ਅਯੁੱਧਿਆ ਕੇਸ: ਸਾਰੇ ਸਵਾਲ ਸਾਡੇ ਤੋਂ ਹੀ ਕਿਉਂ? !    ਜਾਪਾਨ ’ਚ ਸਮੁੰਦਰੀ ਤੂਫ਼ਾਨ ਨਾਲ ਮਰਨ ਵਾਲਿਆਂ ਦੀ ਗਿਣਤੀ 56 ਹੋਈ !    ਆਵਲਾ ਖ਼ਿਲਾਫ਼ ਚੋਣ ਕਮਿਸ਼ਨ ਕੋਲ ਸ਼ਿਕਾਇਤ !    ਅਕਾਲੀ ਦਲ ਦਾ ਰਾਜਸੀ ਵਿੰਗ ਹੈ ਸ਼੍ਰੋਮਣੀ ਕਮੇਟੀ: ਰੰਧਾਵਾ !    ਗੁਰਬੱਤ ਵੀ ਨਹੀਂ ਰੋਕ ਸਕੀ ਬੂਟ ਪਾਲਿਸ਼ ਵਾਲੇ ਸਨੀ ਦਾ ਰਾਹ !    ਪੁਲੀਸ ਵੱਲੋਂ ਪਿੰਡਾਂ ’ਚ ਤਲਾਸ਼ੀ ਮੁਹਿੰਮ ਜਾਰੀ !    ਪ੍ਰਕਾਸ਼ ਪੁਰਬ ਸਮਾਗਮਾਂ ਨੂੰ ਤਾਰਪੀਡੋ ਕਰ ਰਿਹੈ ਬਾਦਲ ਦਲ: ਸਰਨਾ !    ਪਾਦਰੀ ਕੇਸ: ਮੁਹਾਲੀ ਅਦਾਲਤ ਨੇ ਨਿਰਮਲ ਤੇ ਸੁਰਿੰਦਰਪਾਲ ਭਗੌੜੇ ਐਲਾਨੇ !    ਦਿੱਲੀ ਦੇ ਚਾਰ ਸਟੇਡੀਅਮ ਸਾਰਿਆਂ ਲਈ ਖੋਲ੍ਹਣ ਦਾ ਫ਼ੈਸਲਾ !    ਪੰਜਾਬ ਨੇ ਕੌਮੀ ਸੀਨੀਅਰ ਤੇ ਜੂਨੀਅਰ ਗਤਕਾ ਚੈਂਪੀਅਨਸ਼ਿਪ ਜਿੱਤੀ !    

ਬਾਲ ਫੁਲਵਾੜੀ › ›

Featured Posts
ਕਲਾ ਦਾ ਅਨੂਠਾ ਸੰਗਮ ਕਾਲਿੰਗਾ ਦਾ ਸੂਰਜ ਮੰਦਰ

ਕਲਾ ਦਾ ਅਨੂਠਾ ਸੰਗਮ ਕਾਲਿੰਗਾ ਦਾ ਸੂਰਜ ਮੰਦਰ

ਸੁਖਮੰਦਰ ਸਿੰਘ ਤੂਰ ਸੱਤ ਸਦੀਆਂ ਪਹਿਲਾਂ ਕਾਲਿੰਗਾ ਜਿਸ ਨੂੰ ਅਸੀਂ ਹੁਣ ਉੜੀਸਾ ਆਖਦੇ ਹਾਂ, ਦੇ ਲੋਕਾਂ ਨੇ ਸੂਰਜ ਨੂੰ ਰੱਥਵਾਨ ਦੇ ਰੂਪ ਵਿਚ ਚਿਤਵਿਆ ਸੀ। ਉਸ ਦੀ ਭਗਤੀ ਲਈ ਉਨ੍ਹਾਂ ਨੇ ਪੱਥਰਾਂ ਨੂੰ ਘੜਦਿਆਂ 927 ਫੁੱਟ ਉੱਚਾ ਮੰਦਰ ਤਿਆਰ ਕੀਤਾ। ਇਸ ਰੱਥ ਦੇ 24 ਪਹੀਏ ਹਨ, 12 ਇਕ ਪਾਸੇ ਅਤੇ 12 ...

Read More

ਪਿੰਨ ਕੋਡ ਕੀ ਹੁੰਦਾ ਹੈ?

ਪਿੰਨ ਕੋਡ ਕੀ ਹੁੰਦਾ ਹੈ?

ਹਰਮਿੰਦਰ ਸਿੰਘ ਕੈਂਥ ਬੱਚਿਓ! ਪੋਸਟਲ ਇੰਡੈਕਸ ਨੰਬਰ ਜਿਸਨੂੰ ਅਸੀਂ ਆਮ ਤੌਰ ’ਤੇ ਪਿੰਨ (PIN) ਕੋਡ ਵੀ ਕਹਿੰਦੇ ਹਨ, ਇਹ ਡਾਕ ਵਿਭਾਗ ਵੱਲੋਂ ਵਰਤੋਂ ਵਿਚ ਲਿਆਂਦਾ ਜਾਂਦਾ ਹੈ। ਇਸਨੂੰ ਅਸੀਂ ਆਪਣੇ ਘਰਾਂ ਵਿਚ ਆਉਣ ਵਾਲੇ ਚਿੱਠੀ ਪੱਤਰਾਂ ਉੱਪਰ ਅਕਸਰ ਲਿਖਿਆ ਦੇਖਦੇ ਹਾਂ। ਇਹ ਛੇ ਅੰਕਾਂ ਦਾ ਹੁੰਦਾ ਹੈ। ਇਸ ਨਾਲ ਚਿੱਠੀ ਨੂੰ ...

Read More

ਬਾਲ ਕਿਆਰੀ

ਬਾਲ ਕਿਆਰੀ

ਜੁਗਨੂੰ ਨਿੱਕਾ ਜਿਹਾ ਹੈ ਜੀਵ ਜੁਗਨੂੰ ਕੁਦਰਤ ਬਣਾਇਆ ਅਜੀਬ ਜੁਗਨੂੰ। ਬੁਝਦਾ ਤੇ ਜਦ ਜਗਦਾ ਹੈ ਹੈਲੀਕਾਪਟਰ ਇਹ ਲੱਗਦਾ ਹੈ। ਇੱਧਰ ਉੱਧਰ ਚਾਨਣ ਬਿਖੇਰੇ ਪਿਆਰਾ ਲੱਗਦਾ ਵਿਚ ਹਨੇਰੇ। ਬਾਲਾਂ ਨੂੰ ਜੇ ਦੇਵੇ ਦਿਖਾਈ ਵੇਖੀਂ ਜਾਣ ਨਜ਼ਰਾਂ ਗਡਾਈ। ਫੜ ਕੇ ਕਈ ਤਾਂ ਖ਼ੁਸ਼ੀ ਮਾਨਣ ਬੰਦ ਮੁੱਠੀ ਵਿਚ ਕਰਦੇ ਚਾਨਣ। ਬੱਚਿਓ ਮੇਰੀ ਇਕੋ ਮੰਗ ਜੀਵਾਂ ਨੂੰ ਨਾ ਕਰੀਏ ਤੰਗ। ਆਜ਼ਾਦੀ ਇਨ੍ਹਾਂ ਦੀ ਕਦੇ ਨਾ ਖੋਹਵੋ ਵੇਖ ਇਨ੍ਹਾਂ ...

Read More

ਸੁੰਦਰਤਾ ਦੀ ਪ੍ਰਤੀਕ ਬ੍ਰਾਹਮਣੀ ਇੱਲ੍ਹ

ਸੁੰਦਰਤਾ ਦੀ ਪ੍ਰਤੀਕ ਬ੍ਰਾਹਮਣੀ ਇੱਲ੍ਹ

ਗੁਰਮੀਤ ਸਿੰਘ ਬ੍ਰਾਹਮਣੀ ਇੱਲ੍ਹ ਜਿਸ ਨੂੰ ਅੰਗਰੇਜ਼ੀ ਵਿਚ Brahminy kite (Haliastur indus) ਅਤੇ ਹਿੰਦੀ ਵਿਚ ਬ੍ਰਾਹਮਣੀ ਇੱਲ੍ਹ, ਧੋਬੀਆ ਚੀਲ, ਖੇਮਕਰਨੀ ਅਤੇ ਰੂ ਮੁਬਾਰਿਕ ਵਰਗੇ ਨਾਵਾਂ ਨਾਲ ਜਾਣਿਆ ਜਾਂਦਾ ਹੈ। ਇਹ ਇਕ ਸੁੰਦਰ ਪੰਛੀ ਹੈ। ਇਹ ਭਾਰਤ, ਪਾਕਿਸਤਾਨ, ਬੰਗਲਾ ਦੇਸ਼ ਅਤੇ ਦੱਖਣ-ਪੂਰਬੀ ਏਸ਼ੀਆ, ਦੱਖਣੀ ਵੇਲਜ਼ ਅਤੇ ਆਸਟਰੇਲੀਆ ਦੇ ਖੇਤਰਾਂ ਵਿਚ ਜਾਣਿਆ ਪਛਾਣਿਆ ...

Read More

ਸਿਆਣਾ ਚਮਗਿੱਦੜ

ਸਿਆਣਾ ਚਮਗਿੱਦੜ

ਤਿੱਬਤੀ ਲੋਕ-ਕਥਾ ਬਹੁਤ ਸਮਾਂ ਪਹਿਲਾਂ ਜਦੋਂ ਆਦਮ-ਜਾਤ ਤੇ ਪਸ਼ੂ-ਪੰਛੀ ਇਕ ਦੂਜੇ ਦੀ ਬੋਲੀ ਸਮਝਦੇ ਅਤੇ ਆਪਸ ਵਿਚ ਗੱਲਾਂ ਕਰਦੇ ਹੁੰਦੇ ਸਨ, ਇਕ ਬਹੁਤ ਸ਼ਕਤੀਸ਼ਾਲੀ ਰਾਜਾ ਹੁੰਦਾ ਸੀ। ਉਹ ਦੂਰ ਦੁਨੀਆਂ ਦੇ ਇਕ ਕੋਨੇ ਵਿਚ ਰਹਿੰਦਾ ਸੀ ਅਤੇ ਆਪਣੇ ਅਧਿਕਾਰ ਖੇਤਰ ਵਿਚ ਸਾਰੀ ਮਨੁੱਖ ਜਾਤੀ ਤੇ ਪਸ਼ੂ-ਪੰਛੀਆਂ ’ਤੇ ਇਕੱਲਾ ਹੀ ਰਾਜ ਕਰਦਾ ...

Read More

ਮਾਨਿਆ ਦੀ ਪੇਂਟਿੰਗ

ਮਾਨਿਆ ਦੀ ਪੇਂਟਿੰਗ

ਬਾਲ ਕਹਾਣੀ ਹਰਦੇਵ ਚੌਹਾਨ ਸਾਲਾਨਾ ਪੇਪਰ ਸ਼ੁਰੂ ਹੋ ਚੁੱਕੇ ਸਨ। ਛੇਵੀਂ ਜਮਾਤ ਵਿਚ ਪੜ੍ਹਦੀ ਮਾਨੀ ਨੇ ਸਾਰਾ ਦਿਨ ਬੜੀ ਮਿਹਨਤ ਨਾਲ ਆਪਣੇ ਹਿਸਾਬ ਦੇ ਪੇਪਰ ਦੀ ਤਿਆਰੀ ਕੀਤੀ। ਨਾਨੀ ਜੀ ਕੋਲੋਂ ਆਗਿਆ ਲੈ ਕੇ ਥੋੜ੍ਹਾ ਟੀਵੀ ਵੇਖਿਆ। ਦੇਰ ਸ਼ਾਮ ਅੰਮੀ ਦੇ ਆਉਣ ਤੋਂ ਪਹਿਲਾਂ ਉਹ ਆਪਣੀ ਨਾਨੀ ਜੀ ਦੇ ਕਮਰੇ ’ਚ ਆ ...

Read More

ਲੋਪ ਹੋ ਰਿਹਾ ਬਾਜ਼ ਚੁੰਝਾ ਕੱਛੂਕੁੰਮਾ

ਲੋਪ ਹੋ ਰਿਹਾ ਬਾਜ਼ ਚੁੰਝਾ ਕੱਛੂਕੁੰਮਾ

ਗੁਰਮੀਤ ਸਿੰਘ* ਬਾਜ਼ ਚੁੰਝਾ ਕੱਛੂਕੁੰਮਾ ਸਮੁੰਦਰੀ ਜੀਵ ਅੱਜ ਲੋਪ ਹੋਣ ਦੇ ਕੰਢੇ ’ਤੇ ਹੈ। ਇਸ ਨੂੰ ਅੰਗਰੇਜ਼ੀ ਵਿਚ Hawksbill sea turtle (ਹਾਕਸਬਿਲ ਸੀ ਟਰਟਲ) ਕਹਿੰਦੇ ਹਨ। ਇਸ ਦਾ ਮੂੰਹ ਬਾਜ਼ ਦੀ ਚੁੰਝ ਵਰਗਾ ਹੋਣ ਕਰਕੇ ਇਸ ਦਾ ਨਾਂ ਬਾਜ਼ ਚੁੰਝਾ ਕੱਛੂਕੁੰਮਾ ਪਿਆ ਹੈ। ਬਾਜ਼ ਚੁੰਝੇ ਸਮੁੰਦਰੀ ਕੱਛੂਕੁੰਮੇ ਦੀ ਵਿਸ਼ਾਲ ਸ਼੍ਰੇਣੀ ਹੁੰਦੀ ...

Read More


 • ਸੁੰਦਰਤਾ ਦੀ ਪ੍ਰਤੀਕ ਬ੍ਰਾਹਮਣੀ ਇੱਲ੍ਹ
   Posted On October - 12 - 2019
  ਬ੍ਰਾਹਮਣੀ ਇੱਲ੍ਹ ਜਿਸ ਨੂੰ ਅੰਗਰੇਜ਼ੀ ਵਿਚ Brahminy kite (Haliastur indus) ਅਤੇ ਹਿੰਦੀ ਵਿਚ ਬ੍ਰਾਹਮਣੀ ਇੱਲ੍ਹ, ਧੋਬੀਆ ਚੀਲ, ਖੇਮਕਰਨੀ ਅਤੇ ਰੂ....
 • ਸਿਆਣਾ ਚਮਗਿੱਦੜ
   Posted On October - 12 - 2019
  ਬਹੁਤ ਸਮਾਂ ਪਹਿਲਾਂ ਜਦੋਂ ਆਦਮ-ਜਾਤ ਤੇ ਪਸ਼ੂ-ਪੰਛੀ ਇਕ ਦੂਜੇ ਦੀ ਬੋਲੀ ਸਮਝਦੇ ਅਤੇ ਆਪਸ ਵਿਚ ਗੱਲਾਂ ਕਰਦੇ ਹੁੰਦੇ ਸਨ, ਇਕ....
 • ਕਲਾ ਦਾ ਅਨੂਠਾ ਸੰਗਮ ਕਾਲਿੰਗਾ ਦਾ ਸੂਰਜ ਮੰਦਰ
   Posted On October - 12 - 2019
  ਸੱਤ ਸਦੀਆਂ ਪਹਿਲਾਂ ਕਾਲਿੰਗਾ ਜਿਸ ਨੂੰ ਅਸੀਂ ਹੁਣ ਉੜੀਸਾ ਆਖਦੇ ਹਾਂ, ਦੇ ਲੋਕਾਂ ਨੇ ਸੂਰਜ ਨੂੰ ਰੱਥਵਾਨ ਦੇ ਰੂਪ ਵਿਚ....
 • ਬਾਲ ਕਿਆਰੀ
   Posted On October - 12 - 2019
  ਨਿੱਕਾ ਜਿਹਾ ਹੈ ਜੀਵ ਜੁਗਨੂੰ ਕੁਦਰਤ ਬਣਾਇਆ ਅਜੀਬ ਜੁਗਨੂੰ। ਬੁਝਦਾ ਤੇ ਜਦ ਜਗਦਾ ਹੈ ਹੈਲੀਕਾਪਟਰ ਇਹ ਲੱਗਦਾ ਹੈ। ਇੱਧਰ ਉੱਧਰ ਚਾਨਣ ਬਿਖੇਰੇ ਪਿਆਰਾ ਲੱਗਦਾ ਵਿਚ....

ਮੰਜ਼ਿਲ ‘ਤੇ ਨਿਸ਼ਾਨਾ

Posted On January - 29 - 2011 Comments Off on ਮੰਜ਼ਿਲ ‘ਤੇ ਨਿਸ਼ਾਨਾ
ਲੜਕੀਆਂ ਦੀਆਂ ਹਰ ਖੇਤਰ ਵਿੱਚ ਪ੍ਰਾਪਤੀਆਂ ਨੇ ਸਾਬਤ ਕਰ ਦਿੱਤਾ ਹੈ ਕਿ ਉਹ ਨਾ ਕਮਜ਼ੋਰ ਹਨ, ਨਾ ਹੀ ਮੁੰਡਿਆਂ ਨਾਲੋਂ ਕਿਸੇ ਤਰ੍ਹਾਂ ਘੱਟ ਹਨ। ਸਭ ਤੋਂ ਮਾਣ ਵਾਲੀ ਗੱਲ ਤਾਂ ਇਹ ਹੈ ਕਿ ਉਨ੍ਹਾਂ ਨੇ ਉਸ ਖੇਤਰਾਂ ਵਿੱਚ ਵੀ ਮੱਲਾਂ ਮਾਰੀਆਂ ਹਨ, ਜਿਨ੍ਹਾਂ ਵਿੱਚ ਕਦੇ ਮੁੰਡਿਆਂ ਦੀ ਹੀ ਅਜਾਰੇਦਾਰੀ ਸਮਝੀ ਜਾਂਦੀ ਸੀ। ਅਜਿਹਾ ਹੀ ਇਕ ਖੇਤਰ ਹੈ ਨਿਸ਼ਾਨੇਬਾਜ਼ੀ। ਪੰਜਾਬ ਦੀ ਜੰਮਪਲ ਗੁਰਪ੍ਰੀਤ ਕੌਰ ਨੇ ਕੌਮਾਂਤਰੀ ਪੱਧਰ ਦੇ ਜਰਮਨੀ ਵਿੱਚ ਹੋਏ 19ਵੇਂ ਸ਼ੂਟਿੰਗ ਮੁਕਾਬਲਿਆਂ ਵਿੱਚ ਦੋ ਵਾਰ ਦੂਜਾ ਦਰਜਾ 

ਮਜ਼ਬੂਤ ਇਰਾਦਿਆਂ ਦਾ ਮਾਲਕ

Posted On January - 29 - 2011 Comments Off on ਮਜ਼ਬੂਤ ਇਰਾਦਿਆਂ ਦਾ ਮਾਲਕ
ਜਿਹੜੇ ਵਿਅਕਤੀ ਲੋੜਵੰਦਾਂ ਦੀ ਮਦਦ ਕਰਨ ਅਤੇ ਸਮਾਜ ਨੂੰ ਖੂਬਸੂਰਤ ਬਣਾਉਣ ਲਈ ਤਤਪਰ ਰਹਿੰਦੇ ਹਨ- ਉਹੀ ਵਿਅਕਤੀ ਲੋਕਾਂ ਵਿੱਚ ਪਿਆਰੇ ਤੇ ਸਤਿਕਾਰੇ ਜਾਂਦੇ ਹਨ। ਅਜਿਹਾ ਹੀ ਉੱਚੀ ਸੁੱਚੀ ਸੋਚ ਵਾਲਾ ਵਿਅਕਤੀ ਹੈ- ਜਸਪਾਲ ਸਿੰਘ ਪੰਜਗਰਾਈਂ। ਕੱਚੇ ਘਰ ਦੀਆਂ ਨਾਜ਼ੁਕ ਛੱਤਾਂ ਹੇਠਾਂ ਪਲ ਕੇ ਜਵਾਨ ਹੋਏ ਪੱਕੇ ਤੇ ਮਜ਼ਬੂਤ ਇਰਾਦੇ ਵਾਲੇ ਜਸਪਾਲ ਸਿੰਘ ਪੰਜਗਰਾਈਂ ਦਾ ਜਨਮ 15 ਜੂਨ 1979 ਨੂੰ ਜ਼ਿਲ੍ਹਾ ਫਰੀਦਕੋਟ ਦੇ ਮਸ਼ਹੂਰ ਪਿੰਡ ਪੰਜਗਰਾਈਂ ਕਲਾਂ ਵਿਖੇ ਪਿਤਾ ਗੁਰਨਾਮ ਸਿੰਘ ਦੇ ਘਰ ਮਾਤਾ ਕਸ਼ਮੀਰ ਕੌਰ 

ਪੈਨਸਿਲ ਚਿੱਤਰਾਂ ਦੀ ਕਲਾਕਾਰ

Posted On January - 22 - 2011 Comments Off on ਪੈਨਸਿਲ ਚਿੱਤਰਾਂ ਦੀ ਕਲਾਕਾਰ
ਮਨੁੱਖੀ ਜ਼ਿੰਦਗੀ ਸੁੰਦਰ ਬਣਾਉਣ ਲਈ ਚੰਗੇ ਕਾਰਜਾਂ ਦੀ ਲੋੜ ਹੁੰਦੀ ਹੈ। ਜਿਹੜੇ ਲੋਕ ਕਿਸੇ ਕਲਾ ਨਾਲ ਜੁੜ ਜਾਂਦੇ ਹਨ, ਉਹ ਜੀਵਨ ਭਰ ਪ੍ਰਸੰਨ ਰਹਿੰਦੇ ਹਨ। ਇਸੇ ਉਦੇਸ਼ ਅਧੀਨ ਖੁਸ਼ਦੀਪ ਕੌਰ ਮਰਾਹੜ ਨੇ ਵੀ ਆਪਣੀ ਜ਼ਿੰਦਗੀ ਕਲਾ ਨੂੰ ਸਮਰਪਤ ਕਰ ਦਿੱਤੀ ਹੈ। ਉਸ ਨੇ ਪੈਨਸਿਲ ਚਿੱਤਰ ਬਣਾਉਣ ਦੀ ਕਲਾ ਨੂੰ ਅਪਣਾਇਆ ਹੋਇਆ ਹੈ। ਖੁਸ਼ਦੀਪ ਕੌਰ ਮਰਾਹੜ ਦਾ ਜਨਮ 26ਅਕਤੂਬਰ1991 ਨੂੰ ਮਾਤਾ ਜਸਵਿੰਦਰ ਕੌਰ ਅਤੇ ਪਿਤਾ ਜੈ ਸਿੰਘ ਦੇ ਘਰ ਹੋਇਆ। ਸਕੂਲੀ ਵਿਦਿਆ ਦੌਰਾਨ ਉਸ ਨੰੂ ਪੈਨਸਿਲ ਚਿੱਤਰ ਬਣਾਉਣ ਦੀ ਲਗਨ ਲੱਗੀ। 

ਕਬੱਡੀ ਕੁਮੈਂਟਰੀ ਦੇ ਖੇਤਰ ਦਾ ਨਵਾਂ ਸਿਤਾਰਾ

Posted On January - 22 - 2011 Comments Off on ਕਬੱਡੀ ਕੁਮੈਂਟਰੀ ਦੇ ਖੇਤਰ ਦਾ ਨਵਾਂ ਸਿਤਾਰਾ
ਦੇਸ਼-ਵਿਦੇਸ਼ ਵਿਚ ਕਬੱਡੀ ਨੂੰ ਹੋਰ ਪ੍ਰਫੁੱਲਤ ਕਰਨ ਅਤੇ ਇਸ ਖੇਡ ਦੀ ਲੋਕਪ੍ਰਿਅਤਾ ਨੂੰ ਵਧਾਉਣ ਲਈ ਵਧੀਆ ਕੁਮੈਂਟੇਟਰ ਬਣਨਾ ਚਾਹੁੰਦਾ ਹੈ ਜ਼ਿਲ੍ਹਾ ਅੰਮ੍ਰਿਤਸਰ ਦੇ ਪਿੰਡ ਯੋਧਾਨਗਰੀ ਦਾ ਜੰਮਪਲ ਡਾ. ਗੁਰਮੇਲ ਸਿੰਘ।  ਨਿਰੰਜਣ ਸਿੰਘ ਤੇ ਹਰਬੰਸ ਕੌਰ ਦਾ ਜਾਇਆ ਖੁਦ ਕਬੱਡੀ ਖਿਡਾਰੀ ਰਹਿ ਚੁੱਕਾ ਹੈ ਅਤੇ ਹਰ ਕਬੱਡੀ ਦਾਅ-ਪੇਚ ਨੂੰ ਚੰਗੀ ਤਰ੍ਹਾਂ ਸਮਝਦਾ ਹੈ। ਸ਼ੁਰੂਆਤ ਵਿਚ ਛੋਟੇ-ਛੋਟੇ ਕਬੱਡੀ ਮੁਕਾਬਲਿਆਂ ਦੀ ਕੁਮੈਂਟਰੀ ਕਰਦੇ-ਕਰਦੇ ਉਸ ਨੇ ਕਬੱਡੀ ਦਾ ਇਤਿਹਾਸ ਪੜ੍ਹਿਆ ਅਤੇ ਪ੍ਰਿੰਸੀਪਲ 

ਚਿੱਤਰਕਾਰੀ ਦਾ ਸ਼ੌਕੀਨ ਅਮਨਦੀਪ

Posted On January - 22 - 2011 Comments Off on ਚਿੱਤਰਕਾਰੀ ਦਾ ਸ਼ੌਕੀਨ ਅਮਨਦੀਪ
ਹਰ ਵਿਅਕਤੀ ਵਿਚ ਕੋਈ ਨਾ ਕੋਈ ਕਲਾ ਜ਼ਰੂਰ ਛਿਪੀ ਹੁੰਦੀ ਹੈ। ਬਹੁਤੇ ਵਿਅਕਤੀ ਆਪਣੀ ਇਸ ਕਲਾ ਨੂੰ ਪਹਿਛਾਣ ਕੇ ਆਪਣੀ ਮੰਜ਼ਿਲ ਤੁਰਨਾ ਸ਼ੁਰੂ ਕਰ ਦਿੰਦੇ ਹਨ। ਅਜਿਹਾ ਹੀ ਇਕ ਵਿਅਕਤੀ ਹੈ ਅਮਨਦੀਪ, ਜਿਸ ਨੇ ਆਪਣੀ ਕਲਾ ਦੀ ਪਛਾਣ ਕਰਕੇ ਆਪਣੀ ਮੰਜ਼ਿਲ ਵੱਲ ਨੂੰ ਕਦਮ ਪੁੱਟਣਾ ਸ਼ੁਰੂ ਕਰ ਦਿੱਤਾ ਹੈ। ਆਪਣੀ ਮੰਜ਼ਿਲ ਨੂੰ ਪ੍ਰਾਪਤ ਕਰਨ ਲਈ ਅਮਨਦੀਪ ਦਿਨ-ਰਾਤ ਮਿਹਨਤ ਕਰ ਰਿਹਾ ਹੈ। ਅਮਨਦੀਪ ਜਿਸ ਮੰਜ਼ਿਲ ਨੂੰ ਪ੍ਰਾਪਤ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ, ਉਹ ਹੈ ਚਿਤਰਕਾਰੀ ਵਿਚ ਪੂਰੀ ਤਰ੍ਹਾਂ ਨਿਪੁੰਨਤਾ ਹਾਸਲ 

ਬਹੁਪੱਖੀ ਪ੍ਰਤਿਭਾ ਦੀ ਮਾਲਕ

Posted On January - 22 - 2011 Comments Off on ਬਹੁਪੱਖੀ ਪ੍ਰਤਿਭਾ ਦੀ ਮਾਲਕ
ਜਿਹੜੇ ਇਨਸਾਨ ਮਿਹਨਤ ਅਤੇ ਲਗਨ ਨਾਲ ਕਿਸੇ ਖੇਤਰ ਵਿਚ ਪ੍ਰਵੇਸ਼ ਕਰਦੇ ਹਨ, ਉਹ ਮੰਜ਼ਿਲ ‘ਤੇ ਜ਼ਰੂਰ ਪਹੁੰਚਦੇ ਹਨ। ਅਜਿਹੇ ਹੀ ਨਾਵਾਂ ਦੀ ਸੂਚੀ ਵਿਚੋਂ ਇਕ ਨਾਂ ਹੈ ਮਿਸ ਕੋਮਸਲ। ਸੱਚਮੁੱਚ ਦੇ ਕੋਮਲ ਭਾਵਾਂ ਵਾਲੀ ਕੋਮਲ ਨੇ ਜਿਸ ਪਾਸੇ ਵੀ ਕਦਮ ਵਧਾਏ ਨਵੇਂ ਟੀਚੇ ਸਰ ਕੀਤੇ ਹਨ। ਉਸ ਨੇ ਸਟੇਜ ਸਕੱਤਰ, ਮਾਡÇਲੰਗ, ਗਾਇਕੀ, ਲੇਖਣੀ, ਅਦਾਕਾਰੀ ਅਤੇ ਰੰਗਮੰਚ ਵਰਗੇ ਸਾਰੇ ਖੇਤਰਾਂ ਵਿਚ ਆਪਣੀ ਕਲਾਕਾਰੀ ਰਾਹੀਂ ਸਾਰਥਿਕ ਰੰਗ ਭਰੇ ਹਨ। ਕੋਮਲ ਜਲੰਧਰ ਸ਼ਹਿਰ ਦੇ ਗੁਲਾਬ ਦੇਵੀ ਰੋਡ ‘ਤੇ ਵਸੇ ਸ਼ਾਮ ਨਗਰ 

ਸਾਰੰਗੀਵਾਦਕ ਬੀਬੀ ਪਰਮਜੀਤ ਕੌਰ

Posted On January - 22 - 2011 Comments Off on ਸਾਰੰਗੀਵਾਦਕ ਬੀਬੀ ਪਰਮਜੀਤ ਕੌਰ
ਖੇਤਰ ਭਾਵੇਂ ਕੋਈ ਵੀ ਹੋਵੇ, ਉਸ ਵਿੱਚ ਸਫਲ ਹੋਣ ਲਈ ਸਖ਼ਤ ਮਿਹਨਤ ਦੀ ਲੋੜ ਹੈ। ਜੋ ਲੋਕ ਕੋਈ ਨਿਸ਼ਚਾ ਕਰਕੇ ਤੁਰਦੇ ਹਨ, ਉਨ੍ਹਾਂ ਲਈ ਮੰਜ਼ਿਲ ‘ਤੇ ਪਹੁੰਚਣਾ ਕਠਿਨ ਤਾਂ ਜ਼ਰੂਰ ਹੁੰਦਾ ਹੈ ਪਰ ਨਾਮੁਮਕਿਨ ਨਹੀਂ। ਕਠਿਨ ਇਸ ਲਈ ਕਿ ਕੋਈ ਵੀ ਕਾਰਜ ਹੋਵੇ, ਉਹ ਮਿਹਨਤ ਮੰਗਦਾ ਹੈ। ਉਸ ਮਿਹਨਤ ਬਦਲੇ ਉਹ ਇਨਸਾਨ ਨੂੰ ਮਿੱਠਾ ਫਲ ਦਿੰਦਾ ਹੈ। ਐਸਾ ਹੀ ਖੇਤਰ ਹੈ ਸੰਗੀਤਕ ਖੇਤਰ। ਇਸ ਖੇਤਰ ਵਿੱਚ ਨਿੱਤ ਨਵੀਆਂ ਤੇ ਵਿਲੱਖਣ ਪੈੜਾਂ ਪਾਉਣ ਵਾਲੀ ਸ਼ਖ਼ਸੀਅਤ ਦਾ ਨਾਂ ਹੈ ਬੀਬੀ ਪਰਮਜੀਤ ਕੌਰ ਸਾਹਪੀਣੀ, ਜੋ ਸਾਰੰਗੀ 

ਤਾਇਕਵਾਂਡੋ ਦਾ ਉਭਰਦਾ ਸਿਤਾਰਾ

Posted On January - 22 - 2011 Comments Off on ਤਾਇਕਵਾਂਡੋ ਦਾ ਉਭਰਦਾ ਸਿਤਾਰਾ
ਤਰਨ ਤਾਰਨ ਦੇ ਐਸ.ਡੀ. ਕਾਲਜ ਦਾ ਵਿਦਿਆਰਥੀ ਮੇਹਰਾਜ ਸਿੰਘ ਵਿਚ ਤਾਇਕਵਾਂਡੋ ਦੇ ਅੰਤਰਰਾਸ਼ਟਰੀ ਪੱਧਰ ਦਾ ਖਿਡਾਰੀ ਹੋਣ ਦੀਆਂ ਸੰਭਾਵਨਾਵਾਂ ਹਨ। ਮੇਹਰਾਜ ਨੇ ਹੁਣੇ ਜਿਹੇ ਜੈਪੁਰ (ਰਾਜਸਥਾਨ) ਵਿਖੇ ਹੋਈ 30ਵੀਂ ਨੈਸ਼ਨਲ ਚੈਂਪੀਅਨਸ਼ਿਪ ਵਿਚੋਂ ਸੋਨੇ ਦਾ ਤਮਗਾ ਜਿੱਤ ਕੇ ਆਪਣੇ ਚਾਰ ਸਾਲ ਦੇ ਖੇਡ ਜੀਵਨ ਦੇ ਕੌਮੀ ਪੱਧਰ ਦਾ ਸਨਮਾਨ ਹਾਸਲ ਕੀਤਾ ਹੈ। ਉਹ 30 ਜਨਵਰੀ ਨੂੰ ਚੇਨਈ ਵਿਖੇ ਤਾਇਕਵਾਂਡੋ ਦੀਆਂ ਕਾਮਨਵੈਲਥ ਖੇਡਾਂ ਵਿਚ ਭਾਗ ਲੈਣ ਦੀ ਤਿਆਰੀ ਲਈ ਬੰਗਲੌਰ ਵਿਚ ਲੱਗ ਰਹੇ ਕੈਂਪ ਵਿਚ ਸ਼ਾਮਲ ਹੋਣ ਲਈ 

ਸਿਮਰਨਜੀਤ ਦੀ ਪੰਜਾਬ ਪੱਧਰੀ ਉਡਾਰੀ

Posted On January - 22 - 2011 Comments Off on ਸਿਮਰਨਜੀਤ ਦੀ ਪੰਜਾਬ ਪੱਧਰੀ ਉਡਾਰੀ
ਨੰਨ੍ਹੇ ਮੁੰਨਿਆਂ ਨੂੰ ਜੇ ਉੱਚੀਆਂ ਮੰਜ਼ਿਲਾਂ ਦੇ ਰਾਹੇ ਤੋਰਨ ਵਾਲਾ ਕਾਬਲ ਅਧਿਆਪਕ ਮਿਲ ਜਾਵੇ ਤਾਂ ਉਨ੍ਹਾਂ ਦੀਆਂ ਉਡਾਰੀਆਂ ਅੰਬਰ ਤੋਂ ਅੱਗੇ ਨਿਕਲ ਜਾਂਦੀਆਂ ਹਨ। ਅਜਿਹਾ ਹੀ ਕਾਰਨਾਮਾ ਕਰ ਦਿਖਾਇਆ ਹੈ ਹੁਸ਼ਿਆਰਪੁਰ ਜ਼ਿਲ੍ਹੇ ਦੀ ਸਿਮਰਨਜੀਤ ਨੇ, ਜਿਸ ਨੇ ਪੰਜਵੀਂ ਜਮਾਤ ਵਿਚ ਪੜ੍ਹਦਿਆਂ ਪੂਰੇ ਪੰਜਾਬ ਵਿਚੋਂ ਹੁਸ਼ਿਆਰਪੁਰ ਦਾ ਨਾਂ ਰੌਸ਼ਨ ਕਰ ਦਿੱਤਾ। ਸਿਮਰਨਜੀਤ ਆਪਣੇ ਪਿੰਡ ਮੁੱਗੋਵਾਲ ਦੇ ਸਰਕਾਰੀ ਪ੍ਰਾਇਮਰੀ ਸਕੂਲ ਵਿਚ ਸਟੇਟ ਐਵਾਰਡੀ ਅਧਿਆਪਕ ਸੱਤਪਾਲ ਹੈੱਡ ਟੀਚਰ ਦੀ ਅਗਵਾਈ ਹੇਠ 

ਛੋਟੀ ਉਮਰੇ ਵੱਡੀਆਂ ਮੱਲਾਂ

Posted On January - 22 - 2011 Comments Off on ਛੋਟੀ ਉਮਰੇ ਵੱਡੀਆਂ ਮੱਲਾਂ
ਹਰ ਇਨਸਾਨ ਵਿਚ ਕੋਈ ਨਾ ਕੋਈ ਕਲਾ ਜ਼ਰੂਰ ਹੁੰਦੀ ਹੈ ਜਿਨ੍ਹਾਂ ਨੂੰ ਛੋਟੀ ਉਮਰ ਵਿਚ ਹੀ ਕਲਾ ਦਿਖਾਉਣ ਦਾ ਮੌਕਾ ਮਿਲ ਜਾਂਦਾ ਹੈ। ਉਹ ਅੱਗੇ ਜਾ ਕੇ ਚੰਗਾ ਨਾਮਣਾ ਖੱਟ ਲੈਂਦੇ ਹਨ। ਅਜਿਹਾ ਹੀ ਇਕ ਨਾਂ ਹੈ: ਜੁਗਰਾਜ ਸਿੰਘ। ਜੁਗਰਾਜ ਦਾ ਜਨਮ ਪਿਤਾ ਹਰਜਿੰਦਰ ਸਿੰਘ ਦੇ ਘਰ ਮਾਤਾ ਕੁਲਵੰਤ ਕੌਰ ਦੀ ਕੁੱਖੋਂ ਪਿੰਡ ਝੁਨੇਰ ਵਿਚ ਹੋਇਆ। ਜੁਗਰਾਜ ਸ੍ਰੀ ਗੁਰੂ ਹਰਕ੍ਰਿਸ਼ਨ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਜਲਵਾਣਾ ਵਿਚ ਗਿਆਰਵੀਂ ਵਿਚ ਨਾਨ-ਮੈਡੀਕਲ ਦਾ ਵਿਦਿਆਰਥੀ ਹੈ। ਜੁਗਰਾਜ ਬਹੁ-ਕਲਾਵਾਂ ਦਾ ਸੁਮੇਲ 

ਨਜ਼ਾਕਤ ਤੇ ਨਫ਼ਾਸਤ ਦਾ ਸੁਮੇਲ

Posted On January - 15 - 2011 Comments Off on ਨਜ਼ਾਕਤ ਤੇ ਨਫ਼ਾਸਤ ਦਾ ਸੁਮੇਲ
ਹਰ ਇਨਸਾਨ ਵਿਚ ਕੋਈ ਨਾ ਕੋਈ ਕਲਾਂ ਜ਼ਰੂਰ ਹੁੰਦੀ ਹੈ। ਕੁਝ ਲੋਕ ਕਲਾ ਨੂੰ ਦਬਾ ਕੇ ਦਿਲ ਦੇ ਅਰਮਾਨਾਂ ਨੂੰ ਕਿਸੇ ਡੂੰਘੀ ਥਾਂ ਦੱਬ ਕੇ ਜ਼ਿੰਦਗੀ ਬਤੀਤ ਕਰ ਲੈਂਦੇ ਹਨ ਅਤੇ ਕੁਝ ਲੋਕ ਆਪਣੀ ਆਤਮਿਕ ਸ਼ਕਤੀ, ਦ੍ਰਿੜ ਇਰਾਦੇ ਅਤੇ ਬੁਲੰਦ ਹੌਸਲੇ ਨਾਲ ਆਪਣੇ ਅੰਦਰ ਛੁਪੀ ਕਲਾ ਨੂੰ ਤਰਾਸ਼ ਕੇ ਦਰਸ਼ਕਾਂ ਦੀ ਕਚਹਿਰੀ ਵਿਚ ਪੇਸ਼ ਕਰਕੇ ਨਾਮਣਾ ਖੱਟਣ ਵਿਚ ਸਫ਼ਲ ਹੋ ਜਾਂਦੇ ਹਨ। ਨਜ਼ਾਕਤ ਅਤੇ ਕੋਮਲਤਾ ਦੇ ਸੁਮੇਲ ਦਾ ਨਾਂ ਹੈ ਜਸ਼ਨਮੀਤ। ਇਸ ਗਾਇਕਾ ਦੀ ਸਟੇਜ ਪਰਫਾਰਮੈਂਸ ਕਮਾਲ ਦੀ ਹੁੰਦੀ ਹੈ। ਇਕ ਵਾਰ ਵੇਖਣ ਅਤੇ 

ਜੋਸ਼ੀਲਾ ਕਮੈਂਟੇਟਰ

Posted On January - 15 - 2011 Comments Off on ਜੋਸ਼ੀਲਾ ਕਮੈਂਟੇਟਰ
ਪੰਜਾਬ ਸਟਾਈਲ ਕਬੱਡੀ ਅਜਿਹੀ ਖੇਡ ਹੈ, ਜੋ ਦਮਦਾਰ ਕੁਮੈਂਟਰੀ ਤੋਂ ਬਿਨਾਂ ਅਧੂਰੀ ਰਹਿੰਦੀ ਹੈ। ਸੰਗਰੂਰ ਜ਼ਿਲ੍ਹੇ ਦੇ ਪਿੰਡ ਖਡਿਆਲ ਦਾ ਜੰਮਪਲ ਸੱਤਪਾਲ ਖਡਿਆਲ ਅਜਿਹਾ ਕਬੱਡੀ ਕੁਮੈਂਟੇਟਰ ਹੈ, ਜੋ ਖਿਡਾਰੀਆਂ ਨੂੰ ਆਪਣੀ ਬੁਲੰਦ ਆਵਾਜ਼ ਤੇ ਜੋਸ਼ੀਲੀ ਕੁਮੈਂਟਰੀ ਨਾਲ ਇੰਨੀ ਵਧੀਆ ਹੱਲਾਸ਼ੇਰੀ ਦਿੰਦਾ ਹੈ ਕਿ ਸਾਧਾਰਨ ਜਿਹਾ ਮੈਚ ਵੀ ਖਿੱਚ ਦਾ ਕੇਂਦਰ ਬਣ ਜਾਂਦਾ ਹੈ। ਕਬੱਡੀ ਬਾਰੇ ਡੂੰਘੀ ਜਾਣਕਾਰੀ ਦੇਣ ਦੇ ਨਾਲ ਨਾਲ ਹਰ ਖਿਡਾਰੀ ਦੀ ਪਛਾਣ ਦੱਸਣੀ ਉਸ ਦੀ ਵਿਸ਼ੇਸ਼ਤਾ ਹੈ। ਪਿਆਰਾ ਸਿੰਘ ਤੇ ਸੁਰਜੀਤ 

ਸੋਹਣੀ ਸੂਰਤ ਅਤੇ ਸੀਰਤ ਵਾਲੀ ਸਿਮਰਨ

Posted On January - 15 - 2011 Comments Off on ਸੋਹਣੀ ਸੂਰਤ ਅਤੇ ਸੀਰਤ ਵਾਲੀ ਸਿਮਰਨ
ਬਰਗਾੜੀ ਨੇੜਲੇ ਪਿੰਡ ਸਿਵੀਆਂ ਦੀ ਜੰਮਪਲ ਮਿਸ ਸਿਮਰਨ ਸੰਧੂ ਸੋਹਣੀ ਸੂਰਤ ਅਤੇ ਸੀਰਤ ਦਾ ਸੁਮੇਲ ਹੈ। ਉਸ ਦੀ ਅਦਾਕਾਰੀ ਦੇਖ ਕੇ ਲੱਗਦਾ ਹੈ ਜਿਵੇਂ ਉਹ ਅਸਲੀ ਜ਼ਿੰਦਗੀ ਵਿੱਚ ਰੋਲ ਕਰ ਰਹੀ ਹੋਵੇ। ਮੌਜੂਦਾ ਸਮਾਂ ਪੰਜਾਬੀ ਨਾਟਕ ਦਾ ਸਭ ਤੋਂ ਸੁਨਹਿਰਾ ਦੌਰ ਹੈ, ਜਦੋਂਕਿ ਨਾਟਕ ਦੇ ਖੇਤਰ ਵਿੱਚ ਸਥਾਪਤ ਅਦਾਕਾਰਾਂ ਤੇ ਨਿਰਦੇਸ਼ਕਾਂ ਤੋਂ ਇਲਾਵਾ ਨਵੇਂ ਨਿਰਦੇਸ਼ਕ ਕਲਾਕਾਰ ਵੀ ਬਹੁਗਿਣਤੀ ਵਿੱਚ ਆ ਰਹੇ ਹਨ। ਨਵੀਆਂ ਤਕਨੀਕਾਂ ਅਤੇ ਸੁਚੱਜੀ ਨਿਰਦੇਸ਼ਨਾਂ ਨਾਲ ਨਾਟਕਾਂ ਨੂੰ ਨਵੀਂ ਦਿਸ਼ਾ ਅਤੇ ਦਸਾ ਪ੍ਰਦਾਨ 

ਮਾਡਲਿੰਗ ਤੇ ਅਦਾਕਾਰੀ ਵਿੱਚ ਉੱਭਰਦਾ ਨਾਂ

Posted On January - 15 - 2011 Comments Off on ਮਾਡਲਿੰਗ ਤੇ ਅਦਾਕਾਰੀ ਵਿੱਚ ਉੱਭਰਦਾ ਨਾਂ
ਗੁਰਜੀਤ ਭੁੱਲਰ ਫਿਲਮਾਂ ਤੇ ਟੀ.ਵੀ ਦੇ ਖੇਤਰ ਦਾ ਅਜਿਹਾ ਪ੍ਰਤਿਭਾਸ਼ਾਲੀ ਕਲਾਕਾਰ ਹੈ, ਜਿਸ ਤੋਂ ਭਵਿੱਖ ਦਾ ਚਰਚਿਤ ਤੇ ਖੂਬਸੂਰਤ ਅਦਾਕਾਰ ਹੋਣ ਦੀ ਆਸ ਨਜ਼ਰ ਆਉਂਦੀ ਹੈ। ਇਸ ਮਿੱਠ ਬੋਲੜੇ ਨੌਜਵਾਨ ਦਾ ਜਨਮ ਮੁਕਤਸਰ ਜ਼ਿਲ੍ਹੇ ਦੇ ਪਿੰਡ ਬੋਦੀਵਾਲਾ ਖੜਕ ਸਿੰਘ ਵਿੱਚ 19 ਅਪਰੈਲ 1984 ਨੂੰ ਪਿਤਾ ਅਵਤਾਰ ਸਿੰਘ ਦੇ ਘਰ ਮਾਤਾ ਬਲਦੇਵ ਕੌਰ ਦੀ ਕੁੱਖੋਂ ਹੋਇਆ। ਗੁਰਜੀਤ ਦਾ ਬਚਪਨ ਨਿਰੋਲ ਪੇਂਡੂ ਜਨ ਜੀਵਨ ਵਿੱਚ ਬਤੀਤ ਹੋਇਆ। ਬਚਪਨ ਤੋਂ ਹੀ ਉਸ ਅੰਦਰ ਚਰਚਿਤ ਕਲਾਕਾਰ ਬਣਨ ਦਾ ਜਨੂੰਨ ਸੀ। ਇਸ ਲਈ ਉਸ ਨੇ ਸਕੂਲ 

ਇਤਿਹਾਸ ਸਿਰਜਣ ਵਾਲੀ ਮੁਟਿਆਰ

Posted On January - 15 - 2011 Comments Off on ਇਤਿਹਾਸ ਸਿਰਜਣ ਵਾਲੀ ਮੁਟਿਆਰ
ਨੌਜਵਾਨ ਪੀੜ੍ਹੀ ਦੇ ਹੋਣਹਾਰ ਵਿਦਿਆਰਥੀਆਂ ਵਿੱਚ ਪ੍ਰਸ਼ਾਸਨਿਕ ਸੇਵਾਵਾਂ ਪ੍ਰਤੀ ਉਤਸ਼ਾਹ ਭਾਵੇਂ ਬਹੁਤ ਹੁੰਦਾ ਹੈ ਅਤੇ ਤਿਆਰੀ ਵੀ ਬੜੇ ਨੌਜਵਾਨ ਕਰਦੇ ਹਨ ਪਰ ਸਫ਼ਲਤਾ ਕਿਸੇ ਕਿਸੇ ਨੂੰ ਨਸੀਬ ਹੁੰਦੀ ਹੈ। ਸਫ਼ਲ ਹੋਣ ਵਾਲ਼ੀ ਅਜਿਹੀ ਸੰਤਾਨ ਦੇ ਮਾਪੇ ਆਪਣੇ ਆਪ ਨੂੰ ਵਡਭਾਗੇ ਸਮਝਦੇ ਹਨ। ਫਿਰ ਜਦ ਅਜਿਹੀ ਪ੍ਰਾਪਤੀ ਕੋਈ ਧੀ ਕਰ ਲੈਂਦੀ ਹੈ ਤਾਂ ਉਸ ਦੀ ਪ੍ਰਾਪਤੀ ਦਾ ਜਲੌਅ ਉਸ ਦੇ ਮਾਪਿਆਂ ਦੇ ਚਿਹਰਿਆਂ ‘ਤੇ ਵੇਖਿਆਂ ਹੀ ਬਣਦਾ ਹੈ। ਜੇ ਇਸ ਖੇਤਰ ਵਿੱਚ ਤੀਹਰੀ-ਤੀਹਰੀ ਪ੍ਰਾਪਤੀ ਹਾਸਲ ਹੋਵੇ ਤਾਂ 

ਰੰਗਮੰਚ ਨੂੰ ਸਮਰਪਿਤ ਨੰਨ੍ਹੀਆਂ-ਮੁੰਨੀਆਂ

Posted On January - 9 - 2011 Comments Off on ਰੰਗਮੰਚ ਨੂੰ ਸਮਰਪਿਤ ਨੰਨ੍ਹੀਆਂ-ਮੁੰਨੀਆਂ
ਨਵੰਬਰ 2010 ਵਿੱਚ ਪਟਿਆਲਾ ਦੀ ਉੱਘੀ ਰੰਗਮੰਚੀ ਸੰਸਥਾ ‘ਰੰਗ ਦਰਪਣ’ ਵੱਲੋਂ ਕਰਵਾਏ ਗਏ ਦੂਸਰੇ ਬਾਲ ਰੰਗਮੰਚ ਮੇਲੇ ਦੌਰਾਨ ਪਟਿਆਲਾ ਸ਼ਹਿਰ ਦੇ ਵੱਖ-ਵੱਖ ਸਕੂਲਾਂ ਦੇ ਬੱਚਿਆਂ ਦੇ ਨਾਟਕ ਵੇਖਣ ਦਾ ਮੌਕਾ ਮਿਲਿਆ। ਇਨ੍ਹਾਂ ਬਾਲ ਨਾਟਕਾਂ ਵਿੱਚ ਇਕ ਮਜ਼ਾਕੀਆ ਬਾਲ ਨਾਟਕ ‘ਭੁੱਖ ਦੇ ਫੁੱਫੜ’ ਵੀ ਸੀ, ਜਿਸ ਵਿੱਚ ਦੋ ਨੰਨ੍ਹੀਆਂ-ਮੁੰਨੀਆਂ ਭੈਣਾਂ ਗ਼ਜ਼ਲਦੀਪ ਕੌਰ (ਜਨਮ 14 ਮਾਰਚ, 2001) ਅਤੇ ਨਵਲਦੀਪ ਕੌਰ (ਜਨਮ 15 ਜੂਨ, 2002) ਦੀ ਪੇਸ਼ਕਾਰੀ ਤੱਕ ਦੇ ਦਰਸ਼ਕਾਂ ਨੇ ਭਰਪੂਰ ਤਾੜੀਆਂ ਵਜਾਈਆਂ। ਇਸ ਨਾਟਕ ਮੁਕਾਬਲੇ 
Available on Android app iOS app
Powered by : Mediology Software Pvt Ltd.