ਨਾਭਾ ਜੇਲ੍ਹ ’ਚ ਬੇਅਦਬੀ ਖ਼ਿਲਾਫ਼ ਬੰਦੀ ਸਿੰਘਾਂ ਵੱਲੋਂ ਭੁੱਖ ਹੜਤਾਲ !    ਜਾਨ੍ਹਵੀ ਕਪੂਰ ਨੇ ਆਪਣੀ ਮਾਂ ਨੂੰ ਯਾਦ ਕੀਤਾ !    ਇਕ ਹਫ਼ਤੇ ਲਈ ਦੋ ਦਰਜਨ ਰੇਲ ਗੱਡੀਆਂ ਦੇ ਰੂਟ ਰੱਦ !    ਸਿਨਹਾ ਨੇ ਅਲਵੀ ਦੇ ਫ਼ਿਕਰਾਂ ਦੇ ‘ਸਮਰਥਨ’ ਤੋਂ ਕੀਤਾ ਇਨਕਾਰ !    ਜਲ ਸੈਨਾ ਦਾ ਮਿੱਗ ਹਾਦਸਾਗ੍ਰਸਤ !    ਸਰਕਾਰ ਦੀ ਅਣਦੇਖੀ ਕਾਰਨ ਕਈ ਕਾਲਜਾਂ ਦੇ ਬੰਦ ਹੋਣ ਦੀ ਤਿਆਰੀ !    ਸਰਕਾਰੀ ਵਾਅਦੇ: ਅੱਗੇ-ਅੱਗੇ ਸਰਕਾਰ, ਪਿੱਛੇ-ਪਿੱਛੇ ਬੇਰੁਜ਼ਗਾਰ !    ਮਾੜੀ ਆਰਥਿਕਤਾ ਕਾਰਨ ਸਰਕਾਰ ਦੇ ਵਾਅਦਿਆਂ ਨੂੰ ਨਹੀਂ ਪਿਆ ਬੂਰ !    ਦੁੱਨੇਕੇ ਵਿੱਚ ਪਰਵਾਸੀ ਮਜ਼ਦੂਰ ਜਿਉਂਦਾ ਸੜਿਆ !    ਕਿਲ੍ਹਾ ਰਾਏਪੁਰ ਦੀਆਂ ਖੇਡਾਂ ਅੱਜ ਤੋਂ !    

ਮੁੱਖ ਸਫ਼ਾ › ›

Featured Posts
ਵਿਧਾਨ ਸਭਾ ’ਚ ਵਿਰੋਧੀ ਧਿਰ ਨੇ ਡੀਜੀਪੀ ਤੇ ਆਸ਼ੂ ਦੀ ਬਰਖ਼ਾਸਤਗੀ ਮੰਗੀ

ਵਿਧਾਨ ਸਭਾ ’ਚ ਵਿਰੋਧੀ ਧਿਰ ਨੇ ਡੀਜੀਪੀ ਤੇ ਆਸ਼ੂ ਦੀ ਬਰਖ਼ਾਸਤਗੀ ਮੰਗੀ

ਦਵਿੰਦਰ ਪਾਲ ਚੰਡੀਗੜ੍ਹ, 24 ਫਰਵਰੀ ਪੰਜਾਬ ਵਿਧਾਨ ਸਭਾ ਵਿੱਚ ਅੱਜ ਆਮ ਆਦਮੀ ਪਾਰਟੀ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਵਿਧਾਇਕਾਂ ਨੇ ਸੂਬੇ ਦੇ ਡੀਜੀਪੀ ਦਿਨਕਰ ਗੁਪਤਾ ਅਤੇ ਖੁਰਾਕ ਤੇ ਸਿਵਲ ਸਪਲਾਈ ਮੰਤਰੀ ਭਾਰਤ ਭੂਸ਼ਨ ਆਸ਼ੂ ਨੂੰ ਬਰਖ਼ਾਸਤ ਕਰਨ ਦੀ ਮੰਗ ਕਰਦਿਆਂ ਸਦਨ ’ਚ ਹੰਗਾਮਾ ਕੀਤਾ। ਵਿਰੋਧੀ ਧਿਰ ਦੇ ਵਿਧਾਇਕਾਂ ਨੇ ਸਦਨ ਦੀ ਕਾਰਵਾਈ ...

Read More

ਸਮਰਥਨ ਮੁੱਲ ਬੰਦ ਕੀਤੇ ਜਾਣ ਖ਼ਿਲਾਫ਼ ਕਿਸਾਨਾਂ ਤੇ ਆੜ੍ਹਤੀਆਂ ਵੱਲੋਂ ਧਰਨਾ

ਸਮਰਥਨ ਮੁੱਲ ਬੰਦ ਕੀਤੇ ਜਾਣ ਖ਼ਿਲਾਫ਼ ਕਿਸਾਨਾਂ ਤੇ ਆੜ੍ਹਤੀਆਂ ਵੱਲੋਂ ਧਰਨਾ

ਆਤਿਸ਼ ਗੁਪਤਾ ਚੰਡੀਗੜ੍ਹ, 24 ਫਰਵਰੀ ਭਾਰਤੀ ਕਿਸਾਨ ਯੂਨੀਅਨ (ਰਾਜੇਵਾਲ) ਨੇ ਆੜ੍ਹਤੀ ਐਸੋਸੀਏਸ਼ਨ ਪੰਜਾਬ ਦੇ ਸਹਿਯੋਗ ਨਾਲ ਅੱਜ ਫ਼ਸਲਾਂ ਦਾ ਸਮਰਥਨ ਮੁੱਲ ਬੰਦ ਕੀਤੇ ਜਾਣ ਦੀ ਤਜਵੀਜ਼ ਦਾ ਵਿਰੋਧ ਕਰਦਿਆਂ ਚੰਡੀਗੜ੍ਹ ਦੇ ਸੈਕਟਰ-25 ’ਚ ਕੇਂਦਰ ਅਤੇ ਸੂਬਾ ਸਰਕਾਰ ਖ਼ਿਲਾਫ਼ ਧਰਨਾ ਦਿੱਤਾ। ਇਸ ’ਚ ਸੂਬੇ ਭਰ ਤੋਂ ਕਿਸਾਨਾਂ ਅਤੇ ਆੜ੍ਹਤੀਆਂ ਨੇ ਹਿੱਸਾ ਲਿਆ। ਇਨ੍ਹਾਂ ...

Read More

ਸੀਏਏ: ਸੱਜਰੀਆਂ ਝੜਪਾਂ ’ਚ ਹੈੱਡ ਕਾਂਸਟੇਬਲ ਸਮੇਤ ਚਾਰ ਹਲਾਕ

ਸੀਏਏ: ਸੱਜਰੀਆਂ ਝੜਪਾਂ ’ਚ ਹੈੱਡ ਕਾਂਸਟੇਬਲ ਸਮੇਤ ਚਾਰ ਹਲਾਕ

ਨਵੀਂ ਦਿੱਲੀ, 24 ਫਰਵਰੀ ਉੱਤਰ-ਪੂਰਬੀ ਦਿੱਲੀ ਦੇ ਜਾਫ਼ਰਾਬਾਦ, ਮੌਜਪੁਰ, ਚਾਂਦਬਾਗ਼, ਖ਼ੁਰੇਜੀ ਖਾਸ ਤੇ ਭਜਨਪੁਰਾ ਵਿੱਚ ਸੋਧੇ ਹੋਏ ਨਾਗਰਿਕਤਾ ਕਾਨੂੰਨ (ਸੀਏਏ) ਨੂੰ ਲੈ ਕੇ ਚੱਲ ਰਹੇ ਪ੍ਰਦਰਸ਼ਨਾਂ ਦਰਮਿਆਨ ਇਸ ਦੇ ਹੱਕ ਤੇ ਵਿਰੋਧ ਵਿੱਚ ਖੜ੍ਹਨ ਵਾਲੀਆਂ ਦੋ ਧਿਰਾਂ ਵਿਚਾਲੇ ਅੱਜ ਹੋਈਆਂ ਸੱਜਰੀਆਂ ਝੜਪਾਂ ਵਿੱਚ ਦਿੱਲੀ ਪੁਲੀਸ ਦਾ ਇਕ ਹੈੱਡ ਕਾਂਸਟੇਬਲ ਤੇ ਤਿੰਨ ...

Read More

ਅਮਰੀਕਾ ਤੇ ਭਾਰਤ ਇਸਲਾਮਿਕ ਦਹਿਸ਼ਤਵਾਦ ਵਿਰੁੱਧ ਡਟਣਗੇ: ਟਰੰਪ

ਅਮਰੀਕਾ ਤੇ ਭਾਰਤ ਇਸਲਾਮਿਕ ਦਹਿਸ਼ਤਵਾਦ ਵਿਰੁੱਧ ਡਟਣਗੇ: ਟਰੰਪ

ਪਲੇਠੀ ਭਾਰਤ ਫੇਰੀ ’ਤੇ ਆਏ ਅਮਰੀਕੀ ਸਦਰ ਤੇ ਪਰਿਵਾਰ ਦਾ ਜ਼ੋਰਦਾਰ ਸਵਾਗਤ ਅਹਿਮਦਾਬਾਦ, 24 ਫਰਵਰੀ ਭਾਰਤ ਦੀ ਪਲੇਠੀ ਫੇਰੀ ’ਤੇ ਆਏ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨੇ ਅਹਿਮਦਾਬਾਦ ਦੇ ਮੋਟੇਰਾ ਸਟੇਡੀਅਮ ਵਿੱਚ ਸਵਾ ਲੱਖ ਲੋਕਾਂ ਦੇ ਇਕੱਠ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਭਾਰਤ ਤੇ ਅਮਰੀਕਾ ਲੋਕਾਂ ਨੂੰ ਕੱਟੜਵਾਦੀ ਇਸਲਾਮਿਕ ਦਹਿਸ਼ਤਵਾਦ ਤੋਂ ਬਚਾਉਣ ...

Read More

ਟਰੇਨਰ ਜਹਾਜ਼ ਹਾਦਸਾਗ੍ਰਸਤ; ਪਾਇਲਟ ਦੀ ਮੌਤ

ਟਰੇਨਰ ਜਹਾਜ਼ ਹਾਦਸਾਗ੍ਰਸਤ; ਪਾਇਲਟ ਦੀ ਮੌਤ

ਸਰਬਜੀਤ ਸਿੰਘ ਭੰਗੂ/ ਰਵੇਲ ਸਿੰਘ ਭਿੰਡਰ ਪਟਿਆਲਾ, 24 ਫਰਵਰੀ ‘3 ਪੰਜਾਬ ਏਅਰ ਸਕੁਐਡਰਨ ਐੱਨ.ਸੀ.ਸੀ. ਪਟਿਆਲਾ’ ਦਾ ਦੋ ਸੀਟਾਂ ਵਾਲਾ ‘ਗਰੁੜ’ ਜਹਾਜ਼ ਅੱਜ ਇੱਥੇ ਹਾਦਸਾਗ੍ਰਸਤ ਹੋ ਗਿਆ। ਹਾਦਸੇ ਵਿਚ ਪਾਇਲਟ ਅਤੇ ‘3 ਪੰਜਾਬ ਏਅਰ ਸਕੁਐਡਰਨ ਐੱਨ.ਸੀ.ਸੀ. ਪਟਿਆਲਾ’ ਦੇ ਇੰਚਾਰਜ ਵਿੰਗ ਕਮਾਂਡਰ ਗੁਰਪ੍ਰੀਤ ਸਿੰਘ ਚੀਮਾ ਦੀ ਮੌਤ ਹੋ ਗਈ, ਜਦਕਿ ਐੱਨ.ਸੀ.ਸੀ. ਦਾ ਇੱਕ ਕੈਡੇਟ ...

Read More

ਅਮਰੀਕਾ: ਕਰਿਆਨੇ ਦੀ ਦੁਕਾਨ ’ਤੇ ਕੰਮ ਕਰਦੇ ਭਾਰਤੀ ਦੀ ਗੋਲੀ ਮਾਰ ਕੇ ਹੱਤਿਆ

ਅਮਰੀਕਾ: ਕਰਿਆਨੇ ਦੀ ਦੁਕਾਨ ’ਤੇ ਕੰਮ ਕਰਦੇ ਭਾਰਤੀ ਦੀ ਗੋਲੀ ਮਾਰ ਕੇ ਹੱਤਿਆ

ਵਾਸ਼ਿੰਗਟਨ, 24 ਫਰਵਰੀ ਲਾਸ ਏਂਜਲਸ ਵਿੱਚ ਕਰਿਆਣੇ ਦੀ ਦੁਕਾਨ ’ਤੇ ਕੰਮ ਕਰਦੇ ਭਾਰਤੀ ਨਾਗਰਿਕ ਮਨਿੰਦਰ ਸਿੰਘ ਸਾਹੀ ਦੀ ਸ਼ਨਿੱਚਰਵਾਰ ਵੱਡੇ ਤੜਕੇ ਨਕਾਬਪੋਸ਼ ਬੰਦੂਕਧਾਰੀ ਨੇ ਗੋਲੀਆਂ ਮਾਰ ਕੇ ਹੱਤਿਆ ਕਰ ਦਿੱਤੀ। 31 ਵਰ੍ਹਿਆਂ ਦਾ ਮਨਿੰਦਰ ਵਿਆਹਿਆ ਹੋਇਆ ਸੀ ਅਤੇ ਦੋ ਬੱਚਿਆਂ ਦਾ ਪਿਤਾ ਸੀ। ਕਰਨਾਲ (ਹਰਿਆਣਾ) ਵਾਸੀ ਸਾਹੀ ਕਰੀਬ ਛੇ ਮਹੀਨੇ ਪਹਿਲਾਂ ...

Read More

ਢੀਂਡਸਿਆਂ ਨੇ ਰੈਲੀ ਕਰ ਕੇ ਬਾਦਲਾਂ ਨੂੰ ਭਾਜੀ ਮੋੜੀ

ਢੀਂਡਸਿਆਂ ਨੇ ਰੈਲੀ ਕਰ ਕੇ ਬਾਦਲਾਂ ਨੂੰ ਭਾਜੀ ਮੋੜੀ

ਗੁਰਦੀਪ ਸਿੰਘ ਲਾਲੀ ਸੰਗਰੂਰ, 23 ਫਰਵਰੀ ਸੁਖਦੇਵ ਤੇ ਪਰਮਿੰਦਰ ਸਿੰਘ ਢੀਂਡਸਾ ਨੇ ਅੱਜ ਇੱਥੇ ‘ਪੰਜਾਬ ਬਚਾਓ-ਪੰਥ ਬਚਾਓ’ ਨਾਂ ਹੇਠ ਵੱਡੀ ਰੈਲੀ ਕਰ ਕੇ ਆਪਣੀ ਸਿਆਸੀ ਤਾਕਤ ਦਾ ਮੁਜ਼ਾਹਰਾ ਕੀਤਾ। ਢੀਂਡਸਿਆਂ ਨੇ ਇਸ ਮੌਕੇ ਲੋਕਾਂ ਤੋਂ ਸੁਖਬੀਰ ਸਿੰਘ ਬਾਦਲ ਨੂੰ ਸ਼੍ਰੋਮਣੀ ਅਕਾਲੀ ਦਲ ਦੀ ਪ੍ਰਧਾਨਗੀ ਤੋਂ ਬਰਖ਼ਾਸਤ ਕਰਨ ਦਾ ਮਤਾ ਵੀ ਪਾਸ ਕਰਵਾਇਆ ...

Read More


ਮੁਸ਼ਰੱਫ ਵੱਲੋਂ ਨਵੀਂ ਪਾਰਟੀ ਦਾ ਐਲਾਨ ਭਲਕੇ

Posted On September - 30 - 2010 Comments Off on ਮੁਸ਼ਰੱਫ ਵੱਲੋਂ ਨਵੀਂ ਪਾਰਟੀ ਦਾ ਐਲਾਨ ਭਲਕੇ
ਲੰਡਨ ਤੋਂ ਵਿਸ਼ੇਸ਼ ਰਿਪੋਰਟ ਸ਼ਿਆਮ ਭਾਟੀਆ ਪਾਕਿਸਤਾਨ ’ਚ ਸਿਆਸਤ ਦਾ ਚਿਹਰਾ-ਮੋਹਰਾ ਬਦਲਣ ਦਾ ਦਾਅਵਾ ਪਾਕਿਸਤਾਨ ਦੇ ਸਾਬਕਾ ਫੌਜੀ ਹਾਕਮ ਜਨਰਲ ਪਰਵੇਜ਼ ਮੁਸ਼ੱਰਫ ਨੇ ਐਲਾਨ ਕੀਤਾ ਹੈ ਕਿ ਉਹ ਪਹਿਲੀ ਅਕਤੂਬਰ ਨੂੰ ਆਪਣੀ ਨਵੀਂ ਪਾਰਟੀ ਆਲ ਪਾਕਿਸਤਾਨ ਮੁਸਲਿਮ ਲੀਗ (ਏ.ਪੀ.ਐਮ.ਐਲ.) ਬਣਾ ਰਹੇ ਹਨ। ਇਥੇ ਟ੍ਰਿਬਿਊਨ ਨਾਲ ਵਿਸ਼ੇਸ਼ ਮੁਲਾਕਾਤ ਦੌਰਾਨ ਉਨ੍ਹਾਂ ਕਿਹਾ ਕਿ ਇਹ ਨਵੀਂ ਪਾਰਟੀ ਪਾਕਿਸਤਾਨ ਸਿਆਸਤ ਦਾ ਚਿਹਰਾ-ਮੋਹਰਾ ਬਦਲ ਦੇਵੇਗੀ। ਜਦੋਂ ਉਨ੍ਹਾਂ ਨੂੰ ਪੁੱਛਿਆ ਗਿਆ ਕਿ ਉਹ ਇਸ ਨਵੀਂ ਪਾਰਟੀ 

ਵਿਲੱਖਣ ਪਛਾਣ ਕਾਰਡ ਸਕੀਮ ਸ਼ੁਰੂ

Posted On September - 30 - 2010 Comments Off on ਵਿਲੱਖਣ ਪਛਾਣ ਕਾਰਡ ਸਕੀਮ ਸ਼ੁਰੂ
ਮਨਮੋਹਨ ਸਿੰਘ ਤੇ ਸੋਨੀਆ ਵੱਲੋਂ ਉਦਘਾਟਨ ਨੰਦਰਬਾਰ (ਮਹਾਰਾਸ਼ਟਰ), 29 ਸਤੰਬਰ ਪ੍ਰਧਾਨ ਮੰਤਰੀ  ਡਾ. ਮਨਮੋਹਨ ਸਿੰਘ ਅਤੇ ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਨੇ ਅੱਜ ਇੱਥੇ ਨਿਵੇਕਲੇ ਸ਼ਨਾਖਤੀ ਨੰਬਰ (ਯੂ.ਆਈ.ਡੀ.) ਕਾਰਡ ਜਾਰੀ ਕਰਨ ਦੀ ਰਸਮ ਅਦਾ ਕੀਤੀ ਜਿਨ੍ਹਾਂ ਨੂੰ ‘ਆਧਾਰ’ ਕਾਰਡ ਦਾ ਨਾਂ ਦਿੱਤਾ ਗਿਆ। ਇੱਥੋਂ ਦੇ ਤੇਂਭਾਲੀ ਕਬਾਇਲੀ ਪਿੰਡ ਨਾਲ ਸਬੰਧਤ 10 ਕਬਾਇਲੀਆਂ ਨੇ ਸਭ ਤੋਂ ਪਹਿਲਾਂ ਇਨ੍ਹਾਂ ਕੌਮੀ ਆਗੂਆਂ ਤੋਂ ਇਹ ਕਾਰਡ ਹਾਸਲ ਕਰਨ ਦਾ ਮਾਣ ਪ੍ਰਾਪਤ ਕੀਤਾ। ਇਸ ਦੇ ਨਾਲ ਹੀ ਦੇਸ਼ ਭਰ 

ਡਾਕਟਰਾਂ ਤੋਂ ਬਾਅਦ ‘ਜਾਅਲੀ’ ਉਮੀਦਵਾਰਾਂ ਨੂੰ ਕਾਬੂ ਕਰੇਗੀ ਸੀ.ਬੀ.ਆਈ.

Posted On September - 30 - 2010 Comments Off on ਡਾਕਟਰਾਂ ਤੋਂ ਬਾਅਦ ‘ਜਾਅਲੀ’ ਉਮੀਦਵਾਰਾਂ ਨੂੰ ਕਾਬੂ ਕਰੇਗੀ ਸੀ.ਬੀ.ਆਈ.
ਮੈਡੀਕਲ ਦਾਖਲਾ ਘੁਟਾਲਾ ਚਿਤਲੀਨ ਕੇ. ਸੇਠੀ/ਟ੍ਰਿਬਿਊਨ ਨਿਊਜ਼ ਸਰਵਿਸ ਚੰਡੀਗੜ੍ਹ, 29 ਸਤੰਬਰ ਸੀ.ਬੀ.ਆਈ. ਵੱਲੋਂ ਪੀ.ਜੀ.ਆਈ. ਦੇ ਦੋ ਡਾਕਟਰਾਂ ਦੀ ਗ੍ਰਿਫਤਾਰੀ ਮਗਰੋਂ ਹੁਣ ਉਨ੍ਹਾਂ ਵਿਅਕਤੀਆਂ ਦੀ ਭਾਲ ਕੀਤੀ ਜਾ ਰਹੀ ਹੈ ਜਿਨ੍ਹਾਂ ਨੇ ਪੀ.ਜੀ.ਆਈ. ਦਾਖਲਾ ਪ੍ਰੀਖਿਆਵਾਂ ਵਿਚ ਕਿਸੇ ਦੀ ਥਾਂ ’ਤੇ ਇਮਤਿਹਾਨ ਦਿੱਤੇ। ਇਹੋ ਵਿਅਕਤੀ ਹੋਰਨਾਂ ਡਾਕਟਰਾਂ ਦੀ ਪਛਾਣ ਦੱਸ ਸਕਦੇ ਹਨ ਜੋ ਪੀ.ਜੀ.ਆਈ. ਅਤੇ ਦੇਸ਼ ਦੀਆਂ ਹੋਰ ਉੱਘੀਆਂ ਸੰਸਥਾਵਾਂ ਵਿਚ ਬਿਨਾਂ ਪ੍ਰੀਖਿਆ ਦਾਖਲਾ ਦਿਵਾਉਣ ਦਾ ‘ਜੁਗਾੜ’ 

ਅਯੁੱਧਿਆ ਵਿਵਾਦ ਦਾ ਫੈਸਲਾ ਅੱਜ, ਦੇਸ਼ ਭਰ ’ਚ ਸਖਤ ਚੌਕਸੀ

Posted On September - 30 - 2010 Comments Off on ਅਯੁੱਧਿਆ ਵਿਵਾਦ ਦਾ ਫੈਸਲਾ ਅੱਜ, ਦੇਸ਼ ਭਰ ’ਚ ਸਖਤ ਚੌਕਸੀ
ਪ੍ਰਧਾਨ ਮੰਤਰੀ, ਸੋਨੀਆ ਤੇ ਹੋਰ ਆਗੂਆਂ ਵੱਲੋਂ ਲੋਕਾਂ ਨੂੰ ਅਮਨ ਲਈ ਅਪੀਲ ਨਵੀਂ ਦਿੱਲੀ, 29 ਸਤੰਬਰ ਭਲਕੇ ਬਾਅਦ ਦੁਪਹਿਰ 3.30 ਵਜੇ ਅਲਾਹਾਬਾਦ ਹਾਈ ਕੋਰਟ ਦੇ ਲਖਨਊ ਬੈਂਚ ਵੱਲੋਂ ਅਯੁੱਧਿਆ ਬਾਰੇ ਸੁਣਾਏ ਜਾਣ ਵਾਲੇ ਫੈਸਲੇ ਦੇ ਮੱਦੇਨਜ਼ਰ ਸਾਰੇ ਮੁਲਕ, ਖਾਸ ਤੌਰ ’ਤੇ ਉੱਤਰ ਪ੍ਰਦੇਸ਼ ਵਿਚ ਸੁਰੱਖਿਆ ਪ੍ਰਬੰਧ ਮਜ਼ਬੂਤ ਕਰ ਦਿੱਤੇ ਗਏ ਹਨ। ਉਧਰ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਤੇ ਯੂ.ਪੀ.ਏ. ਦੀ ਚੇਅਰਪਰਸਨ ਸ੍ਰੀਮਤੀ ਸੋਨੀਆ ਗਾਂਧੀ ਨੇ ਦੇਸ਼ ਵਾਸੀਆਂ ਨੂੰ ਅਪੀਲ ਕੀਤੀ ਹੈ ਕਿ ਉਹ ਇਸ ਸੰਵੇਦਨਸ਼ੀਲ 

ਵਿਧਾਨ ਸਭਾ ਵੱਲੋਂ ਛੇ ਅਹਿਮ ਬਿੱਲ ਪਾਸ

Posted On September - 30 - 2010 Comments Off on ਵਿਧਾਨ ਸਭਾ ਵੱਲੋਂ ਛੇ ਅਹਿਮ ਬਿੱਲ ਪਾਸ
ਪੰਜਾਬ ਦੀ ਆਰਥਿਕਤਾ ਤੇ ਹੋਰ ਮਾਮਲਿਆਂ ਬਾਰੇ ਬਹਿਸ ਭਲਕੇ ਜਗਤਾਰ ਸਿੰਘ ਸਿੱਧੂ/ਟ੍ਰਿਬਿਊਨ ਨਿਊਜ਼ ਸਰਵਿਸ ਚੰਡੀਗੜ੍ਹ 29 ਸਤੰਬਰ ਕਾਂਗਰਸ ਦੀ ਚੁਣੌਤੀ ਨੂੰ ਕਬੂਲ ਕਰਦਿਆਂ ਪੰਜਾਬ ਦੀ ਅਕਾਲੀ ਦਲ-ਭਾਜਪਾ ਸਰਕਾਰ ਰਾਜ ਵਿਧਾਨ ਸਭਾ ਵਿਚ ਪੰਜਾਬ ਆਰਥਿਕਤਾ ਤੇ ਹੋਰ ਮਾਮਲਿਆਂ ਬਾਰੇ ਬਹਿਸ ਕਰਵਾਉਣ ਲਈ ਸਹਿਮਤ ਹੋ ਗਈ ਹੈ। ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਵਿਰੋਧੀ ਧਿਰ ਦੀ ਨੇਤਾ ਬੀਬੀ ਰਾਜਿੰਦਰ ਕੌਰ ਭੱਠਲ ਨੇ ਅੱਜ ਜ਼ੋਰਦਾਰ ਮੰਗ ਕੀਤੀ ਕਿ ਰਾਜ ਨਾਲ ਜੁੜੇ ਅਹਿਮ ਮੁੱਦਿਆਂ 

ਮੇਰੀਆਂ ਟਿੱਪਣੀਆਂ ਨੂੰ ਵਿਗਾੜ ਕੇ ਪੇਸ਼ ਕੀਤਾ ਗਿਆ: ਭੱਠਲ

Posted On September - 30 - 2010 Comments Off on ਮੇਰੀਆਂ ਟਿੱਪਣੀਆਂ ਨੂੰ ਵਿਗਾੜ ਕੇ ਪੇਸ਼ ਕੀਤਾ ਗਿਆ: ਭੱਠਲ
ਚੰਡੀਗੜ੍ਹ, 29 ਸਤੰਬਰ ਪੰਜਾਬ ਵਿਧਾਨ ਸਭਾ ’ਚ ਵਿਰੋਧੀ ਧਿਰ ਦੀ ਨੇਤਾ ਤੇ ਸਾਬਕਾ ਮੁੱਖ ਮੰਤਰੀ ਸ੍ਰੀਮਤੀ ਰਾਜਿੰਦਰ ਕੌਰ ਭੱਠਲ ਨੇ ‘ਅਮਰਿੰਦਰ ਬੋਲ-ਬਾਣੀ ਤੋਂ ਹੀ ਜੁਝਾਰੂ, ਕੰਮਾਂ ਤੋਂ ਨਹੀਂ’ ਸਿਰਲੇਖ ਹੇਠ ਇਸ ਅਖਬਾਰ ਵਿਚ ਛਪੀ ਖਬਰ ਦੇ ਪ੍ਰਸੰਗ ਵਿਚ ਕਿਹਾ ਹੈ ਕਿ ਖਬਰ ਵਿਚ ਉਨ੍ਹਾਂ ਦੀਆਂ ਟਿੱਪਣੀਆਂ ਤੇ ਜਵਾਬਾਂ ਨੂੰ ਗਲਤ ਤੇ ਸਨਸਨੀਖੇਜ਼ ਰੰਗਤ ਦੇ ਕੇ ਪੇਸ਼ ਕੀਤਾ ਗਿਆ ਹੈ। ਉਨ੍ਹਾਂ ਨੂੰ ਇਸ ਗੱਲ ਦਾ ਦੁੱਖ ਹੈ ਕਿ ਉਨ੍ਹਾਂ ਦੇ ਸ਼ਬਦਾਂ ਨੂੰ ਵਿਗਾੜ ਕੇ ਪੇਸ਼ ਕੀਤਾ ਗਿਆ। -ਟ੍ਰਿਬਿਊਨ 

ਅਮਰਿੰਦਰ ਅੱਜ ਵਿਧਾਨ ਸਭਾ ‘ਚ ਆਉਣਗੇ

Posted On September - 29 - 2010 Comments Off on ਅਮਰਿੰਦਰ ਅੱਜ ਵਿਧਾਨ ਸਭਾ ‘ਚ ਆਉਣਗੇ
ਚੰਡੀਗੜ੍ਹ, 28 ਸਤੰਬਰ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਭਲਕੇ ਪੰਜਾਬ ਵਿਧਾਨ ਸਭਾ ਦੇ ਮੌਨਸੂਨ ਇਜਲਾਸ ਵਿੱਚ ਪਹੁੰਚਣ ਦੀਆਂ ਸੰਭਾਵਨਾਵਾਂ ਹਨ। ਉਨ੍ਹਾਂ ਦੇ ਨੇੜਲੇ ਵਿਧਾਇਕਾਂ ਦਾ ਕਹਿਣਾ ਹੈ ਕਿ ਸਾਬਕਾ ਮੁੱਖ ਮੰਤਰੀ ਭਲਕੇ ਜ਼ਰੂਰ ਆਉਣਗੇ। ਇਹ ਵੀ ਪਤਾ ਲੱਗਾ ਹੈ ਕਿ ਸਾਬਕਾ ਮੁੱਖ ਮੰਤਰੀ ਨੇ ਸਿਫ਼ਰ ਕਾਲ ਦੌਰਾਨ ਕੁੱਝ ਮੁੱਦਿਆਂ ‘ਤੇ ਬੋਲਣਾ ਹੈ। ਇਸ ਮੌਕੇ ਸਦਨ ਵਿੱਚ ਹੰਗਾਮਾ ਹੋਣ ਦੀ ਵੀ   ਉਮੀਦ ਹੈ। -ਟ੍ਰਿਬਿਊਨ ਨਿਊਜ਼ ਸਰਵਿਸ  

ਅਕਾਦਮੀ ਪੁਰਸਕਾਰ ਦਿੱਤੇ

Posted On September - 29 - 2010 Comments Off on ਅਕਾਦਮੀ ਪੁਰਸਕਾਰ ਦਿੱਤੇ
ਨਵੀਂ ਦਿੱਲੀ, 28 ਸਤੰਬਰ ਉੱਘੇ ਕਲਾਕਾਰ ਸ਼੍ਰੀਰਾਮ ਲਾਗੂ, ਪ੍ਰਸਿੱਧ ਨਰਤਕੀ ਯਾਮਿਨੀ ਕ੍ਰਿਸ਼ਨਾਮੂਰਤੀ ਅਤੇ ਕਲਾਸੀਕਲ ਸੰਗੀਤ ਉਸਤਾਦ ਕਿਸ਼ੋਰੀ ਅਮੋਲਕਰ ਉਨ੍ਹਾਂ ਸਨਮਾਨਤ ਕਲਾਕਾਰਾਂ ਵਿਚ ਸ਼ਾਮਲ ਹਨ, ਜਿਨ੍ਹਾਂ ਨੂੰ ਅੱਜ ਸਾਲ 2009 ਲਈ ਸੰਗੀਤ ਨਾਟਕ ਅਕਾਦਮੀ ਫੈਲੋਸ਼ਿਪ (ਅਕਾਦਮੀ ਰਤਨ) ਅਤੇ ਐਵਾਰਡ ਦਿੱਤੇ ਗਏ ਹਨ। -ਪੀ.ਟੀ.ਆਈ.  

ਵਿਰੋਧੀ ਧਿਰ ਵੱਲੋਂ ਵਿਧਾਨ ਸਭਾ ‘ਚ ਸਰਕਾਰ ਨੂੰ ਘੇਰਨ ਲਈ ਕਮਰਕੱਸੇ

Posted On September - 29 - 2010 Comments Off on ਵਿਰੋਧੀ ਧਿਰ ਵੱਲੋਂ ਵਿਧਾਨ ਸਭਾ ‘ਚ ਸਰਕਾਰ ਨੂੰ ਘੇਰਨ ਲਈ ਕਮਰਕੱਸੇ
ਚੰਡੀਗੜ੍ਹ, 28 ਸਤੰਬਰ ਪੰਜਾਬ ਵਿਧਾਨ ਸਭਾ ਦੇ ਮੌਨਸੂਨ ਇਜਲਾਸ ਦੇ ਦੂਜੇ ਦਿਨ ਭਲਕੇ ਵਿਰੋਧੀ ਧਿਰ ਵੱਲੋਂ ਸਰਕਾਰ ਨੂੰ ਘੇਰਨ ਦੀ ਤਿਆਰੀ ਕੀਤੀ ਗਈ ਹੈ। ਇਸ ਦਾ ਖੁਲਾਸਾ ਕਰਦਿਆਂ ਵਿਧਾਨ ਸਭਾ ਵਿੱਚ ਵਿਰੋਧੀ ਧਿਰ ਦੀ ਨੇਤਾ ਬੀਬੀ ਰਾਜਿੰਦਰ ਕੌਰ ਭੱਠਲ ਨੇ ਕਿਹਾ ਕਿ ਸਰਕਾਰੀ ਧਿਰ ਲੋਕ ਮੁੱਦਿਆਂ ‘ਤੇ ਬਹਿਸ ਕਰਨ ਤੋਂ ਭੱਜ ਰਹੀ ਹੈ, ਇਸ ਲਈ ਪਾਰਟੀ ਨੇ ਫੈਸਲਾ ਕੀਤਾ ਹੈ ਕਿ ਬਿਜ਼ਨਸ ਐਡਵਾਈਜ਼ਰੀ ਕਮੇਟੀ ਦੀ ਰਿਪੋਰਟ ਪੇਸ਼ ਹੁੰਦਿਆਂ ਹੀ ਸਦਨ ਵਿੱਚ ਲੋਕ ਮੁੱਦਿਆਂ ‘ਤੇ ਬਹਿਸ ਲਈ ਵਿਧਾਨ ਸਭਾ 

ਜਨਮ ਦਿਹਾੜੇ ਵਾਲੇ ਦਿਨ ਪੰਜਾਬ ਸਰਕਾਰ ਨੇ ਸ਼ਹੀਦ ਭਗਤ ਸਿੰਘ ਨੂੰ ਵਿਸਾਰਿਆ

Posted On September - 29 - 2010 Comments Off on ਜਨਮ ਦਿਹਾੜੇ ਵਾਲੇ ਦਿਨ ਪੰਜਾਬ ਸਰਕਾਰ ਨੇ ਸ਼ਹੀਦ ਭਗਤ ਸਿੰਘ ਨੂੰ ਵਿਸਾਰਿਆ
ਸ਼ਹੀਦ ਦੇ ਜੱਦੀ ਪਿੰਡ ਖਟਕੜ ਕਲਾਂ ‘ਚ ਸਮਾਗਮ ਕਰਨਾ ਵੀ ਵਾਜਬ ਨਾ ਸਮਝਿਆ ਕਮਲਜੀਤ ਸਿੰਘ ਬਨਵੈਤ/ਟ੍ਰਿਬਿਊਨ ਨਿਊਜ਼ ਸਰਵਿਸ ਖਟਕੜ ਕਲਾਂ (ਨਵਾਂ ਸ਼ਹਿਰ), 28 ਸਤੰਬਰ ਸ਼ਹੀਦ ਭਗਤ ਸਿੰਘ ਦੇ 103ਵੇਂ ਜਨਮ ਦਿਨ ਮੌਕੇ ਪੰਜਾਬ ਸਰਕਾਰ ਨੇ ਅੱਜ ਉਨ੍ਹਾਂ ਦੇ ਜੱਦੀ ਘਰ ਦਾ ਜਿੰਦਰਾ ਨਾ ਖੋਲਿ੍ਹਆ। ਪੰਜਾਬ ਸਰਕਾਰ ਨੇ ਕੌਮੀ ਸ਼ਹੀਦ ਦੇ ਜਨਮ ਦਿਨ ਮੌਕੇ ਖਟਕੜ ਕਲਾਂ ਵਿਖੇ ਕੋਈ ਸਮਾਗਮ ਕਰਨ ਦੀ ਲੋੜ ਵੀ ਨਾ ਸਮਝੀ। ਪਿੰਡ ਦੀ ਪੰਚਾਇਤ ਵੱਲੋਂ ਆਪਣੇ ਪੱਧਰ ‘ਤੇ ਕਰਵਾਏ ਸਮਾਗਮਾਂ ਤੋਂ ਵੀ ਸਰਕਾਰ ਦੂਰ ਹੀ ਰਹੀ। ਸ਼ਹੀਦ 

ਸੰਤ ਰਾਮਾ ਨੰਦ ਦੀ ਹੱਤਿਆ ਦੇ ਦੋਸ਼ ‘ਚ ਸਿੱਖ ਨੌਜਵਾਨ ਨੂੰ ਉਮਰ ਕੈਦ

Posted On September - 29 - 2010 Comments Off on ਸੰਤ ਰਾਮਾ ਨੰਦ ਦੀ ਹੱਤਿਆ ਦੇ ਦੋਸ਼ ‘ਚ ਸਿੱਖ ਨੌਜਵਾਨ ਨੂੰ ਉਮਰ ਕੈਦ
ਵੀਆਨਾ, 28 ਸਤੰਬਰ ਵੀਆਨਾ ਵਿਚ ਗੁਰਦੁਆਰੇ ‘ਤੇ ਹਮਲਾ ਕਰਕੇ ਡੇਰਾ ਸੱਚਖੰਡ ਬੱਲਾਂ ਰਾਏਪੁਰ, ਬੱਲਾਂ (ਜਲੰਧਰ) ਦੇ ਸੰਤ ਰਾਮਾ ਨੰਦ ਦੀ ਹੱਤਿਆ ਕਰਨ ਦੇ ਮਾਮਲੇ ਵਿਚ ਭਾਰਤੀ ਸਿੱਖ ਨੌਜਵਾਨ ਨੂੰ ਅੱਜ ਉਮਰ ਕੈਦ ਦੀ ਸਜ਼ਾ ਸੁਣਾਈ ਗਈ ਹੈ। ਵੀਆਨਾ ਦੀ ਅਦਾਲਤ ਨੇ ਇਸ 35 ਸਾਲਾ ਨੌਜਵਾਨ ਨੂੰ ਕਤਲ ਅਤੇ ਦੋ ਜਣਿਆਂ ਦੀ ਕਤਲ ਦੀ ਕੋਸ਼ਿਸ਼ ਦੇ ਮਾਮਲੇ ਵਿਚ ਇਹ ਸਜ਼ਾ ਸੁਣਾਈ ਹੈ। ਨੌਜਵਾਨ ਦੇ ਵਕੀਲ ਨੇ ਕਿਹਾ ਕਿ ਉਹ ਉਪਰਲੀ ਅਦਾਲਤ ਵਿਚ ਅਪੀਲ ਕਰੇਗਾ। ਵੀਆਨਾ ਵਿਚ 24 ਮਈ, 2009 ‘ਚ ਗੁਰਦੁਆਰੇ ਵਿਚ ਸੰਗਤਾਂ 

ਭਾਰਤ, ਪਾਕਿ ਨਾਲ ਗੱਲਬਾਤ ਲਈ ਤਿਆਰ: ਰਾਓ

Posted On September - 29 - 2010 Comments Off on ਭਾਰਤ, ਪਾਕਿ ਨਾਲ ਗੱਲਬਾਤ ਲਈ ਤਿਆਰ: ਰਾਓ
ਭਾਰਤ ਸਾਡੇ ਸੁਝਾਅ ਮੰਨੇ: ਸ਼ਾਹ ਮਹਿਮੂਦ ਕੁਰੈਸ਼ੀ ਨਿਊਯਾਰਕ, 28 ਸਤੰਬਰ ਭਾਰਤ ਅਤੇ ਪਾਕਿਸਤਾਨ ਦਰਮਿਆਨ ਇਸ ਹਫ਼ਤੇ ਇੱਥੇ ਦੁਵੱਲੀ ਗੱਲਬਾਤ ਹੋਣ ਦੇ ਲਾਏ ਜਾ ਰਹੇ ਕਿਆਸਾਂ ਦੌਰਾਨ ਭਾਰਤੀ ਵਿਦੇਸ਼ੀ ਸਕੱਤਰ ਨਿਰੂਪਮਾ ਰਾਓ ਨੇ ਅੱਜ ਇੱਥੇ ਕਿਹਾ ਕਿ ਦੋਵੇਂ ਗੁਆਂਢੀ ਮੁਲਕਾਂ ਦਰਮਿਆਨ ਗੱਲਬਾਤ ਹੋਣੀ ਜ਼ਰੂਰੀ ਹੈ ਪਰ ਇਸ ਤੋਂ ਪਹਿਲਾਂ ਪਾਕਿਸਤਾਨ ਨੇ ਆਪਣੀ ਸਰਜ਼ਮੀਨ ਤੋਂ ਭਾਰਤ ਖ਼ਿਲਾਫ਼ ਜਾਰੀ ਦਹਿਸ਼ਤਗਰਦੀ ਨੂੰ ਰੋਕਣਾ ਚਾਹੀਦਾ ਹੈ। ਦੂਜੇ ਪਾਸੇ ਪਾਕਿਸਤਾਨ ਦੇ ਵਿਦੇਸ਼ ਮੰਤਰੀ ਸ਼ਾਹ ਮਹਿਮੂਦ 

ਸਰਕਾਰ ਵੱਲੋਂ ਸੁਰੱਖਿਆ ਲਈ ਪੇਸ਼ਬੰਦੀਆਂ

Posted On September - 29 - 2010 Comments Off on ਸਰਕਾਰ ਵੱਲੋਂ ਸੁਰੱਖਿਆ ਲਈ ਪੇਸ਼ਬੰਦੀਆਂ
ਦੇਸ਼ ਭਰ ‘ਚ 32 ਨਾਜ਼ੁਕ ਥਾਵਾਂ ਦੀ ਸ਼ਨਾਖਤ ਸਲਾਮਤੀ ਦਸਤੇ ਹਵਾਈ ਜਹਾਜ਼ਾਂ ਸਮੇਤ ਤਿਆਰ ਨਵੀਂ ਦਿੱਲੀ, 28 ਸਤੰਬਰ ਅਯੁੱਧਿਆ ਦੇ ਹੱਕ ਮਾਲਕੀ ਵਿਵਾਦ ਸਬੰਧੀ ਫੈਸਲੇ ਦੀ ਘੜੀ ਨੇੜੇ ਆਉਣ ਦੇ ਨਾਲ ਹੀ ਕੇਂਦਰ ਸਰਕਾਰ ਨੇ ਦੇਸ਼ ਭਰ ਦੀਆਂ ਅਜਿਹੀਆਂ 32 ਥਾਵਾਂ ਦੀ ਸ਼ਨਾਖਤ ਕੀਤੀ ਹੈ ਜਿੱਥੇ ਗੜਬੜ ਦਾ ਖਦਸ਼ਾ ਹੋ ਸਕਦਾ ਹੈ। ਅਜਿਹੀ ਗੜਬੜ ਨਾਲ ਸਿੱਝਣ ਲਈ 16 ਥਾਵਾਂ ਉੱਤੇ ਸਥਿਤ ਸਲਾਮਤੀ ਦਸਤਿਆਂ ਨੂੰ ਤੁਰੰਤ ਤਾਇਨਾਤੀ ਲਈ ਤਿਆਰ-ਬਰ-ਤਿਆਰ ਰਹਿਣ ਲਈ ਕਿਹਾ ਗਿਆ ਹੈ। ਸਲਾਮਤੀ ਦਸਤਿਆਂ ਦੀ ਵੱਡੀ ਗਿਣਤੀ 

ਅਯੁੱਧਿਆ ਵਿਵਾਦ ਸਬੰਧੀ ਹਾਈ ਕੋਰਟ ਦਾ ਫੈਸਲਾ ਭਲਕੇ

Posted On September - 29 - 2010 Comments Off on ਅਯੁੱਧਿਆ ਵਿਵਾਦ ਸਬੰਧੀ ਹਾਈ ਕੋਰਟ ਦਾ ਫੈਸਲਾ ਭਲਕੇ
ਸੁਪਰੀਮ ਕੋਰਟ ਵੱਲੋਂ ਸਾਰੇ ਅੜਿੱਕੇ ਦੂਰ ਫ਼ੈਸਲਾ ਟਾਲਣ ਸਬੰਧੀ ਪਟੀਸ਼ਨ ਖ਼ਾਰਜ ਨਵੀਂ ਦਿੱਲੀ/ਲਖਨਊ, 28 ਸਤੰਬਰ ਅਲਾਹਾਬਾਦ ਹਾਈ ਕੋਰਟ ਦੇ ਲਖਨਊ ਬੈਂਚ ਵੱਲੋਂ ਰਾਮ ਜਨਮ ਭੂਮੀ-ਬਾਬਰੀ ਮਸਜਿਦ ਵਿਵਾਦ ਸਬੰਧੀ 60 ਸਾਲ ਪੁਰਾਣੇ ਹੱਕ ਮਾਲਕੀ ਮੁਕੱਦਮੇ ਬਾਰੇ ਆਪਣਾ ਫ਼ੈਸਲਾ 30 ਸਤੰਬਰ ਨੂੰ ਸੁਣਾਇਆ ਜਾਵੇਗਾ। ਇਹ ਫ਼ੈਸਲਾ ਸੁਣਾਏ ਜਾਣ ਸਬੰਧੀ ਸਾਰੇ ਅੜਿੱਕੇ ਅੱਜ ਉਦੋਂ ਦੂਰ ਹੋ ਗਏ ਜਦੋਂ ਫ਼ੈਸਲਾ ਟਾਲਣ ਲਈ ਦਾਇਰ ਇਕ ਪਟੀਸ਼ਨ ਨੂੰ ਖਾਰਜ ਕਰਦਿਆਂ ਸੁਪਰੀਮ ਕੋਰਟ ਨੇ ਇਸ ਸਬੰਧੀ ਸਾਰੀ ਬੇਯਕੀਨੀ 

ਅਮਰਿੰਦਰ ਬੋਲਬਾਣੀ ਤੋਂ ਹੀ ਜੁਝਾਰੂ, ਕੰਮਾਂ ਤੋਂ ਨਹੀਂ: ਭੱਠਲ

Posted On September - 29 - 2010 Comments Off on ਅਮਰਿੰਦਰ ਬੋਲਬਾਣੀ ਤੋਂ ਹੀ ਜੁਝਾਰੂ, ਕੰਮਾਂ ਤੋਂ ਨਹੀਂ: ਭੱਠਲ
ਪੰਜਾਬ ਕਾਂਗਰਸ ਦੀ ਵਾਗਡੋਰ ਲੋਕਾਂ ਨਾਲ ਜੁੜੇ ਆਗੂ ਨੂੰ ਸੌਂਪਣ ‘ਤੇ ਜ਼ੋਰ ਦਵਿੰਦਰ ਪਾਲ/ਟ੍ਰਿਬਿਊਨ ਨਿਊਜ਼ ਸਰਵਿਸ ਚੰਡੀਗੜ੍ਹ, 28 ਸਤੰਬਰ ਸਾਬਕਾ ਮੁੱਖ ਮੰਤਰੀ ਤੇ ਪੰਜਾਬ ਕਾਂਗਰਸ ਵਿਧਾਇਕ ਦਲ ਦੀ ਨੇਤਾ ਬੀਬੀ ਰਾਜਿੰਦਰ ਕੌਰ ਭੱਠਲ ਦਾ ਕਹਿਣਾ ਹੈ ਕਿ ਪਾਰਟੀ ਦੀ ਸੂਬਾਈ ਲੀਡਰਸ਼ਿਪ ਕਿਸ ਆਗੂ ਨੂੰ ਸੌਂਪੀ ਜਾਵੇ, ਇਸ ਦਾ ਫੈਸਲਾ ਤਾਂ ਸ੍ਰੀਮਤੀ ਸੋਨੀਆ ਗਾਂਧੀ ਦੇ ਹੱਥ ਹੈ ਪਰ ਅਜਿਹੀ ਕੋਈ ਗੱਲ ਨਹੀਂ ਕਿ ਅਕਾਲੀਆਂ ਨਾਲ ਟੱਕਰ ਸਿਰਫ਼ ਕੈਪਟਨ ਅਮਰਿੰਦਰ ਸਿੰਘ ਹੀ ਲੈ ਸਕਦੇ ਹਨ। ਇਸ ਪੱਤਰਕਾਰ 

ਪੈਸੇ ਦੇ ਕੇ ਡਾਕਟਰ ਬਣਨਾ ਹੈ ਤਾਂ ਕਰਵਾਉ ਐਡਵਾਂਸ ਬੁਕਿੰਗ

Posted On September - 29 - 2010 Comments Off on ਪੈਸੇ ਦੇ ਕੇ ਡਾਕਟਰ ਬਣਨਾ ਹੈ ਤਾਂ ਕਰਵਾਉ ਐਡਵਾਂਸ ਬੁਕਿੰਗ
ਗ਼ੈਰ-ਸਰਕਾਰੀ ਮੈਡੀਕਲ ਕਾਲਜਾਂ ‘ਚ ਦਾਖਲਾ ਸਰਕਾਰੀ ਕਾਲਜਾਂ ਨਾਲੋਂ ਆਸਾਨ ਚਿਤਲੀਨ ਕੇ. ਸੇਠੀ/ਟ੍ਰਿਬਿਊਨ ਨਿਊਜ਼ ਸਰਵਿਸ ਚੰਡੀਗੜ੍ਹ, 28 ਸਤੰਬਰ ਚੰਡੀਗੜ੍ਹ ਦੇ ਪੀ.ਜੀ.ਆਈ. ਵਿਚ ਐਮ.ਡੀ. ਦੀ ਡਿਗਰੀ ਲਈ ਸੀਟਾਂ ਦੀ ਵਿਕਰੀ ਤਾਂ ਪੂਰੇ ਭ੍ਰਿਸ਼ਟ ਵਰਤਾਰੇ ਦਾ ਇਕ ਨਿੱਕਾ ਜਿਹਾ ਹਿੱਸਾ ਹੈ। ਏਜੰਟ ਚੰਡੀਗੜ੍ਹ ਅਤੇ ਨਵੀਂ ਦਿੱਲੀ ਤੋਂ ਇਲਾਵਾ ਪੂਰੇ ਦੇਸ਼ ਦੇ ਸਿਖਰਲੇ ਤੇ ਸਿਰਮੌਰ ਮੈਡੀਕਲ ਕਾਲਜਾਂ ਵਿਚ ਮੋਟੀਆਂ ਰਕਮਾਂ ਬਦਲੇ ਸੀਟਾਂ ਦਿਵਾਉਣ ਦੀ ਪੇਸ਼ਕਸ਼ ਕਰਦੇ ਹਨ। ਇਨ੍ਹਾਂ ਕਾਲਜਾਂ ਵਿਚ ਦਾਖਲਾ 
Manav Mangal Smart School
Available on Android app iOS app