ਖੇਲੋ ਇੰਡੀਆ: ਉਤਕਰਸ਼ ਤੇ ਪ੍ਰਿਯੰਕਾ ਨੂੰ ਸੋਨ ਤਗ਼ਮੇ !    ਰਾਫੇਲ ਨਡਾਲ ਦੀ ਟੈਨਿਸ ਟੂਰਨਾਮੈਂਟ ’ਚ ਵਾਪਸੀ !    ਕੇਰਲ ਹਾਈ ਕੋਰਟ ਨੇ ਕਾਲਜਾਂ ਤੇ ਸਕੂਲਾਂ ਵਿੱਚ ਪ੍ਰਦਰਸ਼ਨ ਕਰਨ ’ਤੇ ਰੋਕ ਲਗਾਈ !    ਨਵੀਨ ਪਟਨਾਇਕ ਬੀਜੇਡੀ ਦੇ ਅੱਠਵੀਂ ਵਾਰ ਪ੍ਰਧਾਨ ਬਣੇ !    ਕੈਨੇਡਾ ਨੇ ਚੀਨ ਦੇ ਸ਼ਹਿਰਾਂ ਨੂੰ ਹਵਾਈ ਸੇਵਾ ਸ਼ੁਰੂ ਨਾ ਕੀਤੀ !    ਸੰਵਿਧਾਨ ਬਚਾਓ ਮੰਚ ਵੱਲੋਂ ਦਿੱਲੀ ਵਿਚ ਫੈਲਾਈ ਜਾ ਰਹੀ ਹਿੰਸਾ ਦੀ ਨਿਖੇਧੀ !    ਢੀਂਡਸਾ ਦੀ ਟਕਸਾਲੀਆਂ ਨਾਲ ਨਹੀਂ ਗਲਣੀ ਸਿਆਸੀ ਦਾਲ !    ਦਿੱਲੀ ਹਿੰਸਕ ਘਟਨਾਵਾਂ: ਕਾਂਗਰਸ ਵੱਲੋਂ ਕੇਂਦਰ ਸਰਕਾਰ ਵਿਰੁੱਧ ਰੋਸ ਵਿਖਾਵਾ !    ਉਤਰ ਪੂਰਬੀ ਦਿੱਲੀ ’ਚ ਸੀਬੀਐੱਸਈ ਦੀ ਪ੍ਰੀਖਿਆ ਮੁਲਤਵੀ !    ਪੋਸਟ-ਮੈਟਰਿਕ ਸਕਾਲਰਸ਼ਿਪ ਦੇ ਭੁਗਤਾਨ ਵਿੱਚ ਪੱਛੜਿਆ ਪੰਜਾਬ !    

ਲੁਧਿਆਣਾ › ›

Featured Posts
ਉਭਾਵਾਲ ਵਿੱਚ 286 ਅੰਗਹੀਣਾਂ ਨੂੰ ਸਹਾਇਤਾ ਸਮੱਗਰੀ ਵੰਡੀ

ਉਭਾਵਾਲ ਵਿੱਚ 286 ਅੰਗਹੀਣਾਂ ਨੂੰ ਸਹਾਇਤਾ ਸਮੱਗਰੀ ਵੰਡੀ

ਐੱਸ.ਐੱਸ. ਸੱਤੀ ਮਸਤੂਆਣਾ ਸਾਹਿਬ, 26 ਫਰਵਰੀ ਉਭਾਵਾਲ ਵਿੱਚ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਰੈੱਡ ਕਰਾਸ ਸੁਸਾਇਟੀ, ਜ਼ਿਲ੍ਹਾ ਅੰਗਹੀਣ ਮੁੜ ਵਸੇਬਾ ਕੇਂਦਰ, ਇੰਡੀਅਨ ਆਇਲ ਕਾਰਪੋਰੇਸ਼ਨ ਅਤੇ ਅਲਿਮਕੋ ਦੇ ਸਹਿਯੋਗ ਨਾਲ ਜ਼ਿਲ੍ਹਾ ਪੱਧਰੀ ਕੈਂਪ ਲਗਾਇਆ ਗਿਆ। ਇਸ ਮੌਕੇ ਮੁੱਖ ਮਹਿਮਾਨ ਵਜੋਂ ਡਿਪਟੀ ਕਮਿਸ਼ਨਰ ਘਣਸ਼ਿਆਮ ਥੋਰੀ ਨੇ ਸ਼ਿਰਕਤ ਕੀਤੀ ਜਦੋਂ ਕਿ ਵਿਸ਼ੇਸ਼ ਮਹਿਮਾਨ ਵਜੋਂ ਸੀਨੀਅਰ ਕਾਂਗਰਸੀ ਆਗੂ ...

Read More

ਬੋਪਾਰਾਏ ਨੇ ਡਰੇਨ ਪੁਲ ਦਾ ਜਾਇਜ਼ਾ ਲਿਆ

ਬੋਪਾਰਾਏ ਨੇ ਡਰੇਨ ਪੁਲ ਦਾ ਜਾਇਜ਼ਾ ਲਿਆ

ਰਾਮ ਗੋਪਾਲ ਰਾਏਕੋਟੀ ਰਾਏਕੋਟ, 26 ਫਰਵਰੀ ਸ਼ਹਿਰ ਤੋਂ ਪਿੰਡ ਜੌਹਲਾਂ ਨੂੰ ਜਾਂਦੀ ਲਿੰਕ ਸੜਕ ’ਤੇ ਪੈਂਦੀ ਡਰੇਨ ਦੇ ਬਣ ਰਹੇ ਪੁਲ ਦਾ ਯੂਥ ਆਗੂ ਕਾਮਿਲ ਬੋਪਾਰਾਏ ਵੱਲੋਂ ਜਾਇਜ਼ਾ ਲਿਆ ਗਿਆ। ਇਸ ਮੌਕੇ ਕਾਮਿਲ ਬੋਪਾਰਾਏ ਨੇ ਕਿਹਾ ਕਿ ਸੰਸਦ ਮੈਂਬਰ ਡਾ. ਅਮਰ ਸਿੰਘ ਵਿਧਾਨ ਸਭਾ ਹਲਕਾ ਰਾਏਕੋਟ ਨੂੰ ਤਰੱਕੀਆਂ ਦੀਆਂ ਲੀਹਾਂ ’ਤੇ ਲਿਜਾਣ ਲਈ ...

Read More

ਬਦੇਸ਼ ਕਲਾਂ ਵਿੱਚ ਖ਼ੂਨਦਾਨ ਕੈਂਪ ਲਾਇਆ

ਬਦੇਸ਼ ਕਲਾਂ ਵਿੱਚ ਖ਼ੂਨਦਾਨ ਕੈਂਪ ਲਾਇਆ

ਨਿੱਜੀ ਪੱਤਰ ਪ੍ਰੇਰਕ ਖਮਾਣੋਂ, 26 ਫਰਵਰੀ ਗੁਰੂਕੁਲ ਇੰਸਟੀਚਿਊਟ ਬਦੇਸ਼ ਕਲਾਂ ਵਿੱਚ ਖ਼ੂਨਦਾਨ ਕੈਂਪ ਲਗਾਇਆ ਗਿਆ ਜਿਸਦਾ ਉਦਘਾਟਨ ਗੁਰਪ੍ਰੀਤ ਸਿੰਘ ਜੀ.ਪੀ. ਹਲਕਾ ਵਿਧਾਇਕ ਬਸੀ ਪਠਾਣਾ ਨੇ ਕੀਤਾ। ਕੈਂਪ ਪਿਛਲੇ ਕਈ ਸਾਲਾਂ ਤੋਂ ਸਰਬਜੀਤ ਸਿੰਘ ਜੀਤੀ ਮੈਂਬਰ ਬਲਾਕ ਸਮਿਤੀ, ਗ੍ਰਾਮ ਪੰਚਾਇਤ ਅਤੇ ਸ਼ਹੀਦ ਭਗਤ ਸਿੰਘ ਯੂਥ ਕਲੱਬ ਦੇ ਸਹਿਯੋਗ ਨਾਲ ਲਗਾਇਆ ਜਾ ਰਿਹਾ ਹੈ। ...

Read More

ਗੁਰੂ ਨਾਨਕ ਦੇਵ ਇੰਜੀਨੀਅਰਿੰਗ ਕਾਲਜ ਦੇ ਵਿਦਿਆਰਥੀ ਛਾਏ

ਗੁਰੂ ਨਾਨਕ ਦੇਵ ਇੰਜੀਨੀਅਰਿੰਗ ਕਾਲਜ ਦੇ ਵਿਦਿਆਰਥੀ ਛਾਏ

ਖੇਤਰੀ ਪ੍ਰਤੀਨਿਧ ਲੁਧਿਆਣਾ, 26 ਫਰਵਰੀ ਗੁਰੂ ਨਾਨਕ ਦੇਵ ਇੰਜੀਨੀਅਰਿੰਗ ਕਾਲਜ ਦੇ ਸਿਵਲ ਇੰਜੀਨੀਅਰਿੰਗ ਵਿਭਾਗ ਦੇ ਵਿਦਿਆਰਥੀਆਂ ਨੇ ‘19ਵੇਂਂ ਸਟੀਲ ਇਨਟੈਂਸਿਵ ਇਨੋਵੇਟਿਵ ਡਿਜ਼ਾਈਨ ਮੁਕਾਬਲੇ’ ਵਿੱਚ ਤੀਜਾ ਸਥਾਨ ਪ੍ਰਾਪਤ ਕੀਤਾ ਹੈ। ਇਹ ਕੌਮੀ ਪੱਧਰ ਦਾ ਮੁਕਾਬਲਾ ਇੰਸਟੀਚਿਊਟ ਆਫ ਸਟੀਲ ਡਿਵੈਲਪਮੈਂਟ ਐਂਡ ਗਰੋਥ ਵੱਲੋਂ ਕੋਲਕਾਤਾ ਵਿੱਚ ਕਰਵਾਇਆ ਗਿਆ। ਇਸ ਮੁਕਾਬਲੇ ਵਿੱਚ ਪੂਰੇ ਭਾਰਤ ਵਿੱਚੋਂ ਆਏ ...

Read More

ਗੁੱਜਰਾਂਵਾਲਾ ਕੈਂਪਸ ਵਿੱਚ ਖੇਡ ਮੁਕਾਬਲੇ

ਗੁੱਜਰਾਂਵਾਲਾ ਕੈਂਪਸ ਵਿੱਚ ਖੇਡ ਮੁਕਾਬਲੇ

ਖੇਤਰੀ ਪ੍ਰਤੀਨਿਧ ਲੁਧਿਆਣਾ, 26 ਫਰਵਰੀ ਗੁੱਜਰਾਂਵਾਲਾ ਗੁਰੂ ਨਾਨਕ ਇੰਸਟੀਚਿਊਟ ਆਫ਼ ਮੈਨੇਜਮੈਂਟ ਐਂਡ ਤਕਨਾਲੋਜੀ (ਜੀਜੀਐਨਆਈਐਮਟੀ) ਅਤੇ ਗੁੱਜਰਾਂਵਾਲਾ ਗੁਰੂ ਨਾਨਕ ਇੰਸਟੀਚਿਊਟ ਆਫ਼ ਵੋਕੇਸ਼ਨਲ ਸਟੱਡੀਜ਼ (ਜੀਜੀਐਨਆਈਵੀਐੱਸ) ਨੇ ਸਾਂਝੇ ਰੂਪ ਵਿੱਚ ਸਾਲਾਨਾ ਖੇਡਾਂ ਕਰਵਾਈਆਂ, ਜਿਨ੍ਹਾਂ ‘ਚ ਹਾਕੀ ਓਲੰਪੀਅਨ ਖਿਡਾਰੀ ਹਰਦੀਪ ਸਿੰਘ ਗਰੇਵਾਲ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ। ਕਾਲਜ ਪ੍ਰਬੰਧਕ ਕਮੇਟੀ ਦੇ ਆਨਰੇਰੀ ਸਕੱਤਰ ਡਾ. ਐੱਸ ਪੀ ...

Read More

ਰੇਹੜੀ-ਫੜ੍ਹੀ ਮਾਮਲਾ: ਅਕਾਲੀ ਦਲ ਵੱਲੋਂ ਪ੍ਰਸ਼ਾਸਨ ਨੂੰ ਅਲਟੀਮੇਟਮ

ਰੇਹੜੀ-ਫੜ੍ਹੀ ਮਾਮਲਾ: ਅਕਾਲੀ ਦਲ ਵੱਲੋਂ ਪ੍ਰਸ਼ਾਸਨ ਨੂੰ ਅਲਟੀਮੇਟਮ

ਨਿੱਜੀ ਪੱਤਰ ਪ੍ਰੇਰਕ ਲੁਧਿਆਣਾ, 26 ਫਰਵਰੀ ਸ਼੍ਰੋਮਣੀ ਅਕਾਲੀ ਦਲ ਦੇ ਜ਼ਿਲ੍ਹਾ ਪ੍ਰਧਾਨ ਰਣਜੀਤ ਸਿੰਘ ਢਿੱਲੋਂ ਅਤੇ ਯੂਥ ਅਕਾਲੀ ਦਲ ਗੁਰਦੀਪ ਸਿੰਘ ਗੋਸ਼ਾ ਨੇ ਜ਼ਿਲ੍ਹਾ ਪ੍ਰਸ਼ਾਸਨ ਨੂੰ ਅਲਟੀਮੇਟਮ ਦਿੱਤਾ ਹੈ ਕਿ 15 ਦਿਨਾਂ ਦੇ ਅੰਦਰ-ਅੰਦਰ ਵੈਂਡਿੰਗ ਜ਼ੋਨ ਅਲਾਟ ਕੀਤੇ ਜਾਣ ਅਤੇ ਰੇਹੜੀ-ਫੜ੍ਹੀ ਵਾਲਿਆਂ ਖ਼ਿਲਾਫ਼ ਐੱਫਆਈਆਰ ਰੱਦ ਕੀਤੀ ਜਾਵੇ ਨਹੀਂ ਤਾਂ ਅਕਾਲੀ ਦਲ ਅੰਦੋਲਨ ...

Read More

ਬੇਰੁਜ਼ਗਾਰਾਂ ਵੱਲੋਂ ਹੱਥਾਂ ’ਚ ਡਿਗਰੀਆਂ ਫੜ ਕੇ ਮੁਜ਼ਾਹਰਾ

ਬੇਰੁਜ਼ਗਾਰਾਂ ਵੱਲੋਂ ਹੱਥਾਂ ’ਚ ਡਿਗਰੀਆਂ ਫੜ ਕੇ ਮੁਜ਼ਾਹਰਾ

ਪੱਤਰ ਪ੍ਰੇਰਕ ਅਮਲੋਹ, 26 ਫਰਵਰੀ ‘ਕਾਂਗਰਸ ਸਰਕਾਰ ਵੱਲੋਂ ਭਾਵੇਂ ਚੋਣਾਂ ਸਮੇਂ ਸੂਬੇ ਦੇ ਨੌਜਵਾਨਾਂ ਨਾਲ ਸਰਕਾਰੀ ਨੌਕਰੀਆਂ ਦੇਣ ਲਈ ਵਾਅਦੇ ਕੀਤੇ ਸਨ ਪਰ ਹੁਣ ਤੱਕ ਕਿਸੇ ਵੀ ਨੌਜਵਾਨ ਨੂੰ ਸਰਕਾਰੀ ਨੌਕਰੀ ਨਾ ਦੇਣ ਕਾਰਨ ਬੇਰੁਜ਼ਗਾਰੀ ਵਿੱਚ ਭਾਰੀ ਵਾਧਾ ਹੋਇਆ ਹੈ।’ ਇਸ ਗੱਲ ਦਾ ਪ੍ਰਗਟਾਵਾ ਯੂਥ ਅਕਾਲੀ ਦੇ ਸਰਪ੍ਰਸਤ ਸਾਬਕਾ ਕੈਬਨਿਟ ਮੰਤਰੀ ਬਿਕਰਮ ...

Read More


ਪਹਿਲਕਦਮੀ: ਸਰਕਾਰੀ ਸਕੂਲਾਂ ’ਚ ਦਾਖ਼ਲੇ ਵਧਾਉਣ ਲਈ ਰੈਲੀਆਂ

Posted On February - 20 - 2020 Comments Off on ਪਹਿਲਕਦਮੀ: ਸਰਕਾਰੀ ਸਕੂਲਾਂ ’ਚ ਦਾਖ਼ਲੇ ਵਧਾਉਣ ਲਈ ਰੈਲੀਆਂ
ਸੰਤੋਖ ਗਿੱਲ ਗੁਰੂਸਰ ਸੁਧਾਰ, 19 ਫਰਵਰੀ ਸਥਾਨਕ ਸਰਕਾਰੀ ਪ੍ਰਾਇਮਰੀ ਸਕੂਲ (ਲੜਕੇ) ਅਤੇ ਸਰਕਾਰੀ ਮਿਡਲ ਸਕੂਲ ਦੇ ਵਿਦਿਆਰਥੀਆਂ ਅਤੇ ਅਧਿਆਪਕਾਂ ਨੇ ਪਿੰਡ ਦੀਆਂ ਮੁੱਖ ਗਲੀਆਂ ਵਿੱਚ ਨਾਅਰੇ ਮਾਰਦਿਆਂ ਮਾਪਿਆਂ ਨੂੰ ਆਪਣੇ ਬੱਚੇ ਸਰਕਾਰੀ ਸਕੂਲਾਂ ਵਿੱਚ ਦਾਖਲ ਕਰਾਉਣ ਲਈ ਪ੍ਰੇਰਿਤ ਕੀਤਾ। ਬਲਾਕ ਪ੍ਰਾਇਮਰੀ ਸਿੱਖਿਆ ਅਫ਼ਸਰ ਬਲਵਿੰਦਰ ਕੌਰ ਨੇ ਸਵੇਰੇ ਝੰਡੀ ਦੇ ਕੇ ਇਸ ਜਾਗਰੂਕਤਾ ਰੈਲੀ ਦੀ ਸ਼ੁਰੂਆਤ ਕੀਤੀ। ਸਾਬਕਾ ਵਿਧਾਇਕ ਰਣਜੀਤ ਸਿੰਘ ਤਲਵੰਡੀ ਵੀ ਅਧਿਆਪਕਾਂ ਅਤੇ ਵਿਦਿਆਰਥੀਆਂ 

ਜੱਜ ਬਣਨ ਵਾਲੀ ਚਰਨਪ੍ਰੀਤ ਦਾ ਸਨਮਾਨ

Posted On February - 20 - 2020 Comments Off on ਜੱਜ ਬਣਨ ਵਾਲੀ ਚਰਨਪ੍ਰੀਤ ਦਾ ਸਨਮਾਨ
ਪੱਤਰ ਪ੍ਰੇਰਕ ਜਗਰਾਉਂ, 19 ਫਰਵਰੀ ਪੀਸੀਐੱਸ (ਜੁਡੀਸ਼ੀਅਲ) ਪ੍ਰੀਖਿਆ ਪਾਸ ਕਰਨ ਵਾਲੀ ਗੁਰੂ ਹਰਿਗੋਬਿੰਦ ਕਾਲਜ ਆਫ਼ ਲਾਅ ਫਾਰ ਵਿਮੈੱਨ ਸਿੱਧਵਾਂ ਖੁਰਦ ਹੀ ਹੋਣਹਾਰ ਵਿਦਿਆਰਥਣ ਚਰਨਪ੍ਰੀਤ ਕੌਰ ਨੂੰ ਸੰਸਥਾ ਦੇ ਪ੍ਰਿੰਸੀਪਲ, ਸਟਾਫ਼ ਅਤੇ ਗੁਰੂ ਹਰਿਗੋਬਿੰਦ ਉਜਾਗਰ ਹਰਿ ਟਰੱਸਟ ਦੇ ਪ੍ਰਧਾਨ ਬਰਿੰਦਰ ਸਿੰਘ, ਸਕੱਤਰ ਹਰਮੇਲ ਸਿੰਘ, ਮੈਂਬਰ ਕ੍ਰਿਪਾਲ ਸਿੰਘ ਭੱਠਲ ਵੱਲੋਂ ਉਲੀਕੇ ਪ੍ਰੋਗਰਾਮ ਰਾਹੀਂ ਸੰਸਥਾਵਾਂ ’ਚ ਪੁੱਜੇ ਰਾਜ ਸਭਾ ਮੈਂਬਰ ਪ੍ਰਤਾਪ ਸਿੰਘ ਬਾਜਵਾ ਨੇ ਸਨਮਾਨ 

ਲਖਬੀਰ ਬੱਦੋਵਾਲ 20ਵੀਂ ਵਾਰ ਪ੍ਰਧਾਨ ਨਿਯੁਕਤ

Posted On February - 20 - 2020 Comments Off on ਲਖਬੀਰ ਬੱਦੋਵਾਲ 20ਵੀਂ ਵਾਰ ਪ੍ਰਧਾਨ ਨਿਯੁਕਤ
ਨਿੱਜੀ ਪੱਤਰ ਪ੍ਰੇਰਕ ਲੁਧਿਆਣਾ, 19 ਫਰਵਰੀ ਜਰਨੈਲ ਹਰੀ ਸਿੰਘ ਨਲੂਆ ਕਲਚਰਲ ਐਂਡ ਵੈੱਲਫੇਅਰ ਸੁਸਾਇਟੀ ਦੀ ਮੀਟਿੰਗ ਚੇਅਰਮੈਨ ਲਖਵਿੰਦਰ ਸਿੰਘ ਢੰਡੇ ਦੀ ਪ੍ਰਧਾਨਗੀ ਹੇਠ ਹੋਈ ਜਿਸ ਵਿੱਚ ਜਥੇਬੰਦੀ ਦੀ ਨਵੀਂ ਚੋਣ ਕਰਦਿਆਂ ਸਰਬਸੰਮਤੀ ਨਾਲ ਲਖਵੀਰ ਸਿੰਘ ਬੱਦੋਵਾਲ ਨੂੰ ਪ੍ਰਧਾਨ ਚੁਣਿਆ ਗਿਆ। ਮੀਟਿੰਗ ਦੌਰਾਨ ਸਰਪ੍ਰਸਤ ਰਣਜੀਤ ਸਿੰਘ ਲੋਟੇ, ਕਨਵੀਨਰ ਨਰਿੰਦਰ ਸਿੰਘ ਉੱਪਲ, ਜਗਜੀਤ ਸਿੰਘ ਜ਼ਿਲ੍ਹਾ, ਕੋਆਰਡੀਨੇਟਰ ਪਿੰਕੀ ਭੰਡਾਰੀ ਨੇ ਚੋਣ ਸਬੰਧੀ ਸਾਰੇ ਅਧਿਕਾਰ ਮੁੱਖ ਪ੍ਰਬੰਧਕ 

ਸੀਟੀ ਯੂਨੀਵਰਸਿਟੀ ਨੇ ਜਿੱਤੀ ਓਵਰਆਲ ਟਰਾਫ਼ੀ

Posted On February - 20 - 2020 Comments Off on ਸੀਟੀ ਯੂਨੀਵਰਸਿਟੀ ਨੇ ਜਿੱਤੀ ਓਵਰਆਲ ਟਰਾਫ਼ੀ
ਸਤਵਿੰਦਰ ਬਸਰਾ ਲੁਧਿਆਣਾ, 19 ਫਰਵਰੀ ਜੀਐਨਆਈਐਮਟੀ ਵਿੱਚ ਚੌਥੇ ਪ੍ਰੋ. ਗੁਰਬੀਰ ਸਿੰਘ ਸਰਨਾ ਯਾਦਗਾਰੀ ਅੰਤਰ- ਕਾਲਜ ਮੁਕਾਬਲੇ ਕਰਵਾਏ ਗਏ, ਜਿਸ ਵਿੱਚ ਵੱਖ-ਵੱਖ ਕਾਲਜਾਂ ਦੇ 400 ਤੋਂ ਵੱਧ ਵਿਦਿਆਰਥੀਆਂ ਨੇ ਸ਼ਿਰਕਤ ਕਰਦਿਆਂ ਆਪਣੇ ਹੁਨਰ ਦਾ ਪ੍ਰਗਟਾਵਾ ਕੀਤਾ। ਓਵਰਆਲ ਟਰਾਫ਼ੀ ਸੀਟੀ ਯੂਨੀਵਰਸਿਟੀ ਨੇ ਜਿੱਤੀ ਜਦਕਿ ਪਹਿਲੇ ਰਨਰਅਪ ਬਣਨ ਦਾ ਮਾਣ ਸਰਕਾਰੀ ਕਾਲਜ ਲੜਕਿਆਂ ਨੂੰ ਮਿਲਿਆ। ਕਾਲਜ ਦੇ ਸਾਬਕਾ ਪ੍ਰੋ. ਅਤੇ ਜਨਰਲ ਸਕੱਤਰ ਪ੍ਰੋ. ਗੁਰਬੀਰ ਸਿੰਘ ਸਰਨਾ ਦੀ ਯਾਦ ਵਿੱਚ ਕਰਵਾਏ 

ਇੱਕ ਲਾਇਸੈਂਸ ’ਤੇ ਦੋ ਤੋਂ ਵੱਧ ਹਥਿਆਰ ਰੱਖਣਾ ਗੈਰਕਾਨੂੰਨੀ

Posted On February - 20 - 2020 Comments Off on ਇੱਕ ਲਾਇਸੈਂਸ ’ਤੇ ਦੋ ਤੋਂ ਵੱਧ ਹਥਿਆਰ ਰੱਖਣਾ ਗੈਰਕਾਨੂੰਨੀ
ਟ੍ਰਿਬਿਊਨ ਨਿਊਜ਼ ਸਰਵਿਸ ਲੁਧਿਆਣਾ, 19 ਫਰਵਰੀ ਜ਼ਿਲ੍ਹਾ ਮੈਜਿਸਟ੍ਰੇਟ ਲੁਧਿਆਣਾ ਇਕਬਾਲ ਸਿੰਘ ਸੰਧੂ ਨੇ ਅਸਲਾ ਲਾਇਸੈਂਸਧਾਰਕਾਂ ਨੂੰ ਹਦਾਇਤ ਕੀਤੀ ਕਿ ਜਿਨ੍ਹਾਂ ਕੋਲ ਦੋ ਤੋਂ ਵੱਧ ਹਥਿਆਰ ਹਨ, ਉਹ ਆਪਣਾ ਇੱਕ ਵਾਧੂ ਅਸਲਾ ਤੁਰੰਤ ਸਬੰਧਤ ਪੁਲੀਸ ਸਟੇਸ਼ਨ ਜਾਂ ਕਿਸੇ ਅਧਿਕਾਰਤ ਗੰਨ ਹਾਊਸ ਵਿੱਚ ਜਮ੍ਹਾਂ ਕਰਾਉਣ ਉਪਰੰਤ ਅਸਲਾ ਜਮ੍ਹਾਂ ਦੀ ਰਸੀਦ ਪੇਸ਼ ਕਰ ਕੇ ਇਨ੍ਹਾਂ ਦੇ ਨਿਪਟਾਰੇ ਤੇ ਸੇਲ ਪਰਮਿਸ਼ਨ ਸਬੰਧੀ ਜ਼ਿਲ੍ਹਾ ਮੈਜਿਸਟ੍ਰੇਟ ਲੁਧਿਆਣਾ ਦੇ ਦਫ਼ਤਰ ਨਾਲ ਸੰਪਰਕ ਕਰਨ। ਉਨ੍ਹਾਂ 

20 ਹਜ਼ਾਰ ਰੁਪਏ ਖੋਹਣ ਵਾਲੇ ਤਿੰਨ ਲੁਟੇਰੇ ਕਾਬੂ

Posted On February - 20 - 2020 Comments Off on 20 ਹਜ਼ਾਰ ਰੁਪਏ ਖੋਹਣ ਵਾਲੇ ਤਿੰਨ ਲੁਟੇਰੇ ਕਾਬੂ
ਪੱਤਰ ਪ੍ਰੇਰਕ ਸਮਰਾਲਾ, 19 ਫਰਵਰੀ ਬੀਤੀ 3 ਫਰਵਰੀ ਨੂੰ ਇੱਕ 74 ਸਾਲਾ ਸੇਵਾਮੁਕਤ ਅਧਿਆਪਕ ਕੋਲੋਂ 20 ਹਜ਼ਾਰ ਰੁਪਏ ਦੀ ਨਗਦੀ ਖੋਹ ਕੇ ਫ਼ਰਾਰ ਹੋਏ ਕਾਰ ਸਵਾਰ ਤਿੰਨ ਲੁਟੇਰਿਆਂ ਨੂੰ ਅੱਜ ਗਿ੍ਫ਼ਤਾਰ ਕਰ ਕੇ ਇਨ੍ਹਾਂ ਪਾਸੋਂ ਪੁਲੀਸ ਨੇ ਵਾਰਦਾਤ ਸਮੇਂ ਵਰਤੀ ਗਈ ਦਿੱਲੀ ਨੰਬਰ ਦੀ ਇੱਕ ਕਾਰ ਅਤੇ ਕੁਝ ਨਗਦੀ ਵੀ ਬਰਾਮਦ ਕੀਤੀ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਸੇਵਾਮੁਕਤ ਸਰਕਾਰੀ ਅਧਿਆਪਕ ਪਰਮਪਾਲ ਸਿੰਘ ਵਾਸੀ ਪਿੰਡ ਹੇਡੋਂ ਘਟਨਾ ਵਾਲੇ ਦਿਨ ਖਮਾਣੋਂ ਦੇ ਇੱਕ ਬੈਂਕ ਵਿੱਚੋਂ ਆਪਣੀ 

ਸਫ਼ਾਈ ਵਿਵਸਥਾ: ਜ਼ੋਨਲ ਕਮਿਸ਼ਨਰ ਵੱਲੋਂ ਸਿਹਤ ਅਧਿਕਾਰੀਆਂ ਨਾਲ ਮੀਟਿੰਗ

Posted On February - 20 - 2020 Comments Off on ਸਫ਼ਾਈ ਵਿਵਸਥਾ: ਜ਼ੋਨਲ ਕਮਿਸ਼ਨਰ ਵੱਲੋਂ ਸਿਹਤ ਅਧਿਕਾਰੀਆਂ ਨਾਲ ਮੀਟਿੰਗ
ਟ੍ਰਿਬਿਊਨ ਨਿਊਜ਼ ਸਰਵਿਸ ਲੁਧਿਆਣਾ, 19 ਫਰਵਰੀ ਸ਼ਹਿਰ ਵਿੱਚ ਸਫ਼ਾਈ ਵਿਵਸਥਾ ਨੂੰ ਹੋਰ ਸੁਚਾਰੂ ਯਕੀਨੀ ਬਣਾਉਣ ਲਈ ਅੱਜ ਜ਼ੋਨਲ ਕਮਿਸ਼ਨਰ ਸਵਾਤੀ ਟਿਵਾਣਾ ਨੇ ਨਗਰ ਨਿਗਮ ਲੁਧਿਆਣਾ ਦੀ ਸਿਹਤ ਸ਼ਾਖ਼ਾ ਦੇ ਅਧਿਕਾਰੀਆਂ ਅਤੇ ਕਰਮਚਾਰੀਆਂ ਨਾਲ ਮੀਟਿੰਗ ਕੀਤੀ। ਉਨ੍ਹਾਂ ਰੋਜ਼ਾਨਾ ਸ਼ਹਿਰ ਦੀ ਸਫ਼ਾਈ ਕਰਾਉਣ ਅਤੇ ਲੋਕਾਂ ਨੂੰ ਸਾਫ਼ ਸੁਥਰਾ ਆਲਾ ਦੁਆਲਾ ਵਾਤਾਵਰਣ ਮੁਹੱਈਆ ਕਰਾਉਣ ਲਈ ਲਗਾਤਾਰ ਯਤਨ ਜਾਰੀ ਰੱਖਣ ਦੀ ਹਦਾਇਤ ਕੀਤੀ। ਉਨ੍ਹਾਂ ਕਿਹਾ ਕਿ ਸ਼ਹਿਰ ਵਾਸੀਆਂ ਨੂੰ ਸਾਫ਼ ਸੁਥਰਾ ਅਤੇ 

ਅਕਾਲੀ ਦਲ ਦੇ ਵਫ਼ਦ ਵੱਲੋਂ ਪੁਲੀਸ ਕਮਿਸ਼ਨਰ ਨਾਲ ਮੁਲਾਕਾਤ

Posted On February - 20 - 2020 Comments Off on ਅਕਾਲੀ ਦਲ ਦੇ ਵਫ਼ਦ ਵੱਲੋਂ ਪੁਲੀਸ ਕਮਿਸ਼ਨਰ ਨਾਲ ਮੁਲਾਕਾਤ
ਗੁਰਿੰਦਰ ਸਿੰਘ ਲੁਧਿਆਣਾ, 19 ਫਰਵਰੀ ਸ਼੍ਰੋਮਣੀ ਅਕਾਲੀ ਦਲ ਦੇ ਇੱਕ ਵਫ਼ਦ ਨੇ ਅੱਜ ਸਾਬਕਾ ਮੰਤਰੀ ਮਹੇਸ਼ਇੰਦਰ ਸਿੰਘ ਗਰੇਵਾਲ ਦੀ ਅਗਵਾਈ ਵਿੱਚ ਪੁਲੀਸ ਕਮਿਸ਼ਨਰ ਨਾਲ ਮੁਲਾਕਾਤ ਕਰ ਕੇ ਰੇਹੜੀ-ਫੜ੍ਹੀ ਵਾਲਿਆਂ ਖ਼ਿਲਾਫ਼ ਚੱਲ ਰਹੀ ਕਾਰਵਾਈ ਅਤੇ ਅਕਾਲੀ ਆਗੂਆਂ ਖ਼ਿਲਾਫ਼ ਦਰਜ ਕੇਸ ਰੱਦ ਕਰਨ ਦੀ ਮੰਗ ਕੀਤੀ। ਪੁਲੀਸ ਕਮਿਸ਼ਨਰ ਨੇ ਵਫ਼ਦ ਨੂੰ ਹਮਦਰਦੀ ਨਾਲ ਸੁਣਿਆ ਅਤੇ ਮਾਮਲੇ ਦੀ ਜਾਂਚ ਤੋਂ ਬਾਅਦ ਇਨਸਾਫ਼ ਦਾ ਭਰੋਸਾ ਦਿੱਤਾ। ਇਸ ਮੌਕੇ ਸ੍ਰੀ ਗਰੇਵਾਲ ਨੇ ਕਿਹਾ ਕਿ ਨਗਰ ਨਿਗਮ 

ਟਰੈਵਲ ਏਜੰਟ ਗ੍ਰਿਫ਼ਤਾਰ

Posted On February - 20 - 2020 Comments Off on ਟਰੈਵਲ ਏਜੰਟ ਗ੍ਰਿਫ਼ਤਾਰ
ਖੰਨਾ: ਇੱਥੇ ਪੁਲੀਸ ਜ਼ਿਲ੍ਹਾ ਖੰਨਾ ਦੇ ਐੱਸਐੱਸਪੀ ਹਰਪ੍ਰੀਤ ਸਿੰਘ ਨੇ ਟਰੈਵਲ ਏਜੰਟਾਂ/ਮਾੜੇ ਅਨਸਰਾਂ ਨੂੰ ਕਾਬੂ ਕਰਨ ਲਈ ਆਰੰਭੀ ਮੁਹਿੰਮ ਤਹਿਤ ਜਸਵਿੰਦਰ ਸਿੰਘ ਚੀਮਾ ਐੱਸਪੀ ਖੰਨਾ, ਇੰਸਪੈਕਟਰ ਵਿਨੋਦ ਕੁਮਾਰ ਅਤੇ ਹਰਵਿੰਦਰ ਸਿੰਘ ਨੇ ਲੋਕਾਂ ਨੂੰ ਵਿਦੇਸ਼ ਭੇਜਣ ਦਾ ਝਾਂਸਾ ਦੇ ਕੇ ਠੱਗੀ ਮਾਰਨ ਵਾਲਿਆਂ ਖਿਲਾਫ਼ ਸ਼ਿਕੰਜਾ ਕਸਦਿਆਂ ਜੀਟੀਬੀ ਮਾਰਕੀਟ ਵਿੱਚ ਵੱਖ ਵੱਖ ਟਰੈਵਲ ਏਜੰਟਾਂ ’ਤੇ ਕੇਸ ਦਰਜ ਕੀਤੇ। ਇਸ ਮੌਕੇ ਹਰਪ੍ਰੀਤ ਸਿੰਘ, ਮਹਿਨਾਜ ਚੌਹਾਨ ਵਾਸੀ ਪਿੰਡ ਅਮਰਾਲਾ (ਫ਼ਤਹਿਗੜ੍ਹ 

ਕਾਰ ਨੇ ਲਈ ਸਕੂਲੀ ਬੱਚੇ ਦੀ ਜਾਨ

Posted On February - 19 - 2020 Comments Off on ਕਾਰ ਨੇ ਲਈ ਸਕੂਲੀ ਬੱਚੇ ਦੀ ਜਾਨ
ਗਗਨਦੀਪ ਅਰੋੜਾ ਲੁਧਿਆਣਾ, 18 ਫਰਵਰੀ ਇੱਥੇ ਦੇ ਚੰਦਰ ਨਗਰ ਸਥਿਤ ਸਰਸਵਤੀ ਮਾਡਰਨ ਸਕੂਲ ’ਚ ਮੰਗਲਵਾਰ ਛੁੱਟੀ ਤੋਂ ਬਾਅਦ ਬਾਹਰ ਨਿਕਲ ਰਹੇ ਤਿੰਨ ਸਾਲ ਦੇ ਵਿਦਿਆਰਥੀ ਨੂੰ ਤੇਜ਼ ਰਫ਼ਤਾਰ ਕਾਰ ਨੇ ਥੱਲੇ ਦੇ ਦਿੱਤਾ। ਗੱਡੀ ਰਫ਼ਤਾਰ ਇੰਨੀ ਤੇਜ਼ ਸੀ ਕਿ ਉਸਦੇ ਦੋਵੇਂ ਟਾਇਰ ਬੱਚੇ ਦੇ ਉਪਰੋਂ ਨਿਕਲ ਗਏ। ਇਸ ਘਟਨਾ ਨੂੰ ਅੰਜਾਮ ਦੇਣ ਤੋਂ ਬਾਅਦ ਮੁਲਜ਼ਮ ਕਾਰ ਸਮੇਤ ਮੌਕੇ ਤੋਂ ਫ਼ਰਾਰ ਹੋ ਗਿਆ। ਲੋਕਾਂ ਨੇ ਜ਼ਖਮੀ ਵਿਦਿਆਰਥੀ ਨੂੰ ਤੁਰੰਤ ਹਸਪਤਾਲ ’ਚ ਭਰਤੀ ਕਰਵਾਇਆ, ਜਿੱਥੇ ਕੁਝ ਸਮੇਂ ਬਾਅਦ ਉਸਦੀ ਮੌਤ ਹੋ 

ਕਰੋੜਾਂ ਦੀ ਹੈਰੋਇਨ ਅਤੇ ਪੰਜ ਹਜ਼ਾਰ ਡਾਲਰਾਂ ਸਣੇ ਗ੍ਰਿਫ਼ਤਾਰ

Posted On February - 19 - 2020 Comments Off on ਕਰੋੜਾਂ ਦੀ ਹੈਰੋਇਨ ਅਤੇ ਪੰਜ ਹਜ਼ਾਰ ਡਾਲਰਾਂ ਸਣੇ ਗ੍ਰਿਫ਼ਤਾਰ
ਟ੍ਰਿਬਿਊਨ ਨਿਊਜ਼ ਸਰਵਿਸ ਲੁਧਿਆਣਾ, 18 ਫਰਵਰੀ ਧੋਖਾਧੜੀ, ਚੋਰੀ, ਲੁੱਟਖੋਹ ਤੇ ਕਤਲ ਦੀ ਕੋਸ਼ਿਸ਼ ਵਰਗੀਆਂ ਘਟਨਾਵਾਂ ’ਚ ਪੁਲੀਸ ਨੂੰ ਲੋਂੜੀਦਾ ਇੱਕ ਮੁਲਜ਼ਮ ਐੱਸਟੀਐੱਫ਼ ਦੀ ਟੀਮ ਨੇ ਹੈਰੋਇਨ ਦੇ ਨਾਲ ਗ੍ਰਿਫ਼ਤਾਰ ਕੀਤਾ ਹੈ। ਮੁਲਜ਼ਮ ਨੂੰ ਪੁਲੀਸ ਨੇ ਉਸ ਸਮੇਂ ਗ੍ਰਿਫ਼ਤਾਰ ਕੀਤਾ, ਜਦੋਂ ਉਹ ਐਕਟਿਵਾ ’ਤੇ ਸਵਾਰ ਹੋ ਕੇ ਪੱਖੋਵਾਲ ਰੋਡ ਸਥਿਤ ਕੀਜ਼ ਹੋਟਲ ਦੇ ਕੋਲ ਨਾਕਾਬੰਦੀ ਦੌਰਾਨ ਗ੍ਰਿਫ਼ਤਾਰ ਕੀਤਾ ਹੈ। ਮੁਲਜ਼ਮ ਦੇ ਕਬਜ਼ੇ ’ਚੋਂ ਪੁਲੀਸ ਨੇ ਇੱਕ ਕਿਲੋ ਚਾਲੀ ਗ੍ਰਾਮ ਹੈਰੋਇਨ ਦੇ ਨਾਲ ਨਾਲ ਪੰਜ ਹਜ਼ਾਰ 

ਕੇਂਦਰੀ ਮੰਤਰੀ ਵੱਲੋਂ ਜਗਰਾਉਂ ’ਚ ਭਾਰਤੀ ਗੁਦਾਮਾਂ ਦੀ ਜਾਂਚ

Posted On February - 19 - 2020 Comments Off on ਕੇਂਦਰੀ ਮੰਤਰੀ ਵੱਲੋਂ ਜਗਰਾਉਂ ’ਚ ਭਾਰਤੀ ਗੁਦਾਮਾਂ ਦੀ ਜਾਂਚ
ਚਰਨਜੀਤ ਸਿੰਘ ਢਿੱਲੋਂ ਜਗਰਾਉਂ, 18 ਫਰਵਰੀ ਕੇਂਦਰੀ ਮੰਤਰੀ ਸੀ ਰਾਓ ਸਾਹਿਬ ਪਾਟਿਲ ਦਾਨਵੇ ਨੇ ਜਗਰਾਉਂ ’ਚ ਭਾਰਤੀ ਗੁਦਾਮ ਤੇ ਸਾਈਲੋ ਦਾ ਦੇਰ ਸ਼ਾਮ ਨੂੰ ਅਚਨਚੇਤੀ ਜਾਂਚ ਕੀਤੀ। ਉਨ੍ਹਾਂ ਖੁਦ ਗੁਦਾਮ ਦੀ ਜਾਂਚ ਕੀਤੀ ਤੇ ਵਿਭਾਗ ਦੇ ਅਧਿਕਾਰੀਆਂ ਤੋਂ ਸਹੂਲਤਾ ਬਾਰੇ ਪੁੱਛਿਆ। ਕੇਂਦਰ ਸਰਕਾਰ ਦੇ ਖਪਤਕਾਰ ਮਾਮਲੇ, ਭੋਜਨ ਤੇ ਜਨਤਕ ਵੰਡ ਪ੍ਰਣਾਲੀ ਦੇ ਕੇਂਦਰੀ ਰਾਜ ਮੰਤਰੀ ਸੀ ਰਾਓ ਸਾਹਿਬ ਪਾਟਿਲ ਦਾਨਵੇ ਨੇ ਕੇਂਦਰ ਸਰਕਾਰ ਦੀਆਂ ਨਵੀਆਂ ਯੋਜਨਾਵਾਂ ਦਾ ਜ਼ਿਕਰ ਕਰਦਿਆਂ ਦੱਸਿਆ ਕਿ ਭੋਜਨ ਦੀ 

ਸਿਰ ’ਤੇ ਪੱਥਰ ਮਾਰ ਕੇ ਰਿਕਸ਼ਾ ਚਾਲਕ ਦਾ ਕਤਲ

Posted On February - 19 - 2020 Comments Off on ਸਿਰ ’ਤੇ ਪੱਥਰ ਮਾਰ ਕੇ ਰਿਕਸ਼ਾ ਚਾਲਕ ਦਾ ਕਤਲ
ਗਗਨਦੀਪ ਅਰੋੜਾ ਲੁਧਿਆਣਾ, 18 ਫਰਵਰੀ ਟਿੱਬਾ ਰੋਡ ਦੇ ਗੁਰਮੇਲ ਪਾਰਕ ਇਲਾਕੇ ’ਚ ਮੰਗਲਵਾਰ ਦੀ ਸਵੇਰੇ ਉਸ ਸਮੇਂ ਸਨਸਨੀ ਫੈਲ ਗਈ, ਜਦੋਂ ਸੜਕ ਦੇ ਵਿੱਚੋਂ ਵਿੱਚ ਖੂਨ ਨਾਲ ਭਰੀ ਰਿਕਸ਼ਾ ਚਾਲਕ ਦੀ ਲਾਸ਼ ਮਿਲੀ। ਅਣਪਛਾਤੇ ਕਾਤਲਾਂ ਨੇ ਸਿਰ ’ਤੇ ਪੱਥਰ ਮਾਰ ਕੇ ਉਸਦਾ ਬੇਰਹਿਮੀ ਨਾਲ ਕਤਲ ਕਰ ਦਿੱਤਾ। ਕਤਲ ਤੋਂ ਬਾਅਦ ਮੁਲਜ਼ਮ ਲਾਸ਼ ਸੁੱਟ ਕੇ ਫ਼ਰਾਰ ਹੋ ਗਏ। ਸਵੇਰੇ 5 ਵਜੇ ਰਾਹਗੀਰਾਂ ਨੇ ਲਾਸ਼ ਦੇਖ ਕੇ ਇਸਦੀ ਜਾਣਕਾਰੀ ਪੁਲੀਸ ਨੂੰ ਦਿੱਤੀ। ਸੂਚਨਾ ਮਿਲਣ ਤੋਂ ਬਾਅਦ ਏਡੀਸੀਪੀ ਅਜਿੰਦਰ ਸਿੰਘ, ਏਸੀਪੀ ਪੂਰਬੀ 

ਪੀਏਯੂ ਵਿੱਚ ਸਾਉਣੀ ਦੀਆਂ ਫ਼ਸਲਾਂ ਲਈ ਖੋਜ ਤੇ ਪਾਸਾਰ ਮਾਹਿਰਾਂ ਦੀ ਵਰਕਸ਼ਾਪ ਸ਼ੁਰੂ

Posted On February - 19 - 2020 Comments Off on ਪੀਏਯੂ ਵਿੱਚ ਸਾਉਣੀ ਦੀਆਂ ਫ਼ਸਲਾਂ ਲਈ ਖੋਜ ਤੇ ਪਾਸਾਰ ਮਾਹਿਰਾਂ ਦੀ ਵਰਕਸ਼ਾਪ ਸ਼ੁਰੂ
ਸਤਵਿੰਦਰ ਸਿੰਘ ਬਸਰਾ ਲੁਧਿਆਣਾ, 18 ਫਰਵਰੀ ਪੀਏਯੂ ਵਿੱਚ ਨਿਰਦੇਸ਼ਕ ਪਸਾਰ ਸਿੱਖਿਆ ਵੱਲੋਂ ਸਾਉਣੀ ਦੀ ਫ਼ਸਲਾਂ ਲਈ ਪਸਾਰ ਤੇ ਖੋਜ ਮਾਹਿਰਾਂ ਦੀ ਵਰਕਸ਼ਾਪ ਅੱਜ ਤੋਂ ਸ਼ੁਰੂ ਹੋ ਗਈ। ਇਸ ਮੌਕੇ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ ਖੇਤੀਬਾੜੀ ਵਿਭਾਗ ਦੇ ਡਾਇਰੈਕਟਰ ਡਾ. ਸੁਤੰਤਰ ਕੁਮਾਰ ਏਰੀ ਨੇ ਕਿਹਾ ਕਿ ਇਹ ਵਰਕਸ਼ਾਪ ਖੇਤੀਬਾੜੀ ਵਿਭਾਗ ਤੇ ਪੀਏਯੂ ਦੇ ਮਾਹਿਰਾਂ, ਅਫ਼ਸਰਾਂ ਵਿਚਕਾਰ ਸੰਵਾਦ ਰਚਾਉਣ ਲਈ ਤੇ ਆਪਣੇ ਮਿੱਥੇ ਖੇਤੀ ਏਜੰਡੇ ਨੂੰ ਅੱਗੇ ਤੋਰਨ ਲਈ ਬਿਹਤਰੀਨ ਪਲੇਟਫਾਮ ਹੈ। ਡਾ. ਏਰੀ ਨੇ ਕਿਹਾ 

ਅਧਿਆਪਕਾ ਵੱਲੋਂ ਬੱਚਿਆਂ ਨੂੰ ਕੁੱਟਣ ਦੇ ਮਾਮਲੇ ਦੀ ਜਾਂਚ ਸ਼ੁਰੂ

Posted On February - 19 - 2020 Comments Off on ਅਧਿਆਪਕਾ ਵੱਲੋਂ ਬੱਚਿਆਂ ਨੂੰ ਕੁੱਟਣ ਦੇ ਮਾਮਲੇ ਦੀ ਜਾਂਚ ਸ਼ੁਰੂ
ਸਤਵਿੰਦਰ ਬਸਰਾ ਲੁਧਿਆਣਾ, 18 ਫਰਵਰੀ ਇਥੇ ਸਲੇਮ ਟਾਬਰੀ ਵਿੱਚ ਪੈਂਦੇ ਚੰਨਣ ਦੇਵੀ ਸਰਕਾਰੀ ਪ੍ਰਾਇਮਰੀ ਸਕੂਲ ਦੀ ਇੱਕ ਅਧਿਆਪਕਾ ਵੱਲੋਂ ਬੱਚਿਆਂ ਨੂੰ ਕੁੱਟਣ ਤੇ ਭੱਦੀ ਸ਼ਬਦਾਵਲੀ ਦੀ ਵਰਤੋਂ ਕਰਨ ਦਾ ਮਾਮਲਾ ਤੁਲ ਫੜਦਾ ਜਾ ਰਿਹਾ ਹੈ। ਬੀਤੇ ਦਿਨ ਬੱਚਿਆਂ ਦੇ ਮਾਪਿਆਂ ਵੱਲੋਂ ਪ੍ਰਗਟਾਏ ਇਤਰਾਜ਼ ਤੋਂ ਬਾਅਦ ਅੱਜ ਸਬੰਧਤ ਬਲਾਕ ਦੀ ਬੀਪੀਈਓ ਨੇ ਜਾਂਚ ਸ਼ੁਰੂ ਕਰ ਦਿੱਤੀ ਹੈ। ਸ਼ਿਕਾਇਤ ਕਰਨ ਵਾਲੇ ਮਾਪੇ ਕਿਤੇ ਬਾਹਰ ਗਏ ਹੋਣ ਕਰਕੇ ਜਾਂਚ ਅਧਿਕਾਰੀ ਸਾਹਮਣੇ ਪੇਸ਼ ਨਹੀਂ ਹੋ ਸਕੇ। ਸਕੂਲ ’ਚ ਪੜ੍ਹਾਉਂਦੀ 

117 ਸਕੂਲੀ ਬੱਸਾਂ ਦੇ ਚਲਾਨ

Posted On February - 19 - 2020 Comments Off on 117 ਸਕੂਲੀ ਬੱਸਾਂ ਦੇ ਚਲਾਨ
ਟ੍ਰਿਬਿਊਨ ਨਿਊਜ਼ ਸਰਵਿਸ/ਪੱਤਰ ਪ੍ਰੇਰਕ ਲੁਧਿਆਣਾ/ਸਮਰਾਲਾ, 18 ਫਰਵਰੀ ਸਕੂਲੀ ਵੈਨ ਵਿਚ ਹੋਏ ਹਾਦਸੇ ਤੋਂ ਬਾਅਦ ਜਾਗੇ ਪ੍ਰਸ਼ਾਸਨ ਨੇ ਦੂਜੇ ਦਿਨ ਵੀ ਸਕੂਲੀ ਵੈਨਾਂ ’ਤੇ ਕਾਰਵਾਈ ਜਾਰੀ ਰੱਖੀ। ਲੁਧਿਆਣਾ ਦੇ ਕਾਰਜਕਾਰੀ ਡਿਪਟੀ ਕਮਿਸ਼ਨਰ ਇਕਬਾਲ ਸਿੰਘ ਸੰਧੂ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਸਕੂਲੀ ਬੱਚਿਆਂ ਦੀ ਸੁਰੱਖਿਆ ਨੂੰ ਧਿਆਨ ਵਿੱਚ ਰੱਖਦਿਆਂ ਅੱਜ ਜ਼ਿਲ੍ਹਾ ਲੁਧਿਆਣਾ ਵਿੱਚ ਸਕੂਲ ਵਾਹਨਾਂ ਦੀ ਵੱਡੇ ਪੱਧਰ ’ਤੇ ਚੈਕਿੰਗ ਕੀਤੀ ਗਈ। ਅੱਜ ਕੁੱਲ 421 ਸਕੂਲ ਵਾਹਨਾਂ ਦੀ ਚੈਕਿੰਗ ਕੀਤੀ ਗਈ, 
Manav Mangal Smart School
Available on Android app iOS app
Powered by : Mediology Software Pvt Ltd.