ਅਯੁੱਧਿਆ ਕੇਸ: ਸਾਰੇ ਸਵਾਲ ਸਾਡੇ ਤੋਂ ਹੀ ਕਿਉਂ? !    ਜਾਪਾਨ ’ਚ ਸਮੁੰਦਰੀ ਤੂਫ਼ਾਨ ਨਾਲ ਮਰਨ ਵਾਲਿਆਂ ਦੀ ਗਿਣਤੀ 56 ਹੋਈ !    ਆਵਲਾ ਖ਼ਿਲਾਫ਼ ਚੋਣ ਕਮਿਸ਼ਨ ਕੋਲ ਸ਼ਿਕਾਇਤ !    ਅਕਾਲੀ ਦਲ ਦਾ ਰਾਜਸੀ ਵਿੰਗ ਹੈ ਸ਼੍ਰੋਮਣੀ ਕਮੇਟੀ: ਰੰਧਾਵਾ !    ਗੁਰਬੱਤ ਵੀ ਨਹੀਂ ਰੋਕ ਸਕੀ ਬੂਟ ਪਾਲਿਸ਼ ਵਾਲੇ ਸਨੀ ਦਾ ਰਾਹ !    ਪੁਲੀਸ ਵੱਲੋਂ ਪਿੰਡਾਂ ’ਚ ਤਲਾਸ਼ੀ ਮੁਹਿੰਮ ਜਾਰੀ !    ਪ੍ਰਕਾਸ਼ ਪੁਰਬ ਸਮਾਗਮਾਂ ਨੂੰ ਤਾਰਪੀਡੋ ਕਰ ਰਿਹੈ ਬਾਦਲ ਦਲ: ਸਰਨਾ !    ਪਾਦਰੀ ਕੇਸ: ਮੁਹਾਲੀ ਅਦਾਲਤ ਨੇ ਨਿਰਮਲ ਤੇ ਸੁਰਿੰਦਰਪਾਲ ਭਗੌੜੇ ਐਲਾਨੇ !    ਦਿੱਲੀ ਦੇ ਚਾਰ ਸਟੇਡੀਅਮ ਸਾਰਿਆਂ ਲਈ ਖੋਲ੍ਹਣ ਦਾ ਫ਼ੈਸਲਾ !    ਪੰਜਾਬ ਨੇ ਕੌਮੀ ਸੀਨੀਅਰ ਤੇ ਜੂਨੀਅਰ ਗਤਕਾ ਚੈਂਪੀਅਨਸ਼ਿਪ ਜਿੱਤੀ !    

ਮੁੱਖ ਸਫ਼ਾ › ›

Featured Posts
ਪੰਜਾਬ ਦੇ 5 ਪੁਲੀਸ ਅਫ਼ਸਰਾਂ ਦੀਆਂ ਸਜ਼ਾਵਾਂ ਮੁਆਫ਼

ਪੰਜਾਬ ਦੇ 5 ਪੁਲੀਸ ਅਫ਼ਸਰਾਂ ਦੀਆਂ ਸਜ਼ਾਵਾਂ ਮੁਆਫ਼

ਦਵਿੰਦਰ ਪਾਲ ਚੰਡੀਗੜ੍ਹ, 14 ਅਕਤੂਬਰ ਪੰਜਾਬ ਸਰਕਾਰ ਦੀਆਂ ਸਿਫਾਰਿਸ਼ਾਂ ’ਤੇ ਕੇਂਦਰੀ ਗ੍ਰਹਿ ਮੰਤਰਾਲੇ ਨੇ ਸੂਬੇ ਦੇ ਪੰਜ ਪੁਲੀਸ ਅਫ਼ਸਰਾਂ/ਮੁਲਾਜ਼ਮਾਂ ਦੀਆਂ ਸਜ਼ਾਵਾਂ ਮੁਆਫ਼ ਕਰ ਕੇ ਉਨ੍ਹਾਂ ਨੂੰ ਰਿਹਾਅ ਕਰਨ ਦਾ ਫ਼ੈਸਲਾ ਲਿਆ ਹੈ। ਪੰਜਾਬ ਸਰਕਾਰ ਦੇ ਗ੍ਰਹਿ ਵਿਭਾਗ ਦੇ ਇੱਕ ਸੀਨੀਅਰ ਅਧਿਕਾਰੀ ਨੇ ਪੁਲੀਸ ਅਫ਼ਸਰਾਂ ਦੀ ਸਜ਼ਾ ਮੁਆਫ਼ੀ ਦੇ ਫੈਸਲੇ ਦੀ ਪੁਸ਼ਟੀ ਕਰਦਿਆਂ ਦੱਸਿਆ ...

Read More

‘ਰਾਓ-ਸਿੰਘ ਆਰਥਿਕ ਮਾਡਲ ਅਪਣਾਏ ਮੋਦੀ ਸਰਕਾਰ’

‘ਰਾਓ-ਸਿੰਘ ਆਰਥਿਕ ਮਾਡਲ ਅਪਣਾਏ ਮੋਦੀ ਸਰਕਾਰ’

ਸੀਤਾਰਾਮਨ ਦੇ ਪਤੀ ਦੀ ਸਲਾਹ ਟ੍ਰਿਬਿਊਨ ਨਿਊਜ਼ ਸਰਵਿਸ ਚੰਡੀਗੜ੍ਹ, 14 ਅਕਤੂਬਰ ਵਿੱਤ ਮੰਤਰੀ ਨਿਰਮਲਾ ਸੀਤਾਰਾਮਨ ਦੇ ਪਤੀ ਤੇ ਅਰਥਸ਼ਾਸਤਰੀ ਪਰਾਕਲਾ ਪ੍ਰਭਾਕਰ ਵੱਲੋਂ ‘ਦਿ ਹਿੰਦੂ’ ਦੇ ਨਜ਼ਰੀਆ ਸਫ਼ੇ ਲਈ ਲਿਖੇ ਮਜ਼ਮੂਨ ਨੇ ਆਰਥਿਕ ਮੰਦੀ ਕਰਕੇ ਪਹਿਲਾਂ ਹੀ ਨਿਸ਼ਾਨੇ ’ਤੇ ਆਈ ਮੋਦੀ ਸਰਕਾਰ ਦੀਆਂ ਮੁਸੀਬਤਾਂ ਵਧਾ ਦਿੱਤੀਆਂ ਹਨ। ਸ੍ਰੀ ਪ੍ਰਭਾਕਰ ਨੇ ਲਿਖਿਆ ਕਿ ਮੋਦੀ ਸਰਕਾਰ ...

Read More

ਭਾਰਤੀ ਮੂਲ ਦੇ ਪ੍ਰੋਫੈਸਰ ਅਤੇ ਪਤਨੀ ਸਣੇ ਤਿੰਨ ਨੂੰ ਅਰਥਸ਼ਾਸਤਰ ਦਾ ਨੋਬੇਲ

ਭਾਰਤੀ ਮੂਲ ਦੇ ਪ੍ਰੋਫੈਸਰ ਅਤੇ ਪਤਨੀ ਸਣੇ ਤਿੰਨ ਨੂੰ ਅਰਥਸ਼ਾਸਤਰ ਦਾ ਨੋਬੇਲ

ਸਟਾਕਹੋਮ, 14 ਅਕਤੂਬਰ ਭਾਰਤੀ-ਅਮਰੀਕੀ ਅਭਿਜੀਤ ਬੈਨਰਜੀ (58), ਪਤਨੀ ਐਸਥਰ ਡੁਫਲੋ ਅਤੇ ਇਕ ਹੋਰ ਆਰਥਿਕ ਮਾਹਿਰ ਮਾਈਕਲ ਕਰੇਮਰ ਨੂੰ ਸਾਂਝੇ ਤੌਰ ’ਤੇ ਅਰਥਸ਼ਾਸਤਰ ਲਈ 2019 ਦੇ ਨੋਬੇਲ ਪੁਰਸਕਾਰ ਵਾਸਤੇ ਚੁਣਿਆ ਗਿਆ ਹੈ। ਸ੍ਰੀ ਬੈਨਰਜੀ ਇਸ ਸਮੇਂ ਅਮਰੀਕਾ ਆਧਾਰਿਤ ਮੈਸੇਚੁਐਸਟਸ ਇੰਸਟੀਚਿਊਟ ਆਫ਼ ਟੈਕਨਾਲੋਜੀ (ਐੱਮਆਈਟੀ) ’ਚ ਫੋਰਡ ਫਾਊਂਡੇਸ਼ਨ ਇੰਟਰਨੈਸ਼ਨਲ ’ਚ ਅਰਥਸ਼ਾਸਤਰ ਦੇ ਪ੍ਰੋਫੈਸਰ ਹਨ। ...

Read More

ਵਿੱਤ ਮੰਤਰੀ ਤੇ ਮੁਲਾਜ਼ਮਾਂ ਵਿਚਾਲੇ ਗੱਲਬਾਤ ਟੁੱਟੀ

ਵਿੱਤ ਮੰਤਰੀ ਤੇ ਮੁਲਾਜ਼ਮਾਂ ਵਿਚਾਲੇ ਗੱਲਬਾਤ ਟੁੱਟੀ

ਤਰਲੋਚਨ ਸਿੰਘ ਚੰਡੀਗੜ੍ਹ, 14 ਅਕਤੂਬਰ ਪੰਜਾਬ ਦੇ ਮੁਲਾਜ਼ਮਾਂ ਤੇ ਪੈਨਸ਼ਨਰਾਂ ਦੀਆਂ ਜਥੇਬੰਦੀਆਂ ਦੀ ਅੱਜ ਸ਼ਾਮ ਵੇਲੇ ਪੰਜਾਬ ਸਕੱਤਰੇਤ ਵਿੱਚ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਨਾਲ ਹੋਈਆਂ ਮੀਟਿੰਗਾਂ ਬੇਸਿੱਟਾ ਰਹੀਆਂ, ਜਿਸ ਮਗਰੋਂ ਜਥੇਬੰਦੀਆਂ ਨੇ ਕੈਪਟਨ ਸਰਕਾਰ ਖ਼ਿਲਾਫ਼ ਆਪੋ-ਆਪਣੇ ਸੰਘਰਸ਼ ਬਰਕਰਾਰ ਰੱਖਣ ਦਾ ਐਲਾਨ ਕਰ ਦਿੱਤਾ। ਵਿੱਤ ਮੰਤਰੀ ਨੇ ਕੇਂਦਰ ਸਰਕਾਰ ਸਿਰ ਠੀਕਰਾ ਭੰਨ੍ਹਦਿਆਂ ...

Read More

ਭਾਰਤ ਦੀ ਵਿਕਾਸ ਦਰ 6 ਫੀਸਦੀ ਤੱਕ ਡਿੱਗਣ ਦਾ ਅਨੁਮਾਨ

ਭਾਰਤ ਦੀ ਵਿਕਾਸ ਦਰ 6 ਫੀਸਦੀ ਤੱਕ ਡਿੱਗਣ ਦਾ ਅਨੁਮਾਨ

ਵਾਸ਼ਿੰਗਟਨ, 13 ਅਕਤੂਬਰ ਵਿਸ਼ਵ ਬੈਂਕ ਅਨੁਸਾਰ ਸਾਲ 2019 ਦੌਰਾਨ ਭਾਰਤ ਦੇ ਮੁਕਾਬਲੇ ਬੰਗਲਾਦੇਸ਼ ਅਤੇ ਨੇਪਾਲ ਦੀ ਵਿਕਾਸ ਦਰ ਵਿੱਚ ਤੇਜ਼ੀ ਆਵੇਗੀ। ਵਿਸ਼ਵ ਬੈਂਕ ਦਾ ਕਹਿਣਾ ਹੈ ਕਿ ਆਲਮੀ ਮੰਦੀ ਦੇ ਚੱਲਦਿਆਂ ਦੱਖਣੀ ਏਸ਼ੀਆ ਵਿੱਚ ਵੀ ਵਿਕਾਸ ਦਰ ਹੇਠਾਂ ਆਉਣ ਦਾ ਅਨੁਮਾਨ ਹੈ। ਪਾਕਿਸਤਾਨ ਦੀ ਵਿਕਾਸ ਦਰ ਇਸ ਵਿੱਤੀ ਵਰ੍ਹੇ ਦੌਰਾਨ 2.4 ਫੀਸਦ ...

Read More

ਅਰਥਚਾਰੇ ਨੂੰ ਫਿਲਮਾਂ ਨਾਲ ਜੋੜਨ ਵਾਲਾ ਬਿਆਨ ਰਵੀ ਸ਼ੰਕਰ ਪ੍ਰਸਾਦ ਨੇ ਵਾਪਸ ਲਿਆ

ਅਰਥਚਾਰੇ ਨੂੰ ਫਿਲਮਾਂ ਨਾਲ ਜੋੜਨ ਵਾਲਾ ਬਿਆਨ ਰਵੀ ਸ਼ੰਕਰ ਪ੍ਰਸਾਦ ਨੇ ਵਾਪਸ ਲਿਆ

ਨਵੀਂ ਦਿੱਲੀ, 13 ਅਕਤੂਬਰ ਕੇਂਦਰੀ ਕਾਨੂੰਨ ਮੰਤਰੀ ਰਵੀਸ਼ੰਕਰ ਪ੍ਰਸਾਦ ਵਲੋਂ ਦੇਸ਼ ਵਿੱਚ ਆਰਥਿਕ ਮੰਦੀ ਤੋਂ ਇਨਕਾਰ ਕਰਦਿਆਂ ਇੱਕੋ ਦਿਨ ਤਿੰਨ ਫਿਲਮਾਂ ਵਲੋਂ ਕੀਤੀ ਗਈ 120 ਕਰੋੜ ਰੁਪਏ ਦੀ ਕਮਾਈ ਬਾਰੇ ਦਿੱਤਾ ਗਿਆ ਬਿਆਨ ਵਿਵਾਦ ਛਿੜਨ ਮਗਰੋਂ ਅੱਜ ਉਨ੍ਹਾਂ ਨੇ ਵਾਪਸ ਲੈ ਲਿਆ ਹੈ। ਇਸ ਬਿਆਨ ਕਰਕੇ ਭਾਜਪਾ ਦੇ ਇਸ ਸੀਨੀਅਰ ਆਗੂ ...

Read More

ਸਾਕਾ ਨੀਲਾ ਤਾਰਾ: ਨੁਕਸਾਨੀ ਡਿਉਢੀ ਨੂੰ ਸੰਭਾਲਣ ਦੀ ਸੇਵਾ ਆਰੰਭ

ਸਾਕਾ ਨੀਲਾ ਤਾਰਾ: ਨੁਕਸਾਨੀ ਡਿਉਢੀ ਨੂੰ ਸੰਭਾਲਣ ਦੀ ਸੇਵਾ ਆਰੰਭ

ਟ੍ਰਿਬਿਊਨ ਨਿਊਜ਼ ਸਰਵਿਸ ਅੰਮ੍ਰਿਤਸਰ, 13 ਅਕਤੂਬਰ ਜੂਨ 1984 ਵਿੱਚ ਵਾਪਰੇ ਸਾਕਾ ਨੀਲਾ ਤਾਰਾ ਦੌਰਾਨ ਸ੍ਰੀ ਹਰਿਮੰਦਰ ਸਾਹਿਬ ਸਮੂਹ ਦੀਆਂ ਕਈ ਇਮਾਰਤਾਂ ਨੂੰ ਫੌਜੀ ਗੋਲੀਬਾਰੀ ਨਾਲ ਭਾਰੀ ਨੁਕਸਾਨ ਪੁੱਜਾ ਸੀ, ਇਨ੍ਹਾਂ ਵਿੱਚ ਅਕਾਲ ਤਖ਼ਤ ਨੇੜੇ ਸਥਾਪਿਤ ਡਿਉਢੀ (ਖਜ਼ਾਨਾ ਡਿਉਢੀ) ਵੀ ਸ਼ਾਮਲ ਹੈ,ਅੱਜ ਇਸ ਦੀ ਸ਼੍ਰੋਮਣੀ ਕਮੇਟੀ ਨੇ ਸਾਂਭ-ਸੰਭਾਲ ਸੇਵਾ ਸ਼ੁਰੂ ਕਰ ਦਿੱਤੀ ਹੈ। ...

Read More


ਤਿੰਨ ਵਿਗਿਆਨੀਆਂ ਨੂੰ ਮਿਲਿਆ ਮੈਡੀਸਨ ਦਾ ਨੋਬੇਲ

Posted On October - 8 - 2019 Comments Off on ਤਿੰਨ ਵਿਗਿਆਨੀਆਂ ਨੂੰ ਮਿਲਿਆ ਮੈਡੀਸਨ ਦਾ ਨੋਬੇਲ
ਅਮਰੀਕਾ ਦੇ ਵਿਗਿਆਨੀਆਂ ਵਿਲੀਅਮ ਕਾਲਿਨ ਤੇ ਗ੍ਰੇਗ ਸੇਮੇਂਜ਼ਾ ਅਤੇ ਬ੍ਰਿਟੇਨ ਦੇ ਪੀਟਰ ਰੈਟਕਲਿਫ ਨੇ ਸਾਂਝੇ ਤੌਰ ’ਤੇ ਸੋਮਵਾਰ ਨੂੰ ਮੈਡੀਸਨ ਦਾ ਨੋਬੇਲ ਪੁਰਸਕਾਰ ਜਿੱਤਿਆ ਹੈ। ਨੋਬੇਲ ਅਸੈਂਬਲੀ ਨੇ ਕਿਹਾ ਕਿ ਇਨ੍ਹਾਂ ਖੋਜਕਾਰਾਂ ਨੂੰ ਮੈਡੀਕਲ ਖੇਤਰ ’ਚ ਅਹਿਮ ਖੋਜਾਂ ਲਈ ਪੁਰਸਕਾਰ ਵਾਸਤੇ ਚੁਣਿਆ ਗਿਆ ਹੈ। ....

ਤਾਲਿਬਾਨ ਨੇ ਤਿੰਨ ਭਾਰਤੀ ਇੰਜਨੀਅਰ ਰਿਹਾਅ ਕੀਤੇ

Posted On October - 8 - 2019 Comments Off on ਤਾਲਿਬਾਨ ਨੇ ਤਿੰਨ ਭਾਰਤੀ ਇੰਜਨੀਅਰ ਰਿਹਾਅ ਕੀਤੇ
ਅਫਗਾਨ ਤਾਲਿਬਾਨ ਨੇ ਬੰਦੀ ਬਣਾਏ ਗਏ ਤਿੰਨ ਭਾਰਤੀ ਇੰਜੀਨੀਅਰਾਂ ਨੂੰ ਛੱਡ ਦਿੱਤਾ ਹੈ। ਮੀਡੀਆ ਰਿਪੋਰਟ ਅਨੁਸਾਰ ਸਾਹਮਣੇ ਆਇਆ ਹੈ ਕਿ ਇਨ੍ਹਾਂ ਭਾਰਤੀਆਂ ਨੂੰ ਪਿਛਲੇ ਇਕ ਸਾਲ ਤੋਂ ਬੰਦੀ ਬਣਾ ਕੇ ਰੱਖਿਆ ਗਿਆ ਸੀ ਤੇ ਇਨ੍ਹਾਂ ਦੀ ਰਿਹਾਈ ਅਤਿਵਾਦੀ ਗਰੁੱਪ ਦੇ ਚੋਟੀ ਦੇ 11 ਆਗੂਆਂ ਨੂੰ ਰਿਹਾਅ ਕਰਨ ਬਦਲੇ ਕੀਤੀ ਗਈ ਹੈ। ....

ਪੀਡੀਪੀ ਦੀ ਅੰਦਰੂਨੀ ਲੜਾਈ ਬਾਹਰ ਆਈ

Posted On October - 8 - 2019 Comments Off on ਪੀਡੀਪੀ ਦੀ ਅੰਦਰੂਨੀ ਲੜਾਈ ਬਾਹਰ ਆਈ
ਸ੍ਰੀਨਗਰ ਵਿੱਚ ਹਿਰਾਸਤ ਵਿੱਚ ਲਈ ਪੀਡੀਪੀ ਆਗੂ ਤੇ ਸਾਬਕਾ ਮੁੱਖ ਮੰਤਰੀ ਮਹਿਬੂਬਾ ਮੁਫ਼ਤੀ ਨੂੰ ਮਿਲਣ ਜਾਣ ਵਾਲੇ ਪਾਰਟੀ ਵਫ਼ਦ ਦੀ ਬਣਤਰ ਨੂੰ ਲੈ ਕੇ ਵੱਖਰੇਵੇਂ ਖੁੱਲ੍ਹ ਕੇ ਸਾਹਮਣੇ ਆ ਗਏ ਹਨ। ਪਾਰਟੀ ਦੇ ਇਕ ਸੀਨੀਅਰ ਆਗੂ ਨੇ ਦਾਅਵਾ ਕੀਤਾ ਕਿ ਵਫ਼ਦ ਵਿੱਚ ਆਗੂਆਂ ਦੀ ਸ਼ਮੂਲੀਅਤ ਸਬੰਧੀ ਫੈਸਲਾ ਲੈਣ ਮੌਕੇ ਜੰਮੂ ਵਿਚਲੀ ਪਾਰਟੀ ਲੀਡਰਸ਼ਿਪ ਨੂੰ ਭਰੋਸੇ ਵਿੱਚ ਨਹੀਂ ਲਿਆ ਗਿਆ। ....

ਕਣਕ ਦੇ ਭਾਅ ’ਚ 85 ਰੁਪਏ ਵਾਧੇ ਦੀ ਸਿਫਾਰਸ਼

Posted On October - 7 - 2019 Comments Off on ਕਣਕ ਦੇ ਭਾਅ ’ਚ 85 ਰੁਪਏ ਵਾਧੇ ਦੀ ਸਿਫਾਰਸ਼
ਕੀਮਤ ਤੇ ਲਾਗਤ ਕਮਿਸ਼ਨ ਨੇ ਕਣਕ ਦੀ ਅਗਲੀ ਫਸਲ ਲਈ ਘੱਟੋ ਘੱਟ ਭਾਅ 1925 ਰੁਪਏ ਕੁਇੰਟਲ ਮਿਥਣ ਦੀ ਸਿਫਾਰਸ਼ ਕੇਂਦਰ ਸਰਕਾਰ ਨੂੰ ਕੀਤੀ ਹੈ। ਇਸ ਭਾਅ ਨਾਲ ਕਿਸਾਨਾਂ ਦੇ ਲਾਗਤ ਖਰਚੇ ਵੀ ਪੂਰੇ ਨਹੀਂ ਹੋਣਗੇ। ਪ੍ਰਾਪਤ ਜਾਣਕਾਰੀ ਅਨੁਸਾਰ ਕੀਮਤ ਤੇ ਲਾਗਤ ਕਮਿਸ਼ਨ ਨੇ ਪਿਛਲੇ ਸਾਲ ਦੇ 1840 ਰੁਪਏ ਪ੍ਰਤੀ ਕੁਇੰਟਲ ਭਾਅ ਵਿਚ 85 ਰੁਪਏ ਦਾ ਵਾਧਾ ਕਰਨ ਦੀ ਸਿਫਾਰਸ਼ ਕੀਤੀ ਹੈ। ....

ਸੁਖਬੀਰ ਬਾਦਲ ਨੂੰ ਨਿਸ਼ਾਨਾ ਬਣਾਉਣ ਦੀ ਤਾਕ ’ਚ ਸਨ ਮੁਲਜ਼ਮ

Posted On October - 7 - 2019 Comments Off on ਸੁਖਬੀਰ ਬਾਦਲ ਨੂੰ ਨਿਸ਼ਾਨਾ ਬਣਾਉਣ ਦੀ ਤਾਕ ’ਚ ਸਨ ਮੁਲਜ਼ਮ
ਕਰੀਬ ਮਹੀਨਾਂ ਪਹਿਲਾਂ ਤਰਨ ਤਾਰਨ-ਖਡੂਰ ਸਾਹਿਬ ਸੜਕ ’ਤੇ ਪੈਂਦੇ ਪਿੰਡ ਕਲੇਰ ਦੇ ਖੇਤਾਂ ਵਿਚ ਹੋਏ ਬੰਬ ਧਮਾਕੇ ਦੀ ਭਾਵੇਂ ਪੁਲੀਸ ਨੇ ਜਾਂਚ ਕਰਕੇ ਇਸ ਸਬੰਧੀ ਸੱਤ ਜਣਿਆਂ ਨੂੰ ਅਦਾਲਤ ਵਿਚ ਪੇਸ਼ ਕਰ ਦਿੱਤਾ ਸੀ ਪਰ ਇਸ ਕਾਂਡ ਦੀ ਜਾਂਚ ਹੁਣ ਕੌਮੀ ਜਾਂਚ ਏਜੰਸੀ (ਆਈਆਈਏ) ਵਲੋਂ ਕੀਤੇ ਜਾਣ ਨਾਲ ਹੋਰ ਵੀ ਕਈ ਪਰਤਾਂ ਖੁੱਲ੍ਹ ਰਹੀਆਂ ਹਨ| ....

ਹਸੀਨਾ ਨੂੰ ਮਿਲੇ ਮਨਮੋਹਨ ਤੇ ਸੋਨੀਆ

Posted On October - 7 - 2019 Comments Off on ਹਸੀਨਾ ਨੂੰ ਮਿਲੇ ਮਨਮੋਹਨ ਤੇ ਸੋਨੀਆ
ਭਾਰਤ ਦੇ ਸਾਬਕਾ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਅਤੇ ਕਾਂਗਰਸ ਦੀ ਅੰਤਰਿਮ ਪ੍ਰਧਾਨ ਸੋਨੀਆ ਗਾਂਧੀ ਨੇ ਅੱਜ ਬੰਗਲਾਦੇਸ਼ ਦੀ ਪ੍ਰਧਾਨ ਮੰਤਰੀ ਸ਼ੇਖ਼ ਹਸੀਨਾ ਨਾਲ ਮੁਲਾਕਾਤ ਕੀਤੀ। ਦੱਸਣਯੋਗ ਹੈ ਕਿ ਬੀਤੇ ਦਿਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਲੋਂ ਸ਼ੇਖ਼ ਹਸੀਨਾ ਨਾਲ ਮੁਲਾਕਾਤ ਕੀਤੀ ਗਈ ਸੀ। ....

ਜੈਸ਼-ਏ-ਮੁਹੰਮਦ ਦਾ ਅਤਿਵਾਦੀ ਕਾਬੂ

Posted On October - 7 - 2019 Comments Off on ਜੈਸ਼-ਏ-ਮੁਹੰਮਦ ਦਾ ਅਤਿਵਾਦੀ ਕਾਬੂ
ਉੱਤਰੀ ਕਸ਼ਮੀਰ ਦੇ ਬਾਰਾਮੁੂਲਾ ਜ਼ਿਲ੍ਹੇ ਵਿੱਚ ਪੁਲੀਸ ਨੇ ਅੱਜ ਜੈਸ਼-ਏ-ਮੁਹੰਮਦ ਦੇ ਇਕ ਅਤਿਵਾਦੀ ਨੂੰ ਗ੍ਰਿਫ਼ਤਾਰ ਕੀਤਾ ਹੈ। ਪੁਲੀਸ ਦੇ ਤਰਜਮਾਨ ਅਨੁਸਾਰ ਕਾਬੂ ਕੀਤੇ ਗਏ ਅਤਿਵਾਦੀ ਦੀ ਪਛਾਣ ਮੋਹਸਿਨ ਮਨਜ਼ੂਰ ਸਲੀਹਾ, ਵਾਸੀ ਅਰਾਮਪੋਰਾ-ਆਜ਼ਾਦਗੰਜ ਵਜੋਂ ਹੋਈ ਹੈ, ਜਿਸ ਨੂੰ ਗੁਪਤ ਸੂਚਨਾ ਦੇ ਅਧਾਰ ’ਤੇ ਕਾਬੂ ਕੀਤਾ ਗਿਆ ਹੈ। ....

ਕੈਪਟਨ ਵਲੋਂ ਕੈਂਸਰ ਪੀੜਤ ਕਸ਼ਮੀਰੀ ਵਿਦਿਆਰਥੀ ਦੀ ਸਹਾਇਤਾ ਦਾ ਭਰੋਸਾ

Posted On October - 7 - 2019 Comments Off on ਕੈਪਟਨ ਵਲੋਂ ਕੈਂਸਰ ਪੀੜਤ ਕਸ਼ਮੀਰੀ ਵਿਦਿਆਰਥੀ ਦੀ ਸਹਾਇਤਾ ਦਾ ਭਰੋਸਾ
ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰੰਘ ਨੇ ਕੈਂਸਰ ਤੋਂ ਪੀੜਤ ਕਸ਼ਮੀਰੀ ਵਿਦਿਆਰਥੀ ਦੀ ਹਰ ਤਰ੍ਹਾਂ ਦੀ ਸਹਾਇਤਾ ਦਾ ਭਰੋਸਾ ਦਿੱਤਾ ਹੈ। ਜੰਮੂ-ਕਸ਼ਮੀਰ ਦੇ ਬਾਂਦੀਪੋਰਾ ਦੇ ਵਸਨੀਕ ਮੁਜੀਬ ਅਹਿਮਦ ਮੱਲਾ ਜਲੰਧਰ ਦੇ ਇੱਕ ਪ੍ਰਾਈਵੇਟ ਕਾਲਜ ਵਿੱਚ ਪੜ੍ਹਦਾ ਹੈ। ਜੰਮੂ ਅਤੇ ਕਸ਼ਮੀਰ ਸਟੂਡੈਂਟ ਐਸੋਸੀਏਸ਼ਨ ਦੇ ਬੁਲਾਰੇ ਨਾਸਿਰ ਖੁਹੇਮੀ ਨੇ ਜਾਣਕਾਰੀ ਦਿੱਤੀ ਹੈ ਕਿ ਮੁਜੀਬ ਨੂੰ ਪੇਟ ਦਾ ਕੈਂਸਰ ਹੈ। ....

ਨੈਸ਼ਨਲ ਕਾਨਫਰੰਸ ਦੇ ਵਫ਼ਦ ਵੱਲੋਂ ਫਾਰੂਕ ਤੇ ਉਮਰ ਨਾਲ ਮੁਲਾਕਾਤ

Posted On October - 7 - 2019 Comments Off on ਨੈਸ਼ਨਲ ਕਾਨਫਰੰਸ ਦੇ ਵਫ਼ਦ ਵੱਲੋਂ ਫਾਰੂਕ ਤੇ ਉਮਰ ਨਾਲ ਮੁਲਾਕਾਤ
ਜੰਮੂ ਕਸ਼ਮੀਰ ਦਾ ਵਿਸ਼ੇਸ਼ ਦਰਜਾ ਵਾਪਸ ਲਏ ਜਾਣ ਮਗਰੋਂ ਪਹਿਲੇ ਵੱਡੇ ਸਿਆਸੀ ਘਟਨਾਕ੍ਰਮ ਤਹਿਤ ਨੈਸ਼ਨਲ ਕਾਨਫਰੰਸ ਦੇ 15 ਮੈਂਬਰੀ ਵਫ਼ਦ ਨੇ ਐਤਵਾਰ ਨੂੰ ਪਾਰਟੀ ਦੇ ਹਿਰਾਸਤ ’ਚ ਲਏ ਗਏ ਆਗੂਆਂ ਫਾਰੂਕ ਅਬਦੁੱਲਾ ਅਤੇ ਉਮਰ ਅਬਦੁੱਲਾ ਨਾਲ ਇਥੇ ਮੁਲਾਕਾਤ ਕੀਤੀ। ਦੋਵੇਂ ਆਗੂਆਂ ਨਾਲ ਵੱਖੋ ਵੱਖਰੀਆਂ ਮੀਟਿੰਗਾਂ ਦੌਰਾਨ ਵਫ਼ਦ ਨੇ ਸੂਬੇ ਦੀਆਂ ਘਟਨਾਵਾਂ ਅਤੇ ਸਥਾਨਕ ਸੰਸਥਾਵਾਂ ਦੀਆਂ ਆਉਂਦੀਆਂ ਚੋਣਾਂ ਬਾਰੇ ਵਿਚਾਰ ਵਟਾਂਦਰਾ ਕੀਤਾ। ....

ਪੀਐੱਮਸੀ: ਵਰਿਆਮ ਸਿੰਘ ਦਾ 9 ਤੱਕ ਪੁਲੀਸ ਰਿਮਾਂਡ

Posted On October - 7 - 2019 Comments Off on ਪੀਐੱਮਸੀ: ਵਰਿਆਮ ਸਿੰਘ ਦਾ 9 ਤੱਕ ਪੁਲੀਸ ਰਿਮਾਂਡ
ਪੰਜਾਬ ਅਤੇ ਮਹਾਰਾਸ਼ਟਰ ਸਹਿਕਾਰੀ ਬੈਂਕ (ਪੀਐੱਮਸੀ) ਵਿੱਚ 4,335 ਕਰੋੜ ਰੁਪਏ ਦੇ ਘੁਟਾਲੇ ਸਬੰਧੀ ਗ੍ਰਿਫ਼ਤਾਰ ਕੀਤੇ ਬੈਂਕ ਦੇ ਸਾਬਕਾ ਚੇਅਰਮੈਨ ਵਰਿਆਮ ਸਿੰਘ ਦਾ ਅੱਜ ਸਥਾਨਕ ਅਦਾਲਤ ਨੇ 9 ਅਕਤੂਬਰ ਤੱਕ ਪੁਲੀਸ ਰਿਮਾਂਡ ਦਿੱਤਾ ਹੈ। ....

ਕਲੋਜ਼ਰ ਰਿਪੋਰਟ ਦੀ ਕਾਪੀ ਲੈਣ ਲਈ ਹੁਣ ਅਰਜ਼ੀ ਦਾਇਰ ਕਰੇਗੀ ਸਰਕਾਰ

Posted On October - 7 - 2019 Comments Off on ਕਲੋਜ਼ਰ ਰਿਪੋਰਟ ਦੀ ਕਾਪੀ ਲੈਣ ਲਈ ਹੁਣ ਅਰਜ਼ੀ ਦਾਇਰ ਕਰੇਗੀ ਸਰਕਾਰ
ਬੇਅਦਬੀ ਮਾਮਲਿਆਂ ਸਬੰਧੀ ਜ਼ਿਲ੍ਹਾ ਫਰੀਦਕੋਟ ਦੇ ਥਾਣਾ ਬਾਜਾਖਾਨਾ ਵਿੱਚ ਦਰਜ ਕੇਸ ਨੂੰ ਖ਼ਤਮ ਕਰਨ ਲਈ ਸੀਬੀਆਈ ਵੱਲੋਂ ਮੁਹਾਲੀ ਅਦਾਲਤ ਵਿੱਚ ਦਾਇਰ ਕਲੋਜ਼ਰ ਰਿਪੋਰਟ ਦੀ ਤਸਦੀਕਸ਼ੁਦਾ ਕਾਪੀ ਲੈਣ ਲਈ ਪੰਜਾਬ ਸਰਕਾਰ ਭਲਕੇ ਸੋਮਵਾਰ ਨੂੰ ਮੁਹਾਲੀ ਸਥਿਤ ਸੀਬੀਆਈ ਦੀ ਵਿਸ਼ੇਸ਼ ਅਦਾਲਤ (ਹੇਠਲੀ ਅਦਾਲਤ) ਵਿੱਚ ਅਰਜ਼ੀ ਦਾਇਰ ਕਰੇਗੀ। ਇਹ ਜਾਣਕਾਰੀ ਪੰਜਾਬ ਦੇ ਐਡਵੋਕੇਟ ਜਨਰਲ ਅਤੁਲ ਨੰਦਾ ਨੇ ਵਿਸ਼ੇਸ਼ ਗੱਲਬਾਤ ਦੌਰਾਨ ਦਿੱਤੀ। ....

ਜਹਾਜ਼ ਹਾਦਸੇ ’ਚ ਚੰਡੀਗੜ੍ਹ ਦੀ ਟਰੇਨੀ ਪਾਇਲਟ ਸਣੇ ਦੋ ਹਲਾਕ

Posted On October - 7 - 2019 Comments Off on ਜਹਾਜ਼ ਹਾਦਸੇ ’ਚ ਚੰਡੀਗੜ੍ਹ ਦੀ ਟਰੇਨੀ ਪਾਇਲਟ ਸਣੇ ਦੋ ਹਲਾਕ
ਇੱਥੇ ਵਿਕਾਰਾਬਾਦ ਜ਼ਿਲ੍ਹੇ ਵਿੱਚ ਐਤਵਾਰ ਨੂੰ ਵਾਪਰੇ ਜਹਾਜ਼ ਹਾਦਸੇ ਵਿੱਚ ਚੰਡੀਗੜ੍ਹ ਦੀ ਟਰੇਨੀ ਪਾਇਲਟ ਅਮਨਪ੍ਰੀਤ ਕੌਰ ਸਿੱਧੂ ਅਤੇ ਪਟਨਾ ਦੇ ਇੰਸਟਰੱਕਟਰ ਪ੍ਰਕਾਸ਼ ਵਿਸ਼ਾਲ ਦੀ ਮੌਤ ਹੋ ਗਈ। ਪੁਲੀਸ ਨੇ ਦੱਸਿਆ ਕਿ ਘਟਨਾ ਜ਼ਿਲ੍ਹੇ ਦੇ ਬੰਟਵਾਰਮ ਮੰਡਲ ਵਿੱਚ ਹੋਈ। ....

ਸੜਕ ਹਾਦਸੇ ’ਚ ਦੋ ਮੋਟਰਸਾਈਕਲ ਸਵਾਰ ਹਲਾਕ

Posted On October - 7 - 2019 Comments Off on ਸੜਕ ਹਾਦਸੇ ’ਚ ਦੋ ਮੋਟਰਸਾਈਕਲ ਸਵਾਰ ਹਲਾਕ
ਫ਼ਿਰੋਜ਼ਪੁਰ-ਫ਼ਾਜ਼ਿਲਕਾ ਕੌਮੀ ਰਾਜ ਮਾਰਗ ’ਤੇ ਸਥਿਤ ਪਿੰਡ ਗੁੱਦੜ ਢੰਡੀ ਨਜ਼ਦੀਕ ਵਾਪਰੇ ਹਾਦਸੇ ਵਿੱਚ ਦੋ ਵਿਅਕਤੀਆਂ ਦੀ ਮੌਤ ਹੋ ਗਈ ਹੈ। ਮ੍ਰਿਤਕਾਂ ਦੀ ਪਛਾਣ ਮੌੜ ਸਿੰਘ ਅਤੇ ਕ੍ਰਿਸ਼ਨ ਸਿੰਘ ਵਜੋਂ ਹੋਈ ਹੈ। ਦੋਵੇਂ ਪਿੰਡ ਛਾਂਗਾ ਰਾਏ ਹਿਠਾੜ ਦੇ ਰਹਿਣ ਵਾਲੇ ਸਨ। ....

ਅਨੰਤਨਾਗ: ਡੀਸੀ ਦਫ਼ਤਰ ਬਾਹਰ ਗ੍ਰਨੇਡ ਹਮਲਾ, 14 ਜ਼ਖ਼ਮੀ

Posted On October - 6 - 2019 Comments Off on ਅਨੰਤਨਾਗ: ਡੀਸੀ ਦਫ਼ਤਰ ਬਾਹਰ ਗ੍ਰਨੇਡ ਹਮਲਾ, 14 ਜ਼ਖ਼ਮੀ
ਦੱਖਣੀ ਕਸ਼ਮੀਰ ਦੇ ਅਨੰਤਨਾਗ ਜ਼ਿਲ੍ਹੇ ਦੇ ਸ਼ਹਿਰੀ ਇਲਾਕੇ ’ਚ ਸਥਿਤ ਡਿਪਟੀ ਕਮਿਸ਼ਨਰ ਦਫ਼ਤਰ ਦੇ ਬਾਹਰ ਅੱਜ ਅਤਿਵਾਦੀਆਂ ਨੇ ਗ੍ਰਨੇਡ ਸੁੱਟਿਆ। ਇਸ ਘਟਨਾ ’ਚ 14 ਜਣੇ ਜ਼ਖ਼ਮੀ ਹੋ ਗਏ ਹਨ। ਪੰਜ ਅਗਸਤ ਨੂੰ ਧਾਰਾ 370 ਹਟਾਏ ਲਏ ਜਾਣ ਤੋਂ ਬਾਅਦ ਵਾਦੀ ਵਿਚ ਇਹ ਦੂਜਾ ਗ੍ਰਨੇਡ ਹਮਲਾ ਹੈ। ਅਧਿਕਾਰੀਆਂ ਮੁਤਾਬਕ ਅਤਿਵਾਦੀਆਂ ਨੇ ਗ੍ਰਨੇਡ ਸੁੱਟ ਕੇ ਡੀਸੀ ਦਫ਼ਤਰ ਦੇ ਬਾਹਰ ਸੁਰੱਖਿਆ ਬਲਾਂ ਦੇ ਗਸ਼ਤ ਕਰ ਰਹੇ ਟੋਲੇ ਨੂੰ ....

ਅਕਾਲੀ ਦਲ ਤੇ ਭਾਜਪਾ ਰਲ ਕੇ ਜ਼ਿਮਨੀ ਚੋਣਾਂ ਲੜਨਗੇ

Posted On October - 6 - 2019 Comments Off on ਅਕਾਲੀ ਦਲ ਤੇ ਭਾਜਪਾ ਰਲ ਕੇ ਜ਼ਿਮਨੀ ਚੋਣਾਂ ਲੜਨਗੇ
ਸ਼੍ਰੋਮਣੀ ਅਕਾਲੀ ਦਲ ਅਤੇ ਭਾਜਪਾ ਦੀ ਤਾਲਮੇਲ ਕਮੇਟੀ ਦੀ ਮੀਟਿੰਗ ਦੌਰਾਨ ਦੋਵਾਂ ਪਾਰਟੀਆਂ ਨੇ ਪੰਜਾਬ ਵਿੱਚ ਹੋ ਰਹੀਆਂ ਚਾਰ ਜ਼ਿਮਨੀ ਚੋਣਾਂ ਮਿਲ ਕੇ ਲੜਨ ਦਾ ਫੈਸਲਾ ਕੀਤਾ ਹੈ। ਇੱਥੇ ਹੋਈ ਇੱਕ ਮੀਟਿੰਗ ਤੋਂ ਬਾਅਦ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਪੰਜਾਬ ਵਿੱਚ ਭਾਜਪਾ ਦੇ ਨਾਲ ਮਿਲਕੇ ਚੋਣਾਂ ਲੜੀਆਂ ਜਾਣਗੀਆਂ। ....

ਤੰਵਰ ਨੇ ਕਾਂਗਰਸ ਦਾ ਹੱਥ ਛੱਡਿਆ

Posted On October - 6 - 2019 Comments Off on ਤੰਵਰ ਨੇ ਕਾਂਗਰਸ ਦਾ ਹੱਥ ਛੱਡਿਆ
ਹਰਿਆਣਾ ਵਿਧਾਨ ਸਭਾ ਦੀਆਂ ਚੋਣਾਂ ’ਚ ਕਾਂਗਰਸ ਵੱਲੋਂ ਕੀਤੀ ਗਈ ਟਿਕਟਾਂ ਦੀ ਵੰਡ ਤੋਂ ਨਾਰਾਜ਼ ਸੂਬਾਈ ਕਾਂਗਰਸ ਦੇ ਸਾਬਕਾ ਪ੍ਰਧਾਨ ਅਸ਼ੋਕ ਤੰਵਰ ਨੇ ਪਾਰਟੀ ਦੀ ਮੁੱਢਲੀ ਮੈਂਬਰਸ਼ਿਪ ਤੋਂ ਅਸਤੀਫ਼ਾ ਦੇ ਦਿੱਤਾ ਹੈ। ....
Available on Android app iOS app
Powered by : Mediology Software Pvt Ltd.