ਸ਼ੈਲਰ ਮਾਲਕਾਂ ਵੱਲੋਂ ਜੀਰੀ ਸਟੋਰ ਕਰਨ ਤੋਂ ਇਨਕਾਰ !    ਮਾਮਲਾ ਕਰਨਲ ਜ਼ਾਹਿਰ ਦੀ ਗੁੰਮਸ਼ੁਦਗੀ ਦਾ... !    ਲੋਕਾਂ ’ਤੇ ਹਾਵੀ ਹੋ ਰਿਹਾ ਤੰਤਰ !    ਇਹ ਆਕਾਸ਼ਵਾਣੀ ਹੈ, ਤੁਹਾਨੂੰ ਗਰਮੀ ਕਿਉਂ ਚੜ੍ਹੀ ਹੋਈ ਹੈ? !    ਸੁੰਨਾ ਹੋਇਆ ਬਾਬਲ ਦਾ ਵਿਹੜਾ, ਬੂਹਿਆਂ ਨੂੰ ਜਿੰਦਰੇ ਵੱਜੇ !    ਤਿੰਨ ਮਾਓਵਾਦੀ ਹਲਾਕ !    ਪਾਕਿ ’ਚ ਹਾਦਸਾ, 26 ਹਲਾਕ !    ਜ਼ੀਰਕਪੁਰ ਦੀਆਂ ਸੜਕਾਂ ਹੋਈਆਂ ਜਾਮ !    ਹਰਿਆਣਾ ਵਾਤਾਵਰਨ ਸੁਰੱਖਿਆ ਫਾਊਂਡੇਸ਼ਨ ਕਾਇਮ !    ਮੁੰਬਈ ਦੀਆਂ ਸੰਗਤਾਂ ਨੇ ਕੌਮਾਂਤਰੀ ਨਗਰ ਕੀਰਤਨ ਦੇ ਦਰਸ਼ਨ ਕੀਤੇ !    

ਲੁਧਿਆਣਾ › ›

Featured Posts
ਪੀਏਯੂ ਕਿਸਾਨ ਮੇਲੇ ’ਚ ਤਰਕਸ਼ੀਲ ਸਟਾਲ ਖਿੱਚ ਦਾ ਕੇਂਦਰ

ਪੀਏਯੂ ਕਿਸਾਨ ਮੇਲੇ ’ਚ ਤਰਕਸ਼ੀਲ ਸਟਾਲ ਖਿੱਚ ਦਾ ਕੇਂਦਰ

ਖੇਤਰੀ ਪ੍ਰਤੀਨਿਧ ਲੁਧਿਆਣਾ, 22 ਸਤੰਬਰ ਦੋ ਰੋਜ਼ਾ ਪੀਏਯੂ ਕਿਸਾਨ ਮੇਲੇ ਦੇ ਅੱਜ ਦੂਜੇ ਦਿਨ ਵੀ ਤਰਕਸ਼ੀਲ ਸੁਸਾਇਟੀ ਦੀ ਸਟਾਲ ’ਤੇ ਲੋਕਾਂ ਦੀ ਭੀੜ ਦੇਖਣ ਨੂੰ ਮਿਲੀ। ਇਸ ਦੌਰਾਨ ਤਰਕਸ਼ੀਲ ਸਟੇਜ ਤੋਂ ਆਗੂਆਂ ਨੇ ਜਿੱਥੇ ਵਿਗਿਆਨਕ ਜਾਦੂਈ ਕਰਿਸ਼ਮਿਆਂ ਰਾਹੀਂ ਕਰਾਮਾਤੀ ਬਾਬਿਆਂ, ਤਾਂਤਰਿਕਾਂ ਅਤੇ ਜੋਤਸ਼ੀਆਂ ਆਦਿ ਵੱਲੋਂ ਲੋਕਾਂ ਨੂੰ ਠੱਗਣ ਦੇ ਢੰਗਾਂ ਬਾਰੇ ...

Read More

ਖੰਨਾ-ਸਮਰਾਲਾ ਸੜਕ ਦੀ ਹਾਲਤ ਖ਼ਸਤਾ ਹੋਣ ਕਾਰਨ ਲੋਕ ਪ੍ਰੇਸ਼ਾਨ

ਖੰਨਾ-ਸਮਰਾਲਾ ਸੜਕ ਦੀ ਹਾਲਤ ਖ਼ਸਤਾ ਹੋਣ ਕਾਰਨ ਲੋਕ ਪ੍ਰੇਸ਼ਾਨ

ਡੀਪੀਐੱਸ ਬੱਤਰਾ ਸਮਰਾਲਾ, 22 ਸਤੰਬਰ ਖੰਨਾ-ਸਮਰਾਲਾ ਸੜਕ ਹਾਲਤ ਖ਼ਸਤਾ ਹੋਣ ਕਰ ਕੇ ਇਸ ਸੜਕ ਤੋਂ ਲੰਘਣ ਵਾਲੇ ਰਾਹਗੀਰ ਖੱਜਲ-ਖੁਆਰ ਹੋ ਰਹੇ ਹਨ। ਕਰੀਬ 16 ਕਿਲੋਮੀਟਰ ਲੰਬੀ ਇਸ ਸੜਕ ਦੀ ਮੁਰੰਮਤ ਕਰੀਬ 6 ਸਾਲ ਪਹਿਲਾਂ ਕਰਵਾਈ ਗਈ ਸੀ। ਇਸ ਅਰਸੇ ਦੌਰਾਨ ਮਹਿਕਮੇ ਵੱਲੋਂ ਲਗਾਏ ਗਏ ਪੈਚ ਵਰਕ ਦੇ ਪਰਖਚੇ ਤੱਕ ਉੱਡ ਚੁੱਕੇ ...

Read More

ਸੂਬਾ ਪੱਧਰੀ ਮੁਕਾਬਲੇ ’ਚ ਸਪਰਿੰਗ ਡੇਲ ਸਕੂਲ ਜੇਤੂ

ਸੂਬਾ ਪੱਧਰੀ ਮੁਕਾਬਲੇ ’ਚ ਸਪਰਿੰਗ ਡੇਲ ਸਕੂਲ ਜੇਤੂ

ਖੇਤਰੀ ਪ੍ਰਤੀਨਿਧ ਲੁਧਿਆਣਾ, 22 ਸਤੰਬਰ ਸਪਰਿੰਗ ਡੇਲ ਪਬਲਿਕ ਸਕੂਲ ਦੀਆਂ ਅੰਡਰ-14 ਤਾਈਕਵਾਂਡੋ ਖਿਡਾਰਨਾਂ ਯਤਿਕਾ ਅਤੇ ਅੰਕਿਤਾ ਨੇ ਪੰਜਾਬ ਸਕੂਲ ਵੱਲੋਂ ਕਰਵਾਈਆਂ ਸੂਬਾ ਪੱਧਰੀ ਖੇਡਾਂ ’ਚ ਤਾਈਕਵਾਂਡੋ ਵਿੱਚੋਂ ਸੋਨੇ ਦਾ ਤਗਮਾ ਪ੍ਰਾਪਤ ਕੀਤਾ ਹੈ। ਇਹ ਮੁਕਾਬਲੇ ਮੋਗਾ ਵਿਚ ਹੋਏ। ਇਸ ਜਿੱਤ ਤੋਂ ਬਾਅਦ ਹੁਣ ਇਹ ਦੋਵੇਂ ਖਿਡਾਰਨਾਂ ਆਗਰਾ ਵਿਚ ਹੋਣ ਵਾਲੇ ਕੌਮੀ ਪੱਧਰ ...

Read More

ਚੋਰੀ ਦੇ 25 ਮੋਬਾਈਲਾਂ ਅਤੇ ਦੋ ਮੋਟਰਸਾਈਕਲਾਂ ਸਣੇ ਤਿੰਨ ਕਾਬੂ

ਚੋਰੀ ਦੇ 25 ਮੋਬਾਈਲਾਂ ਅਤੇ ਦੋ ਮੋਟਰਸਾਈਕਲਾਂ ਸਣੇ ਤਿੰਨ ਕਾਬੂ

ਨਿੱਜੀ ਪੱਤਰ ਪ੍ਰੇਰਕ ਲੁਧਿਆਣਾ, 22 ਸਤੰਬਰ ਕ੍ਰਾਈਮ ਬ੍ਰਾਂਚ ਲੁਧਿਆਣਾ ਦੀ ਪੁਲੀਸ ਨੇ ਲੁਟੇੇਰਾ ਗਰੋਹ ਦੇ ਤਿੰਨ ਨੌਜਵਾਨਾਂ ਨੂੰ ਕਾਬੂ ਕਰ ਕੇ ਉਨ੍ਹਾਂ ਦੇ ਕਬਜ਼ੇ ਵਿਚੋਂ ਲੁੱਟੇ ਹੋਏ 25 ਮੋਬਾਈਲ ਅਤੇ 2 ਮੋਟਰਸਾਈਕਲ ਬਰਾਮਦ ਕੀਤੇ ਹਨ। ਕ੍ਰਾਈਮ ਬ੍ਰਾਂਚ ਦੀ ਪੁਲੀਸ ਨੇ ਗੁਰੂ ਵਿਹਾਰ ਰੋਡ, ਰਾਹੋਂ ਰੋਡ ’ਤੇ ਲਗਾਏ ਨਾਕੇ ਦੌਰਾਨ ਇਨ੍ਹਾਂ ਨੂੰ ਕਾਬੂ ...

Read More

ਸਾਢੇ ਚਾਰ ਸੌ ਗ੍ਰਾਮ ਹੈਰੋਇਨ ਸਣੇ ਦੋ ਕਾਬੂ

ਸਾਢੇ ਚਾਰ ਸੌ ਗ੍ਰਾਮ ਹੈਰੋਇਨ ਸਣੇ ਦੋ ਕਾਬੂ

ਗੁਰਿੰਦਰ ਸਿੰਘ ਲੁਧਿਆਣਾ, 22 ਸਤੰਬਰ ਐੱਸਟੀਐੱਫ਼ ਨੇ ਤਿੰਨ ਨੌਜਵਾਨਾਂ ਨੂੰ 460 ਗ੍ਰਾਮ ਹੈਰੋਇਨ ਸਣੇ ਕਾਬੂ ਕੀਤਾ ਹੈ। ਐੱਸਟੀਐੱਫ ਦੇ ਜ਼ਿਲ੍ਹਾ ਇੰਚਾਰਜ ਇੰਸਪੈਕਟਰ ਹਰਬੰਸ ਸਿੰਘ ਨੇ ਫਿਰੋਜ਼ ਗਾਂਧੀ ਮਾਰਕੀਟ ਨੇੜੇ ਇਨ੍ਹਾਂ ਨੌਜਵਾਨਾਂ ਨੂੰ ਉਸ ਵੇਲੇ ਕਾਬੂ ਕੀਤਾ ਜਦੋਂ ਉਹ ਹੈਰੋਇਨ ਦੀ ਸਪਲਾਈ ਕਰਨ ਜਾ ਰਹੇ ਸਨ। ਨੌਜਵਾਨਾਂ ਦੀ ਪਛਾਣ ਵਿਸ਼ਾਲ (39) ਤੇ ਮਨਪ੍ਰੀਤ ...

Read More

15 ਤੋਲੇ ਸੋਨੇ ਦੇ ਗਹਿਣੇ ਤੇ ਢਾਈ ਲੱਖ ਰੁਪਏ ਚੋਰੀ

15 ਤੋਲੇ ਸੋਨੇ ਦੇ ਗਹਿਣੇ ਤੇ ਢਾਈ ਲੱਖ ਰੁਪਏ ਚੋਰੀ

ਰਾਮ ਗੋਪਾਲ ਰਾਏਕੋਟੀ ਰਾਏਕੋਟ, 22 ਸਤੰਬਰ ਚੋਰਾਂ ਨੇ ਅੱਜ ਸ਼ਾਮ ਸ਼ਹਿਰ ਦੀ ਨਵੀਂ ਈਦਗਾਹ ਦੇ ਨੇੜੇ ਸਥਿੱਤ ਘਰ ਨੂੰ ਨਿਸ਼ਾਨਾ ਬਣਾਉਂਦੇ ਹੋਏ ਘਰ ਵਿੱਚ ਪਏ ਲੱਖਾਂ ਦੇ ਗਹਿਣੇ ਤੇ ਨਗਦੀ ਚੋਰੀ ਕਰ ਲਈ। ਘਟਨਾ ਦੀ ਜਾਣਕਾਰੀ ਦਿੰਦੇ ਹੋਏ ਘਰ ਦੇ ਮਾਲਕ ਮੁਹੰਮਦ ਅਨਵਰ ਨੇ ਦੱਸਿਆ ਕਿ ਉਹ ਅੱਜ ਦੁਪਹਿਰ ਬਾਅਦ ਘਰ ਨੂੰ ਜਿੰਦਰਾ ...

Read More

ਪੰਜਾਬੀ ਦਾ ਦਿੱਤਾ ਖਾਣ ਵਾਲੇ ਹੁਣ ਜ਼ਹਿਰ ਉਗਲਣ ਲੱਗੇ: ਧਰੇਨਵਰ

ਪੰਜਾਬੀ ਦਾ ਦਿੱਤਾ ਖਾਣ ਵਾਲੇ ਹੁਣ ਜ਼ਹਿਰ ਉਗਲਣ ਲੱਗੇ: ਧਰੇਨਵਰ

ਚਰਨਜੀਤ ਸਿੰਘ ਢਿੱਲੋਂ ਜਗਰਾਉਂ, 22 ਸਤੰਬਰ ਪੱਤਰਕਾਰੀ ਖੇਤਰ ’ਚ ਲੰਬਾ ਸਮਾਂ ਕੰਮ ਕਰਨ ਵਾਲੇ ਪੱਤਰਕਾਰ ਬਲਵਿੰਦਰ ਗਰੇਵਾਲ ਦੀ ਯਾਦ ਵਿਚ ਬਣੇ ‘ਬਲਵਿੰਦਰ ਯਾਦਗਾਰੀ ਟਰੱਸਟ’ ਵੱਲੋਂ ਮਾਂ-ਬੋਲੀ ਨੂੰ ਸਮਰਪਿਤ ਜੀਐੱਚ ਅਕੈਡਮੀ ’ਚ ਸਾਲਾਨਾ ਸਮਾਗਮ ਤੇ ਸਨਮਾਨ ਸਮਾਰੋਹ ਕਰਵਾਇਆ ਗਿਆ। ਸਮਾਗਮ ’ਚ ਮਾਂ-ਬੋਲੀ ਨੂੰ ਪਿਆਰ ਕਰਨ ਕਰਨ ਵਾਲੀਆਂ ਦਰਜਨ ਦੇ ਕਰੀਬ ਸ਼ਖ਼ਸੀਅਤਾਂ ਦਾ ...

Read More


ਕੋਲਕਾਤਾ ’ਚ ਸ਼੍ਰੋਮਣੀ ਕਮੇਟੀ ਗੁਰਮਤਿ ਵਿਦਿਆਲਾ ਖੋਲ੍ਹੇਗੀ

Posted On September - 20 - 2019 Comments Off on ਕੋਲਕਾਤਾ ’ਚ ਸ਼੍ਰੋਮਣੀ ਕਮੇਟੀ ਗੁਰਮਤਿ ਵਿਦਿਆਲਾ ਖੋਲ੍ਹੇਗੀ
ਗੁਰਿੰਦਰ ਸਿੰਘ ਲੁਧਿਆਣਾ, 19 ਸਤੰਬਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਧਰਮ ਪ੍ਰਚਾਰ ਕਮੇਟੀ ਵੱਲੋਂ ਕੋਲਕਾਤਾ ਵਿੱਚ ਗੁਰਮਤਿ ਵਿਦਿਆਲਾ ਖੋਲ੍ਹਣ ਤੇ ਆਂਧਰਾ ਪ੍ਰਦੇਸ਼ ਦੇ ਵਿਜੇਵਾੜਾ ’ਚ ਸ਼ਿਕਲੀਗਰ ਸਿੱਖ ਬੱਚਿਆਂ ਦੀ ਪੜ੍ਹਾਈ ਲਈ ਫੀਸ ਅਦਾ ਕਰਨ ਦਾ ਫ਼ੈਸਲਾ ਕੀਤਾ ਗਿਆ। ਅੱਜ ਗੁਰੂ ਨਾਨਕ ਦੇਵ ਇੰਜਨੀਅਰਿੰਗ ਕਾਲਜ ’ਚ ਭਾਈ ਗੋਬਿੰਦ ਸਿੰਘ ਲੌਂਗੋਵਾਲ ਦੀ ਅਗਵਾਈ ’ਚ ਹੋਈ ਮੀਟਿੰਗ ਦੇ ਫ਼ੈਸਲਿਆਂ ਬਾਰੇ ਭਾਈ ਲੌਂਗੋਵਾਲ ਨੇ ਦੱਸਿਆ ਕਿ ਗੁਰੂ ਨਾਨਕ ਦੇਵ ਜੀ ਦੇ 550 ਸਾਲਾ 

ਤਹਿਸੀਲ ਪਾਇਲ ਵਿੱਚ ਬੀਐੱਸਐੱਨਐੱਲ ਦਾ ਸਿਸਟਮ ਫੇਲ੍ਹ

Posted On September - 20 - 2019 Comments Off on ਤਹਿਸੀਲ ਪਾਇਲ ਵਿੱਚ ਬੀਐੱਸਐੱਨਐੱਲ ਦਾ ਸਿਸਟਮ ਫੇਲ੍ਹ
ਦੇਵਿੰਦਰ ਸਿੰਘ ਜੱਗੀ ਪਾਇਲ, 19 ਸਤੰਬਰ ਇੱਕ ਪਾਸੇ ਭਾਰਤ ਸਰਕਾਰ ਰੌਲਾ ਪਾ ਰਹੀ ਹੈ ਕਿ ਦੇਸ਼ ’ਚ ਦੂਰ ਸੰਚਾਰ ਦੀ ਕ੍ਰਾਤੀ ਲਿਆ ਦਿੱਤੀ ਹੈ ਤੇ ਚੰਦਰਮਾ ਤੱਕ ਜਾਣ ਦੀਆਂ ਗੱਲਾਂ ਹੋ ਰਹੀਆਂ ਹਨ ਪਰ ਦੂਜੇ ਪਾਸੇ ਦੇਸ਼ ਦਾ ਸਭ ਤੋਂ ਅਮੀਰ ਅਦਾਰਾ ਬੀਐੱਸਐੱਨਐੱਲ ਜੋ ਕਦੇ ਦੇਸ਼ ਦੀਆਂ ਸੈਨਾਵਾਂ ਦਾ ਸਾਰਾ ਬਜਟ ਚੁੱਕਦਾ ਸੀ, ਅੱਜ ਸਰਕਾਰ ਦੀ ਮਾੜੀ ਕਾਰਗੁਜ਼ਾਰੀ ਕਰਕੇ ਘਾਟੇ ਵੱਲ ਨੂੰ ਜਾ ਰਿਹਾ ਹੈ। ਪਿੰਡ ਚਾਪੜਾ ਦੇ ਸਵਰਨਜੀਤ ਸਿੰਘ ਤੇ ਗੁਰਦੀਪ ਸਿੰਘ ਕਾਲੀ ਨੇ ਦੱਸਿਆ ਕਿ ਬੀਐੱਸਐੱਨਐੱਲ 

ਰੁਜ਼ਗਾਰ ਮੇਲੇ ਤੋਂ ਨਿਰਾਸ਼ ਪਰਤੇ ਬੇਰੁਜ਼ਗਾਰ: ਰਾਜੂ ਖੰਨਾ

Posted On September - 20 - 2019 Comments Off on ਰੁਜ਼ਗਾਰ ਮੇਲੇ ਤੋਂ ਨਿਰਾਸ਼ ਪਰਤੇ ਬੇਰੁਜ਼ਗਾਰ: ਰਾਜੂ ਖੰਨਾ
ਪੱਤਰ ਪ੍ਰੇਰਕ ਅਮਲੋਹ, 19 ਸਤੰਬਰ ਕਾਂਗਰਸ ਸਰਕਾਰ ਵੱਲੋਂ ਘਰ-ਘਰ ਨੌਕਰੀ ਦੇਣ ਤਹਿਤ ਜੋ ਰੁਜ਼ਗਾਰ ਮੇਲੇ ਲਗਾਏ ਜਾ ਰਹੇ ਹਨ ਉਹ ਬੁਰੀ ਤਰ੍ਹਾਂ ਫ਼ੇਲ੍ਹ ਹੋ ਰਹੇ ਹਨ ਕਿਉਂਕਿ ਇਨ੍ਹਾਂ ਮੇਲਿਆਂ ’ਚ ਸਰਕਾਰੀ ਨੌਕਰੀ ਦੇਣ ਦੀ ਥਾਂ ਕਥਿਤ ਮਿੱਲਾਂ ਤੇ ਦੁਕਾਨਾਂ ’ਤੇ 2-2 ਹਜ਼ਾਰ ਰੁਪਏ ਦੀਆਂ ਨੌਕਰੀਆਂ ਦੀ ਪੇਸ਼ਕਸ਼ ਕਰਕੇ ਨੌਜਵਾਨਾਂ ਦਾ ਸ਼ੋਸ਼ਣ ਕੀਤਾ ਜਾ ਰਿਹਾ ਹੈ। ਇਸ ਗੱਲ ਦਾ ਪ੍ਰਗਟਾਵਾ ਯੂਥ ਅਕਾਲੀ ਦਲ ਦੇ ਪ੍ਰਧਾਨ ਗੁਰਪ੍ਰੀਤ ਸਿੰਘ ਰਾਜੂ ਖੰਨਾ ਨੇ ਅੱਜ ਦੇਸ਼ ਭਗਤ ਯੂਨੀਵਰਸਿਟੀ ਅਮਲੋਹ 

ਮਾਛੀਵਾੜਾ ਮੰਡੀ ’ਚ ਝੋਨੇ ਦੀ ਆਮਦ ਸ਼ੁਰੂ; ਸਫ਼ਾਈ ਤੋਂ ਪ੍ਰਸ਼ਾਸਨ ਬੇਪ੍ਰਵਾਹ

Posted On September - 20 - 2019 Comments Off on ਮਾਛੀਵਾੜਾ ਮੰਡੀ ’ਚ ਝੋਨੇ ਦੀ ਆਮਦ ਸ਼ੁਰੂ; ਸਫ਼ਾਈ ਤੋਂ ਪ੍ਰਸ਼ਾਸਨ ਬੇਪ੍ਰਵਾਹ
ਗੁਰਦੀਪ ਸਿੰਘ ਟੱਕਰ ਮਾਛੀਵਾੜਾ, 19 ਸਤੰਬਰ ਮਾਛੀਵਾੜਾ ਮੰਡੀ ਵਿਚ ਪਿਛਲੇ ਕੁੱਝ ਦਿਨਾਂ ਤੋਂ ਝੋਨੇ ਦੀ ਅਗੇਤੀ ਫਸਲ ਦੀ ਆਮਦ ਸ਼ੁਰੂ ਹੋ ਗਈ ਹੈ ਪਰ ਇਸ ਫਸਲ ਤੋਂ ਹਰ ਸਾਲ ਕਰੋੜਾਂ ਰੁਪਏ ਮਾਰਕਿਟ ਫੀਸ ਵਸੂਲਣ ਵਾਲੀ ਪੰਜਾਬ ਮੰਡੀ ਬੋਰਡ ਵੱਲੋਂ ਕੋਈ ਵੀ ਸਫ਼ਾਈ ਦਾ ਪ੍ਰਬੰਧ ਨਾ ਕੀਤੇ ਜਾਣ ਕਾਰਨ ਬੁਰਾ ਹਾਲ ਦਿਖਾਈ ਦੇ ਰਿਹਾ ਹੈ। ਅੱਜ ਪੱਤਰਕਾਰਾਂ ਵੱਲੋਂ ਜਦੋਂ ਮੰਡੀ ਜਾ ਕੇ ਦੇਖਿਆ ਗਿਆ ਤਾਂ ਇੱਕ ਪਾਸੇ ਸਰਕਾਰ ਸਵੱਛ ਭਾਰਤ ਅਭਿਆਨ ਤਹਿਤ ਲੋਕਾਂ ਨੂੰ ਸੰਦੇਸ਼ ਦੇ ਰਹੀ ਹੈ ਕਿ ਆਪਣਾ 

ਰੁੱਖ ਪੁੱਟ ਕੇ ਬੁੱਤ ਲਗਾਉਣ ਤੋਂ ਵਿਵਾਦ ਛਿੜਿਆ

Posted On September - 20 - 2019 Comments Off on ਰੁੱਖ ਪੁੱਟ ਕੇ ਬੁੱਤ ਲਗਾਉਣ ਤੋਂ ਵਿਵਾਦ ਛਿੜਿਆ
ਦੇਵਿੰਦਰ ਸਿੰਘ ਜੱਗੀ ਪਾਇਲ, 19 ਸਤੰਬਰ ਪੰਜਾਬ ਸਰਕਾਰ ਵੱਲੋਂ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਦਿਹਾੜੇ ’ਤੇ ਹਰ ਪਿੰਡ ਵਿੱਚ 550 ਰੁੱਖ ਲਗਾਏ ਜਾ ਰਹੇ ਹਨ, ਪਰ ਪਿੰਡ ਘੁਡਾਣੀ ਕਲਾਂ ਵਿੱਚ ਪਿੰਡ ਭੱਠਲ ਨੂੰ ਜਾਂਦੇ ਰਾਹ ’ਤੇ ਪੈਂਦੇ ਮੇਨ ਚੌਕ ਵਿੱਚ ਦਰੱਖਤ ਪੁੱਟ ਕੇ ਭਾਈ ਬਚਿੱਤਰ ਸਿੰਘ ਦਾ ਬੁੱਤ ਲਗਾਇਆ ਜਾ ਰਿਹਾ ਹੈ। ਇਸ ਦਾ ਵਿਰੋਧ ਕਰਦਿਆਂ ਠੇਕੇਦਾਰ ਹਰਮਿੰਦਰ ਸਿੰਘ ਛਿੰਦਾ, ਕੁਲਜੀਤ ਸਿੰਘ, ਬਲਾਕ ਸਮਿਤੀ ਮੈਂਬਰ ਗੁਰਮੁਖ ਸਿੰਘ, ਪੰਚ ਸੁਦਰਸ਼ਨ ਸਿੰਘ, ਪੰਚ ਪ੍ਰੀਤਮ ਸਿੰਘ, 

ਟਾਟਾ ਕੰਪਨੀ ਦਾ ਐੱਲਈਡੀ ਲਾਈਟਾਂ ਦਾ ਠੇਕਾ ਰੱਦ

Posted On September - 20 - 2019 Comments Off on ਟਾਟਾ ਕੰਪਨੀ ਦਾ ਐੱਲਈਡੀ ਲਾਈਟਾਂ ਦਾ ਠੇਕਾ ਰੱਦ
ਗਗਨਦੀਪ ਅਰੋੜਾ ਲੁਧਿਆਣਾ, 19 ਸਤੰਬਰ ਸਮਾਰਟ ਸਿਟੀ ਲੁਧਿਆਣਾ ਵਿੱਚ ਪਿਛਲੇ ਸਮੇਂ ਦੌਰਾਨ ਸ਼ਹਿਰ ਵਿੱਚ ਐਲਈਡੀ ਸਟਰੀਟ ਲਾਈਟਾਂ ਲਗਾਉਣ ਦੇ ਕੰਮ ਨੂੰ ਗ੍ਰਹਿਣ ਲੱਗ ਗਿਆ ਹੈ। ਇਸ ਪ੍ਰਾਜੈਕਟ ਦੀ ਗੈਰ-ਤਸੱਲੀਬਖ਼ਸ਼ ਕਾਰਗੁਜ਼ਾਰੀ ਤੋਂ ਤੰਗ ਆ ਕੇ ਲੁਧਿਆਣਾ ਸਮਾਰਟ ਸਿਟੀ ਨੇ ਟਾਟਾ ਕੰਪਨੀ ਦਾ ਠੇਕਾ ਰੱਦ ਕਰਨ ਦਾ ਫੈਸਲਾ ਕਰ ਲਿਆ ਹੈ। ਇਹ ਫੈਸਲਾ ਅੱਜ ਸਥਾਨਕ ਨਗਰ ਨਿਗਮ ਦੇ ਜ਼ੋਨ-ਡੀ ਦਫ਼ਤਰ ਵਿਖੇ ਹੋਈ ਸਰਬ ਪਾਰਟੀ ਮੀਟਿੰਗ ਦੌਰਾਨ ਕੀਤਾ ਗਿਆ। ਇਸ ਮੀਟਿੰਗ ਵਿੱਚ ਨਗਰ ਨਿਗਮ ਦੇ ਮੇਅਰ ਬਲਕਾਰ 

ਧਰਮਸ਼ਾਲਾ ਵਿਚੋਂ ਨੌਜਵਾਨ ਦੀ ਲਾਸ਼ ਮਿਲੀ

Posted On September - 20 - 2019 Comments Off on ਧਰਮਸ਼ਾਲਾ ਵਿਚੋਂ ਨੌਜਵਾਨ ਦੀ ਲਾਸ਼ ਮਿਲੀ
ਸੰਤੋਖ ਗਿੱਲ ਗੁਰੂਸਰ ਸੁਧਾਰ, 19 ਸਤੰਬਰ ਥਾਣਾ ਸੁਧਾਰ ਅਧੀਨ ਪੈਂਦੇ ਪਿੰਡ ਰੱਤੋਵਾਲ ਵਾਸੀ 28 ਸਾਲਾ ਦਲਿਤ ਨੌਜਵਾਨ ਅਵਤਾਰ ਸਿੰਘ ਦੀ ਆਪਣੇ ਘਰ ਦੇ ਸਾਹਮਣੇ ਹੀ ਧਰਮਸ਼ਾਲਾ ਵਿਚ ਸਵੇਰ ਸਾਰ ਲਾਸ਼ ਮਿਲਣ ਕਾਰਨ ਪਿੰਡ ਵਿਚ ਦਹਿਸ਼ਤ ਫੈਲ ਗਈ। ਧਰਮਸ਼ਾਲਾ ਦੇ ਮੁੱਖ ਗੇਟ ਤੋਂ ਹੀ ਪਿੰਡ ਦੀ ਮੈਂਬਰ ਪੰਚਾਇਤ ਸੁਰਿੰਦਰ ਕੌਰ ਦੀ ਨਜ਼ਰ ਪੈਣ ਤੋਂ ਬਾਅਦ ਪਰਿਵਾਰਕ ਮੈਂਬਰ ਤੇ ਪਿੰਡ ਵਾਸੀਆਂ ਦਾ ਭਾਰੀ ਇਕੱਠ ਹੋ ਗਿਆ। ਮੌਕਾ ਵਾਰਦਾਤ ’ਤੇ ਪੁੱਜੇ ਰਾਜਵੀਰ ਸਿੰਘ ਐਸ.ਪੀ (ਜਾਂਚ), ਦਿਲਬਾਗ ਸਿੰਘ ਡੀ.ਐਸ.ਪੀ 

ਖੰਨਾ ਐੱਸਐੱਸਪੀ ਦਫ਼ਤਰ ਅੱਗੇ ਲੁੱਟ; ਦਿਉਰ-ਭਾਬੀ ਜ਼ਖ਼ਮੀ

Posted On September - 20 - 2019 Comments Off on ਖੰਨਾ ਐੱਸਐੱਸਪੀ ਦਫ਼ਤਰ ਅੱਗੇ ਲੁੱਟ; ਦਿਉਰ-ਭਾਬੀ ਜ਼ਖ਼ਮੀ
ਧਰਮਿੰਦਰ ਸਿੰਘ ਵਿੱਕੀ ਖੰਨਾ, 19 ਸਤੰਬਰ ਇਥੋਂ ਦੇ ਐੱਸਐੱਸਪੀ ਦਫ਼ਤਰ ਸਾਮਣੇ ਬੁੱਧਵਾਰ ਦੀ ਰਾਤ ਨੂੰ ਹੋਈ ਲੁੱਟ-ਖੋਹ ਦੀ ਘਟਨਾ ‘ਚ ਜਿੱਥੇ ਮੋਬਾਈਲ ਤੇ ਨਕਦੀ ਖੋਹੀ ਗਈ, ਉਥੇ ਹੀ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰਕੇ ਦਿਉਰ-ਭਾਬੀ ਨੂੰ ਜ਼ਖ਼ਮੀ ਕਰ ਦਿੱਤਾ। ਇਸ ਕਦਰ ਲੁਟੇਰਿਆਂ ਦੇ ਹੌਂਸਲਿਆਂ ਨੇ ਪੁਲੀਸ ਦੀ ਕਾਰਜਸ਼ੈਲੀ ਉਪਰ ਸਵਾਲ ਖੜ੍ਹੇ ਕੀਤੇ ਹਨ। ਘਟਨਾ ਸਬੰਧੀ ਜਾਣਕਾਰੀ ਦਿੰਦੇ ਹੋਏ ਉਮੇਸ਼ ਵਾਸੀ ਕਬਜ਼ਾ ਫੈਕਟਰੀ ਰੋਡ ਖੰਨਾ ਨੇ ਦੱਸਿਆ ਕਿ ਉਹ ਮੋਟਰਸਾਈਕਲ ਉਪਰ ਆਪਣੀ ਪਤਨੀ 

1.69 ਲੱਖ ਦੀ ਜਾਅਲੀ ਕਰੰਸੀ ਸਣੇ ਦੋ ਕਾਬੂ

Posted On September - 20 - 2019 Comments Off on 1.69 ਲੱਖ ਦੀ ਜਾਅਲੀ ਕਰੰਸੀ ਸਣੇ ਦੋ ਕਾਬੂ
ਮੁੱਲਾਂਪੁਰ ਦਾਖਾ: ਥਾਣਾ ਦਾਖਾ ਦੀ ਪੁਲੀਸ ਨੇ ਮੁਖ਼ਬਰ ਦੀ ਇਤਲਾਹ ’ਤੇ ਪਿੰਡ ਰਕਬਾ ਵਿੱਚ ਡੇਰਾ ਸ਼ਹੀਦ ਸਿੰਘ ਵਿੱਚ ਛਾਪੇਮਾਰੀ ਦੌਰਾਨ ਦੋ ਨੌਜਵਾਨਾਂ ਨੂੰ ਜਾਅਲੀ ਕਰੰਸੀ ਅਤੇ ਇਸ ਦੀ ਛਪਾਈ ਲਈ ਵਰਤਿਆ ਜਾਣ ਵਾਲਾ ਸਾਜ਼ੋ ਸਾਮਾਨ ਵੀ ਬਰਾਮਦ ਕੀਤਾ ਹੈ। ਮਿਲੀ ਜਾਣਕਾਰੀ ਅਨੁਸਾਰ ਥਾਣਾ ਮੁਖੀ ਅਜਾਇਬ ਸਿੰਘ ਜਦੋਂ ਆਪਣੀ ਪੁਲੀਸ ਪਾਰਟੀ ਨਾਲ ਪਿੰਡ ਰਕਬਾ ਨੇੜੇ ਮੌਜੂਦ ਸਨ ਤਾਂ ਕਿਸੇ ਖਾਸ ਮੁਖ਼ਬਰ ਦੀ ਇਤਲਾਹ ’ਤੇ ਪਿੰਡ ਰਕਬਾ ਨੇੜੇ ਡੇਰਾ ਸ਼ਹੀਦ ਸਿੰਘ ਵਿੱਚ ਛਾਪਾ ਮਾਰ ਕੇ ਹਰਵਿੰਦਰ ਸਿੰਘ 

17 ਸਾਲਾ ਲੜਕੇ ਵੱਲੋਂ ਫਾਹਾ ਲੈ ਕੇ ਖ਼ੁਦਕੁਸ਼ੀ

Posted On September - 20 - 2019 Comments Off on 17 ਸਾਲਾ ਲੜਕੇ ਵੱਲੋਂ ਫਾਹਾ ਲੈ ਕੇ ਖ਼ੁਦਕੁਸ਼ੀ
ਰਾਮ ਗੋਪਾਲ ਰਾਏਕੋਟੀ ਰਾਏਕੋਟ, 19 ਸਤੰਬਰ ਨੇੜੇਲ ਪਿੰਡ ਬੱਸੀਆਂ ਵਿੱਚ ਅੱਜ ਦੁਪਹਿਰ ਇਕ 17 ਸਾਲਾ ਲੜਕੇ ਵੱਲੋਂ ਫਾਹਾ ਲੈ ਕੇ ਖੁਦਕੁਸ਼ੀ ਕਰ ਲਈ। ਥਾਣਾ ਸਦਰ ਰਾਏਕੋਟ ਵਿੱਚ ਦਰਜ ਕਰਵਾਏ ਬਿਆਨਾਂ ’ਚ ਮ੍ਰਿਤਕ ਦੀ ਮਾਤਾ ਸੁਖਵਿੰਦਰ ਕੌਰ ਨੇ ਦੱਸਿਆ ਕਿ ਉਸ ਦਾ ਲੜਕਾ ਗਗਨਦੀਪ ਸਿੰਘ ਉਰਫ ਗਗਨ (17) ਪੁੱਤਰ ਮੰਗਲ ਸਿੰਘ ਵਾਸੀ ਬੱਸੀਆਂ ਸਵੇਰੇ 7 ਵਜੇ ਦੇ ਕਰੀਬ ਘਰੋਂ ਕੰਮ ’ਤੇ ਚਲਿਆ ਗਿਆ ਪਰ ਦਸ ਵਜੇ ਦੇ ਕਰੀਬ ਵਾਪਸ ਆ ਗਿਆ ਤੇ ਕਿਹਾ ਕਿ ਉਸ ਦੀ ਤਬੀਅਤ ਠੀਕ ਨਹੀਂ ਹੈ ਤੇ ਉਹ ਘਰ ਹੀ ਰਹੇਗਾ। 

ਆਵਾਰਾ ਪਸ਼ੂਆਂ ਤੋਂ ਛੁਟਕਾਰੇ ਲਈ ਲੋਕ ਲਹਿਰ

Posted On September - 20 - 2019 Comments Off on ਆਵਾਰਾ ਪਸ਼ੂਆਂ ਤੋਂ ਛੁਟਕਾਰੇ ਲਈ ਲੋਕ ਲਹਿਰ
ਚਰਨਜੀਤ ਸਿੰਘ ਢਿੱਲੋਂ ਜਗਰਾਉਂ,19 ਸਤੰਬਰ ਅਵਾਰਾ ਪਸ਼ੂਆਂ ਦੇ ਸਤਾਏ ਜਗਰਾਉਂ ਇਲਾਕਾ ਵਾਸੀਆਂ ਵੱਲੋਂ ਸਾਂਝੇ ਤੌਰ ਤੇ ਅਰੰਭਿਆ ਭੁੱਖ-ਹੜਤਾਲ ਦੇ ਰੂਪ’ਚ ਸਘੰਰਸ਼ ਚੌਥੇ ਦਿਨ ’ਚ ਦਾਖਲ ਹੋਣ ਦੇ ਨਾਲ-ਨਾਲ ਲੋਕ ਲਹਿਰ ਦਾ ਰੂਪ ਧਾਰਨ ਕਰ ਗਿਆ ਹੈ। ਮੋਰਚੇ ਵੱਲੋਂ ਅੱਜ ਸ਼ਾਮ ਨੂੰ ਵੱਡਾ ਰੋਸ ਮਾਰਚ ਕਰਨ ਤੇ ਸਰਕਾਰ ਦਾ ਪੁਤਲਾ ਫੂਕਣ ਦਾ ਉਲੀਕਿਆ ਪ੍ਰੋਗਰਾਮ ਜ਼ਿਲਾ ਤੇ ਸਬ-ਡਵੀਜਨ ਪ੍ਰਸ਼ਾਸਨ ਨੂੰ ਫਰਜਾਂ ਦੀ ਪਛਾਣ ਕਰਾਉਣ’ਚ ਸਫਲ ਰਿਹਾ। ਅਧਿਆਪਕ ਆਗੂ ਬਲਰਾਮ ਸਿੰਘ ਢੋਲਣ ਦੀ ਸੜਕ ’ਤੇ 

ਬੀਐੱਲਓ ਅਧਿਆਪਕ ਯੂਨੀਅਨ ਵੱਲੋਂ ਡੀਸੀ ਦਫ਼ਤਰ ਅੱਗੇ ਧਰਨਾ

Posted On September - 20 - 2019 Comments Off on ਬੀਐੱਲਓ ਅਧਿਆਪਕ ਯੂਨੀਅਨ ਵੱਲੋਂ ਡੀਸੀ ਦਫ਼ਤਰ ਅੱਗੇ ਧਰਨਾ
ਸਤਵਿੰਦਰ ਬਸਰਾ ਲੁਧਿਆਣਾ, 19 ਸਤੰਬਰ ਬੀਐਲਓ ਅਧਿਆਪਕ ਯੂਨੀਅਨ ਨੇ ਬੀਐਲਓ ਦੀਆਂ ਡਿਊਟੀਆਂ ਤੋਂ ਫਾਰਗ ਕਰਨ ਦੀ ਮੰਗ ਨੂੰ ਲੈ ਕਿ ਅੱਜ ਡੀਸੀ ਦਫਤਰ ਦੇ ਬਾਹਰ ਜ਼ਿਲ੍ਹਾ ਪੱਧਰੀ ਚੇਤਾਵਨੀ ਧਰਨਾ ਦਿੱਤਾ। ਇਸ ਧਰਨੇ ਨੂੰ ਸੰਬੋਧਨ ਕਰਦਿਆਂ ਬੁਲਾਰਿਆਂ ਨੇ ਜ਼ਿਲ੍ਹਾ ਪ੍ਰਸ਼ਾਸਨ ਨੂੰ ਚੇਤਾਵਨੀ ਦਿੱਤੀ ਕਿ ਅੱਜ ਦਾ ਇਹ ਧਰਨਾ ਸੰਕੇਤਕ ਹੈ। ਜਦੋਂ ਤੱਕ ਅਧਿਆਪਕਾਂ ਨੂੰ ਸਿੱਖਿਆ ਸਕੱਤਰ ਦੇ ਪੱਤਰ ਅਨੁਸਾਰ ਬੀਐਲਓ ਦੀ ਡਿਊਟੀ ਤੋਂ ਫਾਰਗ ਨਹੀਂ ਕੀਤਾ ਜਾਂਦਾ, ਉਦੋਂ ਤੱਕ ਸੰਘਰਸ਼ ਜਾਰੀ ਰੱਖਿਆ 

‘ਗਲਾਡਾ ਅਸਟੇਟ’ ਲਈ ਅਰਜ਼ੀਆਂ ਦੇਣ ਦੀ ਮਿਤੀ ’ਚ ਵਾਧਾ

Posted On September - 20 - 2019 Comments Off on ‘ਗਲਾਡਾ ਅਸਟੇਟ’ ਲਈ ਅਰਜ਼ੀਆਂ ਦੇਣ ਦੀ ਮਿਤੀ ’ਚ ਵਾਧਾ
ਟ੍ਰਿਬਿਊਨ ਨਿਊਜ਼ ਸਰਵਿਸ ਲੁਧਿਆਣਾ, 19 ਸਤੰਬਰ ਸ਼ਹਿਰ ਵਿੱਚ ਕਫਾਇਤੀ ਦਰਾਂ ’ਤੇ ਲੋਕਾਂ ਨੂੰ ਸਸਤਾ ਘਰ ਮੁਹੱਈਆ ਕਰਾਉਣ ਦੇ ਮਕਸਦ ਨਾਲ ਗਲਾਡਾ (ਗਰੇਟਰ ਏਰੀਆ ਡਿਵੈੱਲਪਮੈਂਟ ਅਥਾਰਟੀ) ਵੱਲੋਂ ਪਿੰਡ ਦਾਦ ਵਿੱਚ 9.57 ਏਕੜ ਰਕਬੇ ’ਤੇ ਅਸਟੇਟ ਸਥਾਪਤ ਕੀਤੀ ਜਾ ਰਹੀ ਹੈ, ਜਿਸ ਨੂੰ ‘ਗਲਾਡਾ ਅਸਟੇਟ’ ਦੇ ਨਾਮ ਨਾਲ ਜਾਣਿਆ ਜਾਵੇਗਾ। ਇਹ ਥਾਂ ਸਥਾਨਕ ਪੌਸ਼ ਖੇਤਰਾਂ ਸ਼ਹੀਦ ਭਗਤ ਨਗਰ (ਪੱਖੋਵਾਲ ਸੜਕ), ਭਾਈ ਰਣਧੀਰ ਸਿੰਘ ਨਗਰ ਤੇ ਰਾਜਗੁਰੂ ਨਗਰ ਦੇ ਨਾਲ ਪੈਂਦੇ 64 ਫੁੱਟ ਚੌੜੇ ਸੂਆ ਰੋਡ ’ਤੇ 

ਛਾਉਣੀ ਮੁਹੱਲਾ ਬਣਿਆ ‘ਮੈਦਾਨ-ਏ-ਜੰਗ’

Posted On September - 19 - 2019 Comments Off on ਛਾਉਣੀ ਮੁਹੱਲਾ ਬਣਿਆ ‘ਮੈਦਾਨ-ਏ-ਜੰਗ’
ਗਗਨ ਅਰੋੜਾ ਲੁਧਿਆਣਾ, 18 ਸਤੰਬਰ ਮਾਮੂਲੀ ਗੱਲ ਨੂੰ ਲੈ ਕੇ ਮੰਗਲਵਾਰ ਦੀ ਦੇਰ ਰਾਤ ਨੂੰ ਛਾਉਣੀ ਮੁਹੱਲੇ ’ਚ ਦੋ ਧੜੇ ਆਹਮੋ-ਸਾਹਮਣੇ ਹੋ ਗਏ। ਦੋਵੇਂ ਪੱਖਾਂ ਨੇ ਇੱਕ ਦੂਸਰੇ ’ਤੇ ਇੱਟਾਂ ਪੱਥਰ ਵਰ੍ਹਾਉਣੇ ਸ਼ੁਰੂ ਕਰ ਦਿੱਤੇ। ਇਸੇ ਦੌਰਾਨ ਉਥੇ ਕਈ ਗੱਡੀਆਂ ਦੇ ਸੀਸ਼ੇ ਵੀ ਟੁੱਟ ਗਏ। ਇਕ ਵਾਰ ਪੂਰੇ ਇਲਾਕੇ ’ਚ ਦਹਿਸ਼ਤ ਦਾ ਮਾਹੌਲ ਪੈਦਾ ਹੋ ਗਿਆ। ਦੋਹਾਂ ਪੱਖਾਂ ਦੇ ਪੰਜ ਲੋਕ ਇਸ ਕੁੱਟਮਾਰ ’ਚ ਜ਼ਖ਼ਮੀ ਹੋਏ। ਜਿਨ੍ਹਾਂ ਨੂੰ ਇਲਾਜ ਲਈ ਵੱਖ-ਵੱਖ ਹਸਪਤਾਲ ਭਰਤੀ ਕਰਵਾਇਆ ਗਿਆ। ਸੂਚਨਾ 

ਮਾਂ ਨਾਲ ਸੁੱਤੀ ਬੱਚੀ ਨੂੰ ਅਗਵਾ ਕਰਨ ਦੀ ਕੋਸ਼ਿਸ਼

Posted On September - 19 - 2019 Comments Off on ਮਾਂ ਨਾਲ ਸੁੱਤੀ ਬੱਚੀ ਨੂੰ ਅਗਵਾ ਕਰਨ ਦੀ ਕੋਸ਼ਿਸ਼
ਟ੍ਰਿਬਿਊਨ ਨਿਊਜ਼ ਸਰਵਿਸ ਲੁਧਿਆਣਾ, 18 ਸਤੰਬਰ ਗਰਮੀ ਤੋਂ ਰਾਹਤ ਪਾਉਣ ਲਈ ਰਿਸ਼ੀ ਨਗਰ ਇਲਾਕੇ ’ਚ ਘਰ ਦੇ ਬਾਹਰ ਮਾਂ ਦੇ ਨਾਲ ਸੌ ਰਹੀ ਚਾਰ ਸਾਲ ਦੀ ਲੜਕੀ ਨੂੰ ਮੰਗਲਵਾਰ ਦੀ ਸਵੇਰੇ ਕਰੀਬ ਇੱਕ ਤੋਂ ਡੇਢ ਵਜੇ ਇੱਕ ਰੇਹੜੀ ਚਾਲਕ ਨੇ ਅਗਵਾ ਕਰਨ ਦੀ ਕੋਸ਼ਿਸ਼ ਕੀਤੀ। ਮੁਲਜ਼ਮ ਨੇ ਬੱਚੀ ਨੂੰ ਬੋਰੀ ’ਚ ਪਾਉਣ ਦੀ ਕੋਸ਼ਿਸ਼ ਕੀਤੀ ਤਾਂ ਸਮਾਂ ਰਹਿੰਦੇ ਬੱਚੀ ਦੀ ਮਾਂ ਨੀਂਦ ’ਚੋਂ ਉਠ ਗਈ। ਉਸ ਨੇ ਮੁਲਜ਼ਮ ਨੂੰ ਦੇਖਦੇ ਹੀ ਰੌਲਾ ਪਾ ਦਿੱਤਾ। ਮੁਲਜ਼ਮ ਨੇ ਫ਼ਰਾਰ ਹੋਣ ਦੀ ਕੋਸ਼ਿਸ਼ ਕੀਤੀ, ਪਰ ਉਥੇ ਹੋਰ 

ਪਿਓ 14 ਸਾਲਾ ਧੀ ਨਾਲ ਕਰਦਾ ਰਿਹਾ ਜਬਰ-ਜਨਾਹ

Posted On September - 19 - 2019 Comments Off on ਪਿਓ 14 ਸਾਲਾ ਧੀ ਨਾਲ ਕਰਦਾ ਰਿਹਾ ਜਬਰ-ਜਨਾਹ
ਟ੍ਰਿਬਿਊਨ ਨਿਊਜ਼ ਸਰਵਿਸ ਲੁਧਿਆਣਾ, 18 ਸਤੰਬਰ ਇੱਕ ਵਿਅਕਤੀ ਨੇ ਆਪਣੀ 14 ਸਾਲ ਦੀ ਨਾਬਾਲਿਗ ਲੜਕੀ ਨੂੰ ਹੀ ਆਪਣੀ ਹਵਸ ਦਾ ਸ਼ਿਕਾਰ ਬਣਾ ਲਿਆ। ਮੁਲਜ਼ਮ ਪਿਛਲੇ ਕਾਫ਼ੀ ਸਮੇਂ ਤੋਂ ਲੜਕੀ ਦੇ ਨਾਲ ਜਬਰ-ਜਨਾਹ ਕਰਦਾ ਰਿਹਾ। ਉਹ ਆਪਣੀ ਲੜਕੀ ਨੂੰ ਧਮਕੀਆਂ ਦਿੰਦਾ ਸੀ ਕਿ ਜੇ ਉਹ ਕਿਸੇ ਨੂੰ ਦੱਸੇਗੀ ਤਾਂ ਉਸਨੂੰ, ਉਸਦੀ ਮਾਂ ਤੇ ਭੈਣਾਂ ਨੂੰ ਮਾਰ ਦੇਵੇਗਾ। ਜਿਸ ਕਾਰਨ ਕਾਫ਼ੀ ਸਮੇਂ ਤੱਕ ਨਾਬਾਲਿਗ ਚੁੱਪ ਰਹੀ। ਕਿਸੇ ਤਰ੍ਹਾਂ ਪੀੜਤਾ ਨੇ ਹਿੰਮਤ ਕਰਕੇ ਇਸਦੀ ਜਾਣਕਾਰੀ ਆਪਣੀ ਮਾਂ ਨੂੰ ਦਿੱਤੀ। 
Available on Android app iOS app
Powered by : Mediology Software Pvt Ltd.