ਆਪਣੇ ਹਮਜ਼ਾਦ ਦੀ ਨਜ਼ਰ ਵਿਚ ਮੰਟੋ !    ਥਿਓਡਰ ਅਡੋਰਨੋ : ਪ੍ਰਬੁੱਧਤਾ ਦੀ ਡਾਇਲੈਕਟਿਕਸ !    ਨਵੀਆਂ ਰਾਣੀਆਂ !    ਸਾਡੇ ਵਿਆਹ - ਅਤੀਤ ਅਤੇ ਵਰਤਮਾਨ ਦੇ ਝਰੋਖਿਆਂ ਵਿੱਚੋਂ !    ਹਿਟਲਰ ਖ਼ਿਲਾਫ਼ ਜੰਗ ਛੇੜਣ ਵਾਲਾ ‘ਵ੍ਹਾਈਟ ਰੋਜ਼’ !    ਖ਼ੁਸ਼ ਲੋਕਾਂ ਦੀ ਧਰਤੀ ਭੂਟਾਨ !    ਅਸਹਿਮਤੀ ਦਾ ਪ੍ਰਵਚਨ !    ਲੋਕਾਂ ਨੂੰ ਲੋਕਾਂ ਨਾਲ ਜੋੜਦੀ ਸ਼ਾਇਰੀ !    ਆਜ਼ਾਦੀਆਂ !    ਚਪੇੜਾਂ ਖਾਣ ਵਾਲੇ ਨੇਤਾ ਜੀ !    

ਲੁਧਿਆਣਾ › ›

Featured Posts
ਕੌਮੀ ਵੋਟਰ ਦਿਵਸ: ਮਤਦਾਨ ਦੀ ਵਰਤੋਂ ਬਾਰੇ ਪ੍ਰੇਰਿਆ

ਕੌਮੀ ਵੋਟਰ ਦਿਵਸ: ਮਤਦਾਨ ਦੀ ਵਰਤੋਂ ਬਾਰੇ ਪ੍ਰੇਰਿਆ

ਪੱਤਰ ਪ੍ਰੇਰਕ ਸਮਰਾਲਾ, 25 ਜਨਵਰੀ ਮਾਲਵਾ ਕਾਲਜ ਬੌਂਦਲੀ-ਸਮਰਾਲਾ ਵਿੱਚ ਕਾਲਜ ਦੇ ਗੁਰੂ ਨਾਨਕ ਸਿਮਰਤੀ ਹਾਲ ਵਿੱਚ ਕਾਲਜ ਦੇ ਕਾਰਜਕਾਰੀ ਪ੍ਰਿੰਸੀਪਲ ਡਾ. ਹਰਿੰਦਰ ਕੌਰ ਦੀ ਪ੍ਰਧਾਨਗੀ ਹੇਠ ਵੋਟਰ ਦਿਵਸ ਸਬੰਧੀ ਸਮਾਗਮ ਕਰਵਾਇਆ ਗਿਆ। ਸਮਾਗਮ ਵਿੱਚ ਕਾਲਜ ਦੀ ਕਾਰਜਕਾਰੀ ਪ੍ਰਿੰਸੀਪਲ ਡਾ. ਹਰਿੰਦਰ ਕੌਰ ਨੇ ਦੱਸਿਆ ਕਿ ਇਹ ਸੰਵਿਧਾਨਕ ਹੱਕ ਬਹੁਤ ਹੀ ਅਹਿਮ ਹੈ, ਬਿਨਾਂ ...

Read More

ਪੰਜਾਬੀ ਪਰਵਾਸੀਆਂ ’ਤੇ ਆਧਾਰਿਤ ਲਘੂ ਫ਼ਿਲਮਾਂ ਦੀ ਸਕਰੀਨਿੰਗ

ਪੰਜਾਬੀ ਪਰਵਾਸੀਆਂ ’ਤੇ ਆਧਾਰਿਤ ਲਘੂ ਫ਼ਿਲਮਾਂ ਦੀ ਸਕਰੀਨਿੰਗ

ਖੇਤਰੀ ਪ੍ਰਤੀਨਿਧ ਲੁਧਿਆਣਾ, 25 ਜਨਵਰੀ ਗੁੱਜਰਾਂਵਾਲਾ ਗੁਰੂ ਨਾਨਕ ਇੰਸਟੀਚਿਊਟ ਆਫ ਮੈਨੇਜਮੈਂਟ ਐਂਡ ਟੈਕਨਾਲੋਜੀ ਨੇ ਜੀਜੀਐੱਨ ਖ਼ਾਲਸਾ ਕਾਲਜ ਦੇ ਸਹਿਯੋਗ ਨਾਲ ਸ਼ਾਰਟ ਫਿਲਮ ਸਕਰੀਨਿੰਗ ਪ੍ਰੋਗਰਾਮ ਕਰਵਾਇਆ ਜਿਸ ਵਿੱਚ ਪੰਜਾਬੀ ਪਰਿਵਾਸੀਆਂ ਦੀ ਜੀਵਨ ਸ਼ੈਲੀ ਅਤੇ ਸਭਿਆਚਾਰ ‘ਤੇ ਆਧਾਰਿਤ 13 ਲਘੂ ਫਿਲਮਾਂ ਦਿਖਾਈਆਂ ਗਈਆਂ। ਸਕਰੀਨਿੰਗ ‘ਚ ‘ਵੀਜ਼ਾ’ ਲਘੂ ਫਿਲਮ ਨੂੰ ਪਹਿਲਾ ਸਥਾਨ ਮਿਲਿਆ। ਇਸ ਮੌਕੇ ...

Read More

ਵਿਸ਼ੇਸ਼ ਲੋੜਾਂ ਵਾਲੇ ਬੱਚਿਆਂ ਦਾ ਸਭਿਆਚਾਰਕ ਸਮਾਗਮ

ਵਿਸ਼ੇਸ਼ ਲੋੜਾਂ ਵਾਲੇ ਬੱਚਿਆਂ ਦਾ ਸਭਿਆਚਾਰਕ ਸਮਾਗਮ

ਖੇਤਰੀ ਪ੍ਰਤੀਨਿਧ ਲੁਧਿਆਣਾ, 25 ਜਨਵਰੀ ਸਰਕਾਰੀ ਸਮਾਰਟ ਸੀਨੀਅਰ ਸੈਕੰਡਰੀ ਸਕੂਲ ਪੀਏਯੂ ਲੁਧਿਆਣਾ ਵਿੱਚ ਜ਼ਿਲ੍ਹਾ ਲੁਧਿਆਣਾ ਦੇ ਸਰਕਾਰੀ ਸਕੂਲਾਂ ਵਿੱਚ ਪੜ੍ਹਦੇ ਵਿਸ਼ੇਸ਼ ਲੋੜਾਂ ਵਾਲੇ ਬੱਚਿਆਂ ਦਾ ਜ਼ਿਲ੍ਹਾ ਪੱਧਰੀ ਸੱਭਿਆਚਾਰਕ ਸਮਾਗਮ ਕਰਵਾਇਆ ਗਿਆ ਜਿਸ ਵਿੱਚ ਜ਼ਿਲ੍ਹੇ ਦੇ 200 ਦੇ ਕਰੀਬ ਦਿਵਿਆਂਗ ਬੱਚਿਆਂ ਨੇ ਹਿੱਸਾ ਲਿਆ ਅਤੇ ਆਪਣੀ ਕਲਾ ਦੇ ਜੌਹਰ ਦਿਖਾਏ। ਜ਼ਿਲ੍ਹਾ ਸਿੱਖਿਆ ਅਫ਼ਸਰ ...

Read More

ਪੰਥਕ ਜਥੇਬੰਦੀਆਂ ਦੇ ਪੰਜਾਬ ਬੰਦ ਦੇ ਸੱਦੇ ਨੂੰ ਰਲਿਆ-ਮਿਲਿਆ ਹੁੰਗਾਰਾ

ਪੰਥਕ ਜਥੇਬੰਦੀਆਂ ਦੇ ਪੰਜਾਬ ਬੰਦ ਦੇ ਸੱਦੇ ਨੂੰ ਰਲਿਆ-ਮਿਲਿਆ ਹੁੰਗਾਰਾ

ਗੁਰਿੰਦਰ ਸਿੰਘ ਲੁਧਿਆਣਾ, 25 ਜਨਵਰੀ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ), ਦਲ ਖਾਲਸਾ ਅਤੇ ਹੋਰ ਪੰਥਕ ਜਥੇਬੰਦੀਆਂ ਵੱਲੋਂ ਨਾਗਰਿਕਤਾ ਸੋਧ ਕਾਨੂੰਨ, ਬੰਦੀ ਸਿੰਘਾਂ ਦੀ ਰਿਹਾਈ ਅਤੇ ਭਾਰਤ ਨੂੰ ਹਿੰਦੂ ਰਾਸ਼ਟਰ ਐਲਾਨਣ ਦੇ ਵਿਰੋਧ ਵਿੱਚ ਅੱਜ ਦਿੱਤੇ ਪੰਜਾਬ ਬੰਦ ਦੇ ਸੱਦੇ ਨੂੰ ਲੁਧਿਆਣਾ ਸ਼ਹਿਰ ਵਿੱਚ ਰਲਵਾਂ-ਮਿਲਵਾਂ ਹੁੰਗਾਰਾ ਮਿਲਿਆ ਹੈ। ਸ਼੍ਰੋਮਣੀ ਅਕਾਲੀ ਦਲ (ਅ) ਦੇ ਜ਼ਿਲ੍ਹਾ ...

Read More

ਪੁਲੀਸ ਮੁਲਾਜ਼ਮਾਂ ਦੀ ਵੱਡੀ ਨਫ਼ਰੀ ਹੱਥ ਹੋਵੇਗੀ ਸ਼ਹਿਰ ਦੀ ਸੁਰੱਖਿਆ

ਪੁਲੀਸ ਮੁਲਾਜ਼ਮਾਂ ਦੀ ਵੱਡੀ ਨਫ਼ਰੀ ਹੱਥ ਹੋਵੇਗੀ ਸ਼ਹਿਰ ਦੀ ਸੁਰੱਖਿਆ

ਗਗਨਦੀਪ ਅਰੋੜਾ ਲੁਧਿਆਣਾ, 25 ਜਨਵਰੀ ਗਣਤੰਤਰ ਦਿਵਸ ਦੇ ਮੱਦੇਨਜ਼ਰ ਸ਼ਹਿਰ ਵਿੱਚ ਪੁਲੀਸ ਵੱਲੋਂ ਸੁਰੱਖਿਆ ਦੇ ਪ੍ਰਬੰਧ ਸਖਤ ਕਰ ਦਿੱਤੇ ਗਏ ਹਨ। ਸ਼ਹਿਰ ਦੀ ਸੁਰੱਖਿਆ ਵਿਵਸਥਾ ਐਤਵਾਰ ਨੂੰ 2000 ਤੋਂ ਵੱਧ ਮੁਲਾਜ਼ਮਾਂ ਦੇ ਹੱਥ ਹੋਵੇਗੀ। ਸਮਾਗਮ ਸਥਾਨ ਗੁਰੂ ਨਾਨਕ ਸਟੇਡੀਅਮ ਦੇ ਆਲੇ ਦੁਆਲੇ ਵੱਡੀ ਗਿਣਤੀ ਵਿੱਚ ਪੁਲੀਸ ਤਾਇਨਾਤ ਹੈ। ਕਿਸੇ ਵੀ ਆਮ ਆਦਮੀ ...

Read More

ਨਗਰ ਸੁਧਾਰ ਟਰੱਸਟ ਖੰਨਾ ਨੇ ਨਾਜਾਇਜ਼ ਕਬਜ਼ੇ ਹਟਾਏ

ਨਗਰ ਸੁਧਾਰ ਟਰੱਸਟ ਖੰਨਾ ਨੇ ਨਾਜਾਇਜ਼ ਕਬਜ਼ੇ ਹਟਾਏ

ਜੋਗਿੰਦਰ ਸਿੰਘ ਓਬਰਾਏ ਖੰਨਾ, 25 ਜਨਵਰੀ ਇੱਥੇ ਜੇਈ ਦਲਵੀਰ ਸਿੰਘ ਦੀ ਅਗਵਾਈ ਹੇਠ ਨਗਰ ਸੁਧਾਰ ਟਰੱਸਟ ਦੀ ਟੀਮ ਨੇ ਖੰਨਾ ਦੇ ਜੀਟੀ ਰੋਡ ‘ਤੇ ਸਥਿਤ ਗੁਰੂ ਅਮਰਦਾਸ ਮਾਰਕੀਟ ਅਤੇ ਰੇਲਵੇ ਰੋਡ ਦੇ ਸ਼ਿਵਾ ਜੀ ਕੰਪਲੈਕਸ ਵਿੱਚ ਦੁਕਾਨਦਾਰਾਂ ਵੱਲੋਂ ਕੀਤੇ ਨਾਜਾਇਜ਼ ਕਬਜ਼ੇ ਹਟਾਉਣ ਦੀ ਮੁਹਿੰਮ ਚਲਾਈ। ਇਸ ਮੌਕੇ ਦੁਕਾਨਾਂ ਦੇ ਬਾਹਰ ਰੱਖਿਆ ਸਾਮਾਨ ...

Read More

ਰਾਗੀ ਜਥੇ ਦੀ ਆੜ ਹੇਠ ਅਫ਼ੀਮ ਸਪਲਾਈ ਕਰਨ ਵਾਲਾ ਕਾਬੂ

ਰਾਗੀ ਜਥੇ ਦੀ ਆੜ ਹੇਠ ਅਫ਼ੀਮ ਸਪਲਾਈ ਕਰਨ ਵਾਲਾ ਕਾਬੂ

ਟ੍ਰਿਬਿਊਨ ਨਿਊਜ਼ ਸਰਵਿਸ ਲੁਧਿਆਣਾ, 25 ਜਨਵਰੀ ਰਾਗੀ ਜਥੇ ਦੀ ਆੜ ’ਚ ਸ਼ਹਿਰ ’ਚ ਅਫ਼ੀਮ ਦੀ ਸਪਲਾਈ ਕਰਨ ਵਾਲੇ ਮੁਲਜ਼ਮ ਨੂੰ ਥਾਣਾ ਡਵੀਜ਼ਨ ਨੰਬਰ 2 ਦੀ ਪੁਲੀਸ ਨੇ ਗ੍ਰਿਫ਼ਤਾਰ ਕੀਤਾ ਹੈ। ਪੁਲੀਸ ਨੇ ਮੁਲਜ਼ਮ ਨੂੰ ਗੁਪਤ ਸੂਚਨਾ ਦੇ ਆਧਾਰ ’ਤੇ ਨਾਕਾਬੰਦੀ ਦੌਰਾਨ ਇਸਲਾਮਗੰਜ ਇਲਾਕੇ ’ਚੋਂ ਗ੍ਰਿਫ਼ਤਾਰ ਕੀਤਾ ਹੈ। ਮੁਲਜ਼ਮ ਦੇ ਕਬਜ਼ੇ ’ਚੋਂ ਪੁਲੀਸ ...

Read More


ਤਿੰਨ ਰੋਜ਼ਾ ਧਾਰਮਿਕ ਸਮਾਗਮ ਅੱਜ ਤੋਂ

Posted On April - 9 - 2014 Comments Off on ਤਿੰਨ ਰੋਜ਼ਾ ਧਾਰਮਿਕ ਸਮਾਗਮ ਅੱਜ ਤੋਂ
ਮੁੱਲਾਂਪੁਰ ਦਾਖਾ: ਪਿੰਡ ਭੱਟੀਆਂ ਢਾਹਾ ਦੇ ਗੁਰਦੁਆਰਾ ਹਰਸਰ ਸਾਹਿਬ ਵਿਖੇ ਭਗਤ ਸੈਣ ਅਤੇ ਖਾਲਸੇ ਦੇ ਜਨਮ ਦਿਹਾੜੇ ਨੂੰ ਸਮਰਪਿਤ ਨਗਰ ਵਾਸੀਆਂ ਵੱਲੋਂ 5 ਅਖੰਡ ਪਾਠਾਂ ਦੀ ਲੜੀ ਅਤੇ ਤਿੰਨ ਰੋਜ਼ਾ ਦੀਵਾਨ10, 11 ਅਤੇ 12 ਅਪਰੈਲ ਨੂੰ ਸਜਾਏ ਜਾ ਰਹੇ ਹਨ। ਇਹ ਜਾਣਕਾਰੀ ਗੁਰਦੁਆਰਾ ਪ੍ਰਧਾਨ ਬਲਦੇਵ ਸਿੰਘ ਨੇ ਦਿੱਤੀ। ਇਸ ਦੌਰਾਨ ਪ੍ਰਸਿੱਧ ਕਥਾਵਾਚਕ ਬਾਬਾ ਰਵਿੰਦਰ ਸਿੰਘ ਤਖਾਣਬੱਧ ਵਾਲੇ ਸੰਗਤ ਨੂੰ ਨਿਹਾਲ ਕਰਨਗੇ। -ਪੱਤਰ ਪ੍ਰੇਰਕ  

ਭਾਰਤ ਨੂੰ ਕੋਈ ਵੀ ਦੇਸ਼ ਨਜ਼ਰਅੰਦਾਜ਼ ਨਹੀਂ ਕਰ ਸਕਦਾ: ਵੋਹਰਾ

Posted On April - 9 - 2014 Comments Off on ਭਾਰਤ ਨੂੰ ਕੋਈ ਵੀ ਦੇਸ਼ ਨਜ਼ਰਅੰਦਾਜ਼ ਨਹੀਂ ਕਰ ਸਕਦਾ: ਵੋਹਰਾ
ਪੱਤਰ ਪ੍ਰੇਰਕ ਮੰਡੀ ਗੋਬਿੰਦਗੜ੍ਹ, 8 ਅਪਰੈਲ ‘ਮੌਜੂਦਾ ਸਮੇਂ ਵਿਚ ਭਾਰਤ ਦੁਨੀਆ ਦੀ ਸਭ ਤੋਂ ਤੇਜ਼ੀ ਨਾਲ ਵਧਦੀ ਹੋਈ ਆਰਥਿਕ ਸ਼ਕਤੀ ਹੈ।’ ਔਕੜਾਂ ਦੇ ਬਾਵਜੂਦ ਭਾਰਤ ਸਾਲ 2020 ਤਕ ਪੂਰਨ ਤੌਰ ’ਤੇ ਵਿਕਸਤ ਦੇਸ਼ ਬਣਨ ਦੀ ਸਮਰੱਥਾ ਰੱਖਦਾ ਹੈ।’ ਇਹ ਗੱਲ ਦੀਪਕ ਵੋਹਰਾ ਆਈ.ਐਫ.ਐਸ.(ਸੇਵਾਮੁਕਤ) ਨੇ ਦੇਸ਼ ਭਗਤ ਯੂਨੀਵਰਸਿਟੀ ਵਿਖੇ ‘ਵਿਸ਼ਵ ਪੱਧਰ ਤੇ ਬਦਲਦੇ ਵਿਆਪਕ ਰੁਝਾਨਾਂ’ ਬਾਰੇ ਕੀਤੇ ਗਏ ਵਿਸ਼ੇਸ਼ ਲੈਕਚਰ ਦੌਰਾਨ ਮੁੱਖ ਬੁਲਾਰੇ ਵਜੋਂ ਕਹੀ। ਯੂਨੀਵਰਸਿਟੀ ਦੀ ਪ੍ਰੋ. ਵਾਈਸ-ਚਾਂਸਲਰ ਡਾ. ਸ਼ਾਲਿਨੀ 

ਸਵੱਦੀ ਕਲਾਂ ਪੈਟਰੋਲ ਪੰਪ ’ਤੇ ਪੋਸਤ ਦੀ ਖੇਤੀ

Posted On April - 8 - 2014 Comments Off on ਸਵੱਦੀ ਕਲਾਂ ਪੈਟਰੋਲ ਪੰਪ ’ਤੇ ਪੋਸਤ ਦੀ ਖੇਤੀ
ਪੱਤਰ ਪ੍ਰੇਰਕ ਜਗਰਾਉਂ, 8 ਅਪਰੈਲ ਲੋਕ ਸਭਾ ਚੋਣਾਂ ਦੇ ਮੱਦੇਨਜ਼ਰ ਜ਼ਿਲ੍ਹਾ ਲੁਧਿਆਣਾ ਦਿਹਾਤੀ ਪੁਲੀਸ ਦੇ ਨਾਰਕੋਟੈਕ ਸੈੱਲ ਅਤੇ ਸੀਆਈਏ ਸਟਾਫ ਨੇ ਸਾਂਝੀ ਕਾਰਵਾਈ ਕਰਦਿਆਂ ਪਿੰਡ ਸਵੱਦੀ ਕਲਾਂ ਵਿੱਚ ਵੱਡੀ ਮਾਤਰਾ ਵਿੱਚ ਬੀਜੇ ਹੋਏ ਭੁੱਕੀ ਦੇ ਬੂਟੇ ਫੜਨ ਵਿੱਚ ਸਫ਼ਲਤਾ ਹਾਸਲ ਕੀਤੀ ਹੈ। ਜਾਣਕਾਰੀ ਅਨੁਸਾਰ ਪਿੰਡ ਸਵੱਦੀ ਕਲਾਂ ਵਿੱਚ ਸਵੱਦੀ ਫਿਲਿੰਗ ਸਟੇਸ਼ਨ ਦੇ ਨਾਮ ’ਤੇ ਪਿਛਲੇ ਲੰਮੇ ਸਮੇਂ ਤੋਂ ਪੈਟਰੋਲ ਪੰਪ ਚੱਲ ਰਿਹਾ ਹੈ, ਜਿਸ ਦੇ ਪਿਛਲੇ ਪਾਸੇ ਪੰਪ ਮਾਲਕਾਂ ਦੀ ਥੋੜੀ ਜ਼ਮੀਨ ਹੈ, 

ਲੁਧਿਆਣਾ ਦੱਖਣੀ ’ਚ ਸੀਵਰੇਜ ਵਿਛਾਉਣ ਦਾ ਕੰਮ ਜ਼ੋਰਾਂ ’ਤੇ

Posted On April - 8 - 2014 Comments Off on ਲੁਧਿਆਣਾ ਦੱਖਣੀ ’ਚ ਸੀਵਰੇਜ ਵਿਛਾਉਣ ਦਾ ਕੰਮ ਜ਼ੋਰਾਂ ’ਤੇ
ਟ੍ਰਿਬਿਊਨ ਨਿਊਜ਼ ਸਰਵਿਸ ਲੁਧਿਆਣਾ, 8 ਅਪਰੈਲ ਲੰਮੇ ਸਮੇਂ ਤੋਂ ਸੀਵਰੇਜ ਸੱਮਸਿਆ ਨਾਲ ਜੂਝ ਰਹੇ ਹਲਕਾ ਦੱਖਣੀ ਨੂੰ ਰਾਹਤ ਦੇਣ ਲਈ ਅਤੇ ਹਲਕੇ ਨੂੰ  ਸੌ ਪ੍ਰਤੀਸ਼ਤ ਸੀਵਰੇਜ ਦੀ ਸਹੂਲਤ ਦੇਣ ਲਈ ਨਗਰ ਨਿਗਮ ਵੱਲੋਂ ਜੰਗੀ ਪੱਧਰ ’ਤੇ ਕੰਮ ਕੀਤਾ ਹੋਇਆ ਹੈ। ਇਸਦੇ ਤਹਿਤ ਨਗਰ ਨਿਗਮ ਨੇ ਸੀਵਰੇਜ ਲਾਇਨ ਨੂੰ ਮੁਕੰਮਲ ਕਰਨ ਤੋਂ ਬਾਅਦ ਪਾਣੀ ਰੋਕਣ ਲਈ ਲਾਏ ਹੋਏ 9 ਬੰਨ੍ਹਾ ਨੂੰ ਖੋਲ੍ਹਣਾ ਸ਼ੁਰੂ ਕਰ ਦਿੱਤਾ ਹੈ। ਜ਼ਿਕਰਯੋਗ ਹੈ ਕਿ ਪਿਛਲੇ ਲੰਮੇ ਸਮੇਂ ਤੋਂ ਇਸ ਹਲਕੇ ਦੇ ਵਸਨੀਕ ਜ਼ਿਆਦਾਤਰ ਲੋਕ ਸੀਵਰੇਜ 

ਫਲੈਗ ਮਾਰਚ ਦੌਰਾਨ ਲੜਕੀ ਨੇ ਜਵਾਨਾਂ ’ਤੇ ਚੜ੍ਹਾਈ ਕਾਰ

Posted On April - 8 - 2014 Comments Off on ਫਲੈਗ ਮਾਰਚ ਦੌਰਾਨ ਲੜਕੀ ਨੇ ਜਵਾਨਾਂ ’ਤੇ ਚੜ੍ਹਾਈ ਕਾਰ
ਗਗਨਦੀਪ ਅਰੋੜਾ/ਟ.ਨ.ਸ. ਲੁਧਿਆਣਾ, 8 ਅਪਰੈਲ ਲੋਕ ਸਭਾ ਚੋਣਾਂ ਦੇ ਮੱਦੇਨਜ਼ਰ ਸ਼ਹਿਰ ਵਿੱਚ ਫਲੈਗ ਮਾਰਚ ਕਰ ਰਹੀ ਐਸਐਸਬੀ ਦੀ ਟੀਮ ’ਤੇ ਮੰਗਲਵਾਰ ਨੂੰ ਇੱਕ ਲੜਕੀ ਨੇ ਕਾਰ ਚੜ੍ਹਾ ਦਿੱਤੀ, ਜਿਸ ਦੀ ਲਪੇਟ ਵਿੱਚ ਆ ਕੇ ਇੱਕ ਜਵਾਨ ਗੰਭੀਰ ਜ਼ਖ਼ਮੀ ਹੋ ਗਿਆ ਜਦਕਿ ਕੁਝ ਜਵਾਨਾਂ ਨੇ ਇੱਧਰ ਉਧਰ ਭੱਜ ਕੇ ਆਪਣੀ ਜਾਨ ਬਚਾਈ। ਹਾਦਸੇ ਮਗਰੋਂ ਲੜਕੀ ਕਾਰ ਸਮੇਤ ਮੌਕੇ ਤੋਂ ਫ਼ਰਾਰ ਹੋ ਗਈ ਪਰ ਉਸ ਨੂੰ ਕੁਝ ਦੂਰੀ ’ਤੇ ਗ੍ਰਿਫ਼ਤਾਰ  ਕਰ ਲਿਆ ਗਿਆ। ਜ਼ਖ਼ਮੀ ਵਿਅਕਤੀ ਨੂੰ ਇਲਾਜ ਲਈ ਸਿਵਲ ਹਸਪਤਾਲ ਦਾਖ਼ਲ ਕਰਵਾਇਆ ਗਿਆ। 

ਘਰੇਲੂ ਝਗੜੇ ਕਾਰਨ ਪਤਨੀ ਤੋਂ ਦੁਖੀ ਪਤੀ ਵੱਲੋਂ ਫ਼ਾਹਾ

Posted On April - 8 - 2014 Comments Off on ਘਰੇਲੂ ਝਗੜੇ ਕਾਰਨ ਪਤਨੀ ਤੋਂ ਦੁਖੀ ਪਤੀ ਵੱਲੋਂ ਫ਼ਾਹਾ
ਟ੍ਰਿਬਿਊਨ ਨਿਊਜ਼ ਸਰਵਿਸ ਲੁਧਿਆਣਾ, 8 ਅਪਰੈਲ ਘਰੇਲੂ ਝਗੜੇ ਕਾਰਨ ਪਤਨੀ ਤੋਂ ਪ੍ਰੇਸ਼ਾਨ ਈਸ਼ਰ ਕਲੋਨੀ ਵਾਸੀ ਹਰਪ੍ਰੀਤ ਸਿੰਘ ਨੇ ਸੋਮਵਾਰ ਦੇਰ ਰਾਤ ਆਪਣੇ ਘਰ ਵਿੱਚ ਫਾਹਾ ਲੈ ਕੇ ਖੁਦਕੁਸ਼ੀ ਕਰ ਲਈ। ਘਟਨਾ ਦਾ ਪਤਾ ਉਸ ਸਮੇਂ ਲੱਗਿਆ ਜਦੋਂ ਉਸਦੀ ਚਾਚੀ ਮੰਗਲਵਾਰ ਸਵੇਰੇ ਉਸ ਨੂੰ ਜਗਾਉਣ ਆਈ। ਲਾਸ਼ ਲਟਕਦੀ ਦੇਖ ਕੇ ਉਸਦੇ ਹੋਸ਼ ਉੱਡ ਗਏ। ਪੁਲੀਸ ਨੇ ਲਾਸ਼ ਨੂੰ ਕਬਜ਼ੇ ਵਿੱਚ ਲੈ ਲਿਆ, ਜਿਥੇ ਪੁਲੀਸ ਨੂੰ ਇੱਕ ਸੁਸਾਇਡ ਨੋਟ ਵੀ ਮਿਲਿਆ ਹੈ, ਜਿਸ ’ਚ ਉਸ ਨੇ ਲਿਖਿਆ ਸੀ ਕਿ ਉਹ ਆਪਣੀ ਪਤਨੀ ਤੋਂ ਤੰਗ ਹੋ 

ਹੌਜ਼ਰੀ ’ਚੋਂ ਹਜ਼ਾਰਾਂ ਦਾ ਮਾਲ ਚੋਰੀ

Posted On April - 8 - 2014 Comments Off on ਹੌਜ਼ਰੀ ’ਚੋਂ ਹਜ਼ਾਰਾਂ ਦਾ ਮਾਲ ਚੋਰੀ
ਟ੍ਰਿਬਿਊਨ ਨਿਊਜ਼ ਸਰਵਿਸ ਲੁਧਿਆਣਾ, 8 ਅਪਰੈਲ ਦਰੇਸੀ ਸਥਿਤ ਨਰੂਲਾ ਨਿਟਵੀਅਰ ਦੇ ਕਟਰ ਮਾਸਟਰ ਦੇ ਸਾਥੀ ਨਾਲ ਮਿਲ ਕੇ ਹੌਜ਼ਰੀ ’ਚੋਂ ਹਜ਼ਾਰਾਂ ਰੁਪਏ ਦਾ ਮਾਲ ਚੋਰੀ ਕਰ ਲਿਆ। ਪੁਲੀਸ ਨੇ ਚੋਰਾਂ ਨੂੰ ਉਦੋਂ ਕਾਬੂ ਕਰ ਲਿਆ ਜਦੋਂ ਉਹ ਜਦੋਂ ਦੋਵੇਂ ਮੁਲਜ਼ਮ ਚੋਰੀ ਦਾ ਮਾਲ ਵੇਚਣ ਲਈ ਜਾ ਰਹੇ ਸਨ। ਪੁਲੀਸ ਨੇ ਨਾਕਾਬੰਦੀ ਦੌਰਾਨ ਦੋਵੇਂ ਮੁਲਜ਼ਮਾਂ ਨੂੰ ਹੌਜ਼ਰੀ ਦੇ ਚੋਰੀ ਹੋਏ ਮਾਲ ਸਮੇਤ ਗ੍ਰਿਫ਼ਤਾਰ ਕਰ ਲਿਆ। ਮੁਲਜ਼ਮਾਂ ਦੀ ਪਛਾਣ ਮਿਹਰਬਾਨ ਵਾਸੀ ਰਾਜ ਸਿੰਘ ਅਤੇ ਸ਼ਿਵਾਜੀ ਨਗਰ ਵਾਸੀ ਦਲਕੀਤ ਸਿੰਘ 

ਬੁੱਢੇ ਨਾਲੇ ਦੀ ਸਫ਼ਾਈ ਸ਼ੁਰੂ

Posted On April - 8 - 2014 Comments Off on ਬੁੱਢੇ ਨਾਲੇ ਦੀ ਸਫ਼ਾਈ ਸ਼ੁਰੂ
ਟ੍ਰਿਬਿਊਨ ਨਿਊਜ਼ ਸਰਵਿਸ ਲੁਧਿਆਣਾ, 8 ਅਪਰੈਲਨਗਰ ਨਿਗਮ ਲੁਧਿਆਣਾ ਦੇ ਜ਼ੋਨਲ ਕਮਿਸ਼ਨਰ ਮਨਜੀਤ ਸਿੰਘ ਨੇ ਆਖਿਆ ਕਿ 14250 ਮੀਟਰ ਬੁੱਢਾ ਨਾਲਾ ਨਗਰ ਨਿਗਮ ਦੀ ਹੱਦ ਵਿੱਚ ਆਉਂਦਾ ਹੈ, ਜਿਸ ਦੀ ਸਫ਼ਾਈ ਦਾ ਕੰਮ ਸ਼ੁਰੂ ਹੋ ਗਿਆ ਹੈ। ਸਫ਼ਾਈ ਲਈ ਦੋ ਮਸ਼ੀਨਾਂ ਲਗਾਤਾਰ ਕੰਮ ਕਰ ਰਹੀਆਂ ਹਨ। ਇਸ ਕੰਮ ਨੂੰ ਮਈ ਮਹੀਨੇ ਦੇ ਅੰਦਰ ਅੰਦਰ ਮੁਕੰਮਲ ਕਰਨ ਲਈ ਜਲਦ ਦੋ ਮਸ਼ੀਨਾਂ ਹੋਰ ਲਾਈਆਂ ਜਾ ਰਹੀਆਂ ਹਨ।  

ਸਰਕਾਰੀ ਥਾਂ ’ਤੇ ਲਾਇਆ ਪੋਸਟਰ; ਕੇਸ ਦਰਜ

Posted On April - 8 - 2014 Comments Off on ਸਰਕਾਰੀ ਥਾਂ ’ਤੇ ਲਾਇਆ ਪੋਸਟਰ; ਕੇਸ ਦਰਜ
ਟ੍ਰਿਬਿਊਨ ਨਿਊਜ਼ ਸਰਵਿਸ ਲੁਧਿਆਣਾ, 8 ਅਪਰੈਲ ਥਾਣਾ ਹੈਬੋਵਾਲ ਦੀ ਪੁਲੀਸ ਨੇ ਪਿੰਡ ਇਆਲੀ ਖੁਰਦ ਸਥਿਤ ਆਂਗਨਵਾੜੀ ਸਕੂਲ ਦੀ ਕੰਧ ’ਤੇ ਅਕਾਲੀ-ਭਾਜਪਾ ਉਮੀਦਵਾਰ ਮਨਪ੍ਰੀਤ ਸਿੰਘ ਇਆਲੀ ਅਤੇ ਨਵਜੋਤ ਸਿੰਘ ਮੰਡੇਰ ਦੇ ਪੋਸਟਰ ਲਾਉਣ ਦੇ ਮਾਮਲੇ ਵਿੱਚ ਕੇਸ ਦਰਜ ਕੀਤਾ ਹੈ। ਜ਼ਿਲ੍ਹਾ ਪ੍ਰੋਗਰਾਮ ਅਧਿਕਾਰੀ ਰਾਕੇਸ਼ ਵਾਹੀ ਦੀ ਸ਼ਿਕਾਇਤ ’ਤੇ ਪੁਲੀਸ ਨੇ ਅਣਪਛਾਤੇ ਵਿਅਕਤੀ ਦੇ ਖਿਲਾਫ਼ ਕੇਸ ਦਰਜ ਕੀਤਾ ਹੈ। ਥਾਣਾ ਇੰਚਾਰਜ ਨੇ ਦੱਸਿਆ ਕਿ ਜ਼ਿਲ੍ਹਾ ਪ੍ਰੋਗਰਾਮ ਅਧਿਕਾਰੀ ਨੇ ਸ਼ਿਕਾਇਤ ਦਿੱਤੀ ਸੀ 

ਉਮੀਦਵਾਰ ਦੇ ਪੋਸਟਰ ਫਾੜੇ

Posted On April - 8 - 2014 Comments Off on ਉਮੀਦਵਾਰ ਦੇ ਪੋਸਟਰ ਫਾੜੇ
ਪੱਤਰ ਪ੍ਰੇਰਕ ਮਾਛੀਵਾੜ, 8 ਅਪਰੈਲ ਪੁਲੀਸ ਨੇ ਅੱਜ ਪਿੰਡ ਬਹਿਲੋਲਪੁਰ ਨੇੜੇ ਸ਼੍ਰੋਮਣੀ ਅਕਾਲੀ ਦਲ ਭਾਜਪਾ ਦੇ ਉਮੀਦਵਾਰ ਦੇ ਪੋਸਟਰ ਫਾੜਨ ’ਤੇ ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਪਰਚਾ ਦਰਜ ਕੀਤਾ ਹੈ। ਥਾਣਾ ਮੁਖੀ  ਅਮਰਦੀਪ ਸਿੰਘ ਅਨੁਸਾਰ ਬਹਿਲੋਲਪੁਰ ਚੌਕੀ ਦੀ ਪੁਲੀਸ ਪਾਰਟੀ ਪਿੰਡ ਤੋਂ ਸਰਹੰਦ ਨਹਿਰ ਵੱਲ ਗਸ਼ਤ ਕਰ ਰਹੀ ਸੀ ਕਿ ਉਨ੍ਹਾਂ ਨੂੰ ਰਸਤੇ ਵਿੱਚ ਲੋਕ ਸਭਾ ਚੋਣਾਂ ਸਬੰਧੀ ਅਕਾਲੀ ਦਲ ਦੇ ਉਮੀਦਵਾਰ ਦੇ ਪੋਸਟਰ ਫਾੜੇ ਹੋਏ ਸੜਕ ’ਤੇ ਬਿਖਰੇ ਦਿਖਾਈ ਦਿੱਤੇ। ਪੁਲੀਸ ਅਨੁਸਾਰ ਇਹ 

ਦਾਜ ਮੰਗਣ ਵਾਲੇ ਪਤੀ ਤੇ ਸਹੁਰੇ ਸਣੇ ਛੇ ਨਾਮਜ਼ਦ

Posted On April - 8 - 2014 Comments Off on ਦਾਜ ਮੰਗਣ ਵਾਲੇ ਪਤੀ ਤੇ ਸਹੁਰੇ ਸਣੇ ਛੇ ਨਾਮਜ਼ਦ
ਪੱਤਰ ਪ੍ਰੇਰਕ ਮਾਛੀਵਾੜਾ, 8 ਅਪਰੈਲ ਪੁਲੀਸ ਨੇ ਅੱਜ ਜਸਪ੍ਰੀਤ ਕੌਰ ਵਾਸੀ ਮਾਛੀਵਾੜਾ ਦੀ ਸ਼ਿਕਾਇਤ ’ਤੇ ਦਾਜ  ਮੰਗਣ ਅਤੇ ਉਸ ਨੂੰ ਸਰੀਰਕ ਤੇ ਮਾਨਸਿਕ ਤੌਰ ’ਤੇ ਪ੍ਰੇਸ਼ਾਨ ਕਰਨ ਵਾਲੇ  ਪਤੀ ਅਮਨਦੀਪ ਸਿੰਘ, ਸੱਸ ਬਲਬੀਰ ਕੌਰ ਨਿਵਾਸੀ ਲੁਹਾਰ ਮਾਜਰਾ, ਜ਼ਿਲ੍ਹਾ ਫਤਿਹਗੜ੍ਹ ਸਾਹਿਬ, ਨਣਦ ਰੁਪਿੰਦਰ ਕੌਰ, ਨਣਦੋਈਆ ਕੁਲਵੰਤ ਸਿੰਘ, ਨਣਦ ਭੋਲੀ ਤੇ ਨਣਦੋਈਆ ਗੁਰਚਰਨ ਸਿੰਘ ਪਿੰਡ ਰਾਈਆਂ, ਜ਼ਿਲ੍ਹਾ ਲੁਧਿਆਣਾ ਖਿਲਾਫ਼ ਕੇਸ ਦਰਜ ਕੀਤਾ ਹੈ। ਸ਼ਿਕਾਇਤਕਰਤਾ ਨੇ ਪੁਲੀਸ ਨੂੰ ਦਿੱਤੀ ਸ਼ਿਕਾਇਤ ਵਿੱਚ 

ਸੀਵਰੇਜ ਤੋਂ ਦੁਖੀ ਲੋਕਾਂ ਵੱਲੋਂ ਉਮੀਦਵਾਰਾਂ ਦੇ ਬਾਈਕਾਟ ਦੀ ਚੇਤਾਵਨੀ

Posted On April - 8 - 2014 Comments Off on ਸੀਵਰੇਜ ਤੋਂ ਦੁਖੀ ਲੋਕਾਂ ਵੱਲੋਂ ਉਮੀਦਵਾਰਾਂ ਦੇ ਬਾਈਕਾਟ ਦੀ ਚੇਤਾਵਨੀ
ਗੁਰਦੀਪ ਸਿੰਘ ਲਾਲੀ ਸੰਗਰੂਰ, 8 ਅਪਰੈਲ ਸੀਵਰੇਜ ਸਮੱਸਿਆ ਤੋਂ ਦੁਖੀ ਹੋਏ ਸ਼ਹਿਰ ਦੀ ਧਿੱਬਰ ਬਸਤੀ ਦੇ ਵਾਸੀਆਂ ਨੇ ਐਲਾਨ ਕੀਤਾ ਹੈ ਕਿ ਜੇਕਰ ਸਮੱਸਿਆ ਦਾ ਜਲਦ ਹੱਲ ਨਾ ਕੀਤਾ ਗਿਆ ਤਾਂ ਉਹ ਲੋਕ ਸਭਾ ਚੋਣਾਂ ’ਚ ਖੜ੍ਹੇ ਉਮੀਦਵਾਰਾਂ ਦਾ ਬਾਈਕਾਟ ਕਰਨਗੇ। ਉਨ੍ਹਾਂ ਇਸ ਦੌਰਾਨ ਨਗਰ ਕੌਂਸਲ ਖ਼ਿਲਾਫ਼ ਜੰਮ ਕੇ ਨਾਅਰੇਬਾਜ਼ੀ ਕੀਤੀ ਅਤੇ ਰੋਸ ਪ੍ਰਰਦਸ਼ਨ ਕੀਤਾ। ਧਰਨਾਕਾਰੀਆਂ ਨੇ ਦੱਸਿਆ ਕਿ ਪਿਛਲੇ ਇੱਕ ਹਫ਼ਤੇ ਤੋਂ ਸੀਵਰੇਜ ਦੀ ਨਿਕਾਸੀ ਬੰਦ ਪਈ ਹੈ, ਜਿਸ ਕਾਰਨ ਗੰਦਾ ਪਾਣੀ ਓਵਰ ਫਲੋਅ ਹੋ ਰਿਹਾ 

ਮੰਡ ਇਲਾਕੇ ’ਚ ਪੁਲੀਸ ਵੱਲੋਂ ਵਾਹਨਾਂ ਦੀ ਜਾਂਚ ਤੇ ਗਸ਼ਤ ਤੇਜ

Posted On April - 8 - 2014 Comments Off on ਮੰਡ ਇਲਾਕੇ ’ਚ ਪੁਲੀਸ ਵੱਲੋਂ ਵਾਹਨਾਂ ਦੀ ਜਾਂਚ ਤੇ ਗਸ਼ਤ ਤੇਜ
ਪੱਤਰ ਪ੍ਰੇਰਕ ਜਗਰਾਉਂ, 8 ਅਪਰੈਲ ਲੋਕ ਸਭਾ ਚੋਣਾਂ ਦੇ ਮੱਦੇਨਜ਼ਰ ਚੋਣ ਕਮਿਸ਼ਨ ਦੀਆਂ ਹਦਾਇਤਾਂ ’ਤੇ  ਸਿੱਧਵਾਂ ਬੇਟ ਥਾਣੇ ਦੇ ਨਕੋਦਰ ਚੌਕ ’ਚ ਥਾਣਾ ਮੁਖੀ ਸ਼ਿਵ ਚੰਦ ਵੱਲੋਂ ਆਪਣੀ ਟੀਮ ਸਮੇਤ ਨਾਕਾ ਲਾ ਕੇ ਵਾਹਨਾਂ ਦੀ ਜਾਂਚ ਕੀਤੀ ਗਈ। ਥਾਣਾ ਮੁਖੀ ਨੇ ਦੱਸਿਆ ਕਿ ਚੋਣਾਂ ਦੌਰਾਨ ਹੋਣ ਵਾਲੀ ਕਿਸੇ ਅਣਸੁਖਾਵੀਂ ਘਟਨਾ ਨੂੰ ਰੋਕਣ ਲਈ ਪੁਲੀਸ ਵੱਲੋਂ ਪਹਿਲਾਂ ਹੀ ਯਤਨ ਆਰੰਭੇ ਜਾ ਚੁੱਕੇ ਹਨ। ਹਰੇਕ ਆਉਣ-ਜਾਣ ਵਾਲੇ ਵਾਹਨਾਂ ’ਤੇ ਤਿੱਖੀ ਨਜ਼ਰ ਰੱਖੀ ਜਾ ਰਹੀ ਹੈ ਅਤੇ ਹਰੇਕ ਵਾਹਨ ਦੀ ਥਾਂ-ਥਾਂ 

ਰਾਮਗੜ੍ਹੀਆ ਕਾਲਜ ਵਿੱਚ 415 ਵਿਦਿਆਰਥਣਾਂ ਨੂੰ ਡਿਗਰੀਆਂ ਵੰਡੀਆਂ

Posted On April - 8 - 2014 Comments Off on ਰਾਮਗੜ੍ਹੀਆ ਕਾਲਜ ਵਿੱਚ 415 ਵਿਦਿਆਰਥਣਾਂ ਨੂੰ ਡਿਗਰੀਆਂ ਵੰਡੀਆਂ
ਖੇਤਰੀ ਪ੍ਰਤੀਨਿਧ ਲੁਧਿਆਣਾ, 8 ਅਪਰੈਲ ਰਾਮਗੜ੍ਹੀਆ ਗਰਲਜ਼ ਕਾਲਜ ਵਿੱਚ ਅੱਜ ਹੋਏ ਡਿਗਰੀ ਵੰਡ ਸਮਾਗਮ ਦੌਰਾਨ 415 ਵਿਦਿਆਰਥਣਾਂ ਨੂੰ ਡਿਗਰੀਆਂ ਵੰਡੀਆਂ ਗਈਆਂ। ਸੈਂਟਰਲ ਯੂਨੀਵਰਸਿਟੀ ਬਠਿੰਡਾ ਦੇ ਕੁਲਪਤੀ ਡਾ. ਸਰਦਾਰਾ ਸਿੰਘ ਜੌਹਲ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ। ਰਾਮਗੜ੍ਹੀਆ ਐਜੂਕੇਸ਼ਨਲ ਕੌਂਸਲ ਦੇ ਪ੍ਰਧਾਨ ਰਣਜੋਧ ਸਿੰਘ, ਸਕੱਤਰ ਜਗਤਾਰ ਸਿੰਘ ਅਤੇ ਪ੍ਰਿੰਸੀਪਲ ਡਾ. ਨਰਿੰਦਰ ਸੰਧੂ ਨੇ ਉਨ੍ਹਾਂ ਦਾ ਸਵਾਗਤ ਕੀਤਾ। ਡਾ. ਜੌਹਲ ਨੇ ਇਸ ਤੋਂ ਪਹਿਲਾਂ ਗ੍ਰਹਿ ਵਿਗਿਆਨ ਵਿਭਾਗ 

ਸਾਥੀਆਂ ਸਮੇਤ ਪੰਚ ਭਾਜਪਾ ’ਚ ਸ਼ਾਮਲ

Posted On April - 8 - 2014 Comments Off on ਸਾਥੀਆਂ ਸਮੇਤ ਪੰਚ ਭਾਜਪਾ ’ਚ ਸ਼ਾਮਲ
ਪੱਤਰ ਪ੍ਰੇਰਕ ਪਾਇਲ, 8 ਅਪਰੈਲ ਹਲਕਾ ਪਾਇਲ ’ਚ ਭਾਜਪਾ ਮੰਡਲ ਨੂੰ ਉਸ ਵੇਲੇ ਵੱਡਾ ਬਲ ਮਿਲਿਆ, ਜਦੋਂ ਭਾਜਪਾ ਮੰਡਲ ਪਾਇਲ ਦੇ ਅਧੀਨ ਪੈਂਦੇ ਪਿੰਡ ਘੁਡਾਣੀ ਕਲਾਂ ਵਿਖੇ ਆਜ਼ਾਦ ਜੇਤੂ ਪੰਚ ਗੁਰਿੰਦਰ ਸਿੰਘ ਆਪਣੇ ਗ੍ਰਹਿ ਵਿਖੇ ਆਪਣੇ ਵੱਡੀ ਗਿਣਤੀ ’ਚ ਸਾਥੀਆਂ ਸਮੇਤ ਭਾਜਪਾ ’ਚ ਸ਼ਾਮਲ ਹੋ ਗਏ। ਇਸ ਮੌਕੇ ਭਾਜਪਾ ਜ਼ਿਲ੍ਹਾ ਪ੍ਰਧਾਨ ਬਿਕਰਮਜੀਤ ਸਿੰਘ ਚੀਮਾ, ਜੀਤ ਸਿੰਘ ਚੀਮਾ ਜ਼ਿਲ੍ਹਾ ਪ੍ਰਧਾਨ ਦਿਹਾਤੀ ਲੁਧਿਆਣਾ, ਜ਼ਿਲ੍ਹਾ ਉਪ ਪ੍ਰਧਾਨ ਦੇਵੀ ਪ੍ਰਸ਼ਾਦ ਸ਼ਾਹੀ, ਭਾਜਪਾ ਮੰਡਲ ਪ੍ਰਧਾਨ ਰਾਜੇਸ਼ 

ਮਿਡ-ਡੇਅ ਮੀਲ ਸਕੀਮ ਚੋਣ ਮੈਨੀਫੈਸਟੋ ਵਿੱਚ ਸ਼ਾਮਲ ਨਾ ਕਰਨ ਦੀ ਨਿਖੇਧੀ

Posted On April - 8 - 2014 Comments Off on ਮਿਡ-ਡੇਅ ਮੀਲ ਸਕੀਮ ਚੋਣ ਮੈਨੀਫੈਸਟੋ ਵਿੱਚ ਸ਼ਾਮਲ ਨਾ ਕਰਨ ਦੀ ਨਿਖੇਧੀ
ਪੱਤਰ ਪ੍ਰੇਰਕ ਖੰਨਾ, 8 ਅਪਰੈਲ ਡੈਮੋਕ੍ਰੇਟਿਕ ਮਿਡ ਡੇ ਮੀਲ ਕੁੱਕ ਫਰੰਟ ਪੰਜਾਬ ਵੱਲੋਂ ਕੀਤੇ ਫੈਸਲੇ ਅਨੁਸਾਰ 14 ਅਪਰੈਲ ਨੂੰ ਸੰਗਰੂਰ ਲੋਕ ਸਭਾ ਹਲਕੇ ਵਿੱਚ ਆਪਣੀਆਂ ਮੰਗਾਂ ਨੂੰ ਲੈ ਕੇ ਕੁੱਕ ਬੀਬੀਆਂ ਦਾ ਵੱਡਾ ਇਕੱਠ ਕੀਤਾ ਜਾ ਰਿਹਾ ਹੈ। ਇਸ ਦੀਆਂ ਤਿਆਰੀਆਂ ਨੂੰ ਲੈ ਕੇ ਲੁਧਿਆਣਾ ਜਿਲ੍ਹੇ ਦੀ ਇਕੱਤਰਤਾ ਖੰਨਾ ਵਿਖੇ ਕੀਤੀ ਗਈ। ਇਕੱਤਰਤਾ ਵਿੱਚ ਸੂਬਾ ਪ੍ਰਧਾਨ ਹਰਜਿੰਦਰ ਕੌਰ ਲੋਪੋ, ਸੂਬਾ ਮੀਤ ਪ੍ਰਧਾਨ ਸੁਰਿੰਦਰ ਕੌਰ ਇਕੋਲਾਹੀ, ਰਾਜਪਾਲ ਕੌਰ ਤੋਲਾ ਅਲੂਣਾ, ਮੰਜੂ ਰਾਣੀ ਖੰਨਾ, 
Available on Android app iOS app
Powered by : Mediology Software Pvt Ltd.