ਸ਼ੈਲਰ ਮਾਲਕਾਂ ਵੱਲੋਂ ਜੀਰੀ ਸਟੋਰ ਕਰਨ ਤੋਂ ਇਨਕਾਰ !    ਮਾਮਲਾ ਕਰਨਲ ਜ਼ਾਹਿਰ ਦੀ ਗੁੰਮਸ਼ੁਦਗੀ ਦਾ... !    ਲੋਕਾਂ ’ਤੇ ਹਾਵੀ ਹੋ ਰਿਹਾ ਤੰਤਰ !    ਇਹ ਆਕਾਸ਼ਵਾਣੀ ਹੈ, ਤੁਹਾਨੂੰ ਗਰਮੀ ਕਿਉਂ ਚੜ੍ਹੀ ਹੋਈ ਹੈ? !    ਸੁੰਨਾ ਹੋਇਆ ਬਾਬਲ ਦਾ ਵਿਹੜਾ, ਬੂਹਿਆਂ ਨੂੰ ਜਿੰਦਰੇ ਵੱਜੇ !    ਤਿੰਨ ਮਾਓਵਾਦੀ ਹਲਾਕ !    ਪਾਕਿ ’ਚ ਹਾਦਸਾ, 26 ਹਲਾਕ !    ਜ਼ੀਰਕਪੁਰ ਦੀਆਂ ਸੜਕਾਂ ਹੋਈਆਂ ਜਾਮ !    ਹਰਿਆਣਾ ਵਾਤਾਵਰਨ ਸੁਰੱਖਿਆ ਫਾਊਂਡੇਸ਼ਨ ਕਾਇਮ !    ਮੁੰਬਈ ਦੀਆਂ ਸੰਗਤਾਂ ਨੇ ਕੌਮਾਂਤਰੀ ਨਗਰ ਕੀਰਤਨ ਦੇ ਦਰਸ਼ਨ ਕੀਤੇ !    

ਲੁਧਿਆਣਾ › ›

Featured Posts
ਪੀਏਯੂ ਕਿਸਾਨ ਮੇਲੇ ’ਚ ਤਰਕਸ਼ੀਲ ਸਟਾਲ ਖਿੱਚ ਦਾ ਕੇਂਦਰ

ਪੀਏਯੂ ਕਿਸਾਨ ਮੇਲੇ ’ਚ ਤਰਕਸ਼ੀਲ ਸਟਾਲ ਖਿੱਚ ਦਾ ਕੇਂਦਰ

ਖੇਤਰੀ ਪ੍ਰਤੀਨਿਧ ਲੁਧਿਆਣਾ, 22 ਸਤੰਬਰ ਦੋ ਰੋਜ਼ਾ ਪੀਏਯੂ ਕਿਸਾਨ ਮੇਲੇ ਦੇ ਅੱਜ ਦੂਜੇ ਦਿਨ ਵੀ ਤਰਕਸ਼ੀਲ ਸੁਸਾਇਟੀ ਦੀ ਸਟਾਲ ’ਤੇ ਲੋਕਾਂ ਦੀ ਭੀੜ ਦੇਖਣ ਨੂੰ ਮਿਲੀ। ਇਸ ਦੌਰਾਨ ਤਰਕਸ਼ੀਲ ਸਟੇਜ ਤੋਂ ਆਗੂਆਂ ਨੇ ਜਿੱਥੇ ਵਿਗਿਆਨਕ ਜਾਦੂਈ ਕਰਿਸ਼ਮਿਆਂ ਰਾਹੀਂ ਕਰਾਮਾਤੀ ਬਾਬਿਆਂ, ਤਾਂਤਰਿਕਾਂ ਅਤੇ ਜੋਤਸ਼ੀਆਂ ਆਦਿ ਵੱਲੋਂ ਲੋਕਾਂ ਨੂੰ ਠੱਗਣ ਦੇ ਢੰਗਾਂ ਬਾਰੇ ...

Read More

ਖੰਨਾ-ਸਮਰਾਲਾ ਸੜਕ ਦੀ ਹਾਲਤ ਖ਼ਸਤਾ ਹੋਣ ਕਾਰਨ ਲੋਕ ਪ੍ਰੇਸ਼ਾਨ

ਖੰਨਾ-ਸਮਰਾਲਾ ਸੜਕ ਦੀ ਹਾਲਤ ਖ਼ਸਤਾ ਹੋਣ ਕਾਰਨ ਲੋਕ ਪ੍ਰੇਸ਼ਾਨ

ਡੀਪੀਐੱਸ ਬੱਤਰਾ ਸਮਰਾਲਾ, 22 ਸਤੰਬਰ ਖੰਨਾ-ਸਮਰਾਲਾ ਸੜਕ ਹਾਲਤ ਖ਼ਸਤਾ ਹੋਣ ਕਰ ਕੇ ਇਸ ਸੜਕ ਤੋਂ ਲੰਘਣ ਵਾਲੇ ਰਾਹਗੀਰ ਖੱਜਲ-ਖੁਆਰ ਹੋ ਰਹੇ ਹਨ। ਕਰੀਬ 16 ਕਿਲੋਮੀਟਰ ਲੰਬੀ ਇਸ ਸੜਕ ਦੀ ਮੁਰੰਮਤ ਕਰੀਬ 6 ਸਾਲ ਪਹਿਲਾਂ ਕਰਵਾਈ ਗਈ ਸੀ। ਇਸ ਅਰਸੇ ਦੌਰਾਨ ਮਹਿਕਮੇ ਵੱਲੋਂ ਲਗਾਏ ਗਏ ਪੈਚ ਵਰਕ ਦੇ ਪਰਖਚੇ ਤੱਕ ਉੱਡ ਚੁੱਕੇ ...

Read More

ਸੂਬਾ ਪੱਧਰੀ ਮੁਕਾਬਲੇ ’ਚ ਸਪਰਿੰਗ ਡੇਲ ਸਕੂਲ ਜੇਤੂ

ਸੂਬਾ ਪੱਧਰੀ ਮੁਕਾਬਲੇ ’ਚ ਸਪਰਿੰਗ ਡੇਲ ਸਕੂਲ ਜੇਤੂ

ਖੇਤਰੀ ਪ੍ਰਤੀਨਿਧ ਲੁਧਿਆਣਾ, 22 ਸਤੰਬਰ ਸਪਰਿੰਗ ਡੇਲ ਪਬਲਿਕ ਸਕੂਲ ਦੀਆਂ ਅੰਡਰ-14 ਤਾਈਕਵਾਂਡੋ ਖਿਡਾਰਨਾਂ ਯਤਿਕਾ ਅਤੇ ਅੰਕਿਤਾ ਨੇ ਪੰਜਾਬ ਸਕੂਲ ਵੱਲੋਂ ਕਰਵਾਈਆਂ ਸੂਬਾ ਪੱਧਰੀ ਖੇਡਾਂ ’ਚ ਤਾਈਕਵਾਂਡੋ ਵਿੱਚੋਂ ਸੋਨੇ ਦਾ ਤਗਮਾ ਪ੍ਰਾਪਤ ਕੀਤਾ ਹੈ। ਇਹ ਮੁਕਾਬਲੇ ਮੋਗਾ ਵਿਚ ਹੋਏ। ਇਸ ਜਿੱਤ ਤੋਂ ਬਾਅਦ ਹੁਣ ਇਹ ਦੋਵੇਂ ਖਿਡਾਰਨਾਂ ਆਗਰਾ ਵਿਚ ਹੋਣ ਵਾਲੇ ਕੌਮੀ ਪੱਧਰ ...

Read More

ਚੋਰੀ ਦੇ 25 ਮੋਬਾਈਲਾਂ ਅਤੇ ਦੋ ਮੋਟਰਸਾਈਕਲਾਂ ਸਣੇ ਤਿੰਨ ਕਾਬੂ

ਚੋਰੀ ਦੇ 25 ਮੋਬਾਈਲਾਂ ਅਤੇ ਦੋ ਮੋਟਰਸਾਈਕਲਾਂ ਸਣੇ ਤਿੰਨ ਕਾਬੂ

ਨਿੱਜੀ ਪੱਤਰ ਪ੍ਰੇਰਕ ਲੁਧਿਆਣਾ, 22 ਸਤੰਬਰ ਕ੍ਰਾਈਮ ਬ੍ਰਾਂਚ ਲੁਧਿਆਣਾ ਦੀ ਪੁਲੀਸ ਨੇ ਲੁਟੇੇਰਾ ਗਰੋਹ ਦੇ ਤਿੰਨ ਨੌਜਵਾਨਾਂ ਨੂੰ ਕਾਬੂ ਕਰ ਕੇ ਉਨ੍ਹਾਂ ਦੇ ਕਬਜ਼ੇ ਵਿਚੋਂ ਲੁੱਟੇ ਹੋਏ 25 ਮੋਬਾਈਲ ਅਤੇ 2 ਮੋਟਰਸਾਈਕਲ ਬਰਾਮਦ ਕੀਤੇ ਹਨ। ਕ੍ਰਾਈਮ ਬ੍ਰਾਂਚ ਦੀ ਪੁਲੀਸ ਨੇ ਗੁਰੂ ਵਿਹਾਰ ਰੋਡ, ਰਾਹੋਂ ਰੋਡ ’ਤੇ ਲਗਾਏ ਨਾਕੇ ਦੌਰਾਨ ਇਨ੍ਹਾਂ ਨੂੰ ਕਾਬੂ ...

Read More

ਸਾਢੇ ਚਾਰ ਸੌ ਗ੍ਰਾਮ ਹੈਰੋਇਨ ਸਣੇ ਦੋ ਕਾਬੂ

ਸਾਢੇ ਚਾਰ ਸੌ ਗ੍ਰਾਮ ਹੈਰੋਇਨ ਸਣੇ ਦੋ ਕਾਬੂ

ਗੁਰਿੰਦਰ ਸਿੰਘ ਲੁਧਿਆਣਾ, 22 ਸਤੰਬਰ ਐੱਸਟੀਐੱਫ਼ ਨੇ ਤਿੰਨ ਨੌਜਵਾਨਾਂ ਨੂੰ 460 ਗ੍ਰਾਮ ਹੈਰੋਇਨ ਸਣੇ ਕਾਬੂ ਕੀਤਾ ਹੈ। ਐੱਸਟੀਐੱਫ ਦੇ ਜ਼ਿਲ੍ਹਾ ਇੰਚਾਰਜ ਇੰਸਪੈਕਟਰ ਹਰਬੰਸ ਸਿੰਘ ਨੇ ਫਿਰੋਜ਼ ਗਾਂਧੀ ਮਾਰਕੀਟ ਨੇੜੇ ਇਨ੍ਹਾਂ ਨੌਜਵਾਨਾਂ ਨੂੰ ਉਸ ਵੇਲੇ ਕਾਬੂ ਕੀਤਾ ਜਦੋਂ ਉਹ ਹੈਰੋਇਨ ਦੀ ਸਪਲਾਈ ਕਰਨ ਜਾ ਰਹੇ ਸਨ। ਨੌਜਵਾਨਾਂ ਦੀ ਪਛਾਣ ਵਿਸ਼ਾਲ (39) ਤੇ ਮਨਪ੍ਰੀਤ ...

Read More

15 ਤੋਲੇ ਸੋਨੇ ਦੇ ਗਹਿਣੇ ਤੇ ਢਾਈ ਲੱਖ ਰੁਪਏ ਚੋਰੀ

15 ਤੋਲੇ ਸੋਨੇ ਦੇ ਗਹਿਣੇ ਤੇ ਢਾਈ ਲੱਖ ਰੁਪਏ ਚੋਰੀ

ਰਾਮ ਗੋਪਾਲ ਰਾਏਕੋਟੀ ਰਾਏਕੋਟ, 22 ਸਤੰਬਰ ਚੋਰਾਂ ਨੇ ਅੱਜ ਸ਼ਾਮ ਸ਼ਹਿਰ ਦੀ ਨਵੀਂ ਈਦਗਾਹ ਦੇ ਨੇੜੇ ਸਥਿੱਤ ਘਰ ਨੂੰ ਨਿਸ਼ਾਨਾ ਬਣਾਉਂਦੇ ਹੋਏ ਘਰ ਵਿੱਚ ਪਏ ਲੱਖਾਂ ਦੇ ਗਹਿਣੇ ਤੇ ਨਗਦੀ ਚੋਰੀ ਕਰ ਲਈ। ਘਟਨਾ ਦੀ ਜਾਣਕਾਰੀ ਦਿੰਦੇ ਹੋਏ ਘਰ ਦੇ ਮਾਲਕ ਮੁਹੰਮਦ ਅਨਵਰ ਨੇ ਦੱਸਿਆ ਕਿ ਉਹ ਅੱਜ ਦੁਪਹਿਰ ਬਾਅਦ ਘਰ ਨੂੰ ਜਿੰਦਰਾ ...

Read More

ਪੰਜਾਬੀ ਦਾ ਦਿੱਤਾ ਖਾਣ ਵਾਲੇ ਹੁਣ ਜ਼ਹਿਰ ਉਗਲਣ ਲੱਗੇ: ਧਰੇਨਵਰ

ਪੰਜਾਬੀ ਦਾ ਦਿੱਤਾ ਖਾਣ ਵਾਲੇ ਹੁਣ ਜ਼ਹਿਰ ਉਗਲਣ ਲੱਗੇ: ਧਰੇਨਵਰ

ਚਰਨਜੀਤ ਸਿੰਘ ਢਿੱਲੋਂ ਜਗਰਾਉਂ, 22 ਸਤੰਬਰ ਪੱਤਰਕਾਰੀ ਖੇਤਰ ’ਚ ਲੰਬਾ ਸਮਾਂ ਕੰਮ ਕਰਨ ਵਾਲੇ ਪੱਤਰਕਾਰ ਬਲਵਿੰਦਰ ਗਰੇਵਾਲ ਦੀ ਯਾਦ ਵਿਚ ਬਣੇ ‘ਬਲਵਿੰਦਰ ਯਾਦਗਾਰੀ ਟਰੱਸਟ’ ਵੱਲੋਂ ਮਾਂ-ਬੋਲੀ ਨੂੰ ਸਮਰਪਿਤ ਜੀਐੱਚ ਅਕੈਡਮੀ ’ਚ ਸਾਲਾਨਾ ਸਮਾਗਮ ਤੇ ਸਨਮਾਨ ਸਮਾਰੋਹ ਕਰਵਾਇਆ ਗਿਆ। ਸਮਾਗਮ ’ਚ ਮਾਂ-ਬੋਲੀ ਨੂੰ ਪਿਆਰ ਕਰਨ ਕਰਨ ਵਾਲੀਆਂ ਦਰਜਨ ਦੇ ਕਰੀਬ ਸ਼ਖ਼ਸੀਅਤਾਂ ਦਾ ...

Read More


ਵਿਦਿਆਰਥੀਆਂ ਵੱਲੋਂ ਯੂਐੱਸਏ ਦਾ ਵਿਦਿਅਕ ਟੂਰ

Posted On September - 17 - 2019 Comments Off on ਵਿਦਿਆਰਥੀਆਂ ਵੱਲੋਂ ਯੂਐੱਸਏ ਦਾ ਵਿਦਿਅਕ ਟੂਰ
ਲੁਧਿਆਣਾ: ‘ਦ੍ਰਿਸ਼ਟੀ’ ਡਾ. ਆਰ. ਸੀ. ਜੈਨ ਇਨੋਵੇਟਿਵ ਪਬਲਿਕ ਸਕੂਲ ਨਾਰੰਗਵਾਲ ਦੇ ਨੌਵੀਂ ਤੋਂ ਬਾਰ੍ਹਵੀਂ ਜਮਾਤ ਤੱਕ ਦੇ ਵਿਦਿਆਰਥੀਆਂ ਦਾ ਪ੍ਰਿੰਸੀਪਲ ਗੌਰੀ ਛਾਬੜਾ ਦੀ ਅਗਵਾਈ ਵਿੱਚ ਯੂ. ਐਸ. ਏ. ਦਾ ਸਿੱਖਿਅਕ ਦੌਰਾ ਕਰਵਾਇਆ ਗਿਆ। ਸਕੂਲ ਦੇ ਵਿਦਿਆਰਥੀਆਂ ਦੀ ਇਸ ਟੀਮ ’ਚ ਵਿਰੇਨ ਜੈਨ, ਸ਼ੌਰਿਆ ਤੁਲੀ, ਤਨੀਸ਼ਾ, ਗੁਰਸਹਿਜ ਸਿੰਘ, ਜਸਪ੍ਰੀਤ ਸਿੰਘ, ਹਰਮਨ ਸਿੰਘ, ਪ੍ਰਿਤਿਸ਼ ਜੈਨ ਅਤੇ ਜੈਯੰਤ ਆਦਿ ਸ਼ਾਮਲ ਸਨ। ਪ੍ਰਿੰਸੀਪਲ ਛਾਬੜਾ ਨੇ ਦੱਸਿਆ ਕਿ ਇਸ ਦਸ ਦਿਨਾਂ ਦੀ ਵਿਦੇਸ਼ ਯਾਤਰਾ ਵਿੱਚ ਵਿਦਿਆਰਥੀਆਂ 

ਮਾਛੀਵਾੜਾ ਦੇ ਆੜ੍ਹਤੀਆਂ ਵੱਲੋਂ ਸਰਕਾਰ ਨੂੰ ਕੋਰਾ ਜਵਾਬ

Posted On September - 17 - 2019 Comments Off on ਮਾਛੀਵਾੜਾ ਦੇ ਆੜ੍ਹਤੀਆਂ ਵੱਲੋਂ ਸਰਕਾਰ ਨੂੰ ਕੋਰਾ ਜਵਾਬ
ਗੁਰਦੀਪ ਸਿੰਘ ਟੱਕਰ ਮਾਛੀਵਾੜਾ, 16 ਸਤੰਬਰ ਪੰਜਾਬ ਸਰਕਾਰ ਵਲੋਂ ਕਿਸਾਨਾਂ ਨੂੰ ਫਸਲਾਂ ਦੀ ਸਿੱਧੀ ਅਦਾਇਗੀ ਕਰਨ ਦੇ ਮੱਦੇਨਜ਼ਰ ਆੜ੍ਹਤੀਆਂ ਤੋਂ ਉਨ੍ਹਾਂ ਨਾਲ ਸਬੰਧਿਤ ਕਿਸਾਨਾਂ ਦੇ ਬੈਂਕ ਖਾਤਿਆਂ ਦੀ ਸਾਰੀ ਜਾਣਕਾਰੀ ਦੇਣ ਲਈ ਕਿਹਾ ਗਿਆ ਹੈ, ਜਿਸ ’ਤੇ ਅੱਜ ਮਾਛੀਵਾੜਾ ਦੇ ਸਮੂਹ ਆੜ੍ਹਤੀਆਂ ਵਲੋਂ ਮੀਟਿੰਗ ਕਰ ਸਰਕਾਰ ਨੂੰ ਕੋਰਾ ਜਵਾਬ ਦਿੱਤਾ ਹੈ ਕਿ ਉਹ ਕਿਸਾਨਾਂ ਦੀ ਇਹ ਸਾਰੀ ਜਾਣਕਾਰੀ ਦੇਣ ਤੋਂ ਪੂਰੀ ਤਰ੍ਹਾਂ ਅਸਮਰੱਥ ਹਨ। ਆੜ੍ਹਤੀਆਂ ਦੀ ਮੀਟਿੰਗ ਮਗਰੋਂ ਐਸੋਸੀਏਸ਼ਨ 

ਬੇਰੁਜ਼ਗਾਰਾਂ ਵੱਲੋਂ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ

Posted On September - 17 - 2019 Comments Off on ਬੇਰੁਜ਼ਗਾਰਾਂ ਵੱਲੋਂ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ
ਦੇਵਿੰਦਰ ਸਿੰਘ ਜੱਗੀ ਪਾਇਲ, 16 ਸਤੰਬਰ ਫੂਲੇ ਸ਼ਾਹ ਅੰਬੇਦਕਰ ਲੋਕ ਜਗਾਓ ਮੰਚ ਪਾਇਲ ਵੱਲੋਂ ਪਿੰਡ ਰੌਣੀ ਵਿਚ ‘ਬੇਰੁਜ਼ਗਾਰ ਹਾਂ, ਬੇਵਕੂਫ ਨਹੀਂ’ ਮੁਹਿੰਮ ਤਹਿਤ ਰੋਸ ਮਾਰਚ ਗੁਰਦੁਆਰਾ ਰਵੀਦਾਸ ਤੋਂ ਲੈ ਕੇ ਪਿੰਡ ਦੀਆਂ ਗਲੀਆਂ ਰਾਹੀ ਹੁੰਦਾ ਹੋਇਆ ਮੇਨ ਬੱਸ ਸਟੈਂਡ ਜਾ ਕੇ ਸਮਾਪਤ ਹੋਇਆ। ਇੱਥੇ ਨੌਜਵਾਨਾਂ ਨੇ ਪੰਜਾਬ ਸਰਕਾਰ ਖ਼ਿਲਾਫ਼ ਰੱਜ ਕੇ ਨਾਅਰੇਬਾਜ਼ੀ ਕੀਤੀ। ਸੰਸਥਾ ਦੇ ਆਗੂ ਗੁਰਦੀਪ ਸਿੰਘ ਕਾਲੀ ਨੇ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਨੇ (55 ਲੱਖ) ਘਰ-ਘਰ ਸਰਕਾਰੀ ਨੌਕਰੀ 

ਗੁਰੂ ਨਾਨਕ ਸਾਹਿਬ ਦੇ ਸਿਧਾਂਤ ਅਪਣਾਉਣ ਦੀ ਲੋੜ: ਮੱਕੜ

Posted On September - 17 - 2019 Comments Off on ਗੁਰੂ ਨਾਨਕ ਸਾਹਿਬ ਦੇ ਸਿਧਾਂਤ ਅਪਣਾਉਣ ਦੀ ਲੋੜ: ਮੱਕੜ
ਨਿੱਜੀ ਪੱਤਰ ਪ੍ਰੇਰਕ ਲੁਧਿਆਣਾ,16 ਸਤੰਬਰ ਸਿੱਖੀ ਦੇ ਪ੍ਰਚਾਰ ਤੇ ਪ੍ਰਸਾਰ ਵਿੱਚ ਜੁੱਟੀ ਸੰਸਥਾ ਨਿਸਚੇ-ਇਕ ਕਾਫ਼ਲਾ ਵੱਲੋਂ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਕੀਰਤਨ ਸਮਾਗਮ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਮਾਡਲ ਟਾਊਨ ਐਕਸਟੈਨਸ਼ਨ ਵਿਚ ਕਰਵਾਇਆ ਗਿਆ। ਇਸ ਮੌਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਪ੍ਰਧਾਨ ਜਥੇਦਾਰ ਅਵਤਾਰ ਸਿੰਘ ਮੱਕੜ ਨੇ ਕਿਹਾ ਕਿ ਗੁਰੂ ਨਾਨਕ ਦੇਵ ਜੀ ਵੱਲੋਂ ਉਚਾਰੀ ਇਲਾਹੀ ਬਾਣੀ ਜਿੱਥੇ ਸਮੁੱਚੀ ਮਨੁੱਖਤਾ 

ਨਸ਼ਿਆਂ ਦੇ ਖਾਤਮੇ ਲਈ ਲੋਕਾਂ ਦਾ ਸਾਥ ਲਾਜ਼ਮੀ: ਸਿੱਧੂ

Posted On September - 17 - 2019 Comments Off on ਨਸ਼ਿਆਂ ਦੇ ਖਾਤਮੇ ਲਈ ਲੋਕਾਂ ਦਾ ਸਾਥ ਲਾਜ਼ਮੀ: ਸਿੱਧੂ
ਜਗਜੀਤ ਕੁਮਾਰ ਖਮਾਣੋਂ, 16 ਸਤੰਬਰ ਸਿਹਤ ਤੇ ਪਰਿਵਾਰ ਭਲਾਈ ਅਤੇ ਕਿਰਤ ਮੰਤਰੀ ਬਲਬੀਰ ਸਿੰਘ ਸਿੱਧੂ ਨੇ ਹੱਸਦਾ ਖੇਡਦਾ ਪੰਜਾਬ ਵੈਲਫੇਅਰ ਸੁਸਾਇਟੀ ਵੱਲੋਂ ਖਮਾਣੋਂ ਦੇ ਰਾਮਲੀਲਾ ਮੈਦਾਨ ਵਿਚ ਕਰਵਾਏ ਨਾਟਕ ਮੇਲੇ ਅਤੇ ਸੱਭਿਆਚਾਰਕ ਪ੍ਰੋਗਰਾਮ ਵਿੱਚ ਬਤੌਰ ਮੁੱਖ ਮਹਿਮਾਨ ਸ਼ਿਰਕਤ ਕਰਦਿਆਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਚਲਾਈ ਨਸ਼ਾ ਵਿਰੋਧੀ ਮੁਹਿੰਮ ਤਹਿਤ ਜਿੱਥੇ ਪੰਜਾਬ ਪੁਲੀਸ ਵੱਲੋਂ ਸਖ਼ਤ ਕਾਰਵਾਈ ਅਮਲ ਵਿੱਚ ਲਿਆਂਦੀ ਜਾ ਰਹੀ ਹੈ ਉਥੇ ਨਸ਼ਾ ਪੀੜਤ ਨੌਜਵਾਨਾਂ ਦੇ ਇਲਾਜ 

ਮਨਰੇਗਾ ਕਰਮਚਾਰੀ ਯੂਨੀਅਨ ਵੱਲੋਂ ਧਰਨਾ ਸ਼ੁਰੂ

Posted On September - 17 - 2019 Comments Off on ਮਨਰੇਗਾ ਕਰਮਚਾਰੀ ਯੂਨੀਅਨ ਵੱਲੋਂ ਧਰਨਾ ਸ਼ੁਰੂ
ਪੱਤਰ ਪ੍ਰੇਰਕ ਮਾਛੀਵਾੜਾ, 16 ਸਤੰਬਰ ਮਨਰੇਗਾ ਕਰਮਚਾਰੀ ਯੂਨੀਅਨ ਦੇ ਬਲਾਕ ਪ੍ਰਧਾਨ ਰਣਦੀਪ ਸਿੰਘ ਦੀ ਅਗਵਾਈ ਹੇਠ ਸਮੂਹ ਕਰਮਚਾਰੀਆਂ ਵੱਲੋਂ ਧਰਨਾ ਸ਼ੁਰੂ ਕੀਤਾ ਗਿਆ। ਜਿਸ ਨੂੰ ਸੰਬੋਧਨ ਕਰਦਿਆਂ ਬਲਾਕ ਪ੍ਰਧਾਨ ਨੇ ਕਿਹਾ ਕਿ ਪੇਂਡੂ ਵਿਕਾਸ ਤੇ ਪੰਚਾਇਤ ਵਿਭਾਗ ਵਿੱਚ ਮਨਰੇਗਾ ਪਿਛਲੇ 11-12 ਸਾਲਾਂ ਤੋਂ ਡਿਊਟੀ ਕਰ ਰਹੇ ਮੁਲਾਜ਼ਮਾਂ ਨੇ ਅੱਜ ਮੰਗਾਂ ਦੀ ਪੂਰਤੀ ਲਈ ਬਲਾਕ ਪੱਧਰੀ ਧਰਨੇ ਸ਼ੁਰੂ ਕਰ ਦਿੱਤੇ ਹਨ। ਜ਼ਿਕਰਯੋਗ ਹੈ ਕਿ ਸਮੇਂ-ਸਮੇਂ ’ਤੇ ਨਰੇਗਾ ਕਰਮਚਾਰੀ ਯੂਨੀਅਨ ਵਲੋਂ 

ਭਾਰਤ ਸਰਕਾਰ ਵੱਲੋਂ ਲੁਧਿਆਣਾ ਦੇ ਅਗਾਂਹਵਧੂ ਕਿਸਾਨ ਦਾ ਸਨਮਾਨ

Posted On September - 17 - 2019 Comments Off on ਭਾਰਤ ਸਰਕਾਰ ਵੱਲੋਂ ਲੁਧਿਆਣਾ ਦੇ ਅਗਾਂਹਵਧੂ ਕਿਸਾਨ ਦਾ ਸਨਮਾਨ
ਟ੍ਰਿਬਿਊਨ ਨਿਊਜ਼ ਸਰਵਿਸ ਲੁਧਿਆਣਾ, 16 ਸਤੰਬਰ ਪਰਾਲੀ ਦੇ ਖੇਤਰ ਵਿੱਚ ਲਗਭਗ ਪਿਛਲੇ ਪੰਜ ਸਾਲ ਤੋਂ ਕੰਮ ਕਰ ਰਹੀ ਉੱਘੀ ਸੰਸਥਾ ਗਦਰੀ ਬਾਬਾ ਦੁੱਲਾ ਸਿੰਘ ਗਿਆਨੀ ਨਿਹਾਲ ਸਿੰਘ ਫਾਊਂਡੇਸ਼ਨ ਜਲਾਲਦੀਵਾਲ ਲੁਧਿਆਣਾ ਦੇ ਡਾਇਰੈਕਟਰ ਅਤੇ ਅਗਾਂਹਵਧੂ ਕਿਸਾਨ ਡਾ. ਹਰਮਿੰਦਰ ਸਿੰਘ ਸਿੱਧੂ ਨੂੰ ਪਰਾਲੀ ਪ੍ਰਬੰਧਨ ਸਬੰਧੀ ਹੋਏ ਖੇਤੀਬਾੜੀ ਖੋਜ ਅਤੇ ਖੇਤੀਬਾੜੀ ਵਿਭਾਗ ਦੀ ਭਾਰਤੀ ਸਭਾ ਅਤੇ ਕਿਸਾਨ ਭਲਾਈ ਵੱਲੋਂ ਐੱਨਏਐੱਸਸੀ ਕੰਪਲੈਕਸ ਨਵੀਂ ਦਿੱਲੀ ਵਿਚ ਸਨਮਾਨਿਤ ਕੀਤਾ ਗਿਆ ਹੈ। ਡਾ. 

ਰੋਸ ਵਜੋਂ ਮਨਰੇਗਾ ਸਟਾਫ ਵੱਲੋਂ ਕਲਮਛੋੜ ਹੜਤਾਲ ਸ਼ੁਰੂ

Posted On September - 17 - 2019 Comments Off on ਰੋਸ ਵਜੋਂ ਮਨਰੇਗਾ ਸਟਾਫ ਵੱਲੋਂ ਕਲਮਛੋੜ ਹੜਤਾਲ ਸ਼ੁਰੂ
ਧਰਮਿੰਦਰ ਸਿੰਘ ਵਿੱਕੀ ਖੰਨਾ, 16 ਸਤੰਬਰ ਬਲਾਕ ਖੰਨਾ ਜ਼ਿਲ੍ਹਾ ਲੁਧਿਆਣਾ ਵਿਚ ਮਨਰੇਗਾ ਕਰਮਚਾਰੀ ਯੂਨੀਅਨ ਪੰਜਾਬ ਦੇ ਸੱਦੇ ’ਤੇ ਮਨਰੇਗਾ ਸਟਾਫ਼ ਖੰਨਾ ਵਲੋਂ ਸੋਮਵਾਰ ਨੂੰ ਕਲਮ ਛੱਡ ਹੜਤਾਲ ਸ਼ੁਰੂ ਕਰ ਦਿੱਤੀ ਗਈ। ਇਥੋਂ ਦੇ ਬੀਡੀਪੀਓ ਦਫਤਰ ਬਾਹਰ ਧਰਨਾ ਲਾ ਕੇ ਉਨ੍ਹਾਂ ਨਾਅਰੇਬਾਜ਼ੀ ਕੀਤੀ। ਮਨਰੇਗਾ ਸਟਾਫ਼ ਦੀ ਮੰਗ ਹੈ ਕਿ ਪਿਛਲੇ ਲਗਭਗ ਦਸ ਸਾਲਾਂ ਤੋਂ ਥੋੜੀਆਂ ਤਨਖਾਹਾਂ ’ਤੇ ਕੰਮ ਕਰ ਰਹੇ ਮਨਰੇਗਾ ਕਰਮਚਾਰੀਆਂ ਨੂੰ ਪੇਅ ਸਕੇਲ ਦੇ ਕੇ ਪੱਕਾ ਕੀਤਾ ਜਾਵੇ। ਸਰਕਾਰ ਵਲੋਂ 

ਡੀਐੱਸਪੀ ਸੇਖੋਂ ਨੇ ਵਿਧਾਇਕ ਬੈਂਸ ’ਤੇ ਸੁੱਟਿਆ ‘ਪੋਸਟ ਬੰਬ’

Posted On September - 17 - 2019 Comments Off on ਡੀਐੱਸਪੀ ਸੇਖੋਂ ਨੇ ਵਿਧਾਇਕ ਬੈਂਸ ’ਤੇ ਸੁੱਟਿਆ ‘ਪੋਸਟ ਬੰਬ’
ਟ੍ਰਿਬਿਊਨ ਨਿਊਜ਼ ਸਰਵਿਸ ਲੁਧਿਆਣਾ, 16 ਸਤੰਬਰ ਗ੍ਰੈਂਡ ਮੈਨਰ ਹੋਮਜ਼ ਲੁਧਿਆਣਾ ਮਾਮਲੇ ’ਚ ਕੈਬਨਿਟ ਮੰਤਰੀ ਭਾਰਤ ਭੂਸ਼ਣ ਆਸ਼ੂ ਦੇ ਨਾਲ ਚਰਚਾ ’ਚ ਆਏ ਡੀਐੱਸਪੀ ਬਲਵਿੰਦਰ ਸਿੰਘ ਸੇਖੋਂ ਇੱਕ ਵਾਰ ਫਿਰ ਤੋਂ ਸੁਰੱਖੀਆਂ ’ਚ ਆ ਗਏ ਹਨ। ਹੁਣ ਉਨ੍ਹਾਂ ਨੇ ਆਪਣੇ ਫੇਸਬੁੱਕ ਦੇ ਜ਼ਰੀਏ ਲੋਕ ਇਨਸਾਫ਼ ਪਾਰਟੀ ਦੇ ਮੁੱਖੀ ਤੇ ਵਿਧਾਇਕ ਸਿਮਰਜੀਤ ਸਿੰਘ ਬੈਂਸ ਦੇ ਖਿਲਾਫ਼ ‘ਪੋਸਟ ਬੰਬ’ ਸੁੱਟਿਆ ਹੈ। ਉਨ੍ਹਾਂ ਨੇ ਫੇਸਬੁੱਕ ਜ਼ਰੀਏ ਵਿਵਾਦਿਤ ਪੋਸਟ ਪਾ ਕੇ ਵਿਧਾਇਕ ਬੈਂਸ ਦੇ ਖਿਲਾਫ਼ ਕਈ ਦੋਸ਼ ਲਾਏ 

ਕੇਂਦਰ ਦੀਆਂ ਨੀਤੀਆਂ ਖ਼ਿਲਾਫ਼ ਵਰ੍ਹੇ ਕਾਂਗਰਸੀ

Posted On September - 17 - 2019 Comments Off on ਕੇਂਦਰ ਦੀਆਂ ਨੀਤੀਆਂ ਖ਼ਿਲਾਫ਼ ਵਰ੍ਹੇ ਕਾਂਗਰਸੀ
ਗਗਨਦੀਪ ਅਰੋੜਾ ਲੁਧਿਆਣਾ, 16 ਸਤੰਬਰ ਜਨਤਾ, ਮੁਲਾਜ਼ਮ, ਵਪਾਰ ਅਤੇ ਉਦਯੋਗ ਵਿਰੋਧੀ ਨੀਤੀਆਂ ਖ਼ਿਲਾਫ਼ ਅੱਜ ਪੰਜਾਬ ਕਾਂਗਰਸ ਸੇਵਾ ਦਲ ਦੇ ਵਰਕਰਾਂ ਨੇ ਕੇਂਦਰ ਦੀ ਮੋਦੀ ਸਰਕਾਰ ਦਾ ਪੁਤਲਾ ਸਾੜ ਕੇ ਰੋਸ ਮੁਜ਼ਾਹਰਾ ਕੀਤਾ। ਇਸ ਰੋਸ ਮੁਜ਼ਾਹਰੇ ਦੀ ਪ੍ਰਧਾਨਗੀ ਪੰਜਾਬ ਕਾਂਗਰਸ ਸੇਵਾ ਦਲ ਦੇ ਪ੍ਰਧਾਨ ਨਿਰਮਲ ਕੈੜਾ ਨੇ ਕੀਤੀ। ਕਾਂਗਰਸ ਸੇਵਾ ਦਲ ਦੇ ਵਰਕਰ ਰੋਸ ਮਾਰਚ ਕੱਢਦੇ ਹੋਏ ਡੀਸੀ ਦਫ਼ਤਰ ਤੱਕ ਪੁੱਜੇ, ਜਿੱਥੇ ਉਨ੍ਹਾਂ ਨੇ ਮੋਦੀ ਸਰਕਾਰ ਦੀਆਂ ਲੋਕ ਵਿਰੋਧੀ ਨੀਤੀਆਂ ਦੇ ਖ਼ਿਲਾਫ਼ ਇੱਕ 

ਲੁਟੇਰਾ ਅੱਠ ਮੋਬਾਈਲਾਂ ਸਣੇ ਕਾਬੂ

Posted On September - 17 - 2019 Comments Off on ਲੁਟੇਰਾ ਅੱਠ ਮੋਬਾਈਲਾਂ ਸਣੇ ਕਾਬੂ
ਟ੍ਰਿਬਿਊਨ ਨਿਊਜ਼ ਸਰਵਿਸ ਲੁਧਿਆਣਾ, 16 ਸਤੰਬਰ ਨਸ਼ੇ ਦੀ ਹਾਲਤ ’ਚ ਮੋਟਰਸਾਈਕਲ ’ਤੇ ਸਵਾਰ ਹੋ ਕੇ ਰਾਹਗੀਰਾਂ ਤੋਂ ਮੋਬਾਈਲ ਫੋਨ ਲੁੱਟ ਦੀ ਵਾਰਦਾਤਾਂ ਨੂੰ ਅੰਜਾਮ ਦੇਣ ਵਾਲੇ ਇੱਕ ਮੁਲਜ਼ਮ ਨੂੰ ਥਾਣਾ ਬਸਤੀ ਜੋਧੇਵਾਲ ਦੀ ਪੁਲੀਸ ਨੇ ਗ੍ਰਿਫ਼ਤਾਰ ਕੀਤਾ ਹੈ। ਮੁਲਜ਼ਮ ਨਸ਼ਾ ਪੂਰਤੀ ਦੇ ਲਈ ਹੀ ਰਾਹਗੀਰਾਂ ਤੋਂ ਮੋਬਾਈਲ ਲੁੱਟਣ ਦੀ ਵਾਰਦਾਤ ਨੂੰ ਅੰਜਾਮ ਦਿੰਦੇ ਸਨ। ਮੁਲਜ਼ਮ ਨੂੰ ਪੁਲੀਸ ਨੇ ਉਸ ਸਮੇਂ ਗ੍ਰਿਫ਼ਤਾਰ ਕੀਤਾ, ਜਦੋਂ ਉਹ ਲੋਕਾਂ ਤੋਂ ਲੁੱਟੇ ਹੋਏ ਵੱਖ-ਵੱਖ ਕੰਪਨੀਆਂ ਦੇ ਮੋਬਾਈਲ 

ਕੁਲਜੀਤ ਗੁੰਮਸ਼ੁਦਗੀ ਮਾਮਲਾ: ਫ਼ੌਜੀ ਪਤੀ ਤਿੰਨ ਦਿਨ ਦੇ ਰਿਮਾਂਡ ’ਤੇ

Posted On September - 17 - 2019 Comments Off on ਕੁਲਜੀਤ ਗੁੰਮਸ਼ੁਦਗੀ ਮਾਮਲਾ: ਫ਼ੌਜੀ ਪਤੀ ਤਿੰਨ ਦਿਨ ਦੇ ਰਿਮਾਂਡ ’ਤੇ
ਸੰਤੋਖ ਗਿੱਲ ਗੁਰੂਸਰ ਸੁਧਾਰ, 16 ਸਤੰਬਰ ਪਿਛਲੇ ਕਈ ਦਿਨਾਂ ਤੋਂ ਸੁਧਾਰ ਪੁਲੀਸ ਨੂੰ ਘੁੰਮਣ-ਘੇਰੀਆਂ ਵਿਚ ਪਾਈ ਫਿਰ ਰਹੇ ਛਪਾਰ ਵਾਸੀ ਗੁਰਚਰਨ ਸਿੰਘ ਫ਼ੌਜੀ ਨੂੰ ਆਖ਼ਰ ਪੁਲੀਸ ਨੇ ਉਸ ਦੀ ਪਤਨੀ ਕੁਲਜੀਤ ਕੌਰ ਦੇ ਕਤਲ ਅਤੇ ਲਾਸ਼ ਖ਼ੁਰਦ-ਬੁਰਦ ਕਰਨ ਦੇ ਦੋਸ਼ ਹੇਠ ਗ੍ਰਿਫ਼ਤਾਰ ਕਰ ਲਿਆ ਹੈ। ਮੁਲਜ਼ਮ ਦੇ ਇਕਬਾਲੀਆ ਬਿਆਨ ਤੋਂ ਬਾਅਦ ਅੱਜ ਪੁਲੀਸ ਵੱਲੋਂ ਉਸ ਨੂੰ ਜਗਰਾਉਂ ਸਥਿਤ ਜੁਡੀਸ਼ੀਅਲ ਮੈਜਿਸਟ੍ਰੇਟ ਦੀ ਅਦਾਲਤ ਵਿਚ ਪੇਸ਼ ਕਰ ਕੇ ਤਿੰਨ ਦਿਨ ਦਾ ਹੋਰ ਰਿਮਾਂਡ ਹਾਸਲ ਕੀਤਾ ਗਿਆ ਹੈ। ਥਾਣਾ 

ਫ਼ੌਜੀ ਡਿਊਟੀ ਦਾ ਪੋਸਟਰ ਲੱਗੇ ਕੈਂਟਰ ’ਚੋਂ 250 ਪੇਟੀਆਂ ਸ਼ਰਾਬ ਬਰਾਮਦ

Posted On September - 17 - 2019 Comments Off on ਫ਼ੌਜੀ ਡਿਊਟੀ ਦਾ ਪੋਸਟਰ ਲੱਗੇ ਕੈਂਟਰ ’ਚੋਂ 250 ਪੇਟੀਆਂ ਸ਼ਰਾਬ ਬਰਾਮਦ
ਧਰਮਿੰਦਰ ਸਿੰਘ ਵਿੱਕੀ/ਡੀ.ਪੀ.ਐੱਸ. ਬੱਤਰਾ ਖੰਨਾ/ਸਮਰਾਲਾ, 16 ਸਤੰਬਰ ਸ਼ਰਾਬ ਤਸਕਰਾਂ ਨੇ ਹੁਣ ਦੇਸ਼ ਦੀ ਰੱਖਿਆ ਨੂੰ ਵੀ ਦਾਅ ’ਤੇ ਲਾ ਕੇ ਵਾਹਨਾਂ ’ਤੇ ‘ਆਨ ਆਰਮੀ ਡਿਊਟੀ’ ਪੋਸਟਰ ਦਾ ਸਹਾਰਾ ਲੈਂਦੇ ਹੋਏ ਸੂਬੇ ਅੰਦਰ ਸ਼ਰਾਬ ਦੀ ਤਸਕਰੀ ਕਰਨੀ ਸ਼ੁਰੂ ਕਰ ਦਿੱਤੀ ਹੈ। ਅਜਿਹੇ ਇੱਕ ਗਿਰੋਹ ਦੇ ਤਸਕਰ ਨੂੰ ਪੁਲੀਸ ਜ਼ਿਲ੍ਹਾ ਖੰਨਾ ਅਧੀਨ ਪੈਂਦੀ ਬਰਧਾਲਾਂ ਚੌਕੀ ਪੁਲੀਸ ਨੇ ਗ੍ਰਿਫਤਾਰ ਕੀਤਾ, ਜੋ ਨਾਜਾਇਜ਼ ਸ਼ਰਾਬ ਨਾਲ ਭਰਿਆ ਕੈਂਟਰ ਲੈ ਕੇ ਚੰਡੀਗੜ੍ਹ ਤੋਂ ਖੰਨਾ ਵੱਲ ਆ ਰਿਹਾ ਸੀ। ਕੈਂਟਰ 

ਲਾਵਾਰਿਸ ਪਸ਼ੂਆਂ ਤੋਂ ਪ੍ਰੇਸ਼ਾਨ ਲੋਕਾਂ ਵੱਲੋਂ ਭੁੱਖ ਹੜਤਾਲ

Posted On September - 17 - 2019 Comments Off on ਲਾਵਾਰਿਸ ਪਸ਼ੂਆਂ ਤੋਂ ਪ੍ਰੇਸ਼ਾਨ ਲੋਕਾਂ ਵੱਲੋਂ ਭੁੱਖ ਹੜਤਾਲ
ਚਰਨਜੀਤ ਸਿੰਘ ਢਿੱਲੋਂ ਜਗਰਾਉਂ, 16 ਸਤੰਬਰ ਲਾਵਾਰਿਸ ਪਸ਼ੂਆਂ ਤੋਂ ਮੁਕਤੀ ਪਾਉਣ ਲਈ ਜਨਤਕ ਜਥੇਬੰਦੀਆਂ ਦੇ ਸਾਂਝੇ ਮੋਰਚੇ ਵੱਲੋਂ ਇੱਥੇ ਨਗਰ ਕੌਂਸਲ ਦਫਤਰ ਦੇ ਅੱਗੇ ਅੱਜ ਭੁੱਖ ਹੜਤਾਲ ਸ਼ੁਰੂ ਕੀਤੀ ਗਈ। ਭੁੱਖ ਹੜਤਾਲ ’ਤੇ ਮਾਸਟਰ ਧਰਮ ਸਿੰਘ ਸੂਜਾਪੁਰ ਜ਼ਿਲ੍ਹਾ ਪ੍ਰਧਾਨ ਡੀਟੀਐੱਫ, ਮਾਸਟਰ ਸੁਖਦੇਵ ਹਠੂਰ, ਮਾਸਟਰ ਭੀਮ ਸੈਨ, ਅਮਰਜੀਤ ਪ੍ਰਦੇਸੀ ਅਤੇ ਮਲਕੀਤ ਸਿੰਘ ਨੂੰ ਹਾਰ ਪਾ ਕੇ ਬਿਠਾਉਣ ਤੋਂ ਪਹਿਲਾਂ ਇਨਕਲਾਬੀ ਕੇਂਦਰ ਪੰਜਾਬ ਦੇ ਕੰਵਲਜੀਤ ਖੰਨਾ ਨੇ ਸੰਬੋਧਨ ਕਰਦਿਆਂ 

ਪੰਜ ਦਹਾਕਿਆਂ ਮਗਰੋਂ ਇਕੱਠੇ ਹੋਏ ’65 ਦੀ ਜੰਗ ਦੇ ਯੋਧੇ

Posted On September - 17 - 2019 Comments Off on ਪੰਜ ਦਹਾਕਿਆਂ ਮਗਰੋਂ ਇਕੱਠੇ ਹੋਏ ’65 ਦੀ ਜੰਗ ਦੇ ਯੋਧੇ
ਡੀ.ਪੀ.ਐੱਸ. ਬੱਤਰਾ ਸਮਰਾਲਾ, 16 ਸਤੰਬਰ 1965 ਵਿੱਚ ਪਾਕਿਸਤਾਨ ਦੀ ਧਰਤੀ ’ਤੇ ਜਾ ਕੇ ਦੁਸ਼ਮਣ ਦੇ 66 ਟੈਂਕਾਂ ਨੂੰ ਨਸ਼ਟ ਕਰਕੇ ਫ਼ਿਲੌਰਾ ਦੀ ਲੜਾਈ ਜਿੱਤਣ ਵਾਲੀ ਦੇਸ਼ ਦੀ ਪਹਿਲੀ ਆਰਮਰਡ ਰੈਜੀਮੈਂਟ ਸਿੱਖ ਸਕੁਆਡਰਨ ਨੇ ਇਸ ਲੜਾਈ ਦੀ 54ਵੀਂ ਵ੍ਹਰੇਗੰਢ ਮਨਾਉਂਦੇ ਹੋਏ ਸਮਰਾਲਾ ਵਿੱਚ ਇੱਕ ਸਮਾਗਮ ਰੱਖਿਆ। ਇਸ ਸਮਾਗਮ ਵਿੱਚ 1965 ਦੀ ਇਸ ਲੜਾਈ ਨੂੰ ਲੜਨ ਵਾਲ਼ੇ 70 ਦੇ ਕਰੀਬ ਯੋਧੇ ਸ਼ਾਮਲ ਹੋਏ ਅਤੇ ਉਨ੍ਹਾਂ ਨੇ ਉਸ ਵੇਲੇ ਦੇ ਯਾਦਗਾਰੀ ਪਲਾਂ ਤੋਂ ਇਲਾਵਾ ਲੜਾਈ ਦੇ ਆਪਣੇ ਤਜਰਬਿਆਂ ਨੂੰ ਬਹੁਤ ਹੀ 

ਵੱਖ-ਵੱਖ ਵਿਦਿਅਕ ਅਦਾਰਿਆਂ ’ਚ ਹਿੰਦੀ ਦਿਵਸ ਮੌਕੇ ਸਮਾਗਮ

Posted On September - 16 - 2019 Comments Off on ਵੱਖ-ਵੱਖ ਵਿਦਿਅਕ ਅਦਾਰਿਆਂ ’ਚ ਹਿੰਦੀ ਦਿਵਸ ਮੌਕੇ ਸਮਾਗਮ
ਖੇਤਰੀ ਪ੍ਰਤੀਨਿਧ ਲੁਧਿਆਣਾ, 15 ਸਤੰਬਰ ਸ਼ਹਿਰ ਦੀਆਂ ਵੱਖ-ਵੱਖ ਸਿੱਖਿਆ ਸੰਸਥਾਵਾਂ ਵਿੱਚ ਹਿੰਦੀ ਦਿਵਸ ਮੌਕੇ ਸਮਾਗਮ ਕਰਵਾਏ ਗਏ। ਕਈ ਸੰਸਥਾਵਾਂ ਵਿੱਚ ਇੰਟਰ-ਕਲਾਸ ਮੁਕਾਬਲੇ ਕਰਵਾਉਣ ਤੋਂ ਇਲਾਵਾ ਹਿੰਦੀ ਭਾਸ਼ਾ ਪਾਸਾਰ ਅਤੇ ਪ੍ਰਸਾਰ ’ਤੇ ਖੁੱਲ੍ਹ ਕੇ ਗੱਲਾਂ ਕੀਤੀਆਂ ਗਈਆਂ। ਇਸ ਸਬੰਧੀ ਸਪਰਿੰਗ ਡੇਲ ਸਕੂਲ ’ਚ ਪ੍ਰਬੰਧਕੀ ਡਾਇਰੈਕਟਰ ਅਵੀਨਾਸ਼ ਕੌਰ ਵਾਲੀਆ, ਡਾਇਰੈਕਟਰ ਮਨਦੀਪ ਸਿੰਘ, ਕਮਲਪ੍ਰੀਤ ਕੌਰ ਅਤੇ ਪ੍ਰਿੰਸੀਪਲ ਅਨਿਲ ਸ਼ਰਮਾ ਦੀ ਅਗਵਾਈ ’ਚ ਵਿਦਿਆਰਥੀਆਂ ਨੇ ਹਿੰਦੀ 
Available on Android app iOS app
Powered by : Mediology Software Pvt Ltd.