ਅੰਮ੍ਰਿਤਸਰ ਵਿੱਚ 8 ਜਣੇ ਹੋਰ ਕਰੋਨਾ ਪਾਜ਼ੇਟਿਵ !    ਜਲੰਧਰ ਵਿੱਚ ਕਰੋਨਾ ਦੇ 16 ਨਵੇਂ ਕੇਸ ਮਿਲੇ !    ਆਈਪੀਐੱਸ ਤੇ ਪੀਪੀਐੱਸ ਅਫ਼ਸਰ ਬਦਲੇ !    ਪੱਤਰਕਾਰਾਂ ਨਾਲ ਦੁਰਵਿਹਾਰ !    ਹਵਾਈ ਉਡਾਣਾਂ ਬਾਰੇ ਭੰਬਲਭੂਸਾ !    ਕੀ ਪੈਕੇਜ ਛੋਟੇ ਉਦਯੋਗਾਂ ਨੂੰ ਸੰਕਟ 'ਚੋਂ ਕੱਢੇਗਾ? !    ਸਜ-ਵਿਆਹੀ ਅਤੇ ਵੀਹ ਕਿੱਲੋ ਸਾਬਣ !    ‘ਗੋਲਡਨ ਹੈਟ੍ਰਿਕ’ ਤੋਂ ‘ਗੋਲਡਨ ਗੋਲ’ ਤਕ !    ਸੀਆਈਏ ਸਟਾਫ ਦੇ ਏਐੱਸਆਈ ਨੂੰ ਗੋਲੀ ਵੱਜੀ; ਹਾਲਤ ਸਥਿਰ !    ਕੁੱਟਮਾਰ ਮਾਮਲਾ: ਸਿਹਤ ਮੰਤਰੀ ਨੇ ਪੱਤਰਕਾਰ ਦਾ ਹਾਲ-ਚਾਲ ਪੁੱਛਿਆ !    

ਮੁੱਖ ਸਫ਼ਾ › ›

Featured Posts
ਓਲੰਪੀਅਨ ਬਲਬੀਰ ਸਿੰਘ ਸੀਨੀਅਰ ਨਹੀਂ ਰਹੇ

ਓਲੰਪੀਅਨ ਬਲਬੀਰ ਸਿੰਘ ਸੀਨੀਅਰ ਨਹੀਂ ਰਹੇ

ਤਿੰਨ ਵਾਰ ਦੇ ਓਲੰਪਿਕ ਸੋਨ ਤਗ਼ਮਾ ਜੇਤੂ ਦਾ ਸਰਕਾਰੀ ਸਨਮਾਨਾਂ ਨਾਲ ਸਸਕਾਰ ਕਰਮਜੀਤ ਸਿੰਘ ਚਿੱਲਾ/ਆਤਿਸ਼ ਗੁਪਤਾ ਐੱਸਏਐੱਸ ਨਗਰ (ਮੁਹਾਲੀ)/ਚੰਡੀਗੜ੍ਹ, 25 ਮਈ ਦੁਨੀਆਂ ਦੇ ਮਹਾਨ ਹਾਕੀ ਖਿਡਾਰੀ, ਪਦਮ ਸ੍ਰੀ ਅਤੇ ਅਰਜੁਨ ਐਵਾਰਡੀ ਓਲੰਪੀਅਨ ਬਲਬੀਰ ਸਿੰਘ ਸੀਨੀਅਰ (96) ਅੱਜ ਜ਼ਿੰਦਗੀ ਦੀ ਜੰਗ ਹਾਰ ਗਏ। ਉਹ 8 ਮਈ ਤੋਂ ਮੁਹਾਲੀ ਦੇ ਫੋਰਟਿਸ ਹਸਪਤਾਲ ਵਿੱਚ ਦਾਖ਼ਲ ਸਨ, ...

Read More

ਘਰੇਲੂ ਉਡਾਣਾਂ ਸ਼ੁਰੂ; ਯਾਤਰੀ ਖੱਜਲ ਖੁਆਰ

ਘਰੇਲੂ ਉਡਾਣਾਂ ਸ਼ੁਰੂ; ਯਾਤਰੀ ਖੱਜਲ ਖੁਆਰ

ਦਿੱਲੀ ਹਵਾਈ ਅੱਡੇ ’ਤੇ ਐਨ ਆਖਰੀ ਮੌਕੇ 82 ਉਡਾਣਾਂ ਰੱਦ; ਮੁੰਬਈ ਤੇ ਚੇਨੱਈ ’ਚ ਮੁਸਾਫ਼ਰਾਂ ਦੀਆਂ ਲੱਗੀਆਂ ਲੰਮੀਆਂ ਕਤਾਰਾਂ ਮਨਧੀਰ ਸਿੰਘ ਦਿਓਲ/ਏਜੰਸੀਆਂ ਨਵੀਂ ਦਿੱਲੀ/ਮੁੰਬਈ, 25 ਮਈ ਦੋ ਮਹੀਨਿਆਂ ਦੇ ਵਕਫ਼ੇ ਮਗਰੋਂ ਦੇਸ਼ ਵਿੱਚ ਅੱਜ ਤੋਂ ਘਰੇਲੂ ਉਡਾਣਾਂ ਨਾਲ ਹਵਾਈ ਸੇਵਾਵਾਂ ਸ਼ੁਰੂ ਹੋ ਗਈਆਂ। ਹਾਲਾਂਕਿ ਐਨ ਆਖਰੀ ਮੌਕੇ 82 ਉਡਾਣਾਂ (ਰਵਾਨਗੀ ਤੇ ਆਮਦ ਦੋਵੇਂ) ...

Read More

ਚੇਅਰਮੈਨ ਲਾਉਣ ਦੀ ਤਿਆਰੀ

ਚੇਅਰਮੈਨ ਲਾਉਣ ਦੀ ਤਿਆਰੀ

ਕਰਨ ਦਾ ਨਵਾਂ ਅਵਤਾਰ ਚਰਨਜੀਤ ਭੁੱਲਰ ਚੰਡੀਗੜ੍ਹ, 25 ਮਈ ਪੰਜਾਬ ਸਰਕਾਰ ਨੇ ਮੁੱਖ ਸਕੱਤਰ ਪੰਜਾਬ ਨੂੰ ਸੇਵਾਮੁਕਤੀ ਮਗਰੋਂ ਚੇਅਰਮੈਨ ਲਾਉਣ ਦੀ ਅੰਦਰਖਾਤੇ ਤਿਆਰੀ ਸ਼ੁਰੂ ਕਰ ਦਿੱਤੀ ਹੈ। ਸੂਤਰਾਂ ਅਨੁਸਾਰ ਮੁੱਖ ਸਕੱਤਰ ਨੂੰ ‘ਵਾਟਰ ਰੈਗੂਲੇਟਰੀ ਅਥਾਰਿਟੀ’ ਦਾ ਚੇਅਰਮੈਨ ਲਾਏ ਜਾਣ ਦੀ ਯੋਜਨਾ ਲਗਭਗ ਬਣ ਚੁੱਕੀ ਹੈ। ਕਰਨ ਅਵਤਾਰ ਨੇ ਅਗਸਤ ਮਹੀਨੇ ’ਚ ਸੇਵਾਮੁਕਤ ਹੋਣਾ ...

Read More

ਤਾਪਮਾਨ ਦੇ ਵਾਧੇ ਨੇ ਪੰਜਾਬ ਦਮੋਂ ਕੱਢਿਆ

ਤਾਪਮਾਨ ਦੇ ਵਾਧੇ ਨੇ ਪੰਜਾਬ ਦਮੋਂ ਕੱਢਿਆ

ਚਰਨਜੀਤ ਭੁੱਲਰ ਚੰਡੀਗੜ੍ਹ, 25 ਮਈ ਪੰਜਾਬ ’ਚ ਵਧਦੀ ਤਪਸ਼ ਨੇ ਪੰਜਾਬ ਨੂੰ ਹਾਲੋਂ ਬੇਹਾਲ ਕਰ ਦਿੱਤਾ ਹੈ। ਲੋਕਾਂ ਖਾਸ ਕਰਕੇ ਗਰੀਬ ਗੁਰਬੇ ਲਈ ਇਹ ਗਰਮੀ ਕਿਸੇ ਪ੍ਰੀਖਿਆ ਤੋਂ ਘੱਟ ਨਹੀਂ ਜਾਪਦੀ। ਅਗਲੇ ਦੋ ਦਿਨਾਂ ਵਿੱਚ ਪੰਜਾਬ ਨੂੰ ਅਜੇ ਗਰਮੀ ਝੱਲਣੀ ਪਵੇਗੀ। ਪੰਜਾਬ ਦੇ ਵੱਡੇ ਸ਼ਹਿਰਾਂ ਵਿੱਚ ਅੱਜ ਪਾਰਾ ਦੋ ਤੋਂ ਢਾਈ ਡਿਗਰੀ ...

Read More

ਗੁਰੂ ਅਰਜਨ ਦੇਵ ਦਾ ਸ਼ਹੀਦੀ ਪੁਰਬ ਸੰਕੇਤਕ ਰੂਪ ’ਚ ਮਨਾਇਆ ਜਾਵੇਗਾ

ਗੁਰੂ ਅਰਜਨ ਦੇਵ ਦਾ ਸ਼ਹੀਦੀ ਪੁਰਬ ਸੰਕੇਤਕ ਰੂਪ ’ਚ ਮਨਾਇਆ ਜਾਵੇਗਾ

ਟ੍ਰਿਬਿਊਨ ਨਿਊਜ਼ ਸਰਵਿਸ ਅੰਮ੍ਰਿਤਸਰ, 25 ਮਈ ਕਰੋਨਾ ਸੰਕਟ ਦੌਰਾਨ ਸ੍ਰੀ ਗੁਰੂ ਅਰਜਨ ਦੇਵ ਜੀ ਦਾ ਸ਼ਹੀਦੀ ਪੁਰਬ ਮੰਗਲਵਾਰ 26 ਮਈ ਨੂੰ ਸੰਕੇਤਕ ਤੌਰ ’ਤੇ ਹੀ ਮਨਾਇਆ ਜਾਵੇਗਾ। ਕਰੋਨਾ ਮਹਾਮਾਰੀ ਕਾਰਨ ਇਸ ਵਾਰ ਸ਼ਹੀਦੀ ਪੁਰਬ ਮੌਕੇ ਸਿੱਖ ਸ਼ਰਧਾਲੂਆਂ ਦਾ ਜਥਾ ਵੀ ਪਾਕਿਸਤਾਨ ਨਹੀਂ ਗਿਆ ਹੈ। ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਗੋਬਿੰਦ ਸਿੰਘ ਲੌਂਗੋਵਾਲ ਨੇ ...

Read More

ਕਰੋਨਾ: ਇਰਾਨ ਨੂੰ ਪਿੱਛੇ ਛੱਡ ਕੇ 10 ਮੁਲਕਾਂ ’ਚ ਸ਼ਾਮਲ ਹੋਇਆ ਭਾਰਤ

ਕਰੋਨਾ: ਇਰਾਨ ਨੂੰ ਪਿੱਛੇ ਛੱਡ ਕੇ 10 ਮੁਲਕਾਂ ’ਚ ਸ਼ਾਮਲ ਹੋਇਆ ਭਾਰਤ

ਨਵੀਂ ਦਿੱਲੀ, 25 ਮਈ ਦੇਸ਼ ’ਚ ਕਰੋਨਾਵਾਇਰਸ ਦੇ ਲਗਾਤਾਰ ਚੌਥੇ ਦਿਨ 6 ਹਜ਼ਾਰ ਤੋਂ ਵੱਧ ਕੇਸ ਸਾਹਮਣੇ ਆਉਣ ਨਾਲ ਪੀੜਤਾਂ ਦੀ ਕੁੱਲ ਗਿਣਤੀ ਵੱਧ ਕੇ 1,38,845 ਹੋ ਗਈ ਹੈ। ਪਿਛਲੇ 24 ਘੰਟਿਆਂ ’ਚ 154 ਹੋਰ ਮੌਤਾਂ ਹੋਣ ਨਾਲ ਮ੍ਰਿਤਕਾਂ ਦੀ ਗਿਣਤੀ 4021 ’ਤੇ ਪਹੁੰਚ ਗਈ ਹੈ। ਜੌਹਨ ਹੋਪਕਿਨਸ ਯੂਨੀਵਰਸਿਟੀ ਦੇ ਅੰਕੜਿਆਂ ...

Read More

ਪੰਜਾਬ: 1913 ਮਰੀਜ਼ ਸਿਹਤਯਾਬ ਹੋਏ

ਪੰਜਾਬ: 1913 ਮਰੀਜ਼ ਸਿਹਤਯਾਬ ਹੋਏ

ਦਵਿੰਦਰ ਪਾਲ ਚੰਡੀਗੜ੍ਹ, 25 ਮਈ ਪੰਜਾਬ ਵਿੱਚ ਕਰੋਨਾਵਾਇਰਸ ਦੇ 21 ਨਵੇਂ ਮਾਮਲੇ ਸਾਹਮਣੇ ਆਉਣ ਤੋਂ ਬਾਅਦ ਪੀੜਤਾਂ ਦੀ ਗਿਣਤੀ 2081 ਹੋ ਗਈ ਹੈ। ਪੰਜਾਬ ਵਿੱਚ ਅੱਜ ਤੱਕ 1913 ਵਿਅਕਤੀਆਂ ਵੱਲੋਂ ਇਸ ਖ਼ਤਰਨਾਕ ਵਾਇਰਸ ’ਤੇ ਫਤਿਹ ਪਾਉਣ ਦਾ ਦਾਅਵਾ ਕੀਤਾ ਗਿਆ ਹੈ। 15 ਵਿਅਕਤੀਆਂ ਨੂੰ ਅੱਜ ਹੀ ਛੁੱਟੀ ਦਿੱਤੀ ਗਈ ਹੈ ਜਦੋਂਕਿ 128 ...

Read More


ਕੈਨੇਡਾ ਵੱਲੋਂ ਚੰਡੀਗੜ੍ਹ ਵਿਚ ਨਵੇਂ ਕੌਂਸਲ ਜਨਰਲ ਦੀ ਨਿਯੁਕਤੀ

Posted On September - 22 - 2010 Comments Off on ਕੈਨੇਡਾ ਵੱਲੋਂ ਚੰਡੀਗੜ੍ਹ ਵਿਚ ਨਵੇਂ ਕੌਂਸਲ ਜਨਰਲ ਦੀ ਨਿਯੁਕਤੀ
ਟੋਰਾਂਟੋ, 21 ਸਤੰਬਰ ਕੈਨੇਡਾ ਨੇ ਸਕਾਟ ਸਲੈਸਰ ਨੂੰ ਚੰਡੀਗੜ੍ਹ ਵਿਚ ਆਪਣੇ ਨਵੇਂ ਕੌਂਸਲ ਜਨਰਲ ਵਜੋਂ ਨਿਯੁਕਤ ਕੀਤਾ ਹੈ। ਉਹ ਐਚ.ਈ. ਐਮਡਸਨ ਦੀ ਜਗ੍ਹਾ ਲੈਣਗੇ, ਜਿਨ੍ਹਾਂ ਨੇ ਆਪਣੀ ਤਿੰਨ ਸਾਲ ਦੀ ਮਿਆਦ ਪੂਰੀ ਕਰ ਲਈ ਹੈ। ਚੰਡੀਗੜ੍ਹ ਕੌਂਸੁਲੇਟ ਜਨਰਲ ਨਵੰਬਰ 2003 ਵਿਚ ਉਦੋਂ ਦੇ ਪ੍ਰਧਾਨ ਮੰਤਰੀ ਜੀਨ ਚਰੇਤੀਅਨ ਵੱਲੋਂ ਆਪਣੀ ਭਾਰਤ ਫੇਰੀ ਦੌਰਾਨ ਸਥਾਪਤ ਕੀਤਾ ਗਿਆ ਸੀ ਤਾਂ ਜੋ ਨਵੀਂ ਦਿੱਲੀ ਵਿਚ ਕੈਨੇਡਿਆਈ ਹਾਈ ਕਮਿਸ਼ਨ ’ਤੇ ਵੀਜ਼ਿਆਂ ਦਾ ਭਾਰ ਘਟਾਇਆ ਜਾ ਸਕੇ। ਪਰ ਇਹ ਉਦੋਂ ਵਿਵਾਦਾਂ 

ਯੇਦੀਯੁਰੱਪਾ ਨੇ ਤਿੰਨ ਮੰਤਰੀ ਕੱਢੇ

Posted On September - 22 - 2010 Comments Off on ਯੇਦੀਯੁਰੱਪਾ ਨੇ ਤਿੰਨ ਮੰਤਰੀ ਕੱਢੇ
ਬੰਗਲੌਰ, 21 ਸਤੰਬਰ ਮੰਤਰੀ ਮੰਡਲ ’ਚ ਫੇਰ ਬਦਲ ਤੋਂ ਪਹਿਲਾਂ ਕਰਨਾਟਕ ਦੇ ਮੁੱਖ ਮੰਤਰੀ ਬੀ.ਐਸ. ਯੇਦੀਯੁਰੱਪਾ ਨੇ ਅੱਜ ਧਮਕੀਆਂ ਦੇਣ ਵਾਲੇ ਤਿੰਨ ਮੰਤਰੀਆਂ ਨੂੰ ਬਾਹਰ ਦਾ ਰਸਤਾ ਦਿਖਾ ਦਿੱਤਾ। ਇਨ੍ਹਾਂ ’ਚ ਗੁਲੀਹਾਟੀ ਡੀ. ਸੇਖਰ ਵੀ ਸ਼ਾਮਲ ਹੈ, ਜਿਸ ਨੇ ਕੱਢੇ ਜਾਣ ਦੀ ਸੂਰਤ ’ਚ ਖੁਦਕੁਸ਼ੀ  ਦੀ ਧਮਕੀ ਦਿੱਤੀ ਸੀ।  ਕੱਢੇ ਗਏ ਮੰਤਰੀਆਂ ਦੇ ਨਾਮ ਸ਼ਿਵਨਾ ਗੌੜਾ ਨਾਇਕ (ਬਾਲਗ ਸਿੱਖਿਆ), ਅਰਵਿੰਦ ਲਿੰਬਾਵਲ (ਉੱਚ ਸਿੱਖਿਆ) ਤੇ ਖੇਡ ਮੰਤਰੀ ਸ਼ੇਖਰ ਸ਼ਾਮਲ ਹਨ। -ਪੀ.ਟੀ.ਆਈ.  

ਬਰਫ਼ਾਨੀ ਤੂਫਾਨ ਕਾਰਨ ਦੋ ਫ਼ੌਜੀ ਅਫਸਰਾਂ ਦੀ ਮੌਤ

Posted On September - 22 - 2010 Comments Off on ਬਰਫ਼ਾਨੀ ਤੂਫਾਨ ਕਾਰਨ ਦੋ ਫ਼ੌਜੀ ਅਫਸਰਾਂ ਦੀ ਮੌਤ
ਗੋਪੇਸ਼ਵਰ (ਉਤਰਾਖੰਡ), 21 ਸਤੰਬਰ ਚਮੋਲੀ ਜ਼ਿਲ੍ਹੇ ਦੇ ਮਾਨਾ ਪਾਸ ਨੇੜੇ ਘਾਸਟੋਲੀ ਇਲਾਕੇ ਵਿਚ ਆਏ ਬਰਫਾਨੀ ਤੂਫਾਨ ਕਾਰਨ ਫੌਜ ਦੇ ਦੋ ਅਧਿਕਾਰੀਆਂ ਦੀ ਮੌਤ ਹੋ ਗਈ। ਇਹ ਹਾਦਸਾ ਉਦੋਂ ਵਾਪਰਿਆ ਜਦੋਂ ਦੋਵੇਂ ਅਧਿਕਾਰੀ ਕਰਨਲ ਪੂਰਨ ਚੰਦ ਅਤੇ ਮੇਜਰ ਮਹੇਸ਼ ਬੀਤੀ ਸ਼ਾਮ 24000 ਫੁੱਟ ਦੀ ਉਚਾਈ ਵਾਲੀ ਕਾਮੇਤ ਪਹਾੜੀ ’ਤੇ ਚੜ੍ਹਨ ਮਗਰੋਂ ਵਾਪਸ ਆ ਰਹੇ ਸਨ। ਦੋਵੇਂ ਅਧਿਕਾਰੀ ਕੁਮਾਊ ਰੈਜੀਮੈਂਟ ਦੇ ਸਨ। ਦੋਵੇਂ ਫੌਜੀ ਅਫਸਰਾਂ ਦੀਆਂ ਲਾਸ਼ਾਂ ਚਮੋਲੀ ਦੇ ਜੋਸ਼ੀ ਮੱਠ ਇਲਾਕੇ ਵਿਚੋਂ ਮਿਲੀਆਂ ਹਨ। -ਪੀ.ਟੀ.ਆਈ.  

ਸੂਚਕ ਅੰਕ 20,000 ਤੋਂ ਉਪਰ ਪਹੁੰਚਿਆ

Posted On September - 22 - 2010 Comments Off on ਸੂਚਕ ਅੰਕ 20,000 ਤੋਂ ਉਪਰ ਪਹੁੰਚਿਆ
ਮੁੰਬਈ, 21 ਸਤੰਬਰ ਬੰਬਈ ਸਟਾਕ ਐਕਸਚੇਂਜ (ਬੀ. ਐਸ.ਈ.) ਨੇ ਕਰੀਬ ਪੰਦਰਾਂ ਕਾਰੋਬਾਰੀ ਸੈਸ਼ਨਾਂ ਦੌਰਾਨ 2117 ਅੰਕਾਂ ਦੇ ਉਛਾਲ ਕਾਰਨ ਅੱਜ 20,000 ਦੇ ਅੰਕਾਂ ਨੂੰ ਪਾਰ ਕਰ ਲਿਆ। ਕਾਰੋਬਾਰ ਬੰਦ ਹੋਣ ਸਮੇਂ ਇਹ ਸੂਚਕ ਅੰਕ 20251 ਸੀ। ਵਿਸ਼ਲੇਸ਼ਕਾਂ ਅਨੁਸਾਰ ਇਹ ਤੇਜ਼ੀ ਆਈ.ਆਈ.ਪੀ. ਅੰਕੜੇ ਜਾਰੀ ਹੋਣ ਬਾਅਦ ਆਈ ਹੈ। ਸਨਅਤੀ ਵਿਕਾਸ ਦਰ ਜੁਲਾਈ ਵਿਚ 13.8 ਫੀਸਦੀ ਹੋ ਗਈ।  ਇਸ ਦੌਰਾਨ ਵਿੱਤ ਮੰਤਰੀ ਪ੍ਰਣਬ ਮੁਖਰਜੀ ਨੇ ਸ਼ੇਅਰ ਕਾਰੋਬਾਰ ਦੀ ਇਸ ਪ੍ਰਾਪਤੀ ਉਪਰ ਖੁਸ਼ੀ ਪ੍ਰਗਟਾਈ ਹੈ। -ਪੀ.ਟੀ.ਆਈ.  

ਹੇਮਕੁੰਟ ਸਾਹਿਬ ਦੇ ਰਸਤੇ ਢਿੱਗਾਂ ਡਿੱਗੀਆਂ; ਸੈਂਕੜੇ ਯਾਤਰੀ ਫਸੇ

Posted On September - 22 - 2010 Comments Off on ਹੇਮਕੁੰਟ ਸਾਹਿਬ ਦੇ ਰਸਤੇ ਢਿੱਗਾਂ ਡਿੱਗੀਆਂ; ਸੈਂਕੜੇ ਯਾਤਰੀ ਫਸੇ
ਜਥੇਦਾਰ ਮੱਕੜ ਵੱਲੋਂ ਉੱਤਰਾਖੰਡ ਦੇ ਮੁੱਖ ਮੰਤਰੀ ਕੋਲ ਮਦਦ ਲਈ ਅਪੀਲ ਜਗਤਾਰ ਸਿੰਘ ਲਾਂਬਾ/ਟ੍ਰਿਬਿਊਨ ਨਿਊਜ਼ ਸਰਵਿਸ ਅੰਮ੍ਰਿਤਸਰ, 21 ਸਤੰਬਰ ਉਤਰਾਖੰਡ ਸੂਬੇ ਦੇ ਪਹਾੜੀ ਇਲਾਕਿਆਂ ਵਿਚ ਲਗਾਤਾਰ ਪੈ ਰਹੇ ਮੀਂਹ ਕਾਰਨ ਸ੍ਰੀ ਹੇਮਕੁੰਟ ਸਾਹਿਬ ਦੇ ਰਸਤੇ ਵਿਚ ਕਈ ਥਾਵਾਂ ’ਤੇ ਪਹਾੜ ਦੀਆਂ ਢਿੱਗਾਂ ਡਿੱਗਣ ਅਤੇ ਕਈ ਥਾਵਾਂ ਤੋਂ ਸੜਕ ਧਸ ਜਾਣ ਕਾਰਨ ਯਾਤਰਾ ’ਤੇ ਗਏ ਸੈਂਕੜੇ ਯਾਤਰੀ ਰਾਹ ਵਿਚ ਫਸ ਗਏ ਹਨ, ਜਿਨ੍ਹਾਂ ਨੂੰ ਪਿਛਲੇ ਚਾਰ ਦਿਨਾਂ ਤੋਂ ਖਾਣ-ਪੀਣ ਅਤੇ ਰਹਿਣ ਦੀ ਕੋਈ ਰਾਹਤ ਨਹੀਂ 

ਖਰੀਦ ਏਜੰਸੀਆਂ ਨੂੰ ਪੌਣੇ ਪੰਜ ਫ਼ੀਸਦੀ ਤਕ ਦਾਗ਼ੀ ਝੋਨਾ ਖਰੀਦਣ ਦੀ ਹਦਾਇਤ

Posted On September - 22 - 2010 Comments Off on ਖਰੀਦ ਏਜੰਸੀਆਂ ਨੂੰ ਪੌਣੇ ਪੰਜ ਫ਼ੀਸਦੀ ਤਕ ਦਾਗ਼ੀ ਝੋਨਾ ਖਰੀਦਣ ਦੀ ਹਦਾਇਤ
ਬਾਦਲ ਵੱਲੋਂ ਖਰੀਦ ਸਬੰਧੀ ਤਿਆਰੀਆਂ ਦਾ ਜਾਇਜ਼ਾ ਜਗਤਾਰ ਸਿੰਘ ਸਿੱਧੂ/ਟ੍ਰਿਬਿਊਨ ਨਿਊਜ਼ ਸਰਵਿਸ ਚੰਡੀਗੜ੍ਹ, 21 ਸਤੰਬਰ ਖਰਾਬ ਮੌਸਮ ਦੇ ਬਾਵਜੂਦ ਪਹਿਲੀ ਅਕਤੂਬਰ ਤੋਂ ਝੋਨੇ ਦੀ ਖਰੀਦ ਸ਼ੁਰੂ ਕਰਨ ਅਤੇ ਕਿਸਾਨਾਂ ਤੇ ਸ਼ੈੱਲਰ ਮਾਲਕਾਂ ਨੂੰ ਹੱਲਾਸ਼ੇਰੀ ਦੇਣ ਲਈ ਪਹਿਲੀ ਵਾਰ ਪੌਣੇ ਪੰਜ ਪ੍ਰਤੀਸ਼ਤ ਦਾਗ਼ੀ ਦਾਣੇ ਦੀ ਛੋਟ ਦੇਣ ਅਤੇ  ਪਿਛਲੇ ਕੋਟੇ ਦਾ ਝੋਨਾ ਪੂਰਾ ਨਾ ਨਿਬੇੜਨ ਵਾਲੇ ਸ਼ੈੱਲਰਾਂ ਨੂੰ ਵਿਸ਼ੇਸ਼ ਰਿਆਇਤ ਦੇਣ ਦਾ ਪੰਜਾਬ ਸਰਕਾਰ ਨੇ ਫੈਸਲਾ ਲਿਆ ਹੈ। ਮੁਖ ਮੰਤਰੀ ਪ੍ਰਕਾਸ਼ ਸਿੰਘ ਬਾਦਲ 

ਛੱਤ ਡਿੱਗਣ ਨਾਲ ਪਰਿਵਾਰ ਦੇ 3 ਜੀਆਂ ਦੀ ਮੌਤ

Posted On September - 22 - 2010 Comments Off on ਛੱਤ ਡਿੱਗਣ ਨਾਲ ਪਰਿਵਾਰ ਦੇ 3 ਜੀਆਂ ਦੀ ਮੌਤ
ਦੋ ਬੱਚੇ ਗੰਭੀਰ ਜ਼ਖ਼ਮੀ, ਚੰਡੀਗੜ੍ਹ ਦੇ ਹਸਪਤਾਲ ’ਚ ਦਾਖਲ ਪੱਤਰ ਪ੍ਰੇਰਕ ਭਵਾਨੀਗੜ੍ਹ, 21 ਸਤੰਬਰ ਇਥੋਂ ਨੇੜਲੇ ਪਿੰਡ ਬਾਸੀਅਰਕ ਵਿਖੇ ਬੀਤੀ ਰਾਤ ਘਰ ਦੀ ਛੱਤ ਡਿੱਗਣ ਕਾਰਨ ਬੱਚੀ ਸਮੇਤ ਪਤੀ, ਪਤਨੀ ਦੀ ਮੌਤ ਹੋ ਗਈ ਜਦੋਂ ਕਿ ਉਨ੍ਹਾਂ ਦੇ ਦੋ ਬੱਚੇ ਗੰਭੀਰ ਜ਼ਖਮੀ ਹੋ ਗਏ। ਪਿੰਡ ਦੇ ਨੌਜਵਾਨ ਰਣਧੀਰ ਸਿੰਘ ਨੇ ਦੱਸਿਆ ਕਿ ਬੀਤੀ ਰਾਤ 10 ਕੁ ਵਜੇ ਮਰਹੂਮ ਕਿਸਾਨ ਸਿਕੰਦਰ ਸਿੰਘ ਦੇ ਪੁਰਾਣੇ ਘਰ ਦੇ ਵਰਾਂਡੇ ਦਾ ਲੈਂਟਰ ਡਿੱਗ ਪਿਆ। ਜ਼ੋਰਦਾਰ ਖੜਕਾ ਸੁਣਨ ਮਗਰੋਂ ਜਦੋਂ ਲੋਕ ਪਹੁੰਚੇ ਤਾਂ ਇਸ ਘਰ 

ਭਾਰਤ, ਪਾਕਿ ਨਾਲ ਸਾਰੇ ਮੁੱਦੇ ਵਿਚਾਰਨ ਲਈ ਤਿਆਰ: ਰਾਓ

Posted On September - 22 - 2010 Comments Off on ਭਾਰਤ, ਪਾਕਿ ਨਾਲ ਸਾਰੇ ਮੁੱਦੇ ਵਿਚਾਰਨ ਲਈ ਤਿਆਰ: ਰਾਓ
ਚੀਨ ਨਾਲ ਸਰਹੱਦੀ ਮਤਭੇਦ ਬਹੁਤ ਜ਼ਿਆਦਾ ਬੌਸਟਨ, 21 ਸਤੰਬਰ ਭਾਰਤ ਪਾਕਿਸਤਾਨ ਨਾਲ ਜੰਮੂ-ਕਸ਼ਮੀਰ ਸਣੇ ‘‘ਸਾਰੇ ਬਕਾਇਆ ਮੁੱਦਿਆਂ’’ ਉਤੇ ਚਰਚਾ ਕਰਨ ਲਈ ਤਿਆਰ ਹੈ ਪਰ ਉਸ ਨੂੰ ਦਹਿਸ਼ਤਵਾਦ ਦੇ ਖਾਤਮੇ ਲਈ ਠੱਲ੍ਹ-ਪਾਊ ਕਦਮ ਚੁੱਕਣੇ ਪੈਣਗੇ। ਭਾਰਤ ਦੀ ਵਿਦੇਸ਼ ਸਕੱਤਰ ਨਿਰੂਪਮਾ ਰਾਓ ਨੇ ਕੱਲ੍ਹ ਕਿਹਾ ‘‘ਜੰਮੂ-ਕਸ਼ਮੀਰ ਦਾ ਮੁੱਦਾ ਪਾਕਿਸਤਾਨ ਨਾਲ ਸਾਡੇ ਸਬੰਧਾਂ ਦੌਰਾਨ ਉਠਿਆ ਹੈ ਅਤੇ ਅਸੀਂ ਬਹੁਤ ਸਾਫਗੋਈ, ਭਰੋਸੇ ਅਤੇ ਪਾਰਦਰਸ਼ੀ ਢੰਗ ਨਾਲ ਆਖਿਆ ਸੀ ਕਿ ਅਸੀਂ ਪਾਕਿਸਤਾਨ ਨਾਲ ਸਾਰੇ ਬਕਾਇਆ 

ਪੰਜਾਬ ਵਿੱਚ ਬੱਸ ਕਿਰਾਇਆਂ ’ਚ ਵਾਧਾ ਇਸੇ ਹਫ਼ਤੇ

Posted On September - 22 - 2010 Comments Off on ਪੰਜਾਬ ਵਿੱਚ ਬੱਸ ਕਿਰਾਇਆਂ ’ਚ ਵਾਧਾ ਇਸੇ ਹਫ਼ਤੇ
ਲੋਕਾਂ ਦੀ ਜੇਬ੍ਹ ’ਤੇ ਪਏਗਾ 10 ਕਰੋੜ ਦਾ ਮਾਸਿਕ ਬੋਝ ਰਵੀ ਇੰਦਰ ਸਿੰਘ ਮੱਕੜ/ਟ੍ਰਿਬਿਊਨ ਨਿਊਜ਼ ਸਰਵਿਸ ਲੁਧਿਆਣਾ, 21 ਸਤੰਬਰ ਪੰਜਾਬ ਸਰਕਾਰ ਆਖਰ ਜਤਨਕ ਤੇ ਨਿੱਜੀ ਬੱਸ ਸੇਵਾਵਾਂ ਦੇ ਕਿਰਾਏ ਵਿੱਚ ਵਾਧਾ ਕਰਨ ਜਾ ਰਹੀ ਹੈ। ਮੌਜੂਦਾ ਕਿਰਾਏ ਵਿੱਚ 10 ਪੈਸੇ ਫੀਸਦੀ ਕਿਲੋਮੀਟਰ ਦੇ ਵਾਧੇ ਦਾ ਇਹ ‘ਤੋਹਫ਼ਾ’ ਲੋਕਾਂ ਨੂੰ ਇਸੇ ਹਫ਼ਤੇ ਦੇ ਦਿੱਤਾ ਜਾਵੇਗਾ। ਇਸ ਵਾਧੇ ਨਾਲ ਯਾਤਰੀਆਂ ਦੀਆਂ ਜੇਬ੍ਹਾਂ ’ਤੇ 10 ਕਰੋੜ ਰੁਪਏ ਦਾ ਮਾਸਿਕ ਬੋਝ ਪਵੇਗਾ। ਅੱਜ ਇਥੇ ਰਾਜ ਸੜਕ ਸੁਰੱਖਿਆ ਕੌਂਸਲ ਦੇ ਸੈਮੀਨਾਰ 

ਕਿਸਾਨ ਨੇਤਾ ਰਾਜੇਵਾਲ ਦਾ ਮਰਨ ਵਰਤ ਦੂਜੇ ਦਿਨ ਵੀ ਜਾਰੀ

Posted On September - 22 - 2010 Comments Off on ਕਿਸਾਨ ਨੇਤਾ ਰਾਜੇਵਾਲ ਦਾ ਮਰਨ ਵਰਤ ਦੂਜੇ ਦਿਨ ਵੀ ਜਾਰੀ
ਡਾਕਟਰਾਂ ਵੱਲੋਂ ਜਾਂਚ, ਸਿਹਤ ਠੀਕ ਟ੍ਰਿਬਿਊਨ ਨਿਊਜ਼ ਸਰਵਿਸ ਚੰਡੀਗੜ੍ਹ, 21 ਸਤੰਬਰ ਭਾਰਤੀ ਕਿਸਾਨ ਯੂਨੀਅਨ (ਰਾਜੇਵਾਲ) ਦੇ ਪ੍ਰਧਾਨ ਬਲਬੀਰ ਸਿੰਘ ਰਾਜੇਵਾਲ ਦਾ ਮਰਨ ਵਰਤ ਅੱਜ ਦੂਸਰੇ ਦਿਨ ਵਿਚ ਦਾਖਲ ਹੋ ਗਿਆ ਹੈ। ਉਹ ਇਥੇ ਸੈਕਟਰ-51-52 ਨੂੰ ਵੰਡਦੀ ਸੜਕ ਉਪਰ ਲਾਏ ਕੈਂਪ ਵਿਚ ਮਰਨ ਵਰਤ ’ਤੇ ਬੈਠੇ ਹਨ। ਕੱਲ੍ਹ ਵੱਡੀ ਰੈਲੀ ਦੌਰਾਨ ਮਰਨ ਵਰਤ ’ਤੇ ਬੈਠੇ ਸ੍ਰੀ ਰਾਜੇਵਾਲ ਨਾਲ 200 ਦੇ ਕਰੀਬ ਕਿਸਾਨ 24 ਘੰਟੇ ਉਥੇ ਪੱਕੇ ਟੈਂਟ ਲਾ ਕੇ ਬੈਠ ਗਏ ਹਨ। ਅੱਜ ਫਤਿਹਗੜ੍ਹ ਸਾਹਿਬ ਤੇ ਹੋਰਨਾਂ ਥਾਵਾਂ ਤੋਂ 

ਲੁਟੇਰਿਆਂ ਵੱਲੋਂ ਦਿਨ ਦਿਹਾੜੇ ਮਾਂ-ਧੀ ਦਾ ਕਤਲ

Posted On September - 22 - 2010 Comments Off on ਲੁਟੇਰਿਆਂ ਵੱਲੋਂ ਦਿਨ ਦਿਹਾੜੇ ਮਾਂ-ਧੀ ਦਾ ਕਤਲ
ਵੀਹ ਲੱਖ ਨਕਦ ਤੇ ਹੋਰ ਕੀਮਤੀ ਸਾਮਾਨ ਲੁਟਿਆ ਹਰਪ੍ਰੀਤ ਕੌਰ ਹੁਸ਼ਿਆਰਪੁਰ, 21 ਸਤੰਬਰ ਅੱਜ ਦਿਨ ਦਿਹਾੜੇ ਅਣਪਛਾਤੇ ਵਿਅਕਤੀ ਭੀੜ ਭੜੱਕੇ ਵਾਲੇ ਮਾਲ ਰੋਡ ਇਲਾਕੇ ਵਿਚ ਇਕ ਘਰ ਵਿਚ ਮਾਂ-ਧੀ ਦਾ ਕਤਲ ਕਰਕੇ 20 ਲੱਖ ਰੁਪਏ ਦੀ ਨਕਦੀ ਅਤੇ ਹੋਰ ਕੀਮਤੀ ਸਾਮਾਨ ਲੁੱਟ ਕੇ ਲੈ ਗਏ। ਜ਼ਿਕਰਯੋਗ ਹੈ ਕਿ ਅਜੇ ਕੁੱਝ ਦਿਨ ਪਹਿਲਾਂ ਹੀ ਅਨਮੋਲ ਨਗਰ ਮੁਹੱਲੇ ਵਿਚ ਕੁੱਝ ਇਸੇ ਢੰਗ ਨਾਲ 42 ਸਾਲਾ ਇਕ ਔਰਤ ਦਾ ਕਤਲ ਕਰ ਦਿੱਤਾ ਸੀ। ਇਹ ਕੇਸ ਵੀ ਅਜੇ ਪੁਲੀਸ ਲਈ ਬੁਝਾਰਤ ਬਣਿਆ ਹੋਇਆ ਹੈ। ਅੱਜ ਦੁਪਹਿਰ ਇਕ ਤੋਂ ਦੋ 

ਵੱਖਵਾਦੀਆਂ ਨਾਲ ਗੱਲਬਾਤ ਤੋਂ ਭਾਜਪਾ ਹੋਈ ਵੱਖ

Posted On September - 22 - 2010 Comments Off on ਵੱਖਵਾਦੀਆਂ ਨਾਲ ਗੱਲਬਾਤ ਤੋਂ ਭਾਜਪਾ ਹੋਈ ਵੱਖ
ਗਿਲਾਨੀ, ਮੀਰਵਾਇਜ਼ ਨਾਲ ਵਾਰਤਾ ਦਾ ਫੈਸਲਾ ਸਮੂਹਿਕ ਨਹੀਂ ਸੀ: ਸੁਸ਼ਮਾ ਸ੍ਰੀਨਗਰ, 21 ਸਤੰਬਰ ਸਰਬ ਪਾਰਟੀ ਵਫ਼ਦ ਦੇ ਕੁਝ ਮੈਂਬਰਾਂ ਵੱਲੋਂ ਵੱਖਵਾਦੀ ਕਸ਼ਮੀਰੀ ਆਗੂਆਂ ਨੂੰ ਮਿਲਣ ’ਤੇ ਆਪਣੇ ਮਤਭੇਦ ਦਾ ਸੰਕੇਤ ਦਿੰਦਿਆਂ ਸੀਨੀਅਰ ਭਾਜਪਾ ਆਗੂ ਸੁਸ਼ਮਾ ਸਵਰਾਜ ਨੇ ਅੱਜ ਕਿਹਾ ਕਿ ਇਹ ਟੀਮ ਨੂੰ ਸੌਂਪੇ ਕਾਰਜ ਦਾ ਹਿੱਸਾ ਨਹੀਂ ਸੀ ਅਤੇ ਉਨ੍ਹਾਂ ਕਹਿਣਾ ਚਾਹਿਆ ਕਿ ਇਹ ਫੈਸਲਾ ਸਮੂਹਿਕ ਰੂਪ ਵਿਚ ਨਹੀਂ ਲਿਆ ਗਿਆ। ਸ੍ਰੀਮਤੀ ਸਵਰਾਜ ਨੇ ਕਿਹਾ ‘‘ਇਹ ਉਨ੍ਹਾਂ ਦਾ ਆਪਣਾ ਫੈਸਲਾ ਸੀ ਨਾ ਕਿ ਵਫ਼ਦ ਦਾ। 

ਰਾਸ਼ਟਰਮੰਡਲ ਖੇਡਾਂ ਦੀਆਂ ਤਿਆਰੀਆਂ ਨੂੰ ਮੁੜ ਧੱਕਾ

Posted On September - 22 - 2010 Comments Off on ਰਾਸ਼ਟਰਮੰਡਲ ਖੇਡਾਂ ਦੀਆਂ ਤਿਆਰੀਆਂ ਨੂੰ ਮੁੜ ਧੱਕਾ
ਨਹਿਰੂ ਸਟੇਡੀਅਮ ਦਾ ਪੁਲ ਢਹਿਆ; 27 ਜ਼ਖ਼ਮੀ ਪੰਜ ਜ਼ਖ਼ਮੀਆਂ ਦੀ ਹਾਲਤ ਨਾਜ਼ੁਕ ਜੈਪਾਲ ਰੈਡੀ ਨੇ ਹਾਦਸੇ ਲਈ ਦੋਸ਼ ਬਾਰਸ਼ਾਂ ਸਿਰ ਮੜ੍ਹਿਆ ਨਵੀਂ ਦਿੱਲੀ, 21 ਸਤੰਬਰ ਰਾਸ਼ਟਰਮੰਡਲ ਖੇਡਾਂ ਲਈ ਉਸਾਰੇ ਗਏ ਜਵਾਹਰ ਲਾਲ ਨਹਿਰੂ ਸਟੇਡੀਅਮ ਦਾ ਇਕ ਉਸਾਰੀ ਅਧੀਨ ਪੁਲ ਅੱਜ ਢਹਿ ਗਿਆ, ਜਿਸ ਕਾਰਨ 23 ਮਜ਼ਦੂਰ ਜ਼ਖਮੀ ਹੋ ਗਏ। ਇਹ ਘਟਨਾ ਅੱਜ ਇੱਥੇ ਦੁਪਹਿਰੇ 3.10 ਵਜੇ ਵਾਪਰੀ ਅਤੇ 5 ਮਜ਼ਦੂਰਾਂ ਦੀ ਹਾਲਤ ਗੰਭੀਰ ਹੈ। ਦੱਖਣੀ ਦਿੱਲੀ ਦੀ ਲੋਧੀ ਰੋਡ ’ਤੇ ਸਥਿਤ ਜਵਾਹਰ ਲਾਲ ਨਹਿਰੂ ਸਟੇਡੀਅਮ ਨੇੜੇ ਬਣ ਰਹੇ ਇਸ ਪੁਲ 

ਪੁਲੀਸ ਨੂੰ ਸਿਹਤ ਮੰਤਰੀ ਦੇ ਦੌਰੇ ਦਾ ਪਤਾ ਹੀ ਨਾ ਲੱਗਿਆ

Posted On September - 21 - 2010 Comments Off on ਪੁਲੀਸ ਨੂੰ ਸਿਹਤ ਮੰਤਰੀ ਦੇ ਦੌਰੇ ਦਾ ਪਤਾ ਹੀ ਨਾ ਲੱਗਿਆ
ਪੁਲੀਸ ਦੀ ਗੈਰਹਾਜ਼ਰੀ ’ਚ ਕਾਂਗਰਸੀ ਵਰਕਰ ਬੀਬੀ ਚਾਵਲਾ ਨਾਲ ਉਲਝੇ ਕਮਲਜੀਤ ਸਿੰਘ ਬਨਵੈਤ/ਟ੍ਰਿਬਿਊਨ ਨਿਊਜ਼ ਸਰਵਿਸ ਜਲੰਧਰ, 20 ਸਤੰਬਰ ਸਿਹਤ ਮੰਤਰੀ ਲਕਸ਼ਮੀ ਕਾਂਤਾ ਚਾਵਲਾ ਢਿੱਲੇ ਸੁਰੱਖਿਆ ਪ੍ਰਬੰਧਾਂ ਬਾਰੇ ਗੁੱਸਾ ਜ਼ਾਹਿਰ ਕਰਦੇ ਹੋਏ ਪੰਜਾਬ ਦੀ ਸਿਹਤ ਮੰਤਰੀ ਲਕਸ਼ਮੀ ਕਾਂਤਾ ਚਾਵਲਾ ਅਤੇ ਕਾਂਗਰਸੀ  ਵਰਕਰਾਂ ਦਰਮਿਆਨ ਅੱਜ ਤਿੱਖਾ ਤਕਰਾਰ ਹੋਇਆ। ਸਿਹਤ ਮੰਤਰੀ ਦੇ ਸੁਰੱਖਿਆ ਅਮਲੇ ਨੇ ਕਾਂਗਰਸੀ ਵਰਕਰਾਂ ਨਾਲ ਸਖ਼ਤੀ ਵਰਤ ਕੇ  ਹਾਲਾਤ ਵਿਗੜਨ ਤੋਂ ਬਚਾ ਲਏ। ਇਸ ਮੌਕੇ ਮੌਜੂਦ ਭਾਜਪਾ 

ਬਿਜਲੀ ਮੁਲਾਜ਼ਮਾਂ ਦੀ ਹੜਤਾਲ ਸ਼ੁਰੂ

Posted On September - 21 - 2010 Comments Off on ਬਿਜਲੀ ਮੁਲਾਜ਼ਮਾਂ ਦੀ ਹੜਤਾਲ ਸ਼ੁਰੂ
ਖੇਤਰੀ ਪ੍ਰਤੀਨਿਧ ਪਟਿਆਲਾ, 20 ਸਤੰਬਰ ਆਪਣੀਆਂ ਮੰਗਾਂ ਦੀ ਪੂਰਤੀ ਨੂੰ ਲੈ ਕੇ ਵਿੱਢੇ ਸੰਘਰਸ਼ ਦੀ ਕੜੀ ਵਜੋਂ ਪੰਜਾਬ ਦੇ ਬਿਜਲੀ ਮੁਲਾਜ਼ਮ ਅੱਜ ਹੜਤਾਲ ’ਤੇ ਚਲੇ ਗਏ ਹਨ। ਪੀ.ਐਸ.ਈ.ਬੀ. ਐਂਪਲਾਈਜ਼ ਜੁਆਇੰਟ ਫੋਰਮ ਦੇ ਸੱਦੇ ’ਤੇ ਕੀਤੀ ਜਾ ਰਹੀ ਇਸ ਹੜਤਾਲ ਵਿਚ 50 ਹਜ਼ਾਰ ਤੋਂ ਵੱਧ ਬਿਜਲੀ ਕਾਮਿਆਂ ਦੀ ਸ਼ਮੂਲੀਅਤ ਦਾ ਦਾਅਵਾ ਕੀਤਾ ਜਾ ਰਿਹਾ ਹੈ। ਸਰਕਾਰ ਵੱਲੋਂ ਤਿੰਨ ਧਿਰੀ ਸਮਝੌਤਾ ਲਾਗੂ ਨਾ ਕਰਨ ਦੇ ਵਿਰੁੱਧ ਬਿਜਲੀ ਮੁਲਾਜ਼ਮ ਮੰਗਲਵਾਰ ਦੀ ਅੱਧੀ ਰਾਤ ਤੱਕ ਹੜਤਾਲ ’ਤੇ ਰਹਿਣਗੇ। ਫੋਰਮ ਦੇ ਆਗੂਆਂ 

ਭਾਖੜਾ ਤੇ ਪੌਂਗ ਦੀਆਂ ਝੀਲਾਂ ’ਚ ਹੋਰ ਪਾਣੀ ਭਰਨ ਦਾ ਸਿਲਸਿਲਾ ਬੰਦ

Posted On September - 21 - 2010 Comments Off on ਭਾਖੜਾ ਤੇ ਪੌਂਗ ਦੀਆਂ ਝੀਲਾਂ ’ਚ ਹੋਰ ਪਾਣੀ ਭਰਨ ਦਾ ਸਿਲਸਿਲਾ ਬੰਦ
ਮੌਨਸੂਨ ਦੀ ਵਾਪਸੀ ਸ਼ੁਰੂ ਜੰਗਵੀਰ ਸਿੰਘ/ਟ੍ਰਿਬਿਊਨ ਨਿਊਜ਼ ਸਰਵਿਸ ਚੰਡੀਗੜ੍ਹ, 20 ਸਤੰਬਰ ਭਾਖੜਾ ਤੇ ਪੌਂਗ ਡੈਮਾਂ ਦੀਆਂ ਝੀਲਾਂ ਤੇਜ਼ੀ ਨਾਲ ਭਰਨ ਦਾ ਸਿਲਸਿਲਾ ਭਲ੍ਹਕੇ ਸਮਾਪਤ ਹੋਣ ਦੀ ਸੰਭਾਵਨਾ ਹੈ। ਮੌਸਮ ਦਫਤਰ ਨੇ ਭਵਿੱਖਬਾਣੀ ਕੀਤੀ ਹੈ ਕਿ ਮੌਨਸੂਨ ਦੀਆਂ ਬਾਰਸ਼ਾਂ ਹੁਣ ਬੰਦ ਹੋਣ ਵਾਲੀਆਂ ਹਨ। ਦੂਜੇ ਪਾਸੇ ਭਾਖੜਾ-ਬਿਆਸ ਪ੍ਰਬੰਧਕੀ ਬੋਰਡ (ਬੀ.ਬੀ.ਐਮ. ਬੀ.) ਦਾ ਕਹਿਣਾ ਹੈ ਕਿ ਇਸ ਕੋਲ ਪਾਣੀ ਦਾ ਭਰਪੂਰ ਜ਼ਖ਼ੀਰਾ ਇਕੱਠਾ ਹੋ ਚੁੱਕਾ ਹੈ ਅਤੇ ਪੰਜਾਬ, ਹਰਿਆਣਾ ਤੇ ਰਾਜਸਥਾਨ ਦੀਆਂ ਅਗਲੇ 
Available on Android app iOS app
Powered by : Mediology Software Pvt Ltd.