ਅਯੁੱਧਿਆ ਕੇਸ: ਸਾਰੇ ਸਵਾਲ ਸਾਡੇ ਤੋਂ ਹੀ ਕਿਉਂ? !    ਜਾਪਾਨ ’ਚ ਸਮੁੰਦਰੀ ਤੂਫ਼ਾਨ ਨਾਲ ਮਰਨ ਵਾਲਿਆਂ ਦੀ ਗਿਣਤੀ 56 ਹੋਈ !    ਆਵਲਾ ਖ਼ਿਲਾਫ਼ ਚੋਣ ਕਮਿਸ਼ਨ ਕੋਲ ਸ਼ਿਕਾਇਤ !    ਅਕਾਲੀ ਦਲ ਦਾ ਰਾਜਸੀ ਵਿੰਗ ਹੈ ਸ਼੍ਰੋਮਣੀ ਕਮੇਟੀ: ਰੰਧਾਵਾ !    ਗੁਰਬੱਤ ਵੀ ਨਹੀਂ ਰੋਕ ਸਕੀ ਬੂਟ ਪਾਲਿਸ਼ ਵਾਲੇ ਸਨੀ ਦਾ ਰਾਹ !    ਪੁਲੀਸ ਵੱਲੋਂ ਪਿੰਡਾਂ ’ਚ ਤਲਾਸ਼ੀ ਮੁਹਿੰਮ ਜਾਰੀ !    ਪ੍ਰਕਾਸ਼ ਪੁਰਬ ਸਮਾਗਮਾਂ ਨੂੰ ਤਾਰਪੀਡੋ ਕਰ ਰਿਹੈ ਬਾਦਲ ਦਲ: ਸਰਨਾ !    ਪਾਦਰੀ ਕੇਸ: ਮੁਹਾਲੀ ਅਦਾਲਤ ਨੇ ਨਿਰਮਲ ਤੇ ਸੁਰਿੰਦਰਪਾਲ ਭਗੌੜੇ ਐਲਾਨੇ !    ਦਿੱਲੀ ਦੇ ਚਾਰ ਸਟੇਡੀਅਮ ਸਾਰਿਆਂ ਲਈ ਖੋਲ੍ਹਣ ਦਾ ਫ਼ੈਸਲਾ !    ਪੰਜਾਬ ਨੇ ਕੌਮੀ ਸੀਨੀਅਰ ਤੇ ਜੂਨੀਅਰ ਗਤਕਾ ਚੈਂਪੀਅਨਸ਼ਿਪ ਜਿੱਤੀ !    

ਮੁੱਖ ਸਫ਼ਾ › ›

Featured Posts
ਪੰਜਾਬ ਦੇ 5 ਪੁਲੀਸ ਅਫ਼ਸਰਾਂ ਦੀਆਂ ਸਜ਼ਾਵਾਂ ਮੁਆਫ਼

ਪੰਜਾਬ ਦੇ 5 ਪੁਲੀਸ ਅਫ਼ਸਰਾਂ ਦੀਆਂ ਸਜ਼ਾਵਾਂ ਮੁਆਫ਼

ਦਵਿੰਦਰ ਪਾਲ ਚੰਡੀਗੜ੍ਹ, 14 ਅਕਤੂਬਰ ਪੰਜਾਬ ਸਰਕਾਰ ਦੀਆਂ ਸਿਫਾਰਿਸ਼ਾਂ ’ਤੇ ਕੇਂਦਰੀ ਗ੍ਰਹਿ ਮੰਤਰਾਲੇ ਨੇ ਸੂਬੇ ਦੇ ਪੰਜ ਪੁਲੀਸ ਅਫ਼ਸਰਾਂ/ਮੁਲਾਜ਼ਮਾਂ ਦੀਆਂ ਸਜ਼ਾਵਾਂ ਮੁਆਫ਼ ਕਰ ਕੇ ਉਨ੍ਹਾਂ ਨੂੰ ਰਿਹਾਅ ਕਰਨ ਦਾ ਫ਼ੈਸਲਾ ਲਿਆ ਹੈ। ਪੰਜਾਬ ਸਰਕਾਰ ਦੇ ਗ੍ਰਹਿ ਵਿਭਾਗ ਦੇ ਇੱਕ ਸੀਨੀਅਰ ਅਧਿਕਾਰੀ ਨੇ ਪੁਲੀਸ ਅਫ਼ਸਰਾਂ ਦੀ ਸਜ਼ਾ ਮੁਆਫ਼ੀ ਦੇ ਫੈਸਲੇ ਦੀ ਪੁਸ਼ਟੀ ਕਰਦਿਆਂ ਦੱਸਿਆ ...

Read More

‘ਰਾਓ-ਸਿੰਘ ਆਰਥਿਕ ਮਾਡਲ ਅਪਣਾਏ ਮੋਦੀ ਸਰਕਾਰ’

‘ਰਾਓ-ਸਿੰਘ ਆਰਥਿਕ ਮਾਡਲ ਅਪਣਾਏ ਮੋਦੀ ਸਰਕਾਰ’

ਸੀਤਾਰਾਮਨ ਦੇ ਪਤੀ ਦੀ ਸਲਾਹ ਟ੍ਰਿਬਿਊਨ ਨਿਊਜ਼ ਸਰਵਿਸ ਚੰਡੀਗੜ੍ਹ, 14 ਅਕਤੂਬਰ ਵਿੱਤ ਮੰਤਰੀ ਨਿਰਮਲਾ ਸੀਤਾਰਾਮਨ ਦੇ ਪਤੀ ਤੇ ਅਰਥਸ਼ਾਸਤਰੀ ਪਰਾਕਲਾ ਪ੍ਰਭਾਕਰ ਵੱਲੋਂ ‘ਦਿ ਹਿੰਦੂ’ ਦੇ ਨਜ਼ਰੀਆ ਸਫ਼ੇ ਲਈ ਲਿਖੇ ਮਜ਼ਮੂਨ ਨੇ ਆਰਥਿਕ ਮੰਦੀ ਕਰਕੇ ਪਹਿਲਾਂ ਹੀ ਨਿਸ਼ਾਨੇ ’ਤੇ ਆਈ ਮੋਦੀ ਸਰਕਾਰ ਦੀਆਂ ਮੁਸੀਬਤਾਂ ਵਧਾ ਦਿੱਤੀਆਂ ਹਨ। ਸ੍ਰੀ ਪ੍ਰਭਾਕਰ ਨੇ ਲਿਖਿਆ ਕਿ ਮੋਦੀ ਸਰਕਾਰ ...

Read More

ਭਾਰਤੀ ਮੂਲ ਦੇ ਪ੍ਰੋਫੈਸਰ ਅਤੇ ਪਤਨੀ ਸਣੇ ਤਿੰਨ ਨੂੰ ਅਰਥਸ਼ਾਸਤਰ ਦਾ ਨੋਬੇਲ

ਭਾਰਤੀ ਮੂਲ ਦੇ ਪ੍ਰੋਫੈਸਰ ਅਤੇ ਪਤਨੀ ਸਣੇ ਤਿੰਨ ਨੂੰ ਅਰਥਸ਼ਾਸਤਰ ਦਾ ਨੋਬੇਲ

ਸਟਾਕਹੋਮ, 14 ਅਕਤੂਬਰ ਭਾਰਤੀ-ਅਮਰੀਕੀ ਅਭਿਜੀਤ ਬੈਨਰਜੀ (58), ਪਤਨੀ ਐਸਥਰ ਡੁਫਲੋ ਅਤੇ ਇਕ ਹੋਰ ਆਰਥਿਕ ਮਾਹਿਰ ਮਾਈਕਲ ਕਰੇਮਰ ਨੂੰ ਸਾਂਝੇ ਤੌਰ ’ਤੇ ਅਰਥਸ਼ਾਸਤਰ ਲਈ 2019 ਦੇ ਨੋਬੇਲ ਪੁਰਸਕਾਰ ਵਾਸਤੇ ਚੁਣਿਆ ਗਿਆ ਹੈ। ਸ੍ਰੀ ਬੈਨਰਜੀ ਇਸ ਸਮੇਂ ਅਮਰੀਕਾ ਆਧਾਰਿਤ ਮੈਸੇਚੁਐਸਟਸ ਇੰਸਟੀਚਿਊਟ ਆਫ਼ ਟੈਕਨਾਲੋਜੀ (ਐੱਮਆਈਟੀ) ’ਚ ਫੋਰਡ ਫਾਊਂਡੇਸ਼ਨ ਇੰਟਰਨੈਸ਼ਨਲ ’ਚ ਅਰਥਸ਼ਾਸਤਰ ਦੇ ਪ੍ਰੋਫੈਸਰ ਹਨ। ...

Read More

ਵਿੱਤ ਮੰਤਰੀ ਤੇ ਮੁਲਾਜ਼ਮਾਂ ਵਿਚਾਲੇ ਗੱਲਬਾਤ ਟੁੱਟੀ

ਵਿੱਤ ਮੰਤਰੀ ਤੇ ਮੁਲਾਜ਼ਮਾਂ ਵਿਚਾਲੇ ਗੱਲਬਾਤ ਟੁੱਟੀ

ਤਰਲੋਚਨ ਸਿੰਘ ਚੰਡੀਗੜ੍ਹ, 14 ਅਕਤੂਬਰ ਪੰਜਾਬ ਦੇ ਮੁਲਾਜ਼ਮਾਂ ਤੇ ਪੈਨਸ਼ਨਰਾਂ ਦੀਆਂ ਜਥੇਬੰਦੀਆਂ ਦੀ ਅੱਜ ਸ਼ਾਮ ਵੇਲੇ ਪੰਜਾਬ ਸਕੱਤਰੇਤ ਵਿੱਚ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਨਾਲ ਹੋਈਆਂ ਮੀਟਿੰਗਾਂ ਬੇਸਿੱਟਾ ਰਹੀਆਂ, ਜਿਸ ਮਗਰੋਂ ਜਥੇਬੰਦੀਆਂ ਨੇ ਕੈਪਟਨ ਸਰਕਾਰ ਖ਼ਿਲਾਫ਼ ਆਪੋ-ਆਪਣੇ ਸੰਘਰਸ਼ ਬਰਕਰਾਰ ਰੱਖਣ ਦਾ ਐਲਾਨ ਕਰ ਦਿੱਤਾ। ਵਿੱਤ ਮੰਤਰੀ ਨੇ ਕੇਂਦਰ ਸਰਕਾਰ ਸਿਰ ਠੀਕਰਾ ਭੰਨ੍ਹਦਿਆਂ ...

Read More

ਭਾਰਤ ਦੀ ਵਿਕਾਸ ਦਰ 6 ਫੀਸਦੀ ਤੱਕ ਡਿੱਗਣ ਦਾ ਅਨੁਮਾਨ

ਭਾਰਤ ਦੀ ਵਿਕਾਸ ਦਰ 6 ਫੀਸਦੀ ਤੱਕ ਡਿੱਗਣ ਦਾ ਅਨੁਮਾਨ

ਵਾਸ਼ਿੰਗਟਨ, 13 ਅਕਤੂਬਰ ਵਿਸ਼ਵ ਬੈਂਕ ਅਨੁਸਾਰ ਸਾਲ 2019 ਦੌਰਾਨ ਭਾਰਤ ਦੇ ਮੁਕਾਬਲੇ ਬੰਗਲਾਦੇਸ਼ ਅਤੇ ਨੇਪਾਲ ਦੀ ਵਿਕਾਸ ਦਰ ਵਿੱਚ ਤੇਜ਼ੀ ਆਵੇਗੀ। ਵਿਸ਼ਵ ਬੈਂਕ ਦਾ ਕਹਿਣਾ ਹੈ ਕਿ ਆਲਮੀ ਮੰਦੀ ਦੇ ਚੱਲਦਿਆਂ ਦੱਖਣੀ ਏਸ਼ੀਆ ਵਿੱਚ ਵੀ ਵਿਕਾਸ ਦਰ ਹੇਠਾਂ ਆਉਣ ਦਾ ਅਨੁਮਾਨ ਹੈ। ਪਾਕਿਸਤਾਨ ਦੀ ਵਿਕਾਸ ਦਰ ਇਸ ਵਿੱਤੀ ਵਰ੍ਹੇ ਦੌਰਾਨ 2.4 ਫੀਸਦ ...

Read More

ਅਰਥਚਾਰੇ ਨੂੰ ਫਿਲਮਾਂ ਨਾਲ ਜੋੜਨ ਵਾਲਾ ਬਿਆਨ ਰਵੀ ਸ਼ੰਕਰ ਪ੍ਰਸਾਦ ਨੇ ਵਾਪਸ ਲਿਆ

ਅਰਥਚਾਰੇ ਨੂੰ ਫਿਲਮਾਂ ਨਾਲ ਜੋੜਨ ਵਾਲਾ ਬਿਆਨ ਰਵੀ ਸ਼ੰਕਰ ਪ੍ਰਸਾਦ ਨੇ ਵਾਪਸ ਲਿਆ

ਨਵੀਂ ਦਿੱਲੀ, 13 ਅਕਤੂਬਰ ਕੇਂਦਰੀ ਕਾਨੂੰਨ ਮੰਤਰੀ ਰਵੀਸ਼ੰਕਰ ਪ੍ਰਸਾਦ ਵਲੋਂ ਦੇਸ਼ ਵਿੱਚ ਆਰਥਿਕ ਮੰਦੀ ਤੋਂ ਇਨਕਾਰ ਕਰਦਿਆਂ ਇੱਕੋ ਦਿਨ ਤਿੰਨ ਫਿਲਮਾਂ ਵਲੋਂ ਕੀਤੀ ਗਈ 120 ਕਰੋੜ ਰੁਪਏ ਦੀ ਕਮਾਈ ਬਾਰੇ ਦਿੱਤਾ ਗਿਆ ਬਿਆਨ ਵਿਵਾਦ ਛਿੜਨ ਮਗਰੋਂ ਅੱਜ ਉਨ੍ਹਾਂ ਨੇ ਵਾਪਸ ਲੈ ਲਿਆ ਹੈ। ਇਸ ਬਿਆਨ ਕਰਕੇ ਭਾਜਪਾ ਦੇ ਇਸ ਸੀਨੀਅਰ ਆਗੂ ...

Read More

ਸਾਕਾ ਨੀਲਾ ਤਾਰਾ: ਨੁਕਸਾਨੀ ਡਿਉਢੀ ਨੂੰ ਸੰਭਾਲਣ ਦੀ ਸੇਵਾ ਆਰੰਭ

ਸਾਕਾ ਨੀਲਾ ਤਾਰਾ: ਨੁਕਸਾਨੀ ਡਿਉਢੀ ਨੂੰ ਸੰਭਾਲਣ ਦੀ ਸੇਵਾ ਆਰੰਭ

ਟ੍ਰਿਬਿਊਨ ਨਿਊਜ਼ ਸਰਵਿਸ ਅੰਮ੍ਰਿਤਸਰ, 13 ਅਕਤੂਬਰ ਜੂਨ 1984 ਵਿੱਚ ਵਾਪਰੇ ਸਾਕਾ ਨੀਲਾ ਤਾਰਾ ਦੌਰਾਨ ਸ੍ਰੀ ਹਰਿਮੰਦਰ ਸਾਹਿਬ ਸਮੂਹ ਦੀਆਂ ਕਈ ਇਮਾਰਤਾਂ ਨੂੰ ਫੌਜੀ ਗੋਲੀਬਾਰੀ ਨਾਲ ਭਾਰੀ ਨੁਕਸਾਨ ਪੁੱਜਾ ਸੀ, ਇਨ੍ਹਾਂ ਵਿੱਚ ਅਕਾਲ ਤਖ਼ਤ ਨੇੜੇ ਸਥਾਪਿਤ ਡਿਉਢੀ (ਖਜ਼ਾਨਾ ਡਿਉਢੀ) ਵੀ ਸ਼ਾਮਲ ਹੈ,ਅੱਜ ਇਸ ਦੀ ਸ਼੍ਰੋਮਣੀ ਕਮੇਟੀ ਨੇ ਸਾਂਭ-ਸੰਭਾਲ ਸੇਵਾ ਸ਼ੁਰੂ ਕਰ ਦਿੱਤੀ ਹੈ। ...

Read More


ਡੀਜੇ ਕਾਰੋਬਾਰੀ ਦੀ ਗੋਲੀਆਂ ਮਾਰ ਕੇ ਹੱਤਿਆ

Posted On October - 11 - 2019 Comments Off on ਡੀਜੇ ਕਾਰੋਬਾਰੀ ਦੀ ਗੋਲੀਆਂ ਮਾਰ ਕੇ ਹੱਤਿਆ
ਇਥੋਂ ਦੇ ਬੇਦੀ ਨਗਰ ਖੇਤਰ ’ਚ ਡੀਜੇ ਕਾਰੋਬਾਰੀ ਦੋ ਭਰਾਵਾਂ ’ਤੇ ਪੁਰਾਣੀ ਰੰਜਿਸ਼ ਕਾਰਨ ਹਮਲਾ ਕੀਤਾ ਗਿਆ ਜਿਸ ’ਚ ਇਕ ਭਰਾ ਦੀ ਮੌਤ ਹੋ ਗਈ ਜਦਕਿ ਦੂਜਾ ਗੰਭੀਰ ਰੂਪ ’ਚ ਜ਼ਖ਼ਮੀ ਹੋ ਗਿਆ ਹੈ। ਉਸ ਨੂੰ ਡੀਐੱਮਸੀ ਲੁਧਿਆਣਾ ਰੈਫ਼ਰ ਕਰ ਦਿੱਤਾ ਗਿਆ ਹੈ। ਦੋ ਭਰਾਵਾਂ ਨੇ ਲਾਇਸੈਂਸੀ ਰਾਈਫ਼ਲ ਅਤੇ ਬੰਦੂਕ ਦੀਆਂ ਗੋਲੀਆਂ ਨਾਲ ਹਮਲਾ ਕੀਤਾ ਸੀ। ....

ਕਪਾਹ ਨਿਗਮ ਵੱਲੋਂ ਪੰਜ ਸਾਲ ਬਾਅਦ ਪੰਜਾਬ ਦੀਆਂ ਮੰਡੀਆਂ ’ਚ ਦਸਤਕ

Posted On October - 11 - 2019 Comments Off on ਕਪਾਹ ਨਿਗਮ ਵੱਲੋਂ ਪੰਜ ਸਾਲ ਬਾਅਦ ਪੰਜਾਬ ਦੀਆਂ ਮੰਡੀਆਂ ’ਚ ਦਸਤਕ
ਭਾਰਤੀ ਕਪਾਹ ਨਿਗਮ ਨੇ ਕਰੀਬ ਪੰਜ ਵਰ੍ਹਿਆਂ ਮਗਰੋਂ ਪੰਜਾਬ ’ਚ ਨਰਮੇ- ਕਪਾਹ ਦੀ ਖ਼ਰੀਦ ਅੱਜ ਸ਼ੁਰੂ ਕਰ ਦਿੱਤੀ ਹੈ। ਕਪਾਹ ਨਿਗਮ ਦੂਸਰੇ ਸੂਬਿਆਂ ਚੋਂ ਹਰ ਵਰ੍ਹੇ ਨਰਮੇ ਦੀ ਖ਼ਰੀਦ ਕਰ ਰਿਹਾ ਸੀ ਪਰ ਪੰਜਾਬ ’ਚ ਖ਼ਰੀਦ ਕਰਨ ਤੋਂ ਕਪਾਹ ਨਿਗਮ ਨੇ ਪਾਸਾ ਹੀ ਵੱਟੀ ਰੱਖਿਆ ਹੈ। ਪੰਜਾਬ ਦੇ ਖ਼ਰੀਦ ਕੇਂਦਰਾਂ ਵਿੱਚ ਕਈ ਦਿਨਾਂ ਤੋਂ ਨਰਮਾ ਸਰਕਾਰੀ ਭਾਅ ਤੋਂ ਹੇਠਾਂ ਵਿਕ ਰਿਹਾ ਸੀ। ....

ਜੰਮੂ ਕਸ਼ਮੀਰ ਵਿੱਚ ਤਿੰਨ ਸਿਆਸੀ ਆਗੂ ਰਿਹਾਅ

Posted On October - 11 - 2019 Comments Off on ਜੰਮੂ ਕਸ਼ਮੀਰ ਵਿੱਚ ਤਿੰਨ ਸਿਆਸੀ ਆਗੂ ਰਿਹਾਅ
ਜੰਮੂ ਕਸ਼ਮੀਰ ਪ੍ਰਸ਼ਾਸਨ ਨੇ ਅੱਜ ਤਿੰਨ ਸਿਆਸੀ ਆਗੂਆਂ ਨੂੰ ਰਿਹਾਅ ਕਰ ਦਿੱਤਾ ਹੈ। ਸੂਬੇ ਵਿਚੋਂ ਪੰਜ ਅਗਸਤ ਨੂੰ ਧਾਰਾ 370 ਹਟਾ ਲਏ ਜਾਣ ਤੋਂ ਬਾਅਦ ਇਹ ਆਗੂ ਹਿਰਾਸਤ ਵਿਚ ਲੈ ਲਏ ਗਏ ਸਨ। ਯਵਾਰ ਮੀਰ, ਨੂਰ ਮੁਹੰਮਦ ਤੇ ਸ਼ੋਇਬ ਲੋਨ ਨੂੰ ਵੱਖ-ਵੱਖ ਹਵਾਲੇ ਦੇ ਕੇ ਰਿਹਾਅ ਕੀਤਾ ਗਿਆ ਹੈ। ਮੀਰ ਰਫ਼ੀਆਬਾਦ ਹਲਕੇ ਤੋਂ ਪੀਡੀਪੀ ਦੇ ਸਾਬਕਾ ਵਿਧਾਇਕ ਹਨ। ....

ਓਲਗਾ ਤੋਕਾਰਚੁਕ ਅਤੇ ਪੀਟਰ ਹੈਂਡਕੇ ਨੂੰ ਸਾਹਿਤ ਦਾ ਨੋਬੇਲ ਪੁਰਸਕਾਰ

Posted On October - 11 - 2019 Comments Off on ਓਲਗਾ ਤੋਕਾਰਚੁਕ ਅਤੇ ਪੀਟਰ ਹੈਂਡਕੇ ਨੂੰ ਸਾਹਿਤ ਦਾ ਨੋਬੇਲ ਪੁਰਸਕਾਰ
ਪੋਲੈਂਡ ਦੀ ਲੇਖਿਕਾ ਓਲਗਾ ਤੋਕਾਰਚੁਕ ਦੀ ਸਾਲ 2018 ਅਤੇ ਆਸਟਰੀਆ ਦੇ ਨਾਵਲਕਾਰ ਤੇ ਨਾਟਕਕਾਰ ਪੀਟਰ ਹੈਂਡਕੇ ਦੀ 2019 ਦੇ ਨੋਬੇਲ ਪੁਰਸਕਾਰਾਂ ਲਈ ਚੋਣ ਕੀਤੀ ਗਈ ਹੈ। ਪਿਛਲੇ ਸਾਲ ਜਿਨਸੀ ਸ਼ੋਸ਼ਣ ਦਾ ਮਾਮਲਾ ਸਾਹਮਣੇ ਆਉਣ ਕਾਰਨ ਸਾਹਿਤ ਦਾ ਨੋਬੇਲ ਪੁਰਸਕਾਰ ਨਹੀਂ ਦਿੱਤਾ ਗਿਆ ਸੀ। ....

ਫੋਰਟਿਸ ਦਾ ਸਾਬਕਾ ਪ੍ਰੋਮੋਟਰ ਸ਼ਿਵਿੰਦਰ ਸਿੰਘ ਗ੍ਰਿਫ਼ਤਾਰ

Posted On October - 11 - 2019 Comments Off on ਫੋਰਟਿਸ ਦਾ ਸਾਬਕਾ ਪ੍ਰੋਮੋਟਰ ਸ਼ਿਵਿੰਦਰ ਸਿੰਘ ਗ੍ਰਿਫ਼ਤਾਰ
ਦਿੱਲੀ ਪੁਲੀਸ ਨੇ ਫੋਰਟਿਸ ਹੈੱਲਥਕੇਅਰ ਦੇ ਸਾਬਕਾ ਪ੍ਰੋਮੋਟਰ ਸ਼ਿਵਿੰਦਰ ਸਿੰਘ ਤੇ ਤਿੰਨ ਹੋਰਨਾਂ ਨੂੰ ਰੈਲੀਗੇਰ ਫਿਨਵੈਸਟ ਲਿਮਟਿਡ (ਆਰਐੱਫਐੱਲ) ਨਾਲ 2397 ਕਰੋੜ ਰੁਪਏ ਦੀ ਕਥਿਤ ਧੋਖਾਧੜੀ ਦੇ ਦੋਸ਼ ਵਿੱਚ ਗ੍ਰਿਫ਼ਤਾਰ ਕਰ ਲਿਆ ਹੈ। ਸ਼ਿਵਿੰਦਰ ਦਾ ਭਰਾ ਮਾਲਵਿੰਦਰ, ਜੋ ਇਸ ਵੇਲੇ ਫ਼ਰਾਰ ਹੈ, ਖ਼ਿਲਾਫ਼ ਲੁੱਕ ਆਊਟ ਸਰਕੁਲਰ ਜਾਰੀ ਹੋ ਚੁੱਕਾ ਹੈ। ....

ਆਈਟੀ ਵਿਭਾਗ ਵੱਲੋਂ ਕਰਨਾਟਕ ਦੇ ਉਪ ਮੁੱਖ ਮੰਤਰੀ ਦੇ ਟਿਕਾਣਿਆਂ ’ਤੇ ਛਾਪੇ

Posted On October - 11 - 2019 Comments Off on ਆਈਟੀ ਵਿਭਾਗ ਵੱਲੋਂ ਕਰਨਾਟਕ ਦੇ ਉਪ ਮੁੱਖ ਮੰਤਰੀ ਦੇ ਟਿਕਾਣਿਆਂ ’ਤੇ ਛਾਪੇ
ਕਰਨਾਟਕ ਵਿੱਚ ਆਮਦਨ ਕਰ ਵਿਭਾਗ ਦੇ 300 ਤੋਂ ਵੱਧ ਮੁਲਾਜ਼ਮਾਂ ਨੇ ਅੱਜ ਕਾਂਗਰਸ ਦੇ ਦੋ ਵੱਡੇ ਆਗੂਆਂ ਦੇ ਟਿਕਾਣਿਆਂ ਉੱਤੇ ਛਾਪੇ ਮਾਰੇ ਹਨ। ਇਨ੍ਹਾਂ ਵਿੱਚ ਸੂਬੇ ਦੇ ਸਾਬਕਾ ਉਪ ਮੁੱਖ ਮੰਤਰੀ ਜੀ ਪਰਮੇਸ਼ਵਰ ਅਤੇ ਸਾਬਕਾ ਸੰਸਦ ਮੈਂਬਰ ਆਰ ਐੱਲਜਲੱਪਾ ਦੇ ਪੁੱਤਰ ਜੇ ਰਾਜੇਂਦਰ ਨਾਲ ਸਬੰਧਤ ਰਿਹਾਇਸ਼ਾਂ, ਵਪਾਰਕ ਅਤੇ ਹੋਰ ਅਦਾਰੇ ਸ਼ਾਮਲ ਹਨ। ....

ਕਰਤਾਰਪੁਰ ਲਾਂਘਾ: ਉਦਘਾਟਨ ਦੀ ਤਰੀਕ ਤੈਅ ਨਹੀਂ

Posted On October - 11 - 2019 Comments Off on ਕਰਤਾਰਪੁਰ ਲਾਂਘਾ: ਉਦਘਾਟਨ ਦੀ ਤਰੀਕ ਤੈਅ ਨਹੀਂ
ਪਾਕਿਸਤਾਨ ਨੇ ਵੀਰਵਾਰ ਨੂੰ ਕਿਹਾ ਕਿ ਸਿੱਖ ਸੰਗਤ ਵੱਲੋਂ ਬੇਸਬਰੀ ਨਾਲ ਉਡੀਕੇ ਜਾ ਰਹੇ ਕਰਤਾਰਪੁਰ ਸਾਹਿਬ ਲਾਂਘੇ ਦੇ ਉਦਘਾਟਨ ਦੀ ਅਜੇ ਤੱਕ ਕੋਈ ਤਰੀਕ ਤੈਅ ਨਹੀਂ ਕੀਤੀ ਗਈ ਹੈ। ਉਂਜ ਉਨ੍ਹਾਂ ਭਰੋਸਾ ਦਿੱਤਾ ਹੈ ਕਿ ਗੁਰੂ ਨਾਨਕ ਦੇਵ ਦੇ 550ਵੇਂ ਪ੍ਰਕਾਸ਼ ਪੁਰਬ ਮੌਕੇ ਅਗਲੇ ਮਹੀਨੇ ਇਹ ਸਮੇਂ ’ਤੇ ਖੋਲ੍ਹ ਦਿੱਤਾ ਜਾਵੇਗਾ। ....

ਹਿੰਦੂ ਰਾਸ਼ਟਰ ਦੀ ਸੋਚ ਦੇਸ਼ ਲਈ ਘਾਤਕ

Posted On October - 11 - 2019 Comments Off on ਹਿੰਦੂ ਰਾਸ਼ਟਰ ਦੀ ਸੋਚ ਦੇਸ਼ ਲਈ ਘਾਤਕ
ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਆਰ.ਐੱਸ.ਐੱਸ ਨੂੰ ਇਕੱਲੇ ਸਿੱਖਾਂ ਲਈ ਹੀ ਨਹੀਂ ਬਲਕਿ ਭਾਰਤ ਅੰਦਰ ਘੱਟ ਗਿਣਤੀ ’ਚ ਰਹਿ ਰਹੇ ਸਮੂਹ ਭਾਈਚਾਰਿਆਂ ਦੇ ਲੋਕਾਂ ਲਈ ਵੱਡਾ ਖਤਰਾ ਕਰਾਰ ਦਿੰਦਆਂ ਕਿਹਾ ਕਿ ਆਰਐੱਸਐੱਸ ਮੁਖੀ ਮੋਹਨ ਭਾਗਵਤ ਵੱਲੋਂ ਦੇਸ਼ ਨੂੰ ਹਿੰਦੂ ਰਾਸ਼ਟਰ ਬਣਾਉਣ ਦੀ ਗੱਲ ਕਰਨਾ ਹਿੰਦੁਸਤਾਨ ਲਈ ਬਹੁਤ ਘਾਤਕ ਸਿੱਧ ਹੋਵੇਗਾ। ....

ਸੀਤਾਰਾਮਨ ਨੂੰ ਪੀਐੱਮਸੀ ਬੈਂਕ ਖਾਤਾ ਧਾਰਕਾਂ ਦੇ ਰੋਹ ਦਾ ਸਾਹਮਣਾ

Posted On October - 11 - 2019 Comments Off on ਸੀਤਾਰਾਮਨ ਨੂੰ ਪੀਐੱਮਸੀ ਬੈਂਕ ਖਾਤਾ ਧਾਰਕਾਂ ਦੇ ਰੋਹ ਦਾ ਸਾਹਮਣਾ
ਵਿੱਤ ਮੰਤਰੀ ਨਿਰਮਲਾ ਸੀਤਾਰਾਮਨ ਨੂੰ ਅੱਜ ਇੱਥੇ ਘੁਟਾਲੇ ਦਾ ਸ਼ਿਕਾਰ ਤੇ ਆਰਬੀਆਈ ਵੱਲੋਂ ਲਾਈਆਂ ਪਾਬੰਦੀਆਂ ਕਰਕੇ ਸੰਕਟ ਵਿੱਚ ਘਿਰੇ ਪੀਐੱਮਸੀ ਬੈਂਕ ਦੇ ਖ਼ਾਤਾਧਾਰਕਾਂ ਦੇ ਰੋਹ ਦਾ ਸਾਹਮਣਾ ਕਰਨਾ ਪਿਆ। ਵਿੱਤ ਮੰਤਰੀ ਨੇ ਐਲਾਨ ਕੀਤਾ ਕਿ ਸਹਿਕਾਰੀ ਬੈਂਕਾਂ ’ਚ ਪ੍ਰਸ਼ਾਸਕੀ ਸੁਧਾਰਾਂ ਲਈ ਸਰਕਾਰ ਇਕ ਪੈਨਲ ਦਾ ਗਠਨ ਕਰੇਗੀ। ....

ਪਾਕਿ ਡਰੋਨ ਨੇ ਫਿਰ ਟੱਪੀ ਭਾਰਤੀ ਸਰਹੱਦ

Posted On October - 11 - 2019 Comments Off on ਪਾਕਿ ਡਰੋਨ ਨੇ ਫਿਰ ਟੱਪੀ ਭਾਰਤੀ ਸਰਹੱਦ
ਪਾਕਿਸਤਾਨ ਦੀ ਸਰਹੱਦ ਨਾਲ ਲੱਗਦੇ ਫ਼ਿਰੋਜ਼ਪੁਰ ਅੰਦਰ ਪਾਕਿਸਤਾਨੀ ਡਰੋਨ ਦੀ ਘੁਸਪੈਠ ਲਗਾਤਾਰ ਜਾਰੀ ਹੈ। ਵੀਰਵਾਰ ਸ਼ਾਮ ਪੌਣੇ ਅੱਠ ਵਜੇ ਦੇ ਕਰੀਬ ਲੋਕਾਂ ਨੇ ਪਾਕਿਸਤਾਨੀ ਡਰੋਨ ਨੂੰ ਦੇਖਿਆ। ਉਧਰ ਬੁੱਧਵਾਰ ਰਾਤ ਤੀਜੀ ਵਾਰ ਪਾਕਿਸਤਾਨ ਤੋਂ ਉੱਡਿਆ ਡਰੋਨ ਇਥੋਂ ਦੇ ਸਰਹੱਦੀ ਪਿੰਡ ਹਜਾਰਾ ਸਿੰਘ ਵਾਲਾ ਅਤੇ ਟੇਂਡੀ ਵਾਲਾ ਵਿਚ ਕੁਝ ਲੋਕਾਂ ਨੂੰ ਵਿਖਾਈ ਦਿੱਤਾ ਸੀ। ....

ਮਜੀਠੀਆ ਦੇ ਕਾਫ਼ਲੇ ਦੀ ਗੱਡੀ ਹਾਦਸਾਗ੍ਰਸਤ; ਜਵਾਨ ਦੀ ਮੌਤ

Posted On October - 11 - 2019 Comments Off on ਮਜੀਠੀਆ ਦੇ ਕਾਫ਼ਲੇ ਦੀ ਗੱਡੀ ਹਾਦਸਾਗ੍ਰਸਤ; ਜਵਾਨ ਦੀ ਮੌਤ
ਇੱਥੇ ਕੋਟਕਪੂਰਾ ਮਾਰਗ ’ਤੇ ਰੇਲ ਫ਼ਲਾਈਓਵਰ ਉਤੇ ਬੁੱਧਵਾਰ ਤੇ ਵੀਰਵਾਰ ਦੀ ਦਰਮਿਆਨੀ ਰਾਤ ਅਕਾਲੀ ਵਿਧਾਇਕ ਤੇ ਸਾਬਕਾ ਕੈਬਨਿਟ ਮੰਤਰੀ ਬਿਕਰਮ ਸਿੰਘ ਮਜੀਠੀਆ ਦੇ ਕਾਫ਼ਲੇ ’ਚ ਸ਼ਾਮਲ ਪਾਇਲਟ ਗੱਡੀ ਹਾਦਸੇ ਦਾ ਸ਼ਿਕਾਰ ਹੋ ਗਈ। ਹਾਦਸੇ ਵਿਚ ਸੀਆਈਐੱਸਐਫ ਜਵਾਨ ਗੁੱਡੂ ਕੁਮਾਰ ਵਾਸੀ ਬਿਹਾਰ ਦੀ ਮੌਤ ਹੋ ਗਈ ਜਦਕਿ ਪੰਜ ਜਵਾਨ ਜ਼ਖ਼ਮੀ ਹੋ ਗਏ। ....

ਪੈਂਥਰਜ਼ ਪਾਰਟੀ ਵੱਲੋਂ ਚੋਣਾਂ ਮੁਲਤਵੀ ਕਰਨ ਦੀ ਅਪੀਲ

Posted On October - 10 - 2019 Comments Off on ਪੈਂਥਰਜ਼ ਪਾਰਟੀ ਵੱਲੋਂ ਚੋਣਾਂ ਮੁਲਤਵੀ ਕਰਨ ਦੀ ਅਪੀਲ
ਜੰਮੂ ਕਸ਼ਮੀਰ ਨੈਸ਼ਨਲ ਪੈਂਥਰਜ਼ ਪਾਰਟੀ (ਜੇਕੇਐੱਨਪੀਪੀ) ਨੇ ਅੱਜ ਰਾਸ਼ਟਰਪਤੀ ਰਾਮ ਨਾਥ ਕੋਵਿੰਦ ਨੂੰ ਅਪੀਲ ਕੀਤੀ ਕਿ ਵਾਦੀ ਵਿੱਚ ਸੰਚਾਰ ਸੇਵਾਵਾਂ ’ਤੇ ਲੱਗੀ ਪਾਬੰਦੀ ਹਟਣ ਅਤੇ ਹਾਲਾਤ ਆਮ ਵਾਂਗ ਹੋਣ ਤਕ ਸੂਬੇ ਵਿੱਚ ਬਲਾਕ ਵਿਕਾਸ ਕੌਂਸਲ ਚੋਣਾਂ ਨੂੰ ਮੁਲਤਵੀ ਕਰ ਦਿੱਤਾ ਜਾਵੇ। ....

ਅਸਥਾਨਾ ਕੇਸ: ਸੀਬੀਆਈ ਨੂੰ ਜਾਂਚ ਲਈ ਹੋਰ ਸਮਾਂ ਮਿਲਿਆ

Posted On October - 10 - 2019 Comments Off on ਅਸਥਾਨਾ ਕੇਸ: ਸੀਬੀਆਈ ਨੂੰ ਜਾਂਚ ਲਈ ਹੋਰ ਸਮਾਂ ਮਿਲਿਆ
ਦਿੱਲੀ ਹਾਈ ਕੋਰਟ ਨੇ ਅੱਜ ਡਾਇਰੈਕਟਰ ਰਾਕੇਸ਼ ਅਸਥਾਨਾ ਨਾਲ ਸਬੰਧਤ ਭ੍ਰਿਸ਼ਟਾਚਾਰ ਮਾਮਲੇ ਦੀ ਜਾਂਚ ਪੂਰੀ ਕਰਨ ਲਈ ਸੀਬੀਆਈ ਨੂੰ ਦੋ ਮਹੀਨਿਆਂ ਦਾ ਹੋਰ ਸਮਾਂ ਦਿੱਤਾ ਹੈ। ਅਦਾਲਤ ਨੇ ਸਪੱਸ਼ਟ ਕੀਤਾ ਹੈ ਕਿ ਇਸ ਤੋਂ ਬਾਅਦ ਹੋਰ ਸਮਾਂ ਨਹੀਂ ਦਿੱਤਾ ਜਾਵੇਗਾ। ....

ਕੇਂਦਰ ਨੇ ਮੁਲਾਜ਼ਮਾਂ ਦਾ ਮਹਿੰਗਾਈ ਭੱਤਾ 5 ਫ਼ੀਸਦ ਵਧਾਇਆ

Posted On October - 10 - 2019 Comments Off on ਕੇਂਦਰ ਨੇ ਮੁਲਾਜ਼ਮਾਂ ਦਾ ਮਹਿੰਗਾਈ ਭੱਤਾ 5 ਫ਼ੀਸਦ ਵਧਾਇਆ
ਕੇਂਦਰ ਸਰਕਾਰ ਨੇ ਆਪਣੇ ਮੁਲਾਜ਼ਮਾਂ ਅਤੇ ਪੈਨਸ਼ਨਰਾਂ ਨੂੰ ਦੀਵਾਲੀ ਦਾ ਤੋਹਫ਼ਾ ਦਿੰਦਿਆਂ ਮਹਿੰਗਾਈ ਭੱਤਾ (ਡੀਏ) 5 ਫ਼ੀਸਦੀ ਵਧਾ ਦਿੱਤਾ ਹੈ ਜੋ ਹੁਣ 17 ਫ਼ੀਸਦ ਹੋ ਗਿਆ ਹੈ। ਇਸ ਐਲਾਨ ਨਾਲ ਕੇਂਦਰ ਸਰਕਾਰ ਦੇ 50 ਲੱਖ ਮੁਲਾਜ਼ਮਾਂ ਅਤੇ 65 ਲੱਖ ਪੈਨਸ਼ਨਰਾਂ ਨੂੰ ਲਾਭ ਹੋਵੇਗਾ। ....

ਤਿੰਨ ਵਿਗਿਆਨੀਆਂ ਨੂੰ ਰਸਾਇਣ ਦਾ ਨੋਬੇਲ ਪੁਰਸਕਾਰ

Posted On October - 10 - 2019 Comments Off on ਤਿੰਨ ਵਿਗਿਆਨੀਆਂ ਨੂੰ ਰਸਾਇਣ ਦਾ ਨੋਬੇਲ ਪੁਰਸਕਾਰ
ਲੀਥੀਅਮ-ਆਈਓਨ ਬੈਟਰੀਆਂ ਬਣਾਉਣ ਵਾਲੇ ਤਿੰਨ ਵਿਗਿਆਨੀਆਂ ਦੀ ਰਸਾਇਣ ਵਿਗਿਆਨ ਦੇ ਨੋਬੇਲ ਪੁਰਸਕਾਰ ਲਈ ਚੋਣ ਕੀਤੀ ਗਈ ਹੈ। ਇਨ੍ਹਾਂ ਵਿੱਚ ਅਮਰੀਕਾ ਦੇ ਜੌਹਨ ਗੁੱਡਇਨੱਫ, ਬਰਤਾਨੀਆ ਦੇ ਸਟੈਨਲੇਅ ਵਿਟੰਘਮ ਅਤੇ ਜਾਪਾਨ ਦੇ ਅਕੀਰਾ ਯੋਸ਼ੀਨੋ ਸ਼ਾਮਲ ਹਨ। ....

ਸੁਪਰੀਮ ਕੋਰਟ ਨੇ ਧਾਰਾ 142 ਰਾਹੀਂ ਜੋੜੇ ਦਾ ਵਿਆਹ ਖ਼ਤਮ ਕੀਤਾ

Posted On October - 10 - 2019 Comments Off on ਸੁਪਰੀਮ ਕੋਰਟ ਨੇ ਧਾਰਾ 142 ਰਾਹੀਂ ਜੋੜੇ ਦਾ ਵਿਆਹ ਖ਼ਤਮ ਕੀਤਾ
ਸੁਪਰੀਮ ਕੋਰਟ ਨੇ ਸੰਵਿਧਾਨ ਦੀ ਧਾਰਾ 142 ਤਹਿਤ ਵਿਰਾਸਤ ਵਿੱਚ ਮਿਲੀਆਂ ਤਾਕਤਾਂ ਦਾ ਇਸਤੇਮਾਲ ਕਰਦਿਆਂ 22 ਸਾਲਾਂ ਤੋਂ ਵੱਖ ਰਹਿ ਰਹੇ ਇਕ ਜੋੜੇ ਨੂੰ ਵਿਆਹ ਖ਼ਤਮ ਕਰਨ ਦੀ ਇਜਾਜ਼ਤ ਦੇ ਦਿੱਤੀ ਹੈ। ਸਿਖਰਲੀ ਅਦਾਲਤ ਨੇ ਕਿਹਾ ਕਿ ਇਸ ਜੋੜੇ ਦੇ ਵਿਆਹ ਨੂੰ ਬਚਾਉਣ ਦੀਆਂ ਸਾਰੀਆਂ ਕੋਸ਼ਿਸ਼ਾਂ ਨਾਕਾਮ ਰਹੀਆਂ ਹਨ। ਰਿਸ਼ਤਿਆਂ ਵਿੱਚ ਤਣਾਅ ਕਰਕੇ ਅਜਿਹੀ ਕੋਈ ਸੰਭਾਵਨਾ ਵੀ ਨਜ਼ਰ ਨਹੀਂ ਆਉਂਦੀ ਕਿ ਭਵਿੱਖ ਵਿੱਚ ਦੋਵੇਂ ਇਕ ....
Available on Android app iOS app
Powered by : Mediology Software Pvt Ltd.