ਸਿੰਘ ਇਜ਼ ਕਿੰਗ !    ਇਕ ਵਣਜਾਰਨ ਦੀ ਲੰਬੀ ਜੁਦਾਈ... !    ਮਸ਼ਹੂਰ ਗਵੱਈਆ ਵਿੱਦਿਆਨਾਥ ਸੇਠ !    ਭੁੱਲੇ ਵਿਸਰੇ ਲੋਕ ਗੀਤ ਦੋਹੇ !    ਮੁੱਕ ਚੱਲੀ ਬਾਜ਼ੀ !    ‘ਮਿੱਟੀ ਦਾ ਮੁੱਲ’ ਸਮਝਾਉਂਦਾ ਨਾਟਕ !    ਜਦੋਂ ਘਰ ਜੰਮ ਪਈ ਧੀ ਵੇ... !    ਚਲਾਕ ਚਿੜੀ !    ਵਾਸਤੂਕਲਾ ਦਾ ਉੱਤਮ ਨਮੂਨਾ ਕੁਤਬ ਮੀਨਾਰ !    ਖ਼ੂਬਸੂਰਤ ਪੰਛੀ ਲਾਲ ਸਿਰੀ ਪੋਚਰਡ !    

ਰਿਸ਼ਮਾਂ › ›

Featured Posts
ਮੁੱਕ ਚੱਲੀ ਬਾਜ਼ੀ

ਮੁੱਕ ਚੱਲੀ ਬਾਜ਼ੀ

ਗੁਰਪ੍ਰੀਤ ਸਿੰਘ ਹੀਰਾ ਤਿੰਨ ਚਾਰ ਦਹਾਕੇ ਪਹਿਲਾਂ ਪੰਜਾਬ ਦੀਆਂ ਪੇਂਡੂ ਸੱਥਾਂ ਅੰਦਰ ਬਾਜ਼ੀਆਂ ਆਮ ਪੈਂਦੀਆਂ ਸਨ। ਘੋਲ ਹੁੰਦੇ ਸੀ, ਕਬੱਡੀ ਖੇਡੀ ਜਾਂਦੀ ਸੀ। ਮੁੱਧਕਰਾਂ ਦੇ ਬਾਲੇ ਕੱਢੇ ਜਾਂਦੇ ਸਨ ਅਤੇ ਮੂੰਗਲੀਆਂ ਫੇਰੀਆਂ ਜਾਂਦੀਆਂ ਸਨ। ਖੂਹ, ਘਰਾਟ ਚੱਲਦੇ ਸਨ, ਪਰ ਅੱਜ ਇਹ ਸਭ ਕੁਝ ਲੋਪ ਹੋ ਚੁੱਕਾ ਹੈ। ਇਹ ਕਲਾ ਸਿੱਖ ਧਰਮ ਦੇ ...

Read More

‘ਮਿੱਟੀ ਦਾ ਮੁੱਲ’ ਸਮਝਾਉਂਦਾ ਨਾਟਕ

‘ਮਿੱਟੀ ਦਾ ਮੁੱਲ’ ਸਮਝਾਉਂਦਾ ਨਾਟਕ

ਡਾ. ਸਾਹਿਬ ਸਿੰਘ ਆਮ ਬੰਦਾ ਸਦੀਆਂ ਤੋਂ ਇਹ ਮੁਹਾਰਨੀ ਪੜ੍ਹਦਾ ਆ ਰਿਹਾ ਹੈ, ‘ਮਿੱਟੀ ਦੀ ਕਾਹਦੀ ਬਾਤ! ਨਾ ਮਿੱਟੀ ਦਾ ਕੋਈ ਮੁੱਲ ਤੇ ਨਾ ਇਹਦੀ ਕਹਾਣੀ!’ ਪਰ ਬਰਨਾਲੇ ਰਹਿੰਦੇ ਫੱਕਰ ਸਾਹਿਤਕਾਰ ਨੂੰ ਇਹ ਗੱਲ ਕਚੀਚੀਆਂ ਦਿੰਦੀ। ਫਿਰ ਇਕ ਦਿਨ ਉਸਨੇ ਚੁਣੌਤੀ ਸਵੀਕਾਰ ਕਰ ਲਈ ਤੇ ਕਾਗਜ਼ਾਂ ਦੀ ਹਿੱਕ ’ਤੇ ਮਿੱਟੀ ਦੀ ...

Read More

ਜਦੋਂ ਘਰ ਜੰਮ ਪਈ ਧੀ ਵੇ...

ਜਦੋਂ ਘਰ ਜੰਮ ਪਈ ਧੀ ਵੇ...

ਜਸਬੀਰ ਕੇਸਰ ਕੁਝ ਸਮਾਂ ਪਹਿਲਾਂ ਪੰਜਾਬ ਦੇ ਪਿੰਡਾਂ ਵਿਚ ਵਿਆਹ ਜਾਂ ਮੁੰਡੇ ਦੇ ਜਨਮ ਦੀ ਖ਼ੁਸ਼ੀ ਵਿਚ ਗਿੱਧਾ ਪਾਉਂਦੀਆਂ ਮੁਟਿਆਰਾਂ, ਔਰਤਾਂ ਵੱਲੋਂ ਇਕ ਬੋਲੀ ਆਮ ਪਾਈ ਜਾਂਦੀ ਸੀ: ਜਦੋਂ ਘਰ ਜੰਮ ਪਈ ਧੀ ਵੇ ਨਰੰਜਣਾ ਥੋੜ੍ਹੀ-ਥੋੜ੍ਹੀ ਪੀ ਵੇ ਨਰੰਜਣਾ ਜਦੋਂ ਘਰ ਜੰਮਿਆ ਪੁੱਤ ਵੇ ਨਰੰਜਣਾ ਹੁਣ ਦਾਰੂ ਦੀ ਰੁੱਤ ਵੇ ਨਰੰਜਣਾ ਦੱਬੀਆਂ ਬੋਤਲਾਂ ਪੁੱਟ ਵੇ ਨਰੰਜਣਾ ਭਰ ਭਰ ਪਿਆਲੇ ...

Read More

ਭੁੱਲੇ ਵਿਸਰੇ ਲੋਕ ਗੀਤ ਦੋਹੇ

ਭੁੱਲੇ ਵਿਸਰੇ ਲੋਕ ਗੀਤ ਦੋਹੇ

ਗੁਰਸ਼ਰਨ ਕੌਰ ਮੋਗਾ ਗੁਆਂਢੀਆਂ ਦੀ ਕੁੜੀ ਦਾ ਵਿਆਹ ਸੀ। ਬਰਾਤ ਦੇ ਪਹੁੰਚਣ ਦੀ ਉਡੀਕ ਹੋ ਰਹੀ ਸੀ। ਸਾਰਾ ਆਂਢ ਗੁਆਂਢ ਵਿਆਹ ਵਾਲੇ ਘਰ ਇਕੱਠਾ ਹੋਇਆ ਬਰਾਤ ਦੇ ਸਵਾਗਤ ਲਈ ਤਿਆਰ ਸੀ। ਇਹ ਕੋਈ ਚਾਲੀ ਕੁ ਸਾਲ ਪਹਿਲਾਂ ਦੇ ਪੰਜਾਬ ਵਿਚ ਇਕ ਮਲਵਈ ਵਿਆਹ ਦੀਆਂ ਰੌਣਕਾਂ ਸਨ। ਨਾਨਕੀਆਂ ਦਾਦਕੀਆਂ ਗੀਤ ਗਾ ਰਹੀਆਂ ...

Read More

ਖ਼ੁਸ਼ੀਆਂ ਦੀ ਫੁਹਾਰ ਲੋਕ ਨਾਚ

ਖ਼ੁਸ਼ੀਆਂ ਦੀ ਫੁਹਾਰ ਲੋਕ ਨਾਚ

ਸੁਖਦੇਵ ਮਾਦਪੁਰੀ ਕਿਸੇ ਖ਼ੁਸ਼ੀ ਦੇ ਮੌਕੇ ’ਤੇ ਜਦੋਂ ਸਾਡੇ ਅੰਦਰੋਂ ਖ਼ੁਸ਼ੀ ਦੀਆਂ ਤਰੰਗਾਂ ਉੱਠਦੀਆਂ ਹਨ ਤਾਂ ਸਾਡਾ ਮਨ ਵਜਦ ਵਿਚ ਆ ਜਾਂਦਾ ਹੈ ਤੇ ਅਸੀਂ ਆਪਣੇ ਸਰੀਰ ਦੀਆਂ ਹਰਕਤਾਂ ਰਾਹੀਂ ਇਸ ਦਾ ਪ੍ਰਗਟਾਵਾ ਕਰਦੇ ਹਾਂ। ਰਾਗ ਤੇ ਤਾਲ ਦੇ ਸੁਮੇਲ ਨਾਲ ਮਨੁੱਖ ਨੱਚ ਉੱਠਦਾ ਹੈ। ’ਕੱਲੇ ਮਨੁੱਖ ਦੀ ਖ਼ੁਸ਼ੀ ਵਿਚ ਸ਼ਾਮਲ ...

Read More

ਘਰ ਵਿਚ ਹੀ ਮਿਠਾਈਆਂ ਬਣਾਓ

ਘਰ ਵਿਚ ਹੀ ਮਿਠਾਈਆਂ ਬਣਾਓ

ਕਿਰਨ ਗਰੋਵਰ*, ਮੋਨਿਕਾ ਚੌਧਰੀ ਇਸ ਤਿਉਹਾਰੀ ਸੀਜ਼ਨ ਵਿਚ ਜੇਕਰ ਆਪਾਂ ਆਪਣੇ ਘਰਾਂ ਵਿਚ ਹੀ ਮਿਠਾਈਆਂ ਬਣਾ ਕੇ ਤਿਉਹਾਰਾਂ ਦਾ ਅਨੰਦ ਮਾਣੀਏ ਤਾਂ ਸਾਡਾ ਚਾਅ ਦੁੱਗਣਾ ਹੋ ਜਾਵੇਗਾ। ਘਰ ਵਿਚ ਬਣਾਈਆਂ ਮਿਠਾਈਆਂ ਜਿੱਥੇ ਸਿਹਤ ਲਈ ਸੁਰੱਖਿਅਤ ਹਨ, ਉੱਥੇ ਇਨ੍ਹਾਂ ਵਿਚੋਂ ਪਰਿਵਾਰਕ ਮੋਹ-ਪਿਆਰ ਅਤੇ ਅਪਣੱਤ ਦੀ ਮਹਿਕ ਦਾ ਵੀ ਅਹਿਸਾਸ ਹੁੰਦਾ ਹੈ। ਆਓ, ...

Read More

ਹਾਸਰਸ ਨਾਟਕ ਅਤੇ ਖ਼ੂਬਸੂਰਤ ਸੁਨੇਹਾ

ਹਾਸਰਸ ਨਾਟਕ ਅਤੇ ਖ਼ੂਬਸੂਰਤ ਸੁਨੇਹਾ

ਰਾਸ ਰੰਗ ਡਾ. ਸਾਹਿਬ ਸਿੰਘ ਸਪਰਸ਼ ਨਾਟਿਆ ਰੰਗ ਦੀ ਟੀਮ ਵੱਲੋਂ ਟੈਗੋਰ ਥੀਏਟਰ ਚੰਡੀਗੜ੍ਹ ਵਿਖੇ ਖੇਡੇ ਨਾਟਕ ‘ਪਤੀ ਗਏ ਰੀ ਕਾਠੀਆਵਾੜ’ ਨੇ ਇਕੋ ਸਮੇਂ ਕਈ ਮਕਸਦ ਹੱਲ ਕਰ ਵਿਖਾਏ। ਪ੍ਰਸਿੱਧ ਹਾਸ ਵਿਅੰਗ ਕਲਾਕਾਰ ਜਸਪਾਲ ਭੱਟੀ ਨੂੰ ਸਮਰਪਿਤ ਹਾਸਰਸ ਨਾਟਕਾਂ ਦੀ ਲੜੀ ਦੌਰਾਨ ਖੇਡੇ ਇਸ ਮਰਾਠੀ ਮੂਲ ਦੇ ਨਾਟਕ ਨੇ ਦਰਸ਼ਕਾਂ ਨੂੰ ...

Read More


 • ਭੁੱਲੇ ਵਿਸਰੇ ਲੋਕ ਗੀਤ ਦੋਹੇ
   Posted On October - 19 - 2019
  ਗੁਆਂਢੀਆਂ ਦੀ ਕੁੜੀ ਦਾ ਵਿਆਹ ਸੀ। ਬਰਾਤ ਦੇ ਪਹੁੰਚਣ ਦੀ ਉਡੀਕ ਹੋ ਰਹੀ ਸੀ। ਸਾਰਾ ਆਂਢ ਗੁਆਂਢ ਵਿਆਹ ਵਾਲੇ ਘਰ....
 • ਮੁੱਕ ਚੱਲੀ ਬਾਜ਼ੀ
   Posted On October - 19 - 2019
  ਤਿੰਨ ਚਾਰ ਦਹਾਕੇ ਪਹਿਲਾਂ ਪੰਜਾਬ ਦੀਆਂ ਪੇਂਡੂ ਸੱਥਾਂ ਅੰਦਰ ਬਾਜ਼ੀਆਂ ਆਮ ਪੈਂਦੀਆਂ ਸਨ। ਘੋਲ ਹੁੰਦੇ ਸੀ, ਕਬੱਡੀ ਖੇਡੀ ਜਾਂਦੀ ਸੀ।....
 • ਜਦੋਂ ਘਰ ਜੰਮ ਪਈ ਧੀ ਵੇ…
   Posted On October - 19 - 2019
  ਇਸ ਬੋਲੀ ਵਿਚ ਸਮਾਜ ਤੇ ਸੱਭਿਆਚਾਰ ਵਿਚ ਧੀ ਦੀ ਸਥਿਤੀ ਦੇ ਮੱਦੇਨਜ਼ਰ ਉਸ ਦੇ ਜਨਮ ’ਤੇ ਬਾਪੂ ਨੂੰ ਸੰਜੀਦਗੀ ਅਖ਼ਤਿਆਰ....
 • ‘ਮਿੱਟੀ ਦਾ ਮੁੱਲ’ ਸਮਝਾਉਂਦਾ ਨਾਟਕ
   Posted On October - 19 - 2019
  ਆਮ ਬੰਦਾ ਸਦੀਆਂ ਤੋਂ ਇਹ ਮੁਹਾਰਨੀ ਪੜ੍ਹਦਾ ਆ ਰਿਹਾ ਹੈ, ‘ਮਿੱਟੀ ਦੀ ਕਾਹਦੀ ਬਾਤ! ਨਾ ਮਿੱਟੀ ਦਾ ਕੋਈ ਮੁੱਲ ਤੇ....

ਬੱਚਿਆਂ ਨੂੰ ਸਰਦੀ ਤੋਂ ਕਿਵੇਂ ਬਚਾਈਏ?

Posted On December - 25 - 2010 Comments Off on ਬੱਚਿਆਂ ਨੂੰ ਸਰਦੀ ਤੋਂ ਕਿਵੇਂ ਬਚਾਈਏ?
ਐਚ.ਐੱਸ. ਡਿੰਪਲ ਗ਼ਰਮੀ ਦੇ ਮੌਸਮ ਵਿਚ ਤਾਂ ਅਸੀਂ ਬੇਸਬਰੀ ਨਾਲ ਸਰਦੀ ਦਾ ਇੰਤਜ਼ਾਰ ਕਰਦੇ ਹਾਂ, ਪਰ ਸਰਦੀ ਆਉਂਦਿਆਂ ਹੀ ਨਵੀਆਂ ਮੁਸੀਬਤਾਂ ਤੇ ਨਵੀਆਂ ਬਿਮਾਰੀਆਂ ਬਿਨ  ਬੁਲਾਏ ਮਹਿਮਾਨ ਦੀ ਤਰ੍ਹਾਂ ਆ ਜਾਂਦੀਆਂ ਹਨ, ਜਿਸ ਕਰਕੇ ਆਮ ਤੌਰ ‘ਤੇ ਘਰੇਲੂ ਔਰਤਾਂ ਪ੍ਰੇਸ਼ਾਨ ਰਹਿੰਦੀਆਂ ਹਨ। ਖਾਸ ਕਰਕੇ ਬੱਚਿਆਂ ਦੀ ਦੇਖ-ਭਾਲ ਇਸ ਮੌਸਮ ਵਿਚ ਬਹੁਤ ਹੀ ਔਖਾ ਕੰਮ ਜਾਪਦਾ ਹੈ। ਕਿਸੇ ਨੂੰ ਬੁਖ਼ਾਰ ਤੇ ਕਿਸੇ ਨੂੰ ਖਾਂਸੀ ਤੇ ਕਈ ਵਾਰ ਤਾਂ ਨਮੂਨੀਏ ਤਕ ਦੀ ਨੌਬਤ ਵੀ ਆ ਜਾਂਦੀ ਹੈ। ਖਾਸ ਕਰਕੇ ਸਾਲ ਭਰ ਦੀ ਉਮਰ 

ਅਣਗੌਲਿਆ ਸਹੁਰਾ

Posted On December - 25 - 2010 Comments Off on ਅਣਗੌਲਿਆ ਸਹੁਰਾ
ਜੋਗਿੰਦਰ ਸਿੰਘ ਸਿਵੀਆ ਸੱਸ ਨੂੰਹ ਦੇ ਰਿਸ਼ਤੇ ਦੀਆਂ ਪੇਚੀਦਗੀਆਂ ਦੀ ਸਮੀਖਿਆ ਅਨੇਕਾਂ ਸਾਹਿਤਕਾਰਾਂ ਵੱਲੋਂ ਬਹੁਤ ਵਾਰ ਵੱਖ-ਵੱਖ ਦ੍ਰਿਸ਼ਟੀਕੋਣਾਂ ਤੋਂ ਬਹੁਤ ਵਾਰ ਕੀਤੀ ਗਈ ਤੇ ਕੀਤੀ ਵੀ ਜਾ ਰਹੀ ਹੈ। ਬਹੁਤ ਸਾਰਾ ਸਾਹਿਤ ਇਸ ਵਿਸ਼ੇ ‘ਤੇ ਪੜ੍ਹਨ ਲਈ ਉਪਲਬਧ ਹੈ। ਪਰ ਇਕ ਰਿਸ਼ਤਾ ਨੂੰਹ ਸਹੁਰੇ ਦਾ ਹੈ, ਜਿਸ ਵੱਲ ਕਿਸੇ ਵਿਰਲੇ ਸਾਹਿਤਕਾਰ ਨੇ ਹੀ ਧਿਆਨ ਦਿਵਾਇਆ ਹੋਵੇਗਾ। ਸ਼ਾਇਦ ਇਸ ਰਿਸ਼ਤੇ ਦੀ ਕੋਈ ਸਮਾਜਕ ਮਹਾਨਤਾ ਉਸ ਨਾਲੋਂ ਘੱਟ ਹੋਵੇ। ਜ਼ਿੰਦਗੀ ਦੀਆਂ ਦੁਸ਼ਵਾਰੀਆਂ ਸਹਿ ਰਹੇ ਤਜਰਬੇਕਾਰ ਬਜ਼ੁਰਗਾਂ 

ਪਹਿਲੀ ਹਬਸ਼ੀ ਨੋਬੇਲ ਪੁਰਸਕਾਰ ਜੇਤੂ ਲੇਖਿਕਾ

Posted On December - 25 - 2010 Comments Off on ਪਹਿਲੀ ਹਬਸ਼ੀ ਨੋਬੇਲ ਪੁਰਸਕਾਰ ਜੇਤੂ ਲੇਖਿਕਾ
ਮਾਨਵੀ ਵਿਰਸੇ ਦਾ ਮਾਣ ਅਮਰੀਕਾ ਦੀ ਰਿਆਸਤ ਓਹੀਓ ਦੇ ਛੋਟੇ ਜਿਹੇ ਉਦਯੋਗਿਕ ਸ਼ਹਿਰ ਲੋਰੇਨ ਵਿੱਚ ਹਬਸ਼ੀ ਮਜ਼ਦੂਰ ਜੋੜੀ ਰਹਿੰਦੀ ਸੀ।  ਉਨ੍ਹਾਂ ਦਾ ਨਾਂ ਸੀ- ਜਾਰਜ ਵੌਫਰਡ ਅਤੇ ਰਾਮਾ ਵਿਲੀਜ਼ ਵੌਫਰਡ। ਨਸਲੀ ਵਿਤਕਰੇ ਤੋਂ ਬਚਣ ਅਤੇ ਵਧੇਰੇ ਉਚਿਤ ਮੌਕਿਆਂ ਦੀ ਤਲਾਸ਼ ਵਿੱਚ ਉਹ ਦੱਖਣ ਤੋਂ ਓਹੀਓ ਆ ਵਸੇ। ਉਨ੍ਹਾਂ ਦੇ ਘਰ 18 ਫਰਵਰੀ, 1931 ਨੂੰ ਬੇਟੀ ਚਲੋਈ ਐਨਥਨੀ ਵੌਫਰਡ (ਟੋਨੀ ਮੌਰੀਸਨ) ਨੇ ਜਨਮ ਲਿਆ। ਬਾਅਦ ਵਿੱਚ ਉਹ ਸਾਹਿਤ ਦੇ ਖੇਤਰ ਵਿੱਚ ਅਦੁੱਤੀ ਪ੍ਰਾਪਤੀ ਸਦਕਾ ਪਹਿਲੀ ਹਬਸ਼ੀ ਨੋਬਲ ਪੁਰਸਕਾਰ ਜੇਤੂ 

ਪ੍ਰੇਮ ਵਿਆਹ

Posted On December - 25 - 2010 Comments Off on ਪ੍ਰੇਮ ਵਿਆਹ
ਸਮਾਜਕ ਕ੍ਰਾਂਤੀ ਦਾ ਪ੍ਰਤੀਕ ਰਾਜਿੰਦਰ ਪਾਲ ਸ਼ਰਮਾ ਸਮਾਜ ਵਿਚ ਪ੍ਰੇਮ ਵਿਆਹਾਂ ਸਦਕਾ ਕ੍ਰਾਂਤੀ ਜਿਹੀ ਆ ਰਹੀ ਹੈ। ਚਾਹੇ ਕਈ ਵਾਰ ਪ੍ਰੇਮੀਆਂ ਨੂੰ ਮੌਤ ਦਾ ਸਾਹਮਣਾ ਵੀ ਕਰਨਾ ਪੈਂਦਾ ਹੈ ਜੋ ਰੂੜ੍ਹੀਵਾਦ ਕਾਰਨ ਹੁੰਦਾ ਹੈ ਪਰ ਬਹੁਤੇ ਕੇਸਾਂ ਵਿਚ ਕੰਮ ਠੀਕ ਠਾਕ ਹੀ ਰਹਿੰਦਾ ਹੈ। ਪਹਿਲੇ ਵੇਲਿਆਂ ‘ਚ ਤਾਂ ਜਾਤ, ਧਰਮ ਜਾਂ ਬਰਾਦਰੀ ਦੀਆਂ ਹੱਦਾਂ ਟੱਪ ਕੇ ਜਾਂ ਮਾਪਿਆਂ ਦੀ ਮਨਜ਼ੂਰੀ ਤੋਂ ਬਗੈਰ ਵਿਆਹ ਦਾ ਸੰਕਲਪ ਹੀ ਅਸੰਭਵ ਜਿਹਾ ਸੀ। ਇਸ ਕਾਰਨ ਅਜਿਹੀਆਂ ਟਾਵੀਆਂ-ਟਾਵੀਆਂ ਮਿਸਾਲਾਂ ਕਿੱਸਿਆਂ 

ਦੋ ਕਵਿਤਾਵਾਂ

Posted On December - 25 - 2010 Comments Off on ਦੋ ਕਵਿਤਾਵਾਂ
ਲੱਭਦੇ ਫਿਰੋਗੇ ਝਾੜੀਆਂ ‘ਚੋਂ ਅੱਜ ਤੁਹਾਡਾ ਰਾਜ ਹੈ… ਤੁਸੀਂ ਮੈਨੂੰ ਕੁੱਖ ਵਿਚ ਮਾਰ ਮੁਕਾਉਂਦੇ ਹੋ ਜੰਮ ਕੇ ਝਾੜੀਆਂ ਵਿਚ ਸੁੱਟ ਆਉਂਦੇ ਹੋ ਜਾਂ ਕਿਸੇ ਪੰਘੂੜੇ ਵਿਚ ਪਾ ਆਉਂਦੇ ਹੋ ਯਾਦ ਰੱਖੋ ਕਦੇ ਮੇਰਾ ਵੀ ਰਾਜ ਆਵੇਗਾ ਤੁਸੀਂ ਮੈਨੂੰ ਲੱਭਦੇ ਫਿਰੋਗੇ ਝਾੜੀਆਂ ‘ਚੋਂ ਟੋਲੋਗੇ, ਪੰਘੂੜੇ ਫਰੋਲੋਗੇ ਮੰਨਤਾਂ ਮੰਨੋਗੇ ਦੇਵੀ ਦੇਵਤਿਆਂ ਨੂੰ ਪੂਜੋਗੇ ਪਰ ਮੈਂ ਨਹੀਂ ਆਵਾਂਗੀ… ਮੈਂ ਕਿਵੇਂ ਆ ਸਕਾਂਗੀ??? ਮੇਰੇ ਲਈ ਕੋਈ ਥਾਂ ਨਹੀਂ ਹੋਵੇਗੀ, ਮੈਨੂੰ ਜੰਮਣ ਵਾਲੀ ਕੋਈ ਮਾਂ ਨਹੀਂ ਹੋਵੇਗੀ। ਜੇ 

ਪਹਿਲੀ ਪ੍ਰਧਾਨ ਮੰਤਰੀ

Posted On December - 18 - 2010 Comments Off on ਪਹਿਲੀ ਪ੍ਰਧਾਨ ਮੰਤਰੀ
ਮਾਨਵੀ ਵਿਰਸੇ ਦਾ ਮਾਣ ਦੁਨੀਆਂ ਦੇ ਰਾਜਨੀਤਕ ਪਰਿਵਾਰਾਂ ਵਿੱਚੋਂ ਇੱਕ ਪਰਿਵਾਰ ਅਜਿਹਾ ਹੈ ਜਿਸ ਦੇ ਮੈਂਬਰਾਂ ਦੇ ਹਿੱਸੇ ਪ੍ਰਧਾਨ ਮੰਤਰੀ ਅਤੇ ਰਾਸ਼ਟਰਪਤੀ ਵਰਗੇ ਸਰਵਉੱਚ ਅਹੁਦੇ ਆਏ ਹਨ। ਮੈਂ ਗੱਲ ਕਰ ਰਹੀ ਹਾਂ ਦੱਖਣੀ ਏਸ਼ੀਆ ਦੇ ਟਾਪੂ ਰਾਸ਼ਟਰ ਸੀਲੋਨ (ਸ੍ਰੀਲੰਕਾ-ਜਿਸ ਦੇ ਚੁਤਰਫ਼ੀ ਹਿੰਦ ਮਹਾਂਸਾਗਰ ਹੈ ਤੇ ਜਿਸ ਦਾ ਪੁਰਾਤਨ ਨਾਂ ਸੰਗਲਾਦੀਪ ਸੀ) ਦੇ ਸਾਬਕਾ ਪ੍ਰਧਾਨ ਮੰਤਰੀ ਸੋਲੋਮਨ ਭੰਡਾਰਨਾਇਕੇ ਦੇ ਪਰਿਵਾਰ ਦੀ। ਉਹ ਆਪ ਤੇ ਉਨ੍ਹਾਂ ਦੀ ਪਤਨੀ ਸ੍ਰੀ ਲੰਕਾ ਦੇ ਪ੍ਰਧਾਨ ਮੰਤਰੀ ਰਹੇ, ਉਨ੍ਹਾਂ 

ਹੱਸਣ-ਹੱਸਣ ਵਿਚ ਵੀ ਫਰਕ ਹੁੰਦੈ

Posted On December - 18 - 2010 Comments Off on ਹੱਸਣ-ਹੱਸਣ ਵਿਚ ਵੀ ਫਰਕ ਹੁੰਦੈ
ਪ੍ਰਿੰਸੀਪਲ ਵਿਜੈ ਕੁਮਾਰ ਹਰ ਕੋਈ ਹੱਸਣਾ ਚਾਹੁੰਦੈ। ਮਨ ਨੂੰ ਪਰਚਾਉਣਾ ਚਾਹੁੰਦੈ। ਮਨ ਦੇ ਬੋਝ ਤੋਂ ਹਲਕਾ ਹੋਣਾ ਚਾਹੁੰਦੈ। ਡਾਕਟਰ ਵੈਦ  ਦਵਾ-ਬੂਟੀ ਦੇ ਨਾਲ-ਨਾਲ ਹੱਸਣ ਦਾ ਵੀ ਨੁਸਖਾ ਦੱਸਦੇ ਹਨ। ਸਿਹਤਮੰਦ ਰਹਿਣ ਲਈ ਉੱਚੀ-ਉੱਚੀ ਨਕਲੀ ਹਾਸਾ ਹੱਸਣ ਲਈ ਵੀ ਕਹਿੰਦੇ ਹਨ। ਦਿਲ ਦੀਆਂ ਘੁੰਡੀਆਂ ਖੋਲ੍ਹਣ ਦੀ ਸਲਾਹ ਦਿੰਦੇ ਹਨ। ਹਾਸੇ ਦੀ ਹਰ ਬੰਦੇ ਨੂੰ ਲੋੜ ਹੈ। ਸਭ ਨੂੰ ਹਾਸੇ ਦੀ ਹੱਟੀ ਸਜਾ ਕੇ ਰੱਖਣੀ ਚਾਹੀਦੀ ਹੈ। ਹਾਸੇ ਲਈ ਕਾਮੇਡੀ ਸੀਰੀਅਲਾਂ, ਚੁਟਕਲਿਆਂ ਅਤੇ ਕਹਾਵਤਾਂ ਦਾ ਸਹਾਰਾ ਵੀ 

ਟੀ.ਵੀ. ਦੀ ਭੇਟ ਚੜ੍ਹਿਆ ਬਚਪਨ

Posted On December - 18 - 2010 Comments Off on ਟੀ.ਵੀ. ਦੀ ਭੇਟ ਚੜ੍ਹਿਆ ਬਚਪਨ
ਸੰਤੋਖ ਸਿੰਘ ਭਾਣਾ ਪਿਛਲੇ ਮਹੀਨੇ ਮੈਂ ਚੰਡੀਗੜ੍ਹ ਆਪਣੇ ਇਕ ਦੋਸਤ ਕੋਲ ਠਹਿਰਿਆ ਹੋਇਆ ਸਾਂ। ਸ਼ਾਮ ਵੇਲੇ ਅਸੀਂ ਖਰੀਦਦਾਰੀ ਕਰਨ ਲਈ ਬੱਚਿਆਂ ਦੇ ਕੱਪੜਿਆਂ ਦੇ ਇਕ ਵੱਡੇ ਸ਼ੋਅ-ਰੂਮ ਵਿਚ ਪਹੁੰਚ ਗਏ। ਸੋਚਿਆ ਕਿ ਆਪਣੀ ਪੋਤਰੀ ਲਈ ਕੁਝ ਕੱਪੜੇ ਵੇਖ ਲਵਾਂਗਾ। ਮੈਂ ਬੱਚਿਆਂ ਦੇ ਲਹਿੰਗੇ ਵੇਖਣ ਲੱਗ ਪਿਆ। ਉਥੇ ਕਈ ਮੁਟਿਆਰ ਮਾਵਾਂ ਵੀ ਆਪਣੀਆਂ ਛੋਟੀਆਂ-ਛੋਟੀਆਂ ਬੱਚੀਆਂ ਨਾਲ ਆਈਆਂ ਹੋਈਆਂ ਸਨ। ਅਚਾਨਕ ਇਕ ਚਾਰ ਕੁ ਸਾਲ ਦੀ ਲੜਕੀ ਟਰਾਇਲ ਰੂਮ ਵਿਚੋਂ ਰੋਂਦੀ ਰੋਂਦੀ ਆਪਣੀ ਮੰਮੀ ਨਾਲ ਬਾਹਰ ਨਿਕਲੀ 

ਜੇ ਪਿਤਾ ਹੋ ਤਾਂ…

Posted On December - 18 - 2010 Comments Off on ਜੇ ਪਿਤਾ ਹੋ ਤਾਂ…
ਰਾਜ ਕੌਰ,ਕਮਾਲਪੁਰ ਜ਼ਿੰਦਗੀ ਵਿਚ ਉਂਜ ਤਾਂ ਸਭ ਰਿਸ਼ਤਿਆਂ ਦੀ ਆਪੋ-ਆਪਣੀ ਥਾਂ ’ਤੇ ਅਹਿਮੀਅਤ ਹੁੰਦੀ ਹੈ, ਪਰ ਜਿੱਥੇ ਮਾਂ ਦਾ  ਰਿਸ਼ਤਾ ਅਤਿ ਪਿਆਰ-ਦੁਲਾਰ ਦਾ ਤੇ ਸਭ ਤੋਂ ਨੇੜੇ ਦਾ ਮੰਨਿਆ ਜਾਂਦਾ ਹੈ, ਉੱਥੇ ਪਿਓ ਦਾ ਰਿਸ਼ਤਾ ਵੀ ਘੱਟ ਮਹੱਤਵਪੂਰਨ ਨਹੀਂ ਹੁੰਦਾ। ਪਿਤਾ ਦੇ ਸਿਰ ’ਤੇ ਬੱਚੇ ਮੌਜਾਂ ਮਾਣਦੇ ਹਨ। ਮੈਨੂੰ ਇਉਂ ਲੱਗਦਾ ਹੈ ਕਿ ਅੱਜ-ਕੱਲ੍ਹ ਦੇ ਬਹੁਤੇ ਬੱਚੇ, ਆਪਣੀਆਂ ਮਾਵਾਂ ਨਾਲੋਂ ਜ਼ਿਆਦਾ ਪਿਆਰ ਆਪਣੇ ਪਿਤਾ ਨੂੰ ਕਰਦੇ ਹਨ, ਕਿਉਂਕਿ ਪਹਿਲਾਂ ਪਿਤਾ ਜ਼ਿਆਦਾ ਸਮਾਂ ਖੇਤਾਂ ਵਿਚ ਗੁਜ਼ਾਰਦੇ 

ਮੂੰਗਫਲੀ ਸਰਦੀਆਂ ਦਾ ਤੋਹਫਾ

Posted On December - 11 - 2010 Comments Off on ਮੂੰਗਫਲੀ ਸਰਦੀਆਂ ਦਾ ਤੋਹਫਾ
ਸੱਤ ਪ੍ਰਕਾਸ਼ ਸਿੰਗਲਾ ਕੁਝ ਸਮਾਂ ਪਹਿਲਾਂ ਮੂੰਗਫਲੀ ਨੂੰ ਗਰੀਬਾਂ ਦਾ ਮੇਵਾ ਕਿਹਾ ਜਾਂਦਾ ਸੀ ਪਰ ਹੁਣ ਇਹ ਗਰੀਬਾਂ ਦਾ ਹੀ ਨਹੀਂ ਸਗੋਂ ਅਮੀਰਾਂ ਦਾ ਖੁਸ਼ਕ ਮੇਵਾ ਹੋ ਗਿਆ ਹੈ। ਵਿਗਿਆਨਕ ਖੋਜਾਂ ਨਾਲ ਮੂੰਗਫਲੀ ਦੇ ਜੋ ਤੱਤ ਸਾਹਮਣੇ ਆਏ ਹਨ, ਉਨ੍ਹਾਂ ਨਾਲ ਇਹ ਸਿੱਧ ਹੋ ਚੁੱਕਾ ਹੈ ਕਿ ਮੂੰਗਫਲੀ ਇਕ ਪੂਰਨ ਪੌਸ਼ਟਿਕ ਖੁਰਾਕ ਹੈ ਜਿਸ ਵਿਚ ਮਹਿੰਗੇ ਭਾਅ ਦੇ ਕਾਜੂ, ਅਖਰੋਟ ਤੇ ਬਦਾਮਾਂ ਨਾਲੋਂ ਵੀ ਵਧੇਰੇ ਪ੍ਰੋਟੀਨ ਹੀ ਨਹੀਂ ਸਗੋਂ ਕੈਲਸ਼ੀਅਮ, ਲੋਹਾ, ਫਾਸਫੇਟ, ਵਿਟਾਮਿਨ ‘ਏ’ ਤੇ ‘ਬੀ’ ਵੀ ਮਿਲਦੇ 

ਮੈਂ ਕੁੜੀ ਹੁਣ ਚਿੜੀ ਨਹੀਂ ਹਾਂ

Posted On December - 11 - 2010 Comments Off on ਮੈਂ ਕੁੜੀ ਹੁਣ ਚਿੜੀ ਨਹੀਂ ਹਾਂ
ਮੈਂ ਕੁੜੀ ਹੁਣ ਚਿੜੀ ਨਹੀਂ ਹਾਂ, ਜੋ ਹਰ ਵੇਲੇ ਤ੍ਰਹਿੰਦੀ ਰਹੇ, ਕਾਵਾਂ ਤੋਂ ਬਾਜਾਂ ਤੋਂ, ਸ਼ਹਿ-ਸ਼ਹਿ ਬਹਿੰਦੀ ਰਹੇ। ਮੈਂ ਹੁਣ ਚਿੜੀਆਂ ਦੇ ਚੰਬੇ ਨੂੰ ਛੱਡ, ਅੰਬਰਾਂ ‘ਤੇ ਉਡਾਰੀ ਲਾਉਂਦੀ ਹਾਂ, ਲੰਮੀ ਉਡਾਰੀ ਤੋਂ, ਸਾਲ ਛਿਮਾਹੀ ਨੂੰ ਪਰਤ ਆਉਂਦੀ ਹਾਂ। ਮਾਂ, ਤੂੰ ਐਵੇਂ ਦੇਖਾ-ਦੇਖੀ, ਮੈਨੂੰ ਜੱਗ ‘ਤੇ ਆਉਣੋਂ ਨਾ ਰੋਕ, ਮੈਂ ਦਿਖਾਵਾਂਗੀ ਤੈਨੂੰ ਸ਼ੀਹਣੀ ਬਣ ਕੇ ਤੂੰ ਮੈਨੂੰ ਜਨਮ ਦੇਣ ਲਈ ਹਿੱਕ ਠੋਕ। ਮੇਰੇ ਧਰਮੀ ਬਾਬਲਾ ਤੂੰ ਮੈਨੂੰ ਕਿਸੇ ਪੁਰਾਣੇ ਜਿਹੇ ਜਹਾਜ਼ ਨਾ ਬਿਠਾਇਆ ਕਰ, ਤੇ ਪੌਂਡਾਂ ਦੇ 

ਵਿਸ਼ਵ ਨੂੰ ਪ੍ਰਯੋਗਸ਼ਾਲਾ ਸਮਝਣ ਵਾਲੀ ਸ਼ਾਂਤੂ ਗੁਰਨਾਨੀ

Posted On December - 11 - 2010 Comments Off on ਵਿਸ਼ਵ ਨੂੰ ਪ੍ਰਯੋਗਸ਼ਾਲਾ ਸਮਝਣ ਵਾਲੀ ਸ਼ਾਂਤੂ ਗੁਰਨਾਨੀ
ਮਾਨਵੀ ਵਿਰਸੇ ਦਾ ਮਾਣ ਸ਼ਾਂਤੂ ਗੁਰਨਾਨੀ ਦਸ ਭੈਣ-ਭਰਾਵਾਂ ਵਿੱਚੋਂ ਤੀਜੀ ਬੇਟੀ ਸੀ। ਪਿਤਾ ਰੇਲਵੇ ਵਿੱਚ ਨੌਕਰੀ ਕਰਦੇ ਸਨ। ਸ਼ਾਂਤੂ ਨੂੰ ਚੌਥੀ ਤੋਂ ਬਾਅਦ ਪੜ੍ਹਨੋਂ ਹਟਾ ਲਿਆ ਗਿਆ। ਮਾਂ ਦਾ ਹੱਥ ਵਟਾਉਣ ਲਈ ਵੀ ਅਜਿਹਾ ਕਰਨਾ ਜ਼ਰੂਰੀ ਸੀ ਪਰ ਉਸ ਨੂੰ ਪੜ੍ਹਨ ਦਾ ਬੜਾ ਸ਼ੌਕ ਸੀ। ਅਖ਼ਬਾਰਾਂ ਵਿੱਚ ਨਵੀਆਂ ਖੋਜਾਂ ਬਾਰੇ ਛਪੀਆਂ ਖ਼ਬਰਾਂ ਉਹ ਬੜੇ ਧਿਆਨ ਨਾਲ ਪੜ੍ਹਦੀ। ਪਿਤਾ ਅਤੇ ਭਰਾ ਵੱਲੋਂ ਲਾਇਬ੍ਰੇਰੀ ਤੋਂ ਲਿਆਂਦੀਆਂ ਕਿਤਾਬਾਂ ਪੜ੍ਹ ਕੇ ਉਹ ਆਪਣਾ ਸ਼ੌਕ ਪੂਰਾ ਕਰਦੀ ਰਹੀ। ਸ਼ਾਂਤੂ ਨੂੰ ਰਸਮੀ ਸਿੱਖਿਆ 

ਖਤਰੇ ਤੋਂ ਖਾਲੀ ਨਹੀਂ ਡਿਟਰਜੈਂਟ

Posted On December - 11 - 2010 Comments Off on ਖਤਰੇ ਤੋਂ ਖਾਲੀ ਨਹੀਂ ਡਿਟਰਜੈਂਟ
ਸੁਖਮੰਦਰ ਸਿੰਘ ਤੂਰ ਉਂਜ ਸਾਬਣ ਤੇ ਡਿਟਰਜੈਂਟ ਦੋਵੇਂ ਹੀ ਸਫਾਈ ਕਰਨ ਵਾਲੇ ਪਦਾਰਥ ਹਨ, ਜਿਹੜੇ ਮੈਲ ਤੇ ਤੇਲ ਦੀ ਪਰਤ ਦੂਰ ਕਰਦੇ ਹਨ। ਫਿਰ ਵੀ ਇਹ ਦੋਵੇਂ ਵੱਖ-ਵੱਖ ਤਰ੍ਹਾਂ ਦੇ ਪਦਾਰਥ ਹਨ। ਸਾਬਣ ਇਕ ਤਰ੍ਹਾਂ ਦਾ ਤੇਲੀ ਪਦਾਰਥ ਹੈ, ਜਦਕਿ ਡਿਟਰਜੈਂਟ ਤੇਲ ਤੋਂ ਬਗੈਰ। ਇਸ ਵਿਚ ਕੋਈ ਸ਼ੱਕ ਨਹੀਂ ਕਿ ਡਿਟਰਜੈਂਟ ਨੇ ਧੁਲਾਈ ਨੂੰ ਸੌਖਾ, ਚਮਕਦਾਰ ਤੇ ਸਸਤਾ ਬਣਾ ਦਿੱਤਾ ਹੈ। ਇਸ ਲਈ ਇਸ ਦੀ ਖਪਤ ਦਿਨੋਂ-ਦਿਨ ਵਧਦੀ ਜਾ ਰਹੀ ਹੈ। ਪਿਛਲੇ ਇਕ ਦਹਾਕੇ ਤੋਂ ਭਾਰਤ ‘ਚ ਇਸ ਦੀ ਮੰਗ ਹਰ ਸਾਲ 20 ਫੀਸਦੀ ਦੀ ਦਰ 

ਸੁਆਦਲਾ ਸਾਗ

Posted On December - 4 - 2010 Comments Off on ਸੁਆਦਲਾ ਸਾਗ
ਐਚ.ਐਸ. ਡਿੰਪਲ ਮੱਕੀ ਦੀ ਰੋਟੀ ਅਤੇ ਸਰੋਂ ਦਾ ਸਾਗ  ਪੰਜਾਬੀਆਂ ਦੀ ਮੁੱਖ ਮਨਭਾਉਂਦੀ ਖੁਰਾਕ ਹੈ ਮੰਨੀ ਜਾਂਦੀ ਹੈ। ਸਰਦੀਆਂ ਸ਼ੁਰੂ ਹੁੰਦਿਆਂ ਹੀ ਸਾਗ ਪੰਜਾਬੀਆਂ ਦੇ ਘਰ ਆਣ ਵੜਦਾ ਹੈ ਅਤੇ ਠੰਢ ਦੀ ਰੁੱਤ ਖਤਮ ਹੋਣ ਤੱਕ ਇਹ ਰਸੋਈ ਮੱਲੀ ਰੱਖਦਾ ਹੈ। ਕਈ ਘਰਾਂ ਵਿੱਚ ਤਾਂ ਠੰਢ ਦੇ ਮਹੀਨੇ ਹਰ ਰੋਜ਼ ਸ਼ਾਮ ਨੂੰ ਸਾਗ ਅਤੇ ਫਿਰ ਇਹ ਦੂਜੇ ਦਿਨ ਸਵੇਰ ਅਤੇ ਦੁਪਹਿਰ ਦੇ ਖਾਣੇ ਵਿੱਚ ਤੜਕਾ ਲਾ ਕੇ ਪਰੋਸਿਆ ਜਾਂਦਾ ਹੈ। ਸ਼ਹਿਰੀ ਵੀ ਸਾਗ ਦੇ ਖਾਸ ਸ਼ੌਕੀਨ ਹਨ ਜਿਸ ਕਰਕੇ ਸ਼ਹਿਰਾਂ ਵਿੱਚ ਵੀ ਸਾਗ ਖੂਬ ਵਿਕਦਾ ਹੈ। ਸਰਦੀਆਂ 

ਪਹਿਲੀ ਕ੍ਰਾਂਤੀਕਾਰੀ ਔਰਤ

Posted On December - 4 - 2010 Comments Off on ਪਹਿਲੀ ਕ੍ਰਾਂਤੀਕਾਰੀ ਔਰਤ
ਮਾਨਵੀ ਵਿਰਸੇ ਦਾ ਮਾਣ ਅਨੇਕ ਸੂਰਮਿਆਂ ਨੇ ਜਾਨਾਂ ਵਾਰ ਕੇ ਭਾਰਤ ਦਾ ਸੁਨਹਿਰੀ ਇਤਿਹਾਸ ਰਚਿਆ। ਸਾਡੇ ਲਈ ਇਹ ਮਾਣ ਵਾਲੀ ਗੱਲ ਹੈ ਕਿ ਇਸ ਪਵਿੱਤਰ ਕਾਰਜ ਵਿੱਚ ਸਿਰਫ਼ ਮਰਦਾਂ ਨੇ ਹੀ ਸ਼ਮੂਲੀਅਤ ਨਹੀਂ ਕੀਤੀ ਸਗੋਂ ਔਰਤਾਂ ਨੇ ਵੀ ਆਪਣਾ ਬਣਦਾ ਯੋਗਦਾਨ ਪਾਇਆ। ਸਮਾਜਿਕ ਬੰਧਨਾਂ ਦੇ ਬਾਵਜੂਦ ਦੇਸ਼ ਨੂੰ ਆਜ਼ਾਦ ਕਰਾਉਣ ਲਈ ਆਪਣੇ ਜੀਵਨ ਦੀ ਕੁਰਬਾਨੀ ਦੇ ਕੇ ਜਿਨ੍ਹਾਂ ਔਰਤਾਂ ਨੇ ਆਪਣਾ ਨਾਂ ਇਤਿਹਾਸ ਦੇ ਪੰਨਿਆਂ ’ਤੇ ਉਕਾਰਿਆ ਉਨ੍ਹਾਂ ਵਿੱਚੋਂ ਭੀਕਾਜੀ ਕਾਮਾ ਨੂੰ ਮੇਰੀ ਕਲਮ ਸਿਜਦਾ ਕਰਦੀ ਹੈ। ਕਠੋਰ 

ਜਿਨ੍ਹਾਂ ਨੂੰ ਮਾਤ ਭਾਸ਼ਾ ਨਾਲ ਮੋਹ ਐ!

Posted On December - 4 - 2010 Comments Off on ਜਿਨ੍ਹਾਂ ਨੂੰ ਮਾਤ ਭਾਸ਼ਾ ਨਾਲ ਮੋਹ ਐ!
ਇਸ ਵਾਰ ਜਦੋਂ ਛੁੱਟੀਆਂ ਵਿੱਚ ਮਣੀਕਰਨ ਸਾਹਿਬ ਗਏ ਤਾਂ ਗੁਰਦੁਆਰੇ ਵਾਲਿਆਂ ਸਾਨੂੰ ਰਹਿਣ ਲਈ ਜਿਹੜਾ ਹਾਲ ਕਮਰਾ ਦਿੱਤਾ, ਉਸ ਵਿੱਚ ਇਕ ਕਠੂਆ (ਜੰਮੂ-ਕਸ਼ਮੀਰ) ਦਾ ਗੁਰਸਿੱਖ ਪਰਿਵਾਰ ਵੀ ਆ ਗਿਆ। ਸਾਨੂੰ ਉਸ ਸਮੇਂ ਹੈਰਾਨੀ ਦੀ ਹੱਦ ਨਾ ਰਹੀ ਜਦੋਂ ਉਨ੍ਹਾਂ ਦੇ ਨਿਆਣੇ-ਸਿਆਣੇ ਸਭ ਪੰਜਾਬੀ ਬੋਲਦੇ ਸੁਣੇ ਕਿਉਂਕਿ ਸਾਡੇ ਆਮ ਲੋਕ ਸ਼ਹਿਰੀ ਖਾਸ ਕਰਕੇ ਚੰਡੀਗੜ੍ਹੀਏ ਪੰਜਾਬੀ ਬੋਲਣ ਤੋਂ ਹਿਚਕਾਹਟ ਮਹਿਸੂਸ ਕਰਦੇ ਹਨ, ਉਨ੍ਹਾਂ ਦੇ ਮਨਾਂ ਵਿੱਚ ਇਹ ਗੱਲ ਘਰ ਕਰ ਗਈ ਹੈ ਕਿ ਪੰਜਾਬੀ ਬੋਲਣ ਵਾਲੇ ਨੂੰ ਪੇਂਡੂ 
Available on Android app iOS app
Powered by : Mediology Software Pvt Ltd.