ਮਾਪਿਆਂ ਵੱਲੋਂ ਮੋਬਾਈਲ ਖੋਹਣ ਤੋਂ ਨਾਰਾਜ਼ 13 ਸਾਲ ਦੇ ਪੁੱਤ ਨੇ ਫਾਹਾ ਲਿਆ !    ਸੰਜੇ ਕੁੰਡੂ ਹਿਮਾਚਲ ਦੇ ਨਵੇਂ ਡੀਜੀਪੀ !    ਕਰਜ਼ਾ ਮੁਆਫ਼ੀ ਲਈ ਮਜ਼ਦੂਰ ਮੁਕਤੀ ਮੋਰਚਾ ਵੱਲੋਂ ਪ੍ਰਦਰਸ਼ਨ !    ਕਰੋਨਾ ਪੀੜਤ ਪਾਇਲਟ ਨੇ ਭਰੀ ਉਡਾਰੀ, ਜਹਾਜ਼ ਅੱਧ ਰਾਹ ’ਚੋਂ ਮੁੜਿਆ !    ਸੀਬੀਆਈ ਦਾ ਪਟਿਆਲਾ ’ਚ ਛਾਪਾ, ਮੁਲਜ਼ਮ ਗਸ਼ ਖਾ ਕੇ ਡਿੱਗਿਆ !    ਮੋਦੀ ਸਰਕਾਰ ਨੇ ਦੇਸ਼ ਦਾ ਬੇੜਾ ਗਰਕ ਕਰ ਦਿੱਤਾ: ਕਾਂਗਰਸ !    ਪਿੰਡ ਕਾਲਬੰਜਾਰਾ ਸੀਲ, ਲੋਕਾਂ ਦੇ ਕਰੋਨਾ ਨਮੂਨੇ ਲਏ !    ਸਮਰਾਲਾ ਦੇ ਪਿੰਡ ਨੌਲੜੀ ਕਲਾਂ 'ਚ ਭੈਣ-ਭਰਾ ਨੇ ਖ਼ੁਦਕੁਸ਼ੀ ਕੀਤੀ !    ਫੋਰਬਸ: ਸਾਲ 2020 ਵਿੱਚ ਕੋਹਲੀ ’ਤੇ ਵਰ੍ਹਿਆ ਡਾਲਰਾਂ ਦਾ ਮੀਂਹ, 100ਵੇਂ ਤੋਂ 66ਵੇਂ ਸਥਾਨ ’ਤੇ !    ਵੈਸਟ ਇੰਡੀਜ਼ ਕ੍ਰਿਕਟ ਟੀਮ ਨੂੰ ਇੰਗਲੈਂਡ ਦੌਰੇ ਦੀ ਇਜਾਜ਼ਤ !    

ਬਾਲ ਫੁਲਵਾੜੀ › ›

Featured Posts
ਬਾਲ ਕਿਆਰੀ

ਬਾਲ ਕਿਆਰੀ

ਤਿਤਲੀਆਂ ਦੀ ਜੋੜੀ ਤਿਤਲੀਆਂ ਦੀ ਇਕ ਪਿਆਰੀ ਜੋੜੀ ਰੋਜ਼ ਬਗੀਚੀ ਆਵੇ। ਭਾਂਤ ਭਾਂਤ ਦੇ ਫੁੱਲਾਂ ਉੱਪਰ ਬੈਠੇ ਤੇ ਮੰਡਰਾਵੇ। ਇਕ ਛੋਟੀ ਤੇ ਇਕ ਹੈ ਵੱਡੀ ਫ਼ਰਕ ਵੀ ਹੈ ਕੁਝ ਰੰਗ ਦਾ। ਜਦੋਂ ਬਗੀਚੀ ਆਵਾਂ ਤਾਂ ਇਹ ਜਾਪੇ ਪਿਆਰ ਹੈ ਮੰਗਦਾ। ਫੜਾਂ ਜਦੋਂ ਹੱਥਾਂ ਵਿਚ ਕੋਈ ਉਹ ਬੇਵੱਸ ਹੋ ਜਾਵੇ। ਤਿਤਲੀਆਂ ਦੀ ਇਕ ਪਿਆਰੀ ਜੋੜੀ ਰੋਜ਼ ਬਗੀਚੀ ਆਵੇ। ਕਦੇ ਕਦੇ ਇਹ ਜੋੜੀ ਖੇਡੇ ਤਰ੍ਹਾਂ ਤਰ੍ਹਾਂ ...

Read More

ਪਾਣੀ

ਪਾਣੀ

ਬਾਲ ਕਹਾਣੀ ਅਮਰੀਕ ਸਿੰਘ ਤਲਵੰਡੀ ਸਕੂਲ ਵਿਚ ਅੱਧੀ ਛੁੱਟੀ ਵੇਲੇ ਅਮਰਜੀਤ ਸਿੰਘ ਨੇ ਆਪਣੀ ਕਲਾਸ ਦੇ ਵਿਦਿਆਰਥੀ ਰਾਜ ਕੁਮਾਰ ਦੇ ਜ਼ੋਰ ਦੀ ਚਪੇੜ ਮਾਰੀ। ਉਹ ਰੋਂਦਾ-ਰੋਂਦਾ ਆਪਣੇ ਅਧਿਆਪਕ ਕੋਲ ਗਿਆ ਅਤੇ ਉਸ ਨੇ ਦੱਸਿਆ, ‘ਮੈਨੂੰ ਅਮਰਜੀਤ ਨੇ ਕੁੱਟਿਆ ਹੈ?’ ਅਧਿਆਪਕ ਕਹਿੰਦੇ, ‘ਐਧਰ ਆ ਅਮਰਜੀਤ, ਤੂੰ ਰਾਜ ਕੁਮਾਰ ਦੇ ਚਪੇੜ ਕਿਉਂ ਮਾਰੀ?’ ‘ਸਰ ਜੀ, ...

Read More

ਖ਼ਰਗੋਸ਼ ਤੇ ਡੱਡੂ

ਖ਼ਰਗੋਸ਼ ਤੇ ਡੱਡੂ

ਪ੍ਰੇਰਕ ਪ੍ਰਸੰਗ ਰਾਜ ਕੁਮਾਰ ਸਕੋਲੀਆ ਸ਼ਹਿਰ ਤੋਂ ਦੂਰ ਕਾਲੀ ਪਹਾੜੀ ਦੇ ਪਾਰ ਵਾਲੇ ਜੰਗਲ ਵਿਚ ਇਕ ਦਿਨ ਦੁਪਹਿਰ ਨੂੰ ਪਿੱਪਲ ਦੇ ਇਕ ਦਰੱਖਤ ਹੇਠਾਂ ਕੁਝ ਖ਼ਰਗੋਸ਼ ਇਕੱਠੇ ਹੋਏ। ਖੇਤਾਂ ਵਿਹ ਉਨ੍ਹੀਂ ਦਿਨੀਂ ਅਨਾਜ ਪੈਦਾ ਨਹੀਂ ਸੀ ਹੋਇਆ, ਜਿਸ ਕਰਕੇ ਉਹ ਸਾਰੇ ਭੁੱਖੇ ਸਨ। ਇਸਦੇ ਨਾਲ-ਨਾਲ ਬਾਰਸ਼ ਨਾ ਹੋਣ ਕਾਰਨ ਝਾੜੀਆਂ ਸੁੱਕ ਗਈਆਂ ਸਨ। ...

Read More

ਵ੍ਹੇਲ ਕਿਵੇਂ ਸਾਹ ਲੈਂਦੀ ਹੈ?

ਵ੍ਹੇਲ ਕਿਵੇਂ ਸਾਹ ਲੈਂਦੀ ਹੈ?

ਕਰਨੈਲ ਸਿੰਘ ਰਾਮਗੜ੍ਹ ਵ੍ਹੇਲ ਅਤੇ ਡੌਲਫਿਨ ਥਣਧਾਰੀ ਜਾਨਵਰ ਹਨ। ਇਹ ਪਾਣੀ ਹੇਠਾਂ ਸਾਹ ਨਹੀਂ ਲੈ ਸਕਦੇ। ਇਨ੍ਹਾਂ ਦੇ ਗਲਫੜੇ ਨਹੀਂ ਹੁੰਦੇ ਹਨ। ਇਨ੍ਹਾਂ ਦੇ ਫੇਫੜੇ ਹੁੰਦੇ ਹਨ। ਇਹ ਨਾਸਾਂ ਰਾਹੀਂ ਸਾਹ ਲੈਂਦੇ ਹਨ। ਇਨ੍ਹਾਂ ਦੇ ਸਿਰ ਉੱਪਰ ਇਕ ਮੋਰੀ ਹੁੰਦੀ ਹੈ ਜਿਸ ਨੂੰ ਬਲੋਹੋਲ ਕਹਿੰਦੇ ਹਨ। ਇਹ ਬਲੋਹੋਲ ਸਾਹ ਨਲੀ ਨਾਲ ...

Read More

ਚਿੜੀ ਤੇ ਜੁਗਨੂੰ

ਚਿੜੀ ਤੇ ਜੁਗਨੂੰ

ਬਾਲ ਕਹਾਣੀ ਜੋਗਿੰਦਰ ਅਗਨੀਹੋਤਰੀ ਇਕ ਵਾਰ ਦੀ ਗੱਲ ਹੈ ਕਿ ਇਕ ਚਿੜੀ ਸੀ। ਉਹ ਨਹਿਰ ਦੇ ਕਿਨਾਰੇ ਲੱਗੇ ਨਿੰਮ ਦੇ ਰੁੱਖ ’ਤੇ ਰਹਿੰਦੀ ਸੀ। ਨਹਿਰ ਦੇ ਕਿਨਾਰੇ ਹੋਰ ਵੀ ਬਹੁਤ ਸਾਰੇ ਦਰੱਖਤ ਸਨ। ਇਨ੍ਹਾਂ ਦਰੱਖਤਾਂ ਦੇ ਨਾਲ ਵੱਖ-ਵੱਖ ਕਿਸਮ ਦੀਆਂ ਝਾੜੀਆਂ ਵੀ ਸਨ। ਉਸ ਥਾਂ ’ਤੇ ਘਾਹ ਵੀ ਉੱਗਿਆ ਰਹਿੰਦਾ ਸੀ। ਇਹ ...

Read More

ਹੱਥ ਧੋਣ ਦਾ ਮਹੱਤਵ

ਹੱਥ ਧੋਣ ਦਾ ਮਹੱਤਵ

ਪ੍ਰੇਰਕ ਪ੍ਰਸੰਗ ਹਰਿੰਦਰ ਸਿੰਘ ਗੋਗਨਾ ਜਿਸ ਦਿਨ ਦਾ ਕਰਫ਼ਿਊ ਲੱਗਾ ਸੀ, ਸੰਜੂ ਨੂੰ ਵਾਰ ਵਾਰ ਹੱਥ ਧੋਣਾ ਬੜਾ ਭਾਰਾ ਕੰਮ ਲੱਗ ਰਿਹਾ ਸੀ। ਉਹ ਰੋਟੀ ਮੰਗਦਾ ਤਾਂ ਮੰਮੀ ਆਖਦੇ,‘ਪਹਿਲਾਂ ਹੱਥ ਧੋ ਲੈ।’ ਵਿਹੜੇ ਦੇ ਗੇਟ ਨੂੰ ਛੂਹ ਲੈਂਦਾ ਤਾਂ ਪਾਪਾ ਦੇਖਦੇ ਹੀ ਆਖਦੇ, ‘ਸੰਜੂ, ਤੈਨੂੰ ਕਿੰਨੀ ਵਾਰ ਸਮਝਾਇਆ ਕਿ ਗੇਟ ਨੂੰ ਛੂਹਣ ...

Read More

ਬਾਲ ਕਿਆਰੀ

ਬਾਲ ਕਿਆਰੀ

ਫੁੱਲ ਦੀ ਆਵਾਜ਼ ਕੋਈ ਤੋੜ ਕੇ ਮੈਨੂੰ ਸੁੱਟ ਜਾਂਦਾ ਕੋਈ ਮਹਿਕਾਂ ਮਾਣੇ ਰੱਜ ਕੇ ਵੇ। ਕਈਆਂ ਲਈ ਨਫ਼ਰਤ ਬਣਿਆ ਮੈਂ ਕਈ ਆਉਣ ਮੇਰੇ ਵੱਲ ਭੱਜ ਕੇ ਵੇ। ਅਮੀਰ ਵੇਖ ਕੇ ਉਛਲਾਂ ਨਾ ਮੈਂ ਗ਼ਰੀਬ ਨੂੰ ਨਾ ਹੀ ਭੰਡਦਾ ਹਾਂ। ਚੰਗੇ-ਮਾੜੇ ਦਾ ਫ਼ਰਕ ਨਾ ਕਰਦਾ ਸਭ ਨੂੰ ਮਹਿਕਾਂ ਵੰਡਦਾ ਹਾਂ। ਸੋਹਣੇ ਸੋਹਣੇ ਰੰਗਾਂ ਦੇ ਨਾਲ ਮੈਂ ਕਿੰਨਾ ਸੋਹਣਾ ਫੱਬਦਾ ਹਾਂ। ਟਾਹਣੀ ...

Read More


 • ਖ਼ਰਗੋਸ਼ ਤੇ ਡੱਡੂ
   Posted On May - 30 - 2020
  ਸ਼ਹਿਰ ਤੋਂ ਦੂਰ ਕਾਲੀ ਪਹਾੜੀ ਦੇ ਪਾਰ ਵਾਲੇ ਜੰਗਲ ਵਿਚ ਇਕ ਦਿਨ ਦੁਪਹਿਰ ਨੂੰ ਪਿੱਪਲ ਦੇ ਇਕ ਦਰੱਖਤ ਹੇਠਾਂ ਕੁਝ....
 • ਪਾਣੀ
   Posted On May - 30 - 2020
  ਸਕੂਲ ਵਿਚ ਅੱਧੀ ਛੁੱਟੀ ਵੇਲੇ ਅਮਰਜੀਤ ਸਿੰਘ ਨੇ ਆਪਣੀ ਕਲਾਸ ਦੇ ਵਿਦਿਆਰਥੀ ਰਾਜ ਕੁਮਾਰ ਦੇ ਜ਼ੋਰ ਦੀ ਚਪੇੜ ਮਾਰੀ। ਉਹ....
 • ਵ੍ਹੇਲ ਕਿਵੇਂ ਸਾਹ ਲੈਂਦੀ ਹੈ?
   Posted On May - 23 - 2020
  ਵ੍ਹੇਲ ਅਤੇ ਡੌਲਫਿਨ ਥਣਧਾਰੀ ਜਾਨਵਰ ਹਨ। ਇਹ ਪਾਣੀ ਹੇਠਾਂ ਸਾਹ ਨਹੀਂ ਲੈ ਸਕਦੇ। ਇਨ੍ਹਾਂ ਦੇ ਗਲਫੜੇ ਨਹੀਂ ਹੁੰਦੇ ਹਨ। ਇਨ੍ਹਾਂ....
 • ਬਾਲ ਕਿਆਰੀ
   Posted On May - 30 - 2020
  ਤਿਤਲੀਆਂ ਦੀ ਇਕ ਪਿਆਰੀ ਜੋੜੀ ਰੋਜ਼ ਬਗੀਚੀ ਆਵੇ।....

ਚੇਤਨਾ ਦੀ ਚਿਣਗ

Posted On February - 26 - 2011 Comments Off on ਚੇਤਨਾ ਦੀ ਚਿਣਗ
ਸ਼ਹੀਦ ਭਗਤ ਸਿੰਘ ਅਕਸਰ ਕਿਹਾ ਕਰਦਾ ਸਨ ਕਿ ਇਕੱਲੇ ਸਾਹ ਲੈਣ ਦਾ ਨਾਮ ਨੂੰ ਹੀ ਜ਼ਿੰਦਗੀ ਨਹੀਂ। ਜ਼ਿੰਦਗੀ ਤਾਂ ਕੁੱਝ ਕਰ ਗੁਜਰਨ ਨੂੰ ਹੀ ਕਿਹਾ ਜਾਂਦਾ ਹੈ। ਭਗਤ ਸਿੰਘ ਦੇ ਅਜਿਹੇ ਵਿਚਾਰਾਂ ਨੂੰ ਆਪਣੀ ਜ਼ਿੰਦਗੀ ਵਿੱਚ ਇੰਨ-ਬਿੰਨ ਲਾਗੂ ਕਰਨ ਵਾਲੇ ਹਰਪ੍ਰੀਤ ਦਾ ਜਨਮ ਮਾਤਾ ਬਲਵੀਰ ਕੌਰ ਦੀ ਕੁੱਖੋਂ ਪਿਤਾ ਸਤਨਾਮ ਸਿੰਘ ਦੇ ਘਰ 2 ਜਨਵਰੀ 1987 ਨੂੰ ਪਿੰਡ ਰੋੜਾ ਜ਼ਿਲ੍ਹਾ ਮੁਹਾਲੀ ਵਿੱਚ ਹੋਇਆ। ਕਿਰਤੀ ਪਰਿਵਾਰ ਵਿੱਚ ਜਨਮ ਹੋਣ ਕਰ ਕੇ ਹਰਪ੍ਰੀਤ ਦਾ ਬਚਪਨ ਤੇ ਜਵਾਨੀ ਦਾ ਸੰਘਰਸ਼ਮਈ ਹੋਣਾ ਸੁਭਾਵਕ ਹੀ ਸੀ। 

ਗਿੱਧੇ ਵਿਚ ਧਮਾਲਾਂ ਪਾਉਂਦੀ

Posted On February - 19 - 2011 Comments Off on ਗਿੱਧੇ ਵਿਚ ਧਮਾਲਾਂ ਪਾਉਂਦੀ
ਸਫਲ ਹੋਣ ਲਈ ਮਨੁੱਖ ਵਿਚ ਕਈ ਗੁਣਾਂ ਦਾ ਮਾਲਕ ਹੋਣਾ ਜ਼ਰੂਰੀ ਹੁੰਦਾ ਹੈ, ਪਰ ਜੇ ਸਫਲਤਾ ਕਲਾਤਮਕ ਖੇਤਰ ਵਿਚ ਪ੍ਰਾਪਤ ਕਰਨੀ ਹੋਵੇ ਤਾਂ ਹੋਰ ਗੁਣਾਂ ਦੇ ਨਾਲ ਨਾਲ ਸੀਰਤ ਤੇ ਸੂਰਤ ਵੀ ਸੋਹਣੀ ਜ਼ਰੂਰੀ ਹੁੰਦੀ ਹੈ। ਇਸ ਲਈ ਸਮਰਪਣ ਵੀ ਲੋੜੀਂਦਾ ਹੈ। ਇਨ੍ਹਾਂ ਸਾਰੀਆਂ ਖੂਬੀਆਂ ਨਾਲ ਭਰੀ ਹੋਈ ਹੈ ਆਨੰਦਪੁਰ ਸਾਹਿਬ ਦੀ ਜਤਿੰਦਰ ਕੌਰ, ਜਿਸ ਨੇ ਗਿੱਧੇ ਦੇ ਖੇਤਰ ਵਿਚ ਅਹਿਮ ਪ੍ਰਾਪਤੀਆਂ ਕੀਤੀਆਂ ਹਨ। ਜਤਿੰਦਰ ਕੌਰ ਦਾ ਜਨਮ 17 ਮਾਰਚ 1987 ਨੂੰ ਸ੍ਰੀ ਆਨੰਦਪੁਰ ਸਾਹਿਬ ਵਿਚ ਹੋਇਆ। ਉਸ ਦੇ ਪਿਤਾ ਟਰੱਕ ਡਰਾਈਵਰ 

ਵੱਖਰੀ ਪਛਾਣ ਬਣਾਉਣ ਲਈ ਯਤਨਸ਼ੀਲ

Posted On February - 19 - 2011 Comments Off on ਵੱਖਰੀ ਪਛਾਣ ਬਣਾਉਣ ਲਈ ਯਤਨਸ਼ੀਲ
ਲੁਧਿਆਣੇ ਤੋਂ ਥੋੜ੍ਹੀ ਦੂਰੀ ’ਤੇ ਸਥਿਤ ਸ਼ਹਿਰ ਦੋਰਾਹੇ ਦੀ ਬੁੱਕਲ ਵਿਚ ਵਸੇ ਪਿੰਡ ਚਣਕੋਈਆਂ ਵਿਖੇ ਪੀ.ਏ.ਯੂ. ਲੁਧਿਆਣਾ ਵਰਕਰ ਯੂਨੀਅਨ ਦੇ ਪ੍ਰਧਾਨ ਪਿਤਾ ਹਰਬੰਸ ਸਿੰਘ ਮੁੰਡੀ ਤੇ ਪਿੰਡ ਜੱਸੋਵਾਲ ਦੀ ਪੰਚਾਇਤ ਮੈਂਬਰ ਮਾਤਾ ਗੁਰਮੀਤ ਕੌਰ ਦੇ ਗ੍ਰਹਿ ਵਿਖੇ ਜਨਮੇ ਹੈਪੀ ਜੱਸੋਵਾਲ ਨੇ ਹਰਗੋਬਿੰਦ ਪਬਲਿਕ ਸਕੂਲ ਠੱਕਰਵਾਲ ਤੋਂ ਮੈਟ੍ਰਿਕ ਤੇ ਵਿਸ਼ਵਕਰਮਾ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਤੋਂ ਨਾਨ ਮੈਡੀਕਲ ਨਾਲ ਬਾਰ੍ਹਵੀਂ ਕਰਨ ਮਗਰੋਂ ਜੀ.ਐਨ.ਈ. ਕਾਲਜ ਲੁਧਿਆਣਾ ਤੋਂ ਸਿਵਲ ਇੰਜੀਨੀਅਰਿੰਗ 

ਗੋਲਡ ਮੈਡਲ ਜੇਤੂ ਗਾਇਕ

Posted On February - 19 - 2011 Comments Off on ਗੋਲਡ ਮੈਡਲ ਜੇਤੂ ਗਾਇਕ
ਕਲਾ ਕੋਈ ਵੀ ਹੋਵੇ, ਮਨੁੱਖੀ ਜ਼ਿੰਦਗੀ ਨੂੰ ਸੁੰਦਰ ਬਣਾਉਣ ਦਾ ਵਸੀਲਾ ਹੁੰਦੀ ਹੈ। ਕਲਾ, ਜ਼ਿੰਦਗੀ ਦੀ ਸਵੈ–ਸਿਰਜਣਾ ਅਤੇ ਪੁਨਰ–ਸਿਰਜਣਾ ਦਾ ਸਾਧਨ ਬਣਦੀ ਹੈ। ਸੰਗੀਤ ਕਲਾ ਨੂੰ ਸੰਸਾਰ ਵਿੱਚ ਸਭ ਤੋਂ ਉੱਤਮ ਮੰਨਿਆ ਗਿਆ ਹੈ। ਸੰਗੀਤ ਨਾਲ ਮਨੁੱਖੀ ਜਜ਼ਬੇ ਟੁੰਬੇ ਜਾਂਦੇ ਹਨ ਜਿਸ ਨਾਲ ਮਨੁੱਖ ਖੁਸ਼ੀ ਮਹਿਸੂਸ ਕਰਦਾ ਹੈ। ਪੰਜਾਬੀ ਸੰਗੀਤ ਦੀ ਦੁਨੀਆ ਵਿੱਚ ਵਿਕਰਮ ਸਿੰਘ ਇੱਕ ਨਵਾਂ ਨਾਂ ਹੈ, ਜਿਹੜਾ ਆਪਣੀ ਪਛਾਣ ਬਣਾਉਣ ਲਈ ਜੱਦੋਜਹਿਦ ਕਰ ਰਿਹਾ ਹੈ¢ ਗਾਇਕੀ ਦੇ ਜੌਹਰ ਵਿਖਾ ਕੇ ਵਿਕਰਮ ਹੁਣ ਤੱਕ ਦੋ 

ਛੋਟੀ ਉਮਰ ਦਾ ਵੱਡਾ ਅਦਾਕਾਰ

Posted On February - 19 - 2011 Comments Off on ਛੋਟੀ ਉਮਰ ਦਾ ਵੱਡਾ ਅਦਾਕਾਰ
ਗੁਰਪਿਆਰ ਸਿੰਘ ਬਰਾੜ ਅਤੇ ਗੁਰਮੀਤ ਕੌਰ ਦੇ ਘਰ 21 ਨਵੰਬਰ 1993 ਨੂੰ ਜਨਮਿਆ ਸਟਾਲਿਨਜੀਤ ਸਿੰਘ ਛੋਟੀ ਉਮਰ ਦਾ ਵੱਡਾ ਅਦਾਕਾਰ ਹੈ। ਫ਼ਰੀਦਕੋਟ ਜ਼ਿਲ੍ਹੇ ਦੇ ਪਿੰਡ ਡੋਡ (ਨੇੜੇ ਬਾਜਾਖਾਨਾ) ਦੇ ਪ੍ਰਾਇਮਰੀ ਸਕੂਲ ਵਿਚ ਪੜ੍ਹਦਿਆਂ ਆਪਣੀ ਸੀਨੀਅਰ ਟੀਮ ਨੂੰ ਉੱਘੇ ਨਿਰਦੇਸ਼ਕ ਕੀਰਤੀ ਕਿਰਪਾਲ ਦੁਆਰਾ ਰਿਹਰਸਲ ਕਰਦਿਆਂ ਦੇਖ ਕੇ ਉਸ ਦੇ ਮਨ ਵਿਚ ਵੀ ਅਦਾਕਾਰੀ ਦਾ ਸ਼ੌਕ ਪੈਦਾ ਹੋਇਆ। ਕੁਝ ਸਾਲਾਂ ਦੇ ਇੰਤਜ਼ਾਰ ਬਾਅਦ ਪ੍ਰਿੰਸ ਕੇ.ਜੇ. ਸਿੰਘ ਦੇ  ਲਿਖੇ ਨਾਟਕ ਰੱਬਾ-ਰੱਬਾ ਮੀਂਹ ਵਰਸਾ ਵਿਚ ਉਸ ਨੂੰ ਅਦਾਕਾਰੀ 

ਕਈ ਕਲਾਵਾਂ ਦਾ ਸੁਮੇਲ

Posted On February - 19 - 2011 Comments Off on ਕਈ ਕਲਾਵਾਂ ਦਾ ਸੁਮੇਲ
ਜਿਵੇਂ ਕੁਦਰਤ ਵੱਲੋਂ ਉਗਾਏ ਫੁੱਲਾਂ ਵਿਚੋਂ ਕਈ ਫੁੱਲ ਅਜਿਹੇ ਹੁੰਦੇ ਹਨ ਜੋ ਖਿੜ੍ਹਦੇਸਾਰ ਆਪਣੀ ਖੁਸ਼ਬੂ ਅਤੇ ਖੇੜਾ ਵੰਡਣਾ ਸ਼ੁਰੂ ਕਰ ਦਿੰਦੇ ਹਨ। ਇਵੇਂ ਹੀ ਕਈ ਇਨਸਾਨ ਅਜਿਹੇ ਹੁੰਦੇ ਹਨ ਜੋ ਆਪਣੇ ਗੁਣਾਂ ਅਤੇ ਪ੍ਰਤਿਭਾ ਸਦਕਾ ਸਮਾਜ ਵਿਚ ਵੱਖਰੀ ਪਛਾਣ ਬਣਾ ਲੈਂਦੇ ਹਨ। ਸਿਮਰਨਜੀਤ ਦਾ ਜਨਮ 21 ਜੁਲਾਈ 1997 ਨੂੰ ਪਿਤਾ ਦਰਸ਼ਨ ਸਿੰਘ ਬਨੂੜ ਦੇ ਘਰ ਮਾਤਾ ਪਰਮਜੀਤ ਕੌਰ ਦੀ ਕੁੱਖੋਂ ਹੋਇਆ। ਘਰ ਵਿਚ ਸਾਹਿਤਕ ਮਾਹੌਲ ਹੋਣ ਕਰਕੇ ਅੱਖਾਂ ਖੋਲ੍ਹਦਿਆਂ ਹੀ ਉਸ ਦਾ ਵਾਹ ਸਾਹਿਤਕ ਪੁਸਤਕਾਂ ਨਾਲ ਪਿਆ। ਗਾਉਣ 

ਲੋਕ ਗਾਇਕ ਤੇ ਸੰਗੀਤਕਾਰ

Posted On February - 19 - 2011 Comments Off on ਲੋਕ ਗਾਇਕ ਤੇ ਸੰਗੀਤਕਾਰ
ਜ਼ਿਲ੍ਹਾ ਬਠਿੰਡਾ ਦੇ ਜੰਮਪਲ ਗੁਰਤੇਜ ਕਾਬਲ ਇਕ ਦਮਦਾਰ ਪੰਜਾਬੀ ਲੋਕ ਗਾਇਕ ਅਤੇ ਸੰਗੀਤਕਾਰ ਸਾਬਤ ਹੋਇਆ ਹੈ। ਉਸ ਦਾ ਜਨਮ ਬਠਿੰਡਾ ਸ਼ਹਿਰ ਦੀ ਚੋਅਸਰ ਬਸਤੀ ਵਿਚ ਪਿਤਾ ਕਰਨੈਲ ਸਿੰਘ ਦੇ ਘਰ ਮਾਤਾ ਸੁਰਜੀਤ ਕੌਰ ਦੀ ਕੁੱਖੋਂ ਹੋਇਆ। ਉਸ ਨੂੰ ਗਾਇਕੀ ਦਾ ਸ਼ੌਕ ਬਚਪਨ ਤੋਂ ਹੀ ਸੀ। ਸਕੂਲ ਪੜ੍ਹਦੇ ਸਮੇਂ ਬਾਲ ਸਭਾਵਾਂ ਵਿਚ ਕਵਿਤਾਵਾਂ ਅਤੇ ਗੀਤ ਗਾਉਂਦੇ ਰਹਿੰਦੇ ਸਨ। ਗੁਰਤੇਜ ਕਾਬਲ ਨੇ ਗਾਇਕੀ ਅਤੇ ਸੰਗੀਤ ਲਈ ਆਪਣਾ ਉਸਤਾਦ ਬਲਵਿੰਦਰ ਗਿੱਲ ਨੂੰ ਧਾਰਿਆ ਅਤੇ ਉਨ੍ਹਾਂ ਤੋਂ ਇਸ ਖੇਤਰ ਦੀਆਂ ਬਾਰੀਕੀਆਂ 

ਉਭਰਦਾ ਅਥਲੀਟ

Posted On February - 19 - 2011 Comments Off on ਉਭਰਦਾ ਅਥਲੀਟ
ਅੱਜ-ਕੱਲ੍ਹ ਵਿਦਿਆਰਥੀਆਂ ਦੀ ਖੇਡਾਂ ਪ੍ਰਤੀ ਰੁਚੀ ਘਟਦੀ ਜਾ ਰਹੀ ਹੈ। ਅਜਿਹੇ ਵਿਦਿਆਰਥੀ ਬਹੁਤ ਘੱਟ ਹੋਣਗੇ, ਜੋ ਪੜ੍ਹਾਈ ਦੇ ਨਾਲ-ਨਾਲ ਖੇਡਾਂ ਵਿਚ ਵੀ ਬਰਾਬਰ ਦਿਲਚਸਪੀ ਰੱਖਦੇ ਹੋਣ, ਪਰ ਬਲਵਿੰਦਰ ਸਿੰਘ ਇਕ ਅਜਿਹਾ ਵਿਦਿਆਰਥੀ ਹੈ, ਜੋ ਖੇਡਾਂ ਵਿਚ ਆਪਣੇ ਮਾਪਿਆਂ ਦਾ ਨਾਂ ਰੌਸ਼ਨ ਕਰ ਰਿਹਾ ਹੈ। ਬਲਵਿੰਦਰ ਸਿੰਘ ਦਾ ਜਨਮ ਪਿੰਡ ਨੰਗਲ, ਜ਼ਿਲ੍ਹਾ ਲੁਧਿਆਣਾ ਵਿਚ ਪਿਤਾ ਜਗੀਰ ਸਿੰਘ ਦੇ ਘਰ ਮਾਤਾ ਬਲਵੀਰ ਕੌਰ ਦੀ ਕੁੱਖੋਂ ਹੋਇਆ। ਬਲਵਿੰਦਰ ਸਿੰਘ ਨੂੰ ਖੇਡਾਂ ਨਾਲ ਮੋਹ ਬਚਪਨ ਤੋਂ ਹੀ ਸੀ। ਇਸ ਗੱਲ 

ਹਿੰਮਤ ਦੇ ਹਮਸਫਰ

Posted On February - 12 - 2011 Comments Off on ਹਿੰਮਤ ਦੇ ਹਮਸਫਰ
ਹਿੰਮਤ ਅੱਗੇ ਲੱਛਮੀ, ਪੱਖੇ ਅੱਗੇ ਪੌਣ, ਦੀ ਕਹਾਵਤ ਨੂੰ ਸੰਪੂਰਨ ਕਰਨ ਵਾਲੇ ਹਨ, ਦੋਵੇਂ ਸਕੇ ਭਰਾ ਮਨਦੀਪ ਸਿੰਘ ਤੇ ਹਰਦੀਪ ਸਿੰਘ। ਇਨ੍ਹਾਂ ਨੇ ਢਾਈ ਕੁ ਦਹਾਕੇ ਪਹਿਲਾਂ ਪਿੰਡ ਖਾਨਪੁਰ ਗੰਡਿਆਂ, ਜ਼ਿਲ੍ਹਾ ਪਟਿਆਲਾ ਵਿਖੇ ਪਿਤਾ ਕੁਲਵਿੰਦਰ ਸਿੰਘ ਦੇ ਘਰ ਮਾਤਾ ਸੁਰਿੰਦਰ ਕੌਰ ਦੀ ਕੁੱਖੋਂ ਜਨਮ ਲਿਆ। ਬਚਪਨ ਤੋਂ ਹੀ ਨੇਤਰਹੀਣ ਹੋਣ ਦੇ ਬਾਵਜੂਦ ਉਨ੍ਹਾਂ ਹਿੰਮਤ ਨਹੀਂ ਹਾਰੀ, ਸਗੋਂ ਰੱਬ ਦਾ ਸ਼ੁਕਰਾਨਾ ਕਰਕੇ ਆਪਣੀ ਤੀਜੀ ਅੱਖ ਰਾਹੀਂ ਦੁਨੀਆਂ ਵੇਖਣ ਲਈ ਆਪਣੀ ਮੰਜ਼ਿਲ ਵੱਲ ਡਟ ਗਏ। ਪੜ੍ਹਾਈ ਦੀ ਝਾਕ, 

ਗੁਰਬਤ ਨਾਲ ਜੂਝ ਰਹੀ ਖਿਡਾਰਨ

Posted On February - 12 - 2011 Comments Off on ਗੁਰਬਤ ਨਾਲ ਜੂਝ ਰਹੀ ਖਿਡਾਰਨ
ਸਿਆਣੇ ਕਹਿੰਦੇ ਹਨ ਕਿ ਹੀਰੇ ਤਾਂ ਰੂੜੀਆਂ ’ਤੇ ਵੀ ਚਮਕਦੇ ਹਨ ਪਰ ਹੁਣ ਜੌਹਰੀਆਂ ਦੀ ਅੱਖ ਮਹਿਲਾਂ ਵਿਚ ਹੀ ਪੈਂਦੀ ਹੈ। ਕਸਬਾ ਭਦੌੜ ਦਾ ਹੀਰਾ ਜੌਹਰੀਆਂ ਦੀ ਅਣਦੇਖੀ ਦਾ ਸ਼ਿਕਾਰ ਹੋ ਕੇ ਪਛਤਾਵੇ ਦੇ ਹੰਝੂ ਵਹਾਅ ਰਿਹਾ ਹੈ। ਇੱਥੇ ਜ਼ਿਕਰ ਹਾਂ ਕਰ ਰਹੇ ਮਨਜੀਤ ਕੌਰ ਦਾ, ਜੋ ਬੈਡਮਿੰਟਨ ਦੀ ਨੈਸ਼ਨਲ ਖਿਡਾਰਨ ਹੋਣ ਦੇ ਬਾਵਜੂਦ ਬੇਰੁਜ਼ਗਾਰੀ ਦੀ ਦਲ-ਦਲ ਵਿਚ ਧਸ ਚੁੱਕੀ ਹੈ। 29 ਕੁ ਸਾਲਾਂ ਦੀ ਮਨਜੀਤ ਦਾ ਪਿਤਾ ਪਿਛਲੇ ਸਮੇਂ ਵਿਚ ਚੱਲ ਵਸਿਆ, ਭੈਣ-ਭਰਾ ਅਲੱਗ-ਅਲੱਗ ਆਪਣੀ ਰੋਟੀ ਚਲਾ ਰਹੇ ਹਨ। ਮਨਜੀਤ ਤੇ 

ਹੁਨਰਮੰਦ ਚਿੱਤਰਕਾਰ ਮੋਨਿਕਾ

Posted On February - 12 - 2011 Comments Off on ਹੁਨਰਮੰਦ ਚਿੱਤਰਕਾਰ ਮੋਨਿਕਾ
ਜ਼ਿਲ੍ਹਾ ਗੁਰਦਾਸਪੁਰ ਦੇ ਬਲਾਕ ਦੀਨਾਨਗਰ ਅਧੀਨ ਪੈਂਦੇ ਪਿੰਡ ਸਾਹੋਵਾਲ ਵਾਸੀ ਮੋਨਿਕਾ (18) ਨੂੰ ਕੁਦਰਤ ਨੇ ਅਜਿਹਾ ਹੁਨਰ ਦਿੱਤਾ ਹੈ ਕਿ ਉਹ ਹਰ ਤਰ੍ਹਾਂ ਦੀ ਪੇਂਟਿੰਗ ਮਿੰਟਾਂ ਵਿਚ ਤਿਆਰ ਕਰ ਲੈਂਦੀ ਹੈ, ਜਦੋਂ ਕਿ ਉਸ ਨੇ ਕਿਤੇ ਵੀ ਪੇਂਟਿੰਗ ਦੀ ਸਿੱਖਿਆ ਨਹੀਂ ਲਈ ਅਤੇ ਨਾ ਹੀ ਉਸ ਨੂੰ ਕਿਸੇ ਨੇ ਇਸ ਸਬੰਧੀ ਸਹਿਯੋਗ ਕੀਤਾ। ਜਦੋਂ ਮੋਨਿਕਾ ਨਾਲ ਗੱਲ ਕੀਤੀ ਤਾਂ ਉਸ ਨੇ ਦੱਸਿਆ ਕਿ ਮੁੱਢਲੀ ਸਿੱਖਿਆ ਆਪਣੇ ਪਿੰਡ ਤੋਂ ਪ੍ਰਾਪਤ ਕਰਨ ਮਗਰੋਂ ਹੁਣ ਉਹ ਗੁਰਦਾਸਪੁਰ ਸ਼ਹਿਰ ਵਿਚ ਸਿੱਖਿਆ ਪ੍ਰਾਪਤ ਕਰ 

ਗਾਇਕ, ਗੀਤਕਾਰ ਤੇ ਸੰਗੀਤਕਾਰ

Posted On February - 12 - 2011 Comments Off on ਗਾਇਕ, ਗੀਤਕਾਰ ਤੇ ਸੰਗੀਤਕਾਰ
ਅਜੋਕੇ ਜ਼ਮਾਨੇ ਵਿਚ ਪੈਸੇ ਦੇ ਜ਼ੋਰ ’ਤੇ ਗਾਇਕ ਰਾਤੋ-ਰਾਤ ਸਟਾਰ ਬਣਨ ਦੀ ਖਾਹਿਸ਼ ਰੱਖਦੇ ਹਨ ਪਰ ਕਈ ਨੌਜਵਾਨ ਆਪਣੀ ਮਿਹਨਤ ਦੇ ਬਲਬੂਤੇ ’ਤੇ ਕਾਮਯਾਬ ਹੋਣ ਲਈ ਦਿਨ-ਰਾਤ ਮਿਹਨਤ ਕਰਦੇ ਹਨ, ਜਿਨ੍ਹਾਂ ’ਚੋਂ ਇਕ ਨਾਮ ਹੈ, ਗਾਇਕ, ਗੀਤਕਾਰ ਤੇ ਸੰਗੀਤਕਾਰ ਤਰਸੇਮ ਅਰਮਾਨ।ਇਸ ਨੌਜਵਾਨ ਦਾ ਜਨਮ ਪਿੰਡ ਗੋਲੇਵਾਲਾ (ਫ਼ਰੀਦਕੋਟ) ਵਿਖੇ 28 ਕੁ ਸਾਲ ਪਹਿਲਾਂ ਮਾਤਾ ਤੇਜ ਕੌਰ ਅਤੇ ਪਿਤਾ ਮੁਖਤਿਆਰ ਸਿੰਘ ਦੇ ਘਰ ਹੋਇਆ। ਅਰਮਾਨ ਦਾ ਕਹਿਣਾ ਹੈ ਸੰਗੀਤਕ ਖੇਤਰ ਵਿਚ ਮੱਲ੍ਹਾਂ ਮਾਰਨ ’ਚ ਆਪਣੇ ਮਾਪਿਆਂ ਅਤੇ ਪ੍ਰਮਾਤਮਾ 

ਕਈ ਕਲਾਵਾਂ ਦਾ ਸੁਮੇਲ

Posted On February - 12 - 2011 Comments Off on ਕਈ ਕਲਾਵਾਂ ਦਾ ਸੁਮੇਲ
ਮੁਹਾਲੀ ਜ਼ਿਲ੍ਹੇ ਦੇ ਪਿੰਡ ਦੁਰਾਲੀ ਵਿਖੇ ਪਿਤਾ ਬਲਵਿੰਦਰ ਸਿੰਘ ਅਤੇ ਮਾਤਾ ਗੁਰਵਿੰਦਰ ਕੌਰ ਦੇ ਘਰ 30 ਨਵੰਬਰ, 1993 ਨੂੰ ਜਨਮੀ ਸਨਪ੍ਰੀਤ ਕੌਰ ਬਹੁਪੱਖੀ ਗੁਣਾਂ ਦੀ ਮਾਲਕ ਹੈ। ਪੜ੍ਹਾਈ, ਗਿੱਧਾ, ਭਾਸ਼ਨ, ਕਹਾਣੀ ਲਿਖਣ ਅਤੇ ਚਿੱਤਰਕਲਾ ਮੁਕਾਬਲਿਆਂ ਵਿਚ ਮੋਹਰੀ ਰਹਿਣ ਵਾਲੀ ਸਨਪ੍ਰੀਤ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ, ਮਨੌਲੀ ਦੀ ਬਾਰ੍ਹਵੀਂ (ਆਰਟਸ) ਦੀ ਵਿਦਿਆਰਥਣ ਹੋਣ ਦੇ ਨਾਲ-ਨਾਲ ਆਪਣੇ ਗੁਣਾਂ ਕਾਰਨ ਸਕੂਲ ਦੀ ‘ਹੈੱਡ ਗਰਲ’ ਬਣੀ ਹੋਈ ਹੈੇ। ਬਚਪਨ ਤੋਂ ਹੀ ਗਿੱਧੇ ਦੇ ਪਿੜ ਵਿਚ ਨੱਚ-ਨੱਚ ਕੇ 

ਬਾਲ ਗੀਤਾਂ ਦਾ ਰਚਣਹਾਰਾ

Posted On February - 12 - 2011 Comments Off on ਬਾਲ ਗੀਤਾਂ ਦਾ ਰਚਣਹਾਰਾ
ਅੱਜਕੱਲ੍ਹ ਭਾਵੇਂ ਗੀਤ ਲਿਖਣ ਵਾਲਿਆਂ ਦੀ ਬਹੁਤਾਤ ਹੈ ਪਰ ਬੱਚਿਆਂ ਦੀਆਂ ਭਾਵਨਾਵਾਂ ਨੂੰ ਮੁੱਖ ਰੱਖ ਕੇ ਗੀਤ ਲਿਖਣ ਵਾਲੇ ਗੀਤਕਾਰਾਂ ਵਿੱਚ ਸੁਰਿੰਦਰ ਚਹਿਲ ਖੇੜੀ ਦੀ ਵਿਲੱਖਣ ਪਛਾਣ ਹੈ ਕਿਉਂਕਿ ਬਾਲ ਗੀਤ ਲਿਖਣ ਵਾਲੇ ਪੰਜਾਬ ਵਿੱਚ ਪੋਟਿਆਂ ’ਤੇ ਗਿਣੇ ਜਾ ਸਕਦੇ ਹਨ। ਬਾਲ ਗੀਤਾਂ ਤੋਂ ਇਲਾਵਾ ਉਹ ਮਿੰਨੀ ਕਹਾਣੀ ਅਤੇ ਖੁੱਲ੍ਹੀ ਕਵਿਤਾ ’ਤੇ ਵੀ ਉਹ ਹੱਥ ਅਜ਼ਮਾਈ ਕਰ ਰਿਹਾ ਹੈ। ਸੁਰਿੰਦਰ ਚਹਿਲ ਦੀ ਜ਼ਿੰਦਗੀ ਦੇ ਸਫ਼ਰ ਨੂੰ ਜੇ ਨੇੜਿਓਂ ਤੱਕਿਆ ਜਾਵੇ ਤਾਂ ਪਤਾ ਲਗਦਾ ਹੈ ਕਿ ਜ਼ਿੰਦਗੀ ਦੇ ਉਤਰਾਵਾਂ 

ਮਜ਼ਬੂਤ ਇਰਾਦਿਆਂ ਦਾ ਮਾਲਕ

Posted On February - 12 - 2011 Comments Off on ਮਜ਼ਬੂਤ ਇਰਾਦਿਆਂ ਦਾ ਮਾਲਕ
ਜਿਹੜੇ ਅਧਿਆਪਕ ਲੋੜਵੰਦਾਂ ਦੀ ਮਦਦ ਕਰਨ ਅਤੇ ਸਮਾਜ ਨੂੰ ਖੂਬਸੂਰਤ ਬਣਾਉਣ ਲਈ ਤਤਪਰ ਰਹਿੰਦੇ ਹਨ ਉਹੀ ਅਧਿਆਪਕ ਲੋਕਾਂ ਵਿਚ ਪਿਆਰੇ ਤੇ ਸਤਿਕਾਰੇ ਜਾਂਦੇ ਹਨ। ਅਜਿਹਾ ਹੀ ਉੱਚੀ ਸੋਚ ਵਾਲਾ ਅਧਿਆਪਕ ਕਮਲਜੀਤ ਸਿੰਘ ਮਤੋਈ ਹੈ।  ਕਮਲਜੀਤ ਸਿੰਘ ਨੇ ਇਕ ਅਜਿਹੇ ਬੱਚੇ ਨੂੰ ਤਰਾਸ਼ਿਆ ਹੈ ਜਿਸ ਦੀ ਕਿ ਨਿਗ੍ਹਾ ਬਿਲਕੁਲ ਨਾਮਾਤਰ ਹੀ ਹੈ। ਵਿੱਕੀ ਸਿੰਘ ਨੂੰ ਪਹਿਲਾ ਸਿਰਫ 15 ਤਕ ਪਹਾੜੇ ਆਉਂਦੇ ਸਨ ਤਾਂ ਉਸ ਦੇ ਅਧਿਆਪਕ ਕਮਲਜੀਤ ਸਿੰਘ ਦੀ ਪਾਰਖੂ ਅੱਖ ਨੇ ਉਸ ਬੱਚੇ ’ਤੇ ਪੂਰੀ ਮਿਹਨਤ ਕਰਕੇ ਉਸ ਬੱਚੇ ਨੂੰ 

ਚਿੱਤਰਕਾਰ ਹਰਭਜਨ ਸਿੰਘ ਠੀਕਰੀਵਾਲ

Posted On February - 12 - 2011 Comments Off on ਚਿੱਤਰਕਾਰ ਹਰਭਜਨ ਸਿੰਘ ਠੀਕਰੀਵਾਲ
ਬਰਨਾਲਾ ਜ਼ਿਲ੍ਹੇ ਦੇ ਇਤਿਹਾਸਕ ਪਿੰਡ ਠੀਕਰੀਵਾਲ ਵਿਖੇ ਪਿਤਾ ਉਜਾਗਰ ਸਿੰਘ ਤੇ ਮਾਤਾ ਕੁਲਵੰਤ ਕੌਰ ਦੇ ਘਰ ਜਨਮਿਆ ਹਰਭਜਨ ਸਿੰਘ ਚਿੱਤਕਾਰੀ ਪ੍ਰਤੀ ਪੂਰੀ ਤਰ੍ਹਾਂ ਸਮਰਪਿਤ ਹੈ। ਸਕੂਲ ਵਿਚ ਪੜ੍ਹਦਿਆਂ ਹੀ ਉਸ ਨੂੰ ਨਿੱਕੇ-ਨਿੱਕੇ ਚਿੱਤਰ ਬਣਾਉਣ ਦਾ ਸ਼ੌਕ ਸੀ। ਉਸ ਨੇ ਅੱਠਵੀਂ ਵਿਚ ਪੜ੍ਹਦਿਆਂ ਪਹਿਲੀ ਵਾਰ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਚਿੱਤਰ ਤਿਆਰ ਕੀਤਾ। ਇਸ ਚਿੱਤਰ ਨੂੰ ਵੇਖ ਕੇ ਡਰਾਇੰਗ ਟੀਚਰ ਸੁਰਜੀਤ ਚੰਦ ਨੇ ਉਸ ਨੂੰ ਹੌਸਲਾ ਦਿੱਤਾ ਤੇ ਹੋਰ ਮਿਹਨਤ ਕਰਨ ਲਈ ਪ੍ਰੇਰਿਤ ਕੀਤਾ। ਹਰਭਜਨ 
Available on Android app iOS app
Powered by : Mediology Software Pvt Ltd.