ਭਾਰਤੀ ਭਾਸ਼ਾਵਾਂ ਦੇ ਇਸਤੇਮਾਲ ਨਾਲ ਸ਼ਾਸਨ ਵਧੇਰੇ ਲੋਕ ਕੇਂਦਰਿਤ ਬਣੇਗਾ: ਨਾਇਡੂ !    ਨੇਪਾਲ ਦਾ ਸ਼ਾਹ ਦਰਬਾਰ ਸਾਹਿਬ ਵਿਖੇ ਨਤਮਸਤਕ !    ਮਾਂ ਬੋਲੀ ਦੀ ਵਿਰਾਸਤ !    ਹੱਡੀਆਂ ਦੇ ਕੈਂਸਰ ਦੀਆਂ ਕਿਸਮਾਂ !    ਕਰੋਨਾਵਾਇਰਸ ਦੀ ਸ਼ੱਕੀ ਮਰੀਜ਼ ਹਸਪਤਾਲ ਦਾਖਲ !    ਕਰੋਨਾਵਾਇਰਸ: ਕਰੂਜ਼ ਬੇੜੇ ’ਤੇ ਸਵਾਰ ਇਕ ਹੋਰ ਭਾਰਤੀ ਦਾ ਟੈਸਟ ਪਾਜ਼ੇਟਿਵ !    ਪੁਲੀਸ ਸੁਧਾਰਾਂ ਦੀ ਲੋੜ !    ਐ ਜ਼ਿੰਦਗੀ... !    ਨੌਜਵਾਨ ਪੀੜ੍ਹੀ ਦਾ ਸਾਹਿਤ ਤੋਂ ਟੁੱਟਣਾ ਚਿੰਤਾਜਨਕ !    ਨੌਜਵਾਨ, ਸਰਕਾਰੀ ਨੀਤੀਆਂ ਤੇ ਸੋਸ਼ਲ ਨੈਟਵਰਕ !    

ਰਿਸ਼ਮਾਂ › ›

Featured Posts
ਰੰਗਮੰਚ ਸਿਖਲਾਈ ਦਾ ਮਹੱਤਵ

ਰੰਗਮੰਚ ਸਿਖਲਾਈ ਦਾ ਮਹੱਤਵ

ਰਾਸ ਰੰਗ ਡਾ. ਸਾਹਿਬ ਸਿੰਘ ਰੰਗਮੰਚ ਦੀ ਸ਼ੁਰੂਆਤ ਉਦੋਂ ਹੀ ਹੋ ਗਈ ਜਦੋਂ ਮਨੁੱਖ ਦੀ ਉਤਪਤੀ ਹੋ ਰਹੀ ਸੀ। ਜ਼ਿੰਦਗੀ ਦੀਆਂ ਲੋੜਾਂ ਪੈਦਾ ਹੋਈਆਂ, ਜ਼ਿੰਦਗੀ ਦੇ ਚਾਅ, ਉਤਸ਼ਾਹ, ਪ੍ਰਾਪਤੀਆਂ ਸਾਹਮਣੇ ਆਈਆਂ ਤਾਂ ਇਨਸਾਨ ਦਾ ਜੀਅ ਕੀਤਾ ਕਿ ਉਹ ਬਾਕੀਆਂ ਨਾਲ ਇਹ ਸਭ ਕੁਝ ਸਾਂਝਾ ਕਰੇ। ਭਾਸ਼ਾ ਅਜੇ ਵਿਕਾਸ ਕਰ ਰਹੀ ਸੀ, ਪਰ ...

Read More

ਜ਼ਿੰਦਗੀ ਨੂੰ ਮਾਣੋ, ਬਤੀਤ ਨਾ ਕਰੋ

ਜ਼ਿੰਦਗੀ ਨੂੰ ਮਾਣੋ, ਬਤੀਤ ਨਾ ਕਰੋ

ਕੈਲਾਸ਼ ਚੰਦਰ ਸ਼ਰਮਾ ਹਰ ਵਿਅਕਤੀ ਜ਼ਿੰਦਗੀ ਨੂੰ ਆਪੋ-ਆਪਣੇ ਨਜ਼ਰੀਏ ਨਾਲ ਵੇਖਦਾ ਹੈ। ਕੋਈ ਸਮਝਦਾ ਹੈ ਕਿ ਜ਼ਿੰਦਗੀ ਇਕ ਖੇਡ ਹੈ ਅਤੇ ਕੋਈ ਇਸਨੂੰ ਪਰਮਾਤਮਾ ਵੱਲੋਂ ਮਿਲਿਆ ਤੋਹਫ਼ਾ ਮੰਨਦਾ ਹੈ। ਕਿਸੇ ਦੀ ਨਜ਼ਰ ਵਿਚ ਇਹ ਜੀਵਨ ਯਾਤਰਾ ਹੈ, ਜਿਸ ਵਿਚ ਗ਼ਮ, ਖੇੜੇ ਅਨੁਭਵ, ਕਲਪਨਾ, ਲੋਭ, ਲਾਲਚ ਖ਼ੁਦਗਰਜ਼ੀ, ਨਫ਼ਰਤ ਅਤੇ ਪਿਆਰ ਆਦਿ ਜਜ਼ਬਾਤਾਂ ...

Read More

ਪੱਕਾ ਘਰ ਟੋਲੀਂ ਬਾਬਲਾ...

ਪੱਕਾ ਘਰ ਟੋਲੀਂ ਬਾਬਲਾ...

ਹਰਪ੍ਰੀਤ ਸਿੰਘ ਸਵੈਚ ਪੰਜਾਬੀ ਲੋਕ ਸਾਹਿਤ ਵਿਚ ਵੱਖ-ਵੱਖ ਰਿਸ਼ਤਿਆਂ ਦੇ ਖੱਟੇ-ਮਿੱਠੇ ਤਜਰਬਿਆਂ ਨੂੰ ਬਿਆਨ ਕਰਦੇ ਹਜ਼ਾਰਾਂ ਦੀ ਗਿਣਤੀ ਵਿਚ ਲੋਕ ਗੀਤ ਮਿਲਦੇ ਹਨ। ਇਨ੍ਹਾਂ ਲੋਕ ਗੀਤਾਂ ਵਿਚ ਸਭ ਤੋਂ ਵੱਧ ਭਾਵੁਕ ਤੇ ਜਜ਼ਬਾਤੀ ਸੰਵਾਦ ਪਿਓ ਤੇ ਧੀ ਵਿਚਕਾਰ ਹੋਇਆ ਮਿਲਦਾ ਹੈ। ਬੇਸ਼ੱਕ ਸਾਡਾ ਸਮਾਜ ਧੀਆਂ ਨੂੰ ਪਰਾਇਆ ਧਨ ਸਮਝਦਾ ਰਿਹਾ ਹੈ, ...

Read More

ਚਿੱਤਰਕਲਾ ਦੀ ਸੁਤੰਤਰ ਸ਼ੈਲੀ ਨੂੰ ਸਮਰਪਿਤ ਗੁਸਤਵੇ ਕੁਰਬੇ

ਚਿੱਤਰਕਲਾ ਦੀ ਸੁਤੰਤਰ ਸ਼ੈਲੀ ਨੂੰ ਸਮਰਪਿਤ ਗੁਸਤਵੇ ਕੁਰਬੇ

ਰਣਦੀਪ ਮੱਦੋਕੇ ਜੀਨ ਦੀਜ਼ੀਆ ਗੁਸਤਵੇ ਕੁਰਬੇ 19ਵੀਂ ਸਦੀ ਦੀ ਯਥਾਰਥਵਾਦੀ ਲਹਿਰ ਦੌਰਾਨ ਪ੍ਰਸਿੱਧ ਫਰਾਂਸੀਸੀ ਕਲਾਕਾਰਾਂ ਅਤੇ ਪ੍ਰਮੁੱਖ ਸ਼ਖ਼ਸੀਅਤਾਂ ਵਿਚੋਂ ਇਕ ਸੀ। ਉਹ ਕਲਾ ਵਿਚ ਆਪਣੀ ਸੁਤੰਤਰ ਸ਼ੈਲੀ ਨੂੰ ਪੇਸ਼ ਕਰਨ ਲਈ ਸਮਰਪਿਤ ਸੀ ਕਿਉਂਕਿ ਉਸਨੇ ਆਪਣੇ ਸਮੇਂ ਦੌਰਾਨ ਰਵਾਇਤੀ ਕਲਾ ਤਕਨੀਕਾਂ ਬਾਰੇ ਸਪੱਸ਼ਟ ਤੌਰ ’ਤੇ ਜਾਣਿਆ। ਦਰਅਸਲ, ਉਸ ਦੀਆਂ ਵਿਲੱਖਣ ਸ਼ੈਲੀਆਂ ...

Read More

ਹਿੰਸਾ ਬਾਰੇ ਸਵਾਲ ਖੜ੍ਹੇ ਕਰਦਾ ਨਾਟਕ ‘ਬਲੀ’

ਹਿੰਸਾ ਬਾਰੇ ਸਵਾਲ ਖੜ੍ਹੇ ਕਰਦਾ ਨਾਟਕ ‘ਬਲੀ’

ਡਾ. ਸਾਹਿਬ ਸਿੰਘ ਗਿਰੀਸ਼ ਕਰਨਡ ਦੇ ਨਾਟਕ ਅਣਬੁੱਝੇ ਸਵਾਲਾਂ ਨਾਲ ਮੱਥਾ ਲਗਾਉਣਾ ਜਾਣਦੇ ਹਨ। ਸਮਾਜ ਅਤੇ ਜ਼ਿੰਦਗੀ ਨਾਲ ਜੁੜੇ ਬਾਰੀਕ ਨੁਕਤਿਆਂ ਨੂੰ ਉਜਾਗਰ ਕਰਨਾ ਉਨ੍ਹਾਂ ਦੀ ਖਾਸੀਅਤ ਸੀ ਤੇ ਕਿਸੇ ਕੌੜੇ ਸੱਚ ਨੂੰ ਬੇਪਰਦ ਕਰਨ ਲੱਗਿਆਂ ਉਹ ਲਿਹਾਜ਼ੀ ਨਹੀਂ ਸੀ ਹੁੰਦੇ। ਅਜਿਹਾ ਹੀ ਇਕ ਨਾਟਕ ਹੈ ‘ਬਲੀ’ ਜਿਸਦੀ ਪੇਸ਼ਕਾਰੀ ਪਿਛਲੇ ਦਿਨੀਂ ...

Read More

ਰਾਹ ਦਸੇਰੀਆਂ ਲੋਕ ਸਿਆਣਪਾਂ

ਰਾਹ ਦਸੇਰੀਆਂ ਲੋਕ ਸਿਆਣਪਾਂ

ਸੁਖਦੇਵ ਮਾਦਪੁਰੀ ਲੋਕ ਸਿਆਣਪਾਂ, ਅਖਾਣ, ਅਖੌਤਾਂ, ਕਹਾਵਤਾਂ ਮਿੱਥ ਕੇ ਨਹੀਂ ਸਿਰਜੀਆਂ ਜਾਂਦੀਆਂ, ਬਲਕਿ ਇਹ ਜੀਵਨ ਵਿਹਾਰ ਵਿਚੋਂ ਸੁਭਾਇਕ ਹੀ ਜਨਮ ਲੈ ਕੇ ਜੀਵਨ ਧਾਰਾ ਵਿਚ ਸਮੋ ਜਾਂਦੀਆਂ ਹਨ। ਇਨ੍ਹਾਂ ਦੀ ਸਿਰਜਣਾ ਪਿੱਛੇ ਕੋਈ ਨਾ ਕੋਈ ਘਟਨਾ ਜਾਂ ਜੀਵਨ ਬਿਰਤਾਂਤ ਲੁਪਤ ਹੁੰਦਾ ਹੈ। ਪੁਰਾਣੇ ਜ਼ਮਾਨੇ ਵਿਚ ਰਿਸ਼ੀ ਮੁਨੀ ਆਬਾਦੀ ਤੋਂ ਦੂਰ ਜੰਗਲਾਂ ...

Read More

ਜਦੋਂ ਗੁੱਡਾ, ਗੁੱਡੀ ਮਾਈਏਂ ਪੈਂਦੇ...

ਜਦੋਂ ਗੁੱਡਾ, ਗੁੱਡੀ ਮਾਈਏਂ ਪੈਂਦੇ...

ਹਰਦੇਵ ਚੌਹਾਨ ਸਾਡੇ ਵੇਲੇ ਬੜੇ ਭਲੇ ਹੁੰਦੇ ਸਨ। ਉਦੋਂ ਮਿੱਟੀ ਲਿੱਪੇ ਕੱਚੇ ਘਰਾਂ ਵਿਚ ਹੀ ਸਾਰਾ ਸਮਾਜ ਸਿਮਟਿਆ ਹੁੰਦਾ ਸੀ। ਛੋਟਾ ਜਿਹਾ ਗਲੀ, ਗੁਆਂਢ ਮਿਲ-ਜੁਲ ਕੇ ਇਕ-ਦੂਜੇ ਦੀਆਂ ਸਾਰੀਆਂ ਲੋੜਾਂ-ਥੋੜਾਂ ਦੀ ਪੂਰਤੀ ਕਰਦਾ ਸੀ। ਉਦੋਂ ਦਾਦੀਆਂ, ਨਾਨੀਆਂ ਹੀ ਆਪਣੇ ਬੱਚਿਆਂ ਲਈ ਗੁੱਡੀਆਂ, ਪਟੋਲੇ, ਬਿੰਨੂ ਤੇ ਗੇਂਦੀਆਂ ਬਣਾਉਂਦੀਆਂ। ਯਾਦ ਆਉਂਦਾ ਹੈ ਕਿ ਪਿੰਡ ...

Read More


 • ਚਿੱਤਰਕਲਾ ਦੀ ਸੁਤੰਤਰ ਸ਼ੈਲੀ ਨੂੰ ਸਮਰਪਿਤ ਗੁਸਤਵੇ ਕੁਰਬੇ
   Posted On February - 15 - 2020
  ਜੀਨ ਦੀਜ਼ੀਆ ਗੁਸਤਵੇ ਕੁਰਬੇ 19ਵੀਂ ਸਦੀ ਦੀ ਯਥਾਰਥਵਾਦੀ ਲਹਿਰ ਦੌਰਾਨ ਪ੍ਰਸਿੱਧ ਫਰਾਂਸੀਸੀ ਕਲਾਕਾਰਾਂ ਅਤੇ ਪ੍ਰਮੁੱਖ ਸ਼ਖ਼ਸੀਅਤਾਂ ਵਿਚੋਂ ਇਕ ਸੀ। ਉਹ....
 • ਪੱਕਾ ਘਰ ਟੋਲੀਂ ਬਾਬਲਾ…
   Posted On February - 15 - 2020
  ਪੰਜਾਬੀ ਲੋਕ ਸਾਹਿਤ ਵਿਚ ਵੱਖ-ਵੱਖ ਰਿਸ਼ਤਿਆਂ ਦੇ ਖੱਟੇ-ਮਿੱਠੇ ਤਜਰਬਿਆਂ ਨੂੰ ਬਿਆਨ ਕਰਦੇ ਹਜ਼ਾਰਾਂ ਦੀ ਗਿਣਤੀ ਵਿਚ ਲੋਕ ਗੀਤ ਮਿਲਦੇ ਹਨ।....
 • ਜ਼ਿੰਦਗੀ ਨੂੰ ਮਾਣੋ, ਬਤੀਤ ਨਾ ਕਰੋ
   Posted On February - 15 - 2020
  ਹਰ ਵਿਅਕਤੀ ਜ਼ਿੰਦਗੀ ਨੂੰ ਆਪੋ-ਆਪਣੇ ਨਜ਼ਰੀਏ ਨਾਲ ਵੇਖਦਾ ਹੈ। ਕੋਈ ਸਮਝਦਾ ਹੈ ਕਿ ਜ਼ਿੰਦਗੀ ਇਕ ਖੇਡ ਹੈ ਅਤੇ ਕੋਈ ਇਸਨੂੰ....
 • ਰੰਗਮੰਚ ਸਿਖਲਾਈ ਦਾ ਮਹੱਤਵ
   Posted On February - 15 - 2020
  ਰੰਗਮੰਚ ਦੀ ਸ਼ੁਰੂਆਤ ਉਦੋਂ ਹੀ ਹੋ ਗਈ ਜਦੋਂ ਮਨੁੱਖ ਦੀ ਉਤਪਤੀ ਹੋ ਰਹੀ ਸੀ। ਜ਼ਿੰਦਗੀ ਦੀਆਂ ਲੋੜਾਂ ਪੈਦਾ ਹੋਈਆਂ, ਜ਼ਿੰਦਗੀ....

ਮੁੰਡੇ-ਕੁੜੀ ਵਿਚ ਵਿਤਕਰਾ ਕਿਉਂ?

Posted On February - 12 - 2011 Comments Off on ਮੁੰਡੇ-ਕੁੜੀ ਵਿਚ ਵਿਤਕਰਾ ਕਿਉਂ?
ਅਜੋਕੇ ਸਮੇਂ ਵਿਚ ਕਈ ਵਿਗਿਆਪਨ ਜਿਵੇਂ ‘ਲੜਕਾ ਲੜਕੀ ਇਕ ਸਮਾਨ’, ‘ਜੀਵਨ ਦੇ ਪਤੀ-ਪਤਨੀ ਬਰਾਬਰ ਦੇ ਦੋ ਪਹੀਏ’ ਦੇ ਦਾਅਵੇ ਕੀਤੇ ਜਾਂਦੇ ਹਨ। ਕੀ ਇਹ ਵਿਗਿਆਪਨ ਸੱਚ ਹਨ? ਉੱਤਰ ਨਾ ਵਿਚ ਹੋਵੇਗਾ। ਅੱਜ ਵੀ ਸਾਡੇ ਸਮਾਜ ਵਿਚ ਕੁੜੀ ਦੇ ਜੰਮਣ ’ਤੇ ਉਨੀ ਖੁਸ਼ੀ ਨਹੀਂ ਮਨਾਈ ਜਾਂਦੀ ਜਿੰਨੀ ਕਿ ਮੁੰਡਾ ਜੰਮਣ ’ਤੇ ਮਨਾਈ ਜਾਂਦੀ ਹੈ। ਮੁੰਡੇ ਦੇ ਜੰਮਣ ’ਤੇ ਪੂਰਾ ਪਰਿਵਾਰ ਖੁਸ਼ੀ ਨਾਲ ਝੂਮ ਉਠਦਾ ਹੈ। ਉਨ੍ਹਾਂ ਦੀ ਖੁਸ਼ੀ ਦਾ ਕੋਈ ਠਿਕਾਣਾ ਨਹੀਂ ਹੁੰਦਾ। ਅੱਜ ਵੀ ਕਈ ਪਰਿਵਾਰਾਂ ਵਿਚ ਜਿਨ੍ਹਾਂ ਦੇ ਦੋ ਕੁੜੀਆਂ 

ਪਹਿਲੀ ਮਹਿਲਾ ਕਰੀਅਰ ਰਾਜਦੂਤ

Posted On February - 12 - 2011 Comments Off on ਪਹਿਲੀ ਮਹਿਲਾ ਕਰੀਅਰ ਰਾਜਦੂਤ
ਮਾਨਵੀ ਵਿਰਸੇ ਦਾ ਮਾਣ ਅੱਜ ਵੀ ਭਾਰਤ ਦੀ ਭੂਮੀ ’ਤੇ ਬਹੁਤਿਆਂ ਘਰਾਂ ਵਿੱਚ ਮਾਪਿਆਂ ਵੱਲੋਂ ਆਪਣੇ ਧੀਆਂ-ਪੁੱਤਾਂ ਦੀ ਪਰਵਰਿਸ਼ ਇਕਸਾਰ ਨਹੀਂ ਕੀਤੀ ਜਾਂਦੀ। ਜਿਹੜੇ ਮਾਪੇ ਆਪਣੀ ਔਲਾਦ ਦੇ ਸਰਬਪੱਖੀ ਵਿਕਾਸ ਲਈ ਪੂਰੇ ਮੌਕੇ ਉਪਲੱਬਧ ਕਰਾਉਂਦੇ ਹਨ, ਉਨ੍ਹਾਂ ਦੀਆਂ ਧੀਆਂ ਵੀ ਘਰ ਦੀ ਚਾਰਦੀਵਾਰੀ ਤੋਂ ਬਾਹਰ ਨਿਕਲ ਕੇ ਪੁੱਤਾਂ ਤੋਂ ਵੀ ਵੱਧ ਮਿਹਨਤ ਕਰਕੇ ਹਰ ਖੇਤਰ ਵਿੱਚ ਆਪਣਾ ਨਾਂ ਚਮਕਾ ਰਹੀਆਂ ਹਨ।  ਮਰਦ ਪ੍ਰਧਾਨ ਦੇਸ਼ ਭਾਰਤ ਦੀ ਇਕ ਕੁਆਰੀ ਕੁੜੀ ਜੋ ਅਜਿਹੇ ਖੇਤਰ ਨੂੰ ਅਪਨਾਉਣ ਦਾ ਤਹੱਈਆ ਕਰ 

ਮਾਂ-ਬਾਪ ਵਾਲੇ ਫਰਜ਼ ਕਦੇ ਨਾ ਭੁੱਲੋ

Posted On February - 12 - 2011 Comments Off on ਮਾਂ-ਬਾਪ ਵਾਲੇ ਫਰਜ਼ ਕਦੇ ਨਾ ਭੁੱਲੋ
ਜਵਾਨ ਬੱਚਿਆਂ ਨਾਲ ਮਿੱਤਰਾਂ ਵਾਂਗ ਰਹੋ। ਉਨ੍ਹਾਂ ਨੂੰ ਸਮਾਂ ਦਿਓ। ਉਨ੍ਹਾਂ ਨਾਲ ਬੈਠੋ-ਉਠੋ। ਉਨ੍ਹਾਂ ਨਾਲ ਗੱਲਾਂ ਕਰੋ। ਉਨ੍ਹਾਂ ਨਾਲ ਘੁੰਮੋ-ਫਿਰੋ। ਕਈ ਪੜ੍ਹੇ-ਲਿਖੇ ਲੋਕ ਇਸ ਤਰ੍ਹਾਂ ਦੀਆਂ ਸਲਾਹਾਂ ਦਿੰਦੇ ਸੁਣੇ ਜਾਂਦੇ ਹਨ। ਇਸ ਤਰ੍ਹਾਂ ਦੀਆਂ ਸਲਾਹਾਂ ਮਾੜੀਆਂ ਵੀ ਨਹੀਂ। ਵੱਡੇ ਬੱਚਿਆਂ ਨਾਲ ਤਾਨਾਸ਼ਾਹੀ ਵਾਲਾ ਵਤੀਰਾ ਠੀਕ ਵੀ ਨਹੀਂ ਹੁੰਦਾ। ਉਨ੍ਹਾਂ ਨਾਲ ਹਿਟਲਰ ਵਾਂਗ ਪੇਸ਼ ਆਉਣਾ ਜਾਇਜ਼ ਨਹੀਂ ਹੁੰਦਾ ਪਰ ਬੱਚਿਆਂ ਅਤੇ ਮਾਪਿਆਂ ਵਿਚਕਾਰ ਇਕ ਵਿੱਥ ਹੋਣੀ ਵੀ ਜ਼ਰੂਰੀ ਹੈ। ਉਨ੍ਹਾਂ 

ਤੰਦੁਰਸਤ ਬੇਬੇ

Posted On February - 12 - 2011 Comments Off on ਤੰਦੁਰਸਤ ਬੇਬੇ
ਸ਼ਿਵਾਲਿਕ ਦੀਆਂ ਪਹਾੜੀਆਂ ਦੀ ਗੋਦ ਵਿਚ ਵਸੇ ਹੋਏ ਪਿੰਡ ਸੂੰਕ (ਮੁਹਾਲੀ) ਵਿਖੇ ਕਰੀਬ 105 ਸਾਲ ਦੀ ਉਮਰ ਵਾਲੀ ਬਜ਼ੁਰਗ ‘ਬਸੰਤੀ’ ਅਜੇ ਤੰਦਰੁਸਤ ਹੈ। ਉਸ ਨੂੰ ਹੁਣ ਘੱਟ ਸੁਣਾਈ ਦਿੰਦਾ ਹੈ। ਪਰ ਨਜ਼ਰ ਲਗਪਗ ਠੀਕ-ਠਾਕ ਹੈ। ਸੋਟੀ ਦੇ ਸਹਾਰੇ ਉਹ ਅੱਧਾ ਕਿਲੋਮੀਟਰ ਤੱਕ ਤੁਰ ਵੀ ਲੈਂਦੀ ਹੈ। ਬਜ਼ੁਰਗ ਮਾਤਾ ਦੇ ਸਰੀਰ, ਹੱਥਾਂ ਤੇ ਮੂੰਹ ਉਤੇ ਭਾਵੇਂ ਉਮਰ ਦੇ ਹਿਸਾਬ ਨਾਲ ਝੁਰੜੀਆਂ ਪੈ ਗਈਆਂ ਹਨ ਪਰ ਉਸ ਦੀ ਆਵਾਜ਼ ਇਕਦਮ ਜਵਾਨਾਂ ਦਾ ਭੁਲੇਖਾ ਪਾਉਂਦੀ ਹੈ। ਉਨ੍ਹਾਂ ਦੱਸਿਆ ਕਿ ਉਸ ਦਾ ਵਿਆਹ ਭਾਵੇਂ ਬਹੁਤ ਛੋਟੀ 

ਰੈਡੀਮੇਡ ਹੋਏ ਵਿਆਹ

Posted On February - 12 - 2011 Comments Off on ਰੈਡੀਮੇਡ ਹੋਏ ਵਿਆਹ
ਕਿਸੇ ਸਮੇਂ ਵਿਆਹ ਧਾਰਮਿਕ ਅਤੇ ਸਮਾਜਕ ਕਾਰਜ ਹੋਣ ਦੇ ਨਾਲ-ਨਾਲ ਇਕ ਬੜਾ ਹੀ ਰੌਚਕ ਅਤੇ ਮੇਲੇ-ਗੋਲੇ ਵਾਲਾ ਕਾਰਜ ਵੀ ਹੁੰਦਾ ਸੀ। ਸਮੇਂ ਦੀ ਬਹੁਲਤਾ ਅਤੇ ਸਾਧਨਾਂ ਦੀ ਕਮੀ ਕਰਕੇ ਇਹ ਕਈ-ਕਈ ਦਿਨ ਚੱਲਦਾ ਰਹਿੰਦਾ ਸੀ। ਬਰਾਤਾਂ ਵੀ ਕਈ-ਕਈ ਦਿਨ ਠਹਿਰਦੀਆਂ ਸਨ ਪਰ ਜਿਵੇਂ-ਜਿਵੇਂ ਸਮੇਂ ਨੇ ਕਰਵਟ ਬਦਲੀ ਅਤੇ ਸਾਧਨਾਂ ਦੀ ਮਾਤਰਾ ਵਧਦੀ ਗਈ, ਉਵੇਂ ਹੀ ਸਮੇਂ ਦੀ ਕਮੀ ਹੁੰਦੀ ਗਈ। ਬਦਲਦੇ ਵਕਤ ਅਤੇ ਹਾਲਤਾਂ ਨੇ ਇਸ ਰਸਮ ’ਤੇ ਆਪਣਾ ਪ੍ਰਭਾਵ ਤਾਂ ਛੱਡਣਾ ਹੀ ਸੀ ਪਰ ਅੱਜ-ਕੱਲ੍ਹ ਇਹ ਬੜੀ ਹੀ ਅਹਿਮ ਰਸਮ ਮਹਿਜ਼ 

ਰਾਣੀਆਂ ਤੇ ਸੁਆਣੀਆਂ

Posted On February - 5 - 2011 Comments Off on ਰਾਣੀਆਂ ਤੇ ਸੁਆਣੀਆਂ
ਪਰਮਜੀਤ ਕੌਰ ਸਰਹਿੰਦ ਰਾਣੀ ਸ਼ਬਦ ਪੜ੍ਹਦਿਆਂ ਕਿਸੇ ਖੂਬਸੂਰਤ ਮਹੱਲ ਵਿੱਚ ਵੱਡੇ ਸਾਰੇ ਪਲੰਘਾਂ ’ਤੇ ਢੋਅ ਲਾਈ ਬੈਠੀ, ਕਿਸੇ ਰਾਜੇ ਦੀ ਰਾਣੀ ਦੀ ਤਸਵੀਰ ਸਾਡੇ ਜ਼ਿਹਨ ’ਚ ਘੁੰਮ ਜਾਂਦੀ ਹੈ। ਜਿਸ ਦੇ ਆਲੇ-ਦੁਆਲੇ ਪੰਜ-ਸੱਤ ਗੋਲੀਆਂ ਪੱਖੇ ਝੱਲਦੀਆਂ ਸੇਵਾ ਲਈ ਹਾਜ਼ਰ ਹੁੰਦੀਆਂ ਹਨ, ਪਰ ਮੈਂ ਉਸ ਰਾਣੀ ਦਾ ਜ਼ਿਕਰ ਨਹੀਂ ਕਰ ਰਹੀ। ਪਿਛਲੇ ਸਮੇਂ ਪਿੰਡਾਂ ਵਿੱਚ ਕਿਸੇ ਦੁੱਖ-ਸੁੱਖ ਜਾਂ ਇਕੱਠ ਵਿੱਚ ਪਿੰਡ ਦੇ ਲਾਗੀ ਘਰ ਦਾ ਕੰਮ ਸਾਂਭਦੇ। ਆਮ ਦਿਨਾਂ ਵਿੱਚ ਘਰ ਦੇ ਸਾਰੇ ਕੰਮ ਘਰ ਦੀਆਂ ਸੁਆਣੀਆਂ ਹੱਥੀਂ 

ਤੁਹਾਡਾ ਘਰ ਬੋਲਦੈ

Posted On February - 5 - 2011 Comments Off on ਤੁਹਾਡਾ ਘਰ ਬੋਲਦੈ
ਰਾਜ ਕੌਰ ਕਮਾਲਪੁਰ ਕੁੱਲੀ, ਗੁੱਲੀ ਤੇ ਜੁੱਲੀ ਮਨੁੱਖ ਦੀਆਂ ਮੁਢਲੀਆਂ ਲੋੜਾਂ ਹਨ। ਇਨ੍ਹਾਂ ਵਿਚੋਂ ਕੁੱਲੀ ਤੋਂ ਭਾਵ ਹੈ, ਮਨੁੱਖ ਦੇ ਰੈਣ-ਬਸੇਰੇ ਲਈ ਉਸ ਦੇ ਸਿਰਾਂ ’ਤੇ ਛੱਤ ਦਾ ਹੋਣਾ ਪਰ ਸਾਰੇ ਇੰਨੇ ਖੁਸ਼ਨਸੀਬ ਕਦੋਂ ਹੁੰਦੇ ਹਨ? ਅਸੀਂ ਅਕਸਰ ਹੀ ਦੇਖਦੇ ਹਾਂ ਕਿ ਠੰਢੀਆਂ ਯਖ਼ ਰਾਤਾਂ ਵਿਚ ਵੀ ਬਹੁਤ ਸਾਰੇ ਬਦਨਸੀਬਾਂ ਨੇ ਖੁੱਲ੍ਹੇ ਆਕਾਸ਼ ਹੇਠਾਂ ਹੀ ਡੇਰੇ ਲਾਏ ਹੁੰਦੇ ਨੇ। ਉਹ ਉਥੇ ਵੀ ਨਿਸਚਿੰਤ ਹੋ ਕੇ ਸੌਂ ਨਹੀਂ ਸਕਦੇ ਕਿਉਂਕਿ ਕਈ ਵਾਰੀ ਉਨ੍ਹਾਂ ਨੂੰ ਉਥੋਂ ਵੀ ਉਠਾ ਦਿੱਤਾ ਜਾਂਦਾ ਹੈ। ਇਸ 

ਗਰੀਬ ਕੁੜੀ ਦੇ ਸੁਪਨੇ..

Posted On February - 5 - 2011 Comments Off on ਗਰੀਬ ਕੁੜੀ ਦੇ ਸੁਪਨੇ..
ਮੇਰਾ ਪੱਲੂ ਜ਼ਿੰਦਗੀ ’ਚ ਜਿਸ ਨੇ ਸੰਘਰਸ਼ ਨਹੀਂ ਕੀਤਾ, ਉਸ ਨੂੰ ਜ਼ਿੰਦਗੀ ਜਿਊਣ ਦਾ ਅਹਿਸਾਸ ਨਹੀਂ। ਹਰ ਮਨੁੱਖ ਦੇ ਜੀਵਨ ’ਚ ਕਈ ਅਜਿਹੀਆਂ ਕੌੜੀਆਂ-ਮਿੱਠੀਆਂ ਯਾਦਾਂ ਵਾਪਰਦੀਆਂ ਹਨ, ਜਿਨ੍ਹਾਂ ਨੂੰ ਮਨੁੱਖ ਅੰਤਲੇ ਸਵਾਸਾਂ ਤੱਕ ਯਾਦ ਰੱਖਦਾ ਹੈ। ਅੱਜ ਸਾਡੇ ਸਮਾਜ ’ਚ ਕੁੜੀ ਦਾ ਪੈਦਾ ਹੋਣਾ ਹੀ ਇਕ ਸ਼ਰਾਪ ਹੈ ਤੇ ਜੇ ਉਹ ਕੁੜੀ ਅੱਤ ਦੀ ਗਰੀਬੀ ’ਚ ਜੰਮੇ ਤਾਂ..। ਸੋਚਦੀ ਹਾਂ ਕੀ ਗਰੀਬ ਕੁੜੀ ਦੇ ਸੁਪਨੇ ਨਹੀਂ ਹੁੰਦੇ। ਸੁਪਨਿਆਂ ਨੂੰ ਕਤਲ ਕਰਨਾ ਕਿੰਨਾ ਔਖਾ ਹੁੰਦਾ ਹੈ ਤੇ ਉਹ ਵੀ ਜੇਕਰ ਕੁੜੀ ਥੁੜ੍ਹਾਂ 

ਸਭ ਤੋਂ ਵੱਧ ਨੋਬਲ ਪੁਰਸਕਾਰ ਪ੍ਰਾਪਤ ਕਰਨ ਵਾਲੇ ਪਰਿਵਾਰ ਦੀ ਧੀ

Posted On February - 5 - 2011 Comments Off on ਸਭ ਤੋਂ ਵੱਧ ਨੋਬਲ ਪੁਰਸਕਾਰ ਪ੍ਰਾਪਤ ਕਰਨ ਵਾਲੇ ਪਰਿਵਾਰ ਦੀ ਧੀ
ਮਾਨਵੀ ਵਿਰਸੇ ਦਾ ਮਾਣ ਅੱਜ ਮੈਂ ਕਿਊਰੀ ਪਰਿਵਾਰ ਦੀ ਧੀ ਤੇ ਫਰਾਂਸੀਸੀ ਵਿਗਿਆਨਕ ਆਇਰੀਨ ਜੂਲੀਅਟ ਕਿਊਰੀ ਨਾਲ ਆਪ ਦੀ ਸਾਂਝ ਪੁਆਉਣ ਲੱਗੀ ਹਾਂ। ਜਿਸ ਤਰ੍ਹਾਂ ਮੇਰੀ ਕਿਊਰੀ ਅਤੇ ਪੀਅਰੇ ਕਿਊਰੀ ਨੇ ਭੌਤਿਕ ਵਿਗਿਆਨ ਦੇ ਖੇਤਰ ਵਿੱਚ ਕੀਤੀ ਮਹਾਨ ਖੋਜ (ਰੇਡੀਅਮ) ਸਦਕਾ ਸਾਂਝੇ ਤੌਰ ’ਤੇ ਨੋਬਲ ਪੁਰਸਕਾਰ (1903) ਪ੍ਰਾਪਤ ਕੀਤਾ ਸੀ ਉਸੇ ਤਰ੍ਹਾਂ ਉਨ੍ਹਾਂ ਦੀ ਹੋਣਹਾਰ ਬੇਟੀ ਆਇਰੀਨ ਨੇ ਵੀ ਆਪਣੇ ਪਤੀ ਫਰੈਡਰਿਕ ਜੂਲੀਅਟ ਨਾਲ ਰਲ ਕੇ ਮਾਪਿਆਂ ਦੀ ਖੋਜ ਨੂੰ ਅੱਗੇ ਵਧਾਉਂਦਿਆਂ ਨਵੇਂ ਸਿੱਟੇ ਸਾਹਮਣੇ 

ਤੋਹਫ਼ਿਆਂ ਦੀ ਕਹਾਣੀ

Posted On January - 29 - 2011 Comments Off on ਤੋਹਫ਼ਿਆਂ ਦੀ ਕਹਾਣੀ
ਰਵਿੰਦਰ ਚੋਟ ਉਂਜ ਤਾਂ ਤੋਹਫੇ ਹਰ ਤਰ੍ਹਾਂ ਦੇ ਮੌਕਿਆਂ ‘ਤੇ ਦਿੱਤੇ-ਲਏ ਜਾਂਦੇ ਹਨ ਪਰ ਦੀਵਾਲੀ ਅਤੇ ਨਵੇਂ ਸਾਲ ਦੇ ਤੋਹਫਿਆਂ ਦਾ ਕੋਈ ਜਵਾਬ ਨਹੀਂ ਹੈ। ਕਰੋੜਾਂ ਰੁਪਏ ਦੇ ਤੋਹਫੇ ਇਧਰੋਂ-ਉਧਰ ਅਤੇ ਹੇਠੋਂ ਉਪਰ ਚਲੇ ਜਾਂਦੇ ਹਨ। ਇਨ੍ਹਾਂ ਤੋਂ ਇਲਾਵਾ ਕੁਝ ਦਿਨ ਹੋਰ ਵੀ ਹਨ ਜਦੋਂ ਕਿ ਤੋਹਫੇ ਵੰਡੇ ਜਾਂਦੇ ਹਨ-ਇਹ ਦਿਨ ਕੌਮਾਂ, ਜਾਤਾਂ ਅਤੇ ਮਜ਼੍ਹਬਾਂ ਵਿਚ ਵੰਡੇ ਹੋਏ ਹਨ। ਜੇਕਰ ਇਤਿਹਾਸ ਵੱਲ ਨਜ਼ਰ ਮਾਰੀਏ ਤਾਂ ਬਹੁਤ ਸਾਰੇ ਮੌਕੇ ਨਜ਼ਰ-ਗੋਚਰ ਹੁੰਦੇ ਹਨ ਜਦੋਂ ਕਿ ਤੋਹਫੇ ਆਪਣੇ-ਆਪ ਵਿਚ ਇਤਿਹਾਸਕ 

ਦਲਿਤ ਸੰਵੇਦਨਾਵਾਂ ਦੀ ਲੇਖਿਕਾ

Posted On January - 29 - 2011 Comments Off on ਦਲਿਤ ਸੰਵੇਦਨਾਵਾਂ ਦੀ ਲੇਖਿਕਾ
ਮਾਨਵੀ ਵਿਰਸੇ ਦਾ ਮਾਣ ਮਹਾਰਾਸ਼ਟਰ ਦੇ ਦੱਖਣ-ਪੱਛਮੀ ਜ਼ਿਲ੍ਹੇ ਰਤਨਾਗਿਰੀ ਵਿੱਚ ਪੈਂਦੇ ਪਿੰਡ ਫਣਸਾਵਲੇ ਦੀ ਜੰਮਪਲ ਉਰਮਿਲਾ ਪਵਾਰ ਮੁੱਖ ਤੌਰ ‘ਤੇ ਦਲਿਤ ਮਰਾਠੀ ਕਹਾਣੀਕਾਰਾ ਹੈ। ਉਸ ਦੀ ਆਤਮਕਥਾ ਦਲਿਤ ਔਰਤਾਂ ਦੀ ਸਮਾਜਿਕ ਦਸ਼ਾ ਅਤੇ ਸਮਾਜ ਦੇ ਕਈ ਘਿਨਾਉਣੇ ਪੱਖਾਂ ਦਾ ਪਰਦਾ ਫ਼ਾਸ਼ ਕਰਦੀ ਹੈ।  ਸਵੈਜੀਵਨੀ ਵਿੱਚ ਉਦਾਹਰਣਾਂ ਦਿੰਦਿਆਂ ਉਹ ਇਹ ਵੀ ਦੱਸਦੀ ਹੈ ਕਿ ਦਲਿਤ ਆਦਮੀ ਮਾਨਵਤਾ ਲਈ ਲੜਦੇ ਹਨ ਪਰ ਮਾਨਵਤਾ ਕੀ ਹੁੰਦੀ ਹੈ – ਉਹ ਖ਼ੁਦ ਨਹੀਂ ਜਾਣਦੇ। 1945 ਵਿੱਚ ਜਨਮੀ ਉਰਮਿਲਾ ਸੱਤ ਭੈਣ-ਭਰਾਵਾਂ 

ਵਿਧਵਾ ਦਾ ਪੁਨਰ-ਵਿਆਹ?

Posted On January - 29 - 2011 Comments Off on ਵਿਧਵਾ ਦਾ ਪੁਨਰ-ਵਿਆਹ?
ਬਲਦੇਵ ਸਿੰਘ ਸਿੱਧੂ ਇਸ ਸਮੇਂ ਦੇਸ਼ ਵਿਚ ਵਿਧਵਾ ਔਰਤਾਂ ਦੀ ਗਿਣਤੀ ਚਾਰ ਕਰੋੜ ਦੇ ਨਜ਼ਦੀਕ ਹੈ। ਕੁਝ ਕੁ ਨੂੰ ਛੱਡ ਕੇ ਤਕਰੀਬਨ ਇਨ੍ਹਾਂ ਸਾਰੀਆਂ ਦੀ ਹਾਲਤ ਕਾਫੀ ਤਰਸਯੋਗ ਹੈ। ਸਮਾਜ ਇਨ੍ਹਾਂ ਨੂੰ ਨਫਰਤ ਦੀ ਨਜ਼ਰ ਨਾਲ ਵੇਖਦਾ ਹੈ। ਇਨ੍ਹਾਂ ਦਾ ਆਦਰ ਮਾਨ ਤਾਂ ਦੂਰ ਦੀ ਗੱਲ ਰਹੀ ਸਗੋਂ ਪਰਿਵਾਰ ਵਾਲੇ ਵੀ ਇਸ ਨੂੰ ਇਕ ਪ੍ਰਕਾਰ ਦਾ ਬੋਝ ਸਮਝਦੇ ਹੋਏ ਘਰੋਂ ਬਾਹਰ ਕਰਨ ਦੀ ਕੋਸ਼ਿਸ਼ ਕਰਦੇ ਹਨ। ਸਾਡੇ ਸੰਵਿਧਾਨ ਵਿਚ ਔਰਤ-ਮਰਦ ਨੂੰ ਦਿੱਤੇ ਹੋਏ ਬਰਾਬਰੀ ਦੇ ਅਧਿਕਾਰ ਫਰਜ਼ੀ ਬਣ ਕੇ ਰਹਿ ਗਏ ਹਨ। ਕਾਨੂੰਨ 

ਆਪਣੀ ਆੜੀ ਟੁੱਕ

Posted On January - 29 - 2011 Comments Off on ਆਪਣੀ ਆੜੀ ਟੁੱਕ
ਸੋਹਨ ਗੁਪਤਾ ਪਿੰਡ ਵਿਚ ਸਾਡੀ ਬਚਪਨ ‘ਚ ਸਾਥੀਆਂ ਨਾਲ ਖੇਡਦੇ ਸਮੇਂ ਜਾਂ ਪ੍ਰਾਇਮਰੀ ਸਕੂਲ ‘ਚ ਪੜ੍ਹਦੇ ਸਮੇਂ ਕਿਸੇ ਬੱਚੇ ਨਾਲ ਮਾਮੂਲੀ ਜਿਹੀ ਗੱਲ ਹੋ ਜਾਣੀ ਤਾਂ ਆਪਸ ‘ਚ ਝੱਟ ਕਹਿ ਦੇਣਾ ‘ਆੜੀ ਟੁੱਕ ਭਾਂਡਾ ਫੁੱਟ’ ਭਾਂਡੇ ‘ਚ ਮਲਾਈ ਮੈਨੂੰ ਸਵਾ ਮਹੀਨਾ ਨਾ ਬੁਲਾਈਂ।’ ਜੇ ਝਗੜਾ ਵਧੇਰੇ ਹੁੰਦਾ ਤਾਂ ਕੱਟੀ ਕਰਨ ਦਾ ਸਮਾਂ ਸਵਾ ਮਹੀਨੇ ਦੀ ਬਜਾਏ ਛੇ ਮਹੀਨੇ, ਸਾਲ ਤੱਕ ਵੀ ਵਧ ਜਾਂਦਾ ਸੀ। ਜੇ ਗਲਤੀ ਨਾਲ ਬੁਲਾ ਲਿਆ ਜਾਣਾ ਤਾਂ ਉਲਾਂਭਾ ਸੁਣਨਾ ਪੈਂਦਾ ਸੀ ਕਿ ਤੈਨੂੰ ਮੇਰੇ 

ਰਿਸ਼ਤੇ ਨੂੰ ਸਫਲ ਬਣਾਓ

Posted On January - 22 - 2011 Comments Off on ਰਿਸ਼ਤੇ ਨੂੰ ਸਫਲ ਬਣਾਓ
ਮੁਖਤਾਰ ਗਿੱਲ ਜਦੋਂ ਦੋ ਅਨਜਾਣ ਵਿਅਕਤੀ ਇਕ-ਦੂਸਰੇ ਨਾਲ ਪੂਰਾ ਜੀਵਨ ਗੁਜ਼ਾਰਨ ਦਾ ਵਾਅਦਾ ਕਰਦੇ ਹਨ ਤਦ ਉਹ ਅਕਸਰ ਇਕ-ਦੂਸਰੇ ਦੇ ਜਾਣੂ ਨਹੀਂ ਹੁੰਦੇ। ਇਸ ਸਥਿਤੀ ‘ਚ ਰਿਸ਼ਤੇ ਨੂੰ ਸਫਲ ਬਣਾਉਣ ਵਾਸਤੇ ਆਪਸੀ ਵਿਸ਼ਵਾਸ ਅਤੇ ਪਿਆਰ ਦੀ ਲੋੜ ਹੁੰਦੀ ਹੈ। ਇਹੋ ਸੂਤਰ ਰਿਸ਼ਤੇ ਨੂੰ ਖੁਸ਼ਹਾਲ, ਮਜ਼ਬੂਤ ਅਤੇ ਸਫਲ ਬਣਾਉਂਦੇ ਹਨ। ਰਿਸ਼ਤੇ ਦੀ ਸ਼ੁਰੂਆਤ ਮਜ਼ਬੂਤ ਆਧਾਰ ਨਾਲ ਹੋਣੀ ਚਾਹੀਦੀ ਹੈ ਜਿਥੇ ਇਕ-ਦੂਸਰੇ ਪ੍ਰਤੀ ਪੂਰਕ ਵਿਸ਼ਵਾਸ, ਪ੍ਰੇਮ ਅਤੇ ਇਮਾਨਦਾਰੀ ਹੋਵੇ ਉਹ ਰਿਸ਼ਤਾ ਕਦੀ ਕਮਜ਼ੋਰ ਨਹੀਂ ਹੁੰਦਾ। ਇਸ 

ਚੰਗਾ ਨਹੀਂ ਅੰਗੂਠਾ ਚੁੰਘਣਾ

Posted On January - 22 - 2011 Comments Off on ਚੰਗਾ ਨਹੀਂ ਅੰਗੂਠਾ ਚੁੰਘਣਾ
ਹਰਦਿਆਲ ਸਿੰਘ ਔਲਖ ਅਕਸਰ ਵੇਖਣ ਵਿਚ ਆਉਂਦਾ ਹੈ ਕਿ ਛੋਟੇ ਬੱਚੇ ਅੰਗੂਠਾ ਚੁੰਘਦੇ ਹਨ। ਅਜਿਹੇ ਬੱਚਿਆਂ ਦੀਆਂ ਮਾਵਾਂ ਪ੍ਰੇਸ਼ਾਨ ਵਿਖਾਈ ਦਿੰਦੀਆਂ ਹਨ। ਮਾਵਾਂ ਨੂੰ ਬੱਚੇ ਦਾ ਛੋਟੀ ਉਮਰ ‘ਚ ਅੰਗੂਠਾ ਚੁੰਘਣਾ ਚੰਗਾ ਲੱਗਦਾ ਹੈ ਕਿਉਂਕਿ ਬੱਚਾ ਚੁੱਪ ਹੋ ਕੇ ਸੁੱਤਾ ਰਹਿੰਦਾ ਹੈ। ਜਿਉਂ-ਜਿਉਂ ਬੱਚਾ ਉਮਰ ਵਿਚ ਵੱਡਾ ਹੁੰਦਾ ਜਾਂਦਾ  ਹੈ, ਮਾਤਾ-ਪਿਤਾ ਦੀਆਂ ਪ੍ਰੇਸ਼ਾਨੀਆਂ ਵੀ ਵਧਣ ਲੱਗਦੀਆਂ ਹਨ। ਮਾਪੇ ਕਈ ਤਰੀਕਿਆਂ ਦਾ ਇਸਤੇਮਾਲ ਕਰਦੇ ਹਨ ਕਿ ਬੱਚਾ ਇਸ ਆਦਤ ਨੂੰ ਛੱਡ     ਦੇਵੇ ਪਰ ਇਸ ਆਦਤ 

ਬਚਪਨ ਤੋਂ ਖੇਡਣ ਦੀ ਆਦਤ ਪਾਓ

Posted On January - 22 - 2011 Comments Off on ਬਚਪਨ ਤੋਂ ਖੇਡਣ ਦੀ ਆਦਤ ਪਾਓ
ਸ਼ਸ਼ੀ ਲਤਾ ਡੇਢ ਜਾਂ ਦੋ ਸਾਲ ਦੀ ਪਿਆਰੀ ਕੁੜੀ ਨੈਂਸੀ ਜਦੋਂ ਸਵੇਰੇ ਆਂਗਨਵਾੜੀ ਸਕੂਲ ਵਿਚ ਜਾਣ ਲਈ ਮੇਰੇ ਦਰਾਂ ਅੱਗੋਂ ਰੋਂਦੀ ਲੰਘਦੀ ਹੈ, ”ਹਾਏ ਮੈਂ ਨੀ ਜਾਂਦਾ ਕੂੂਲ, ਮੰਮਾਂ ਮੈਂ ਨੀ ਜਾਂਦਾ…।”  ਹੁਬਕੀਆਂ ਲੈਂਦੀ ਪੂਰਾ ਵਾਕ ਨਹੀਂ ਕਹਿ ਪਾਉਂਦੀ। ਹੈਲਪਰ ਉਹਦਾ ਹੱਥ ਫੜ ਕੇ ਘਸੀਟਦੀ ਹੋਈ ਤੁਰਦੀ ਰਹਿੰਦੀ ਹੈ। ਉਹਦੀਆਂ ਹੰਝੂਆਂ ਨਾਲ ਭਰੀਆਂ ਅੱਖਾਂ ਦੇਖ, ਮੈਨੂੰ ਆਪਣਾ ਮੌਜੀ ਬਚਪਨ ਯਾਦ ਆਉਂਦਾ ਹੈ। ਜਦੋਂ ਮੇਰੇ ਬੀਜੀ ਮੈਨੂੰ ਵੀ ਗੁਹਾਰਿਆਂ ਤੋਂ ਪਾਰ ਟਪਾ ਕੇ ਆਖਦੇ, ”ਲੈ ਹੁਣ ਪਿੱਛੇ 
Manav Mangal Smart School
Available on Android app iOS app
Powered by : Mediology Software Pvt Ltd.