ਈਡੀ ਵੱਲੋਂ ਚਿਦੰਬਰਮ ਨੂੰ ਸੰਮਨ !    ਵਿੱਤੀ ਮਦਦ ’ਚ ਕਟੌਤੀ ਮਗਰੋਂ ਪਾਕਿ ਨਾਲ ਸਬੰਧ ਸੁਧਰੇ: ਟਰੰਪ !    ਵਿਸ਼ਵ ਪੁਲੀਸ ਖੇਡਾਂ: ਮਨੋਹਰ ਨੇ ਜਿੱਤਿਆ ਸੋਨਾ !    ਯਮੁਨਾ ਤੇ ਮਾਰਕੰਡਾ ਨਦੀ ’ਚ ਪਾਣੀ ਦਾ ਪੱਧਰ ਵਧਣ ’ਤੇ ਚਾਰ ਜ਼ਿਲ੍ਹਿਆਂ ਦੇ 84 ਪਿੰਡਾਂ ’ਚ ਅਲਰਟ !    ਪੌਂਗ ਡੈਮ ਵਿਚ ਪਾਣੀ ਦਾ ਪੱਧਰ 1375 ਫੁੱਟ ਹੋਇਆ !    ਮਿਸ਼ੇਲ ਦੀ ਜ਼ਮਾਨਤ ਅਰਜ਼ੀ: ਈਡੀ ਤੇ ਸੀਬੀਆਈ ਨੂੰ 28 ਤੱਕ ਸਮਾਂ ਮਿਲਿਆ !    ਕਿਰਤ ਦਾ ਸਵੈਮਾਣ !    ਆਰਥਿਕ ਮੰਦਵਾੜੇ ’ਚ ਕਬੂਤਰ ਬਿੱਲੀ ਦੀ ਖੇਡ !    ਭਾਰਤ ਤੇ ਪਾਕਿਸਤਾਨ ਦੇ ਸਬੰਧਾਂ ’ਚ ਤਲਖ਼ੀਆਂ !    ਜੀਕੇ ਦਾ ਕੇਸ ਮੁੱਖ ਮੈਟਰੋਪੋਲਿਟਨ ਮੈਜਿਸਟ੍ਰੇਟ ਦੀ ਅਦਾਲਤ ’ਚ ਤਬਦੀਲ !    

ਮਾਲਵਾ › ›

Featured Posts
ਪ੍ਰਕਾਸ਼ ਉਤਸਵ ਨੂੰ ਸਮਰਪਿਤ ਬੂਟੇ ਲਾਏ

ਪ੍ਰਕਾਸ਼ ਉਤਸਵ ਨੂੰ ਸਮਰਪਿਤ ਬੂਟੇ ਲਾਏ

ਸਾਦਿਕ: ਇੱਥੋਂ ਦੇ ਨੇੜਲੇ ਪਿੰਡ ਸਾਧੂਵਾਲਾ ਦੀ ਪੰਚਾਇਤ ਵੱਲੋਂ ਵਣ ਵਿਭਾਗ ਦੇ ਸਹਿਯੋਗ ਨਾਲ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਉਤਸਵ ਨੂੰ ਮਨਾਉਂਦਿਆਂ ਪਿੰਡ ਦੀਆਂ ਸਾਂਝੀਆਂ ਥਾਂਵਾਂ ’ਤੇ ਬੂਟੇ ਲਗਾਏ ਗਏ। ਸਰਪੰਚ ਮਾਣਕ ਸਿੰਘ ਅਤੇ ਅਮਨਿੰਦਰ ਸਿੰਘ ਨੇ ਆਖਿਆ ਕਿ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਉਤਸਵ ਨੂੰ ਮੁੱਖ ...

Read More

ਸਾਹਿਤ ਸਭਾ ਜ਼ੀਰਾ ਦੀ ਮੀਟਿੰਗ ’ਚ ਚੱਲਿਆ ਰਚਨਾਵਾਂ ਦਾ ਦੌਰ

ਸਾਹਿਤ ਸਭਾ ਜ਼ੀਰਾ ਦੀ ਮੀਟਿੰਗ ’ਚ ਚੱਲਿਆ ਰਚਨਾਵਾਂ ਦਾ ਦੌਰ

ਪੱਤਰ ਪ੍ਰੇਰਕ ਜ਼ੀਰਾ, 19 ਅਗਸਤ ਸਾਹਿਤ ਸਭਾ ਜ਼ੀਰਾ ਦੀ ਮਾਸਿਕ ਮੀਟਿੰਗ ਜੀਵਨ ਮੱਲ ਸੀਨੀਅਰ ਸੈਕੰਡਰੀ ਮਾਡਲ ਸਕੂਲ ਜ਼ੀਰਾ ਦੇ ਵਿਹੜੇ ਵਿੱਚ ਕੁਲਵੰਤ ਜ਼ੀਰਾ ਦੀ ਪ੍ਰਧਾਨਗੀ ਹੇਠ ਹੋਈ। ਰਚਨਾਵਾਂ ਦੇ ਦੌਰ ਵਿੱਚ ਸਭ ਤੋਂ ਪਹਿਲਾਂ ਸੁਖਰਾਜ ਸਿੰਘ ਜ਼ੀਰਾ ਨੇ ਗਜ਼ਲ ਸੁਣਾਈ, ਹਰਭਿੰਦਰ ਪੀਰ ਮੁਹੰਮਦ ਨੇ ਗੀਤ, ਜਗਜੀਤ ਅੰਮੀ ਵਾਲਾ ਨੇ ਗੀਤ, ਰਾਜਿੰਦਰ ਔਲਖ ...

Read More

ਰੱਤੀ ਰੋੜੀ ’ਚ ਗੁਰੂ ਨਾਨਕ ਵਿਰਾਸਤੀ ਜੰਗਲ ਸਥਾਪਿਤ

ਰੱਤੀ ਰੋੜੀ ’ਚ ਗੁਰੂ ਨਾਨਕ ਵਿਰਾਸਤੀ ਜੰਗਲ ਸਥਾਪਿਤ

ਜਸਵੰਤ ਜੱਸ ਫ਼ਰੀਦਕੋਟ, 19 ਅਗਸਤ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਬਰਡਜ਼ ਐਨਵਾਇਰਨਮੈਂਟ ਐਂਡ ਅਰਥ ਰਿਵਾਇਵਿੰਗ ਹੈਂਡਜ਼ ਸੁਸਾਇਟੀ ‘ਬੀੜ’ ਟੀਮ ਰੱਤੀ ਰੋੜੀ ਅਤੇ ਸਮੂਹ ਬੀੜ ਸੁਸਾਇਟੀਆਂ ਵੱਲੋਂ ਪੰਚਾਇਤ ਰੱਤੀ ਰੋੜੀ ਅਤੇ ਵਣ-ਵਿਭਾਗ ਦੇ ਸਹਿਯੋਗ ਨਾਲ ਗੁਰੂ ਨਾਨਕ ਵਿਰਾਸਤੀ ਜੰਗਲ ਸਥਾਪਤ ਕੀਤਾ ਗਿਆ। ਇਸ ਕਾਰਜ ਵਿੱਚ ਲਗਭਗ ਢਾਈ ...

Read More

ਸੈਮੀਨਾਰ ਦੌਰਾਨ ਚਿੰਤਕਾਂ ਵੱਲੋਂ ਨਿਆਮਤਾਂ ਸੰਭਾਲਣ ਦਾ ਹੋਕਾ

ਸੈਮੀਨਾਰ ਦੌਰਾਨ ਚਿੰਤਕਾਂ ਵੱਲੋਂ ਨਿਆਮਤਾਂ ਸੰਭਾਲਣ ਦਾ ਹੋਕਾ

ਮਹਿੰਦਰ ਸਿੰਘ ਰੱਤੀਆਂ ਮੋਗਾ, 19 ਅਗਸਤ ਇਥੋਂ ਨੇੜਲੇ ਪਿੰਡ ਨਿਧਾਂਵਾਲਾ ਵਿੱਚ ਕੁਦਰਤੀ ਸੋਮਿਆਂ ਦੀ ਸੰਭਾਲ ਵਿਸ਼ੇ ’ਤੇ ਕਰਵਾਏ ਸੈਮੀਨਾਰ ਵਿੱਚ ਚਿੰਤਕਾਂ ਨੇ ਲੋਕਾਂ ਨੂੰ ਨਿਆਮਤਾਂ ਨੂੰ ਸੰਭਾਲਣ ਦਾ ਹੋਕਾ ਦਿੱਤਾ। ਇਸ ਮੌਕੇ ਮੇਘ ਰਾਜ ਰੱਲਾ ਦੀ ਟੀਮ ਵੱਲੋਂ ਨਾਟਕ ’ਮੈ ਭਗਤ ਸਿੰਘ ਹਾਂ’ ਦੀ ਸਫ਼ਲ ਪੇਸ਼ਕਾਰੀ ਤੇ ਹੋਰ ਕੋਰੀਓਗ੍ਰਾਫ਼ੀ ਰਾਹੀਂ ਲੋਕਾਂ ਨੂੰ ...

Read More

ਸੀਵਰੇਜ ਬੋਰਡ ਦੇ ਦਫ਼ਤਰ ਅੱਗੇ ਨਾਅਰੇਬਾਜ਼ੀ

ਸੀਵਰੇਜ ਬੋਰਡ ਦੇ ਦਫ਼ਤਰ ਅੱਗੇ ਨਾਅਰੇਬਾਜ਼ੀ

ਰਾਜਿੰਦਰ ਵਰਮਾ ਭਦੌੜ, 19 ਅਗਸਤ ਤਲਵੰਡੀ ਰੋਡ ਤੇ ਪੈਂਦੇ ਵਾਰਡ ਨੰਬਰ 1, 2 ਦੀਆਂ ਨਾਲੀਆਂ ਦੇ ਗੰਦੇ ਪਾਣੀ ਦੀ ਨਿਕਾਸੀ ਅਤੇ ਸੀਵਰੇਜ ਬੰਦ ਹੋਣ ਤੋਂ ਭੜਕੇ ਲੋਕਾਂ ਨੇ ਅੱਜ ਸੀਵਰੇਜ ਬੋਰਡ ਦੇ ਦਫ਼ਤਰ ਵਿੱਚ ਨਗਰ ਕੌਂਸਲ ਅਤੇ ਸੀਵਰੇਜ ਬੋਰਡ ਖਿਲਾਫ਼ ਧਰਨਾ ਲਾ ਕੇ ਨਾਅਰੇਬਾਜ਼ੀ ਕੀਤੀ। ਵਾਰਡ ਵਾਸੀ ਸੁੱਖਾ ਸਿੰਘ, ਸਿਕੰਦਰ ਸਿੰਘ, ਹਰੀ ...

Read More

ਹੋਮਗਾਰਡਜ਼ ਦੇ ਜਵਾਨਾਂ ਨੂੰ ਸਰਟੀਫਿਕੇਟ ਵੰਡੇ

ਹੋਮਗਾਰਡਜ਼ ਦੇ ਜਵਾਨਾਂ ਨੂੰ ਸਰਟੀਫਿਕੇਟ ਵੰਡੇ

ਪੱਤਰ ਪ੍ਰੇਰਕ ਮਾਨਸਾ, 19 ਅਗਸਤ ਜ਼ਿਲ੍ਹਾ ਮਾਨਸਾ ਦੇ ਹੋਮ ਗਾਰਡਜ਼ ਜਵਾਨਾਂ ਵੱਲੋਂ ਕਈ ਅਹਿਮ ਕੋਰਸ ਕਰਨ ਤੋਂ ਬਾਅਦ ਅੱਜ ਉਨ੍ਹਾਂ ਨੂੰ ਸਰਟੀਫਿਕੇਟ ਵੰਡੇ ਗਏ। ਸਰਟੀਫਿਕੇਟ ਵੰਡਣ ਦੀ ਇਹ ਰਸਮ ਮਾਨਸਾ ਪੁਲੀਸ ਦੇ ਐਸਪੀ ਮੇਜਰ ਸਿੰਘ ਵੱਲੋਂ ਨਿਭਾਈ ਗਈ। ਹੋਮ ਗਾਰਡਜ਼ ਦੇ ਮਾਨਸਾ ਸਥਿਤ ਕਮਾਂਡੈਂਟ ਰਾਏ ਸਿੰਘ ਧਾਲੀਵਾਲ ਨੇ ਦੱਸਿਆ ਕਿ ਇਨ੍ਹਾਂ ਕਰੋਸਾਂ ...

Read More

ਰਵਿਦਾਸ ਮੰਦਰ ਢਾਹੇ ਜਾਣ ਦੇ ਵਿਰੋਧ ਵਿੱਚ ਰੋਸ ਮਾਰਚ

ਰਵਿਦਾਸ ਮੰਦਰ ਢਾਹੇ ਜਾਣ ਦੇ ਵਿਰੋਧ ਵਿੱਚ ਰੋਸ ਮਾਰਚ

ਪੱਤਰ ਪ੍ਰੇਰਕ ਮਾਨਸਾ, 19 ਅਗਸਤ ਦਿੱਲੀ ਵਿੱਚ ਭਗਤ ਰਵਿਦਾਸ ਮੰਦਰ ਤੋੜੇ ਜਾਣ ਦੇ ਵਿਰੋਧ ਵਿੱਚ ਸ਼ਹੀਦ ਬਾਬਾ ਦੀਪ ਸਿੰਘ ਗ੍ਰੰਥੀ ਸਭਾ ਦੇ ਸਰਪ੍ਰਸਤ ਬਾਬਾ ਜਸਵਿੰਦਰ ਸਿੰਘ ਬੋਹਾ ਦੀ ਅਗਵਾਈ ਹੇਠ ਅਤੇ ਸਮੁੱਚੇ ਰਵਿਦਾਸ ਭਾਈਚਾਰੇ ਨੂੰ ਨਾਲ ਲੈ ਕੇ ਅੱਜ ਮਾਨਸਾ ਵਿੱਚ ਰੋਸ ਮਾਰਚ ਕੀਤਾ ਗਿਆ। ਰੋਸ ਮਾਰਚ ਤੋਂ ਪਹਿਲਾਂ ਗੁਰਦੁਆਰਾ ਗੁਰੂ ਅਰਜਨ ...

Read More


ਕੈਰੇ ’ਚ ਮੀਂਹ ਕਾਰਨ ਘਰ ਦੀ ਛੱਤ ਡਿੱਗੀ

Posted On August - 14 - 2019 Comments Off on ਕੈਰੇ ’ਚ ਮੀਂਹ ਕਾਰਨ ਘਰ ਦੀ ਛੱਤ ਡਿੱਗੀ
ਲਖਵੀਰ ਸਿੰਘ ਚੀਮਾ ਟੱਲੇਵਾਲ, 13 ਅਗਸਤ ਪਿੰਡ ਕੈਰੇ ’ਚ ਬੀਤੀ ਰਾਤ ਮੀਂਹ ਪੈਣ ਕਾਰਨ ਮਜ਼ਦੂਰ ਪਰਿਵਾਰ ਦੇ ਘਰ ਦੀ ਛੱਡ ਡਿੱਗਣ ਕਾਰਨ ਕਾਫ਼ੀ ਮਾਲੀ ਨੁਕਸਾਨ ਹੋ ਗਿਆ। ਇਸ ਸਬੰਧੀ ਸਰਪੰਚ ਬਲੌਰ ਸਿੰਘ ਨੇ ਦੱਸਿਆ ਕਿ ਬੀਤੀ ਦੇਰ ਰਾਤ ਮੀਂਹ ਪੈਣ ਕਾਰਨ ਮਜ਼ਦੂਰ ਸੁਖਦੇਵ ਸਿੰਘ ਦੇ ਕੱਚੇ ਘਰ ਦੀ ਛੱਤ ਡਿੱਗ ਗਈ। ਛੱਤ ਹੇਠਾਂ ਬੰਨ੍ਹੀਆਂ ਹੋਈਆਂ ਮੱਝਾਂ ਦਾ ਬਚਾਅ ਹੋ ਗਿਆ, ਜਦੋਂਕਿ ਮਲਬੇ ਥੱਲੇ ਘਰ ਦਾ ਘਰੇਲੂ ਸਾਮਾਨ ਨੁਕਸਾਨਿਆ ਗਿਆ। ਘਟਨਾ ਸਮੇਂ ਪਰਿਵਾਰ ਨਾਲ ਦੇ ਕਮਰੇ ‘ਚ ਸੁੱਤਾ ਪਿਆ 

ਔਰਤ ਤੇ ਚਰਵਾਹੇ ਨੂੰ ਮੌਤ ਦੇ ਘਾਟ ਉਤਾਰਿਆ

Posted On August - 14 - 2019 Comments Off on ਔਰਤ ਤੇ ਚਰਵਾਹੇ ਨੂੰ ਮੌਤ ਦੇ ਘਾਟ ਉਤਾਰਿਆ
ਬੰਦ ਘਰ ਦੇ ਕਮਰੇ ’ਚੋਂ ਮਿਲੀ ਔਰਤ ਲਾਸ਼ ਸ਼ਗਮ ਕਟਾਰੀਆ ਜੈਤੋ, 13 ਅਗਸਤ ਅੱਧਖੜ ਉਮਰ ਦੀ ਔਰਤ ਦਾ ਭੇਤਭਰੀ ਹਾਲਤ ਵਿਚ ਕਤਲ ਹੋ ਗਿਆ। ਉਸ ਦੇ ਬੰਦ ਪਏ ਘਰ ਵਿਚੋਂ ਪੁਲੀਸ ਨੇ ਉਸ ਦੀ ਲਾਸ਼ ਬਰਾਮਦ ਕੀਤੀ। ਲਾਸ਼ ’ਤੇ ਤੇਜ਼ਧਾਰ ਹਥਿਆਰਾਂ ਨਾਲ ਕੀਤੇ ਗਏ ਜ਼ਖ਼ਮਾਂ ਦੇ ਨਿਸ਼ਾਨ ਹਨ। ਕਿਆਫ਼ੇ ਹਨ ਕਿ ਕਤਲ ਦੋ ਦਿਨ ਪਹਿਲਾਂ ਹੋਇਆ। ਵੇਰਵੇ ਮੁਤਾਬਿਕ ਨੇੜਲੇ ਕੋਠੇ ਸੰਪੂਰਨ ਸਿੰਘ ਦੀ ਵਸਨੀਕ ਮਨਜੀਤ ਕੌਰ (55) ਪਤਨੀ ਮਰਹੂਮ ਘੀਲਾ ਸਿੰਘ ਆਪਣੇ ਪਰਿਵਾਰ ਤੋਂ ਵੱਖ ਇੱਥੇ ਰਸਾਲ ਪੱਤੀ ’ਚ ਕਿਰਾਏ ਦੇ ਮਕਾਨ 

ਔਰਤ ਨੇ ਫਾਹਾ ਲੈ ਕੇ ਖ਼ੁਦਕੁਸ਼ੀ ਕੀਤੀ

Posted On August - 14 - 2019 Comments Off on ਔਰਤ ਨੇ ਫਾਹਾ ਲੈ ਕੇ ਖ਼ੁਦਕੁਸ਼ੀ ਕੀਤੀ
ਪੱਤਰ ਪ੍ਰੇਰਕ ਬਠਿੰਡਾ, 13 ਅਗਸਤ ਇੱਥੇ ਬੀਬੀ ਵਾਲਾ ਰੋਡ ’ਤੇ ਐੱਮ.ਈ.ਐੱਸ. ਕਲੋਨੀ ’ਚ ਔਰਤ ਨੇ ਪੱਖੇ ਨਾਲ ਫਾਹਾ ਲੈ ਕੇ ਆਤਮ ਹੱਤਿਆ ਕਰ ਲਈ। ਇਤਲਾਹ ਮਿਲਣ ’ਤੇ ਸਹਾਰਾ ਮੈਂਬਰ ਮਨੀਕਰਨ ਐਂਬੂਲੈਂਸ ਲੈ ਕੇ ਘਟਨਾ ਸਥਾਨ ’ਤੇ ਪਹੁੰਚੇ। ਥਾਣਾ ਕੈਂਟ ਦੀ ਪੁਲੀਸ ਵੀ ਮੌਕੇ ’ਤੇ ਮੌਜੂਦ ਸੀ। ਮ੍ਰਿਤਕ ਔਰਤ ਦੀ ਸ਼ਨਾਖ਼ਤ ਸਰਸਵਤੀ ਦੇਵੀ (27) ਵਾਸੀ ਬੁੱਧੂਪੁਰ (ਬਿਹਾਰ) ਵਜੋਂ ਹੋਈ। ਮ੍ਰਿਤਕਾ ਦੇ ਤਿੰਨ ਲੜਕੀਆਂ ਤੇ ਇੱਕ ਲੜਕਾ ਹੈ। ਥਾਣਾ ਕੈਂਟ ਪੁਲੀਸ ਘਟਨਾ ਦੀ ਜਾਂਚ ਕਰ ਰਹੀ ਹੈ। ਮੁਢਲੀ 

ਰਵਿਦਾਸ ਮੰਦਰ ਢਾਹੁਣ ਖ਼ਿਲਾਫ਼ ਮੁਜ਼ਾਹਰੇ; ਕੇਂਦਰ ਵਿਰੁੱਧ ਨਾਅਰੇਬਾਜ਼ੀ

Posted On August - 14 - 2019 Comments Off on ਰਵਿਦਾਸ ਮੰਦਰ ਢਾਹੁਣ ਖ਼ਿਲਾਫ਼ ਮੁਜ਼ਾਹਰੇ; ਕੇਂਦਰ ਵਿਰੁੱਧ ਨਾਅਰੇਬਾਜ਼ੀ
ਪੱਤਰ ਪ੍ਰੇਰਕ ਭਾਈਰੂਪਾ, 13 ਅਗਸਤ ਦਿੱਲੀ ਦੇ ਤੁਗਲਕਾਬਾਦ ਵਿੱਚ ਰਵਿਦਾਸ ਮੰਦਰ ਢਾਹੁਣ ਦੇ ਵਿਰੋਧ ਵਿੱਚ ਅੱਜ ਇੱਥੇ ਦਲਿਤ ਭਾਈਚਾਰੇ ਵੱਲੋਂ ਰੋਸ ਮਾਰਚ ਕਾਰਨ ਉਪਰੰਤ ਮੇਨ ਬੱਸ ਸਟੈਂਡ ਤੇ ਜਾਮ ਲਗਾਇਆ ਗਿਆ। ਇਸ ਮੌਕੇ ਆਗੂਆਂ ਨੇ ਕਿਹਾ ਕਿ ਜੇ ਸਰਕਾਰ ਨੇ ਉਸ ਜਗ੍ਹਾ ’ਤੇ ਮੁੜ ਮੰਦਰ ਦੀ ਉਸਾਰੀ ਸ਼ੁਰੂ ਨਾ ਕਰਵਾਈ ਤਾਂ ਸਮੁੱਚੇ ਦਲਿਤ ਭਾਈਚਾਰੇ ਵੱਲੋਂ 21 ਅਗਸਤ ਨੂੰ ਦਿੱਲੀ ਪਹੁੰਚ ਕੇ ਰੋਸ ਪ੍ਰਦਰਸ਼ਨ ਕੀਤਾ ਜਾਵੇਗਾ। ਗਿੱਦੜਬਾਹਾ (ਪੱਤਰ ਪ੍ਰੇਰਕ): ਭਗਤ ਰਵਿਦਾਸ ਦਾ ਮੰਦਰ ਤੋੜੇ 

ਸੀਵਰੇਜ ਓਵਰ ਫਲੋਅ ਤੋਂ ਤੰਗ ਲੋਕਾਂ ਵੱਲੋ ਮੁਜ਼ਾਹਰਾ

Posted On August - 14 - 2019 Comments Off on ਸੀਵਰੇਜ ਓਵਰ ਫਲੋਅ ਤੋਂ ਤੰਗ ਲੋਕਾਂ ਵੱਲੋ ਮੁਜ਼ਾਹਰਾ
ਜੋਗਿੰਦਰ ਸਿੰਘ ਮਾਨ ਮਾਨਸਾ, 13 ਅਗਸਤ ਜ਼ਿਲ੍ਹਾ ਕਚਹਿਰੀਆਂ ਨੇੜੇ 33 ਫੁੱਟ ਰੋਡ ਉਪਰ ਸੀਵਰੇਜ ਦੇ ਓਵਰ ਫਲੋਅ ਹੋਣ ਲਈ ਔਰਤਾਂ ਵੱਲੋਂ ਵਿੱਢੇ ਸੰਘਰਸ਼ ਤਹਿਤ ਨਗਰ ਕੌਸਲ ਖਿਲਾਫ਼ ਪ੍ਰਦਰਸ਼ਨ ਕੀਤਾ ਗਿਆ।ਪ੍ਰਦਰਸ਼ਨਕਾਰੀਆਂ ਨੇ ਦੋਸ਼ ਲਾਇਆ ਕਿ ਇਸ ਇਲਾਕੇ ਦੇ ਵਸਨੀਕ 12 ਸਾਲ ਤੋਂ ਸੀਵਰੇਜ ਬੋਰਡ ਦੀਆਂ ਗਲਤੀਆਂ ਦਾ ਖਮਿਆਜ਼ਾ ਭੁਗਤ ਰਹੇ ਹਨ, ਪਰ ਸਿਵਾਏ ਭਰੋਸਿਆਂ ਤੇ ਦਿਲਾਸਿਆਂ ਤੋਂ ਲੋਕਾਂ ਦੇ ਮਸਲੇ ਦਾ ਕੋਈ ਹੱਲ ਨਹੀਂ ਹੋਇਆ। ਉਧਰ ਸੀਵਰੇਜ ਦੀ ਸਹੀ ਸਪਲਾਈ ਕਰਾਉਣ ਤੇ ਸੜਕ ਦੀ ਮੁਰੰਮਤ 

ਰਾਹੁਲ ਦੇ ਅਸਤੀਫ਼ੇ ਤੋਂ ਬਾਅਦ ਕਾਂਗਰਸ ਪਾਰਟੀ ਲੜਖੜਾਈ: ਹਰਸਿਮਰਤ

Posted On August - 14 - 2019 Comments Off on ਰਾਹੁਲ ਦੇ ਅਸਤੀਫ਼ੇ ਤੋਂ ਬਾਅਦ ਕਾਂਗਰਸ ਪਾਰਟੀ ਲੜਖੜਾਈ: ਹਰਸਿਮਰਤ
ਐੱਨਪੀ ਸਿੰਘ ਬੁਢਲਾਡਾ, 13 ਅਗਸਤ ਇੱਥੇ ਅੱਜ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਨੇ ਕਿਹਾ ਕਿ ਸੂਬੇ ਵਿੱਚ ਵਿਕਾਸ ਕਾਰਜ ਪੂਰੀ ਤਰ੍ਹਾਂ ਠੱਪ ਹੋ ਕੇ ਰਹਿ ਗਏ ਹਨ। ਪੰਜਾਬ ਸਰਕਾਰ ਰਾਜ ਅੰਦਰ ਸਹੀ ਭੂਮਿਕਾ ਨਿਭਾਉਣ ਵਿੱਚ ਅਸਮਰਥ ਜਾਪ ਰਹੀ ਹੈ। ਉਨ੍ਹਾਂ ਕਿਹਾ,‘ਹਲਕਾ ਬੁਢਲਾਡਾ ਦੇ ਲੋਕਾਂ ਦੀ ਸਹਾਇਤਾ ਨਾਲ ਹੀ ਉਹ ਦੂਜੀ ਵਾਰ ਕੇਂਦਰੀ ਮੰਤਰੀ ਬਣ ਸਕੇ ਹਨ ਜਿਨ੍ਹਾਂ ਦਾ ਕਰਜ਼ ਉਤਾਰਨ ਲਈ ਮੈਂ ਆਪਣੀ ਪੂਰੀ ਵਾਹ ਲਾ ਦੇਵਾਂਗੀ।’ ਬੀਬੀ ਬਾਦਲ ਇੱਥੋਂ ਦੇ ਸ਼ਹੀਦ ਭਗਤ ਨਗਰ ਵਿੱਚ ਲੋਕਾਂ 

ਵੀਜ਼ਾ ਏਜੰਟਾਂ ਵਿਰੁੱਧ ਡਟੇ ਕ੍ਰਾਂਤੀਕਾਰੀ ਯੂਨੀਅਨ ਦੇ ਆਗੂ

Posted On August - 14 - 2019 Comments Off on ਵੀਜ਼ਾ ਏਜੰਟਾਂ ਵਿਰੁੱਧ ਡਟੇ ਕ੍ਰਾਂਤੀਕਾਰੀ ਯੂਨੀਅਨ ਦੇ ਆਗੂ
ਪੱਤਰ ਪ੍ਰੇਰਕ ਰਾਮਪੁਰਾ ਫੂਲ, 13 ਅਗਸਤ ਕਸਬਾ ਫੂਲ ਦੇ ਕਈ ਟਰੈਵਲ ਏਜੰਟਾਂ ਨੇ ਵੱਖ ਵੱਖ ਸ਼ਹਿਰਾਂ ਵਿੱਚ ਆਪਣੀਆਂ ਜਾਅਲੀ ਵੀਜ਼ਾ ਕੰਪਨੀਆਂ ਖੋਲ੍ਹ ਕੇ ਅਨੇਕਾਂ ਭੋਲੇ ਭਾਲੇ ਲੋਕਾਂ ਨਾਲ ਠੱਗੀ ਮਾਰੀ ਹੈ। ਇਹ ਮਾਮਲਾ ਪੁਲੀਸ ਦੇ ਧਿਆਨ ’ਚ ਵੀ ਲਿਆਂਦਾ ਗਿਆ ਸੀ। ਪੀੜਤ ਪਰਿਵਾਰ ਉਨ੍ਹਾਂ ਦਾ ਪਤਾ ਟਿਕਾਣਾ ਲੱਭਣ ਤੋਂ ਬਾਅਦ ਅੱਜ ਪਿੰਡ ਫੂਲ ਵਿੱਚ ਪਹੁੰਚੇ ਤਾਂ ਉਨ੍ਹਾਂ ਦੀ ਬਾਂਹ ਭਾਰਤੀ ਕਿਸਾਨ ਯੂਨੀਅਨ ਕ੍ਰਾਂਤੀਕਾਰੀ ਦੇ ਆਗੂਆਂ ਨੇ ਫੜੀ। ਕ੍ਰਾਂਤੀਕਾਰੀ ਯੂਨੀਅਨ ਦੇ ਸੂਬਾ ਪ੍ਰਧਾਨ 

ਕਿਸਾਨ ਦੀ ਅਣਗਹਿਲੀ ਕਾਰਨ ਘਰਾਂ ਤੇ ਪਲਾਟਾਂ ਵਿੱਚ ਪਾਣੀ ਵੜਿਆ

Posted On August - 14 - 2019 Comments Off on ਕਿਸਾਨ ਦੀ ਅਣਗਹਿਲੀ ਕਾਰਨ ਘਰਾਂ ਤੇ ਪਲਾਟਾਂ ਵਿੱਚ ਪਾਣੀ ਵੜਿਆ
ਨਿੱਜੀ ਪੱਤਰ ਪ੍ਰੇਰਕ ਰਾਮਪੁਰਾ ਫੂਲ, 13 ਅਗਸਤ ਸਥਾਨਕ ਸ਼ਹਿਰ ਦੀ ਗਾਂਧੀ ਬਸਤੀ ਤੋ ਅੱਗੇ ਪਿੱਥੋ ਰੋਡ ਸਥਿਤ ਬਣੀ ਏਕਮ ਆਈਟੀਆਈ ਦੇ ਪਲਾਟਾਂ ਵਿਚ ਮੋਟਰ ਦਾ ਪਾਣੀ ਭਰਨ ਨਾਲ ਤੇ ਹੋਰ ਕਈ ਘਰਾਂ ਵਿੱਚ ਦਾਖਲ ਹੋ ਜਾਣ ਕਰਕੇ ਹੋਏ ਨੁਕਸਾਨ ਦੀ ਲਿਖਤੀ ਸ਼ਿਕਾਇਤ ਥਾਣਾ ਸਦਰ ਗਿੱਲ ਕਲਾਂ ਵਿੱਚ ਕੀਤੀ ਗਈ। ਸ਼ਿਕਾਇਤਕਰਤਾਵਾਂ ਨੇ ਦੋਸ਼ ਲਾਇਆ ਹੈ ਕਿ ਨੇੜਲੇ ਖੇਤ ਮਾਲਕ ਦੀ ਅਣਗਹਿਲੀ ਕਾਰਨ ਲਗਾਤਾਰ ਚੱਲ ਰਹੀ ਮੋਟਰ ਦੇ ਪਾਣੀ ਦਾ ਬੰਨ੍ਹ ਟੁੱਟ ਜਾਣ ਕਰਕੇ ਨੇੜਲੇ ਮਕਾਨਾਂ ਅਤੇ ਪਲਾਟਾਂ ਵਿੱਚ 

ਖੇਤੀਬਾੜੀ ਅਧਿਕਾਰੀਆਂ ਵੱਲੋਂ ਦੁਕਾਨਾਂ ਦੀ ਚੈਕਿੰਗ

Posted On August - 14 - 2019 Comments Off on ਖੇਤੀਬਾੜੀ ਅਧਿਕਾਰੀਆਂ ਵੱਲੋਂ ਦੁਕਾਨਾਂ ਦੀ ਚੈਕਿੰਗ
ਪਰਸ਼ੋਤਮ ਬੱਲੀ ਬਰਨਾਲਾ, 13 ਅਗਸਤ ਖੇਤੀਬਾੜੀ ਤੇ ਕਿਸਾਨ ਭਲਾਈ ਵਿਭਾਗ ਬਰਨਾਲਾ ਦੀਆਂ ਟੀਮਾਂ ਨੇ ਆਪਣੇ-ਆਪਣੇ ਬਲਾਕਾਂ ਵਿੱਚ ਅਚਨਚੇਤ ਛਾਪੇਮਾਰੀ ਕੀਤੀ। ਜ਼ਿਲ੍ਹਾ ਮੁੱਖ ਖੇਤੀਬਾੜੀ ਅਫਸਰ ਡਾ. ਸੁਸ਼ੀਲ ਕੁਮਾਰ ਨੇ ਦੱਸਿਆ ਕਿ ਜ਼ਿਲ੍ਹੇ ’ਚ ਕਿਸਾਨਾਂ ਨੂੰ ਨਕਲੀ ਖਾਦਾਂ ਤੇ ਦਵਾਈਆਂ ਤੋੋਂ ਨਿਜਾਤ ਦਿਵਾਉਣ ਤੇ ਉੱਚ ਕੁਆਲਟੀ ਦੇ ਪਦਾਰਥ ਮੁਹੱਈਆ ਕਰਵਾਉਣ ਲਈ ਖੇਤੀਬਾੜੀ ਵਿਭਾਗ ਦੇ ਅਧਿਕਾਰੀਆਂ ਨੂੰ ਵਧੇਰੇ ਚੌਕਸੀ ਵਰਤਣ ਲਈ ਹਦਾਇਤਾਂ ਦਿੱਤੀਆਂ ਗਈਆਂ ਹਨ। ਇਸ ਮੁਹਿੰਮ ਤਹਿਤ 

ਮਿੱਡ-ਡੇਅ ਮੀਲ ਤੇ ਸਫ਼ਾਈ ਸੇਵਕ ਜਥੇਬੰਦੀ ਦਾ ਧਰਨਾ

Posted On August - 14 - 2019 Comments Off on ਮਿੱਡ-ਡੇਅ ਮੀਲ ਤੇ ਸਫ਼ਾਈ ਸੇਵਕ ਜਥੇਬੰਦੀ ਦਾ ਧਰਨਾ
ਪੱਤਰ ਪ੍ਰੇਰਕ ਮਾਨਸਾ, 13 ਅਗਸਤ ਲਾਲ ਝੰਡਾ ਮਿੱਡ-ਡੇਅ ਮੀਲ ਤੇ ਸਫ਼ਾਈ ਸੇਵਕ ਵਰਕਰਜ਼ ਯੂਨੀਅਨ (ਏਕਟੂ) ਵੱਲੋਂ ਜ਼ਿਲ੍ਹਾ ਕਚਹਿਰੀਆਂ ਵਿੱਚ ਧਰਨਾ ਦੇ ਕੇ ਰੋਸ ਪ੍ਰਦਰਸ਼ਨ ਕੀਤਾ ਗਿਆ। ਧਰਨਾਕਾਰੀਆਂ ਨੂੰ ਸੰਬੋਧਨ ਕਰਦਿਆਂ ਯੂਨੀਅਨ ਦੇ ਸੂਬਾ ਪ੍ਰਧਾਨ ਕਾਮਰੇਡ ਸੁਖਵਿੰਦਰ ਸਿੰਘ ਨੇ ਦੱਸਿਆ ਕਿ ਇਸ ਰੋਸ ਧਰਨੇ ਵਿੱਚ ਮਿੱਡ-ਡੇਅਮੀਲ ਵਰਕਰਜ਼ ਅਤੇ ਸਫ਼ਾਈ ਸੇਵਕਾਂ ਦੀਆਂ ਲੰਬੇ ਸਮੇਂ ਤੋਂ ਲਟਕਦੀਆਂ ਆ ਰਹੀਆਂ ਮੰਗਾਂ ਸਬੰਧੀ ਵਿਚਾਰ ਕੀਤਾ ਗਿਆ। ਉਨ੍ਹਾਂ ਕਿਹਾ ਕਿ ਮੁੱਖ ਮੰਗਾਂ ਵਿੱਚ 

ਸਵੱਛਤਾ ਅਤੇ ਪਾਣੀਆਂ ਦੀ ਸੰਭਾਲ ਲਈ ਸਹੁੰ ਚੁੱਕੀ

Posted On August - 14 - 2019 Comments Off on ਸਵੱਛਤਾ ਅਤੇ ਪਾਣੀਆਂ ਦੀ ਸੰਭਾਲ ਲਈ ਸਹੁੰ ਚੁੱਕੀ
ਨਿੱਜੀ ਪੱਤਰ ਪ੍ਰੇਰਕ ਮਾਨਸਾ, 13 ਅਗਸਤ ਨਹਿਰੂ ਯੁਵਾ ਕੇਦਰ ਮਾਨਸਾ ਵੱਲੋਂ ਸਾਫ਼-ਸਫ਼ਾਈ ਰੱਖਣ ਅਤੇ ਪਾਣੀਆਂ ਦੀ ਸਾਂਭ ਸੰਭਾਲ ਅਤੇ ਸੁਚੱਜੀ ਵਰਤੋਂ ਕਰਨ ਹਿੱਤ ਸਵੱਛਤਾ ਪੰਦਰਵਾੜਾ ਵੱਖ- ਵੱਖ ਕਲੱਬਾਂ ਦੇ ਸਹਿਯੋਗ ਨਾਲ ਚੱਲ ਰਿਹਾ ਹੈ। ਅੱਜ ਵੱਖ-ਵੱਖ ਪਿੰਡਾਂ ਦੇ ਯੂਥ ਕਲੱਬ ਮੁਖੀਆਂ ਨੇ ਸਵੱਛਤਾ ਅਤੇ ਪਾਣੀਆਂ ਦੀ ਸਾਂਭ ਸੰਭਾਲ ਲਈ ਸਹੁੰ ਚੁੱਕੀ। ਸਮੀ ਘੰਡ ਨੇ ਦੱਸਿਆ ਕਿ ਕਲੱਬਾਂ ਵੱਲੋਂ ਪਿੰਡਾਂ ਦੀਆਂ ਸਾਝੀਆਂ ਥਾਂਵਾ ਦੇ ਨਾਲ-ਨਾਲ ਖੇਡ ਮੈਦਾਨ ਆਂਗਣਵਾੜੀ ਸੈਂਟਰ ਅਤੇ 

ਨਿਯਮ ਛਿੱਕੇ ਟੰਗ ਕੇ ਬਣਾਏ ਟੌਲ ਪਲਾਜ਼ਿਆਂ ਦਾ ਵਿਰੋਧ

Posted On August - 14 - 2019 Comments Off on ਨਿਯਮ ਛਿੱਕੇ ਟੰਗ ਕੇ ਬਣਾਏ ਟੌਲ ਪਲਾਜ਼ਿਆਂ ਦਾ ਵਿਰੋਧ
ਪੱਤਰ ਪ੍ਰੇਰਕ ਬੁਢਲਾਡਾ, 13 ਅਗਸਤ ਇੱਥੋਂ ਨੇੜਲੇ ਭੀਖੀ ਤੇ ਮੌੜ ਮੰਡੀ ਨਜ਼ਦੀਕ ਨਿਯਮਾਂ ਦੀ ਉਲੰਘਣਾ ਕਰ ਕੇ ਬਣ ਰਹੇ ਟੌਲ ਪਲਾਜ਼ਿਆਂ ਨੂੰ ਜ਼ਿਲ੍ਹਾ ਸ਼ਿਕਾਇਤ ਨਿਵਾਰਨ ਕਮੇਟੀ ਮਾਨਸਾ ਦੇ ਮੈਂਬਰ ਰਮੇਸ਼ ਕੁਮਾਰ ਗੋਇਲ ਬੁਢਲਾਡਾ ਨੇ ਲੋਕਾਂ ਦੀਆਂ ਜੇਬਾਂ ਤੇ ਭਾਰ ਕਰਾਰ ਦਿੱਤਾ ਹੈ। ਉਨ੍ਹਾਂ ਦੱਸਿਆ ਕਿ ਐੱਨਐੱਚਏਆਈ ਦੇ ਨਿਯਮਾਂ ਮੁਤਾਬਕ 2 ਟੌਲ ਪਲਾਜ਼ਿਆਂ ’ਚ ਘੱਟੋ-ਘੱਟ 60 ਕਿੱਲੋਮੀਟਰ ਦੀ ਦੂਰੀ ਹੋਣੀ ਚਾਹੀਦੀ ਹੈ। ਦੂਜਾ ਇਹ ਸੜਕ ਨੈਸ਼ਨਲ ਹਾਈਵੇ ਨਹੀਂ ਹੈ। ਸਗੋਂ ਪੰਜਾਬ ਸਰਕਾਰ 

‘ਬਜ਼ੁਰਗ ਸਾਡਾ ਸਰਮਾਇਆ ਸਮਾਗਮ’ ਦੌਰਾਨ ਪੁਸਤਕਾਂ ਰਿਲੀਜ਼

Posted On August - 14 - 2019 Comments Off on ‘ਬਜ਼ੁਰਗ ਸਾਡਾ ਸਰਮਾਇਆ ਸਮਾਗਮ’ ਦੌਰਾਨ ਪੁਸਤਕਾਂ ਰਿਲੀਜ਼
ਖੇਤਰੀ ਪ੍ਰਤੀਨਿਧ ਬਰਨਾਲਾ, 13 ਅਗਸਤ ਸਾਹਿਤਕ ਅਦਾਰਾ ਅਦਬੀ ਸਾਂਝ ਵੱਲੋਂ ਨਵੀਂ ਪੀੜ੍ਹੀ ਦੇ ਨਾਂ ‘ਬਜ਼ੁਰਗ ਸਾਡਾ ਸਰਮਾਇਆ’ ਸਮਾਗਮ ਸਥਾਨਕ ਐੱਸਐੱਸਡੀ ਕਾਲਜ ਵਿੱਚ ਸਫ਼ਲਤਾ ਪੂਰਵਕ ਕਰਵਾਇਆ ਗਿਆ। ਇਸ ਸਮਾਗਮ ਦਾ ਉਦਘਾਟਨ ਪਟਿਆਲਾ ਤੋਂ ਪਹੁੰਚੇ ਉੱਘੇ ਵਿਦਵਾਨ ਤੇ ਕਵਿਤਰੀ ਨਿਰਮਲਾ ਗਰਗ ਵੱਲੋਂ ਕੀਤਾ ਗਿਆ। ਉਨ੍ਹਾਂ ਸੰਬੋਧਨ ਕਰਦਿਆਂ ਕਿਹਾ ਕਿ ਜਿਸ ਘਰ ਵਿਚ ਬਜ਼ੁਰਗਾਂ ਦਾ ਸਤਿਕਾਰ ਨਹੀਂ, ਉਹ ਘਰ ਕਦੇ ਵੀ ਤਰੱਕੀ ਨਹੀਂ ਕਰ ਸਕਦਾ। ਉਨ੍ਹਾਂ ਆਪਣੇ ਸਵਰਗੀ ਪਿਤਾ ਕਵੀਸ਼ਰ ਜਗਤ ਦੇ 

ਨਿਸ਼ਾਨੇਬਾਜ਼ੀ ’ਚ ਫਫੜੇ ਭਾਈਕੇ ਸਕੂਲ ਦੇ ਸ਼ੁਭਦੀਪ ਨੇ ਤਿੰਨ ਤਗ਼ਮੇ ਜਿੱਤੇ

Posted On August - 14 - 2019 Comments Off on ਨਿਸ਼ਾਨੇਬਾਜ਼ੀ ’ਚ ਫਫੜੇ ਭਾਈਕੇ ਸਕੂਲ ਦੇ ਸ਼ੁਭਦੀਪ ਨੇ ਤਿੰਨ ਤਗ਼ਮੇ ਜਿੱਤੇ
ਹਰਦੀਪ ਸਿੰਘ ਜਟਾਣਾ ਮਾਨਸਾ, 13 ਅਗਸਤ 54ਵੀਂ ਪੰਜਾਬ ਰਾਈਫਲ ਸ਼ੂਟਿੰਗ ਚੈਪੀਅਨਸ਼ਿਪਪੀਏਪੀ ਰੇਂਜ਼ ਜਲੰਧਰ ਵਿੱਚ ਸਮਾਪਤ ਹੋਈ। ਇਸ ਵਿੱਚ ਭਾਗ ਲੈਂਦਿਆਂ ਭਾਈ ਬਹਿਲੋ ਸਰਕਾਰੀ ਸੈਕੰਡਰੀ ਸਕੂਲ (ਲੜਕੇ) ਫਫੜੇ ਭਾਈਕੇ ਦੇ ਨਿਸ਼ਾਨੇਬਾਜ਼ਾਂ ਨੇ ਵੱਡੀਆਂ ਪ੍ਰਾਪਤੀਆਂ ਕੀਤੀਆਂ। ਜਾਣਕਾਰੀ ਦਿੰਦਿਆਂ ਪੀਟੀਆਈ ਕੁਲਦੀਪ ਸਿੰਘ ਨੇ ਦੱਸਿਆ ਕਿ ਟੂਰਨਾਮੈਂਟ ਦੌਰਾਨ ਸਕੂਲ ਦੇ 11ਵੀਂ ਜਮਾਤ ਦੇ ਸ਼ੁਭਦੀਪ ਸਿੰਘ ਨੇ ਤਿੰਨ ਕਾਂਸੀ ਦੇ ਤਗਮੇ ਹਾਸਲ ਕੀਤੇ। ਸ਼ੁਭਦੀਪ ਸਿੰਘ ਨੇ 10 ਮੀਟਰ ਏਅਰ ਪਿਸਟਲ 

ਜਵਾਹਰੇਵਾਲਾ ਕਾਂਡ: ਦਰਜਨਾਂ ਪਿੰਡਾਂ ’ਚ ਪ੍ਰਸ਼ਾਸਨ ਖ਼ਿਲਾਫ਼ ਅਰਥੀ ਫੂਕ ਮੁਜ਼ਾਹਰੇ

Posted On August - 14 - 2019 Comments Off on ਜਵਾਹਰੇਵਾਲਾ ਕਾਂਡ: ਦਰਜਨਾਂ ਪਿੰਡਾਂ ’ਚ ਪ੍ਰਸ਼ਾਸਨ ਖ਼ਿਲਾਫ਼ ਅਰਥੀ ਫੂਕ ਮੁਜ਼ਾਹਰੇ
ਗੁਰਸੇਵਕ ਸਿੰਘ ਪ੍ਰੀਤ ਸ੍ਰੀ ਮੁਕਤਸਰ ਸਾਹਿਬ, 13 ਅਗਸਤ ਜਵਾਹਰੇ ਵਾਲਾ ਕਤਲ ਕਾਂਡ ਦੇ ਅਹਿਮ ਦੋਸ਼ੀਆਂ ਨੂੰ ਗ੍ਰਿਫਤਾਰ ਨਾ ਕਰਨ ਅਤੇ ਐਕਸ਼ਨ ਕਮੇਟੀ ਦੇ ਕਨਵੀਨਰ ਮੰਗਾ ਸਿੰਘ ਆਜ਼ਾਦ ’ਤੇ ਪਰਚਾ ਦਰਜ ਕਰਨ ਦੇ ਵਿਰੋਧ ਵਿੱਚ ਮੁਕਤਸਰ ਦੇ ਸਰਕਾਰੀ ਕਾਲਜ ਅਤੇ ਦਰਜਨਾਂ ਪਿੰਡਾਂ ‘ਚ ਪੰਜਾਬ ਸਰਕਾਰ ਦੇ ਨਾਲ ਪੁਲੀਸ ਪ੍ਰਸ਼ਾਸਨ ਦੀ ਵੀ ਅਰਥੀ ਫੂਕੀ ਜਾ ਰਹੀ ਹੈ ਤੇ 15 ਅਗਸਤ ਦੇ ਦਿਨ ਮੁਕਤਸਰ ਦੇ ਗੁਰੂ ਗੋਬਿੰਦ ਸਿੰਘ ਪਾਰਕ ਵਿੱਚ ਰੈਲੀ ਕਰਨ ਦਾ ਐਲਾਨ ਕੀਤਾ ਹੋਇਆ ਹੈ। ਪੰਜਾਬ ਖੇਤ ਮਜ਼ਦੂਰ 

ਅਧਿਆਪਕਾਂ ਦੀ ਘਾਟ ਕਾਰਨ ਸਕੂਲ ਅੱਗੇ ਧਰਨਾ

Posted On August - 14 - 2019 Comments Off on ਅਧਿਆਪਕਾਂ ਦੀ ਘਾਟ ਕਾਰਨ ਸਕੂਲ ਅੱਗੇ ਧਰਨਾ
ਰਮਨਦੀਪ ਸਿੰਘ ਚਾਉਕੇ, 13 ਅਗਸਤ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਪਿੰਡ ਜੇਠੂਕੇ ਵਿੱਚ ਅਧਿਆਪਕਾ ਦੀ ਘਾਟ ਨੂੰ ਲੈ ਕੇ ਪਿੰਡ ਵਾਸੀਆਂ ਵੱਲੋਂ ਸਕੂਲ ਦੇ ਗੇਟ ਅੱਗੇ ਧਰਨਾ ਲਗਾ ਕੇ ਪ੍ਰਸ਼ਾਸਨ ਅਤੇ ਸਰਕਾਰ ਵਿਰੁੱਧ ਨਾਅਰੇਬਾਜ਼ੀ ਕੀਤੀ ਗਈ। ਬੀਕੇਯੂ ਉਗਰਾਹਾਂ ਦੇ ਝੰਡਾ ਸਿੰਘ ਅਤੇ ਬੀਕੇਯੂ ਡਕੌਂਦਾ ਦੇ ਬਲਵਿੰਦਰ ਸਿੰਘ ਅਤੇ ਸਰਪੰਚ ਸੁਖਦੇਵ ਸਿੰਘ ਨੇ ਕਿਹਾ ਕਿ ਕਿ ਪਿੰਡ ਦੇ ਸਕੂਲ ਵਿੱਚ ਪਹਿਲਾਂ ਬੱਚਿਆ ਦੀ ਗਿਣਤੀ 216 ਦੇ ਕਰੀਬ ਸੀ ਪਰ ਹੁਣ ਸਕੂਲ ਪ੍ਰਿੰਸੀਪਲ ਕਵਿਤਾ ਮਿੱਤਲ ਤੇ 
Available on Android app iOS app
Powered by : Mediology Software Pvt Ltd.