ਤਕਨੀਕੀ ਨੁਕਸ ਕਾਰਨ ਜਹਾਜ਼ ਉਤਾਰਿਆ !    ਗੁਜਰਾਤ ’ਚ ਚਾਰ ਸੀਟਾਂ ’ਤੇ ਚੋਣਾਂ ਲਈ ਕਾਂਗਰਸ ਨੇ ਸਵਾਲ ਉਠਾਇਆ !    ਵਿਸ਼ਵ ਜੇਤੂ ਗਾਮਾ ਭਲਵਾਨ !    ਤਬਾਹੀ ਵੱਲ ਵਧ ਰਿਹਾ ਐਮੇਜ਼ੌਨ !    ਬਹੁਪੱਖੀ ਸ਼ਖ਼ਸੀਅਤ ਮਹਿੰਦਰ ਸਿੰਘ ਰੰਧਾਵਾ !    ਸ਼ਾਂਤ ਤੇ ਖ਼ੂਬਸੂਰਤ ਤੀਰਥਨ ਘਾਟੀ !    ਮਿੰਨੀ ਕਹਾਣੀਆਂ !    ਕਾਲਾ ਪੰਡਤ !    ਦਲਿਤ ਸਾਹਿਤ ਦੀ ਸਮੀਖਿਆ !    ਦਲਿਤ ਜੀਵਨ ਦੀ ਪੇਸ਼ਕਾਰੀ !    

ਮੁੱਖ ਸਫ਼ਾ › ›

Featured Posts
ਤ੍ਰਿਪੁਰਾ ਹਾਈ ਕੋਰਟ ਦੇ ਚੀਫ ਜਸਟਿਸ ਹੋਣਗੇ ਅਕੀਲ ਕੁਰੈਸ਼ੀ

ਤ੍ਰਿਪੁਰਾ ਹਾਈ ਕੋਰਟ ਦੇ ਚੀਫ ਜਸਟਿਸ ਹੋਣਗੇ ਅਕੀਲ ਕੁਰੈਸ਼ੀ

ਨਵੀਂ ਦਿੱਲੀ, 21 ਸਤੰਬਰ ਸੁਪਰੀਮ ਕੋਰਟ ਦੇ ਕੌਲਿਜੀਅਮ ਨੇ ਜਸਟਿਸ ਅਕੀਲ ਕੁਰੈਸ਼ੀ ਨੂੰ ਮੱਧ ਪ੍ਰਦੇਸ਼ ਹਾਈ ਕੋਰਟ ਦਾ ਚੀਫ ਜਸਟਿਸ ਲਾਉਣ ਦਾ ਆਪਣਾ ਫ਼ੈਸਲਾ ਸੋਧਦਿਆਂ ਉਨ੍ਹਾਂ ਨੂੰ ਤ੍ਰਿਪੁਰਾ ਹਾਈ ਕੋਰਟ ਦੇ ਚੀਫ ਜਸਟਿਸ ਵਜੋਂ ਤਰੱਕੀ ਦੇ ਦਿੱਤੀ ਹੈ। ਜਸਟਿਸ ਕੁਰੈਸ਼ੀ ਨੂੰ ਤ੍ਰਿਪੁਰਾ ਹਾਈ ਕੋਰਟ ਦਾ ਚੀਫ ਜਸਟਿਸ ਬਣਾਉਣ ਦਾ ਫ਼ੈਸਲਾ ਕੌਲਿਜੀਅਮ ...

Read More

ਅਮਰੀਕਾ ਵੱਲੋਂ ਖਾੜੀ ’ਚ ਫ਼ੌਜੀ ਦਸਤੇ ਭੇਜਣ ਦਾ ਐਲਾਨ

ਅਮਰੀਕਾ ਵੱਲੋਂ ਖਾੜੀ ’ਚ ਫ਼ੌਜੀ ਦਸਤੇ ਭੇਜਣ ਦਾ ਐਲਾਨ

ਵਾਸ਼ਿੰਗਟਨ, 21 ਸਤੰਬਰ ਅਮਰੀਕਾ ਦੇ ਰਾਸ਼ਟਰਪਤੀ ਡੋਨਲਡ ਟਰੰਪ ਵੱਲੋਂ ਤਹਿਰਾਨ ’ਤੇ ਨਵੀਆਂ ਪਾਬੰਦੀਆਂ ਲਗਾਏ ਜਾਣ ਤੋਂ ਕੁਝ ਘੰਟਿਆਂ ਬਾਅਦ ਹੀ ਅਮਰੀਕਾ ਨੇ ਖਾੜੀ ਖਿੱਤੇ ’ਚ ਫੌਜੀ ਬਲ ਭੇਜਣ ਦਾ ਐਲਾਨ ਕੀਤਾ ਹੈ। ਸਾਊਦੀ ਅਰਬ ਦੀਆਂ ਤੇਲ ਰਿਫਾਇਨਰੀਆਂ ’ਤੇ ਹੋਏ ਹਮਲੇ ਮਗਰੋਂ ਅਮਰੀਕਾ ਵੱਲੋਂ ਇਹ ਕਦਮ ਚੁੱਕਿਆ ਜਾ ਰਿਹਾ ਹੈ। ਟਰੰਪ ਨੇ ਕਿਹਾ ...

Read More

ਕਿਸਾਨ ਮੇਲਾ: ਮੁੱਖ ਮੰਤਰੀ ਵੱਲੋਂ ਕਿਸਾਨਾਂ ਨੂੰ ਪਰਾਲੀ ਨਾ ਸਾੜਨ ਦਾ ਸੁਨੇਹਾ

ਕਿਸਾਨ ਮੇਲਾ: ਮੁੱਖ ਮੰਤਰੀ ਵੱਲੋਂ ਕਿਸਾਨਾਂ ਨੂੰ ਪਰਾਲੀ ਨਾ ਸਾੜਨ ਦਾ ਸੁਨੇਹਾ

ਸਤਵਿੰਦਰ ਬਸਰਾ ਲੁਧਿਆਣਾ, 21 ਸਤੰਬਰ ਪੰਜਾਬ ਖੇਤੀਬਾੜੀ ਯੂਨੀਵਰਸਿਟੀ (ਪੀਏਯੂ) ਵਿੱਚ ਗੁਰੂ ਨਾਨਕ ਦੇਵ ਦੇ 550ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਦੋ ਦਿਨਾਂ ਕਿਸਾਨ ਮੇਲਾ ਅੱਜ ਤੋਂ ਸ਼ੁਰੂ ਹੋ ਗਿਆ। ਮੇਲੇ ਦਾ ਉਦਘਾਟਨ ਕਰਦਿਆਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਿਸਾਨਾਂ ਨੂੰ ਪਰਾਲੀ ਨਾ ਸਾੜਨ ਦਾ ਸੁਨੇਹਾ ਦਿੱਤਾ। ਉਨ੍ਹਾਂ ਨਾਲ ਪੰਜਾਬ ਦੇ ਜੇਲ੍ਹਾਂ ਅਤੇ ...

Read More

ਸ੍ਰੀਨਗਰ ’ਚ ਆਮ ਲੋਕਾਂ ਨੂੰ ਮਿਲੇ ਆਜ਼ਾਦ

ਸ੍ਰੀਨਗਰ ’ਚ ਆਮ ਲੋਕਾਂ ਨੂੰ ਮਿਲੇ ਆਜ਼ਾਦ

ਸ੍ਰੀਨਗਰ, 21 ਸਤੰਬਰ ਜੰਮੂ ਕਸ਼ਮੀਰ ਵਿੱਚੋਂ ਧਾਰਾ 370 ਰੱਦ ਕੀਤੇ ਜਾਣ ਮਗਰੋਂ ਵਾਦੀ ਦੀ ਪਲੇਠੀ ਫੇਰੀ ਦੌਰਾਨ ਕਾਂਗਰਸ ਦੇ ਸੀਨੀਅਰ ਆਗੂ ਗੁਲਾਮ ਨਬੀ ਆਜ਼ਾਦ ਨੇ ਅੱਜ ਇੱਥੇ ਲਾਲ ਡੇਡ ਹਸਪਤਾਲ ਦਾ ਦੌਰਾ ਕਰਕੇ ਮਰੀਜ਼ਾਂ ਨਾਲ ਗੱਲਬਾਤ ਕਰਕੇ ਹਾਲਾਤ ਦਾ ਜਾਇਜ਼ਾ ਲਿਆ। ਰਾਜ ਸਭਾ ਵਿੱਚ ਵਿਰੋਧੀ ਧਿਰ ਦੇ ਆਗੂ ਗੁਲਾਮ ਨਬੀ ਆਜ਼ਾਦ ਸ਼ੁੱਕਰਵਾਰ ...

Read More

ਹਾਓਡੀ ਮੋਦੀ ਸਮਾਗਮ ਅੱਜ; ਭਾਰਤੀ-ਅਮਰੀਕੀ ਪੱਬਾਂ ਭਾਰ

ਹਾਓਡੀ ਮੋਦੀ ਸਮਾਗਮ ਅੱਜ; ਭਾਰਤੀ-ਅਮਰੀਕੀ ਪੱਬਾਂ ਭਾਰ

ਹਿਊਸਟਨ, 21 ਸਤੰਬਰ ‘ਹਾਓਡੀ ਮੋਦੀ’ ਸਮਾਗਮ ਲਈ ਇੱਥੇ ਤਿਆਰੀਆਂ ਦੌਰਾਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸ਼ਨਿਚਰਵਾਰ ਦੇਰ ਰਾਤ ਹਿਊਸਟਨ ਪਹੁੰਚ ਗਏ ਜਿਥੇ ਉਨ੍ਹਾਂ ਦਾ ਭਾਰਤੀਆਂ ਵੱਲੋਂ ਭਰਵਾਂ ਸਵਾਗਤ ਕੀਤਾ ਗਿਆ। ਭਾਰਤੀ-ਅਮਰੀਕੀਆਂ ਵਿੱਚ ਇਸ ਸਮਾਗਮ ਨੂੰ ਲੈ ਕੇ ਪੂਰਾ ਉਤਸ਼ਾਹ ਹੈ। ਪੋਪ ਤੋਂ ਇਲਾਵਾ ਕਿਸੇ ਵਿਦੇਸ਼ੀ ਨੇਤਾ ਲਈ ਇੱਥੇ ਕੀਤਾ ਜਾਣ ਵਾਲਾ ਇਹ ...

Read More

ਮੁੱਖ ਮੰਤਰੀ ਦੇ ਸੁਰੱਖਿਆ ਸਲਾਹਕਾਰ ਨੂੰ ਕਲੀਨ ਚਿੱਟ

ਮੁੱਖ ਮੰਤਰੀ ਦੇ ਸੁਰੱਖਿਆ ਸਲਾਹਕਾਰ ਨੂੰ ਕਲੀਨ ਚਿੱਟ

ਦਰਸ਼ਨ ਸਿੰਘ ਸੋਢੀ ਐਸ.ਏ.ਐਸ. ਨਗਰ (ਮੁਹਾਲੀ), 21 ਸਤੰਬਰ ਤਰਨ ਤਾਰਨ ਵਿੱਚ 26 ਸਾਲ ਪਹਿਲਾਂ ਪੰਜਾਬ ਪੁਲੀਸ ਵੱਲੋਂ ਇਕ ਪਰਿਵਾਰ ਦੇ ਛੇ ਜੀਆਂ ਨੂੰ ਚੁੱਕ ਕੇ ਕਥਿਤ ਤੌਰ ’ਤੇ ਝੂਠੇ ਪੁਲੀਸ ਮੁਕਾਬਲੇ ਵਿੱਚ ਮਾਰ ਮੁਕਾਉਣ ਦੇ ਬਹੁ-ਚਰਚਿਤ ਮਾਮਲੇ ਦੀ ਸੁਣਵਾਈ ਅੱਜ ਮੁਹਾਲੀ ਸਥਿਤ ਸੀਬੀਆਈ ਦੇ ਵਿਸ਼ੇਸ਼ ਜੱਜ ਕਰੁਨੇਸ਼ ਕੁਮਾਰ ਦੀ ਅਦਾਲਤ ਵਿੱਚ ਹੋਈ। ...

Read More

ਹਰਿਆਣਾ ਤੇ ਮਹਾਰਾਸ਼ਟਰ ਵਿਧਾਨ ਸਭਾ ਚੋਣਾਂ ਦਾ ਐਲਾਨ

ਹਰਿਆਣਾ ਤੇ ਮਹਾਰਾਸ਼ਟਰ ਵਿਧਾਨ ਸਭਾ ਚੋਣਾਂ ਦਾ ਐਲਾਨ

ਮਨਧੀਰ ਸਿੰਘ ਦਿਓਲ ਨਵੀਂ ਦਿੱਲੀ, 21 ਸਤੰਬਰ ਭਾਰਤੀ ਚੋਣ ਕਮਿਸ਼ਨ ਵੱਲੋਂ ਹਰਿਆਣਾ ਤੇ ਮਹਾਰਾਸ਼ਟਰ ਵਿਧਾਨ ਸਭਾ ਦੀਆਂ ਚੋਣਾਂ ਦਾ ਐਲਾਨ ਅੱਜ ਦਿੱਲੀ ਸਥਿਤ ਕਮਿਸ਼ਨ ਦੇ ਦਫ਼ਤਰ ’ਚ ਕੀਤਾ ਗਿਆ। ਦੋਵਾਂ ਰਾਜਾਂ ਦੀਆਂ ਵਿਧਾਨ ਸਭਾਵਾਂ ਲਈ ਵੋਟਾਂ 21 ਅਕਤੂਬਰ ਨੂੰ ਪੈਣਗੀਆਂ ਤੇ ਚੋਣ ਨਤੀਜੇ 24 ਅਕਤੂਬਰ ਨੂੰ ਐਲਾਨੇ ਜਾਣਗੇ। ਚੋਣਾਂ ਦਾ ਐਲਾਨ ਹੁੰਦੇ ...

Read More


ਨਕਸਲ ਪ੍ਰਭਾਵਤ ਸੂਬਿਆਂ ਨੂੰ ਚੌਕਸ ਰਹਿਣ ਦੀ ਹਦਾਇਤ

Posted On July - 7 - 2010 Comments Off on ਨਕਸਲ ਪ੍ਰਭਾਵਤ ਸੂਬਿਆਂ ਨੂੰ ਚੌਕਸ ਰਹਿਣ ਦੀ ਹਦਾਇਤ
ਨਵੀਂ ਦਿੱਲੀ, 6 ਜੁਲਾਈ ਕੇਂਦਰ ਸਰਕਾਰ ਨੇ ਨਕਸਲ ਪ੍ਰਭਾਵਤ ਸੂਬਿਆਂ ਨੂੰ ਚੌਕਸ ਰਹਿਣ ਅਤੇ ਹਿੰਸਾ ਦੀ ਕਿਸੇ ਵੀ ਕੋਸ਼ਿਸ਼ ਨੂੰ ਦਬਾਉਣ ਲਈ ਹਰ ਸੰਭਵ ਕਦਮ ਚੁੱਕਣ ਲਈ ਕਿਹਾ ਹੈ। ਨਕਸਲੀਆਂ ਵੱਲੋਂ ਉਨ੍ਹਾਂ ਦੇ ਆਗੂ ਆਜ਼ਾਦ ਦੀ ਮੌਤ ਦੇ ਰੋਸ ਵਜੋਂ ਦਿੱਤੇ ਦੋ ਰੋਜ਼ਾ ਬੰਦ ਦੇ ਸੱਦੇ ਨੂੰ ਧਿਆਨ ਵਿਚ ਰੱਖਦਿਆਂ ਕੇਂਦਰ ਨੇ ਇਨ੍ਹਾਂ ਸੂਬਿਆਂ ਨੂੰ ਚੌਕਸੀ ਵਰਤਣ ਦੀ ਹਦਾਇਤ ਕੀਤੀ ਹੈ। ਗ੍ਰਹਿ ਮੰਤਰਾਲੇ ਨੇ ਨਕਸਲ ਪ੍ਰਭਾਵਤ ਸੂਬਿਆਂ ਅਤੇ ਰੇਲਵੇ ਨੂੰ ਰੇਲਵੇ ਸੰਪਤੀ, ਰੇਲਵੇ ਲਾਈਨਾਂ, ਜਨਤਕ ਥਾਵਾਂ, 

ਅਫਜ਼ਲ ਗੁਰੂ ਦੀ ਜੇਲ੍ਹ ਬਦਲਣ ਸਬੰਧੀ ਅਪੀਲ ਖਾਰਜ

Posted On July - 7 - 2010 Comments Off on ਅਫਜ਼ਲ ਗੁਰੂ ਦੀ ਜੇਲ੍ਹ ਬਦਲਣ ਸਬੰਧੀ ਅਪੀਲ ਖਾਰਜ
ਨਵੀਂ ਦਿੱਲੀ, 6 ਜੁਲਾਈ ਕੇਂਦਰੀ ਗ੍ਰਹਿ ਮੰਤਰਾਲੇ ਨੇ ਸੰਸਦ ’ਤੇ ਹਮਲਾ ਕਰਨ ਦੇ ਦੋਸ਼ੀ ਮੁਹੰਮਦ ਅਫਜ਼ਲ ਗੁਰੂ ਦੀ ਅਪੀਲ ਰੱਦ ਕਰ ਦਿੱਤੀ ਹੈ। ਅਫਜ਼ਲ ਗੁਰੂ ਨੇ ਮੰਗ ਕੀਤੀ ਸੀ ਕਿ ਉਸ ਨੂੰ ਤਿਹਾੜ ਜੇਲ੍ਹ ਤੋਂ ਜੰਮੂ-ਕਸ਼ਮੀਰ ਦੀ ਕੇਂਦਰੀ ਜੇਲ੍ਹ ਵਿਚ ਤਬਦੀਲ ਕੀਤਾ ਜਾਵੇ। ਮੰਤਰਾਲੇ ਨੇ ਸੁਰੱਖਿਆ ਪ੍ਰਬੰਧਾਂ ਦਾ ਹਵਾਲਾ ਦਿੰਦਿਆਂ ਉਸ ਦੀ ਪਟੀਸ਼ਨ ਖਾਰਜ ਕਰ ਦਿੱਤੀ ਹੈ। -ਪੀ.ਟੀ.ਆਈ.  

ਕੇਪੀ ਨੂੰ ਝਟਕਾ: ਪੰਜਾਬ ’ਚ ਸਕੱਤਰਾਂ ਦੀ ਨਿਯੁਕਤੀ ਰੱਦ

Posted On July - 7 - 2010 Comments Off on ਕੇਪੀ ਨੂੰ ਝਟਕਾ: ਪੰਜਾਬ ’ਚ ਸਕੱਤਰਾਂ ਦੀ ਨਿਯੁਕਤੀ ਰੱਦ
ਟ੍ਰਿਬਿਊਨ ਨਿਊਜ਼ ਸਰਵਿਸ ਫਿਰੋਜ਼ਪੁਰ, 6 ਜੁਲਾਈ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਮਹਿੰਦਰ ਸਿੰਘ ਕੇਪੀ ਨਿੱਤ ਨਵੀਂ ਮੁਸੀਬਤ ’ਚ ਫਸਦੇ ਜਾ ਰਹੇ ਹਨ। ਹਾਲੇ ਪਾਰਟੀ ਵਿਚ ਬੋਗਸ ਮੈਂਬਰਸ਼ਿਪ ਦਾ ਰੌਲਾ ਮੁੱਕਿਆ ਨਹੀਂ ਸੀ ਕਿ ਪਾਰਟੀ ਹਾਈ ਕਮਾਨ ਨੇ ਉਨ੍ਹਾਂ ਵੱਲੋਂ ਪਿਛਲੇ ਸਾਲ ਦਸੰਬਰ ਵਿਚ ਕੀਤੀਆਂ ਸਕੱਤਰਾਂ ਦੀਆਂ ਨਿਯੁਕਤੀਆਂ ਰੱਦ ਕਰਨ ਦਾ ਹੁਕਮ ਦੇ ਕੇ ਉਨ੍ਹਾਂ ਲਈ ਨਵਾਂ ‘ਪੰਗਾ’ ਖੜ੍ਹਾ ਕਰ ਦਿੱਤਾ ਹੈ। ਸੂਤਰਾਂ ਮੁਤਾਬਕ ਕਾਂਗਰਸ ਦੀ ਕਾਰਜਕਾਰਨੀ ਦੇ ਮੈਂਬਰ ਤੇ ਸੰਸਦ 

ਸੜਕ ਹਾਦਸੇ ਵਿਚ 4 ਫੌਜੀਆਂ ਦੀ ਮੌਤ

Posted On July - 7 - 2010 Comments Off on ਸੜਕ ਹਾਦਸੇ ਵਿਚ 4 ਫੌਜੀਆਂ ਦੀ ਮੌਤ
ਮ੍ਰਿਤਕਾਂ ’ਚੋਂ  ਇਕ ਚੂਹੜਚੱਕ ਦਾ ਵਾਸੀ ਨਿੱਜੀ ਪੱਤਰ ਪ੍ਰੇਰਕ ਮੋਗਾ, 6 ਜੁਲਾਈ ਜੰਮੂ-ਕਸ਼ਮੀਰ ਦੇ ਨਗਾਓਂ ਖੇਤਰ ਲਾਗੇ ਫੌਜ ਦੀ ਇਕ ਜੀਪ ਹਾਦਸਾਗ੍ਰਸਤ ਹੋਣ ਕਾਰਨ 4 ਫੌਜੀਆਂ ਦੀ ਮੌਤ ਹੋ ਗਈ ਤੇ 10 ਜ਼ਖ਼ਮੀ ਹੋ ਗਏ।     ਮ੍ਰਿਤਕ ਫੌਜੀਆਂ ਵਿਚ ਇਕ ਜਵਾਨ ਜਗਦੇਵ ਸਿੰਘ, ਜੋ ਮੋਗਾ ਦੇ ਪਿੰਡ ਚੂਹੜਚੱਕ ਦਾ ਵਾਸੀ ਸੀ, ਵੀ ਸ਼ਾਮਲ ਹੈ। ਮਿਲੀ ਜਾਣਕਾਰੀ ਅਨੁਸਾਰ ਇਹ ਹਾਦਸਾ ਉਦੋਂ ਵਾਪਰਿਆ ਜਦੋਂ ਇਹ ਜਵਾਨ ਸਰਹੱਦੀ ਨਗਾਓਂ ਖੇਤਰ ਤੋਂ ਵਾਪਸ ਹੈੱਡਕੁਆਰਟਰ ਆ ਰਹੇ ਸਨ। ਮ੍ਰਿਤਕ ਜਗਦੇਵ ਸਿੰਘ ਦਾ ਸਸਕਾਰ 

ਮੈਡੀਕਲ ਫੀਸਾਂ ਦੁੱਗਣੀਆਂ ਕਰਨ ਦਾ ਪ੍ਰਸਤਾਵ ਨਹੀਂ

Posted On July - 7 - 2010 Comments Off on ਮੈਡੀਕਲ ਫੀਸਾਂ ਦੁੱਗਣੀਆਂ ਕਰਨ ਦਾ ਪ੍ਰਸਤਾਵ ਨਹੀਂ
ਸਿਹਤ ਮੰਤਰੀ ਦਾ ਦਾਅਵਾ ਜੰਗਵੀਰ ਸਿੰਘ/ਟ੍ਰਿਬਿਊਨ ਨਿਊਜ਼ ਸਰਵਿਸ ਚੰਡੀਗੜ੍ਹ, 6 ਜੁਲਾਈ ਤਕਨੀਕੀ ਸਿੱਖਿਆ ਮੰਤਰੀ ਤੀਕਸ਼ਣ ਸੂਦ ਨੇ ਅੱਜ ਕਿਹਾ ਹੈ ਕਿ ਸੂਬੇ ਦੇ ਪ੍ਰਾਈਵੇਟ ਕਾਲਜਾਂ ਵਿਚ ਐਮ.ਬੀ.ਬੀ.ਐਸ. ਕੋਰਸਾਂ ਵਿਚ ਮੈਨੇਜਮੈਂਟ ਕੋਟਾਂ ਸੀਟਾਂ ਲਈ ਫੀਸਾਂ ਦੁੱਗਣੀਆਂ ਕਰਨ ਦਾ ਪ੍ਰਸਤਾਵ ਨਹੀਂ ਹੈ। ਇੱਥੇ ‘ਪੰਜਾਬੀ ਟ੍ਰਿਬਿਊਨ’ ਨਾਲ ਗੱਲਬਾਤ ਕਰਦਿਆਂ ਮੰਤਰੀ ਨੇ ਕਿਹਾ ਕਿ ਬੇਸ਼ੱਕ ਪ੍ਰਾਈਵੇਟ ਮੈਡੀਕਲ ਕਾਲਜਾਂ ਵੱਲੋਂ ਕੋਟਾ ਸੀਟਾਂ ਲਈ ਫੀਸ ਦੁੱਗਣੀ ਕਰਨ ਦੀ ਮੰਗ ਕੀਤੀ ਜਾ ਰਹੀ ਹੈ 

ਮੁੱਖ ਗਵਾਹ ਦੇ ਬਿਮਾਰ ਹੋਣ ਕਾਰਨ ਦੂਜੇ ਦਿਨ ਸੁਣਵਾਈ ਟਲੀ

Posted On July - 7 - 2010 Comments Off on ਮੁੱਖ ਗਵਾਹ ਦੇ ਬਿਮਾਰ ਹੋਣ ਕਾਰਨ ਦੂਜੇ ਦਿਨ ਸੁਣਵਾਈ ਟਲੀ
ਪੱਤਰ ਪ੍ਰੇਰਕ ਨਵੀਂ ਦਿੱਲੀ, 6 ਜੁਲਾਈ ਨਵੰਬਰ ’84 ਦੇ ਸਿੱਖ ਵਿਰੋਧੀ ਦੰਗਿਆਂ ਬਾਰੇ ਇਥੋਂ ਦੀ ਇਕ ਅਦਾਲਤ ’ਚ ਚੱਲਦੇ ਮੁਕੱਦਮੇ ਦੀ ਸੁਣਵਾਈ ਅੱਜ ਲਗਾਤਾਰ ਦੂਜੇ ਦਿਨ ਵੀ ਨਾ ਹੋ ਸਕੀ ਕਿਉਂਕਿ ਮੁੱਖ ਗਵਾਹ ਅਤੇ ਪੀੜਤ ਔਰਤ ਦੀ ਤਬੀਅਤ ਅੱਜ ਫਿਰ ਖਰਾਬ ਹੋ ਗਈ। ਇਸ ਕਰਕੇ ਅਦਾਲਤ ਵੱਲੋਂ ਸੁਣਵਾਈ ਕੱਲ੍ਹ ਫਿਰ ਟਾਲ ਦਿੱਤੀ ਗਈ। ਅਦਾਲਤ ਵੱਲੋਂ ਕਿਹਾ ਗਿਆ ਕਿ ਜੇਕਰ ਮੁੱਖ ਗਵਾਹ ਜਗਦੀਸ਼ ਕੌਰ ਦੀ ਤਬੀਅਤ ਭਲਕੇ 7 ਜੁਲਾਈ ਨੂੰ ਠੀਕ ਨਹੀਂ ਹੁੰਦੀ ਤਾਂ ਦੂਜੇ ਗਵਾਹਾਂ ਦੀ ਜਿਰ੍ਹਾ ਸ਼ੁਰੂ ਕੀਤੀ ਜਾਵੇ। 

ਪੰਜਾਬ ਕਾਂਗਰਸ ਦੇ ਆਗੂ ਅਕਾਲੀਆਂ ਦੀਆਂ ‘ਕਠਪੁਤਲੀਆਂ’

Posted On July - 7 - 2010 Comments Off on ਪੰਜਾਬ ਕਾਂਗਰਸ ਦੇ ਆਗੂ ਅਕਾਲੀਆਂ ਦੀਆਂ ‘ਕਠਪੁਤਲੀਆਂ’
ਖਹਿਰਾ ਦੀਆਂ ਖਰੀਆਂ ਖਰੀਆਂ ਟ੍ਰਿਬਿਊਨ ਨਿਊਜ਼ ਸਰਵਿਸ ਚੰਡੀਗੜ੍ਹ, 6 ਜੁਲਾਈ ਪੰਜਾਬ ਦੇ ਕਾਂਗਰਸੀ ਵਿਧਾਇਕ ਸੁਖਪਾਲ ਸਿੰਘ ਖਹਿਰਾ ਨੇ ਪਾਰਟੀ ਦੀ ਸੀਨੀਅਰ ਲੀਡਰਸ਼ਿਪ ਵਿਰੁਧ ਮੋਰਚਾ ਖੋਲ੍ਹਦਿਆਂ ਪ੍ਰਦੇਸ਼ ਕਾਂਗਰਸ ਦੇ ਆਗੂਆਂ ’ਤੇ ਅਕਾਲੀਆਂ ਦੇ ‘ਹੱਥਾਂ ਵਿੱਚ ਖੇਡਣ’ ਦਾ ਦੋਸ਼ ਲਾਇਆ ਹੈ। ਸ੍ਰੀ ਖਹਿਰਾ ਜੋ ਭੁਲੱਥ ਵਿਧਾਨ ਸਭਾ ਹਲਕੇ ਤੋਂ ਵਿਧਾਇਕ ਤੇ ਕਪੂਰਥਲਾ ਜ਼ਿਲ੍ਹੇ ਦੇ ਕਾਂਗਰਸ ਪ੍ਰਧਾਨ ਵੀ ਹਨ, ਨੇ ਕਿਹਾ ਕਿ ਪਾਰਟੀ ਆਗੂ ਪੰਜਾਬ ਦੀ ਅਕਾਲੀ-ਭਾਜਪਾ ਸਰਕਾਰ ਵਿਰੁਧ ਲੋਕ ਮਸਲਿਆਂ 

ਕੌਮੀ ਮਨੁੱਖੀ ਅਧਿਕਾਰ ਕਮਿਸ਼ਨ ਵੱਲੋਂ ਪੰਜਾਬ ਸਰਕਾਰ ਦੀ ਜਵਾਬਤਲਬੀ

Posted On July - 7 - 2010 Comments Off on ਕੌਮੀ ਮਨੁੱਖੀ ਅਧਿਕਾਰ ਕਮਿਸ਼ਨ ਵੱਲੋਂ ਪੰਜਾਬ ਸਰਕਾਰ ਦੀ ਜਵਾਬਤਲਬੀ
ਅਣਪਛਾਤੀਆਂ ਲਾਸ਼ਾਂ ਦਾ ਮਾਮਲਾ ਪਛਾਣ ਦੇ ਅਮਲ ਵਿਚ ਦੇਰੀ ਦੀ ਵਜ੍ਹਾ ਸਪੱਸ਼ਟ ਕਰਨ ਲਈ ਆਖਿਆ ਦਵਿੰਦਰ ਪਾਲ/ਟ੍ਰਿਬਿਊਨ ਨਿਊਜ਼ ਸਰਵਿਸ ਚੰਡੀਗੜ੍ਹ, 6 ਜੁਲਾਈ ਪੰਜਾਬ ਵਿੱਚ ਅੱਤਿਵਾਦ ਦੇ ਸਮੇਂ ਪੁਲੀਸ ਵੱਲੋਂ ‘ਖਪਾਏ’ ਅਣਗਿਣਤ ਵਿਅਕਤੀਆਂ ਦੀਆਂ ਲਾਸ਼ਾਂ ਦੀ ਪਛਾਣ ਦੇ ਅਮਲ ਨੂੰ ਠੰਢੇ ਬਸਤੇ ਵਿੱਚ ਪਾਈ ਬੈਠੀ ਪੰਜਾਬ ਸਰਕਾਰ ਦੀ ਕੌਮੀ ਮਨੁੱਖੀ ਅਧਿਕਾਰ ਕਮਿਸ਼ਨ ਨੇ ਜਵਾਬਤਲਬੀ ਕਰ ਲਈ ਹੈ। ਕਮਿਸ਼ਨ ਨੇ ਰਾਜ ਸਰਕਾਰ ਵੱਲੋਂ ਗਠਿਤ ਤੱਥ ਖੋਜ ਕਮੇਟੀ ਦੇ ਚੇਅਰਮੈਨ ਤੇ ਸੀਨੀਅਰ ਆਈ.ਏ.ਐਸ. ਅਧਿਕਾਰੀ 

ਪਾਕਿ ਵੱਲੋਂ ਗੋਲੀਬੰਦੀ ਦੀ ਮੁੜ ਉਲੰਘਣਾ

Posted On July - 7 - 2010 Comments Off on ਪਾਕਿ ਵੱਲੋਂ ਗੋਲੀਬੰਦੀ ਦੀ ਮੁੜ ਉਲੰਘਣਾ
ਫਾਇਰਿੰਗ ’ਚ ਬੀ.ਐਸ.ਐਫ. ਜਵਾਨ ਹਲਾਕ ਜੰਮੂ, 6 ਜੁਲਾਈ ਗੋਲੀਬੰਦੀ ਦੀ ਮੁੜ ਉਲੰਘਣਾ ਕਰਦਿਆਂ ਪਾਕਿਸਤਾਨੀ ਫੌਜਾਂ ਨੇ ਪੁਣਛ ਤੇ ਜੰਮੂ ਜ਼ਿਲ੍ਹੇ ਵਿੱਚ ਹਿੰਦ-ਪਾਕਿ ਸਰਹੱਦ ’ਤੇ ਸਥਿਤ ਭਾਰਤੀ ਚੌਕੀਆਂ ’ਤੇ ਫਾਇ- ਰਿੰਗ ਕੀਤੀ, ਜਿਸ ਵਿੱਚ ਬੀ.ਐਸ.ਐਫ. ਦਾ ਜਵਾਨ ਮਾਰਿਆ ਗਿਆ। ਬੀ.ਐਸ.ਐਫ. ਅਧਿਕਾਰੀਆਂ ਨੇ ਦੱਸਿਆ ਕਿ ਇਥੋਂ ਕਰੀਬ 20 ਕਿਲੋਮੀਟਰ ਦੂਰ ਪਰਾਗਵਾਲ ਸਬ ਸੈਕਟਰ ਵਿੱਚ ਚੱਕ ਮਵਾੜੀ ਚੌਕੀ ’ਤੇ ਪਾਕਿਸਤਾਨੀ ਫੌਜਾਂ ਨੇ ਗੋਲੀਬਾਰੀ ਕੀਤੀ। ਇਸ ਹਮਲੇ ਵਿੱਚ ਬੀ.ਐਸ.ਐਫ. ਦਾ ਜਵਾਨ ਸੁਲਤਾਨ 

ਮਾਝੇ-ਮਾਲਵੇ ’ਚ ਮੌਨਸੂਨ ਦੀ ਦਸਤਕ ਇਕ-ਦੋ ਦਿਨਾਂ ’ਚ

Posted On July - 7 - 2010 Comments Off on ਮਾਝੇ-ਮਾਲਵੇ ’ਚ ਮੌਨਸੂਨ ਦੀ ਦਸਤਕ ਇਕ-ਦੋ ਦਿਨਾਂ ’ਚ
ਜਗਤਾਰ ਸਿੰਘ ਸਿੱਧੂ/ਟ੍ਰਿਬਿਊਨ ਨਿਊਜ਼ ਸਰਵਿਸ ਚੰਡੀਗੜ੍ਹ, 6 ਜੁਲਾਈ ਮੌਨਸੂਨ ਨੇ ਪਿਛਲੇ ਕਈ ਸਾਲਾਂ ਬਾਅਦ ਪਹਿਲੀ ਵਾਰ ਦਸ ਦਿਨ ਪਹਿਲਾਂ ਹੀ ਪੂਰੇ  ਦੇਸ਼ ਨੂੰ ਆਪਣੀ ਲਪੇਟ ਵਿਚ ਲੈ ਲਿਆ ਹੈ। ਪੰਜਾਬ ਵੀ ਦਸ ਜੁਲਾਈ ਤਕ ਪੂਰੀ ਤਰ੍ਹਾਂ ਮੌਨਸੂਨ ਦੀ ਲਪੇਟ ਵਿਚ ਆ ਜਾਵੇਗਾ।  ਭਾਵੇਂ ਰਾਜ ਵਿਚ ਅਜੇ ਸਾਰੇ ਪਾਸੇ ਮੀਂਹ ਨਹੀਂ ਪਏ, ਪਰ ਜਿੱਥੇ ਪਏ ਹਨ, ਉੱਥੇ ਭਰਵੇਂ ਪਏ ਹਨ ਅਤੇ ਇਨ੍ਹਾਂ ਨੇ ਕਿਸਾਨਾਂ ਨੂੰ ਵੱਡੀ ਰਾਹਤ ਦਿੱਤੀ ਹੈ ਕਿਉਂਕਿ ਝੋਨੇ ਦੀ ਲੁਆਈ ਦਾ ਕੰਮ ਇਸ ਹਫਤੇ ਨਿੱਬੜ ਜਾਵੇਗਾ। ਇਸ 

ਕਿਸਾਨ ਕਰੈਡਿਟ ਕਾਰਡਾਂ ਰਾਹੀਂ ਕਰਜ਼ੇ ਦੇ ਗੱਫ਼ੇ ਛੇਤੀ: ਪ੍ਰਣਬ

Posted On July - 7 - 2010 Comments Off on ਕਿਸਾਨ ਕਰੈਡਿਟ ਕਾਰਡਾਂ ਰਾਹੀਂ ਕਰਜ਼ੇ ਦੇ ਗੱਫ਼ੇ ਛੇਤੀ: ਪ੍ਰਣਬ
ਬੈਂਕਾਂ ਨੂੰ ਪੇਂਡੂ ਖੇਤਰਾਂ ਵਿਚ ਸੇਵਾਵਾਂ ਮੁਹੱਈਆ ਕਰਨ ਦੀ ਸਲਾਹ ਬਲਵਿੰਦਰ ਜੰਮੂ/ਟ੍ਰਿਬਿਊਨ ਨਿਊਜ਼ ਸਰਵਿਸ ਚੰਡੀਗੜ੍ਹ, 6 ਜੁਲਾਈ ਕੇਂਦਰੀ ਵਿੱਤ ਮੰਤਰੀ ਪ੍ਰਣਬ ਮੁਖਰਜੀ ਨੇ ਕਿਹਾ ਹੈ ਕਿ ਕਿਸਾਨਾਂ ਨੂੰ ਸ਼ਾਹੂਕਾਰਾਂ ਦੇ ਚੁੰਗਲ ਤੋਂ ਰਾਹਤ ਦਿਵਾਉਣ ਲਈ ਕਿਸਾਨ ਕਰੈਡਿਟ ਕਾਰਡਾਂ ਰਾਹੀ ਚਾਲੂ ਵਿੱਤੀ ਸਾਲ ਵਿਚ 375 ਲੱਖ ਕਰੋੜ ਦਾ ਕਰਜ਼ਾ ਦਿੱਤਾ ਜਾਵੇਗਾ। ਉਨ੍ਹਾਂ ਕਿਹਾ ਕਿ ਪੈਟਰੋਲੀਅਮ ਪਦਾਰਥਾਂ ਦੀਆਂ ਕੀਮਤਾਂ ਵਿਚ ਕੀਤੇ ਵਾਧੇ ਨਾਲ ਸਿੱਕੇ ਦੀ ਪਸਾਰ ਦਰ ’ਤੇ ਇਕ ਫੀਸਦੀ 

ਸ੍ਰੀਨਗਰ ’ਚ ਮੁੜ ਹਿੰਸਾ; ਕਰਫਿਊ ਲਾਗੂ

Posted On July - 7 - 2010 Comments Off on ਸ੍ਰੀਨਗਰ ’ਚ ਮੁੜ ਹਿੰਸਾ; ਕਰਫਿਊ ਲਾਗੂ
ਪੁਲੀਸ ਫਾਇਰਿੰਗ ਤੇ ਹੋਰ ਘਟਨਾਵਾਂ ’ਚ ਤਿੰਨ ਮੌਤਾਂ ਸ੍ਰੀਨਗਰ, 6 ਜੁਲਾਈ ਕੁਝ ਦਿਨ ਅਮਨ ਚੈਨ ਰਹਿਣ ਤੋਂ ਬਾਅਦ ਸ੍ਰੀਨਗਰ ਵਿਚ ਅੱਜ ਫੇਰ ਹਿੰਸਾ ਭੜਕ ਪਈ ਤੇ ਤਿੰਨ ਵਿਅਕਤੀਆਂ ਦੀ ਮੌਤ ਹੋ ਗਈ ਅਤੇ ਸ਼ਹਿਰ ਵਿਚ ਅਣਮਿਥੇ ਸਮੇਂ ਲਈ ਕਰਫਿਊ ਲਗਾ ਦਿੱਤਾ ਗਿਆ  ਹੈ। ਝੜਪਾਂ ਵਿਚ 70 ਤੋਂ ਵੱਧ ਲੋਕ ਜ਼ਖ਼ਮੀ ਹੋ ਗਏ। ਇਕ ਵਿਅਕਤੀ ਦੀ ਉਦੋਂ ਮੌਤ ਹੋ ਗਈ ਜਦੋਂ ਸੁਰੱਖਿਆ ਦਸਤਿਆਂ ਨੇ ਪਥਰਾਅ ਕਰ ਰਹੇ ਮੁਜ਼ਾਹਰਾਕਾਰੀਆਂ ਉੱਤੇ ਫਾਇਰਿੰਗ ਕੀਤੀ। ਸ਼ਹਿਰ ਦੇ ਬਟਮਾਲੂ ਖੇਤਰ ਵਿਚ ਮੁਜ਼ਾਹਰੇ ਦੌਰਾਨ ਇਕ ਵਿਅਕਤੀ 

ਪੰਜਾਬ, ਹਰਿਆਣਾ ’ਚ ਹੜ੍ਹਾਂ ਦੀ ਚੇਤਾਵਨੀ

Posted On July - 7 - 2010 Comments Off on ਪੰਜਾਬ, ਹਰਿਆਣਾ ’ਚ ਹੜ੍ਹਾਂ ਦੀ ਚੇਤਾਵਨੀ
ਅੰਬਾਲਾ ’ਚ ਭਾਰੀ ਮੀਂਹ ਕਾਰਨ 4 ਮੌਤਾਂ ਰੇਲ ਤੇ ਸੜਕੀ ਆਵਾਜਾਈ ਠੱਪ ਟ੍ਰਿਬਿਊਨ ਨਿਊਜ਼ ਸਰਵਿਸ/ਏਜੰਸੀਆਂ ਚੰਡੀਗੜ੍ਹ, 6 ਜੁਲਾਈ ਪੰਜਾਬ ਅਤੇ ਹਰਿਆਣਾ ਵਿਚ ਅੱਜ ਭਾਰੀ ਮੀਂਹ ਪੈਣ ਕਾਰਨ ਜਿੱਥੇ ਜਨ-ਜੀਵਨ ਠੱਪ ਹੋ ਗਿਆ। ਉੱਥੇ ਹੜਾਂ ਦਾ ਖਤਰਾ ਵੀ ਖੜ੍ਹਾ ਹੋ ਗਿਆ। ਇਸ ਖਤਰੇ ਦੇ ਮੱਦੇਨਜ਼ਰ ਦੋਵਾਂ ਰਾਜਾਂ ਵਿਚ ਅਧਿਕਾਰੀਆਂ ਨੂੰ ਹਰ ਇਹਤਿਆਤ ਵਰਤਣ ਦੇ ਹੁਕਮ ਦੇ ਦਿੱਤੇ ਗਏ ਹਨ। ਸਭ ਤੋਂ ਵੱਧ ਕਹਿਰ ਹਰਿਆਣਾ ਦੇ ਅੰਬਾਲਾ ਜ਼ਿਲ੍ਹੇ ਵਿਚ ਵੇਖਿਆ ਗਿਆ, ਜਿੱਥੇ ਟਾਂਗਰੀ ਨਦੀ ਵਿਚ ਪਾੜ ਪੈਣ ਕਾਰਨ 

ਆਤਮਘਾਤੀ ਬੰਬਾਰ ਸੀ ਇਸ਼ਰਤ ਜਹਾਂ: ਹੈਡਲੀ

Posted On July - 6 - 2010 Comments Off on ਆਤਮਘਾਤੀ ਬੰਬਾਰ ਸੀ ਇਸ਼ਰਤ ਜਹਾਂ: ਹੈਡਲੀ
ਨਵੀਂ ਦਿੱਲੀ, 5 ਜੁਲਾਈ ਅਮਰੀਕੀ ਜੰਮਪਲ ਲਸ਼ਕਰੇ ਤੋਇਬਾ ਦੇ ਅਤਿਵਾਦੀ ਡੇਵਿਡ ਹੈਡਲੀ ਨੇ ਐਨ.ਆਈ.ਏ.ਟੀਮ ਸਾਹਮਣੇ ਪ੍ਰਗਟਾਵਾ ਕੀਤਾ ਹੈ ਕਿ ਅਹਿਮਦਾਬਾਦ ਮੁਕਾਬਲੇ ’ਚ ਮਾਰੀ ਗਈ ਮੁੰਬਈ ਦੀ ਲੜਕੀ ਇਸ਼ਰਤ ਜਹਾਨ ਆਤਮਘਾਤੀ ਬੰਬ ਸੀ। ਇਹ ਪ੍ਰਗਟਾਵਾ ਹੈਡਲੀ ਨੇ ਸ਼ਿਕਾਗੋ ’ਚ ਗਈ ਭਾਰਤ ਦੀ ਕੌਮੀ ਜਾਂਚ ਏਜੰਸੀ (ਐਨ.ਆਈ.ਏ.) ਤੇ ਕਾਨੂੰਨ ਵਿਭਾਗ ਦੀ 4 ਮੈਂਬਰੀ ਟੀਮ ਸਾਹਮਣੇ ਕੀਤਾ। ਜ਼ਿਕਰਯੋਗ ਹੈ ਕਿ ਇਸ਼ਰਤ ਦੀ ਮੌਤ ਤੋਂ ਬਾਅਦ ਬੜਾ ਵਿਵਾਦ ਖੜਾ ਹੋ ਗਿਆ ਸੀ ਤੇ ਉਸ ਦੇ ਮਾਪਿਆਂ ਨੇ ਅਦਾਲਤ ’ਚ ਮਾਮਲਾ 

ਪ੍ਰਣਬ ਦੀ ਚੰਡੀਗੜ੍ਹ ਵਿਚ ਮੀਟਿੰਗ ਅੱਜ

Posted On July - 6 - 2010 Comments Off on ਪ੍ਰਣਬ ਦੀ ਚੰਡੀਗੜ੍ਹ ਵਿਚ ਮੀਟਿੰਗ ਅੱਜ
ਚੰਡੀਗੜ੍ਹ, 5 ਜੁਲਾਈ ਕੇਂਦਰੀ ਵਿੱਤ ਮੰਤਰੀ ਪ੍ਰਣਬ ਮੁਖਰਜੀ ਮੰਗਲਵਾਰ ਨੂੰ ਇਥੇ ਉੱਤਰੀ ਰਾਜਾਂ ਦੇ ਮੁੱਖ ਮੰਤਰੀਆਂ ਅਤੇ ਜਨਤਕ ਖੇਤਰ ਦੇ ਬੈਂਕਾਂ ਦੇ ਮੁਖੀਆਂ ਨਾਲ ਮੀਟਿੰਗ ਕਰਕੇ ਇਸ ਖਿੱਤੇ ਵਿਚ ਵਿੱਤੀ ਲੋੜਾਂ ਅਤੇ ਕੇਂਦਰੀ ਸਕੀਮਾਂ ਵਿਚ ਪ੍ਰਗਤੀ ਦਾ ਜਾਇਜ਼ਾ ਲੈਣਗੇ। ਇਸ ਮੌਕੇ ਖਾਸਕਰ ਖੇਤੀ ਕਰਜ਼ਿਆਂ ਸਬੰਧੀ ਪੈਮਾਨਿਆਂ, ਛੋਟੇ ਉਦਮਾਂ ਅਤੇ ਹਾਊਸਿੰਗ ਤੇ ਸਿੱਖਿਆ ਕਰਜ਼ਿਆਂ ਆਦਿ ਸਬੰਧੀ ਮੁੱਦੇ ਵਿਚਾਰੇ ਜਾਣਗੇ। -ਪੀ.ਟੀ.ਆਈ.  

ਪੁਲਵਾਮਾ ਅਤੇ ਕਾਕਪੋਰਾ ਵਿਚ ਮੁੜ ਕਰਫਿਊ ਲਾਗੂ

Posted On July - 6 - 2010 Comments Off on ਪੁਲਵਾਮਾ ਅਤੇ ਕਾਕਪੋਰਾ ਵਿਚ ਮੁੜ ਕਰਫਿਊ ਲਾਗੂ
ਸ੍ਰੀਨਗਰ, 5 ਜੁਲਾਈ ਵੱਖਵਾਦੀਆਂ ਵੱਲੋਂ ਦੱਖਣੀ ਕਸ਼ਮੀਰ ਦੇ ਕਰਫਿਊ ਵਾਲੇ ਇਲਾਕੇ ਅਨੰਤਨਾਗ ਵਿਚ ਮਾਰਚ ਕੀਤੇ ਜਾਣ ਤੋਂ ਪਹਿਲਾਂ ਪ੍ਰਸ਼ਾਸਨ ਨੇ ਅੱਜ ਪੁਲਵਾਮਾ ਅਤੇ ਕਾਕਪੋਰਾ ਵਿਚ ਵੀ ਮੁੜ ਕਰਫਿਊ ਲਾ ਦਿੱਤਾ। ਇਹ ਦੋਵੇਂ ਕਸਬੇ ਕ੍ਰਮਵਾਰ ਸ੍ਰੀਨਗਰ ਅਤੇ ਬਾਰਾਮੂਲਾ ਜ਼ਿਲ੍ਹਿਆਂ ਵਿਚ ਪੈਂਦੇ ਹਨ।  ਪੁਲੀਸ ਨੇ ਦੱਸਿਆ ਕਿ ਪ੍ਰਸ਼ਾਸਨ ਨੇ ਕਿਸੇ ਮੰਦਭਾਗੀ ਘਟਨਾ ਤੋਂ ਬਚਣ ਲਈ ਦੁਬਾਰਾ ਕਰਫਿਊ ਲਾਇਆ ਹੈ। ਕਰਫਿਊ ਦੇ ਹੁਕਮ ਹੁੰਦਿਆਂ ਹੀ ਪੁਲੀਸ ਨੇ ਲਾਊਡ ਸਪੀਕਰਾਂ ਵਾਲੇ ਵਾਹਨ ਲੈ ਕੇ ਸਭ 
Available on Android app iOS app
Powered by : Mediology Software Pvt Ltd.