ਸ੍ਰੀ ਸ੍ਰੀ ਰਵੀਸ਼ੰਕਰ ਦੀ ਫ਼ਰੀਦਕੋਟ ਫੇਰੀ ਵਿਵਾਦਾਂ ’ਚ ਘਿਰੀ !    ਸਿੱਖਿਆ ਮੰਤਰੀ ਅਤੇ ਅਧਿਆਪਕ ਯੂਨੀਅਨ ਵਿਚਾਲੇ ਮੀਟਿੰਗ ਬੇਸਿੱਟਾ ਰਹੀ !    ਕੈਨੇਡਾ ਵਿਚ ਅੱਜ ਬਣੇਗੀ ਜਸਟਿਨ ਟਰੂਡੋ ਦੀ ਸਰਕਾਰ !    ਗੁੰਡਾ ਟੈਕਸ: ਮੁਬਾਰਿਕਪੁਰ ਚੌਕੀ ਵਿੱਚ ਅਣਪਛਾਤਿਆਂ ਖ਼ਿਲਾਫ਼ ਕੇਸ ਦਰਜ !    ਬਾਲਾ ਸਾਹਿਬ ਮਾਮਲਾ: ਡੀਸੀਪੀ ਕ੍ਰਾਈਮ ਬਰਾਂਚ ਨੂੰ ਸੌਂਪੀ ਜਾਂਚ !    ਮਹਾਰਾਸ਼ਟਰ ’ਚ ਅਗਲੇ ਹਫ਼ਤੇ ਸਰਕਾਰ ਬਣਨ ਦੇ ਅਸਾਰ !    ਕੋਲਾ ਖਾਣ ਧਮਾਕੇ ’ਚ 15 ਹਲਾਕ !    ਗ਼ਦਰੀ ਸੱਜਣ ਸਿੰਘ ਨਾਰੰਗਵਾਲ !    ਔਖੇ ਵੇਲਿਆਂ ਦਾ ਆਗੂ ਮਾਸਟਰ ਤਾਰਾ ਸਿੰਘ !    ਵਿਰਾਸਤ ਦੀ ਸੰਭਾਲ ਲਈ ਪ੍ਰੋ. ਪ੍ਰੀਤਮ ਸਿੰਘ ਦਾ ਯੋਗਦਾਨ !    

ਮੁੱਖ ਸਫ਼ਾ › ›

Featured Posts
ਹਾਂਗ ਕਾਂਗ ਅਦਾਲਤ ਵੱਲੋਂ ਰਮਨਜੀਤ ਸਿੰਘ ਰੋਮੀ ਦੀ ਹਵਾਲਗੀ ਦੇ ਹੁਕਮ

ਹਾਂਗ ਕਾਂਗ ਅਦਾਲਤ ਵੱਲੋਂ ਰਮਨਜੀਤ ਸਿੰਘ ਰੋਮੀ ਦੀ ਹਵਾਲਗੀ ਦੇ ਹੁਕਮ

ਅਮਨ ਸੂਦ ਪਟਿਆਲਾ, 19 ਨਵੰਬਰ ਕੇਂਦਰ ਸਰਕਾਰ ਵੱਲੋਂ ਪੰਜਾਬ ਪੁਲੀਸ ਦੀ ਮਦਦ ਨਾਲ ਪੱਕੇ ਪੈਰੀਂ ਕੀਤੀ ਪੈਰਵੀ ਮਗਰੋਂ ਹਾਂਗ ਕਾਂਗ ਅਦਾਲਤ ਨੇ ਰਮਨਜੀਤ ਸਿੰਘ ਰੋਮੀ ਨੂੰ ਭਾਰਤ ਹਵਾਲੇ ਕਰਨ ਦੇ ਹੁਕਮ ਕੀਤੇ ਹਨ। ਰੋਮੀ ਤਿੰਨ ਸਾਲ ਪਹਿਲਾਂ ਵਾਪਰੇ ਨਾਭਾ ਜੇਲ੍ਹ ਬ੍ਰੇਕ ਕੇਸ ਦਾ ਮੁੱਖ ਸਾਜ਼ਿਸ਼ਘਾੜਾ ਹੈ ਤੇ ਕਾਰ ਚੋਰੀ ਦੇ ਕੇਸ ਵਿੱਚ ...

Read More

ਸੰਦੀਪ ਦੇ ਸਨਮਾਨ ’ਚ ਡਰੈੱਸ ਕੋਡ ਬਦਲਿਆ

ਸੰਦੀਪ ਦੇ ਸਨਮਾਨ ’ਚ ਡਰੈੱਸ ਕੋਡ ਬਦਲਿਆ

ਹਿਊਸਟਨ(ਅਮਰੀਕਾ), 19 ਨਵੰਬਰ ਭਾਰਤੀ ਮੂਲ ਦੇ ਅਮਰੀਕੀ ਸਿੱਖ ਪੁਲੀਸ ਅਧਿਕਾਰੀ ਸੰਦੀਪ ਸਿੰਘ ਧਾਲੀਵਾਲ ਦੀ ਸ਼ਹੀਦੀ ਦੇ ਸਨਮਾਨ ਵਿੱਚ ਹਿਊਸਟਨ ਪੁਲੀਸ ਵਿਭਾਗ ਨੇ ਆਪਣੀ ਡਰੈੱਸ ਕੋਡ ਨੀਤੀ ਬਦਲ ਦਿੱਤੀ ਹੈ, ਜਿਸ ਤਹਿਤ ਘੱਟਗਿਣਤੀ ਫਿਰਕੇ ਦੇ ਮੈਂਬਰਾਂ ਨੂੰ ਡਿਊਟੀ ਦੌਰਾਨ ਆਪਣੀ ਧਾਰਮਿਕ ਪਛਾਣ ਕਾਇਮ ਰੱਖਣ ਦੀ ਇਜਾਜ਼ਤ ਦਿੱਤੀ ਗਈ ਹੈ। ਹੈਰਿਸ ਕਾਊਂਟੀ ਸ਼ੇਰਿਫ ...

Read More

ਅਕਾਲੀ ਆਗੂ ਦਾ ਬੇਰਹਿਮੀ ਨਾਲ ਕਤਲ

ਅਕਾਲੀ ਆਗੂ ਦਾ ਬੇਰਹਿਮੀ ਨਾਲ ਕਤਲ

ਗੋਲੀਆਂ ਮਾਰਨ ਮਗਰੋਂ ਲੱਤਾਂ ਵੱਢੀਆਂ ਟ੍ਰਿਬਿਊਨ ਨਿਊਜ਼ ਸਰਵਿਸ ਬਟਾਲਾ, 19 ਨਵੰਬਰ ਇੱਥੋਂ ਨੇੜਲੇ ਪਿੰਡ ਢਿੱਲਵਾਂ ’ਚ ਅਕਾਲੀ ਆਗੂ ਦਾ ਗੋਲੀਆਂ ਮਾਰਨ ਮਗਰੋਂ ਤੇਜ਼ਧਾਰ ਹਥਿਆਰਾਂ ਨਾਲ ਬੇਰਹਿਮੀ ਨਾਲ ਕਤਲ ਕਰ ਦਿੱਤਾ ਗਿਆ। ਵੇਰਵਿਆਂ ਮੁਤਾਬਕ ਮ੍ਰਿਤਕ ਸਾਬਕਾ ਸਰਪੰਚ ਦਲਬੀਰ ਸਿੰਘ ਉਰਫ਼ ਪੱਪੂ (55) ਸ਼੍ਰੋਮਣੀ ਅਕਾਲੀ ਦਲ (ਬਾਦਲ) ਦਾ ਜ਼ਿਲ੍ਹਾ ਗੁਰਦਾਸਪੁਰ ਇਕਾਈ ਦਾ ਸੀਨੀਅਰ ਮੀਤ ਪ੍ਰਧਾਨ ...

Read More

ਪਟਿਆਲਾ: ਕਾਂਗਰਸੀ ਵਿਧਾਇਕ ਜ਼ਿਲ੍ਹਾ ਪ੍ਰਸ਼ਾਸਨ ਤੋਂ ‘ਔਖੇ’

ਪਟਿਆਲਾ: ਕਾਂਗਰਸੀ ਵਿਧਾਇਕ ਜ਼ਿਲ੍ਹਾ ਪ੍ਰਸ਼ਾਸਨ ਤੋਂ ‘ਔਖੇ’

ਸ਼ਿਕਾਇਤ ਨਿਵਾਰਨ ਕਮੇਟੀ ਦੀ ਮੀਟਿੰਗ ’ਚ ਆਪਣੇ ਫੋਨ ਟੈਪ ਹੋਣ ਤੇ ਭ੍ਰਿਸ਼ਟਾਚਾਰ ਦਾ ਮਾਮਲਾ ਉਭਾਰਿਆ ਸਰਬਜੀਤ ਸਿੰਘ ਭੰਗੂ ਪਟਿਆਲਾ, 19 ਨਵੰਬਰ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਜ਼ਿਲ੍ਹਾ ਪਟਿਆਲਾ ਦੇ ਕਾਂਗਰਸੀ ਵਿਧਾਇਕ ਇਥੋਂ ਦੇ ਪ੍ਰਸ਼ਾਸਨ ਤੋਂ ਬੇਹੱਦ ਖਫ਼ਾ ਹਨ। ਇਥੋਂ ਤੱਕ ਕਿ ਉਨ੍ਹਾਂ ਜ਼ਿਲ੍ਹੇ ’ਚ ਕਥਿਤ ਭ੍ਰਿਸ਼ਟਾਚਾਰ ਦਾ ਬੋਲਬਾਲਾ ਹੋਣ ਅਤੇ ਅਮਨ ਕਾਨੂੰਨ ...

Read More

ਜੇਐੱਨਯੂ: ਵਿਦਿਆਰਥੀਆਂ ਖ਼ਿਲਾਫ਼ ਕੇਸ ਦਰਜ

ਜੇਐੱਨਯੂ: ਵਿਦਿਆਰਥੀਆਂ ਖ਼ਿਲਾਫ਼ ਕੇਸ ਦਰਜ

* ਪ੍ਰੈੱਸ ਕਾਨਫਰੰਸ ਦੌਰਾਨ ਵਿਦਿਆਰਥੀਆਂ ਤੇ ਮੀਡੀਆ ਵਿਚਾਲੇ ਧੱਕਾਮੁੱਕੀ ਨਵੀਂ ਦਿੱਲੀ, 19 ਨਵੰਬਰ ਹੋਸਟਲ ਫੀਸਾਂ ਵਿੱਚ ਵਾਧੇ ਨੂੰ ਲੈ ਕੇ ਬੀਤੇ ਦਿਨ ਕੀਤੇ ਗਏ ਰੋਸ ਮੁਜ਼ਾਹਰੇ ਦੌਰਾਨ ਪੁਲੀਸ ਨਾਲ ਹੋਈਆਂ ਝੜਪਾਂ ਦੇ ਮਾਮਲੇ ’ਚ ਜੇਐੱਨਯੂ ਦੇ ਵਿਦਿਆਰਥੀਆਂ ਖ਼ਿਲਾਫ਼ ਦੋ ਕੇਸ ਦਰਜ ਕੀਤੇ ਗਏ ਹਨ ਜਦਕਿ ਦੂਜੇ ਪਾਸੇ ਯੂਨੀਵਰਸਿਟੀ ਮਾਮਲੇ ਸਬੰਧੀ ਰੱਖੀ ਪ੍ਰੈੱਸ ...

Read More

ਗਾਂਧੀ ਪਰਿਵਾਰ ਦੀ ਸੁਰੱਖਿਆ ਤੇ ਜੇਐੱਨਯੂ ਮੁੱਦੇ ਗੂੰਜੇ

ਗਾਂਧੀ ਪਰਿਵਾਰ ਦੀ ਸੁਰੱਖਿਆ ਤੇ ਜੇਐੱਨਯੂ ਮੁੱਦੇ ਗੂੰਜੇ

ਸਪੀਕਰ ਵੱਲੋਂ ਕਾਂਗਰਸ ਦਾ ਕੰਮ ਰੋਕੂ ਮਤਾ ਰੱਦ; ਗਾਂਧੀ ਪਰਿਵਾਰ ਤੋਂ ਸੁਰੱਖਿਆ ਵਾਪਸ ਲੈਣੀ ਸਰਕਾਰ ਦੀ ‘ਆਪਹੁਦਰੀ’ ਕਰਾਰ ਨਵੀਂ ਦਿੱਲੀ, 19 ਨਵੰਬਰ ਸਰਦ ਰੁੱਤ ਇਜਲਾਸ ਦੇ ਦੂਜੇ ਦਿਨ ਅੱਜ ਲੋਕ ਸਭਾ ਵਿੱਚ ਗਾਂਧੀ ਪਰਿਵਾਰ ਤੋਂ ਐੱਸਪੀਜੀ ਸੁਰੱਖਿਆ ਵਾਪਸ ਲੈਣ ਤੇ ਸੰਸਦ ਵੱਲ ਮਾਰਚ ਕਰ ਰਹੇ ਜੇਐੱਨਯੂ ਵਿਦਿਆਰਥੀਆਂ ਖ਼ਿਲਾਫ਼ ਪੁਲੀਸ ਕਾਰਵਾਈ ਜਿਹੇ ਮੁੱਦਿਆਂ ...

Read More

ਪੁਲੀਸ ਨੇ ਵਿਦਿਆਰਥੀਆਂ ਨੂੰ ਘੇਰਾ ਪਾਇਆ

ਪੁਲੀਸ ਨੇ ਵਿਦਿਆਰਥੀਆਂ ਨੂੰ ਘੇਰਾ ਪਾਇਆ

ਹਾਂਗਕਾਂਗ, 18 ਨਵੰਬਰ ਹਾਂਗਕਾਂਗ ਪੌਲੀਟੈਕਨਿਕ ਯੂਨੀਵਰਸਿਟੀ ’ਚ ਦੋ ਦਿਨਾਂ ਤੋਂ ਮੌਜੂਦ ਪ੍ਰਦਰਸ਼ਨਕਾਰੀਆਂ ਨੂੰ ਕੱਢਣ ਲਈ ਅੱਜ ਪੁਲੀਸ ਨੇ ਘੇਰਾ ਪਾ ਲਿਆ। ਇਸ ਦੌਰਾਨ ਪ੍ਰਦਰਸ਼ਨਕਾਰੀਆਂ ਨੇ ਗੇਟ ’ਤੇ ਅੱਗ ਲਗਾ ਕੇ ਪੁਲੀਸ ਨੂੰ ਅੰਦਰ ਆਉਣ ਤੋਂ ਰੋਕ ਦਿੱਤਾ। ਜਮਹੂਰੀ ਪੱਖੀ ਸੈਂਕੜੇ ਪ੍ਰਦਰਸ਼ਨਕਾਰੀ ਯੂਨੀਵਰਸਿਟੀ ਦੇ ਅੰਦਰ ਮੌਜੂਦ ਹਨ ਅਤੇ ਪੁਲੀਸ ਨੂੰ ਉਨ੍ਹਾਂ ਨੂੰ ...

Read More


ਭਾਰਤ-ਅਮਰੀਕਾ ਸਬੰਧਾਂ ’ਚ ਮਜ਼ਬੂਤੀ ਲਈ ਪੈਨਲ ਬਣੇਗਾ: ਮੁਖਰਜੀ

Posted On June - 24 - 2010 Comments Off on ਭਾਰਤ-ਅਮਰੀਕਾ ਸਬੰਧਾਂ ’ਚ ਮਜ਼ਬੂਤੀ ਲਈ ਪੈਨਲ ਬਣੇਗਾ: ਮੁਖਰਜੀ
ਵਾਸ਼ਿੰਗਟਨ, 23 ਜੂਨ ਕੇਂਦਰੀ ਵਿੱਤ ਮੰਤਰੀ ਪ੍ਰਣਬ ਮੁਖਰਜੀ ਨੇ ਕਿਹਾ ਹੈ ਕਿ ਭਾਰਤ ਵੱਲੋਂ ਅਮਰੀਕਾ ਨਾਲ ਆਰਥਿਕ ਸਾਂਝ ਮਜ਼ਬੂਤ ਕਰਨ ਲਈ ਇਕ ਪੈਨਲ ਕਾਇਮ ਕੀਤਾ ਜਾਵੇਗਾ ਜੋ ਅਜਿਹੇ ਬੁਨਿਆਦੀ ਖੇਤਰਾਂ ਦੀ ਪਛਾਣ ਕਰੇਗਾ, ਜਿੱਥੇ 250-300 ਅਰਬ ਡਾਲਰਾਂ ਦਾ ਨਿਵੇਸ਼ ਹੋ ਸਕੇ। ਉਨ੍ਹਾਂ ਇੱਥੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ, ‘‘ਪੈਨਲ ਯੋਜਨਾ ਕਮਿਸ਼ਨ ਦੇ ਡਿਪਟੀ ਚੇਅਰਮੈਨ ਮੌਂਟੇਕ ਸਿੰਘ ਆਹਲੂਵਾਲੀਆ ਦੀ ਅਗਵਾਈ ਹੇਠ ਬਣੇਗਾ, ਜੋ ਵੱਖ-ਵੱਖ ਮੰਤਰਾਲਿਆਂ ਨਾਲ ਤਾਲਮੇਲ ਕਰੇਗਾ। 

ਕਿਸਾਨ ਜਥੇਬੰਦੀਆਂ ਨੇ ਖੇਤੀ ਮੋਟਰਾਂ ਲਈ ਆਏ ਬਿਜਲੀ ਬਿੱਲ ਸਾੜੇ

Posted On June - 24 - 2010 Comments Off on ਕਿਸਾਨ ਜਥੇਬੰਦੀਆਂ ਨੇ ਖੇਤੀ ਮੋਟਰਾਂ ਲਈ ਆਏ ਬਿਜਲੀ ਬਿੱਲ ਸਾੜੇ
ਟ੍ਰਿਬਿਊਨ ਨਿਊਜ਼ ਸਰਵਿਸ ਚੰਡੀਗੜ੍ਹ, 23 ਜੂਨ ਅੱਜ 17 ਕਿਸਾਨ ਅਤੇ ਮਜ਼ਦੂਰ ਜਥੇਬੰਦੀਆਂ ਨੇ ਬਿਜਲੀ ਦਫਤਰਾਂ ਅੱਗੇ ਇੱਕਠੇ ਹੋ ਕੇ ਬਿਜਲੀ ਦੇ ਬਿੱਲ ਸਾੜੇ। ਜਥੇਬੰਦੀਆਂ ਖੇਤੀ ਮੋਟਰਾਂ ਦੇ ਬਿੱਲ ਲਾਉਣ ਅਤੇ ਮਜ਼ਦੂਰਾਂ ਦੇ ਘਰਾਂ ਦੇ  ਯੂਨਿਟ ਘਟਾਉਣ ਦਾ  ਵਿਰੋਧ ਕਰ ਰਹੀਆਂ ਹਨ। ਕਿਸਾਨ ਅਤੇ ਮਜ਼ਦੂਰ ਜਥੇਬੰਦੀਆਂ ਖੇਤੀ ਮੋਟਰਾਂ ਦੇ 50 ਰੁਪਏ ਦੀ ਥਾਂ ਫੁਟਕਲ ਖਰਚੇ ਪਾ ਕੇ 83 ਰੁਪਏ ਪ੍ਰਤੀ ਹਾਰਸ ਪਾਵਰ ਵਸੂਲਣ ਦਾ ਵਿਰੋਧ ਕਰ ਰਹੀਆਂ ਹਨ। ਮਜ਼ਦੂਰਾਂ ਦੇ ਬਿੱਲ ਵਿਚ 100 ਯੂਨਿਟ ਦੀ ਕੱਟੀ ਮਾਫੀ ਬਾਰੇ 

ਪੰਜਾਬ ਵਿਚ ਨਕਸਲੀ ਤੇ ਖਾਲਿਸਤਾਨੀ ਸਰਗਰਮੀਆਂ ਦੇ ਠੋਸ ਸਬੂਤ

Posted On June - 24 - 2010 Comments Off on ਪੰਜਾਬ ਵਿਚ ਨਕਸਲੀ ਤੇ ਖਾਲਿਸਤਾਨੀ ਸਰਗਰਮੀਆਂ ਦੇ ਠੋਸ ਸਬੂਤ
ਪੁਲੀਸ ਮੁਖੀ ਵਲੋਂ ਖੁਲਾਸਾ ਜਗਤਾਰ ਸਿੰਘ ਸਿੱਧੂ/ਟ੍ਰਿਬਿਊਨ ਨਿਊਜ਼ ਸਰਵਿਸ ਚੰਡੀਗੜ੍ਹ, 23 ਜੂਨ ‘‘ਪੰਜਾਬ  ਵਿਚ ਨਕਸਲੀ ਅਤੇ ਖਾਲਿਸਤਾਨੀ ਜਥੇਬੰਦੀਆਂ ਦੀਆਂ ਸਰਗਰਮੀਆਂ ਦੇ ਠੋਸ ਸਬੂਤ ਹਨ ਪਰ ਇਨ੍ਹਾਂ ਤੱਤਾਂ ਨੂੰ ਸਿਰ ਨਹੀਂ ਚੁੱਕਣ ਦਿਤਾ ਜਾਵੇਗਾ।’’ ਇਹ ਇੰਕਸ਼ਾਫ ਪੰਜਾਬ ਪੁਲੀਸ ਦੇ ਡਾਇਰੈਕਟਰ ਜਨਰਲ  ਪੀ.ਐਸ. ਗਿੱਲ ਨੇ ਕੀਤਾ ਹੈ। ਪੰਜਾਬ ਵਿਚ ਪਿਛਲੇ ਕੁਝ ਸਮੇਂ ਤੋਂ ਮਾਓਵਾਦੀ ਅਤੇ ਨਕਸਲੀ ਸਰਗਰਮੀਆਂ ਨੂੰ ਲੈ ਕੇ ਚਰਚਾ ਚੱਲ ਰਹੀ ਹੈ। ਖਾਸ ਤੌਰ ’ਤੇ ਕਿਸਾਨ ਜਥੇਬੰਦੀਆਂ ਵਿਚ 

ਭਾਰਤ ਮੰਗੇਗਾ ਪਾਕਿਸਤਾਨ ਤੋਂ ਹਿਸਾਬ

Posted On June - 24 - 2010 Comments Off on ਭਾਰਤ ਮੰਗੇਗਾ ਪਾਕਿਸਤਾਨ ਤੋਂ ਹਿਸਾਬ
ਤਿੰਨ ਰੋਜ਼ਾ ਦੁਵੱਲੀ ਗੱਲਬਾਤ ਵਿਦੇਸ਼ ਸਕੱਤਰਾਂ, ਗ੍ਰਹਿ ਸਕੱਤਰਾਂ ਤੇ ਖੁਫ਼ੀਆ ਮੁਖੀਆਂ ਵਿਚਾਲੇ ਮੀਟਿੰਗਾਂ ਪੀ. ਚਿਦੰਬਰਮ ਤੇ ਰਹਿਮਾਨ ਮਲਿਕ ਵਿਚਾਲੇ ਵਿਚਾਰ-ਵਟਾਂਦਰਾ 25 ਨੂੰ ਅਜੈ ਬੈਨਰਜੀ ਇਸਲਾਮਾਬਾਦ, 23 ਜੂਨ ਭਾਰਤ ਤੇ ਪਾਕਿਸਤਾਨ ਦੇ ਸਬੰਧਾਂ ਲਈ ਅਗਲੇ ਤਿੰਨ ਦਿਨ ਕਾਫ਼ੀ ਅਹਿਮ ਹਨ। ਸਭ ਤੋਂ ਪਹਿਲਾਂ ਦੋਵਾਂ ਮੁਲਕਾਂ ਦੇ ਵਿਦੇਸ਼ ਸਕੱਤਰਾਂ ਵਿਚਾਲੇ ਇਥੇ ਭਲਕੇ ਮੀਟਿੰਗ ਹੋ ਰਹੀ ਹੈ। ਇਸ ਮਗਰੋਂ ਇਥੇ ਹੀ ਸਾਰਕ ਮੁਲਕਾਂ ਦੇ ਗ੍ਰਹਿ ਮੰਤਰੀਆਂ ਦੀ ਹੋ ਰਹੀ ਕਾਨਫਰੰਸ ਦੌਰਾਨ ਭਾਰਤ-ਪਾਕਿ 

ਕਨਿਸ਼ਕ ਕਾਂਡ ਦਹਿਸ਼ਤਵਾਦ ਦਾ ਸਭ ਤੋਂ ਭਿਅੰਕਰ ਕਾਰਾ: ਪ੍ਰਧਾਨ ਮੰਤਰੀ

Posted On June - 24 - 2010 Comments Off on ਕਨਿਸ਼ਕ ਕਾਂਡ ਦਹਿਸ਼ਤਵਾਦ ਦਾ ਸਭ ਤੋਂ ਭਿਅੰਕਰ ਕਾਰਾ: ਪ੍ਰਧਾਨ ਮੰਤਰੀ
ਨਵੀਂ ਦਿੱਲੀ, 23 ਜੂਨ ਪੱਚੀ ਸਾਲ ਪਹਿਲਾਂ ਹੋਏ ਕਨਿਸ਼ਕ ਬੰਬ ਕਾਂਡ ਨੂੰ ‘ਸਭ ਤੋਂ ਵਹਿਸ਼ੀ ਕਾਰਾ’ ਗਰਦਾਨਦਿਆਂ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਨੇ ਕਿਹਾ ਕਿ ਦਹਿਸ਼ਤਵਾਦ ਖਿਲਾਫ ਦਲੇਰੀ ਅਤੇ ਇਕਮੁੱਠਤਾ ਨਾਲ ਲੜਾਈ ਲੜੀ ਜਾਣੀ ਚਾਹੀਦੀ ਹੈ। ਏਅਰ ਇੰਡੀਆ ਦੀ ਉਡਾਣ 182 ਨੂੰ ਧਮਾਕੇ ਰਾਹੀਂ ਉਡਾਉਣ ਦੀ 25ਵੀਂ ਬਰਸੀ ਮੌਕੇ ਪ੍ਰਧਾਨ ਮੰਤਰੀ ਨੇ ਆਖਿਆ, ‘‘ਇਹ ਇਕ ਖ਼ੌਫਨਾਕ ਘਟਨਾ ਸੀ ਜਿਸ ਨੇ ਦੁਨੀਆਂ ਦੀ ਆਤਮਾ ਨੂੰ ਝੰਜੋੜ ਦਿੱਤਾ ਸੀ। ਮੈਂ ਬਹੁਤ ਗਹਿਰੇ ਦੁੱਖ ਅਤੇ ਸੋਗ ਦੀ ਭਾਵਨਾ ਨਾਲ ਪੀੜਤ 

ਗੋਲੀਬੰਦੀ ਦੀ ਉਲੰਘਣਾ ਤੇ ਘੁਸਪੈਠ ਅੜਿੱਕਾ ਬਣੇ: ਨਿਰੂਪਮਾ

Posted On June - 23 - 2010 Comments Off on ਗੋਲੀਬੰਦੀ ਦੀ ਉਲੰਘਣਾ ਤੇ ਘੁਸਪੈਠ ਅੜਿੱਕਾ ਬਣੇ: ਨਿਰੂਪਮਾ
ਭਾਰਤ-ਪਾਕਿ ਸਬੰਧਾਂ ਲਈ 26/11 ਹਮਲਿਆਂ ਦੇ ਸਾਜ਼ਿਸ਼ੀਆਂ ਵਿਰੁੱਧ ਸਖ਼ਤ ਕਾਰਵਾਈ ਦੀ ਮੰਗ ਟ੍ਰਿਬਿਊਨ ਨਿਊਜ਼ ਸਰਵਿਸ ਨਵੀਂ ਦਿੱਲੀ, 22 ਜੂਨ ਇਸਲਾਮਾਬਾਦ ਰਵਾਨਾ ਹੋਣ ਤੋਂ ਇਕ ਦਿਨ ਪਹਿਲਾਂ ਅੱਜ ਵਿਦੇਸ਼ ਸਕੱਤਰ ਨਿਰੂਪਮਾ ਰਾਓ ਨੇ ਕਿਹਾ ਹੈ ਕਿ ਭਾਰਤ ਨੇ ਪਾਕਿਸਤਾਨ ਨੂੰ ਦੱਸ ਦਿੱਤਾ ਹੈ ਕਿ ਪਾਕਿਸਤਾਨੀ ਫੌਜ ਵੱਲੋਂ ਕੀਤੀ ਜਾ ਰਹੀ ਗੋਲੀਬੰਦੀ ਦੀ ਉਲੰਘਣਾ ਤੇ ਸਰਹੱਦ ਪਾਰੋਂ ਵੱਧ ਰਹੀ ਘੁਸਪੈਠ ਦਾ ਦੁਵੱਲੇ ਸਬੰਧਾਂ ’ਤੇ ਮਾੜਾ ਅਸਰ ਪੈ ਸਕਦਾ ਹੈ। ਇਥੇ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ 

ਪੰਜਾਬ ਰਾਜ ਭਾਸ਼ਾ ਕਮਿਸ਼ਨ ਦਾ ਪੁਨਰਗਠਨ ਕਰਨ ਦਾ ਫੈਸਲਾ

Posted On June - 23 - 2010 Comments Off on ਪੰਜਾਬ ਰਾਜ ਭਾਸ਼ਾ ਕਮਿਸ਼ਨ ਦਾ ਪੁਨਰਗਠਨ ਕਰਨ ਦਾ ਫੈਸਲਾ
ਕਾਨੂੰਨਾਂ ਦਾ ਪੰਜਾਬੀ ’ਚ ਉਲੱਥਾ ਹੋਵੇਗਾ ਟ੍ਰਿਬਿਊਨ ਨਿਊਜ਼ ਸਰਵਿਸ ਚੰਡੀਗੜ੍ਹ, 22 ਜੂਨ ‘‘ਮਾਂ-ਬੋਲੀ ਪੰਜਾਬੀ ਨੂੰ ਰਾਜ ਦੀਆਂ ਹੇਠਲੀਆਂ ਅਦਾਲਤਾਂ ਵਿਚ ਮੁਕੰਮਲ ਤੌਰ ’ਤੇ ਲਾਗੂ ਕਰਵਾਉਣ ਲਈ ਪੰਜਾਬ ਰਾਜ ਭਾਸ਼ਾ (ਵਿਧਾਨਕ) ਕਮਿਸ਼ਨ ਦਾ ਛੇਤੀ ਹੀ ਪੁਨਰਗਠਨ ਕੀਤਾ ਜਾਵੇਗਾ ਤਾਂ ਜੋ ਅੰਗਰੇਜ਼ੀ ਭਾਸ਼ਾ ਵਾਲੇ ਕਾਨੂੰਨਾਂ ਦਾ ਪੰਜਾਬੀ ਵਿਚ ਉਲੱਥਾ ਕੀਤਾ ਜਾ ਸਕੇ। ਇਸ ਤੋਂ ਇਲਾਵਾ ਰਾਜ ਪੱਧਰੀ ਪੰਜਾਬੀ ਭਾਸ਼ਾ ਅਧਿਕਾਰਤ ਕਮੇਟੀ ਨੇ ਇਹ ਵੀ ਫੈਸਲਾ ਕੀਤਾ ਹੈ ਕਿ ਪੰਜਾਬੀ ਭਾਸ਼ਾ ਨੀਤੀ ਅਨੁਸਾਰ 

ਅਹਿਲਾਵਤ ਨੂੰ ਅੰਤ੍ਰਿਮ ਪੇਸ਼ਗੀ ਜ਼ਮਾਨਤ ਮਿਲੀ

Posted On June - 23 - 2010 Comments Off on ਅਹਿਲਾਵਤ ਨੂੰ ਅੰਤ੍ਰਿਮ ਪੇਸ਼ਗੀ ਜ਼ਮਾਨਤ ਮਿਲੀ
ਹਾਈ ਕੋਰਟ ਵੱਲੋਂ ਹਰਿਆਣਾ ਸਰਕਾਰ ਨੂੰ 13 ਜੁਲਾਈ ਲਈ ਨੋਟਿਸ ਚੰਡੀਗੜ੍ਹ, 22 ਜੂਨ ਹਰਿਆਣਾ ਪੁਲੀਸ ਦੇ ਸਾਬਕਾ ਇੰਸਪੈਕਟਰ ਜਨਰਲ ਐਮ.ਐਸ. ਅਹਿਲਾਵਤ ਨੂੰ ਪੰਜਾਬ ਹਰਿਆਣਾ  ਹਾਈ ਕੋਰਟ ਨੇ ਯਮੁਨਾਨਗਰ ਦੀ ਇਕ ਵਕੀਲ ਨਾਲ ਕਥਿਤ ਛੇੜਛਾੜ ਦੇ ਅੱਠ ਸਾਲ ਪੁਰਾਣੇ ਕੇਸ ਵਿਚ ਅੱਜ ਅੰਤ੍ਰਿਮ ਪੇਸ਼ਗੀ ਜ਼ਮਾਨਤ ਦੇ ਦਿੱਤੀ ਹੈ। ਲੰਘੀ 16 ਜੂਨ ਨੂੰ ਯਮੁਨਾਨਗਰ ਦੀ ਇਕ ਅਦਾਲਤ ਨੇ ਅਹਿਲਾਵਤ ਦੀ ਪੇਸ਼ਗੀ ਜ਼ਮਾਨਤ ਲਈ ਅਰਜ਼ੀ ਰੱਦ ਕਰ ਦਿੱਤੀ ਸੀ ਅਤੇ ਉਦੋਂ ਤੋਂ ਹੀ ਉਹ ਗ੍ਰਿਫਤਾਰੀ ਤੋਂ ਬਚਣ ਲਈ ਕਿਤੇ ਲੁਕਿਆ ਹੋਇਆ 

ਚੰਡੀਗੜ੍ਹ ਪ੍ਰਸ਼ਾਸਨ ’ਚੋਂ ਪੰਜਾਬ ਦੇ ਕੋਟੇ ਦਾ ਹੋ ਰਿਹਾ ਹੈ ਸਫਾਇਆ

Posted On June - 23 - 2010 Comments Off on ਚੰਡੀਗੜ੍ਹ ਪ੍ਰਸ਼ਾਸਨ ’ਚੋਂ ਪੰਜਾਬ ਦੇ ਕੋਟੇ ਦਾ ਹੋ ਰਿਹਾ ਹੈ ਸਫਾਇਆ
ਪੰਜਾਬ ਦੇ ਡੈਪੂਟੇਸ਼ਨ ਅਧਿਕਾਰੀਆਂ ਤੇ ਮੁਲਾਜ਼ਮਾਂ ਦੀ ਨਫਰੀ ਘਟੀ ਸੂਬੇ ਦਾ ਹੁਣ 10 ਦੀ ਥਾਂ ਤਿੰਨ ਵਿਭਾਗਾਂ ’ਤੇ ਹੀ ਕੰਟਰੋਲ ਤਰਲੋਚਨ ਸਿੰਘ/ਟ੍ਰਿਬਿਊਨ ਨਿਊਜ਼ ਸਰਵਿਸ ਚੰਡੀਗੜ੍ਹ, 22 ਜੂਨ ਪੰਜਾਬ ਦੀ ਰਾਜਧਾਨੀ ਚੰਡੀਗੜ੍ਹ ਵਿਚੋਂ ਪੰਜਾਬ ਦੇ ਅਧਿਕਾਰੀਆਂ/ਮੁਲਾਜ਼ਮਾਂ ਦੇ ਨਿਰਧਾਰਤ 60 ਫੀਸਦ ਡੈਪੂਟੇਸ਼ਨ ਕੋਟੇ ਦਾ ਇਕ ਗਿਣੀ-ਮਿਥੀ ਸਾਜ਼ਿਸ਼ ਤਹਿਤ ਸਫਾਇਆ ਕੀਤਾ ਜਾ ਰਿਹਾ ਹੈ। ਇਸ ਤਰ੍ਹਾਂ ਹੁਣ ਯੂ.ਟੀ. ਪ੍ਰਸ਼ਾਸਨ ਵਿਚ ਪੰਜਾਬ ਦੇ ਮੁਲਾਜ਼ਮ ਤੇ ਅਧਿਕਾਰੀ ਹਾਸ਼ੀਏ ’ਤੇ ਆ ਗਏ ਹਨ ਅਤੇ ਯੂ.ਟੀ. ਕੇਡਰ 

ਪਣ-ਬਿਜਲੀ ਪ੍ਰਾਜੈਕਟਾਂ ’ਤੇ ਮੁਕੰਮਲ ਰੋਕ ਨਹੀਂ: ਜੈਰਾਮ

Posted On June - 23 - 2010 Comments Off on ਪਣ-ਬਿਜਲੀ ਪ੍ਰਾਜੈਕਟਾਂ ’ਤੇ ਮੁਕੰਮਲ ਰੋਕ ਨਹੀਂ: ਜੈਰਾਮ
ਗਰੀਨ ਇੰਡੀਆ ਮਿਸ਼ਨ ਰਿਪੋਰਟ ਇਸੇ ਮਹੀਨੇ ਹੋ ਜਾਵੇਗੀ ਤਿਆਰ ਜੋਤਿਰਮਯ ਥਪਲਿਆਲ/ਟ੍ਰਿਬਿਊਨ ਨਿਊਜ਼ ਸਰਵਿਸ ਦੇਹਰਾਦੂਨ, 22 ਜੂਨ ਕੇਂਦਰੀ ਰਾਜ ਮੰਤਰੀ ਜੈਰਾਮ ਰਮੇਸ਼ ਨੇ ਸਪਸ਼ਟ ਕਰ ਦਿੱਤਾ ਹੈ ਕਿ ਉਤਰਾਖੰਡ ਵਿਚ ਪਣ-ਬਿਜਲੀ ਪ੍ਰਾਜੈਕਟਾਂ ’ਤੇ ਮੁਕੰਮਲ ਰੋਕ ਲਗਾਉਣੀ ਸੰਭਵ ਨਹੀਂ ਹੈ ਕਿਉਂਕਿ ਦੇਸ਼ ਵਿਚ ਬਿਜਲੀ ਦੀ ਮੰਗ ਲਗਾਤਾਰ ਵਧ ਰਹੀ ਹੈ। ਇੱਥੇ ਗਰੀਨ ਇੰਡੀਆ ਕੌਮੀ ਮਿਸ਼ਨ ਸਬੰਧੀ ਹੋਈ ਜਨਤਕ ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਸ੍ਰੀ ਰਮੇਸ਼ ਨੇ ਕਿਹਾ ਕਿ ਉਹ ਨਿਰੋਲ ਵਾਤਾਵਰਨ ਪੱਖੀਆਂ ਅਤੇ 

ਦਿੱਲੀ ਵਿਚ ਆਟੋ ਰਿਕਸ਼ਿਆਂ ਤੇ ਮੁੰਬਈ ’ਚ ਟੈਕਸੀਆਂ ਦੇ ਕਿਰਾਏ ਵਧੇ

Posted On June - 23 - 2010 Comments Off on ਦਿੱਲੀ ਵਿਚ ਆਟੋ ਰਿਕਸ਼ਿਆਂ ਤੇ ਮੁੰਬਈ ’ਚ ਟੈਕਸੀਆਂ ਦੇ ਕਿਰਾਏ ਵਧੇ
ਪੱਤਰ ਪ੍ਰੇਰਕ ਨਵੀਂ ਦਿੱਲੀ, 22 ਜੂਨ ਸੀ.ਐਨ.ਜੀ. ਦੇ ਭਾਅ ’ਚ ਕੀਤੇ ਗਏ ਵਾਧੇ ਦੇ ਮੱਦੇਨਜ਼ਰ ਆਟੋ ਚਾਲਕਾਂ ਦੀ ਮੰਗ ਨੂੰ ਮੰਨਦੇ ਹੋਏ ਦਿੱਲੀ ਸਰਕਾਰ ਨੇ ਆਟੋ ਰਿਕਸ਼ਿਆਂ ਦੇ ਭਾੜੇ ’ਚ ਵਧੀਆਂ ਦਰਾਂ ਦਾ ਐਲਾਨ ਕਰ ਦਿੱਤਾ। ਦਿੱਲੀ ਦੇ ਟਰਾਂਸਪੋਰਟ ਮੰਤਰੀ ਅਰਵਿੰਦਰ ਸਿੰਘ ਲਵਲੀ ਨੇ ਪ੍ਰੈਸ ਕਾਨਫਰੰਸ ਦੌਰਾਨ ਵਾਧੇ ਦਾ ਐਲਾਨ ਕਰਦਿਆਂ ਦੱਸਿਆ ਕਿ ਆਟੋ ਰਿਕਸ਼ੇ ਲਈ ਘੱਟੋ-ਘੱਟ ਕਿਰਾਇਆ ਵਰਤਮਾਨ 10 ਰੁਪਏ (ਪਹਿਲੇ ਇਕ ਕਿਲੋਮੀਟਰ ਲਈ) ਨੂੰ ਵਧਾ ਕੇ 19 ਰੁਪਏ ਕੀਤਾ ਗਿਆ ਹੈ ਪਰ ਹੁਣ ਇਹ ਪਹਿਲੇ ਦੋ ਕਿਲੋਮੀਟਰ 

113 ਸਾਲਾ ਬਾਬੇ ਦਾ ਦੇਹਾਂਤ

Posted On June - 23 - 2010 Comments Off on 113 ਸਾਲਾ ਬਾਬੇ ਦਾ ਦੇਹਾਂਤ
ਬੱਧਨੀ ਕਲਾਂ, 22 ਜੂਨ: ਪਿੰਡ ਰੌਂਤਾ ਦੇ ਸਭ ਤੋਂ ਵੱਡੀ ਉਮਰ ਦੇ ਬਾਬੇ ਗੰਡਾ ਸਿੰਘ ਦਾ ਦੇਹਾਂਤ ਹੋ ਗਿਆ। ਉਨ੍ਹਾਂ ਦੀ ਉਮਰ 113 ਸਾਲ ਤੋਂ ਵੱਧ ਸੀ। ਬਾਬਾ ਗੰਡਾ ਸਿੰਘ ਦੇ ਪਰਿਵਾਰ ਦੇ 149 ਜੀਅ ਹਨ। ਬਾਬੇ ਦੇ 6 ਪੁੱਤ, ਇਕ ਧੀ ਅਤੇ ਅੱਗੇ ਬਹੁਤ ਵੱਡਾ ਆਰ-ਪਰਿਵਾਰ ਹੈ। ਬਾਬਾ ਛੋਲਿਆਂ ਦੇ ਦਾਣੇ ਚੱਬਦਾ ਤੇ ਵਧੀਆ ਗੱਲਾਂ ਕਰਦਾ ਤੰਦਰੁਸਤ ਸੀ। ਬਾਬਾ ਗੰਡਾ ਸਿੰਘ ਨੇ ਦੇਸ਼ ਵੰਡ ਦਾ ਦੁਖਾਂਤ ਵੀ ਦੇਖਿਆ ਸੀ। ਰਵਿਦਾਸੀਆ ਸਿੱਖ ਬਰਾਦਰੀ ਨਾਲ ਸਬੰਧਤ ਬਾਬਾ ਗੰਡਾ ਸਿੰਘ ਦੇ ਦਾਹੜੇ ਦੇ ਅੱਧੇ ਸਿਰ ਦੇ ਵਾਲ 

ਗੁੱਸੇ ’ਚ ਆਏ ਲੋਕਾਂ ਵੱਲੋਂ ਪੰਜ ਜਣਿਆਂ ਦੀ ਕੁੱਟ-ਕੁੱਟ ਕੇ ਹੱਤਿਆ

Posted On June - 23 - 2010 Comments Off on ਗੁੱਸੇ ’ਚ ਆਏ ਲੋਕਾਂ ਵੱਲੋਂ ਪੰਜ ਜਣਿਆਂ ਦੀ ਕੁੱਟ-ਕੁੱਟ ਕੇ ਹੱਤਿਆ
ਜਮੂਈ, 22 ਜੂਨ: ਜਮੂਈ ਤੇ ਮਧੇਪੁਰਾ ਜ਼ਿਲ੍ਹਿਆਂ ਵਿਚ ਪੰਜ ਸਮਾਜ ਵਿਰੋਧੀ ਅਨਸਰਾਂ ਨੂੰ ਰਹ ’ਚ ਆਏ ਲੋਕਾਂ ਨੇ ਕੁੱਟ-ਕੱਟ ਕੇ ਮਾਰ ਦਿੱਤਾ। ਪੁਲੀਸ ਵੱਲੋਂ ਅੱਜ ਦਿੱਤੀ ਗਈ ਜਾਣਕਾਰੀ ਅਨੁਸਾਰ ਜਦੋਂ ਲੋਕਾਂ ਨੂੰ ਪਤਾ ਲੱਗਿਆ ਕਿ ਤਿੰਨ ਜਣੇ ਹੱਧਾਹਦੀਆ ਪਿੰਡ ਨੇੜਿਓਂ ਲੋਕਾਂ ਦਾ ਕੀਮਤੀ ਸਾਮਾਨ ਚੋਰੀ ਕਰ ਰਹੇ ਹਨ, ਤਾਂ ਰੋਹ ’ਚ ਆਏ ਪੇਂਡੂਆਂ ਨੇ ਸੋਟੀਆਂ, ਇੱਟਾਂ-ਵੱਟਿਆਂ ਨਾਲ ਉਨ੍ਹਾਂ ਨੂੰ ਭੰਨ ਸੁੱਟਿਆ। ਤਿੰਨਾਂ ਦੀ ਥਾਏਂ ਮੌਤ ਹੋ ਗਈ। ਇਕ ਹੋਰ ਵੱਖਰੀ ਘਟਨਾ ’ਚ ਮਧੇਪੁਰਾ ਦੇ ਪਿੰਡ ਅਜਗੇਵਾ 

ਰੇਲ ਹਾਦਸੇ ’ਚ ਮਾਓਵਾਦੀਆਂ ਦਾ ਹੱਥ ਨਹੀਂ: ਕਿਸ਼ਨਜੀ

Posted On June - 23 - 2010 Comments Off on ਰੇਲ ਹਾਦਸੇ ’ਚ ਮਾਓਵਾਦੀਆਂ ਦਾ ਹੱਥ ਨਹੀਂ: ਕਿਸ਼ਨਜੀ
ਕੋਲਕਾਤਾ, 22 ਜੂਨ : ਮਾਓਵਾਦੀ ਆਗੂ ਕਿਸ਼ਨਜੀ ਨੇ ਅੱਜ ਦਾਅਵਾ ਕੀਤਾ ਹੈ ਕਿ ਉਨ੍ਹਾਂ ਦੀ ਜਥੇਬੰਦੀ 28 ਮਈ ਨੂੰ ਗਿਆਨੇਸ਼ਵਰੀ ਐਕਸਪ੍ਰੈਸ ਕਾਂਡ ’ਚ ਸ਼ਾਮਲ ਨਹੀਂ ਸੀ। ਪੱਛਮੀ ਮਿਦਨਾਪੁਰ ਜ਼ਿਲ੍ਹੇ ’ਚ ਹੋਏ ਇਸ ਕਾਂਡ ’ਚ 148 ਜਾਨਾਂ ਦਾ ਨੁਕਸਾਨ ਹੋਇਆ ਸੀ। ਕਿਸ਼ਨਜੀ ਨੇ ਕਿਸੇ ਅਣਦੱਸੇ ਟਿਕਾਣੇ ਤੋਂ ਫੋਨ ’ਤੇ ਪੱਤਰਕਾਰਾਂ ਨੂੰ ਦੱਸਿਆ ਕਿ ਗਿਆਨੇਸ਼ਵਰੀ ਐਕਸਪ੍ਰੈਸ ਦੇ ਲੀਹੋਂ ਲਾਹੁਣ ’ਚ ਉਨ੍ਹਾਂ ਦੀ ਜਥੇਬੰਦੀ ਦਾ ਹੱਥ ਨਹੀਂ ਸੀ।           – ਪੀ.ਟੀ.ਆਈ.  

ਪਾਕਿ ਸਰਕਾਰ ਵਲੋਂ ਭਾਰਤੀ ਕੈਦੀਆਂ ਦੀ ਰਿਹਾਈ ਅੱਜ

Posted On June - 23 - 2010 Comments Off on ਪਾਕਿ ਸਰਕਾਰ ਵਲੋਂ ਭਾਰਤੀ ਕੈਦੀਆਂ ਦੀ ਰਿਹਾਈ ਅੱਜ
ਅੰਮ੍ਰਿਤਸਰ, 22 ਜੂਨ : ਪਾਕਿਸਤਾਨ ਸਰਕਾਰ 17 ਭਾਰਤੀ ਕੈਦੀਆਂ ਨੂੰ 23 ਜੂਨ ਨੂੰ ਵਾਹਗਾ ਸਰਹੱਦ ਰਾਹੀਂ ਭਾਰਤ ਸਰਕਾਰ ਦੇ ਹਵਾਲੇ ਕਰੇਗੀ। ਪਾਕਿਸਤਾਨ ਸਰਕਾਰ ਨੇ ਰਿਹਾਅ ਹੋਣ ਵਾਲੇ ਕੈਦੀਆਂ ਦੀ ਸੂਚੀ ਸਰਕਾਰ ਨੂੰ ਭੇਜ ਦਿੱਤੀ ਹੈ। ਸਰਕਾਰੀ ਸੂਤਰਾਂ ਅਨੁਸਾਰ ਪਾਕਿਸਤਾਨੀ ਅਧਿਕਾਰੀਆਂ ਵਲੋਂ ਇਹ ਕੈਦੀ ਭਲਕੇ 11 ਵਜੇ ਭਾਰਤੀ ਅਧਿਕਾਰੀਆਂ ਦੇ ਹਵਾਲੇ ਕੀਤੇ ਜਾਣਗੇ। -ਪੱਤਰ ਪ੍ਰੇਰਕ  

ਸ਼ਹਿਜ਼ਾਦ ਨੇ ਅਦਾਲਤ ਸਾਹਮਣੇ ਦੋਸ਼ ਕਬੂਲੇ

Posted On June - 23 - 2010 Comments Off on ਸ਼ਹਿਜ਼ਾਦ ਨੇ ਅਦਾਲਤ ਸਾਹਮਣੇ ਦੋਸ਼ ਕਬੂਲੇ
ਟਾਈਮਜ਼ ਸਕੁਏਅਰ ਬੰਬ ਕਾਂਡ ਆਪਣੇ ਆਪ ਨੂੰ ਦੱਸਿਆ ਮੁਸਲਿਮ ਫੌਜੀ ਨਿਊਯਾਰਕ, 22 ਜੂਨ ਆਪਣੇ ਆਪ ਨੂੰ ਇਕ ‘ਮੁਸਲਿਮ ਫੌਜੀ’ ਕਹਿੰਦਿਆਂ ਪਾਕਿਸਤਾਨੀ-ਅਮਰੀਕੀ ਫੈਸਲ ਸ਼ਹਿਜ਼ਾਦ ਨੇ ਟਾਈਮਜ਼ ਸਕੁਏਅਰ ਵਿਚ ਬੰਬ ਰੱਖਣ ਦਾ ਗੁਨਾਹ ਕਬੂਲ ਕੀਤਾ ਅਤੇ ਨਾਲ ਹੀ ਅਮਰੀਕੀ ਸਰਕਾਰ ਨੂੰ ਚਿਤਾਵਨੀ ਦਿੱਤੀ ਹੈ ਕਿ ਜੇ ਉਹ ‘ਮੁਸਲਿਮ ਦੇਸ਼ਾਂ’ ਵਿਚੋਂ ਨਾ ਨਿਕਲਿਆ ਤਾਂ ਅਜਿਹੇ ਹਮਲੇ ਹੁੰਦੇ ਰਹਿਣਗੇ। ਸ਼ਹਿਜ਼ਾਦ ਨੇ ਮੈਨਹਟਨ ਦੀ ਜ਼ਿਲ੍ਹਾ ਅਦਾਲਤ ਵਿਚ ਬਿਆਨ ਪੜ੍ਹਦਿਆਂ ਆਪਣੇ ’ਤੇ ਲੱਗੇ ਸਾਰੇ ਦੋਸ਼ ਕਬੂਲ ਕੀਤੇ, 
Available on Android app iOS app
Powered by : Mediology Software Pvt Ltd.