ਅਯੁੱਧਿਆ ਕੇਸ: ਸਾਰੇ ਸਵਾਲ ਸਾਡੇ ਤੋਂ ਹੀ ਕਿਉਂ? !    ਜਾਪਾਨ ’ਚ ਸਮੁੰਦਰੀ ਤੂਫ਼ਾਨ ਨਾਲ ਮਰਨ ਵਾਲਿਆਂ ਦੀ ਗਿਣਤੀ 56 ਹੋਈ !    ਆਵਲਾ ਖ਼ਿਲਾਫ਼ ਚੋਣ ਕਮਿਸ਼ਨ ਕੋਲ ਸ਼ਿਕਾਇਤ !    ਅਕਾਲੀ ਦਲ ਦਾ ਰਾਜਸੀ ਵਿੰਗ ਹੈ ਸ਼੍ਰੋਮਣੀ ਕਮੇਟੀ: ਰੰਧਾਵਾ !    ਗੁਰਬੱਤ ਵੀ ਨਹੀਂ ਰੋਕ ਸਕੀ ਬੂਟ ਪਾਲਿਸ਼ ਵਾਲੇ ਸਨੀ ਦਾ ਰਾਹ !    ਪੁਲੀਸ ਵੱਲੋਂ ਪਿੰਡਾਂ ’ਚ ਤਲਾਸ਼ੀ ਮੁਹਿੰਮ ਜਾਰੀ !    ਪ੍ਰਕਾਸ਼ ਪੁਰਬ ਸਮਾਗਮਾਂ ਨੂੰ ਤਾਰਪੀਡੋ ਕਰ ਰਿਹੈ ਬਾਦਲ ਦਲ: ਸਰਨਾ !    ਪਾਦਰੀ ਕੇਸ: ਮੁਹਾਲੀ ਅਦਾਲਤ ਨੇ ਨਿਰਮਲ ਤੇ ਸੁਰਿੰਦਰਪਾਲ ਭਗੌੜੇ ਐਲਾਨੇ !    ਦਿੱਲੀ ਦੇ ਚਾਰ ਸਟੇਡੀਅਮ ਸਾਰਿਆਂ ਲਈ ਖੋਲ੍ਹਣ ਦਾ ਫ਼ੈਸਲਾ !    ਪੰਜਾਬ ਨੇ ਕੌਮੀ ਸੀਨੀਅਰ ਤੇ ਜੂਨੀਅਰ ਗਤਕਾ ਚੈਂਪੀਅਨਸ਼ਿਪ ਜਿੱਤੀ !    

ਮੁੱਖ ਸਫ਼ਾ › ›

Featured Posts
ਪੰਜਾਬ ਦੇ 5 ਪੁਲੀਸ ਅਫ਼ਸਰਾਂ ਦੀਆਂ ਸਜ਼ਾਵਾਂ ਮੁਆਫ਼

ਪੰਜਾਬ ਦੇ 5 ਪੁਲੀਸ ਅਫ਼ਸਰਾਂ ਦੀਆਂ ਸਜ਼ਾਵਾਂ ਮੁਆਫ਼

ਦਵਿੰਦਰ ਪਾਲ ਚੰਡੀਗੜ੍ਹ, 14 ਅਕਤੂਬਰ ਪੰਜਾਬ ਸਰਕਾਰ ਦੀਆਂ ਸਿਫਾਰਿਸ਼ਾਂ ’ਤੇ ਕੇਂਦਰੀ ਗ੍ਰਹਿ ਮੰਤਰਾਲੇ ਨੇ ਸੂਬੇ ਦੇ ਪੰਜ ਪੁਲੀਸ ਅਫ਼ਸਰਾਂ/ਮੁਲਾਜ਼ਮਾਂ ਦੀਆਂ ਸਜ਼ਾਵਾਂ ਮੁਆਫ਼ ਕਰ ਕੇ ਉਨ੍ਹਾਂ ਨੂੰ ਰਿਹਾਅ ਕਰਨ ਦਾ ਫ਼ੈਸਲਾ ਲਿਆ ਹੈ। ਪੰਜਾਬ ਸਰਕਾਰ ਦੇ ਗ੍ਰਹਿ ਵਿਭਾਗ ਦੇ ਇੱਕ ਸੀਨੀਅਰ ਅਧਿਕਾਰੀ ਨੇ ਪੁਲੀਸ ਅਫ਼ਸਰਾਂ ਦੀ ਸਜ਼ਾ ਮੁਆਫ਼ੀ ਦੇ ਫੈਸਲੇ ਦੀ ਪੁਸ਼ਟੀ ਕਰਦਿਆਂ ਦੱਸਿਆ ...

Read More

‘ਰਾਓ-ਸਿੰਘ ਆਰਥਿਕ ਮਾਡਲ ਅਪਣਾਏ ਮੋਦੀ ਸਰਕਾਰ’

‘ਰਾਓ-ਸਿੰਘ ਆਰਥਿਕ ਮਾਡਲ ਅਪਣਾਏ ਮੋਦੀ ਸਰਕਾਰ’

ਸੀਤਾਰਾਮਨ ਦੇ ਪਤੀ ਦੀ ਸਲਾਹ ਟ੍ਰਿਬਿਊਨ ਨਿਊਜ਼ ਸਰਵਿਸ ਚੰਡੀਗੜ੍ਹ, 14 ਅਕਤੂਬਰ ਵਿੱਤ ਮੰਤਰੀ ਨਿਰਮਲਾ ਸੀਤਾਰਾਮਨ ਦੇ ਪਤੀ ਤੇ ਅਰਥਸ਼ਾਸਤਰੀ ਪਰਾਕਲਾ ਪ੍ਰਭਾਕਰ ਵੱਲੋਂ ‘ਦਿ ਹਿੰਦੂ’ ਦੇ ਨਜ਼ਰੀਆ ਸਫ਼ੇ ਲਈ ਲਿਖੇ ਮਜ਼ਮੂਨ ਨੇ ਆਰਥਿਕ ਮੰਦੀ ਕਰਕੇ ਪਹਿਲਾਂ ਹੀ ਨਿਸ਼ਾਨੇ ’ਤੇ ਆਈ ਮੋਦੀ ਸਰਕਾਰ ਦੀਆਂ ਮੁਸੀਬਤਾਂ ਵਧਾ ਦਿੱਤੀਆਂ ਹਨ। ਸ੍ਰੀ ਪ੍ਰਭਾਕਰ ਨੇ ਲਿਖਿਆ ਕਿ ਮੋਦੀ ਸਰਕਾਰ ...

Read More

ਭਾਰਤੀ ਮੂਲ ਦੇ ਪ੍ਰੋਫੈਸਰ ਅਤੇ ਪਤਨੀ ਸਣੇ ਤਿੰਨ ਨੂੰ ਅਰਥਸ਼ਾਸਤਰ ਦਾ ਨੋਬੇਲ

ਭਾਰਤੀ ਮੂਲ ਦੇ ਪ੍ਰੋਫੈਸਰ ਅਤੇ ਪਤਨੀ ਸਣੇ ਤਿੰਨ ਨੂੰ ਅਰਥਸ਼ਾਸਤਰ ਦਾ ਨੋਬੇਲ

ਸਟਾਕਹੋਮ, 14 ਅਕਤੂਬਰ ਭਾਰਤੀ-ਅਮਰੀਕੀ ਅਭਿਜੀਤ ਬੈਨਰਜੀ (58), ਪਤਨੀ ਐਸਥਰ ਡੁਫਲੋ ਅਤੇ ਇਕ ਹੋਰ ਆਰਥਿਕ ਮਾਹਿਰ ਮਾਈਕਲ ਕਰੇਮਰ ਨੂੰ ਸਾਂਝੇ ਤੌਰ ’ਤੇ ਅਰਥਸ਼ਾਸਤਰ ਲਈ 2019 ਦੇ ਨੋਬੇਲ ਪੁਰਸਕਾਰ ਵਾਸਤੇ ਚੁਣਿਆ ਗਿਆ ਹੈ। ਸ੍ਰੀ ਬੈਨਰਜੀ ਇਸ ਸਮੇਂ ਅਮਰੀਕਾ ਆਧਾਰਿਤ ਮੈਸੇਚੁਐਸਟਸ ਇੰਸਟੀਚਿਊਟ ਆਫ਼ ਟੈਕਨਾਲੋਜੀ (ਐੱਮਆਈਟੀ) ’ਚ ਫੋਰਡ ਫਾਊਂਡੇਸ਼ਨ ਇੰਟਰਨੈਸ਼ਨਲ ’ਚ ਅਰਥਸ਼ਾਸਤਰ ਦੇ ਪ੍ਰੋਫੈਸਰ ਹਨ। ...

Read More

ਵਿੱਤ ਮੰਤਰੀ ਤੇ ਮੁਲਾਜ਼ਮਾਂ ਵਿਚਾਲੇ ਗੱਲਬਾਤ ਟੁੱਟੀ

ਵਿੱਤ ਮੰਤਰੀ ਤੇ ਮੁਲਾਜ਼ਮਾਂ ਵਿਚਾਲੇ ਗੱਲਬਾਤ ਟੁੱਟੀ

ਤਰਲੋਚਨ ਸਿੰਘ ਚੰਡੀਗੜ੍ਹ, 14 ਅਕਤੂਬਰ ਪੰਜਾਬ ਦੇ ਮੁਲਾਜ਼ਮਾਂ ਤੇ ਪੈਨਸ਼ਨਰਾਂ ਦੀਆਂ ਜਥੇਬੰਦੀਆਂ ਦੀ ਅੱਜ ਸ਼ਾਮ ਵੇਲੇ ਪੰਜਾਬ ਸਕੱਤਰੇਤ ਵਿੱਚ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਨਾਲ ਹੋਈਆਂ ਮੀਟਿੰਗਾਂ ਬੇਸਿੱਟਾ ਰਹੀਆਂ, ਜਿਸ ਮਗਰੋਂ ਜਥੇਬੰਦੀਆਂ ਨੇ ਕੈਪਟਨ ਸਰਕਾਰ ਖ਼ਿਲਾਫ਼ ਆਪੋ-ਆਪਣੇ ਸੰਘਰਸ਼ ਬਰਕਰਾਰ ਰੱਖਣ ਦਾ ਐਲਾਨ ਕਰ ਦਿੱਤਾ। ਵਿੱਤ ਮੰਤਰੀ ਨੇ ਕੇਂਦਰ ਸਰਕਾਰ ਸਿਰ ਠੀਕਰਾ ਭੰਨ੍ਹਦਿਆਂ ...

Read More

ਭਾਰਤ ਦੀ ਵਿਕਾਸ ਦਰ 6 ਫੀਸਦੀ ਤੱਕ ਡਿੱਗਣ ਦਾ ਅਨੁਮਾਨ

ਭਾਰਤ ਦੀ ਵਿਕਾਸ ਦਰ 6 ਫੀਸਦੀ ਤੱਕ ਡਿੱਗਣ ਦਾ ਅਨੁਮਾਨ

ਵਾਸ਼ਿੰਗਟਨ, 13 ਅਕਤੂਬਰ ਵਿਸ਼ਵ ਬੈਂਕ ਅਨੁਸਾਰ ਸਾਲ 2019 ਦੌਰਾਨ ਭਾਰਤ ਦੇ ਮੁਕਾਬਲੇ ਬੰਗਲਾਦੇਸ਼ ਅਤੇ ਨੇਪਾਲ ਦੀ ਵਿਕਾਸ ਦਰ ਵਿੱਚ ਤੇਜ਼ੀ ਆਵੇਗੀ। ਵਿਸ਼ਵ ਬੈਂਕ ਦਾ ਕਹਿਣਾ ਹੈ ਕਿ ਆਲਮੀ ਮੰਦੀ ਦੇ ਚੱਲਦਿਆਂ ਦੱਖਣੀ ਏਸ਼ੀਆ ਵਿੱਚ ਵੀ ਵਿਕਾਸ ਦਰ ਹੇਠਾਂ ਆਉਣ ਦਾ ਅਨੁਮਾਨ ਹੈ। ਪਾਕਿਸਤਾਨ ਦੀ ਵਿਕਾਸ ਦਰ ਇਸ ਵਿੱਤੀ ਵਰ੍ਹੇ ਦੌਰਾਨ 2.4 ਫੀਸਦ ...

Read More

ਅਰਥਚਾਰੇ ਨੂੰ ਫਿਲਮਾਂ ਨਾਲ ਜੋੜਨ ਵਾਲਾ ਬਿਆਨ ਰਵੀ ਸ਼ੰਕਰ ਪ੍ਰਸਾਦ ਨੇ ਵਾਪਸ ਲਿਆ

ਅਰਥਚਾਰੇ ਨੂੰ ਫਿਲਮਾਂ ਨਾਲ ਜੋੜਨ ਵਾਲਾ ਬਿਆਨ ਰਵੀ ਸ਼ੰਕਰ ਪ੍ਰਸਾਦ ਨੇ ਵਾਪਸ ਲਿਆ

ਨਵੀਂ ਦਿੱਲੀ, 13 ਅਕਤੂਬਰ ਕੇਂਦਰੀ ਕਾਨੂੰਨ ਮੰਤਰੀ ਰਵੀਸ਼ੰਕਰ ਪ੍ਰਸਾਦ ਵਲੋਂ ਦੇਸ਼ ਵਿੱਚ ਆਰਥਿਕ ਮੰਦੀ ਤੋਂ ਇਨਕਾਰ ਕਰਦਿਆਂ ਇੱਕੋ ਦਿਨ ਤਿੰਨ ਫਿਲਮਾਂ ਵਲੋਂ ਕੀਤੀ ਗਈ 120 ਕਰੋੜ ਰੁਪਏ ਦੀ ਕਮਾਈ ਬਾਰੇ ਦਿੱਤਾ ਗਿਆ ਬਿਆਨ ਵਿਵਾਦ ਛਿੜਨ ਮਗਰੋਂ ਅੱਜ ਉਨ੍ਹਾਂ ਨੇ ਵਾਪਸ ਲੈ ਲਿਆ ਹੈ। ਇਸ ਬਿਆਨ ਕਰਕੇ ਭਾਜਪਾ ਦੇ ਇਸ ਸੀਨੀਅਰ ਆਗੂ ...

Read More

ਸਾਕਾ ਨੀਲਾ ਤਾਰਾ: ਨੁਕਸਾਨੀ ਡਿਉਢੀ ਨੂੰ ਸੰਭਾਲਣ ਦੀ ਸੇਵਾ ਆਰੰਭ

ਸਾਕਾ ਨੀਲਾ ਤਾਰਾ: ਨੁਕਸਾਨੀ ਡਿਉਢੀ ਨੂੰ ਸੰਭਾਲਣ ਦੀ ਸੇਵਾ ਆਰੰਭ

ਟ੍ਰਿਬਿਊਨ ਨਿਊਜ਼ ਸਰਵਿਸ ਅੰਮ੍ਰਿਤਸਰ, 13 ਅਕਤੂਬਰ ਜੂਨ 1984 ਵਿੱਚ ਵਾਪਰੇ ਸਾਕਾ ਨੀਲਾ ਤਾਰਾ ਦੌਰਾਨ ਸ੍ਰੀ ਹਰਿਮੰਦਰ ਸਾਹਿਬ ਸਮੂਹ ਦੀਆਂ ਕਈ ਇਮਾਰਤਾਂ ਨੂੰ ਫੌਜੀ ਗੋਲੀਬਾਰੀ ਨਾਲ ਭਾਰੀ ਨੁਕਸਾਨ ਪੁੱਜਾ ਸੀ, ਇਨ੍ਹਾਂ ਵਿੱਚ ਅਕਾਲ ਤਖ਼ਤ ਨੇੜੇ ਸਥਾਪਿਤ ਡਿਉਢੀ (ਖਜ਼ਾਨਾ ਡਿਉਢੀ) ਵੀ ਸ਼ਾਮਲ ਹੈ,ਅੱਜ ਇਸ ਦੀ ਸ਼੍ਰੋਮਣੀ ਕਮੇਟੀ ਨੇ ਸਾਂਭ-ਸੰਭਾਲ ਸੇਵਾ ਸ਼ੁਰੂ ਕਰ ਦਿੱਤੀ ਹੈ। ...

Read More


ਲੁਧਿਆਣਾ ਵਿਚ ਢਾਬੇ ’ਤੇ ਗੋਲੀਆਂ ਚੱਲੀਆਂ, ਤਿੰਨ ਗੰਭੀਰ ਜ਼ਖ਼ਮੀ

Posted On October - 10 - 2019 Comments Off on ਲੁਧਿਆਣਾ ਵਿਚ ਢਾਬੇ ’ਤੇ ਗੋਲੀਆਂ ਚੱਲੀਆਂ, ਤਿੰਨ ਗੰਭੀਰ ਜ਼ਖ਼ਮੀ
ਇੱਥੇ ਦੇਰ ਰਾਤ ਢਾਬੇ ’ਤੇ ਹੋਈ ਲੜਾਈ ਦੌਰਾਨ ਚੱਲੀ ਗੋਲੀ ਕਾਰਨ ਤਿੰਨ ਨੌਜਵਾਨ ਗੰਭੀਰ ਜ਼ਖ਼ਮੀ ਹੋ ਗਏ। ਜ਼ਖ਼ਮੀਆਂ ਨੂੰ ਇਲਾਜ ਲਈ ਸੀਐੱਮਸੀ ਹਸਪਤਾਲ ਭਰਤੀ ਕਰਵਾਇਆ ਗਿਆ ਹੈ, ਜਿੱਥੇ ਤਿੰਨਾਂ ਦੀ ਹਾਲਤ ਗੰਭੀਰ ਬਣੀ ਹੋਈ ਹੈ। ਜ਼ਖ਼ਮੀਆਂ ਦੀ ਪਛਾਣ ਹਬੀਬਗੰਜ ਵਾਸੀ ਗੁਰਪ੍ਰੀਤ ਸਿੰਘ, ਡਿਵੀਜ਼ਨ ਨੰਬਰ ਤਿੰਨ ਨੇੜੇ ਰਹਿੰਦੇ ਕਰਨਬੀਰ ਸਿੰਘ ਤੇ ਗੌਰਵ ਵਜੋਂ ਹੋਈ ਹੈ। ....

ਪੰਜਾਬ ਨੂੰ ਝੋਨੇ ਦੀ ਖਰੀਦ ਵਾਸਤੇ 26707 ਕਰੋੜ ਰੁਪਏ ਮਨਜ਼ੂਰ

Posted On October - 10 - 2019 Comments Off on ਪੰਜਾਬ ਨੂੰ ਝੋਨੇ ਦੀ ਖਰੀਦ ਵਾਸਤੇ 26707 ਕਰੋੜ ਰੁਪਏ ਮਨਜ਼ੂਰ
ਕੇਂਦਰ ਸਰਕਾਰ ਨੇ ਸਾਉਣੀ ਦੇ 2019-20 ਖਰੀਦ ਸੀਜ਼ਨ ਦੌਰਾਨ ਅਕਤੂਬਰ ਮਹੀਨੇ ਹੋਣ ਵਾਲੀ ਝੋਨੇ ਦੀ ਖਰੀਦ ਵਾਸਤੇ ਨਗਦ ਕਰਜ਼ਾ ਹੱਦ (ਸੀਸੀਐੱਲ) ਦੇ 26707.50 ਕਰੋੜ ਰੁਪਏ ਮਨਜ਼ੂਰ ਕਰ ਦਿੱਤੇ ਹਨ। ਰਿਜ਼ਰਵ ਬੈਂਕ ਆਫ ਇੰਡੀਆ ਨੇ ਅਕਤੂਬਰ ਦੇ ਅੰਤ ਤੱਕ ਲਈ ਸੀਸੀਐੱਲ ਦੀ ਰਾਸ਼ੀ ਜਾਰੀ ਕਰ ਦਿੱਤੀ ਹੈ। ....

ਉੱਘੀਆਂ ਹਸਤੀਆਂ ਖ਼ਿਲਾਫ਼ ਦਰਜ ਕੇਸ ਰੱਦ ਕਰਨ ਦੇ ਹੁਕਮ

Posted On October - 10 - 2019 Comments Off on ਉੱਘੀਆਂ ਹਸਤੀਆਂ ਖ਼ਿਲਾਫ਼ ਦਰਜ ਕੇਸ ਰੱਦ ਕਰਨ ਦੇ ਹੁਕਮ
ਹਜੂਮੀ ਕਤਲ ਦੀਆਂ ਵਧਦੀਆਂ ਘਟਨਾਵਾਂ ’ਤੇ ਦਖਲ ਦੀ ਮੰਗ ਲਈ ਪ੍ਰਧਾਨ ਮੰਤਰੀ ਨਰਿੰਦਰ ਨੂੰ ਚਿੱਠੀ ਲਿਖਣ ਵਾਲੀਆਂ 50 ਉੱਘੀਆਂ ਹਸਤੀਆਂ ਖ਼ਿਲਾਫ਼ ਦਰਜ ਕੇਸ ਖਤਮ ਕਰਨ ਲਈ ਪੁਲੀਸ ਨੇ ਹੁਕਮ ਜਾਰੀ ਕੀਤੇ ਹਨ। ਮੁਜ਼ੱਫਰਨਗਰ ਦੇ ਐੱਸਐੱਸਪੀ ਮਨੋਜ ਸਿਨਹਾ ਨੇ ਕਿਹਾ ਕਿ ਉਨ੍ਹਾਂ ਇਹ ਕੇਸ ਖ਼ਤਮ ਕਰਨ ਦਾ ਹੁਕਮ ਦਿਤਾ ਹੈ ਕਿਉਂਕਿ ਹੁਣ ਤਕ ਜਾਂਚ ਵਿੱਚ ਇਹ ਗੱਲ ਸਾਹਮਣੇ ਆਈ ਹੈ ਕਿ ਮੁਲਜ਼ਮਾਂ ਖ਼ਿਲਾਫ਼ ਲਗਾਏ ਗਏ ਦੋਸ਼ ....

ਰਿਸ਼ਵਤ ਮਾਮਲਾ: ਪਾਵਰਕੌਮ ਦੇ ਬਾਰਡਰ ਜ਼ੋਨ ਦਾ ਚੀਫ ਇੰਜਨੀਅਰ ਮੁਅੱਤਲ

Posted On October - 10 - 2019 Comments Off on ਰਿਸ਼ਵਤ ਮਾਮਲਾ: ਪਾਵਰਕੌਮ ਦੇ ਬਾਰਡਰ ਜ਼ੋਨ ਦਾ ਚੀਫ ਇੰਜਨੀਅਰ ਮੁਅੱਤਲ
ਪਾਵਰਕੌਮ ਵਲੋਂ ਭ੍ਰਿਸ਼ਟਾਚਾਰ ਮਾਮਲੇ ਵਿੱਚ ਅੱਜ ਬਾਰਡਰ ਜ਼ੋਨ ਅੰਮ੍ਰਿਤਸਰ ਦੇ ਚੀਫ ਇੰਜਨੀਅਰ ਸੰਦੀਪ ਕੁਮਾਰ ਨੂੰ ਤੁਰੰਤ ਪ੍ਰਭਾਵ ਨਾਲ ਮੁਅੱਤਲ ਕੀਤਾ ਗਿਆ ਹੈ। ਇਹ ਫ਼ੈਸਲਾ ਇਸ ਅਧਿਕਾਰੀ ਦੀ ਰਿਸ਼ਵਤ ਦੇ ਲੈਣ-ਦੇਣ ਸਬੰਧੀ ਠੇਕੇਦਾਰ ਨਾਲ ਗੱਲਬਾਤ ਦੀ ਆਡੀਓ ਜਨਤਕ ਹੋਣ ਮਗਰੋਂ ਪਾਵਰਕੌਮ ਦੇ ਸੀਐੱਮਡੀ ਇੰਜਨੀਅਰ ਬਲਦੇਵ ਸਿੰਘ ਸਰਾਂ ਵੱਲੋਂ ‘ਕਮੇਟੀ ਆਫ ਹੋਲ ਟਾਈਮ ਡਾਇਰੈਕਟਰ’ ਦੀ ਸੱਦੀ ਗਈ ਹੰਗਾਮੀ ਬੈਠਕ ਦੌਰਾਨ ਲਿਆ ਗਿਆ ਹੈ। ....

ਪੰਜਾਬ ਸਰਕਾਰ ਅਤੇ ਸਾਂਝਾ ਮੁਲਾਜ਼ਮ ਮੰਚ ਵਿਚਾਲੇ ਮੀਟਿੰਗ ਬੇਸਿੱਟਾ

Posted On October - 10 - 2019 Comments Off on ਪੰਜਾਬ ਸਰਕਾਰ ਅਤੇ ਸਾਂਝਾ ਮੁਲਾਜ਼ਮ ਮੰਚ ਵਿਚਾਲੇ ਮੀਟਿੰਗ ਬੇਸਿੱਟਾ
ਸਾਂਝਾ ਮੁਲਾਜ਼ਮ ਮੰਚ ਪੰਜਾਬ ਅਤੇ ਯੂਟੀ ਦੇ ਵਫ਼ਦ ਦੀ ਅੱਜ ਪੰਜਾਬ ਸਰਕਾਰ ਦੇ ਸਿਖਰਲੇ ਅਧਿਕਾਰੀਆਂ ਨਾਲ ਪੰਜਾਬ ਭਵਨ ਵਿੱਚ ਹੋਈ ਮੀਟਿੰਗ ਬੇਸਿੱਟਾ ਰਹੀ। ਸਰਕਾਰੀ ਅਧਿਕਾਰੀਆਂ ਨੇ ਮੁਲਾਜ਼ਮ ਆਗੂਆਂ ਨੂੰ ਅੱਜ ਮੁੜ ਭਰੋਸਿਆਂ ਨਾਲ ਪਲੋਸ ਕੇ ਜ਼ਿਮਨੀ ਚੋਣਾਂ ਟਪਾਉਣ ਦਾ ਯਤਨ ਕੀਤਾ, ਪਰ ਮੁਲਾਜ਼ਮ ਆਗੂਆਂ ਨੇ ਇਸ ਵਾਰ ਸਰਕਾਰ ਦੇ ਝਾਂਸੇ ਵਿੱਚ ਨਾ ਆਉਣ ਦਾ ਫ਼ੈਸਲਾ ਕੀਤਾ ਹੈ। ....

ਦੁਵੱਲੇ ਵਿਕਾਸ ’ਤੇ ਰਹੇਗਾ ਜ਼ੋਰ

Posted On October - 10 - 2019 Comments Off on ਦੁਵੱਲੇ ਵਿਕਾਸ ’ਤੇ ਰਹੇਗਾ ਜ਼ੋਰ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਚੀਨੀ ਰਾਸ਼ਟਰਪਤੀ ਸ਼ੀ ਜਿਨਪਿੰਗ ਵਿਚਕਾਰ 11 ਅਤੇ 12 ਅਕਤੂਬਰ ਨੂੰ ਤਾਮਿਲ ਨਾਡੂ ਦੇ ਸਾਹਿਲੀ ਕਸਬੇ ਮਮੱਲਾਪੁਰਮ ’ਚ ਦੂਜੀ ਗ਼ੈਰ-ਰਸਮੀ ਸਿਖਰ ਵਾਰਤਾ ਹੋਵੇਗੀ। ਵਾਰਤਾ ਦੌਰਾਨ ਦੁੱਵਲੇ ਵਿਕਾਸ ਦੇ ਨਵੇਂ ਰਸਤਿਆਂ ਬਾਰੇ ਵਿਚਾਰ ਵਟਾਂਦਰਾ ਹੋਵੇਗਾ। ....

ਤਸਕਰਾਂ ਤੇ ਪੁਲੀਸ ’ਚ ਟਕਰਾਅ; ਇੱਕ ਹਲਾਕ

Posted On October - 10 - 2019 Comments Off on ਤਸਕਰਾਂ ਤੇ ਪੁਲੀਸ ’ਚ ਟਕਰਾਅ; ਇੱਕ ਹਲਾਕ
ਹਰਿਆਣਾ ਦੇ ਨਸ਼ਾ ਤਸਕਰਾਂ ਨੇ ਅੱਜ ਬਠਿੰਡਾ ਪੁਲੀਸ ਦੀ ਟੀਮ ‘ਤੇ ਇੱਟਾਂ ਤੇ ਪੱਥਰਾਂ ਨਾਲ ਹਮਲਾ ਕੀਤਾ, ਜਿਸ ਕਾਰਨ ਅੱਧੀ ਦਰਜਨ ਪੁਲੀਸ ਮੁਲਾਜ਼ਮ ਜ਼ਖ਼ਮੀ ਹੋ ਗਏ। ਪੁਲੀਸ ਟੀਮ ਨਸ਼ਾ ਤਸਕਰਾਂ ਦੀ ਭਾਲ ‘ਚ ਅੱਜ ਸਿਰਸਾ ਦੇ ਪਿੰਡ ਦੇਸੂ ਜੋਧਾ ਗਈ ਸੀ, ਜਿਥੇ ਤਸਕਰਾਂ ਅਤੇ ਪੁਲੀਸ ਦਰਮਿਆਨ ਖੂਨੀ ਟਕਰਾਓ ਹੋਇਆ। ਇਸ ਦੌਰਾਨ ਗੋਲੀ ਲੱਗਣ ਕਾਰਨ ਬਜ਼ੁਰਗ ਜੱਗਾ ਸਿੰਘ (65) ਦੀ ਮੌਤ ਹੋ ਗਈ। ....

ਮਕਬੂਜ਼ਾ ਕਸ਼ਮੀਰ ਤੋਂ ਉਜੜ ਕੇ ਆਏ ਪਰਿਵਾਰਾਂ ਲਈ ਪੈਕੇਜ

Posted On October - 10 - 2019 Comments Off on ਮਕਬੂਜ਼ਾ ਕਸ਼ਮੀਰ ਤੋਂ ਉਜੜ ਕੇ ਆਏ ਪਰਿਵਾਰਾਂ ਲਈ ਪੈਕੇਜ
ਕੇਂਦਰੀ ਮੰਤਰੀ ਮੰਡਲ ਨੇ ਮਕਬੂਜ਼ਾ ਕਸ਼ਮੀਰ (ਪੀਓਕੇ) ਤੋਂ ਉਜੜ ਕੇ ਆਏ 5300 ਪਰਿਵਾਰਾਂ ਨੂੰ ਵਸਾਉਣ ਲਈ ਯਕਮੁਸ਼ਤ 5.5 ਲੱਖ ਰੁਪਏ ਦਾ ਪੈਕੇਜ ਦੇਣ ਨੂੰ ਪ੍ਰਵਾਨਗੀ ਦੇ ਦਿੱਤੀ ਹੈ। ਇਹ ਪਰਿਵਾਰ ਪੀਓਕੇ ਤੋਂ ਉਜੜਨ ਮਗਰੋਂ ਸ਼ੁਰੂ ’ਚ ਜੰਮੂ ਕਸ਼ਮੀਰ ਦੇ ਬਾਹਰਵਾਰ ਵਸ ਗਏ ਸਨ। ....

ਕਾਂਗਰਸ ਵੱਲੋਂ ਜੰਮੂ ਕਸ਼ਮੀਰ ’ਚ ਸਥਾਨਕ ਚੋਣਾਂ ਦਾ ਬਾਈਕਾਟ

Posted On October - 10 - 2019 Comments Off on ਕਾਂਗਰਸ ਵੱਲੋਂ ਜੰਮੂ ਕਸ਼ਮੀਰ ’ਚ ਸਥਾਨਕ ਚੋਣਾਂ ਦਾ ਬਾਈਕਾਟ
ਕਾਂਗਰਸ ਨੇ ਪਾਰਟੀ ਦੇ ਸੀਨੀਅਰ ਆਗੂਆਂ ਦੀ ਲਗਾਤਾਰ ਨਜ਼ਰਬੰਦੀ ਅਤੇ ਸੂਬਾ ਪ੍ਰਸ਼ਾਸਨ ਦੇ ਉਦਾਸੀਨ ਰਵੱਈਏ ਦੇ ਮੱਦੇਨਜ਼ਰ ਜੰਮੂ ਕਸ਼ਮੀਰ ’ਚ ਹੋਣ ਵਾਲੀਆਂ ਬਲਾਕ ਡਿਵੈੱਲਪਮੈਂਟ ਕੌਂਸਲ (ਬੀਡੀਸੀ) ਦੀਆਂ ਚੋਣਾਂ ਦੇ ਬਾਈਕਾਟ ਦਾ ਫ਼ੈਸਲਾ ਕੀਤਾ ਹੈ। ....

ਭਾਰਤ ’ਚ ਫਿਰ ਦਾਖ਼ਲ ਹੋਇਆ ਪਾਕਿਸਤਾਨੀ ਡਰੋਨ

Posted On October - 10 - 2019 Comments Off on ਭਾਰਤ ’ਚ ਫਿਰ ਦਾਖ਼ਲ ਹੋਇਆ ਪਾਕਿਸਤਾਨੀ ਡਰੋਨ
ਪਾਕਿਸਤਾਨ ਦਾ ਡਰੋਨ ਮੰਗਲਵਾਰ ਰਾਤ ਫਿਰ ਭਾਰਤ ਦੇ ਸਰਹੱਦੀ ਪਿੰਡਾਂ ਵਿਚ ਦੇਖਿਆ ਗਿਆ। ਫਿਰੋਜ਼ਪੁਰ ਸਰਹੱਦ ਨਾਲ ਲੱਗਦੇ ਪਿੰਡ ਹਜਾਰਾ ਸਿੰਘ ਵਾਲਾ ਅਤੇ ਟੇਂਡੀ ਵਾਲਾ ਦੇ ਲੋਕਾਂ ਨੇ ਪਹਿਲਾਂ ਰਾਤ ਸਵਾ ਸੱਤ ਵਜੇ ਦੇ ਕਰੀਬ ਇਸ ਡਰੋਨ ਨੂੰ ਵੇਖਿਆ। ਇਸ ਮਗਰੋਂ ਸਵਾ ਅੱਠ ਵਜੇ ਅਤੇ ਫਿਰ ਸਵਾ ਦਸ ਵਜੇ ਲੋਕਾਂ ਨੇ ਡਰੋਨ ਵੇਖਿਆ ਅਤੇ ਬੀਐਸਐਫ਼ ਤੇ ਪੁਲੀਸ ਅਧਿਕਾਰੀਆਂ ਨੂੰ ਇਸ ਦੀ ਸੂਚਨਾ ਦਿੱਤੀ। ....

ਜੰਮੁੂ ਕਸ਼ਮੀਰ ਵਿੱਚ ਇਕ ਦੋ ਦਿਨਾਂ ਵਿੱਚ ਬਹਾਲ ਹੋ ਜਾਵੇਗੀ ਮੋਬਾਈਲ ਸੇਵਾ

Posted On October - 9 - 2019 Comments Off on ਜੰਮੁੂ ਕਸ਼ਮੀਰ ਵਿੱਚ ਇਕ ਦੋ ਦਿਨਾਂ ਵਿੱਚ ਬਹਾਲ ਹੋ ਜਾਵੇਗੀ ਮੋਬਾਈਲ ਸੇਵਾ
ਸ੍ਰੀਨਗਰ, 8 ਅਕਤੂਬਰ ਸੈਲਾਨੀਆਂ ’ਤੇ ਲਾਈ ਪਾਬੰਦੀ ਸਬੰਧੀ ਐਡਵਾਇਜ਼ਰੀ ਖਤਮ ਕਰਨ ਤੋਂ ਬਾਅਦ ਹੁਣ ਜੰਮੂ ਅਤੇ ਕਸ਼ਮੀਰ ਸਰਕਾਰ ਨੇ ਵਾਦੀ ਵਿੱਚ ਮੋਬਾਈਲ ਸੇਵਾ ਬਹਾਲ ਕਰਨ ਦੀ ਤਿਆਰੀ ਵਿੱਢ ਦਿੱਤੀ ਹੈ। ਸਰਕਾਰੀ ਸੂਤਰਾਂ ਅਨੁਸਾਰ ਜੰਮੂ ਅਤੇ ਕਸ਼ਮੀਰ ਵਿੱਚ ਆਉਣ ਵਾਲੇ ਇਕ ਦੋ ਦਿਨਾਂ ਵਿੱਚ ਬੀਐੱਸਐੱਨਐੱਲ ਦੀ ਪੋਸਟ ਪੇਡ ਮੋਬਾਈਲ ਸੇਵਾ ਬਹਾਲ ਕਰ ਦਿੱਤੀ ਜਾਵੇਗੀ। ਇਸ ਸਬੰਧੀ ਫੈਸਲਾ ਲੈ ਲਿਆ ਗਿਆ ਹੈ, ਬੱਸ ਤਰੀਕ ਦਾ ਫੈਸਲਾ ਕੀਤਾ ਜਾਣਾ ਬਾਕੀ ਹੈ। ਦਿੱਲੀ ਨੇ ਵੀ ਇਸ ਦੀ ਮਨਜ਼ੂਰੀ ਦੇ ਦਿੱਤੀ 

ਪੰਜਾਬ ਵਿੱਚ ਅਤਿਵਾਦ ਲਈ ਹਰ ਤੀਜੇ ਦਿਨ ਹੁੰਦੀ ਹੈ ਇਕ ਹਥਿਆਰ ਦੀ ਤਸਕਰੀ

Posted On October - 9 - 2019 Comments Off on ਪੰਜਾਬ ਵਿੱਚ ਅਤਿਵਾਦ ਲਈ ਹਰ ਤੀਜੇ ਦਿਨ ਹੁੰਦੀ ਹੈ ਇਕ ਹਥਿਆਰ ਦੀ ਤਸਕਰੀ
ਸੂਬੇ ਵਿੱੱਚ ਪਹਿਲਾਂ ਹੀ ਨਸ਼ਾ ਤਸਕਰੀ ਤੋਂ ਚਿੰਤਤ ਪੰਜਾਬ ਦੀਆਂ ਸੁਰੱਖਿਆ ਏਜੰਸੀਆਂ ਵੱਡੇ ਪੱਧਰ ’ਤੇ ਹੋ ਰਹੀ ਹਥਿਆਰਾਂ ਦੀ ਤਸਕਰੀ ਰੋਕਣ ਲਈ ਵੀ ਯਤਨਸ਼ੀਲ ਹਨ। ਸਰਹੱਦ ਪਾਰੋ ਐੱਮਪੀ 9 ਅਤੇ ਐੱਮਪੀ 5 ਸਬਮਸ਼ੀਨਗੰਨਾਂ ਦੀ ਤਸਕਰੀ ਹੋ ਰਹੀ ਹੈ। ਬੀਤੇ ਢਾਈ ਸਾਲਾਂ ਵਿੱਚ 200 ਤੋਂ ਵੱਧ ਆਧੁਨਿਕ ਹਥਿਆਰ ਫੜੇ ਗਏ ਹਨ ਜਿਨ੍ਹਾਂ ਵਿੱਚ ਕੁਝ ਖਾਸ ਕਿਸਮ ਦੇ ਹਥਿਆਰ ਵੀ ਸ਼ਾਮਲ ਹਨ। ਇਸ ਤੋਂ ਜਾਪਦਾ ਹੈ ਕਿ ....

ਤਿੰਨ ਵਿਗਿਆਨੀਆਂ ਨੂੰ ਭੌਤਿਕ ਵਿਗਿਆਨ ਦਾ ਨੋਬੇਲ ਪੁਰਸਕਾਰ

Posted On October - 9 - 2019 Comments Off on ਤਿੰਨ ਵਿਗਿਆਨੀਆਂ ਨੂੰ ਭੌਤਿਕ ਵਿਗਿਆਨ ਦਾ ਨੋਬੇਲ ਪੁਰਸਕਾਰ
ਤਿੰਨ ਵਿਗਿਆਨੀਆਂ ਨੂੰ ਭੌਤਿਕ ਵਿਗਿਆਨ ’ਚ ਖੋਜ ਲਈ ਨੋਬੇਲ ਪੁਰਸਕਾਰ ਜਿੱਤਿਆ ਹੈ। ਇਨ੍ਹਾਂ ’ਚ ਕੈਨੇਡਿਆਈ ਮੂਲ ਦੇ ਅਮਰੀਕੀ ਵਿਗਿਆਨੀ ਜੇਮਸ ਪੀਬਲਸ, ਸਵਿਟਜ਼ਰਲੈਂਡ ਦੇ ਮਿਸ਼ੇਲ ਮੇਅਰ ਅਤੇ ਡਿਡੀਏਰ ਕੁਏਲੋਜ ਸ਼ਾਮਲ ਹਨ। ਇਨ੍ਹਾਂ ਸਾਇੰਸਦਾਨਾਂ ਨੂੰ ਬ੍ਰਹਿਮੰਡ ਦਾ ਵਿਕਾਸ ਅਤੇ ਬ੍ਰਹਿਮੰਡ ’ਚ ਧਰਤੀ ਦੇ ਸਥਾਨ ਨੂੰ ਸਮਝਣ ’ਚ ਪਾਏ ਯੋਗਦਾਨ ਬਦਲੇ ਇਹ ਪੁਰਸਕਾਰ ਦਿੱਤਾ ਜਾ ਰਿਹਾ ਹੈ। ....

ਆਰੇ ਵਿੱਚੋਂ ਮਨਾਹੀ ਦੇ ਹੁਕਮ ਵਾਪਿਸ ਲਏ

Posted On October - 9 - 2019 Comments Off on ਆਰੇ ਵਿੱਚੋਂ ਮਨਾਹੀ ਦੇ ਹੁਕਮ ਵਾਪਿਸ ਲਏ
ਮੁੰਬਈ ਦੇ ਬਾਹਰਵਾਰ ਗੋਰੇਗਾਓਂ ਇਲਾਕੇ ਵਿੱਚ ਪੈਂਦੀ ਆਰੇ ਕਲੋਨੀ ਵਿੱਚੋੋਂ ਪ੍ਰਸ਼ਾਸਨ ਨੇ ਦਫਾ 144 ਅਧੀਨ ਲਾਗੂ ਮਨਾਹੀ ਦੇ ਹੁਕਮ ਵਾਪਿਸ ਲੈ ਲਏ ਹਨ। ਇਹ ਜਾਣਕਾਰੀ ਪੁਲੀਸ ਨੇ ਦਿੱਤੀ ਹੈ। ਇਲਾਕੇ ਵਿੱਚ ਦਰੱਖ਼ਤਾਂ ਨੂੰ ਕੱਟਣ ਦੇ ਰੋਸ ਵਜੋਂ ਲੋਕਾਂ ਵੱਲੋਂ ਕੀਤੇ ਅੰਦੋਲਨ ਨੂੰ ਦਬਾਉਣ ਦੇ ਮੱਦੇਨਜ਼ਰ ਪ੍ਰਸ਼ਾਸਨ ਨੇ ਮਨਾਹੀ ਦੇ ਹੁਕਮ ਜਾਰੀ ਕਰ ਦਿੱਤੇ ਸਨ। ਪੁਲੀਸ ਅਨੁਸਾਰ ਇਲਾਕੇ ਵਿੱਚ ਸਥਿਤੀ ਆਮ ਵਰਗੀ ਹੋ ਗਈ ਹੈ ਅਤੇ ....

ਪਾਕਿ ਵਲੋਂ ਭਾਰਤ ਦਾ ਡਿਪਟੀ ਹਾਈ ਕਮਿਸ਼ਨਰ ਤਲਬ

Posted On October - 9 - 2019 Comments Off on ਪਾਕਿ ਵਲੋਂ ਭਾਰਤ ਦਾ ਡਿਪਟੀ ਹਾਈ ਕਮਿਸ਼ਨਰ ਤਲਬ
ਭਾਰਤੀ ਫੌਜ ਵਲੋਂ ਕੰਟਰੋਲ ਰੇਖਾ ਨੇੜੇ ਗੋਲੀਬੰਦੀ ਦੀ ਕਥਿਤ ਉਲੰਘਣਾ ਕਰਨ ਦੇ ਵਿਰੋਧ ਵਿੱਚ ਪਾਕਿਸਤਾਨ ਨੇ ਅੱਜ ਭਾਰਤ ਦੇ ਡਿਪਟੀ ਹਾਈ ਕਮਿਸ਼ਨਰ ਗੌਰਵ ਆਹਲੂਵਾਲੀਆਂ ਨੂੰ ਤਲਬ ਕੀਤਾ। ਵਿਦੇਸ਼ ਦਫ਼ਤਰ ਨੇ ਕਿਹਾ ਕਿ ਡਾਇਰੈਕਟਰ ਜਨਰਲ (ਦੱਖਣੀ ਏਸ਼ੀਆ ਅਤੇ ਸਾਰਕ) ਮੁਹੰਮਦ ਫੈਸਲ ਵਲੋਂ ਆਹਲੂਵਾਲੀਆ ਨੂੰ ਤਲਬ ਕਰਕੇ ਕੰਟਰੋਲ ਰੇਖਾ ਨੇੜੇ 6 ਅਤੇ 7 ਅਕਤੂਬਰ ਨੂੰ ਭਾਰਤੀ ਫੌਜਾਂ ਵਲੋਂ ਕੀਤੀ ਗਈ ਗੋਲੀਬੰਦੀ ਦੀ ਉਲੰਘਣਾ ਦੀ ਨਿੰਦਾ ਕੀਤੀ ਗਈ। ....

ਭਾਰਤ ਹਿੰਦੂ ਰਾਸ਼ਟਰ: ਭਾਗਵਤ

Posted On October - 9 - 2019 Comments Off on ਭਾਰਤ ਹਿੰਦੂ ਰਾਸ਼ਟਰ: ਭਾਗਵਤ
ਹਿੰਦੂਆਂ ਨੂੰ ਇੱਕਜੁਟ ਹੋਣ ਦਾ ਸੱਦਾ ਦਿੱਤਾ; ਸੰਘ ਮੁਖੀ ਨੇ ਜਥੇਬੰਦੀ ਨੂੰ ਆਪਣੇ ਨਜ਼ਰੀਏ ’ਤੇ ਕਾਇਮ ਦੱਸਿਆ * ਹਜੂਮੀ ਹੱਤਿਆਵਾਂ ਨਾਲ ਸੰਘ ਦੇ ਸਬੰਧ ਤੋਂ ਇਨਕਾਰ ਕੀਤਾ * ਭਾਰਤ ਨੂੰ ਹਜੂਮੀ ਹੱਤਿਆ ਦੇ ਨਾਂ ’ਤੇ ਬਦਨਾਮ ਕੀਤੇ ਜਾਣ ਦਾ ਦਾਅਵਾ * ਜੰਮੂ ਕਸ਼ਮੀਰ ’ਚੋਂ ਧਾਰਾ 370 ਹਟਾਉਣ ’ਤੇ ਸਰਕਾਰ ਦੀ ਸ਼ਲਾਘਾ * ਮੁਲਕ ਅੰਦਰ ਆਰਥਿਕ ਮੰਦੀ ਨਾ ਹੋਣ ਦਾ ਦਾਅਵਾ ਨਾਗਪੁਰ, 8 ਅਕਤੂਬਰ ਰਾਸ਼ਟਰੀ ਸਵੈਸੇਵਕ ਸੰਘ ਦੇ ਮੁਖੀ ਮੋਹਨ ਭਾਗਵਤ ਨੇ ਅੱਜ ਕਿਹਾ ਕਿ 
Available on Android app iOS app
Powered by : Mediology Software Pvt Ltd.