ਮੁਕਾਬਲੇ ਵਿੱਚ ਜੈਸ਼-ਏ-ਮੁਹੰਮਦ ਦਾ ਕਮਾਂਡਰ ਹਲਾਕ !    ਨੌਜਵਾਨ ਸੋਚ : ਵਿਦਿਆਰਥੀ ਸਿਆਸਤ ਦਾ ਉਭਾਰ !    ਤੁਰਕੀ ਬੰਬ ਹਮਲੇ ’ਚ ਪੰਜ ਹਲਾਕ !    ਵਿਹਲੇ ਸਮੇਂ ਕਿਤਾਬਾਂ ਪੜ੍ਹਨਾ ਉੱਤਮ ਰੁਝੇਵਾਂ !    ਪੁਣੇ ’ਚ ਅੱਠ ਦੀ ਮੌਤ, ਮ੍ਰਿਤਕਾਂ ਦੀ ਗਿਣਤੀ 16 ਹੋਈ !    ਵਿਦਿਆਰਥੀਆਂ ’ਚ ਮੁਕਾਬਲੇ ਦੀ ਭਾਵਨਾ ਪੈਦਾ ਕਰਨੀ ਜ਼ਰੂਰੀ !    ਕਰੋਨਾ ਬਨਾਮ ਸਾਡਾ ਨਿੱਘਰ ਰਿਹਾ ਸਮਾਜਿਕ ਢਾਂਚਾ !    ਸੁਲਤਾਨਪੁਰ ਲੋਧੀ ਹਸਪਤਾਲ ’ਚੋਂ ਸਰਕਾਰ ਨੇ ਵੈਂਟੀਲੇਟਰ ‘ਚੁੱਕੇ’ !    ਜਹਾਂਗੀਰ ਵਾਸੀਆਂ ਦੀ ਪਹਿਲਕਦਮੀ: ਆਪਣਿਆਂ ਵੱਲੋਂ ਨਕਾਰਿਆਂ ਦੀ ਅਰਥੀ ਨੂੰ ਦੇਣਗੇ ਮੋਢਾ !    ਪਰਵਾਸੀ ਔਰਤ ਦੇ ਸਸਕਾਰ ਲਈ ਸ਼ਮਸ਼ਾਨ ਦੇ ਬੂਹੇ ਕੀਤੇ ਬੰਦ !    

ਮੁੱਖ ਸਫ਼ਾ › ›

Featured Posts
ਭੀਮਾ ਕੋਰੇਗਾਓਂ: ਨਵਲੱਖਾ ਤੇ ਤੇਲਤੁੰਬੜੇ ਨੂੰ ਹਫ਼ਤੇ ਵਿੱਚ ਆਤਮ-ਸਮਰਪਣ ਕਰਨ ਦੀ ਹਦਾਇਤ

ਭੀਮਾ ਕੋਰੇਗਾਓਂ: ਨਵਲੱਖਾ ਤੇ ਤੇਲਤੁੰਬੜੇ ਨੂੰ ਹਫ਼ਤੇ ਵਿੱਚ ਆਤਮ-ਸਮਰਪਣ ਕਰਨ ਦੀ ਹਦਾਇਤ

ਨਵੀਂ ਦਿੱਲੀ, 8 ਅਪਰੈਲ ਸੁਪਰੀਮ ਕੋਰਟ ਨੇ ਨਾਗਰਿਕ ਹੱਕਾਂ ਬਾਰੇ ਕਾਰਕੁਨ ਗੌਤਮ ਨਵਲੱਖਾ ਤੇ ਆਨੰਦ ਤੇਲਤੁੰਬੜੇ ਨੂੰ ਭੀਮਾ ਕੋਰੇਗਾਓਂ ਹਿੰਸਾ ਮਾਮਲੇ ਵਿੱਚ ਇਕ ਹਫ਼ਤੇ ਅੰਦਰ ਜੇਲ੍ਹ ਪ੍ਰਸ਼ਾਸਨ ਕੋਲ ਆਤਮ ਸਮਰਪਣ ਕਰਨ ਲਈ ਆਖ ਦਿੱਤਾ ਹੈ। ਸਿਖਰਲੀ ਅਦਾਲਤ ਨੇ ਕਾਰਕੁਨਾਂ ਦੀ ਪੇਸ਼ਗੀ ਜ਼ਮਾਨਤ ਦੀ ਅਰਜ਼ੀ ਇਹ ਕਹਿੰਦਿਆਂ ਰੱਦ ਕਰ ਦਿੱਤੀ ਕਿ ਮਹਾਰਾਸ਼ਟਰ ...

Read More

ਐਤਕੀਂ ਚੌਲ ਮਿੱਲਾਂ ’ਚ ਕਣਕ ਵੇਚ ਸਕਣਗੇ ਕਿਸਾਨ

ਐਤਕੀਂ ਚੌਲ ਮਿੱਲਾਂ ’ਚ ਕਣਕ ਵੇਚ ਸਕਣਗੇ ਕਿਸਾਨ

ਚਰਨਜੀਤ ਭੁੱਲਰ ਚੰਡੀਗੜ੍ਹ, 8 ਅਪਰੈਲ ਪੰਜਾਬ ਸਰਕਾਰ ਨੇ ਰਾਜ ਭਰ ’ਚ ਕਰੀਬ 1900 ਚੌਲ ਮਿੱਲਾਂ ਦੀ ਸ਼ਨਾਖ਼ਤ ਕੀਤੀ ਹੈ, ਜਿਨ੍ਹਾਂ ਨੂੰ ਆਰਜ਼ੀ ਤੌਰ ’ਤੇ ਮੰਡੀ ਯਾਰਡ ਦਾ ਦਰਜਾ ਦਿੱਤਾ ਜਾਣਾ ਹੈ। ਕਿਸਾਨ ਹਾੜੀ ਦੀ ਫਸਲ ਇਨ੍ਹਾਂ ਚੌਲ ਮਿੱਲਾਂ ਵਿਚ ਸਿੱਧੀ ਉਤਾਰ ਸਕਣਗੇ। ਖਰੀਦ ਏਜੰਸੀਆਂ ਇਨ੍ਹਾਂ ਸ਼ੈਲਰਾਂ ’ਚ ਫਸਲ ਦੀ ਬੋਲੀ ਲਾਉਣਗੀਆਂ। ਪੰਜਾਬ ...

Read More

‘ਨਿਹੱਥੇ’ ਜੰਗ ਲੜ ਰਹੇ ਨੇ ਡਾਕਟਰ ਤੇ ਹੋਰ ਅਮਲਾ

‘ਨਿਹੱਥੇ’ ਜੰਗ ਲੜ ਰਹੇ ਨੇ ਡਾਕਟਰ ਤੇ ਹੋਰ ਅਮਲਾ

ਜਗਤਾਰ ਸਿੰਘ ਲਾਂਬਾ ਅੰਮ੍ਰਿਤਸਰ, 8 ਅਪਰੈਲ ਸਥਾਨਕ ਸਰਕਾਰੀ ਮੈਡੀਕਲ ਕਾਲਜ ਦੇ ਪ੍ਰਬੰਧ ਹੇਠ ਇੱਥੇ ਗੁਰੂ ਨਾਨਕ ਦੇਵ ਹਸਪਤਾਲ ਵਿਚ ਸਥਾਪਿਤ ਆਈਸੋਲੇਸ਼ਨ ਵਾਰਡ ਵਿਚ ਅੱਗੇ ਹੋ ਕੇ ਕਰੋਨਾਵਾਇਰਸ ਦੇ ਮਰੀਜ਼ਾਂ ਦਾ ਇਲਾਜ ਕਰ ਰਹੇ ਜੂਨੀਅਰ ਰੈਜ਼ੀਡੈਂਟ ਡਾਕਟਰ, ਨਰਸਾਂ ਤੇ ਹੋਰ ਪੈਰਾ ਮੈਡੀਕਲ ਅਮਲੇ ਦਾ ਹਾਲ ਅਜਿਹਾ ਹੈ, ਜਿਵੇਂ ਬਿਨਾਂ ਹਥਿਆਰਾਂ ਦੇ ਇਕ ...

Read More

ਸੂਬਿਆਂ ਨੂੰ ਜੀਐੱਸਟੀ ਮੁਆਵਜ਼ੇ ਵਜੋਂ 14,103 ਕਰੋੜ ਰੁਪਏ ਹੋਰ ਜਾਰੀ

ਸੂਬਿਆਂ ਨੂੰ ਜੀਐੱਸਟੀ ਮੁਆਵਜ਼ੇ ਵਜੋਂ 14,103 ਕਰੋੜ ਰੁਪਏ ਹੋਰ ਜਾਰੀ

ਕੇਂਦਰ ਵੱਲੋਂ ਛੇਤੀ ਹੋਰ ਕਿਸ਼ਤਾਂ ਜਾਰੀ ਕਰਨ ਦੀ ਸੰਭਾਵਨਾ ਨਵੀਂ ਦਿੱਲੀ, 8 ਅਪਰੈਲ ਕਰੋਨਾਵਾਇਰਸ ਮਹਾਮਾਰੀ ਦਰਮਿਆਨ ਸੂਬਿਆਂ ਨੂੰ ਹੋਰ ਰਾਹਤ ਦੇਣ ਦੇ ਇਰਾਦੇ ਨਾਲ ਵਿੱਤ ਮੰਤਰਾਲੇ ਵੱਲੋਂ ਹੁਣ ਤਕ ਦੋ ਕਿਸ਼ਤਾਂ ’ਚ ਕਰੀਬ 34 ਹਜ਼ਾਰ ਕਰੋੜ ਰੁਪਏ ਜੀਐੱਸਟੀ ਮੁਆਵਜ਼ੇ ਵਜੋਂ ਜਾਰੀ ਕੀਤੇ ਜਾ ਚੁੱਕੇ ਹਨ। ਸੂਤਰਾਂ ਨੇ ਕਿਹਾ ਕਿ ਮੰਗਲਵਾਰ ਨੂੰ 14,103 ...

Read More

ਸਰਕਾਰੀ ਤੇ ਪ੍ਰਾਈਵੇਟ ਲੈਬਾਰਟਰੀਆਂ ’ਚ ਮੁਫ਼ਤ ਹੋਣ ਕੋਵਿਡ-19 ਟੈਸਟ: ਸੁਪਰੀਮ ਕੋਰਟ

ਸਰਕਾਰੀ ਤੇ ਪ੍ਰਾਈਵੇਟ ਲੈਬਾਰਟਰੀਆਂ ’ਚ ਮੁਫ਼ਤ ਹੋਣ ਕੋਵਿਡ-19 ਟੈਸਟ: ਸੁਪਰੀਮ ਕੋਰਟ

ਨਵੀਂ ਦਿੱਲੀ, 8 ਅਪਰੈਲ ਸੁਪਰੀਮ ਕੋਰਟ ਨੇ ਅੱਜ ਕਿਹਾ ਕਿ ਕੋਵਿਡ-19 ਦੀ ਪੁਸ਼ਟੀ ਲਈ ਸਰਕਾਰੀ ਜਾਂ ਨਿੱਜੀ ਲੈਬਾਰਟਰੀਆਂ ਵਿੱਚ ਕੀਤੇ ਜਾਣ ਵਾਲੇ ਟੈਸਟ ਬਿਲਕੁਲ ਮੁਫ਼ਤ ਹੋਣ ਤੇ ਸਰਕਾਰ ਇਸ ਸਬੰਧੀ ਫੌਰੀ ਲੋੜੀਂਦੀਆਂ ਹਦਾਇਤਾਂ ਜਾਰੀ ਕਰੇ। ਸਿਖਰਲੀ ਅਦਾਲਤ ਨੇ ਕਿਹਾ ਕਿ ਜਦੋਂ ਦੇਸ਼ ਕਿਸੇ ਸੰਕਟ ਵਿੱਚ ਹੋਵੇ, ਅਜਿਹੇ ਮੌਕੇ ਲੈਬਾਰੇਟਰੀਆਂ ਸਮੇਤ ਪ੍ਰਾਈਵੇਟ ...

Read More

ਕਰਫਿਊ ਵਿੱਚ ਵਾਧੇ ਬਾਰੇ ਅਜੇ ਕੋਈ ਫ਼ੈਸਲਾ ਨਹੀਂ: ਕੈਪਟਨ

ਕਰਫਿਊ ਵਿੱਚ ਵਾਧੇ ਬਾਰੇ ਅਜੇ ਕੋਈ ਫ਼ੈਸਲਾ ਨਹੀਂ: ਕੈਪਟਨ

ਬਲਵਿੰਦਰ ਜੰਮੂ ਚੰਡੀਗੜ੍ਹ, 8 ਅਪਰੈਲ ਪੰਜਾਬ ਵਿਚ ਪੂਰਾ ਦਿਨ ਕਰਫ਼ਿਊ ਵਧਾਉਣ ਦੇ ਮਾਮਲੇ ਨੂੰ ਲੈ ਕੇ ਭੰਬਲਭੂਸਾ ਬਣਿਆ ਰਿਹਾ ਤੇ ਆਖ਼ਰ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸਪੱਸ਼ਟ ਕੀਤਾ ਕਿ 14 ਅਪਰੈਲ ਤੋਂ ਬਾਅਦ ਕਰਫਿਊ ਵਧਾਉਣ ਦਾ ਹਾਲੇ ਤੱਕ ਕੋਈ ਫ਼ੈਸਲਾ ਨਹੀਂ ਲਿਆ ਗਿਆ। ਅਜਿਹੀਆਂ ਰਿਪੋਰਟਾਂ ਨੂੰ ਬੇਬੁਨਿਆਦ ਕਰਾਰ ਦਿੰਦਿਆਂ ਮੁੱਖ ਮੰਤਰੀ ...

Read More

ਕਰੋਨਾਵਾਇਰਸ: ਇਕੋ ਦਿਨ ’ਚ 773 ਨਵੇਂ ਕੇਸ, 32 ਮੌਤਾਂ

ਕਰੋਨਾਵਾਇਰਸ: ਇਕੋ ਦਿਨ ’ਚ 773 ਨਵੇਂ ਕੇਸ, 32 ਮੌਤਾਂ

ਨਵੀਂ ਦਿੱਲੀ, 8 ਅਪਰੈਲ ਕੇਂਦਰੀ ਸਿਹਤ ਮੰਤਰਾਲੇ ਨੇ ਅੱਜ ਕਿਹਾ ਕਿ ਪਿਛਲੇ 24 ਘੰਟਿਆਂ ਵਿੱਚ 32 ਵਿਅਕਤੀ ਕਰੋਨਾਵਾਇਰਸ ਕਰਕੇ ਦਮ ਤੋੜ ਗਏ ਹਨ ਜਦੋਂਕਿ ਮਹਾਮਾਰੀ ਦੀ ਜ਼ੱਦ ਵਿੱਚ ਆਉਣ ਵਾਲੇ 773 ਨਵੇਂ ਕੇਸ ਰਿਪੋਰਟ ਹੋਏ ਹਨ। ਅੱਜ ਹੋਈਆਂ ਮੌਤਾਂ ਨਾਲ ਕੋਵਿਡ-19 ਕਰਕੇ ਮਰਨ ਵਾਲਿਆਂ ਦਾ ਕੁੱਲ ਅੰਕੜਾ 149 ਤੇ ਕੁੱਲ ਕੇਸਾਂ ...

Read More


ਚਿਦੰਬਰਮ ਵੱਲੋਂ ਮਾਓਵਾਦੀਆਂ ਨੂੰ ਗੱਲਬਾਤ ਦਾ ਸੱਦਾ

Posted On May - 19 - 2010 Comments Off on ਚਿਦੰਬਰਮ ਵੱਲੋਂ ਮਾਓਵਾਦੀਆਂ ਨੂੰ ਗੱਲਬਾਤ ਦਾ ਸੱਦਾ
ਸਿਰਫ 72 ਘੰਟੇ ਲਈ ਹਿੰਸਾ ਪੂਰੀ ਤਰ੍ਹਾਂ ਤਿਆਗਣ ਦੀ ਅਪੀਲ ਪ੍ਰਧਾਨ ਮੰਤਰੀ ਵੱਲੋਂ ਨਵੀਂ ਰਣਨੀਤੀ ਬਾਰੇ ਵਿਚਾਰਾਂ ਛਤੀਸਗੜ੍ਹ ਵਿਚ ਵਿਸ਼ੇਸ਼ ਚੌਕਸੀ ਨਵੀਂ ਦਿੱਲੀ, 18 ਮਈ ਕੇਂਦਰੀ ਗ੍ਰਹਿ ਮੰਤਰੀ ਪੀ. ਚਿਦੰਬਰਮ ਨੇ ਨਕਸਲੀਆਂ ਨੂੰ ਗੱਲਬਾਤ ਦੀ ਨਵੀਂ ਪੇਸ਼ਕਸ਼ ਕੀਤੀ ਹੈ ਬਸ਼ਰਤੇ ਉਹ 72 ਘੰਟਿਆਂ ਲਈ ਹਿੰਸਕ ਕਾਰਵਾਈਆਂ ਪੂਰੀ ਤਰ੍ਹਾਂ ਰੋਕ ਦੇਣ। ਉਧਰ ਕਾਂਗਰਸੀ ਆਗੂ ਦਿੱਗਵਿਜੈ ਸਿੰਘ ਨੇ ਕਿਹਾ ਕਿ ਨਕਸਲੀਆਂ ਖ਼ਿਲਾਫ਼ ਹਵਾਈ ਫੌਜ ਦੀ ਵਰਤੋਂ ਨਹੀਂ ਹੋਣੀ ਚਾਹੀਦੀ। ਉਧਰ ਪੰਜ ਰਾਜਾਂ ਵਿਚ ਬੰਦ ਲਈ 

ਦੋ ਬੈਂਕਾਂ ਦਾ ਰਲੇਵਾਂ

Posted On May - 19 - 2010 Comments Off on ਦੋ ਬੈਂਕਾਂ ਦਾ ਰਲੇਵਾਂ
ਨਵੀਂ ਦਿੱਲੀ, 18 ਮਈ ਆਰਥਿਕ ਸੰਕਟ ਨਾਲ ਜੂਝ ਰਹੇ ਬੈਂਕ ਆਫ ਰਾਜਸਥਾਨ ਨੇ ਅੱਜ ਭਾਰਤ ਦੇ ਸਭ ਤੋਂ ਵੱਡੇ ਪ੍ਰਾਈਵੇਟ ਸੈਕਟਰ ਆਈ.ਸੀ.ਆਈ.ਸੀ.ਆਈ. ਬੈਂਕ ਨਾਲ ਰਲੇਵੇਂ ਦਾ ਐਲਾਨ ਕੀਤਾ। ਦੋਵਾਂ ਦੇ ਸਮਝੌਤੇ ਮੌਕੇ ਸ਼ੇਅਰਾਂ ਦੀ ਕੀਮਤ 1500 ਕਰੋੜ ਰੁਪਏ ਸੀ। ਬੈਂਕ ਆਫ ਰਾਜਸਥਾਨ ਨੇ ਸਟਾਕ ਐਕਸਚੇਂਜ ਨੂੰ ਜਾਰੀ ਆਪਣੇ ਨੋਟੀਫਿਕੇਸ਼ਨ ਵਿੱਚ ਕਿਹਾ ਕਿ ਉਸ ਦੇ ਕੰਟਰੋਲਿੰਗ ਸ਼ੇਅਰ ਹੋਲਡਰ ਤਇਆਲ ਪਰਿਵਾਰ ਨੇ 18 ਮਈ 2010 ਨੂੰ ਦੋਵਾਂ ਦੇ ਰਲੇਵੇਂ ਸਬੰਧੀ ਸਮਝੌਤਾ ਕੀਤਾ ਸੀ। ਤਾਇਆਲ ਪਰਿਵਾਰ ਦੀ ਹਾਲ ਹੀ ’ਚ ਸੇਬੀ 

ਕਾਰ ਨਹਿਰ ’ਚ ਡਿੱਗਣ ਨਾਲ ਪਤੀ-ਪਤਨੀ ਤੇ ਧੀ ਦੀ ਮੌਤ

Posted On May - 19 - 2010 Comments Off on ਕਾਰ ਨਹਿਰ ’ਚ ਡਿੱਗਣ ਨਾਲ ਪਤੀ-ਪਤਨੀ ਤੇ ਧੀ ਦੀ ਮੌਤ
ਭਾਸ਼ ਚੰਦਰ ਰਾਮਨਗਰ, 18 ਮਈ ਅੱਜ ਸਵੇਰੇ ਪਿੰਡ ਗੜ੍ਹੀ ਸਾਹਿਬ ਨੇੜੇ ਇਕ ਸੈਂਟਰੋ ਕਾਰ ਦੇ ਭਾਖੜਾ ਨਹਿਰ ’ਚ ਡਿੱਗਣ ਕਾਰਨ ਉਸ ’ਚ ਸਵਾਰ ਇੱਕੋ ਪਰਿਵਾਰ ਦੇ ਤਿੰਨ ਜੀਆਂ ਦੀ ਮੌਤ ਹੋ ਗਈ। ਮਰਨ ਵਾਲਿਆਂ ਵਿਚ ਪਤੀ, ਪਤਨੀ ਤੇ ਉਨ੍ਹਾਂ ਦੀ ਧੀ ਸ਼ਾਮਲ ਹਨ। ਕਾਰ ਅਤੇ ਲਾਸ਼ਾਂ ਨੂੰ ਲੱਭਣ ਲਈ ਹਰਿਆਣਾ ਅਤੇ ਪੰਜਾਬ ਦੇ ਅਧਿਕਾਰੀਆਂ ਵੱਲੋਂ ਸਾਂਝੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ। ਪ੍ਰਾਪਤ ਜਾਣਕਾਰੀ ਅਨੁਸਾਰ ਸਮਾਣਾ ਵਾਸੀ ਪ੍ਰਸ਼ੋਤਮ ਦਾਸ (52 ਸਾਲ) ਪੁੱਤਰ ਰੋਸ਼ਨ ਲਾਲ ਉਨ੍ਹਾਂ ਦੀ ਪਤਨੀ ਸ਼ਸ਼ੀ ਬਾਲਾ 

ਸੱਜਣ ਕੁਮਾਰ ਖ਼ਿਲਾਫ਼ ਅੱਜ ਦੋਸ਼ ਆਇਦ ਹੋਣਗੇ

Posted On May - 19 - 2010 Comments Off on ਸੱਜਣ ਕੁਮਾਰ ਖ਼ਿਲਾਫ਼ ਅੱਜ ਦੋਸ਼ ਆਇਦ ਹੋਣਗੇ
ਨਵੀਂ ਦਿੱਲੀ, 18 ਮਈ 1984 ਦੇ ਸਿੱਖ ਵਿਰੋਧੀ ਦੰਗਿਆਂ ਦੇ ਮਾਮਲੇ ਵਿਚ ਇੱਥੋਂ ਦੀ ਅਦਾਲਤ ਵੱਲੋਂ ਕਾਂਗਰਸੀ ਆਗੂ ਸੱਜਣ ਕੁਮਾਰ ਖ਼ਿਲਾਫ਼ ਭਲਕੇ 19 ਮਈ ਨੂੰ ਦੋਸ਼ ਆਇਦ ਕੀਤੇ ਜਾਣਗੇ। ਸਿੱਖਾਂ ਦੇ ਕਤਲ ਤੇ ਭੀੜ ਨੂੰ ਭੜਕਾਉਣ ਦੇ ਮਾਮਲਿਆਂ ’ਚ ਇਸ ਕਾਂਗਰਸੀ ਆਗੂ ਖ਼ਿਲਾਫ਼ ਅੱਜ ਦੋਸ਼ ਆਇਦ ਕੀਤੇ ਜਾਣੇ ਸਨ, ਪਰ ਟਾਈਪਿੰਗ ਦੀ ਗਲਤੀ ਕਾਰਨ ਇਹ ਕੰਮ ਇਕ ਦਿਨ ਪਛੜ ਗਿਆ। ਅੱਜ ਜਦੋਂ ਅਡੀਸ਼ਨਲ ਸੈਸ਼ਨ ਜੱਜ ਸੁਨੀਤਾ ਗੁਪਤਾ ਅਦਾਲਤ ਵਿਚ ਪੁੱਜੇ ਤਾਂ ਸੀ.ਬੀ.ਆਈ. ਨੇ ਉਨ੍ਹਾਂ ਦਾ ਧਿਆਨ ਇਸ ਮਾਮਲੇ ’ਚ ਪਹਿਲਾਂ ਕੀਤੇ 

ਝਾਰਖੰਡ ’ਚ ਸਰਕਾਰ ਬਣਾਉਣ ਲਈ ਭਾਜਪਾ ਤੇ ਜੇ.ਐਮ.ਐਮ. ’ਚ ਸਮਝੌਤਾ

Posted On May - 19 - 2010 Comments Off on ਝਾਰਖੰਡ ’ਚ ਸਰਕਾਰ ਬਣਾਉਣ ਲਈ ਭਾਜਪਾ ਤੇ ਜੇ.ਐਮ.ਐਮ. ’ਚ ਸਮਝੌਤਾ
ਪਹਿਲਾਂ ਭਾਜਪਾ ਅਗਵਾਈ ਕਰੇਗੀ ਰਾਂਚੀ, 18 ਮਈ ਭਾਰਤੀ ਜਨਤਾ ਪਾਰਟੀ ਅਤੇ ਝਾਰਖੰਡ ਮੁਕਤੀ ਮੋਰਚਾ ਝਾਰਖੰਡ ਵਿੱਚ ਵਾਰੀ ਸਿਰ ਸੱਤਾ ਕਰਨ ਲਈ ਰਾਜ਼ੀ ਹੋ ਗਈਆਂ ਹਨ। ਝਾਰਖੰਡ ਦੇ ਮੁੱਖ ਮੰਤਰੀ ਸ਼ਿਬੂ ਸੋਰੇਨ ਨੇ ਅੱਜ ਦੱਸਿਆ ਕਿ ਦੋਹੇਂ ਪਾਰਟੀਆਂ 28-28 ਮਹੀਨਿਆਂ ਲਈ ਸਰਕਾਰ ਦੀ ਵਾਗਡੋਰ ਸਾਂਭਣਗੀਆਂ। ਸਾਬਕਾ ਮੁੱਖ ਮੰਤਰੀ ਅਰਜੁਨ ਮੁੰਡਾ ਦੇ ਭਾਜਪਾ ਦੀ ਅਗਵਾਈ ਵਾਲੀ ਸਰਕਾਰ ਵਿਚ ਮੁੱਖ ਮੰਤਰੀ ਬਣਨ ਦੀ ਸੰਭਾਵਨਾ ਹੈ। ਇਹ ਪੁੱਛਣ ਉਤੇ ਕਿ ਪਹਿਲਾਂ ਸਰਕਾਰ ਦੀ ਅਗਵਾਈ ਕੌਣ ਕਰੇਗਾ ਸ੍ਰੀ ਸੋਰੇਨ 

ਮਨਮਰਜ਼ੀ ਨਾਲ ਬਣਾਈਆਂ ਸੜਕਾਂ, ਮਿੱਟੀ ਤੇ ਹਰੇ-ਭਰੇ ਰੁੱਖ ਗਾਇਬ

Posted On May - 19 - 2010 Comments Off on ਮਨਮਰਜ਼ੀ ਨਾਲ ਬਣਾਈਆਂ ਸੜਕਾਂ, ਮਿੱਟੀ ਤੇ ਹਰੇ-ਭਰੇ ਰੁੱਖ ਗਾਇਬ
ਸ਼ਿਵਾਲਿਕ ਦੀਆਂ ਪਹਾੜੀਆਂ ਭੂ-ਮਾਫੀਏ ਦੇ ਕਬਜ਼ੇ ’ਚ ਮੁਹਾਲੀ ਜ਼ਿਲ੍ਹਾ ਪ੍ਰਸ਼ਾਸਨ ਸ਼ਸ਼ੋਪੰਜ ’ਚ, ਐਸ.ਐਸ.ਪੀ. ਕਰਨਗੇ ਬਾਦਲ ਨਾਲ ਮੁਲਾਕਾਤ ਦਰਸ਼ਨ ਸਿੰਘ ਸੋਢੀ ਮੁਹਾਲੀ, 18 ਮਈ ਪੰਜਾਬ ਦੀ ਰਾਜਧਾਨੀ ਚੰਡੀਗੜ੍ਹ ਨੇੜਲੀਆਂ ਸ਼ਿਵਾਲਿਕ ਦੀਆਂ ਪਹਾੜੀਆਂ ਦੇ ਪੰਜਾਬ ਵਿਚਲੇ ਕੁਝ ਹਿੱਸੇ ਨੂੰ ਗੈਰਕਾਨੂੰਨੀ ਢੰਗ ਨਾਲ ਵੇਚਣ ਦੇ ਮਾਮਲੇ ਵਿਚ ਜੰਗਲਾਤ ਵਿਭਾਗ ਦੀ ਕਥਿਤ ਅਣਦੇਖੀ ਦੀ ਪੋਲ ਖੁੱਲ੍ਹ ਗਈ ਹੈ। ਪਹਾੜੀਆਂ ਦੀ ਮਿੱਟੀ ਅਤੇ ਉਥੇ ਵੱਡੀ ਗਿਣਤੀ ’ਚ ਖੜੇ ਹਰੇ ਭਰੇ ਰੁੱਖ ਕਿਥੇ ਗਾਇਬ ਹੋ 

ਰਿਜ਼ਵਾਨੁਰ ਦੀ ਮੌਤ ਸਬੰਧੀ ਨਵੀਂ ਜਾਂਚ ਦੇ ਹੁਕਮ

Posted On May - 19 - 2010 Comments Off on ਰਿਜ਼ਵਾਨੁਰ ਦੀ ਮੌਤ ਸਬੰਧੀ ਨਵੀਂ ਜਾਂਚ ਦੇ ਹੁਕਮ
ਕੋਲਕਾਤਾ, 18 ਮਈ ਕੰਪਿਊਟਰ ਗਰਾਫਿਕਸ ਅਧਿਆਪਕ ਰਿਜ਼ਵਾਨੁਰ ਰਹਿਮਾਨ ਦੇ ਇਥੇ ਸਥਿਤ ਰੇਲਵੇ ਪਟੜੀਆਂ ਉਪਰ ਭੇਤਭਰੀ ਹਾਲਤ ਵਿੱਚ ਮ੍ਰਿਤ ਪਾਏ ਜਾਣ ਦੇ ਕਰੀਬ ਦੋ ਸਾਲਾਂ ਮਗਰੋਂ ਕੋਲਕਾਤਾ ਹਾਈ ਕੋਰਟ ਨੇ ਅੱਜ ਸੀ.ਬੀ.ਆਈ. ਨੂੰ ਕਤਲ ਦਾ ਮਾਮਲਾ ਦਰਜ ਕਰਨ ਅਤੇ ਨਵੇਂ ਸਿਰੇ ਤੋਂ ਜਾਂਚ ਕਰਨ ਦੇ ਹੁਕਮ ਦਿੱਤੇ ਹਨ। -ਪੀ.ਟੀ.ਆਈ.  

ਪਾਕਿ ਹਮਲੇ ਵਿਚ 14 ਜਾਨਾਂ ਗਈਆਂ

Posted On May - 19 - 2010 Comments Off on ਪਾਕਿ ਹਮਲੇ ਵਿਚ 14 ਜਾਨਾਂ ਗਈਆਂ
ਪਿਸ਼ਾਵਰ, 18 ਮਈ ਪਾਕਿਸਤਾਨ ਦੇ ਅਸ਼ਾਂਤ ਉੱਤਰ ਪੱਛਮੀ ਇਲਾਕੇ ਵਿੱਚ ਅੱਜ ਆਤਮਘਾਤੀ ਹਮਲਾਵਰ ਨੇ ਪੁਲੀਸ ਵਾਹਨ ਦੇ ਨੇੜੇ ਆਪਣੇ-ਆਪ ਨੂੰ ਉਡਾ ਲਿਆ, ਜਿਸ ਕਾਰਨ ਇਕ ਸੀਨੀਅਰ ਪੁਲੀਸ ਅਧਿਕਾਰੀ ਸਣੇ 14 ਜਾਨਾਂ ਚਲੀਆਂ ਗਈਆਂ ਤੇ 15 ਫੱਟੜ ਹੋ ਗਏ। ਪੁਲੀਸ ਮੁਤਾਬਕ ਖੈਬਰ ਪਖਤੂਨਖ਼ਵਾ ਸੂਬੇ ਵਿੱਚ ਡੇਰਾ ਇਸਮਾਈਲ ਖਾਨ ਸ਼ਹਿਰ ਦੇ ਬਾਹਰਵਾਰ ਸਾਈਕਲ ’ਤੇ ਸਵਾਰ ਇਕ ਫਿਦਾਇਨ ਦੇ ਨੇੜੋਂ ਜਿਵੇਂ ਹੀ ਪੁਲੀਸ ਦਾ ਵਾਹਨ ਲੰਘਿਆ, ਉਸ ਨੇ ਆਪਣੇ-ਆਪ ਨੂੰ ਉਡਾਲਿਆ। ਹਮਲੇ ਵਿੱਚ ਡੀ.ਐਸ.ਪੀ. ਇਕਬਾਲ ਖਾਨ, ਉਸ ਦੇ ਅੰਗ 

ਕਾਬੁਲ ’ਚ ਆਤਮਘਾਤੀ ਹਮਲਾ; 20 ਮੌਤਾਂ

Posted On May - 19 - 2010 Comments Off on ਕਾਬੁਲ ’ਚ ਆਤਮਘਾਤੀ ਹਮਲਾ; 20 ਮੌਤਾਂ
ਕਾਬੁਲ, 18 ਮਈ ਅਫਗਾਨਿਸਤਾਨ ਦੀ ਰਾਜਧਾਨੀ ਕਾਬੁਲ ’ਚ ਨਾਟੋ ਫੌਜੀਆਂ ਨੂੰ ਨਿਸ਼ਾਨਾ ਬਣਾ ਕੇ ਅੱਜ ਕੀਤੇ ਗਏ ਆਤਮਘਾਤੀ ਹਮਲੇ ਵਿਚ ਘੱਟੋ-ਘੱਟ 20 ਵਿਅਕਤੀ ਮਾਰੇ ਗਏ। ਮਰਨ ਵਾਲਿਆਂ ਵਿਚ 5 ਵਿਦੇਸ਼ੀ ਹਨ। ਫੌਜ ਦੇ ਇਕ ਡਾਕਟਰ ਨੇ ਦੱਸਿਆ ਕਿ ਪਿਛਲੇ ਕੁਝ ਮਹੀਨਿਆਂ ਕੀਤੇ ਗਏ ਹਮਲਿਆਂ ਵਿਚੋਂ ਇਹ ਸਭ ਤੋਂ ਭਿਆਨਕ ਹੈ। ਹਮਲਾਵਰ ਨੇ ਭੀੜ-ਭੜੱਕੇ ਵੇਲੇ ਪੱਛਮੀ ਕਾਬੁਲ ਵਿਚ ਫੌਜ ਦੇ ਇਕ ਭਰਤੀ ਕੇਂਦਰ ਤੇ ਹਸਪਤਾਲ, ਜੋ ਸੰਸਦ ਭਵਨ ਦੇ ਨੇੜੇ ਹਨ, ਕੋਲ ਬਾਰੂਦ ਨਾਲ ਭਰੀ ਕਾਰ ’ਚ ਇਹ ਧਮਾਕਾ ਕੀਤਾ। ਦੇਸ਼ ਦੇ 

ਵੀਆਨਾ ਕਾਂਡ ਦੇ ਮੁਲਜ਼ਮਾਂ ਖ਼ਿਲਾਫ਼ ਦੋਸ਼ ਆਇਦ

Posted On May - 19 - 2010 Comments Off on ਵੀਆਨਾ ਕਾਂਡ ਦੇ ਮੁਲਜ਼ਮਾਂ ਖ਼ਿਲਾਫ਼ ਦੋਸ਼ ਆਇਦ
ਵੀਆਨਾ, 18 ਮਈ ਆਸਟਰੀਆ ਦੇ ਅਧਿਕਾਰੀਆਂ ਨੇ ਪਿਛਲੇ ਸਾਲ 24 ਮਈ ਨੂੰ ਵੀਆਨਾ ਵਿਖੇ ਇਕ ਗੁਰਦੁਆਰੇ ’ਚ ਧਾਰਮਿਕ ਸਮਾਗਮ ਦੌਰਾਨ ਗੋਲੀਬਾਰੀ ਕਰਨ ਦੇ ਮਾਮਲੇ ਵਿਚ ਛੇ ਵਿਅਕਤੀਆਂ ਵਿਰੁੱਧ ਦੋਸ਼ ਆਇਦ ਕੀਤੇ ਹਨ। ਵਰਨਣਯੋਗ ਹੈ ਕਿ ਇਸ ਘਟਨਾ ਵਿਚ ਡੇਰਾ ਬੱਲਾਂ ਦੇ ਸੰਤ ਰਾਮਾਨੰਦ ਦੀ ਮੌਤ ਹੋ ਗਈ ਸੀ, ਜਦਕਿ ਡੇਰੇ ਦੇ ਗੱਦੀਨਸ਼ੀਨ ਸੰਤ ਨਿਰੰਜਣ ਦਾਸ ਸਣੇ ਦਰਜਨ ਦੇ ਕਰੀਬ ਜ਼ਖ਼ਮੀ ਹੋ ਗਏ ਸਨ। ਇਸ ਘਟਨਾ ਕਾਰਨ ਪੰਜਾਬ ਵਿਚ ਹਿੰਸਾ ਫੈਲ ਗਈ ਸੀ ਤੇ ਹਜ਼ਾਰਾਂ ਕਰੋੜ ਰੁਪਏ ਦੀ ਸੰਪਤੀ ਦਾ ਨੁਕਸਾਨ ਹੋਇਆ ਸੀ। ਪ੍ਰਾਪਤ 

ਜਗਦੀਸ਼ ਸਾਹਨੀ ਭਾਜਪਾ ’ਚੋਂ ਮੁਅੱਤਲ

Posted On May - 19 - 2010 Comments Off on ਜਗਦੀਸ਼ ਸਾਹਨੀ ਭਾਜਪਾ ’ਚੋਂ ਮੁਅੱਤਲ
ਨੋਟਿਸ ਦਾ ਜੁਆਬ ਹਫਤੇ ’ਚ ਮੰਗਿਆ ਸਾਹਨੀ ਦੀ ਸੁਰ ਨਰਮ ਪਈ ਦਵਿੰਦਰ ਪਾਲ/ਟ੍ਰਿਬਿਊਨ ਨਿਊਜ਼ ਸਰਵਿਸ ਚੰਡੀਗੜ੍ਹ, 18 ਮਈ ਭਾਰਤੀ ਜਨਤਾ ਪਾਰਟੀ ਨੇ ਬਟਾਲਾ ਤੋਂ ਵਿਧਾਇਕ ਅਤੇ ਅਸਤੀਫਾ ਦੇ ਚੁੱਕੇ ਪਾਰਲੀਮਾਨੀ ਸਕੱਤਰ ਜਗਦੀਸ਼ ਸਾਹਨੀ ਦੇ ਖ਼ਿਲਾਫ਼ ਸਖਤ ਰੁਖ ਅਖਤਿਆਰ ਕਰ ਲਿਆ ਹੈ। ਭਾਜਪਾ ਦੀ ਪੰਜਾਬ ਇਕਾਈ ਦੇ ਪ੍ਰਧਾਨ ਅਸ਼ਵਨੀ ਸ਼ਰਮਾ ਨੇ ਸ੍ਰੀ ਸਾਹਨੀ ਨੂੰ ਪਾਰਟੀ ਦਾ ਅਨੁਸ਼ਾਸਨ ਭੰਗ ਕਰਨ, ਪਾਰਟੀ ਆਗੂਆਂ ਵਿਰੁੱਧ ਅਪਮਾਨਜਨਕ ਭਾਸ਼ਾ ਵਰਤਣ ਦੇ ਦੋਸ਼ਾਂ ਤਹਿਤ ਪਾਰਟੀ ਦੀ ਮੁਢਲੀ ਮੈਂਬਰਸ਼ਿਪ ਤੋਂ 

ਹਿੰਦ-ਇਰਾਨੀ ਸਬੰਧ ਮੁੜ ਲੀਹ’ਤੇ ਆਏ

Posted On May - 19 - 2010 Comments Off on ਹਿੰਦ-ਇਰਾਨੀ ਸਬੰਧ ਮੁੜ ਲੀਹ’ਤੇ ਆਏ
ਡੋਸਿਆਂ ਦੀ ਯਾਦ ਨੇ ਮੋਤੱਕੀ-ਕ੍ਰਿਸ਼ਨਾ ਮੁਲਾਕਾਤ ਸੁਆਦਲੀ ਬਣਾਈ ਇਰਾਨਨਾਮਾ ਰਾਜ ਚੇਂਗੱਪਾ ਮੁੱਖ ਸੰਪਾਦਕ ਵਿਦੇਸ਼ ਮੰਤਰੀ ਐਸ.ਐਮ. ਕ੍ਰਿਸ਼ਨਾ ਜੀ-15 ਸਿਖਰ ਸੰਮੇਲਨ ਵਿਚ ਭਾਗ ਲੈਣ ਲਈ ਜਦੋਂ ਤਹਿਰਾਨ ਪਹੁੰਚੇ ਤਾਂ ਭਾਰਤ ਦੇ ਮੇਜ਼ਬਾਨ ਇਰਾਨ ਨਾਲ ਸਬੰਧ ਬਹੁਤੇ ਦੋਸਤਾਨਾ ਨਹੀਂ ਸਨ। ਪਿੱਛਲੇ ਸਾਲ ਨਵੰਬਰ ਮਹੀਨੇ ਇਰਾਨ ਸਰਕਾਰ ਨੇ ਭਾਰਤ ਸਰਕਾਰ ਨੂੰ ਇਕ ਤਿੱਖਾ ਪੱਤਰ ਲਿਖਿਆ ਸੀ ਜਿਸ ਵਿਚ ਕੌਮਾਂਤਰੀ ਐਟਮੀ ਊਰਜਾ ਏਜੰਸੀ (ਆਈ.ਏ. ਈ.ਏ.) ਦੇ ਮਤੇ ਦੇ ਹੱਕ ਵਿਚ ਵੋਟ ਦੇਣ ਦੇ ਭਾਰਤੀ ਫੈਸਲੇ ਨੂੰ ਬੁਰੀ 

ਅਫਜ਼ਲ ਗੁਰੂ ਨੂੰ ਫਾਂਸੀ ਦੀ ਸਿਫਾਰਸ਼

Posted On May - 19 - 2010 Comments Off on ਅਫਜ਼ਲ ਗੁਰੂ ਨੂੰ ਫਾਂਸੀ ਦੀ ਸਿਫਾਰਸ਼
ਦਿੱਲੀ ਸਰਕਾਰ ਨੇ ਫਾਈਲ ਉਪ ਰਾਜਪਾਲ ਕੋਲ ਭੇਜੀ ਨਵੀਂ ਦਿੱਲੀ, 18 ਮਈ ਦਿੱਲੀ ਸਰਕਾਰ ਨੇ ਸੰਸਦ ਭਵਨ ’ਤੇ ਹਮਲਾ ਕੇਸ ਦੇ ਦੋਸ਼ੀ ਅਫਜ਼ਲ ਗੁਰੂ ਦੀ ਸਜ਼ਾ ਮੁਆਫੀ ਦੀ ਅਪੀਲ ਵਾਲੀ ਫਾਈਲ ਦਿੱਲੀ ਦੇ ਉਪ ਰਾਜਪਾਲ ਦੇ ਦਫਤਰ ਭੇਜ ਦਿੱਤੀ ਹੈ। ਇਹ ਫਾਈਲ ਪਿਛਲੇ ਚਾਰ ਸਾਲਾਂ ਤੋਂ ਫੈਸਲੇ ਲਈ ਅਟਕੀ ਹੋਈ ਸੀ। ਇਕ ਉੱਚ ਅਧਿਕਾਰੀ ਅਨੁਸਾਰ ਦਿੱਲੀ ਸਰਕਾਰ ਨੇ ਅਫਜ਼ਲ ਗੁਰੂ ਨੂੰ ਫਾਂਸੀ ਦੇਣ ਦੀ ਹਮਾਇਤ ਕੀਤੀ ਹੈ ਪ੍ਰੰਤੂ ਇਹ ਵੀ ਕਿਹਾ ਹੈ ਕਿ ਫਾਂਸੀ ਦੇਣ ਵੇਲੇ ਕਾਨੂੰਨ ਵਿਵਸਥਾ ਧਿਆਨ ਵਿਚ ਰੱਖੀ ਜਾਵੇ। ਇਸ 

ਦਾਂਤੇਵਾੜਾ ’ਚ ਨਕਸਲੀਆਂ ਵੱਲੋਂ ਫਿਰ ਵੱਡਾ ਹਮਲਾ

Posted On May - 18 - 2010 Comments Off on ਦਾਂਤੇਵਾੜਾ ’ਚ ਨਕਸਲੀਆਂ ਵੱਲੋਂ ਫਿਰ ਵੱਡਾ ਹਮਲਾ
ਬੱਸ ਉਡਾਈ; 50 ਜਣੇ ਹਲਾਕ ਰਾਏਪੁਰ, 17 ਮਈ ਮਾਓਵਾਦੀਆਂ ਨੇ ਅੱਜ ਛੱਤੀਸਗੜ੍ਹ ਦੇ ਦਾਂਤੇਵਾੜਾ ਜ਼ਿਲ੍ਹੇ ’ਚ ਇਕ ਬੱਸ ਉਡਾ ਦਿੱਤੀ, ਜਿਸ ’ਚ ਘੱਟੋ-ਘੱਟ 50 ਵਿਅਕਤੀ ਮਾਰੇ ਗਏ। ਮਰਨ ਵਾਲਿਆਂ ਵਿਚ ਕਈ ਵਿਸ਼ੇਸ਼ ਪੁਲੀਸ ਅਫਸਰ (ਐਸ.ਪੀ.ਓਜ਼) ਸਨ। ਮਹੀਨੇ ਤੋਂ ਥੋੜ੍ਹਾ ਵੱਧ ਸਮੇਂ ’ਚ ਇਹ ਦੂਜਾ ਵੱਡਾ ਮਾਰੂ ਹਮਲਾ ਹੈ। ਅਧਿਕਾਰੀਆਂ ਅਨੁਸਾਰ ਇੱਥੋਂ 400 ਕਿਲੋਮੀਟਰ ਦੂਰ ਦਾਂਤੇਵਾੜਾ ਜ਼ਿਲ੍ਹੇ ’ਚ ਗਦੀਰਸ ਤੋਂ ਭੂਸਾਰਸ ਜਾ ਰਹੀ ਯਾਤਰੀ ਬੱਸ ’ਤੇ ਨਕਸਲੀਆਂ ਨੇ 4.45 ਵਜੇ ਦੇਸੀ ਬੰਬ ਨਾਲ ਹਮਲਾ ਕੀਤਾ। ਐਸ.ਪੀ.ਓਜ਼, 

ਧੀਆਂ ਵੀ ਹੋਣਗੀਆਂ ਜ਼ਮੀਨ ਦੀਆਂ ਹੱਕਦਾਰ

Posted On May - 18 - 2010 Comments Off on ਧੀਆਂ ਵੀ ਹੋਣਗੀਆਂ ਜ਼ਮੀਨ ਦੀਆਂ ਹੱਕਦਾਰ
ਪੰਜਾਬ ਕੈਬਨਿਟ ਦਾ ਅਹਿਮ ਫੈਸਲਾ ਮੁਜ਼ਾਰੇ ਦੀ ਮੌਤ ਤੋਂ ਬਾਅਦ ਜੇਕਰ ਉਹ ਆਪਣੇ ਪਿੱਛੇ ਪੁਰਸ਼ ਵਾਰਸ ਨਹੀਂ ਛੱਡਦਾ ਤਾਂ ਮਹਿਲਾ ਵਾਰਸਾਂ ਨੂੰ ਵੀ ਉਸ ਦੀ ਟੈਨੇਂਸੀ ਪ੍ਰਾਪਤ ਹੋ ਸਕੇਗੀ ਟ੍ਰਿਬਿਊਨ ਨਿਊਜ਼ ਸਰਵਿਸ ਚੰਡੀਗੜ੍ਹ, 17 ਮਈ ਪੰਜਾਬ ਮੰਤਰੀ ਮੰਡਲ ਨੇ ਜ਼ਮੀਨੀ ਸੁਧਾਰਾਂ ਅਤੇ ਮੁਜ਼ਾਰਿਆਂ ਨਾਲ ਸਬੰਧਤ ਕਾਨੂੰਨਾਂ ਵਿੱਚ ਸੋਧਾਂ ਨੂੰ ਹਰੀ ਝੰਡੀ ਦਿੰਦਿਆਂ ਬਾਲਗ ਧੀਆਂ ਨੂੰ ਪਿਤਾ ਦੀ ਜ਼ਮੀਨ ਵਿੱਚ ਮਾਲਕੀ ਅਤੇ ਮੁਜ਼ਾਰਿਆਂ ਦੀਆਂ ਵਾਰਸ ਔਰਤਾਂ ਨੂੰ ਮੁਜ਼ਾਰੇ ਵਜੋਂ ਜ਼ਮੀਨ ਵਾਹੁਣ 

ਅਗਨੀ-99 ਦਾ ਸਫ਼ਲ ਤਜਰਬਾ

Posted On May - 18 - 2010 Comments Off on ਅਗਨੀ-99 ਦਾ ਸਫ਼ਲ ਤਜਰਬਾ
ਬਾਲਾਸੋਰ (ਉੜੀਸਾ), 17 ਮਈ ਪ੍ਰਮਾਣੂ ਹਥਿਆਰਾਂ ਨਾਲ ਲੈਸ ਅਗਨੀ-99  ਬੈਲਿਸਟਿਕ ਮਿਜ਼ਾਈਲ ਦਾ ਅੱਜ ਉੜੀਸਾ ਦੇ ਤਟ ਲਾਗੇ ਵੀਲਰਜ਼ ਟਾਪੂ ਤੋਂ ਸਫਲ ਤਜਰਬਾ ਕੀਤਾ ਗਿਆ। ਪਿਛਲੇ ਸਾਲ ਇਸ ਮਿਜ਼ਾਈਲ ਦੇ ਦੋ ਤਜਰਬੇ ਨਾਕਾਮ ਹੋ ਗਏ ਸਨ। ਇੰਟੈਗ੍ਰੇਟਿਡ ਟੈਸਟ ਰੇਂਜ (ਆਈ. ਟੀ.ਆਰ.) ਦੇ ਡਾਇਰੈਕਟਰ ਐਸ.ਪੀ. ਡੈਸ਼ ਨੇ ਕਿਹਾ, ‘‘ਆਈ.ਟੀ.ਆਰ. ਤੋਂ ਮਿਜ਼ਾਈਲ ਦਾ ਤਜਰਬਾ ਸਫਲ ਰਿਹਾ ਅਤੇ ਮਿਸ਼ਨ ਦੇ ਸਾਰੇ ਟੀਚੇ ਪੂਰੇ ਹੋ ਗਏ ਹਨ।’’ ਵੀਹ ਮੀਟਰ ਲੰਮੀ ਅਗਨੀ-99 1000 ਕਿਲੋਗ੍ਰਾਮ ਭਾਰੇ ਉਪਕਰਣ ਲਿਜਾ ਸਕਦੀ ਹੈ ਅਤੇ ਇਸ ਦੀ 
Manav Mangal Smart School
Available on Android app iOS app
Powered by : Mediology Software Pvt Ltd.