ਅਦਨਿਆਂ ਦੀ ਆਵਾਜ਼ ਅਤਰਜੀਤ !    ਘਿੱਕਾਂ ਪਾਸੇ ਵਾਲਾ ਧੰਨਾ ਸਿੰਘ !    ਸੀਏਏ : ਬੁੱਲ੍ਹੇ ਸ਼ਾਹ ਦੀ ਤਫ਼ਤੀਸ਼ !    ਭਾਰਤ ਦੇ ਪਹਿਲੇ ਅਖ਼ਬਾਰ ਬੰਗਾਲ ਗਜ਼ਟ ਦੀ ਕਹਾਣੀ !    ਕੈਨੇਡਾ ਵਿਚ ਮਿਨੀ ਪੰਜਾਬ !    ਭਾਰਤੀ ਪੱਤਰਕਾਰੀ ਦਾ ਯੁੱਗ ਪੁਰਸ਼ ਆਰ.ਕੇ. ਕਰੰਜੀਆ !    ਆਪਣੀ ਮੱਝ ਦਾ ਦੁੱਧ !    ਕਾਵਿ ਕਿਆਰੀ !    ਜਦੋਂ ਮੈਨੂੰ ਪੁਰਸਕਾਰ ਮਿਲਿਆ! !    ਨਿਆਂ !    

ਮੁੱਖ ਸਫ਼ਾ › ›

Featured Posts
ਭਾਖੜਾ ਨਹਿਰ ’ਚ ਕਾਰ ਡਿੱਗਣ ਕਾਰਨ ਭੈਣ-ਭਰਾ ਦੀ ਮੌਤ

ਭਾਖੜਾ ਨਹਿਰ ’ਚ ਕਾਰ ਡਿੱਗਣ ਕਾਰਨ ਭੈਣ-ਭਰਾ ਦੀ ਮੌਤ

ਜਗਮੋਹਨ ਸਿੰਘ ਘਨੌਲੀ, 15 ਫਰਵਰੀ ਇੱਥੋਂ ਨੇੜਲੇ ਗੁਰਦੁਆਰਾ ਪਰਿਵਾਰ ਵਿਛੋੜਾ ਸਾਹਿਬ ਲਾਗੇ ਕਾਰ ਭਾਖੜਾ ਨਹਿਰ ਵਿੱਚ ਡਿਗਣ ਨਾਲ ਭੈਣ-ਭਰਾ ਦੀ ਮੌਤ ਹੋ ਗਈ, ਜਦਕਿ ਕਾਰ ਚਲਾ ਰਿਹਾ ਫ਼ੌਜੀ ਜਵਾਨ ਸੁਰੱਖਿਅਤ ਬਾਹਰ ਨਿਕਲ ਆਇਆ। ਵੇਰਵਿਆਂ ਮੁਤਾਬਕ ਜਲੰਧਰ ਕੈਂਟ ’ਚ ਤਾਇਨਾਤ ਹੌਲਦਾਰ ਸੁਖਵਿੰਦਰ ਸਿੰਘ ਸ਼ੁੱਕਰਵਾਰ ਰਾਤ ਛੁੱਟੀ ਲੈ ਆਪਣੇ ਬਿਮਾਰ ਪਿਤਾ ਹਰਬੰਸ ਸਿੰਘ ਜੋ ...

Read More

ਟੈਲੀਕਾਮ ਅਦਾਇਗੀ: ਅੰਦਰੂਨੀ ਪੱਧਰ ’ਤੇ ਹੀ ਵਿਚਾਰ ਕਰੇਗੀ ਆਰਬੀਆਈ

ਟੈਲੀਕਾਮ ਅਦਾਇਗੀ: ਅੰਦਰੂਨੀ ਪੱਧਰ ’ਤੇ ਹੀ ਵਿਚਾਰ ਕਰੇਗੀ ਆਰਬੀਆਈ

ਨਵੀਂ ਦਿੱਲੀ, 15 ਫਰਵਰੀ ਆਰਬੀਆਈ ਦੇ ਗਵਰਨਰ ਸ਼ਕਤੀਕਾਂਤ ਦਾਸ ਨੇ ਅੱਜ ਕਿਹਾ ਕਿ ਜੇ ਵਿਵਸਥਿਤ ਕੁੱਲ ਆਮਦਨੀ (ਐਡਜੱਸਟਡ ਗਰੌਸ ਰੈਵੇਨਿਊ) ਸਬੰਧੀ ਸੁਪਰੀਮ ਕੋਰਟ ਵੱਲੋਂ ਦਿੱਤੇ ਹੁਕਮਾਂ ਬਾਰੇ ਕੋਈ ਮਸਲਾ ਖੜ੍ਹਾ ਹੁੰਦਾ ਹੈ ਤਾਂ ਕੇਂਦਰੀ ਬੈਂਕ ਅੰਦਰੂਨੀ ਪੱਧਰ ’ਤੇ ਵਿਚਾਰ ਕਰੇਗਾ। ਦੱਸਣਯੋਗ ਹੈ ਕਿ ਸੁਪਰੀਮ ਕੋਰਟ ਨੇ ਟੈਲੀਕਾਮ ਕੰਪਨੀਆਂ ਨੂੰ 1.47 ਲੱਖ ...

Read More

ਕਸ਼ਮੀਰ ਮੁੱਦੇ ’ਚ ਦਖ਼ਲ ਨਾ ਦੇਵੇ ਤੁਰਕੀ: ਭਾਰਤ

ਕਸ਼ਮੀਰ ਮੁੱਦੇ ’ਚ ਦਖ਼ਲ ਨਾ ਦੇਵੇ ਤੁਰਕੀ: ਭਾਰਤ

ਨਵੀਂ ਦਿੱਲੀ, 15 ਫਰਵਰੀ ਭਾਰਤ ਨੇ ਅੱਜ ਤੁਰਕੀ ਦੇ ਰਾਸ਼ਟਰਪਤੀ ਰੇਸੇਪ ਤਈਅਪ ਅਰਦੋਗਾਂ ਦੀ ਪਾਕਿਸਤਾਨੀ ਸੰਸਦ ਵਿਚ ਕਸ਼ਮੀਰ ਮੁੱਦਾ ਉਠਾਉਣ ਲਈ ਨਿਖੇਧੀ ਕਰਦਿਆਂ ਕਿਹਾ ਕਿ ਉਹ ਭਾਰਤ ਦੇ ਅੰਦਰੂਨੀ ਮਸਲਿਆਂ ਵਿਚ ਦਖ਼ਲ ਨਾ ਦੇਣ। ਵਿਦੇਸ਼ ਮੰਤਰਾਲੇ ਦੇ ਬੁਲਾਰੇ ਰਵੀਸ਼ ਕੁਮਾਰ ਨੇ ਕਿਹਾ ਕਿ ਭਾਰਤ ਤੁਰਕੀ ਦੇ ਰਾਸ਼ਟਰਪਤੀ ਵੱਲੋਂ ਜੰਮੂ ਕਸ਼ਮੀਰ ਬਾਰੇ ...

Read More

ਦੁਬਈ ’ਚ ਫਸੇ ਅੱਠ ਨੌਜਵਾਨ ਭਾਰਤ ਪੁੱਜੇ

ਦੁਬਈ ’ਚ ਫਸੇ ਅੱਠ ਨੌਜਵਾਨ ਭਾਰਤ ਪੁੱਜੇ

ਦਰਸ਼ਨ ਸਿੰਘ ਸੋਢੀ ਐੱਸ.ਏ.ਐੱਸ. ਨਗਰ (ਮੁਹਾਲੀ), 15 ਫਰਵਰੀ ਦੁਬਈ ਵਿੱਚ ਫਸੇ ਅੱਠ ਭਾਰਤੀ ਨੌਜਵਾਨ ਅੱਜ ਸਮਾਜ ਸੇਵੀ ਸੰਸਥਾ ‘ਸਰਬੱਤ ਦਾ ਭਲਾ’ ਦੇ ਉਪਰਾਲਿਆਂ ਸਦਕਾ ਸਹੀ-ਸਲਾਮਤ ਆਪਣੇ ਵਤਨ ਪਰਤ ਆਏ ਹਨ। ਸੰਸਥਾ ਦੇ ਮੁਖੀ ਡਾ. ਐੱਸ.ਪੀ. ਸਿੰਘ ਓਬਰਾਏ ਦੁਬਈ ਤੋਂ ਇਨ੍ਹਾਂ ਨੌਜਵਾਨਾਂ ਨੂੰ ਆਪਣੇ ਨਾਲ ਲੈ ਕੇ ਅੱਜ ਮੁਹਾਲੀ ਕੌਮਾਂਤਰੀ ਹਵਾਈ ਅੱਡੇ ’ਤੇ ...

Read More

ਸ਼ਾਹੀਨ ਬਾਗ ਦੇ ਪ੍ਰਦਰਸ਼ਨਕਾਰੀ ਅਮਿਤ ਸ਼ਾਹ ਨਾਲ ਮੁਲਾਕਾਤ ਲਈ ਤਿਆਰ

ਸ਼ਾਹੀਨ ਬਾਗ ਦੇ ਪ੍ਰਦਰਸ਼ਨਕਾਰੀ ਅਮਿਤ ਸ਼ਾਹ ਨਾਲ ਮੁਲਾਕਾਤ ਲਈ ਤਿਆਰ

ਨਵੀਂ ਦਿੱਲੀ, 15 ਫਰਵਰੀ ਸ਼ਾਹੀਨ ਬਾਗ ਦੇ ਕੁਝ ਪ੍ਰਦਰਸ਼ਨਕਾਰੀਆਂ ਨੇ ਅੱਜ ਕਿਹਾ ਕਿ ਉਹ ਨਵੇਂ ਨਾਗਰਿਕਤਾ ਕਾਨੂੰਨ ਸਬੰਧੀ ਆਪਣੀਆਂ ਚਿੰਤਾਵਾਂ ਦੱਸਣ ਲਈ ਗ੍ਰਹਿ ਮੰਤਰੀ ਅਮਿਤ ਸ਼ਾਹ ਨੂੰ ਮਿਲਣ ਲਈ ਤਿਆਰ ਹਨ ਪਰ ਨਾਲ ਹੀ ਕਿਹਾ ਕਿ ਗੱਲਬਾਤ ਲਈ ਸੱਦਾ ਦੇਣ ਦੀ ਪਹਿਲ ਸਰਕਾਰ ਨੂੰ ਕਰਨੀ ਪਵੇਗੀ। ਪਿਛਲੇ ਦੋ ਮਹੀਨਿਆਂ ਤੋਂ ਸ਼ਾਹੀਨ ਬਾਗ ...

Read More

ਲੌਂਗੋਵਾਲ ’ਚ ਸਕੂਲ ਵੈਨ ਨੂੰ ਅੱਗ ਲੱਗੀ, 4 ਬੱਚੇ ਜਿਊਂਦੇ ਸੜੇ

ਲੌਂਗੋਵਾਲ ’ਚ ਸਕੂਲ ਵੈਨ ਨੂੰ ਅੱਗ ਲੱਗੀ, 4 ਬੱਚੇ ਜਿਊਂਦੇ ਸੜੇ

ਸਿਮਰਨ ਪਬਲਿਕ ਸਕੂਲ ਦੀ ਵੈਨ ਵਿੱਚ ਸਵਾਰ ਸਨ 12 ਬੱਚੇ ਗੁਰਦੀਪ ਸਿੰਘ ਲਾਲੀ/ਜਗਤਾਰ ਸਿੰਘ ਨਹਿਲ ਸੰਗਰੂਰ/ਲੌਂਗੋਵਾਲ, 15 ਫ਼ਰਵਰੀ ਇੱਥੇ ਅੱਜ ਸਕੂਲ ਵਿੱਚੋਂ ਨਿਕਲਣ ਸਾਰ ਹੀ ਸਿੱਧਸਰ ਰੋਡ ਉੱਤੇ ਮਾਰੂਤੀ ਸਕੂਲ ਵੈਨ ਜੋ ਬੱਚਿਆਂ ਨਾਲ ਭਰੀ ਹੋਈ ਸੀ, ਨੂੰ ਅਚਾਨਕ ਅੱਗ ਲੱਗ ਗਈ ਅਤੇ ਇਸ ਦਰਦਨਾਕ ਹਾਦਸੇ ਵਿੱਚ ਚਾਰ ਬੱਚੇ ਜਿਊਂਦੇ ਸੜ ਗਏ। ਮ੍ਰਿਤਕਾਂ ...

Read More

ਕੇਜਰੀਵਾਲ ਦਿੱਲੀ ਦੇ ਮੁੱਖ ਮੰਤਰੀ ਵਜੋਂ ਅੱਜ ਲੈਣਗੇ ਹਲਫ਼

ਕੇਜਰੀਵਾਲ ਦਿੱਲੀ ਦੇ ਮੁੱਖ ਮੰਤਰੀ ਵਜੋਂ ਅੱਜ ਲੈਣਗੇ ਹਲਫ਼

ਮਨਧੀਰ ਸਿੰਘ ਦਿਓਲ ਨਵੀਂ ਦਿੱਲੀ, 15 ਫਰਵਰੀ ਆਮ ਆਦਮੀ ਪਾਰਟੀ (ਆਪ) ਦੇ ਕਨਵੀਨਰ ਅਰਵਿੰਦ ਕੇਜਰੀਵਾਲ ਐਤਵਾਰ ਨੂੰ ਸਵੇਰੇ 10 ਵਜੇ ਰਾਮਲੀਲਾ ਮੈਦਾਨ ’ਚ ਮੁੱਖ ਮੰਤਰੀ ਅਹੁਦੇ ਦੀ ਸਹੁੰ ਚੁਕਣਗੇ। ਉਨ੍ਹਾਂ ਨਾਲ ਛੇ ਹੋਰ ਵਿਧਾਇਕ ਵੀ ਮੰਤਰੀ ਅਹੁਦੇ ਦਾ ਹਲਫ਼ ਲੈਣਗੇ। ਇਲਾਕੇ ’ਚ ਸੁਰੱਖਿਆ ਦੇ ਸਖ਼ਤ ਪ੍ਰਬੰਧ ਕੀਤੇ ਗਏ ਹਨ। ਜ਼ਿਕਰਯੋਗ ਹੈ ਕਿ ...

Read More


ਦੇਸ਼ਧ੍ਰੋਹ ਦੇ ਦੋਸ਼ ਹੇਠ ਡੀਜੀਪੀ ਮੁਅੱਤਲ

Posted On February - 10 - 2020 Comments Off on ਦੇਸ਼ਧ੍ਰੋਹ ਦੇ ਦੋਸ਼ ਹੇਠ ਡੀਜੀਪੀ ਮੁਅੱਤਲ
ਆਂਧਰਾ ਪ੍ਰਦੇਸ਼ ਸਰਕਾਰ ਨੇ ਦੇਸ਼ਧ੍ਰੋਹ ਦੇ ਦੋਸ਼ ਹੇਠ ਡੀਜੀਪੀ ਰੈਂਕ ਦੇ ਇਕ ਪੁਲੀਸ ਅਧਿਕਾਰੀ ਨੂੰ ਮੁਅੱਤਲ ਕਰ ਦਿੱਤਾ ਹੈ। ਅਧਿਕਾਰੀ ’ਤੇ ਦੋਸ਼ ਹਨ ਕਿ ਉਸ ਨੇ ਰੱਖਿਆ ਉਪਕਰਨ ਬਣਾਉਣ ਵਾਲੀ ਇਜ਼ਰਾਈਲ ਦੀ ਇਕ ਫਰਮ ਨਾਲ ਖੁ਼ਫੀਆ ਜਾਣਕਾਰੀ ਸਾਂਝੀ ਕਰ ਕੇ ਕੌਮੀ ਸੁਰੱਖਿਆ ਨੂੰ ਖ਼ਤਰੇ ਵਿੱਚ ਪਾਇਆ ਹੈ। ....

ਪਾਕਿਸਤਾਨੀ ਗੋਲੀਬਾਰੀ ’ਚ ਜਵਾਨ ਸ਼ਹੀਦ, ਤਿੰਨ ਜ਼ਖ਼ਮੀ

Posted On February - 9 - 2020 Comments Off on ਪਾਕਿਸਤਾਨੀ ਗੋਲੀਬਾਰੀ ’ਚ ਜਵਾਨ ਸ਼ਹੀਦ, ਤਿੰਨ ਜ਼ਖ਼ਮੀ
ਜੰਮੂ ਕਸ਼ਮੀਰ ਦੇ ਪੁਣਛ ਜ਼ਿਲ੍ਹੇ ’ਚ ਕੰਟਰੋਲ ਰੇਖਾ ਨੇੜੇ ਅੱਜ ਪਾਕਿਸਤਾਨੀ ਫੌਜ ਵੱਲੋਂ ਬਿਨਾਂ ਭੜਕਾਹਟ ਤੋਂ ਚਲਾਈ ਗਈ ਗੋਲੀ ਨਾਲ ਭਾਰਤੀ ਸੈਨਾ ਦਾ ਇੱਕ ਜਵਾਨ ਸ਼ਹੀਦ ਹੋ ਗਿਆ ਤੇ ਤਿੰਨ ਹੋ ....

ਤਰਨ ਤਾਰਨ ਨੇੜੇ ਨਗਰ ਕੀਰਤਨ ਦੌਰਾਨ ਧਮਾਕਾ; ਤਿੰਨ ਮੌਤਾਂ

Posted On February - 9 - 2020 Comments Off on ਤਰਨ ਤਾਰਨ ਨੇੜੇ ਨਗਰ ਕੀਰਤਨ ਦੌਰਾਨ ਧਮਾਕਾ; ਤਿੰਨ ਮੌਤਾਂ
ਨੇੜਲੇ ਪਿੰਡ ਡਾਲੇਕੇ ਵਿੱਚ ਅੱਜ ਨਗਰ ਕੀਰਤਨ ਦੌਰਾਨ ਚਲਾਏ ਜਾਣ ਵਾਲੇ ਪਟਾਕਿਆਂ ਦੀਆਂ ਬੋਰੀਆਂ ਨੂੰ ਅੱਗ ਲੱਗ ਜਾਣ ਨਾਲ ਹੋਏ ਧਮਾਕੇ ਕਾਰਨ ਤਿੰਨ ਸ਼ਰਧਾਲੂਆਂ ਦੀ ਮੌਤ ਹੋ ਗਈ ਜਦਕਿ 20 ਤੋਂ ਵੀ ਵੱਧ ਜ਼ਖ਼ਮੀ ਹੋ ਗਏ। ....

ਐਗਜ਼ਿਟ ਪੋਲ: ਤੀਜੀ ਵਾਰ ਕੇਜਰੀਵਾਲ ਸਰਕਾਰ

Posted On February - 9 - 2020 Comments Off on ਐਗਜ਼ਿਟ ਪੋਲ: ਤੀਜੀ ਵਾਰ ਕੇਜਰੀਵਾਲ ਸਰਕਾਰ
ਦਿੱਲੀ ਵਿਧਾਨ ਸਭਾ ਦੇ 70 ਵਿਧਾਨ ਸਭਾ ਹਲਕਿਆਂ ਲਈ ਅੱਜ ਸਵੇਰੇ ਸ਼ੁਰੂ ਹੋਇਆ ਵੋਟਾਂ ਪਾਉਣ ਦਾ ਅਮਲ ਸ਼ਾਮ ਨੂੰ ਅਮਨ-ਸ਼ਾਂਤੀ ਨਾਲ ਮੁਕੰਮਲ ਹੋ ਗਿਆ। ਦਿੱਲੀ ਵਿਧਾਨ ਸਭਾ ਲਈ ਮੈਦਾਨ ’ਚ ਨਿੱਤਰੇ ਕੁੱਲ 672 ਉਮੀਦਵਾਰਾਂ ਦੀ ਕਿਸਮਤ ਦਾ ਫ਼ੈਸਲਾ 1 ਕਰੋੜ 47 ਲੱਖ ਤੋਂ ਵੱਧ ਵੋਟਰਾਂ ਨੇ ਈਵੀਐੱਮ ਵਿੱਚ ਬੰਦ ਕਰ ਦਿੱਤਾ ਹੈ। ....

ਖਰੜ ’ਚ ਤਿੰਨ-ਮੰਜ਼ਿਲਾ ਇਮਾਰਤ ਡਿੱਗੀ; ਇਕ ਹਲਾਕ

Posted On February - 9 - 2020 Comments Off on ਖਰੜ ’ਚ ਤਿੰਨ-ਮੰਜ਼ਿਲਾ ਇਮਾਰਤ ਡਿੱਗੀ; ਇਕ ਹਲਾਕ
ਇੱਥੇ ਲਾਂਡਰਾ ਰੋਡ ਉਤੇ ਸਥਿਤ ਜੇ.ਟੀ.ਪੀ.ਐੱਲ ਕਲੋਨੀ ਲਾਗੇ ਤਿੰਨ ਮੰਜ਼ਿਲਾ ਇਮਾਰਤ ਉਦੋਂ ਡਿੱਗ ਗਈ ਜਦੋਂ ਇਸ ਦੇ ਨਾਲ ਸ਼ੋਅ ਰੂਮ ਦੀ ਉਸਾਰੀ ਲਈ ਬੇਸਮੈਂਟ ਪੁੱਟੀ ਜਾ ਰਹੀ ਸੀ। ਇਸ ਦੌਰਾਨ ਦੋ ਜ਼ਖ਼ਮੀਆਂ ਸਮੇਤ ਤਿੰਨ ਨੂੰ ਸੁਰੱਖਿਅਤ ਮਲਬੇ ਥੱਲਿਓਂ ਕੱਢਿਆ ਜਾ ਚੁੱਕਾ ਹੈ। ਇਮਾਰਤ ਦੇ ਮਲਬੇ ਹੇਠ ਦਬਣ ਕਾਰਨ ਜੇਸੀਬੀ ਚਾਲਕ ਹਰਵਿੰਦਰ ਸਿੰਘ ਦੀ ਮੌਤ ਹੋ ਗਈ ਹੈ। ਐੱਨਡੀਆਰਐੱਫ ਦੀ ਟੀਮ ਨੇ ਮਲਬੇ ਹੇਠੋਂ ਉਸ ਦੀ ....

ਪੰਜਾਬ ਨਾਲ ਸਬੰਧਤ 11 ਔਰਤਾਂ ਮਸਕਟ ’ਚ ਫਸੀਆਂ

Posted On February - 9 - 2020 Comments Off on ਪੰਜਾਬ ਨਾਲ ਸਬੰਧਤ 11 ਔਰਤਾਂ ਮਸਕਟ ’ਚ ਫਸੀਆਂ
ਰੋਟੀ ਕਮਾਉਣ ਖ਼ਾਤਰ ਵਿਦੇਸ਼ ਜਾਣ ਵਾਲੇ ਪੰਜਾਬੀਆਂ ਨੂੰ ਟਰੈਵਲ ਏਜੰਟਾਂ ਵੱਲੋਂ ਧੋਖਾ ਦੇਣ ਦਾ ਇਕ ਹੋਰ ਮਾਮਲਾ ਸਾਹਮਣੇ ਆਇਆ ਹੈ। ਸੂਬੇ ਨਾਲ ਸਬੰਧਤ ਗਿਆਰਾਂ ਔਰਤਾਂ ਖਾੜੀ ਮੁਲਕ ਮਸਕਟ ’ਚ ਫ਼ਸ ਗਈਆਂ ਹਨ ਤੇ ਉਨ੍ਹਾਂ ਸੁਨੇਹਾ ਭੇਜ ਕੇ ਉੱਥੋਂ ਕੱਢਣ ਦੀ ਅਪੀਲ ਕੀਤੀ ਹੈ। ....

ਮੁਹਾਲੀ ਸਮੂਹਿਕ ਜਬਰ-ਜਨਾਹ: ਮਹਿਲਾ ਅਫਸਰਾਂ ਦੀ ਸਿਟ ਕਾਇਮ

Posted On February - 9 - 2020 Comments Off on ਮੁਹਾਲੀ ਸਮੂਹਿਕ ਜਬਰ-ਜਨਾਹ: ਮਹਿਲਾ ਅਫਸਰਾਂ ਦੀ ਸਿਟ ਕਾਇਮ
ਪੰਜਾਬ ਦੇ ਡੀਜੀਪੀ ਦਿਨਕਰ ਗੁਪਤਾ ਵਲੋਂ ਮੁਹਾਲੀ ਵਿੱਚ 7 ਜਨਵਰੀ ਨੂੰ ਵਾਪਰੀ ਸਮੂਹਿਕ ਜਬਰ-ਜਨਾਹ ਦੀ ਘਟਨਾ ਸਬੰਧੀ ਅੱਜ ਕੇਵਲ ਮਹਿਲਾਵਾਂ ’ਤੇ ਆਧਾਰਿਤ ਵਿਸ਼ੇਸ਼ ਜਾਂਚ ਟੀਮ (ਸਿਟ) ਕਾਇਮ ਕੀਤੀ ਗਈ ਹੈ। ਸਰਕਾਰੀ ਬਿਆਨ ਅਨੁਸਾਰ ਸਹਾਇਕ ਐੱਸ.ਪੀ. ਮੁਹਾਲੀ ਸਿਟੀ-1 ਅਸ਼ਵਨੀ ਗੋਤਿਆਲ ਦੀ ਅਗਵਾਈ ਵਾਲੀ ਇਸ ਸਿਟ ਵਿੱਚ ਸਬ-ਇੰਸਪੈਕਟਰ ਮੀਨੂ ਹੁੱਡਾ ਅਤੇ ਕਾਂਸਟੇਬਲ ਅਮਨਜੀਤ ਕੌਰ ਨੂੰ ਸ਼ਾਮਲ ਕੀਤਾ ਗਿਆ ਹੈ। ....

ਸੁਣਵਾਈ ਤੋਂ ਪਹਿਲਾਂ ਲਾਜ਼ਮੀ ਸਾਲਸੀ ਪ੍ਰਕਿਰਿਆ ਸ਼ੁਰੂ ਕਰਨ ਦਾ ਸਮਾਂ ਆਇਆ: ਬੋਬੜੇ

Posted On February - 9 - 2020 Comments Off on ਸੁਣਵਾਈ ਤੋਂ ਪਹਿਲਾਂ ਲਾਜ਼ਮੀ ਸਾਲਸੀ ਪ੍ਰਕਿਰਿਆ ਸ਼ੁਰੂ ਕਰਨ ਦਾ ਸਮਾਂ ਆਇਆ: ਬੋਬੜੇ
ਭਾਰਤ ਦੇ ਚੀਫ ਜਸਟਿਸ ਐੱਸ ਏ ਬੋਬੜੇ ਨੇ ਕਿਹਾ ਹੈ ਕਿ ਹੁਣ ਸਮਾਂ ਆ ਗਿਆ ਹੈ ਕਿ ਕਾਨੂੰਨੀ ਪ੍ਰਕਿਰਿਆ ਦਾ ਘੇਰਾ ਵਧਾ ਕੇ ਕੇਸ ਦੀ ਸੁਣਵਾਈ ਤੋਂ ਪਹਿਲਾਂ ਲਾਜ਼ਮੀ ਸਾਲਸੀ ਪ੍ਰਕਿਰਿਆ ਆਰੰਭੀ ਜਾਵੇ। ਇਸ ਨਾਲ ਅਦਾਲਤ ਤੇ ਸਬੰਧਤ ਧਿਰਾਂ ਦਾ ਸਮਾਂ ਬਚੇਗਾ ਅਤੇ ਅਦਾਲਤਾਂ ਦੀ ਯੋਗਤਾ ਵਧੇਗੀ ਅਤੇ ਬਕਾਇਆ ਕੇਸਾਂ ਦੀ ਗਿਣਤੀ ਵੀ ਘਟੇਗੀ। ....

ਪਤਨੀ ਦਾ ਕਤਲ ਕਰਨ ਵਾਲੇ ਕੈਦੀ ਨੇ ਕੀਤੀ ਖ਼ੁਦਕੁਸ਼ੀ

Posted On February - 9 - 2020 Comments Off on ਪਤਨੀ ਦਾ ਕਤਲ ਕਰਨ ਵਾਲੇ ਕੈਦੀ ਨੇ ਕੀਤੀ ਖ਼ੁਦਕੁਸ਼ੀ
ਇੱਥੋਂ ਦੀ ਕੇਂਦਰੀ ਜੇਲ੍ਹ ਵਿੱਚ ਆਪਣੀ ਪਤਨੀ ਦਾ ਕਤਲ ਕਰਨ ਦੇ ਮਾਮਲੇ ’ਚ ਬੰਦ ਕੈਦੀ ਨੇ ਫਾਹਾ ਲੈ ਕੇ ਖੁਦਕਸ਼ੀ ਕਰ ਲਈ। ਇਸ ਸਬੰਧੀ ਥਾਣਾ ਕੈਂਟ ਪੁਲਿਸ ਵੱਲੋਂ ਅਗਲੀ ਕਾਰਵਾਈ ਕੀਤੀ ਜਾ ਰਹੀ ਹੈ।ਥਾਣਾ ਕੈਂਟ ਦੇ ਐਸਐਚਓ ਨਰਿੰਦਰ ਕੁਮਾਰ ਨੇ ਦੱਸਿਆ ਕਿ ਆਪਣੀ ਪਤਨੀ ਦਾ ਕਤਲ ਕਰਨ ਦੇ ਮਾਮਲੇ ਵਿੱਚ ਜੇਲ੍ਹ ’ਚ ਬੰਦ ਕੈਦੀ ਅੰਗਰੇਜ ਸਿੰਘ ਪੁੱਤਰ ਗੁਰਚਰਨ ਸਿੰਘ ਵਾਸੀ ਜੀਦਾ ਨੇ ਅੱਜ ਜੇਲ੍ਹ ਵਿੱਚ ....

ਭਾਰਤ ਨਿਆਂ ਰਿਪੋਰਟ-2019 ’ਚ ਪੰਜਾਬ ਨੂੰ ਚੌਥਾ ਸਥਾਨ

Posted On February - 9 - 2020 Comments Off on ਭਾਰਤ ਨਿਆਂ ਰਿਪੋਰਟ-2019 ’ਚ ਪੰਜਾਬ ਨੂੰ ਚੌਥਾ ਸਥਾਨ
ਭਾਰਤ ਨਿਆਂ ਰਿਪੋਰਟ-2019 ਅਨੁਸਾਰ ਨਿਆਂ ਦੇਣ ਦੀ ਪ੍ਰਕਿਰਿਆ ਦੇ ਆਧਾਰ ’ਤੇ ਦੇਸ਼ ਦੇ ਵੱਡੇ ਤੇ ਮੱਧ ਆਕਾਰੀ 18 ਸੂਬਿਆਂ ਦੀ ਜਾਰੀ ਕੀਤੀ ਗਈ ਸੂਚੀ ਵਿੱਚ ਮਹਾਰਾਸ਼ਟਰ ਨੂੰ ਪਹਿਲਾ ਸਥਾਨ ਜਦਕਿ ਪੰਜਾਬ ਨੂੰ ਚੌਥਾ ਸਥਾਨ ਦਿੱਤਾ ਗਿਆ ਹੈ। ....

ਨਾਗਰਿਕਤਾ ਸੋਧ ਕਾਨੂੰਨ ਖ਼ਿਲਾਫ਼ ਡਟਿਆ ਸਰਬ-ਧਰਮ

Posted On February - 9 - 2020 Comments Off on ਨਾਗਰਿਕਤਾ ਸੋਧ ਕਾਨੂੰਨ ਖ਼ਿਲਾਫ਼ ਡਟਿਆ ਸਰਬ-ਧਰਮ
ਕੇਂਦਰ ਸਰਕਾਰ ਵੱਲੋਂ ਪਾਸ ਕੀਤੇ ਗਏ ਨਾਗਰਿਕਤਾ ਸੋਧ ਕਾਨੂੰਨ ਖ਼ਿਲਾਫ਼ ਅੱਜ ਸੈਕਟਰ-20 ਸਥਿਤ ਜਾਮਾ ਮਸਜਿਦ ਦੇ ਸਾਹਮਣੇ ਵਿਸ਼ਾਲ ਰੋਸ ਰੈਲੀ ਕੀਤੀ ਗਈ ਜਿਸ ’ਚ ਹਿੰਦੂ, ਮੁਸਲਿਮ, ਸਿੱਖ ਅਤੇ ਈਸਾਈ ਭਾਈਚਾਰੇ ਨਾਲ ਸਬੰਧਤ ਲੋਕਾਂ ਨੇ ਸ਼ਿਰਕਤ ਕੀਤੀ। ਸੁਪਰੀਮ ਕੋਰਟ ਦੇ ਸੀਨੀਅਰ ਵਕੀਲ ਐਡਵੋਕੇਟ ਭਾਨੂੰ ਪ੍ਰਤਾਪ ਸਿੰਘ ਇਸ ਰੈਲੀ ਵਿੱਚ ਉਚੇਚੇ ਤੌਰ ’ਤੇ ਸ਼ਾਮਿਲ ਹੋਏ। ....

ਪੀਡੀਪੀ ਦੇ ਨਈਮ ਅਖ਼ਤਰ ’ਤੇ ਪੀਐੱਸਏ ਲਾਗੂ

Posted On February - 9 - 2020 Comments Off on ਪੀਡੀਪੀ ਦੇ ਨਈਮ ਅਖ਼ਤਰ ’ਤੇ ਪੀਐੱਸਏ ਲਾਗੂ
ਜੰਮੂ ਕਸ਼ਮੀਰ ਪ੍ਰਸ਼ਾਸਨ ਨੇ ਪੀਪਲਜ਼ ਡੈਮੋਕ੍ਰੇਟਿਕ ਪਾਰਟੀ (ਪੀਡੀਪੀ) ਦੇ ਸੀਨੀਅਰ ਆਗੂ ਨਈਮ ਅਖ਼ਤਰ ’ਤੇ ਕਰੜਾ ਲੋਕ ਸੁਰੱਖਿਆ ਐਕਟ (ਪੀਐੱਸਏ) ਲਾ ਦਿੱਤਾ ਹੈ। ਕਸ਼ਮੀਰ ’ਚ ਮੁੱਖ ਧਾਰਾ ਦੇ ਛੇ ਆਗੂਆਂ ਵਿਰੁੱਧ ਹੁਣ ਤੱਕ ਪੀਐੱਸਏ ਲਾਇਆ ਜਾ ਚੁੱਕਾ ਹੈ। ....

ਪੰਜਾਬ ’ਚ ਜਾਇਦਾਦ ਰਜਿਸਟਰੇਸ਼ਨ ’ਤੇ ਲੱਗੇਗਾ ਇਕ ਫੀਸਦ ਸੈੱਸ

Posted On February - 8 - 2020 Comments Off on ਪੰਜਾਬ ’ਚ ਜਾਇਦਾਦ ਰਜਿਸਟਰੇਸ਼ਨ ’ਤੇ ਲੱਗੇਗਾ ਇਕ ਫੀਸਦ ਸੈੱਸ
ਪੰਜਾਬ ਸਰਕਾਰ ਵੱਲੋਂ ਸੂਬੇ ਵਿੱਚ ਜਾਇਦਾਦ ਦੀ ਰਜਿਸਟਰੇਸ਼ਨ ’ਤੇ 1 ਫੀਸਦ ਸਮਾਜਕ ਸੁਰੱਖਿਆ ਸੈੱਸ ਮੁੜ ਲਾਉਣ ਦੀ ਤਿਆਰੀ ਕੀਤੀ ਜਾ ਰਹੀ ਹੈ। ਇਹ ਸੈੱਸ ਸ਼ਹਿਰੀ ਤੇ ਦਿਹਾਤੀ ਦੋਵਾਂ ਖੇਤਰਾਂ ’ਚ ਲਾਗੂ ਹੋਵੇਗਾ। ....

ਗਿਰੀਰਾਜ ਉਤੇ ਨਕਦੀ ਅਤੇ ਸ਼ਰਾਬ ਵੰਡਣ ਦਾ ਦੋਸ਼

Posted On February - 8 - 2020 Comments Off on ਗਿਰੀਰਾਜ ਉਤੇ ਨਕਦੀ ਅਤੇ ਸ਼ਰਾਬ ਵੰਡਣ ਦਾ ਦੋਸ਼
ਆਮ ਆਦਮੀ ਪਾਰਟੀ ਦੇ ਆਗੂ ਸੰਜੈ ਸਿੰਘ ਨੇ ਭਾਰਤੀ ਜਨਤਾ ਪਾਰਟੀ ਦੇ ਸੰਸਦ ਮੈਂਬਰ ਗਿਰੀਰਾਜ ਸਿੰਘ ’ਤੇ ਦਿੱਲੀ ਦੇ ਰਿਠਾਲਾ ਹਲਕੇ ’ਚ ਵੋਟਰਾਂ ਨੂੰ ਭਾਜਪਾ ਦੇ ਹੱਕ ’ਚ ਭੁਗਤਾਉਣ ਲਈ ਸ਼ਰਾਬ ਤੇ ਪੈਸੇ ਵੰਡਣ ਦਾ ਦੋਸ਼ ਲਗਾਇਆ ਹੈ। ਸੰਜੈ ਸਿੰਘ ਨੇ ਚੋਣ ਕਮਿਸ਼ਨ ਤੋਂ ਮੰਗ ਕੀਤੀ ਹੈ ਕਿ ਭਾਜਪਾ ਸੰਸਦ ਮੈਂਬਰ ਖ਼ਿਲਾਫ਼ ਕਾਰਵਾਈ ਕੀਤੀ ਜਾਵੇ। ....

ਚੋਣ ਕਮਿਸ਼ਨ ਵੱਲੋਂ ਕੇਜਰੀਵਾਲ ਨੂੰ ਕਾਰਨ ਦੱਸੋ ਨੋਟਿਸ

Posted On February - 8 - 2020 Comments Off on ਚੋਣ ਕਮਿਸ਼ਨ ਵੱਲੋਂ ਕੇਜਰੀਵਾਲ ਨੂੰ ਕਾਰਨ ਦੱਸੋ ਨੋਟਿਸ
ਚੋਣ ਕਮਿਸ਼ਨ ਨੇ ਅੱਜ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ਆਪਣੇ ਟਵਿਟਰ ਹੈਂਡਲ ’ਤੇ ‘ਹਿੰਦੂ ਮੁਸਲਮਾਨ’ ਵਾਲਾ ਇੱਕ ਵੀਡੀਓ ਪੋਸਟ ਕਰਨ ਲਈ ਕਾਰਨ ਦੱਸੋ ਨੋਟਿਸ ਜਾਰੀ ਕੀਤਾ ਹੈ। ਕੇਜਰੀਵਾਲ ਤੋਂ ਵੋਟਿੰਗ ਵਾਲੇ ਦਿਨ ਸ਼ਾਮ ਪੰਜ ਵਜੇ ਤੱਕ ਇਸ ਨੋਟਿਸ ਦਾ ਜਵਾਬ ਮੰਗਿਆ ਹੈ। ਇਸੇ ਦੌਰਾਨ ਭਾਜਪਾ ਦੀ ਸ਼ਿਕਾਇਤ ’ਤੇ ਦਿੱਲੀ ਪੁਲੀਸ ਨੇ ‘ਆਪ’ ਖ਼ਿਲਾਫ਼ ਕੇਸ ਦਰਜ ਕੀਤਾ ਹੈ। ....

ਅਕਾਲੀ ਆਗੂ ਅਨਵਰ ਮਸੀਹ ਐੱਸਟੀਐੱਫ ਕੋਲ ਪੇਸ਼

Posted On February - 8 - 2020 Comments Off on ਅਕਾਲੀ ਆਗੂ ਅਨਵਰ ਮਸੀਹ ਐੱਸਟੀਐੱਫ ਕੋਲ ਪੇਸ਼
188 ਕਿਲੋ ਹੈਰੋਇਨ ਸਮੇਤ 450 ਕਿਲੋ ਨਸ਼ੀਲੇ ਪਦਾਰਥਾਂ ਦੀ ਬਰਾਮਦਗੀ ਮਾਮਲੇ ਵਿੱਚ ਸਬੰਧਤ ਕੋਠੀ ਦਾ ਮਾਲਕ ਤੇ ਅਕਾਲੀ ਆਗੂ ਅਨਵਰ ਮਸੀਹ ਅੱਜ ਐੱਸਟੀਐੱਫ ਕੋਲ ਪੇਸ਼ ਹੋਇਆ। ....
Manav Mangal Smart School
Available on Android app iOS app
Powered by : Mediology Software Pvt Ltd.