ਅੱਜ ਤੋਂ ਚੱਲਣਗੀਆਂ 200 ਵਿਸ਼ੇਸ਼ ਰੇਲਗੱਡੀਆਂ !    ਸਨਅਤਕਾਰਾਂ ਨੂੰ ਭਲਕੇ ਸੰਬੋਧਨ ਕਰਨਗੇ ਮੋਦੀ !    ਗ਼ੈਰ-ਜ਼ਰੂਰੀ ਉਡਾਣਾਂ ਨਾ ਚਲਾਉਣ ਦੀ ਚਿਤਾਵਨੀ !    ਪੰਜਾਬ ਵੱਲੋਂ ਲੌਕਡਾਊਨ 5.0 ਸਬੰਧੀ ਦਿਸ਼ਾ ਨਿਰਦੇਸ਼ ਜਾਰੀ !    ਪਾਕਿ ਹਾਈ ਕਮਿਸ਼ਨ ਦੇ ਦੋ ਅਧਿਕਾਰੀਆਂ ਨੂੰ ਦੇਸ਼ ਛੱਡਣ ਦੇ ਹੁਕਮ !    ਬੀਜ ਘੁਟਾਲਾ: ਨਿੱਜੀ ਫਰਮ ਦਾ ਮਾਲਕ ਗ੍ਰਿਫ਼ਤਾਰ, ਸਟੋਰ ਸੀਲ !    ਦਿੱਲੀ ਪੁਲੀਸ ਦੇ ਦੋ ਏਐੱਸਆਈ ਦੀ ਕਰੋਨਾ ਕਾਰਨ ਮੌਤ !    ਸ਼ਰਾਬ ਕਾਰੋਬਾਰੀ ਦੇ ਘਰ ’ਤੇ ਫਾਇਰਿੰਗ !    ਪੰਜਾਬ ’ਚ ਕਰੋਨਾ ਦੇ 31 ਨਵੇਂ ਕੇਸ ਆਏ ਸਾਹਮਣੇ !    ਯੂਪੀ ’ਚ ਮਗਨਰੇਗਾ ਤਹਿਤ ਨਵਿਆਈਆਂ ਜਾਣਗੀਆਂ 19 ਨਦੀਆਂ !    

ਬਾਲ ਫੁਲਵਾੜੀ › ›

Featured Posts
ਬਾਲ ਕਿਆਰੀ

ਬਾਲ ਕਿਆਰੀ

ਤਿਤਲੀਆਂ ਦੀ ਜੋੜੀ ਤਿਤਲੀਆਂ ਦੀ ਇਕ ਪਿਆਰੀ ਜੋੜੀ ਰੋਜ਼ ਬਗੀਚੀ ਆਵੇ। ਭਾਂਤ ਭਾਂਤ ਦੇ ਫੁੱਲਾਂ ਉੱਪਰ ਬੈਠੇ ਤੇ ਮੰਡਰਾਵੇ। ਇਕ ਛੋਟੀ ਤੇ ਇਕ ਹੈ ਵੱਡੀ ਫ਼ਰਕ ਵੀ ਹੈ ਕੁਝ ਰੰਗ ਦਾ। ਜਦੋਂ ਬਗੀਚੀ ਆਵਾਂ ਤਾਂ ਇਹ ਜਾਪੇ ਪਿਆਰ ਹੈ ਮੰਗਦਾ। ਫੜਾਂ ਜਦੋਂ ਹੱਥਾਂ ਵਿਚ ਕੋਈ ਉਹ ਬੇਵੱਸ ਹੋ ਜਾਵੇ। ਤਿਤਲੀਆਂ ਦੀ ਇਕ ਪਿਆਰੀ ਜੋੜੀ ਰੋਜ਼ ਬਗੀਚੀ ਆਵੇ। ਕਦੇ ਕਦੇ ਇਹ ਜੋੜੀ ਖੇਡੇ ਤਰ੍ਹਾਂ ਤਰ੍ਹਾਂ ...

Read More

ਪਾਣੀ

ਪਾਣੀ

ਬਾਲ ਕਹਾਣੀ ਅਮਰੀਕ ਸਿੰਘ ਤਲਵੰਡੀ ਸਕੂਲ ਵਿਚ ਅੱਧੀ ਛੁੱਟੀ ਵੇਲੇ ਅਮਰਜੀਤ ਸਿੰਘ ਨੇ ਆਪਣੀ ਕਲਾਸ ਦੇ ਵਿਦਿਆਰਥੀ ਰਾਜ ਕੁਮਾਰ ਦੇ ਜ਼ੋਰ ਦੀ ਚਪੇੜ ਮਾਰੀ। ਉਹ ਰੋਂਦਾ-ਰੋਂਦਾ ਆਪਣੇ ਅਧਿਆਪਕ ਕੋਲ ਗਿਆ ਅਤੇ ਉਸ ਨੇ ਦੱਸਿਆ, ‘ਮੈਨੂੰ ਅਮਰਜੀਤ ਨੇ ਕੁੱਟਿਆ ਹੈ?’ ਅਧਿਆਪਕ ਕਹਿੰਦੇ, ‘ਐਧਰ ਆ ਅਮਰਜੀਤ, ਤੂੰ ਰਾਜ ਕੁਮਾਰ ਦੇ ਚਪੇੜ ਕਿਉਂ ਮਾਰੀ?’ ‘ਸਰ ਜੀ, ...

Read More

ਖ਼ਰਗੋਸ਼ ਤੇ ਡੱਡੂ

ਖ਼ਰਗੋਸ਼ ਤੇ ਡੱਡੂ

ਪ੍ਰੇਰਕ ਪ੍ਰਸੰਗ ਰਾਜ ਕੁਮਾਰ ਸਕੋਲੀਆ ਸ਼ਹਿਰ ਤੋਂ ਦੂਰ ਕਾਲੀ ਪਹਾੜੀ ਦੇ ਪਾਰ ਵਾਲੇ ਜੰਗਲ ਵਿਚ ਇਕ ਦਿਨ ਦੁਪਹਿਰ ਨੂੰ ਪਿੱਪਲ ਦੇ ਇਕ ਦਰੱਖਤ ਹੇਠਾਂ ਕੁਝ ਖ਼ਰਗੋਸ਼ ਇਕੱਠੇ ਹੋਏ। ਖੇਤਾਂ ਵਿਹ ਉਨ੍ਹੀਂ ਦਿਨੀਂ ਅਨਾਜ ਪੈਦਾ ਨਹੀਂ ਸੀ ਹੋਇਆ, ਜਿਸ ਕਰਕੇ ਉਹ ਸਾਰੇ ਭੁੱਖੇ ਸਨ। ਇਸਦੇ ਨਾਲ-ਨਾਲ ਬਾਰਸ਼ ਨਾ ਹੋਣ ਕਾਰਨ ਝਾੜੀਆਂ ਸੁੱਕ ਗਈਆਂ ਸਨ। ...

Read More

ਵ੍ਹੇਲ ਕਿਵੇਂ ਸਾਹ ਲੈਂਦੀ ਹੈ?

ਵ੍ਹੇਲ ਕਿਵੇਂ ਸਾਹ ਲੈਂਦੀ ਹੈ?

ਕਰਨੈਲ ਸਿੰਘ ਰਾਮਗੜ੍ਹ ਵ੍ਹੇਲ ਅਤੇ ਡੌਲਫਿਨ ਥਣਧਾਰੀ ਜਾਨਵਰ ਹਨ। ਇਹ ਪਾਣੀ ਹੇਠਾਂ ਸਾਹ ਨਹੀਂ ਲੈ ਸਕਦੇ। ਇਨ੍ਹਾਂ ਦੇ ਗਲਫੜੇ ਨਹੀਂ ਹੁੰਦੇ ਹਨ। ਇਨ੍ਹਾਂ ਦੇ ਫੇਫੜੇ ਹੁੰਦੇ ਹਨ। ਇਹ ਨਾਸਾਂ ਰਾਹੀਂ ਸਾਹ ਲੈਂਦੇ ਹਨ। ਇਨ੍ਹਾਂ ਦੇ ਸਿਰ ਉੱਪਰ ਇਕ ਮੋਰੀ ਹੁੰਦੀ ਹੈ ਜਿਸ ਨੂੰ ਬਲੋਹੋਲ ਕਹਿੰਦੇ ਹਨ। ਇਹ ਬਲੋਹੋਲ ਸਾਹ ਨਲੀ ਨਾਲ ...

Read More

ਚਿੜੀ ਤੇ ਜੁਗਨੂੰ

ਚਿੜੀ ਤੇ ਜੁਗਨੂੰ

ਬਾਲ ਕਹਾਣੀ ਜੋਗਿੰਦਰ ਅਗਨੀਹੋਤਰੀ ਇਕ ਵਾਰ ਦੀ ਗੱਲ ਹੈ ਕਿ ਇਕ ਚਿੜੀ ਸੀ। ਉਹ ਨਹਿਰ ਦੇ ਕਿਨਾਰੇ ਲੱਗੇ ਨਿੰਮ ਦੇ ਰੁੱਖ ’ਤੇ ਰਹਿੰਦੀ ਸੀ। ਨਹਿਰ ਦੇ ਕਿਨਾਰੇ ਹੋਰ ਵੀ ਬਹੁਤ ਸਾਰੇ ਦਰੱਖਤ ਸਨ। ਇਨ੍ਹਾਂ ਦਰੱਖਤਾਂ ਦੇ ਨਾਲ ਵੱਖ-ਵੱਖ ਕਿਸਮ ਦੀਆਂ ਝਾੜੀਆਂ ਵੀ ਸਨ। ਉਸ ਥਾਂ ’ਤੇ ਘਾਹ ਵੀ ਉੱਗਿਆ ਰਹਿੰਦਾ ਸੀ। ਇਹ ...

Read More

ਹੱਥ ਧੋਣ ਦਾ ਮਹੱਤਵ

ਹੱਥ ਧੋਣ ਦਾ ਮਹੱਤਵ

ਪ੍ਰੇਰਕ ਪ੍ਰਸੰਗ ਹਰਿੰਦਰ ਸਿੰਘ ਗੋਗਨਾ ਜਿਸ ਦਿਨ ਦਾ ਕਰਫ਼ਿਊ ਲੱਗਾ ਸੀ, ਸੰਜੂ ਨੂੰ ਵਾਰ ਵਾਰ ਹੱਥ ਧੋਣਾ ਬੜਾ ਭਾਰਾ ਕੰਮ ਲੱਗ ਰਿਹਾ ਸੀ। ਉਹ ਰੋਟੀ ਮੰਗਦਾ ਤਾਂ ਮੰਮੀ ਆਖਦੇ,‘ਪਹਿਲਾਂ ਹੱਥ ਧੋ ਲੈ।’ ਵਿਹੜੇ ਦੇ ਗੇਟ ਨੂੰ ਛੂਹ ਲੈਂਦਾ ਤਾਂ ਪਾਪਾ ਦੇਖਦੇ ਹੀ ਆਖਦੇ, ‘ਸੰਜੂ, ਤੈਨੂੰ ਕਿੰਨੀ ਵਾਰ ਸਮਝਾਇਆ ਕਿ ਗੇਟ ਨੂੰ ਛੂਹਣ ...

Read More

ਬਾਲ ਕਿਆਰੀ

ਬਾਲ ਕਿਆਰੀ

ਫੁੱਲ ਦੀ ਆਵਾਜ਼ ਕੋਈ ਤੋੜ ਕੇ ਮੈਨੂੰ ਸੁੱਟ ਜਾਂਦਾ ਕੋਈ ਮਹਿਕਾਂ ਮਾਣੇ ਰੱਜ ਕੇ ਵੇ। ਕਈਆਂ ਲਈ ਨਫ਼ਰਤ ਬਣਿਆ ਮੈਂ ਕਈ ਆਉਣ ਮੇਰੇ ਵੱਲ ਭੱਜ ਕੇ ਵੇ। ਅਮੀਰ ਵੇਖ ਕੇ ਉਛਲਾਂ ਨਾ ਮੈਂ ਗ਼ਰੀਬ ਨੂੰ ਨਾ ਹੀ ਭੰਡਦਾ ਹਾਂ। ਚੰਗੇ-ਮਾੜੇ ਦਾ ਫ਼ਰਕ ਨਾ ਕਰਦਾ ਸਭ ਨੂੰ ਮਹਿਕਾਂ ਵੰਡਦਾ ਹਾਂ। ਸੋਹਣੇ ਸੋਹਣੇ ਰੰਗਾਂ ਦੇ ਨਾਲ ਮੈਂ ਕਿੰਨਾ ਸੋਹਣਾ ਫੱਬਦਾ ਹਾਂ। ਟਾਹਣੀ ...

Read More


 • ਖ਼ਰਗੋਸ਼ ਤੇ ਡੱਡੂ
   Posted On May - 30 - 2020
  ਸ਼ਹਿਰ ਤੋਂ ਦੂਰ ਕਾਲੀ ਪਹਾੜੀ ਦੇ ਪਾਰ ਵਾਲੇ ਜੰਗਲ ਵਿਚ ਇਕ ਦਿਨ ਦੁਪਹਿਰ ਨੂੰ ਪਿੱਪਲ ਦੇ ਇਕ ਦਰੱਖਤ ਹੇਠਾਂ ਕੁਝ....
 • ਪਾਣੀ
   Posted On May - 30 - 2020
  ਸਕੂਲ ਵਿਚ ਅੱਧੀ ਛੁੱਟੀ ਵੇਲੇ ਅਮਰਜੀਤ ਸਿੰਘ ਨੇ ਆਪਣੀ ਕਲਾਸ ਦੇ ਵਿਦਿਆਰਥੀ ਰਾਜ ਕੁਮਾਰ ਦੇ ਜ਼ੋਰ ਦੀ ਚਪੇੜ ਮਾਰੀ। ਉਹ....
 • ਵ੍ਹੇਲ ਕਿਵੇਂ ਸਾਹ ਲੈਂਦੀ ਹੈ?
   Posted On May - 23 - 2020
  ਵ੍ਹੇਲ ਅਤੇ ਡੌਲਫਿਨ ਥਣਧਾਰੀ ਜਾਨਵਰ ਹਨ। ਇਹ ਪਾਣੀ ਹੇਠਾਂ ਸਾਹ ਨਹੀਂ ਲੈ ਸਕਦੇ। ਇਨ੍ਹਾਂ ਦੇ ਗਲਫੜੇ ਨਹੀਂ ਹੁੰਦੇ ਹਨ। ਇਨ੍ਹਾਂ....
 • ਬਾਲ ਕਿਆਰੀ
   Posted On May - 30 - 2020
  ਤਿਤਲੀਆਂ ਦੀ ਇਕ ਪਿਆਰੀ ਜੋੜੀ ਰੋਜ਼ ਬਗੀਚੀ ਆਵੇ।....

ਨਕਲ ਉਤਾਰਨ ਦਾ ਮਾਹਰ ਮੋਹਿਤ ਬਜਾਜ

Posted On March - 12 - 2011 Comments Off on ਨਕਲ ਉਤਾਰਨ ਦਾ ਮਾਹਰ ਮੋਹਿਤ ਬਜਾਜ
ਕਹਿੰਦੇ ਹਨ ਕਿ ਇਕ ਗਾਇਕ ਚੰਗਾ ਕਲਾਕਾਰ ਤਾਂ ਹੋ ਸਕਦਾ ਹੈ ਪਰ ਚੰਗਾ ਇੰਜਨੀਅਰ ਜਾਂ ਡਾਕਟਰ ਨਹੀਂ ਹੋ ਸਕਦਾ ਪਰ ਇਸ ਦੇ ਬਿਲਕੁਲ ਉਲਟ ਇਕ ਚੰਗਾ ਇੰਜਨੀਅਰ ਜਾਂ ਡਾਕਟਰ ਤੇ ਕਿੱਤਾਕਾਰ ਚੰਗਾ ਕਲਾਕਾਰ ਵੀ ਹੋ ਸਕਦਾ ਹੈ। ਇਸ ਨੂੰ ਪ੍ਰਤੱਖ ਤੌਰ ‘ਤੇ ਪੇਸ਼ ਕਰ ਰਿਹਾ ਹੈ ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ ਜਲੰਧਰ ਦੇ ਇਲੈਕਟ੍ਰਾਨਿਕਸ ਤੇ ਕਮਿਊਨੀਕੇਸ਼ਨ ਇੰਜਨੀਅਰਿੰਗ ਦੇ ਤੀਜੇ ਵਰ੍ਹੇ ਦਾ ਵਿਦਿਆਰਥੀ ਮੋਹਿਤ ਬਜਾਜ। ਦਿੱਲੀ ਦੇ ਜੰਮਪਲ ਮੋਹਿਤ ਬਜਾਜ ਦਾ ਪਿਤਾ ਵਪਾਰੀ ਹੈ, ਜਦੋਂ ਕਿ ਉਸ ਦੀ ਮਾਤਾ ਘਰੇਲੂ 

ਬਹੁਪੱਖੀ ਕਲਾਕਾਰ: ਜੰਨਤ

Posted On March - 5 - 2011 Comments Off on ਬਹੁਪੱਖੀ ਕਲਾਕਾਰ: ਜੰਨਤ
ਜੇ ਇਨਸਾਨ ਨੇ ਕੋਈ ਨਾ ਕੋਈ ਸ਼ੌਕ ਦਾ ਬੂਟਾ ਪਾਲਿਆ ਹੋਵੇ ਤੇ ਉਸ ਲਈ ਘਾਲਣਾ ਘਾਲੀ ਹੋਵੇ ਤਾਂ ਇਕ ਨਾ ਇਕ ਦਿਨ ਉਸ ਨੂੰ ਜ਼ਰੂਰ ਬੂਰ ਪੈਣਾ ਸ਼ੁਰੂ ਹੋ ਜਾਂਦਾ ਹੈ। ਠੀਕ ਇਸ ਤਰ੍ਹਾਂ ਹੀ ਜੰਨਤ ਵੀ ਅੱਜ ਗਾਇਕੀ ਤੇ ਗਿੱਧੇ ਵਿਚ ਵਧੀਆ ਨਾਂ ਬਣਾ ਬੈਠੀ ਹੈ। ਕਪੂਰਥਲਾ ਦੀ ਜੰਮਪਲ ਹਰਜਿੰਦਰ ਕੌਰ ਉਰਫ ਜੰਨਤ ਦੇ ਮਾਤਾ ਸੁਖਦੇਵ ਕੌਰ ਤੇ ਪਿਤਾ ਰਘਵੀਰ ਸਿੰਘ ਦੀ ਲਾਡਲੀ ਨੇ ਮੁਢਲੀ ਪੜ੍ਹਾਈ ਕਪੂਰਥਲੇ ਤੋਂ ਹੀ ਕੀਤੀ। ਇਸ ਤੋਂ ਬਾਅਦ ਬੀ.ਏ. ਉਸ ਨੇ ਸਰਕਾਰੀ ਕਾਲਜ ਕਪੂਰਥਲਾ ਤੋਂ ਹੀ ਕੀਤੀ। ਗਾਇਕੀ ਤੇ ਗਿੱਧੇ ਦੇ 

ਅਦਾਕਾਰ ਬਾਦਲ ਘਵੱਦੀ

Posted On March - 5 - 2011 Comments Off on ਅਦਾਕਾਰ ਬਾਦਲ ਘਵੱਦੀ
ਪੱਤਰਕਾਰੀ ਤੋਂ ਫਿਲਮ ਨਿਰਮਾਣ ਵੱਲ ਆਏ ਬਾਦਲ ਘਵੱਦੀ ਨੇ ਬਹੁਤ ਹੀ ਥੋੜ੍ਹੇ ਸਮੇਂ ਵਿਚ ਵਧੀਆ ਸਮਾਜਕ ਸੇਧ ਦਿੰਦੀਆਂ ਫਿਲਮਾਂ ਦਾ ਨਿਰਮਾਣ ਕਰਕੇ ਆਪਣੀ ਚੰਗੀ ਪਛਾਣ ਬਣਾਈ ਹੈ। ਲੁਧਿਆਣਾ ਜ਼ਿਲ੍ਹੇ ਦੇ ਪਿੰਡ ਘਵੱਦੀ ’ਚੋਂ ਉਠ ਕੇ ਮੁਹਾਲੀ ਵਿਚ ਆਪਣੇ ਦ੍ਰਿੜ੍ਹ  ਇਰਾਦੇ ਤੇ ਬੁਲੰਦ ਹੌਸਲਿਆਂ ਨਾਲ ਕਾਮਯਾਬੀ ਦੀਆਂ ਸਿਖਰਾਂ ਨੂੰ ਛੰੂਹਣ ਵਾਲੇ ਬਾਦਲ ਨੇ ਪੰਜਾਬੀ ਫਿਲਮਾਂ ਵਿਚ ਪੱਤਰਕਾਰੀ ਤੇ ਅਦਾਕਾਰੀ ਨੂੰ ਇਕੋ ਸਮੇਂ ਸ਼ੁਰੂ ਕੀਤਾ ਸੀ। ਸਕੂਲ ਸਮੇਂ ਨਾਟਕਾਂ ’ਚ ਛੋਟੇ-ਮੋਟੇ ਕਿਰਦਾਰ ਖੇਡਣ ਦੇ 

ਬੁਲੰਦ ਆਵਾਜ਼ ਹਿੰਮਤੀ ਜਜ਼ਬਾ

Posted On March - 5 - 2011 Comments Off on ਬੁਲੰਦ ਆਵਾਜ਼ ਹਿੰਮਤੀ ਜਜ਼ਬਾ
ਰਾਜਪੁਰਾ ਦੀ ਜੰਮਪਲ ਗੁਰਜੋਤ ਕੌਰ ਨੇ ਅਧਿਆਪਕ ਮਾਤਾ ਸਰਦਾਰਨੀ ਜਸਵੰਤ ਕੌਰ ਤੋਂ ਮਮਤਾ ਦੀ ਘੁੱਟੀ ਤੋਂ ਬਿਨਾਂ ਜੀਵਨ ਆਦਰਸ਼ਾਂ ਦੀ ਸਿੱਖਿਆ ਵੀ ਪ੍ਰਾਪਤ ਕੀਤੀ। ਪਿਤਾ ਸੂਬੇਦਾਰ ਭਗਵੰਤ ਸਿੰਘ ਨੇ ਗੁਰਜੋਤ ਨੂੰ ਹਮੇਸ਼ਾ ਪੁੱਤਰਾਂ ਵਾਂਗ ਪਾਲਿਆ ਹੈ। ਇਹੋ ਕਾਰਨ ਹੈ ਕਿ ਸਕੂਲ ਵਿਚ ਪੜ੍ਹਦਿਆਂ ਉਹ ਰਾਜ ਪੱਧਰੀ ਭਾਸ਼ਣ ਅਤੇ ਸੰਗੀਤ ਮੁਕਾਬਲਿਆਂ ਵਿਚ ਇਨਾਮ ਜੇਤੂ ਰਹੀ ਹੈ। ਉਸ ਨੇ ਆਪਣੀ ਇਸ ਪ੍ਰਤਿਭਾ ਨੂੰ ਪਟੇਲ ਮੈਮੋਰੀਅਲ ਨੈਸ਼ਨਲ ਕਾਲਜ, ਰਾਜਪੁਰਾ ਵਿਖੇ ਬੀ.ਏ. ਵਿਚ ਦਾਖਲਾ ਲੈਣ ਸਮੇਂ ਤੋਂ ਲੈ ਕੇ 

ਨਿਰਮਾਤਾ ਤੇ ਸੁਰੀਲਾ ਗਾਇਕ

Posted On March - 5 - 2011 Comments Off on ਨਿਰਮਾਤਾ ਤੇ ਸੁਰੀਲਾ ਗਾਇਕ
ਜਵਾਨ ਉਮਰ ’ਚ ਕਿਸਮਤ ਹੈਪੀ ਦਿਓਲ ’ਤੇ ਮਿਹਰਬਾਨ ਹੈ। ਹੈਪੀ ਦਿਓਲ ਆਪਣਾ ਪਹਿਲਾ ਰੰਗਾ ਰੰਗ ਪ੍ਰੋਗਰਾਮ, ਜੋ ਦੂਰਦਰਸ਼ਨ ਜਲੰਧਰ ਦੇ ਪ੍ਰਾਇਮ ਟਾਇਮ ’ਤੇ ‘ਸੈਲੀਬਰੇਸ਼ਨ 2011’ ਦੇ ਨਾਂ ਹੇਠ ਪ੍ਰਸਾਰਿਤ ਹੋਇਆ, ਬਣਾ ਕੇ ਟੀ.ਵੀ. ਪ੍ਰੋਗਰਾਮ ਨਿਰਮਾਣ ਖੇਤਰ ਵਿਚ ਦੂਰ ਤਕ ਜਾਣ ਦੀਆਂ ਸੰਭਾਵਨਾਵਾਂ ਦਾ ਹਾਣੀ ਬਣ ਗਿਆ ਹੈ। ਮਾਲਕ ਸਿੰਘ ਦੀ ਖ਼ਾਨਦਾਨੀ ਮਾਲਕੀ ਨੂੰ  ਮਹਿੰਦਰ ਕੌਰ ਦੀਆਂ ਪਿਆਰੀਆਂ ਲੋਰੀਆਂ ਨਾਲ ਰੌਸ਼ਨ ਕਰ ਰਿਹਾ ਹੈਪੀ ਦਿਓਲ ਗੁਰਦਾਸਪੁਰ ਜ਼ਿਲ੍ਹੇ ਦੇ ਫਤਿਹਗੜ੍ਹ ਚੂੜੀਆਂ ਨੇੜੇ ਪੈਂਦੇ ਪਿੰਡ 

ਮਲੇਸ਼ੀਆ ’ਚ ਪੰਜਾਬੀ ਨੌਜਵਾਨ ਦੀ ਬੱਲੇ ਬੱਲੇ

Posted On March - 5 - 2011 Comments Off on ਮਲੇਸ਼ੀਆ ’ਚ ਪੰਜਾਬੀ ਨੌਜਵਾਨ ਦੀ ਬੱਲੇ ਬੱਲੇ
ਵਿਦੇਸ਼ਾਂ ’ਚ ਰੁਜ਼ਗਾਰ ਦੀ ਭਾਲ ’ਚ ਗਏ ਪੰਜਾਬੀ ਨੌਜਵਾਨਾਂ ਨਾਲ ਹੁੰਦੀ ਜੱਗੋਂ ਤੇਰਵੀਂ ਦੇ ਕਿੱਸੇ ਅਖਬਾਰਾਂ ਦੀਆਂ ਸੁਰਖੀਆਂ ’ਚ ਰੋਜ਼ਾਨਾ ਛਾਏ ਹੁੰਦੇ ਹਨ, ਭਾਵ ਦੇਸ਼ ਵਿਦੇਸ਼ ਵਿੱਚ ਬਹੁਤਿਆਂ ਲਈ ਮਾਂਹ ਵਾਦੀ ਹੀ ਹੁੰਦਾ ਹੈ ਪਰ ਇਸ ਤੋਂ ਉਲਟ ਦਿਸ਼ਾ ’ਚ ਗੁਰਚਰਨ ਸਿੰਘ ਵਰਗਿਆਂ ਲਈ ਮਾਂਹ ਇਸ ਕਰਕੇ ਸਵਾਦੀ ਹੁੰਦੇ ਹਨ ਕਿਉਂ ਜੋ ਅਜਿਹੇ ਨੌਜਵਾਨ ਹਰ ਮੁਸ਼ਕਲ ਤੇ ਮੁਸੀਬਤ ਨਾਲ ਸਿੱਝ ਕੇ ਬੇਗਾਨੇ ਮੁਲਕ ਵਿੱਚ ਕਮਾਈ ਕਰਕੇ ਆਪਣੀ ਧਾਕ ਜਮਾ ਰਹੇ ਹਨ। ਤਕਰੀਬਨ ਸੱਤ ਸਾਲਾਂ ਤੋਂ ਮਲੇਸ਼ੀਆ ਗਏ ਸਰਹਿੰਦ 

ਖੋ ਖੋ ਦਾ ਉੱਭਰਦਾ ਸਿਤਾਰਾ

Posted On March - 5 - 2011 Comments Off on ਖੋ ਖੋ ਦਾ ਉੱਭਰਦਾ ਸਿਤਾਰਾ
ਖੇਡਾਂ ਦਾ ਮਨੁੱਖੀ ਜੀਵਨ ਵਿਚ ਵਿਸ਼ੇਸ਼ ਮਹੱਤਵ ਹੈ। ਇਹ ਖੇਡਾਂ ਹੀ ਹਨ, ਜੋ ਨੀਰਸਤਾ ਨੂੰ ਦੂਰ ਭਜਾ ਕੇ ਚੁਸਤੀ -ਫੁਰਤੀ ਲਿਆਉਂਦੀਆਂ ਹਨ। ਕੁਝ ਅਰਸਾ ਪਹਿਲਾਂ ਪੰਜਾਬ ਦੇ ਪੁਆਧ ਖੇਤਰ ਨੂੰ ਪਛੜਿਆ ਹੋਇਆ ਇਲਾਕਾ ਕਿਹਾ ਜਾਂਦਾ ਸੀ। ਸਾਹਿਤਕ ਤੌਰ ’ਤੇ ਇਸ ਦੀ ਪਛਾਣ ਨਾਂਹ ਦੇ ਬਰਾਬਰ ਸੀ। ਖੇਡਾਂ ਦੇ ਖੇਤਰ ਵਿਚ ਵੀ ਕੋਈ ਵਿਸ਼ੇਸ਼ ਨਾਂ ਨਹੀਂ ਸੀ। ਪਿਛਲੇ ਕੁਝ ਸਾਲਾਂ ਤੋਂ ਇਹ ਖੇਤਰ ਤੇਜ਼ੀ ਨਾਲ ਹਰ ਖੇਤਰ ਵਿਚ ਅਗਾਂਹ ਵੱਧ ਰਿਹਾ ਹੈ। ਮੁਹਾਲੀ ਜ਼ਿਲ੍ਹੇ ਦੀ ਡੇਰਾਬਸੀ ਤਹਿਸੀਲ ਦਾ ਇਕ ਛੋਟਾ ਜਿਹਾ ਪਿੰਡ 

ਵਿੱਦਿਅਕ ਤੇ ਧਾਰਮਿਕ ਮੁਕਾਬਲਿਆਂ ਵਿੱਚ ਮੋਹਰੀ

Posted On March - 5 - 2011 Comments Off on ਵਿੱਦਿਅਕ ਤੇ ਧਾਰਮਿਕ ਮੁਕਾਬਲਿਆਂ ਵਿੱਚ ਮੋਹਰੀ
ਮਨਜੋਤ ਸਿੰਘ ਦਾ ਜਨਮ ਪਿਤਾ ਅਜੀਤ ਸਿੰਘ ਦੇ ਘਰ ਤੇ ਮਾਤਾ ਹਰਬੰਸ ਕੌਰ ਦੀ ਕੁੱਖੋਂ 22 ਦਸੰਬਰ, 1989 ਨੂੰ ਕੋਟਕਪੂਰਾ ਵਿਖੇ ਹੋਇਆ। ਉਸ ਦੇ ਮਾਤਾ-ਪਿਤਾ ਧਾਰਮਿਕ ਖਿਆਲਾਂ ਦੇ ਹੋਣ ਕਰਕੇ ਉਸ ਨੂੰ ਵੀ ਇਸ ਪਾਸੇ ਚੇਟਕ ਲੱਗ ਗਈ। ਸੱਤਵੀਂ ਵਿਚ ਪੜ੍ਹਦਿਆਂ ਹੀ 2002 ਵਿਚ ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਖੇਤਰ ਕੋਟਕਪੂਰਾ ਵੱਲੋਂ ਲਗਾਏ ਗਏ ਗਿਆਨ ਅੰਜੁਨ ਗੁਰਮਤਿ ਸਮਰ ਸਕੂਲ ਦੌਰਾਨ ਕਰਵਾਏ ਗਏ ਮੁਕਾਬਲਿਆਂ ਵਿਚ ਭਾਸ਼ਣ ਮੁਕਾਬਲੇ ਵਿਚ ਪਹਿਲਾ ਸਥਾਨ, ਦੌੜਾਂ ਵਿਚ ਪਹਿਲਾ ਸਥਾਨ ਅਤੇ ਅਰਦਾਸ ਮੁਕਾਬਲੇ ਵਿਚ 

ਸੁਰੀਲੀ ਆਵਾਜ਼ ਦੀ ਮਾਲਕ

Posted On February - 26 - 2011 Comments Off on ਸੁਰੀਲੀ ਆਵਾਜ਼ ਦੀ ਮਾਲਕ
ਪੰਜਾਬੀ ਪੇਂਡੂ ਸਭਿਆਚਾਰ ਦੀ ਇਹ ਖੁਸ਼ਕਿਸਮਤੀ ਹੈ ਕਿ ਇਸ ਦੇ ਵਿਹੜੇ ਵਿਚ ਨਿੱਤ ਨਵੇਂ ਕਲਾਕਾਰ ਉੱਭਰ ਰਹੇ ਹਨ। ਜ਼ਿਲ੍ਹਾ ਗੁਰਦਾਸਪੁਰ ਵਿਚ ਅਜਿਹਾ ਹੀ ਇਕ ਪਿੰਡ ਹੈ ਨੌਸ਼ਹਿਰਾ ਬਹਾਦਰ। ਉੱਘੇ ਲੇਖਕ ਮਲਕੀਅਤ ਸਿੰਘ ਸੁਹਲ ਦੇ ਘਰ 9 ਸਾਲਾ ਬੱਚੀ ਅਣਮੋਲ ਸੈਣੀ (ਪੋਤਰੀ) ਵੀ ਉੱਭਰਦੀ ਕਲਾਕਾਰ ਹੈ, ਜਿਸ ਦੀ ਸੁਰੀਲੀ ਆਵਾਜ਼ ਤਾਂ ਮਨਾਂ ’ਤੇ ਛਾ ਜਾਂਦੀ ਹੈ ਪਰ ਨਾਲ ਦੀ ਨਾਲ ਉਸ ਦੀ ਚਿੱਤਰਕਾਰੀ ਦੀ ਕਲਾ ਵੀ ਪ੍ਰਭਾਵਿਤ ਕਰਦੀ ਹੈ। ਸਕੂਲਾਂ ਦੀਆਂ ਸਟੇਜਾਂ ’ਤੇ ਅਨਮੋਲ ਸੈਣੀ ਦੀ ਆਵਾਜ਼ ਵਿਚੋਂ ਗਾਇਆ ਜਾਂਦਾ 

ਪ੍ਰੀਤ ਦੀ ਗੀਤਕਾਰੀ ਨਾਲ ਪ੍ਰੀਤ

Posted On February - 26 - 2011 Comments Off on ਪ੍ਰੀਤ ਦੀ ਗੀਤਕਾਰੀ ਨਾਲ ਪ੍ਰੀਤ
ਪੋਟਿਆਂ ’ਤੇ ਗਿਣੇ ਜਾਣ ਵਾਲੇ ਮਿਆਰੀ ਗੀਤਕਾਰਾਂ ਦੀ ਕਤਾਰ ਵਿਚ ਸ਼ਾਮਲ ਪ੍ਰੀਤ ਖੇਤਲਾ ਕਿਸੇ ਜਾਣ ਦਾ ਮੁਥਾਜ ਨਹੀਂ। ਗੀਤਕਾਰਾਂ ਦੀ ਨਵੀਂ ਪਨੀਰੀ ਦੀ ਫੁਲਵਾੜੀ ਵਿਚ ਉੱਗਿਆ ਗੁਰਪ੍ਰੀਤ ਸਿੰਘ ਮਾਨ ਪ੍ਰੀਤ ਖੇਤਲਾ ਦਾ  ਜਨਮ ਪੰਜਾਬ ਦੇ ਸੰਗਰੂਰ ਨੇੜੇ ਕਸਬਾ ਦਿੜ੍ਹਬਾ ਦੇ ਸੰਗਰੂਰ-ਪਾਤੜਾਂ ਰੋਡ ’ਤੇ ਪੈਂਦੇ ਪਿੰਡ ਖੇਤਲਾ ਵਿਖੇ 25 ਸਾਲ ਪਹਿਲਾਂ ਮਾਤਾ ਮਲਕੀਤ ਕੌਰ ਪਿਤਾ ਸੁਖਦੇਵ ਸਿੰਘ ਦੇ ਘਰ ਹੋਇਆ। ਪ੍ਰੀਤ ਨੇ ਮੁੱਢਲੀ ਪੜ੍ਹਾਈ ਪਿੰਡ ਦੇ ਸਕੂਲ ਤੋਂ ਪੂਰੀ ਕੀਤੀ। ਲੋਕ ਗਾਇਕ ਮਨਮੋਹਨ ਵਾਰਸ 

ਮਾਝੇ ਦਾ ਮਾਣ

Posted On February - 26 - 2011 Comments Off on ਮਾਝੇ ਦਾ ਮਾਣ
ਜ਼ਿੰਦਗੀ ਵਿੱਚ ਸੰਘਰਸ਼ ਕਰਕੇ ਤਰੱਕੀ ਦੀਆਂ ਮੰਜ਼ਿਲਾਂ ਨੂੰ ਛੂਹਣਾ ਤਾਂ ਹਰ ਕੋਈ ਚਾਹੁੰਦਾ ਹੈ ਪਰ ਕੋਈ ਵਿਰਲਾ ਹੀ ਅਜਿਹਾ ਹੁੰਦਾ ਹੈ, ਜੋ ਆਪਣੇ ਦ੍ਰਿੜ੍ਹ ਇਰਾਦੇ ਤੇ ਸਖ਼ਤ ਮਿਹਨਤ ਦੀ ਬਦੌਲਤ ਅਜਿਹੇ ਮੀਲ-ਪੱਥਰ ਸਥਾਪਤ ਕਰਦਾ ਹੈ, ਜਿਨ੍ਹਾਂ ਨੂੰ ਹਮੇਸ਼ਾ ਦੁਨੀਆ ਯਾਦ ਕਰਦੀ ਹੈ। ਅਜਿਹੇ ਗੁਣਾਂ ਦੀ ਗੁਥਲੀ ਦਾ ਨਾਂ ਹੈ ਅਥਲੈਟਿਕਸ ਕੋਚ ਗੁਰਿੰਦਰ ਸਿੰਘ ਮੱਟੂ। ਮਾਝੇ ਦੀ ਧਰਤੀ ਅੰਮ੍ਰਿਤਸਰ ਸਾਹਿਬ ਵਿਖੇ 8 ਦਸੰਬਰ 1978 ਨੂੰ ਪਿਤਾ ਦਰਸ਼ਨ ਸਿੰਘ ਮਾਤਾ ਗੁਰਮੀਤ ਕੌਰ ਦੀ ਕੁੱਖੋਂ ਜਨਮ ਲੈ ਕੇ ਮੁੱਢਲੀ ਵਿਦਿਆ 

ਛੋਟੀ ਉਮਰੇ ਵੱਡੀਆਂ ਪੁਲਾਂਘਾਂ

Posted On February - 26 - 2011 Comments Off on ਛੋਟੀ ਉਮਰੇ ਵੱਡੀਆਂ ਪੁਲਾਂਘਾਂ
ਯੂ.ਐਸ.ਪੀ.ਸੀ. (ਓਪਾਧਿਆਏ ਸ੍ਰੀ ਫੂਲ ਚੰਦ) ਜੈਨ ਸਕੂਲ ਚੰਡੀਗੜ੍ਹ ਰੋਡ ਜਮਾਲਪੁਰ ਲੁਧਿਆਣਾ ਵਿਖੇ ਚੌਥੀ ਜਮਾਤ ਵਿਚ ਪੜ੍ਹ ਰਹੀ ਵਿਦਿਆਰਥਣ ਪ੍ਰਿੰਸੀ ਦਾ ਜਨਮ 29 ਜਨਵਰੀ 2002 ਨੂੰ ਪਿਤਾ ਉਪਿੰਦਰ ਕੁਮਾਰ ਦੇ ਘਰ ਮਾਤਾ ਊਸ਼ਾ ਰਾਣੀ ਦੀ ਕੁੱਖੋਂ ਲੁਧਿਆਣਾ ਵਿਖੇ ਹੋਇਆ। ਪ੍ਰਿੰਸੀ ਦੇ ਪਾਪਾ ਉਪਿੰਦਰ ਕੁਮਾਰ ਤੇ ਵੱਡੀ ਭੈਣ ਖੁਦ ਬਹੁਤ ਹੀ ਵਧੀਆ ਚਿੱਤਰਕਾਰੀ ਕਰਦੇ ਹਨ। ਉਨ੍ਹਾਂ ਨੂੰ ਦੇਖ-ਦੇਖ ਕੇ ਹੀ ਇਸ ਦੇ ਮਨ ਵਿਚ ਚਿੱਤਰਕਾਰ ਤੇ ਪੇਂਟਿੰਗ ਕਰਨ ਦਾ ਸ਼ੌਕ ਪੈਦਾ ਹੋਇਆ। ਜੇ ਇਹ ਕਹਿ ਲਿਆ ਜਾਵੇ ਕਿ ਚਿੱਤਰਕਾਰੀ 

ਉੱਭਰਦਾ ਜੂਡੋ ਖਿਡਾਰੀ

Posted On February - 26 - 2011 Comments Off on ਉੱਭਰਦਾ ਜੂਡੋ ਖਿਡਾਰੀ
ਜ਼ਿਲ੍ਹਾ ਮਾਨਸਾ ਦੇ ਵਿੱਦਿਅਕ ਪੱਖੋਂ ਪਛੜੇ ਪਿੰਡ ਮੱਤੀ ਵਿਖੇ ਜਨਮੇ ਪਰਵਿੰਦਰ ਸਿੰਘ ਨੇ ਆਪਣੀ ਕਾਲਜ ਦੀ ਪੜ੍ਹਾਈ ਦੌਰਾਨ ਜੂਡੋ-ਕਰਾਟੇ ਦੀ ਖੇਡ ਵਿਚ ਮੱਲ੍ਹਾਂ ਮਾਰੀਆਂ। ਪਰਵਿੰਦਰ ਦਾ ਜਨਮ 11 ਦਸੰਬਰ, 1990 ਵਿਚ ਇਕ ਮੱਧ-ਵਰਗੀ ਕਿਸਾਨ ਪਰਿਵਾਰ ਵਿਚ ਜਸਵਿੰਦਰ ਸਿੰਘ ਨੰਬਰਦਾਰ ਦੇ ਘਰ ਹੋਇਆ। ਪਰਵਿੰਦਰ ਸਿੰਘ ਨੇ ਪੰਜਵੀਂ ਤੱਕ ਦੀ ਪੜ੍ਹਾਈ ਸਰਕਾਰੀ ਪ੍ਰਾਇਮਰੀ ਸਕੂਲ ਮੱਤੀ (ਮਾਨਸਾ) ਤੋਂ ਹਾਸਲ ਕੀਤੀ। ਪੰਜਵੀਂ ਕਲਾਸ ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਕਰਵਾਈ ਪ੍ਰੀਖਿਆ ਵਿਚੋਂ ਚੰਗੇ ਅੰਕ 

ਮਿਆਰੀ ਗੀਤਕਾਰੀ ਦਾ ਝੰਡਾਬਰਦਾਰ

Posted On February - 26 - 2011 Comments Off on ਮਿਆਰੀ ਗੀਤਕਾਰੀ ਦਾ ਝੰਡਾਬਰਦਾਰ
ਸੀਨੇ ਵਿਚ ਮੰਜ਼ਿਲ ਦੀ ਤਾਂਘ ਲੈ ਕੇ ਹਿੰਮਤ ਅਤੇ ਲਗਨ ਨਾਲ ਕੀਤੇ ਗਏ ਕਾਰਜ ਨਾਲ ਮੰਜ਼ਿਲ ਜ਼ਰੂਰ ਮਿਲਦੀ ਹੈ। ਪੰਜਾਬੀ ਗੀਤਕਾਰੀ ਦਾ ਚਰਚਿਤ ਚਿਹਰਾ ਜਗਮੇਲ ਜਗੀਰਾ ਅਜਿਹੀ ਹੀ ਤਾਂਘ ਲੈ ਕੇ ਮਿਹਨਤ ਕਰ ਰਿਹਾ ਹੈ। ਉਹ ਦੋ ਅਰਥੀ ਅਤੇ ਅਸ਼ਲੀਲ ਗੀਤਕਾਰੀ ਦਾ ਸਹਾਰਾ ਲੈ ਕੇ ਪਛਾਣ ਬਣਾਉਂਦਾ ਹੋਇਆ ਆਪਣੀ ਧੁਨ ਵਿਚ ਮਸਤ ਹੈ। ਮਿੱਠਬੋਲੜੇ ਜਗਮੇਲ ਜਗੀਰੇ ਦਾ ਜਨਮ ਸੰਗਰੂਰ ਜ਼ਿਲ੍ਹੇ ਦੇ ਤਹਿਸੀਲ ਮਾਲੇਰਕੋਟਲਾ ਦੇ ਪਿੰਡ ਬਈਏਵਾਲ ਵਿਚ ਮਾਸਟਰ ਬੰਤ ਸਿੰਘ ਦੇ ਘਰ ਮਾਤਾ ਪ੍ਰੀਤਮ ਕੌਰ ਦੀ ਕੁੱਖੋਂ ਹੋਇਆ। ਸਕੂਲੀ 

ਭਰਾ ਦੀ ਯਾਦ ਤਾਜ਼ਾ ਕਰਵਾ ਰਿਹਾ ਹਰਬੰਸ ਛੱਤਾ

Posted On February - 26 - 2011 Comments Off on ਭਰਾ ਦੀ ਯਾਦ ਤਾਜ਼ਾ ਕਰਵਾ ਰਿਹਾ ਹਰਬੰਸ ਛੱਤਾ
ਕਈ ਸਾਲ ਪਹਿਲਾਂ ਭਦੌੜ ਇਲਾਕੇ ਵਿੱਚੋਂ ਇਕ ਸੁਰੀਲਾ ਤੇ ਦਿਲਖਿੱਚਵੀਂ ਆਵਾਜ਼ ਵਾਲਾ ਗਾਇਕ ਆਪਣੇ ਗੀਤਾਂ ‘ਇਕ ਸਾਉਣ ਦਾ ਮਹੀਨਾ..ਰੁੱਤ ਪਿਆਰ ਦੀ, ਕੋਈ ਗਜ਼ਰਾ ਬਣ ਕੇ ਸਈਓ ਨੀ    ਵੰਗਾਂ ਨੂੰ ਠੋਕਰ ਮਾਰ ਗਿਆ, ਨਾਲ ਚਰਚਾ ਵਿਚ ਆਇਆ ਸੀ। ਪ੍ਰਸਿੱਧ ਕਵੀਸ਼ਰ ਢਾਡੀ ਗੁਰਬਖਸ਼ ਸਿੰਘ ਅਲਵੇਲਾ ਦਾ ਸ਼ਾਗਿਰਦ ਇਹ ਨੌਜਵਾਨ ਨਛੱਤਰ ਛੱਤਾ ਇਕ ਗਰੀਬ ਪਰਿਵਾਰ ਵਿੱਚੋਂ ਸੀ। ਇਸ ਗਾਇਕ ਦੀ ਚਰਚਾ ਤੋਂ ਇੰਜ ਲਗਦਾ ਸੀ ਕਿ ਛੇਤੀ ਹੀ ਇਹ ਮੁੰਡਾ ਆਪਣੀ ਆਰਥਿਕਤਾ ਨੂੰ ਸੁਧਾਰੇਗਾ। ਪਰ ਨਛੱਤਰ ਛੱਤਾ ਦੀ ਬੇਵਕਤੀ ਮੌਤ ਨੇ 

ਕਵਿਤਾ ਵਰਗੀ ਮੂਰਤ

Posted On February - 26 - 2011 Comments Off on ਕਵਿਤਾ ਵਰਗੀ ਮੂਰਤ
ਸੂਰਤ ਅਤੇ ਸੀਰਤ ਦੀ ਧਨੀ ਅਤੇ ਵਿਲੱਖਣ ਕਵਿਤਾ ਉਚਾਰਨ ਨਾਲ ਆਪਣੀ ਪਛਾਣ ਬਣਾਉਣ ਵਾਲੀ ਪ੍ਰਦੀਪ ਕੌਰ ਪਟੇਲ ਮੈਮੋਰੀਅਲ ਨੈਸ਼ਨਲ ਕਾਲਜ, ਰਾਜਪੁਰਾ ਦੀ ਹੋਣਹਾਰ ਵਿਦਿਆਰਥਣ ਹੈ। ਇਸ ਨੂੰ ਸਾਹਿਤਕ ਰੁਚੀਆਂ ਦੀ ਚੇਟਕ ਆਪਣੇ ਅਧਿਆਪਕ ਡਾ. ਜਗੀਰ ਸਿੰਘ ਢੇਸਾ, ਮੁਖੀ ਪੋਸਟ ਗਰੈਜੂਏਟ ਪੰਜਾਬੀ ਵਿਭਾਗ ਪਟੇਲ ਕਾਲਜ ਪਾਸੋਂ ਲੱਗੀ ਹੈ। ਉਹ ਜਿੱਥੇ ਆਪਣੀ ਪੜ੍ਹਾਈ ਪ੍ਰਤੀ ਸੰਜੀਦਾ ਹੈ, ਉੱਥੇ ਉਹ ਆਪਣੀ ਭਾਸ਼ਣ ਕਲਾ ਰਾਹੀਂ ਦੁਨੀਆਂ ਨੂੰ ਬਿਹਤਰੀ ਵੱਲ ਲਿਜਾਣ ਦਾ ਸੁਪਨਾ ਵੀ ਸੰਜੋਈ ਬੈਠੀ ਹੈ। ਉਹ ਪ੍ਰੋਫੈਸਰ 
Available on Android app iOS app
Powered by : Mediology Software Pvt Ltd.