ਈਡੀ ਵੱਲੋਂ ਚਿਦੰਬਰਮ ਨੂੰ ਸੰਮਨ !    ਵਿੱਤੀ ਮਦਦ ’ਚ ਕਟੌਤੀ ਮਗਰੋਂ ਪਾਕਿ ਨਾਲ ਸਬੰਧ ਸੁਧਰੇ: ਟਰੰਪ !    ਵਿਸ਼ਵ ਪੁਲੀਸ ਖੇਡਾਂ: ਮਨੋਹਰ ਨੇ ਜਿੱਤਿਆ ਸੋਨਾ !    ਯਮੁਨਾ ਤੇ ਮਾਰਕੰਡਾ ਨਦੀ ’ਚ ਪਾਣੀ ਦਾ ਪੱਧਰ ਵਧਣ ’ਤੇ ਚਾਰ ਜ਼ਿਲ੍ਹਿਆਂ ਦੇ 84 ਪਿੰਡਾਂ ’ਚ ਅਲਰਟ !    ਪੌਂਗ ਡੈਮ ਵਿਚ ਪਾਣੀ ਦਾ ਪੱਧਰ 1375 ਫੁੱਟ ਹੋਇਆ !    ਮਿਸ਼ੇਲ ਦੀ ਜ਼ਮਾਨਤ ਅਰਜ਼ੀ: ਈਡੀ ਤੇ ਸੀਬੀਆਈ ਨੂੰ 28 ਤੱਕ ਸਮਾਂ ਮਿਲਿਆ !    ਕਿਰਤ ਦਾ ਸਵੈਮਾਣ !    ਆਰਥਿਕ ਮੰਦਵਾੜੇ ’ਚ ਕਬੂਤਰ ਬਿੱਲੀ ਦੀ ਖੇਡ !    ਭਾਰਤ ਤੇ ਪਾਕਿਸਤਾਨ ਦੇ ਸਬੰਧਾਂ ’ਚ ਤਲਖ਼ੀਆਂ !    ਜੀਕੇ ਦਾ ਕੇਸ ਮੁੱਖ ਮੈਟਰੋਪੋਲਿਟਨ ਮੈਜਿਸਟ੍ਰੇਟ ਦੀ ਅਦਾਲਤ ’ਚ ਤਬਦੀਲ !    

ਮੁੱਖ ਸਫ਼ਾ › ›

Featured Posts
ਪੰਜਾਬ ’ਚ ਬੱਸ ਸਫਰ ਮਹਿੰਗਾ

ਪੰਜਾਬ ’ਚ ਬੱਸ ਸਫਰ ਮਹਿੰਗਾ

ਟ੍ਰਿਬਿਊਨ ਨਿਊਜ਼ ਸਰਵਿਸ ਚੰਡੀਗੜ੍ਹ, 19 ਅਗਸਤ ਪੰਜਾਬ ਸਰਕਾਰ ਨੇ ਬੱਸ ਕਿਰਾਇਆਂ ਵਿਚ ਵਾਧਾ ਕੀਤਾ ਹੈ। ਇਸ ਨਾਲ ਭਲਕ ਤੋਂ ਬੱਸ ਸਫਰ ਮਹਿੰਗਾ ਹੋ ਜਾਵੇਗਾ। ਸਧਾਰਨ ਬੱਸ ਕਿਰਾਏ ਵਿਚ ਪੰਜ ਪੈਸੇ ਪ੍ਰਤੀ ਕਿਲੋਮੀਟਰ ਦਾ ਵਾਧਾ ਕੀਤਾ ਗਿਆ ਹੈ। ਇਸ ਨਾਲ ਸਫਰ 109 ਪੈਸੇ ਪ੍ਰਤੀ ਕਿਲੋਮੀਟਰ ਤੋਂ ਵੱਧ ਕੇ 114 ਪੈਸੇ ਪ੍ਰਤੀ ਕਿਲੋਮੀਟਰ ਹੋ ...

Read More

ਜੇਤਲੀ ਦਾ ਹਾਲ ਜਾਣਨ ਲਈ ਏਮਜ਼ ਪੁੱਜੇ ਅਡਵਾਨੀ

ਜੇਤਲੀ ਦਾ ਹਾਲ ਜਾਣਨ ਲਈ ਏਮਜ਼ ਪੁੱਜੇ ਅਡਵਾਨੀ

ਨਵੀਂ ਦਿੱਲੀ, 19 ਅਗਸਤ ਭਾਜਪਾ ਦੇ ਬਜ਼ੁਰਗ ਆਗੂ ਲਾਲ ਕ੍ਰਿਸ਼ਨ ਅਡਵਾਨੀ ਨੇ ਅੱਜ ਏਮਜ਼ ਜਾ ਕੇ ਸੀਨੀਅਰ ਪਾਰਟੀ ਆਗੂ ਤੇ ਸਾਬਕਾ ਵਿੱਤ ਮੰਤਰੀ ਅਰੁਣ ਜੇਤਲੀ ਦੀ ਸਿਹਤ ਬਾਰੇ ਖ਼ਬਰਸਾਰ ਲਈ। ਸ੍ਰੀ ਜੇਤਲੀ ਪਿਛਲੇ ਦਸ ਦਿਨਾਂ ਤੋਂ ਆਈਸੀਯੂ ਵਿੱਚ ਦਾਖ਼ਲ ਹਨ ਤੇ ਜੀਵਨ ਰੱਖਿਅਕ ਪ੍ਰਣਾਲੀ ਰਾਹੀਂ ਸਾਹ ਲੈ ਰਹੇ ਹਨ। ਸਾਬਕਾ ਕੇਂਦਰੀ ...

Read More

ਪਾਕਿ ਫ਼ੌਜ ਮੁਖੀ ਦੇ ਕਾਰਜਕਾਲ ’ਚ ਤਿੰਨ ਸਾਲ ਦਾ ਵਾਧਾ

ਪਾਕਿ ਫ਼ੌਜ ਮੁਖੀ ਦੇ ਕਾਰਜਕਾਲ ’ਚ ਤਿੰਨ ਸਾਲ ਦਾ ਵਾਧਾ

ਇਸਲਾਮਾਬਾਦ, 19 ਅਗਸਤ ਪਾਕਿਸਤਾਨ ਦੇ ਵਜ਼ੀਰੇ ਆਜ਼ਮ ਇਮਰਾਨ ਖ਼ਾਨ ਨੇ ‘ਖੇਤਰੀ ਸੁਰੱਖਿਆ ਹਾਲਾਤ’ ਦਾ ਹਵਾਲਾ ਦਿੰਦਿਆਂ ਮੁਲਕ ਦੇ ਥਲ ਸੈਨਾ ਮੁਖੀ ਜਨਰਲ ਕਮਰ ਜਾਵੇਦ ਬਾਜਵਾ ਦਾ ਕਾਰਜਕਾਲ ਤਿੰਨ ਸਾਲ ਲਈ ਵਧਾ ਦਿੱਤਾ ਹੈ। ਇਕ ਅਧਿਕਾਰਤ ਬਿਆਨ ਮੁਤਾਬਕ ਜਨਰਲ ਬਾਜਵਾ (58), ਜਿਨ੍ਹਾਂ ਨੂੰ ਸਾਬਕਾ ਪ੍ਰਧਾਨ ਮੰਤਰੀ ਤੇ ਅੱਜ ਕੱਲ੍ਹ ਸਲਾਖਾਂ ਪਿੱਛੇ ਡੱਕੇ ...

Read More

ਸੰਗੀਤਕਾਰ ਖਯਾਮ ਦਾ ਦੇਹਾਂਤ

ਸੰਗੀਤਕਾਰ ਖਯਾਮ ਦਾ ਦੇਹਾਂਤ

ਮੁੰਬਈ, 19 ਅਗਸਤ ਭਾਰਤੀ ਸਿਨੇਮਾ ਦੇ ਉਘੇ ਸੰਗੀਤਕਾਰ ਖਯਾਮ(92) ਦਾ ਸੋਮਵਾਰ ਦੇਰ ਰਾਤ ਦੇਹਾਂਤ ਹੋ ਗਿਆ। ਫੇਫੜਿਆਂ ਵਿੱਚ ਇੰਫੈਕਸ਼ਨ ਕਾਰਨ ਉਹ ਬੀਤੇ ਕਈ ਦਿਨਾਂ ਤੋਂ ਬਿਮਾਰ ਸਨ ਅਤੇ ਮੁੰਬਈ ਦੇ ਇਕ ਹਸਪਤਾਲ ਵਿੱਚ ਜ਼ੇਰੇ ਇਲਾਜ ਸਨ। ਪਦਮਭੂਸ਼ਨ ਅਤੇ ਸੰਗੀਤ ਨਾਟਕ ਅਕਾਦਮੀ ਪੁਰਸਕਾਰ ਨਾਲ ਸਨਮਾਨਿਤ ਖਯਾਮ ਨੇ ‘ਕਭੀ ਕਭੀ’ ਅਤੇ ‘ਉਮਰਾਓ ਜਾਨ’ ...

Read More

ਮਨਮੋਹਨ ਸਿੰਘ ਨਿਰਵਿਰੋਧ ਰਾਜ ਸਭਾ ਦੇ ਮੈਂਬਰ ਬਣੇ

ਮਨਮੋਹਨ ਸਿੰਘ ਨਿਰਵਿਰੋਧ ਰਾਜ ਸਭਾ ਦੇ ਮੈਂਬਰ ਬਣੇ

ਜੈਪੁਰ, 19 ਅਗਸਤ ਸਾਬਕਾ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਅੱਜ ਰਾਜਸਥਾਨ ਤੋਂ ਨਿਰਵਿਰੋਧ ਰਾਜ ਸਭਾ ਮੈਂਬਰ ਚੁਣੇ ਗਏ। ਨਾਮਜ਼ਦਗੀ ਵਾਪਸ ਲੈਣ ਦਾ ਅੱਜ ਸਮਾਂ ਸਮਾਪਤ ਹੋਣ ਤੋਂ ਬਾਅਦ ਉਨ੍ਹਾਂ ਨੂੰ ਜੇਤੂ ਐਲਾਨਿਆ ਗਿਆ। ਕਾਂਗਰਸ ਨੇ ਆਪਣੇ ਉਮੀਦਵਾਰ ਵਜੋਂ ਡਾ. ਮਨਮੋਹਨ ਸਿੰਘ ਨੂੰ ਉਮੀਦਵਾਰ ਬਣਾਇਆ ਸੀ ਜਦਕਿ ਭਾਜਪਾ ਨੇ ਇਸ ਸੀਟ ਤੋਂ ...

Read More

ਨਵੀਂ ਸਿੱਖਿਆ ਨੀਤੀ ਪੰਜਾਬ ਦੀ ਸੋਚ ਖ਼ਤਮ ਕਰਨ ਦੀ ਸਾਜ਼ਿਸ਼: ਬਾਜਵਾ

ਨਵੀਂ ਸਿੱਖਿਆ ਨੀਤੀ ਪੰਜਾਬ ਦੀ ਸੋਚ ਖ਼ਤਮ ਕਰਨ ਦੀ ਸਾਜ਼ਿਸ਼: ਬਾਜਵਾ

ਤਰਲੋਚਨ ਸਿੰਘ ਚੰਡੀਗੜ੍ਹ, 19 ਅਗਸਤ ਪੰਜਾਬ ਸਰਕਾਰ ਨੇ ਨਵੀਂ ਸਿੱਖਿਆ ਨੀਤੀ ਨੂੰ ਪੰਜਾਬੀਆਂ ਦੀ ਸੋਚ ਨੂੰ ਮਾਰਨ ਦੀ ਸਾਜ਼ਿਸ਼ ਕਰਾਰ ਦਿੰਦਿਆਂ ਮੋਦੀ ਸਰਕਾਰ ਵਿਰੁੱਧ ਝੰਡਾ ਚੁੱਕ ਲਿਆ ਹੈ। ਉਨ੍ਹਾਂ ਇਸ ਨੀਤੀ ਰਾਹੀਂ ਦੇਸ਼ ਦਾ ਭਗਵਾਂਕਰਨ ਕਰਨ ਦੇ ਦੋਸ਼ ਵੀ ਲਾਏ ਹਨ। ਪੰਜਾਬ ਦੇ ਉਚੇਰੀ ਸਿੱਖਿਆ ਮੰਤਰੀ ਤ੍ਰਿਪਤ ਰਾਜਿੰਦਰ ਸਿੰਘ ਬਾਜਵਾ ਨੇ ਅੱਜ ਇਥੇ ...

Read More

ਮੋਦੀ ਵੱਲੋਂ ਟਰੰਪ ਨਾਲ ਫੋਨ ਉੱਤੇ ਗੱਲਬਾਤ

ਮੋਦੀ ਵੱਲੋਂ ਟਰੰਪ ਨਾਲ ਫੋਨ ਉੱਤੇ ਗੱਲਬਾਤ

ਨਵੀਂ ਦਿੱਲੀ, 19 ਅਗਸਤ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸੋਮਵਾਰ ਨੂੰ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨਾਲ ਟੈਲੀਫੋਨ ’ਤੇ ਗੱਲ ਕੀਤੀ। ਉਨ੍ਹਾਂ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਦਾ ਨਾਮ ਲਏ ਬਿਨਾਂ ਉਸ ਦੇ ਤਿੱਖੇ ਬਿਆਨਾਂ ਦਾ ਹਵਾਲਾ ਦਿੱਤਾ। ਉਨ੍ਹਾਂ ਕਿਹਾ ਕਿ ਅਜਿਹੇ ਭਾਰਤ ਵਿਰੋਧੀ ਭੜਕਾਊ ਬਿਆਨ ਹਿੰਸਾ ਨੂੰ ਉਤਸ਼ਾਹਿਤ ਕਰਦੇ ਹਨ, ...

Read More


ਜਲੰਧਰ ਦੇ ਕਸ਼ਮੀਰੀ ਵਿਦਿਆਰਥੀਆਂ ਨੂੰ ਹਾਜ਼ਰੀਆਂ ’ਚ ਛੋਟ ਮਿਲੇਗੀ

Posted On August - 8 - 2019 Comments Off on ਜਲੰਧਰ ਦੇ ਕਸ਼ਮੀਰੀ ਵਿਦਿਆਰਥੀਆਂ ਨੂੰ ਹਾਜ਼ਰੀਆਂ ’ਚ ਛੋਟ ਮਿਲੇਗੀ
ਕਸ਼ਮੀਰ ਦੇ ਵਿਦਿਆਰਥੀਆਂ ਲਈ ਵਿਦਿਅਕ ਅਦਾਰਿਆਂ ’ਚ ਆਪਣੀਆਂ ਫੀਸਾਂ ਦਾ ਭੁਗਤਾਨ ਕਰਨਾ ਵੀ ਮੁਸੀਬਤ ਬਣ ਗਿਆ ਹੈ। ਕਸ਼ਮੀਰ ਦੇ ਵਿਗੜੇ ਹਾਲਾਤ ਕਾਰਨ ਉਥੇ ਵਿਦਿਆਰਥੀਆਂ ਦਾ ਆਪਣੇ ਮਾਪਿਆਂ ਨਾਲ ਸੰਪਰਕ ਨਹੀਂ ਹੋ ਰਿਹਾ ਹੈ ਅਤੇ ਬੈਂਕ ਤੇ ਹੋਰ ਅਦਾਰੇ ਬੰਦ ਰਹਿਣ ਕਾਰਨ ਇਧਰ ਪੜ੍ਹ ਰਹੇ ਵਿਦਿਆਰਥੀਆਂ ਨੂੰ ਪੈਸਿਆਂ ਦੀ ਤੰਗੀ ਆ ਰਹੀ ਹੈ। ....

ਕੂੜਾ ਡੰਪ ਘੁਟਾਲਾ: ਹਾਈ ਕੋਰਟ ’ਚ ਆਖ਼ਰੀ ਸੁਣਵਾਈ 19 ਸਤੰਬਰ ਨੂੰ

Posted On August - 8 - 2019 Comments Off on ਕੂੜਾ ਡੰਪ ਘੁਟਾਲਾ: ਹਾਈ ਕੋਰਟ ’ਚ ਆਖ਼ਰੀ ਸੁਣਵਾਈ 19 ਸਤੰਬਰ ਨੂੰ
ਬਠਿੰਡਾ ਦੇ ਕੂੜਾ ਡੰਪ ਘੁਟਾਲੇ ਦਾ ਮਾਮਲਾ ਜਲਦੀ ਕਿਸੇ ਤਣ-ਪੱਤਣ ਲੱਗੇਗਾ। ਪੰਜਾਬ ਅਤੇ ਹਰਿਆਣਾ ਹਾਈਕੋਰਟ ਨੇ ਇਸ ਕੇਸ ਦੀ ਆਖ਼ਰੀ ਸੁਣਵਾਈ 19 ਸਤੰਬਰ ਨੂੰ ਰੱਖ ਲਈ ਹੈ। ਸੀਬੀਆਈ ਨੇ ਸਾਢੇ ਛੇ ਵਰ੍ਹੇ ਪਹਿਲਾਂ ਇਸ ਘੁਟਾਲੇ ਦੀ ਪੜਤਾਲ ਰਿਪੋਰਟ ਹਾਈਕੋਰਟ ਨੂੰ ਸੀਲਬੰਦ ਲਿਫ਼ਾਫੇ ਵਿੱਚ ਸੌਂਪ ਦਿੱਤੀ ਸੀ ਪਰ ਇਹ ਮਾਮਲਾ ਲਟਕਿਆ ਹੋਇਆ ਸੀ। ....

ਡੋਵਾਲ ਨੇ ਰਾਜਪਾਲ ਨਾਲ ਜੰਮੂ ਕਸ਼ਮੀਰ ਦੇ ਹਾਲਾਤ ਬਾਰੇ ਵਿਚਾਰ-ਵਟਾਂਦਰਾ ਕੀਤਾ

Posted On August - 7 - 2019 Comments Off on ਡੋਵਾਲ ਨੇ ਰਾਜਪਾਲ ਨਾਲ ਜੰਮੂ ਕਸ਼ਮੀਰ ਦੇ ਹਾਲਾਤ ਬਾਰੇ ਵਿਚਾਰ-ਵਟਾਂਦਰਾ ਕੀਤਾ
ਕੌਮੀ ਸੁਰੱਖਿਆ ਸਲਾਹਕਾਰ ਅਜੀਤ ਡੋਵਾਲ ਨੇ ਮੰਗਲਵਾਰ ਨੂੰ ਜੰਮੂ ਕਸ਼ਮੀਰ ਦੇ ਰਾਜਪਾਲ ਸਤਿਆਪਾਲ ਮਲਿਕ ਨਾਲ ਇਥੇ ਰਾਜ ਭਵਨ ’ਚ ਮੁਲਾਕਾਤ ਕਰਕੇ ਸੂਬੇ ਦੇ ਸੁਰੱਖਿਆ ਹਾਲਾਤ ਬਾਰੇ ਵਿਚਾਰ ਵਟਾਂਦਰਾ ਕੀਤਾ। ....

ਹੁੱਡਾ, ਦਿਓੜਾ, ਸਿੰਧੀਆ ਅਤੇ ਦਿਵੇਦੀ ਵੱਲੋਂ ਸਰਕਾਰ ਦੀ ਪਹਿਲਕਦਮੀ ਦੀ ਹਮਾਇਤ

Posted On August - 7 - 2019 Comments Off on ਹੁੱਡਾ, ਦਿਓੜਾ, ਸਿੰਧੀਆ ਅਤੇ ਦਿਵੇਦੀ ਵੱਲੋਂ ਸਰਕਾਰ ਦੀ ਪਹਿਲਕਦਮੀ ਦੀ ਹਮਾਇਤ
ਇੱਥੇ ਕਾਂਗਰਸ ਵਰਕਿੰਗ ਕਮੇਟੀ ਦੀ ਮੀਟਿੰਗ ਵਿੱਚ ਜੰਮੂ ਕਸ਼ਮੀਰ ਵਿੱਚੋਂ ਧਾਰਾ 370 ਹਟਾਏ ਜਾਣ ਅਤੇ ਸੂਬੇ ਨੂੰ ਦੋ ਕੇਂਦਰ ਸਾਸ਼ਿਤ ਪ੍ਰਦੇਸ਼ਾਂ ਵਿੱਚ ਵੰਡੇ ਜਾਣ ਦੇ ਫ਼ੈਸਲੇ ਦਾ ਕਾਂਗਰਸ ਦੇ ਆਗੂ ਦੀਪੇਂਦਰ ਹੁੱਡਾ, ਜਿਓਤਿਰਦਿੱਤਿਆ ਸਿੰਧੀਆ, ਜਨਾਰਦਨ ਦਿਵੇਦੀ, ਅਨਿਲ ਸ਼ਾਸਤਰੀ, ਪਾਰਟੀ ਦੇ ਬੁਲਾਰੇ ਅਭਿਸ਼ੇਕ ਸਿੰਘਵੀ, ਆਨੰਦ ਸ਼ਰਮਾ ਸਣੇ ਕਈ ਹੋਰ ਆਗੂਆਂ ਨੇ ਹਮਾਇਤ ਕੀਤੀ ਹੈ। ....

ਸਾਬਕਾ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਨਹੀਂ ਰਹੇ

Posted On August - 7 - 2019 Comments Off on ਸਾਬਕਾ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਨਹੀਂ ਰਹੇ
ਸਾਬਕਾ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਦਾ ਅੱਜ ਇਥੇ ਏਮਸ ਹਸਪਤਾਲ ਵਿੱਚ ਦੇਹਾਂਤ ਹੋ ਗਿਆ। ਉਹ 67 ਸਾਲਾਂ ਦੇ ਸਨ। ਸੂਤਰਾਂ ਮੁਤਾਬਕ ਉਨ੍ਹਾਂ ਨੂੰ ਦਿਲ ਦਾ ਦੌਰਾ ਪਿਆ ਜੋ ਜਾਨਲੇਵਾ ਸਾਬਤ ਹੋਇਆ। ਇਸ ਦੌਰਾਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਬੀਬੀ ਸਵਰਾਜ ਦੇ ਅਕਾਲ ਚਲਾਣੇ ’ਤੇ ਦੁਖ਼ ਜ਼ਾਹਿਰ ਕਰਦਿਆਂ ਇਸ ਨੂੰ ਨਿੱਜੀ ਘਾਟਾ ਦੱਸਿਆ ਹੈ। ....

ਸੁਖਬੀਰ ਦੇ ਦਬਾਅ ਕਾਰਨ ਸੀਬੀਆਈ ਜਾਂਚ ਰੁਕੀ: ਕੈਪਟਨ

Posted On August - 7 - 2019 Comments Off on ਸੁਖਬੀਰ ਦੇ ਦਬਾਅ ਕਾਰਨ ਸੀਬੀਆਈ ਜਾਂਚ ਰੁਕੀ: ਕੈਪਟਨ
ਪੰਜਾਬ ਵਿਧਾਨ ਸਭਾ ਦੇ ਮੌਨਸੂਨ ਸੈਸ਼ਨ ਦੇ ਅੱਜ ਅਖ਼ੀਰਲੇ ਦਿਨ ਵੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦਾ ਮੁੱਦਾ ਭਖਿਆ ਰਿਹਾ। ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅੱਜ ਇਸ ਮੁੱਦੇ ’ਤੇ ਰੋਹ ਵਿਚ ਸਨ। ਉਨ੍ਹਾਂ ਦੋਸ਼ ਲਾਇਆ ਕਿ ਪਹਿਲਾਂ ਅਕਾਲੀ ਦਲ ਨੇ ਕੇਂਦਰੀ ਜਾਂਚ ਬਿਊਰੋ (ਸੀਬੀਆਈ) ਨੂੰ ਇਸ ਮਾਮਲੇ ਦੀ ਜਾਂਚ ਸੌਂਪ ਕੇ ਇਸ ਨੂੰ ਲਮਕਾਉਣ ਦਾ ਦਾਅ ਖੇਡਿਆ ਅਤੇ ਹੁਣ ਅਦਾਲਤ ਵਿੱਚ ਕਲੋਜ਼ਰ ਰਿਪੋਰਟ ਪੇਸ਼ ਕਰਵਾ ....

ਅਕਾਲੀ ਦਲ ਮਜ਼ਬੂਤ ਸੰਘੀ ਢਾਂਚੇ ਦਾ ਹਮਾਇਤੀ: ਸੁਖਬੀਰ

Posted On August - 7 - 2019 Comments Off on ਅਕਾਲੀ ਦਲ ਮਜ਼ਬੂਤ ਸੰਘੀ ਢਾਂਚੇ ਦਾ ਹਮਾਇਤੀ: ਸੁਖਬੀਰ
ਰੋਮਣੀ ਅਕਾਲੀ ਦਲ ਦੇ ਪ੍ਰਧਾਨ ਅਤੇ ਸੰਸਦ ਮੈਂਬਰ ਸੁਖਬੀਰ ਸਿੰਘ ਬਾਦਲ ਨੇ ਅੱਜ ਲੋਕ ਸਭਾ ’ਚ ਕੇਂਦਰ ਸਰਕਾਰ ਵੱਲੋਂ ਜੰਮੂ-ਕਮਸ਼ੀਰ ਵਿੱਚੋਂ ਧਾਰਾ 370 ਹਟਾਏ ਜਾਣ ਦੇ ਮਤੇ ਨੂੰ ਹਮਾਇਤ ਦਿੱਤੀ। ਬਹਿਸ ’ਚ ਹਿੱਸਾ ਲੈਂਦਿਆਂ ਉਨ੍ਹਾਂ ਘੱਟ ਗਿਣਤੀਆਂ ਬਾਰੇ ਫਿਕਰਮੰਦੀ ਜ਼ਾਹਿਰ ਕਰਨ ਦੇ ਨਾਲ-ਨਾਲ ਦੇਸ਼ ਲਈ ਸਿੱਖਾਂ ਵੱਲੋਂ ਕੀਤੀਆਂ ਕੁਰਬਾਨੀਆਂ ਨੂੰ ਵੀ ਯਾਦ ਕਰਵਾਇਆ। ....

ਧਾਰਾ 370 ’ਤੇ ਰਾਸ਼ਟਰਪਤੀ ਦੇ ਹੁਕਮਾਂ ਨੂੰ ਸੁਪਰੀਮ ਕੋਰਟ ’ਚ ਚੁਣੌਤੀ

Posted On August - 7 - 2019 Comments Off on ਧਾਰਾ 370 ’ਤੇ ਰਾਸ਼ਟਰਪਤੀ ਦੇ ਹੁਕਮਾਂ ਨੂੰ ਸੁਪਰੀਮ ਕੋਰਟ ’ਚ ਚੁਣੌਤੀ
ਜੰਮੂ ਕਸ਼ਮੀਰ ਦੇ ਵਿਸ਼ੇਸ਼ ਦਰਜੇ ਨੂੰ ਰੱਦ ਕਰਨ ਵਾਲੀ ਧਾਰਾ 370 ਬਾਰੇ ਰਾਸ਼ਟਰਪਤੀ ਦੇ ਹੁਕਮਾਂ ਨੂੰ ਚੁਣੌਤੀ ਦੇਣ ਲਈ ਸੁਪਰੀਮ ਕੋਰਟ ’ਚ ਅੱਜ ਪਟੀਸ਼ਨ ਦਾਖ਼ਲ ਕੀਤੀ ਗਈ ਹੈ। ....

ਅਧੀਰ ਕਾਰਨ ਕਾਂਗਰਸ ਨੂੰ ਸਦਨ ’ਚ ਨਮੋਸ਼ੀ ਝੱਲਣੀ ਪਈ

Posted On August - 7 - 2019 Comments Off on ਅਧੀਰ ਕਾਰਨ ਕਾਂਗਰਸ ਨੂੰ ਸਦਨ ’ਚ ਨਮੋਸ਼ੀ ਝੱਲਣੀ ਪਈ
ਲੋਕ ਸਭਾ ਵਿੱਚ ਕਾਂਗਰਸ ਦੇ ਆਗੂ ਅਧੀਰ ਰੰਜਨ ਚੌਧਰੀ ਵੱਲੋਂ ਸਰਕਾਰ ਨੂੰ ਸੰਸਦ ਵਿੱਚ ਇਹ ਸਵਾਲ ਕਰਨ ਕਿ ਜੇ ਕਸ਼ਮੀਰ 1948 ਤੋਂ ਸੰਯੁਕਤ ਰਾਸ਼ਟਰ ਦੀ ਨਿਗਰਾਨੀ ਅਧੀਨ ਹੈ ਤਾਂ ਇਹ ਕਿਸ ਤਰ੍ਹਾ ਅੰਦਰੂਨੀ ਮੁੱਦਾ ਹੋਇਆ, ਉੱਤੇ ਕਾਂਗਰਸ ਨੂੰ ਨਮੋਸ਼ੀ ਦਾ ਸਾਹਮਣਾ ਕਰਨਾ ਪਿਆ। ....

ਜੰਮੂ ਕਸ਼ਮੀਰ ਵਿੱਚ ਸਥਿਤੀ ਕਾਬੂ ਹੇਠ

Posted On August - 7 - 2019 Comments Off on ਜੰਮੂ ਕਸ਼ਮੀਰ ਵਿੱਚ ਸਥਿਤੀ ਕਾਬੂ ਹੇਠ
ਸਰਕਾਰੀ ਅਧਿਕਾਰੀਆਂ ਨੇ ਜਾਣਕਾਰੀ ਦਿੱਤੀ ਹੈ ਕਿ ਜੰਮੂ ਕਸ਼ਮੀਰ ਦੇ ਤਿੰਨਾਂ ਖੇਤਰਾਂ ਵਿੱਚ ਸਥਿਤੀ ਪੂਰੀ ਤਰ੍ਹਾਂ ਸ਼ਾਂਤਮਈ ਅਤੇ ਕਾਬੂ ਹੇਠ ਹੈ ਪਰ ਦੂਜੇ ਦਿਨ ਵੀ ਕਸ਼ਮੀਰ ਵਾਦੀ ਬਾਕੀ ਦੁਨੀਆਂ ਨਾਲੋਂ ਪੂਰੀ ਤਰ੍ਹਾਂ ਕੱਟੀ ਰਹੀ ਅਤੇ ਪਾਬੰਦੀਆਂ ਲਾਗੂ ਹਨ। ਧਾਰਾ 370 ਹਟਾਏ ਜਾਣ ਬਾਅਦ ਲੱਖਾਂ ਕਸ਼ਮੀਰੀਆਂ ਦੇ ਮਨਾਂ ਵਿੱਚ ਅਨੇਕਾਂ ਸ਼ੰਕੇ ਉਪਜੇ ਹੋਏ ਹਨ। ....

ਇਮਰਾਨ ਖ਼ਾਨ ਵਲੋਂ ਜੰਮੂ ਕਸ਼ਮੀਰ ਬਾਰੇ ਕੌਮਾਂਤਰੀ ਮੰਚ ’ਤੇ ਜਾਣ ਦੀ ਧਮਕੀ

Posted On August - 7 - 2019 Comments Off on ਇਮਰਾਨ ਖ਼ਾਨ ਵਲੋਂ ਜੰਮੂ ਕਸ਼ਮੀਰ ਬਾਰੇ ਕੌਮਾਂਤਰੀ ਮੰਚ ’ਤੇ ਜਾਣ ਦੀ ਧਮਕੀ
ਪਾਕਿਸਤਾਨ ਨੇ ਅੱਜ ਕਿਹਾ ਕਿ ਉਹ ਜੰਮੂ ਕਸ਼ਮੀਰ ਦਾ ਵਿਸ਼ੇਸ਼ ਦਰਜਾ ਖਤਮ ਕੀਤੇ ਜਾਣ ਤੋਂ ਭਾਰਤ ’ਤੇ ਕੂਟਨੀਤਕ ਤੇ ਰਣਨੀਤਕ ਦਬਾਓ ਵਧਾਉਣ ਬਾਰੇ ਸੋਚ ਵਿਚਾਰ ਕਰ ਰਿਹਾ ਹੈ। ਪ੍ਰਧਾਨ ਮੰਤਰੀ ਇਮਰਾਨ ਖ਼ਾਨ ਨੇ ਕਿਹਾ ‘‘ ਅਸੀਂ ਹਰ ਮੁਹਾਜ਼ ’ਤੇ ਲੜਾਈ ਲੜਾਂਗੇ...ਅਸੀਂ ਸੋਚ ਰਹੇ ਹਾਂ ਕਿ ਇਸ ਨੂੰ ਕੌਮਾਂਤਰੀ ਅਦਾਲਤ ਅਤੇ ਯੂ.ਐਨ. ਸਲਾਮਤੀ ਕੌਂਸਲ ਵਿਚ ਕਿਵੇਂ ਉਠਾ ਸਕਦੇ ਹਾਂ।’’ ....

ਧਾਰਾ 370 ਹਟਾਉਣ ਤੇ ਜੰਮੂ-ਕਸ਼ਮੀਰ ਪੁਨਰਗਠਨ ਬਿੱਲ ’ਤੇ ਲੋਕ ਸਭਾ ਦੀ ਮੋਹਰ

Posted On August - 7 - 2019 Comments Off on ਧਾਰਾ 370 ਹਟਾਉਣ ਤੇ ਜੰਮੂ-ਕਸ਼ਮੀਰ ਪੁਨਰਗਠਨ ਬਿੱਲ ’ਤੇ ਲੋਕ ਸਭਾ ਦੀ ਮੋਹਰ
ਲੋਕ ਸਭਾ ਨੇ ਜੰਮੂ ਤੇ ਕਸ਼ਮੀਰ ਨੂੰ ਵਿਸ਼ੇਸ਼ ਦਰਜਾ ਦਿੰਦੀ ਸੰਵਿਧਾਨ ਦੀ ਧਾਰਾ 370 ਨੂੰ ਮਨਸੂਖ਼ ਕਰਨ ਸਬੰਧੀ ਮਤੇ ਅਤੇ ਸੂਬੇ ਨੂੰ ਦੋ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਵਿੱਚ ਵੰਡਦੇ ਬਿੱਲ ’ਤੇ ਅੱਜ ਮੋਹਰ ਲਾ ਦਿੱਤੀ। ....

ਭਾਜਪਾ ਨੇ ਸੰਘੀ ਢਾਂਚੇ ਨੂੰ ਕਮਜ਼ੋਰ ਕੀਤਾ: ਕੈਪਟਨ

Posted On August - 7 - 2019 Comments Off on ਭਾਜਪਾ ਨੇ ਸੰਘੀ ਢਾਂਚੇ ਨੂੰ ਕਮਜ਼ੋਰ ਕੀਤਾ: ਕੈਪਟਨ
ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਸ਼ਮੀਰੀ ਆਗੂਆਂ ਦੀ ਗ੍ਰਿਫ਼ਤਾਰੀ ਦਾ ਵਿਰੋਧ ਕਰਦਿਆਂ ਕਿਹਾ ਹੈ ਕਿ ਕੇਂਦਰ ਦੀ ਭਾਜਪਾ ਸਰਕਾਰ ਦੇ ਦੋਹਰੇ ਮਾਪਦੰਡ ਸਾਹਮਣੇ ਆ ਗਏ ਹਨ। ਉਨ੍ਹਾਂ ਕਿਹਾ ਕਿ ਭਾਜਪਾ ਨੇ ਐਮਰਜੈਂਸੀ ਦੌਰਾਨ ਵਿਰੋਧੀ ਧਿਰ ਦੇ ਆਗੂਆਂ ਨੂੰ ਗ੍ਰਿਫ਼ਤਾਰ ਕਰਨ ਦਾ ਤਿੱਖਾ ਵਿਰੋਧ ਕੀਤਾ ਸੀ ਪਰ ਹੁਣ ਕਸ਼ਮੀਰ ’ਚ ਆਗੂਆਂ ਨੂੰ ਗ੍ਰਿਫ਼ਤਾਰ ਕਰਕੇ ਐਮਰਜੈਂਸੀ ਵਾਲੇ ਹਾਲਾਤ ਬਣਾ ਦਿੱਤੇ ਗਏ ਹਨ। ....

ਅਯੁੱਧਿਆ ਕੇਸ: ਸੰਵਿਧਾਨਕ ਬੈਂਚ ਵੱਲੋਂ ਨਿਯਮਤ ਸੁਣਵਾਈ ਸ਼ੁਰੂ

Posted On August - 7 - 2019 Comments Off on ਅਯੁੱਧਿਆ ਕੇਸ: ਸੰਵਿਧਾਨਕ ਬੈਂਚ ਵੱਲੋਂ ਨਿਯਮਤ ਸੁਣਵਾਈ ਸ਼ੁਰੂ
ਸਾਲਸੀ ਯਤਨ ਨਾਕਾਮ ਰਹਿਣ ਮਗਰੋਂ ਸੁਪਰੀਮ ਕੋਰਟ ਦੇ ਪੰਜ ਮੈਂਬਰੀ ਸੰਵਿਧਾਨਕ ਬੈਂਚ ਨੇ ਅਯੁੱਧਿਆ ਵਿੱਚ ਰਾਮ ਜਨਮਭੂਮੀ-ਬਾਬਰੀ ਮਸਜਿਦ ਦੇ ਵਿਵਾਦਿਤ ਢਾਂਚੇ ਸਬੰਧੀ ਨਿਯਮਤ ਸੁਣਵਾਈ ਵਿੱਢ ਦਿੱਤੀ ਹੈ। ਅੱਜ ਪਹਿਲੇ ਦਿਨ ਕੇਸ ਨਾਲ ਸਬੰਧਤ ਤਿੰਨ ਧਿਰਾਂ ’ਚੋਂ ਇਕ ਨਿਰਮੋਹੀ ਅਖਾੜਾ ਨੇ 2.77 ਏਕੜ ਦੀ ਵਿਵਾਦਿਤ ਜ਼ਮੀਨ ਦਾ ਸਾਰਾ ਕੰਟਰੋਲ ਤੇ ਪ੍ਰਬੰਧ ਉਹਦੇ ਹੱਥਾਂ ’ਚ ਦੇਣ ਦੀ ਮੰਗ ਕੀਤੀ। ....

ਪੰਜਾਬ ਵਿਧਾਨ ਸਭਾ ਦੇ ਬਾਹਰ ਅਕਾਲੀ ਦਲ ਤੇ ਆਪ ਵੱਲੋਂ ਧਰਨਾ

Posted On August - 6 - 2019 Comments Off on ਪੰਜਾਬ ਵਿਧਾਨ ਸਭਾ ਦੇ ਬਾਹਰ ਅਕਾਲੀ ਦਲ ਤੇ ਆਪ ਵੱਲੋਂ ਧਰਨਾ
ਪੰਜਾਬ ਵਿਧਾਨ ਸਭਾ ਦੇ ਬਾਹਰ ਅਕਾਲੀ ਦਲ ਨੇ ਬੇਅਦਬੀ ਕਾਂਡ ਦੀ ਜਾਂਚ ਸੁਪਰੀਮ ਕੋਰਟ ਦੀ ਨਿਗਰਾਨੀ ਹੇਠ ਕਰਵਾਉਣ ਦੀ ਮੰਗ ਨੂੰ ਲੈ ਕੇ ਅਤੇ ‘ਆਪ’ ਵੱਲੋਂ ਪੰਜਾਬ ਵਿਚ ਡਰੱਗ ਦੇ ਪ੍ਰਕੋਪ ਬਾਰੇ ਪੰਜਾਬ ਸਰਕਾਰ ਦੇ ਫੇਲ੍ਹ ਰਹਿਣ ਵਿਰੁੱਧ ਧਰਨੇ ਮਾਰੇ। ....

ਧਾਰਾ 370 ਮਨਸੂਖ਼; ਜੰਮੂ-ਕਸ਼ਮੀਰ ਦੋ ਹਿੱਸਿਆਂ ’ਚ ਵੰਡਿਆ

Posted On August - 6 - 2019 Comments Off on ਧਾਰਾ 370 ਮਨਸੂਖ਼; ਜੰਮੂ-ਕਸ਼ਮੀਰ ਦੋ ਹਿੱਸਿਆਂ ’ਚ ਵੰਡਿਆ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਵਾਲੀ ਕੇਂਦਰ ਸਰਕਾਰ ਨੇ ਅੱਜ ਇਤਿਹਾਸ ਸਿਰਜਦਿਆਂ ਰਾਸ਼ਟਰਪਤੀ ਦੇ ਨਵੇਂ ਫ਼ਰਮਾਨ ਦੇ ਹਵਾਲੇ ਨਾਲ ਜੰਮੂ ਤੇ ਕਸ਼ਮੀਰ ਨੂੰ ਵਿਸ਼ੇਸ਼ ਦਰਜਾ ਦਿੰਦੀ ਧਾਰਾ 370 ਫ਼ੌਰੀ ਮਨਸੂਖ਼ ਕਰ ਦਿੱਤੀ। ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਰਾਜ ਸਭਾ ਵਿੱਚ ਜੰਮੂ ਕਸ਼ਮੀਰ ਪੁਨਰਗਠਨ ਬਿੱਲ ਪੇਸ਼ ਕਰਦਿਆਂ ਜੰਮੂ ਤੇ ਕਸ਼ਮੀਰ ਨੂੰ ਦੋ ਕੇਂਦਰੀ ਸ਼ਾਸਿਤ ਪ੍ਰਦੇਸ਼ਾਂ (ਜੰਮੂ ਤੇ ਕਸ਼ਮੀਰ ਡਿਵੀਜ਼ਨ ਅਤੇ ਲੱਦਾਖ਼) ਵਿੱਚ ਵੰਡਣ ਦੀ ....
Available on Android app iOS app
Powered by : Mediology Software Pvt Ltd.