ਵਿੰਬਲਡਨ ਟੈਨਿਸ ਟੂਰਨਾਮੈਂਟ-2019: ਨੋਵਾਕ ਜੋਕੋਵਿਚ ਅਤੇ ਸਿਮੋਨਾ ਹਾਲੇਪ ਚੈਂਪੀਅਨ ਬਣੇ !    ਸਬਜ਼ੀਆਂ ਦੀ ਬਿਜਾਈ ਦਾ ਵੇਲਾ !    ਪੰਜਾਬੀ ਸਿਨਮਾ ਦੀ ਚੜ੍ਹਤ !    ਝੋਨੇ ਦੇ ਕੀੜੇ-ਮਕੌੜਿਆਂ ਦੀ ਰੋਕਥਾਮ ਦੇ ਨੁਕਤੇ !    ਬਰ-ਏ-ਸਗ਼ੀਰ ਦੀ ਕਲਾਕਾਰ ਆਸ਼ਾ ਪੌਸਲੇ !    ਦਿਮਾਗ਼ ਨੂੰ ਰੱਖੋ ਜਵਾਨ !    ਮਾਤ ਭਾਸ਼ਾ ਰਾਹੀਂ ਬੱਚੇ ਦਾ ਸ਼ਖ਼ਸੀ ਵਿਕਾਸ !    ਖੇਤੀ ਵੰਨ-ਸੁਵੰਨਤਾ ਨੂੰ ਸਹੀ ਗਤੀ ਤੇ ਦਿਸ਼ਾ ਦੀ ਲੋੜ !    ਸਟੇਜੀ ਹੋਈਆਂ ਤੀਆਂ !    ਛੋਟਾ ਪਰਦਾ !    

ਲੁਧਿਆਣਾ › ›

Featured Posts
ਸ਼ਾਹੀ ਇਮਾਮ ਵੱਲੋਂ ਸਰਕਾਰ ਨੂੰ ਚਿਤਾਵਨੀ

ਸ਼ਾਹੀ ਇਮਾਮ ਵੱਲੋਂ ਸਰਕਾਰ ਨੂੰ ਚਿਤਾਵਨੀ

ਨਿੱਜੀ ਪੱਤਰ ਪ੍ਰੇਰਕ, ਲੁਧਿਆਣਾ, 19 ਜੁਲਾਈ ਸ਼ਾਹੀ ਇਮਾਮ ਪੰਜਾਬ ਮੌਲਾਨਾ ਹਬੀਬ ਉਰ ਰਹਿਮਾਨ ਸਾਨੀ ਲੁਧਿਆਣਵੀ ਨੇ ਕਿਹਾ ਹੈ ਕਿ ਕੇਂਦਰ ਅਤੇ ਰਾਜ ਸਰਕਾਰਾਂ ਨੂੰ ਚਾਹੀਦਾ ਹੈ ਕਿ ਉਹ ਧਾਰਮਿਕ ਗ੍ਰੰਥਾਂ ਦੀ ਬੇਅਦਬੀ ਕਰਨ ਵਾਲਿਆਂ ਲਈ ਸਜ਼ਾ-ਏ- ਮੌਤ ਦਾ ਕਨੂੰਨ ਬਣਾਏ ਤਾਂ ਜੋ ਅਜਿਹੀ ਨਾਪਾਕ ਹਰਕਤ ਕਰਨ ਵਾਲਿਆਂ ਨੂੰ ਨਕੇਲ ਪਾਈ ਜਾ ਸਕੇ। ਉਹ ...

Read More

ਪੰਜਾਬੀ ਲਿਖਾਰੀ ਸਭਾ ਦੀ ਮਾਸਿਕ ਇਕੱਤਰਤਾ

ਪੰਜਾਬੀ ਲਿਖਾਰੀ ਸਭਾ ਦੀ ਮਾਸਿਕ ਇਕੱਤਰਤਾ

ਨਿੱਜੀ ਪੱਤਰ ਪ੍ਰੇਰਕ ਮੰਡੀ ਗੋਬਿੰਦਗੜ੍ਹ, 19 ਜੁਲਾਈ ਪੰਜਾਬੀ ਲਿਖਾਰੀ ਸਭਾ ਦੀ ਮਾਸਿਕ ਇਕੱਤਰਤਾ ਦੀਪ ਕੁਲਦੀਪ ਦੀ ਪ੍ਰਧਾਨਗੀ ਹੇਠ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ (ਕੰਨਿਆ) ਮੰਡੀ ਗੋਬਿੰਦਗੜ੍ਹ ਵਿੱਚ ਹੋਈ ਜਿਸ ਵਿੱਚ ਸ਼੍ਰੋਮਣੀ ਸਾਹਿਤਕਾਰ ਸੁਰਜੀਤ ਸਿੰਘ ਮਰਜਾਰਾ ਨੇ ਵਿਸ਼ੇਸ਼ ਤੌਰ ’ਤੇ ਸ਼ਿਰਕਤ ਕੀਤੀ। ਮੀਟਿੰਗ ਦੀ ਸ਼ੁਰੂਆਤ ਸ਼ੇਖ਼ ਫ਼ਰੀਦ ਜੀ ਦੇ ਸ਼ਲੋਕ ਨਾਲ ਹੋਈ, ਜਦਕਿ ਸਭਾ ...

Read More

ਵਾਰਡ ਵਾਸੀਆਂ ਨੇ ਸੜਕਾਂ ਦੀ ਮੁਰੰਮਤ ਲਈ ਦਿੱਤਾ ਮੰਗ ਪੱਤਰ

ਵਾਰਡ ਵਾਸੀਆਂ ਨੇ ਸੜਕਾਂ ਦੀ ਮੁਰੰਮਤ ਲਈ ਦਿੱਤਾ ਮੰਗ ਪੱਤਰ

ਪੱਤਰ ਪ੍ਰੇਰਕ ਮੁੱਲਾਂਪੁਰ ਦਾਖਾ, 19 ਜੁਲਾਈ ਸਥਾਨਕ ਸ਼ਹਿਰ ਦੇ 9 ਅਤੇ 10 ਨੰਬਰ ਵਾਰਡਾਂ ਦੀਆਂ ਟੁੱਟੀਆਂ ਸੜਕਾਂ ਦੀ ਖ਼ਸਤਾ ਹਾਲਤ ਨੂੰ ਲੈ ਕੇ ਵਾਰਡ ਵਾਸੀ ਖਫ਼ਾ ਹਨ ਅਤੇ ਉਹਨਾਂ ਨਗਰ ਕੌਂਸਲ ਦਫ਼ਤਰ ਤੱਕ ਪੈਦਲ ਮਾਰਚ ਕਰਕੇ ਕਾਰਜ ਸਾਧਕ ਅਫ਼ਸਰ ਗੁਰਪਾਲ ਸਿੰਘ ਨੂੰ ਮੰਗ ਪੱਤਰ ਦਿੱਤਾ। ਪੱਤਰਕਾਰਾਂ ਨੂੰ ਜਾਣਕਾਰੀ ਦਿੰਦਿਆਂ ਕਾਮਰੇਡ ਮੁਕੇਸ਼ ਬਾਂਸਲ ...

Read More

ਵਿਧਾਇਕ ਨੇ ਵਿਦਿਆਰਥਣਾਂ ਨੂੰ ਸਾਈਕਲ ਵੰਡੇ

ਵਿਧਾਇਕ ਨੇ ਵਿਦਿਆਰਥਣਾਂ ਨੂੰ ਸਾਈਕਲ ਵੰਡੇ

ਹਿਮਾਂਸ਼ੂ ਸੂਦ ਮੰਡੀ ਗੋਬਿੰਦਗੜ੍ਹ, 19 ਜੁਲਾਈ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਲੁਹਾਰ ਮਾਜਰਾ ਵਿਚ ਅੱਜ ਸਕੂਲ ਦੀ ਪ੍ਰਿੰਸੀਪਲ ਜਸਵੰਤ ਕੌਰ ਤੇ ਅਧਿਆਪਕ ਜਗਵਿੰਦਰ ਸਿੰਘ ਵਲੋਂ ਸਮਾਗਮ ਕੀਤਾ ਗਿਆ। ਇਸ ਮੌਕੇ ਜਿੱਥੇ ਸਕੂਲ ਦੀਆਂ ਸ਼ਾਨਦਾਰ ਪ੍ਰਾਪਤੀਆਂ ਅਤੇ ਮੁਸ਼ਕਿਲਾਂ ਬਾਰੇ ਚਾਨਣਾ ਪਾਇਆ ਗਿਆ ਉੱਥੇ ਮੁੱਖ-ਮਹਿਮਾਨ ਵਜੋਂ ਪਹੁੰਚੇ ਅਮਲੋਹ ਹਲਕੇ ਦੇ ਵਿਧਾਇਕ ਰਣਦੀਪ ਸਿੰਘ ਨੇ ਮਾਈ ...

Read More

ਕਾਰੋਬਾਰੀ ਵੱਲੋਂ ਫਰਾਂਸ ਦੇ ਰਾਜਦੂਤ ਦਾ ਸਨਮਾਨ

ਕਾਰੋਬਾਰੀ ਵੱਲੋਂ ਫਰਾਂਸ ਦੇ ਰਾਜਦੂਤ ਦਾ ਸਨਮਾਨ

ਲੁਧਿਆਣਾ: ਫਰਾਂਸ-ਪੰਜਾਬ ਸਬੰਧਾਂ ਨੂੰ ਅੱਜ ਉਸ ਵੇਲੇ ਇੱਕ ਨਵਾਂ ਉਤਸ਼ਾਹ ਮਿਲਿਆ ਜਦੋਂ ਹੋਟਲ ਕਾਰੋਬਾਰੀ ਹਰਜਿੰਦਰ ਸਿੰਘ ਕੁਕਰੇਜਾ ਨੇ ਦਿੱਲੀ ਵਿੱਚ ਫਰਾਂਸੀਸੀ ਅੰਬੈਸੀ ਵਿੱਚ ਹੋਏ ਸਮਾਗਮ ਵਿੱਚ ਹਿੱਸਾ ਲਿਆ ਅਤੇ ਮਹਾਰਾਜਾ ਰਣਜੀਤ ਸਿੰਘ ਦਾ ਛੋਟਾ ਬੁੱਤ ਫਰਾਂਸ ਦੇ ਰਾਜਦੂਤ, ਅੰਬੈਸਡਰ ਅਲੈਗਜੈਂਡਰ ਜ਼ਿਗਲਰ ਨੂੰ ਤੋਹਫੇ ਵਜੋਂ ਪੇਸ਼ ਕੀਤਾ। ਜ਼ਿਕਰਯੋਗ ਹੈ ਕਿ 2016 ...

Read More

ਨੁਕਸਾਨੀਆਂ ਫ਼ਸਲਾਂ ਦਾ ਮੁਆਵਜ਼ਾ ਦੇਣ ਦੀ ਮੰਗ

ਨੁਕਸਾਨੀਆਂ ਫ਼ਸਲਾਂ ਦਾ ਮੁਆਵਜ਼ਾ ਦੇਣ ਦੀ ਮੰਗ

ਡੀਪੀਐੱਸ ਬੱਤਰਾ ਸਮਰਾਲਾ, 19 ਜੁਲਾਈ ਭਾਰਤੀ ਕਿਸਾਨ ਯੂਨੀਅਨ (ਲੱਖੋਵਾਲ) ਦੀ ਮੀਟਿੰਗ ਅੱਜ ਇੱਥੇ ਜਥੇਬੰਦੀ ਦੇ ਜ਼ਿਲ੍ਹਾ ਜਨਰਲ ਸਕੱਤਰ ਪਰਮਿੰਦਰ ਸਿੰਘ ਪਾਲਮਾਜਰਾ ਦੀ ਅਗਵਾਈ ‘ਚ ਦਾਣਾ ਮੰਡੀ ਸਮਰਾਲਾ ਵਿੱਚ ਸੱਦੀ ਗਈ। ਮੀਟਿੰਗ ਦੌਰਾਨ ਸੰਬੋਧਨ ਕਰਦਿਆਂ ਪਾਲਮਾਜਰਾ ਨੇ ਕਿਹਾ ਕਿ ਪਿਛਲੇ ਸਮੇਂ ਦੌਰਾਨ ਸਮੁੱਚੇ ਇਲਾਕੇ ‘ਚ ਕਣਕ ਦੀਆਂ ਫ਼ਸਲਾਂ ਗੜਿਆਂ ਨਾਲ ਨੁਕਸਾਨੀਆਂ ਗਈਆਂ ਸਨ। ...

Read More

ਭਾਈ ਘਨ੍ਹੱਈਆ ਸੇਵਾ ਟਰੱਸਟ ਵੱਲੋਂ ਗਤਕਾ ਮੁਕਾਬਲੇ

ਭਾਈ ਘਨ੍ਹੱਈਆ ਸੇਵਾ ਟਰੱਸਟ ਵੱਲੋਂ ਗਤਕਾ ਮੁਕਾਬਲੇ

ਦਵਿੰਦਰ ਜੱਗੀ ਪਾਇਲ, 19 ਜੁਲਾਈ ‘ਭਾਈ ਘਨ੍ਹੱਈਆ ਸੇਵਾ ਟਰੱਸਟ ਪੰਜਾਬ’ ਵੱਲੋਂ ਜਥੇਦਾਰ ਦੀਦਾਰ ਸਿੰਘ ਰਾਣੋਂ ਦੀ ਅਗਵਾਈ ਹੇਠ ਪਿੰਡ ਰਾਣੋਂ ਦੇ ਗੁਰਦੁਆਰਾ ਸਾਹਿਬ ਸ੍ਰੀ ਹਰਗੋਬਿੰਦ ਸਾਹਿਬ ਪਾਤਸ਼ਾਹੀ ਛੇਵੀਂ ਵਿਖੇ ਗਤਕੇ ਦੇ ਮੁਕਾਬਲੇ ਕਰਵਾਏ ਗਏ। ਸਮਾਗਮ ਦੇ ਮੁੱਖ ਮਹਿਮਾਨ ਜਥੇਦਾਰ ਪ੍ਰੀਤਮ ਸਿੰਘ ਮਾਨਗੜ੍ਹ ਪ੍ਰਧਾਨ ਜ਼ਿਲ੍ਹਾ ਦਿਹਾਤੀ ਲੁਧਿਆਣਾ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਅਤੇ ਜਥੇਦਾਰ ...

Read More


ਥੱਪੜ ਮਾਰ ਕੇ ਮੁੰਡੇ ਤੋਂ ਮੋਬਾਈਲ ਖੋਹਿਆ

Posted On July - 19 - 2019 Comments Off on ਥੱਪੜ ਮਾਰ ਕੇ ਮੁੰਡੇ ਤੋਂ ਮੋਬਾਈਲ ਖੋਹਿਆ
ਟ੍ਰਿਬਿਊਨ ਨਿਊਜ਼ ਸਰਵਿਸ ਲੁਧਿਆਣਾ, 18 ਜੁਲਾਈ ਕਿਚਲੂ ਨਗਰ ਇਲਾਕੇ ’ਚ ਮੋਟਰਸਾਈਕਲ ਸਵਾਰ ਦੋ ਲੁਟੇਰਿਆਂ ਨੇ ਆਪਣੇ ਦੋਸਤ ਨਾਲ ਪਾਰਕ ’ਚ ਘੁੰਮ ਰਹੇ 11 ਸਾਲ ਦੇ ਲੜਕੇ ਨੂੰ ਥੱਪੜ ਮਾਰ ਕੇ ਉਸ ਦਾ ਮੋਬਾਈਲ ਖੋਹ ਲਿਆ। ਲੁਟੇਰਿਆਂ ਨੇ ਮੋਬਾਈਲ ਬੰਦ ਨਹੀਂ ਕੀਤਾ। ਜਦੋਂ ਬੱਚੇ ਦੇ ਆਪਣੇ ਪਿਤਾ ਨੇ ਮੋਬਾਈਲ ’ਤੇ ਫੋਨ ਕੀਤਾ ਤਾਂ ਸਾਹਮਣੇ ਤੋਂ ਲੁਟੇਰੇ ਨੇ ਫੋਨ ਚੁੱਕਿਆ ਤੇ ਕਿਹਾ ਕਿ ਉਸ ਨੂੰ ਇਹ ਮੋਬਾਈਲ ਡਿੱਗਿਆ ਹੋਇਆ ਮਿਲਿਆ ਸੀ। ਉਸ ਨੇ ਦੋ ਦਿਨ ਮੋਬਾਈਲ ਆਨ ਰੱਖਿਆ। ਬੱਚੇ ਦੇ ਪਿਤਾ 

ਮੰਦਬੁਧੀ ਲੜਕੀ ਨਾਲ ਜਬਰ-ਜਨਾਹ

Posted On July - 19 - 2019 Comments Off on ਮੰਦਬੁਧੀ ਲੜਕੀ ਨਾਲ ਜਬਰ-ਜਨਾਹ
ਟ੍ਰਿਬਿਊਨ ਨਿਊਜ਼ ਸਰਵਿਸ ਲੁਧਿਆਣਾ, 18 ਜੁਲਾਈ ਪਿੰਡ ਨੀਚੀ ਮੰਗਲੀ ਇਲਾਕੇ ’ਚ ਕਿਰਾਏ ’ਤੇ ਕਮਰਾ ਦੇਖਣ ਲਈ ਆਏ ਨੌਜਵਾਨ ਨੇ ਮਕਾਨ ਮਾਲਕ ਦੀ ਮੰਦਬੁੱਧੀ ਲੜਕੀ ਨਾਲ ਕਥਿਤ ਤੌਰ ’ਤੇ ਸ਼ਰਾਬ ਦੇ ਨਸ਼ ’ਚ ਜਬਰ-ਜਨਾਹ ਕੀਤਾ। ਜਦੋਂ ਇਸ ਗੱਲ ਦਾ ਰੌਲਾ ਪਿਆ ਤਾਂ ਮੁਲਜ਼ਮ ਉੱਥੋਂ ਧਮਕੀਆਂ ਦਿੰਦਾ ਫ਼ਰਾਰ ਹੋ ਗਿਆ। ਸੂਚਨਾ ਮਿਲਣ ਤੋਂ ਬਾਅਦ ਫੋਕਲ ਪੁਆਇੰਟ ਦੀ ਪੁਲੀਸ ਮੌਕੇ ’ਤੇ ਪੁੱਜ ਗਈ। ਪੁਲੀਸ ਨੇ ਇਸ ਮਾਮਲੇ ’ਚ ਪੀੜਤ ਲੜਕੀ ਦੇ ਪਿਤਾ ਦੀ ਸ਼ਿਕਾਇਤ ’ਤੇ ਸ਼ੇਰਪੁਰ ਕਲਾਂ ਦੇ ਰਹਿਣ ਵਾਲੇ ਰਿਸ਼ੀਪਾਲ 

ਚੋਰੀ ਦੇ ਦੋਸ਼ ਹੇਠ ਕੇਸ ਦਰਜ

Posted On July - 19 - 2019 Comments Off on ਚੋਰੀ ਦੇ ਦੋਸ਼ ਹੇਠ ਕੇਸ ਦਰਜ
ਪੱਤਰ ਪ੍ਰੇਰਕ ਮੁੱਲਾਂਪੁਰ ਦਾਖਾ, 18 ਜੁਲਾਈ ਦਾਖਾ ਦੀ ਪੁਲੀਸ ਨੇ ਚੱਕ ਕਲਾਂ ਰੋਡ ‘ਤੇ ਸਥਿਤ ਕਮਿਊਨਿਟੀ ਹਾਲ ਵਿੱਚੋਂ ਲੋਹੇ ਦੀਆਂ ਗਰਿੱਲਾਂ ਚੋਰੀ ਕਰਨ ਦੇ ਦੋਸ਼ ਹੇਠ ਦੋ ਨੌਜਵਾਨਾਂ ਖ਼ਿਲਾਫ਼ ਕੇਸ ਦਰਜ ਕੀਤਾ ਹੈ। ਏ.ਐੱਸ.ਆਈ. ਤਰਸੇਮ ਲਾਲ ਅਨੁਸਾਰ ਪੁਲੀਸ ਕੋਲ ਦਰਜ ਕਰਵਾਏ ਬਿਆਨਾਂ ਵਿੱਚ ਸੁਖਮਿੰਦਰ ਸਿੰਘ ਵਾਸੀ ਪਿੰਡ ਭੱਠਾ ਧੂਆ ਨੇ ਦੱਸਿਆ ਕਿ ਚੱਕ ਕਲਾਂ ਰੋਡ ‘ਤੇ ਪਿੰਡ ਵਾਸੀਆਂ ਵੱਲੋਂ ਕਮਿਊਨਿਟੀ ਹਾਲ ਬਣਾਇਆ ਹੋਇਆ ਹੈ ਜਿਸ ਵਿੱਚੋਂ ਮਨੀ, ਸਰਬਜੀਤ ਸਿੰਘ ਉਰਫ਼ ਸਰਬਾ ਵਾਸੀ 

ਵਿਆਹੁਤਾ ਵੱਲੋਂ ਖੁਦਕੁਸ਼ੀ

Posted On July - 19 - 2019 Comments Off on ਵਿਆਹੁਤਾ ਵੱਲੋਂ ਖੁਦਕੁਸ਼ੀ
ਪੱਤਰ ਪ੍ਰੇਰਕ ਖੰਨਾ, 18 ਜੁਲਾਈ ਬੀਜਾ ਵਿੱਚ ਸਹੁਰਿਆਂ ਤੋਂ ਦੁਖੀ ਔਰਤ ਨੇ ਫਾਹਾ ਲਾ ਕੇ ਖੁਦਕੁਸ਼ੀ ਕਰ ਲਈ। ਮ੍ਰਿਤਕਾ ਦੀ ਸ਼ਨਾਖਤ ਸਾਕਸ਼ੀ ਵਾਸਨੇ (24) ਵਾਸੀ ਬੀਜਾ ਵਜੋਂ ਹੋਈ। ਮ੍ਰਿਤਕਾ ਦੇ ਭਰਾ ਸਿਧਾਂਤ ਨੇ ਦੱਸਿਆ ਕਿ ਉਸ ਦੀ ਭੈਣ ਦਾ ਵਿਆਹ ਕਰੀਬ ਇੱਕ ਸਾਲ ਪਹਿਲਾਂ ਅਲੀਗੜ੍ਹ (ਯੂ.ਪੀ) ’ਚ ਹੋਇਆ ਸੀ। ਵਿਆਹ ਤੋਂ ਕੁਝ ਸਮਾਂ ਬਾਅਦ ਹੀ ਸਹੁਰਾ ਪਰਿਵਾਰ ਦਾਜ ਘੱਟ ਲਿਆਉਣ ਦੇ ਮਿਹਣੇ ਦੇਣ ਲੱਗ ਪਿਆ। ਇਸੇ ਗੱਲ ਨੂੰ ਲੈ ਕੇ ਉਸ ਦੀ ਭੈਣ ਨਾਲ ਕੁੱਟਮਾਰ ਵੀ ਕੀਤੀ ਜਾਣ ਲੱਗੀ। ਜਨਵਰੀ 2019 ‘ਚ 

ਸਬਜ਼ੀਆਂ, ਫਲਾਂ ਤੇ ਹੋਰ ਖਾਧ ਪਦਾਰਥਾਂ ਦੀ ਜਾਂਚ

Posted On July - 19 - 2019 Comments Off on ਸਬਜ਼ੀਆਂ, ਫਲਾਂ ਤੇ ਹੋਰ ਖਾਧ ਪਦਾਰਥਾਂ ਦੀ ਜਾਂਚ
ਚਰਨਜੀਤ ਸਿੰਘ ਢਿੱਲੋਂ ਜਗਰਾਉਂ,18 ਜੁਲਾਈ ਸਿਹਤ ਅਤੇ ਪਰਿਵਾਰ ਭਲਾਈ ਵਿਭਾਗ ਦੇ ਵਰਕਰਾਂ ਦੀ ਟੀਮ ਨੇ ਬਾਜ਼ਾਰ ’ਚ ਵਿੱਕ ਰਹੀਆਂ ਸਬਜ਼ੀਆਂ, ਫਲ ਅਤੇ ਹੋਰ ਖਾਣਪੀਣ ਵਾਲੀਆਂ ਵਸਤਾਂ ਦੀ ਜਾਂਚ ਕੀਤੀ ਅਤੇ ਗਲੀਆਂ ਸੜੀਆਂ ਸਬਜ਼ੀਆਂ ਤੇ ਫਲਾਂ ਆਦਿ ਨੂੰ ਮੌਕੇ ਉੱਪਰ ਹੀ ਨਸ਼ਟ ਕਰਵਾਇਆ। ਇਸਦੇ ਨਾਲ ਹੀ ਪਾਨ ਤੰਬਾਕੂ ਵੇਚਣ ਵਾਲਿਆਂ ਨੂੰ ਵੀ ਹਦਾਇਤਾਂ ਕੀਤੀਆਂ ਕਿ ਉਹ ਘੱਟ ਉਮਰ ਦੇ ਬੱਚਿਆਂ ਨੂੰ ਤੰਬਾਕੂ, ਸਿਗਰਟ, ਬੀੜੀਆਂ ਆਦਿ ਨਾ ਵੇਚਣ ਅਤੇ ਖੋਖਿਆਂ ਉਪਰ ਜਨਤਕ ਤੌਰ ’ਤੇ ਖੜ ਕੇ ਕਿਸੇ 

ਰੋਟਾਵਾਇਰਸ ਖ਼ਿਲਾਫ਼ ਜਾਗਰੂਕਤਾ ਵਰਕਸ਼ਾਪ

Posted On July - 19 - 2019 Comments Off on ਰੋਟਾਵਾਇਰਸ ਖ਼ਿਲਾਫ਼ ਜਾਗਰੂਕਤਾ ਵਰਕਸ਼ਾਪ
ਨਿੱਜੀ ਪੱਤਰ ਪ੍ਰੇਰਕ ਖੰਨਾ, 18 ਜੁਲਾਈ ਅੱਜ ਇਥੋਂ ਦੇ ਸਿਵਲ ਹਸਪਤਾਲ ਵਿੱਚ ਰੋਟਾਵਾਇਰਸ ਵੈਕਸੀਨ ਦੀ ਜਾਣਕਾਰੀ ਸਬੰਧੀ ਵਰਕਸ਼ਾਪ ਲਗਾਈ ਗਈ, ਜਿਸ ਵਿੱਚ ਵੱਡੀ ਗਿਣਤੀ ਵਿੱਚ ਆਸ਼ਾ ਵਰਕਰਾਂ ਨੇ ਹਿੱਸਾ ਲਿਆ। ਇਸ ਮੌਕੇ ਐੱਸਐੱਮਓ ਡਾ. ਰਾਜਿੰਦਰ ਗੁਲਾਟੀ ਨੇ ਦੱਸਿਆ ਕਿ ਜਲਦ ਹੀ ਯੂਨੀਵਰਸਲ ਟੀਕਾਕਰਨ ਪ੍ਰੋਗਰਾਮ ਵਿੱਚ ਰੋਟਾਵਾਇਰਸ ਵੈਕਸੀਨ ਦੀ ਸ਼ਮੂਲੀਅਤ ਕੀਤੀ ਜਾਵੇਗੀ। ਉਨ੍ਹਾਂ ਦੱਸਿਆ ਕਿ ਇਹ ਰੋਟਾਵਾਇਰਸ ਛੂਤਕਾਰੀ ਵਾਇਰਸ ਹੈ, ਇਹ ਬੱਚਿਆਂ ਨੂੰ ਦਸਤ ਲੱਗਣ ਦਾ ਸਭ ਤੋਂ ਵੱਡਾ 

ਗਊਸ਼ਾਲਾ ਦੇ ਨਵੇਂ ਕਮਰੇ ਦਾ ਉਦਘਾਟਨ

Posted On July - 19 - 2019 Comments Off on ਗਊਸ਼ਾਲਾ ਦੇ ਨਵੇਂ ਕਮਰੇ ਦਾ ਉਦਘਾਟਨ
ਪੱਤਰ ਪ੍ਰੇਰਕ ਮਾਛੀਵਾੜਾ, 18 ਜੁਲਾਈ ਮਾਛੀਵਾੜਾ ’ਚ ਗਊਆਂ ਦੀ ਸੰਭਾਲ ਲਈ ਬਣੀ ਗਊਸ਼ਾਲਾ ਲਈ ਸ਼ਹਿਰ ਦੇ ਲੋਕਾਂ ਵਲੋਂ ਭਰਪੂਰ ਸਹਿਯੋਗ ਦਿੱਤਾ ਜਾ ਰਿਹਾ ਹੈ ਜਿਸ ਦਾ ਉਦਘਾਟਨ ਮਨੋਜ ਵਰਮਾ ਉਰਫ਼ ਮੋਨੂ ਵੱਲੋਂ ਕੀਤਾ ਗਿਆ। ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਮਨੋਜ ਵਰਮਾ ਨੇ ਦੱਸਿਆ ਕਿ ਗਊਸ਼ਾਲਾ ਵਿੱਚ ਪਸ਼ੂਆਂ ਦੀ ਸਾਂਭ-ਸੰਭਾਲ ਸਹੀ ਢੰਗ ਨਾਲ ਹੋ ਰਹੀ ਹੈ। ਪ੍ਰਬੰਧਕ ਕਮੇਟੀ ਪ੍ਰਧਾਨ ਸੁਰਿੰਦਰ ਬਾਂਸਲ ਨੇ ਦੱਸਿਆ ਕਿ ਇਸ ਨਵੇਂ ਕਮਰੇ ਲਈ ਸ਼ਹਿਰ ਨਿਵਾਸੀਆਂ ਦਾ ਪੂਰਾ ਸਹਿਯੋਗ ਰਿਹਾ 

ਪੁਲੀਸ ਨੇ ਨਸ਼ਿਆਂ ਖ਼ਿਲਾਫ਼ ਚਲਾਇਆ ਸਰਚ ਅਪਰੇਸ਼ਨ

Posted On July - 19 - 2019 Comments Off on ਪੁਲੀਸ ਨੇ ਨਸ਼ਿਆਂ ਖ਼ਿਲਾਫ਼ ਚਲਾਇਆ ਸਰਚ ਅਪਰੇਸ਼ਨ
ਪੱਤਰ ਪ੍ਰੇਰਕ ਦੋਰਾਹਾ, 18 ਜੁਲਾਈ ਅੱਜ ਵੱਡੇ ਤੜਕੇ ਪੁਲੀਸ ਪਾਰਟੀ ਨੇ ਡੀਐੱਸਪੀ ਸੁਰਜੀਤ ਸਿੰਘ ਧਨੋਆ, ਮਨਪ੍ਰੀਤ ਸਿੰਘ ਦਿਓਲ ਦੋਰਾਹਾ ਤੇ ਕੁਲਜਿੰਦਰ ਸਿੰਘ ਗਰੇਵਾਲ ਐੱਸਐੱਚਓ ਪਾਇਲ ਦੀ ਅਗਵਾਈ ਹੇਠਾਂ ਦੋਰਾਹੇ ਦੇ ਸਤਿਨਾਮ ਨਗਰ, ਸਪੇਰਾ ਬਸਤੀ ਅਤੇ ਨਾਲ ਲੱਗਦੇ ਪਿੰਡ ਬੇਗੋਵਾਲ ਵਿੱਚ ਸਰਚ ਅਪਰੇਸ਼ਨ ਚਲਾਇਆ। ਇਸ ਮੌਕੇ 60 ਤੋਂ ਵਧੇਰੇ ਪੁਲੀਸ ਵਾਲਿਆਂ ਨੇ ਇਹਨਾਂ ਥਾਵਾਂ ਦੇ ਸ਼ੱਕੀ ਘਰਾਂ ਦੀ ਤਲਾਸ਼ੀ ਲਈ ਪ੍ਰਤੂ ਸਪੇਰਾ ਬਸਤੀ ਦੇ ਇੱਕ ਘਰ ਵਿਚੋਂ ਸਿਰਫ਼ 17 ਬੋਤਲਾਂ ਨਾਜਾਇਜ਼ ਸ਼ਰਾਬ 

ਦਹਾਕਿਆਂ ਮਗਰੋਂ ਸੁਧਰੀ ਬੱਸ ਸਟੈਂਡ ਦੀ ਹਾਲਤ

Posted On July - 19 - 2019 Comments Off on ਦਹਾਕਿਆਂ ਮਗਰੋਂ ਸੁਧਰੀ ਬੱਸ ਸਟੈਂਡ ਦੀ ਹਾਲਤ
ਧਰਮਿੰਦਰ ਸਿੰਘ ਵਿੱਕੀ ਖੰਨਾ, 18 ਜੁਲਾਈ ਸਥਾਨਕ ਨਗਰ ਕੌਂਸਲ ਵਲੋਂ 61 ਲੱਖ ਰੁਪਏ ਦੀ ਲਾਗਤ ਨਾਲ ਮੁੱਖ ਬੱਸ ਸਟੈਂਡ ਦੀ ਹਾਲਤ ਸੁਧਾਰਨ ਦਾ ਕੰਮ ਜੰਗੀ ਪੱਧਰ ਉਪਰ ਚਲਾਇਆ ਜਾ ਰਿਹਾ ਹੈ। ਕਰੀਬ 80 ਫੀਸਦ ਕੰਮ ਹੋਣ ਨਾਲ ਲੋਕਾਂ ਨੂੰ ਭਾਰੀ ਰਾਹਤ ਮਿਲੀ ਹੈ। ਪਿਛਲੇ ਦਿਨੀਂ ਪਏ ਮੀਂਹ ਨਾਲ ਇੱਥੇ ਪਾਣੀ ਜਮ੍ਹਾਂ ਨਹੀਂ ਹੋਇਆ। ਜਦਕਿ, ਪਹਿਲਾਂ ਬੱਸ ਸਟੈਂਡ ਵਿੱਚ ਬਿਨਾਂ ਬੱਦਲ ਬਰਸਾਤ ਵਾਲੇ ਹਾਲਾਤ ਰਹਿੰਦੇ ਸਨ। ਥੋੜ੍ਹੇ ਜਿਹੇ ਮੀਂਹ ਦਾ ਪਾਣੀ ਕਈ ਦਿਨਾਂ ਤੱਕ ਖੜ੍ਹਾ ਰਹਿੰਦਾ ਸੀ। ਵੀਰਵਾਰ 

‘ਅਰਦਾਸ ਕਰਾਂ’ ਦਰਸ਼ਕਾਂ ਦੀ ਰੂਹ ਨੂੰ ਟੁੰਬੇਗੀ: ਸੋਹੀ

Posted On July - 19 - 2019 Comments Off on ‘ਅਰਦਾਸ ਕਰਾਂ’ ਦਰਸ਼ਕਾਂ ਦੀ ਰੂਹ ਨੂੰ ਟੁੰਬੇਗੀ: ਸੋਹੀ
ਡੀਪੀਐੱਸ ਬੱਤਰਾ ਸਮਰਾਲਾ, 18 ਜੁਲਾਈ ਅਦਾਕਾਰ ਸਰਦਾਰ ਸੋਹੀ ਨੇ ਕਿਹਾ ਕਿ ‘ਅਰਦਾਸ ਕਰਾਂ’ ਫ਼ਿਲਮ ਪੰਜਾਬੀ ਸਿਨੇਮੇ ਨੂੰ ਸ਼ਿਖਰਾਂ ‘ਤੇ ਲੈ ਕੇ ਜਾਵੇਗੀ। ਉਨ੍ਹਾਂ ਕਿਹਾ ਕਿ ਪੰਜਾਬੀ ਫ਼ਿਲਮਕਾਰਾਂ ‘ਤੇ ਕਹਾਣੀਹੀਣ, ਲੱਚਰ ਤੇ ਹਿੰਸਕ ਬਣਾਉਣ ਦੇ ਸਾਰੇ ਦੋਸ਼ਾਂ ਨੂੰ ਧੋ ਕੇ ਇਹ ਫ਼ਿਲਮ ਨਵਾਂ ਇਤਿਹਾਸ ਸਿਰਜੇਗੀ ਕਿਉਂਕਿ ਇਸ ਫ਼ਿਲਮ ਵਿੱਚ ਪਰਿਵਾਰਕ ਅਤੇ ਸਮਾਜਿਕ ਸਮੱਸਿਆਵਾਂ ਦੇ ਨਾਲ-ਨਾਲ ਮਨੁੱਖ ਦੀ ਆਪਣੀ ਜ਼ਿੰਦਗੀ ਦੀ ਉਲਝੀ ਹੋਈ ਤਾਣੀ ਨੂੰ ਸੁਲਝਾ ਕੇ ਆਨੰਦ ਨਾਲ ਜ਼ਿੰਦਗੀ ਜਿਉਣ ਦਾ 

ਐੱਸਡੀਐੱਮ ਵੱਲੋਂ ਸਰਕਾਰੀ ਹਸਪਤਾਲ ਦਾ ਨਿਰੀਖਣ

Posted On July - 19 - 2019 Comments Off on ਐੱਸਡੀਐੱਮ ਵੱਲੋਂ ਸਰਕਾਰੀ ਹਸਪਤਾਲ ਦਾ ਨਿਰੀਖਣ
ਚਰਨਜੀਤ ਸਿੰਘ ਢਿੱਲੋਂ ਜਗਰਾਉਂ, 18 ਜੁਲਾਈ ਉਪ ਮੰਡਲ ਮੈਜਿਸਟਰੇਟ ਡਾ.ਬਲਜਿੰਦਰ ਸਿੰਘ ਢਿੱਲੋਂ ਵੱਲੋਂ ਅੱਜ ਇੱਥੇ ਸਰਕਾਰੀ ਹਸਪਤਾਲ ਦਾ ਨਿਰੀਖਣ ਕੀਤਾ ਗਿਆ ਅਤੇ ਹਸਪਤਾਲ ’ਚ ਇਲਾਜ ਕਰਵਾਉਣ ਪੁੱਜੇ ਮਰੀਜ਼ਾਂ ਅਤੇ ਉਨ੍ਹਾਂ ਦੇ ਰਿਸ਼ਤੇਦਾਰਾਂ ਤੋਂ ਮਿਲਦੀਆਂ ਸੇਵਾਵਾਂ ਅਤੇ ਸਮੱਸਿਆਵਾਂ ਬਾਰੇ ਜਾਣਿਆ। ਡਾ. ਢਿੱਲੋਂ ਨੇ ਹਸਪਤਾਲ ਦੇ ਸੀਨੀਅਰ ਮੈਡੀਕਲ ਅਫਸਰ ਡਾ. ਸੁਖਜੀਵਨ ਕੱਕੜ ਨੂੰ ਨਾਲ ਲੈ ਕੇ ਸਮੁੱਚੇ ਹਸਪਤਾਲ ਦੀਆਂ ਜ਼ੱਚਾ-ਬੱਚਾ ਵਾਰਡ, ਐਮਰਜੈਂਸੀ, ਅਪਰੇਸ਼ਨ ਥੀਏਟਰ, ਓ.ਪੀ.ਡੀ., 

ਸਹਾਇਕ ਰਜਿਸਟਰਾਰ ਰਮਨ ਕੁਮਾਰ ਨੇ ਅਹੁਦਾ ਸੰਭਾਲਿਆ

Posted On July - 19 - 2019 Comments Off on ਸਹਾਇਕ ਰਜਿਸਟਰਾਰ ਰਮਨ ਕੁਮਾਰ ਨੇ ਅਹੁਦਾ ਸੰਭਾਲਿਆ
ਨਿੱਜੀ ਪੱਤਰ ਪ੍ਰੇਰਕ ਖਮਾਣੋਂ, 18 ਜੁਲਾਈ ਸਹਾਇਕ ਰਜਿਸਟਰਾਰ ਸਹਿਕਾਰੀ ਸਭਾਵਾਂ ਖਮਾਣੋਂ ਰਮਨ ਕੁਮਾਰ ਨੇ ਅੱਜ ਇੱਥੇ ਆਪਣਾ ਅਹੁਦਾ ਸੰਭਾਲ ਲਿਆ ਹੈ। ਅਵਤਾਰ ਸਿੰਘ ਤਾਰੀ ਸਕੱਤਰ ਪੋਹਲੋ ਮਾਜਰਾ ਬਲਾਕ ਤੇ ਪ੍ਰਧਾਨ ਖਮਾਣੋਂ ਕਰਮਚਾਰੀ ਯੂਨੀਅਨ ਦੀ ਅਗਵਾਈ ਹੇਠ ਉਨ੍ਹਾਂ ਦਾ ਭਰਵਾਂ ਸਵਾਗਤ ਕੀਤਾ ਗਿਆ। ਇਸ ਮੌਕੇ ਡਿਪਟੀ ਰਜਿਸਟਰਾਰ ਗੁਰਪ੍ਰੀਤ ਸਿੰਘ ਫਤਹਿਗੜ੍ਹ ਸਾਹਿਬ ਵਿਸ਼ੇਸ਼ ਤੌਰ ਉੱਤੇ ਪਹੁੰਚੇ। ਰਮਨ ਕੁਮਾਰ ਨੇ ਕਿਹਾ ਕਿ ਉਹ ਆਪਣੀ ਡਿਊਟੀ ਨੂੰ ਮਿਹਨਤ ਅਤੇ ਤਨਦੇਹੀ ਨਾਲ 

ਰਾਜੂ ਖੰਨਾ ਨੇ ਪਿੰਡਾਂ ਵਿੱਚ ਭਰਤੀ ਮੁਹਿੰਮ ਦਾ ਕੀਤਾ ਆਗਾਜ਼

Posted On July - 19 - 2019 Comments Off on ਰਾਜੂ ਖੰਨਾ ਨੇ ਪਿੰਡਾਂ ਵਿੱਚ ਭਰਤੀ ਮੁਹਿੰਮ ਦਾ ਕੀਤਾ ਆਗਾਜ਼
ਨਿੱਜੀ ਪੱਤਰ ਪ੍ਰੇਰਕ ਮੰਡੀ ਗੋਬਿੰਦਗੜ੍ਹ, 18 ਜੁਲਾਈ ਯੂਥ ਅਕਾਲੀ ਦਲ ਦੇ ਪ੍ਰਧਾਨ ਗੁਰਪ੍ਰੀਤ ਸਿੰਘ ਰਾਜੂ ਖੰਨਾ ਨੇ ਅੱਜ ਸਰਕਲ ਮੰਡੀ ਗੋਬਿੰਦਗੜ੍ਹ ਦੇ ਅੱਧੀ ਦਰਜਨ ਪਿੰਡਾਂ ਵਿੱਚ ਸ਼੍ਰੋਮਣੀ ਅਕਾਲੀ ਦਲ ਦੀ ਮੈਂਬਰਸ਼ਿਪ ਸਬੰਧੀ ਮੀਟਿੰਗਾਂ ਕੀਤੀਆਂ। ਰਾਜੂ ਖੰਨਾ ਨੇ ਕਿਹਾ ਕਿ ਕਾਂਗਰਸ ਵਿਧਾਇਕ ਦੀ ਕਥਿਤ ਸ਼ਹਿ ਉੱਪਰ ਅਕਾਲੀ ਦਲ ਦੇ ਆਗੂਆਂ ਅਤੇ ਵਰਕਰਾਂ ਨਾਲ ਜੋ ਵਧੀਕੀਆਂ ਹੋ ਰਹੀਆਂ ਹਨ ਉਨ੍ਹਾਂ ਦਾ ਸਮਾਂ ਆਉਣ ’ਤੇ ਹਿਸਾਬ ਲਿਆ ਜਾਵੇਗਾ। ਉਨ੍ਹਾਂ ਕਿਹਾ ਕਿ ਹਲਕੇ ਦੇ ਲੋਕਾਂ 

ਧਰਮ ਪ੍ਰਚਾਰ ਕਮੇਟੀ ਦੇ ਮੈਂਬਰ ਪ੍ਰਿਤਪਾਲ ਸਿੰਘ ਸਨਮਾਨੇ

Posted On July - 19 - 2019 Comments Off on ਧਰਮ ਪ੍ਰਚਾਰ ਕਮੇਟੀ ਦੇ ਮੈਂਬਰ ਪ੍ਰਿਤਪਾਲ ਸਿੰਘ ਸਨਮਾਨੇ
ਨਿੱਜੀ ਪੱਤਰ ਪ੍ਰੇਰਕ ਲੁਧਿਆਣਾ, 18 ਜੁਲਾਈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਧਰਮ ਪ੍ਰਚਾਰ ਕਮੇਟੀ ਦੇ ਮੈਂਬਰ ਪ੍ਰਿਤਪਾਲ ਸਿੰਘ ਨੇ ਦੇਸ਼ ਵਾਸੀਆਂ ਨੂੰ ਅਪੀਲ ਕੀਤੀ ਕਿ ਉਹ ਗੁਰੂ ਨਾਨਕ ਦੇਵ ਜੀ ਦੇ 550 ਸਾਲਾਂ ਪ੍ਰਕਾਸ਼ ਪੁਰਬ ਸਬੰਧੀ ਦੇਸ਼ ਵਿਦੇਸ਼ ’ਚ ਹੋ ਰਹੇ ਸਮਾਗਮਾਂ ਵਿੱਚ ਵੱਧ ਚੜ੍ਹ ਕੇ ਹਿੱਸਾ ਲੈਣ। ਉਹ ਅੱਜ ਸਾਬਕਾ ਰਾਜ ਮੰਤਰੀ ਚੌਧਰੀ ਮਦਨ ਲਾਲ ਬੱਗਾ ਵੱਲੋਂ ਸਨਮਾਨਿਤ ਕਰਨ ਮੌਕੇ ਸੰਬੋਧਨ ਕਰ ਰਹੇ ਸਨ।ਚੌਧਰੀ ਮਦਨ ਲਾਲ ਬੱਗਾ ਨੇ ਪ੍ਰਿਤਪਾਲ ਸਿੰਘ ਵੱਲੋਂ 

‘ਰਾਸ਼ਟਰੀ ਸਿੱਖਿਆ ਨੀਤੀ 2019’ ਦੇ ਡਰਾਫਟ ’ਤੇ ਵਿਚਾਰ ਚਰਚਾ

Posted On July - 19 - 2019 Comments Off on ‘ਰਾਸ਼ਟਰੀ ਸਿੱਖਿਆ ਨੀਤੀ 2019’ ਦੇ ਡਰਾਫਟ ’ਤੇ ਵਿਚਾਰ ਚਰਚਾ
ਰਾਮ ਸਰਨ ਸੂਦ ਅਮਲੋਹ, 18 ਜੁਲਾਈ ਸਿੱਖਿਆ ਵਿਕਾਸ ਮੰਚ ਪੰਜਾਬ ਵੱਲੋਂ ਸਰਕਾਰੀ ਹਾਈ ਸਕੂਲ ਬੁੱਗਾ ਕਲਾਂ ਵਿੱਚ ‘ਰਾਸ਼ਟਰੀ ਸਿੱਖਿਆ ਨੀਤੀ 2019’ ਦੇ ਸਰਕਾਰ ਵੱਲੋਂ ਜਾਰੀ ਕੀਤੇ ਡਰਾਫ਼ਟ ਸਬੰਧੀ ਵਿਚਾਰ ਚਰਚਾ ਕਰਵਾਈ ਗਈ। ਇਸ ਦੌਰਾਨ ਸੀਨੀਅਰ ਪੱਤਰਕਾਰ ਹਮੀਰ ਸਿੰਘ ਨੇ ਸੰਬੋਧਨ ਕਰਦਿਆਂ ਕਿਹਾ ਕਿ ਮੋਦੀ ਸਰਕਾਰ ਵੱਲੋਂ ਜੋ ਰਾਸ਼ਟਰੀ ਸਿੱਖਿਆ ਨੀਤੀ 2019 ਦਾ ਡਰਾਫ਼ਟ ਤਿਆਰ ਕੀਤਾ ਹੈ ਉਸ ‘ਤੇ ਬਹੁਤ ਸਾਰੇ ਵੱਡੇ ਸਵਾਲ ਖੜ੍ਹੇ ਹੋ ਰਹੇ ਹਨ, ਜਿਨ੍ਹਾਂ ਨੂੰ ਕੇਂਦਰ ਦੀ ਸਰਕਾਰ ਨੇ ਬੇਧਿਆਨ 

ਫਲਾਈਓਵਰਾਂ ਦੀ ਧੀਮੀ ਉਸਾਰੀ ਨੇ ਵਾਹਨ ਚਲਾਏ ‘ਕੱਛੂ’ ਦੀ ਤੋਰ

Posted On July - 18 - 2019 Comments Off on ਫਲਾਈਓਵਰਾਂ ਦੀ ਧੀਮੀ ਉਸਾਰੀ ਨੇ ਵਾਹਨ ਚਲਾਏ ‘ਕੱਛੂ’ ਦੀ ਤੋਰ
ਗਗਨਦੀਪ ਅਰੋੜਾ ਲੁਧਿਆਣਾ, 17 ਜੁਲਾਈ ਪਿਛਲੇ 10 ਸਾਲਾਂ ਦੌਰਾਨ ਕਈ ਡੈਡਲਾਈਨਾਂ ਖਤਮ ਹੋਣ ਦੇ ਬਾਵਜੂਦ ਨੈਸ਼ਨਲ ਹਾਈਵੇ ਦਾ ਸਿਕਸ ਲੇਨ ਪ੍ਰਾਜੈਕਟ ਹਾਲੇ ਤੱਕ ਨਹੀਂ ਬਣਿਆ। ਨੈਸ਼ਨਲ ਹਾਈਵੇਅ ਦੇ ਅੱਧ ਵਿਚਾਲੇ ਫਸੇ ਪ੍ਰਾਜੈਕਟਾਂ ਦੀ ਮਾਰ ਸਭ ਤੋਂ ਵੱਧ ਲੁਧਿਆਣਾ ਦੇ ਲੋਕਾਂ ਨੂੰ ਪੈ ਰਹੀ ਹੈ। ਲੁਧਿਆਣਾ ਦੇ ਸ਼ੇਰਪੁਰ ਚੌਕ ਤੋਂ ਲੈ ਕੇ ਜਲੰਧਰ ਬਾਈਪਾਸ ਤੱਕ ਅੱਧ ਵਿਚਾਲੇ ਤਿੰਨ ਫਲਾਈਓਵਰ 10 ਸਾਲਾਂ ਤੋਂ ਉਸਾਰੀ ਅਧੀਨ ਹਨ, ਜਿਨ੍ਹਾਂ ਕਾਰਨ ਹੁਣ ਬਰਸਾਤਾਂ ਵਿੱਚ ਉਥੋਂ ਲੰਘਣ ਵਾਲੇ ਲੋਕਾਂ 
Available on Android app iOS app
Powered by : Mediology Software Pvt Ltd.