ਮਨਜੀਤ ਧਨੇਰ ਦੀ ਰਿਹਾਈ ਜਮਹੂਰੀ ਲਹਿਰ ਦੀ ਮਿਸਾਲੀ ਜਿੱਤ !    ਰੇਡੀਓ ਨਾਲ ਜੁੜੀਆਂ ਯਾਦਾਂ !    ਇਉਂ ਟੱਕਰਦੈ ਸੇਰ ਨੂੰ ਸਵਾ ਸੇਰ !    ਮਹਾਦੋਸ਼ ਮਾਮਲੇ ’ਚ ਹਲਫ਼ਨਾਮਾ ਦਾਖ਼ਲ ਕਰਨ ’ਤੇ ਵਿਚਾਰ ਕਰਾਂਗਾ: ਟਰੰਪ !    ਪਾਕਿ ’ਚ ਕਿਸ਼ਤੀ ਪਲਟੀ; ਅੱਠ ਮਰੇ, ਕਈ ਲਾਪਤਾ !    ਫੁਟਬਾਲ ਮੈਚ ਦੇਖ ਰਹੇ ਲੋਕਾਂ ’ਤੇ ਗੋਲੀਆਂ ਚਲਾਈਆਂ, ਚਾਰ ਹਲਾਕ !    ਹਰਿਆਣਾ ਸਰਕਾਰ ਦੇ ਵਜ਼ੀਰਾਂ ਦੇ ਵਧਣਗੇ ਭੱਤੇ !    ਅਕਾਲੀ ਦਲ ਵੱਲੋਂ ਡੀਐੱਸਐੱਸਐੱਸਬੀ ਦੇ ਦਫ਼ਤਰ ਬਾਹਰ ਧਰਨਾ !    ਵਿਕਟਕੀਪਰ ਐਮਿਲੀ ਸਮਿੱਥ ’ਤੇ ਇੱਕ ਸਾਲ ਦੀ ਪਾਬੰਦੀ !    ਆਰਐੱਫਐੱਲ ਕੇਸ: ਮਾਲਵਿੰਦਰ ਸਿੰਘ ਦੀ ਹਿਰਾਸਤ ਵਧਾਈ !    

ਰਿਸ਼ਮਾਂ › ›

Featured Posts
ਬਹੁਪੱਖੀ ਪ੍ਰਤਿਭਾ: ਮਾਈਕਲਐਂਜਲੋ

ਬਹੁਪੱਖੀ ਪ੍ਰਤਿਭਾ: ਮਾਈਕਲਐਂਜਲੋ

ਰਣਦੀਪ ਮੱਦੋਕੇ ਮਾਈਕਲਐਂਜਲੋ ਇਤਾਲਵੀ ਮੁੜ-ਸੁਰਜੀਤੀ ਲਹਿਰ ਦਾ ਇਕ ਹੋਰ ਮਹਾਨ ਕਲਾਕਾਰ ਸੀ ਜਿਸ ਦੀਆਂ ਸ਼ਾਹਕਾਰ ਰਚਨਾਵਾਂ ਵਿਚੋਂ ਡੇਵਿਡ, ਪੀਏਤਾ ਅਤੇ ਸਿਸਟਾਇਨ ਚੈਪਲ ਦੀ ਛੱਤ ਦੇ ਚਿੱਤਰ ‘ਆਖਿਰੀ ਫ਼ਤਵਾ’ ਸਨ। ਮਾਈਕਲਐਂਜਲੋ ਮੁੜ-ਸੁਰਜੀਤੀ ਲਹਿਰ ਦੇ ਬਹੁਪੱਖੀ ਕਲਾਕਾਰ ਸਨ ਜੋ ਚਿੱਤਰਕਾਰੀ, ਮੂਰਤੀਕਲਾ, ਇਮਾਰਤਸਾਜ਼ੀ ਵਿਚ ਮੁਹਾਰਤ ਦੇ ਨਾਲ ਨਾਲ ਇਕ ਕਵੀ ਵੀ ਸਨ। ਮੂਰਤੀਕਲਾ ਦੀ ...

Read More

ਕਾਵਿਮਈ ਲੋਕ ਖੇਡਾਂ

ਕਾਵਿਮਈ ਲੋਕ ਖੇਡਾਂ

ਸੁਖਦੇਵ ਮਾਦਪੁਰੀ ਮਨੁੱਖ ਆਦਿ ਕਾਲ ਤੋਂ ਹੀ ਖੇਡਾਂ ਖੇਡਦਾ ਆਇਆ ਹੈ। ਖੇਡਣਾ ਮਨੁੱਖ ਦੀ ਮੂਲ ਪ੍ਰਵਿਰਤੀ ਹਨ। ਬੱਚੇ ਦੇ ਜੰਮਦਿਆਂ ਸਾਰ ਹੀ ਖੇਡ ਪ੍ਰਕਿਰਿਆ ਆਰੰਭ ਹੋ ਜਾਂਦੀ ਹੈ। ਉਹ ਹੱਥ ਪੈਰ ਮਾਰਨੇ ਸ਼ੁਰੂ ਕਰ ਦਿੰਦਾ ਹੈ। ਖੇਡਾਂ ਮਨੋਰੰਜਨ ਦਾ ਮੁੱਖ ਸਾਧਨ ਹੀ ਨਹੀਂ ਬਲਕਿ ਇਹ ਮਨੁੱਖ ਦੇ ਸਰੀਰਿਕ ਅਤੇ ਮਾਨਸਿਕ ਵਿਕਾਸ ...

Read More

ਮੇਲਾ ਗ਼ਦਰੀ ਬਾਬਿਆਂ ਦਾ

ਮੇਲਾ ਗ਼ਦਰੀ ਬਾਬਿਆਂ ਦਾ

ਰਾਸ ਰੰਗ ਡਾ. ਸਾਹਿਬ ਸਿੰਘ ਬਾਬਾ ਸ਼ਬਦ ਬਜ਼ੁਰਗੀ ਨਾਲ ਜੁੜਦਾ ਹੈ, ਇੱਥੇ ਬਾਬਾ ਮਾਣ, ਇੱਜ਼ਤ, ਸਿਆਣਪ ਤੇ ਸਮਰਪਣ ਦੀ ਬਾਤ ਪਾਉਣ ਵਾਲਾ ਹੈ। ਬਾਬਾ ਹੋ ਜਾਣਾ ਪੂਜਨੀਕ ਹੋ ਜਾਣਾ ਹੈ, ਇਸੇ ਲਈ ਇਨ੍ਹਾਂ ਨਿਆਰੇ ਬਾਬਿਆਂ ਦੀ ਯਾਦ ਵਿਚ ਹਰ ਸਾਲ ਦੇਸ਼ ਭਗਤ ਯਾਦਗਾਰ ਹਾਲ ਜਲੰਧਰ ਵਿਖੇ ਮੇਲਾ ਭਰਦਾ ਹੈ, ਜਿਸਨੂੰ ਕਹਿੰਦੇ ਨੇ-ਮੇਲਾ ...

Read More

ਬਹੁਪੱਖੀ ਪ੍ਰਤਿਭਾ : ਲਿਓਨਾਰਦੋ ਦ ਵਿੰਚੀ

ਬਹੁਪੱਖੀ ਪ੍ਰਤਿਭਾ : ਲਿਓਨਾਰਦੋ ਦ ਵਿੰਚੀ

ਰਣਦੀਪ ਮੱਦੋਕੇ ਇਤਾਲਵੀ ਚਿੱਤਰਕਾਰ ਲਿਓਨਾਰਦੋ ਦ ਵਿੰਚੀ (1452-1519) ਨੂੰ ਅਸੀਂ ਜ਼ਿਆਦਾਤਰ ਇਕ ਚਿੱਤਰਕਾਰ ਵੱਜੋਂ ਹੀ ਜਾਣਦੇ ਹਾਂ, ਉਹ ਵੀ ਉਨ੍ਹਾਂ ਵੱਲੋਂ ਬਣਾਈਆਂ ਸ਼ਾਹਕਾਰ ਅਤੇ ਰਹੱਸਮਈ ਕਿਰਤਾਂ ‘ਮੋਨਾਲੀਜ਼ਾ’ ਜਾਂ ਫਿਰ ਹਜ਼ਰਤ ਈਸਾ ਦੇ ਸੂਲੀ ਚੜ੍ਹਨ ਤੋਂ ਪਹਿਲੇ ‘ਰਾਤਰੀ ਭੋਜ’ ਕਰਕੇ, ਪਰ ਲਿਓਨਾਰਦੋ ਦਾ ਵਿੰਚੀ ਸਿਰਫ਼ ਇਕ ਚਿੱਤਰਕਾਰ ਹੀ ਨਹੀਂ, ਸਗੋਂ ਉਹ ਇਕ ...

Read More

ਨਾ ਖੱਦਰ ਰਿਹਾ ਨਾ ਖੱਡੀਆਂ

ਨਾ ਖੱਦਰ ਰਿਹਾ ਨਾ ਖੱਡੀਆਂ

ਪਰਮਜੀਤ ਕੌਰ ਸਰਹਿੰਦ ਪੇਂਡੂ ਜੀਵਨ ਦਾ ਥੰਮ੍ਹ ਸਮਝੇ ਜਾਂਦੇ ਕਿਰਤੀ ਲੋਕਾਂ ਵਿਚ ਕਦੇ ‘ਬੋਣੇ’ ਅਹਿਮ ਸਥਾਨ ਰੱਖਦੇ ਸਨ। ਇਨ੍ਹਾਂ ਨੂੰ ਭਗਤ ਕਬੀਰ ਜੀ ਦੀ ਵੰਸ਼ ਜੁਲਾਹਾ ਜਾਤੀ ਵਿਚੋਂ ਹੋਣ ਦਾ ਮਾਣ ਹਾਸਲ ਹੈ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਗ 1368 ਉੱਤੇ ਭਗਤ ਕਬੀਰ ਜੀ ਦਾ ਉਚਾਰਿਆ ਸਲੋਕ ਹੈ: ਕਬੀਰ ਜਾਤਿ ਜੁਲਾਹਾ ...

Read More

ਅਸਲੀਅਤ ’ਚ ਰਹਿਣਾ ਸਿੱਖੋ

ਅਸਲੀਅਤ ’ਚ ਰਹਿਣਾ ਸਿੱਖੋ

ਕੈਲਾਸ਼ ਚੰਦਰ ਸ਼ਰਮਾ ਇਕ ਸਮਾਂ ਸੀ ਜਦੋਂ ਆਪਸੀ ਪ੍ਰੇਮ-ਪਿਆਰ, ਵਿਸ਼ਵਾਸ ਤੇ ਆਪਣਾਪਨ ਚਰਮ ਸੀਮਾ ’ਤੇ ਹੁੰਦਾ ਸੀ। ਲੋਕ ਰਿਸ਼ਤਿਆਂ ਦਾ ਨਿੱਘ ਮਾਣਦੇ ਹੋਏ ਆਪਣੇ ਦੁਖ-ਸੁਖ ਦੀ ਸਾਂਝ ਬਣਾਈ ਰੱਖਦੇ ਸਨ। ਸਾਰੇ ਰਿਸ਼ਤੇਦਾਰ ਤੇ ਸੱਜਣ-ਮਿੱਤਰ ਬਿਨਾਂ ਕਿਸੇ ਭੇਦ-ਭਾਵ ਤੋਂ ਇਕ ਦੂਜੇ ਦੀਆਂ ਖ਼ੁਸ਼ੀਆਂ ਵਿਚ ਸ਼ਰੀਕ ਹੁੰਦੇ ਜਿਸ ਨਾਲ ਛੋਟੀ ਜਿਹੀ ਖ਼ੁਸ਼ੀ ਵੀ ...

Read More

ਵਿਦਿਅਕ ਅਦਾਰਿਆਂ ਦਾ ਰੰਗਮੰਚ

ਵਿਦਿਅਕ ਅਦਾਰਿਆਂ ਦਾ ਰੰਗਮੰਚ

ਡਾ. ਸਾਹਿਬ ਸਿੰਘ ਹਰ ਸਾਲ ਦੇ ਤੀਜੇ ਅੱਧ ’ਚ ਕਾਲਜ ਰੌਣਕਾਂ ਨਾਲ ਭਰ ਜਾਂਦੇ ਹਨ। ਨਾਟਕ, ਗੀਤ ਸੰਗੀਤ, ਨਾਚ, ਭਾਸ਼ਣ, ਕਵਿਤਾ ਆਦਿ ਦੀਆਂ ਰਿਹਰਸਲਾਂ ਦੀ ਗੂੰਜ ਲਗਪਗ ਹਰ ਕਾਲਜ ਦੇ ਵਿਹੜੇ ਸੁਣਾਈ ਦੇਣ ਲੱਗਦੀ ਹੈ। ਫਿਰ ਮੁਕਾਬਲਿਆਂ ਦੇ ਦਿਨ ਆ ਬਹੁੜਦੇ ਹਨ, ਰੰਗ ਬਿਰੰਗੇ ਸ਼ਾਮਿਆਨਿਆਂ ਨਾਲ ਕਾਲਜ ਨਵੀਂ ਵਿਆਹੀ ਵਹੁਟੀ ਵਾਂਗ ...

Read More


 • ਬਹੁਪੱਖੀ ਪ੍ਰਤਿਭਾ: ਮਾਈਕਲਐਂਜਲੋ
   Posted On November - 16 - 2019
  ਮਾਈਕਲਐਂਜਲੋ ਇਤਾਲਵੀ ਮੁੜ-ਸੁਰਜੀਤੀ ਲਹਿਰ ਦਾ ਇਕ ਹੋਰ ਮਹਾਨ ਕਲਾਕਾਰ ਸੀ ਜਿਸ ਦੀਆਂ ਸ਼ਾਹਕਾਰ ਰਚਨਾਵਾਂ ਵਿਚੋਂ ਡੇਵਿਡ, ਪੀਏਤਾ ਅਤੇ ਸਿਸਟਾਇਨ ਚੈਪਲ....
 • ਕਾਵਿਮਈ ਲੋਕ ਖੇਡਾਂ
   Posted On November - 16 - 2019
  ਮਨੁੱਖ ਆਦਿ ਕਾਲ ਤੋਂ ਹੀ ਖੇਡਾਂ ਖੇਡਦਾ ਆਇਆ ਹੈ। ਖੇਡਣਾ ਮਨੁੱਖ ਦੀ ਮੂਲ ਪ੍ਰਵਿਰਤੀ ਹਨ। ਬੱਚੇ ਦੇ ਜੰਮਦਿਆਂ ਸਾਰ ਹੀ....
 • ਮੇਲਾ ਗ਼ਦਰੀ ਬਾਬਿਆਂ ਦਾ
   Posted On November - 16 - 2019
  ਬਾਬਾ ਸ਼ਬਦ ਬਜ਼ੁਰਗੀ ਨਾਲ ਜੁੜਦਾ ਹੈ, ਇੱਥੇ ਬਾਬਾ ਮਾਣ, ਇੱਜ਼ਤ, ਸਿਆਣਪ ਤੇ ਸਮਰਪਣ ਦੀ ਬਾਤ ਪਾਉਣ ਵਾਲਾ ਹੈ। ਬਾਬਾ ਹੋ....
 •  Posted On November - 16 - 2019
  ਅਮਰੀਕਾ ਦੇ ਮਸ਼ਹੂਰ ਲੇਖਕ ਨੈਪੋਲੀਅਨ ਹਿੱਲ ਕਹਿੰਦੇ ਹਨ, ‘ਜੀਵਨ-ਰਾਹ ਹਮੇਸ਼ਾਂ ਸਿੱਧੇ ਤੇ ਪੱਧਰੇ ਨਹੀਂ ਹੁੰਦੇ। ਇਨ੍ਹਾਂ ਵਿਚ ਔਖੀਆਂ ਘਾਟੀਆਂ ਤੇ....

ਜਣੇਪੇ ਸਮੇਂ ਰੁਲਦੀਆਂ ਗ਼ਰੀਬ ਔਰਤਾਂ

Posted On March - 5 - 2011 Comments Off on ਜਣੇਪੇ ਸਮੇਂ ਰੁਲਦੀਆਂ ਗ਼ਰੀਬ ਔਰਤਾਂ
ਡਾ. ਅਵਤਾਰ ਸਿੰਘ ਅੱਜ ਦੇ ਮਹਿੰਗਾਈ ਦੇ ਦੌਰ ਵਿੱਚ ਮਹਿੰਗੀਆਂ ਸਿਹਤ ਸਹੂਲਤਾਂ ਗਰੀਬ ਪੇਂਡੂ ਔਰਤਾਂ ਲਈ ਪ੍ਰਾਪਤ ਕਰਨੀਆਂ ਅਸੰਭਵ ਹਨ। ਸ਼ਾਇਦ ਇਸੇ ਕਰਕੇ ਹੀ ਦੇਸ਼ ਦੀਆਂ ਪਿੰਡਾਂ ਵਿੱਚ ਰਹਿਣ ਵਾਲੀਆਂ ਖਾਸ ਕਰਕੇ ਗਰੀਬ ਘਰਾਂ ਦੀਆਂ 65 ਫੀਸਦੀ ਔਰਤਾਂ ਆਪਣੇ ਘਰਾਂ ਵਿੱਚ ਹੀ ਬੱਚੇ ਨੂੰ ਜਨਮ ਦੇਣ ਲਈ ਪਹਿਲ ਦਿੰਦੀਆਂ ਹਨ। ਕਈ ਵਾਰੀ ਅਸਿੱਖਿਅਤ ਦਾਈਆਂ ਤੇ ਨਰਸਾਂ ਜੋ ਬਿਨਾਂ ਡਾਕਟਰੀ ਸਲਾਹ ਦੇ ਆਪਣੇ ਤੌਰ ’ਤੇ ਕੇਸ ਕਰਦੀਆਂ ਹਨ, ਉਹ ਵੀ ਇਨ੍ਹਾਂ ਦੀ ਮੌਤ ਦਾ ਕਾਰਨ ਬਣ ਜਾਂਦੀਆਂ ਹਨ। ਇਕ ਅਨੁਮਾਨ 

ਗਿਆਨਪੀਠ ਸਨਮਾਨ ਜੇਤੂ ਬੰਗਲਾ ਲੇਖਿਕਾ

Posted On March - 5 - 2011 Comments Off on ਗਿਆਨਪੀਠ ਸਨਮਾਨ ਜੇਤੂ ਬੰਗਲਾ ਲੇਖਿਕਾ
ਮਾਨਵੀ ਵਿਰਸੇ ਦਾ ਮਾਣ ਉਸ ਦਾ ਕਹਿਣਾ ਸੀ, ‘ਮੈਂ ਤਾਂ ਸਰਸਵਤੀ ਦੀ ਸਟੈਨੋ ਹਾਂ।’ ਇਸ ਕਥਨ ਦੀ ਪੌੜਤਾ ਉਸ ਵੱਲੋਂ ਰਚਿਤ ਲਗਭਗ 200 ਪੁਸਤਕਾਂ ਨੇ ਕੀਤੀ ਜਿਨ੍ਹਾਂ ਵਿੱਚੋਂ ਬਹੁਤੀਆਂ ਦਾ ਅਨੁਵਾਦ ਭਾਰਤ ਦੀਆਂ ਕਈ ਭਾਸ਼ਾਵਾਂ ਵਿੱਚ ਹੋ ਚੁੱਕਾ ਹੈ।  ਬੰਗਲਾ ਲੇਖਿਕਾ ਆਸ਼ਾਪੂਰਨਾ ਦੇਵੀ ਗ੍ਰਹਿਸਥ ਜੀਵਨ ਦੀਆਂ ਸਾਰੀਆਂ ਜ਼ਿੰਮੇਵਾਰੀਆਂ ਨਿਭਾਉਂਦਿਆਂ ਜਦੋਂ ਵੀ ਮੌਕਾ ਮਿਲਦਾ, ਉਹ ਲਿਖਣ ’ਚ ਲੀਨ ਰਹਿੰਦੀ। ਉਸ ਦਾ ਜਨਮ 8 ਜਨਵਰੀ, 1909 ਨੂੰ ਕਲਕੱਤੇ ਦੇ ਪੜ੍ਹੇ-ਲਿਖੇ ਪਰਿਵਾਰ ਵਿੱਚ ਹੋਇਆ ਸੀ ਪਰ ਉਸ ਨੂੰ ਸਕੂਲ-ਕਾਲਜ 

ਔਰਤ ਮਰਦ ਦੀ ਹਮਸਫ਼ਰ

Posted On March - 5 - 2011 Comments Off on ਔਰਤ ਮਰਦ ਦੀ ਹਮਸਫ਼ਰ
ਮਨਮੋਹਨ ਕੌਰ ਇਤਿਹਾਸ ਵਿੱਚ ਪੜ੍ਹਿਆ ਸੀ ਇਸਤਰੀ ਬਹਾਦਰ ਹੈ। ਸ਼ਾਸਤਰਾਂ ਵਿੱਚ ਪੜ੍ਹਿਆ ਸੀ ਕਿ ਇਸਤਰੀ ਮਮਤਾਮਈ ਹੈ। ਮਹਿਸੂਸ ਕੀਤਾ ਇਸਤਰੀ ਆਪਣੇ ਆਪ ਨੂੰ ਹਰ ਘਾੜਤ ਵਿੱਚ ਢਾਲਣ ਵਾਲੀ ਹੈ। ਫਿਰ ਵੀ ਆਸ-ਪਾਸ ਕਿਹੋ ਜਿਹੀ ਆਵਾਜ਼ ਹੈ ਜੋ ਇਸਤਰੀ ਨੂੰ ਨਿੰਦਦੀ ਜਾ ਰਹੀ ਹੈ। ਅੱਜ ਨਹੀਂ ਸਗੋਂ ਯੁੱਗਾਂ ਯੁਗਾਂਤਰਾਂ ਤੋਂ ਔਰਤ ਨੂੰ ਨੀਵਾਂ ਦਿਖਾਇਆ ਗਿਆ ਹੈ। ਭਾਵੇਂ ਪੂਜਾ ਇਸ ਦੀ ਹੀ ਹੁੰਦੀ ਹੋਈ ਹੋਵੇ ਕੋਈ ਗੱਲ ਜ਼ਰੂਰ ਹੈ ਕੋਈ ਥੁੜ ਜ਼ਰੂਰ ਹੈ। ਦੂਸਰੀ ਤਰਫ ਮਰਦ ਔਰਤ ਤੋਂ ਬਿਨਾਂ ਰਹਿ ਵੀ ਨਹੀਂ ਸਕਦਾ। 

ਭਾਰਤੀ ਮੂਲ ਦੀ ਪਹਿਲੀ ਗਵਰਨਰ

Posted On March - 5 - 2011 Comments Off on ਭਾਰਤੀ ਮੂਲ ਦੀ ਪਹਿਲੀ ਗਵਰਨਰ
ਨਿੱਕੀ ਹੈਲੀ ਨਿੱਕੀ ਹੈਲੀ ਰੰਧਾਵਾ 39 ਵਰ੍ਹਿਆਂ ਦੀ ਭਾਰਤੀ ਮੂਲ ਦੀ ਪਹਿਲੀ ਅਜਿਹੀ ਔਰਤ ਹੈ ਜੋ ਅਮਰੀਕਾ ਦੇ ਸਾਊਥ ਕੈਰੋਲੀਨਾ ਸਟੇਟ ਦੀ ਗਵਰਨਰ ਚੁਣੀ ਗਈ। ਇਸ ਤੋਂ ਪਹਿਲਾਂ ਸਿਰਫ ਬੌਬੀ ਜਿੰਦਲ (ਜੱਦੀ ਵਾਸੀ ਮਲੇਰਕੋਟਲਾ, ਜ਼ਿਲ੍ਹਾ ਸੰਗਰੂਰ) ਹੀ ਲੀਸੀਆਨਾ ਸਟੇਟ (ਅਮਰੀਕਾ) ਦੇ 2007 ਵਿੱਚ ਗਵਰਨਰ ਚੁਣੇ ਗਏ ਸਨ। ਨਿੱਕੀ ਹੈਲੀ ਦਾ ਅਸਲੀ ਨਾਂ ਨਿਮਰਤਾ ਕੌਰ ਹੈ। ਉਸ ਦੇ ਪਿਤਾ  ਅਜੀਤ ਸਿੰਘ ਰੰਧਾਵਾ ਤੇ ਮਾਤਾ ਰਾਜ ਕੌਰ ਹਨ। ਇਨ੍ਹਾਂ ਦਾ ਜੱਦੀ ਪਿੰਡ ਰਣ ਸਿੰਘ (ਜ਼ਿਲ੍ਹਾ ਤਰਨ ਤਾਰਨ) ਹੈ ਜਿੱਥੇ ਅਜੀਤ 

ਪ੍ਰੀਖਿਆ ਪ੍ਰਤੀ ਮਾਪਿਆਂ ਦੀ ਜ਼ਿੰਮੇਵਾਰੀ

Posted On February - 26 - 2011 Comments Off on ਪ੍ਰੀਖਿਆ ਪ੍ਰਤੀ ਮਾਪਿਆਂ ਦੀ ਜ਼ਿੰਮੇਵਾਰੀ
ਹਰਦਿਆਲ ਸਿੰਘ ਔਲਖ ਸਾਲਾਨਾ ਪ੍ਰੀਖਿਆਵਾਂ ਜਿਉਂ ਜਿਉਂ ਨਜ਼ਦੀਕ ਆ ਰਹੀਆਂ ਹਨ, ਵਿਦਿਆਰਥੀਆਂ ਅੰਦਰ ਘਬਰਾਹਟ ਤੇ ਪ੍ਰੇਸ਼ਾਨੀ ਦਾ ਹੋਣਾ ਸੁਭਾਵਿਕ ਹੀ ਹੈ। ਉਹ ਪੜ੍ਹਨ ਲਈ ਕਦੇ ਕਿਸੇ ਵਿਸ਼ੇ ਦੀ ਪੁਸਤਕ ਚੁੱਕਦੇ ਹਨ ਤੇ ਕਦੇ ਦੂਸਰੇ ਵਿਸ਼ੇ ਦੀ। ਉਨ੍ਹਾਂ ਨੂੰ ਸਮਝ ਨਹੀਂ ਪੈਂਦੀ ਕਿ ਉਹ ਪ੍ਰੀਖਿਆ ਦੀ ਤਿਆਰੀ ਕਿਵੇਂ ਆਰੰਭ ਕਰਨ। ਪ੍ਰੀਖਿਆ ਦੀ ਤਿਆਰੀ ਦੌਰਾਨ ਡਰ ਕਾਰਨ ਉਸ ਨੂੰ ਇਸ ਤਰ੍ਹਾਂ ਪ੍ਰਤੀਤ ਹੋਣ ਲੱਗਦਾ ਹੈ ਕਿ ਜਿਵੇਂ ਕਿ ਉਹ ਸਭ ਕੁਝ ਭੁੱਲ ਬੈਠਾ ਹੋਵੇ। ਇਹ ਉਸ ਦੀ ਮਨ ਦੀ ਚੰਚਲਤਾ ਦਾ ਪ੍ਰਤੀਕ 

ਕਿਰਾਨਾ ਘਰਾਣੇ ਦੀ ਮਹਾਨ ਗਾਇਕਾ

Posted On February - 26 - 2011 Comments Off on ਕਿਰਾਨਾ ਘਰਾਣੇ ਦੀ ਮਹਾਨ ਗਾਇਕਾ
ਮਾਨਵੀ ਵਿਰਸੇ ਦਾ ਮਾਣ ਭਾਰਤੀ ਸ਼ਾਸਤਰੀ ਸੰਗੀਤ ਦੀ ਗੱਲ ਹੋਵੇ ਤੇ ਕਿਰਾਨਾ ਘਰਾਣੇ ਦਾ ਜ਼ਿਕਰ ਨਾ ਹੋਵੇ ਤਾਂ ਇਹ ਕਿਰਾਨਾ ਘਰਾਣੇ ਨਾਲ ਅਨਿਆ ਹੋਵੇਗਾ। ਕਿਰਾਨਾ ਘਰਾਣਾ ਆਪਣੇ ਅਜ਼ੀਮ ਫ਼ਨਕਾਰਾਂ ਕਰਕੇ ਬੜਾ ਮਸ਼ਹੂਰ ਹੈ। ਇਸ ਘਰਾਣੇ ਨੂੰ ਔਰਤਾਂ ਦੀ ਦੇਣ ਦੀ ਗੱਲ ਕਰੀਏ ਤਾਂ ਗੰਗੂਬਾਈ ਵਰਗੀਆਂ ਸ਼ਖ਼ਸੀਅਤਾਂ ਨੇ ਹੀ ਇਸ ਨੂੰ ‘ਕਿਰਾਨਾ ਘਰਾਣਾ’ ਬਣਾਇਆ। ਗੰਗੂਬਾਈ ਦਾ ਜਨਮ ਕਰਨਾਟਕ ਦੇ ਧਾਰਵਾੜ ਜ਼ਿਲ੍ਹੇ ਵਿੱਚ ਦੇਵਦਾਸੀ ਪਰੰਪਰਾ ਵਾਲੇ ਪਰਿਵਾਰ ਵਿੱਚ 5 ਮਾਰਚ, 1913 ਨੂੰ ਹੋਇਆ। ਪਿੰਡ ਹੰਗਲ ਦੀ ਰਹਿਣ 

ਬੱਚਿਆਂ ਨਾਲ ਖਰੀਦਦਾਰੀ

Posted On February - 26 - 2011 Comments Off on ਬੱਚਿਆਂ ਨਾਲ ਖਰੀਦਦਾਰੀ
ਪਤਵੰਤ ਕੌਰ ਸੇਖੋਂ ਖਰੀਦਦਾਰੀ ਲਈ ਜਾਂਦੇ ਸਮੇਂ ਕਈ ਮਾਪੇ ਬੱਚਿਆਂ ਨੂੰ ਨਾਲ ਲੈ ਜਾਣ ਤੋਂ ਕਤਰਾਉਂਦੇ ਹਨ ਅਤੇ ਉਨ੍ਹਾਂ ਨੂੰ ਬਾਜ਼ਾਰ ਤੋਂ ਦੂਰ ਹੀ ਰੱਖਣ ਦੀ ਕੋਸ਼ਿਸ਼ ਕਰਦੇ ਹਨ ਜੇ ਘਰੇ ਕੋਈ ਸਾਂਭਣ ਵਾਲਾ ਨਾ ਹੋਵੇ ਤਾਂ ਉਹ ਮੰਮੀ-ਪਾਪਾ ਨਾਲ ਜ਼ਰੂਰ ਜਾਂਦੇ ਹਨ। ਉਨ੍ਹਾਂ ਦੇ ਰੋਣ ਨੂੰ ਕਾਬੂ ਕਰਨ ਲਈ ਹੇਠ ਲਿਖੇ ਕੁਝ ਨੁਕਤੇ ਅਪਣਾਏ ਜਾ ਸਕਦੇ ਹਨ। 1. ਜਿੱਥੋਂ ਤੱਕ ਹੋ ਸਕੇ ਆਪਣੇ ਬੱਚੇ ਨੂੰ ਜ਼ਰੂਰ ਦੱਸੋ ਕਿ ਬਾਜ਼ਾਰ ਵਿੱਚ ਕੀ ਮੰਗਣਾ ਹੈ, ਕੀ ਨਹੀਂ। ਤੁਰਨ ਤੋਂ ਪਹਿਲਾਂ ਬੱਚੇ ਨੂੰ ਦੱਸੋ ਕਿ ਕਿੱਥੇ 

ਪਰਿਵਾਰਕ ਰਿਸ਼ਤਿਆਂ ਦੇ ਧਰਮ-ਸੰਕਟ

Posted On February - 26 - 2011 Comments Off on ਪਰਿਵਾਰਕ ਰਿਸ਼ਤਿਆਂ ਦੇ ਧਰਮ-ਸੰਕਟ
ਪ੍ਰਵੇਸ਼ ਸ਼ਰਮਾ ਹੋਰ ਗੱਲਾਂ ਕਰਨ ਤੋਂ ਪਹਿਲਾਂ ਇਹ ਸਪੱਸ਼ਟ ਕਰ ਦੇਣਾ ਮੁਨਾਸਬ ਹੋਵੇਗਾ ਕਿ ਸਿਰਲੇਖ ਵਿਚਲੇ ਸ਼ਬਦ ‘ਧਰਮ-ਸੰਕਟ’ ਤੋਂ ਮੁਰਾਦ ਇਥੇ ਸਿਰਫ ਮਾਨਸਿਕ ਦੁਬਿਧਾ ਤੋਂ ਹੈ। ਧਰਮ ਦਾ ਇਸ ਵਿੱਚ ਕੋਈ ਲਾਗਾ-ਦੇਗਾ ਨਹੀਂ ਬਿਲਕੁਲ ਉਵੇਂ ਜਿਵੇਂ ‘ਧਰਮ-ਪਤਨੀ’ ਸ਼ਬਦ ਵਿੱਚੋਂ ਜੇ ‘ਧਰਮ’ ਨੂੰ ਮਨਫੀ ਵੀ ਕਰ ਦੇਈਏ ਤਾਂ ਵੀ ਪਤਨੀ ਅਸਲੀ ਹੀ ਰਹਿੰਦੀ ਹੈ ਧਰਮ-ਭਾਈ ਜਾਂ ਧਰਮ-ਭੈਣ ਦੀ ਤਰਜ਼ ’ਤੇ ਸਕੇ ਰਿਸ਼ਤੇ ਦਾ ਵਿਕਲਪ ਨਹੀਂ ਬਣਦੀ। ਖ਼ੈਰ ਰਿਸ਼ਤਾ ਕੋਈ ਵੀ ਹੋਵੇ ਉਸ ਵਿੱਚ ਕਬਜ਼ੇ ਦੀ ਥੋੜ੍ਹੀ ਬਹੁਤ ਭਾਵਨਾ 

ਲੋੜਵੰਦਾਂ ਦੀ ਮਾਂ ਮੇਰੀ ਕਲੱਬਵਾਲਾ ਯਾਦਵ

Posted On February - 19 - 2011 Comments Off on ਲੋੜਵੰਦਾਂ ਦੀ ਮਾਂ ਮੇਰੀ ਕਲੱਬਵਾਲਾ ਯਾਦਵ
ਮਾਨਵੀ ਵਿਰਸੇ ਦਾ ਮਾਣ ਗਰੀਬ ਅਤੇ ਬੇਵਸ ਲੋਕਾਂ ਦੀ ਮਾਂ ਵਜੋਂ ਜਾਣੀ ਜਾਂਦੀ ਮੇਰੀ ਕਲੱਬਵਾਲਾ ਯਾਦਵ ਦਾ ਜਨਮ ਊਟੀ ਵਿੱਚ 1908 ਨੂੰ ਰੁਸਤਮ ਪਟੇਲ ਦੇ ਘਰ ਹੋਇਆ। ਮਦਰਾਸ ਸਰਕਾਰ ਵੱਲੋਂ ਮਦਰਾਸ ਰਾਜ ਵਿੱਚ ਮਦਰਾਸ ਨਿਯਮ ਪਰਿਸ਼ਦ (ਲੈਜਿਸਲੇਟਿਵ ਕਾਊਂਸਲ) ਦੀ ਮੁਖੀ ਬਣੀ ਮੇਰੀ ਕਲੱਬਵਾਲਾ ਅਜਿਹੀ ਪਹਿਲੀ ਔਰਤ ਸੀ ਜੋ ਮਦਰਾਸ ਦੀ ਪ੍ਰਧਾਨ ਹਾਕਮ ਰਹੀ। ਮੇਰੀ ਦੀ ਜ਼ਿੰਦਗੀ ਦਾ ਇਕੋ-ਇਕ ਮਕਸਦ ਸੀ, ਗ਼ਰੀਬ ਅਤੇ ਲੋੜਵੰਦਾਂ ਦੀ ਮਦਦ ਕਰਨਾ। ਮੇਰੀ ਨੂੰ ਸਮਾਜ ਭਲਾਈ ਲਈ ਬਣਾਈ ਕੌਮੀ ਪਰਿਸ਼ਦ ਵੱਲੋਂ ਚੰਗੀ ਸਮਾਜ 

ਪਿੰਡ ਦੀ ਚੌਕੀਦਾਰੀ ਔਰਤ ਸਪੁਰਦ

Posted On February - 19 - 2011 Comments Off on ਪਿੰਡ ਦੀ ਚੌਕੀਦਾਰੀ ਔਰਤ ਸਪੁਰਦ
ਇਕ ਹੱਥ ਡਾਂਗ ਤੇ ਦੂਜੇ ਹੱਥ ਬੈਟਰੀ ਫੜ ਕੇ ਜਦੋਂ ਹਨੇਰੀ ਰਾਤ ਨੂੰ ਸੰਤੋਖ ਕੌਰ ਜਾਗਦੇ ਰਹੋ ਦਾ ਹੋਕਾ ਬੁਲੰਦ ਕਰਦੀ ਹੈ ਤਾਂ ਸਮੁੱਚਾ ਪਿੰਡ ਸੁਰੱਖਿਅਤ ਹੋ ਜਾਂਦਾ ਹੈ। ਜ਼ਿਲ੍ਹਾ ਨਵਾਂ ਸ਼ਹਿਰ ਦੇ ਕਸਬੇ ਬਹਿਰਾਮ ਨਜ਼ਦੀਕ ਪਿੰਡ ਨੂਰਪੁਰ ਦੀ ਇਹ ਔਰਤ ਆਪਣੇ ਪਿੰਡ ਦੀ ਪੂਰੀ ਧੜੱਲੇ ਨਾਲ ਚੌਕੀਦਾਰੀ ਕਰਕੇ ਨਾਰੀ ਸ਼ਕਤੀਕਰਨ ਵਜੋਂ ਅਹਿਮ ਉਦਾਹਰਣ ਸਾਬਤ ਹੋਈ ਹੈ। 48 ਸਾਲ ਤੱਕ ਦੇ ਜੀਵਨ ਸਫ਼ਰ ਵਿੱਚ ਚੌਕੀਦਾਰ ਦੀਆਂ ਸੇਵਾਵਾਂ ਨਿਭਾ ਕੇ ਉਹ ਹਿੰਮਤ ਤੇ ਉਤਸ਼ਾਹ ਦਾ ਬਰਾਬਰ ਪ੍ਰਮਾਣ ਦੇ ਰਹੀ ਹੈ। ਬੀਬੀ ਸੰਤੋਖ 

ਘਰੇਲੂ ਦਵਾਈ ਅਦਰਕ

Posted On February - 19 - 2011 Comments Off on ਘਰੇਲੂ ਦਵਾਈ ਅਦਰਕ
ਅਦਰਕ ਸੁਆਣੀਆਂ ਦੀਆਂ ਰਸੋਈਆਂ ਵਿਚ ਸਿਰਫ ਤੜਕਿਆਂ ਦਾ ਹੀ ਸ਼ਿੰਗਾਰ ਨਹੀਂ ਹੈ ਸਗੋਂ ਇਹ ਕਈ ਬਿਮਾਰੀਆਂ ਦਾ ਇਲਾਜ ਵੀ ਹੈ। ਅਦਰਕ ਦਾ ਅਸਲ ਬਨਸਪਤੀ ਨਾਮ ਜ਼ਿਜੀਬੇਰਓਫਿਫ ਚਿਨਾਲੇ ਰੋਸਕੋ ਹੈ। ਇਸ ਦਾ ਨਾਮ ਅੰਗਰੇਜ਼ੀ ਵਿਚ ‘ਜਿੰਜਰ’ ਹੈ ਜਿਸ ਦੀ ਖੇਤੀ ਉਨ੍ਹਾਂ ਪਹਾੜੀ ਇਲਾਕਿਆਂ ਵਿਚ ਹੁੰਦੀ ਹੈ ਜਿਨ੍ਹਾਂ ਪਹਾੜਾਂ ਦੀ ਮਿੱਟੀ ਕੰਕਰੀਟ ਵਾਲੀ ਹੁੰਦੀ ਹੈ। ਸ਼ਿਵਾਲਿਕ ਦੀਆਂ ਪਹਾੜੀਆਂ ਵਿਚ ਸਭ ਤੋਂ ਵੱਧ ਅਦਰਕ ਦੀ ਖੇਤੀ ਹਰਿਆਣਾ ਦੇ ਇੱਕੋ ਇਕ ਪਹਾੜੀ ਇਲਾਕੇ ਮੋਰਨੀ ਵਿਚ ਹੁੰਦੀ ਹੈ। ਵੈਸੇ ਹਿਮਾਚਲ 

ਵਿਆਹ ਮੌਕੇ ਰਹੋ ਸਾਵਧਾਨ

Posted On February - 19 - 2011 Comments Off on ਵਿਆਹ ਮੌਕੇ ਰਹੋ ਸਾਵਧਾਨ
ਹਰਦਿਆਲ ਸਿੰਘ ਔਲਖ ਅੱਜ-ਕੱਲ੍ਹ ਵਿਆਹਾਂ ਦਾ ਜ਼ੋਰ ਹੈ, ਇਸ ਲਈ ਹਰੇਕ ਵਿਅਕਤੀ ਆਪਣੇ ਲੜਕੇ ਜਾਂ ਲੜਕੀ ਦਾ ਵਿਆਹ ਧੂਮਧਾਮ ਨਾਲ ਕਰਨਾ ਚਾਹੁੰਦਾ ਹੈ। ਇਹ ਵੇਖਣ ਵਿੱਚ ਆਉਂਦਾ ਹੈ ਕਿ ਲੜਕੇ ਵਾਲੇ ਲੜਕੀ ਵਾਲੇ ਪਰਿਵਾਰ ਨੂੰ ਆਪਣੇ ਸ਼ਹਿਰ ’ਚ ਬੁਲਾਉਂਦੇ ਹਨ। ਕਈ ਲੜਕੇ ਵਾਲੇ ਲੜਕੀ ਦੇ ਸ਼ਹਿਰ ਬਰਾਤ ਲੈ ਕੇ ਆਉਂਦੇ ਹਨ, ਭਾਵੇਂ ਸਥਿਤੀ ਕੋਈ ਹੋਵੇ, ਵਿਆਹ ਵਾਲੇ ਪਰਿਵਾਰ ਨੂੰ ਘਰ ਵਿੱਚ ਸਾਵਧਾਨ ਰਹਿਣਾ ਚਾਹੀਦਾ ਹੈ। ਹਰੇਕ ਪਰਿਵਾਰ ਦੀ ਇੱਛਾ ਹੁੰਦੀ ਹੈ ਕਿ ਵਿਆਹ ਖੁਸ਼ੀ-ਖੁਸ਼ੀ ਸੰਪੰਨ ਹੋ ਜਾਵੇ। ਤੁਹਾਡੇ 

ਮੁੰਡੇ-ਕੁੜੀ ਵਿਚ ਵਿਤਕਰਾ ਕਿਉਂ?

Posted On February - 12 - 2011 Comments Off on ਮੁੰਡੇ-ਕੁੜੀ ਵਿਚ ਵਿਤਕਰਾ ਕਿਉਂ?
ਅਜੋਕੇ ਸਮੇਂ ਵਿਚ ਕਈ ਵਿਗਿਆਪਨ ਜਿਵੇਂ ‘ਲੜਕਾ ਲੜਕੀ ਇਕ ਸਮਾਨ’, ‘ਜੀਵਨ ਦੇ ਪਤੀ-ਪਤਨੀ ਬਰਾਬਰ ਦੇ ਦੋ ਪਹੀਏ’ ਦੇ ਦਾਅਵੇ ਕੀਤੇ ਜਾਂਦੇ ਹਨ। ਕੀ ਇਹ ਵਿਗਿਆਪਨ ਸੱਚ ਹਨ? ਉੱਤਰ ਨਾ ਵਿਚ ਹੋਵੇਗਾ। ਅੱਜ ਵੀ ਸਾਡੇ ਸਮਾਜ ਵਿਚ ਕੁੜੀ ਦੇ ਜੰਮਣ ’ਤੇ ਉਨੀ ਖੁਸ਼ੀ ਨਹੀਂ ਮਨਾਈ ਜਾਂਦੀ ਜਿੰਨੀ ਕਿ ਮੁੰਡਾ ਜੰਮਣ ’ਤੇ ਮਨਾਈ ਜਾਂਦੀ ਹੈ। ਮੁੰਡੇ ਦੇ ਜੰਮਣ ’ਤੇ ਪੂਰਾ ਪਰਿਵਾਰ ਖੁਸ਼ੀ ਨਾਲ ਝੂਮ ਉਠਦਾ ਹੈ। ਉਨ੍ਹਾਂ ਦੀ ਖੁਸ਼ੀ ਦਾ ਕੋਈ ਠਿਕਾਣਾ ਨਹੀਂ ਹੁੰਦਾ। ਅੱਜ ਵੀ ਕਈ ਪਰਿਵਾਰਾਂ ਵਿਚ ਜਿਨ੍ਹਾਂ ਦੇ ਦੋ ਕੁੜੀਆਂ 

ਪਹਿਲੀ ਮਹਿਲਾ ਕਰੀਅਰ ਰਾਜਦੂਤ

Posted On February - 12 - 2011 Comments Off on ਪਹਿਲੀ ਮਹਿਲਾ ਕਰੀਅਰ ਰਾਜਦੂਤ
ਮਾਨਵੀ ਵਿਰਸੇ ਦਾ ਮਾਣ ਅੱਜ ਵੀ ਭਾਰਤ ਦੀ ਭੂਮੀ ’ਤੇ ਬਹੁਤਿਆਂ ਘਰਾਂ ਵਿੱਚ ਮਾਪਿਆਂ ਵੱਲੋਂ ਆਪਣੇ ਧੀਆਂ-ਪੁੱਤਾਂ ਦੀ ਪਰਵਰਿਸ਼ ਇਕਸਾਰ ਨਹੀਂ ਕੀਤੀ ਜਾਂਦੀ। ਜਿਹੜੇ ਮਾਪੇ ਆਪਣੀ ਔਲਾਦ ਦੇ ਸਰਬਪੱਖੀ ਵਿਕਾਸ ਲਈ ਪੂਰੇ ਮੌਕੇ ਉਪਲੱਬਧ ਕਰਾਉਂਦੇ ਹਨ, ਉਨ੍ਹਾਂ ਦੀਆਂ ਧੀਆਂ ਵੀ ਘਰ ਦੀ ਚਾਰਦੀਵਾਰੀ ਤੋਂ ਬਾਹਰ ਨਿਕਲ ਕੇ ਪੁੱਤਾਂ ਤੋਂ ਵੀ ਵੱਧ ਮਿਹਨਤ ਕਰਕੇ ਹਰ ਖੇਤਰ ਵਿੱਚ ਆਪਣਾ ਨਾਂ ਚਮਕਾ ਰਹੀਆਂ ਹਨ।  ਮਰਦ ਪ੍ਰਧਾਨ ਦੇਸ਼ ਭਾਰਤ ਦੀ ਇਕ ਕੁਆਰੀ ਕੁੜੀ ਜੋ ਅਜਿਹੇ ਖੇਤਰ ਨੂੰ ਅਪਨਾਉਣ ਦਾ ਤਹੱਈਆ ਕਰ 

ਮਾਂ-ਬਾਪ ਵਾਲੇ ਫਰਜ਼ ਕਦੇ ਨਾ ਭੁੱਲੋ

Posted On February - 12 - 2011 Comments Off on ਮਾਂ-ਬਾਪ ਵਾਲੇ ਫਰਜ਼ ਕਦੇ ਨਾ ਭੁੱਲੋ
ਜਵਾਨ ਬੱਚਿਆਂ ਨਾਲ ਮਿੱਤਰਾਂ ਵਾਂਗ ਰਹੋ। ਉਨ੍ਹਾਂ ਨੂੰ ਸਮਾਂ ਦਿਓ। ਉਨ੍ਹਾਂ ਨਾਲ ਬੈਠੋ-ਉਠੋ। ਉਨ੍ਹਾਂ ਨਾਲ ਗੱਲਾਂ ਕਰੋ। ਉਨ੍ਹਾਂ ਨਾਲ ਘੁੰਮੋ-ਫਿਰੋ। ਕਈ ਪੜ੍ਹੇ-ਲਿਖੇ ਲੋਕ ਇਸ ਤਰ੍ਹਾਂ ਦੀਆਂ ਸਲਾਹਾਂ ਦਿੰਦੇ ਸੁਣੇ ਜਾਂਦੇ ਹਨ। ਇਸ ਤਰ੍ਹਾਂ ਦੀਆਂ ਸਲਾਹਾਂ ਮਾੜੀਆਂ ਵੀ ਨਹੀਂ। ਵੱਡੇ ਬੱਚਿਆਂ ਨਾਲ ਤਾਨਾਸ਼ਾਹੀ ਵਾਲਾ ਵਤੀਰਾ ਠੀਕ ਵੀ ਨਹੀਂ ਹੁੰਦਾ। ਉਨ੍ਹਾਂ ਨਾਲ ਹਿਟਲਰ ਵਾਂਗ ਪੇਸ਼ ਆਉਣਾ ਜਾਇਜ਼ ਨਹੀਂ ਹੁੰਦਾ ਪਰ ਬੱਚਿਆਂ ਅਤੇ ਮਾਪਿਆਂ ਵਿਚਕਾਰ ਇਕ ਵਿੱਥ ਹੋਣੀ ਵੀ ਜ਼ਰੂਰੀ ਹੈ। ਉਨ੍ਹਾਂ 

ਤੰਦੁਰਸਤ ਬੇਬੇ

Posted On February - 12 - 2011 Comments Off on ਤੰਦੁਰਸਤ ਬੇਬੇ
ਸ਼ਿਵਾਲਿਕ ਦੀਆਂ ਪਹਾੜੀਆਂ ਦੀ ਗੋਦ ਵਿਚ ਵਸੇ ਹੋਏ ਪਿੰਡ ਸੂੰਕ (ਮੁਹਾਲੀ) ਵਿਖੇ ਕਰੀਬ 105 ਸਾਲ ਦੀ ਉਮਰ ਵਾਲੀ ਬਜ਼ੁਰਗ ‘ਬਸੰਤੀ’ ਅਜੇ ਤੰਦਰੁਸਤ ਹੈ। ਉਸ ਨੂੰ ਹੁਣ ਘੱਟ ਸੁਣਾਈ ਦਿੰਦਾ ਹੈ। ਪਰ ਨਜ਼ਰ ਲਗਪਗ ਠੀਕ-ਠਾਕ ਹੈ। ਸੋਟੀ ਦੇ ਸਹਾਰੇ ਉਹ ਅੱਧਾ ਕਿਲੋਮੀਟਰ ਤੱਕ ਤੁਰ ਵੀ ਲੈਂਦੀ ਹੈ। ਬਜ਼ੁਰਗ ਮਾਤਾ ਦੇ ਸਰੀਰ, ਹੱਥਾਂ ਤੇ ਮੂੰਹ ਉਤੇ ਭਾਵੇਂ ਉਮਰ ਦੇ ਹਿਸਾਬ ਨਾਲ ਝੁਰੜੀਆਂ ਪੈ ਗਈਆਂ ਹਨ ਪਰ ਉਸ ਦੀ ਆਵਾਜ਼ ਇਕਦਮ ਜਵਾਨਾਂ ਦਾ ਭੁਲੇਖਾ ਪਾਉਂਦੀ ਹੈ। ਉਨ੍ਹਾਂ ਦੱਸਿਆ ਕਿ ਉਸ ਦਾ ਵਿਆਹ ਭਾਵੇਂ ਬਹੁਤ ਛੋਟੀ 
Available on Android app iOS app
Powered by : Mediology Software Pvt Ltd.