ਬੌਲੀਵੁੱਡ ਦੇ ਨਵੇਂ ਕਾਮੇਡੀਅਨ !    ਉਮਦਾ ਪੰਜਾਬੀ ਸੰਗੀਤ ਨਿਰਦੇਸ਼ਕ ਸ਼ਿਆਮ ਸੁੰਦਰ !    ਸਿੱਖ ਇਤਿਹਾਸ ਤੇ ਵਿਰਾਸਤ ਦਾ ਚਿੱਤਰਕਾਰ ਤ੍ਰਿਲੋਕ ਸਿੰਘ !    ਪਰਿਵਾਰਕ ਰਿਸ਼ਤਿਆਂ ਦੀ ਫ਼ਿਲਮ !    ਸ਼ਾਇਰੀ ਤੋਂ ਫ਼ਿਲਮਸਾਜ਼ੀ ਤਕ ਅਮਰਦੀਪ ਗਿੱਲ !    ਦੋ ਭਰਾਵਾਂ ਦੀ ਕਹਾਣੀ !    ਛੋਟਾ ਪਰਦਾ !    ਦੋ ਪੈਰ ਘੱਟ ਤੁਰਨਾ...ਜੋਹੈਨਸ ਵਰਮੀਰ !    ਕੁੜੀਆਂ-ਚਿੜੀਆਂ ਤੇ ਸੂਈ ਧਾਗਾ !    ਰੀਝ ਵਾਲਾ ਕੰਮ !    

ਮੁੱਖ ਸਫ਼ਾ › ›

Featured Posts
ਚਾਰ ਮੁਲਜ਼ਮ ਪੁਲੀਸ ਮੁਕਾਬਲੇ ’ਚ ਹਲਾਕ

ਚਾਰ ਮੁਲਜ਼ਮ ਪੁਲੀਸ ਮੁਕਾਬਲੇ ’ਚ ਹਲਾਕ

* ਹਮਲੇ ’ਚ ਸਬ ਇੰਸਪੈਕਟਰ ਅਤੇ ਸਿਪਾਹੀ ਜ਼ਖ਼ਮੀ * ਵਾਰਦਾਤ ਵਾਲੀ ਥਾਂ ’ਤੇ ਸਬੂਤ ਇਕੱਠੇ ਕਰਨ ਲਈ ਮੁਲਜ਼ਮਾਂ ਨਾਲ ਗਈ ਸੀ 10 ਮੈਂਬਰੀ ਪੁਲੀਸ ਟੀਮ * ਮਿ੍ਰਤਕਾਂ ਦੇ ਪਰਿਵਾਰਾਂ ਨੇ ਪੁਲੀਸ ਕਾਰਵਾਈ ’ਤੇ ਸਵਾਲ ਉਠਾਏ * ਸਿਆਸਤਦਾਨਾਂ ਨੇ ਰਲਿਆ-ਮਿਲਿਆ ਪ੍ਰਤੀਕਰਮ ਦਿੱਤਾ ਹੈਦਰਾਬਾਦ, 6 ਦਸੰਬਰ ਨੌਜਵਾਨ ਵੈਟਰਨਰੀ ਡਾਕਟਰ ਦੀ ਜਬਰ-ਜਨਾਹ ਮਗਰੋਂ ਹੱਤਿਆ ਕਰਨ ਵਾਲੇ ਚਾਰ ਮੁਲਜ਼ਮਾਂ ...

Read More

ਕੈਪਟਨ ਵੱਲੋਂ ਨਿਵੇਸ਼ਕਾਂ ਨੂੰ ਹਰ ਸੰਭਵ ਮਦਦ ਦਾ ਭਰੋਸਾ

ਕੈਪਟਨ ਵੱਲੋਂ ਨਿਵੇਸ਼ਕਾਂ ਨੂੰ ਹਰ ਸੰਭਵ ਮਦਦ ਦਾ ਭਰੋਸਾ

ਦਰਸ਼ਨ ਸਿੰਘ ਸੋਢੀ ਐਸ.ਏ.ਐਸ. ਨਗਰ (ਮੁਹਾਲੀ), 6 ਦਸੰਬਰ ਇੱਥੋਂ ਦੇ ਇੰਡੀਅਨ ਸਕੂਲ ਆਫ਼ ਬਿਜ਼ਨਸ (ਆਈਐੱਸਬੀ) ਵਿੱਚ ਦੋ ਰੋਜ਼ਾ ਪ੍ਰਗਤੀਸ਼ੀਲ ਪੰਜਾਬ ਨਿਵੇਸ਼ਕ ਸੰਮੇਲਨ ਅੱਜ ਸਮਾਪਤ ਹੋ ਗਿਆ। ਇਸ ਮੌਕੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸਨਅਤਕਾਰਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਉਨ੍ਹਾਂ ਨੂੰ ਜਿਸ ਵੀ ਚੀਜ਼ ਦੀ ਲੋੜ ਹੋਵੇਗੀ, ਉਹ ਮੁਹੱਈਆ ਕਰਵਾਉਣਗੇ। ਉਨ੍ਹਾਂ ...

Read More

ਅਸੀਂ ਅਪਰਾਧੀ ਨਹੀਂ ਹਾਂ: ਫ਼ਾਰੂਕ ਅਬਦੁੱਲਾ

ਅਸੀਂ ਅਪਰਾਧੀ ਨਹੀਂ ਹਾਂ: ਫ਼ਾਰੂਕ ਅਬਦੁੱਲਾ

ਨਵੀਂ ਦਿੱਲੀ, 6 ਦਸੰਬਰ ਨੈਸ਼ਨਲ ਕਾਨਫ਼ਰੰਸ ਦੇ ਜੰਮੂ ਕਸ਼ਮੀਰ ਵਿਚ ਨਜ਼ਰਬੰਦ ਆਗੂ ਫ਼ਾਰੂਕ ਅਬਦੁੱਲਾ ਨੇ ਕਾਂਗਰਸੀ ਆਗੂ ਸ਼ਸ਼ੀ ਥਰੂਰ ਨੂੰ ਆਪਣੇ ਨਿੱਜੀ ਲੈਟਰਹੈੱਡ ’ਤੇ ਲਿਖੇ ਪੱਤਰ ਵਿਚ ਕਿਹਾ ਹੈ ਕਿ ‘ਉਹ ਅਪਰਾਧੀ ਨਹੀਂ ਹਨ’, ਨਾਲ ਹੀ ਉਨ੍ਹਾਂ ਆਪਣੀ ਰਿਹਾਇਸ਼ ਨੂੰ ‘ਸਬ-ਜੇਲ੍ਹ ਦੱਸਿਆ ਹੈ। ਅਬਦੁੱਲਾ ਪੰਜ ਅਗਸਤ ਤੋਂ ਨਜ਼ਰਬੰਦ ਹਨ ਤੇ 17 ...

Read More

ਡਾਕ ਘਰ ਦਾ ਨਾਂ ਸੰਦੀਪ ਧਾਲੀਵਾਲ ਨੂੰ ਸਮਰਪਿਤ ਕਰਨ ਬਾਰੇ ਬਿੱਲ ਪੇਸ਼

ਡਾਕ ਘਰ ਦਾ ਨਾਂ ਸੰਦੀਪ ਧਾਲੀਵਾਲ ਨੂੰ ਸਮਰਪਿਤ ਕਰਨ ਬਾਰੇ ਬਿੱਲ ਪੇਸ਼

ਹਿਊਸਟਨ, 6 ਦਸੰਬਰ ਅਮਰੀਕੀ ਸਦਨ (ਕਾਂਗਰਸ) ਵਿਚ ਹਿਊਸਟਨ ਦੇ ਇਕ ਡਾਕ ਘਰ ਦਾ ਨਾਂ ਭਾਰਤੀ-ਅਮਰੀਕੀ ਪੁਲੀਸ ਅਧਿਕਾਰੀ ਸੰਦੀਪ ਸਿੰਘ ਧਾਲੀਵਾਲ ਨੂੰ ਸਮਰਪਿਤ ਕਰਨ ਸਬੰਧੀ ਬਿੱਲ ਪੇਸ਼ ਕੀਤਾ ਗਿਆ ਹੈ। ਜ਼ਿਕਰਯੋਗ ਹੈ ਕਿ ਧਾਲੀਵਾਲ ਦੀ ਟੈਕਸਸ ਵਿਚ ਡਿਊਟੀ ਦੌਰਾਨ ਇਕ ਟਰੈਫ਼ਿਕ ਸਟੌਪ ਉੱਤੇ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ ਸੀ। ਉਨ੍ਹਾਂ ...

Read More

ਕੇਂਦਰੀ ’ਵਰਸਿਟੀ ਦੇ ਸੱਪ ਨੇ ਡੰਗਿਆ ‘ਜੋਗੀ’

ਕੇਂਦਰੀ ’ਵਰਸਿਟੀ ਦੇ ਸੱਪ ਨੇ ਡੰਗਿਆ ‘ਜੋਗੀ’

ਚਰਨਜੀਤ ਭੁੱਲਰ ਬਠਿੰਡਾ, 6 ਦਸੰਬਰ ਕੇਂਦਰੀ ਯੂਨੀਵਰਸਿਟੀ ਆਫ਼ ਪੰਜਾਬ ’ਚ ਹੁਣ ਇੱਕ ਸੱਪ ਕਰਕੇ ਨਵਾਂ ਵਿਵਾਦ ਛਿੜ ਗਿਆ ਹੈ। ਯੂਨੀਵਰਸਿਟੀ ਦੇ ਇਤਿਹਾਸ ਵਿਭਾਗ ਦੇ ਸਹਾਇਕ ਪ੍ਰੋਫੈਸਰ ਵਿਕਾਸ ਰਾਠੀ ਨੇ 12 ਸਤੰਬਰ ਨੂੰ ਕਲਾਸ ਰੂਮ ਵਿੱਚ ਆਏ ਸੱਪ ਦਾ ਮਾਮਲਾ ਧਿਆਨ ਵਿਚ ਲਿਆ ਕੇ ਭੁੱਲ ਕਰ ਲਈ, ਜਿਸ ਦਾ ਖਮਿਆਜ਼ਾ ਹੁਣ ਉਸ ਨੂੰ ...

Read More

ਜਿਨਸੀ ਸ਼ੋਸ਼ਣ: ਪੁਲੀਸ ਨੇ ਪੀੜਤ ਡਾਕਟਰ ਨੂੰ ਹਿਰਾਸਤ ’ਚ ਲਿਆ

ਜਿਨਸੀ ਸ਼ੋਸ਼ਣ: ਪੁਲੀਸ ਨੇ ਪੀੜਤ ਡਾਕਟਰ ਨੂੰ ਹਿਰਾਸਤ ’ਚ ਲਿਆ

ਜਸਵੰਤ ਜੱਸ ਫ਼ਰੀਦਕੋਟ, 6 ਦਸੰਬਰ ਪਿਛਲੇ ਵੀਹ ਦਿਨਾਂ ਤੋਂ ਇਨਸਾਫ਼ ਲਈ ਧਰਨੇ ’ਤੇ ਬੈਠੀ ਜਿਨਸੀ ਸ਼ੋਸ਼ਣ ਪੀੜਤ ਔਰਤ ਡਾਕਟਰ ਅੱਜ ਸਵੇਰੇ ਪੁਲੀਸ ਨੂੰ ਚਕਮਾ ਦੇ ਕੇ ਅੱਧੀ ਦਰਜਨ ਸਾਥਣਾਂ ਸਮੇਤ ਡਿਪਟੀ ਕਮਿਸ਼ਨਰ ਦਫ਼ਤਰ ਵਿਚ ਦਾਖ਼ਲ ਹੋ ਗਈ। ਉਨ੍ਹਾਂ ਡਿਪਟੀ ਕਮਿਸ਼ਨਰ ਅਤੇ ਯੂਨੀਵਰਸਿਟੀ ਪ੍ਰਬੰਧਕਾਂ ਖ਼ਿਲਾਫ਼ ਨਾਅਰੇਬਾਜ਼ੀ ਕੀਤੀ ਅਤੇ ਡਿਪਟੀ ਕਮਿਸ਼ਨਰ ਦਫ਼ਤਰ ਅੱਗੇ ਧਰਨੇ ...

Read More

ਖਰੜ ’ਚ ਅਧਿਆਪਕਾ ਦੀ ਗੋਲੀਆਂ ਮਾਰ ਕੇ ਹੱਤਿਆ

ਖਰੜ ’ਚ ਅਧਿਆਪਕਾ ਦੀ ਗੋਲੀਆਂ ਮਾਰ ਕੇ ਹੱਤਿਆ

ਅਣਪਛਾਤੇ ਵਿਅਕਤੀ ਖ਼ਿਲਾਫ਼ ਕੇਸ ਦਰਜ; ਪੰਜ ਸਾਲ ਦੀ ਬੱਚੀ ਵਾਲ-ਵਾਲ ਬਚੀ ਸ਼ਸ਼ੀ ਪਾਲ ਜੈਨ ਖਰੜ, 5 ਦਸੰਬਰ ਇੱਥੋਂ ਦੇ ਸੰਨੀ ਐਨਕਲੇਵ ਸਥਿਤ ‘ਦਿ ਨਾਲੇਜ ਬੱਸ ਗਲੋਬਲ ਸਕੂਲ’ ਦੇ ਬਾਹਰ ਅੱਜ ਸਵੇਰੇ ਲਗਭਗ 8 ਵਜੇ ਇਸੇ ਸਕੂਲ ’ਚ ਪੜ੍ਹਾਉਂਦੀ ਇੱਕ ਅਧਿਆਪਕਾ ਦਾ ਅਣਪਛਾਤੇ ਵਿਅਕਤੀ ਨੇ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਹੈ। ਮ੍ਰਿਤਕਾ ਦੀ ...

Read More


ਮੈਡੀਕਲ ਫੀਸਾਂ ਦੁੱਗਣੀਆਂ ਕਰਨ ਦਾ ਪ੍ਰਸਤਾਵ ਨਹੀਂ

Posted On July - 7 - 2010 Comments Off on ਮੈਡੀਕਲ ਫੀਸਾਂ ਦੁੱਗਣੀਆਂ ਕਰਨ ਦਾ ਪ੍ਰਸਤਾਵ ਨਹੀਂ
ਸਿਹਤ ਮੰਤਰੀ ਦਾ ਦਾਅਵਾ ਜੰਗਵੀਰ ਸਿੰਘ/ਟ੍ਰਿਬਿਊਨ ਨਿਊਜ਼ ਸਰਵਿਸ ਚੰਡੀਗੜ੍ਹ, 6 ਜੁਲਾਈ ਤਕਨੀਕੀ ਸਿੱਖਿਆ ਮੰਤਰੀ ਤੀਕਸ਼ਣ ਸੂਦ ਨੇ ਅੱਜ ਕਿਹਾ ਹੈ ਕਿ ਸੂਬੇ ਦੇ ਪ੍ਰਾਈਵੇਟ ਕਾਲਜਾਂ ਵਿਚ ਐਮ.ਬੀ.ਬੀ.ਐਸ. ਕੋਰਸਾਂ ਵਿਚ ਮੈਨੇਜਮੈਂਟ ਕੋਟਾਂ ਸੀਟਾਂ ਲਈ ਫੀਸਾਂ ਦੁੱਗਣੀਆਂ ਕਰਨ ਦਾ ਪ੍ਰਸਤਾਵ ਨਹੀਂ ਹੈ। ਇੱਥੇ ‘ਪੰਜਾਬੀ ਟ੍ਰਿਬਿਊਨ’ ਨਾਲ ਗੱਲਬਾਤ ਕਰਦਿਆਂ ਮੰਤਰੀ ਨੇ ਕਿਹਾ ਕਿ ਬੇਸ਼ੱਕ ਪ੍ਰਾਈਵੇਟ ਮੈਡੀਕਲ ਕਾਲਜਾਂ ਵੱਲੋਂ ਕੋਟਾ ਸੀਟਾਂ ਲਈ ਫੀਸ ਦੁੱਗਣੀ ਕਰਨ ਦੀ ਮੰਗ ਕੀਤੀ ਜਾ ਰਹੀ ਹੈ 

ਮੁੱਖ ਗਵਾਹ ਦੇ ਬਿਮਾਰ ਹੋਣ ਕਾਰਨ ਦੂਜੇ ਦਿਨ ਸੁਣਵਾਈ ਟਲੀ

Posted On July - 7 - 2010 Comments Off on ਮੁੱਖ ਗਵਾਹ ਦੇ ਬਿਮਾਰ ਹੋਣ ਕਾਰਨ ਦੂਜੇ ਦਿਨ ਸੁਣਵਾਈ ਟਲੀ
ਪੱਤਰ ਪ੍ਰੇਰਕ ਨਵੀਂ ਦਿੱਲੀ, 6 ਜੁਲਾਈ ਨਵੰਬਰ ’84 ਦੇ ਸਿੱਖ ਵਿਰੋਧੀ ਦੰਗਿਆਂ ਬਾਰੇ ਇਥੋਂ ਦੀ ਇਕ ਅਦਾਲਤ ’ਚ ਚੱਲਦੇ ਮੁਕੱਦਮੇ ਦੀ ਸੁਣਵਾਈ ਅੱਜ ਲਗਾਤਾਰ ਦੂਜੇ ਦਿਨ ਵੀ ਨਾ ਹੋ ਸਕੀ ਕਿਉਂਕਿ ਮੁੱਖ ਗਵਾਹ ਅਤੇ ਪੀੜਤ ਔਰਤ ਦੀ ਤਬੀਅਤ ਅੱਜ ਫਿਰ ਖਰਾਬ ਹੋ ਗਈ। ਇਸ ਕਰਕੇ ਅਦਾਲਤ ਵੱਲੋਂ ਸੁਣਵਾਈ ਕੱਲ੍ਹ ਫਿਰ ਟਾਲ ਦਿੱਤੀ ਗਈ। ਅਦਾਲਤ ਵੱਲੋਂ ਕਿਹਾ ਗਿਆ ਕਿ ਜੇਕਰ ਮੁੱਖ ਗਵਾਹ ਜਗਦੀਸ਼ ਕੌਰ ਦੀ ਤਬੀਅਤ ਭਲਕੇ 7 ਜੁਲਾਈ ਨੂੰ ਠੀਕ ਨਹੀਂ ਹੁੰਦੀ ਤਾਂ ਦੂਜੇ ਗਵਾਹਾਂ ਦੀ ਜਿਰ੍ਹਾ ਸ਼ੁਰੂ ਕੀਤੀ ਜਾਵੇ। 

ਪੰਜਾਬ ਕਾਂਗਰਸ ਦੇ ਆਗੂ ਅਕਾਲੀਆਂ ਦੀਆਂ ‘ਕਠਪੁਤਲੀਆਂ’

Posted On July - 7 - 2010 Comments Off on ਪੰਜਾਬ ਕਾਂਗਰਸ ਦੇ ਆਗੂ ਅਕਾਲੀਆਂ ਦੀਆਂ ‘ਕਠਪੁਤਲੀਆਂ’
ਖਹਿਰਾ ਦੀਆਂ ਖਰੀਆਂ ਖਰੀਆਂ ਟ੍ਰਿਬਿਊਨ ਨਿਊਜ਼ ਸਰਵਿਸ ਚੰਡੀਗੜ੍ਹ, 6 ਜੁਲਾਈ ਪੰਜਾਬ ਦੇ ਕਾਂਗਰਸੀ ਵਿਧਾਇਕ ਸੁਖਪਾਲ ਸਿੰਘ ਖਹਿਰਾ ਨੇ ਪਾਰਟੀ ਦੀ ਸੀਨੀਅਰ ਲੀਡਰਸ਼ਿਪ ਵਿਰੁਧ ਮੋਰਚਾ ਖੋਲ੍ਹਦਿਆਂ ਪ੍ਰਦੇਸ਼ ਕਾਂਗਰਸ ਦੇ ਆਗੂਆਂ ’ਤੇ ਅਕਾਲੀਆਂ ਦੇ ‘ਹੱਥਾਂ ਵਿੱਚ ਖੇਡਣ’ ਦਾ ਦੋਸ਼ ਲਾਇਆ ਹੈ। ਸ੍ਰੀ ਖਹਿਰਾ ਜੋ ਭੁਲੱਥ ਵਿਧਾਨ ਸਭਾ ਹਲਕੇ ਤੋਂ ਵਿਧਾਇਕ ਤੇ ਕਪੂਰਥਲਾ ਜ਼ਿਲ੍ਹੇ ਦੇ ਕਾਂਗਰਸ ਪ੍ਰਧਾਨ ਵੀ ਹਨ, ਨੇ ਕਿਹਾ ਕਿ ਪਾਰਟੀ ਆਗੂ ਪੰਜਾਬ ਦੀ ਅਕਾਲੀ-ਭਾਜਪਾ ਸਰਕਾਰ ਵਿਰੁਧ ਲੋਕ ਮਸਲਿਆਂ 

ਕੌਮੀ ਮਨੁੱਖੀ ਅਧਿਕਾਰ ਕਮਿਸ਼ਨ ਵੱਲੋਂ ਪੰਜਾਬ ਸਰਕਾਰ ਦੀ ਜਵਾਬਤਲਬੀ

Posted On July - 7 - 2010 Comments Off on ਕੌਮੀ ਮਨੁੱਖੀ ਅਧਿਕਾਰ ਕਮਿਸ਼ਨ ਵੱਲੋਂ ਪੰਜਾਬ ਸਰਕਾਰ ਦੀ ਜਵਾਬਤਲਬੀ
ਅਣਪਛਾਤੀਆਂ ਲਾਸ਼ਾਂ ਦਾ ਮਾਮਲਾ ਪਛਾਣ ਦੇ ਅਮਲ ਵਿਚ ਦੇਰੀ ਦੀ ਵਜ੍ਹਾ ਸਪੱਸ਼ਟ ਕਰਨ ਲਈ ਆਖਿਆ ਦਵਿੰਦਰ ਪਾਲ/ਟ੍ਰਿਬਿਊਨ ਨਿਊਜ਼ ਸਰਵਿਸ ਚੰਡੀਗੜ੍ਹ, 6 ਜੁਲਾਈ ਪੰਜਾਬ ਵਿੱਚ ਅੱਤਿਵਾਦ ਦੇ ਸਮੇਂ ਪੁਲੀਸ ਵੱਲੋਂ ‘ਖਪਾਏ’ ਅਣਗਿਣਤ ਵਿਅਕਤੀਆਂ ਦੀਆਂ ਲਾਸ਼ਾਂ ਦੀ ਪਛਾਣ ਦੇ ਅਮਲ ਨੂੰ ਠੰਢੇ ਬਸਤੇ ਵਿੱਚ ਪਾਈ ਬੈਠੀ ਪੰਜਾਬ ਸਰਕਾਰ ਦੀ ਕੌਮੀ ਮਨੁੱਖੀ ਅਧਿਕਾਰ ਕਮਿਸ਼ਨ ਨੇ ਜਵਾਬਤਲਬੀ ਕਰ ਲਈ ਹੈ। ਕਮਿਸ਼ਨ ਨੇ ਰਾਜ ਸਰਕਾਰ ਵੱਲੋਂ ਗਠਿਤ ਤੱਥ ਖੋਜ ਕਮੇਟੀ ਦੇ ਚੇਅਰਮੈਨ ਤੇ ਸੀਨੀਅਰ ਆਈ.ਏ.ਐਸ. ਅਧਿਕਾਰੀ 

ਪਾਕਿ ਵੱਲੋਂ ਗੋਲੀਬੰਦੀ ਦੀ ਮੁੜ ਉਲੰਘਣਾ

Posted On July - 7 - 2010 Comments Off on ਪਾਕਿ ਵੱਲੋਂ ਗੋਲੀਬੰਦੀ ਦੀ ਮੁੜ ਉਲੰਘਣਾ
ਫਾਇਰਿੰਗ ’ਚ ਬੀ.ਐਸ.ਐਫ. ਜਵਾਨ ਹਲਾਕ ਜੰਮੂ, 6 ਜੁਲਾਈ ਗੋਲੀਬੰਦੀ ਦੀ ਮੁੜ ਉਲੰਘਣਾ ਕਰਦਿਆਂ ਪਾਕਿਸਤਾਨੀ ਫੌਜਾਂ ਨੇ ਪੁਣਛ ਤੇ ਜੰਮੂ ਜ਼ਿਲ੍ਹੇ ਵਿੱਚ ਹਿੰਦ-ਪਾਕਿ ਸਰਹੱਦ ’ਤੇ ਸਥਿਤ ਭਾਰਤੀ ਚੌਕੀਆਂ ’ਤੇ ਫਾਇ- ਰਿੰਗ ਕੀਤੀ, ਜਿਸ ਵਿੱਚ ਬੀ.ਐਸ.ਐਫ. ਦਾ ਜਵਾਨ ਮਾਰਿਆ ਗਿਆ। ਬੀ.ਐਸ.ਐਫ. ਅਧਿਕਾਰੀਆਂ ਨੇ ਦੱਸਿਆ ਕਿ ਇਥੋਂ ਕਰੀਬ 20 ਕਿਲੋਮੀਟਰ ਦੂਰ ਪਰਾਗਵਾਲ ਸਬ ਸੈਕਟਰ ਵਿੱਚ ਚੱਕ ਮਵਾੜੀ ਚੌਕੀ ’ਤੇ ਪਾਕਿਸਤਾਨੀ ਫੌਜਾਂ ਨੇ ਗੋਲੀਬਾਰੀ ਕੀਤੀ। ਇਸ ਹਮਲੇ ਵਿੱਚ ਬੀ.ਐਸ.ਐਫ. ਦਾ ਜਵਾਨ ਸੁਲਤਾਨ 

ਮਾਝੇ-ਮਾਲਵੇ ’ਚ ਮੌਨਸੂਨ ਦੀ ਦਸਤਕ ਇਕ-ਦੋ ਦਿਨਾਂ ’ਚ

Posted On July - 7 - 2010 Comments Off on ਮਾਝੇ-ਮਾਲਵੇ ’ਚ ਮੌਨਸੂਨ ਦੀ ਦਸਤਕ ਇਕ-ਦੋ ਦਿਨਾਂ ’ਚ
ਜਗਤਾਰ ਸਿੰਘ ਸਿੱਧੂ/ਟ੍ਰਿਬਿਊਨ ਨਿਊਜ਼ ਸਰਵਿਸ ਚੰਡੀਗੜ੍ਹ, 6 ਜੁਲਾਈ ਮੌਨਸੂਨ ਨੇ ਪਿਛਲੇ ਕਈ ਸਾਲਾਂ ਬਾਅਦ ਪਹਿਲੀ ਵਾਰ ਦਸ ਦਿਨ ਪਹਿਲਾਂ ਹੀ ਪੂਰੇ  ਦੇਸ਼ ਨੂੰ ਆਪਣੀ ਲਪੇਟ ਵਿਚ ਲੈ ਲਿਆ ਹੈ। ਪੰਜਾਬ ਵੀ ਦਸ ਜੁਲਾਈ ਤਕ ਪੂਰੀ ਤਰ੍ਹਾਂ ਮੌਨਸੂਨ ਦੀ ਲਪੇਟ ਵਿਚ ਆ ਜਾਵੇਗਾ।  ਭਾਵੇਂ ਰਾਜ ਵਿਚ ਅਜੇ ਸਾਰੇ ਪਾਸੇ ਮੀਂਹ ਨਹੀਂ ਪਏ, ਪਰ ਜਿੱਥੇ ਪਏ ਹਨ, ਉੱਥੇ ਭਰਵੇਂ ਪਏ ਹਨ ਅਤੇ ਇਨ੍ਹਾਂ ਨੇ ਕਿਸਾਨਾਂ ਨੂੰ ਵੱਡੀ ਰਾਹਤ ਦਿੱਤੀ ਹੈ ਕਿਉਂਕਿ ਝੋਨੇ ਦੀ ਲੁਆਈ ਦਾ ਕੰਮ ਇਸ ਹਫਤੇ ਨਿੱਬੜ ਜਾਵੇਗਾ। ਇਸ 

ਕਿਸਾਨ ਕਰੈਡਿਟ ਕਾਰਡਾਂ ਰਾਹੀਂ ਕਰਜ਼ੇ ਦੇ ਗੱਫ਼ੇ ਛੇਤੀ: ਪ੍ਰਣਬ

Posted On July - 7 - 2010 Comments Off on ਕਿਸਾਨ ਕਰੈਡਿਟ ਕਾਰਡਾਂ ਰਾਹੀਂ ਕਰਜ਼ੇ ਦੇ ਗੱਫ਼ੇ ਛੇਤੀ: ਪ੍ਰਣਬ
ਬੈਂਕਾਂ ਨੂੰ ਪੇਂਡੂ ਖੇਤਰਾਂ ਵਿਚ ਸੇਵਾਵਾਂ ਮੁਹੱਈਆ ਕਰਨ ਦੀ ਸਲਾਹ ਬਲਵਿੰਦਰ ਜੰਮੂ/ਟ੍ਰਿਬਿਊਨ ਨਿਊਜ਼ ਸਰਵਿਸ ਚੰਡੀਗੜ੍ਹ, 6 ਜੁਲਾਈ ਕੇਂਦਰੀ ਵਿੱਤ ਮੰਤਰੀ ਪ੍ਰਣਬ ਮੁਖਰਜੀ ਨੇ ਕਿਹਾ ਹੈ ਕਿ ਕਿਸਾਨਾਂ ਨੂੰ ਸ਼ਾਹੂਕਾਰਾਂ ਦੇ ਚੁੰਗਲ ਤੋਂ ਰਾਹਤ ਦਿਵਾਉਣ ਲਈ ਕਿਸਾਨ ਕਰੈਡਿਟ ਕਾਰਡਾਂ ਰਾਹੀ ਚਾਲੂ ਵਿੱਤੀ ਸਾਲ ਵਿਚ 375 ਲੱਖ ਕਰੋੜ ਦਾ ਕਰਜ਼ਾ ਦਿੱਤਾ ਜਾਵੇਗਾ। ਉਨ੍ਹਾਂ ਕਿਹਾ ਕਿ ਪੈਟਰੋਲੀਅਮ ਪਦਾਰਥਾਂ ਦੀਆਂ ਕੀਮਤਾਂ ਵਿਚ ਕੀਤੇ ਵਾਧੇ ਨਾਲ ਸਿੱਕੇ ਦੀ ਪਸਾਰ ਦਰ ’ਤੇ ਇਕ ਫੀਸਦੀ 

ਸ੍ਰੀਨਗਰ ’ਚ ਮੁੜ ਹਿੰਸਾ; ਕਰਫਿਊ ਲਾਗੂ

Posted On July - 7 - 2010 Comments Off on ਸ੍ਰੀਨਗਰ ’ਚ ਮੁੜ ਹਿੰਸਾ; ਕਰਫਿਊ ਲਾਗੂ
ਪੁਲੀਸ ਫਾਇਰਿੰਗ ਤੇ ਹੋਰ ਘਟਨਾਵਾਂ ’ਚ ਤਿੰਨ ਮੌਤਾਂ ਸ੍ਰੀਨਗਰ, 6 ਜੁਲਾਈ ਕੁਝ ਦਿਨ ਅਮਨ ਚੈਨ ਰਹਿਣ ਤੋਂ ਬਾਅਦ ਸ੍ਰੀਨਗਰ ਵਿਚ ਅੱਜ ਫੇਰ ਹਿੰਸਾ ਭੜਕ ਪਈ ਤੇ ਤਿੰਨ ਵਿਅਕਤੀਆਂ ਦੀ ਮੌਤ ਹੋ ਗਈ ਅਤੇ ਸ਼ਹਿਰ ਵਿਚ ਅਣਮਿਥੇ ਸਮੇਂ ਲਈ ਕਰਫਿਊ ਲਗਾ ਦਿੱਤਾ ਗਿਆ  ਹੈ। ਝੜਪਾਂ ਵਿਚ 70 ਤੋਂ ਵੱਧ ਲੋਕ ਜ਼ਖ਼ਮੀ ਹੋ ਗਏ। ਇਕ ਵਿਅਕਤੀ ਦੀ ਉਦੋਂ ਮੌਤ ਹੋ ਗਈ ਜਦੋਂ ਸੁਰੱਖਿਆ ਦਸਤਿਆਂ ਨੇ ਪਥਰਾਅ ਕਰ ਰਹੇ ਮੁਜ਼ਾਹਰਾਕਾਰੀਆਂ ਉੱਤੇ ਫਾਇਰਿੰਗ ਕੀਤੀ। ਸ਼ਹਿਰ ਦੇ ਬਟਮਾਲੂ ਖੇਤਰ ਵਿਚ ਮੁਜ਼ਾਹਰੇ ਦੌਰਾਨ ਇਕ ਵਿਅਕਤੀ 

ਪੰਜਾਬ, ਹਰਿਆਣਾ ’ਚ ਹੜ੍ਹਾਂ ਦੀ ਚੇਤਾਵਨੀ

Posted On July - 7 - 2010 Comments Off on ਪੰਜਾਬ, ਹਰਿਆਣਾ ’ਚ ਹੜ੍ਹਾਂ ਦੀ ਚੇਤਾਵਨੀ
ਅੰਬਾਲਾ ’ਚ ਭਾਰੀ ਮੀਂਹ ਕਾਰਨ 4 ਮੌਤਾਂ ਰੇਲ ਤੇ ਸੜਕੀ ਆਵਾਜਾਈ ਠੱਪ ਟ੍ਰਿਬਿਊਨ ਨਿਊਜ਼ ਸਰਵਿਸ/ਏਜੰਸੀਆਂ ਚੰਡੀਗੜ੍ਹ, 6 ਜੁਲਾਈ ਪੰਜਾਬ ਅਤੇ ਹਰਿਆਣਾ ਵਿਚ ਅੱਜ ਭਾਰੀ ਮੀਂਹ ਪੈਣ ਕਾਰਨ ਜਿੱਥੇ ਜਨ-ਜੀਵਨ ਠੱਪ ਹੋ ਗਿਆ। ਉੱਥੇ ਹੜਾਂ ਦਾ ਖਤਰਾ ਵੀ ਖੜ੍ਹਾ ਹੋ ਗਿਆ। ਇਸ ਖਤਰੇ ਦੇ ਮੱਦੇਨਜ਼ਰ ਦੋਵਾਂ ਰਾਜਾਂ ਵਿਚ ਅਧਿਕਾਰੀਆਂ ਨੂੰ ਹਰ ਇਹਤਿਆਤ ਵਰਤਣ ਦੇ ਹੁਕਮ ਦੇ ਦਿੱਤੇ ਗਏ ਹਨ। ਸਭ ਤੋਂ ਵੱਧ ਕਹਿਰ ਹਰਿਆਣਾ ਦੇ ਅੰਬਾਲਾ ਜ਼ਿਲ੍ਹੇ ਵਿਚ ਵੇਖਿਆ ਗਿਆ, ਜਿੱਥੇ ਟਾਂਗਰੀ ਨਦੀ ਵਿਚ ਪਾੜ ਪੈਣ ਕਾਰਨ 

ਆਤਮਘਾਤੀ ਬੰਬਾਰ ਸੀ ਇਸ਼ਰਤ ਜਹਾਂ: ਹੈਡਲੀ

Posted On July - 6 - 2010 Comments Off on ਆਤਮਘਾਤੀ ਬੰਬਾਰ ਸੀ ਇਸ਼ਰਤ ਜਹਾਂ: ਹੈਡਲੀ
ਨਵੀਂ ਦਿੱਲੀ, 5 ਜੁਲਾਈ ਅਮਰੀਕੀ ਜੰਮਪਲ ਲਸ਼ਕਰੇ ਤੋਇਬਾ ਦੇ ਅਤਿਵਾਦੀ ਡੇਵਿਡ ਹੈਡਲੀ ਨੇ ਐਨ.ਆਈ.ਏ.ਟੀਮ ਸਾਹਮਣੇ ਪ੍ਰਗਟਾਵਾ ਕੀਤਾ ਹੈ ਕਿ ਅਹਿਮਦਾਬਾਦ ਮੁਕਾਬਲੇ ’ਚ ਮਾਰੀ ਗਈ ਮੁੰਬਈ ਦੀ ਲੜਕੀ ਇਸ਼ਰਤ ਜਹਾਨ ਆਤਮਘਾਤੀ ਬੰਬ ਸੀ। ਇਹ ਪ੍ਰਗਟਾਵਾ ਹੈਡਲੀ ਨੇ ਸ਼ਿਕਾਗੋ ’ਚ ਗਈ ਭਾਰਤ ਦੀ ਕੌਮੀ ਜਾਂਚ ਏਜੰਸੀ (ਐਨ.ਆਈ.ਏ.) ਤੇ ਕਾਨੂੰਨ ਵਿਭਾਗ ਦੀ 4 ਮੈਂਬਰੀ ਟੀਮ ਸਾਹਮਣੇ ਕੀਤਾ। ਜ਼ਿਕਰਯੋਗ ਹੈ ਕਿ ਇਸ਼ਰਤ ਦੀ ਮੌਤ ਤੋਂ ਬਾਅਦ ਬੜਾ ਵਿਵਾਦ ਖੜਾ ਹੋ ਗਿਆ ਸੀ ਤੇ ਉਸ ਦੇ ਮਾਪਿਆਂ ਨੇ ਅਦਾਲਤ ’ਚ ਮਾਮਲਾ 

ਪ੍ਰਣਬ ਦੀ ਚੰਡੀਗੜ੍ਹ ਵਿਚ ਮੀਟਿੰਗ ਅੱਜ

Posted On July - 6 - 2010 Comments Off on ਪ੍ਰਣਬ ਦੀ ਚੰਡੀਗੜ੍ਹ ਵਿਚ ਮੀਟਿੰਗ ਅੱਜ
ਚੰਡੀਗੜ੍ਹ, 5 ਜੁਲਾਈ ਕੇਂਦਰੀ ਵਿੱਤ ਮੰਤਰੀ ਪ੍ਰਣਬ ਮੁਖਰਜੀ ਮੰਗਲਵਾਰ ਨੂੰ ਇਥੇ ਉੱਤਰੀ ਰਾਜਾਂ ਦੇ ਮੁੱਖ ਮੰਤਰੀਆਂ ਅਤੇ ਜਨਤਕ ਖੇਤਰ ਦੇ ਬੈਂਕਾਂ ਦੇ ਮੁਖੀਆਂ ਨਾਲ ਮੀਟਿੰਗ ਕਰਕੇ ਇਸ ਖਿੱਤੇ ਵਿਚ ਵਿੱਤੀ ਲੋੜਾਂ ਅਤੇ ਕੇਂਦਰੀ ਸਕੀਮਾਂ ਵਿਚ ਪ੍ਰਗਤੀ ਦਾ ਜਾਇਜ਼ਾ ਲੈਣਗੇ। ਇਸ ਮੌਕੇ ਖਾਸਕਰ ਖੇਤੀ ਕਰਜ਼ਿਆਂ ਸਬੰਧੀ ਪੈਮਾਨਿਆਂ, ਛੋਟੇ ਉਦਮਾਂ ਅਤੇ ਹਾਊਸਿੰਗ ਤੇ ਸਿੱਖਿਆ ਕਰਜ਼ਿਆਂ ਆਦਿ ਸਬੰਧੀ ਮੁੱਦੇ ਵਿਚਾਰੇ ਜਾਣਗੇ। -ਪੀ.ਟੀ.ਆਈ.  

ਪੁਲਵਾਮਾ ਅਤੇ ਕਾਕਪੋਰਾ ਵਿਚ ਮੁੜ ਕਰਫਿਊ ਲਾਗੂ

Posted On July - 6 - 2010 Comments Off on ਪੁਲਵਾਮਾ ਅਤੇ ਕਾਕਪੋਰਾ ਵਿਚ ਮੁੜ ਕਰਫਿਊ ਲਾਗੂ
ਸ੍ਰੀਨਗਰ, 5 ਜੁਲਾਈ ਵੱਖਵਾਦੀਆਂ ਵੱਲੋਂ ਦੱਖਣੀ ਕਸ਼ਮੀਰ ਦੇ ਕਰਫਿਊ ਵਾਲੇ ਇਲਾਕੇ ਅਨੰਤਨਾਗ ਵਿਚ ਮਾਰਚ ਕੀਤੇ ਜਾਣ ਤੋਂ ਪਹਿਲਾਂ ਪ੍ਰਸ਼ਾਸਨ ਨੇ ਅੱਜ ਪੁਲਵਾਮਾ ਅਤੇ ਕਾਕਪੋਰਾ ਵਿਚ ਵੀ ਮੁੜ ਕਰਫਿਊ ਲਾ ਦਿੱਤਾ। ਇਹ ਦੋਵੇਂ ਕਸਬੇ ਕ੍ਰਮਵਾਰ ਸ੍ਰੀਨਗਰ ਅਤੇ ਬਾਰਾਮੂਲਾ ਜ਼ਿਲ੍ਹਿਆਂ ਵਿਚ ਪੈਂਦੇ ਹਨ।  ਪੁਲੀਸ ਨੇ ਦੱਸਿਆ ਕਿ ਪ੍ਰਸ਼ਾਸਨ ਨੇ ਕਿਸੇ ਮੰਦਭਾਗੀ ਘਟਨਾ ਤੋਂ ਬਚਣ ਲਈ ਦੁਬਾਰਾ ਕਰਫਿਊ ਲਾਇਆ ਹੈ। ਕਰਫਿਊ ਦੇ ਹੁਕਮ ਹੁੰਦਿਆਂ ਹੀ ਪੁਲੀਸ ਨੇ ਲਾਊਡ ਸਪੀਕਰਾਂ ਵਾਲੇ ਵਾਹਨ ਲੈ ਕੇ ਸਭ 

ਕਾਗਜ਼ੀ ਸਲਾਹਕਾਰਾਂ ਦਾ ਟੋਲਾ ਹੈ ਯੋਜਨਾ ਕਮਿਸ਼ਨ

Posted On July - 6 - 2010 Comments Off on ਕਾਗਜ਼ੀ ਸਲਾਹਕਾਰਾਂ ਦਾ ਟੋਲਾ ਹੈ ਯੋਜਨਾ ਕਮਿਸ਼ਨ
ਕੇਂਦਰੀ ਮੰਤਰੀ ਕਮਲ ਨਾਥ ਦੀਆਂ ਖਰੀਆਂ-ਖਰੀਆਂ ਨਵੀਂ ਦਿੱਲੀ, 5 ਜੁਲਾਈ ਕੇਂਦਰੀ ਟਰਾਂਸਪੋਰਟ ਮੰਤਰੀ ਕਮਲਨਾਥ ਨੇ ਅੱਜ ਇਥੇ ਯੋਜਨਾ ਕਮਿਸ਼ਨ ਵੱਲੋਂ ਸੱਦੇ ਇਕ ਸਮਾਗਮ ਵਿਚ ਕਮਿਸ਼ਨ ਦੇ ਉਪ-ਚੇਅਰਮੈਨ ਮੌਂਟੇਕ ਸਿੰਘ ਆਹਲੂਵਾਲੀਆ ਨਾਲ ਸਾਂਝੇ ਮੰਚ ਤੋਂ ਸੰਬੋਧਨ ਕਰਦਿਆਂ ਕਮਿਸ਼ਨ ਨੂੰ ਖੂਬ ਖਰੀਆਂ-ਖਰੀਆਂ ਸੁਣਾਈਆਂ ਅਤੇ ਇਸ ਨੂੰ ‘ਵਿਹਲੜ ਸਲਾਹਕਾਰ’ ਕਰਾਰ ਦਿੱਤਾ। ਉਨ੍ਹਾਂ ਨੇ ਕਿਹਾ ਕਿ ਉਨ੍ਹਾਂ (ਸ੍ਰੀ ਕਮਲ ਨਾਥ) ਨੂੰ ਪਹਿਲਾਂ ਹੀ ਖਬਰਦਾਰ ਕਰ ਦਿੱਤਾ ਗਿਆ ਸੀ ਕਿ ਯੋਜਨਾ ਕਮਿਸ਼ਨ ਉਨ੍ਹਾਂ 

ਬੀ.ਬੀ.ਐਮ.ਬੀ. ਅਤੇ ਪੰਜਾਬ ਪਾਵਰਕਾਮ ਦੇ ਚਾਰ ਪਾਵਰ ਹਾਊਸਾਂ ਦੀ ਪੈਦਾਵਾਰ ਹੋਈ ਠੱਪ

Posted On July - 6 - 2010 Comments Off on ਬੀ.ਬੀ.ਐਮ.ਬੀ. ਅਤੇ ਪੰਜਾਬ ਪਾਵਰਕਾਮ ਦੇ ਚਾਰ ਪਾਵਰ ਹਾਊਸਾਂ ਦੀ ਪੈਦਾਵਾਰ ਹੋਈ ਠੱਪ
ਬੀ.ਐਸ. ਚਾਨਾ ਆਨੰਦਪੁਰ ਸਾਹਿਬ, 5 ਜੁਲਾਈ ਅੱਜ ਸਵੇਰੇ 5.30 ਵਜੇ ਦੇ ਕਰੀਬ ਭਾਖੜਾ ਬਿਆਸ ਮੈਨੇਜਮੈਂਟ ਬੋਰਡ ਦੇ ਗੰਗੂਵਾਲ ਅਤੇ ਕੋਟਲਾ ਵਿਖੇ ਸਥਿਤ ਪਣ ਬਿਜਲੀ ਘਰਾਂ ਅਤੇ ਪੰਜਾਬ ਪਾਵਰ ਕਾਮ ਲਿਮਟਿਡ ਦੇ ਗੰਗੂਵਾਲ ਅਤੇ ਨੱਕੀਆਂ ਸਥਿਤ ਪਣ ਬਿਜਲੀ ਘਰਾਂ ਵਿਚਲਾ ਬਿਜਲੀ ਉਤਪਾਦਨ ਮੁਕੰਮਲ ਰੂਪ ਵਿਚ ਠੱਪ ਹੋ ਗਿਆ। ਜਿਸ ਉੱਤੇ ਕਰੀਬ ਦੋ ਘੰਟੇ ਬਾਅਦ ਹੀ ਕਾਬੂ ਪਾਇਆ ਜਾ ਸਕਿਆ। ਇਸ ਦੌਰਾਨ ਦੋਵੇਂ ਵਿਭਾਗਾਂ ਦਾ ਲੱਖਾਂ ਰੁਪਏ ਦਾ ਨੁਕਸਾਨ ਹੋ ਜਾਣ ਦੀ ਸੰਭਾਵਨਾ ਹੈ। ਇਕੱਤਰ ਕੀਤੀ ਗਈ ਜਾਣਕਾਰੀ 

ਮੌਨਸੂਨ ਦੀ ਆਮਦ ਨਾਲ ਪੰਜਾਬ ’ਚ ਜਲ-ਥਲ

Posted On July - 6 - 2010 Comments Off on ਮੌਨਸੂਨ ਦੀ ਆਮਦ ਨਾਲ ਪੰਜਾਬ ’ਚ ਜਲ-ਥਲ
ਕਈ ਥਾਵਾਂ ’ਤੇ ਮੀਂਹ ਨੇ ਤਬਾਹੀ ਮਚਾਈ ਟ੍ਰਿਬਿਊਨ ਨਿਊਜ਼ ਸਰਵਿਸ ਚੰਡੀਗੜ੍ਹ, 5 ਜੁਲਾਈ ਪੰਜਾਬ, ਹਰਿਆਣਾ,ਹਿਮਾਚਲ ਤੇ ਜੰਮੂ-ਕਸ਼ਮੀਰ ’ਚ ਮੌਨਸੂਨ ਦਾਖ਼ਲ ਹੋ ਗਈ ਹੈ। ਇਨ੍ਹਾਂ ਰਾਜਾਂ ਵਿੱਚ ਦੂਰ-ਦੂਰ ਤੱਕ ਮੌਨਸੂਨ ਦੀ ਭਰਵੀਂ ਬਾਰਿਸ਼ ਹੋਈ ਤੇ ਕਈ ਥਾÂੀਂ ਜਨ-ਜੀਵਨ ਵੀ ਬੁਰੀ ਤਰ੍ਹਾਂ ਪ੍ਰਭਾਵਤ ਹੋਇਆ। ਪੰਜਾਬ ਵਿੱਚ ਅਗਲੇ ਦੋ ਦਿਨ ਤੱਕ ਭਰਵੀਂ ਬਾਰਿਸ਼ ਹੋਣ ਦੀ ਸੰਭਾਵਨਾ ਹਨ। ਮੌਸਮ ਵਿਭਾਗ ਦੇ ਸੀਨੀਅਰ ਅਧਿਕਾਰੀ ਚਤਰ ਸਿੰਘ ਮਲਿਕ ਨੇ ਪੁਸ਼ਟੀ ਕੀਤੀ ਕਿ ਅੱਜ ਪੰਜਾਬ ਤੇ ਇਸ ਨਾਲ ਲਗਦੇ ਰਾਜਾਂ 

120 ਗ਼ੈਰਹਾਜ਼ਰ ਅਧਿਆਪਕਾਂ ਨੂੰ ਮੁਅੱਤਲ ਕਰਨ ਦਾ ਫ਼ੈਸਲਾ

Posted On July - 6 - 2010 Comments Off on 120 ਗ਼ੈਰਹਾਜ਼ਰ ਅਧਿਆਪਕਾਂ ਨੂੰ ਮੁਅੱਤਲ ਕਰਨ ਦਾ ਫ਼ੈਸਲਾ
ਸਿੱਖਿਆ ਵਿਭਾਗ ਵੱਲੋਂ ਸਖ਼ਤੀ ਇੱਕੋ ਦਿਨ 782 ਸਕੂਲਾਂ ਦੀ ਚੈਕਿੰਗ ਦਵਿੰਦਰ ਪਾਲ/ਟ੍ਰਿਬਿਊਨ ਨਿਊਜ਼ ਸਰਵਿਸ ਚੰਡੀਗੜ੍ਹ, 5 ਜੁਲਾਈ ਪੰਜਾਬ ਦੇ ਸਰਕਾਰੀ ਸਕੂਲਾਂ ਵਿੱਚ ‘ਫਰਲੋ ਮਾਰਨ’ ਤੇ ‘ਲੇਟ ਲਤੀਫ਼’ ਕਰੀਬ ਸਵਾ ਸੌ ਅਧਿਆਪਕਾਂ ਨੂੰ ਮੁਅੱਤਲ ਕਰਨ ਦਾ ਫ਼ੈਸਲਾ ਕੀਤਾ ਗਿਆ ਹੈ। ਗਰਮੀਆਂ ਦੀਆਂ ਛੁੱਟੀਆਂ ਖ਼ਤਮ ਹੋਣ ਤੋਂ ਪਹਿਲੇ ਹੀ ਦਿਨ 1 ਜੁਲਾਈ ਨੂੰ ਸਿੱਖਿਆ ਵਿਭਾਗ ਦੇ ਅਧਿਕਾਰੀਆਂ ਵੱਲੋਂ ਮਾਰੇ ਗਏ ਛਾਪਿਆਂ ਦੌਰਾਨ 120 ਅਧਿਆਪਕ ਕਥਿਤ ਤੌਰ ’ਤੇ ਦੋਸ਼ੀ ਪਾਏ ਗਏ ਹਨ। ਸੂਤਰਾਂ ਮੁਤਾਬਕ ਇਨ੍ਹਾਂ 
Available on Android app iOS app
Powered by : Mediology Software Pvt Ltd.