾਰੀ ਲਹਿਰ ਦੇ ਬਾਨੀ

ਫਰਾਂਸੀਸੀ ਪ੍ਰਭਾਵਵਾਦੀ ਚਿੱਤਰਕਾਰੀ ਲਹਿਰ ਦੇ ਬਾਨੀ

ਰਣਦੀਪ ਮੱਦੋਕੇ ਔਸਕਰ ਕਲਾਊਡ ਮੋਨੇ ਫਰਾਂਸੀਸੀ ਪ੍ਰਭਾਵਵਾਦੀ ਚਿੱਤਰਕਾਰੀ ਲਹਿਰ ਦੇ ਬਾਨੀ ਸਨ। ਉਹ ਕੁਦਰਤ ਦੇ ਸਾਹਮਣੇ ਆਪਣੀਆਂ ਭਾਵਨਾਵਾਂ ਨੂੰ ਜ਼ਾਹਰ ਕਰਨ ਦੇ ਅੰਦੋਲਨ ਦੇ ਫਲਸਫ਼ੇ ਦੇ ਸਭ ਤੋਂ ਇਕਾਗਰ ਅਤੇ ਪ੍ਰਮੁੱਖ ਅਭਿਆਸਕਾਰ ਸਨ। ਉਨ੍ਹਾਂ ਦੇ ਇਕ ਚਿੱਤਰ ‘ਚੜ੍ਹਦੇ ਸੂਰਜ ਦਾ ਪ੍ਰਭਾਵ’ ਦੇ ਸਿਰਲੇਖ ਤੋਂ ਹੀ ਇਸ ਕਲਾ ਅੰਦੋਲਨ ਦਾ ਨਾਂ ਪ੍ਰਭਾਵਵਾਦ ...

Read More

ਜਦੋਂ ਵੀ ਬਨੇਰੇ ਉੱਤੇ ਕਾਂ ਬੋਲਦਾ...

ਜਦੋਂ ਵੀ ਬਨੇਰੇ ਉੱਤੇ ਕਾਂ ਬੋਲਦਾ...

ਸੁਖਵੀਰ ਸਿੰਘ ਕੰਗ ਦੁਨੀਆਂ ’ਤੇ ਪਾਈ ਜਾਂਦੀ ਹਰ ਰਵਾਇਤ, ਕਹਾਵਤ ਜਾਂ ਮਨੌਤ ਦਾ ਖ਼ਾਸ ਪਿਛੋਕੜ ਹੁੰਦਾ ਹੈ ਜੋ ਕਿਸੇ ਤੱਥ ’ਤੇ ਆਧਾਰਿਤ ਹੁੰਦਾ ਹੈ। ਯੁੱਗਾਂ ਦੇ ਬਦਲਣ ਨਾਲ ਇਹ ਪਿਛੋਕੜ ਧੁੰਦਲੇ ਪੈ ਜਾਂਦੇ ਹਨ ਜਾਂ ਕਈ ਵਾਰ ਇਸਦੇ ਜ਼ਿੰਮੇਵਾਰ ਤੱਥ ਵਿਸਰ ਵੀ ਜਾਂਦੇ ਹਨ, ਪਰ ਰਵਾਇਤਾਂ ਜਾਂ ਮਨੌਤਾਂ ਚੱਲਦੀਆਂ ਰਹਿੰਦੀਆਂ ਹਨ। ...

Read More

ਓੜਕ ਬੱਚਾ ਮੂਲਿਆ ਤੂੰ ਹੱਟੀ ਬਹਿਣਾ

ਓੜਕ ਬੱਚਾ ਮੂਲਿਆ ਤੂੰ ਹੱਟੀ ਬਹਿਣਾ

ਨੂਰ ਮੁਹੰਮਦ ਨੂਰ ਜਦੋਂ ਕੋਈ ਬੰਦਾ ਆਪਣਾ ਜੱਦੀ ਪੇਸ਼ਾ ਤਿਆਗ ਕੇ ਕੋਈ ਹੋਰ ਦੂਜਾ ਕੰਮ ਕਰੇ ਅਤੇ ਅਸਫਲ ਹੋ ਕੇ ਫੇਰ ਪੁਰਾਣੇ ਕੰਮ ’ਤੇ ਪਰਤ ਆਵੇ ਤਾਂ ਅਖਾਣ ‘ਓੜਕ ਬੱਚਾ ਮੂਲਿਆ ਤੂੰ ਹੱਟੀ ਬਹਿਣਾ’ ਬੋਲਿਆ ਜਾਂਦਾ ਹੈ। ਇਤਿਹਾਸ ਵਿਚ ਇਸ ਅਖਾਣ ਦਾ ਵਰਣਨ ਇਸ ਤਰ੍ਹਾਂ ਮਿਲਦਾ ਹੈ ਕਿ ਮੂਲਾ ਰਾਮ ਨਾਂ ਦਾ ...

Read More

ਚਮਤਕਾਰੀ ਰੁੱਖ ਸੁਹਾਂਜਣਾ

ਚਮਤਕਾਰੀ ਰੁੱਖ ਸੁਹਾਂਜਣਾ

ਬੀ. ਕੇ. ਸਿੰਘ ਸੁਹਾਂਜਣਾ ਰੁੱਖ ਨੂੰ ਹਿੰਦੀ ਵਿਚ ਸਹਿਜਨ, ਅੰਗਰੇਜ਼ੀ ਵਿਚ ’ਹੌਰਸ ਟ੍ਰੀ’ ਮੋਰਿੰਗਾ ਓਲੀਫੇਰਾ, ਡਰੱਮ ਸਟਿੱਕ ਆਦਿ ਨਾਲ ਜਾਣਿਆ ਜਾਂਦਾ ਹੈ। ਇਸ ਵਿਚ ਵਿਟਾਮਿਨ, ਪ੍ਰੋਟੀਨ, ਪੋਟਾਸ਼ੀਅਮ, ਆਇਰਨ, ਕੈਲਸ਼ੀਅਮ, ਵਿਟਾਮਿਨ ਸੀ, ਏ, ਬੀ-ਕੰਪਲੈਕਸ ਭਰਪੂਰ ਮਾਤਰਾ ਵਿਚ ਹੁੰਦੇ ਹਨ। ਇਹ ਦੁਨੀਆਂ ਦਾ ਬਹੁਤ ਵਧੀਆ ਮਲਟੀ ਵਿਟਾਮਿਨ ਹੈ। ਇਸ ਵਿਚ ਵਿਟਾਮਿਨ ਸੀ ਸੰਗਤਰੇ ...

Read More


ਆਪਣੇ ਘਰ ਦੇ ਮਾਅਨੇ

Posted On October - 2 - 2010 Comments Off on ਆਪਣੇ ਘਰ ਦੇ ਮਾਅਨੇ
ਰਸ਼ਪਿੰਦਰ ਪਾਲ ਕੌਰ ਆਪਣੇ ਵਿਦਿਆਰਥੀ ਜੀਵਨ ’ਚ ਮੈਂ ਪੰਜਾਬੀ ਦੇ ਇਕ ਪ੍ਰਸਿੱਧ ਵਾਰਤਕ ਲੇਖਕ ਦਾ ਲੇਖ ਪੜ੍ਹਿਆ ਸੀ ਕਿ ‘ਘਰ ਇੱਟਾਂ-ਵੱਟਿਆਂ ਨਾਲ ਬਣੇ ਕੋਠੇ ਨੂੰ ਨਹੀਂ ਕਹਿੰਦੇ, ਸਗੋਂ ਘਰ ਤਾਂ ਉਹ ਥਾਂ ਹੈ ਜਿੱਥੇ ਮਨੁੱਖ ਦਾ ਪਿਆਰ ਤੇ ਸੱਧਰਾਂ ਪਲਦੀਆਂ ਹਨ। ਬਚਪਨ ਵਿਚ ਮਾਂ, ਪਿਓ ਤੇ ਭੈਣ-ਭਰਾਵਾਂ ਤੋਂ ਲਾਡ ਮਿਲਦਾ ਹੈ।’ ਉਦੋਂ ਸਮਝਣ ਦੀ ਸੂਝ ਨਹੀਂ ਸੀ ਹੁੰਦੀ। ਜੀਵਨ ਵਿਚ ਵਿਚਰਨ ਨਾਲ ਹੌਲੀ-ਹੌਲੀ ਇਸ ਨੂੰ ਸਮਝਣ ਦੇ ਸਮਰੱਥ ਬਣੀ ਤਾਂ ਗੱਲ ਸਮਝ ਆਈ। ਸੱਚਮੁੱਚ ਹੀ ਘਰ ਦੀ ਇਸ ਪਰਿਭਾਸ਼ਾ ’ਚ ਘਰ 

ਇਕ ਮਾਂ ਦਰਦਾਂ ਮਾਰੀ…

Posted On October - 2 - 2010 Comments Off on ਇਕ ਮਾਂ ਦਰਦਾਂ ਮਾਰੀ…
ਨਿਰਮਲ ਸਤਪਾਲ ਕਿੰਨੀ ਬਦਨਸੀਬ ਹਾਂ ਮੈਂ। ਜਿਸ ਨੇ ਕੋਮਲ ਜਿਹੀ ਜਿੰਦ ਨੂੰ ਮੁਕਾਉਣ ਲੱਗਿਆਂ ਇਕ ਵਾਰ ਵੀ ਨਾ ਸੋਚਿਆ। ਜੇ ਮੈਂ ਤੈਨੂੰ ਜਨਮ ਦਿੰਦੀ ਤਾਂ ਤੂੰ ਮੇਰੀ ਤੀਜੀ ਔਲਾਦ ਦੇ ਰੂਪ ਵਿੱਚ ਮੇਰੇ ਘਰ ਆਉਂਦੀ। ਪਤਾ ਨਹੀਂ ਕਿਉਂ ਮੈਂ ਵੀ ਦੂਜਿਆਂ ਦੀ ਤਰ੍ਹਾਂ ਆਪਣੇ ਘਰ ਵਿੱਚ ਹੁਣ ਪੁੱਤ ਦਾ ਹੀ ਮੂੰਹ ਦੇਖਣਾ ਚਾਹੁੰਦੀ ਸੀ। ਅੱਜ ਸੋਚਦੀ ਹਾਂ ਕਿ ਇੰਨੀ ਬੁਜ਼ਦਿਲ, ਕਮਜ਼ੋਰ ਤੇ ਸਵਾਰਥੀ ਕਿਉਂ ਬਣ ਗਈ ਸੀ ਮੈਂ? ਜਦੋਂ ਕਦੇ ਵੀ ਅਖ਼ਬਾਰਾਂ ਵਿੱਚ ਪੜ੍ਹਦੀ ਹਾਂ ਕਿ ਕੂੜੇ ਦੇ ਢੇਰ ਵਿੱਚੋਂ ਇਕ ਨਵਜੰਮੀ ਬੱਚੀ 

ਖਾਨਦਾਨ ਦੀ ਇੱਜ਼ਤ ਦੇ ਨਾਂ ‘ਤੇ

Posted On September - 25 - 2010 Comments Off on ਖਾਨਦਾਨ ਦੀ ਇੱਜ਼ਤ ਦੇ ਨਾਂ ‘ਤੇ
ਕੁਲਵੰਤ ਕੌਰ (ਡਾ.) ਇੰਗਲੈਂਡੋਂ ਤੁਰਨ ਤੋਂ ਪਹਿਲਾਂ, ਪਿੰਕੀ ਨੂੰ ਭਿਣਕ ਲੱਗ ਗਈ ਸੀ ਕਿ ਇਹ ਸ਼ਾਇਦ ਉਸ ਦਾ ਆਖਰੀ ਸਫਰ ਹੀ ਹੋਵੇਗਾ, ਇਸੇ ਲਈ ਉਸ ਨੇ ਆਪਣੇ ਮਹਿਬੂਬ ਨੂੰ ਸੁਨੇਹਾ ਘੱਲ ਦਿੱਤਾ ਸੀ ਕਿ ਜੇ ਅੰਮ੍ਰਿਤਸਰ ਤੋਂ ਦੋ ਦਿਨ ਕੋਈ ਸੁੱਖ-ਸਾਂਦ ਨਾ ਪਹੁੰਚੀ ਤਾਂ ਨਿਸ਼ਚੇ ਹੀ ਉਹ ਇਸ ਸੰਸਾਰ ਤੋਂ ਕੂਚ ਕਰ ਚੁੱਕੀ ਹੋਵੇਗੀ। ਪਿੰਕੀ ਦੇ ਮਾਪਿਆਂ ਨੇ ਪੰਜਾਬ-ਦਰਸ਼ਨ ਦਾ ਢੌਂਗ ਰਚ ਕੇ ਪਰਿਵਾਰ ਸਮੇਤ ਵਤਨੀਂ ਫੇਰਾ ਤਾਂ ਪਾਇਆ ਪਰ ਧੀ ਦਾ ਕਤਲ ਕਰਨ ਲਈ ਕਿਉਂਕਿ ਉਸ ਦੇ ਵਲੈਤੀ ਆਸ਼ਕ ਤੋਂ ਮਾਪੇ ਖੁਸ਼ ਨਹੀਂ ਸਨ 

ਸਦੀ ਤੋਂ ਵੱਡਾ ਬਾਬਾ

Posted On September - 25 - 2010 Comments Off on ਸਦੀ ਤੋਂ ਵੱਡਾ ਬਾਬਾ
ਅਜੋਕੇ ਸਮੇਂ ਵਿਚ ਇਨਸਾਨ ਦੀ ਉਮਰ ਘਟਦੀ ਜਾ ਰਹੀ ਹੈ ਅਤੇ ਇਸ ਜ਼ਮਾਨੇ ਦਾ ਵਿਅਕਤੀ ਜਿਥੇ ਮਸਾਂ 60-70 ਸਾਲ ਦੀ ਉਮਰ ਹੰਢਾ ਕੇ ਜੱਗ ਤੋਂ ਚਲਿਆ ਜਾਂਦਾ ਹੈ, ਉਥੇ ਹੀ ਪੁਰਾਣੇ ਬਜ਼ੁਰਗ 100 ਸਾਲ ਤੋਂ ਵੀ ਉਪਰ ਦੀ ਉਮਰ ਹੰਢਾਉਂਦੇ ਆ ਰਹੇ ਹਨ। ਅਜਿਹਾ ਹੀ ਪਿੰਡ ਭਲੂਰ ਦਾ ਰਹਿਣ ਵਾਲਾ ਬਜ਼ੁਰਗ ਹੈ ਲਾਲ ਸਿੰਘ, ਜੋ ਕਿ ਇਸ ਸਮੇਂ 104 ਸਾਲਾਂ ਦੀ ਉਮਰ ਵਿਚ ਵੀ ਤੰਦਰੁਸਤੀ ਵਾਲੀ ਜ਼ਿੰਦਗੀ ਜੀਅ ਰਿਹਾ ਹੈ। ਬਜ਼ੁਰਗ ਲਾਲ ਸਿੰਘ ਅਨੁਸਾਰ ਉਨ੍ਹਾਂ ਦਾ ਜਨਮ 1906 ਵਿਚ ਪਿੰਡ ਭਲੂਰ ਜ਼ਿਲ੍ਹਾ ਮੋਗਾ ਵਿਖੇ ਰਤਨ ਸਿੰਘ ਦੇ ਘਰ ਹੋਇਆ 

ਕਾਰਪੋਰੇਟ ਜਗਤ ਦੀ ਮਾਹਰ

Posted On September - 25 - 2010 Comments Off on ਕਾਰਪੋਰੇਟ ਜਗਤ ਦੀ ਮਾਹਰ
ਮਾਨਵੀ ਵਿਰਸੇ ਦਾ ਮਾਣ ਅੱਜ ਦੇ ਦੌਰ ‘ਚ ਕਿਹੜਾ ਅਜਿਹਾ ਖੇਤਰ ਹੈ ਜਿੱਥੇ ਔਰਤ ਨੇ ਆਪਣਾ ਸਿੱਕਾ ਨਹੀਂ ਜਮਾਇਆ, ਸਗੋਂ ਵਧ-ਚੜ੍ਹ ਕੇ ਹੀ ਆਪਣਾ ਯੋਗਦਾਨ ਦਿੱਤਾ ਹੈ, ਫਿਰ ਚਾਹੇ ਉਹ ਡਾਕਟਰੀ, ਰਾਜਨੀਤੀ, ਮੀਡੀਆ ਜਾਂ ਫਿਰ ਵਪਾਰ ਹੀ ਕਿਉਂ ਨਾ ਹੋਵੇ। ਵੈਸੇ ਤਾਂ ਵਪਾਰ ਦਾ ਸ਼ੌਕ ਮਰਦਾਂ ਨੂੰ ਕਾਫੀ ਜ਼ਿਆਦਾ ਹੁੰਦਾ ਹੈ ਤੇ ਔਰਤਾਂ ਦੀ ਸਮਝ ਤੋਂ ਤਾਂ ਇਹ ਪਰੇ ਹੀ ਹੈ ਪਰ ਕਈ ਅਜਿਹੀਆਂ ਔਰਤਾਂ ਵੀ ਹਨ ਜੋ ਇਹ ਨਹੀਂ ਸੋਚਦੀਆਂ ਕਿ ਮੈਂ ਇਹ ਨਹੀਂ ਕਰ ਪਾਵਾਂਗੀ, ਬਲਕਿ ਆਪਣੀ ਰੁਚੀ ਮੁਤਾਬਕ ਕਿੱਤੇ ਵਿਚ ਕਦਮ ਰੱਖਦੀਆਂ 

ਬੱਚੇ ਅਤੇ ਆਤਮ ਵਿਸ਼ਵਾਸ

Posted On September - 25 - 2010 Comments Off on ਬੱਚੇ ਅਤੇ ਆਤਮ ਵਿਸ਼ਵਾਸ
ਪਰਮਬੀਰ ਕੌਰ ਸਹਿਜ ਤੇ ਉਸ ਦੀ ਭੈਣ ਸਰਗੁਣ ਦੇ ਸਕੂਲ ਵਿਚ ਕੁਝ ਦਿਨਾਂ ਬਾਅਦ ਅਧਿਆਪਕ ਦਿਵਸ ਮਨਾਇਆ ਜਾਣਾ ਸੀ। ਉਨ੍ਹਾਂ ਦੇ ਸਕੂਲ ਵਿਚ ਰਵਾਇਤ ਸੀ ਕਿ ਉਸ ਦਿਨ ਵੱਡੀਆਂ ਜਮਾਤਾਂ ਦੇ ਬੱਚੇ ਅਧਿਆਪਕ ਬਣ ਕੇ ਕਲਾਸਾਂ ਨੂੰ ਪੜ੍ਹਾਉਂਦੇ ਸਨ ਤੇ ਅਧਿਆਪਕ ਸਾਹਿਬਾਨ ਜੱਜ ਬਣ ਕੇ ਚੰਗੇ ਅਧਿਆਪਕ ਬਣਨ ਵਾਲੇ ਬੱਚਿਆਂ ਨੂੰ, ਉਸੇ ਦਿਨ ਪਿੱਛੋਂ ਕੀਤੇ ਜਾਣ ਵਾਲੇ ਸਭਿਆਚਾਰਕ ਪ੍ਰੋਗਰਾਮ ਵਿਚ ਇਨਾਮ ਵੰਡਦੇ ਸਨ। ਸਰਗੁਣ ਸਕੂਲੋਂ ਆਈ ਤਾਂ ਕੁਝ ਉਦਾਸ ਜਿਹੀ ਲੱਗ ਰਹੀ ਸੀ। ਮੰਮੀ ਵੱਲੋਂ ਕਾਰਨ ਪੁੱਛੇ ਜਾਣ ‘ਤੇ 

ਮਾਵਾਂ ਧੀਆਂ ਦੀ ਨੋਕ-ਝੋਕ

Posted On September - 18 - 2010 Comments Off on ਮਾਵਾਂ ਧੀਆਂ ਦੀ ਨੋਕ-ਝੋਕ
ਅਤੈ ਸਿੰਘ ਪਿਛਲੇ ਦਿਨੀਂ ਕੈਨੇਡਾ ਤੋਂ ਆਈ ਵੱਡੀ ਭੈਣ ਕੁਝ ਦਿਨ ਸਾਡੇ ਕੋਲ ਰਹਿ ਕੇ ਗਈ। ਇਕ ਦਿਨ ਮੇਰੇ ਕੋਲ ਬੈਠਿਆਂ ਤੋਂ ਉਨ੍ਹਾਂ ਦੀ ਵਿਆਹੀ-ਵਰੀ ਧੀ ਦਾ ਫ਼ੋਨ ਆ ਗਿਆ। ਬੇਟੀ ਉਨ੍ਹਾਂ ਨੂੰ ਕਿਸੇ ਗੱਲ ਤੋਂ ਘੂਰ ਰਹੀ ਸੀ। ਉਹ ਸਫਾਈਆਂ ਜਿਹੀਆਂ ਦੇਈ ਜਾਣ, ਪਰ ਧੀ ਪੂਰੇ ਜਲਾਲ ਵਿਚ ਸੀ, ਕੋਈ ਗੱਲ ਸੁਣੇ ਹੀ ਨਾ। ਸੁਣ-ਸੁਣਾ ਕੇ ਫ਼ੋਨ ਰੱਖਣ ਤੋਂ ਬਾਅਦ ਚੁੱਪ ਜਿਹੇ ਕਰ ਗਏ। ਕੁਝ ਚਿਰ ਦੀ ਖਾਮੋਸ਼ੀ ਤੋਂ ਬਾਅਦ ਆਂਹਦੇ; ਐਵੇਂ ਗੀਤ ਬਣਿਆ ਮਾਵਾਂ ਤੇ ਧੀਆਂ ਰਲ ਬੈਠੀਆਂ ਨੀ ਮਾਏ, ਕੋਈ ਕਰਦੀਆਂ ਗੱਲੋੜੀਆਂ। 

‘ਕਾਰਨਾਟਿਕ’ ਸੰਗੀਤ ਦੀ ਕੋਇਲ

Posted On September - 18 - 2010 Comments Off on ‘ਕਾਰਨਾਟਿਕ’ ਸੰਗੀਤ ਦੀ ਕੋਇਲ
ਮਾਨਵੀ ਵਿਰਸੇ ਦਾ ਮਾਣ ਏਸ਼ੀਆ ਦਾ ਸਭ ਤੋਂ ਉਚਤਮ ਨਾਗਰਿਕ ਸਨਮਾਨ ‘ਮੈਗਸਾਸੇ ਐਵਾਰਡ’ ਪ੍ਰਾਪਤ ਕਰਨ ਵਾਲੀ ਐਮ. ਐਸ.ਸੁਬੂਲਕਸ਼ਮੀ ਇਹ ਸਨਮਾਨ ਪ੍ਰਾਪਤ ਕਰਨ ਵਾਲੀ ਪਹਿਲੀ ਭਾਰਤੀ ਸੰਗੀਤਕਾਰ ਹੈ। ਇੰਨਾ ਹੀ ਨਹੀਂ ਭਾਰਤ ਦੇ ਸਭ ਤੋਂ ਉਚਤਮ ਸਨਮਾਨ ‘ਭਾਰਤ ਰਤਨ’ (1998) ਦੀ ਹੱਕਦਾਰ ਬਣਨ ਵਾਲੀ ਵੀ ਉਹ ਪਹਿਲੀ ਸੰਗੀਤ ਸ਼ਾਸਤਰੀ ਹੈ। ਮਰਦ ਪ੍ਰਧਾਨਗੀ ਵਾਲੇ ਭਾਰਤ ਵਿਚ ਕਿਸੇ ਅਹਿਮ ਖੇਤਰ ਵਿਚ ਔਰਤ ਵਲੋਂ ਪਹਿਲਕਦਮੀ ਕਰਕੇ ਏਨੇ ਵੱਡੇ ਮਾਣ-ਸਨਮਾਨ ਪ੍ਰਾਪਤ ਕਰਨੇ ਹਾਰੀ ਸਾਰੀ ਦੇ ਵੱਸ ਦੀ ਗੱਲ ਨਹੀਂ। ਗੱਲ 

ਕੁੜੀਆਂ ਨੂੰ ਘਰੇਲੂ ਕੰਮ ਵੀ ਸਿਖਾਓ

Posted On September - 18 - 2010 Comments Off on ਕੁੜੀਆਂ ਨੂੰ ਘਰੇਲੂ ਕੰਮ ਵੀ ਸਿਖਾਓ
ਜਸਪਾਲ ਸਿੰਘ ਨਾਗਰਾ ਕੋਈ ਸਮਾਂ ਹੋਇਆ ਕਰਦਾ ਸੀ ਜਦੋਂ ਮਾਵਾਂ ਆਪਣੀਆਂ ਧੀਆਂ ਨੂੰ ਰਸੋਈ ਵਿਚ ਨਿਪੁੰਨ ਬਣਾਉਣ ਦੇ ਨਾਲ-ਨਾਲ ਦਰੀਆਂ ਬੁਣਨਾ, ਚਾਦਰਾਂ ਕੱਢਣਾ, ਪੱਖੀਆਂ ਬਣਾਉਣਾ ਅਤੇ ਚਰਖਾ ਕੱਤਣ ਵਰਗੇ ਹੋਰ ਛੋਟੇ-ਮੋਟੇ ਕੰਮਾਂ ਵਿਚ ਰੁਝਾਈ ਰੱਖਦੀਆਂ ਸਨ। ਭਾਵੇਂ ਸਮੇਂ ਦੀ ਤਬਦੀਲੀ ਨੇ ਲੜਕੀਆਂ ਨੂੰ ਚਰਖਾ ਕੱਤਣ ਅਤੇ ਕੱਢ-ਕਢਾਈ ਦੇ ਕੰਮਾਂ ਤੋਂ ਨਿਜਾਤ ਦਿਵਾ ਦਿੱਤੀ ਹੈ ਪਰ ਰਸੋਈ ਦੇ ਕੰਮ ਤਾਂ ਅੱਜ ਵੀ ਪਹਿਲਾਂ ਜਿੰਨਾ ਹੀ ਧਿਆਨ ਮੰਗਦੇ ਹਨ। ਮਾਪਿਆਂ ਦੀ ਬਦਲੀ ਹੋਈ ਸੋਚ ਸਦਕਾ ਹੁਣ ਲੜਕੀਆਂ 

ਘਰੇਲੂ ਵਾਤਾਵਰਣ ਤੇ ਕਾਮੇਡੀ ਸੀਰੀਅਲ

Posted On September - 18 - 2010 Comments Off on ਘਰੇਲੂ ਵਾਤਾਵਰਣ ਤੇ ਕਾਮੇਡੀ ਸੀਰੀਅਲ
ਵਿਜੈ ਕੁਮਾਰ ਇਸ ਰੁਝੇਵਿਆਂ ਭਰੀ ਜ਼ਿੰਦਗੀ ਵਿਚ ਅੱਕਿਆ-ਥੱਕਿਆ ਹਰ ਮਨੁੱਖ ਤਰੋਤਾਜ਼ਾ ਹੋਣ ਲਈ ਅਤੇ ਊਰਜਾਵਾਨ ਹੋਣ ਦੇ ਉਦੇਸ਼ ਨਾਲ ਕਿਸੇ ਨਾ ਕਿਸੇ ਮਨੋਰੰਜਨ ਦੇ ਸਾਧਨ ਦੀ ਭਾਲ ਵਿਚ ਹੁੰਦਾ ਹੈ। ਮਨੋਰੰਜਨ ਕਰਨ ਲਈ ਹਰ ਵਿਅਕਤੀ ਆਪਣੀ ਸੁਵਿਧਾ ਅਤੇ ਪਸੰਦ ਅਨੁਸਾਰ ਮਨੋਰੰਜਨ ਦੇ ਅੱਡ-ਅੱਡ ਸਾਧਨ ਅਪਣਾਉਂਦਾ ਹੈ। ਕਿਸੇ ਨੂੰ ਖੇਡਣਾ ਚੰਗਾ ਲੱਗਦਾ ਹੈ। ਕੋਈ ਤਾਸ਼ ਖੇਡ ਕੇ ਆਪਣਾ ਮਨ ਪਰਚਾ ਲੈਂਦਾ ਹੈ। ਕਿਸੇ ਦੀ ਪਸੰਦ ਕੈਰਮ ਖੇਡਣਾ ਜਾਂ ਫੇਰ ਸੰਗੀਤ ਸੁਣਨਾ ਹੁੰਦਾ ਹੈ। ਪਰ ਅਜੋਕੇ ਯੁੱਗ ਵਿਚ ਜ਼ਿਆਦਾਤਰ 

ਜ਼ਿੰਦਗੀ ਦੀ ਧੁੱਪ ਛਾਂ

Posted On September - 18 - 2010 Comments Off on ਜ਼ਿੰਦਗੀ ਦੀ ਧੁੱਪ ਛਾਂ
ਮੇਰਾ ਪੱਲੂ ਰਛਪਾਲ ਕੌਰ ਜ਼ਿੰਦਗੀ ਉਤਰਾਅ-ਚੜ੍ਹਾਅ ਦਾ ਨਾਂ ਹੈ। ਹਰ ਇੱਕ ਮਨੁੱਖ ਦੀ ਜ਼ਿੰਦਗੀ ਵਿੱਚ ਇਨ੍ਹਾਂ ਦਾ ਆਉਣਾ ਜਾਣਾ ਬਣਿਆ ਰਹਿੰਦਾ ਹੈ। ਕਿਸੇ ਪਲ ਖੁਸ਼ੀ ਤੇ ਕਿਸੇ ਪਲ ਗਮ ਇਹ ਸਭ ਚਲਦੇ ਹੀ ਰਹਿੰਦੇ ਨੇ ਪਰ ਕੁਝ ਕੁ ਪਲ ਅਜਿਹੇ ਵੀ ਹੁੰਦੇ ਹਨ,ਜਿਨ੍ਹਾਂ ਨੂੰ ਸਾਰੀ ਜ਼ਿੰਦਗੀ ਦਿਲ ਨਾਲ ਲਾ ਕੇ ਰੱਖਣ ਨੂੰ ਦਿਲ ਕਰਦਾ ਹੈ। ਮੇਰੀ ਜ਼ਿੰਦਗੀ ਵਿੱਚ ਵੀ ਕਾਫੀ ਉਤਰਾ-ਚੜ੍ਹਾਅ ਆਏ ਪਰ ਮੈਂ ਹੌਂਸਲੇ ਦਾ ਪੱਲੂ ਨਹੀਂ ਛੱਡਿਆ ਤੇ ਹੁਣ ਮੇਰੀ ਜ਼ਿੰਦਗੀ ਦੇ ਦਿਨ ਚੰਗੇ ਲੰਘ ਰਹੇ ਹਨ ਤੇ ਮੈਨੂੰ ਇਨ੍ਹਾਂ ਦਿਨਾਂ 

ਸੁੱਖ ਦੁੱਖ

Posted On September - 11 - 2010 Comments Off on ਸੁੱਖ ਦੁੱਖ
ਰੈਨੀ ਸਿੰਘ ? ਮੈਂ  32 ਸਾਲਾਂ ਦਾ ਹਾਂ ਤੇ ਦੁਬਈ ਵਿੱਚ ਇਕ ਫਰਮ ਵਿੱਚ ਇੰਜਨੀਅਰ ਵਜੋਂ ਨੌਕਰੀ ਕਰ ਰਿਹਾ ਹਾਂ। ਉਥੇ ਹੀ ਮੇਰੀ ਇਕ ਲੜਕੀ ਨਾਲ ਮੰਗਣੀ ਹੋ ਗਈ। ਮੇਰੀ ਸਮੱਸਿਆ ਹੈ ਕਿ ਮੇਰੀ ਮੰਗੇਤਰ ਹਰ ਵੇਲੇ ਹੀ ਮੇਰੇ ਉੱਤੇ ਸ਼ੱਕ ਕਰਦੀ ਰਹਿੰਦੀ ਹੈ, ਜੇ ਅਸੀ ਕੌਫੀ ਪੀਣ ਲਈ ਕਿਸੇ ਹੋਟਲ ਵਿੱਚ ਜਾਂਦੇ ਹਾਂ ਤੇ ਮੈਂ ਕਿਸੇ ਕੁੜੀ ਵੱਲ ਵੇਖ ਵੀ ਲਵਾਂ ਤਾਂ ਉਹ ਨਰਾਜ਼ ਹੋ ਜਾਂਦੀ ਹੈ ਤੇ ਸਾਰਾ ਦਿਨ ਮੇਰੇ ਨਾਲ ਗੱਲ ਨਹੀਂ ਕਰਦੀ। ਮੈਂ ਸੋਚਦਾ ਹਾਂ ਕਿ ਅਜੇ ਤਾਂ ਇਹ ਮੇਰੀ ਜ਼ਿੰਦਗੀ ਦੀ ਸ਼ੁਰੂਆਤ ਹੈ। ਵਿਆਹ 

ਭਾਰਤੀ ਮੂਲ ਦੀ ਅਮਰੀਕੀ ਅਰਥ ਸ਼ਾਸਤਰੀ

Posted On September - 11 - 2010 Comments Off on ਭਾਰਤੀ ਮੂਲ ਦੀ ਅਮਰੀਕੀ ਅਰਥ ਸ਼ਾਸਤਰੀ
ਮਾਨਵੀ ਵਿਰਸੇ ਦਾ ਮਾਣ ਇਸ ਭੱਜ ਦੌੜ ਦੀ ਦੁਨੀਆਂ ਵਿਚ ਅਸੀਂ ਆਪਣਾ ਹੀ ਕੁਝ ਸਵਾਰ ਲਈਏ ਤਾਂ ਕਾਫੀ ਏ, ਇਕ ਆਮ ਵਿਅਕਤੀ ਦੀ ਸੋਚ ਸਿਰਫ ਇੰਨੀ ਕੁ ਹੈ। ਵੈਸੇ ਵੀ ਮਸ਼ੀਨੀਕਰਨ ਨੇ ਵਿਅਕਤੀ ਨੂੰ ਇੰਨੀ ਵਿਹਲ ਹੀ ਨਹੀਂ ਦਿੱਤੀ ਕਿ ਉਹ ਕਿਸੇ ਹੋਰ ਬਾਰੇ ਸੋਚ ਸਕੇ। ਦੂਜੇ ਪਾਸੇ ਕਹੀ ਗੱਲ ਬੇਸ਼ੱਕ ਮੰਦੀ ਲੱਗੇ ਪਰ ਸੋਲਾਂ ਆਨੇ ਸੱਚੀ ਕਿ ਅੱਜ ਹਰ ਵਿਅਕਤੀ ਇਹੀ ਸੋਚਦਾ ਹੈ ਸਿਰਫ ਮੇਰਾ ਬਣ ਜਾਵੇ…ਬਸ, ਜਿਸ ਸਦਕਾ ਉਹ ਸਾਰੀ ਉਮਰ ਆਪਣੇ ਲਈ ਹੀ ਰਾਹ ਬਣਾਉਂਦਾ ਰਹਿੰਦਾ ਹੈ ਪਰ ਕਈ ਅਜਿਹੇ ਸ਼ਖਸ ਵੀ ਹਨ ਜੋ ਨਾ ਸਿਰਫ 

ਮਾਂ ਹੈ ਰੱਬ ਦਾ ਨਾਂ

Posted On September - 11 - 2010 Comments Off on ਮਾਂ ਹੈ ਰੱਬ ਦਾ ਨਾਂ
ਡਾ. ਇਕਬਾਲ ਸਿੰਘ ਇਸ ਸੰਸਾਰ ਵਿਚ ਸਭ ਤੋਂ ਅਨੋਖਾ ਅਤੇ ਅਦਭੁਤ ਸ਼ਬਦ ਜੇਕਰ ਕੋਈ ਹੈ ਤਾਂ ਉਹ ਹੈ ‘ਮਾਂ’ ਸ਼ਬਦ। ਜੇਕਰ ਸਾਰੀ ਦੁਨੀਆਂ ਦੇ ਸਭ ਤੋਂ ਪਿਆਰੇ ਸ਼ਬਦਾਂ ਦੀ ਚੋਣ ਕਰਕੇ ਇਕ ਸ਼ਬਦਕੋਸ਼ ਤਿਆਰ ਕਰ ਲਿਆ ਜਾਵੇ ਅਤੇ ਉਨ੍ਹਾਂ ਸਾਰੇ ਸ਼ਬਦਾਂ ਵਿਚੋਂ ਕੋਈ ਇਕ ਵਰਣ ਵਾਲਾ ਵਿਸ਼ੇਸ਼ ਸ਼ਬਦ ਚੁਣਨਾ ਹੋਵੇ ਤਾਂ ਉਹ ਇਕੋ-ਇਕ ਸ਼ਬਦ ਹੈ- ‘ਮਾਂ’। ‘ਮਾਂ’ ਜਿਸ ਨੂੰ ਜ਼ੁਬਾਨ ਤੋਂ ਬੋਲਣ ਨਾਲ ਇਕ ਅਦਭੁਤ ਰਸ ਦਾ ਅਨੁਭਵ ਹੁੰਦਾ ਹੈ। ਜੇਕਰ ਕੋਈ ਦੂਸਰਾ ਵਿਅਕਤੀ ‘ਮਾਂ’ ਸ਼ਬਦ ਦਾ ਉਚਾਰਨ ਕਰਦਾ ਹੈ ਤਾਂ ਇੰਜ ਜਾਪਦਾ ਹੈ ਜਿਵੇਂ 

ਮੈਲੇ ਝੋਲੇ ਵਾਲੀ ਬੇਬੇ

Posted On September - 11 - 2010 Comments Off on ਮੈਲੇ ਝੋਲੇ ਵਾਲੀ ਬੇਬੇ
ਰਾਮਵੀਰ ਕੌਰ ਅੱਜ ਮੈਨੂੰ ਉਹ ਬਜ਼ੁਰਗ ਔਰਤ ਫਿਰ ਮਿਲ ਗਈ। ਮੈਂ ਅਜੇ ਘਰ ਤੋਂ ਕੁਝ ਦੂਰ ਹੀ ਗਈ ਸੀ। ਮੇਰੇ ਸਾਈਕਲ ਵਿਚ ਹਵਾ ਵੀ ਬਿਲਕੁਲ ਨਹੀਂ ਸੀ। ਮੈਥੋਂ ਆਪਣਾ ਭਾਰ ਹੀ ਨਹੀਂ ਖਿੱਚਿਆ ਜਾ ਰਿਹਾ ਸੀ ਤੇ ਉੱਤੋਂ ਸਫ਼ਰ ਵੀ ਲਗਪਗ ਅੱਧੇ ਘੰਟੇ ਦਾ। ਪਹਿਲਾਂ ਵੀ ਉਹ ਮੈਨੂੰ ਦੋ ਵਾਰ ਮਿਲ ਚੁੱਕੀ ਸੀ। ਮੈਲੀ ਜਿਹੀ ਘੱਗਰੀ, ਡੱਕੇ ਵਰਗਾ ਸਰੀਰ, ਅੱਖਾਂ ਦਰਦ ਨਾਲ ਡੁੱਲ੍ਹ-ਡੁੱਲ੍ਹ ਪੈਂਦੀਆਂ, ਹੱਥ ’ਚ ਮੈਲਾ ਜਿਹਾ ਝੋਲਾ, ਸੋਟੀ ਤੇ ਸਰੀਰ ਬਿਲਕੁਲ ਕੁੱਬਾ। ਜਦੋਂ ਉਹ ਮੈਨੂੰ ਦਿਖਾਈ ਦਿੱਤੀ ਤਾਂ ਮੈਂ ਦੂਰੋਂ 

ਗੁੰਝਲਦਾਰ ਹੈ ਨੂੰਹ ਸੱਸ ਦਾ ਰਿਸ਼ਤਾ

Posted On September - 11 - 2010 Comments Off on ਗੁੰਝਲਦਾਰ ਹੈ ਨੂੰਹ ਸੱਸ ਦਾ ਰਿਸ਼ਤਾ
ਨਵਿੰਦਰ ਸਿੰਘ ਪੰਧੇਰ ਨੂੰਹ-ਸੱਸ ਦਾ ਰਿਸ਼ਤਾ ਬੜਾ ਗੁੰਝਲਦਾਰ ਹੈ।  ਸੱਸ-ਨੂੰਹ ਦਾ ਰਿਸ਼ਤਾ ਮਾਂ-ਧੀ ਦੇ ਰਿਸ਼ਤੇ ਦਾ ਬਦਲ ਨਹੀਂ ਹੋ ਸਕਦਾ। ਹਾਂ, ਇਸ ਰਿਸ਼ਤੇ ਵਿਚ ਨਿੱਘ ਅਤੇ ਸਹਿਚਾਰ ਜ਼ਰੂਰ ਮਾਂ-ਧੀ ਵਾਲੇ ਹੋ ਸਕਦੇ ਹਨ। ਸੱਸ ਦੀ ਭੂਮਿਕਾ ਸਾਡੇ ਪਰਿਵਾਰਕ ਸਭਿਆਚਾਰ ਵਿਚ ਕਿਸੇ ਖਲਨਾਇਕ ਦੇ ਕਿਰਦਾਰ ਤੋਂ ਘੱਟ ਨਹੀਂ। ਨਿਮਨ ਲੋਕ ਬੋਲੀ ਇਸ ਸੱਚ ਦੀ ਗਵਾਹੀ ਭਰਦੀ ਹੈ: ਮਾਪਿਆਂ ਨੇ ਰੱਖੀ ਲਾਡਲੀ, ਅੱਗੋਂ ਸੱਸ ਬਘਿਆੜੀ ਟੱਕਰੀ। ਕੁੜੀ ਦੇ ਵਿਆਹ ਤੋਂ ਪਹਿਲਾਂ ਕੁੜੀ ਵਾਲੇ ਮੁੰਡੇ ਬਾਰੇ 
Manav Mangal Smart School
Available on Android app iOS app
Powered by : Mediology Software Pvt Ltd.