ਸ਼ੈਲਰ ਮਾਲਕਾਂ ਵੱਲੋਂ ਜੀਰੀ ਸਟੋਰ ਕਰਨ ਤੋਂ ਇਨਕਾਰ !    ਮਾਮਲਾ ਕਰਨਲ ਜ਼ਾਹਿਰ ਦੀ ਗੁੰਮਸ਼ੁਦਗੀ ਦਾ... !    ਲੋਕਾਂ ’ਤੇ ਹਾਵੀ ਹੋ ਰਿਹਾ ਤੰਤਰ !    ਇਹ ਆਕਾਸ਼ਵਾਣੀ ਹੈ, ਤੁਹਾਨੂੰ ਗਰਮੀ ਕਿਉਂ ਚੜ੍ਹੀ ਹੋਈ ਹੈ? !    ਸੁੰਨਾ ਹੋਇਆ ਬਾਬਲ ਦਾ ਵਿਹੜਾ, ਬੂਹਿਆਂ ਨੂੰ ਜਿੰਦਰੇ ਵੱਜੇ !    ਤਿੰਨ ਮਾਓਵਾਦੀ ਹਲਾਕ !    ਪਾਕਿ ’ਚ ਹਾਦਸਾ, 26 ਹਲਾਕ !    ਜ਼ੀਰਕਪੁਰ ਦੀਆਂ ਸੜਕਾਂ ਹੋਈਆਂ ਜਾਮ !    ਹਰਿਆਣਾ ਵਾਤਾਵਰਨ ਸੁਰੱਖਿਆ ਫਾਊਂਡੇਸ਼ਨ ਕਾਇਮ !    ਮੁੰਬਈ ਦੀਆਂ ਸੰਗਤਾਂ ਨੇ ਕੌਮਾਂਤਰੀ ਨਗਰ ਕੀਰਤਨ ਦੇ ਦਰਸ਼ਨ ਕੀਤੇ !    

ਲੁਧਿਆਣਾ › ›

Featured Posts
ਪੀਏਯੂ ਕਿਸਾਨ ਮੇਲੇ ’ਚ ਤਰਕਸ਼ੀਲ ਸਟਾਲ ਖਿੱਚ ਦਾ ਕੇਂਦਰ

ਪੀਏਯੂ ਕਿਸਾਨ ਮੇਲੇ ’ਚ ਤਰਕਸ਼ੀਲ ਸਟਾਲ ਖਿੱਚ ਦਾ ਕੇਂਦਰ

ਖੇਤਰੀ ਪ੍ਰਤੀਨਿਧ ਲੁਧਿਆਣਾ, 22 ਸਤੰਬਰ ਦੋ ਰੋਜ਼ਾ ਪੀਏਯੂ ਕਿਸਾਨ ਮੇਲੇ ਦੇ ਅੱਜ ਦੂਜੇ ਦਿਨ ਵੀ ਤਰਕਸ਼ੀਲ ਸੁਸਾਇਟੀ ਦੀ ਸਟਾਲ ’ਤੇ ਲੋਕਾਂ ਦੀ ਭੀੜ ਦੇਖਣ ਨੂੰ ਮਿਲੀ। ਇਸ ਦੌਰਾਨ ਤਰਕਸ਼ੀਲ ਸਟੇਜ ਤੋਂ ਆਗੂਆਂ ਨੇ ਜਿੱਥੇ ਵਿਗਿਆਨਕ ਜਾਦੂਈ ਕਰਿਸ਼ਮਿਆਂ ਰਾਹੀਂ ਕਰਾਮਾਤੀ ਬਾਬਿਆਂ, ਤਾਂਤਰਿਕਾਂ ਅਤੇ ਜੋਤਸ਼ੀਆਂ ਆਦਿ ਵੱਲੋਂ ਲੋਕਾਂ ਨੂੰ ਠੱਗਣ ਦੇ ਢੰਗਾਂ ਬਾਰੇ ...

Read More

ਖੰਨਾ-ਸਮਰਾਲਾ ਸੜਕ ਦੀ ਹਾਲਤ ਖ਼ਸਤਾ ਹੋਣ ਕਾਰਨ ਲੋਕ ਪ੍ਰੇਸ਼ਾਨ

ਖੰਨਾ-ਸਮਰਾਲਾ ਸੜਕ ਦੀ ਹਾਲਤ ਖ਼ਸਤਾ ਹੋਣ ਕਾਰਨ ਲੋਕ ਪ੍ਰੇਸ਼ਾਨ

ਡੀਪੀਐੱਸ ਬੱਤਰਾ ਸਮਰਾਲਾ, 22 ਸਤੰਬਰ ਖੰਨਾ-ਸਮਰਾਲਾ ਸੜਕ ਹਾਲਤ ਖ਼ਸਤਾ ਹੋਣ ਕਰ ਕੇ ਇਸ ਸੜਕ ਤੋਂ ਲੰਘਣ ਵਾਲੇ ਰਾਹਗੀਰ ਖੱਜਲ-ਖੁਆਰ ਹੋ ਰਹੇ ਹਨ। ਕਰੀਬ 16 ਕਿਲੋਮੀਟਰ ਲੰਬੀ ਇਸ ਸੜਕ ਦੀ ਮੁਰੰਮਤ ਕਰੀਬ 6 ਸਾਲ ਪਹਿਲਾਂ ਕਰਵਾਈ ਗਈ ਸੀ। ਇਸ ਅਰਸੇ ਦੌਰਾਨ ਮਹਿਕਮੇ ਵੱਲੋਂ ਲਗਾਏ ਗਏ ਪੈਚ ਵਰਕ ਦੇ ਪਰਖਚੇ ਤੱਕ ਉੱਡ ਚੁੱਕੇ ...

Read More

ਸੂਬਾ ਪੱਧਰੀ ਮੁਕਾਬਲੇ ’ਚ ਸਪਰਿੰਗ ਡੇਲ ਸਕੂਲ ਜੇਤੂ

ਸੂਬਾ ਪੱਧਰੀ ਮੁਕਾਬਲੇ ’ਚ ਸਪਰਿੰਗ ਡੇਲ ਸਕੂਲ ਜੇਤੂ

ਖੇਤਰੀ ਪ੍ਰਤੀਨਿਧ ਲੁਧਿਆਣਾ, 22 ਸਤੰਬਰ ਸਪਰਿੰਗ ਡੇਲ ਪਬਲਿਕ ਸਕੂਲ ਦੀਆਂ ਅੰਡਰ-14 ਤਾਈਕਵਾਂਡੋ ਖਿਡਾਰਨਾਂ ਯਤਿਕਾ ਅਤੇ ਅੰਕਿਤਾ ਨੇ ਪੰਜਾਬ ਸਕੂਲ ਵੱਲੋਂ ਕਰਵਾਈਆਂ ਸੂਬਾ ਪੱਧਰੀ ਖੇਡਾਂ ’ਚ ਤਾਈਕਵਾਂਡੋ ਵਿੱਚੋਂ ਸੋਨੇ ਦਾ ਤਗਮਾ ਪ੍ਰਾਪਤ ਕੀਤਾ ਹੈ। ਇਹ ਮੁਕਾਬਲੇ ਮੋਗਾ ਵਿਚ ਹੋਏ। ਇਸ ਜਿੱਤ ਤੋਂ ਬਾਅਦ ਹੁਣ ਇਹ ਦੋਵੇਂ ਖਿਡਾਰਨਾਂ ਆਗਰਾ ਵਿਚ ਹੋਣ ਵਾਲੇ ਕੌਮੀ ਪੱਧਰ ...

Read More

ਚੋਰੀ ਦੇ 25 ਮੋਬਾਈਲਾਂ ਅਤੇ ਦੋ ਮੋਟਰਸਾਈਕਲਾਂ ਸਣੇ ਤਿੰਨ ਕਾਬੂ

ਚੋਰੀ ਦੇ 25 ਮੋਬਾਈਲਾਂ ਅਤੇ ਦੋ ਮੋਟਰਸਾਈਕਲਾਂ ਸਣੇ ਤਿੰਨ ਕਾਬੂ

ਨਿੱਜੀ ਪੱਤਰ ਪ੍ਰੇਰਕ ਲੁਧਿਆਣਾ, 22 ਸਤੰਬਰ ਕ੍ਰਾਈਮ ਬ੍ਰਾਂਚ ਲੁਧਿਆਣਾ ਦੀ ਪੁਲੀਸ ਨੇ ਲੁਟੇੇਰਾ ਗਰੋਹ ਦੇ ਤਿੰਨ ਨੌਜਵਾਨਾਂ ਨੂੰ ਕਾਬੂ ਕਰ ਕੇ ਉਨ੍ਹਾਂ ਦੇ ਕਬਜ਼ੇ ਵਿਚੋਂ ਲੁੱਟੇ ਹੋਏ 25 ਮੋਬਾਈਲ ਅਤੇ 2 ਮੋਟਰਸਾਈਕਲ ਬਰਾਮਦ ਕੀਤੇ ਹਨ। ਕ੍ਰਾਈਮ ਬ੍ਰਾਂਚ ਦੀ ਪੁਲੀਸ ਨੇ ਗੁਰੂ ਵਿਹਾਰ ਰੋਡ, ਰਾਹੋਂ ਰੋਡ ’ਤੇ ਲਗਾਏ ਨਾਕੇ ਦੌਰਾਨ ਇਨ੍ਹਾਂ ਨੂੰ ਕਾਬੂ ...

Read More

ਸਾਢੇ ਚਾਰ ਸੌ ਗ੍ਰਾਮ ਹੈਰੋਇਨ ਸਣੇ ਦੋ ਕਾਬੂ

ਸਾਢੇ ਚਾਰ ਸੌ ਗ੍ਰਾਮ ਹੈਰੋਇਨ ਸਣੇ ਦੋ ਕਾਬੂ

ਗੁਰਿੰਦਰ ਸਿੰਘ ਲੁਧਿਆਣਾ, 22 ਸਤੰਬਰ ਐੱਸਟੀਐੱਫ਼ ਨੇ ਤਿੰਨ ਨੌਜਵਾਨਾਂ ਨੂੰ 460 ਗ੍ਰਾਮ ਹੈਰੋਇਨ ਸਣੇ ਕਾਬੂ ਕੀਤਾ ਹੈ। ਐੱਸਟੀਐੱਫ ਦੇ ਜ਼ਿਲ੍ਹਾ ਇੰਚਾਰਜ ਇੰਸਪੈਕਟਰ ਹਰਬੰਸ ਸਿੰਘ ਨੇ ਫਿਰੋਜ਼ ਗਾਂਧੀ ਮਾਰਕੀਟ ਨੇੜੇ ਇਨ੍ਹਾਂ ਨੌਜਵਾਨਾਂ ਨੂੰ ਉਸ ਵੇਲੇ ਕਾਬੂ ਕੀਤਾ ਜਦੋਂ ਉਹ ਹੈਰੋਇਨ ਦੀ ਸਪਲਾਈ ਕਰਨ ਜਾ ਰਹੇ ਸਨ। ਨੌਜਵਾਨਾਂ ਦੀ ਪਛਾਣ ਵਿਸ਼ਾਲ (39) ਤੇ ਮਨਪ੍ਰੀਤ ...

Read More

15 ਤੋਲੇ ਸੋਨੇ ਦੇ ਗਹਿਣੇ ਤੇ ਢਾਈ ਲੱਖ ਰੁਪਏ ਚੋਰੀ

15 ਤੋਲੇ ਸੋਨੇ ਦੇ ਗਹਿਣੇ ਤੇ ਢਾਈ ਲੱਖ ਰੁਪਏ ਚੋਰੀ

ਰਾਮ ਗੋਪਾਲ ਰਾਏਕੋਟੀ ਰਾਏਕੋਟ, 22 ਸਤੰਬਰ ਚੋਰਾਂ ਨੇ ਅੱਜ ਸ਼ਾਮ ਸ਼ਹਿਰ ਦੀ ਨਵੀਂ ਈਦਗਾਹ ਦੇ ਨੇੜੇ ਸਥਿੱਤ ਘਰ ਨੂੰ ਨਿਸ਼ਾਨਾ ਬਣਾਉਂਦੇ ਹੋਏ ਘਰ ਵਿੱਚ ਪਏ ਲੱਖਾਂ ਦੇ ਗਹਿਣੇ ਤੇ ਨਗਦੀ ਚੋਰੀ ਕਰ ਲਈ। ਘਟਨਾ ਦੀ ਜਾਣਕਾਰੀ ਦਿੰਦੇ ਹੋਏ ਘਰ ਦੇ ਮਾਲਕ ਮੁਹੰਮਦ ਅਨਵਰ ਨੇ ਦੱਸਿਆ ਕਿ ਉਹ ਅੱਜ ਦੁਪਹਿਰ ਬਾਅਦ ਘਰ ਨੂੰ ਜਿੰਦਰਾ ...

Read More

ਪੰਜਾਬੀ ਦਾ ਦਿੱਤਾ ਖਾਣ ਵਾਲੇ ਹੁਣ ਜ਼ਹਿਰ ਉਗਲਣ ਲੱਗੇ: ਧਰੇਨਵਰ

ਪੰਜਾਬੀ ਦਾ ਦਿੱਤਾ ਖਾਣ ਵਾਲੇ ਹੁਣ ਜ਼ਹਿਰ ਉਗਲਣ ਲੱਗੇ: ਧਰੇਨਵਰ

ਚਰਨਜੀਤ ਸਿੰਘ ਢਿੱਲੋਂ ਜਗਰਾਉਂ, 22 ਸਤੰਬਰ ਪੱਤਰਕਾਰੀ ਖੇਤਰ ’ਚ ਲੰਬਾ ਸਮਾਂ ਕੰਮ ਕਰਨ ਵਾਲੇ ਪੱਤਰਕਾਰ ਬਲਵਿੰਦਰ ਗਰੇਵਾਲ ਦੀ ਯਾਦ ਵਿਚ ਬਣੇ ‘ਬਲਵਿੰਦਰ ਯਾਦਗਾਰੀ ਟਰੱਸਟ’ ਵੱਲੋਂ ਮਾਂ-ਬੋਲੀ ਨੂੰ ਸਮਰਪਿਤ ਜੀਐੱਚ ਅਕੈਡਮੀ ’ਚ ਸਾਲਾਨਾ ਸਮਾਗਮ ਤੇ ਸਨਮਾਨ ਸਮਾਰੋਹ ਕਰਵਾਇਆ ਗਿਆ। ਸਮਾਗਮ ’ਚ ਮਾਂ-ਬੋਲੀ ਨੂੰ ਪਿਆਰ ਕਰਨ ਕਰਨ ਵਾਲੀਆਂ ਦਰਜਨ ਦੇ ਕਰੀਬ ਸ਼ਖ਼ਸੀਅਤਾਂ ਦਾ ...

Read More


ਕਸ਼ਮੀਰੀ ਲੋਕਾਂ ਦੇ ਸਵੈ-ਨਿਰਣੈ ਦੇ ਹੱਕ ’ਚ ਰੈਲੀ ਤੇ ਰੋਸ ਮੁਜ਼ਾਹਰਾ

Posted On September - 15 - 2019 Comments Off on ਕਸ਼ਮੀਰੀ ਲੋਕਾਂ ਦੇ ਸਵੈ-ਨਿਰਣੈ ਦੇ ਹੱਕ ’ਚ ਰੈਲੀ ਤੇ ਰੋਸ ਮੁਜ਼ਾਹਰਾ
ਚਰਨਜੀਤ ਸਿੰਘ ਢਿੱਲੋਂ ਜਗਰਾਉਂ, 14 ਸਤੰਬਰ ਹਿੰਦੂਤਵੀ ਫਾਸ਼ੀਵਾਦ ਵਿਰੋਧੀ ਫੋਰਮ ਦੇ ਸੱਦੇ ’ਤੇ ਜਨਤਕ ਜਥੇਬੰਦੀਆਂ ਵੱਲੋਂ ਮੋਦੀ ਸਰਕਾਰ ਵੱਲੋਂ ਕਸ਼ਮੀਰੀ ਲੋਕਾਂ ਨੂੰ ਗ਼ੁਲਾਮ ਬਣਾਉਣ, ਕਸ਼ਮੀਰ ਵਾਦੀ ਨੂੰ ਜੇਲ੍ਹ ਦਾ ਰੂਪ ਦੇਣ ਖ਼ਿਲਾਫ਼ ਆਵਾਜ਼ ਬੁਲੰਦ ਕਰਦੇ ਹੋਏ ਇੱਕ ਮੰਚ ’ਤੇ ਇਕੱਤਰ ਹੁੰਦਿਆਂ ਕਸ਼ਮੀਰੀ ਲੋਕਾਂ ਦੇ ਸਵੈ-ਨਿਰਨੇ ਦੇ ਹੱਕ ’ਚ ਕਾਨਫਰੰਸ ਅਤੇ ਮੁਜ਼ਾਹਰਾ ਕੀਤਾ। ਜਗਰਾਉਂ ਸ਼ਹਿਰ ਦੇ ਲਾਲਾ ਲਾਜਪਤ ਰਾਏ ਕਮੇਟੀ ਪਾਰਕ ’ਚ ਵੱਡੀ ਗਿਣਤੀ ’ਚ ਹਾਜ਼ਰ ਲੋਕਾਂ ਦੇ ਸਮੂਹ 

ਕਬਾੜ ਦੇ ਗੁਦਾਮ ਨੂੰ ਅੱਗ ਲੱਗਣ ਕਾਰਨ ਲੱਖਾਂ ਦਾ ਨੁਕਸਾਨ

Posted On September - 15 - 2019 Comments Off on ਕਬਾੜ ਦੇ ਗੁਦਾਮ ਨੂੰ ਅੱਗ ਲੱਗਣ ਕਾਰਨ ਲੱਖਾਂ ਦਾ ਨੁਕਸਾਨ
ਡੀਪੀਐੱਸ ਬੱਤਰਾ/ਜੋਗਿੰਦਰ ਸਿੰਘ ਓਬਰਾਏ ਸਮਰਾਲਾ/ਖੰਨਾ, 14 ਸਤੰਬਰ ਅੱਜ ਸਵੇਰੇ ਸਾਢੇ ਤਿੰਨ ਵਜੇ ਖੰਨਾ-ਸਮਰਾਲਾ ਰੋਡ ’ਤੇ ਇੱਕ ਪਲਾਸਟਿਕ ਕਬਾੜ ਦੇ ਗੁਦਾਮ ਨੂੰ ਅੱਗ ਲੱਗ ਗਈ। ਇਸ ਕਾਰਨ ਗੁਦਾਮ ਵਿਚ ਪਿਆ ਸਾਰਾ ਸਾਮਾਨ ਤੇ ਕਈ ਵਾਹਨ ਸੜ ਕੇ ਸੁਆਹ ਹੋ ਗਏ। ਗੁਦਾਮ ਦੇ ਚੌਕੀਦਾਰ ਨੇ ਇਸ ਘਟਨਾ ਦੀ ਸੂਚਨਾ ਕਬਾੜ ਦੇ ਮਾਲਕ ਅਤੇ ਫਾਇਰ ਬ੍ਰਿਗੇਡ ਨੂੰ ਦਿੱਤੀ। ਪ੍ਰਾਪਤ ਜਾਣਕਾਰੀ ਅਨੁਸਾਰ ਫਾਇਰ ਬ੍ਰਿਗੇਡ ਨੇ ਮੌਕੇ ’ਤੇ ਜਾ ਕੇ ਅੱਗ ’ਤੇ ਕਾਬੂ ਪਾਉਣ ਦਾ ਯਤਨ ਕੀਤਾ, ਪਰ ਅੱਗ ਇੰਨੀ 

ਵਿਧਾਇਕ ਨੇ ਸਿਹਤ ਬੀਮਾ ਯੋਜਨਾ ਦੇ ਕਾਰਡ ਵੰਡੇ

Posted On September - 15 - 2019 Comments Off on ਵਿਧਾਇਕ ਨੇ ਸਿਹਤ ਬੀਮਾ ਯੋਜਨਾ ਦੇ ਕਾਰਡ ਵੰਡੇ
ਟ੍ਰਿਬਿਊਨ ਨਿਊਜ਼ ਸਰਵਿਸ ਲੁਧਿਆਣਾ, 14 ਸਤੰਬਰ ਲੋਕ ਇਨਸਾਫ਼ ਪਾਰਟੀ ਦੇ ਮੁੱਖ ਦਫ਼ਤਰ ’ਚ ਵਿਧਾਨ ਸਭਾ ਹਲਕਾ ਆਤਮ ਨਗਰ ਵਾਸੀਆਂ ਨੂੰ ਅੱਜ ਵਿਧਾਇਕ ਸਿਮਰਜੀਤ ਸਿੰਘ ਬੈਂਸ ਨੇ ਆਯੂਸ਼ਮਾਨ ਭਾਰਤ, ਸਰਬੱਤ ਸਿਹਤ ਬੀਮਾ ਯੋਜਨਾ ਤਹਿਤ ਬਣਾਏ ਗਏ ਕਾਰਡਾਂ ਦੀ ਵੰਡ ਕੀਤੀ। ਇਸ ਦੌਰਾਨ ਹਲਕਾ ਆਤਮ ਨਗਰ ਦੇ ਕਰੀਬ 525 ਕਾਰਡ ਵੰਡੇ ਗਏ। ਇਸ ਦੌਰਾਨ ਲੋਕ ਇਨਸਾਫ਼ ਪਾਰਟੀ ਦੇ ਪ੍ਰਧਾਨ ਅਤੇ ਵਿਧਾਇਕ ਸਿਮਰਜੀਤ ਸਿੰਘ ਬੈਂਸ ਨੇ ਅੱਜ ਕਾਰਡਾਂ ਦੀ ਵੰਡ ਕਰਦੇ ਹੋਏ ਕਿਹਾ ਕਿ ਜਿਸ ਵਿਅਕਤੀ ਦਾ ਵੀ ਕਾਰਡ 

ਵਿਦਿਆਰਥਣਾਂ ਨੂੰ ਸਕੂਲੋਂ ਕੱਢਣ ਦੇ ਮਾਮਲੇ ਦੀ ਜਾਂਚ ਸ਼ੁਰੂ

Posted On September - 15 - 2019 Comments Off on ਵਿਦਿਆਰਥਣਾਂ ਨੂੰ ਸਕੂਲੋਂ ਕੱਢਣ ਦੇ ਮਾਮਲੇ ਦੀ ਜਾਂਚ ਸ਼ੁਰੂ
ਨਿੱਜੀ ਪੱਤਰ ਪ੍ਰੇਰਕ ਖੰਨਾ, 14 ਸਤੰਬਰ ਕੁਸ਼ਟ ਆਸ਼ਰਮ ’ਚ ਰਹਿੰਦੀਆਂ ਦੋ ਵਿਦਿਆਰਥਣਾਂ ਨੂੰ ਹਿੰਦੀ ਪੁੱਤਰੀ ਪਾਠਸ਼ਾਲਾ ਸੀਨੀਅਰ ਸੈਕੰਡਰੀ ਸਕੂਲ ‘ਚੋਂ ਕੱਢਣ ਦੇ ਮਾਮਲੇ ਦੀ ਜਾਂਚ ਲਈ ਅਧਿਕਾਰੀ ਪ੍ਰਿੰਸੀਪਲ ਵਿਸ਼ਾਲ ਕੁਮਾਰ ਵਸ਼ਿਸ਼ਟ ਸਕੂਲ ਪੁੱਜੇ, ਉਪਰੰਤ ਉਹ ਕੁਸ਼ਟ ਆਸ਼ਰਮ ਪੁੱਜੇ ਜਿੱਥੇ ਵਿਦਿਆਰਥਣਾਂ ਦੇ ਮਾਪਿਆਂ ਨੇ ਵੀ ਆਪਣੇ ਬਿਆਨ ਕਲਮ ਕੀਤੇ। ਦੱਸਣਯੋਗ ਹੈ ਕਿ ਜਨਤਾ ਬੋਲੇ ਅੱਖਾਂ ਖੋਲ੍ਹੋ ਆਵਾਜ਼ ਮੰਚ ਪੰਜਾਬ ਦੇ ਪ੍ਰਧਾਨ ਤੇਜਿੰਦਰ ਸਿੰਘ ਆਰਟਿਸਟ, ਜਨਰਲ ਸਕੱਤਰ ਓਮਕਾਰ 

ਜ਼ਿਮਨੀ ਚੋਣ: ਖੁੰਬਾਂ ਵਾਂਗ ਉੱਠੇ ਲੀਡਰ

Posted On September - 15 - 2019 Comments Off on ਜ਼ਿਮਨੀ ਚੋਣ: ਖੁੰਬਾਂ ਵਾਂਗ ਉੱਠੇ ਲੀਡਰ
ਪੱਤਰ ਪ੍ਰੇਰਕ ਜਗਰਾਉਂ, 14 ਸਤੰਬਰ ਸੂਬੇ ’ਚ ਬਾਕੀ ਜ਼ਿਮਨੀ ਚੋਣਾਂ ਸਣੇ ਵਿਧਾਨ ਸਭਾ ਹਲਕਾ ਦਾਖਾ ਦੀ ਜ਼ਿਮਨੀ ਚੋਣ ਦੀਆਂ ਤਰੀਕਾਂ ਦਾ ਭਾਵੇਂ ਅਜੇ ਐਲਾਨ ਨਹੀਂ ਹੋਇਆ ਪਰ ਸੱਤਾਧਾਰੀ ਧਿਰ ਨਾਲ ਸਬੰਧਿਤ ਆਗੂਆਂ ਦਾ ਟਿਕਟਾਂ ਦੀ ਵੰਡ ਨੂੰ ਲੈ ਕੇ ਕਾਟੋ-ਕਲੇਸ਼ ਜ਼ਰੂਰ ਸ਼ੁਰੂ ਹੋ ਗਿਆ ਹੈ। ਸ਼੍ਰੋਮਣੀ ਅਕਾਲੀ ਦਲ-ਭਾਜਪਾ ਗੱਠਜੋੜ ਦੇ ਉਮੀਦਵਾਰ ਮਨਪ੍ਰੀਤ ਸਿੰਘ ਇਯਾਲੀ ਨੇ ਰੁੱਸਿਆਂ ਨੂੰ ਮਨਾਉਣ ਦੀ ਕਵਾਇਦ ਸ਼ੁਰੂ ਕਰ ਦਿੱਤੀ ਹੈ ਅਤੇ ਹੁੱਣੇ ਤੋਂ ਹੀ ਅੰਦਰਖਾਤੇ ਚੋਣ ਪ੍ਰਚਾਰ ਆਰੰਭ 

21 ਲੱਖ ਦੀ ਲਾਗਤ ਨਾਲ ਬਣੀ ਡਿਸਪੋਜ਼ਲ ਰੋਡ ਦਾ ਉਦਘਾਟਨ

Posted On September - 15 - 2019 Comments Off on 21 ਲੱਖ ਦੀ ਲਾਗਤ ਨਾਲ ਬਣੀ ਡਿਸਪੋਜ਼ਲ ਰੋਡ ਦਾ ਉਦਘਾਟਨ
ਨਿਜੀ ਪੱਤਰ ਪ੍ਰੇਰਕ ਮੰਡੀ ਗੋਬਿੰਦਗੜ੍ਹ, 14 ਸਤੰਬਰ ਨਗਰ ਕੌਂਸਲ ਮੰਡੀ ਗੋਬਿੰਦਗੜ੍ਹ ਵੱਲੋਂ ਸ਼ੁਰੂ ਕੀਤੇ ਵਿਕਾਸ ਕਾਰਜਾਂ ਦੀ ਲੜੀ ਤਹਿਤ ਮੁਹੱਲਾ ਸ਼ਾਂਤੀ ਨਗਰ ਵਿੱਚ 21.11 ਲੱਖ ਰੁਪਏ ਦੀ ਲਾਗਤ ਨਾਲ ਬਣਾਈ ਡਿਸਪੋਜ਼ਲ ਰੋਡ ਦਾ ਉਦਘਾਟਨ ਹਲਕਾ ਅਮਲੋਹ ਦੇ ਵਿਧਾਇਕ ਰਣਦੀਪ ਸਿੰਘ ਵੱਲੋਂ ਕੀਤਾ ਗਿਆ। ਇਸ ਮੌਕੇ ਉਪ ਮੰਡਲ ਮੈਜਿਸਟ੍ਰੇਟ ਅਮਲੋਹ ਆਨੰਦ ਸਾਗਰ ਸ਼ਰਮਾ, ਕੌਂਸਲ ਪ੍ਰਧਾਨ ਪੂਨਮ ਜਿੰਦਲ, ਕਾਰਜਸਾਧਕ ਅਫ਼ਸਰ ਚਰਨਜੀਤ ਸਿੰਘ ਸਣੇ ਵੱਡੀ ਗਿਣਤੀ ਵਿਚ ਕਾਂਗਰਸ ਵਰਕਰ, ਕੌਸਲਰ ਅਤੇ 

ਖੰਨਾ ਪੁਲੀਸ ਵੱਲੋਂ ਪੰਜ ਭਗੌੜੇ ਕਾਬੂ

Posted On September - 15 - 2019 Comments Off on ਖੰਨਾ ਪੁਲੀਸ ਵੱਲੋਂ ਪੰਜ ਭਗੌੜੇ ਕਾਬੂ
ਨਿੱਜੀ ਪੱਤਰ ਪ੍ਰੇਰਕ ਖੰਨਾ, 14 ਸਤੰਬਰ ਅੱਜ ਇੱਥੇ ਪੁਲੀਸ ਜ਼ਿਲ੍ਹਾ ਖੰਨਾ ਦੇ ਐੱਸਐੱਸਪੀ ਗੁਰਸ਼ਰਨਦੀਪ ਸਿੰਘ ਗਰੇਵਾਲ ਨੇ ਦੱਸਿਆ ਕਿ ਪਿਛਲੇ ਲੰਬੇ ਸਮੇਂ ਤੋਂ ਵੱਖ ਵੱਖ ਜ਼ੁਲਮਾਂ ਹੇਠ ਭਗੌੜੇ ਹੋਏ ਪੰਜ ਵਿਅਕਤੀਆਂ ਨੂੰ ਵੱਖ ਵੱਖ ਥਾਵਾਂ ਤੋਂ ਪੁਲੀਸ ਪਾਰਟੀਆਂ ਨੇ ਕਾਬੂ ਕੀਤਾ ਹੈ। ਉਨ੍ਹਾਂ ਦੱਸਿਆ ਕਿ ਸੀਆਈਏ ਇੰਸਪੈਕਟਰ ਗੁਰਮੇਲ ਸਿੰਘ ਦੀ ਅਗਵਾਈ ਹੇਠ ਥਾਣਾ ਮਲੌਦ ਵਿੱਚ ਦਰਜ ਕੇਸ ਵਿਚ ਭਗੌੜਾ ਕਰਾਰ ਦਿੱਤੇ ਚਾਰ ਵਿਅਕਤੀਆਂ ਕਰਨੈਲ ਸਿੰਘ ਪੁੱਤਰ ਜੀਤਾ ਸਿੰਘ, ਲਾਲੀ ਪੁੱਤਰ 

ਚਾਰ ਦਹਾਕੇ ਪਹਿਲਾਂ ਬਣੇ ਕਟਾਣਾ ਸਾਹਿਬ ਦੇ ਨਹਿਰੀ ਪੁਲ ਨੂੰ ਲੱਗਣ ਲੱਗਿਆ ਖੋਰਾ

Posted On September - 14 - 2019 Comments Off on ਚਾਰ ਦਹਾਕੇ ਪਹਿਲਾਂ ਬਣੇ ਕਟਾਣਾ ਸਾਹਿਬ ਦੇ ਨਹਿਰੀ ਪੁਲ ਨੂੰ ਲੱਗਣ ਲੱਗਿਆ ਖੋਰਾ
ਜੋਗਿੰਦਰ ਸਿੰਘ ਓਬਰਾਏ ਦੋਰਾਹਾ, 13 ਸਤੰਬਰ ਕਿਸੇ ਵੀ ਮਹਿਕਮੇ ਦੀ ਲਾਪਰਵਾਹੀ ਜਾਂ ਬੇਧਿਆਨੀ ਕਈ ਵਾਰ ਅਣਸੁਖਾਵੀਂ ਘਟਨਾ ਵਾਪਰ ਜਾਂਦੀ ਹੈ। ਇਸ ਨਾਲ ਸਰਕਾਰੀ ਜਾਂ ਨਿੱਜੀ ਸੰਪਤੀ ਦਾ ਨੁਕਸਾਨ ਹੁੰਦਾ ਹੈ ਤਾਂ ਸਿਆਸੀ ਲੋਕ ਜਾਂਚ ਕਰਨ ਦੀ ਬਿਆਨਬਾਜ਼ੀ ਕਰਕੇ ਡੰਗ ਟਪਾਉਣ ਦੀ ਕੋਸ਼ਿਸ਼ ਕਰਦੇ ਹਨ। ਬੀਤੇ ਦਿਨੀਂ ਬਟਾਲਾ ਫੈਕਟਰੀ ਹਾਦਸਾ ਪ੍ਰਸ਼ਾਸਨ ਦੇ ਧਿਆਨ ਵਿਚ ਹੋਣ ਦੇ ਬਾਵਜੂਦ ਅਣਸੁਖਾਵੀਂ ਘਟਨਾ ਵਾਪਰ ਗਈ। ਇਸ ਮਗਰੋਂ ਵੀ ਪ੍ਰਸ਼ਾਸਨਿਕ ਅਧਿਕਾਰੀ ਕੋਈ ਸਬਕ ਨਹੀਂ ਲੈ ਰਹੇ। ਅਜਿਹੀ 

ਨਾਜਾਇਜ਼ ਕਬਜ਼ਿਆਂ ’ਤੇ ਚੱਲਿਆ ‘ਪੀਲਾ ਪੰਜਾ’

Posted On September - 14 - 2019 Comments Off on ਨਾਜਾਇਜ਼ ਕਬਜ਼ਿਆਂ ’ਤੇ ਚੱਲਿਆ ‘ਪੀਲਾ ਪੰਜਾ’
ਗਗਨਦੀਪ ਅਰੋੜਾ ਲੁਧਿਆਣਾ, 13 ਸਤੰਬਰ ਸਨਅਤੀ ਸ਼ਹਿਰ ਦੇ ਫੋਕਲ ਪੁਆਇੰਟ ਇਲਾਕੇ ਵਿਚ ਅੱਜ ਨਗਰ ਨਿਗਮ ਤੇ ਪੁਲੀਸ ਦੀ ਮਦਦ ਨਾਲ ਲੋਕਾਂ ਵੱਲੋਂ ਸਰਕਾਰੀ ਥਾਵਾਂ ’ਤੇ ਕੀਤੇ ਗਏ ਨਾਜਾਇਜ ਕਬਜਿਆਂ ’ਤੇ ਕਾਰਵਾਈ ਕੀਤੀ ਗਈ। ਇਸ ਕਾਰਵਾਈ ਦੀ ਸਿਫ਼ਾਰਿਸ਼ ਪੰਜਾਬ ਲਘੂ ਉਦਯੋਗ ਅਤੇ ਨਿਰਯਾਤ ਨਿਗਮ ਦੇ ਨਵ-ਨਿਯੁਕਤ ਚੇਅਰਮੈਨ ਗੁਰਪ੍ਰੀਤ ਗੋਗੀ ਨੇ ਕੀਤੀ ਸੀ। ਇਸ ਕਾਰਵਾਈ ਦੌਰਾਨ ਉਹ ਵੀ ਮੌਕੇ ’ਤੇ ਮੌਜੂਦ ਰਹੇ। ਦਰਅਸਲ, ਲੁਧਿਆਣਾ ਦੇ ਫੋਕਲ ਪੁਆਇੰਟ ’ਤੇ ਬਹੁਤ ਸਾਰੀਆਂ ਥਾਵਾਂ ’ਤੇ ਲੋਕਾਂ 

ਮੋਟਰਸਾਈਕਲ ਬੇਕਾਬੂ ਹੋਣ ਕਾਰਨ 14 ਸਾਲਾ ਲੜਕੇ ਦੀ ਮੌਤ

Posted On September - 14 - 2019 Comments Off on ਮੋਟਰਸਾਈਕਲ ਬੇਕਾਬੂ ਹੋਣ ਕਾਰਨ 14 ਸਾਲਾ ਲੜਕੇ ਦੀ ਮੌਤ
ਸੰਤੋਖ ਗਿੱਲ ਗੁਰੂਸਰ ਸੁਧਾਰ , 13 ਸਤੰਬਰ ਮੋਟਰਸਾਈਕਲ ਬੇਕਾਬੂ ਹੋ ਜਾਣ ਕਾਰਨ ਪਿੰਡ ਰੱਤੋਵਾਲ ਦੇ 14 ਸਾਲਾ ਵਿਦਿਆਰਥੀ ਜਸਕਰਨ ਸਿੰਘ ਦੀ ਮੌਤ ਹੋ ਗਈ। ਜਾਣਕਾਰੀ ਅਨੁਸਾਰ ਗੁਰੂ ਨਾਨਕ ਸਕੂਲ ਹਲਵਾਰਾ ਵਿਚ ਦਸਵੀਂ ਜਮਾਤ ਦਾ ਵਿਦਿਆਰਥੀ ਸਕੂਲ ਤੋਂ ਛੁੱਟੀ ਹੋਣ ਮਗਰੋਂ ਆਪਣੇ ਘਰ ਵਾਪਸ ਜਾ ਰਿਹਾ ਸੀ ਤਾਂ ਹਲਵਾਰਾ-ਪੱਖੋਵਾਲ ਸੜਕ ’ਤੇ ਬੁਰਜ ਲਿਟਾਂ ਚੌਕ ’ਤੇ ਉਸ ਦਾ ਮੋਟਰਸਾਈਕਲ ਬੇਕਾਬੂ ਹੋ ਕੇ ਸੜਕ ਕਿਨਾਰੇ ਲੱਗੇ ਇੱਕ ਸਾਈਨ ਬੋਰਡ ਨਾਲ ਜਾ ਟਕਰਾਇਆ। ਇਸ ਹਾਦਸੇ ਵਿਚ ਜਸਕਰਨ ਸਿੰਘ 

ਅਧਿਆਪਕਾਂ ਨੂੰ ਬੀਐੱਲਓ ਦੀਆਂ ਡਿਊਟੀਆਂ ਤੋਂ ਮਿਲਿਆ ਛੁਟਕਾਰਾ

Posted On September - 14 - 2019 Comments Off on ਅਧਿਆਪਕਾਂ ਨੂੰ ਬੀਐੱਲਓ ਦੀਆਂ ਡਿਊਟੀਆਂ ਤੋਂ ਮਿਲਿਆ ਛੁਟਕਾਰਾ
ਸਤਵਿੰਦਰ ਬਸਰਾ ਲੁਧਿਆਣਾ, 13 ਸਤੰਬਰ ਵੋਟਾਂ ਦੀ ਸੁਧਾਈ ਅਤੇ ਹੋਰ ਕੰਮਾਂ ਲਈ ਬੀਐੱਲਓ ਦੀਆਂ ਡਿਊਟੀਆਂ ਦੇ ਰਹੇ ਸਰਕਾਰੀ ਸਕੂਲਾਂ ਦੇ ਅਧਿਆਪਕਾਂ ਨੂੰ ਹੁਣ ਇਸ ਡਿਊਟੀ ਤੋਂ ਛੁਟਕਾਰਾ ਮਿਲ ਗਿਆ ਹੈ। ਸਿੱਖਿਆ ਸਕੱਤਰ ਪੰਜਾਬ ਵੱਲੋਂ ਡਿਪਟੀ ਕਮਿਸ਼ਨਰਾਂ ਨੂੰ ਜਾਰੀ ਕੀਤੇ ਪੱਤਰ ’ਚ ਬੀਐਲਓ ਦੀ ਡਿਊਟੀ ਲਈ ਅਧਿਆਪਕਾਂ ਦੀ ਥਾਂ ਨਾਨ ਟੀਚਿੰਗ ਸਟਾਫ ਨੂੰ ਲੈਣ ਲਈ ਆਖਿਆ ਗਿਆ ਹੈ। ਸਬ ਡਵੀਜ਼ਨਲ ਮਜਿਸਟ੍ਰੇਟ ਅਤੇ ਹੋਰ ਜ਼ਿਲ੍ਹਾ ਅਧਿਕਾਰੀਆਂ ਵੱਲੋਂ ਵੋਟਾਂ ਦੀ ਸੁਧਾਈ ਅਤੇ ਹੋਰ ਕੰਮਾਂ 

ਵਿਦਿਆਰਥਣਾਂ ਦੀ ਸੁਰੱਖਿਆ ਸਬੰਧੀ ਪੀਪੀਆਈ ਵੱਲੋਂ ਡੀਸੀ ਨੂੰ ਮੰਗ ਪੱਤਰ

Posted On September - 14 - 2019 Comments Off on ਵਿਦਿਆਰਥਣਾਂ ਦੀ ਸੁਰੱਖਿਆ ਸਬੰਧੀ ਪੀਪੀਆਈ ਵੱਲੋਂ ਡੀਸੀ ਨੂੰ ਮੰਗ ਪੱਤਰ
ਖੇਤਰੀ ਪ੍ਰਤੀਨਿਧ ਲੁਧਿਆਣਾ, 13 ਸਤੰਬਰ ਪੀਪਲਜ਼ ਪਾਰਟੀ ਆਫ ਇੰਡੀਆ (ਡੈਮੋਕ੍ਰੇਟਿਕ) ਦੇ ਲੁਧਿਆਣਾ ਵਿੰਗ ਦੀ ਟੀਮ ਨੇ ਸੂਬਾ ਸਕੱਤਰ ਪੰਜਾਬ ਡਾ. ਬ੍ਰਿਜੇਸ਼ ਬੰਗੜ ਅਤੇ ਉਪ ਪ੍ਰਧਾਨ ਹੰਸਰਾਜ ਸਮਰਾ ਦੀ ਅਗਵਾਈ ਹੇਠ ਡੀਸੀ ਲੁਧਿਆਣਾ ਪ੍ਰਦੀਪ ਕੁਮਾਰ ਅਗਰਵਾਲ ਨਾਲ ਮੁਲਾਕਾਤ ਕਰਕੇ ਸਕੂਲੀ ਬੱਚੀਆਂ ਨਾਲ ਛੇੜ-ਛਾੜ ਅਤੇ ਜਬਰ-ਜਨਾਹ ਨੂੰ ਰੋਕਣ ਲਈ ਸਖ਼ਤ ਕਦਮ ਚੁੱਕਣ ਦੀ ਮੰਗ ਕੀਤੀ। ਇਸ ਮੌਕੇ ਵਫਦ ਨੇ ਡੀਸੀ ਰਾਹੀਂ ਮੁੱਖ ਮੰਤਰੀ ਨੂੰ ਇੱਕ ਮੰਗ ਪੱਤਰ ਵੀ ਭੇਜਿਆ। ਡਾ. ਬੰਗੜ ਨੇ ਦੱਸਿਆ 

ਸਮਰਾਲਾ ਬਾਈਪਾਸ ’ਤੇ ਲਾਂਘੇ ਲਈ ਕੇਂਦਰੀ ਮੰਤਰੀ ਨਾਲ ਗੱਲਬਾਤ ਜਾਰੀ: ਭੂੰਦੜ

Posted On September - 14 - 2019 Comments Off on ਸਮਰਾਲਾ ਬਾਈਪਾਸ ’ਤੇ ਲਾਂਘੇ ਲਈ ਕੇਂਦਰੀ ਮੰਤਰੀ ਨਾਲ ਗੱਲਬਾਤ ਜਾਰੀ: ਭੂੰਦੜ
ਪੱਤਰ ਪ੍ਰੇਰਕ ਸਮਰਾਲਾ, 13 ਸਤੰਬਰ ਲੁਧਿਆਣਾ-ਚੰਡੀਗੜ੍ਹ ਸੜਕ ਨੂੰ ਛੇ ਮਾਰਗੀ ਕਰਨ ਲਈ ਕੱਢੇ ਜਾ ਰਹੇ ਸਮਰਾਲਾ ਬਾਈਪਾਸ ’ਤੇ 40 ਤੋਂ ਵੱਧ ਪਿੰਡਾਂ ਦੇ ਲਾਂਘੇ ਲਈ ਪੁਲ ਲਗਾਏ ਜਾਣ ਦੀ ਮੰਗ ਨੂੰ ਲੈ ਕੇ ਦਿੱਤੇ ਜਾ ਰਹੇ ਧਰਨੇ ਵਿੱਚ ਸ਼ਮੂਲੀਅਤ ਕਰਦੇ ਹੋਏ ਅਕਾਲੀ ਦਲ ਦੇ ਰਾਜ ਸਭਾ ਮੈਂਬਰ ਬਲਵਿੰਦਰ ਸਿੰਘ ਭੂੰਦੜ ਨੇ ਸੰਘਰਸ਼ ਕਰ ਰਹੇ ਲੋਕਾਂ ਨੂੰ ਭਰੋਸਾ ਦਿੱਤਾ ਕਿ ਅਕਾਲੀ ਦਲ ਇਸ ਲੋਕ ਮਸਲੇ ਦੀ ਤਰਜਮਾਨੀ ਕਰਦੇ ਹੋਏ ਪੁਲ ਲਗਾਏ ਜਾਣ ਦੀ ਮੰਗ ਨੂੰ ਪੂਰਾ ਕਰਵਾਏਗਾ। ਭੂੰਦੜ ਨੇ ਇਲਾਕੇ 

ਆਮ ਆਦਮੀ ਪਾਰਟੀ ਵੱਲੋਂ ਰੁੱਸਿਆਂ ਨੂੰ ਮਨਾਉਣ ਦੀ ਕਵਾਇਦ ਸ਼ੁਰੂ

Posted On September - 14 - 2019 Comments Off on ਆਮ ਆਦਮੀ ਪਾਰਟੀ ਵੱਲੋਂ ਰੁੱਸਿਆਂ ਨੂੰ ਮਨਾਉਣ ਦੀ ਕਵਾਇਦ ਸ਼ੁਰੂ
ਪੱਤਰ ਪ੍ਰੇਰਕ ਸਮਰਾਲਾ, 13 ਸਤੰਬਰ ਆਮ ਆਦਮੀ ਪਾਰਟੀ ਹਲਕਾ ਸਮਰਾਲਾ ਦੇ ਵਲੰਟੀਅਰਾਂ ਦੀ ਭਰਵੀਂ ਮੀਟਿੰਗ ਹਲਕਾ ਇੰਚਾਰਜ ਜਗਤਾਰ ਸਿੰਘ ਦਿਆਲਪੁਰਾ ਦੀ ਪ੍ਰਧਾਨਗੀ ਹੇਠ ਹੋਈ। ਇਸ ਵਿਚ ਹਰਭੁਪਿੰਦਰ ਸਿੰਘ ਧਰੌੜ ਜਨਰਲ ਸਕੱਤਰ ਪੰਜਾਬ ਅਬਜਰਬਰ ਆਮ ਆਦਮੀ ਪਾਰਟੀ ਹਲਕਾ ਸਮਰਾਲਾ ਅਤੇ ਪਰਮਦੀਪ ਸਿੰਘ ਭਮਾ ਜੁਆਇੰਟ ਸੈਕਟਰੀ ਲੁਧਿਆਣਾ ਦਿਹਾਤੀ ਨੇ ਵਿਸ਼ੇਸ਼ ਰੂਪ ਵਿਚ ਸ਼ਮੂਲੀਅਤ ਕੀਤੀ। ਮੀਟਿੰਗ ਵਿੱਚ ਪਾਰਟੀ ਦੀਆਂ ਸਰਗਰਮੀਆਂ ਨੂੰ ਤੇਜ ਕਰਨ ਲਈ ਵਿਚਾਰ ਵਟਾਂਦਰਾ ਕੀਤਾ ਗਿਆ। ਮੀਟਿੰਗ 

ਮਿੰਨੀ ਕਹਾਣੀ ਸੰਗ੍ਰਹਿ ‘ਮਿੱਧੇ ਹੋਏ ਫੁੱਲ’ ਲੋਕ ਅਰਪਣ

Posted On September - 14 - 2019 Comments Off on ਮਿੰਨੀ ਕਹਾਣੀ ਸੰਗ੍ਰਹਿ ‘ਮਿੱਧੇ ਹੋਏ ਫੁੱਲ’ ਲੋਕ ਅਰਪਣ
ਨਿੱਜੀ ਪੱਤਰ ਪ੍ਰੇਰਕ ਮੰਡੀ ਗੋਬਿੰਦਗੜ੍ਹ, 13 ਸਤੰਬਰ ਪੰਜਾਬੀ ਲਿਖਾਰੀ ਸਭਾ ਦੀ ਮਾਸਿਕ ਇਕੱਤਰਤਾ ਪ੍ਰਧਾਨ ਅਨੂਪ ਸਿੰਘ ਖ਼ਾਨਪੁਰੀ ਦੀ ਪ੍ਰਧਾਨਗੀ ਹੇਠ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ (ਕੰਨਿਆ) ਰੇਲਵੇ ਰੋਡ ਮੰਡੀ ਗੋਬਿੰਦਗੜ੍ਹ ਦੇ ਹਾਲ ਵਿਚ ਹੋਈ। ਇਸ ਦੌਰਾਨ ਰੰਗ ਮੰਚ ਸੰਚਾਲਨ ਸਭਾ ਦੇ ਜਨਰਲ ਸਕੱਤਰ ਜਗਜੀਤ ਸਿੰਘ ਗੁਰਮ ਨੇ ਕੀਤਾ। ਰਚਨਾਵਾਂ ਦੇ ਦੌਰ ਵਿਚ ਹਰਬੰਸ ਸਿੰਘ ਸ਼ਾਨ ਝੋਲੀ ਕਲਾਂ ਨੇ ਗੀਤ ਸੁਣਾ ਕੇ ਹਾਜ਼ਰ ਭਰੀ। ਜਦਕਿ ਆਰ.ਪੀ. ਸ਼ਾਰਦਾ ਨੇ ਮਿੰਨੀ ਕਹਾਣੀ, ਅਮਰ ਸਿੰਘ 

ਬੈਂਸ ਦੇ ਹੱਕ ਵਿਚ ਨਿੱਤਰੀ ਲੋਕ ਇਨਸਾਫ ਪਾਰਟੀ

Posted On September - 14 - 2019 Comments Off on ਬੈਂਸ ਦੇ ਹੱਕ ਵਿਚ ਨਿੱਤਰੀ ਲੋਕ ਇਨਸਾਫ ਪਾਰਟੀ
ਗੁਰਿੰਦਰ ਸਿੰਘ ਲੁਧਿਆਣਾ, 13 ਸਤੰਬਰ ਲੋਕ ਇਨਸਾਫ਼ ਪਾਰਟੀ ਦੇ ਸੀਨੀਅਰ ਮੀਤ ਪ੍ਰਧਾਨ ਤੇ ਪੀਏਸੀ ਮੈਂਬਰ ਜਤਿੰਦਰਪਾਲ ਸਿੰਘ ਸਲੂਜਾ ਅਤੇ ਜਨਰਲ ਸਕੱਤਰ ਹਰਪਾਲ ਸਿੰਘ ਕੋਹਲੀ ਨੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਹੈ ਕਿ ਪਾਰਟੀ ਦੇ ਮੁਖੀ ਸਿਮਰਜੀਤ ਸਿੰਘ ਬੈਂਸ ’ਤੇ ਦਰਜ ਕੀਤੇ ਗਏ ਪਰਚੇ ਨੂੰ ਤੁਰੰਤ ਰੱਦ ਕੀਤਾ ਜਾਵੇ ਕਿਉਂਕਿ ਉਨ੍ਹਾਂ ਡੀਸੀ ਦਫ਼ਤਰ ਜਾ ਕੇ ਕੋਈ ਜ਼ੁਰਮ ਨਹੀ ਕੀਤਾ ਸਗੋਂ ਕੈਪਟਨ ਸਰਕਾਰ ਦੀ ਆਪ ਮੁਹਾਰਾ ਹੋਈ ਅਫਸਰਸ਼ਾਹੀ ਨੂੰ ਸਿੱਧੇ ਰਸਤੇ ਲਿਆਉਣ ਦੀ ਕੋਸ਼ਿਸ਼ 
Available on Android app iOS app
Powered by : Mediology Software Pvt Ltd.