ਪ੍ਰਚਾਰ ਦਾ ਮਜ਼ਬੂਤ ਤੰਤਰ !    ਮਸ਼ਹੂਰ ਸੰਗੀਤ ਨਿਰਦੇਸ਼ਕ ਓਮੀ ਜੀ !    ਕਰ ਭਲਾ, ਹੋ ਭਲਾ !    ਮਨੋਰੰਜਨ ਨਾਲ ਭਰਪੂਰ ਜਨੌਰ ਕਥਾਵਾਂ !    ਸਮਾਜ ਨੂੰ ਸੇਧ ਦੇਣ ਗਾਇਕ !    ਬਾਲ ਕਿਆਰੀ !    ਖਾ ਲਈ ਨਸ਼ਿਆਂ ਨੇ... !    ਹੱਥ-ਪੈਰ ਸੁੰਨ ਕਿਉਂ ਹੁੰਦੇ ਹਨ? !    ਜ਼ਿੰਦਗੀ ਦੀਆਂ ਰੀਝਾਂ ਤੇ ਸੁਪਨੇ !    ‘ਪੂਰਨ’ ਕਦੋਂ ਪਰਤੇਗਾ? !    

ਬਾਲ ਫੁਲਵਾੜੀ › ›

Featured Posts
ਬਾਲ ਕਿਆਰੀ

ਬਾਲ ਕਿਆਰੀ

ਮੋਰ ਦੇ ਖੰਭ ਸਭ ਪੰਛੀਆਂ ਦਾ ਰਾਜਾ ਮੋਰ ਕੁਦਰਤ ਸੁੰਦਰ ਬਣਾਇਆ। ਖੰਭ ਵੀ ਇਸ ਦੇ ਕਿੰਨੇ ਸੋਹਣੇ ਸਿਰ ’ਤੇ ਤਾਜ ਸਜਾਇਆ। ਜੰਗਲ, ਬਾਗ਼ਾਂ ਵਿਚ ਹੈ ਰਹਿੰਦਾ ਉੱਚੀ ਨਾ ਉਡਾਣ ਭਰੇ। ਮਸਤੀ ਵਿਚ ਪੈਲਾਂ ਪਾਉਂਦਾ ਮੋਰ ਖ਼ੁਸ਼ੀ ਦਾ ਇਜ਼ਹਾਰ ਕਰੇ। ਪੜ੍ਹਨ ਤੋਂ ਜੋ ਜੀਅ ਚੁਰਾਉਂਦੇ ਕਿਤਾਬਾਂ ਵਿਚ ਮੋਰ ਖੰਭ ਰੱਖਦੇ। ਮਨ ਵਿਚ ਇਹ ਭਰਮ ਪਾਲਦੇ ਫੇਲ੍ਹ ਨਹੀਂ ਉਹ ਹੋ ਸਕਦੇ। ਬੱਚਿਓ ਛੱਡ ਕੇ ਅੰਧ ...

Read More

‘ੲ’

‘ੲ’

ਬਾਲ ਕਹਾਣੀ ਦਰਸ਼ਨ ਸਿੰਘ ‘ਆਸ਼ਟ’ (ਡਾ.) ਇਕ ਦਿਨ ਪੰਜਾਬੀ ਕਾਇਦੇ ਦੇ ਅੱਖਰ ਆਪਸ ਵਿਚ ਤੂੰ ਤੂੰ ਮੈਂ ਕਰ ਰਹੇ ਸਨ। ‘ੳ’, ‘ੲ’ ਦਾ ਸਾਥ ਦੇ ਰਿਹਾ ਸੀ। ‘ਕ’ ਕੈਰੀਆਂ ਅੱਖਾਂ ਨਾਲ ‘ੲ’ ਵੱਲ ਇਉਂ ਵੇਖ ਰਿਹਾ ਸੀ ਜਿਵੇਂ ਉਸ ਨੂੰ ਕੱਚੀ ਨੂੰ ਹੀ ਚਬਾ ਜਾਵੇਗਾ। ‘ਚ’ ਬਾਕੀ ਦੋਸਤਾਂ ਦੀ ਚੁੱਕ ਵਿਚ ਆਇਆ ...

Read More

ਖ਼ੂਬਸੂਰਤ ਪੰਛੀ ਬੌਣੀ ਟਟੀਹਰੀ

ਖ਼ੂਬਸੂਰਤ ਪੰਛੀ ਬੌਣੀ ਟਟੀਹਰੀ

ਗੁਰਮੀਤ ਸਿੰਘ* ਬੌਣੀ ਟਟੀਹਰੀ ਇਕ ਛੋਟਾ ਜਿਹਾ ਪੰਛੀ ਹੈ। ਇਸਨੂੰ ਅੰਗਰੇਜ਼ੀ ਵਿਚ ‘“he small pratincole’ ਕਹਿੰਦੇ ਹਨ ਅਤੇ ਹਿੰਦੀ ਵਿਚ ਇਸਨੂੰ ਛੋਟੀ ਟਟੀਹਰੀ ਕਹਿੰਦੇ ਹਨ। ਬੌਣੀ ਟਟੀਹਰੀ ਭਾਰਤ, ਪਾਕਿਸਤਾਨ, ਨੇਪਾਲ, ਬੰਗਲਾ ਦੇਸ਼ ਅਤੇ ਸ੍ਰੀਲੰਕਾ ਵਿਚ ਮਿਲਣ ਵਾਲਾ ਪੰਛੀ ਹੈ। ਇਸ ਪੰਛੀ ਦੀਆਂ ਛੋਟੀਆਂ ਲੱਤਾਂ, ਲੰਬੇ ਨੋਕਦਾਰ ਖੰਭ ਅਤੇ ਇਕ ਛੋਟੀ ਪੂਛ ...

Read More

ਹਾਥੀ ਦੇ ਸੁੰਡ ਕਿਉਂ ਹੁੰਦੀ ਹੈ?

ਹਾਥੀ ਦੇ ਸੁੰਡ ਕਿਉਂ ਹੁੰਦੀ ਹੈ?

ਕਰਨੈਲ ਸਿੰਘ ਰਾਮਗਡ਼੍ਹ ਬੱਚਿਓ! ਹਾਥੀ ਦਾ ਸਰੀਰ ਬਹੁਤ ਵੱਡਾ ਹੁੰਦਾ ਹੈ। ਇਸਦੇ ਮੂੰਹ ਦੀ ਉੱਚਾਈ ਧਰਤੀ ਤੋਂ ਕਾਫ਼ੀ ਦੂਰ ਹੁੰਦੀ ਹੈ। ਜਿਸ ਕਰਕੇ ਉਹ ਧਰਤੀ ’ਤੇ ਘਾਹ ਜਾਂ ਪੌਦੇ ਨਹੀਂ ਖਾ ਸਕਦਾ ਅਤੇ ਨਾ ਹੀ ਪਾਣੀ ਪੀ ਸਕਦਾ ਹੈ। ਕਿਸੇ ਜੀਵ ਨੂੰ ਜਿਉਂਦਾ ਰਹਿਣ ਲਈ ਪਾਣੀ ਅਤੇ ਭੋਜਨ ਜ਼ਰੂਰੀ ਹੈ ਜਿਸ ...

Read More

ਬਾਲ ਕਿਆਰੀ

ਬਾਲ ਕਿਆਰੀ

ਕਾਰ ਬਲਜੀਵਨ ਇਕ ਲਿਆਇਆ ਕਾਰ ਜਿਸ ਨੂੰ ਲੱਗੇ ਪਹੀਏ ਚਾਰ। ਚੱਲਦੀ ਹੈ ਇਹ ਨਾਲ ਰਿਮੋਟ ਕਦੇ ਕਦੇ ਹੋ ਜਾਂਦੀ ਆਊਟ। ਰੰਗ ਕਾਰ ਦਾ ਗੂੜ੍ਹਾ ਲਾਲ ਤੇਜ਼ ਬੜੀ ਹੈ ਇਸਦੀ ਚਾਲ। ਪੈਂਦੇ ਨੇ ਦੋ ਪੈਨਸਿਲ ਸੈੱਲ ਅੰਦਰ ਇਸਦੇ ਹੈ ਇਕ ਬੈੱਲ। ਕਾਰ ਦੇਖਣ ਸੁਖਜੀਵਨ ਆਇਆ ਦੀਪੂ ਨੂੰ ਵੀ ਨਾਲ ਲਿਆਇਆ। ਤਿੰਨੇ ਯਾਰ ਹੋ ਗਏ ਇਕੱਠੇ ਕਰਨ ਲੱਗੇ ਸੀ ਹਾਸੇ ਠੱਠੇ। ਬਚਪਨ ਦੇ ਕਈ ਰੰਗ ...

Read More

ਪੂੰਝਾ ਮਟਕਾਉਣ ਵਾਲੀ ਆਸਮਾਨੀ ਪਿੱਦੀ

ਪੂੰਝਾ ਮਟਕਾਉਣ ਵਾਲੀ ਆਸਮਾਨੀ ਪਿੱਦੀ

ਗੁਰਮੀਤ ਸਿੰਘ ਆਸਮਾਨੀ ਪਿੱਦੀ ਨੂੰ ਅੰਗਰੇਜ਼ੀ ਵਿਚ ‘1shy Prinia’ ਕਹਿੰਦੇ ਹਨ। ਇਸਨੂੰ ਹਿੰਦੀ ਵਿਚ ਕਾਲੀ ਫੁੱਦਕੀ ਕਹਿੰਦੇ ਹਨ। ਇਸਦਾ ਉੱਪਰ ਤੋਂ ਰੰਗ ਸੁਆਹ ਵਰਗਾ ਸਲੇਟੀ ਹੁੰਦਾ ਹੈ ਅਤੇ ਥੱਲੇ ਤੋਂ ਲਾਲ ਭਾਅ ਮਾਰਦਾ ਚਿੱਟੇ ਰੰਗ ਦਾ ਹੁੰਦਾ ਹੈ। ਇਸਦਾ ਪੂੰਝਾ ਲੰਮਾ ਅਤੇ ਢਿਲਕਿਆ ਹੋਇਆ, ਸਿਰਿਆਂ ਤੋਂ ਕਾਲਾ ਅਤੇ ਚਿੱਟਾ ਹੁੰਦਾ ਹੈ। ...

Read More

ਦਾਦੀ ਦਾ ਲਾਡਲਾ

ਦਾਦੀ ਦਾ ਲਾਡਲਾ

ਬਾਲ ਕਹਾਣੀ ਗੁਰਪ੍ਰੀਤ ਕੌਰ ਧਾਲੀਵਾਲ ਕਲਾਸ ਲੱਗੀ ਹੋਈ ਸੀ। ਜੀਤਾ ਤੇ ਟਿੱਡਾ ਪਿੱਛੇ ਬੈਠੇ ਆਪਸ ਵਿਚ ਬਹਿਸ ਰਹੇ ਸਨ । ਮੈਡਮ ਦਾ ਧਿਆਨ ਉਨ੍ਹਾਂ ਵੱਲ ਗਿਆ ਤਾਂ ਮੈਡਮ ਨੇ ਪੁੱਛਿਆ, ‘ਹਾਂ ਬਈ ਕੀ ਗੱਲ ਹੋ ਗਈ? ਮੈਂ ਪੜ੍ਹਾਈ ਜਾ ਰਹੀ ਹਾਂ ਤੁਸੀਂ ਆਪਣਾ ਹੀ ਲੱਗੇ ਪਏ ਹੋ?’ ਟਿੱਡਾ ਬੋਲਿਆ, ‘ਮੈਡਮ ਜੀ ਇਹ ਜੀਤਾ, ...

Read More


 • ਖ਼ੂਬਸੂਰਤ ਪੰਛੀ ਬੌਣੀ ਟਟੀਹਰੀ
   Posted On February - 22 - 2020
  ਬੌਣੀ ਟਟੀਹਰੀ ਇਕ ਛੋਟਾ ਜਿਹਾ ਪੰਛੀ ਹੈ। ਇਸਨੂੰ ਅੰਗਰੇਜ਼ੀ ਵਿਚ ‘“he small pratincole’ ਕਹਿੰਦੇ ਹਨ ਅਤੇ ਹਿੰਦੀ ਵਿਚ ਇਸਨੂੰ ਛੋਟੀ....
 • ‘ੲ’
   Posted On February - 22 - 2020
  ਇਕ ਦਿਨ ਪੰਜਾਬੀ ਕਾਇਦੇ ਦੇ ਅੱਖਰ ਆਪਸ ਵਿਚ ਤੂੰ ਤੂੰ ਮੈਂ ਕਰ ਰਹੇ ਸਨ। ‘ੳ’, ‘ੲ’ ਦਾ ਸਾਥ ਦੇ ਰਿਹਾ....
 •  Posted On February - 22 - 2020
  ਬੱਚਿਓ! ਜਦੋਂ ਅਸੀਂ ਲੰਬੇ ਸਮੇਂ ਤਕ ਪੈਰਾਂ ਦੇ ਸਹਾਰੇ ਬੈਠਦੇ ਹਾਂ ਜਾਂ ਹੱਥ ਅਤੇ ਪੈਰ ਲਗਾਤਾਰ ਦਬਾਅ ਹੇਠ ਰਹਿੰਦੇ ਹਨ....
 • ਬਾਲ ਕਿਆਰੀ
   Posted On February - 22 - 2020
  ਸਭ ਪੰਛੀਆਂ ਦਾ ਰਾਜਾ ਮੋਰ ਕੁਦਰਤ ਸੁੰਦਰ ਬਣਾਇਆ।....

ਸਿਰਜਣਾਤਮਕ ਰੁਚੀਆਂ ਦੀ ਧਾਰਨੀ

Posted On April - 16 - 2011 Comments Off on ਸਿਰਜਣਾਤਮਕ ਰੁਚੀਆਂ ਦੀ ਧਾਰਨੀ
ਗੁਰਵਿੰਦਰ ਮੰਨਦੀ ਹੈ ਕਿ ਸਿਰਜਣਾਤਮਕਤਾ ਆਤਮ-ਅਭਿਵਿਅਕਤੀ ਦਾ ਉੱਚਤਮ ਵਸੀਲਾ ਹੋ ਨਿਬੜਦੀ ਹੈ। ਉਹ ਆਪਣੇ ਕਾਲਜ ਵਿਚ ਹੋਣ ਵਾਲੀ ਹਰ ਗਤੀਵਿਧੀ ’ਤੇ ਨਜ਼ਰ ਰੱਖਦੀ ਹੈ ਅਤੇ ਉਸ ਵਿਚ ਸਰਗਰਮੀ ਨਾਲ ਭਾਗ ਲੈਂਦੀ ਹੈ। ਉਹ ਐਨ.ਐਸ.ਐਸ ਦੀ ਸਮਰਪਿਤ ਵਾਲੰਟੀਅਰ ਹੈ। ਕਾਲਜ ਦੀ ਗਿੱਧੇ ਦੀ ਟੀਮ ਵਿਚ ਉਹ ਪ੍ਰਮੁੱਖ ਸਥਾਨ ਰੱਖਦੀ ਹੈ। ਯੁਵਕ ਮੇਲਿਆਂ ਵਿਚ ਉਸ ਨੇ ਕਈ ਪ੍ਰਾਪਤੀਆਂ ਕੀਤੀਆਂ ਹਨ। ਇਨ੍ਹਾਂ ਸਭ ਪ੍ਰਾਪਤੀਆਂ ਦੇ ਬਾਵਜੂਦ ਉਹ ਨਿਮਰਤਾ ਅਤੇ ਆਗਿਆਕਾਰਤਾ ਵਰਗੇ ਗੁਣਾਂ ਨੂੰ ਕਾਇਮ ਰੱਖਣਾ ਨਹੀਂ ਭੁੱਲੀ 

ਉਭਰਦੀ ਕਵਿੱਤਰੀ

Posted On April - 9 - 2011 Comments Off on ਉਭਰਦੀ ਕਵਿੱਤਰੀ
ਉਭਰਦੀ ਕਵਿੱਤਰੀ ਮੀਨਾਕਸ਼ੀ ਗੋਇਲ ਦੀ ਕਵਿਤਾ ਮਨ ਦੀਆਂ ਗਹਿਰਾਈਆਂ ਵਿੱਚੋਂ ਨਿਕਲਦੀ ਹੈ। ਭਾਵੁਕ ਹੋ ਕੇ ਲਿਖੀ ਉਸ ਦੀ ਕਵਿਤਾ ਵੱਡੇ ਅਰਥ ਰੱਖਦੀ ਹੈ। ਕਵਿਤਾ ਲਿਖਣਾ ਸੌਖਾ ਕਾਰਜ ਨਹੀਂ ਪਰ ਆਪਣੇ ਮਨ ਵਿੱਚ ਛੁਪੀਆਂ ਭਾਵਨਾਵਾਂ ਨੂੰ ਉਜਾਗਰ ਕਰਨ ਦਾ ਕਵਿਤਾ ਸਰਵੋਤਮ ਜਰੀਆ ਹੈ। ਆਮ ਤੌਰ ’ਤੇ ਪੜ੍ਹਦੇ ਸਮੇਂ ਕਈ ਵਿਦਿਆਰਥੀ ਹਲਕੀ ਫੁਲਕੀ ਰਚਨਾ ਲਿਖ ਲੈਂਦੇ ਹਨ ਪਰ ਮੀਨਾਕਸ਼ੀ ਦੀ ਕਲਮ ਮੌਜੂਦਾ ਤਾਣੇਬਾਣੇ ਬਾਰੇ ਚਿੰਤਾ ਪ੍ਰਗਟ ਕਰਦੀ ਲਿਖਦੀ ਹੈ ਤਾਂ ਉਸ ਦੀ ਗੱਲ ਕਰਨੀ ਬਣਦੀ ਹੈ। ਗੁਰੂ ਤੇਗ ਬਹਾਦਰ 

ਮਿਹਨਤ ਸਦਕਾ ਮੱਲਾਂ ਮਾਰਨ ਵਾਲੀ ਵਿਦਿਆਰਥਣ

Posted On April - 9 - 2011 Comments Off on ਮਿਹਨਤ ਸਦਕਾ ਮੱਲਾਂ ਮਾਰਨ ਵਾਲੀ ਵਿਦਿਆਰਥਣ
ਜਿਹੜੇ ਵਿਦਿਆਰਥੀ ਤਨਦੇਹੀ ਨਾਲ ਮਿਹਨਤ ਕਰਦੇ ਹਨ, ਉਨ੍ਹਾਂ ਨੂੰ ਇਕ ਨਾ ਇਕ ਦਿਨ ਸਫਲਤਾ ਜ਼ਰੂਰ ਹਾਸਲ ਹੁੰਦੀ ਹੈ, ਇਹ ਵਿਚਾਰ ਹਨ ਮਨਜੋਤ ਕੌਰ ਦੇ। ਮਨਜੀਤ ਕੌਰ ਨੇ ਸਾਲ 2003 ਵਿਚ ਸਰਗੋਧਾ ਨੈਸ਼ਨਲ ਪਬਲਿਕ ਸਕੂਲ ਲੁਧਿਆਣਾ ਤੋਂ ਦਸਵੀਂ 87 ਫੀਸਦੀ (ਪ੍ਰਤੀਸ਼ਤ), 2005 ਵਿਚ ਸਰਗੋਧਾ ਖਾਲਸਾ ਗਰਲਜ਼ ਸੀਨੀਅਰ ਸੈਕੰਡਰੀ ਸਕੂਲ ਲੁਧਿਆਣਾ ਤੋਂ 10+2, 71 ਫੀਸਦੀ, 2008 ਵਿਚ ਬੀ.ਏ. ਰਾਮਗੜ੍ਹੀਆ ਗਰਲਜ਼ ਕਾਲਜ ਲੁਧਿਆਣਾ ਤੋਂ 73 ਫੀਸਦੀ, 2009 ਵਿਚ ਬੀ.ਐੱਡ., ਬੀ.ਸੀ.ਐਮ. ਕਾਲਜ ਆਫ ਐਜੂਕੇਸ਼ਨ ਲੁਧਿਆਣਾ ਤੋਂ ਹੀ 81 ਫੀਸਦੀ ਤੋਂ ਵੀ ਵੱਧ 

ਬਹੁਪੱਖੀ ਗੁਣਾਂ ਵਾਲੀ ਸ਼ਖ਼ਸੀਅਤ: ਕੁਲਦੀਪ ਕੌਰ

Posted On April - 9 - 2011 Comments Off on ਬਹੁਪੱਖੀ ਗੁਣਾਂ ਵਾਲੀ ਸ਼ਖ਼ਸੀਅਤ: ਕੁਲਦੀਪ ਕੌਰ
ਕੁਲਦੀਪ ਕੌਰ ਇਕ ਅਜਿਹੀ ਬਹੁ-ਪੱਖੀ ਸ਼ਖਸੀਅਤ ਹੈ, ਜਿਸ ਨੇ ਆਪਣੀਆਂ ਵੱਖ-ਵੱਖ ਕਲਾਵਾਂ ਨਾਲ ਸ੍ਰੀ ਗੁਰੂ ਗੋਬਿੰਦ ਸਿੰਘ ਖਾਲਸਾ ਕਾਲਜ ਮਾਹਿਲਪੁਰ ਨੂੰ ਕਈ ਖੇਤਰਾਂ ਵਿਚ ਮਾਣ-ਸਨਮਾਨ ਦਿਵਾਏ ਹਨ। ਸਾਦੇ ਰੂਪ ਵਿਚ ਰਹਿਣ ਵਾਲੀ ਇਸ ਮੁਟਿਆਰ ਦੀ ਕਾਲਜ ਦੇ ਵਿਦਿਆਰਥੀਆਂ ਵਿਚ ਅਲੱਗ ਪਛਾਣ ਹੈ। 24 ਸਾਲਾ ਕੁਲਦੀਪ ਕੌਰ ਦਾ ਜਨਮ ਜ਼ਿਲ੍ਹਾ ਹੁਸ਼ਿਆਰਪੁਰ ਦੇ ਪਿੰਡ ਉਮਰਪੁਰ ਵਿਖੇ ਪਿਤਾ ਅਜੀਤ ਸਿੰਘ ਦੇ ਘਰ ਹੋਇਆ। ਪਿੰਡ ਦੇ ਸਰਕਾਰੀ ਹਾਈ ਸਕੂਲ ਵਿਚ ਅੱਠਵੀਂ ਅਤੇ ਬਾਰ੍ਹਵੀਂ ਸੀਨੀਅਰ ਸੈਕੰਡਰੀ ਸਕੂਲ ਹਿੰਮਤਪੁਰ 

ਪੁਆਧੀ ਰੰਗ ਵਿੱਚ ਰੰਗਿਆ

Posted On April - 9 - 2011 Comments Off on ਪੁਆਧੀ ਰੰਗ ਵਿੱਚ ਰੰਗਿਆ
ਲਫਜ਼ਾਂ ਦੀ ਮੌਲਿਕਤਾ ਅਤੇ ਮੰਚ ਉੱਤੇ ਸੁਚੱਜੀ ਪੇਸ਼ਕਾਰੀ ਜਿਹੇ ਗੁਣ ਵਿਚਲੇ ਇਨਸਾਨਾਂ ਦੇ ਹਿੱਸੇ ਆਉਂਦੇ ਹਨ। ਅਜਿਹੇ ਵਿਰਲੇ ਇਨਸਾਨਾਂ ਵਿਚੋਂ ਇਕ ਹੈ-ਦਲਜੀਤ ਕੋਹਲੇ ਮਾਜਰੇ ਵਾਲਾ। ਜ਼ਿਲ੍ਹਾ ਪਟਿਆਲਾ ਦੇ ਪਿੰਡ ਕੋਹਲੇ ਮਾਜਰਾ ਵਿਖੇ ਹਰਨੇਕ ਸਿੰਘ ਦੇ ਘਰ ਮਾਤਾ ਸਵਰਨ ਕੌਰ ਦੀ ਕੁੱਖੋਂ 15 ਫਰਵਰੀ 1990 ਨੂੰ ਦਲਜੀਤ ਦਾ ਜਨਮ ਹੋਇਆ। ਬਾਹਰੀ ਦਿੱਖ ਤੋਂ ਦਲਜੀਤ ਦੇ ਹਾਲਾਤ ਅਤੇ ਉਸ ਦੀ ਆਰਥਿਕਤਾ ਦਾ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਪਰ ਜਿਵੇਂ ਕਿ ਕਹਾਵਤ ਹੈ ਕਿ ਦਿਲੋਂ ਅਮੀਰ ਬੰਦੇ ਕਦੇ ਗਰੀਬ ਨਹੀਂ ਹੁੰਦੇ। 

ਗਾਇਕੀ ਨਾਲ ਪ੍ਰੀਤ

Posted On April - 9 - 2011 Comments Off on ਗਾਇਕੀ ਨਾਲ ਪ੍ਰੀਤ
ਗਿੱਦੜਬਾਹਾ ਦੀ ਧਰਤੀ ਨੂੰ ਗਾਇਕਾਂ ਦੀ ਧਰਤੀ ਵੀ ਕਿਹਾ ਜਾਂਦਾ ਹੈ। ਇਸ ਧਰਤੀ ’ਤੇ ਪੰਜਾਬੀ ਲੋਕ ਗਾਇਕ ਗੁਰਦਾਸ ਮਾਨ, ਸੂਫੀ ਗਾਇਕ ਹਾਕਮ ਸੂਫੀ, ਅਸ਼ੋਕ ਮਸਤੀ ਅਤੇ ਦੀਪਕ ਢਿੱਲੋਂ ਵਰਗੇ ਗਾਇਕ ਦੁਨੀਆਂ ਵਿੱਚ ਆਪਣਾ ਨਾਂ ਬਣਾ ਚੁੱਕੇ ਹਨ ਅਤੇ ਹੁਣ ਗਿੱਦੜਬਾਹਾ ਦੀ ਧਰਤੀ ਦੀ ਇਕ ਹੋਰ ਜੰਮਪਲ ਮੀਤ ਗਾਇਕੀ ਦੇ ਖੇਤਰ ਵਿੱਚ ਆਪਣਾ ਨਾਮ ਬਣਾਉਣ ਲਈ ਤਤਪਰ ਹੈ। ਪੰਚਾਇਤ ਅਫਸਰ ਦੇ ਤੌਰ ’ਤੇ ਕੰਮ ਕਰਦੇ ਬੂਟਾ ਸਿੰਘ ਅਤੇ ਮਾਤਾ ਨਰਿੰਦਰ ਕੌਰ ਦੀ ਕੁੱਖੋਂ ਜਨਮੀ ਮੀਤ ਨੇ ਆਪਣਾ ਬਚਪਨ ਪਿੰਡ ਗਿੱਦੜਬਾਹਾ ਦੀਆਂ 

ਉਭਰਦਾ ਭੰਗੜਾ ਕਲਾਕਾਰ

Posted On April - 9 - 2011 Comments Off on ਉਭਰਦਾ ਭੰਗੜਾ ਕਲਾਕਾਰ
ਆਈ. ਐਸ. ਦੇਵ ਸਮਾਜ ਸਕੂਲ, ਸੈਕਟਰ- 21 ਦੇ ਪਲੱਸ-2 ਦੇ ਵਿਦਿਆਰਥੀ ਰਜਤ ਸ਼ਰਮਾ ਦੀ ਭੰਗੜੇ ’ਚ ਇਸ ਸਮੇਂ ਗੁੱਡੀ ਪੂਰੀ ਚੜ੍ਹੀ ਹੋਈ ਹੈ। ਆਪਣਾ ਸਭ ਕੁਝ ਭੰਗੜੇ ਨੂੰ ਨਿਛਾਵਰ ਕਰਨ ਵਾਲਾ ਰਜਤ ਜਦੋਂ ਵਗਦੇ ਦਰਿਆ ਵਾਂਗ ਭੰਗੜੇ ਦੀ ਲੈਅ ਬਣਾਉਂਦਾ ਹੈ ਤਾਂ ਇਕ ਵਾਰ ਸਮਾਂ ਵੀ ਠਹਿਰ ਗਿਆ ਲੱਗਦਾ ਹੈ। ਭੈਣਾ ਨੈਂਸੀ ਤੇ ਸੁਪਰੀਆ ਦਾ ਇਕਲੌਤਾ ਵੀਰ ਰਜਤ ਸ਼ਰਮਾ ਭੰਗੜੇ ਦੇ ਖੇਤਰ ’ਚ ਇਸ ਕਦਰ ਸਾਹੀਂ ਵਿਸਮਿਆਂ ਹੋਇਆ ਹੈ ਕਿ ਉਸ ਦੀ ਕਲਾ ਦਰਸ਼ਕਾਂ ਦੇ ਦਿਲਾਂ ’ਤੇ ਇਕ ਖਾਸ ਕਿਸਮ ਦੀ ਛਾਪ ਛੱਡਦੀ ਹੈ। ਕਹਿੰਦੇ ਹਨ ਕਿ 

ਸਮਾਜਿਕ ਕੁਰੀਤੀਆਂ ਖਿਲਾਫ਼ ਹੋਕਾ ਦੇਣ ਵਾਲਾ

Posted On April - 9 - 2011 Comments Off on ਸਮਾਜਿਕ ਕੁਰੀਤੀਆਂ ਖਿਲਾਫ਼ ਹੋਕਾ ਦੇਣ ਵਾਲਾ
ਗੁਰਸੇਵਕ ਸਿੰਘ ਸਰਾਂ ਉਸ ਵਿਅਕਤੀ ਦਾ ਨਾਮ ਹੈ, ਜੋ ਸਮਾਜ ਵਿੱਚ ਫੈਲੀਆਂ ਕੁਰੀਤੀਆਂ ਨੂੰ ਦੂਰ ਕਰਨ ਲਈ ਲੰਮੇ ਸਮੇਂ ਤੋਂ ਆਪਣੇ ਪੱਧਰ ’ਤੇ ਯਤਨ ਕਰ ਰਿਹਾ ਹੈ। ਉਸ ਨੂੰ ਚੰਗੀ ਤਰ੍ਹਾਂ ਯਾਦ ਹੈ, ਜਦੋਂ ਉਸ ਨੇ ਪਹਿਲੀ ਵਾਲੀ ਛੇਵੀਂ ਕਲਾਸ ਵਿੱਚ ਪੜ੍ਹਨ ਸਮੇਂ ਸਕੂਲ ਵਿੱਚ ਹੁੰਦੀ ਬਾਲ ਸਭਾ ਵਿੱਚ ‘ਛੇਤੀ ਕਰ ਸਰਵਨ ਬੱਚਾ ਪਾਣੀ ਪਿਲਾ ਦੇ ਉਏ’ ਗਾਇਆ ਸੀ ਤਾਂ ਉਸ ਦੇ ਨਾਲ ਪੜ੍ਹਦੇ ਬੱਚਿਆਂ ਨੇ ਉਸ ਦੀ ਚਿੜ੍ਹ ਹੀ ਮਾਣਕ ਪਾ ਲਈ ਸੀ, ਜਿਸ ਕਾਰਨ ਉਸ ਨੇ ਉਸ ਤੋਂ ਬਾਅਦ ਸਟੇਜ ’ਤੇ ਨਾ ਜਾਣ ਦਾ ਹੀ ਮਨ ਬਣਾ ਲਿਆ 

ਧਾਰਮਿਕ ਗਾਇਕੀ ਦਾ ਸਿਤਾਰਾ

Posted On April - 2 - 2011 Comments Off on ਧਾਰਮਿਕ ਗਾਇਕੀ ਦਾ ਸਿਤਾਰਾ
ਪ੍ਰਮਾਤਮਾ ਵੱਲੋਂ ਦਿੱਤੀ ਮਿੱਠੇ ਗਲ਼ੇ ਦੀ ਦਾਤ ਉਸੇ ਦੀ ਹੀ ਵੰਦਨਾ ਗਾਉਣ ਦੇ ਲੇਖੇ ਲਾ ਰਿਹਾ ਹੈ ਧਾਰਮਿਕ ਗਾਇਕੀ ਦਾ ਉੱਭਰਦਾ ਸਿਤਾਰਾ ਹਰਜੀਤ ਲਾਡਲਾ। ਉਸ ਨੇ ਹੁਣ ਤੱਕ ਧਾਰਮਿਕ ਹੀ ਗਾਇਆ ਹੈ ਤੇ ਅਗਾਂਹ ਵੀ ਨਰਿੰਦਰ ਚੰਚਲ ਦੀ ਤਰ੍ਹਾਂ ਧਾਰਮਿਕ ਗਾਇਕੀ ਵਿਚ ਹੀ ਪ੍ਰਸਿੱਧੀ ਹਾਸਲ ਕਰਨੀ ਉਸ ਦਾ ਮੰਤਵ ਹੈ। ਜੋਗਿੰਦਰ ਸਿੰਘ ਤੇ ਸੁਰਜੀਤ ਕੌਰ ਦੇ ਇਸ ਪੁੱਤਰ ਨੇ ਮਾਪਿਆਂ ਦਾ ਨਾਂ ਰੌਸ਼ਨ ਕਰਨ ਲਈ ਇਹੀ ਅਰਦਾਸ ਕੀਤੀ ਹੈ ਕਿ ਸ਼ਰਧਾ ਤੇ ਆਸਥਾ ਰੱਖਣ ਵਾਲੇ ਸਰੋਤੇ ਹਮੇਸ਼ਾ ਉਸ ਦੀ ਸ਼ਰਧਾਮਈ ਗਾਇਕੀ ਤੋਂ 

ਰੰਗਾਂ ਨਾਲ ਖੇਡ ਰਿਹਾ ਦੀਪਕ

Posted On April - 2 - 2011 Comments Off on ਰੰਗਾਂ ਨਾਲ ਖੇਡ ਰਿਹਾ ਦੀਪਕ
ਕਹਿੰਦੇ ਹਨ ਕਿ ਹਰ ਇਨਸਾਨ ਵਿਚ ਕੋਈ ਨਾ ਕੋਈ ਹੁਨਰ ਹੁੰਦਾ ਹੈ। ਜਿਸ ਇਨਸਾਨ ਨੂੰ ਸਹੀ ਵਾਤਾਵਰਨ ਮਿਲ ਜਾਂਦਾ ਹੈ, ਉਸ ਵਿਚਲਾ ਹੁਨਰ ਪ੍ਰਗਟ ਹੋ ਜਾਂਦਾ ਹੈ। ਜ਼ਿਆਦਾਤਰ ਪਰਿਵਾਰਕ ਮਾਹੌਲ ਹੀ ਇਨਸਾਨ ਨੂੰ ਕਲਾ ਦੇ ਖੇਤਰ ਵਿਚ ਉੱਭਰਨ ਵਿਚ ਸਹਾਈ ਹੁੰਦਾ ਹੈ। ਇਸ ਤਰ੍ਹਾਂ ਚੰਗਾ ਵਾਤਾਵਰਨ ਮਿਲਣ ਦੀ ਬਦੌਲਤ ਦੀਪਕ ਸਿੰਘ ਬਰਾੜ ਇਕ ਚੰਗਾ ਚਿੱਤਰਕਾਰ, ਅਦਾਕਾਰ, ਕਲਾਕਾਰ, ਨਾਟਕਕਾਰ ਬਣਨ ਦਾ ਮਾਣ ਹਾਸਲ ਕਰ ਸਕਿਆ ਹੈ। ਜ਼ਿਲ੍ਹਾ ਮੋਗਾ ਦੇ ਪਿੰਡ ਰਾਜੇਆਣਾ ਦੇ ਅਜੀਤ ਸਿੰਘ ਪਹਿਲਵਾਨ ਦੇ ਪੋਤਰੇ ਦੀਪਕ ਸਿੰਘ 

ਐਸ.ਡੀ. ਕਾਲਜ ਦੀ ਸ਼ਾਨ ਹਰਲੀਨ ਕੌਰ

Posted On April - 2 - 2011 Comments Off on ਐਸ.ਡੀ. ਕਾਲਜ ਦੀ ਸ਼ਾਨ ਹਰਲੀਨ ਕੌਰ
ਹਰਲੀਨ ਕੌਰ ਨੂੰ ਜੇ ਬਠਿੰਡਾ ਦੇ ਐਸ.ਐਸ.ਡੀ. ਕਾਲਜ ਦੀ ਸ਼ਾਨ ਕਹਿ ਦਿੱਤਾ ਜਾਵੇ ਤਾਂ ਇਹ ਕੋਈ ਅਤਿਕਥਨੀ ਨਹੀਂ ਹੋਵੇਗੀ ਕਿਉਂਕਿ ਉਸ ਨੇ ਕਾਫੀ ਵੱਡੀਆਂ ਪ੍ਰਾਪਤੀਆਂ ਕਰ ਕੇ ਇਸ ਕਾਲਜ ਦੀ ਮਸ਼ਹੂਰੀ ਦੂਰ ਦੁਰਾਡੇ ਤੱਕ ਕੀਤੀ ਹੈ। ਉਹ ਨਾ ਕੇਵਲ ਪੜ੍ਹਾਈ ਦੇ ਖੇਤਰ ਵਿੱਚ ਮੱਲਾਂ ਮਾਰ ਰਹੀ ਹੈ, ਸਗੋਂ ਹੋਰ ਸਰਗਰਮੀਆਂ ਵਿੱਚ ਵੀ ਵੱਧ ਚੜ੍ਹ ਕੇ ਹਿੱਸਾ ਲੈ ਰਹੀ ਹੈ। ਵਿਦਿਅਕ ਪ੍ਰਾਪਤੀਆਂ ਦੀ ਗੱਲ ਕਰੀਏ ਤਾਂ ਹਰਲੀਨ ਕੌਰ ਨੇ ਲੰਘੇ ਸਾਲ ਪੰਜਾਬੀ ਯੂਨੀਵਰਸਿਟੀ ਤੋਂ ਬੀ.ਏ. ਭਾਗ ਪਹਿਲਾ ਦਾ ਇਮਤਿਹਾਨ 79 ਫੀਸਦੀ 

ਬਿਹਤਰੀਨ ਬਾਲ ਅਦਾਕਾਰ

Posted On April - 2 - 2011 Comments Off on ਬਿਹਤਰੀਨ ਬਾਲ ਅਦਾਕਾਰ
ਹਰ ਬਾਲ ਵਿੱਚ ਕੋਈ ਨਾ ਕੋਈ ਹੁਨਰ ਹੁੰਦਾ ਹੈ। ਜਿਨ੍ਹਾਂ ਨੂੰ ਸਹੀ ਵਾਤਾਵਰਨ ਮਿਲ ਜਾਂਦਾ ਹੈ, ਉਨ੍ਹਾਂ ਦੀ ਕਲਾ ਪ੍ਰਗਟ ਹੋ ਜਾਂਦੀ ਹੈ। ਪਰਿਵਾਰਕ ਮਾਹੌਲ ਵੀ ਕਲਾ ਦੇ ਉਭਰਨ ਵਿੱਚ ਸਹਾਇਕ ਹੁੰਦਾ ਹੈ। ਬਹੁ-ਰੰਗ ਕਲਾ ਮੰਚ ਹੁਸ਼ਿਆਰਪੁਰ ਦੇ ਨਿਰਦੇਸ਼ਕ ਅਸ਼ੋਕ ਪੁਰੀ ਅਤੇ ਸ਼ਰਨਜੀਤ ਦੀ ਬੇਟੀ ਅਸ਼ੀਸ਼ ਪੁਰੀ ਅਤੇ ਵਿਕਰਮਪ੍ਰੀਤ ਘਰ ਦਾ ਮਾਹੌਲ ਵਧੀਆ ਹੋਣ ਕਰਕੇ ਅਦਾਕਾਰੀ ਦੇ ਖੇਤਰ ਵਿਚ ਸਰਗਰਮ ਹੋ ਚੁੱਕੇ ਹਨ। ਦੋ ਦਰਜਨ ਤੋਂ ਵੱਧ ਫਿਲਮਾਂ ਅਤੇ ਚਾਰ ਟੈਲੀ ਫ਼ਿਲਮਾਂ ਵਿੱਚ ਅਦਾਕਾਰੀ ਕਰ ਚੁੱਕੇ ਹਨ। ਅਸ਼ੀਸ਼ 

ਜੂਡੋ ਕੋਚ ਬਣਨ ਦੀ ਇੱਛੁਕ

Posted On April - 2 - 2011 Comments Off on ਜੂਡੋ ਕੋਚ ਬਣਨ ਦੀ ਇੱਛੁਕ
ਮਾਲਵੇ ਦਾ ਮਾਣ ਬਣਨ ਜਾ ਰਹੀ ਰਮਨਦੀਪ ਕੌਰ ਨੇ 24 ਮਾਰਚ 1995 ਨੂੰ ਬਲਵੀਰ ਕੌਰ ਅਤੇ ਹਰਬੰਸ ਸਿੰਘ ਬਰਾੜ ਦੇ ਘਰ ਜਨਮ ਲਿਆ ਹੈ। ਰਮਨ ਨੇ ਨਰਸਰੀ ਤੋਂ ਤੀਜੀ ਤਕ ਸੇਕਰਡ ਹਾਰਟ ਕਾਨਵੈਂਟ ਮਲੋਟ ਤੋਂ ਵਿਦਿਆ ਪ੍ਰਾਪਤ ਕੀਤੀ। ਹੁਣ ਯੂਨੀਕ ਸਕੂਲ ਆਫ ਸਟੱਡੀਜ਼ ਸਮਾਲਸਰ ਦੇ ਸਟਾਫ ਵੱਲੋਂ ਇਸ ਨੂੰ ਆਪਣੇ ਸਕੂਲ ਵਿਚ ਖੂਬ ਤਰਾਸ਼ਿਆ ਜਾ ਰਿਹਾ ਹੈ। ਰਮਨ ਨੇ ਪੰਜਵੀਂ ਅਤੇ ਅੱਠਵੀਂ ਬੋਰਡ ਦੀਆਂ ਪ੍ਰੀਖਿਆਵਾਂ 80 ਫੀਸਦੀ ਤੋਂ ਉਪਰ ਅੰਕਾਂ ਨਾਲ ਪਾਸ ਕੀਤੀਆਂ ਹਨ। ਰਮਨਦੀਪ ਕੌਰ ਚੰਗੀਆਂ ਉਸਾਰੂ ਪੁਸਤਕਾਂ ਪੜ੍ਹ ਕੇ 

ਅਨੇਕਾਂ ਕਲਾਵਾਂ ਦਾ ਸੁਮੇਲ

Posted On April - 2 - 2011 Comments Off on ਅਨੇਕਾਂ ਕਲਾਵਾਂ ਦਾ ਸੁਮੇਲ
ਕਈ ਮਾਪੇ ਅੱਜ ਵੀ ਲੜਕੀਆਂ ਨੂੰ ਬਿਗਾਨਾ ਧਨ ਸਮਝ ਕੇ ਉਨ੍ਹਾਂ ਦੇ ਸੁਪਨਿਆਂ ਨੂੰ ਕਤਲ ਕਰ ਦਿੰਦੇ ਹਨ ਪਰ ਜਿਹੜੇ ਮਾਪੇ ਆਪਣੀਆਂ ਧੀਆਂ ਨੂੰ ਪੁੱਤਰਾਂ ਬਰਾਬਰ ਸਮਝ ਕੇ ਉਨ੍ਹਾਂ ਦੀਆਂ ਕਲਾਵਾਂ ਨੂੰ ਨਿਖਾਰਦੇ ਹਨ, ਉਹ ਧੀਆਂ ਅਗਾਂਹ ਜਾ ਕੇ ਆਪਣੇ ਮਾਪਿਆਂ ਦਾ ਨਾਂ ਪੂਰੀ ਦੁਨੀਆਂ ਵਿਚ ਰੋਸ਼ਨ ਕਰਦੀਆਂ ਹਨ। ਅਜਿਹੀ ਹੀ ਇਕ ਬੱਚੀ ਹੈ ਸ਼ਰਨਜੀਤ ਕੌਰ ਜੋ ਪਿੰਡ ਹੀ ਨਹੀਂ ਸਗੋਂ ਹਲਕੇ ਦੇ ਪਿੰਡਾਂ ਵਿਚ ਆਪਣਾ ਅਤੇ ਮਾਪਿਆਂ ਦਾ ਨਾਂ ਰੋਸ਼ਨ ਕਰ ਰਹੀ ਹੈ। ਸ਼ਰਨਜੀਤ ਕੌਰ ਦਾ ਜਨਮ 26 ਅਕਤੂਬਰ 1996 ਵਿਚ ਮਾਤਾ ਪਰਮਜੀਤ 

ਬੁਲੰਦ ਇਰਾਦਿਆਂ ਦੀ ਮਾਲਕ ਕੁਲਵਿੰਦਰ ਸਿੱਧੂ

Posted On April - 2 - 2011 Comments Off on ਬੁਲੰਦ ਇਰਾਦਿਆਂ ਦੀ ਮਾਲਕ ਕੁਲਵਿੰਦਰ ਸਿੱਧੂ
ਵਧੀਆ ਕਲਾਕਾਰ ਇਕ ਨਾ ਦਿਨ ਆਪਣਾ ਰਾਹ ਬਣਾ ਹੀ ਲੈਂਦੇ ਹਨ। ਅਜਿਹੀ ਹੀ ਇਕ ਕਲਾਕਾਰ ਦਾ ਨਾਂ ਹੈ ਕੁਲਵਿੰਦਰ ਸਿੱਧੂ। 30 ਸਤੰਬਰ 1984 ਨੂੰ ਮਾਨਸਾ ਜ਼ਿਲ੍ਹੇ ਦੇ ਪਿੰਡ ਕੁਸਲਾ ਵਿਖੇ ਪਿਤਾ ਦਰਸ਼ਨ ਸਿੰਘ ਸਿੱਧੂ ਅਤੇ ਮਾਤਾ ਮਨਜੀਤ ਕੌਰ ਸਿੱਧੂ ਦੇ ਘਰ ਜਨਮੀ ਕੁਲਵਿੰਦਰ ਕੌਰ ਸਿੱਧੂ ਅੱਜ-ਕੱਲ੍ਹ ਬਠਿੰਡਾ ਵਿਖੇ ਰਹਿ ਰਹੀ ਹੈ। ਕੁਲਵਿੰਦਰ ਸਿੱਧੂ ਨੂੰ ਇਕਦਮ ਵੇਖਦਿਆਂ ਇਹ ਪਤਾ ਨਹੀਂ ਲੱਗਦਾ ਕਿ ਉਹ ਇੰਨੇ ਸਾਰੇ ਗੁਣਾਂ ਦੀ ਮਾਲਕ ਹੋਵੇਗੀ। ਕੁਲਵਿੰਦਰ ਨੂੰ ਬਚਪਨ ਤੋਂ ਹੀ ਸਕਿੱਟਾਂ, ਕੋਰੀਓਗ੍ਰਾਫੀ, ਚੁਟਕਲੇ 

ਗਾਇਕੀ ਦੇ ਖੇਤਰ ਵਿੱਚ ਰੰਜਨਾ ਦੇ ਵਧਦੇ ਕਦਮ

Posted On March - 26 - 2011 Comments Off on ਗਾਇਕੀ ਦੇ ਖੇਤਰ ਵਿੱਚ ਰੰਜਨਾ ਦੇ ਵਧਦੇ ਕਦਮ
ਗਾਇਕੀ ਦੇ ਆਕਾਸ਼ ਵਿੱਚ ਪਰਵਾਜ਼ ਭਰ ਰਹੇ ਨਵੇਂ ਗਾਇਕਾਂ ਵਿੱਚ ਇਕ ਨਾਮ ਮਿਸ ਰੰਜਨਾ ਦਾ ਵੀ ਹੈ, ਜਿਸ ਦੀ ਸੁਰੀਲੀ ਆਵਾਜ਼ ਭਵਿੱਖ ਦੀ ਗਾਇਕ ਹੋਣ ਦਾ ਦਮ ਭਰਦੀ ਹੈ। ਉਸਤਾਦ ਬਲਦੇਵ ਕਾਕੜੀ ਤੋਂ ਮਿਲੀ ਸਹੀ ਸੇਧ ਸਦਕਾ ਉਸ ਨੇ ਪੰਜਾਬੀ ਗਾਇਕੀ ਦੇ ਅੰਬਰ ਵੱਲ ਉੱਚੀ ਉਡਾਣ ਭਰੀ ਹੈ। ਉਸਤਾਦ ਕਾਕੜੀ ਨੇ ਉਸ ਨੂੰ ਕਰੀਬ ਪੰਜ ਸਾਲ ਗਾਇਕੀ ਦੀਆਂ ਬਾਰੀਕੀਆਂ ਸਿਖਾਈਆਂ। ਸੰਗੀਤਕਾਰ ਕਾਕੜੀ ਦੀ ਦੇਖ-ਰੇਖ ਵਿੱਚ ਅੱਜ ਕੱਲ੍ਹ ਉਸ ਦੀ ਨਵੀਂ ਐਲਬੰਮ ਦੀ ਤਿਆਰੀ ਚੱਲ ਰਹੀ ਹੈ। ਰੰਜਨਾ ਮੰਨਦੀ ਹੈ ਕਿ ਲੰਬੀ ਸਾਧਨਾ ਤੇ 
Manav Mangal Smart School
Available on Android app iOS app
Powered by : Mediology Software Pvt Ltd.