ਕਸ਼ਮੀਰ ਵਿੱਚ ਦੋ ਦਹਿਸ਼ਤਗਰਦ ਗ੍ਰਿਫ਼ਤਾਰ !    ਸੰਗਰੂਰ ਜੇਲ੍ਹ ’ਚੋਂ ਦੋ ਕੈਦੀ ਫ਼ਰਾਰ !    ਲੌਕਡਾਊਨ ਤੋਂ ਪ੍ਰੇਸ਼ਾਨ ਨਾਬਾਲਗ ਕੁੜੀ ਨੇ ਫਾਹਾ ਲਿਆ !    ਬੋਰਵੈੱਲ ਵਿੱਚ ਡਿੱਗੇ ਬੱਚੇ ਦੀ ਮੌਤ !    ਬਾਬਰੀ ਮਸਜਿਦ ਮਾਮਲਾ: ਅਡਵਾਨੀ, ਉਮਾ ਤੇ ਜੋਸ਼ੀ ਨੂੰ ਪੇਸ਼ ਹੋਣ ਦੇ ਹੁਕਮ !    ਕਰੋਨਾ ਦੇ ਖਾਤਮੇ ਲਈ ਉੜੀਸਾ ਦੇ ਮੰਦਰ ’ਚ ਦਿੱਤੀ ਮਨੁੱਖੀ ਬਲੀ !    172 ਕਿਲੋ ਕੋਕੀਨ ਬਰਾਮਦਗੀ: ਦੋ ਭਾਰਤੀਆਂ ਨੂੰ ਸਜ਼ਾ !    ਪਿਓ ਨੇ 180 ਸੀਟਾਂ ਵਾਲਾ ਜਹਾਜ਼ ਕਿਰਾਏ ’ਤੇ ਲੈ ਕੇ ਧੀ ਸਣੇ ਚਾਰ ਜਣੇ ਦਿੱਲੀ ਤੋਰੇ !    ਜਲ ਸਪਲਾਈ ਦੇ ਫ਼ੀਲਡ ਕਾਮਿਆਂ ਨੇ ਘੇਰਿਆ ਮੁੱਖ ਦਫ਼ਤਰ !    ਚੰਡੀਗੜ੍ਹ ’ਚ ਕਰੋਨਾ ਕਾਰਨ 91 ਸਾਲਾ ਬਜ਼ੁਰਗ ਔਰਤ ਦੀ ਮੌਤ !    

ਮੁੱਖ ਸਫ਼ਾ › ›

Featured Posts
ਰਾਜਸਥਾਨੀ ਹਵਾਵਾਂ ਦਾ ਰੁੱੱਖ ਉੱਤਰ-ਪੱਛਮ ਵੱਲ: ਪੰਜਾਬ ’ਤੇ ਟਿੱਡੀ ਦਲ ਦੇ ਹਮਲੇ ਦਾ ਖਤਰਾ

ਰਾਜਸਥਾਨੀ ਹਵਾਵਾਂ ਦਾ ਰੁੱੱਖ ਉੱਤਰ-ਪੱਛਮ ਵੱਲ: ਪੰਜਾਬ ’ਤੇ ਟਿੱਡੀ ਦਲ ਦੇ ਹਮਲੇ ਦਾ ਖਤਰਾ

ਇਕਬਾਲ ਸਿੰਘ ਸ਼ਾਂਤ ਲੰਬੀ/ਡੱਬਵਾਲੀ, 28 ਮਈ ਟਿੱਡੀ ਦਲ ਦੀ ਰਾਜਸਥਾਨ ਰਾਹੀਂ ਪੰਜਾਬ ਅਤੇ ਹਰਿਆਣਾ ਵਿੱਚ ਆਮਦ ਦੇ ਮੱਦੇਨਜ਼ਰ ਸਰਕਾਰਾਂ ਹਾਈ ਐਲਰਟ 'ਤੇ ਆ ਗਈਆਂ ਹਨ। ਹਰਿਆਣਾ ਅਤੇ ਪੰਜਾਬ ਦੀਆਂ ਹੱਦਾਂ ਤੋਂ ਕਰੀਬ 50 ਕਿਲੋਮੀਟਰ ਪਿਛਾਂਹ ਹਨੂੰਮਾਨਗੜ੍ਹ ਜ਼ਿਲ੍ਹੇ ਦੇ ਗੋਲੂਵਾਲਾ, ਡਬਲੀ ਰਾਠਾਨ, ਜੋੜਕੀਆਂ, ਚੰਦੜਾਂ ਸਮੇਤ ਹੋਰ ਪਿੰਡਾਂ ਵਿੱਚ ਟਿੱਡੀ ਦਲਾਂ ਦੇ ਦੋ ਝੁੰਡ ...

Read More

ਕਸ਼ਮੀਰ ਵਿੱਚ ਦੋ ਦਹਿਸ਼ਤਗਰਦ ਗ੍ਰਿਫ਼ਤਾਰ

ਕਸ਼ਮੀਰ ਵਿੱਚ ਦੋ ਦਹਿਸ਼ਤਗਰਦ ਗ੍ਰਿਫ਼ਤਾਰ

ਸ੍ਰੀਨਗਰ, 28 ਮਈ ਪੁਲੀਸ ਨੇ ਹਿਜ਼ਬੁਲ ਮੁਜਾਹਿਦੀਨ ਦੇ ਦੋ ਦਹਿਸ਼ਤਗਰਦਾਂ ਨੂੰ ਅੱਜ ਗ੍ਰਿਫ਼ਤਾਰ ਕਰ ਲਿਆ। ਦਹਿਸ਼ਤਗਰਦਾਂ ਨੂੰ ਕੁਪਵਾੜਾ ਜ਼ਿਲ੍ਹੇ ਦੇ ਪੰਡਿਤਪੁਰਾ ਕ੍ਰਾਲਗੁੰਡ ਚੌਕੀ ਤੋਂ ਗ੍ਰਿਫਤਾਰ ਕੀਤਾ ਗਿਆ ਹੈ। ਪੁਲੀਸ ਬੁਲਾਰੇ ਨੇ ਦੱਸਿਆ ਕਿ ਦੋਵਾਂ ਦੀ ਪਛਾਣ ਤੁਲਵਾੜੀ ਲੰਗੇਟ ਦੇ ਰਹਿਣ ਵਾਲੇ ਆਸਿਫ ਅਹਿਮਦ ਡਾਰ ਅਤੇ ਮੁਕਾਮ ਸ਼ਾਹਵਾਲੀ ਡਰੱਗਮੁੱਲਾ ਦੇ ਵਸਨੀਕ ਮੁਜ਼ਾਮਿਲ ...

Read More

ਸਰਹੱਦੀ ਤਣਾਅ ਘਟਾਉਣ ਲਈ ਚੀਨ ਨਾਲ ਸੰਵਾਦ ਜਾਰੀ: ਭਾਰਤ

ਸਰਹੱਦੀ ਤਣਾਅ ਘਟਾਉਣ ਲਈ ਚੀਨ ਨਾਲ ਸੰਵਾਦ ਜਾਰੀ: ਭਾਰਤ

ਟਰੰਪ ਦੀ ਪੇਸ਼ਕਸ਼ ਨੂੰ ਕੀਤੀ ਅਸਿੱਧੀ ਨਾਂਹ ਨਵੀਂ ਦਿੱਲੀ, 28 ਮਈ ਏਸ਼ੀਆ ਦੇ ਦੋ ਸਿਰਕੱਢ ਮੁਲਕਾਂ ਵਿੱਚ ਦਹਾਕਿਆਂ ਤੋਂ ਜਾਰੀ ਸਰਹੱਦੀ ਵਿਵਾਦ ਨੂੰ ਸੁਲਝਾਉਣ ਲਈ ਸਾਲਸ ਦੀ ਭੂਮਿਕਾ ਨਿਭਾਉਣ ਦੀ ਅਮਰੀਕੀ ਸਦਰ ਡੋਨਲਡ ਟਰੰਪ ਦੀ ਪੇਸ਼ਕਸ਼ ਨੂੰ ਅੱਜ ਭਾਰਤ ਨੇ ਇਹ ਕਹਿੰਦਿਆਂ ਅਸਿੱਧੀ ਨਾਂਹ ਕਰ ਦਿੱਤੀ ਕਿ ਮਸਲੇ ਦੇ ਹੱਲ ਲਈ ਦੋਵੇਂ ...

Read More

ਕੌਮੀ ਮਨੁੱਖੀ ਅਧਿਕਾਰ ਕਮਿਸ਼ਨ ਵਲੋਂ ਗ੍ਰਹਿ ਮੰਤਰਾਲੇ, ਰੇਲਵੇ, ਗੁਜਰਾਤ ਤੇ ਬਿਹਾਰ ਸਰਕਾਰ ਨੂੰ ਨੋਟਿਸ

ਕੌਮੀ ਮਨੁੱਖੀ ਅਧਿਕਾਰ ਕਮਿਸ਼ਨ ਵਲੋਂ ਗ੍ਰਹਿ ਮੰਤਰਾਲੇ, ਰੇਲਵੇ, ਗੁਜਰਾਤ ਤੇ ਬਿਹਾਰ ਸਰਕਾਰ ਨੂੰ ਨੋਟਿਸ

ਨਵੀਂ ਦਿੱਲੀ, 28 ਮਈ ਰੇਲ ਸੇਵਾਵਾਂ ਵਿੱਚ ਦੇਰੀ ਅਤੇ ਖਾਣੇ-ਪਾਣੀ ਦੀ ਘਾਟ ਕਾਰਨ ਮਜ਼ਦੂਰਾਂ ਨੂੰ ਆ ਰਹੀਆਂ ਮੁਸ਼ਕਲਾਂ ਦੇ ਮਾਮਲੇ ’ਤੇ ਕੌਮੀ ਮਨੁੱਖੀ ਅਧਿਕਾਰ ਕਮਿਸ਼ਨ (ਐੱਨਐੱਚਆਰਸੀ) ਨੇ ਕੇਂਦਰੀ ਗ੍ਰਹਿ ਸਕੱਤਰ, ਰੇਲਵੇ, ਗੁਜਰਾਤ ਸਰਕਾਰ ਅਤੇ ਬਿਹਾਰ ਸਰਕਾਰ ਨੂੰ ਨੋਟਿਸ ਜਾਰੀ ਕੀਤੇ ਹਨ। ਐੱਨਐੱਚਆਰਸੀ ਵਲੋਂ ਜਾਰੀ ਬਿਆਨ ਵਿੱਚ ਕਿਹਾ ਗਿਆ ਹੈ ਕਿ ‘ਰੇਲਾਂ ...

Read More

ਅਸਾਮ ਵਿੱਚ ਹੜ੍ਹਾਂ ਕਾਰਨ ਤਿੰਨ ਲੱਖ ਲੋਕ ਪ੍ਰਭਾਵਿਤ

ਅਸਾਮ ਵਿੱਚ ਹੜ੍ਹਾਂ ਕਾਰਨ ਤਿੰਨ ਲੱਖ ਲੋਕ ਪ੍ਰਭਾਵਿਤ

ਗੁਹਾਟੀ/ਅਗਰਤਲਾ: ਮੌਨਸੂਨ ਤੋਂ ਪਹਿਲਾਂ ਆਏ ਹੜ੍ਹਾਂ ਕਾਰਨ ਅਸਾਮ ਦੇ 11 ਜ਼ਿਲ੍ਹਿਆਂ ਦੇ ਤਿੰਨ ਲੱਖ ਲੋਕ ਪ੍ਰਭਾਵਿਤ ਹੋਏ ਹਨ। ਅਸਾਮ ਰਾਜ ਆਫ਼ਤ ਪ੍ਰਬੰਧਨ ਅਥਾਰਿਟੀ ਨੇ ਕਿਹਾ ਕਿ ਨਾਲਬਰੀ, ਗੋਲਪਾਰਾ ਅਤੇ ਤਿਨਸੁਕੀਆ ਜ਼ਿਲ੍ਹਿਆਂ ਵਿੱਚ 20 ਹਜ਼ਾਰ ਤੋਂ ਵੱਧ ਲੋਕਾਂ ਨੇ ਰਾਹਤ ਕੈਂਪਾਂ ਵਿੱਚ ਸ਼ਰਨ ਲਈ ਹੈ ਜਦਕਿ ਬਾਕੀ ਲੋਕਾਂ ਨੇ ਉੱਚੀਆਂ ਥਾਵਾਂ ...

Read More

ਸੰਘਣੀ ਵਸੋਂ ਕਾਰਨ ‘ਭਿਆਨਕ ਸਿੱਟੇ’ ਝੱਲ ਰਹੀ ਹੈ ਮੁੰਬਈ: ਗਡਕਰੀ

ਸੰਘਣੀ ਵਸੋਂ ਕਾਰਨ ‘ਭਿਆਨਕ ਸਿੱਟੇ’ ਝੱਲ ਰਹੀ ਹੈ ਮੁੰਬਈ: ਗਡਕਰੀ

ਮੁੰਬਈ, 28 ਮਈ ਕੇਂਦਰੀ ਮੰਤਰੀ ਨਿਤਿਨ ਗਡਕਰੀ ਨੇ ਅੱਜ ਕਿਹਾ ਕਿ ਦੇਸ਼ ਦੀ ਵਿੱਤੀ ਰਾਜਧਾਨੀ ਸੰਘਣੀ ਵਸੋਂ ਕਾਰਨ ‘ਭਿਆਨਕ ਸਿੱਟੇ’ ਝੱਲ ਰਹੀ ਹੈ ਅਤੇ ਇਸ ’ਚੋਂ ਭੀੜ-ਭੜੱਕਾ ਘਟਾਉਣ ਦੀ ਲੋੜ ਹੈ। ਉਹ ਕਰੋਨਾਵਾਇਰਸ ਦੇ ਵੱਧ ਰਹੇ ਕੇਸਾਂ ਦੇ ਹਵਾਲੇ ਨਾਲ ਗੱਲ ਕਰ ਰਹੇ ਸਨ। ਸੜਕੀ ਆਵਾਜਾਈ ਬਾਰੇ ਮੰਤਰੀ ਗਡਕਰੀ ਨੇ ਧਾਰਾਵੀ ...

Read More

ਭਾਰਤ ’ਚ ਐੱਫਡੀਆਈ 13 ਫੀਸਦ ਵਧੀ

ਭਾਰਤ ’ਚ ਐੱਫਡੀਆਈ 13 ਫੀਸਦ ਵਧੀ

ਨਵੀਂ ਦਿੱਲੀ, 28 ਮਈ ਦੇਸ਼ ਵਿੱਚ ਵਿੱਤੀ ਵਰ੍ਹੇ 2019-20 ਦੌਰਾਨ ਸਿੱਧਾ ਵਿਦੇਸ਼ੀ ਨਿਵੇਸ਼ (ਐੱਫਡੀਆਈ) 13 ਫੀਸਦ ਵੱਧ ਕੇ 49.98 ਅਰਬ ਡਾਲਰ ਤੱਕ ਪਹੁੰਚ ਗਿਆ ਹੈ। ਸਰਕਾਰ ਵੱਲੋਂ ਜਾਰੀ ਅੰਕੜਿਆਂ ਅਨੁਸਾਰ ਪਿਛਲੇ ਵਿੱਤੀ ਵਰ੍ਹੇ 2018-19 ’ਚ ਇਸੇ ਸਮੇਂ ਦੌਰਾਨ ਇਹ ਵਿੱਤੀ ਨਿਵੇਸ਼ 44.36 ਅਰਬ ਡਾਲਰ ਸੀ। ਅੰਕੜਿਆਂ ਅਨੁਸਾਰ ਭਾਰਤ ਵਿੱਚ ਸਿੰਗਾਪੁਰ ਨੇ ...

Read More


ਮਨਪ੍ਰੀਤ ਦੀ ਵਿੱਤ ਮੰਤਰੀ ਦੇ ਅਹੁਦੇ ਤੋਂ ਛੁੱਟੀ

Posted On October - 14 - 2010 Comments Off on ਮਨਪ੍ਰੀਤ ਦੀ ਵਿੱਤ ਮੰਤਰੀ ਦੇ ਅਹੁਦੇ ਤੋਂ ਛੁੱਟੀ
ਪਾਰਟੀ ’ਚੋਂ ਮੁਅੱਤਲੀ ਬਣੀ ਵਜ਼ਾਰਤ ’ਚੋਂ ਛਾਂਟੀ ਦਾ ਆਧਾਰ ਵਿੱਤ ਤੇ ਯੋਜਨਾ ਵਿਭਾਗ ਮੁੱਖ ਮੰਤਰੀ ਕੋਲ ਰਹਿਣਗੇ ਜਗਤਾਰ ਸਿੰਘ ਸਿੱਧੂ/ਟ੍ਰਿਬਿਊਨ ਨਿਊਜ਼ ਸਰਵਿਸ ਚੰਡੀਗੜ੍ਹ,13 ਅਕਤੂਬਰ ਪੰਜਾਬ ਦੇ  ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਸ਼੍ਰੋਮਣੀ ਅਕਾਲੀ ਦਲ ਦੀ ਅਨੁਸ਼ਾਸਨੀ ਕਮੇਟੀ ਵਲੋਂ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਨੂੰ ਪਾਰਟੀ ਜ਼ਾਬਤੇ ਦੀ ਉਲੰਘਣਾ ਕਾਰਨ ਅਕਾਲੀ ਦਲ ਵਿਚੋਂ ਮੁਅੱਤਲ ਕੀਤੇ ਜਾਣ ਦੇ ਮੱਦੇਨਜ਼ਰ ਅੱਜ  ਮੰਤਰੀ ਮੰਡਲ ਵਿਚੋਂ ਬਰਤਰਫ ਕਰ ਦਿਤਾ ਹੈ। ਇਸ ਤਰ੍ਹਾਂ 

ਭਾਰਤ ਬਣਿਆ ਸੁਰੱਖਿਆ ਕੌਂਸਲ ਦਾ ਮੈਂਬਰ

Posted On October - 13 - 2010 Comments Off on ਭਾਰਤ ਬਣਿਆ ਸੁਰੱਖਿਆ ਕੌਂਸਲ ਦਾ ਮੈਂਬਰ
ਸੰਯੁਕਤ ਰਾਸ਼ਟਰ, 12 ਅਕਤੂਬਰ: ਸੰਯੁਕਤ ਰਾਸ਼ਟਰ ਦੀ ਜਨਰਲ ਅਸੈਂਬਲੀ ਨੇ ਅੱਜ ਜਰਮਨੀ, ਭਾਰਤ, ਦੱਖਰੀ ਅਫਰੀਕਾ ਤੇ ਕੋਲੰਬੀਆ ਨੂੰ ਸੰਯੁਕਤ ਰਾਸ਼ਟਰ ਸੁਰੱਖਿਆ ਕੌਂਸਲ ਦੇ ਦੋ ਸਾਲ ਲਈ ਅਸਥਾਈ ਮੈਂਬਰ ਚੁਣ ਲਿਆ ਹੈ। ਇਸ ਤੋਂ ਇਲਾਵਾ ਕੈਨੇਡਾ ਤੇ ਪੁਰਤਗਾਲ ’ਚੋਂ ਇਕ ਦੇਸ਼ ਦੀ ਚੋਣ ਹੋਣੀ ਹੈ ਜਿਸ ਲਈ ਦੂਜੇ ਗੇੜ ਦੀਆਂ ਵੋਟਾਂ ਪੈਣੀਆਂ ਹਨ। ਚੁਣੇ ਗਏ ਅਸਥਾਈ ਮੈਂਬਰ ਜਨਵਰੀ 2011 ਤੋਂ ਦਸੰਬਰ 2012 ਤਕ ਰਹਿਣਗੇ।                -ਰਾਇਟਰਜ਼  

ਸਰਕਾਰ ਵੱਲੋਂ ਬਲੈਕਬੇਰੀ ਨੂੰ 31 ਦਸੰਬਰ ਤਕ ਦੀ ਮੋਹਲਤ

Posted On October - 13 - 2010 Comments Off on ਸਰਕਾਰ ਵੱਲੋਂ ਬਲੈਕਬੇਰੀ ਨੂੰ 31 ਦਸੰਬਰ ਤਕ ਦੀ ਮੋਹਲਤ
ਨਵੀਂ ਦਿੱਲੀ, 12 ਅਕਤੂਬਰ: ਸਰਕਾਰ ਨੇ ਬਲੈਕਬੇਰੀ ਫੋਨ ਬਣਾਉਣ ਵਾਲੀ ਕੈਨੇਡਾ ਦੀ ਕੰਪਨੀ ਰਿਸਰਚ ਇਨ ਮੋਸ਼ਨ (ਰਿਮ) ਨੂੰ ਮੈਸੇਜ ਤੇ ਇੰਟਰਪ੍ਰਾਇਜ਼ਿਜ਼ ਸੇਵਾਵਾਂ ਤਕ ਭਾਰਤੀ ਸੁਰੱਖਿਆ ਏਜੰਸੀਆਂ ਦੀ ਪਹੁੰਚ ਸੰਭਵ ਬਣਾਉਣ ਲਈ 31 ਦਸੰਬਰ ਦੀ ਹੋਰ ਮੋਹਲਤ ਦਿੱਤੀ ਹੈ। ਬੀਤੇ ਛੇ ਹਫਤਿਆਂ ਵਿਚ ਭਾਰਤ ਵੱਲੋਂ ਕੰਪਨੀ ਨੂੰ ਇਹ ਮੌਕਾ ਦੂਜੀ ਵਾਰ ਦਿੱਤਾ ਗਿਆ ਹੈ। -ਪੀ.ਟੀ.ਆਈ.  

ਕਿਸਾਨ ਆਗੂ ਪ੍ਰਿਥੀਪਾਲ ਸਿੰਘ ਦਾ ਸਸਕਾਰ

Posted On October - 13 - 2010 Comments Off on ਕਿਸਾਨ ਆਗੂ ਪ੍ਰਿਥੀਪਾਲ ਸਿੰਘ ਦਾ ਸਸਕਾਰ
ਨਾਇਬ ਤਹਿਸੀਲਦਾਰ ਸਮੇਤ ਛੇ ਜਣਿਆਂ ਵਿਰੁੱਧ ਕੇਸ ਪੱਤਰ ਪ੍ਰੇਰਕ ਬਰੇਟਾ, 12 ਅਕਤੂਬਰ ਪਿੰਡ ਚੱਕ ਅਲੀਸ਼ੇਰ ਦੇ ਕਿਸਾਨ ਆਗੂ ਪ੍ਰਿਥੀਪਾਲ ਸਿੰਘ, ਜਿਸ ਦੀ ਪਿੰਡ ਬੀਰੋਕੇ ਖੁਰਦ ਵਿਖੇ ਆੜ੍ਹਤੀਆਂ ਤੇ ਕਿਸਾਨਾਂ ਦੇ ਟਕਰਾਅ ਦੌਰਾਨ ਗੋਲੀ ਲੱਗਣ ਨਾਲ ਮੌਤ ਹੋ ਗਈ ਸੀ, ਦਾ ਅੱਜ ਸਸਕਾਰ ਕਰ ਦਿੱਤਾ ਗਿਆ। ਪੋਸਟ ਮਾਰਟਮ ਤੋਂ ਬਾਅਦ ਪ੍ਰਿਥੀਪਾਲ ਸਿੰਘ ਦੀ ਲਾਸ਼ ਨੂੰ ਵੱਡੇ ਕਾਫਲੇ ਨਾਲ ਸਵਾ ਤਿੰਨ ਵਜੇ ਉਸ ਦੇ ਪਿੰਡ ਚੱਕ ਅਲੀਸ਼ੇਰ ਵਿਖੇ ਲਿਜਾਇਆ ਗਿਆ। ਇਸ ਮਗਰੋਂ ਲਾਸ਼ ਨੂੰ ਪਿੰਡ ਦੇ ਵੱਡੇ ਚੌਕ ਵਿੱਚ 

ਯੇਦੀਯੁਰੱਪਾ ਭਲਕੇ ਭਰੋਸੇ ਦਾ ਵੋਟ ਮੁੜ ਹਾਸਲ ਕਰਨਗੇ

Posted On October - 13 - 2010 Comments Off on ਯੇਦੀਯੁਰੱਪਾ ਭਲਕੇ ਭਰੋਸੇ ਦਾ ਵੋਟ ਮੁੜ ਹਾਸਲ ਕਰਨਗੇ
ਕਰਨਾਟਕ ’ਚ ਨਵਾਂ ਨਾਟਕ ਬਰਤਰਫ਼ ਵਿਧਾਇਕਾਂ ਨੂੰ ਅਦਾਲਤ ਤੋਂ ਰਾਹਤ ਨਾ ਮਿਲੀ ਮੁੱਖ ਮੰਤਰੀ ਨੇ ਰਾਜਪਾਲ ਦੀ ਪੇਸ਼ਕਸ਼ ਸਵੀਕਾਰੀ ਸਪੀਕਰ ਨੇ ਸੈਸ਼ਨ ਸੱਦਿਆ ਨਵੀਂ ਦਿੱਲੀ/ਬੰਗਲੌਰ, 12 ਅਕਤੂਬਰ ਕਰਨਾਟਕ ਦੇ ਮੁੱਖ ਮੰਤਰੀ ਬੀ.ਐਸ. ਯੇਦੀਯੁਰੱਪਾ 14 ਅਕਤੂਬਰ ਨੂੰ ਨਵੇਂ ਸਿਰਿਓਂ ਸੂਬਾਈ ਵਿਧਾਨ ਸਭਾ ਵਿਚ ਆਪਣਾ ਬਹੁਮਤ ਸਾਬਤ ਕਰਨ ਲਈ ਮਤਾ ਪੇਸ਼ ਕਰਨਗੇ। ਉਨ੍ਹਾਂ ਰਾਜ ਦੇ ਰਾਜਪਾਲ ਐਚ.ਆਰ. ਭਾਰਦਵਾਜ ਵੱਲੋਂ ਉਨ੍ਹਾਂ ਨੂੰ ਨਵੇਂ ਸਿਰਿਓਂ ਬਹੁਮਤ ਸਾਬਤ ਕਰਨ ਦਾ ਮੌਕਾ ਦੇਣ ਦੀ ਕੀਤੀ ਗਈ ਪੇਸ਼ਕਸ਼ 

ਹਰਿਆਣਾ ਦੇ ਗੁਰਦੁਆਰਿਆਂ ਦਾ ਪੈਸਾ ਹਰਿਆਣਾ ’ਚ ਹੀ ਖਰਚਣ ਦਾ ਐਲਾਨ

Posted On October - 13 - 2010 Comments Off on ਹਰਿਆਣਾ ਦੇ ਗੁਰਦੁਆਰਿਆਂ ਦਾ ਪੈਸਾ ਹਰਿਆਣਾ ’ਚ ਹੀ ਖਰਚਣ ਦਾ ਐਲਾਨ
ਸ਼੍ਰੋਮਣੀ ਕਮੇਟੀ ਦਾ ਪੈਂਤੜਾ ਬਲਵਿੰਦਰ ਜੰਮੂ/ਟ੍ਰਿਬਿਊਨ ਨਿਊਜ਼ ਸਰਵਿਸ ਚੰਡੀਗੜ੍ਹ/ਕੁਰੂਕਸ਼ੇਤਰ,12 ਅਕਤੂਬਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਐਲਾਨ ਕੀਤਾ ਹੈ ਕਿ ਹਰਿਆਣਾ ਦੇ ਗੁਰਦੁਆਰਿਆਂ ਦਾ ਪੈਸਾ ਹਰਿਆਣਾ ’ਚ ਹੀ ਖਰਚ ਕੀਤਾ ਜਾਵੇਗਾ ਤੇ ਇਸ ਮੰਤਵ ਲਈ ਤਿੰਨ ਖਾਤੇ ਖੋਲ੍ਹੇ ਜਾਣਗੇ। ਹਰਿਆਣਾ ’ਚ ਪੰਜ ਸੀਨੀਅਰ ਸੈਕੰਡਰੀ ਸਕੂਲ ਤੇ ਬਾਬਾ ਬੰਦਾ ਸਿੰਘ ਬਹਾਦਰ ਦੀ ਯਾਦ ’ਚ ਦਸ ਏਕੜ ਜ਼ਮੀਨ ’ਚ ਯਾਦਗਾਰ ਬਣਾਈ ਜਾਵੇਗੀ। ਇਸ ਤੋਂ ਇਲਾਵਾ ਸ਼੍ਰੋਮਣੀ ਕਮੇਟੀ ਹਰਿਆਣਾ 

ਭਾਰਤ ਰਾਸ਼ਟਰਮੰਡਲ ਹਾਕੀ ਦੇ ਫਾਈਨਲ ’ਚ

Posted On October - 13 - 2010 Comments Off on ਭਾਰਤ ਰਾਸ਼ਟਰਮੰਡਲ ਹਾਕੀ ਦੇ ਫਾਈਨਲ ’ਚ
ਨਿਸ਼ਾਨੇਬਾਜ਼ੀ ਤੇ ਅਥਲੈਟਿਕਸ ’ਚ ਪੰਜਾਬਣਾਂ ਦਾ ਜ਼ੋਰ ਨਵਦੀਪ ਸਿੰਘ ਗਿੱਲ/ਟ੍ਰਿਬਿਊਨ ਨਿਊਜ਼ ਸਰਵਿਸ ਨਵੀਂ ਦਿੱਲੀ, 12 ਅਕਤੂਬਰ ਰਾਸ਼ਟਰਮੰਡਲ ਖੇਡਾਂ ਵਿੱਚ ਅੱਜ ਪੰਜਾਬਣਾਂ ਦਾ ਦਿਨ ਰਿਹਾ। ਅਥਲੈਟਿਕਸ ’ਚ ਮਨਜੀਤ ਕੌਰ ਤੇ ਮਨਦੀਪ ਕੌਰ ਦੀ ਅਗਵਾਈ ਵਾਲੀ ਮਹਿਲਾ ਰਿਲੇਅ ਟੀਮ ਨੇ 4 ਗੁਣਾਂ 400 ਮੀਟਰ ਰਿਲੇਅ ਵਿੱਚ ਸੋਨ ਤਮਗਾ ਤਮਗਾ ਜਿੱਤ ਕੇ ਇਸ ਖੇਡ ਵਿੱਚ ਪਹਿਲੀ ਵਾਰ ਦੋ ਸੋਨ ਤਮਗੇ ਜਿੱਤਣ ਦਾ ਰਿਕਾਰਡ ਬਣਾਇਆ। ਇਸ ਦੇ ਨਾਲ ਹੀ ਭਾਰਤ ਦੇ ਸੋਨ ਤਮਗਿਆਂ ਦੀ ਗਿਣਤੀ 32 ਹੋ ਗਈ। ਦੂਜੇ ਪਾਸੇ 

ਕੈਪਟਨ ਨੇ ਮੁੱਖ ਮੰਤਰੀ ਤੇ ਮਨਪ੍ਰੀਤ ਤੋਂ ਅਸਤੀਫਾ ਮੰਗਿਆ

Posted On October - 13 - 2010 Comments Off on ਕੈਪਟਨ ਨੇ ਮੁੱਖ ਮੰਤਰੀ ਤੇ ਮਨਪ੍ਰੀਤ ਤੋਂ ਅਸਤੀਫਾ ਮੰਗਿਆ
ਦੋਵਾਂ ’ਤੇ ਵਿਧਾਨ ਸਭਾ ਦੀ ਤੌਹੀਨ ਕਰਨ ਦਾ ਦੋਸ਼ ਦਵਿੰਦਰ ਪਾਲ/ਟ੍ਰਿਬਿਊਨ ਨਿਊਜ਼ ਸਰਵਿਸ ਚੰਡੀਗੜ੍ਹ, 12 ਅਕਤੂਬਰ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਪੰਜਾਬ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਅਤੇ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ’ਤੇ ਵਿਧਾਨ ਸਭਾ ਨੂੰ ਗੁੰਮਰਾਹ ਕਰਨ ਦੇ ਦੋਸ਼ ਲਾਏ ਹਨ। ਅੱਜ ਇੱਥੇ ਪ੍ਰੈਸ ਕਲੱਬ ਵੱਲੋਂ ‘ਪ੍ਰੈਸ ਨਾਲ ਮਿਲਣੀ’ ਦੌਰਾਨ ਅਮਰਿੰਦਰ ਸਿੰਘ ਨੇ ਮੁੱਖ ਮੰਤਰੀ ਅਤੇ ਵਿੱਤ ਮੰਤਰੀ ਤੋਂ ਅਸਤੀਫੇ ਦੀ ਮੰਗ ਕੀਤੀ। ਉਨ੍ਹਾਂ ਇਹ ਵੀ ਮੰਗ 

ਮਨਪ੍ਰੀਤ ਬਾਦਲ ਅਕਾਲੀ ਦਲ ’ਚੋਂ ਮੁਅੱਤਲ

Posted On October - 13 - 2010 Comments Off on ਮਨਪ੍ਰੀਤ ਬਾਦਲ ਅਕਾਲੀ ਦਲ ’ਚੋਂ ਮੁਅੱਤਲ
ਜ਼ਾਬਤਾ ਕਮੇਟੀ ਅੱਗੇ 20 ਨੂੰ ਹਾਜ਼ਰ ਹੋ ਕੇ ਪੱਖ ਪੇਸ਼ ਕਰਨ ਦੀ ਹਦਾਇਤ ਜਗਤਾਰ ਸਿੰਘ ਸਿੱਧੂ/ਟ੍ਰਿਬਿਊਨ ਨਿਊਜ਼ ਸਰਵਿਸ ਚੰਡੀਗੜ੍ਹ, 12 ਅਕਤੂਬਰ ਸ਼੍ਰੋਮਣੀ ਅਕਾਲੀ ਦਲ ਦੀ ਖਾਨਾਜੰਗੀ ਨੇ ਅੱਜ ਉਸ ਵੇਲੇ ਨਵਾਂ ਮੋੜ ਲੈ ਲਿਆ ਜਦੋਂ ਅਨੁਸ਼ਾਸਨੀ ਕਮੇਟੀ ਦੀ ਸਿਫਾਰਸ਼ ’ਤੇ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਨੂੰ ਪਾਰਟੀ ਵਿਰੋਧੀ ਸਰਗਰਮੀਆਂ ਦੇ ਦੋਸ਼ ਹੇਠ ਅਕਾਲੀ ਦਲ ਵਿੱਚੋਂ ਮੁਅੱਤਲ ਕਰ ਦਿੱਤਾ। ਉਨ੍ਹਾਂ ਨੂੰ ਹਫਤੇ ਦਾ ਨੋਟਿਸ ਦੇ ਕੇ 20 ਅਕਤੂਬਰ 

ਹਵਾਰਾ ਦੀ ਫਾਂਸੀ ਉਮਰ ਕੈਦ ’ਚ ਤਬਦੀਲ

Posted On October - 13 - 2010 Comments Off on ਹਵਾਰਾ ਦੀ ਫਾਂਸੀ ਉਮਰ ਕੈਦ ’ਚ ਤਬਦੀਲ
ਬਲਵੰਤ ਸਿੰਘ ਦੀ ਸਜ਼ਾ-ਏ-ਮੌਤ ਬਰਕਰਾਰ ਸ਼ਮਸ਼ੇਰ ਸਿੰਘ, ਲਖਵਿੰਦਰ ਸਿੰਘ ਤੇ ਗੁਰਮੀਤ ਸਿੰਘ ਦੀ ਉਮਰ ਕੈਦ ਵੀ ਬਰਕਰਾਰ ਕਮਲਜੀਤ ਬਨਵੈਤ/ਟ੍ਰਿਬਿਊਨ ਨਿਊਜ਼ ਸਰਵਿਸ ਚੰਡੀਗੜ੍ਹ, 12 ਅਕਤੂਬਰ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਬੇਅੰਤ ਸਿੰਘ ਦੇ ਕਤਲ ਦੇ ਮਾਮਲੇ ਵਿਚ ਅੱਜ ਪੰਜਾਬ ਤੇ ਹਰਿਆਣਾ ਹਾਈ ਕੋਰਟ ਨੇ ਕਤਲ ਕਾਂਡ ਦੇ ਮੁੱਖ ਦੋਸ਼ੀ ਜਗਤਾਰ ਸਿੰਘ ਹਵਾਰਾ ਦੀ ਸਜ਼ਾ-ਏ-ਮੌਤ ਨੂੰ ਉਮਰ ਕੈਦ ਵਿਚ ਬਦਲ ਦਿੱਤਾ ਤੇ ਉਹ ਜ਼ਿੰਦਗੀ ਦੇ ਆਖਰੀ ਸਾਹ ਤਕ ਜੇਲ੍ਹ ’ਚ ਰਹੇਗਾ। ਉੱਚ ਅਦਾਲਤ ਨੇ ਮਾਮਲੇ ਦੇ 

ਆਊਟਲੁੱਕ ਦੇ ਪ੍ਰਕਾਸ਼ਕ ਤੇ ਸੰਪਾਦਕਾਂ ਨੂੰ ਮਾਨਹਾਣੀ ਦਾ ਨੋਟਿਸ ਜਾਰੀ

Posted On October - 12 - 2010 Comments Off on ਆਊਟਲੁੱਕ ਦੇ ਪ੍ਰਕਾਸ਼ਕ ਤੇ ਸੰਪਾਦਕਾਂ ਨੂੰ ਮਾਨਹਾਣੀ ਦਾ ਨੋਟਿਸ ਜਾਰੀ
ਅਲਾਹਾਬਾਦ:ਅਲਾਹਾਬਾਦ ਹਾਈ ਕੋਰਟ ਨੇ ਅੱਜ ਅੰਗਰੇਜ਼ੀ ਰਸਾਲੇ ‘ਆਊਟਲੁੱਕ’ ਦੇ ਪ੍ਰਕਾਸ਼ਕ, ਪੱਤਰਕਾਰਾਂ ਤੇ ਹੋਰਾਂ ਨੂੰ ਅਦਾਲਤੀ ਮਾਣਹਾਨੀ ਦਾ ਨੋਟਿਸ ਭੇਜਿਆ ਹੈ। ਇਹ ਨੋਟਿਸ ਰਸਾਲੇ ’ਚ ਹਾਲ ਹੀ ’ਚ ਪ੍ਰਕਾਸ਼ਿਤ ਇਕ ਲੇਖ ਸਬੰਧੀ ਹੈ, ਜਿਸ ਵਿਚ ਅਦਾਲਤ ਦੇ ਚੀਫ ਜਸਟਿਸ ਵਿਰੁੱਧ ਦੋਸ਼ ਲਾਏ ਗਏ ਹਨ। ਜਸਟਿਸ ਇਮਤਿਆਜ਼ ਮੁਰਤਜ਼ਾ ਤੇ ਜਸਟਿਸ ਨੌਹੀਦ ਆਗ਼ਾ ਮੁਨੀਸ ’ਤੇ ਆਧਾਰਤ ਡਵੀਜ਼ਨ ਬੈਂਚ ਵੱਲੋਂ ਰਸਾਲੇ ਦੇ ਪ੍ਰਕਾਸ਼ਕ ਮਹੇਸ਼ਵਰ, ਐਡੀਟਰ ਇਨ ਚੀਫ ਵਿਨੋਦ ਮਹਿਤਾ, ਕਾਰਜਕਾਰੀ ਐਡੀਟਰ ਕ੍ਰਿਸ਼ਨ ਕੁਮਾਰ, 

ਕੇਂਦਰੀ ਕੈਬਨਿਟ ਦੀ ਮੀਟਿੰਗ ਅੱਜ

Posted On October - 12 - 2010 Comments Off on ਕੇਂਦਰੀ ਕੈਬਨਿਟ ਦੀ ਮੀਟਿੰਗ ਅੱਜ
ਨਵੀਂ ਦਿੱਲੀ, 11 ਅਕਤੂਬਰ ਕਰਨਾਟਕ ਦੇ ਰਾਜਪਾਲ ਵੱਲੋਂ ਸੂਬੇ ਵਿਚ ਰਾਸ਼ਟਰਪਤੀ ਰਾਜ ਲਾਗੂ ਕੀਤੇ ਜਾਣ ਦੀ ਸਿਫਾਰਸ਼ ’ਤੇ ਕੇਂਦਰੀ ਕੈਬਨਿਟ ਵੱਲੋਂ ਭਲਕੇ ਵਿਚਾਰ ਕੀਤੇ ਜਾਣ ਦੀ ਸੰਭਾਵਨਾ ਹੈ। ਸੂਤਰਾਂ ਨੇ ਦੱਸਿਆ ਕਿ ਕੈਬਨਿਟ ਦੀ ਮੀਟਿੰਗ ਭਲਕੇ ਸ਼ਾਮ ਨੂੰ ਹੋਣ ਦੀ ਸੰਭਾਵਨਾ ਹੈ ਅਤੇ ਸਪੀਕਰ ਵੱਲੋਂ ਅੱਜ ਸਵੇਰੇ ਭਰੋਸੇ ਦੇ ਵੋਟ ਤੋਂ ਪਹਿਲਾਂ 16 ਵਿਧਾਇਕਾਂ ਨੂੰ ਅਯੋਗ ਠਹਿਰਾਏ ਜਾਣ ਬਾਰੇ ਉਦੋਂ ਤਕ ਕਰਨਾਟਕ ਹਾਈ ਕੋਰਟ ਦਾ ਫੈਸਲਾ ਵੀ ਆ ਸਕਦਾ ਹੈ। ਅਯੋਗ ਠਹਿਰਾਏ ਵਿਧਾਇਕਾਂ ਨੇ ਹਾਈ ਕੋਰਟ 

ਆੜ੍ਹਤੀਏ ਦੇ ਮੁਨੀਮ ਤੋਂ ਤਿੰਨ ਲੱਖ ਰੁਪਏ ਖੋਹੇ

Posted On October - 12 - 2010 Comments Off on ਆੜ੍ਹਤੀਏ ਦੇ ਮੁਨੀਮ ਤੋਂ ਤਿੰਨ ਲੱਖ ਰੁਪਏ ਖੋਹੇ
ਪੱਤਰ ਪ੍ਰੇਰਕ ਮੱਖੂ, 11 ਅਕਤੂਬਰ ਇਥੇ ਮੱਖੂ-ਅੰਮ੍ਰਿਤਸਰ ਸੜਕ ’ਤੇ ਦਾਣਾ ਮੰਡੀ ਗੇਟ ਸਾਹਮਣੇ ਦੋ ਅਣਪਛਾਤੇ ਵਿਅਕਤੀਆਂ ਨੇ ਮਨਜੀਤ ਸਿੰਘ ਐਂਡ ਕੰਪਨੀ ਦੇ ਮੁਨੀਮ ਵਿਪਨ ਕੁਮਾਰ ਪਾਸੋਂ ਤਿੰਨ ਲੱਖ ਰੁਪਏ ਖੋਹ ਲਏ। ਆੜ੍ਹਤ ਦੇ ਮਾਲਕ ਸੁਖਮੰਦਰ ਸਿੰਘ ਵਾਸੀ ਲਹਿਰਾ ਬੇਟ ਅਤੇ ਉਸ ਦੇ ਮੁਨੀਮ ਵਿਪਨ ਕੁਮਾਰ ਪੁੱਤਰ ਬਲੀ ਰਾਮ ਹਾਲ ਆਬਾਦ ਵਾਸੀ ਸਟੇਟ ਬੈਂਕ ਆਫ਼ ਇੰਡੀਆ ਸਟਰੀਟ ਨੇ ਦੱਸਿਆ ਕਿ ਜਦੋਂ ਵਿਪਨ ਅੱਜ ਬਾਅਦ ਦੁਪਹਿਰ ਆਪਣੇ ਮੋਟਰਸਾਈਕਲ (ਪੀ.ਬੀ. 47 ਸੀ 2678) ਉਤੇ ਸਟੇਟ ਬੈਂਕ ਆਫ਼ ਇੰਡੀਆ ਤੋਂ 

ਮਨਪ੍ਰੀਤ ਨੂੰ ਮਿਲੀ ਦੋ ਦਿਨਾਂ ਦੀ ਮੋਹਲਤ

Posted On October - 12 - 2010 Comments Off on ਮਨਪ੍ਰੀਤ ਨੂੰ ਮਿਲੀ ਦੋ ਦਿਨਾਂ ਦੀ ਮੋਹਲਤ
ਅਨੁਸ਼ਾਸਨੀ ਕਮੇਟੀ ਵੱਲੋਂ ਫੈਸਲਾ ਬੁੱਧਵਾਰ ਤਕ ਮੁਲਤਵੀ ਜਗਤਾਰ ਸਿੰਘ ਸਿੱਧੂ/ਟ੍ਰਿਬਿਊਨ ਨਿਊਜ਼ ਸਰਵਿਸ ਚੰਡੀਗੜ੍ਹ 11 ਅਕਤੂਬਰ ਸ਼੍ਰੋਮਣੀ ਅਕਾਲੀ ਦਲ ਦੀ ਅਨੁਸ਼ਾਸਨੀ ਕਮੇਟੀ ਨੇ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਖ਼ਿਲਾਫ਼ ਅਨੁਸ਼ਾਸਨੀ ਕਾਰਵਾਈ ਸਬੰਧੀ ਫੈਸਲਾ ਬੁੱਧਵਾਰ ਤੱਕ  ਮੁਲਤਵੀ ਕਰ ਦਿਤਾ ਹੈ। ਉਂਜ, ਵਿੱਤ ਮੰਤਰੀ ਨੂੰ ਇਹ ਸੁਨੇਹਾ ਦੇ ਦਿੱਤਾ ਗਿਆ ਹੈ ਕਿ ਜੇਕਰ ਉਹ ਖੁਦ ਨੂੰ ਸਿਰਫ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਅੱਗੇ ਹੀ ਜਵਾਬਦੇਹ ਮੰਨਦੇ ਹਨ ਅਤੇ ਪਾਰਟੀ ਜ਼ਬਤ ਨੂੰ ਵੁੱਕਤ 

ਅਥਲੈਟਿਕਸ ਵਿਚ ਭਾਰਤ ਨੂੰ 52 ਸਾਲਾਂ ਬਾਅਦ ਸੋਨ ਤਮਗਾ

Posted On October - 12 - 2010 Comments Off on ਅਥਲੈਟਿਕਸ ਵਿਚ ਭਾਰਤ ਨੂੰ 52 ਸਾਲਾਂ ਬਾਅਦ ਸੋਨ ਤਮਗਾ
ਨਵਦੀਪ ਸਿੰਘ ਗਿੱਲ/ਟ੍ਰਿਬਿਊਨ ਨਿਊਜ਼ ਸਰਵਿਸ ਨਵੀਂ ਦਿੱਲੀ, 11 ਅਕਤੂਬਰ ਰਾਸ਼ਟਰਮੰਡਲ ਖੇਡਾਂ ਵਿੱਚ ਐਤਵਾਰ ਦੀਆਂ ਸੁਨਹਿਰੀ ਪ੍ਰਾਪਤੀਆਂ ਤੋਂ ਬਾਅਦ ਅੱਜ ਭਾਰਤ ਦੀ ਸੋਨਾ ਤਮਗਾ ਜੇਤੂ ਮੁਹਿੰਮ ਨੂੰ ਬਰੇਕਾਂ ਲੱਗੀਆਂ। ਦੂਜੇ ਪਾਸੇ ਅਥਲੈਟਿਕਸ ਵਿੱਚ ਭਾਰਤ ਦੀ ਕ੍ਰਿਸ਼ਨਾ ਪੂਨੀਆ ਨੇ ਇਤਿਹਾਸ ਰਚਦਿਆਂ ਡਿਸਕਸ ਥਰੋਅ ਵਿੱਚ ਸੋਨ ਤਮਗਾ ਜਿੱਤ ਕੇ ਇਸ ਖੇਡ ਵਿੱਚ ਦੇਸ਼ ਨੂੰ 52 ਸਾਲਾਂ ਬਾਅਦ ਸੋਨ ਤਮਗਾ ਦਿਵਾਇਆ। ਇਸ ਈਵੈਂਟ ਵਿੱਚ ਭਾਰਤ ਦੀ ਹਰਵੰਤ ਕੌਰ ਤੇ ਸੀਮਾ ਅੰਤਿਲ ਨੇ ´ਮਵਾਰ ਚਾਂਦੀ ਤੇ 

ਕਰਨਾਟਕ ਵਿਚ ਰਾਸ਼ਟਰਪਤੀ ਰਾਜ ਲਾਗੂ ਕਰਨ ਦੀ ਸਿਫਾਰਸ਼

Posted On October - 12 - 2010 Comments Off on ਕਰਨਾਟਕ ਵਿਚ ਰਾਸ਼ਟਰਪਤੀ ਰਾਜ ਲਾਗੂ ਕਰਨ ਦੀ ਸਿਫਾਰਸ਼
ਸਪੀਕਰ ਵੱਲੋਂ 16 ਵਿਧਾਇਕ ਅਯੋਗ ਕਰਾਰ ਯੇਦੀਯੁਰੱਪਾ ਨੇ ‘ਜਿੱਤਿਆ’ ਭਰੋਸੇ ਦਾ ਵੋਟ ਬੰਗਲੌਰ, 11 ਅਕਤੂਬਰ ਕਰਨਾਟਕ ਵਿਚ ਰਾਸ਼ਟਰਪਤੀ ਰਾਜ ਲਾਗੂ ਹੋਣ ਦੇ ਆਸਾਰ ਅੱਜ ਉਦੋਂ ਵਧ ਗਏ ਜਦੋਂ ਮੁੱਖ ਮੰਤਰੀ ਬੀ.ਐਸ. ਯੇਦੀਯੁਰੱਪਾ ਨੇ 16 ਵਿਧਾਇਕਾਂ ਨੂੰ ਅਯੋਗ ਕਰਾਰ ਦਿੱਤੇ ਜਾਣ ਪਿੱਛੋਂ ਵਿਧਾਨ ਸਭਾ ਵਿਚ ਵਿਵਾਦਗ੍ਰਸਤ ਢੰਗ ਨਾਲ ਭਰੋਸੇ ਦਾ ਵੋਟ ਹਾਸਲ ਕਰ ਲਿਆ ਅਤੇ ਸੂਬੇ ਦੇ ਰਾਜਪਾਲ ਨੇ ਸੂਬੇ ਵਿਚ ਰਾਸ਼ਟਰਪਤੀ ਰਾਜ ਲਾਗੂ ਕਰਨ ਦੀ ਸਿਫਾਰਸ਼ ਕਰ ਦਿੱਤੀ। ਸਮਝਿਆ ਜਾਂਦਾ ਹੈ ਕਿ ਰਾਜਪਾਲ ਐਚ.ਆਰ. 
Available on Android app iOS app
Powered by : Mediology Software Pvt Ltd.