ਅਦਨਿਆਂ ਦੀ ਆਵਾਜ਼ ਅਤਰਜੀਤ !    ਘਿੱਕਾਂ ਪਾਸੇ ਵਾਲਾ ਧੰਨਾ ਸਿੰਘ !    ਸੀਏਏ : ਬੁੱਲ੍ਹੇ ਸ਼ਾਹ ਦੀ ਤਫ਼ਤੀਸ਼ !    ਭਾਰਤ ਦੇ ਪਹਿਲੇ ਅਖ਼ਬਾਰ ਬੰਗਾਲ ਗਜ਼ਟ ਦੀ ਕਹਾਣੀ !    ਕੈਨੇਡਾ ਵਿਚ ਮਿਨੀ ਪੰਜਾਬ !    ਭਾਰਤੀ ਪੱਤਰਕਾਰੀ ਦਾ ਯੁੱਗ ਪੁਰਸ਼ ਆਰ.ਕੇ. ਕਰੰਜੀਆ !    ਆਪਣੀ ਮੱਝ ਦਾ ਦੁੱਧ !    ਕਾਵਿ ਕਿਆਰੀ !    ਜਦੋਂ ਮੈਨੂੰ ਪੁਰਸਕਾਰ ਮਿਲਿਆ! !    ਨਿਆਂ !    

ਬਾਲ ਫੁਲਵਾੜੀ › ›

Featured Posts
ਹਾਥੀ ਦੇ ਸੁੰਡ ਕਿਉਂ ਹੁੰਦੀ ਹੈ?

ਹਾਥੀ ਦੇ ਸੁੰਡ ਕਿਉਂ ਹੁੰਦੀ ਹੈ?

ਕਰਨੈਲ ਸਿੰਘ ਰਾਮਗਡ਼੍ਹ ਬੱਚਿਓ! ਹਾਥੀ ਦਾ ਸਰੀਰ ਬਹੁਤ ਵੱਡਾ ਹੁੰਦਾ ਹੈ। ਇਸਦੇ ਮੂੰਹ ਦੀ ਉੱਚਾਈ ਧਰਤੀ ਤੋਂ ਕਾਫ਼ੀ ਦੂਰ ਹੁੰਦੀ ਹੈ। ਜਿਸ ਕਰਕੇ ਉਹ ਧਰਤੀ ’ਤੇ ਘਾਹ ਜਾਂ ਪੌਦੇ ਨਹੀਂ ਖਾ ਸਕਦਾ ਅਤੇ ਨਾ ਹੀ ਪਾਣੀ ਪੀ ਸਕਦਾ ਹੈ। ਕਿਸੇ ਜੀਵ ਨੂੰ ਜਿਉਂਦਾ ਰਹਿਣ ਲਈ ਪਾਣੀ ਅਤੇ ਭੋਜਨ ਜ਼ਰੂਰੀ ਹੈ ਜਿਸ ...

Read More

ਬਾਲ ਕਿਆਰੀ

ਬਾਲ ਕਿਆਰੀ

ਕਾਰ ਬਲਜੀਵਨ ਇਕ ਲਿਆਇਆ ਕਾਰ ਜਿਸ ਨੂੰ ਲੱਗੇ ਪਹੀਏ ਚਾਰ। ਚੱਲਦੀ ਹੈ ਇਹ ਨਾਲ ਰਿਮੋਟ ਕਦੇ ਕਦੇ ਹੋ ਜਾਂਦੀ ਆਊਟ। ਰੰਗ ਕਾਰ ਦਾ ਗੂੜ੍ਹਾ ਲਾਲ ਤੇਜ਼ ਬੜੀ ਹੈ ਇਸਦੀ ਚਾਲ। ਪੈਂਦੇ ਨੇ ਦੋ ਪੈਨਸਿਲ ਸੈੱਲ ਅੰਦਰ ਇਸਦੇ ਹੈ ਇਕ ਬੈੱਲ। ਕਾਰ ਦੇਖਣ ਸੁਖਜੀਵਨ ਆਇਆ ਦੀਪੂ ਨੂੰ ਵੀ ਨਾਲ ਲਿਆਇਆ। ਤਿੰਨੇ ਯਾਰ ਹੋ ਗਏ ਇਕੱਠੇ ਕਰਨ ਲੱਗੇ ਸੀ ਹਾਸੇ ਠੱਠੇ। ਬਚਪਨ ਦੇ ਕਈ ਰੰਗ ...

Read More

ਪੂੰਝਾ ਮਟਕਾਉਣ ਵਾਲੀ ਆਸਮਾਨੀ ਪਿੱਦੀ

ਪੂੰਝਾ ਮਟਕਾਉਣ ਵਾਲੀ ਆਸਮਾਨੀ ਪਿੱਦੀ

ਗੁਰਮੀਤ ਸਿੰਘ ਆਸਮਾਨੀ ਪਿੱਦੀ ਨੂੰ ਅੰਗਰੇਜ਼ੀ ਵਿਚ ‘1shy Prinia’ ਕਹਿੰਦੇ ਹਨ। ਇਸਨੂੰ ਹਿੰਦੀ ਵਿਚ ਕਾਲੀ ਫੁੱਦਕੀ ਕਹਿੰਦੇ ਹਨ। ਇਸਦਾ ਉੱਪਰ ਤੋਂ ਰੰਗ ਸੁਆਹ ਵਰਗਾ ਸਲੇਟੀ ਹੁੰਦਾ ਹੈ ਅਤੇ ਥੱਲੇ ਤੋਂ ਲਾਲ ਭਾਅ ਮਾਰਦਾ ਚਿੱਟੇ ਰੰਗ ਦਾ ਹੁੰਦਾ ਹੈ। ਇਸਦਾ ਪੂੰਝਾ ਲੰਮਾ ਅਤੇ ਢਿਲਕਿਆ ਹੋਇਆ, ਸਿਰਿਆਂ ਤੋਂ ਕਾਲਾ ਅਤੇ ਚਿੱਟਾ ਹੁੰਦਾ ਹੈ। ...

Read More

ਦਾਦੀ ਦਾ ਲਾਡਲਾ

ਦਾਦੀ ਦਾ ਲਾਡਲਾ

ਬਾਲ ਕਹਾਣੀ ਗੁਰਪ੍ਰੀਤ ਕੌਰ ਧਾਲੀਵਾਲ ਕਲਾਸ ਲੱਗੀ ਹੋਈ ਸੀ। ਜੀਤਾ ਤੇ ਟਿੱਡਾ ਪਿੱਛੇ ਬੈਠੇ ਆਪਸ ਵਿਚ ਬਹਿਸ ਰਹੇ ਸਨ । ਮੈਡਮ ਦਾ ਧਿਆਨ ਉਨ੍ਹਾਂ ਵੱਲ ਗਿਆ ਤਾਂ ਮੈਡਮ ਨੇ ਪੁੱਛਿਆ, ‘ਹਾਂ ਬਈ ਕੀ ਗੱਲ ਹੋ ਗਈ? ਮੈਂ ਪੜ੍ਹਾਈ ਜਾ ਰਹੀ ਹਾਂ ਤੁਸੀਂ ਆਪਣਾ ਹੀ ਲੱਗੇ ਪਏ ਹੋ?’ ਟਿੱਡਾ ਬੋਲਿਆ, ‘ਮੈਡਮ ਜੀ ਇਹ ਜੀਤਾ, ...

Read More

ਖ਼ੂਬਸੂਰਤ ਪੰਛੀ ਲਮਲੱਤਾ

ਖ਼ੂਬਸੂਰਤ ਪੰਛੀ ਲਮਲੱਤਾ

ਗੁਰਮੀਤ ਸਿੰਘ ਪਿੰਡਾਂ ਦੇ ਛੱਪੜਾਂ, ਟੋਬਿਆਂ ਵਿਚ ਖ਼ੂਬਸੂਰਤ ਲੰਬੀਆਂ ਲੱਤਾਂ ਵਾਲਾ ਪੰਛੀ ਲਮਲੱਤਾ ਹਰ ਕਿਸੇ ਨੇ ਜ਼ਰੂਰ ਵੇਖਿਆ ਹੋਵੇਗਾ। ਇਸਨੂੰ ਅੰਗਰੇਜ਼ੀ ਵਿਚ ‘Black-winged stilt’ ਅਤੇ ਹਿੰਦੀ ਵਿਚ ‘ਗਜ਼ ਪਾਉਂ’ ਕਹਿੰਦੇ ਹਨ। ਇਸ ਪੰਛੀ ਦੀਆਂ ਲੱਤਾਂ ਲੰਬੀਆਂ ਤੇ ਗੁਲਾਬੀ ਰੰਗ ਦੀਆਂ ਹੁੰਦੀਆਂ ਹਨ। ਪਤਲੀ ਕਾਲੀ ਚੁੰਝ, ਉੱਪਰੋਂ ਕਾਲਾ ਅਤੇ ਥੱਲੇ ਤੋਂ ਦੁੱਧ ...

Read More

ਬਾਲ ਕਿਆਰੀ

ਬਾਲ ਕਿਆਰੀ

ਪਲੂਟੋ ਚੰਨ ਨਾਲੋਂ ਛੋਟਾ ਹਾਂ ਹੁੰਦਾ ਸਾਂ ਇਕ ਗ੍ਰਹਿ ਬੌਨਾ ਗ੍ਰਹਿ ਤਾਂ ਲੋਕੀ ਮੈਨੂੰ ਦਿੰਦੇ ਕਹਿ। ਧਰਤ ਦਿਨ ਦੋ ਸੌ ਅਠਤਾਲੀ ਦਾ ਮੇਰਾ ਇਕ ਸਾਲ ਸੂਰਜ ਦਾ ਇਕ ਕੱਢਾਂ ਗੇੜਾ ਇਸੇ ਸਮੇਂ ਦੇ ਨਾਲ। ਧੁਰੀ ਦੁਆਲੇ ਛੇ ਦਿਨ ਨੌਂ ਘੰਟੇ ਵਿਚ ਚੱਕਰ ਲਾਵਾਂ ਮੌਸਮ ਬਦਲਣ ਕਰਕੇ ਮੈਂ ਰੰਗਾਂ ਦਾ ਗ੍ਰਹਿ ਅਖਵਾਵਾਂ। ਨਿਕਸ, ਹਾਈਡਰਾ, ਕਾਰਬੇਰਾਸ ਸੀਟਕਸ ਤੇ ਸ਼ੇਰਨ ਪੰਜੋਂ ਮੇਰੇ ਉਪਗ੍ਰਹਿ ਨੇ ਸਭ ਤੋਂ ਵੱਡਾ ਸ਼ੇਰਨ ਕਹਿਣ। ਮੇਰੇ ...

Read More

ਨਸੀਹਤ

ਨਸੀਹਤ

ਬਾਲ ਕਹਾਣੀ ਓਮਕਾਰ ਸੂਦ ‘ਤੂੰ ਰੋਜ਼ ਹੀ ਲੇਟ ਆਉਂਦਾ, ਰੋਜ਼ ਹੀ ਕੁੱਟ ਖਾਂਦਾ...ਤੂੰ ਸਕੂਲ ਵਕਤ ਨਾਲ ਆਇਆ ਕਰ ਖਾਂ!’ ਰਾਣੋ ਨੇ ਮੈਨੂੰ ਕਿਹਾ ਕਿਉਂਕਿ ਮੇਰੇ ਸਕੂਲ ਦੇਰ ਨਾਲ ਜਾਣ ਕਰਕੇ ਮੈਨੂੰ ਹਰ ਰੋਜ਼ ਹੀ ਕੁਟਾਪਾ ਚੜ੍ਹਦਾ ਸੀ। ਮੈਨੂੰ ਕਦੇ ਆਪਣੇ-ਆਪ ’ਤੇ ਤਰਸ ਨਹੀਂ ਸੀ ਆਇਆ, ਪਰ ਅੱਜ ਇਸਦੇ ਉਲਟ ਰਾਣੋ ਮੇਰੇ ਪ੍ਰਤੀ ...

Read More


 • ਦਾਦੀ ਦਾ ਲਾਡਲਾ
   Posted On February - 15 - 2020
  ਕਲਾਸ ਲੱਗੀ ਹੋਈ ਸੀ। ਜੀਤਾ ਤੇ ਟਿੱਡਾ ਪਿੱਛੇ ਬੈਠੇ ਆਪਸ ਵਿਚ ਬਹਿਸ ਰਹੇ ਸਨ । ਮੈਡਮ ਦਾ ਧਿਆਨ ਉਨ੍ਹਾਂ ਵੱਲ....
 • ਪੂੰਝਾ ਮਟਕਾਉਣ ਵਾਲੀ ਆਸਮਾਨੀ ਪਿੱਦੀ
   Posted On February - 15 - 2020
  ਆਸਮਾਨੀ ਪਿੱਦੀ ਨੂੰ ਅੰਗਰੇਜ਼ੀ ਵਿਚ ‘1shy Prinia’ ਕਹਿੰਦੇ ਹਨ। ਇਸਨੂੰ ਹਿੰਦੀ ਵਿਚ ਕਾਲੀ ਫੁੱਦਕੀ ਕਹਿੰਦੇ ਹਨ। ਇਸਦਾ ਉੱਪਰ ਤੋਂ ਰੰਗ....
 • ਬਾਲ ਕਿਆਰੀ
   Posted On February - 15 - 2020
  ਬਲਜੀਵਨ ਇਕ ਲਿਆਇਆ ਕਾਰ ਜਿਸ ਨੂੰ ਲੱਗੇ ਪਹੀਏ ਚਾਰ।....
 • ਹਾਥੀ ਦੇ ਸੁੰਡ ਕਿਉਂ ਹੁੰਦੀ ਹੈ?
   Posted On February - 15 - 2020
  ਬੱਚਿਓ! ਹਾਥੀ ਦਾ ਸਰੀਰ ਬਹੁਤ ਵੱਡਾ ਹੁੰਦਾ ਹੈ। ਇਸਦੇ ਮੂੰਹ ਦੀ ਉੱਚਾਈ ਧਰਤੀ ਤੋਂ ਕਾਫ਼ੀ ਦੂਰ ਹੁੰਦੀ ਹੈ। ਜਿਸ ਕਰਕੇ....

ਤਾਰਿਆਂ ਵਾਲਾ ਕੱਛੂ

Posted On January - 4 - 2020 Comments Off on ਤਾਰਿਆਂ ਵਾਲਾ ਕੱਛੂ
ਭਾਰਤੀ ਤਾਰਾ ਕੱਛੂ ਦੁਨੀਆਂ ਦੀਆਂ ਸਭ ਤੋਂ ਆਕਰਸ਼ਕ ਕੱਛੂਆਂ ਦੀਆਂ ਕਿਸਮਾਂ ਵਿਚੋਂ ਇਕ ਹੈ। ਇਸਨੂੰ ਅੰਗਰੇਜ਼ੀ ਵਿਚ ‘Indian star tortoise’ (Geochelone elegans) ਅਤੇ ਹਿੰਦੀ ਵਿਚ ‘ਤਾਰਾ ਕਛੂਆ’ ਕਹਿੰਦੇ ਹਨ। ਤਾਰਾ ਕੱਛੂ ਭਾਰਤੀ ਉਪ ਮਹਾਂਦੀਪ, ਦੱਖਣ-ਪੂਰਬੀ ਪਾਕਿਸਤਾਨ ਅਤੇ ਸ੍ਰੀ ਲੰਕਾ ਵਿਚ ਪਾਇਆ ਜਾਂਦਾ ਹੈ। ....

ਨੇਕੀ ਦੇ ਬੀਜ

Posted On January - 4 - 2020 Comments Off on ਨੇਕੀ ਦੇ ਬੀਜ
ਬਹੁਤ ਪਹਿਲਾਂ ਦੀ ਗੱਲ ਹੈ। ਇਕ ਵਪਾਰੀ ਆਪਣੇ ਵਪਾਰ ਤੋਂ ਚੰਗਾ ਧਨ ਕਮਾ ਕੇ ਆਪਣੇ ਨਗਰ ਨੂੰ ਆ ਰਿਹਾ ਸੀ। ਰਾਹ ਵਿਚ ਕੁਝ ਇਲਾਕਾ ਰੋਹੀ-ਬੀਆਬਾਨ ਵਾਲਾ ਸੀ। ਇਸ ਇਲਾਕੇ ’ਚੋਂ ਲੰਘਣ ਲੱਗਿਆਂ ਚੋਰ-ਲੁਟੇਰਿਆਂ ਤੋਂ ਬਚਣ ਲਈ ਵਪਾਰੀ ਨੇ ਇਕ ਘਾਹੀ ਦਾ ਭੇਸ ਬਣਾ ਲਿਆ ਤੇ ਆਪਣਾ ਸਾਰਾ ਧਨ ਘਾਹ ਵਿਚ ਲੁਕਾ ਕੇ ਇਕ ਪੱਲੀ ਵਿਚ ਬੰਨ੍ਹ ਲਿਆ। ਘਾਹ ਵਾਲੀ ਇਹ ਪੰਡ ਆਪਣੇ ਸਿਰ ’ਤੇ ਚੁੱਕ ....

ਹੰਝੂ

Posted On January - 4 - 2020 Comments Off on ਹੰਝੂ
ਮੇਰਾ ਨਾਂ ਏਕਤਾ ਹੈ। ਮੈਂ ਸੱਤਵੀਂ ਜਮਾਤ ਵਿਚ ਪੜ੍ਹਦੀ ਹਾਂ। ਮੇਰੀ ਇਕ ਜਮਾਤਣ ਹੈ ਸ਼ਿਲਪੀ। ਉਹ ਪਤਾ ਨਹੀਂ ਮੈਨੂੰ ਕਿਉਂ ਚੰਗਾ ਨਹੀਂ ਸਮਝਦੀ ? ਮੈਂ ਉਸ ਨੂੰ ਹਮੇਸ਼ਾਂ ਹੱਸ ਕੇ ਬੁਲਾਉਂਦੀ ਹਾਂ, ਪਰ ਉਹ ਮੈਥੋਂ ਕਿਨਾਰਾ ਕਰ ਜਾਂਦੀ ਹੈ। ....

ਬਾਲ ਕਿਆਰੀ

Posted On December - 28 - 2019 Comments Off on ਬਾਲ ਕਿਆਰੀ
ਕਰਨੀ ਤਰੱਕੀ ਅਸੀਂ ਬਾਹਲੀ ਅੰਮੀਏ ਵੀਹੋ-ਵੀਹ ਬਣਾਉਣੇ ਚਾਲੀ ਅੰਮੀਏ। ਮਿਹਨਤਾਂ ਦੇ ਨਾਲ ਨੇ ਖ਼ਜ਼ਾਨੇ ਭਰਨੇ ਖ਼ੁਸ਼ੀਆਂ ਦੇ ਦੇਖੀਂ ਫੁੱਟਣੇ ਨੇ ਝਰਨੇ। ....

ਲਾਲ ਪੂਛ ਵਾਲੀ

Posted On December - 28 - 2019 Comments Off on ਲਾਲ ਪੂਛ ਵਾਲੀ
ਜਦੋਂ ਵੀ ਸਾਡੀ ਜਮਾਤ ਦੇ ਕਮਰੇ ਵਿਚ ਲਾਲ ਪੂਛ ਵਾਲੀ ਵੜਦੀ ਜਮਾਤ ਦੇ ਮੁੰਡੇ ਰੌਲਾ ਪਾਉਣ ਲੱਗਦੇ। “ਉਏ ਸੱਪ ਦੀ ਭੈਣ...ਉਏ...ਬਾਮ੍ਹਣੀ ਆ ਗਈ।” ....

ਲੋਪ ਹੋ ਰਿਹਾ ਭਾਰਤੀ ਜੰਗਲੀ ਕੁੱਤਾ

Posted On December - 28 - 2019 Comments Off on ਲੋਪ ਹੋ ਰਿਹਾ ਭਾਰਤੀ ਜੰਗਲੀ ਕੁੱਤਾ
ਭਾਰਤ ਦੇ ਜੰਗਲਾਂ ਵਿਚ ਮਿਲਣ ਵਾਲਾ ਜੰਗਲੀ ਕੁੱਤਾ ਲੋਪ ਹੋ ਰਿਹਾ ਹੈ। ਇਨ੍ਹਾਂ ਦੀ ਸੰਖਿਆ ਸਾਡੇ ਰਾਸ਼ਟਰੀ ਜਾਨਵਰ ਸ਼ੇਰ ਨਾਲੋਂ ਵੀ ਘੱਟ ਹੈ। ਜੰਗਲੀ ਕੁੱਤਾ ਜਿਸ ਨੂੰ ਅੰਗਰੇਜ਼ੀ ਵਿਚ The Asiatic or Indian wild dog (Cuon alpinus)’ ਅਤੇ ਹਿੰਦੀ ਵਿਚ ‘ਢੋਲ’ ਕਹਿੰਦੇ ਹਨ, ਇਹ ਏਸ਼ੀਆ ਵਿਚ ਜੰਗਲੀ ਖੇਤਰਾਂ ਵਿਚ ਵਸਦਾ ਹੈ। ....

ਬਾਲ ਕਿਆਰੀ

Posted On December - 28 - 2019 Comments Off on ਬਾਲ ਕਿਆਰੀ
ਨਵਾਂ ਵਰ੍ਹਾ ਕਰਨੀ ਤਰੱਕੀ ਅਸੀਂ ਬਾਹਲੀ ਅੰਮੀਏ ਵੀਹੋ-ਵੀਹ ਬਣਾਉਣੇ ਚਾਲੀ ਅੰਮੀਏ। ਮਿਹਨਤਾਂ ਦੇ ਨਾਲ ਨੇ ਖ਼ਜ਼ਾਨੇ ਭਰਨੇ ਖ਼ੁਸ਼ੀਆਂ ਦੇ ਦੇਖੀਂ ਫੁੱਟਣੇ ਨੇ ਝਰਨੇ। ਦਿਨ ਰਾਤ ਇਕ ਹੁਣ ਕਰ ਦੇਣੀ ਐਂ ਮੰਜ਼ਿਲ ਹਰੇਕ ਸਰ ਕਰ ਦੇਣੀ ਐਂ। ਉੱਨੀਵੇਂ ’ਚ ਜਿਹੜੀ ਘਾਟ ਰਹਿ ਗਈ ਲੰਘਣੋਂ ਜੇਕਰ ਕੋਈ ਵਾਟ ਰਹਿ ਗਈ। ਨਵੀਆਂ ਪੁਲਾਂਘਾਂ ਦੇ ਨਿਸ਼ਾਨ ਪੈਣੇ ਨੇ ਮੁੜਕੇ ਨਾ ਦਾਗ ਧੱਬੇ ਸਾਰੇ ਲਹਿਣੇ ਨੇ। ਭਗਤ, ਸਰਾਭੇ ਜਿਹੜੇ ਦੇਖੇ ਖੁਆਬ ਨੇ ਕਰਕੇ ਦਿਖਾਉਣੇ ਪੂਰੇ ਆ ਜਨਾਬ ਨੇ। ਬਾਣੀ ਪੜ੍ਹ ਮੱਥੇ ਨੂੰ ਹੱਥ ਲਾ 

ਅਮਰੂਦਾਂ ਵਾਲਾ ਫੁੱਫੜ

Posted On December - 28 - 2019 Comments Off on ਅਮਰੂਦਾਂ ਵਾਲਾ ਫੁੱਫੜ
ਦੀਨ ਦਿਆਲ ਆਪਣੇ ਪਰਿਵਾਰ ਨਾਲ ਪਿੰਡ ਵਿਚ ਰਹਿੰਦਾ ਸੀ। ਉਸ ਕੋਲ ਥੋੜ੍ਹੀ ਜਿਹੀ ਖੇਤੀ ਕਰਨ ਲਈ ਜ਼ਮੀਨ ਸੀ। ਉਸਦਾ ਇਕ ਮੁੰਡਾ ਸੀ ਜਿਸ ਦਾ ਨਾਮ ਰਾਜੂ ਸੀ। ਰਾਜੂ ਪੜ੍ਹਨ ਦੇ ਨਾਲ-ਨਾਲ ਆਪਣੇ ਬਾਪੂ ਦੇ ਨਾਲ ਖੇਤੀ ਦੇ ਕੰਮਾਂ ਵਿਚ ਵੀ ਹੱਥ ਵਟਾਉਂਦਾ ਸੀ। ....

ਸੈਂਟਾ ਕਲਾਜ਼ ਦੀ ਆਪਣੀ ਧੀ ਵੱਲ ਚਿੱਠੀ

Posted On December - 21 - 2019 Comments Off on ਸੈਂਟਾ ਕਲਾਜ਼ ਦੀ ਆਪਣੀ ਧੀ ਵੱਲ ਚਿੱਠੀ
ਮੇਰੀ ਪਿਆਰੀ ਸੂਸੀ ਕੁਐਂਮਜ਼, ਮੈਨੂੰ ਤੇਰੀਆਂ ਤੇ ਤੇਰੀ ਨਿੱਕੀ ਭੈਣ ਵੱਲੋਂ ਲਿਖੀਆਂ ਸਭ ਚਿੱਠੀਆਂ ਮਿਲ ਗਈਆਂ ਹਨ ਤੇ ਮੈਂ ਉਨ੍ਹਾਂ ਨੂੰ ਪੜ੍ਹ ਵੀ ਲਿਆ ਹੈ। ....

ਭੇਤ ਖੁੱਲ੍ਹ ਗਿਆ

Posted On December - 21 - 2019 Comments Off on ਭੇਤ ਖੁੱਲ੍ਹ ਗਿਆ
ਹੈਰੀ ਨੂੰ ਹਰ ਸਾਲ ਕ੍ਰਿਸਮਸ ਦੀ ਰਾਤ ਸੈਂਟਾ ਕਲਾਜ਼ ਕੋਈ ਤੋਹਫ਼ਾ ਦੇ ਜਾਂਦੇ ਸਨ। ਹੈਰੀ ਆਪਣਾ ਉਪਹਾਰ ਮੰਮੀ-ਪਾਪਾ ਤੇ ਆਪਣੀ ਦੀਦੀ ਨੂੰ ਵਿਖਾਉਂਦਾ। ਉਸ ਦੀ ਖ਼ੁਸ਼ੀ ਵੇਖ ਕੇ ਉਸ ਦੇ ਮੰਮੀ ਪਾਪਾ ਤੇ ਦੀਦੀ ਨੂੰ ਬਹੁਤ ਚੰਗਾ ਲੱਗਦਾ। ....

ਬਾਲ ਕਿਆਰੀ

Posted On December - 21 - 2019 Comments Off on ਬਾਲ ਕਿਆਰੀ
ਮੋਰ ਬੜਾ ਪਿਆਰਾ ਪੰਛੀ ਮੋਰ ਤੁਰਦਾ ਹੈ ਮਟਕੀਲੀ ਤੋਰ। ਰੰਗ-ਬਿਰੰਗੇ ਖੰਭ ਨੇ ਸੋਹਣੇ ਬੜੇ ਪਿਆਰੇ ਮਨ ਨੂੰ ਮੋਹਣੇ। ਹੈ ਜਦੋਂ ਵੀ ਪੈਲਾਂ ਪਾਉਂਦਾ ਸੱਚੀਂ ਸਭ ਦੇ ਮਨ ਨੂੰ ਭਾਉਂਦਾ। ਜਿੱਥੇ ਇਸਦਾ ਰੈਣ ਬਸੇਰਾ ਉੱਥੇ ਸੱਪ ਨਾ ਪਾਉਂਦੇ ਫੇਰਾ। ਇਹ ਗੱਲ ਜਾਣੇ ਦੁਨੀਆਂ ਸਾਰੀ ਲੰਮੀ ਨਾ ਇਹ ਭਰੇ ਉਡਾਰੀ। ਇਸ ਤੋਂ ਸੋਹਣਾ ਨਾ ਕੋਈ ਹੋਰ ਸਾਡਾ ਰਾਸ਼ਟਰੀ ਪੰਛੀ ਮੋਰ। – ਜਗਸੀਰ ਜੋਗੀ ਭੁਟਾਲ ਬਸਤਾ ਬਸਤਾ ਮੇਰਾ ਬੜਾ ਹੈ ਸੋਹਣਾ ਲੱਗਦਾ ਮੈਨੂੰ ਬੜਾ ਮਨਮੋਹਣਾ। ਸਾਂਭ -ਸਾਂਭ ਕੇ 

ਸੋਹਣਾ ਪੰਛੀ ਕੁਲਸਾ

Posted On December - 21 - 2019 Comments Off on ਸੋਹਣਾ ਪੰਛੀ ਕੁਲਸਾ
ਕੁਲਸਾ ਇਕ ਸੋਹਣਾ ਪੰਛੀ ਹੈ ਜੋ ਅਸਲ ਵਿਚ ਮੁਰਗੇ ਦੀ ਹੀ ਇਕ ਪ੍ਰਜਾਤੀ ਹੈ। ਇਸ ਨੂੰ ਅੰਗਰੇਜ਼ੀ ਵਿਚ ‘kalij pheasant’ (Lophura leucomelanos) ਅਤੇ ਹਿੰਦੀ ਵਿਚ ਕੋਲਸਾ ਕਹਿੰਦੇ ਹਨ। ....

ਨਵੇਂ ਰਾਹ, ਨਵੀਂ ਦੋਸਤੀ

Posted On December - 14 - 2019 Comments Off on ਨਵੇਂ ਰਾਹ, ਨਵੀਂ ਦੋਸਤੀ
ਇਕ ਪਿੰਡ ਦੇ ਬਾਹਰ ਖੇਤਾਂ ਵਿਚ ਇਕ ਚੂਹਾ ਅਤੇ ਖ਼ਰਗੋਸ਼ ਰਹਿੰਦੇ ਸਨ। ਅਚਾਨਕ ਇਕ ਦਿਨ ਉਹ ਦੋਵੇਂ ਇਕੱਠੇ ਹੋ ਗਏ ਤਾਂ ਖ਼ਰਗੋਸ਼ ਨੂੰ ਦੇਖ ਕੇ ਚੂਹਾ ਬੋਲਿਆ ‘ਓ, ਭਾਈ, ਤੂੰ ਤਾਂ ਐਨ ਮੇਰੇ ਵਰਗਾ ਹੀ ਐ, ਬਸ ਥੋੜ੍ਹਾ ਵੱਡਾ ਹੈ, ਆਪਾਂ ਚੰਗੇ ਮਿੱਤਰ ਬਣ ਸਕਦੇ ਹਾਂ।’ ਚੂਹੇ ਦੀ ਗੱਲ ਸੁਣ ਖ਼ਰਗੋਸ਼ ਨੇ ਕਿਹਾ, ‘ਹਾਂ, ਹਾਂ ਮੈਨੂੰ ਤੇਰਾ ਦੋਸਤ ਬਣਨ ਵਿਚ ਕੋਈ ਇਤਰਾਜ਼ ਨਹੀਂ, ਪਰ ਤੂੰ ....

ਇਹ ਕੀ ਤੇ ਕਿਉਂ ?

Posted On December - 14 - 2019 Comments Off on ਇਹ ਕੀ ਤੇ ਕਿਉਂ ?
ਸੋਨੂੰ ਸੱਤਵੀਂ ਕਲਾਸ ਦਾ ਵਿਦਿਆਰਥੀ ਹੈ। ਉਹ ਪੜ੍ਹਾਈ ਵਿਚ ਬਹੁਤ ਹੁਸ਼ਿਆਰ ਹੈ। ਇਸੇ ਕਰਕੇ ਉਹ ਆਪਣੇ ਆਧਿਆਪਕਾਂ ਦਾ ਚਹੇਤਾ ਵਿਦਿਆਰਥੀ ਹੈ। ਉਹ ਸਕੂਲ ਦੀਆਂ ਸਭ ਗਤੀਵਿਧੀਆਂ ਵਿਚ ਸਭ ਤੋਂ ਅੱਗੇ ਰਹਿੰਦਾ ਹੈ। ਆਪਣੀ ਪੜ੍ਹਾਈ ਪ੍ਰਤੀ ਸੁਚੇਤ ਹੋਣ ਕਰਕੇ ਸੁੰਦਰ ਲਿਖਤ ਦੇ ਸਭ ਮੁਕਾਬਲਿਆਂ ਵਿਚ ਉਹ ਮੋਹਰੀ ਰਹਿੰਦਾ ਹੈ। ....

ਬਿਨਾਂ ਆਵਾਜ਼ ਦਾ ਪੰਛੀ ਚਿਤਰਾ ਲਮਢੀਂਗ

Posted On December - 14 - 2019 Comments Off on ਬਿਨਾਂ ਆਵਾਜ਼ ਦਾ ਪੰਛੀ ਚਿਤਰਾ ਲਮਢੀਂਗ
ਚਿਤਰਾ ਲਮਢੀਂਗ ਇਕ ਪਰਵਾਸੀ ਪੰਛੀ ਹੈ। ਇਸ ਨੂੰ ਅੰਗਰੇਜ਼ੀ ਵਿਚ ਪੇਂਟਿਡ ਸਟ੍ਰੋਕ (Painted Stork-Mycteria leucocephala) ਅਤੇ ਹਿੰਦੀ ਵਿਚ ਰੰਗੀਨ ਜਾਂਗਿਲ ਕਿਹਾ ਜਾਂਦਾ ਹੈ। ਇਸ ਦਾ ਭਾਰ 2 ਤੋਂ 5 ਕਿਲੋ ਤਕ ਹੁੰਦਾ ਹੈ। ਇਸ ਦਾ ਕੱਦ 95 ਤੋਂ 105 ਸੈਂਟੀਮੀਟਰ ਲੰਬਾ ਹੁੰਦਾ ਹੈ ਜੋ ਛੋਟੀਆਂ-ਛੋਟੀਆਂ ਟੋਲੀਆਂ ਵਿਚ ਸਾਫ਼ ਪਾਣੀ ਦੀਆਂ ਝੀਲਾਂ, ਛੰਭਾਂ, ਨਮ ਧਰਤੀਆਂ ਅਤੇ ਦਰਿਆਵਾਂ ਦੇ ਕੰਢਿਆਂ ’ਤੇ ਵੇਖਣ ਨੂੰ ਮਿਲਦਾ ਹੈ। ....

ਰੀਝ ਵਾਲਾ ਕੰਮ

Posted On December - 7 - 2019 Comments Off on ਰੀਝ ਵਾਲਾ ਕੰਮ
ਇਸ਼ਮਨ ਅਤੇ ਸੁਖਮਨ ਦੋਵੇਂ ਭੈਣ-ਭਰਾ ਬਹੁਤ ਖ਼ੁਸ਼ ਸਨ। ਸੂਬੇਦਾਰ ਵਜੋਂ ਫ਼ੌਜ ਵਿਚ ਕੰਮ ਕਰਦੇ ਉਨ੍ਹਾਂ ਦੇ ਪਿਤਾ ਜੀ ਕੁਝ ਦਿਨਾਂ ਦੀ ਛੁੱਟੀ ਲੈ ਕੇ ਘਰ ਆਏ ਹੋਏ ਸਨ। ਸਾਰਾ ਪਰਿਵਾਰ ਸ਼ਾਮ ਦੀ ਚਾਹ ਪੀਂਦਿਆਂ ਇਕ ਦੂਜੇ ਨੂੰ ਆਪੋ-ਆਪਣੀ ਗੱਲਬਾਤ ਸੁਣਾ ਰਿਹਾ ਸੀ ਕਿ ਗੱਲਾਂ ’ਚੋਂ ਗੱਲ ਦੋਵਾਂ ਬੱਚਿਆਂ ਦੀ ਪੜ੍ਹਾਈ ’ਤੇ ਆ ਗਈ। ....
Manav Mangal Smart School
Available on Android app iOS app
Powered by : Mediology Software Pvt Ltd.