ਸ੍ਰੀ ਸ੍ਰੀ ਰਵੀਸ਼ੰਕਰ ਦੀ ਫ਼ਰੀਦਕੋਟ ਫੇਰੀ ਵਿਵਾਦਾਂ ’ਚ ਘਿਰੀ !    ਸਿੱਖਿਆ ਮੰਤਰੀ ਅਤੇ ਅਧਿਆਪਕ ਯੂਨੀਅਨ ਵਿਚਾਲੇ ਮੀਟਿੰਗ ਬੇਸਿੱਟਾ ਰਹੀ !    ਕੈਨੇਡਾ ਵਿਚ ਅੱਜ ਬਣੇਗੀ ਜਸਟਿਨ ਟਰੂਡੋ ਦੀ ਸਰਕਾਰ !    ਗੁੰਡਾ ਟੈਕਸ: ਮੁਬਾਰਿਕਪੁਰ ਚੌਕੀ ਵਿੱਚ ਅਣਪਛਾਤਿਆਂ ਖ਼ਿਲਾਫ਼ ਕੇਸ ਦਰਜ !    ਬਾਲਾ ਸਾਹਿਬ ਮਾਮਲਾ: ਡੀਸੀਪੀ ਕ੍ਰਾਈਮ ਬਰਾਂਚ ਨੂੰ ਸੌਂਪੀ ਜਾਂਚ !    ਮਹਾਰਾਸ਼ਟਰ ’ਚ ਅਗਲੇ ਹਫ਼ਤੇ ਸਰਕਾਰ ਬਣਨ ਦੇ ਅਸਾਰ !    ਕੋਲਾ ਖਾਣ ਧਮਾਕੇ ’ਚ 15 ਹਲਾਕ !    ਗ਼ਦਰੀ ਸੱਜਣ ਸਿੰਘ ਨਾਰੰਗਵਾਲ !    ਔਖੇ ਵੇਲਿਆਂ ਦਾ ਆਗੂ ਮਾਸਟਰ ਤਾਰਾ ਸਿੰਘ !    ਵਿਰਾਸਤ ਦੀ ਸੰਭਾਲ ਲਈ ਪ੍ਰੋ. ਪ੍ਰੀਤਮ ਸਿੰਘ ਦਾ ਯੋਗਦਾਨ !    

ਮੁੱਖ ਸਫ਼ਾ › ›

Featured Posts
ਹਾਂਗ ਕਾਂਗ ਅਦਾਲਤ ਵੱਲੋਂ ਰਮਨਜੀਤ ਸਿੰਘ ਰੋਮੀ ਦੀ ਹਵਾਲਗੀ ਦੇ ਹੁਕਮ

ਹਾਂਗ ਕਾਂਗ ਅਦਾਲਤ ਵੱਲੋਂ ਰਮਨਜੀਤ ਸਿੰਘ ਰੋਮੀ ਦੀ ਹਵਾਲਗੀ ਦੇ ਹੁਕਮ

ਅਮਨ ਸੂਦ ਪਟਿਆਲਾ, 19 ਨਵੰਬਰ ਕੇਂਦਰ ਸਰਕਾਰ ਵੱਲੋਂ ਪੰਜਾਬ ਪੁਲੀਸ ਦੀ ਮਦਦ ਨਾਲ ਪੱਕੇ ਪੈਰੀਂ ਕੀਤੀ ਪੈਰਵੀ ਮਗਰੋਂ ਹਾਂਗ ਕਾਂਗ ਅਦਾਲਤ ਨੇ ਰਮਨਜੀਤ ਸਿੰਘ ਰੋਮੀ ਨੂੰ ਭਾਰਤ ਹਵਾਲੇ ਕਰਨ ਦੇ ਹੁਕਮ ਕੀਤੇ ਹਨ। ਰੋਮੀ ਤਿੰਨ ਸਾਲ ਪਹਿਲਾਂ ਵਾਪਰੇ ਨਾਭਾ ਜੇਲ੍ਹ ਬ੍ਰੇਕ ਕੇਸ ਦਾ ਮੁੱਖ ਸਾਜ਼ਿਸ਼ਘਾੜਾ ਹੈ ਤੇ ਕਾਰ ਚੋਰੀ ਦੇ ਕੇਸ ਵਿੱਚ ...

Read More

ਸੰਦੀਪ ਦੇ ਸਨਮਾਨ ’ਚ ਡਰੈੱਸ ਕੋਡ ਬਦਲਿਆ

ਸੰਦੀਪ ਦੇ ਸਨਮਾਨ ’ਚ ਡਰੈੱਸ ਕੋਡ ਬਦਲਿਆ

ਹਿਊਸਟਨ(ਅਮਰੀਕਾ), 19 ਨਵੰਬਰ ਭਾਰਤੀ ਮੂਲ ਦੇ ਅਮਰੀਕੀ ਸਿੱਖ ਪੁਲੀਸ ਅਧਿਕਾਰੀ ਸੰਦੀਪ ਸਿੰਘ ਧਾਲੀਵਾਲ ਦੀ ਸ਼ਹੀਦੀ ਦੇ ਸਨਮਾਨ ਵਿੱਚ ਹਿਊਸਟਨ ਪੁਲੀਸ ਵਿਭਾਗ ਨੇ ਆਪਣੀ ਡਰੈੱਸ ਕੋਡ ਨੀਤੀ ਬਦਲ ਦਿੱਤੀ ਹੈ, ਜਿਸ ਤਹਿਤ ਘੱਟਗਿਣਤੀ ਫਿਰਕੇ ਦੇ ਮੈਂਬਰਾਂ ਨੂੰ ਡਿਊਟੀ ਦੌਰਾਨ ਆਪਣੀ ਧਾਰਮਿਕ ਪਛਾਣ ਕਾਇਮ ਰੱਖਣ ਦੀ ਇਜਾਜ਼ਤ ਦਿੱਤੀ ਗਈ ਹੈ। ਹੈਰਿਸ ਕਾਊਂਟੀ ਸ਼ੇਰਿਫ ...

Read More

ਅਕਾਲੀ ਆਗੂ ਦਾ ਬੇਰਹਿਮੀ ਨਾਲ ਕਤਲ

ਅਕਾਲੀ ਆਗੂ ਦਾ ਬੇਰਹਿਮੀ ਨਾਲ ਕਤਲ

ਗੋਲੀਆਂ ਮਾਰਨ ਮਗਰੋਂ ਲੱਤਾਂ ਵੱਢੀਆਂ ਟ੍ਰਿਬਿਊਨ ਨਿਊਜ਼ ਸਰਵਿਸ ਬਟਾਲਾ, 19 ਨਵੰਬਰ ਇੱਥੋਂ ਨੇੜਲੇ ਪਿੰਡ ਢਿੱਲਵਾਂ ’ਚ ਅਕਾਲੀ ਆਗੂ ਦਾ ਗੋਲੀਆਂ ਮਾਰਨ ਮਗਰੋਂ ਤੇਜ਼ਧਾਰ ਹਥਿਆਰਾਂ ਨਾਲ ਬੇਰਹਿਮੀ ਨਾਲ ਕਤਲ ਕਰ ਦਿੱਤਾ ਗਿਆ। ਵੇਰਵਿਆਂ ਮੁਤਾਬਕ ਮ੍ਰਿਤਕ ਸਾਬਕਾ ਸਰਪੰਚ ਦਲਬੀਰ ਸਿੰਘ ਉਰਫ਼ ਪੱਪੂ (55) ਸ਼੍ਰੋਮਣੀ ਅਕਾਲੀ ਦਲ (ਬਾਦਲ) ਦਾ ਜ਼ਿਲ੍ਹਾ ਗੁਰਦਾਸਪੁਰ ਇਕਾਈ ਦਾ ਸੀਨੀਅਰ ਮੀਤ ਪ੍ਰਧਾਨ ...

Read More

ਪਟਿਆਲਾ: ਕਾਂਗਰਸੀ ਵਿਧਾਇਕ ਜ਼ਿਲ੍ਹਾ ਪ੍ਰਸ਼ਾਸਨ ਤੋਂ ‘ਔਖੇ’

ਪਟਿਆਲਾ: ਕਾਂਗਰਸੀ ਵਿਧਾਇਕ ਜ਼ਿਲ੍ਹਾ ਪ੍ਰਸ਼ਾਸਨ ਤੋਂ ‘ਔਖੇ’

ਸ਼ਿਕਾਇਤ ਨਿਵਾਰਨ ਕਮੇਟੀ ਦੀ ਮੀਟਿੰਗ ’ਚ ਆਪਣੇ ਫੋਨ ਟੈਪ ਹੋਣ ਤੇ ਭ੍ਰਿਸ਼ਟਾਚਾਰ ਦਾ ਮਾਮਲਾ ਉਭਾਰਿਆ ਸਰਬਜੀਤ ਸਿੰਘ ਭੰਗੂ ਪਟਿਆਲਾ, 19 ਨਵੰਬਰ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਜ਼ਿਲ੍ਹਾ ਪਟਿਆਲਾ ਦੇ ਕਾਂਗਰਸੀ ਵਿਧਾਇਕ ਇਥੋਂ ਦੇ ਪ੍ਰਸ਼ਾਸਨ ਤੋਂ ਬੇਹੱਦ ਖਫ਼ਾ ਹਨ। ਇਥੋਂ ਤੱਕ ਕਿ ਉਨ੍ਹਾਂ ਜ਼ਿਲ੍ਹੇ ’ਚ ਕਥਿਤ ਭ੍ਰਿਸ਼ਟਾਚਾਰ ਦਾ ਬੋਲਬਾਲਾ ਹੋਣ ਅਤੇ ਅਮਨ ਕਾਨੂੰਨ ...

Read More

ਜੇਐੱਨਯੂ: ਵਿਦਿਆਰਥੀਆਂ ਖ਼ਿਲਾਫ਼ ਕੇਸ ਦਰਜ

ਜੇਐੱਨਯੂ: ਵਿਦਿਆਰਥੀਆਂ ਖ਼ਿਲਾਫ਼ ਕੇਸ ਦਰਜ

* ਪ੍ਰੈੱਸ ਕਾਨਫਰੰਸ ਦੌਰਾਨ ਵਿਦਿਆਰਥੀਆਂ ਤੇ ਮੀਡੀਆ ਵਿਚਾਲੇ ਧੱਕਾਮੁੱਕੀ ਨਵੀਂ ਦਿੱਲੀ, 19 ਨਵੰਬਰ ਹੋਸਟਲ ਫੀਸਾਂ ਵਿੱਚ ਵਾਧੇ ਨੂੰ ਲੈ ਕੇ ਬੀਤੇ ਦਿਨ ਕੀਤੇ ਗਏ ਰੋਸ ਮੁਜ਼ਾਹਰੇ ਦੌਰਾਨ ਪੁਲੀਸ ਨਾਲ ਹੋਈਆਂ ਝੜਪਾਂ ਦੇ ਮਾਮਲੇ ’ਚ ਜੇਐੱਨਯੂ ਦੇ ਵਿਦਿਆਰਥੀਆਂ ਖ਼ਿਲਾਫ਼ ਦੋ ਕੇਸ ਦਰਜ ਕੀਤੇ ਗਏ ਹਨ ਜਦਕਿ ਦੂਜੇ ਪਾਸੇ ਯੂਨੀਵਰਸਿਟੀ ਮਾਮਲੇ ਸਬੰਧੀ ਰੱਖੀ ਪ੍ਰੈੱਸ ...

Read More

ਗਾਂਧੀ ਪਰਿਵਾਰ ਦੀ ਸੁਰੱਖਿਆ ਤੇ ਜੇਐੱਨਯੂ ਮੁੱਦੇ ਗੂੰਜੇ

ਗਾਂਧੀ ਪਰਿਵਾਰ ਦੀ ਸੁਰੱਖਿਆ ਤੇ ਜੇਐੱਨਯੂ ਮੁੱਦੇ ਗੂੰਜੇ

ਸਪੀਕਰ ਵੱਲੋਂ ਕਾਂਗਰਸ ਦਾ ਕੰਮ ਰੋਕੂ ਮਤਾ ਰੱਦ; ਗਾਂਧੀ ਪਰਿਵਾਰ ਤੋਂ ਸੁਰੱਖਿਆ ਵਾਪਸ ਲੈਣੀ ਸਰਕਾਰ ਦੀ ‘ਆਪਹੁਦਰੀ’ ਕਰਾਰ ਨਵੀਂ ਦਿੱਲੀ, 19 ਨਵੰਬਰ ਸਰਦ ਰੁੱਤ ਇਜਲਾਸ ਦੇ ਦੂਜੇ ਦਿਨ ਅੱਜ ਲੋਕ ਸਭਾ ਵਿੱਚ ਗਾਂਧੀ ਪਰਿਵਾਰ ਤੋਂ ਐੱਸਪੀਜੀ ਸੁਰੱਖਿਆ ਵਾਪਸ ਲੈਣ ਤੇ ਸੰਸਦ ਵੱਲ ਮਾਰਚ ਕਰ ਰਹੇ ਜੇਐੱਨਯੂ ਵਿਦਿਆਰਥੀਆਂ ਖ਼ਿਲਾਫ਼ ਪੁਲੀਸ ਕਾਰਵਾਈ ਜਿਹੇ ਮੁੱਦਿਆਂ ...

Read More

ਪੁਲੀਸ ਨੇ ਵਿਦਿਆਰਥੀਆਂ ਨੂੰ ਘੇਰਾ ਪਾਇਆ

ਪੁਲੀਸ ਨੇ ਵਿਦਿਆਰਥੀਆਂ ਨੂੰ ਘੇਰਾ ਪਾਇਆ

ਹਾਂਗਕਾਂਗ, 18 ਨਵੰਬਰ ਹਾਂਗਕਾਂਗ ਪੌਲੀਟੈਕਨਿਕ ਯੂਨੀਵਰਸਿਟੀ ’ਚ ਦੋ ਦਿਨਾਂ ਤੋਂ ਮੌਜੂਦ ਪ੍ਰਦਰਸ਼ਨਕਾਰੀਆਂ ਨੂੰ ਕੱਢਣ ਲਈ ਅੱਜ ਪੁਲੀਸ ਨੇ ਘੇਰਾ ਪਾ ਲਿਆ। ਇਸ ਦੌਰਾਨ ਪ੍ਰਦਰਸ਼ਨਕਾਰੀਆਂ ਨੇ ਗੇਟ ’ਤੇ ਅੱਗ ਲਗਾ ਕੇ ਪੁਲੀਸ ਨੂੰ ਅੰਦਰ ਆਉਣ ਤੋਂ ਰੋਕ ਦਿੱਤਾ। ਜਮਹੂਰੀ ਪੱਖੀ ਸੈਂਕੜੇ ਪ੍ਰਦਰਸ਼ਨਕਾਰੀ ਯੂਨੀਵਰਸਿਟੀ ਦੇ ਅੰਦਰ ਮੌਜੂਦ ਹਨ ਅਤੇ ਪੁਲੀਸ ਨੂੰ ਉਨ੍ਹਾਂ ਨੂੰ ...

Read More


ਹਿੰਸਾ ’ਚ ਫਸੇ ਭਾਰਤੀਆਂ ਨੂੰ ਬਾਹਰ ਕੱਢਿਆ

Posted On June - 16 - 2010 Comments Off on ਹਿੰਸਾ ’ਚ ਫਸੇ ਭਾਰਤੀਆਂ ਨੂੰ ਬਾਹਰ ਕੱਢਿਆ
ਨਵੀਂ ਦਿੱਲੀ, 15 ਜੂਨ ਕਿਰਗਿਜ਼ਸਤਾਨ ਦੇ ਹਿੰਸਾ ਦੀ ਮਾਰ ਹੇਠਲੇ ਦੱਖਣੀ ਸ਼ਹਿਰਾਂ ਓਸ਼ ਅਤੇ ਜਲਾਲਾਬਾਦ ਵਿਚ ਫਸੇ ਸਾਰੇ ਦੇ ਸਾਰੇ 116 ਭਾਰਤੀਆਂ ਨੂੰ ਸੁਰੱਖਿਅਤ ਬਾਹਰ ਕੱਢ ਕੇ ਦੇਸ਼ ਦੀ ਰਾਜਧਾਨੀ ਬਿਸ਼ਕੇਕ ਲਿਆਂਦਾ ਗਿਆ ਹੈ। ਇਨ੍ਹਾਂ ਸਾਰਿਆਂ ਨੂੰ ਆਉਂਦੇ ਦੋ-ਤਿੰਨ ਦਿਨਾਂ ਵਿਚ ਭਾਰਤ ਲਿਆਉਣ ਦੀ ਕਾਰਵਾਈ ਮੁਕੰਮਲ ਕਰ ਲਈ ਜਾਵੇਗੀ।  ਪੰਜ ਦਿਨਾਂ ਤੋਂ ਜਾਰੀ ਨਸਲੀ ਦੰਗਿਆਂ ਵਿਚ 124 ਜਾਨਾਂ ਜਾ ਚੁੱਕੀਆਂ ਹਨ। ਭਾਰਤੀ ਵਿਦੇਸ਼ ਮੰਤਰਾਲੇ ਵੱਲੋਂ ਜਾਰੀ ਬਿਆਨ ਵਿਚ ਕਿਹਾ ਗਿਆ ਹੈ ਕਿ ਕਿਰਗਿਜ਼ਸਤਾਨ 

ਸੋਰੇਨ ਕਤਲ ਕੇਸ ’ਚੋਂ ਬਰੀ

Posted On June - 16 - 2010 Comments Off on ਸੋਰੇਨ ਕਤਲ ਕੇਸ ’ਚੋਂ ਬਰੀ
36 ਸਾਲ ਪੁਰਾਣਾ ਸੀ ਕਤਲ ਦਾ ਮਾਮਲਾ ਗਿਰਦੀਹ (ਝਾਰਖੰਡ), 15 ਜੂਨ ਝਾਰਖੰਡ ਦੇ ਸਾਬਕਾ ਮੁੱਖ ਮੰਤਰੀ ਸ਼ਿਬੂ ਸੋਰੇਨ ਨੂੰ ਸਥਾਨਕ ਅਦਾਲਤ ਨੇ 36 ਸਾਲ ਪੁਰਾਣੇ ਕਤਲ ਕੇਸ ਵਿਚ ਬਰੀ ਕਰ ਦਿੱਤਾ। ਦੋ ਕਤਲ ਕੇਸਾਂ ਵਿਚ ਅਦਾਲਤ ਸੋਰੇਨ ਨੂੰ ਪਹਿਲਾਂ ਹੀ ਬਰੀ ਕਰ ਚੁੱਕੀ ਹੈ। ਫੈਸਲਾ ਸੁਣਾਉਣ ਮੌਕੇ ਉਹ ਐਡੀਸ਼ਨਲ ਜ਼ਿਲ੍ਹਾ ਜੱਜ (ਫਾਸਟ ਟਰੈਕ) ਮੁਹੰਮਦ ਕਾਸਿਮ ਵੀ ਅਦਾਲਤ ਵਿਚ ਖੁਦ ਹਾਜ਼ਰ ਸਨ। ਅਦਾਲਤ ਨੇ 2 ਜੂਨ ਨੂੰ ਇਸ ਕੇਸ ਦਾ ਫੈਸਲਾ ਰਾਖਵਾਂ ਰੱਖ ਲਿਆ ਸੀ। ਇਸ ਕਤਲ ਕੇਸ ਸਬੰਧੀ ਐਫ.ਆਈ.ਆਰ. 15 ਅਪਰੈਲ 1974 ਨੂੰ 

ਦਿੱਲੀ ਹਵਾਈ ਅੱਡੇ ’ਤੇ ਲੱਥੇ ਜਹਾਜ਼ ਦੇ ਦੋ ਟਾਇਰ ਨੁਕਸਦਾਰ ਨਿਕਲੇ

Posted On June - 16 - 2010 Comments Off on ਦਿੱਲੀ ਹਵਾਈ ਅੱਡੇ ’ਤੇ ਲੱਥੇ ਜਹਾਜ਼ ਦੇ ਦੋ ਟਾਇਰ ਨੁਕਸਦਾਰ ਨਿਕਲੇ
ਨਵੀਂ ਦਿੱਲੀ: ਏਅਰ ਇੰਡੀਆ ਦੇ ਇਕ ਹਵਾਈ ਜਹਾਜ਼ ਦੇ ਅੱਜ ਇਥੇ ਇੰਦਰਾ ਗਾਂਧੀ ਕੌਮਾਂਤਰੀ ਹਵਾਈ ਅੱਡੇ ਉਤੇ ਉਤਰਨ ਵੇਲੇ ਛੇ ਟਾਇਰ ਨੁਕਸਦਾਰ ਪਾਏ ਗਏ, ਜੋ ਕਿ ਖਤਰੇ ਵਾਲੀ ਘੰਟੀ ਹੈ। ਇਸ ਜਹਾਜ਼ ਵਿੱਚ 106 ਵਿਅਕਤੀ ਸਵਾਰ ਸਨ। ਦੂਜੇ ਪਾਸੇ ਸ਼ਹਿਰੀ ਹਵਾਬਾਜ਼ੀ ਮੰਤਰਾਲੇ ਨੇ ਦਾਅਵਾ ਕੀਤਾ ਕਿ ਇਸ ਮੁੰਬਈ-ਭੋਪਾਲ-ਇੰਦੌਰ-ਦਿੱਲੀ ਉਡਾਣ (ਆਈ.ਸੀ-133) ਸਬੰਧੀ ਸੁਰੱਖਿਆ ਪੱਖੋਂ ਕੋਈ ਕੁਤਾਹੀ ਨਹੀਂ ਹੋਈ। ਹਵਾਈ ਕੰਪਨੀ ਦੇ ਇਕ ਅਧਿਕਾਰੀ ਨੇ ਦੱਸਿਆ, ‘‘ਇਹ ਉਡਾਣ ਸਵੇਰੇ ਕਰੀਬ 10.58 ਵਜੇ ਹਵਾਈ ਅੱਡੇ ਉਤੇ ਉਤਰੀ 

ਰਾਏਕੋਟ ਵਿੱਚ ਮਿੱਗ 21 ਜਹਾਜ਼ ਤਬਾਹ, ਪਾਇਲਟ ਸੁਰੱਖਿਅਤ

Posted On June - 16 - 2010 Comments Off on ਰਾਏਕੋਟ ਵਿੱਚ ਮਿੱਗ 21 ਜਹਾਜ਼ ਤਬਾਹ, ਪਾਇਲਟ ਸੁਰੱਖਿਅਤ
ਪਾਇਲਟ ਦੀ ਸਮਝਦਾਰੀ ਨੇ ਕਸਬਾ ਹਾਦਸੇ ਤੋਂ ਬਚਾਇਆ ਰਵੀ ਇੰਦਰ ਸਿੰਘ ਮੱਕੜ/ਰਾਮ ਗੋਪਾਲ ਰਾਏਕੋਟੀ ਰਾਏਕੋਟ, 15 ਜੂਨ ਪਠਾਨਕੋਟ ਤੋਂ ਸਿਧਵਾਂ ਸ਼ੂਟਿੰਗ ਰੇਂਜ ਲਈ ਉਡਿਆ ਭਾਰਤੀ ਹਵਾਈ ਸੈਨਾ ਦਾ ਮਿੱਗ-21 ਜਹਾਜ਼ ਅੱਜ ਰਾਏਕੋਟ ਸ਼ਹਿਰ ਦੇ ਬਾਹਰਵਾਰ ਜੌਹਲਾਂ ਰੋਡ ’ਤੇ ਖੇਤਾਂ ਵਿੱਚ ਡਿੱਗ ਕੇ ਤਬਾਹ ਹੋ ਗਿਆ। ਸਵੇਰੇ ਕਰੀਬ 11.15 ਵਜੇ ਵਾਪਰੇ ਇਸ ਹਾਦਸੇ ਦੌਰਾਨ ਜਹਾਜ਼ ਦਾ ਪਾਇਲਟ ਵਿੰਗ ਕਮਾਂਡਰ ਸੰਦੀਪ ਸਿੰਘ ਪਹਿਲਾਂ ਹੀ ਪੈਰਾਸ਼ੂਟ ਰਾਹੀਂ ਸੁਰੱਖਿਅਤ ਬਾਹਰ ਆ ਗਿਆ ਸੀ। ਵਿੰਗ ਕਮਾਂਡਰ ਸੰਦੀਪ ਵੱਲੋਂ 

ਤਿੰਨ ਔਰਤਾਂ ਮਿੱਟੀ ਵਿਚ ਦੱਬ ਕੇ ਮਰੀਆਂ

Posted On June - 16 - 2010 Comments Off on ਤਿੰਨ ਔਰਤਾਂ ਮਿੱਟੀ ਵਿਚ ਦੱਬ ਕੇ ਮਰੀਆਂ
ਸੁਖਵਿੰਦਰ ਸਿੰਘ ਸੋਹੀ ਕਰਨਾਲ, 15 ਜੂਨ ਇੱਥੇ ਜੀ.ਟੀ. ਰੋਡ ’ਤੇ ਪਿੰਡ ਬਲੜੀ ਕੋਲ ਅਲਫਾ ਸਿਟੀ ਦੀ ਸੀਵਰੇਜ ਦੀ ਖੁਦਾਈ ਕਰਦਿਆਂ ਤਿੰਨ ਔਰਤਾਂ ਮਿੱਟੀ ਹੇਠਾਂ ਦੱਬ ਜਾਣ ਕਾਰਨ ਮਰ ਗਈਆਂ। ਪ੍ਰਾਪਤ ਵੇਰਵਿਆਂ ਅਨੁਸਾਰ ਅਲਫਾ ਸਿਟੀ ਸੀਵਰ ਦਾ ਕੰਮ ਚੱਲ ਰਿਹਾ ਸੀ। ਇਸ ਸੀਵਰੇਜ ਵਾਸਤੇ ਮਸ਼ੀਨ ਰਾਹੀਂ ਕਰੀਬ 15 ਫੁੱਟ ਡੰੂਘੀ ਖੁਦਾਈ ਕੀਤੀ ਜਾ ਰਹੀ ਸੀ। ਜਿਸ ਸਮੇਂ 5 ਔਰਤਾਂ 15 ਡੰੂਘੇ ਸੀਵਰੇਜ ਵਿਚ ਕੰਮ ਕਰ ਰਹੀਆਂ ਸਨ ਕਿ ਅਚਾਨਕ ਮਿੱਟੀ ਦੀ ਢਿੱਗ ਇਨ੍ਹਾਂ ਔਰਤਾਂ ਉਪਰ ਡਿੱਗ ਪਈ। ਤਿੰਨ ਔਰਤਾਂ ਹੇਠਾਂ 

ਚੌਟਾਲਾ ਤੇ ਉਨ੍ਹਾਂ ਦੇ ਦੋ ਪੁੱਤਰਾਂ ਖਿਲਾਫ ਕੇਸ ਦਰਜ

Posted On June - 16 - 2010 Comments Off on ਚੌਟਾਲਾ ਤੇ ਉਨ੍ਹਾਂ ਦੇ ਦੋ ਪੁੱਤਰਾਂ ਖਿਲਾਫ ਕੇਸ ਦਰਜ
ਕਾਲੇ ਧਨ ਨੂੰ ਸਫੈਦ ਕਰਨ ਦਾ ਮਾਮਲਾ ਨਵੀਂ ਦਿੱਲੀ, 15 ਜੂਨ ਹਰਿਆਣਾ ਦੇ ਸਾਬਕਾ ਮੁੱਖ ਮੰਤਰੀ ਓਮ ਪ੍ਰਕਾਸ਼ ਚੌਟਾਲਾ ਤੇ ਉਨ੍ਹਾਂ ਦੇ ਦੋ ਪੁੱਤਰਾਂ ਖਿਲਾਫ ਐਨਫੋਰਸਮੈਂਟ ਡਾਇਰੈਕਟੋਰੇਟ ਨੇ ਕਾਲੇ ਧਨ ਨੂੰ ਸਫੈਦ ਕਰਨ ਦਾ ਮਾਮਲਾ ਦਰਜ ਕੀਤਾ ਹੈ। ਸੂਤਰਾਂ ਮੁਤਾਬਕ ਤਿੰਨਾਂ ਖਿਲਾਫ ਸੀ.ਬੀ.ਆਈ. ਵੱਲੋਂ ਪੇਸ਼ ਕੀਤੀ ਚਾਰਜਸ਼ੀਟ ਦੇ ਆਧਾਰ ਉਪਰ ਐਨਫੋਰਸਮੈਂਟ ਡਾਇਰੈਕਟੋਰੇਟ ਨੇ ਕਾਲੇ ਧਨ ਨੂੰ ਸਫੈਦ ਵਿਚ ਬਦਲਣ ਦੇ ਐਕਟ (ਪੀ.ਐਮ.ਐਲ.ਏ.) ਤਹਿਤ ਮਾਮਲਾ ਦਰਜ ਕੀਤਾ ਹੈ। ਝਾਰਖੰਡ ਦੇ ਸਾਬਕਾ ਮੁੱਖ ਮੰਤਰੀ 

ਭੋਪਾਲ ਗੈਸ ਕਾਂਡ: ਮੰਤਰੀ ਸਮੂਹ ਦੀ ਮੀਟਿੰਗ 18 ਨੂੰ

Posted On June - 16 - 2010 Comments Off on ਭੋਪਾਲ ਗੈਸ ਕਾਂਡ: ਮੰਤਰੀ ਸਮੂਹ ਦੀ ਮੀਟਿੰਗ 18 ਨੂੰ
ਨਵੀਂ ਦਿੱਲੀ, 15 ਜੂਨ ਭੋਪਾਲ ਗੈਸ ਕਾਂਡ ਸਬੰਧੀ ਮੰਤਰੀਆਂ ਦੇ ਮੁੜ ਗਠਿਤ ਕੀਤੇ ਗਏ ਗਰੁੱਪ (ਜੀ. ਓ.ਐਮ.) ਦੀ ਮੀਟਿੰਗ ਇਥੇ ਆਗਾਮੀ ਸ਼ੁੱਕਰਵਾਰ ਨੂੰ ਹੋਵੇਗੀ। ਇਹ ਜਾਣਕਾਰੀ ਅੱਜ ਇਥੇ ਗਰੁੱਪ ਦੇ ਮੁਖੀ ਗ੍ਰਹਿ ਮੰਤਰੀ ਪੀ. ਚਿਦੰਬਰਮ ਨੇ ਦਿੱਤੀ। ਗੌਰਤਲਬ ਹੈ ਕਿ ਸੋਮਵਾਰ ਨੂੰ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਨੇ ਗਰੁੱਪ ਨੂੰ ਇਸ ਸਬੰਧੀ ਆਪਣੀ ਰਿਪੋਰਟ 10 ਦਿਨਾਂ ਦੌਰਾਨ ਕੈਬਨਿਟ ਅੱਗੇ ਪੇਸ਼ ਕਰਨ ਦੀ ਹਦਾਇਤ ਦਿੱਤੀ ਸੀ। ਇਥੇ ਮਾਲੀ ਮਾਮਲਿਆਂ ਬਾਰੇ ਕੈਬਨਿਟ ਕਮੇਟੀ ਦੀ ਇਕ ਮੀਟਿੰਗ ਵਿੱਚ 

ਚਾਵਲਾ-ਸਾਹਨੀ ਵਿਵਾਦ ਦਾ ਹੱਲ ਨਿਕਲਣ ਦੇ ਆਸਾਰ

Posted On June - 16 - 2010 Comments Off on ਚਾਵਲਾ-ਸਾਹਨੀ ਵਿਵਾਦ ਦਾ ਹੱਲ ਨਿਕਲਣ ਦੇ ਆਸਾਰ
ਜਗਤਾਰ ਸਿੰਘ ਸਿੱਧੂ /ਟ੍ਰਿਬਿਊਨ ਨਿਊਜ਼ ਸਰਵਿਸ ਚੰਡੀਗੜ੍ਹ, 15 ਜੂਨ ਭਾਜਪਾ ਦੀ ਕੈਬਨਿਟ ਮੰਤਰੀ ਲਕਸ਼ਮੀ ਕਾਂਤਾ ਚਾਵਲਾ ਅਤੇ ਭਾਜਪਾ ਦੇ ਵਿਧਾਇਕ ਜਗਦੀਸ਼ ਸਾਹਨੀ ਵਿਚਕਾਰ ਇਕ ਦੂਜੇ ’ਤੇ ਦੋਸ਼ ਲਾਉਣ ਦੇ ਮੁੱਦੇ ਬਾਰੇ ਫੈਸਲਾ ਕਰਨ ਲਈ ਪਾਰਟੀ ਦੀ ਕੌਮੀ ਲੀਡਰਸ਼ਿਪ ਨੇ ਪਟਨਾ ਦੀ ਮੀਟਿੰਗ ਦੌਰਾਨ ਪੰਜਾਬ ਦੇ ਆਗੂਆਂ ਨੂੰ ਸੂਬਾ ਪੱਧਰ ’ਤੇ ਵਿਚਾਰ ਕਰਕੇ ਰਿਪੋਰਟ ਦੇਣ ਲਈ ਕਿਹਾ ਹੈ। ਸਮਝਿਆ ਜਾਂਦਾ ਹੈ ਕਿ ਭਾਜਪਾ ਦੀ ਲੀਡਰਸ਼ਿਪ ਇਸ ਮਸਲੇ ਦਾ ਰਾਜਸੀ ਹੱਲ ਕਰਨ ਦੇ ਰੌਂਅ ਵਿਚ ਹੈ। ਵਰਨਣਯੋਗ ਹੈ 

ਹੁਣ ਪੰਜਾਬ ਵੀ ਕਟਹਿਰੇ ’ਚ

Posted On June - 16 - 2010 Comments Off on ਹੁਣ ਪੰਜਾਬ ਵੀ ਕਟਹਿਰੇ ’ਚ
ਸਰਬ ਸਿੱਖਿਆ ਅਭਿਆਨ ਦਵਿੰਦਰ ਪਾਲ/ਤਰਲੋਚਨ ਸਿੰਘ ਟ੍ਰਿਬਿਊਨ ਨਿਊਜ਼ ਸਰਵਿਸ ਚੰਡੀਗੜ੍ਹ, 15 ਜੂਨ ਭਾਰਤ ਦੇ ਕੰਟਰੋਲਰ ਤੇ ਆਡੀਟਰ ਜਨਰਲ (ਕੈਗ) ਨੇ ਸਰਬ ਸਿੱਖਿਆ ਅਭਿਆਨ ਤਹਿਤ ਕੇਂਦਰ ਸਰਕਾਰ ਵੱਲੋਂ ਦਿੱਤੇ ਜਾਂਦੇ ਫੰਡਾਂ ਦੀ ਦੁਰਵਰਤੋਂ ਦੇ ਮਾਮਲੇ ਵਿੱਚ ਦੇਸ਼ ਦੇ ਕਈ ਸੂਬਿਆਂ ਨੂੰ ਜਿਸ ਤਰ੍ਹਾਂ ਕਟਹਿਰੇ ਵਿੱਚ ਖੜ੍ਹਾ ਕੀਤਾ ਹੈ, ਉਸ ਤੋਂ ਪੰਜਾਬ ਵੀ ਬਚਿਆ ਨਹੀਂ। ਕੈਗ ਵੱਲੋਂ ਸਾਰੇ ਸੂਬਿਆਂ ਵਿੱਚ ਸਰਬ ਸਿੱਖਿਆ ਅਭਿਆਨ ਦੇ ਫੰਡਾਂ ਦੀ ਆਡਿਟਿੰਗ ਜੋ ਕਿ ਸਾਲ 2005-2006 ਵਿੱਚ ਕੀਤੀ ਗਈ ਸੀ, ਦੀ 

ਸਿਹਤ ਤੇ ਸਿੱਖਿਆ ਸਹੂਲਤਾਂ ਪੱਖੋਂ ਅਜੇ ਵੀ ਊਣਾ

Posted On June - 16 - 2010 Comments Off on ਸਿਹਤ ਤੇ ਸਿੱਖਿਆ ਸਹੂਲਤਾਂ ਪੱਖੋਂ ਅਜੇ ਵੀ ਊਣਾ
ਤਰਨਤਾਰਨ ਜ਼ਿਲੇ ਦੇ ਚਾਰ ਸਾਲ ਜਗਤਾਰ ਸਿੰਘ ਲਾਂਬਾ/ ਟ੍ਰਿਬਿਊਨ ਨਿਊਜ਼ ਸਰਵਿਸ ਤਰਨਤਾਰਨ, 15 ਜੂਨ ਇਤਿਹਾਸਕ ਸ਼ਹਿਰ ਤਰਨਤਾਰਨ ਨੂੰ ਵੱਖਰੇ ਜ਼ਿਲ੍ਹੇ ਦਾ ਦਰਜਾ ਤਾਂ ਭਾਵੇਂ ਮਿਲ ਗਿਆ ਹੈ ਪਰ ਸਿਹਤ ਤੇ ਸਿੱਖਿਆ ਸਹੂਲਤਾਂ ਪੱਖੋਂ ਊਣੇ ਇਸ ਜ਼ਿਲ੍ਹੇ ਵਿਚ ਵੱਡੇ ਸੁਧਾਰਾਂ ਦੀ ਲੋੜ ਹੈ। ਚਾਰ ਸਾਲ ਪਹਿਲਾਂ 16 ਜੂਨ 2006 ਨੂੰ ਵੱਖਰਾ ਜ਼ਿਲ੍ਹਾ ਬਣੇ ਤਰਨਤਾਰਨ ਦੇ ਸਰਹੱਦੀ ਪਿੰਡਾਂ ਵਿਚ ਸਿੱਖਿਆ ਦੀ ਹਾਲਤ ਤਰਸਯੋਗ ਬਣੀ ਹੋਈ ਹੈ। ਸਿੱਖਿਆ ਦੇ ਖੇਤਰ ਵਿਚ ਝਾਤ ਮਾਰੀਏ ਤਾਂ ਪਤਾ ਲੱਗਦਾ ਹੈ ਕਿ ਜ਼ਿਲ੍ਹੇ 

ਸੁਪਰੀਮ ਕੋਰਟ ਵੱਲੋਂ ਕਰਨਾਟਕ ਹਾਈ ਕੋਰਟ ਦੇ ਜੱਜ ਦੇ ਫੈਸਲੇ ’ਤੇ ਰੋਕ

Posted On June - 16 - 2010 Comments Off on ਸੁਪਰੀਮ ਕੋਰਟ ਵੱਲੋਂ ਕਰਨਾਟਕ ਹਾਈ ਕੋਰਟ ਦੇ ਜੱਜ ਦੇ ਫੈਸਲੇ ’ਤੇ ਰੋਕ
ਨਵੀਂ ਦਿੱਲੀ, 15 ਜੂਨ ਨਿਆਂਇਕ ਅਨੁਸ਼ਾਸਨ ਦੀ ਉਲੰਘਣਾ ਬਦਲੇ ਕਰਨਾਟਕ ਹਾਈ ਕੋਰਟ ਦੇ ਜਸਟਿਸ ਡੀ.ਵੀ. ਸ਼ੈਲੇਂਦਰ ਕੁਮਾਰ ਪ੍ਰਤੀ ਨਾਰਾਜ਼ਗੀ ਜ਼ਾਹਿਰ ਕਰਦੇ ਹੋਏ ਸੁਪਰੀਮ ਕੋਰਟ ਨੇ ਅੱਜ ਮੁੱਖ ਜੱਜ ਪੀ.ਡੀ. ਦਿਨਾਕਰਨ ਦੇ ਕੁਝ ਪ੍ਰਸ਼ਾਸਨਿਕ ਫੈਸਲਿਆਂ ਦੇ ਖ਼ਿਲਾਫ਼ ਉਨ੍ਹਾਂ (ਸ਼ੈਲੇਂਦਰ ਕੁਮਾਰ) ਦੇ ਅੰਤ੍ਰਿਮ ਆਦੇਸ਼ਾਂ ’ਤੇ ਰੋਕ ਲਗਾ ਦਿੱਤੀ ਹੈ। ਵਰਨਣਯੋਗ ਹੈ ਕਿ ਚੀਫ਼ ਜਸਟਿਸ ਦਿਨਾਕਰਨ ਭ੍ਰਿਸ਼ਟਾਚਾਰ ਅਤੇ ਜ਼ਮੀਨ ਦੱਬਣ ਵਰਗੇ ਗੰਭੀਰ ਮਾਮਲਿਆਂ ਵਿਚ ਉਲਝੇ ਹੋਏ ਹਨ। ਸੁਪਰੀਮ ਕੋਰਟ ਦੇ ਜਸਟਿਸ ਦੀਪਕ 

ਬਾਦਲ ਵੱਲੋਂ ਮਨਮੋਹਨ ਸਿੰਘ ਨਾਲ ਮੁਲਾਕਾਤ

Posted On June - 16 - 2010 Comments Off on ਬਾਦਲ ਵੱਲੋਂ ਮਨਮੋਹਨ ਸਿੰਘ ਨਾਲ ਮੁਲਾਕਾਤ
ਟ੍ਰਿਬਿਊਨ ਨਿਊਜ਼ ਸਰਵਿਸ ਚੰਡੀਗੜ੍ਹ, 15 ਜੂਨ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਅੱਜ ਨਵੀਂ ਦਿੱਲੀ ਵਿਚ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਨਾਲ ਮੀਟਿੰਗ ਕਰਕੇ ਪੰਜਾਬ ਦੇ ਕਈ ਭਖਦੇ ਮਸਲਿਆਂ ਬਾਰੇ ਵਿਚਾਰ ਚਰਚਾ ਕੀਤੀ। ਸੂਤਰਾਂ ਮੁਤਾਬਕ ਸ੍ਰੀ ਬਾਦਲ-ਮਨਮੋਹਨ ਮੀਟਿੰਗ ਕੋਈ 15 ਕੁ ਮਿੰਟ ਚੱਲੀ। ਜ਼ਿਕਰਯੋਗ ਹੈ ਕਿ ਸ਼੍ਰੋਮਣੀ ਅਕਾਲੀ ਦਲ ਦੀ ਕੋਰ ਕਮੇਟੀ ਦੀ ਸੋਮਵਾਰ ਨੂੰ ਹੋਈ ਮੀਟਿੰਗ ਦੌਰਾਨ ਪਰਵਾਸੀ ਸਿੱਖਾਂ ਦੀਆਂ ਕਾਲੀਆਂ ਸੂਚੀਆਂ ਖਤਮ ਕਰਾਉਣ ਅਤੇ ਪਾਣੀ ਉਪਰ ਰਾਇਲਟੀ ਦੀ ਮੰਗ 

ਪਾਕਿਸਤਾਨ ਅਸੁਰੱਖਿਆ ਦੀ ਭਾਵਨਾ ਤਿਆਗੇ: ਰਾਓ

Posted On June - 15 - 2010 Comments Off on ਪਾਕਿਸਤਾਨ ਅਸੁਰੱਖਿਆ ਦੀ ਭਾਵਨਾ ਤਿਆਗੇ: ਰਾਓ
ਨਵੀਂ ਦਿੱਲੀ, 14 ਜੂਨ ਭਾਰਤ ਦੀ ਵਿਦੇਸ਼ ਸਕੱਤਰ ਨਿਰੂਪਮਾ ਰਾਓ ਨੇ ਪਾਕਿਸਤਾਨ ਨੂੰ ਕਿਹਾ ਹੈ ਕਿ ਉਹ ਅਸੁਰੱਖਿਆ ਦੀ ਭਾਵਨਾ ਤਿਆਗੇ ਕਿਉਂਕਿ ਭਾਰਤ ਦੀ ਜੰਗੀ ਸਮਰੱਥਾ ਆਪਣੇ ਗੁਆਂਢੀ ਮੁਲਕ ਨੂੰ ਡਰਾਉਣ ਲਈ ਨਹੀਂ ਹੈ। ਅਮਰੀਕਾ ਨਾਲ ਹੋਈ ਪ੍ਰਮਾਣੂ ਸੰਧੀ ਪਿੱਛੋਂ ਪਾਕਿਸਤਾਨ ਆਪਣੀ ਪ੍ਰਮਾਣੂ ਸਮਰੱਥਾ ਤੋਂ ਫਿਕਰਮੰਦ ਰਹਿੰਦਾ ਹੈ ਪਰ ਭਾਰਤ ਵੱਲੋਂ ਹਰ ਵੇਲੇ ਦੋਹਾਂ ਦੇਸ਼ਾਂ ਵਿਚਾਲੇ ਭਰੋਸਾ ਪੈਦਾ ਕਰਨ ਦੀਆਂ ਕੋਸ਼ਿਸ਼ਾਂ ਜਾਰੀ ਰਹਿੰਦੀਆਂ ਹਨ। ਵਿਦੇਸ਼ ਸਕੱਤਰ ਨੇ ਕਿਹਾ ਕਿ ਭਾਰਤ ਆਪਣੇ ਗੁਆਂਢੀ 

ਪ੍ਰਧਾਨ ਮੰਤਰੀ ਨੇ ਮੰਤਰੀਆਂ ਦੇ ਗਰੁੱਪ ਤੋਂ ਦਸ ਦਿਨਾਂ ਵਿਚ ਰਿਪੋਰਟ ਮੰਗੀ

Posted On June - 15 - 2010 Comments Off on ਪ੍ਰਧਾਨ ਮੰਤਰੀ ਨੇ ਮੰਤਰੀਆਂ ਦੇ ਗਰੁੱਪ ਤੋਂ ਦਸ ਦਿਨਾਂ ਵਿਚ ਰਿਪੋਰਟ ਮੰਗੀ
ਭੋਪਾਲ ਗੈਸ ਕਾਂਡ ਨਵੀਂ ਦਿੱਲੀ, 14 ਜੂਨ ਭੋਪਾਲ ਗੈਸ ਲੀਕ ਕੇਸ ਦੇ ਫੈਸਲੇ ਦੇ ਦੇਸ਼ ਵਿਚ ਹੋਏ ਵਿਆਪਕ ਵਿਰੋਧ ਨੂੰ ਧਿਆਨ ਵਿਚ ਰੱਖਦਿਆਂ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਨੇ ਗ੍ਰਹਿ ਮੰਤਰੀ ਪੀ. ਚਿਦੰਬਰਮ ਦੀ ਅਗਵਾਈ ਵਿਚ ਬਣਾਏ ਮੰਤਰੀਆਂ ਦੇ ਗਰੁੱਪ (ਜੀ.ਓ.ਐਮ.) ਨੂੰ ਇਸ ਭਿਆਨਕ ਗੈਸ ਹਾਦਸੇ ਦੇ ਹਰ ਪਹਿਲੂ ਦਾ ਅਧਿਐਨ ਕਰਕੇ 10 ਦਿਨਾਂ ’ਚ ਰਿਪੋਰਟ ਪੇਸ਼ ਕਰਨ ਦੇ ਨਿਰਦੇਸ਼ ਦਿੱਤੇ ਹਨ। ਪ੍ਰਧਾਨ ਮੰਤਰੀ ਦਫਤਰ (ਪੀ.ਐਮ.ਓ.) ਤੋਂ ਜਾਰੀ ਬਿਆਨ ਅਨੁਸਾਰ ਪ੍ਰਧਾਨ ਮੰਤਰੀ ਨੇ ਗਰੁੱਪ ਨੂੰ ਜਲਦੀ ਮੀਟਿੰਗ 

ਵਿਕਾਸ ਪੱਖੋਂ ਹਾਲੇ ਪੂਣੀ ਵੀ ਨਹੀਂ ਕੱਤੀ ਗਈ

Posted On June - 15 - 2010 Comments Off on ਵਿਕਾਸ ਪੱਖੋਂ ਹਾਲੇ ਪੂਣੀ ਵੀ ਨਹੀਂ ਕੱਤੀ ਗਈ
ਤਰਨ ਤਾਰਨ ਜ਼ਿਲ੍ਹੇ ਦੇ 4 ਸਾਲ ਮੰਗਵੀਂ ਇਮਾਰਤ ’ਚ ਚੱਲ ਰਹੇ ਨੇ ਜ਼ਿਲ੍ਹਾ ਪ੍ਰਬੰਧਕੀ ਤੇ ਹੋਰ ਦਫ਼ਤਰ ਜਗਤਾਰ ਸਿੰਘ ਲਾਂਬਾ/ਟ੍ਰਿਬਿਊਨ ਨਿਊਜ਼ ਸਰਵਿਸ ਤਰਨ ਤਾਰਨ, 14 ਜੂਨ ਗੁਰੂ ਚਰਨ ਛੋਹ ਪ੍ਰਾਪਤ ਇਤਿਹਾਸਕ ਨਗਰੀ ਤਰਨ ਤਾਰਨ ਨੂੰ 4 ਵਰ੍ਹੇ ਪਹਿਲਾਂ ਅੰਮ੍ਰਿਤਸਰ ਜ਼ਿਲ੍ਹੇ ਨਾਲੋਂ ਵੱਖ ਕਰ ਕੇ ਜ਼ਿਲ੍ਹਾ ਬਣਾ ਦਿੱਤਾ ਗਿਆ ਪਰ ਵਿਕਾਸ ਪੱਖੋਂ ਪੱਛੜੇ ਇਸ ਸਰਹੱਦੀ ਜ਼ਿਲ੍ਹੇ ਵਿਚ ਇਕ ਲੰਮੇ ਅਰਸੇ ਉਪਰੰਤ ਵੀ ਜ਼ਿਲ੍ਹੇ ਦੇ ਮੁਖੀ ਭਾਵ ਡਿਪਟੀ ਕਮਿਸ਼ਨਰ ਤਕ ਦਾ ਆਪਣਾ ਦਫ਼ਤਰ ਨਹੀਂ ਬਣ ਸਕਿਆ। ਹਾਲਾਂਕਿ 

ਨਾਜਾਇਜ਼ ਕਬਜ਼ੇ ’ਚੋਂ ਪੰਚਾਇਤੀ ਜ਼ਮੀਨਾਂ ਛੁਡਾਈਆਂ

Posted On June - 15 - 2010 Comments Off on ਨਾਜਾਇਜ਼ ਕਬਜ਼ੇ ’ਚੋਂ ਪੰਚਾਇਤੀ ਜ਼ਮੀਨਾਂ ਛੁਡਾਈਆਂ
ਸਰਕਾਰ ਨੇ ਨਾਜਾਇਜ਼ ਕਬਜ਼ੇ ਹਟਾਉਣ ਦੀ ਵਚਨਬੱਧਤਾ  ਦੁਹਰਾਈ ਜਗਤਾਰ ਸਿੰਘ ਸਿੱਧੂ/ਟ੍ਰਿਬਿਊਨ ਨਿਊਜ਼ ਸਰਵਿਸ ਚੰਡੀਗੜ੍ਹ, 14 ਜੂਨ ਪੰਜਾਬ ਵਿਚ ਪੰਚਾਇਤੀ ਜ਼ਮੀਨਾਂ ਤੋਂ ਕਬਜ਼ੇ ਛੁਡਾਉਣ ਦੀ ਮੁਹਿੰਮ ਅਧੀਨ ਕਰੋੜਾਂ ਰੁਪਏ ਦੀਆਂ ਜ਼ਮੀਨਾਂ ਦੇ ਕਬਜ਼ੇ ਛੁਡਾਏ ਗਏ ਹਨ। ਇਸ ਦੇ ਬਾਵਜੂਦ ਅਜੇ ਵੀ ਅਰਬਾਂ ਰੁਪਏ ਦੀਆਂ ਪੰਚਾਇਤੀ ਜ਼ਮੀਨਾਂ ਦੇ ਕਬਜ਼ਿਆਂ ਨਾਲ ਸਬੰਧਤ ਬਹੁਤ ਸਾਰੇ ਕੇਸ ਅਦਾਲਤਾਂ ਵਿਚ ਵੱਖ- ਵੱਖ ਪੱਧਰਾਂ ਉਤੇ ਚੱਲ ਰਹੇ ਹਨ। ਪੰਚਾਇਤੀ ਜ਼ਮੀਨਾਂ ਉਤੇ ਕਬਜ਼ਾ ਕਰਨ ਵਾਲਿਆਂ ਵਿਚ ਭੌਂਇ ਮਾਫੀਆ, 
Available on Android app iOS app
Powered by : Mediology Software Pvt Ltd.