ਸ਼ੈਲਰ ਮਾਲਕਾਂ ਵੱਲੋਂ ਜੀਰੀ ਸਟੋਰ ਕਰਨ ਤੋਂ ਇਨਕਾਰ !    ਮਾਮਲਾ ਕਰਨਲ ਜ਼ਾਹਿਰ ਦੀ ਗੁੰਮਸ਼ੁਦਗੀ ਦਾ... !    ਲੋਕਾਂ ’ਤੇ ਹਾਵੀ ਹੋ ਰਿਹਾ ਤੰਤਰ !    ਇਹ ਆਕਾਸ਼ਵਾਣੀ ਹੈ, ਤੁਹਾਨੂੰ ਗਰਮੀ ਕਿਉਂ ਚੜ੍ਹੀ ਹੋਈ ਹੈ? !    ਸੁੰਨਾ ਹੋਇਆ ਬਾਬਲ ਦਾ ਵਿਹੜਾ, ਬੂਹਿਆਂ ਨੂੰ ਜਿੰਦਰੇ ਵੱਜੇ !    ਤਿੰਨ ਮਾਓਵਾਦੀ ਹਲਾਕ !    ਪਾਕਿ ’ਚ ਹਾਦਸਾ, 26 ਹਲਾਕ !    ਜ਼ੀਰਕਪੁਰ ਦੀਆਂ ਸੜਕਾਂ ਹੋਈਆਂ ਜਾਮ !    ਹਰਿਆਣਾ ਵਾਤਾਵਰਨ ਸੁਰੱਖਿਆ ਫਾਊਂਡੇਸ਼ਨ ਕਾਇਮ !    ਮੁੰਬਈ ਦੀਆਂ ਸੰਗਤਾਂ ਨੇ ਕੌਮਾਂਤਰੀ ਨਗਰ ਕੀਰਤਨ ਦੇ ਦਰਸ਼ਨ ਕੀਤੇ !    

ਬਾਲ ਫੁਲਵਾੜੀ › ›

Featured Posts
ਮੋਮੋ ਸਾਹਿਬ

ਮੋਮੋ ਸਾਹਿਬ

ਬਾਲ ਕਹਾਣੀ ਬਲਰਾਜ ‘ਧਾਰੀਵਾਲ’ ਇਕ ਵਾਰੀ ਦੀ ਗੱਲ ਹੈ ਕਿ ਦੋ ਖਰਗੋਸ਼ ਸਨ। ਇਕ ਦਾ ਨਾਮ ਬੰਨੀ ਤੇ ਦੂਸਰੇ ਦਾ ਨਾਮ ਸੀ ਮੋਮੋ। ਉਹ ਬਹੁਤਾ ਖੇਤਾਂ ’ਚ ਹੀ ਰਹਿੰਦੇ ਤੇ ਇੱਧਰ ਉੱਧਰ ਦੌੜਦੇ, ਛਾਲਾਂ ਮਾਰਦੇ ਬਹੁਤ ਪਿਆਰੇ ਲੱਗਦੇ। ਉਹ ਸਾਰਾ ਦਿਨ ਉੱਥੋਂ ਕੁਝ ਨਾ ਕੁਝ ਖਾਂਦੇ ਹੀ ਰਹਿੰਦੇ, ਕਦੀ ਘਾਹ, ਕਦੀ ਪੱਠੇ ...

Read More

ਬਾਲ ਕਿਆਰੀ

ਬਾਲ ਕਿਆਰੀ

ਪਾਰਕ ਪਾਪਾ ਜੀ, ਪਾਰਕ ਨੂੰ ਚੱਲੀਏ ਮੇਰੀ ਪਸੰੰਦ ਦਾ ਝੂਲਾ ਮੱਲੀਏ। ਘੜੀ ’ਤੇ ਵੇਖੋ ਵੱਜ ਗਏੇ ਚਾਰ ਛੇਤੀ ਜ਼ਰਾ ਕੁ ਹੋਵੋ ਤਿਆਰ। ਲੇਟ ਜਾਣ ’ਤੇ ਮਿਲੇ ਨਾ ਵਾਰੀ ਝੂਲੇ ’ਤੇ ਭੀੜ ਹੋ ਜਾਂਦੀ ਭਾਰੀ। ਆਉਣਗੇ ਮੇਰੇ ਤਿੰਨੋਂ ਆੜੀ ਰੌਣਕ, ਰੋਮਾਂਚਕ ਤੇ ਤਿਵਾੜੀ। ਕਰੂੰਗਾ ਮੈਂ ਉੱਥੇ ਜਾ ਕੇ ਪੀਟੀ ਮੋਹੀ ਦੇ ਹੱਥ ’ਚ ਹੋਵੂ ਸੀਟੀ। ਅੱਧਾ ਘੰਟਾ ਕਰੂੰ ਦੱਬ ਕੇ ਸੈਰ ਪ੍ਰੈਕਟਿਸ ਨਾਲ ...

Read More

ਕਬੂਤਰ ਦਾ ਦੁੱਧ ਕੀ ਹੈ?

ਕਬੂਤਰ ਦਾ ਦੁੱਧ ਕੀ ਹੈ?

ਕਰਨੈਲ ਸਿੰਘ ਰਾਮਗੜ੍ਹ ਬੱਚਿਓ! ਕਬੂਤਰ ਦੁੱਧ ਵਰਗਾ ਠੋਸ ਕਣਾਂ ਦਾ ਅਰਧ ਤਰਲ ਪਦਾਰਥ ਪੈਦਾ ਕਰਦਾ ਹੈ ਜਿਸ ਨੂੰ ਕਬੂਤਰ ਦਾ ਦੁੱਧ ਕਹਿੰਦੇ ਹਨ। ਕਬੂਤਰ ਇਸ ਦੁੱਧ ਨੂੰ ਚੁੰਝ ਰਾਹੀਂ ਚੂਚੇ ਨੂੰ ਖਿਲਾਉਂਦੇ ਹਨ। ਇਹ ਦੁੱਧ ਚੂਚੇ ਦੇ ਵਿਕਾਸ ਅਤੇ ਵਾਧੇ ਲਈ ਜ਼ਰੂਰੀ ਹੁੰਦਾ ਹੈ। ਇਸ ਦੁੱਧ ਨੂੰ ਮਾਦਾ ਅਤੇ ਨਰ ਕਬੂਤਰ ...

Read More

ਕਿਸਾਨਾਂ ਦਾ ਮਿੱਤਰ ਕਾਲਾ ਬੁਜ਼ਾ

ਕਿਸਾਨਾਂ ਦਾ ਮਿੱਤਰ ਕਾਲਾ ਬੁਜ਼ਾ

ਗੁਰਮੀਤ ਸਿੰਘ* ਕਾਲਾ ਬੁਜ਼ਾ ਪੰਜਾਬ ਹਰਿਆਣਾ ਵਿਚ ਮਿਲਣ ਵਾਲਾ ਇਕ ਆਮ ਪੰਛੀ ਹੈ। ਇਸ ਨੂੰ ਪੰਜਾਬੀ ਵਿਚ ਕਾਲਾ ਬੁਜ਼ ਜਾਂ ਕਾਲਾ ਬੁਜ਼ਾ ਕਹਿੰਦੇ ਹਨ। ਹਿੰਦੀ ਵਿਚ ਕਰਾਂਕੂਲ ਕਾਲਾ ਬੁਜ਼ਾ ਅਤੇ ਅੰਗਰੇਜ਼ੀ ਵਿਚ ‘Red ‘Red naped ibis or Black Ibis ਕਹਿੰਦੇ ਹਨ। ਕਾਲਾ ਬੁਜ਼ਾ ਭਾਰਤੀ ਉਪ ਮਹਾਂਦੀਪ ਦੇ ਮੈਦਾਨੀ ਇਲਾਕਿਆਂ ਵਿਚ ਵਿਆਪਕ ...

Read More

ਗਲਹਿਰੀ ਦੇ ਬੱਚੇ

ਗਲਹਿਰੀ ਦੇ ਬੱਚੇ

ਬਾਲ ਕਹਾਣੀ ਓਮਕਾਰ ਸੂਦ ਫ਼ਰੀਦਾਬਾਦ ਪੰਕਜ ਦੀ ਉਮਰ ਅੱਠ ਸਾਲ ਦੀ ਸੀ। ਉਹ ਦੂਜੀ ਜਮਾਤ ਵਿਚ ਪੜ੍ਹਦਾ ਸੀ। ਪੜ੍ਹਨ ਵਿਚ ਹੁਸ਼ਿਆਰ ਤੇ ਬੋਲਚਾਲ ਵਿਚ ਵੀ ਸਿਆਣਾ ਮੁੰਡਾ ਸੀ। ਉਹ ਜਦੋਂ ਵੀ ਗੱਲ ਕਰਦਾ ਸੀ, ਬੜੀ ਸਿਆਣੀ ਤੇ ਮਿੱਠੀ ਆਵਾਜ਼ ਵਿਚ ਕਰਦਾ ਸੀ। ਕੁਝ ਦਿਨਾਂ ਤੋਂ ਉਨ੍ਹਾਂ ਦੇ ਘਰ ਮਿਸਤਰੀ ਲੱਗੇ ਹੋਏ ਸਨ। ਉਂਜ ...

Read More

ਬਾਲ ਕਿਆਰੀ

ਬਾਲ ਕਿਆਰੀ

ਬੋਹੜ ਬੋਹੜ ਬਰੋਟਾ ਬੜ ਬਰਗਦ, ਸਭ ਮੇਰੇ ਹੀ ਨਾਂ ਫਾਰਸ ਦੀ ਖਾੜੀ ਤੋਂ, ਮੈਂ ਇੱਥੇ ਆਇਆ ਹਾਂ। ਨੀਮ ਪਹਾੜੀ ਵਣਾਂ ਵਿਚ, ਮੈਦਾਨੀ ਵੀ ਉੱਗ ਆਉਂਦਾ ਚੌਕ ਚੁਰਸਤੇ ਹਰ ਕੋਈ, ਸੜਕਾਂ ਕੰਢੇ ਮੈਨੂੰ ਲਗਾਉਂਦਾ। ਤੀਹ ਮੀਟਰ ਕੱਦ ਮੇਰਾ, ਹੇਠਾਂ ਲਟਕਣ ਜੜਾਂ ਹਵਾਈ ਧਰਤੀ ਨੂੰ ਛੂਹ ਜਾਵਣ, ਅੰਦਰ ਧਸਦੀਆਂ ਦੇਣ ਦਿਖਾਈ। ਧੁੱਪਾਂ ਵਿਚ ਰਾਹਗੀਰ ਬੈਠਦੇ, ਦੇ ਕੇ ਜਾਣ ਦੁਆਵਾਂ ਪੱਤਿਆਂ ...

Read More

ਸ਼ਹਿਦ ਖਾਣ ਦਾ ਸ਼ੌਕੀਨ ਮਾਖੀ ਟੀਸਾ

ਸ਼ਹਿਦ ਖਾਣ ਦਾ ਸ਼ੌਕੀਨ ਮਾਖੀ ਟੀਸਾ

ਗੁਰਮੀਤ ਸਿੰਘ* ਕੁਦਰਤ ਨੇ ਸਾਨੂੰ ਵੰਨ ਸੁਵੰਨੇ ਪੰਛੀਆਂ ਦੀ ਦਾਤ ਬਖ਼ਸ਼ੀ ਹੈ। ਇਨ੍ਹਾਂ ਵਿਚੋਂ ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਵਿਚ ਮਿਲਣ ਵਾਲਾ ਇਕ ਪੰਛੀ ਮਾਖੀ ਟੀਸਾ ਹੈ, ਜਿਸ ਨੂੰ ਅੰਗਰੇਜ਼ੀ ਵਿਚ Crested or Oriental Honey Buzzard ਕਹਿੰਦੇ ਹਾਂ। ਹਿੰਦੀ ਵਿਚ ਇਸ ਨੂੰ ਮਧੂਬਾਜ਼ ਕਹਿੰਦੇ ਹਨ। ਜਿੱਥੇ ਕਿਤੇ ਮਖ਼ਿਆਲ (ਸ਼ਹਿਦ) ਦਾ ਛੱਤਾ ਹੋਵੇ, ...

Read More


 • ਮੋਮੋ ਸਾਹਿਬ
   Posted On September - 21 - 2019
  ਇਕ ਵਾਰੀ ਦੀ ਗੱਲ ਹੈ ਕਿ ਦੋ ਖਰਗੋਸ਼ ਸਨ। ਇਕ ਦਾ ਨਾਮ ਬੰਨੀ ਤੇ ਦੂਸਰੇ ਦਾ ਨਾਮ ਸੀ ਮੋਮੋ। ਉਹ....
 • ਕਿਸਾਨਾਂ ਦਾ ਮਿੱਤਰ ਕਾਲਾ ਬੁਜ਼ਾ
   Posted On September - 21 - 2019
  ਕਾਲਾ ਬੁਜ਼ਾ ਪੰਜਾਬ ਹਰਿਆਣਾ ਵਿਚ ਮਿਲਣ ਵਾਲਾ ਇਕ ਆਮ ਪੰਛੀ ਹੈ। ਇਸ ਨੂੰ ਪੰਜਾਬੀ ਵਿਚ ਕਾਲਾ ਬੁਜ਼ ਜਾਂ ਕਾਲਾ ਬੁਜ਼ਾ....
 • ਬਾਲ ਕਿਆਰੀ
   Posted On September - 21 - 2019
  ਪਾਪਾ ਜੀ, ਪਾਰਕ ਨੂੰ ਚੱਲੀਏ ਮੇਰੀ ਪਸੰੰਦ ਦਾ ਝੂਲਾ ਮੱਲੀਏ।....
 • ਕਬੂਤਰ ਦਾ ਦੁੱਧ ਕੀ ਹੈ?
   Posted On September - 21 - 2019
  ਬੱਚਿਓ! ਕਬੂਤਰ ਦੁੱਧ ਵਰਗਾ ਠੋਸ ਕਣਾਂ ਦਾ ਅਰਧ ਤਰਲ ਪਦਾਰਥ ਪੈਦਾ ਕਰਦਾ ਹੈ ਜਿਸ ਨੂੰ ਕਬੂਤਰ ਦਾ ਦੁੱਧ ਕਹਿੰਦੇ ਹਨ।....

ਬਾਲ ਕਿਆਰੀ

Posted On March - 16 - 2019 Comments Off on ਬਾਲ ਕਿਆਰੀ
ਟਿਮ ਟਿਮ ਚਮਕੇ ਨਿੱਕਾ ਤਾਰਾ ਲੱਗਦਾ ਮੈਨੂੰ ਬੜਾ ਪਿਆਰਾ ਬੜੀ ਹੈਰਾਨੀ ਨਾਲ ਮੈਂ ਤੱਕਾਂ ਅੰਬਰ ਦੇ ਵਿਚ ਹੀਰਾ ਨਿਆਰਾ। ....

ਸ਼ਹਿਦ ਖ਼ਰਾਬ ਕਿਉਂ ਨਹੀਂ ਹੁੰਦਾ?

Posted On March - 16 - 2019 Comments Off on ਸ਼ਹਿਦ ਖ਼ਰਾਬ ਕਿਉਂ ਨਹੀਂ ਹੁੰਦਾ?
ਬੱਚਿਓ! ਜੇ ਸ਼ਹਿਦ ਨੂੰ ਸੰਭਾਲ ਕੇ ਰੱਖਿਆ ਜਾਵੇ ਤਾਂ ਇਹ ਹਜ਼ਾਰਾਂ ਸਾਲਾਂ ਬਾਅਦ ਵੀ ਖ਼ਰਾਬ ਨਹੀਂ ਹੁੰਦਾ। ਇਸ ਵਿਚ ਅਜਿਹੇ ਗੁਣ ਹਨ ਜਿਹੜੇ ਇਸਨੂੰ ਖ਼ਰਾਬ ਹੋਣ ਤੋਂ ਬਚਾਉਂਦੇ ਹਨ। ਸ਼ਹਿਦ ਵਿਚ ਸ਼ੂਗਰ ਬਹੁਤ ਗਾੜ੍ਹੀ ਹੁੰਦੀ ਹੈ। ਇਸਦਾ ਗਾੜ੍ਹਾਪਨ ਬੈਕਟੀਰੀਆ ਅਤੇ ਉੱਲੀ ਦੇ ਸੈੱਲਾਂ ਵਿਚੋਂ ਪਾਣੀ ਨੂੰ ਬਾਹਰ ਕੱਢ ਦਿੰਦਾ ਹੈ ਜਿਸ ਕਾਰਨ ਉਹ ਮਰ ਜਾਂਦੇ ਹਨ। ਇਹ ਤੇਜ਼ਾਬੀ ਸੁਭਾਅ ਦਾ ਵੀ ਹੁੰਦਾ ਹੈ। ਇਸ ਵਿਚ ....

ਸੁਰੀਲੀ ਆਵਾਜ਼ ਦਾ ਮਾਲਕ ਤਿਲੀਅਰ

Posted On March - 16 - 2019 Comments Off on ਸੁਰੀਲੀ ਆਵਾਜ਼ ਦਾ ਮਾਲਕ ਤਿਲੀਅਰ
ਤਿਲੀਅਰ ਨੂੰ ਅੰਗਰੇਜ਼ੀ ਵਿਚ ‘ਸਟਾਰਲਿੰਗ’ ਕਿਹਾ ਜਾਂਦਾ ਹੈ। ਆਮ ਪਾਏ ਜਾਣ ਵਾਲੇ ਤਿਲੀਅਰ ਦੀਆਂ ਲਗਪਗ ਇਕ ਦਰਜਨ ਤੋਂ ਵੀ ਵੱਧ ਉਪ-ਪ੍ਰਜਾਤੀਆਂ ਹਨ। ਇਹ ਯੂਰੋਪ ਅਤੇ ਪੱਛਮੀ ਏਸ਼ੀਆ ਵਿਚ ਆਪਣੀ ਮੂਲ ਰੇਂਜ ਵਿਚ ਖੁੱਲ੍ਹੇ ਸਥਾਨਾਂ ਵਿਚ ਪ੍ਰਜਣਨ ਕਰਦੇ ਹਨ। ਇਹ ਪੰਛੀ ਦੱਖਣ ਅਤੇ ਪੱਛਮੀ ਯੂਰੋਪ ਅਤੇ ਦੱਖਣ-ਪੱਛਮੀ ਏਸ਼ੀਆ ਦਾ ਮੂਲ ਨਿਵਾਸੀ ਹੈ। ਇਹ ਪੰਜਾਬ ਵਿਚ ਪਰਵਾਸ ਕਰਨ ਵਾਲਾ ਪੰਛੀ ਹੈ। ....

ਕਲਾਕਾਰ ਬਣੀ ਰੋਬੋਟ

Posted On March - 16 - 2019 Comments Off on ਕਲਾਕਾਰ ਬਣੀ ਰੋਬੋਟ
ਕੀ ਰੋਬੋਟ ਵੀ ਰਚਨਾਤਮਕ ਹੋ ਸਕਦੇ ਹਨ ? ਜੀ ਹਾਂ। ਹੁਣ ਰੋਬੋਟ ਵੀ ਇਨਸਾਨ ਦੀ ਤਰ੍ਹਾਂ ਵਿਚਰ ਸਕਦੇ ਹਨ। ਆਓ ਮਿਲਦੇ ਹਾਂ ਅਜਿਹੀ ਹੀ ਪਹਿਲੀ ਮਨੁੱਖੀ ਰੋਬੋਟ ਕਲਾਕਾਰ ਨੂੰ। ਬ੍ਰਿਟਿਸ਼ ਆਰਟਸ ਇੰਜੀਨਿਅਰਿੰਗ ਕੰਪਨੀ ਨੇ ਮਸਨੂਈ ਖ਼ੂਫੀਆ ਤੰਤਰ ਦੀ ਵਰਤੋਂ ਕਰਕੇ ਅਜਿਹੀ ਮਨੁੱਖੀ ਔਰਤ ਰੋਬੋਟ ਤਿਆਰ ਕੀਤੀ ਹੈ ਜਿਹੜੀ ਕਿਸੇ ਵੀ ਇਨਸਾਨ ਦੀ ਤਸਵੀਰ ਬਣਾ ਸਕਦੀ ਹੈ। ਕੰਪਨੀ ਦਾ ਦਾਅਵਾ ਹੈ ਕਿ ਇਹ ਇਸ ਤਰ੍ਹਾਂ ਦੀ ....

ਆਓ, ਬਣਾਈਏ ਨਵੇਂ ਨਵੇਂ ਰੰਗ

Posted On March - 9 - 2019 Comments Off on ਆਓ, ਬਣਾਈਏ ਨਵੇਂ ਨਵੇਂ ਰੰਗ
ਬੱਚਿਓ! ਡਰਾਇੰਗ ਦੀ ਕਲਾਸ ਵਿਚ ਤੁਸੀਂ ਸਾਰੇ ਖ਼ੁਸ਼ ਹੁੰਦੇ ਹੋ ਕਿਉਂਕਿ ਤੁਹਾਨੂੰ ਪੂਰੀ ਖੁੱਲ੍ਹ ਹੁੰਦੀ ਹੈ। ਕੁਝ ਯਾਦ ਕਰਨਾ ਅਤੇ ਘੋਟਾ ਨਹੀਂ ਲਾਉਣਾ ਪੈਂਦਾ। ਕੋਈ ਬਹੁਤੀ ਗ਼ਲਤੀ ਵੀ ਨਹੀਂ ਹੁੰਦੀ। ਮਰਜ਼ੀ ਦੇ ਰੰਗ, ਮਰਜ਼ੀ ਦੇ ਚਿੱਤਰ ਅਤੇ ਰੰਗ-ਬਿਰੰਗੇ ਰੰਗ ਭਰਨ ਨਾਲ ਮਨ ਬੜਾ ਖ਼ੁਸ਼ ਹੁੰਦਾ ਹੈ। ਤੁਹਾਡੇ ਕੋਲ ਤਾਂ ਰੰਗ ਵੀ ਕਈ ਤਰ੍ਹਾਂ ਦੇ ਹੋਣਗੇ, ਮੋਮੀ ਰੰਗ (ਵੈਕਸ), ਪੇਸਟਲ, ਰੰਗਦਾਰ ਪੈਨਸਲਾਂ, ਪੋਸਟਰ ਰੰਗ, ਪਾਣੀ ਵਾਲੇ ....

ਝੂਠ ਦੀ ਆਦਤ

Posted On March - 9 - 2019 Comments Off on ਝੂਠ ਦੀ ਆਦਤ
ਬਹੁਤ ਪੁਰਾਣੀ ਗੱਲ ਹੈ, ਇਕ ਕਿਸਾਨ ਦੇ ਲੜਕੇ ਦੁਨੀ ਚੰਦ ਨੂੰ ਝੂਠ ਬੋਲਣ ਦੀ ਭੈੜੀ ਆਦਤ ਪੈ ਗਈ। ਉਹ ਗੱਲ-ਗੱਲ ’ਤੇ ਝੂਠ ਬੋਲਦਾ। ਜੇ ਕੋਈ ਉਸ ਤੋਂ ਝੂਠੀ ਗੱਲ ਦੀ ਸਫ਼ਾਈ ਮੰਗਦਾ ਤਾਂ ਉਹ ਪੈਰਾਂ ’ਤੇ ਪਾਣੀ ਨਾ ਪੈਣ ਦਿੰਦਾ। ਕਈ ਵਾਰ ਉਹ ਘਰੋਂ ਚੀਜ਼ਾਂ ਚੋਰੀ ਕਰ ਕੇ ਲੈ ਜਾਂਦਾ ਤੇ ਮਗਰੋਂ ਪੁੱਛਣ ’ਤੇ ਸਾਫ਼ ਮੁੱਕਰ ਜਾਂਦਾ ਕਿ ਮੈਂ ਤਾਂ ਘਰ ਦੀ ਕੋਈ ਚੀਜ਼ ਚੋਰੀ ....

ਦਲੇਰ ਪੰਛੀ ਲਗੜ

Posted On March - 9 - 2019 Comments Off on ਦਲੇਰ ਪੰਛੀ ਲਗੜ
ਲਗੜ ਫੈਲਕਨ ਸ਼ਿਕਾਰੀ ਪੰਛੀਆਂ ਵਿਚੋਂ ਇਕ ਦਲੇਰ ਪੰਛੀ ਹੈ। ਇਹ ਭਾਰਤ, ਉਪ-ਦੱਖਣੀ ਇਰਾਨ, ਦੱਖਣ-ਪੂਰਬੀ ਅਫ਼ਗਾਨਿਸਤਾਨ, ਪਾਕਿਸਤਾਨ, ਨੇਪਾਲ, ਭੂਟਾਨ, ਬੰਗਲਾ ਦੇਸ਼ ਅਤੇ ਪੱਛਮੀ ਮਿਆਂਮਾਰ ਵਿਚ ਮਿਲਦਾ ਹੈ। ਕਈ ਲੋਕ ਭੁਲੇਖੇ ਨਾਲ ਇਸ ਨੂੰ ਬਾਜ਼ ਸਮਝ ਬੈਠਦੇ ਹਨ। ਇਹ ਬਾਜ਼ ਨਾਲੋਂ ਆਕਾਰ ਵਿਚ ਛੋਟਾ ਅਤੇ ਸ਼ਿਕਰੇ ਨਾਲੋਂ ਥੋੜ੍ਹਾ ਜਿਹਾ ਵੱਡਾ ਹੁੰਦਾ ਹੈ। ਸਮੁੱਚੇ ਤੌਰ ’ਤੇ ਇਹ ਗਹਿਰੇ ਰੰਗ ਦਾ ਹੁੰਦਾ ਹੈ ਅਤੇ ਇਸ ਦੇ ਪੰਜਿਆਂ ’ਤੇ ਕਾਲੇ ....

ਬਾਲ ਕਿਆਰੀ

Posted On March - 9 - 2019 Comments Off on ਬਾਲ ਕਿਆਰੀ
ਤਾਂਗੇ ਨੂੰ ਨਹੀਂ ਜੁੜਦਾ ਮੈਨੂੰ ਹਰ ਕੋਈ ਘੋੜਾ ਕਹਿੰਦਾ ਮੈਂ ਦਰਿਆਵਾਂ ਵਿਚ ਰਹਿੰਦਾ। ਹਾਥੀ ਗੈਂਡੇ ਤੋਂ ਅਗਲਾ ਮੈਂ ਵੱਡਾ ਜੀਵ ਕਹਾਵਾਂ ਦਿਨੇ ਰਹਾਂ ਪਾਣੀ ਵਿਚ ਰਾਤੀਂ ਬਾਹਰ ਆ ਜਾਵਾਂ। ....

ਠੰਢ ’ਚ ਨਲਕੇ ਦਾ ਪਾਣੀ ਗਰਮ ਕਿਉਂ ਹੁੰਦਾ ਹੈ?

Posted On March - 9 - 2019 Comments Off on ਠੰਢ ’ਚ ਨਲਕੇ ਦਾ ਪਾਣੀ ਗਰਮ ਕਿਉਂ ਹੁੰਦਾ ਹੈ?
ਬੱਚਿਓ! ਧਰਤੀ ਦੀ ਡੂੰਘਾਈ ਵਿਚ ਬਾਹਰੀ ਤਾਪਮਾਨ ਵਿਚ ਤਬਦੀਲੀ ਦਾ ਪ੍ਰਭਾਵ ਬਹੁਤ ਘੱਟ ਗਤੀ ਨਾਲ ਪੈਂਦਾ ਹੈ। ਜੇ ਧਰਤੀ ਉੱਪਰ ਤਾਪਮਾਨ 35 ਡਿਗਰੀ ਤੋਂ 40 ਡਿਗਰੀ ਸੈਂਟੀਗ੍ਰੇਡ ਹੋ ਜਾਂਦਾ ਹੈ ਤਾਂ ਇਸ ਵਧੇ ਹੋਏ ਤਾਪਮਾਨ ਨੂੰ ਧਰਤੀ ਹੇਠਾਂ ਤਿੰਨ ਮੀਟਰ ਦੀ ਡੂੰਘਾਈ ਤਕ ਪਹੁੰਚਣ ਵਿਚ ਲਗਪਗ 76 ਦਿਨਾਂ ਦਾ ਸਮਾਂ ਲੱਗ ਜਾਵੇਗਾ। ਜੇ ਧਰਤੀ ਉੱਪਰ ਤਾਪਮਾਨ 35 ਡਿਗਰੀ ਤੋਂ ਘੱਟ ਕੇ 30 ਡਿਗਰੀ ਸੈਂਟੀਗ੍ਰੇਡ ਹੋ ....

ਪਰਖ

Posted On March - 3 - 2019 Comments Off on ਪਰਖ
ਜੰਗਲ ਵਿਚ ਰੁੱਖਾਂ ਦੇ ਇਕ ਝੁੰਡ ’ਤੇ ਬਹੁਤ ਸਾਰੀਆਂ ਚਿੜੀਆਂ ਰਹਿੰਦੀਆਂ ਸਨ। ਇਨ੍ਹਾਂ ਚਿੜੀਆਂ ਨੂੰ ਭੋਜਨ ਦੀ ਭਾਲ ਵਿਚ ਰੋਜ਼ਾਨਾ ਦੂਰ ਦੁਰਾਡੇ ਖੇਤਰਾਂ ਵਿਚ ਜਾਣਾ ਪੈਂਦਾ ਸੀ, ਜਿੱਥੇ ਫ਼ਸਲ ਹੁੰਦੀ ਸੀ, ਉਹ ਫ਼ਸਲਾਂ ਦੇ ਦਾਣਿਆਂ ਨੂੰ ਪੌਦਿਆਂ ਉੱਪਰੋਂ ਖਾ ਕੇ ਜਾਂ ਧਰਤੀ ਤੋਂ ਬਿਖਰੇ ਬੀਜਾਂ ਨੂੰ ਚੁਗ ਕੇ ਆਪਣਾ ਪੇਟ ਭਰਦੀਆਂ। ....

ਸੋਹਨ ਚਿੜੀ ਨੂੰ ਸੰਭਾਲਣ ਦਾ ਵੇਲਾ

Posted On March - 2 - 2019 Comments Off on ਸੋਹਨ ਚਿੜੀ ਨੂੰ ਸੰਭਾਲਣ ਦਾ ਵੇਲਾ
ਸੋਹਨ ਚਿੜੀ ਨੂੰ ਅੰਗਰੇਜ਼ੀ ਵਿਚ ‘ਗ੍ਰੇਟ ਇੰਡੀਅਨ ਬਸਟਰਡ’ ਕਹਿੰਦੇ ਹਨ। ਇਹ ਵੱਡਾ ਪੰਛੀ ਹੈ ਜੋ ਰਾਜਸਥਾਨ ਅਤੇ ਪਾਕਿਸਤਾਨ ਦੇ ਸਰਹੱਦੀ ਖੇਤਰਾਂ ਵਿਚ ਪਾਇਆ ਜਾਂਦਾ ਹੈ। ਇਹ ਉੱਡਣ ਵਾਲੇ ਪੰਛੀਆਂ ਵਿਚ ਸਭ ਤੋਂ ਭਾਰੇ ਪੰਛੀਆਂ ਵਿਚ ਆਉਂਦਾ ਹੈ। ਵੱਡੇ ਆਕਾਰ ਕਰਕੇ ਇਹ ਸ਼ਤੁਰ ਮੁਰਗ ਵਾਂਗ ਲੱਗਦਾ ਹੈ। ਇਸਨੂੰ ਗੋਡਾਵਣ, ਮਲਧੋਕ, ਤੁਕਦਾਰ ਹੁਕਨਾ, ਗੁਰੈਇਨ ਤੇ ਕਈ ਥਾਵਾਂ ’ਤੇ ਸੋਹਨ ਚਿੜੀ ਆਦਿ ਨਾਵਾਂ ਨਾਲ ਵੀ ਜਾਣਿਆ ਜਾਂਦਾ ਹੈ। ....

ਬਗੈਰ ਪਾਣੀ ਦੀ ਮੱਛੀ ‘ਸਿਲਵਰ ਫਿਸ਼’

Posted On March - 2 - 2019 Comments Off on ਬਗੈਰ ਪਾਣੀ ਦੀ ਮੱਛੀ ‘ਸਿਲਵਰ ਫਿਸ਼’
ਸਾਨੂੰ ਅਕਸਰ ਆਪਣੇ ਘਰਾਂ ਵਿਚ ਰੱਖੀਆਂ ਪੁਰਾਣੀਆਂ ਕਿਤਾਬਾਂ ਵਿਚ ਚਾਂਦੀ ਵਰਗਾ ਚਮਕਦਾਰ ਕੀੜਾ ਦਿਖਾਈ ਦਿੰਦਾ ਹੈ। ਮੱਛੀ ਵਰਗੇ ਬਿਨਾਂ ਖੰਭਾਂ ਵਾਲੇ ਇਸ ਕੀੜੇ ਦਾ ਨਾਂ ‘ਸਿਲਵਰ ਫਿਸ਼’ ਹੈ। ਇਸਨੇ ਆਪਣਾ ਨਾਂ ਚਾਂਦੀ ਵਰਗੇ ਰੰਗ ਅਤੇ ਸਰੀਰ ਦੀ ਮੱਛੀ ਵਰਗੀ ਬਣਾਵਟ ਤੋਂ ਹਾਸਲ ਕੀਤਾ ਹੈ। ਕਿਤਾਬਾਂ ਵਿਚ ਜ਼ਿਆਦਾ ਰਹਿਣ ਕਰਕੇ ਇਸਨੂੰ ਕਿਤਾਬੀ ਕੀੜਾ ਵੀ ਕਹਿੰਦੇ ਹਨ। ਵਿਗਿਆਨਕ ਭਾਸ਼ਾ ਵਿਚ ਇਸਨੂੰ ‘ਲੈਪਸੀਆ ਸੈਸ਼ਾਰੀਨਾ’ ਕਿਹਾ ਜਾਂਦਾ ਹੈ। ....

ਲੋਪ ਹੋਣ ਕੰਢੇ ਪੁੱਜਿਆ ਭਾਰਤੀ ਗੈਂਡਾ

Posted On February - 23 - 2019 Comments Off on ਲੋਪ ਹੋਣ ਕੰਢੇ ਪੁੱਜਿਆ ਭਾਰਤੀ ਗੈਂਡਾ
ਭਾਰਤੀ ਗੈਂਡਾ, ਭਾਰਤੀ ਉਪ-ਮਹਾਂਦੀਪ ਵਿਚ ਮਿਲਣ ਵਾਲਾ ਜੰਗਲੀ ਜਾਨਵਰ ਹੈ। ਅੱਜ ਗੈਂਡੇ ਦੀਆਂ ਕਿਸਮਾਂ ਵਿਚੋਂ ਇਕ ਸਿੰਗ ਵਾਲੇ ਗੈਂਡੇ ਦੀ ਕਿਸਮ ਸਾਡੇ ਦੇਸ਼ ਦੀਆਂ ਕਾਜੀਰੰਗਾ, ਮਾਨਸ ਰਾਸ਼ਟਰੀ ਪਾਰਕਾਂ ਤੇ ਦੇਸ਼ ਦੀਆਂ ਕੁਝ ਹੋਰ ਰਾਸ਼ਟਰੀ ਪਾਰਕਾਂ ਵਿਚ ਥੋੜ੍ਹੀ ਗਿਣਤੀ ਵਿਚ ਮੌਜੂਦ ਹਨ। ਕਿਸੇ ਵੇਲੇ ਗੈਂਡੇ ਦੀ ਇਹ ਕਿਸਮ ਭਾਰਤੀ ਉਪ-ਮਹਾਂਦੀਪ ਦੇ ਪੂਰੇ ਉੱਤਰੀ ਭਾਗ ਵਿਚ ਵਿਆਪਕ ਤੌਰ ’ਤੇ ਮਿਲਦੀ ਸੀ। ....

ਕੀ ਹੈ ਓਜ਼ੋਨ ਪੱਟੀ ?

Posted On February - 23 - 2019 Comments Off on ਕੀ ਹੈ ਓਜ਼ੋਨ ਪੱਟੀ ?
ਬੱਚਿਓ! ਸਾਡਾ ਸੂਰਜ ਵੱਡੀ ਮਾਤਰਾ ਵਿਚ ਪਰਾਬੈਂਗਣੀ ਕਿਰਨਾਂ ਪੈਦਾ ਕਰਦਾ ਹੈ। ਇਹ ਕਿਰਨਾਂ ਸਮਤਾਪ ਮੰਡਲ ਵਿਚ ਆਕਸੀਜਨ ਦੇ ਅਣੂ ਨੂੰ ਦੋ ਆਕਸੀਜਨ ਦੇ ਪ੍ਰਮਾਣੂਆਂ ਵਿਚ ਤੋੜ ਦਿੰਦੀਆਂ ਹਨ। ਇਹ ਪ੍ਰਮਾਣੂ ਕਿਰਿਆਸ਼ੀਲ ਹੁੰਦੇ ਹਨ ਜੋ ਆਕਸੀਜਨ ਦੇ ਅਣੂ ਨਾਲ ਮਿਲ ਕੇ ਓਜ਼ੋਨ ਗੈਸ ਬਣਾਉਂਦੇ ਹਨ। ਇਹ ਗੈਸ 16 ਤੋਂ 50 ਕਿਲੋਮੀਟਰ ਤਕ ਫੈਲੀ ਹੋਈ ਹੈ। ਇਸ ਗੈਸ ਦੀ ਪਰਤ ਨੂੰ ਓਜ਼ੋਨ ਪੱਟੀ ਕਹਿੰਦੇ ਹਨ। ....

ਬਾਲ ਕਿਆਰੀ

Posted On February - 23 - 2019 Comments Off on ਬਾਲ ਕਿਆਰੀ
ਪਰੀ ਪਤੰਗ ਲਾਲ, ਪੀਲੀ ਤੇ ਹਰੀ ਪਤੰਗ ਅੰਬਰ ਦੀ ਜਾਪੇ ਪਰੀ ਪਤੰਗ। ਦੂਰ ਦੂਰ ਤਕ ਘੁੰਮ ਆਉਂਦੀ ਜਾਪੇ ਅੰਬਰ ਨੂੰ ਚੁੰਮ ਆਉਂਦੀ। ਗੱਲਾਂ ਗਰਦੀ ਹਵਾ ਦੇ ਸੰਗ ਅੰਬਰ ਦੀ ਜਾਪੇ ਪਰੀ ਪਤੰਗ। ਆਈ ਬਸੰਤ, ਨਿਖਰਿਆ ਗਗਨ ਬੱਚੇ ਉਡਾਉਂਦੇ ਪਤੰਗ ਹੋ ਮਗਨ। ਮਨ ਵਿਚ ਸਭ ਦੇ ਨਵੀਂ ਉਮੰਗ ਅੰਬਰ ਦੀ ਜਾਪੇ ਪਰੀ ਪਤੰਗ। ਕਦੇ ਉਤਾਂਹ, ਕਦੇ ਹੇਠਾਂ ਆਵੇ ਮਾਰੋ ਤੁਣਕੇ ਤਾਂ ਨਾਚ ਵਿਖਾਵੇ। ਵੇਖ ਇਸ ਨੂੰ ਰਹਿ ਗਏ ਦੰਗ ਅੰਬਰ ਦੀ ਜਾਪੇ ਪਰੀ ਪਤੰਗ। ਲੜਨ ਪੇਚੇ ਕਟ ਜਾਵੇ ਪਤੰਗ ਲੁੱਟਣ ਬੱਚੇ ਫਟ ਜਾਵੇ ਪਤੰਗ। ਆਪਸ 

ਆਦਮੀ ਦੀ ਅਹਿਸਾਨ ਫਰਾਮੋਸ਼ੀ

Posted On February - 23 - 2019 Comments Off on ਆਦਮੀ ਦੀ ਅਹਿਸਾਨ ਫਰਾਮੋਸ਼ੀ
ਗੱਲ ਬਹੁਤ ਪੁਰਾਣੀ ਹੈ ਜਦੋਂ ਆਦਮੀ ਤੇ ਜੀਵ ਜੰਤੂ ਆਪਸ ਵਿਚ ਗੱਲਾਂ ਕਰਦੇ ਤੇ ਇਕੱਠੇ ਰਹਿੰਦੇ ਸਨ। ਦੂਰ ਪਹਾੜੀ ਇਲਾਕੇ ਵਿਚ ਡੂੰਘੀ ਦਰਾੜ ਦੇ ਨਾਲ ਨਾਲ ਤੰਗ ਸੜਕ ਸੀ। ....
Available on Android app iOS app
Powered by : Mediology Software Pvt Ltd.