ਤਿੰਨ ਵਰ੍ਹਿਆਂ ਦਾ ਬੱਚਾ ਬੋਰਵੈੱਲ ਵਿੱਚ ਡਿੱਗਿਆ !    10ਵੀਂ ਤੇ 12ਵੀਂ ਦੀਆਂ ਪ੍ਰੀਖਿਆਵਾਂ ਜੱਦੀ ਜ਼ਿਲ੍ਹਿਆਂ ਤੋਂ ਦੇ ਸਕਦੇ ਹਨ ਵਿਦਿਆਰਥੀ: ਨਿਸ਼ੰਕ !    ਕਿਸਾਨ ਨੇ 10 ਪਰਵਾਸੀ ਕਾਮਿਆਂ ਲਈ ਕੀਤਾ ਹਵਾਈ ਟਿਕਟਾਂ ਦਾ ਪ੍ਰਬੰਧ !    ਤਬਲੀਗੀ ਮਾਮਲਾ: 294 ਵਿਦੇਸ਼ੀਆਂ ਖ਼ਿਲਾਫ਼ 15 ਨਵੇਂ ਦੋਸ਼-ਪੱਤਰ ਦਾਖ਼ਲ !    ਪਿੰਡ ਖੁਰਾਲਗੜ ਵਿੱਚ ਇਕ ਹੋਰ ਮਜ਼ਦੂਰ ਨੇ ਫਾਹਾ ਲਿਆ !    ਹਿਮਾਚਲ ਦੇ ਭਾਜਪਾ ਪ੍ਰਧਾਨ ਦਾ ਅਸਤੀਫ਼ਾ !    ਖਾਲੀ ਜੇਬਾਂ ਨਾਲ ਪੰਜਾਬੀ ’ਵਰਸਿਟੀ ਦੇ ਪੈਨਸ਼ਨਰਾਂ ਵੱਲੋਂ ਧਰਨਾ !    ਬਦਨਾਮੀ ਖੱਟੀ ਤੇ ਜੇਲ੍ਹ ਵੀ ਗਿਆ ਪਰ ਫੌਜੀ ਨੇ ਮੈਦਾਨ ਨਾ ਛੱਡਿਆ !    ਹੁਣ ਭਾਰਤ-ਚੀਨ ਮਾਮਲੇ ’ਚ ਟਰੰਪ ਨੇ ਮਾਰਿਆ ‘ਜੰਪ’ !    ਪਛਾਣ ਦੀ ਫ਼ਿਕਰ ਦੂਰ !    

ਮੁੱਖ ਸਫ਼ਾ › ›

Featured Posts
10ਵੀਂ ਤੇ 12ਵੀਂ ਦੀਆਂ ਪ੍ਰੀਖਿਆਵਾਂ ਜੱਦੀ ਜ਼ਿਲ੍ਹਿਆਂ ਤੋਂ ਦੇ ਸਕਦੇ ਹਨ ਵਿਦਿਆਰਥੀ: ਨਿਸ਼ੰਕ

10ਵੀਂ ਤੇ 12ਵੀਂ ਦੀਆਂ ਪ੍ਰੀਖਿਆਵਾਂ ਜੱਦੀ ਜ਼ਿਲ੍ਹਿਆਂ ਤੋਂ ਦੇ ਸਕਦੇ ਹਨ ਵਿਦਿਆਰਥੀ: ਨਿਸ਼ੰਕ

ਨਵੀਂ ਦਿੱਲੀ, 27 ਮਈ ਕੇਂਦਰੀ ਮਨੁੱਖੀ ਵਸੀਲਾ ਵਿਕਾਸ ਮੰਤਰੀ ਰਾਮੇਸ਼ ਪੋਖਰਿਆਲ ਨਿਸ਼ੰਕ ਨੇ ਅੱਜ ਕਿਹਾ ਕਿ ਕੋਵਿਡ-19 ਦੇ ਮੱਦੇਨਜ਼ਰ ਲਾਗੂ ਲੌਕਡਾਊਨ ਦੌਰਾਨ ਜੋ ਬੱਚੇ ਆਪਣੇ ਜੱਦੀ ਜ਼ਿਲ੍ਹੇ ਜਾਂ ਹੋਰ ਸੂਬੇ ਵਿੱਚ ਚਲੇ ਗਏ ਹਨ, ਉਨ੍ਹਾਂ ਨੂੰ ਜ਼ਿਆਦਾ ਪ੍ਰੇਸ਼ਾਨ ਹੋਣ ਦੀ ਲੋੜ ਨਹੀਂ ਹੈ ਕਿਉਂਕਿ ਸੀਬੀਐੱਸਈ ਉਨ੍ਹਾਂ ਦੀਆਂ 10ਵੀਂ ਅਤੇ 12ਵੀ ਦੀ ...

Read More

ਪਰਵਾਸੀ ਮਜ਼ਦੂਰਾਂ ਦੇ ਮਸਲੇ ’ਤੇ ਮਨਜ਼ੂਰੀ ਲੈਣ ਸਬੰਧੀ ਐਲਾਨ ਤੋਂ ਪਲਟੀ ਯੋਗੀ ਸਰਕਾਰ

ਪਰਵਾਸੀ ਮਜ਼ਦੂਰਾਂ ਦੇ ਮਸਲੇ ’ਤੇ ਮਨਜ਼ੂਰੀ ਲੈਣ ਸਬੰਧੀ ਐਲਾਨ ਤੋਂ ਪਲਟੀ ਯੋਗੀ ਸਰਕਾਰ

ਲਖਨਊ, 27 ਮਈ ਉਤਰ ਪ੍ਰਦੇਸ਼ ਸਰਕਾਰ ਆਪਣੇ ਦੋ ਦਿਨ ਪਹਿਲਾਂ ਕੀਤੇ ਐਲਾਨ ਕਿ ਜੇਕਰ ਹੋਰ ਸੂਬਿਆਂ ਨੇ ਯੂਪੀ ਦੇ ਮਜ਼ਦੂਰਾਂ ਨੂੰ ਕੰਮ ਦੇਣਾ ਹੈ ਤਾਂ ਉਨ੍ਹਾਂ ਨੂੰ ਇਜਾਜ਼ਤ ਲੈਣੀ ਹੋਵੇਗੀ ਤੋਂ ਅੱਜ ਪਲਟ ਗਈ। ਇਸ ਮਸਲੇ ’ਤੇ ਵਿਵਾਦ ਪੈਦਾ ਹੋ ਗਿਆ ਸੀ। ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਨੇ ਯੋਗੀ ਅਦਿਤਿਆਨਾਥ ...

Read More

ਮੋਦੀ ਦੇ ਭਾਰਤ ਨੂੰ ਕੋਈ ਅੱਖਾਂ ਨਹੀਂ ਦਿਖਾ ਸਕਦਾ: ਭਾਜਪਾ

ਮੋਦੀ ਦੇ ਭਾਰਤ ਨੂੰ ਕੋਈ ਅੱਖਾਂ ਨਹੀਂ ਦਿਖਾ ਸਕਦਾ: ਭਾਜਪਾ

ਨਵੀਂ ਦਿੱਲੀ, 27 ਮਈ ਲੱਦਾਖ ਸਰਹੱਦ ’ਤੇ ਭਾਰਤ ਅਤੇ ਚੀਨ ਦੀਆਂ ਫੌਜਾਂ ਵਿਚਾਲੇ ਬਣੀ ਤਣਾਅਪੂਰਨ ਸਥਿਤੀ ਅਤੇ ਦੇਸ਼ ਦੇ ਨੇਪਾਲ ਨਾਲ ਮੱਤਭੇਦਾਂ ਬਾਰੇ ਭਾਜਪਾ ਆਗੂ ਅਤੇ ਕੇਂਦਰੀ ਕਾਨੂੰਨ ਮੰਤਰੀ ਰਵੀ ਸ਼ੰਕਰ ਪ੍ਰਸਾਦ ਨੇ ਅੱਜ ਆਨਲਾਈਨ ਪ੍ਰੈੱਸ ਕਾਨਫਰੰਸ ਦੌਰਾਨ ਕਿਹਾ, ‘‘ਨਰਿੰਦਰ ਮੋਦੀ ਦੇ ਭਾਰਤ ਨੂੰ ਕੋਈ ਅੱਖਾਂ ਨਹੀਂ ਦਿਖਾ ਸਕਦਾ।’’ ਕਾਨੂੰਨ ਮੰਤਰੀ ...

Read More

ਕੇਂਦਰ ਅਤੇ ‘ਆਪ’ ਸਰਕਾਰ ਨੂੰ ਨਾਬਾਲਗ ਲੜਕੀ ਨੂੰ ਨੇਪਾਲ ਤੋਂ ਵਾਪਸ ਲਾਉਣ ਦੇ ਹੁਕਮ

ਕੇਂਦਰ ਅਤੇ ‘ਆਪ’ ਸਰਕਾਰ ਨੂੰ ਨਾਬਾਲਗ ਲੜਕੀ ਨੂੰ ਨੇਪਾਲ ਤੋਂ ਵਾਪਸ ਲਾਉਣ ਦੇ ਹੁਕਮ

ਨਵੀਂ ਦਿੱਲੀ, 27 ਮਈ ਦਿੱਲੀ ਹਾਈ ਕਰੋਟ ਨੇ ਕੇਂਦਰ ਸਰਕਾਰ ਅਤੇ ਦਿੱਲੀ ਦੀ ਆਮ ਆਦਮੀ ਪਾਰਟੀ ਸਰਕਾਰ ਨੂੰ ਨੇਪਾਲ ਤੋਂ ਉਸ ਨਾਬਾਲਗ ਲੜਕੀ ਨੂੰ ਵਾਪਸ ਲਿਆਉਣ ਲਈ ਕਾਰਵਾਈ ਕਰਨ ਦਾ ਹੁਕਮ ਦਿੱਤਾ ਹੈ , ਜਿਸ ਨੂੰ ਪਹਿਲਾਂ ਤੋਂ ਹੀ ਸ਼ਾਦੀਸ਼ੁਦਾ ਵਿਅਕਤੀ ਕਥਿਤ ਤੌਰ ’ਤੇ ਵਿਆਹ ਕੇ ਆਪਣੇ ਨਾਲ ਲੈ ਗਿਆ ਸੀ। ...

Read More

ਤਬਲੀਗੀ ਮਾਮਲਾ: 294 ਵਿਦੇਸ਼ੀਆਂ ਖ਼ਿਲਾਫ਼ 15 ਨਵੇਂ ਦੋਸ਼-ਪੱਤਰ ਦਾਖ਼ਲ

ਤਬਲੀਗੀ ਮਾਮਲਾ: 294 ਵਿਦੇਸ਼ੀਆਂ ਖ਼ਿਲਾਫ਼ 15 ਨਵੇਂ ਦੋਸ਼-ਪੱਤਰ ਦਾਖ਼ਲ

ਨਵੀਂ ਦਿੱਲੀ, 27 ਮਈ ਦਿੱਲੀ ਪੁਲੀਸ ਨੇ ਨਿਜ਼ਾਮੂਦੀਨ ਮਰਕਜ਼ ਦੇ ਧਾਰਮਿਕ ਪ੍ਰੋਗਰਾਮ ਵਿੱਚ ਸ਼ਮੂਲੀਅਤ ਕਰਨ ਵਾਲੇ 294 ਵਿਦੇਸ਼ੀਆਂ ਖ਼ਿਲਾਫ਼ ਅੱਜ ਇੱਥੇ ਸਾਕੇਤ ਅਦਾਲਤ ਵਿੱਚ 15 ਨਵੇਂ ਦੋਸ਼-ਪੱਤਰ ਦਾਖ਼ਲ ਕੀਤੇ ਹਨ। ਉਨ੍ਹਾਂ ’ਤੇ ਦੇਸ਼ ਵਿੱਚ ਕੋਵਿਡ-19 ਦੇ ਮੱਦੇਨਜ਼ਰ ਵੀਜ਼ਾ ਨਿਯਮਾਂ ਦੀ ਉਲੰਘਣਾ ਕਰਦਿਆਂ ਧਾਰਮਿਕ ਸਰਗਰਮੀਆਂ ਵਿੱਚ ਸ਼ਾਮਲ ਹੋਣ ਦਾ ਦੋਸ਼ ਸ਼ਾਮਲ ਹੈ। ...

Read More

ਸੀਆਈਐੱਸਐੱਫ ਵਿਚ ਕਰੋਨਾ ਦੇ 22 ਨਵੇਂ ਕੇਸ

ਸੀਆਈਐੱਸਐੱਫ ਵਿਚ ਕਰੋਨਾ ਦੇ 22 ਨਵੇਂ ਕੇਸ

ਨਵੀਂ ਦਿੱਲੀ, 27 ਮਈ ਕੇਂਦਰੀ ਸਨਅਤੀ ਸੁਰੱਖਿਆ ਬਲ (ਸੀਆਈਐੱਸਐੱਫ) ਵਿੱਚ ਬੁੱਧਵਾਰ ਨੂੰ ਕੋਵਿਡ-19 ਦੇ 22 ਨਵੇਂ ਕੇਸ ਰਿਪੋਰਟ ਕੀਤੇ ਗਏ, ਜਿਨ੍ਹਾਂ ਵਿੱਚੋਂ ਸਭ ਤੋਂ ਵੱਧ 13 ਕੇਸ ਇਸ ਦੀ ਮੁੰਬਈ ਵਿੱਚ ਮਾਜ਼ਾਗਾਓਂ ਡੌਕ ਸ਼ਿਪਬਿਲਡਰਜ਼ ਲਿਮਿਟਡ (ਐੱਮਡੀਐੱਲ) ਦੀ ਇਮਾਰਤ ਦੀ ਸੁਰੱਖਿਆ ਇਕਾਈ ’ਚੋਂ ਆਏ ਹਨ। ਇਸ ਤੋਂ ਇਲਾਵਾ ਤਿੰਨ-ਤਿੰਨ ਕੇਸ ਦਿੱਲੀ ਹਵਾਈ ...

Read More

ਫ਼ੌਜ ਦੀ ਤਾਇਨਾਤੀ ਦੀ ਅਫ਼ਵਾਹ ਫੈਲਾਉਣ ਵਾਲੇ ਬਖ਼ਸ਼ੇ ਨਹੀਂ ਜਾਣਗੇ: ਦੇਸ਼ਮੁੱਖ

ਫ਼ੌਜ ਦੀ ਤਾਇਨਾਤੀ ਦੀ ਅਫ਼ਵਾਹ ਫੈਲਾਉਣ ਵਾਲੇ ਬਖ਼ਸ਼ੇ ਨਹੀਂ ਜਾਣਗੇ: ਦੇਸ਼ਮੁੱਖ

ਮੁੰਬਈ, 7 ਮਈ ਮਹਾਰਾਸ਼ਟਰ ਦੇ ਗ੍ਰਹਿ ਮੰਤਰੀ ਅਨਿਲ ਦੇਸ਼ਮੁੱਖ ਨੇ ਅੱਜ ਕਿਹਾ ਕਿ ਕਰੋਨਾਵਾਇਰਸ ਦੇ ਹੌਟਸਪੌਟ ਮੁੰਬਈ ਤੇ ਪੁਣੇ ਵਿੱਚ ਫ਼ੌਜ ਤਾਇਨਾਤ ਕੀਤੇ ਜਾਣ ਬਾਰੇ ਸੋਸ਼ਲ ਮੀਡੀਆ ’ਤੇ ਅਫ਼ਵਾਹ ਜਾਣ-ਬੁੱਝ ਕੇ ਫੈਲਾਈ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਅਜਿਹੀ ਅਫ਼ਵਾਹ ਫ਼ੈਲਾਉਣ ਵਾਲਿਆਂ ਖ਼ਿਲਾਫ਼ ਕਾਰਵਾਈ ਆਰੰਭੀ ਗਈ ਹੈ। ਅਫ਼ਵਾਹ ਫੈਲਾਉਣ ਵਾਲਿਆਂ ਨੂੰ ...

Read More


ਸੰਯੁਕਤ ਰਾਸ਼ਟਰ ਦੇ ਜਹਾਜ਼ ਨੂੰ ਹਾਦਸਾ, 32 ਮੌਤਾਂ

Posted On April - 6 - 2011 Comments Off on ਸੰਯੁਕਤ ਰਾਸ਼ਟਰ ਦੇ ਜਹਾਜ਼ ਨੂੰ ਹਾਦਸਾ, 32 ਮੌਤਾਂ
ਸੰਯੁਕਤ ਰਾਸ਼ਟਰ, 5 ਅਪਰੈਲ ਸੰਯੁਕਤ ਰਾਸ਼ਟਰ ਦਾ ਇਕ ਹਵਾਈ ਜਹਾਜ਼ ਅੱਜ ਕੋਂਗੋ ਵਿਚ ਹਾਦਸਾਗ੍ਰਸਤ ਹੋ ਗਿਆ ਜਿਸ ਕਰਕੇ ਇਸ ’ਚ ਸਵਾਰ 33 ਵਿਅਕਤੀਆਂ ਵਿਚੋਂ 32 ਦੀ ਮੌਤ ਹੋ ਗਈ। ਇਨ੍ਹਾਂ ਵਿਚ ਹਵਾਈ ਜਹਾਜ਼ ਅਮਲੇ ਦੇ 4 ਵਿਅਕਤੀ ਅਤੇ 29 ਗੈਰ-ਸਰਕਾਰੀ ਸੰਸਥਾਵਾਂ ਦੇ ਮੈਂਬਰ ਸਵਾਰ ਸਨ। ਹਾਦਸਾ ਹਵਾਈ ਜਹਾਜ਼ ਦੇ ਪਟੜੀ ’ਤੇ ਉਤਰਨ ਸਮੇਂ ਵਾਪਰਿਆ। -ਪੀ.ਟੀ.ਆਈ.  

ਪੁਲੀਸ ਗੋਲੀ ਨਾਲ ਇਕ ਹਲਾਕ, ਕਈ ਜ਼ਖ਼ਮੀ

Posted On April - 6 - 2011 Comments Off on ਪੁਲੀਸ ਗੋਲੀ ਨਾਲ ਇਕ ਹਲਾਕ, ਕਈ ਜ਼ਖ਼ਮੀ
ਰਾਂਚੀ, 5 ਅਪਰੈਲ ਇਸਲਾਮਨਗਰ ਨੇੜੇ ਨਾਜਾਇਜ਼ ਕਬਜ਼ਿਆਂ ਵਿਰੋਧੀ ਮੁਹਿੰਮ ਦਾ ਵਿਰੋਧ ਕਰ ਰਹੇ ਪ੍ਰਦਰਸ਼ਨਕਾਰੀਆਂ ’ਤੇ ਪੁਲੀਸ ਵੱਲੋਂ ਗੋਲੀ ਚਲਾਉਣ ਕਾਰਨ ਇਕ ਵਿਅਕਤੀ ਮਾਰਿਆ ਗਿਆ ਅਤੇ ਦਰਜ਼ਨ ਦੇ ਕਰੀਬ ਵਿਅਕਤੀ ਜ਼ਖਮੀ ਹੋ ਗਏ। ਕੇਂਦਰੀ ਮੰਤਰੀ ਤੇ ਕਾਂਗਰਸੀ ਆਗੂ ਸੁਬੋਧ ਕਾਂਤ ਸਹਾਏ ਨੂੰ ਪ੍ਰਦਰਸ਼ਨ ਕਰਨ ਦੇ ਦੋਸ਼ ’ਚ ਗ੍ਰਿਫਤਾਰ ਕਰ ਲਿਆ ਗਿਆ। ਕਾਂਗਰਸ ਨੇ ਪੁਲੀਸ ਵੱਲੋਂ ਗੋਲੀ ਚਲਾਉਣ ਦੇ ਵਿਰੋਧ ’ਚ ਵੀਰਵਾਰ ਨੂੰ ਬੰਦ ਦਾ ਸੱਦਾ ਦਿੱਤਾ ਹੈ। -ਪੀ.ਟੀ.ਆਈ.  

ਦਵਿੰਦਰ ਸਿੰਘ ਗਹਿਲ ਦੀ ਮਨੀਲਾ ’ਚ ਮੌਤ

Posted On April - 6 - 2011 Comments Off on ਦਵਿੰਦਰ ਸਿੰਘ ਗਹਿਲ ਦੀ ਮਨੀਲਾ ’ਚ ਮੌਤ
ਪੱਤਰ ਪ੍ਰੇਰਕ ਨਿਹਾਲ ਸਿੰਘ ਵਾਲਾ, 5 ਅਪਰੈਲ ਲਾਗਲੇ ਪਿੰਡ ਗਹਿਲ ਦੇ ਨੌਜਵਾਨ ਦਵਿੰਦਰ ਸਿੰਘ (24 ਸਾਲ) ਦੀ ਮਨੀਲਾ ’ਚ ਸੜਕ ਹਾਦਸੇ ’ਚ ਮੌਤ ਹੋ ਗਈ। ਇਸ ਕਾਰਨ ਇਲਾਕੇ ’ਚ ਸੋਗ ਦੀ ਲਹਿਰ ਦੌੜ ਗਈ। ਦਵਿੰਦਰ ਸਿੰਘ ਪਿਛਲੇ 4 ਸਾਲਾਂ ਤੋਂ ਮਨੀਲਾ (ਫਿਲਪਾਈਨ) ’ਚ ਫਾਇਨਾਂਸ ਦਾ ਕਾਰੋਬਾਰ ਕਰ ਰਿਹਾ ਸੀ। ਕੱਲ੍ਹ ਉਹ ਆਪਣੀ ਇਨੋਵਾ ਗੱਡੀ ’ਚ ਜਾ ਰਿਹਾ ਸੀ ਤਾਂ ਗੰਨੇ ਦੇ ਭਰੇ ਟਰੱਕ ਨੂੰ ਪਾਰ ਕਰਦਿਆਂ ਉਨ੍ਹਾਂ ਦੀ ਗੱਡੀ ਟਰਾਲੇ ਨਾਲ ਟਕਰਾ ਗਈ। ਉਸ ਨੂੰ ਤੁਰੰਤ ਨੇੜਲੇ ਹਸਪਤਾਲ ਲਿਜਾਇਆ ਗਿਆ ਜਿੱਥੇ 

ਖਾਲਸਾ ਕਾਲਜ ਦੇ ਪ੍ਰੋਫੈਸਰਾਂ ਤੇ ਹੋਰਨਾਂ ਨੂੰ ਅੰਤ੍ਰਿਮ ਜ਼ਮਾਨਤਾਂ

Posted On April - 6 - 2011 Comments Off on ਖਾਲਸਾ ਕਾਲਜ ਦੇ ਪ੍ਰੋਫੈਸਰਾਂ ਤੇ ਹੋਰਨਾਂ ਨੂੰ ਅੰਤ੍ਰਿਮ ਜ਼ਮਾਨਤਾਂ
ਦਵਿੰਦਰਪਾਲ/ਟ੍ਰਿਬਿਊਨ ਨਿਊਜ਼ ਸਰਵਿਸ ਚੰਡੀਗੜ੍ਹ, 5 ਅਪਰੈਲ ਪੰਜਾਬ ਤੇ ਹਰਿਆਣਾ ਹਾਈ ਕੋਰਟ ਨੇ ਖਾਲਸਾ ਕਾਲਜ ਅੰਮ੍ਰਿਤਸਰ ਦੇ ਪ੍ਰੋਫੈਸਰਾਂ ਅਤੇ ਕਾਲਜ ਦੇ ਹੋੋਰਨਾਂ ਮੁਲਾਜ਼ਮਾਂ ਨੂੰ ਅੰਤ੍ਰਿਮ ਜ਼ਮਾਨਤਾਂ ਦੇ ਦਿੱਤੀਆਂ ਹਨ। ਪ੍ਰੋ. ਸਤਵੰਤ ਸਿੰਘ ਰੰਗੀ ਅਤੇ 19 ਹੋਰਨਾਂ ਵਿਅਕਤੀਆਂ ਨੇ ਹਾਈ ਕੋਰਟ ਵਿੱਚ ਪੇਸ਼ਗੀ ਜ਼ਮਾਨਤ ਲਈ ਅਰਜ਼ੀ ਦਾਇਰ ਕੀਤੀ ਸੀ। ਜਸਟਿਸ ਕੇ.ਸੀ. ਪੁਰੀ ਨੇ ਅੱਜ ਜ਼ਮਾਨਤੀ ਪਟੀਸ਼ਨਾਂ ਦਾ ਨਿਪਟਾਰਾ ਕਰਦਿਆਂ ਕਿਹਾ ਹੈ ਕਿ ਅੰਮ੍ਰਿਤਸਰ ਦੇ ਸਬੰਧਤ ਜ਼ਿਲ੍ਹਾ ਜੱਜ ਦੀ ਅਦਾਲਤ 

ਤੇਜ਼ ਰਫਤਾਰ ਬੱਸ ਦਰੱਖਤ ਨਾਲ ਟਕਰਾਈ; 2 ਮੌਤਾਂ

Posted On April - 6 - 2011 Comments Off on ਤੇਜ਼ ਰਫਤਾਰ ਬੱਸ ਦਰੱਖਤ ਨਾਲ ਟਕਰਾਈ; 2 ਮੌਤਾਂ
ਪੱਤਰ ਪ੍ਰੇਰਕ ਗੁਰਾਇਆ, 5 ਅਪਰੈਲ ਜੰਡਿਆਲਾ ਤੋਂ ਆ ਰਹੀ ਇੱਕ ਮਿੰਨੀ ਬੱਸ ਦੇ ਬੇਕਾਬੂ ਹੋ ਕੇ ਦਰੱਖਤ ਨਾਲ ਟਕਰਾ ਜਾਣ ਕਾਰਨ ਦੋ ਵਿਅਕਤੀਆਂ ਦੀ ਮੌਤ ਹੋ ਗਈ ਤੇ 20 ਤੋਂ ਵੱਧ ਜ਼ਖ਼ਮੀ ਹੋ ਗਏ। ਇਹ ਟੱਕਰ ਏਨੀ ਜ਼ਬਰਦਸਤ ਸੀ ਕਿ ਬੱਸ ਦੀ ਛੱਤ ਉੱਡ ਗਈ। ਅੱਜ ਸਵੇਰੇ ਕਰੀਬ ਅੱਠ ਵਜੇ ਵਾਪਰੇ ਇਸ ਹਾਦਸੇ ’ਚ ਜ਼ਖ਼ਮੀ ਇਕ ਲੜਕੀ ਦੇ ਪਿਤਾ ਨੇ ਦੱਸਿਆ ਕਿ ਬੱਸ ਨੂੰ ਚਲਾ ਰਿਹਾ ਡਰਾਈਵਰ ਮੋਬਾਈਲ ਸੁਣ ਰਿਹਾ ਸੀ ਅਤੇ ਦੂਜੇ ਫੋਨ ਤੋਂ ਨੰਬਰ ਕੱਢ ਰਿਹਾ ਸੀ, ਜਿਸ ਕਾਰਨ ਇਹ ਤੇਜ਼ ਰਫ਼ਤਾਰ ਬੱਸ ਬੇਕਾਬੂ ਹੋ 

ਕਣਕ ਉੱਤੇ ਬੋਨਸ ਦੇਣ ਬਾਰੇ ਫੈਸਲਾ ਅੱਜ

Posted On April - 6 - 2011 Comments Off on ਕਣਕ ਉੱਤੇ ਬੋਨਸ ਦੇਣ ਬਾਰੇ ਫੈਸਲਾ ਅੱਜ
ਨਵੀਂ ਦਿੱਲੀ, 5 ਅਪਰੈਲ ਆਰਥਿਕ ਮਾਮਲਿਆਂ ਬਾਰੇ ਕੈਬਨਿਟ ਕਮੇਟੀ ਦੀ ਭਲ੍ਹਕੇ ਇੱਥੇ ਹੋ ਰਹੀ ਮੀਟਿੰਗ ਵਿਚ ਖੇਤੀਬਾੜੀ ਮੰਤਰਾਲੇ ਦੀ ਕਣਕ ਦਾ ਘੱਟੋ-ਘੱਟ ਸਮਰਥਨ ਮੁੱਲ 1120 ਰੁਪਏ ਉਪਰ 50 ਰੁਪਏ ਬੋਨਸ ਦੇਣ ਦੀ ਤਜਵੀਜ਼ ਉਪਰ ਫੈਸਲਾ ਕੀਤੇ ਜਾਣ ਦੀ ਸੰਭਾਵਨਾ ਹੈ। ਸੂਤਰਾਂ ਮੁਤਾਬਕ ਖੇਤੀ ਮੰਤਰਾਲਾ ਕਿਸਾਨਾਂ ਨੂੰ ਕਣਕ ’ਤੇ ਬੋਨਸ ਦੇਣਾ ਚਾਹੁੰਦਾ ਹੈ। ਮੰਤਰਾਲੇ ਦਾ ਵਿਸ਼ਵਾਸ ਹੈ ਕਿ ਇਸ ਸਾਲ 8 ਕਰੋੜ 14 ਲੱਖ ਸੱਤਰ ਹਜ਼ਾਰ ਟਨ ਅਨਾਜ ਪੈਦਾ ਹੋਵੇਗਾ। ਉਨ੍ਹਾਂ ਦੱਸਿਆ ਕਿ ਬੋਨਸ ਦੇਣ ਸਬੰਧੀ ਖੇਤੀਬਾੜੀ 

ਅੰਨਾ ਹਜ਼ਾਰੇ ਵੱਲੋਂ ਮਰਨ ਵਰਤ ਸ਼ੁਰੂ

Posted On April - 6 - 2011 Comments Off on ਅੰਨਾ ਹਜ਼ਾਰੇ ਵੱਲੋਂ ਮਰਨ ਵਰਤ ਸ਼ੁਰੂ
ਜਨ ਲੋਕਪਾਲ ਬਿੱਲ ਸੰਸਦ ਵਿਚ ਲਿਆਉਣ ’ਤੇ ਜ਼ੋਰ ਨਵੀਂ ਦਿੱਲੀ, 5 ਅਪਰੈਲ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਦੀ ਅਪੀਲ ਨੂੰ ਨਜ਼ਰਅੰਦਾਜ਼ ਕਰਦਿਆਂ ਸਮਾਜ ਸੇਵੀ ਅੰਨਾ ਹਜ਼ਾਰੇ ਨੇ ਅੱਜ ਰਾਜਧਾਨੀ ਵਿੱਚ ਆਪਣਾ ਮਰਨ ਵਰਤ ਸ਼ੁਰੂ ਕਰ ਦਿੱਤਾ ਹੈ। ਉਹ ਭ੍ਰਿਸ਼ਟਾਚਾਰ ਨੂੰ ਕਾਬੂ ਕਰਨ ਲਈ ਉਚ ਤਾਕਤ ਵਾਲੇ ਜਨ ਲੋਕਪਾਲ ਬਿੱਲ ਦੀ ਮੰਗ ਕਰ ਰਹੇ ਹਨ। ਉਘੇ ਸਮਾਜ ਸੁਧਾਰਕ ਸਵਾਮੀ ਅਗਨੀਵੇਸ਼, ਸਾਬਕਾ ਆਈ.ਪੀ.ਐਸ. ਅਫ਼ਸਰ ਕਿਰਨ ਬੇਦੀ, ਮੈਗਾਸਾਸੇ ਪੁਰਸਕਾਰ ਜੇਤੂ ਸੰਦੀਪ ਪਾਂਡੇ ਸਮੇਤ ਵੱਡੀ ਤਦਾਦ ਵਿੱਚ ਲੋਕਾਂ 

ਪੀਏਸੀ ਵੱਲੋਂ ਅਨਿਲ ਅੰਬਾਨੀ ਤੋਂ ਪੁੱਛਗਿੱਛ

Posted On April - 6 - 2011 Comments Off on ਪੀਏਸੀ ਵੱਲੋਂ ਅਨਿਲ ਅੰਬਾਨੀ ਤੋਂ ਪੁੱਛਗਿੱਛ
ਪ੍ਰਧਾਨ ਮੰਤਰੀ ਦੇ ਪ੍ਰਮੁੱਖ ਸਕੱਤਰ ਤੋਂ ਵੀ ਹੋਵੇਗੀ ਪੁੱਛ-ਪੜਤਾਲ ਨਵੀਂ ਦਿੱਲੀ, 5 ਅਪਰੈਲ 2-ਜੀ ਸਪੈਕਟ੍ਰਮ ਵੰਡ ਘਪਲੇ ਦੇ ਮਾਮਲੇ ਵਿਚ ਅੱਜ ਇਥੇ ਸੰਸਦ ਦੀ ਲੋਕ ਲੇਖਾ ਕਮੇਟੀ (ਪੀ.ਏ.ਸੀ.) ਨੇ ਰਿਲਾਇੰਸ ਕਮਿਊਨੀਕੇਸ਼ਨਜ਼ ਦੇ ਚੇਅਰਮੈਨ ਅਨਿਲ ਅੰਬਾਨੀ ਪਾਸੋਂਦੋ ਘੰਟੇ ਪੁੱਛ-ਪੜਤਾਲ ਕੀਤੀ। ਅੱਜ ਕਮੇਟੀ ਦੇ ਚੇਅਰਮੈਨ ਤੇ ਭਾਜਪਾ ਦੇ ਸੀਨੀਅਰ ਆਗੂ ਮੁਰਲੀ ਮਨੋਹਰ ਜੋਸ਼ੀ ਨੇ ਸ੍ਰੀ ਅੰਬਾਨੀ ਤੋਂ ਇਲਾਵਾ ਐਡੀਸਲਾਤ ਡੀ.ਬੀ. ਟੈਲੀਕਾਮ ਦੇ ਸੀ.ਈ.ਓ. ਅਤੁਲ ਝਾਮ ਤੋਂ ਵੀ ਪੁੱਛ-ਪੜਤਾਲ ਕੀਤੀ। 

ਬਾਦਲ ਵੱਲੋਂ ਮਨਪ੍ਰੀਤ ਨੂੰ ਤਿੱਖੇ ਸਵਾਲ

Posted On April - 6 - 2011 Comments Off on ਬਾਦਲ ਵੱਲੋਂ ਮਨਪ੍ਰੀਤ ਨੂੰ ਤਿੱਖੇ ਸਵਾਲ
ਪੁੱਤਾਂ ਵਾਂਗ ਪਲੋਸ ਕੇ ਰੱਖਣ ਦਾ ਦਾਅਵਾ ਪੱਤਰ ਪ੍ਰੇਰਕ ਲਹਿਰਾਗਾਗਾ/ਗੋਬਿੰਦਗੜ੍ਹ ਖੋਖਰ 5 ਅਪਰੈਲ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਮਨਪ੍ਰੀਤ ਸਿੰਘ ਬਾਦਲ ਵੱਲੋਂ ਈਰਖਾ ਸਬੰਧੀ ਉਠਾਏ ਸਵਾਲ ਦੇ ਜਵਾਬ ’ਚ ਇਥੇ  ਕਿਹਾ ਕਿ ਪਹਿਲਾਂ ਮਨਪ੍ਰੀਤ ਇਹ ਦੱਸੇ ਕਿ ਉਹ ਉਸ ਨੂੰ ਅਤੇ ਪਾਰਟੀ ਨੂੰ ਛੱਡਕੇ ਕਿਉਂ ਗਿਆ? ਉਨ੍ਹਾਂ ਕਿਹਾ, ‘ਮੈਂ ਤਾਂ ਕਦੇ ਸੁਪਨੇ ਵਿੱਚ ਵੀ ਨਹੀਂ ਸੋਚਿਆ ਸੀ ਕਿ ਮਨਪ੍ਰੀਤ ਮੈਨੂੰ ਅਤੇ ਅਕਾਲੀ ਦਲ ਨੂੰ ਛੱਡ ਕੇ ਜਾ ਸਕਦਾ ਹੈ।’ ਉਨ੍ਹਾਂ ਕਿਹਾ ਕਿ ਉਹ ਮਨਪ੍ਰੀਤ 

ਲੰਗਰ ਖਾਣ ਨਾਲ ਇਕ ਦੀ ਮੌਤ, ਸੌ ਗੰਭੀਰ ਬਿਮਾਰ

Posted On April - 6 - 2011 Comments Off on ਲੰਗਰ ਖਾਣ ਨਾਲ ਇਕ ਦੀ ਮੌਤ, ਸੌ ਗੰਭੀਰ ਬਿਮਾਰ
ਕਰਮਜੀਤ ਮਾਨ ਜੈਤੋ, 5 ਅਪਰੈਲ ਅੱਜ ਇਥੋਂ ਨੇੜਲੇ ਪਿੰਡ ਕੋਠੇ ਸੰਤਾ ਸਿੰਘ ਵਾਲੇ ਵਿਖੇ ਅਖੰਡ ਪਾਠ ਦੇ ਭੋਗ ’ਤੇ ਲੰਗਰ ਖਾਣ ਨਾਲ ਇਕ ਵਿਅਕਤੀ ਦੀ ਮੌਤ ਹੋ ਗਈ ਅਤੇ ਸੌ ਤੋਂ ਵੱਧ ਵਿਅਕਤੀ ਗੰਭੀਰ ਬਿਮਾਰ ਹੋ ਗਏ ਜਿਨ੍ਹਾਂ ਵਿਚੋਂ ਕਈਆਂ ਦੀ ਹਾਲਤ ਬੇਹੱਦ ਗੰਭੀਰ ਹੈ। ਜੈਤੋ ਤੋਂ ਤਿੰਨ ਕਿਲੋਮੀਟਰ ਦੂਰ ਕੋਠੇ ਸੰਤਾ ਸਿੰਘ ਵਾਲੇ ਦੇ ਗੁਰਮੇਲ ਸਿੰਘ ਦੇ ਘਰੇ ਅੱਜ ਅਖੰਡ ਪਾਠ ਦਾ ਭੋਗ ਸੀ। ਭੋਗ ਮੌਕੇ ਪਹੁੰਚੇ ਮਹਿਮਾਨਾਂ ਲਈ ਲੰਗਰ ਲਾਇਆ ਗਿਆ ਸੀ। ਜਿਨ੍ਹਾਂ ਲੋਕਾਂ ਨੇ ਲੰਗਰ ਛਕਿਆ, ਉਨ੍ਹਾਂ 

ਦਰਬਾਰ ਸਾਹਿਬ ਦੇ ਮੁੱਖ ਦੁਆਰ ’ਤੇ ਜ਼ਮੀਨਦੋਜ਼ ਪਲਾਜ਼ਾ ਦੀ ਉਸਾਰੀ ਸ਼ੁਰੂ

Posted On April - 6 - 2011 Comments Off on ਦਰਬਾਰ ਸਾਹਿਬ ਦੇ ਮੁੱਖ ਦੁਆਰ ’ਤੇ ਜ਼ਮੀਨਦੋਜ਼ ਪਲਾਜ਼ਾ ਦੀ ਉਸਾਰੀ ਸ਼ੁਰੂ
ਜਗਤਾਰ ਸਿੰਘ ਲਾਂਬਾ/ਟ੍ਰਿਬਿਊਨ ਨਿਊਜ਼ ਸਰਵਿਸ ਅੰਮ੍ਰਿਤਸਰ, 5 ਅਪਰੈਲ ਸ੍ਰੀ ਹਰਿਮੰਦਰ ਸਾਹਿਬ ਦੇ ਮੁੱਖ ਦੁਆਰ ਦੇ ਸੁੰਦਰੀਕਰਨ ਲਈ ਬਣਾਈ ਗਈ 80 ਕਰੋੜ ਰੁਪਏ ਦੀ ਯੋਜਨਾ ਦਾ ਕੰਮ ਆਰੰਭ ਹੋ ਗਿਆ ਹੈ। ਇਸ ਯੋਜਨਾ ਤਹਿਤ ਘੰਟਾ ਘਰ ਦੇ ਸਾਹਮਣੇ ਇਕ ਸੁੰਦਰ ਜ਼ਮੀਨਦੋਜ਼ ਪਲਾਜ਼ਾ ਉਸਾਰਿਆ ਜਾਵੇਗਾ ਅਤੇ ਇਸ ਦੇ 33 ਫੀਸਦੀ ਹਿੱਸੇ ਵਿੱਚ ਹਰਿਆਲੀ ਲਈ ਹਰੀ ਪੱਟੀ ਬਣਾਈ ਜਾਵੇਗੀ। ਸ੍ਰੀ ਹਰਿਮੰਦਰ ਸਾਹਿਬ ਪਰਵੇਸ਼ ਦੁਆਰ ’ਤੇ ਜ਼ਮੀਨਦੋਜ਼ ਪਲਾਜ਼ਾ ਯੋਜਨਾ ਦੇ ਕੰਮ ਨੇ ਗਤੀ ਫੜ ਲਈ ਹੈ। ਸ਼ੁਰੂਆਤੀ ਦੌਰ ਵਿੱਚ 

ਪੰਜਾਬ ’ਚ ਕਣਕ ਦੀ ਸਰਕਾਰੀ ਖਰੀਦ ਅਜੇ ਸ਼ੁਰੂ ਨਹੀਂ ਹੋਈ

Posted On April - 6 - 2011 Comments Off on ਪੰਜਾਬ ’ਚ ਕਣਕ ਦੀ ਸਰਕਾਰੀ ਖਰੀਦ ਅਜੇ ਸ਼ੁਰੂ ਨਹੀਂ ਹੋਈ
ਕਮਲਜੀਤ ਸਿੰਘ ਬਨਵੈਤ/ਟ੍ਰਿਬਿਊਨ ਨਿਊਜ਼ ਸਰਵਿਸ ਚੰਡੀਗੜ੍ਹ, 5 ਅਪਰੈਲ ਹਾੜੀ ਦੇ ਚਾਲੂ ਸੀਜ਼ਨ ਦੌਰਾਨ ਕਣਕ ਦਾ ਝਾੜ ਅੱਠ ਲੱਖ ਟਨ ਵਧਣ ਦਾ ਅਨੁਮਾਨ ਹੈ। ਪਿਛਲੇ ਸਾਲ ਕਣਕ ਦਾ ਕੁੱਲ ਉਤਪਾਦਨ 102 ਲੱਖ ਟਨ ਸੀ ਜਦੋਂ ਕਿ ਇਸ ਸਾਲ ਇਸ ਦੇ ਵਧ ਕੇ 110 ਲੱਖ ਟਨ ਹੋਣ ਦਾ ਅੰਦਾਜ਼ਾ ਲਾਇਆ ਜਾ ਰਿਹਾ ਹੈ। ਉਂਝ ਕਣਕ ਦੀ ਵਾਢੀ ਅਜੇ ਪੂਰੀ ਨਾ ਹੋਣ ਕਰਕੇ ਮੰਡੀਆਂ ਖੁੱਲ੍ਹਣ ਦੇ ਅੱਜ ਤੀਜੇ ਦਿਨ ਵੀ ਇੱਕ ਦਾਣਾ ਤੱਕ ਨਹੀਂ ਆਇਆ। ਖੁਰਾਕ ਤੇ ਸਪਲਾਈ ਵਿਭਾਗ ਦੇ ਸਕੱਤਰ ਡੀ.ਐਸ. ਗਰੇਵਾਲ ਨੇ ਇਸ ਪ੍ਰਤੀਨਿਧ ਨੂੰ ਦੱਸਿਆ 

ਕੇਂਦਰ ਵੱਲੋਂ ਬੁੱਢੇ ਨਾਲੇ ਦੀ ‘ਜੈਵਿਕ ਸਫਾਈ’ ਦਾ ਐਲਾਨ

Posted On April - 5 - 2011 Comments Off on ਕੇਂਦਰ ਵੱਲੋਂ ਬੁੱਢੇ ਨਾਲੇ ਦੀ ‘ਜੈਵਿਕ ਸਫਾਈ’ ਦਾ ਐਲਾਨ
ਸੀਵਰੇਜ ਲੋਡ 40 ਫੀਸਦੀ ਤਕ ਘੱਟ ਕਰਨ ਦੀ ਉਮੀਦ ਤਿੰਨ ਮਹੀਨਿਆਂ ਵਿੱਚ ਆਉਣਗੇ ਨਤੀਜੇ ਨਵੀਂ ਦਿੱਲੀ, 4 ਅਪਰੈਲ ਕੇਂਦਰੀ ਵਾਤਾਵਰਣ ਮੰਤਰਾਲਾ ਲੁਧਿਆਣਾ ਸ਼ਹਿਰ ‘ਚੋਂ ਲੰਘਦੇ ਬੁੱਢਾ ਨਾਲੇ ਜੋ ਕਦੇ ਸਤਲੁਜ ਦੀ ਟ੍ਰਿਬਿਊਟਰੀ ਰਿਹਾ ਉਤੇ ਸੀਵਰੇਜ ਦਾ ਬੋਝ ਘਟਾਉਣ ਲਈ ਨਵੀਨਤਮ ਤਕਨਾਲੋਜੀ ਦੀ ਵਰਤੋਂ ਕਰੇਗਾ। ਮੰਤਰਾਲੇ ਨੇ ਅੱਜ ਇਥੇ ਇਕ ਬਿਆਨ ਰਾਹੀਂ ਦੱਸਿਆ ਕਿ ਬਾਇਓ ਰੈਮੀਡੀਏਸ਼ਨ ਪ੍ਰਾਜੈਕਟ ਲਈ ਵਾਤਾਵਰਣ ਮੰਤਰਾਲੇ ਰਾਹੀਂ ਪੂਰੇ ਫੰਡ ਦਿੱਤੇ ਜਾਣਗੇ ਅਤੇ ਇਸ ਦਾ ਮਨੋਰਥ ਹੈ ਕਿ ਪਾਣੀ 

ਖਾਲਸਾ ਕਾਲਜ ਬਾਰੇ ਪ੍ਰੈਸ ਕਾਨਫਰੰਸ ਵਿੱਚ ਤਕਰਾਰ

Posted On April - 5 - 2011 Comments Off on ਖਾਲਸਾ ਕਾਲਜ ਬਾਰੇ ਪ੍ਰੈਸ ਕਾਨਫਰੰਸ ਵਿੱਚ ਤਕਰਾਰ
ਭਾਈ ਰਣਜੀਤ ਸਿੰਘ ਤੇ ਪ੍ਰਿੰਸੀਪਲ ਦਲਜੀਤ ਸਿੰਘ ‘ਚ ਗਰਮਾ ਗਰਮੀ ਟ੍ਰਿਬਿਊਨ ਨਿਊਜ਼ ਸਰਵਿਸ ਅੰਮ੍ਰਿਤਸਰ, 4 ਅਪਰੈਲ ਖਾਲਸਾ ਕਾਲਜ ਨੂੰ ਯੂਨੀਵਰਸਿਟੀ ਵਿਚ ਤਬਦੀਲ ਕਰਨ ਦਾ ਮਾਮਲਾ ਅੱਜ ਉਸ ਵੇਲੇ ਗਰਮਾ ਗਰਮ ਰੂਪ ‘ਚ ਉਠ ਗਿਆ ਜਦੋਂ ਸਾਬਕਾ ਜਥੇਦਾਰ ਭਾਈ ਰਣਜੀਤ ਸਿੰਘ ਵਲੋਂ ਇਸ ਮੁੱਦੇ ‘ਤੇ ਕੀਤੀ ਜਾ ਰਹੀ ਪ੍ਰੈਸ ਕਾਨਫਰੰਸ ਦੌਰਾਨ ਅਚਨਚੇਤੀ ਖਾਲਸਾ ਕਾਲਜ ਦੇ ਪ੍ਰਿੰਸੀਪਲ ਡਾ. ਦਲਜੀਤ ਸਿੰਘ ਵੀ ਆਪਣਾ ਪੱਖ ਪੇਸ਼ ਕਰਨ ਲਈ ਪੁੱਜ ਗਏ। ਇਸ ਦੌਰਾਨ ਮੌਕੇ ‘ਤੇ ਹਾਜ਼ਰ ਸਾਬਕਾ ਫੈਡਰੇਸ਼ਨ 

ਰਤਨ ਟਾਟਾ ਤੋਂ ਪੀਏਸੀ ਸੰਤੁਸ਼ਟ, ਰਾਡੀਆ ਤੋਂ ਨਾਖੁਸ਼

Posted On April - 5 - 2011 Comments Off on ਰਤਨ ਟਾਟਾ ਤੋਂ ਪੀਏਸੀ ਸੰਤੁਸ਼ਟ, ਰਾਡੀਆ ਤੋਂ ਨਾਖੁਸ਼
ਦੋਵਾਂ ਪਾਸੋਂ ਵੱਖੋ-ਵੱਖਰੀ ਪੁੱਛਗਿੱਛ ਰਾਡੀਆ ਵੱਲੋਂ ਕੁਝ ਟੇਪਾਂ ਵਿਚ ਗੜਬੜ ਦਾ ਦਾਅਵਾ ਨਵੀਂ ਦਿੱਲੀ, 4 ਅਪਰੈਲ ਸੰਸਦ ਦੀ ਲੋਕ ਲੇਖਾ ਕਮੇਟੀ ਨੇ 2 ਜੀ ਸਪੈਕਟਰਮ ਵੰਡ ਵਿਚ ਹੋਈਆਂ ਬੇਨੇਮੀਆਂ ਸਬੰਧੀ ਅੱਜ ਸਿਰਮੌਰ ਸਨਅਤਕਾਰ ਰਤਨ ਟਾਟਾ ਅਤੇ ਕਾਰਪੋਰੇਟ ਲਾਬੀਕਾਰ ਨੀਰਾ ਰਾਡੀਆ ਤੋਂ ਪੁੱਛਗਿੱਛ ਕੀਤੀ। ਬਾਅਦ ਵਿਚ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਕਮੇਟੀ ਦੇ ਮੁਖੀ ਮੁਰਲੀ ਮਨੋਹਰ ਜੋਸ਼ੀ ਨੇ ਦੱਸਿਆ ”ਕਮੇਟੀ ਨੇ ਇਹ ਮਹਿਸੂਸ ਕੀਤਾ ਰਾਡੀਆ ਸਾਫਗੋਈ ਨਾਲ ਤੱਥ ਪੇਸ਼ ਨਹੀਂ ਕਰ 

ਅਸਾਮ ‘ਚ ਪਹਿਲੇ ਗੇੜ ਦੌਰਾਨ 75 ਫੀਸਦੀ ਪੋਲਿੰਗ

Posted On April - 5 - 2011 Comments Off on ਅਸਾਮ ‘ਚ ਪਹਿਲੇ ਗੇੜ ਦੌਰਾਨ 75 ਫੀਸਦੀ ਪੋਲਿੰਗ
ਉਲਫ਼ਾ ਦੇ ਬਾਈਕਾਟ ਦੇ ਬਾਵਜੂਦ ਕੋਈ ਹਿੰਸਕ ਘਟਨਾ ਨਹੀਂ ਵਾਪਰੀ ਗੁਹਾਟੀ, 4 ਅਪਰੈਲ ਅਸਾਮ ਵਿੱਚ ਵਿਧਾਨ ਸਭਾ ਚੋਣਾਂ ਦੇ ਪਹਿਲੇ ਗੇੜ ਦੌਰਾਨ ਅੱਜ ਕਰੀਬ 75 ਫੀਸਦੀ ਵੋਟਰਾਂ ਨੇ ਆਪਣੇ ਵੋਟ ਅਧਿਕਾਰ ਦਾ ਇਸਤਮਾਲ ਕੀਤਾ। ਇਥੇ ਅੱਜ 162 ਵਿਧਾਨ ਸਭਾ ਹਲਕਿਆਂ ਵਿਚੋਂ 62 ਹਲਕਿਆਂ ਵਿੱਚ ਸ਼ਾਂਤਮਈ ਮਾਹੌਲ ਵਿੱਚ ਵੋਟਾਂ ਪਈਆਂ। ਵਧੀਕ ਮੁੱਖ ਚੋਣ ਅਧਿਕਾਰੀ ਐਮ.ਸੀ. ਸਾਹੂ ਨੇ ਅੱਜ ਇਥੇ ਪੱਤਰਕਾਰਾਂ ਨੂੰ ਦੱਸਿਆ ਕਿ 75 ਫੀਸਦੀ  ਪੋਲਿੰਗ ਹੋਣ ਦੀ ਸੰਭਾਵਨਾ ਹੈ ਕਿਉਂਕਿ ਦੂਰ-ਦਰਾਡੇ ਇਲਾਕਿਆਂ 
Available on Android app iOS app
Powered by : Mediology Software Pvt Ltd.