ਅਯੁੱਧਿਆ ਕੇਸ: ਸਾਰੇ ਸਵਾਲ ਸਾਡੇ ਤੋਂ ਹੀ ਕਿਉਂ? !    ਜਾਪਾਨ ’ਚ ਸਮੁੰਦਰੀ ਤੂਫ਼ਾਨ ਨਾਲ ਮਰਨ ਵਾਲਿਆਂ ਦੀ ਗਿਣਤੀ 56 ਹੋਈ !    ਆਵਲਾ ਖ਼ਿਲਾਫ਼ ਚੋਣ ਕਮਿਸ਼ਨ ਕੋਲ ਸ਼ਿਕਾਇਤ !    ਅਕਾਲੀ ਦਲ ਦਾ ਰਾਜਸੀ ਵਿੰਗ ਹੈ ਸ਼੍ਰੋਮਣੀ ਕਮੇਟੀ: ਰੰਧਾਵਾ !    ਗੁਰਬੱਤ ਵੀ ਨਹੀਂ ਰੋਕ ਸਕੀ ਬੂਟ ਪਾਲਿਸ਼ ਵਾਲੇ ਸਨੀ ਦਾ ਰਾਹ !    ਪੁਲੀਸ ਵੱਲੋਂ ਪਿੰਡਾਂ ’ਚ ਤਲਾਸ਼ੀ ਮੁਹਿੰਮ ਜਾਰੀ !    ਪ੍ਰਕਾਸ਼ ਪੁਰਬ ਸਮਾਗਮਾਂ ਨੂੰ ਤਾਰਪੀਡੋ ਕਰ ਰਿਹੈ ਬਾਦਲ ਦਲ: ਸਰਨਾ !    ਪਾਦਰੀ ਕੇਸ: ਮੁਹਾਲੀ ਅਦਾਲਤ ਨੇ ਨਿਰਮਲ ਤੇ ਸੁਰਿੰਦਰਪਾਲ ਭਗੌੜੇ ਐਲਾਨੇ !    ਦਿੱਲੀ ਦੇ ਚਾਰ ਸਟੇਡੀਅਮ ਸਾਰਿਆਂ ਲਈ ਖੋਲ੍ਹਣ ਦਾ ਫ਼ੈਸਲਾ !    ਪੰਜਾਬ ਨੇ ਕੌਮੀ ਸੀਨੀਅਰ ਤੇ ਜੂਨੀਅਰ ਗਤਕਾ ਚੈਂਪੀਅਨਸ਼ਿਪ ਜਿੱਤੀ !    

ਮਾਲਵਾ › ›

Featured Posts
ਗੁਰੂ ਨਾਨਕ ਦੇਵ ਦਾ ਪ੍ਰਕਾਸ਼ ਦਿਹਾੜਾ ਸ਼ਰਧਾ ਨਾਲ ਮਨਾਇਆ

ਗੁਰੂ ਨਾਨਕ ਦੇਵ ਦਾ ਪ੍ਰਕਾਸ਼ ਦਿਹਾੜਾ ਸ਼ਰਧਾ ਨਾਲ ਮਨਾਇਆ

ਪੱਤਰ ਪ੍ਰੇਰਕ ਗਿੱਦੜਬਾਹਾ, 14 ਅਕਤੂਬਰ ਗੁਰਦੁਆਰਾ ਗੁਰੂ ਅਮਰਦਾਸ ਜੀ ਪ੍ਰਬੰਧਕੀ ਕਮੇਟੀ, ਖਾਲਸਾ ਸੇਵਾ ਸੁਸਾਇਟੀ, ਸੁਖਮਨੀ ਸਾਹਿਬ ਸੇਵਾ ਸੁਸਾਇਟੀ ਅਤੇ ਸ਼ਹਿਰ ਦੀਆਂ ਵੱਖ-ਵੱਖ ਧਾਰਮਿਕ ਅਤੇ ਸਮਾਜਿਕ ਸੰਸਥਾਵਾਂ ਵੱਲੋਂ ਸਮੂਹ ਨਗਰ ਨਿਵਾਸੀਆਂ ਦੇ ਸਹਿਯੋਗ ਨਾਲ ਗੁਰੂ ਨਾਨਕ ਦੇਵ ਜੀ ਦਾ 550ਵਾਂ ਪ੍ਰਕਾਸ਼ ਦਿਹਾੜਾ ਸ਼ਰਧਾ ਨਾਲ ਮਨਾਇਆ ਗਿਆ। 13 ਅਕਤੂਬਰ ਨੂੰ ਸਵੇਰੇ ਗੁਰਦੁਆਰਾ ਸਾਹਿਬ ਵਿੱਚ ਅਖੰਡ ...

Read More

ਨਸ਼ੇ ’ਤੇ ਵਿਅੰਗ ਕਸਦਾ ਨਾਟਕ ‘ਸੌਦਾਗਰ’ ਖੇਡਿਆ

ਨਸ਼ੇ ’ਤੇ ਵਿਅੰਗ ਕਸਦਾ ਨਾਟਕ ‘ਸੌਦਾਗਰ’ ਖੇਡਿਆ

ਪੱਤਰ ਪ੍ਰੇਰਕ ਬਠਿੰਡਾ, 14 ਅਕਤੂਬਰ ਨਾਟਿਅਮ ਦੁਆਰਾ ਆਯੋਜਿਤ ਕੀਤੇ ਜਾ ਰਹੇ ਨੌਵੇਂ ਨਾਟਿਅਮ ਨੈਸ਼ਨਲ ਥੀਏਟਰ ਫੈਸਟੀਵਲ ਦੇ ਗਿਆਰਵੇਂ ਤੇ ਆਖਰੀ ਦਿਨ ਨਾਟਿਅਮ ਦੀ ਆਪਣੀ ਟੀਮ ਵੱਲੋਂ ਨਸ਼ਿਆਂ ’ਤੇ ਅਧਾਰਿਤ ਨਾਟਕ ਸੌਦਾਗਰ ਪੇਸ਼ ਕੀਤਾ ਗਿਆ। ਇਹ ਨਾਟਕ ਡਾ. ਨਿਰਮਲ ਜੌੜਾ ਦੁਆਰਾ ਲਿਖਿਆ ਤੇ ਕੀਰਤੀ ਕਿਰਪਾਲ ਦੁਆਰਾ ਨਿਰਦੇਸ਼ਤ ਕੀਤਾ ਗਿਆ ਸੀ। ਕਹਾਣੀ ਵਿੱਚ ...

Read More

ਜ਼ਮੀਨ ਦੀ ਕੁਰਕੀ ਰੁਕਵਾਉਣ ਲਈ ਕਿਸਾਨਾਂ ਵੱਲੋਂ ਧਰਨਾ

ਜ਼ਮੀਨ ਦੀ ਕੁਰਕੀ ਰੁਕਵਾਉਣ ਲਈ ਕਿਸਾਨਾਂ ਵੱਲੋਂ ਧਰਨਾ

ਗੁਰਵਿੰਦਰ ਸਿੰਘ ਰਾਮਪੁਰਾ ਫੂਲ , 14 ਅਕਤੂਬਰ ਭਾਰਤੀ ਕਿਸਾਨ ਯੂਨੀਅਨ (ਉਗਰਾਹਾਂ) ਵੱਲੋਂ ਤਹਿਸੀਲਦਾਰ ਦਫ਼ਤਰ ਫੂਲ ਅੱਗੇ ਕਿਸਾਨ ਜੀਤ ਸਿੰਘ ਦੀ ਜ਼ਮੀਨ ਦੀ ਕੁਰਕੀ ਰੁਕਵਾਉਣ ਲਈ ਧਰਨਾ ਲਗਾਇਆ ਗਿਆ। ਬੀਕੇਯੂ ਵਲੋਂ ਲਗਾਏ ਇਸ ਧਰਨੇ ਦੇ ਕਾਰਨ ਜੀਤ ਸਿੰਘ ਵਾਸੀ ਗਿੱਲ ਕਲਾਂ ਦੇ ਕਿਸਾਨ ਦੀ ਜ਼ਮੀਨ ਦੀ ਕੁਰਕੀ ਰੁਕਵਾਈ ਗਈ। ਗਿੱਲ ਕਲਾਂ ਦਾ ...

Read More

ਸ਼ੈੱਲਰਾਂ ਅੰਦਰ ਝੋਨਾ ਨਾ ਰੱਖਣ ਦਾ ਐਲਾਨ

ਸ਼ੈੱਲਰਾਂ ਅੰਦਰ ਝੋਨਾ ਨਾ ਰੱਖਣ ਦਾ ਐਲਾਨ

ਰਾਜਿੰਦਰ ਸਿੰਘ ਮਰਾਹੜ ਭਗਤਾ ਭਾਈ, 14 ਅਕਤੂਬਰ ਸ਼ੈਲਰ ਮਾਲਕਾਂ ਅਤੇ ਪੰਜਾਬ ਸਰਕਾਰ ਵਿਚਕਾਰ ਚੱਲ ਰਹੇ ਵਿਵਾਦ ਨੂੰ ਲੈ ਕੇ ਰਾਈਸ ਸ਼ੈਲਰ ਐਸੋਸੀਏਸ਼ਨ ਭਗਤਾ ਭਾਈ ਦੀ ਮੀਟਿੰਗ ਸਥਾਨਕ ਸ਼ਹਿਰ ਵਿੱਚ ਹੋਈ। ਜਿਸ ਵਿੱਚ ਐਸੋਸੀਏਸ਼ਨ ਮੈਂਬਰਾਂ ਨੇ ਚਾਲੂ ਸੀਜ਼ਨ ਦੌਰਾਨ ਆਪਣੇ ਸ਼ੈਲਰਾਂ ਅੰਦਰ ਝੋਨਾ ਨਾ ਲਗਾਉਣ ਦਾ ਫ਼ੈਸਲਾ ਕਰਦਿਆਂ ਸਰਕਾਰ ਖ਼ਿਲਾਫ਼ ਤਿੱਖਾ ਸੰਘਰਸ਼ ...

Read More

ਜਲਾਲਾਬਾਦ ਜ਼ਿਮਨੀ ਚੋਣ: ਸਿਆਸੀ ਆਗੂਆਂ ਵੱਲੋਂ ਦੂਸ਼ਣਬਾਜ਼ੀ ਦਾ ਦੌਰ ਜਾਰੀ

ਜਲਾਲਾਬਾਦ ਜ਼ਿਮਨੀ ਚੋਣ: ਸਿਆਸੀ ਆਗੂਆਂ ਵੱਲੋਂ ਦੂਸ਼ਣਬਾਜ਼ੀ ਦਾ ਦੌਰ ਜਾਰੀ

ਚੰਦਰ ਪ੍ਰਕਾਸ਼ ਕਾਲੜਾ ਜਲਾਲਾਬਾਦ, 14 ਅਕਤੂਬਰ ਪੰਜਾਬ ਦੇ ਜੰਗਲਾਤ, ਪ੍ਰਿੰਟਿੰਗ ਐਂਡ ਸਟੇਸ਼ਨਰੀ ਤੇ ਐੱਸਸੀਬੀ ਸੀ ਭਲਾਈ ਵਿਭਾਗ ਦੇ ਕੈਬਨਿਟ ਮੰਤਰੀ ਸਾਧੂ ਸਿੰਘ ਧਰਮਸੋਤ ਵੱਲੋਂ ਜਲਾਲਾਬਾਦ ਜ਼ਿਮਨੀ ਚੋਣ ਦੌਰਾਨ ਹਲਕੇ ਦੇ ਕਈ ਪਿੰਡਾਂ ਵਿੱਚ ਕਾਂਗਰਸੀ ਪਾਰਟੀ ਦੇ ਉਮੀਦਵਾਰ ਰਮਿੰਦਰ ਸਿੰਘ ਆਵਲਾ ਦੇ ਹੱਕ ਵਿੱਚ ਪਿਛਲੇ ਕਈ ਦਿਨਾਂ ਤੋਂ ਲਗਾਤਾਰ ਪ੍ਰਚਾਰ ਕੀਤਾ ਜਾ ਰਿਹਾ ...

Read More

ਲੋਕ ਵਿਰੋਧੀ ਨੀਤੀਆਂ ਖ਼ਿਲਾਫ਼ ਡਟੀਆਂ ਖੱਬੀਆਂ ਧਿਰਾਂ

ਲੋਕ ਵਿਰੋਧੀ ਨੀਤੀਆਂ ਖ਼ਿਲਾਫ਼ ਡਟੀਆਂ ਖੱਬੀਆਂ ਧਿਰਾਂ

ਪੱਤਰ ਪ੍ਰੇਰਕ ਮਾਨਸਾ, 14 ਅਕਤੂਬਰ ਸੀਪੀਆਈ ਦੇ ਜ਼ਿਲ੍ਹਾ ਸਕੱਤਰ ਕ੍ਰਿਸ਼ਨ ਚੋਹਾਨ, ਸੀਪੀਆਈ ਐੱਮਐੱਲ ਲਿਬਰੇਸ਼ਨ ਦੇ ਸੂਬਾ ਆਗੂ ਭਗਵੰਤ ਸਿੰਘ ਸਮਾਓ ਨੇ ਕਿਹਾ ਕਿ ਕੇਂਦਰ ਦੀ ਮੋਦੀ ਸਰਕਾਰ ਦੀ ਦੂਸਰੀ ਵਾਰ ਸੱਤਾ ਵਾਪਸੀ ਨੇ ਦੇਸ਼ ਨੂੰ ਆਰਥਿਕ, ਸਮਾਜਿਕ ਅਤੇ ਰਾਜਨੀਤਿਕ ਤੌਰ ’ਤੇ ਕਮਜ਼ੋਰ ਕਰ ਕੇ ਰੱਖ ਦਿੱਤਾ ਹੈ, ਜਿਸ ਕਾਰਨ ਦੇਸ਼ ਮਾੜੀ ਆਰਥਿਕਤਾ ...

Read More

ਪ੍ਰਸ਼ਨੋਤਰੀ ਮੁਕਾਬਲੇ ’ਚ ਗੁਰਨੇ ਕਲਾਂ ਸਕੂਲ ਨੇ ਬਾਜ਼ੀ ਮਾਰੀ

ਪ੍ਰਸ਼ਨੋਤਰੀ ਮੁਕਾਬਲੇ ’ਚ ਗੁਰਨੇ ਕਲਾਂ ਸਕੂਲ ਨੇ ਬਾਜ਼ੀ ਮਾਰੀ

ਐੱਨਪੀ ਸਿੰਘ ਬੁਢਲਾਡਾ, 14 ਅਕਤੂਬਰ ਨੇੜਲੇ ਪਿੰਡ ਗੁਰਨੇ ਕਲਾਂ ਦੇ ਸਰਕਾਰੀ ਹਾਈ ਸਕੂਲ ਦੇ ਵਿਦਿਆਰਥੀਆਂ ਨੇ ਪੰਜਾਬੀ ਭਾਸ਼ਾ ਦੇ ਜ਼ਿਲ੍ਹਾ ਪੱਧਰੀ ਪ੍ਰਸ਼ਨੋਤਰੀ ਮੁਕਾਬਲਿਆਂ ਵਿੱਚ ਛੇ ਵਿੱਚੋਂ ਤਿੰਨ ਪੁਜ਼ੀਸ਼ਨਾਂ ’ਤੇ ਕਬਜ਼ਾ ਕਰ ਲਿਆ ਹੈ, ਜਿਨ੍ਹਾਂ ਦਾ ਅੱਜ ਸਕੂਲ ਮੁਖੀ ਕਸ਼ਮੀਰ ਸਿੰਘ ਵੱਲੋਂ ਸ਼ਾਨਦਾਰ ਸਨਮਾਨ ਕੀਤਾ ਗਿਆ। ਇਨ੍ਹਾਂ ਮੁਕਾਬਲਿਆਂ ਦੇ ਇੰਚਾਰਜ ਸਟੇਟ ਐਵਾਰਡੀ ਅਧਿਆਪਕ ...

Read More


ਅਨਾਜ ਮੰਡੀਆਂ ’ਚ ਝੋਨੇ ਦੀ ਆਮਦ ਤੇਜ਼; ਖ਼ਰੀਦ ਸ਼ੁਰੂ

Posted On October - 11 - 2019 Comments Off on ਅਨਾਜ ਮੰਡੀਆਂ ’ਚ ਝੋਨੇ ਦੀ ਆਮਦ ਤੇਜ਼; ਖ਼ਰੀਦ ਸ਼ੁਰੂ
ਹਰਮੇਸ਼ਪਾਲ ਨੀਲੇਵਾਲਾ ਜ਼ੀਰਾ, 10 ਅਕਤੂਬਰ ਅੱਜ ਇੱਥੇ ਸਾਬਕਾ ਮੰਤਰੀ ਜਥੇਦਾਰ ਇੰਦਰਜੀਤ ਸਿੰਘ ਜ਼ੀਰਾ ਨੇ ਆੜ੍ਹਤੀ ਕੁਲਬੀਰ ਸਿੰਘ ਟਿੰਮੀ ਅਤੇ ਆੜ੍ਹਤੀ ਹਰੀਸ਼ ਜੈਨ ਗੋਗਾ ਦੀ ਆੜ੍ਹਤ ਤੋਂ ਝੋਨੇ ਦੀ ਖ਼ਰੀਦ ਸ਼ੁਰੂ ਕਰਵਾਈ। ਉਨ੍ਹਾਂ ਆਖਿਆ ਕਿ ਪੰਜਾਬ ਸਰਕਾਰ ਕਿਸਾਨਾਂ ਦੀ ਖੁਸ਼ਹਾਲੀ ਦੇ ਲਈ ਵਚਨਵੱਧ ਹੈ ਅਤੇ ਕਿਸਾਨਾਂ ਨੂੰ ਮੰਡੀਆਂ ਵਿੱਚ ਹਰ ਤਰ੍ਹਾਂ ਦੀ ਸਹੂਲਤ ਮੁਹੱਈਆ ਕਰਵਾ ਰਹੀ ਹੈ। ਉਨ੍ਹਾਂ ਮਾਰਕੀਟ ਕਮੇਟੀ ਦੇ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਉਹ ਕਿਸਾਨਾਂ ਨੂੰ ਕਿਸੇ 

ਝੋਨੇ ਦੀ ਸਰਕਾਰੀ ਖਰੀਦ ਸ਼ੁਰੂ ਕਰਵਾਉਣ ਲਈ ਸੜਕ ਘੇਰੀ

Posted On October - 11 - 2019 Comments Off on ਝੋਨੇ ਦੀ ਸਰਕਾਰੀ ਖਰੀਦ ਸ਼ੁਰੂ ਕਰਵਾਉਣ ਲਈ ਸੜਕ ਘੇਰੀ
ਗੁਰਪ੍ਰੀਤ ਸਿੰਘ ਸਾਦਿਕ, 10 ਅਕਤੂਬਰ ਭਾਰਤੀ ਖੁਰਾਕ ਨਿਗਮ ਵੱਲੋਂ ਪੀਐਫਐਮਐਸ ਪੋਰਟਲ ਨਾਲ ਜੋੜਨ ਵਾਸਤੇ ਆੜ੍ਹਤੀਆਂ ਕੋਲੋਂ ਮੰਗੇ ਜਾ ਰਹੇ ਕਿਸਾਨਾਂ ਦੇ ਬੈਂਕ ਖਾਤਿਆਂ ਕਾਰਨ ਨਾਰਾਜ਼ ਚੱਲ ਰਹੇ ਆੜ੍ਹਤੀਆਂ ਨੇ ਸਰਕਾਰੀ ਖਰੀਦ ਨਾ ਕਰਨ ਦੀ ਚਿਤਾਵਨੀ ਦਿੱਤੀ ਹੋਈ ਸੀ ਕਿਉਂਕਿ ਕਿਸਾਨ ਧਿਰਾਂ ਵੱਲੋਂ ਵੀ ਇਸ ਪੋਰਟਲ ਲਈ ਖਾਤਿਆਂ ਦੀ ਜਾਣਕਾਰੀ ਦੇਣ ਤੋਂ ਅਸਮਰੱਥਾ ਜਤਾਈ ਜਾ ਰਹੀ ਹੈ। ਸਰਕਾਰ ਵੱਲੋਂ ਖਰੀਦ ਦੀ ਨਿਰਧਾਰਿਤ ਤਾਰੀਖ਼ ਦੇ ਹਫ਼ਤੇ ਤੋਂ ਵਧੇਰੇ ਸਮਾਂ ਬੀਤਣ ’ਤੇ ਵੀ 

ਹੱਕ ਦੀ ਲੜਾਈ: ਆੜ੍ਹਤੀਆਂ ਖ਼ਿਲਾਫ਼ ਡਟੇ ਮਜ਼ਦੂਰ

Posted On October - 11 - 2019 Comments Off on ਹੱਕ ਦੀ ਲੜਾਈ: ਆੜ੍ਹਤੀਆਂ ਖ਼ਿਲਾਫ਼ ਡਟੇ ਮਜ਼ਦੂਰ
ਐਨ ਪੀ ਸਿੰਘ ਬੁਢਲਾਡਾ, 10 ਅਕਤੂਬਰ ਇੱਥੇ ਅੱਜ ਸ਼ਹਿਰ ਦੀ ਅਨਾਜ ਮੰਡੀ ਵਿੱਚ ਝੋਨੇ ਦੀ ਖਰੀਦ ਸ਼ੁਰੂ ਹੁੰਦਿਆਂ ਹੀ ਆੜ੍ਹਤੀ ਵਰਗ ਦੀ ਧੱਕੇਸ਼ਾਹੀ ਵਿਰੁੱਧ ਮਜ਼ਦੂਰਾਂ ਨੇ ਆਪਣੀ ਵਾਜਬ ਮਜ਼ਦੂਰੀ ਲਈ ਮੁਕੰਮਲ ਹੜਤਾਲ ਦਾ ਸੱਦਾ ਦੇ ਦਿੱਤਾ ਹੈ। ਇੱਥੋਂ ਦੇ ਰਾਮਲੀਲਾ ਮੰਚ ’ਤੇ ਇਕੱਤਰ ਮੰਡੀ ਦੇ ਸੈਂਕੜੇ ਮਜ਼ਦੂਰਾਂ ਨੇ ਆੜ੍ਹਤੀਆਂ ਵੱਲੋਂ ਉਨ੍ਹਾਂ ਦੀ ਮਜ਼ਦੂਰੀ ’ਤੇ ਮਾਰੇ ਜਾ ਰਹੇ ਡਾਕੇ ਵਿਰੁੱਧ ਤਿੱਖੀ ਨਾਅਰੇਬਾਜ਼ੀ ਕੀਤੀ। ਮਜ਼ਦੂਰਾਂ ਦੀ ਇਕੱਤਰਤਾ ਨੂੰ ਸੰਬੋਧਨ ਕਰਦਿਆਂ ਮਜ਼ਦੂਰ 

ਖ਼ਰੀਦ ਏਜੰਸੀਆਂ ਵੱਲੋਂ ਝੋਨਾ ਖਰੀਦਣ ਤੋਂ ਨਾਂਹ

Posted On October - 11 - 2019 Comments Off on ਖ਼ਰੀਦ ਏਜੰਸੀਆਂ ਵੱਲੋਂ ਝੋਨਾ ਖਰੀਦਣ ਤੋਂ ਨਾਂਹ
ਮਨੋਜ ਸ਼ਰਮਾ ਬਠਿੰਡਾ, 10 ਅਕਤੂਬਰ ਇਸ ਜ਼ਿਲੇ ਦੇ ਗੋਨਿਆਣਾ ਮੰਡੀ ਅਤੇ ਨੇਹੀਆ ਵਾਲਾ ਖ਼ਰੀਦ ਕੇਂਦਰਾਂ ਤੇ ਝੋਨੇ ਦੀ ਬੋਲੀ 9 ਅਕਤੂਬਰ ਨੂੰ ਕੀਤੀ ਗਈ ਸੀ ਪਰ ਅੱਜ ਸਾਰੇ ਖ਼ਰੀਦ ਕੇਂਦਰਾਂ ਤੇ ਖ਼ਰੀਦ ਏਜੰਸੀਆਂ ਵੱਲੋਂ ਝੋਨੇ ਦੀ ਬੋਲੀ ਲਗਾਉਣ ਤੋਂ ਉਸ ਵੇਲੇ ਪੈਰ ਖਿੱਚ ਲਏ ਜਦੋਂ ਉਨ੍ਹਾਂ ਕਿਹਾ ਕਿ ਉਨ੍ਹਾ ਕੋਲ ਝੋਨੇ ਨੂੰ ਸਾਂਭਦ ਦੇ ਹਾਲੇ ਤੱਕ ਕੋਈ ਪ੍ਰਬੰਧ ਨਹੀਂ। ਗੋਨਿਆਣਾ ਮਾਰਕੀਟ ਕਮੇਟੀ ਅੰਦਰ ਪੈਂਦੇ 23 ਜਿਣਸ ਕੇਂਦਰਾਂ ਵਿਚ ਕੋਈ ਅਧਿਕਾਰੀ ਬੋਲੀ ਲਾਉਣ ਨਹੀਂ ਪੁੱਜਿਆ ਜਿਸ ਕਾਰਨ 

ਦੋਹਰੀ ਮਾਰ: ਨਰਮੇ ਦਾ ਝਾੜ ਘਟਣ ਦੇ ਸੰਕੇਤ

Posted On October - 11 - 2019 Comments Off on ਦੋਹਰੀ ਮਾਰ: ਨਰਮੇ ਦਾ ਝਾੜ ਘਟਣ ਦੇ ਸੰਕੇਤ
ਜੋਗਿੰਦਰ ਸਿੰਘ ਮਾਨ ਮਾਨਸਾ, 10 ਅਕਤੂਬਰ ਨਰਮਾ ਪੱਟੀ ਵਿਚ ਕਿਸਾਨਾਂ ਨੂੰ ਇਕੱਲੇ ਭਾਅ ਨੇ ਹੀ ਨਹੀਂ ਭੂੰਜੇ ਸੁੱਟਿਆ, ਸਗੋਂ ਖੇਤਾਂ ਵਿਚ ਅਚਾਨਕ ਨਰਮੇ ਦੀ ਫ਼ਸਲ ‘ਚੋਂ ਨਿੱਕਲੇ ਧੂੰਏ ਨੇ ਜੋ ਖੇਤ ਖਾਲੀ ਕਰਨੇ ਆਰੰਭ ਕੀਤੇ ਹਨ, ਉਨ੍ਹਾਂ ਖੇਤਾਂ ਨੇ ਹੁਣ ਕਿਸਾਨਾਂ ਦੇ ਖੀਸੇ ਖਾਲੀ ਕਰਨ ਦਾ ਖਦਸ਼ਾ ਖੜ੍ਹਾ ਹੋ ਗਿਆ ਹੈ। ਜਿਹੜੇ ਨਰਮੇ ਨੂੰ ਕਿਸਾਨ 40 ਮਣ ਏਕੜ ਦਾ ਅੰਗਦੇ ਸਨ, ਉਹ ਹੁਣ 30 ਮਣ ’ਤੇ ਆਣ ਖਲੋਤਾ ਹੈ। ਮੰਡੀ ਵਿਚ ਨਰਮਾ ਵੇਚਣ ਆਉਂਦੇ ਕਿਸਾਨ ਹੁਣ ਭਾਅ ਦੇ ਨਾਲ-ਨਾਲ ਝਾੜ ਘਟਣ ਦਾ 

ਠੇਕਾ ਮੁਲਾਜ਼ਮਾਂ ਵੱਲੋਂ ਰੋਸ ਰੈਲੀ ਤੇ ਮਾਰਚ

Posted On October - 11 - 2019 Comments Off on ਠੇਕਾ ਮੁਲਾਜ਼ਮਾਂ ਵੱਲੋਂ ਰੋਸ ਰੈਲੀ ਤੇ ਮਾਰਚ
ਪੱਤਰ ਪ੍ਰੇਰਕ ਬਠਿੰਡਾ, 10 ਅਕਤੂਬਰ ਠੇਕਾ ਮੁਲਾਜ਼ਮ ਸੰਘਰਸ਼ ਮੋਰਚਾ ਪੰਜਾਬ ਵੱਲੋਂ ਅੱਜ ਇੱਥੇ ਕੀਤੀ ਗਈ ਸੂਬਾ ਪੱਧਰੀ ਮਹਾਂ-ਰੈਲੀ ਦੌਰਾਨ ਸੰਘਰਸ਼ ਮੋਰਚਾ ਵੱਲੋਂ ਡਿਪਟੀ ਕਮਿਸ਼ਨਰ ਦਫ਼ਤਰ ਨਜ਼ਦੀਕ ਆਪਣੀਆਂ ਮੰਗਾਂ ਸਬੰਧੀ ਨਾਅਰੇਬਾਜ਼ੀ ਕਰ ਕੇ ਜਿੱਥੇ ਸ਼ਹਿਰ ਵਿਚ ਰੋਸ ਮਾਰਚ ਕੱਢਿਆ ਉੱਥੇ ਸ਼ਹਿਰ ਦੇ ਹਨੂਮਾਨ ਚੌਕ ਵਿਚ ਧਰਨੇ ’ਤੇ ਬੈਠ ਕੇ ਪੰਜਾਬ ਸਰਕਾਰ ਅਤੇ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਖ਼ਿਲਾਫ਼ ਜ਼ੋਰਦਾਰ ਨਾਅਰੇਬਾਜ਼ੀ ਕੀਤੀ। ਇਸ ਮੌਕੇ ਤਹਿਸੀਲਦਾਰ ਸੁਖਬੀਰ ਸਿੰਘ ਬਰਾੜ 

‘ਖਸਤਾਹਾਲ’ ਇਮਾਰਤ ਪ੍ਰਸ਼ਾਸਨ ਨੂੰ ਨਹੀਂ ਦਿਸੀ

Posted On October - 11 - 2019 Comments Off on ‘ਖਸਤਾਹਾਲ’ ਇਮਾਰਤ ਪ੍ਰਸ਼ਾਸਨ ਨੂੰ ਨਹੀਂ ਦਿਸੀ
ਗੁਰਸੇਵਕ ਸਿੰਘ ਪ੍ਰੀਤ ਸ੍ਰ੍ਰੀ ਮੁਕਤਸਰ ਸਾਹਿਬ, 10 ਅਕਤੂਬਰ ਰੇਲਵੇ ਸਟੇਸ਼ਨ ਦੇ ਸਾਹਮਣੇ ਤਿੰਨ ਸੜਕਾਂ ਉਪਰ ਪੈਂਦੇ ‘ਮੇਘ ਰਾਜ ਭਵਨ’ ਦੀ ਖਸਤਾਹਾਲ ਇਮਾਰਤ ਨੂੰ ਪ੍ਰਸ਼ਾਸਨ ਨੇ 15 ਸਾਲ ਪਹਿਲਾਂ ਅਸੁਰੱਖਿਅਤ ਕਰਾਰ ਦਿੱਤਾ ਸੀ ਪਰ ਅਜੇ ਤੱਕ ਵੀ ਇਸ ਇਮਾਰਤ ‘ਚ ਦੁਕਾਨਾਂ ਚੱਲ ਰਹੀਆਂ ਹਨ। ਬੇਹੱਦ ਖਸਤਾ ਦੋ ਮੰਜ਼ਿਲਾ ਇਸ ਇਮਾਰਤ ਦੀਆਂ ਛੱਤਾਂ ਢਹਿ ਚੁੱਕੀਆਂ ਹਨ। ਕੰਧਾਂ ਵਿੱਚ ਬੋਹੜ ਤੇ ਪਿੱਪਲ ਦੇ ਦਰਖ਼ਤ ਉੱਗੇ ਹੋਏ ਹਨ। ਇਮਾਰਤ ਦੇ ਤਿੰਨ ਪਾਸੇ ਸੜਕ ਲੱਗਦੀ ਹੋਣ ਕਰ ਕੇ ਉਥੋਂ ਹਰ 

ਗਿੱਦੜਬਾਹਾ ’ਚੋਂ ਨਾਜਾਇਜ਼ ਕਬਜ਼ੇ ਛੁਡਵਾਏ

Posted On October - 11 - 2019 Comments Off on ਗਿੱਦੜਬਾਹਾ ’ਚੋਂ ਨਾਜਾਇਜ਼ ਕਬਜ਼ੇ ਛੁਡਵਾਏ
ਦਵਿੰਦਰ ਮੋਹਨ ਬੇਦੀ ਗਿੱਦੜਬਾਹਾ, 10 ਅਕਤੂਬਰ ਸ਼ਹਿਰ ਅੰਦਰ ਕਿਸੇ ਵੀ ਦੁਕਾਨਦਾਰ ਨੂੰ ਦੁਕਾਨਾਂ ਦੇ ਬਾਹਰ ਸਾਮਾਨ ਰੱਖਣ ਦੀ ਇਜਾਜ਼ਤ ਨਹੀਂ ਦਿੱਤੀ ਜਾਵੇਗੀ। ਇਹ ਪ੍ਰਗਟਾਵਾ ਐਸ ਡੀ ਐਮ ਓਮ ਪ੍ਰਕਾਸ਼ ਨੇ ਅੱਜ ਗਿੱਦੜਬਾਹਾ ’ਚ ਨਾਜਾਇਜ਼ ਕਬਜੇ ਛੁਡਵਾਉਣ ਦੀ ਮੁਹਿੰਮ ਸ਼ੁਰੂ ਕਰਵਾਉਣ ਉਪਰੰਤ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਕੀਤਾ। ਸੈਨੇਟਰੀ ਇੰਸਪੈਕਟਰ ਸੰਮੀ ਘਈ ਅਤੇ ਟ੍ਰੈਫਿਕ ਪੁਲੀਸ ਇੰਚਾਰਜ ਏਐਸਆਈ ਦਰਸ਼ਨ ਸਿੰਘ ਦੀ ਅਗਵਾਈ ਵਿਚ ਟੀਮ ਵਲੋਂ ਸ਼ਹਿਰ ਦੇ ਬਾਜ਼ਾਰਾਂ ਵਿੱਚੋਂ 

ਪ੍ਰਕਾਸ਼ ਪੁਰਬ ਨੂੰ ਸਮਰਪਿਤ ਜ਼ਿਲ੍ਹਾ ਪੱਧਰੀ ਲਿਖਤੀ ਕੁਇਜ਼ ਮੁਕਾਬਲੇ

Posted On October - 11 - 2019 Comments Off on ਪ੍ਰਕਾਸ਼ ਪੁਰਬ ਨੂੰ ਸਮਰਪਿਤ ਜ਼ਿਲ੍ਹਾ ਪੱਧਰੀ ਲਿਖਤੀ ਕੁਇਜ਼ ਮੁਕਾਬਲੇ
ਪੱਤਰ ਪ੍ਰੇਰਕ ਬਠਿੰਡਾ, 10 ਅਕਤੂਬਰ ਅੱਜ ਇੱਥੇ ਭਾਸ਼ਾ ਵਿਭਾਗ ਵੱਲੋਂ ਡਿਪਟੀ ਕਮਿਸ਼ਨਰ ਬੀਸ੍ਰੀਨਿਵਾਸਨ ਦੀ ਪ੍ਰਧਾਨਗੀ ਹੇਠ ਗੁਰੂ ਨਾਨਕ ਪਬਲਿਕ ਸਕੂਲ ਵਿੱਚ ਗੁਰੂ ਨਾਨਕ ਦੇਵ ਦੇ 550 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਜ਼ਿਲ੍ਹਾ ਪੱਧਰੀ ਲਿਖਤੀ ਕੁਇਜ਼ ਮੁਕਾਬਲੇ ਕਰਵਾਏ ਗਏ। ਜ਼ਿਲ੍ਹਾ ਭਾਸ਼ਾ ਅਫ਼ਸਰ ਹਰਜੀਤ ਕੌਰ ਵਾਲੀਆ ਨੇ ਦੱਸਿਆ ਕਿ ਤਿੰਨ ਵਰਗਾਂ ’ਚ ਕਰਵਾਏ ਗਏ ਇਨ੍ਹਾਂ ਮੁਕਾਬਲਿਆਂ ਦੌਰਾਨ ਪਹਿਲੇ ਵਰਗ ’ਚ ਅੱਠਵੀਂ ਤੱਕ ਦੇ ਵਿਦਿਆਰਥੀਆਂ ਨੇ ਭਾਗ ਲਿਆ ਗਿਆ, ਜਿਸ ਵਿੱਚ ਸਿਲਵਰ 

ਮੀਟਿੰਗ ’ਚ ਕਿਸਾਨੀ ਮਸਲਿਆਂ ’ਤੇ ਚਰਚਾ

Posted On October - 11 - 2019 Comments Off on ਮੀਟਿੰਗ ’ਚ ਕਿਸਾਨੀ ਮਸਲਿਆਂ ’ਤੇ ਚਰਚਾ
ਨਵਕਿਰਨ ਸਿੰਘ ਮਹਿਲ ਕਲਾਂ, 10 ਅਕਤੂਬਰ ਭਾਰਤੀ ਕਿਸਾਨ ਯੂਨੀਅਨ (ਰਾਜੇਵਾਲ) ਦੀ ਮਹਿਲ ਕਲਾਂ ਵਿੱਚ ਹੋਈ ਬਲਾਕ ਪੱਧਰੀ ਇਕੱਤਰਤਾ ’ਚ ਅਹਿਮ ਕਿਸਾਨ ਮਸਲਿਆਂ ’ਤੇ ਚਰਚਾ ਕੀਤੀ ਗਈ। ਜਥੇਬੰਦੀ ਦੇ ਜ਼ਿਲ੍ਹਾ ਪ੍ਰਧਾਨ ਗਿਆਨੀ ਨਿਰਭੈ ਸਿੰਘ ਛੀਨੀਵਾਲ ਅਤੇ ਬਲਾਕ ਪ੍ਰਧਾਨ ਕੁਲਵਿੰਦਰ ਸਿੰਘ ਗਹਿਲ ਨੇ ਕਿਹਾ ਕਿ ਕੇਂਦਰ ਤੇ ਰਾਜ ਸਰਕਾਰ ਦੀਆਂ ਗਲਤ ਨੀਤੀਆਂ ਕਾਰਨ ਖੇਤੀਬਾੜੀ ਦਾ ਧੰਦਾ ਲਗਾਤਾਰ ਘਾਟੇਬੰਦ ਹੁੰਦਾ ਜਾ ਰਿਹਾ ਹੈ ਜਿਸ ਕਾਰਨ ਆਰਥਿਕ ਤੌਰ ’ਤੇ ਕਮਜ਼ੋਰ ਕਿਸਾਨ ਖੁਦਕੁਸ਼ੀਆਂ 

ਯੁਵਕ ਮੇਲਾ: ਬਾਬਾ ਫ਼ਰੀਦ ਕਾਲਜ ਦੇ ਵਿਦਿਆਰਥੀ ਛਾਏ

Posted On October - 11 - 2019 Comments Off on ਯੁਵਕ ਮੇਲਾ: ਬਾਬਾ ਫ਼ਰੀਦ ਕਾਲਜ ਦੇ ਵਿਦਿਆਰਥੀ ਛਾਏ
ਪੱਤਰ ਪ੍ਰੇਰਕ ਬਠਿੰਡਾ, 10 ਅਕਤੂਬਰ ਜ਼ੋਨਲ ਯੂਥ ਫ਼ੈਸਟੀਵਲ ਅਤੇ ਲੋਕ ਮੇਲੇ ਦੌਰਾਨ ਬਾਬਾ ਫ਼ਰੀਦ ਕਾਲਜ ਦੇ ਵਿਦਿਆਰਥੀਆਂ ਨੇ ਜਿੱਤਾਂ ਦਰਜ ਕੀਤੀਆਂ। ਯੂਥ ਫ਼ੈਸਟੀਵਲ ਵਿੱਚ ਬਾਬਾ ਫ਼ਰੀਦ ਕਾਲਜ ਦੀ ਵਿਦਿਆਰਥਣ ਨਵਰੀਤ ਕੌਰ ਬੀਏ ਤੀਜਾ ਸਾਲ ਨੇ ਲੋਕ ਗੀਤ ਅਤੇ ਵੈਸਟਰਨ ਸੋਲੋ ਗੀਤ ਦੇ ਮੁਕਾਬਲੇ ਵਿੱਚ ਆਪਣੀ ਪ੍ਰਤਿਭਾ ਦਾ ਲੋਹਾ ਮਨਵਾ ਕੇ ਪਹਿਲੀ ਪੁਜ਼ੀਸ਼ਨ ਹਾਸਲ ਕੀਤੀ ਹੈ। ਮੌਕੇ ’ਤੇ ਪੇਂਟਿੰਗ ਮੁਕਾਬਲੇ ਵਿੱਚ ਅਮਨਦੀਪ ਸਿੰਘ ਬੀਏ ਦੂਜਾ ਸਾਲ ਅਤੇ ਫ਼ੋਟੋਗਰਾਫੀ ਮੁਕਾਬਲੇ ਵਿੱਚ ਰੋਹਿਤ 

ਬਦਰਾ ਵਾਸੀਆਂ ਨੇ ਸ਼ੈੱਲਰ ਮਾਲਕ ਖ਼ਿਲਾਫ਼ ਝੰਡਾ ਚੁੱਕਿਆ

Posted On October - 11 - 2019 Comments Off on ਬਦਰਾ ਵਾਸੀਆਂ ਨੇ ਸ਼ੈੱਲਰ ਮਾਲਕ ਖ਼ਿਲਾਫ਼ ਝੰਡਾ ਚੁੱਕਿਆ
ਅੰਮ੍ਰਿਤਪਾਲ ਸਿੰਘ ਧਾਲੀਵਾਲ ਰੂੜੇਕੇ ਕਲਾਂ, 10 ਅਕਤੂਬਰ ਇੱਥੋਂ ਥੋੜੀ ਦੂਰ ਪਿੰਡ ਬਦਰਾ ਵਿਚ ਅੱਜ ਪਿੰਡ ਵਾਸੀਆਂ ਨੇ ਗੁਰਦੁਆਰਾ ਸਾਹਿਬ ਵਿਚ ਭਰਵਾਂ ਇਕੱਠ ਕਰ ਕੇ ਪਿੰਡ ਦੀ ਮੰਡੀ ਨੂੰ ਅਲਾਟ ਹੋਈ ਗੁਪਤਾ ਰਾਈਸ ਮਿੱਲ ਖ਼ਿਲਾਫ਼ ਝੰਡਾ ਚੁੱਕ ਲਿਆ ਤੇ ਪੈਡੀ ਸੀਜ਼ਨ ਦੌਰਾਨ ਜੀਰੀ ਨਾ ਦੇਣ ਦਾ ਐਲਾਨ ਕਰ ਦਿੱਤਾ। ਪਿੰਡ ਦੀ ਪੰਚਾਇਤ ਅਤੇ ਸਮੂਹ ਕਿਸਾਨ ਜਥੇਬੰਦੀਆਂ ਨੇ ਮਤਾ ਪਾਸ ਕਰਦਿਆਂ ਬਦਰਾ ਮੰਡੀ ਨੂੰ ਅਲਾਟ ਹੋਈ ਰਾਈਸ ਮਿੱਲ ਦੀ ਅਲਾਟਮੈਂਟ ਰੱਦ ਕਰਨ ਦੀ ਮੰਗ ਕਰਦਿਆਂ ਬਦਲਵੇਂ 

ਘੋਨੇ ਪੁਲ ਤੋਂ ਤੂੜੀ ਦਾ ਭਰਿਆ ਟਰਾਲਾ ਡਿੱਗਿਆ

Posted On October - 11 - 2019 Comments Off on ਘੋਨੇ ਪੁਲ ਤੋਂ ਤੂੜੀ ਦਾ ਭਰਿਆ ਟਰਾਲਾ ਡਿੱਗਿਆ
ਗੁਰਜੰਟ ਕਲਸੀ ਸਮਾਲਸਰ, 10 ਅਕਤੂਬਰ ਬੀਤੀ ਦੇਰ ਰਾਤ ਫਰੀਦਕੋਟ ਰਜਵਾਹੇ ‘ਤੇ ਲੰਡੇ ਅਤੇ ਘਣੀਏ ਵਾਲਾ ਵਿਚਕਾਰ ਬਣੇ ਘੋਨੇ ਪੁਲ ਤੋਂ ਤੂੜੀ ਦਾ ਭਰਿਆ ਟਰਾਲਾ ਰਜਵਾਹੇ ਵਿੱਚ ਡਿੱਗਣ ਕਾਰਨ ਡਾਫ ਲੱਗ ਗਈ ਜਿਸ ਕਾਰਨ ਪਾਣੀ ਦਾ ਚੜ੍ਹਾਅ ਵਧ ਗਿਆ ਅਤੇ ਪੁਲ ਦੇ ਐਨ ਨਾਲੋਂ ਪਾਣੀ ਨੇ ਮਿੱਟੀ ਖੋਰ ਦਿੱਤੀ ਪਰ ਟੁੱਟਣ ਤੋਂ ਬਚਾਅ ਹੋ ਗਿਆ। ਲੋਕਾਂ ਵੱਲੋਂ ਰਾਤ ਨੂੰ ਰਜਵਾਹਾ ਬੰਦ ਕਰਵਾਉਣਾ ਪਿਆ। ਘਣੀਏ ਵਾਲੇ ਦੇ ਚੈਨੇ ਅਤੇ ਹੋਰ ਲੋਕਾਂ ਨੇ ਦੱਸਿਆ ਕਿ ਬੀਤੀ ਦੇਰ ਰਾਤ ਜੀਵਨ ਵਾਲਾ ਤੋਂ ਇਕ 

ਝੋਨੇ ਦੇ ਸੁਚੱਜੇ ਖ਼ਰੀਦ ਪ੍ਰਬੰਧਾਂ ਬਾਰੇ ਮੀਟਿੰਗ

Posted On October - 11 - 2019 Comments Off on ਝੋਨੇ ਦੇ ਸੁਚੱਜੇ ਖ਼ਰੀਦ ਪ੍ਰਬੰਧਾਂ ਬਾਰੇ ਮੀਟਿੰਗ
ਪਰਸ਼ੋਤਮ ਬੱਲੀ ਬਰਨਾਲਾ, 10 ਅਕਤੂਬਰ ਝੋਨੇ ਦੇ ਸੁਚੱਜੇ ਖ਼ਰੀਦ ਪ੍ਰਬੰਧਾਂ ਬਾਰੇ ਐੱਸਡੀਐੱਮ ਅਨਮੋਲ ਸਿੰਘ ਧਾਲੀਵਾਲ ਨੇ ਖੁਰਾਕ ਤੇ ਸਪਲਾਈ ਵਿਭਾਗ, ਜ਼ਿਲ੍ਹੇ ਦੀਆਂ ਮਾਰਕੀਟ ਕਮੇਟੀਆਂ ਅਤੇ ਆੜ੍ਹਤੀ ਐਸੋਸੀਏਸ਼ਨ ਦੇ ਨੁਮਾਇੰਦਿਆਂ ਨਾਲ ਮੀਟਿੰਗ ਕੀਤੀ। ਮੀਟਿੰਗ ਵਿੱਚ ਹਾਜ਼ਰ ਆੜ੍ਹਤੀ ਐਸੋਸੀਏਸ਼ਨ ਦੇ ਨੁਮਾਇੰਦਿਆਂ ਨੂੰ ਵੀ ਕਿਹਾ ਕਿ ਉਹ ਕਿਸਾਨਾਂ ਨੂੰ ਸੁੱਕਾ ਝੋਨਾ ਹੀ ਮੰਡੀਆਂ ਵਿੱਚ ਲਿਆਉਣ ਲਈ ਜਾਗਰੂਕ ਕਰਨ। ਉਨ੍ਹਾਂ ਕਿਹਾ ਕਿ ਪਿੰਡਾਂ ਵਿੱਚ ਮੁਨਾਦੀ ਕਰਵਾਈ ਜਾਵੇ ਕਿ ਕੰਬਾਇਨਾਂ 

ਜ਼ਿਮਨੀ ਚੋਣ: ਧਰਮਸੋਤ ਨੇ ਵਿਕਾਸ ਦੇ ਮੁੱਦੇ ’ਤੇ ਸੁਖਬੀਰ ਬਾਦਲ ਨੂੰ ਘੇਰਿਆ

Posted On October - 11 - 2019 Comments Off on ਜ਼ਿਮਨੀ ਚੋਣ: ਧਰਮਸੋਤ ਨੇ ਵਿਕਾਸ ਦੇ ਮੁੱਦੇ ’ਤੇ ਸੁਖਬੀਰ ਬਾਦਲ ਨੂੰ ਘੇਰਿਆ
ਚੰਦਰ ਪ੍ਰਕਾਸ਼ ਕਾਲੜਾ ਜਲਾਲਾਬਾਦ 10 ਅਕਤੂਬਰ ਪੰਜਾਬ ਦੇ ਕੈਬਨਿਟ ਮੰਤਰੀ ਸਾਧੂ ਸਿੰਘ ਧਰਮਸੋਤ ਨੇ ਅੱਜ ਜਲਾਲਾਬਾਦ ’ਚ ਸੂਬੇ ਦੇ ਸਾਬਕਾ ਉਪ ਮੁੱਖ ਮੰਤਰੀ ਨੂੰ ਜਲਾਲਾਬਾਦ ਹਲਕੇ ਦੇ ਲੋਕਾਂ ਦਾ ਭਗੌੜਾ ਕਰਾਰ ਦਿੱਤਾ ਤੇ ਆਖਿਆ ਕਿ ਜਲਾਲਾਬਾਦ ਦੇ ਲੋਕਾਂ ਨੇ ਸੁਖਬੀਰ ਨੂੰ ਦੋ ਵਾਰ ਜਿੱਤ ਦਾ ਮਾਣ ਬਖਸ਼ਿਆ ਪਰ ਉਨ੍ਹਾਂ ਹਲਕੇ ਦੇ ਲੋਕਾਂ ਦੀ ਕਦੇ ਸਾਰ ਨਹੀਂ ਲਈ। ਸਗੋਂ ਸੁਖਬੀਰ ਦੇ ਉਪ ਮੁੱਖ ਮੰਤਰੀ ਹੋਣ ਦੇ ਬਾਵਜੂਦ ਜਲਾਲਾਬਾਦ ਲਾਵਾਰਸ ਹਲਕਾ ਬਣਿਆ ਰਿਹਾ। ਕੈਬਨਿਟ ਮੰਤਰੀ ਧਰਮਸੋਤ 

ਐੱਸਡੀਐੱਮ ਤੇ ਡੀਐੱਸਪੀ ਨੂੰ ਮਿਲੇ ਕਿਸਾਨ

Posted On October - 11 - 2019 Comments Off on ਐੱਸਡੀਐੱਮ ਤੇ ਡੀਐੱਸਪੀ ਨੂੰ ਮਿਲੇ ਕਿਸਾਨ
ਪੱਤਰ ਪ੍ਰੇਰਕ ਜ਼ੀਰਾ, 10 ਅਕਤੂਬਰ ਕਿਸਾਨ-ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਦੇ ਜ਼ਿਲ੍ਹਾ ਫ਼ਿਰੋਜ਼ਪੁਰ ਦੇ ਪ੍ਰਧਾਨ ਕੇਂਦਰ ਦੇ ਸਿੰਘ ਕੱਲੀ ਵਾਲ ਅੰਗਰੇਜ਼ ਸਿੰਘ ਬੂਟੇ ਵਾਲਾ ਸਕੱਤਰ ਸਾਹਿਬ ਸਿੰਘ ਦੀਨੇਕੇ ਦੀ ਅਗਵਾਈ ਹੇਠ ਕਿਸਾਨ ਵਫ਼ਦ ਐੱਸਡੀਐੱਮ ਜ਼ੀਰਾ ਰਣਜੀਤ ਸਿੰਘ ਅਤੇ ਡੀਐੱਸਪੀ ਰਾਜਿੰਦਰ ਸਿੰਘ ਜ਼ੀਰਾ ਦੀਦਾਰ ਨੂੰ ਮਿਲਿਆ ਤੇ ਉਨ੍ਹਾਂ ਨਾਲ ਅਹਿਮ ਮੰਗਾਂ ’ਤੇ ਮੀਟਿੰਗ ਕੀਤੀ ਗਈ। ਆਗੂਆਂ ਨੇ ਮੰਗ ਕੀਤੀ ਕਿ 2018 ਵਿੱਚ ਹੜ੍ਹਾਂ ਨਾਲ ਪ੍ਰਭਾਵਿਤ ਹੋਏ ਕਿਸਾਨਾਂ ਨੂੰ ਵਿਆਜ ਸਮੇਤ ਪੈਸੇ 
Available on Android app iOS app
Powered by : Mediology Software Pvt Ltd.