ਪੰਜਾਬ ਦੇ ਕਲਾਕਾਰਾਂ ਦਾ ਸਹਾਰਾ ਬਣੇਗੀ ਆਰਟਿਸਟ ਐਸੋਸੀਏਸ਼ਨ !    ਅਸਤੀਫਾ ਦੇ ਚੁੱਕੇ ‘ਆਪ’ ਵਿਧਾਇਕਾਂ ਨੂੰ ਕਮੇਟੀਆਂ ’ਚ ਨਾਮਜ਼ਦ ਕਰਨ ਦਾ ਵਿਰੋਧ !    ਸ਼ੇਰ ਇਕੱਲਾ ਹੀ ਬਹੁਤ ਹੁੰਦੈ: ਮਾਨ !    ਛੇਵੀਂ ਪਾਤਸ਼ਾਹੀ ਦੇ ਪ੍ਰਕਾਸ਼ ਪੁਰਬ ’ਤੇ ਲੱਗੀਆਂ ਰੌਣਕਾਂ !    ਇਰਾਨ ਵਲੋਂ ਸੀਆਈਏ ਦੇ ਜਾਸੂਸੀ ਨੈੱਟਵਰਕ ਦਾ ਪਰਦਾਫਾਸ਼ !    ਪਾਕਿ ਸਿੱਖ ਆਗੂ ਵਲੋਂ ਕਰਤਾਰਪੁਰ ਲਈ ਦੋਹਰੀ ਦਾਖ਼ਲਾ ਵੀਜ਼ਾ ਸਹੂਲਤ ਦੀ ਸ਼ਲਾਘਾ !    ਅਯੁੱਧਿਆ ਦਹਿਸ਼ਤੀ ਹਮਲਾ ਕੇਸ ’ਚ ਚਾਰ ਨੂੰ ਉਮਰ ਕੈਦ !    ਗੁਜਰਾਤ: ਰਾਜ ਸਭਾ ਸੀਟਾਂ ’ਤੇ ਵੱਖ-ਵੱਖ ਜ਼ਿਮਨੀ ਚੋਣਾਂ ਖ਼ਿਲਾਫ਼ ਸੁਣਵਾਈ ਅੱਜ !    ਪੰਥ ਰਤਨ ਮਾਸਟਰ ਤਾਰਾ ਸਿੰਘ !    ਸਿੱਖ ਰੈਫਰੈਂਸ ਲਾਇਬਰੇਰੀ ਬਾਰੇ ਵਾਦ-ਵਿਵਾਦ !    

ਮੁੱਖ ਸਫ਼ਾ › ›

Featured Posts
ਮਨਜਿੰਦਰ ਸਿੰਘ ਸਿਰਸਾ ਨਾਲ ਧੱਕਾਮੁੱਕੀ

ਮਨਜਿੰਦਰ ਸਿੰਘ ਸਿਰਸਾ ਨਾਲ ਧੱਕਾਮੁੱਕੀ

ਮਨਧੀਰ ਸਿੰਘ ਦਿਓਲ ਨਵੀਂ ਦਿੱਲੀ, 18 ਜੂਨ ਗ੍ਰਾਮੀਣ ਸੇਵਾ ਵਾਲੇ ਆਟੋ ਚਾਲਕ ਸਰਬਜੀਤ ਸਿੰਘ ਤੇ ਉਸ ਦੇ ਨਾਬਾਲਗ ਪੁੱਤਰ ਦੀ ਪੁਲੀਸ ਵੱਲੋਂ ਕੀਤੀ ਗਈ ਕੁੱਟਮਾਰ ਸਬੰਧੀ ਦਿੱਲੀ ਪੁਲੀਸ ਮੁਲਾਜ਼ਮਾਂ ਖ਼ਿਲਾਫ਼ ਧਾਰਾ 307 ਤਹਿਤ ਕੇਸ ਦਰਜ ਕਰਨ ਦੀ ਮੰਗ ਕਰਦਿਆਂ ਸੈਂਕੜੇ ਸਿੱਖ ਤੇ ਹੋਰ ਲੋਕ ਮੁਖਰਜੀ ਨਗਰ ਥਾਣੇ ਮੂਹਰੇ ਮੀਂਹ ਦੌਰਾਨ ਵੀ ਲੰਘੀ ...

Read More

ਪਾਵਰਫੁੱਲ: ਹਰ ਸਾਲ 800 ਕਰੋੜ ਦੀ ਬਿਜਲੀ ਚੋਰੀ

ਪਾਵਰਫੁੱਲ: ਹਰ ਸਾਲ 800 ਕਰੋੜ ਦੀ ਬਿਜਲੀ ਚੋਰੀ

ਪੰਜਾਬੀ ਟਿ੍ਬਿਊਨ ਵਿਸ਼ੇਸ਼-2 ਖ਼ਾਸ ਹਲਕਿਆਂ ’ਚ ਬਿਜਲੀ ਚੋਰਾਂ ਨੇ ਪਾਵਰਕੌਮ ਦੇ ਫਿਊਜ਼ ਉਡਾਏ, ਬਿਜਲੀ ਚੋਰੀ ’ਚ ਤਰਨ ਤਾਰਨ ਸਰਕਲ ਅੱਵਲ ਚਰਨਜੀਤ ਭੁੱਲਰ ਬਠਿੰਡਾ, 18 ਜੂਨ ਪੰਜਾਬ ਵਿੱਚ ਬਿਜਲੀ ਚੋਰੀ ਨੇ ਪਾਵਰਕੌਮ ਦੇ ਫਿਊਜ਼ ਉਡਾ ਰੱਖੇ ਹਨ। ਪਾਵਰਕੌਮ ਦੇ ਖਜ਼ਾਨੇ ਨੂੰ ਡਾਂਗਾਂ ਦੇ ਗਜ਼ ਮਹਿੰਗੇ ਪੈ ਰਹੇ ਹਨ। ਪੰਜਾਬ ਵਿੱਚ ਰੋਜ਼ਾਨਾ ਔਸਤਨ 2.20 ਕਰੋੜ ਰੁਪਏ ...

Read More

ਡਰਾਈਵਿੰਗ ਲਾਇਸੈਂਸ ਲਈ ਘੱਟੋ-ਘੱਟ ਯੋਗਤਾ ਖ਼ਤਮ ਕਰਨ ਦਾ ਫ਼ੈਸਲਾ

ਡਰਾਈਵਿੰਗ ਲਾਇਸੈਂਸ ਲਈ ਘੱਟੋ-ਘੱਟ ਯੋਗਤਾ ਖ਼ਤਮ ਕਰਨ ਦਾ ਫ਼ੈਸਲਾ

ਨਵੀਂ ਦਿੱਲੀ, 18 ਜੂਨ ਸਰਕਾਰ ਨੇ ਰੁਜ਼ਗਾਰ ਦੇ ਮੌਕਿਆਂ ਨੂੰ ਹੁਲਾਰਾ ਦੇਣ ਦੇ ਇਰਾਦੇ ਨਾਲ ਡਰਾਈਵਿੰਗ ਲਾਇਸੈਂਸ ਹਾਸਲ ਕਰਨ ਲਈ ਰੱਖੀ ਘੱਟੋ-ਘੱਟ ਯੋਗਤਾ ਦੀ ਸ਼ਰਤ ਨੂੰ ਖ਼ਤਮ ਕਰਨ ਦਾ ਫੈਸਲਾ ਕੀਤਾ ਹੈ। ਮੌਜੂਦਾ ਸਮੇਂ ਕੇਂਦਰੀ ਮੋਟਰ ਵਹੀਕਲ ਰੂਲਜ਼ 1989 ਦੇ ਨੇਮ 8 ਤਹਿਤ ਇਕ ਟਰਾਂਸਪੋਰਟ ਵਹੀਕਲ ਦੇ ਡਰਾਈਵਰ ਲਈ ਅੱਠ ਜਮਾਤਾਂ ...

Read More

‘ਜੈ ਸ੍ਰੀ ਰਾਮ’ ਤੇ ‘ਅੱਲ੍ਹਾ ਹੂ ਅਕਬਰ’ ਨਾਲ ਗੂੰਜਿਆ ਸਦਨ

‘ਜੈ ਸ੍ਰੀ ਰਾਮ’ ਤੇ ‘ਅੱਲ੍ਹਾ ਹੂ ਅਕਬਰ’ ਨਾਲ ਗੂੰਜਿਆ ਸਦਨ

ਨਵੀਂ ਦਿੱਲੀ, 18 ਜੂਨ 17ਵੀਂ ਲੋਕ ਸਭਾ ਲਈ ਅੱਜ ਨਵੇਂ ਸੰਸਦ ਮੈਂਬਰਾਂ ਵੱਲੋਂ ਸਹੁੰ ਚੁੱਕਣ ਲੱਗਿਆਂ ਲਾਏ ਨਾਅਰੇ ਦਿਲਸਚਪੀ ਦਾ ਕੇਂਦਰ ਬਣੇ ਰਹੇ। ਸਦਨ ‘ਜੈ ਸ੍ਰੀ ਰਾਮ’, ‘ਜੈ ਮਾ ਦੁਰਗਾ’ ਤੇ ‘ਅੱਲ੍ਹਾ ਹੂ ਅਕਬਰ’ ਦੇ ਨਾਅਰਿਆਂ ਨਾਲ ਗੂੰਜਿਆ। ਇਸ ਦੌਰਾਨ ਕਈ ਮੈਂਬਰਾਂ ਵਿਚਾਲੇ ਤਿੱਖੀ ਸ਼ਬਦੀ ਜੰਗ ਵੀ ਹੋਈ। ਸਪੀਕਰ ਵੱਲੋਂ ਵਰਜਣ ...

Read More

ਸੰਵਿਧਾਨ ’ਚ ਸੋਧ ਬਿਨਾਂ ‘ਇੱਕ ਰਾਸ਼ਟਰ, ਇੱਕ ਚੋਣ’ ਸੰਭਵ ਨਹੀਂ: ਕ੍ਰਿਸ਼ਨਾਮੂਰਤੀ

ਸੰਵਿਧਾਨ ’ਚ ਸੋਧ ਬਿਨਾਂ ‘ਇੱਕ ਰਾਸ਼ਟਰ, ਇੱਕ ਚੋਣ’ ਸੰਭਵ ਨਹੀਂ: ਕ੍ਰਿਸ਼ਨਾਮੂਰਤੀ

ਹੈਦਰਾਬਾਦ, 18 ਜੂਨ ਦੇਸ਼ ਦੇ ਸਾਬਕਾ ਮੁੱਖ ਚੋਣ ਕਮਿਸ਼ਨਰ ਟੀ.ਐੱਸ. ਕ੍ਰਿਸ਼ਨਾਮੂਰਤੀ ਨੇ ਅੱਜ ਕਿਹਾ ਹੈ ਕਿ ‘ਇੱਕ ਰਾਸ਼ਟਰ, ਇੱਕ ਚੋਣ’ ਦਾ ਵਿਚਾਰ ਬਹੁਤ ਆਕਰਸ਼ਕ ਹੈ, ਪਰ ਵਿਧਾਇਕਾਂ ਦੇ ਕਾਰਜਕਾਲ ਨਿਰਧਾਰਿਤ ਕਰਨ ਲਈ ਸੰਵਿਧਾਨ ਵਿੱਚ ਸੋਧ ਕੀਤੇ ਬਗੈਰ ਇਸ ਨੂੰ ਅਮਲ ਵਿੱਚ ਨਹੀਂ ਲਿਆਂਦਾ ਜਾ ਸਕਦਾ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਉਨ੍ਹਾਂ ਸਾਰੀਆਂ ...

Read More

‘ਇਕ ਰਾਸ਼ਟਰ, ਇਕ ਚੋਣ’ ਮੁੱਦੇ ’ਤੇ ਕਾਂਗਰਸ ਦੀ ਮੀਟਿੰਗ

‘ਇਕ ਰਾਸ਼ਟਰ, ਇਕ ਚੋਣ’ ਮੁੱਦੇ ’ਤੇ ਕਾਂਗਰਸ ਦੀ ਮੀਟਿੰਗ

ਸਪੀਕਰ ਦੀ ਚੋਣ ਸਣੇ ਕਈ ਹੋਰ ਮੁੱਦਿਆਂ ’ਤੇ ਕੀਤੀ ਚਰਚਾ; ਮਮਤਾ ਅੱਜ ਦੀ ਮੀਟਿੰਗ ’ਚੋਂ ਰਹੇਗੀ ਗੈਰਹਾਜ਼ਰ ਨਵੀਂ ਦਿੱਲੀ, 18 ਜੂਨ ਕਾਂਗਰਸ ਦੇ ਸੀਨੀਅਰ ਆਗੂਆਂ ਨੇ ਅੱਜ ਇਥੇ ਮੀਟਿੰਗ ਕੀਤੀ, ਜਿਸ ਵਿੱਚ ਲੋਕ ਸਭਾ ਵਿੱਚ ਪਾਰਟੀ ਦੇ ਆਗੂ ਦੀ ਚੋਣ ਅਤੇ ‘ਇਕ ਰਾਸ਼ਟਰ, ਇਕ ਚੋਣ’ ਦੇ ਮੁੱਦੇ ਉੱਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ...

Read More

ਓਮ ਬਿਰਲਾ ਹੋਣਗੇ ਲੋਕ ਸਭਾ ਦੇ ਨਵੇਂ ਸਪੀਕਰ

ਓਮ ਬਿਰਲਾ ਹੋਣਗੇ ਲੋਕ ਸਭਾ ਦੇ ਨਵੇਂ ਸਪੀਕਰ

ਐਨਡੀਏ ਭਾਈਵਾਲਾਂ ਸਮੇਤ ਵਾਈਐੱਸਆਰ ਕਾਂਗਰਸ ਤੇ ਬੀਜੇਡੀ ਨੇ ਵੀ ਕੀਤੀ ਹਮਾਇਤ ਨਵੀਂ ਦਿੱਲੀ, 18 ਜੂਨ ਰਾਜਸਥਾਨ ਤੋਂ ਦੋ ਵਾਰ ਸੰਸਦ ਮੈਂਬਰ ਬਣੇ ਓਮ ਬਿਰਲਾ (57) ਲੋਕ ਸਭਾ ਵਿੱਚ ਸਪੀਕਰ ਦੇ ਅਹੁਦੇ ਲਈ ਕੌਮੀ ਜਮਹੂਰੀ ਗੱਠਜੋੜ (ਐਨਡੀਏ) ਦੇ ਉਮੀਦਵਾਰ ਹੋਣਗੇ। ਐਨਡੀਏ ਕੋਲ ਹੇਠਲੇ ਸਦਨ ਵਿੱਚ ਸਪਸ਼ਟ ਬਹੁਮਤ ਦੇ ਚਲਦਿਆਂ ਰਾਜਸਥਾਨ ਦੀ ਕੋਟਾ-ਬੂੰਦੀ ਸੰਸਦੀ ...

Read More


ਜਬਰ-ਜਨਾਹ ਪੀੜਤਾ ਦੇ ਗਰਭਪਾਤ ਬਾਰੇ ਹਦਾਇਤਾਂ ਜਾਰੀ

Posted On June - 18 - 2019 Comments Off on ਜਬਰ-ਜਨਾਹ ਪੀੜਤਾ ਦੇ ਗਰਭਪਾਤ ਬਾਰੇ ਹਦਾਇਤਾਂ ਜਾਰੀ
ਜਬਰ-ਜਨਾਹ ਪੀੜਤਾ ਦੇ ਗਰਭਪਾਤ ਵਿੱਚ ਹੁੰਦੀ ਦੇਰੀ ਸਬੰਧੀ ਪੰਜਾਬ, ਹਰਿਆਣਾ ਅਤੇ ਯੂਟੀ ਚੰਡੀਗੜ੍ਹ ਨੂੰ ਹਦਾਇਤਾਂ ਜਾਰੀ ਕੀਤੀਆਂ ਗਈਆਂ ਹਨ। ਹਦਾਇਤਾਂ ਵਿੱਚ ਕਿਹਾ ਗਿਆ ਹੈ ਕਿ ਪੀਜੀਆਈਐਮਈਆਰ-ਚੰਡੀਗੜ੍ਹ ਜਾਂ ਪੀਜੀਆਈ ਰੋਹਤਕ ਵੱਲੋਂ ਬਣਾਏ ਗਏ ਮੈਡੀਕਲ ਬੋਰਡਾਂ ਦੀ ਸਿਫਾਰਸ਼ ’ਤੇ ਅਦਾਲਤ ਦੇ ਦਖ਼ਲ ਬਿਨਾਂ 20 ਹਫਤਿਆਂ ਦਾ ਗਰਭ ਡੇਗਿਆ ਜਾ ਸਕਦਾ ਹੈ। ....

ਮੌਂਟੀ ਚੱਢਾ ਨੂੰ ਜ਼ਮਾਨਤ ਮਿਲੀ

Posted On June - 18 - 2019 Comments Off on ਮੌਂਟੀ ਚੱਢਾ ਨੂੰ ਜ਼ਮਾਨਤ ਮਿਲੀ
ਸ਼ਰਾਬ ਦੇ ਕਾਰੋਬਾਰੀ ਮਰਹੂਮ ਪੌਂਟੀ ਚੱਢਾ ਦੇ ਪੁੱਤਰ ਮਨਪ੍ਰੀਤ ਸਿੰਘ ਮੌਂਟੀ ਚੱਢਾ ਨੂੰ ਕਰੀਬ 100 ਕਰੋੜ ਦੀ ਧੋਖਾਧੜੀ ਦੇ ਮਾਮਲੇ ਵਿਚ ਸਥਾਨਕ ਸਾਕੇਤ ਅਦਾਲਤ ਨੇ ਜ਼ਮਾਨਤ ਦੇ ਦਿੱਤੀ ਹੈ। ਵਧੀਕ ਸੈਸ਼ਨ ਜੱਜ ਗੁਲਸ਼ਨ ਕੁਮਾਰ ਨੇ ਮੌਂਟੀ ਚੱਢਾ ਨੂੰ ਰਾਹਤ ਦਿੰਦਿਆਂ 50 ਹਜ਼ਾਰ ਦੇ ਨਿੱਜੀ ਮੁਚਲਕੇ ਤੇ ਇਸ ਦੇ ਬਰਾਬਰ ਹੀ ਜ਼ਮਾਨਤ ਰਾਸ਼ੀ ਬਦਲੇ ਉਸ ਦੀ ਜ਼ਮਾਨਤ ਅਰਜ਼ੀ ਮਨਜ਼ੂਰ ਕਰ ਲਈ। ....

ਏਅਰ ਇੰਡੀਆ 27 ਸਤੰਬਰ ਤੋਂ ਸ਼ੁਰੂ ਕਰੇਗੀ ਦੋ ਨਵੀਆਂ ਉਡਾਣਾਂ

Posted On June - 18 - 2019 Comments Off on ਏਅਰ ਇੰਡੀਆ 27 ਸਤੰਬਰ ਤੋਂ ਸ਼ੁਰੂ ਕਰੇਗੀ ਦੋ ਨਵੀਆਂ ਉਡਾਣਾਂ
ਸ਼ਹਿਰੀ ਹਵਾਬਾਜ਼ੀ ਮੰਤਰੀ ਹਰਦੀਪ ਸਿੰਘ ਪੁਰੀ ਨੇ ਅੱਜ ਕਿਹਾ ਕਿ ਏਅਰ ਇੰਡੀਆ 27 ਸਤੰਬਰ ਤੋਂ ਮੁੰਬਈ-ਪਟਨਾ-ਅੰਮ੍ਰਿਤਸਰ ਤੇ ਮੁੰਬਈ-ਨੈਰੋਬੀ ਰੂਟਾਂ ’ਤੇ ਨਵੀਆਂ ਉਡਾਣਾਂ ਸ਼ੁਰੂ ਕਰੇਗਾ। ਸ੍ਰੀ ਪੁਰੀ ਨੇ ਇਕ ਟਵੀਟ ’ਚ ਕਿਹਾ, ‘ਮੈਨੂੰ ਇਹ ਐਲਾਨ ਕਰਦਿਆਂ ਖ਼ੁਸ਼ੀ ਹੋ ਰਹੀ ਹੈ ਕਿ 27 ਸਤੰਬਰ ਨੂੰ ਵਿਸ਼ਵ ਸੈਰ-ਸਪਾਟਾ ਦਿਹਾੜੇ ਮੌਕੇ ਏਅਰ ਇੰਡੀਆ ਵੱਲੋਂ ਮੁੰਬਈ ਤੋਂ ਨੈਰੋਬੀ ਲਈ (ਹਫ਼ਤੇ ’ਚ ਚਾਰ ਦਿਨ) ਸਿੱਧੀ ਉਡਾਣ ਸ਼ੁਰੂ ਕੀਤੀ ਜਾਵੇਗੀ।’ ....

ਨੱਡਾ ਭਾਜਪਾ ਦੇ ਕਾਰਜਕਾਰੀ ਪ੍ਰਧਾਨ ਨਿਯੁਕਤ, ਸ਼ਾਹ ਵੀ ਬਣੇ ਰਹਿਣਗੇ

Posted On June - 18 - 2019 Comments Off on ਨੱਡਾ ਭਾਜਪਾ ਦੇ ਕਾਰਜਕਾਰੀ ਪ੍ਰਧਾਨ ਨਿਯੁਕਤ, ਸ਼ਾਹ ਵੀ ਬਣੇ ਰਹਿਣਗੇ
ਭਾਜਪਾ ਦੇ ਸੰਸਦੀ ਬੋਰਡ ਦੀ ਅੱਜ ਹੋਈ ਮੀਟਿੰਗ ਵਿੱਚ ਸਾਬਕਾ ਕੇਂਦਰੀ ਮੰਤਰੀ ਜੇ.ਪੀ. ਨੱਡਾ ਨੂੰ ਪਾਰਟੀ ਦਾ ਕਾਰਜਕਾਰੀ ਪ੍ਰਧਾਨ ਥਾਪ ਦਿੱਤਾ ਗਿਆ ਹੈ। ਉਂਜ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਹਾਲ ਦੀ ਘੜੀ ਪਾਰਟੀ ਪ੍ਰਧਾਨ ਰਹਿਣਗੇ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਭਾਜਪਾ ਪ੍ਰਧਾਨ ਅਮਿਤ ਸ਼ਾਹ ਦੀ ਹਾਜ਼ਰੀ ਵਿੱਚ ਹੋਈ ਇਸ ਮੀਟਿੰਗ ਮਗਰੋਂ ਸਾਬਕਾ ਪਾਰਟੀ ਪ੍ਰਧਾਨ ਤੇ ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਸ੍ਰੀ ਨੱਡਾ ਦੀ ਨਿਯੁਕਤੀ ਦਾ ....

ਭ੍ਰਿਸ਼ਟਾਚਾਰ ਤੇ ਨਸ਼ਿਆਂ ਦੇ ਮਾਮਲਿਆਂ ’ਚ 11 ਪੁਲੀਸ ਮੁਲਾਜ਼ਮ ਬਰਖ਼ਾਸਤ

Posted On June - 18 - 2019 Comments Off on ਭ੍ਰਿਸ਼ਟਾਚਾਰ ਤੇ ਨਸ਼ਿਆਂ ਦੇ ਮਾਮਲਿਆਂ ’ਚ 11 ਪੁਲੀਸ ਮੁਲਾਜ਼ਮ ਬਰਖ਼ਾਸਤ
ਭ੍ਰਿਸ਼ਟਾਚਾਰ ਤੇ ਨਸ਼ਿਆਂ ਦੇ ਮਾਮਲਿਆਂ ਵਿਚ ਘਿਰੇ 11 ਪੁਲੀਸ ਮੁਲਾਜ਼ਮਾਂ ਖ਼ਿਲਾਫ਼ ਸਖ਼ਤੀ ਵਰਤਦਿਆਂ ਪਟਿਆਲਾ ਦੇ ਐੱਸਐੱਸਪੀ ਮਨਦੀਪ ਸਿੰਘ ਸਿੱਧੂ ਨੇ ਉਨ੍ਹਾਂ ਨੂੰ ਬਰਖ਼ਾਸਤ ਕਰ ਦਿੱਤਾ ਹੈ। ਇਨ੍ਹਾਂ ਵਿਚ ਛੇ ਸਹਾਇਕ ਥਾਣੇਦਾਰ, ਤਿੰਨ ਹੌਲਦਾਰ ਅਤੇ ਦੋ ਸਿਪਾਹੀ ਪੱਧਰ ਦੇ ਮੁਲਾਜ਼ਮ ਹਨ। ਕੁਝ ਮਹੀਨੇ ਪਹਿਲਾਂ ਵੀ ਅਜਿਹੇ ਮਾਮਲਿਆਂ ਵਿਚ ਚਾਰ ਪੁਲੀਸ ਮੁਲਾਜ਼ਮਾਂ ਨੂੰ ਨੌਕਰੀ ਤੋਂ ਫਾਰਗ ਕੀਤਾ ਜਾ ਚੁੱਕਾ ਹੈ। ....

ਸਤਲੁਜ ਦਰਿਆ ’ਚ ਬੇੜੀ ਡੁੱਬੀ, ਤਿੰਨ ਮੌਤਾਂ

Posted On June - 18 - 2019 Comments Off on ਸਤਲੁਜ ਦਰਿਆ ’ਚ ਬੇੜੀ ਡੁੱਬੀ, ਤਿੰਨ ਮੌਤਾਂ
ਫ਼ਿਰੋਜ਼ਪੁਰ ਵਿੱਚ ਸੋਮਵਾਰ ਸ਼ਾਮੀਂ ਸਤਲੁਜ ਦਰਿਆ ਵਿੱਚ ਬੇੜੀ ਡੁੱਬਣ ਨਾਲ ਤਿੰਨ ਜਣਿਆਂ ਦੀ ਮੌਤ ਹੋ ਗਈ ਜਦਕਿ ਪੰਜ ਜਣੇ ਵਾਲ-ਵਾਲ ਬਚ ਗਏ। ਮਰਨ ਵਾਲੇ ਤਿੰਨੋਂ ਜਣੇ ਇੱਕੋ ਪਰਿਵਾਰ ਦੇ ਦੱਸੇ ਜਾਂਦੇ ਹਨ। ਮ੍ਰਿਤਕਾਂ ਦੀ ਪਛਾਣ ਜਸਪਾਲ ਸਿੰਘ (17) ਪੁੱਤਰ ਜੋਗਿੰਦਰ ਸਿੰਘ, ਉਸ ਦੀ ਭੈਣ ਸੋਨੀਆ (19) ਅਤੇ ਸੰਜਨਾ(10) ਪੁੱਤਰੀ ਰਣਜੀਤ ਸਿੰਘ ਵਾਸੀ ਪਿੰਡ ਚਾਂਦੀ ਵਾਲਾ ਵਜੋਂ ਹੋਈ ਹੈ। ....

ਪੰਜਾਬ ਦੇ ਮੁਲਾਜ਼ਮ ਅੱਜ ਤੋਂ ਅਣਮਿੱਥੇ ਸਮੇਂ ਲਈ ਹੜਤਾਲ ’ਤੇ

Posted On June - 18 - 2019 Comments Off on ਪੰਜਾਬ ਦੇ ਮੁਲਾਜ਼ਮ ਅੱਜ ਤੋਂ ਅਣਮਿੱਥੇ ਸਮੇਂ ਲਈ ਹੜਤਾਲ ’ਤੇ
ਪੰਜਾਬ ਦੇ ਮੁਲਾਜ਼ਮਾਂ ਨੇ ਕੈਪਟਨ ਸਰਕਾਰ ਵੱਲੋਂ ਚੌਥੀ ਵਾਰ ਵਾਅਦਿਆਂ ਤੋਂ ਮੁਕਰਨ ਵਿਰੁੱਧ ਭਲਕ ਤੋਂ ਅਣਮਿੱਥੇ ਸਮੇਂ ਦੀ ਕਲਮਛੋੜ ਹੜਤਾਲ ’ਤੇ ਜਾਣ ਦਾ ਐਲਾਨ ਕਰ ਦਿੱਤਾ ਹੈ। ਇਸੇ ਤਰ੍ਹਾਂ ਪੰਜਾਬ ਸੁਬਾਰਡੀਨੇਟ ਸਰਵਿਸਿਜ਼ ਫੈਡਰੇਸ਼ਨ ਅਤੇ ਮੁਲਾਜ਼ਮ ਮੰਚ ਪੰਜਾਬ ਨੇ ਵੀ ਸਰਕਾਰ ਵਿਰੁੱਧ ਸੰਘਰਸ਼ ਵਿੱਢ ਦਿੱਤਾ ਹੈ। ....

ਪਾਵਰਫੁੱਲ: ਵੱਡੇ ਸਨਅਤਕਾਰਾਂ ਨੂੰ ਮੌਜਾਂ ਹੀ ਮੌਜਾਂ

Posted On June - 18 - 2019 Comments Off on ਪਾਵਰਫੁੱਲ: ਵੱਡੇ ਸਨਅਤਕਾਰਾਂ ਨੂੰ ਮੌਜਾਂ ਹੀ ਮੌਜਾਂ
ਪੰਜਾਬ ਸਰਕਾਰ ਵੱਲੋਂ ਸਨਅਤ ਮਾਲਕਾਂ ਨੂੰ ਖੁੱਲ੍ਹੇ ਹੱਥ ਨਾਲ ਬਿਜਲੀ ਸਬਸਿਡੀ ਦੇ ਗੱਫੇ ਵਰਤਾਏ ਜਾ ਰਹੇ ਹਨ ਜਦੋਂ ਕਿ ਚਾਰੇ ਪਾਸੇ ਕਿਸਾਨੀ ਨੂੰ ਮੁਫ਼ਤ ਬਿਜਲੀ ਦੇਣ ਦੇ ਢੋਲ ਵਜਾਏ ਜਾ ਰਹੇ ਹਨ। ਵੱਡੇ ਸਨਅਤਕਾਰ ਚੁੱਪ ਚੁਪੀਤੇ ਬਿਜਲੀ ਸਬਸਿਡੀ ਦੀ ਸਹੂਲਤ ਮਾਣ ਰਹੇ ਹਨ। ....

ਰਾਜਸਥਾਨ ਦੀ ਸੁਮਨ ਬਣੀ ਮਿਸ ਇੰਡੀਆ ਵਰਲਡ-2019

Posted On June - 17 - 2019 Comments Off on ਰਾਜਸਥਾਨ ਦੀ ਸੁਮਨ ਬਣੀ ਮਿਸ ਇੰਡੀਆ ਵਰਲਡ-2019
ਰਾਜਸਥਾਨ ਦੀ ਸੁਮਨ ਰਾਓ ਨੇ ਮਿਸ ਇੰਡੀਆ ਵਰਲਡ 2019 ਦਾ ਖ਼ਿਤਾਬ ਆਪਣੇ ਨਾਂ ਕੀਤਾ ਹੈ। ਉਹ ਚਾਰਟਰਡ ਅਕਾਊਂਟੈਂਸੀ(ਸੀਏ) ਕਰ ਰਹੀ ਹੈ। ਇਸ ਸਬੰਧੀ ਸਮਾਗਮ ਸ਼ਨਿਚਰਵਾਰ ਨੂੰ ਇਥੋਂ ਦੇ ਸਰਦਾਰ ਵੱਲਭ ਭਾਈ ਪਟੇਲ ਇਨਡੋਰ ਸਟੇਡੀਅਮ ਵਿੱਚ ਹੋਇਆ। ਰਾਓ ਨੇ ਕਿਹਾ ਕਿ ਉਸ ਨੂੰ ਬਹੁਤ ਮਾਣ ਹੈ ਅਤੇ ਖ਼ਿਤਾਬ ਜਿੱਤਣ ਦੀ ਖੁਸ਼ੀ ਹੈ। ....

ਮੋਦੀ ਨੇ ‘ਇਕ ਰਾਸ਼ਟਰ, ਇਕ ਚੋਣ’ ਮੁੱਦੇ ’ਤੇ ਸੱਦੀ ਸਰਬ ਪਾਰਟੀ ਮੀਟਿੰਗ

Posted On June - 17 - 2019 Comments Off on ਮੋਦੀ ਨੇ ‘ਇਕ ਰਾਸ਼ਟਰ, ਇਕ ਚੋਣ’ ਮੁੱਦੇ ’ਤੇ ਸੱਦੀ ਸਰਬ ਪਾਰਟੀ ਮੀਟਿੰਗ
ਵੱਡੇ ਬਹੁਮਤ ਨਾਲ ਸੱਤਾ ਵਿੱਚ ਵਾਪਸੀ ਕਰਨ ਵਾਲੀ ਭਾਜਪਾ, ਲੋਕ ਸਭਾ ਤੇ ਵਿਧਾਨ ਸਭਾ ਚੋਣਾਂ ਇਕੱਠਿਆਂ ਕਰਵਾਉਣ ਦੇ ਆਪਣੇ ਮਿਸ਼ਨ ਬਾਬਤ ਆਮ ਰਾਇ ਬਣਾਉਣ ਵਿੱਚ ਜੁਟ ਗਈ ਹੈ। ਮਿਸ਼ਨ ਦੀ ਸ਼ੁਰੂਆਤ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ‘ਇਕ ਰਾਸ਼ਟਰ, ਇਕ ਚੋਣ’ ਮੁੱਦੇ ’ਤੇ ਚਰਚਾ ਲਈ 19 ਜੂਨ ਨੂੰ ਲੋਕ ਸਭਾ ਤੇ ਰਾਜ ਸਭਾ ਵਿੱਚ ਵੱਖ ਵੱਖ ਪਾਰਟੀਆਂ ਦੀ ਨੁਮਾਇੰਦਗੀ ਕਰਦੇ ਆਗੂਆਂ ਦੀ ਮੀਟਿੰਗ ਸੱਦ ਲਈ ....

ਡਾਕਟਰਾਂ ਵੱਲੋਂ ਦੇਸ਼ਵਿਆਪੀ ਹੜਤਾਲ ਅੱਜ ਤੋਂ

Posted On June - 17 - 2019 Comments Off on ਡਾਕਟਰਾਂ ਵੱਲੋਂ ਦੇਸ਼ਵਿਆਪੀ ਹੜਤਾਲ ਅੱਜ ਤੋਂ
ਇੰਡੀਅਨ ਮੈਡੀਕਲ ਐਸੋਸੀਏਸ਼ਨ (ਆਈਐਮਏ) ਨੇ ਐਲਾਨ ਕੀਤਾ ਹੈ ਕਿ ਪੱਛਮੀ ਬੰਗਾਲ ਵਿਚ ਡਾਕਟਰਾਂ ’ਤੇ ਹਮਲੇ ਵਿਰੁੱਧ ਭਲਕੇ ਗ਼ੈਰ ਜ਼ਰੂਰੀ ਸਿਹਤ ਸੇਵਾਵਾਂ ਨੂੰ ਰੱਦ ਕਰਨ ਦੇ ਨਾਲ ਦੇਸ਼ ਵਿਆਪੀ ਹੜਤਾਲ ਕੀਤੀ ਜਾਵੇਗੀ। ....

ਸਾਬਕਾ ਫ਼ੌਜੀ ਵੱਲੋਂ ਥਾਣੇ ’ਚ ਮੁਨਸ਼ੀ ਦੀ ਗੋਲੀਆਂ ਮਾਰ ਕੇ ਹੱਤਿਆ

Posted On June - 17 - 2019 Comments Off on ਸਾਬਕਾ ਫ਼ੌਜੀ ਵੱਲੋਂ ਥਾਣੇ ’ਚ ਮੁਨਸ਼ੀ ਦੀ ਗੋਲੀਆਂ ਮਾਰ ਕੇ ਹੱਤਿਆ
ਇੱਥੋਂ ਨੇੜਲੇ ਮਾਹਿਲਪੁਰ ਦੇ ਪੁਲੀਸ ਥਾਣੇ ਵਿਚ ਅੱਜ ਬਾਅਦ ਦੁਪਹਿਰ ਕਰੀਬ ਤਿੰਨ ਵਜੇ ਲਾਇਸੈਂਸੀ ਅਸਲਾ ਜਮ੍ਹਾਂ ਕਰਵਾਉਣ ਆਏ ਇਕ ਸਾਬਕਾ ਫ਼ੌਜੀ ਨੇ ਮੁਨਸ਼ੀ ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ। ....

ਗੁਰੂਸਰ ਦੇ ਗੁਰਦੁਆਰੇ ’ਚ ਗੁਰੂ ਗੋਬਿੰਦ ਸਿੰਘ ਦੀ ਮੂਰਤੀ ਸਥਾਪਿਤ

Posted On June - 17 - 2019 Comments Off on ਗੁਰੂਸਰ ਦੇ ਗੁਰਦੁਆਰੇ ’ਚ ਗੁਰੂ ਗੋਬਿੰਦ ਸਿੰਘ ਦੀ ਮੂਰਤੀ ਸਥਾਪਿਤ
ਹਲਕਾ ਗਿੱਦੜਬਾਹਾ ਵਿੱਚ ਪੈਂਦੇ ਪਿੰਡ ਗੁਰੂਸਰ ਦੇ ਇਤਿਹਾਸਕ ਗੁਰਦੁਆਰੇ ਵਿੱਚ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਮੂਰਤੀ ਸਥਾਪਿਤ ਕਰਨ ਦਾ ਮਾਮਲਾ ਸਾਹਮਣੇ ਆਉਣ ‘ਤੇ ਇਲਾਕੇ ਦੀ ਸਿੱਖ ਸੰਗਤ ਵਿੱਚ ਗੰਭੀਰ ਚਰਚਾ ਛਿੜੀ ਹੋਈ ਹੈ। ....

ਸੜਕ ਹਾਦਸੇ ’ਚ ਪਰਿਵਾਰ ਦੇ 3 ਜੀਆਂ ਦੀ ਮੌਤ

Posted On June - 17 - 2019 Comments Off on ਸੜਕ ਹਾਦਸੇ ’ਚ ਪਰਿਵਾਰ ਦੇ 3 ਜੀਆਂ ਦੀ ਮੌਤ
ਇੱਥੋਂ ਪੰਜ ਕਿਲੋਮੀਟਰ ਦੂਰ ਜਲੰਧਰ ਰੋਡ ’ਤੇ ਕਸਬਾ ਅੰਮੋਨੰਗਲ ਨੇੜੇ ਅੱਜ ਇਕ ਕਾਰ ਦੇ ਦਰੱਖ਼ਤ ਨਾਲ ਟਕਰਾਉਣ ਕਾਰਨ ਇਕੋ ਪਰਿਵਾਰ ਦੇ ਤਿੰਨ ਜੀਆਂ ਦੀ ਮੌਤ ਹੋ ਗਈ। ਜਦਕਿ 3 ਹੋਰ ਗੰਭੀਰ ਜ਼ਖ਼ਮੀ ਹੋ ਗਏ। ....

ਪੰਚਾਇਤੀ ਜ਼ਮੀਨ ਦੀ ਬੋਲੀ ਦੇ ਮਾਮਲੇ ’ਚ ਯੂਨੀਅਨ ਆਗੂਆਂ ਦੀ ਕੁੱਟਮਾਰ

Posted On June - 17 - 2019 Comments Off on ਪੰਚਾਇਤੀ ਜ਼ਮੀਨ ਦੀ ਬੋਲੀ ਦੇ ਮਾਮਲੇ ’ਚ ਯੂਨੀਅਨ ਆਗੂਆਂ ਦੀ ਕੁੱਟਮਾਰ
ਰਾਖ਼ਵੇਂ ਕੋਟੇ ਦੀ ਪੰਚਾਇਤੀ ਜ਼ਮੀਨ ਦੀ ਬੋਲੀ ਬਾਰੇ ਚੱਲ ਰਹੇ ਵਿਵਾਦ ਦੌਰਾਨ ਇਕ ਮਹਿਲਾ ਆਗੂ ਦੀ ਗ੍ਰਿਫ਼ਤਾਰੀ ਦੇ ਵਿਰੋਧ ’ਚ ਰੋਸ ਮਾਰਚ ਕਰ ਕੇ ਬੀਤੀ ਰਾਤ ਪਿੰਡ ਮੀਮਸਾ ਤੋਂ ਪਰਤ ਰਹੇ ਯੂਨੀਅਨ ਆਗੂਆਂ ਉੱਤੇ ਪਿੰਡ ਜੱਖਲਾਂ ਨੇੜੇ ਤੇਜ਼ਧਾਰ ਹਥਿਆਰਾਂ ਨਾਲ ਹੋਏ ਹਮਲੇ ’ਚ ਚਾਰ ਆਗੂ ਗੰਭੀਰ ਜ਼ਖ਼ਮੀ ਹੋ ਗਏ ਹਨ। ....

ਪ੍ਰੇਮਿਕਾ ਨੂੰ ਮਿਲਣ ਗਏ ਵਿਅਕਤੀ ਦਾ ਔਰਤ ਦੇ ਸਹੁਰਿਆਂ ਵੱਲੋਂ ਕਤਲ

Posted On June - 17 - 2019 Comments Off on ਪ੍ਰੇਮਿਕਾ ਨੂੰ ਮਿਲਣ ਗਏ ਵਿਅਕਤੀ ਦਾ ਔਰਤ ਦੇ ਸਹੁਰਿਆਂ ਵੱਲੋਂ ਕਤਲ
ਇੱਥੋਂ ਨੇੜਲੇ ਪਿੰਡ ਮੋਦੇ ਵਿਚ ਸ਼ਨਿਚਰਵਾਰ ਰਾਤ ਪ੍ਰੇਮਿਕਾ ਨੂੰ ਮਿਲਣ ਗਏ ਇਕ ਵਿਅਕਤੀ ਦਾ ਔਰਤ ਦੇ ਸਹੁਰੇ ਪਰਿਵਾਰ ਨੇ ਕਤਲ ਕਰ ਦਿੱਤਾ। ....
Available on Android app iOS app
Powered by : Mediology Software Pvt Ltd.