ਭਾਰਤੀ ਮੂਲ ਦੇ ਸਰਜਨ ਦੀ ਕਰੋਨਾ ਵਾਇਰਸ ਕਾਰਨ ਮੌਤ !    ਸਰਬ-ਪਾਰਟੀ ਮੀਟਿੰਗ ਸੱਦਣ ਲਈ ਨਾ ਸਮਾਂ ਅਤੇ ਨਾ ਹੀ ਲੋੜ: ਕੈਪਟਨ !    ਪੰਚਾਇਤੀ ਜ਼ਮੀਨਾਂ ਦੀ ਬੋਲੀ ਸਬੰਧੀ ਪ੍ਰੋਗਰਾਮ ਉਲੀਕਣ ਦੀ ਹਦਾਇਤ !    ਵਿਸਾਖੀ ਮੌਕੇ ਧਾਰਮਿਕ ਮੁਕਾਬਲਿਆਂ ਦਾ ਐਲਾਨ !    ਬੱਬਰ ਅਕਾਲੀ ਲਹਿਰ: ਇਤਿਹਾਸਕ ਅਤੇ ਵਿਚਾਰਧਾਰਕ ਸੰਘਰਸ਼ !    ਗੌਰਵ ਦਾ ਪ੍ਰਤੀਕ ਖਾਲਸਾ ਸਾਜਨਾ ਦਿਵਸ !    1699 ਦੀ ਇਤਿਹਾਸਕ ਵਿਸਾਖੀ !    ਮੈਡੀਕਲ ਸਟੋਰ ਤੇ ਲੈਬਾਰਟਰੀਆਂ 10 ਤੋਂ ਸ਼ਾਮ 5 ਵਜੇ ਤੱਕ ਖੋਲ੍ਹਣ ਦੇ ਹੁਕਮ !    ਸਪੁਰਦਗੀ ਨਾ ਲੈਣ ’ਤੇ ਪੁਲੀਸ ਕਰੇਗੀ ਸਸਕਾਰ !    ਆੜ੍ਹਤੀਆਂ ਵੱਲੋਂ ਸਬਜ਼ੀ ਦੇ ਬਾਈਕਾਟ ਦਾ ਐਲਾਨ !    

ਮਾਲਵਾ › ›

Featured Posts
ਮਾਰਕੀਟ ਕਮੇਟੀਆਂ ਭੰਬਲਭੂਸੇ ਵਿੱਚ ਫਸੀਆਂ

ਮਾਰਕੀਟ ਕਮੇਟੀਆਂ ਭੰਬਲਭੂਸੇ ਵਿੱਚ ਫਸੀਆਂ

ਅੰਮ੍ਰਿਤਪਾਲ ਸਿੰਘ ਧਾਲੀਵਾਲ ਰੂੜੇਕੇ ਕਲਾਂ, 7 ਅਪਰੈਲ ਹਾੜੀ ਦੀ ਮੁੱਖ ਫਸਲ ਕਣਕ ਦੀ ਵਾਢੀ ਦੇ ਨੇੜੇ ਆਉਣ ਨਾਲ ਜ਼ਿਲ੍ਹਾ ਖੁਰਾਕ ਸਪਲਾਈ ਕੰਟਰੋਲਰ ਵੱਲੋਂ ਭਾਵੇਂ ਪੂਰੇ ਜ਼ਿਲ੍ਹੇ ਦੇ ਖਰੀਦ ਕੇਂਦਰਾਂ ਲਈ ਖਰੀਦ ਏਜੰਸੀਆਂ ਦੀ ਅਲਾਟਮੈਂਟ ਤਾਂ ਕਰ ਦਿੱਤੀ ਹੈ ਪਰ ਅਜੇ ਤੱਕ ਮਾਰਕੀਟ ਕਮੇਟੀਆਂ ਵੱਲੋਂ ਖਰੀਦ ਕੇਂਦਰਾਂ ਦੇ ਫੜ੍ਹਾਂ ਦੀ ਸਫ਼ਾਈ ਨਹੀਂ ਕਰਵਾਈ ...

Read More

ਲੋਕਾਂ ਵੱਲੋਂ ਪਿੰਡਾਂ ਵਿੱਚ ਤਾਲਾਬੰਦੀ ਜਾਰੀ

ਲੋਕਾਂ ਵੱਲੋਂ ਪਿੰਡਾਂ ਵਿੱਚ ਤਾਲਾਬੰਦੀ ਜਾਰੀ

ਪੱਤਰ ਪ੍ਰੇਰਕ ਟੱਲੇਵਾਲ, 7 ਅਪਰੈਲ ਟੱਲੇਵਾਲ ਵਾਸੀਆਂ ਵੱਲੋਂ ਆਪਣੇ ਪਿੰੰਡ ਦੀ ਪੂਰੀ ਤਰ੍ਹਾਂ ਤਾਲਾਬੰਦੀ ਕੀਤੀ ਗਈ ਹੈ। ਲੋਕ ਸੇਵਾ ਕਲੱਬ ਟੱਲੇਵਾਲ ਦੇ ਪ੍ਰਧਾਨ ਅਮਨਦੀਪ ਸਿੰਘ ਧਾਲੀਵਾਲ ਨੇ ਦੱਸਿਆ ਕਿ ਪਿੰੰਡ ਦੇ ਸਾਰੇ ਰਸਤਿਆਂ ’ਤੇ ਨਾਕਾਬੰਦੀ ਸ਼ੁਰੂ ਕਰ ਦਿੱਤੀ ਗਈ ਹੈ। ਪਿੰਡ ਤੋਂ ਬਾਹਰ ਦੇ ਕਿਸੇ ਵੀ ਵਿਅਕਤੀ ਨੂੰ ਦਾਖਲ ਹੋਣ ’ਤੇ ਮਨਾਹੀ ...

Read More

ਲੋੜਵੰਦਾਂ ਦੇ ਚੁੱਲ੍ਹੇ ‘ਮਘਾਉਣ’ ਲੱਗੀਆਂ ਸੰਘਰਸ਼ ਮਘਾਉਣ ਵਾਲੀਆਂ ਜਥੇਬੰਦੀਆਂ

ਲੋੜਵੰਦਾਂ ਦੇ ਚੁੱਲ੍ਹੇ ‘ਮਘਾਉਣ’ ਲੱਗੀਆਂ ਸੰਘਰਸ਼ ਮਘਾਉਣ ਵਾਲੀਆਂ ਜਥੇਬੰਦੀਆਂ

ਗੁਰਸੇਵਕ ਸਿੰਘ ਪ੍ਰੀਤ ਸ੍ਰੀ ਮੁਕਤਸਰ ਸਾਹਿਬ, 7 ਅਪਰੈਲ ਕਰੋਨਾ ਵਬਾਅ ਕਾਰਣ ਲੱਗੇ ਕਰਫਿਊ ਦੇ ਕਰੀਬ 15 ਦਿਨਾਂ ਬਾਅਦ ਵੀ ਬਹੁਤੇ ਲੋੜਵੰਦ ਘਰਾਂ ਤੱਕ ਰਾਸ਼ਨ ਦੀ ਸਪਲਾਈ ਨਹੀਂ ਹੋਈ। ਅਜਿਹੀ ਹਾਲਤ ’ਚ ਵਿਦਿਆਰਥੀ ਤੇ ਜਨਤਕ ਸੰਘਰਸ਼ਾਂ ‘ਚ ਮੋਹਰੀ ਰੋਲ ਅਦਾ ਕਰਨ ਵਾਲੀ ਪੰਜਾਬ ਸਟੂਡੈਂਟਸ ਯੂਨੀਅਨ ਦੇ ਆਗੂ ਗਗਨ ਸੰਗਰਾਮੀ ਹੋਰਾਂ ਨੇ ਗੈਸਟ ...

Read More

ਸਿਹਤ ਵਿਭਾਗ ਵੱਲੋਂ 160 ਕਿਲੋ ਖ਼ਰਾਬ ਸ਼ਬਜੀਆਂ ਅਤੇ ਫਲ ਨਸ਼ਟ

ਸਿਹਤ ਵਿਭਾਗ ਵੱਲੋਂ 160 ਕਿਲੋ ਖ਼ਰਾਬ ਸ਼ਬਜੀਆਂ ਅਤੇ ਫਲ ਨਸ਼ਟ

ਪੱਤਰ ਪੇ੍ਰਕ ਫਾਜ਼ਿਲਕਾ, 7 ਅਪਰੈਲ ਅੱਜ ਸਿਹਤ ਵਿਭਾਗ ਦੀਆਂ ਟੀਮਾਂ ਵੱਲੋਂ ਸ਼ਬਜੀ ਮੰਡੀ ਦਾ ਦੌਰਾ ਕੀਤਾ ਗਿਆ। ਟੀਮ ’ਚ ਸ਼ਾਮਲ ਸਹਾਇਕ ਕਮਿਸ਼ਨਰ ਫੂਡ ਕਮਲਪ੍ਰੀਤ ਸਿੰਘ ਅਤੇ ਫੂਡ ਸੇਫਟੀ ਅਫ਼ਸਰ ਗਗਨਦੀਪ ਕੌਰ ਨੇ ਫਾਜ਼ਿਲਕਾ ਮੰਡੀ ਅੰਦਰ ਫਲਾਂ ਅਤੇ ਸ਼ਬਜੀਆਂ ਦੀ ਗੁਣਵੱਤਾ ਦਾ ਜਾਇਜ਼ਾ ਲਿਆ। ਫੂਡ ਸੇਫਟੀ ਐਕਟ ਦੇ ਨਿਯਮਾਂ ਤਹਿਤ ਫਾਜ਼ਿਲਕਾ ਮੰਡੀ ਅੰਦਰ ...

Read More

ਚੀਦਾ ਅਤੇ ਸੁਖਾਨੰਦ ’ਚ ਕਰੋਨਾ ਦੀ ਦਸਤਕ ਨਾਲ ਲੋਕਾਂ ’ਚ ਸਹਿਮ

ਚੀਦਾ ਅਤੇ ਸੁਖਾਨੰਦ ’ਚ ਕਰੋਨਾ ਦੀ ਦਸਤਕ ਨਾਲ ਲੋਕਾਂ ’ਚ ਸਹਿਮ

ਗੁਰਜੰਟ ਕਲਸੀ ਸਮਾਲਸਰ, 7 ਮਾਰਚ ਜ਼ਿਲ੍ਹਾ ਮੋਗਾ ਦੇ ਥਾਣਾ ਸਮਾਲਸਰ ਅਧੀਨ ਪੈਂਦੇ ਪਿੰਡ ਚੀਦਾ ’ਚ 22 ਸਾਲਾ ਵਿਅਕਤੀ ਅਜਹੁਰਦੀਨ ਦੇ ਕਰੋਨਾ ਟੈਸਟ ਪਾਜ਼ੇਟਿਵ ਆਉਣ ਨਾਲ ਸਿਵਲ ਪ੍ਰਸ਼ਾਸ਼ਨ ਸਿਹਤ ਵਿਭਾਗ ਅਤੇ ਪੁਲੀਸ ਚੌਕਸ ਹੋ ਗਏ ਹਨ। ਇਨ੍ਹਾਂ ਪਿੰਡਾਂ ਦੀਆ ਗਲੀਆ ਬਿਲਕੁਲ ਸੁੰਨੀਆ ਹੋ ਗਈਆਂ ਹਨ ਅਤੇ ਲੋਕਾਂ ’ਚ ਪੂਰਾ ਸਹਿਮ ਦਾ ਮਾਹੌਲ ਬਣ ...

Read More

ਅੰਨਦਾਤਾ ਦੀ ਜਾਨ ਮੁੱਠੀ ਵਿੱਚ ਆਈ

ਅੰਨਦਾਤਾ ਦੀ ਜਾਨ ਮੁੱਠੀ ਵਿੱਚ ਆਈ

ਜੋਗਿੰਦਰ ਸਿੰਘ ਮਾਨ ਮਾਨਸਾ, 7 ਅਪਰੈਲ ਕਰੋਨਾਵਾਇਰਸ ਦੇ ਲਗਾਤਾਰ ਵੱਧ ਰਹੇ ਪ੍ਰਕੋਪ ਨੇ ਜਿੱਥੇ ਪੂਰੀ ਦੁਨੀਆ ਵਿੱਚ ਕਹਿਰ ਢਾਹਿਆ ਹੋਇਆ ਹੈ, ਉਥੇ ਮੌਸਮ ਵਿਚ ਅਚਾਨਕ ਤਬਦੀਲੀ ਆਉਣ ਕਾਰਨ ਕਿਸਾਨ ਦੇ ਸਾਹ ਸੂਤੇ ਗਏ ਹਨ। ਅਸਮਾਨ ਤੇ ਚੜ੍ਹੀਆਂ ਕਾਲੀਆਂ ਘਟਾਵਾਂ ਅਤੇ ਮੀਂਹ-ਝੱਖੜ ਨੇ ਕਿਸਾਨਾਂ ਨੂੰ ਸੋਚਾਂ ਵਿਚ ਡੋਬ ਧਰਿਆ ਹੈ। ਕਿਸਾਨਾਂ ਦਾ ਕਹਿਣਾ ਹੈ ...

Read More

ਅਫ਼ਵਾਹ ਕਾਰਨ ਦਾਣਾ-ਪਾਣੀ ਨੂੰ ਤਰਸਿਆ ਪਰਿਵਾਰ

ਅਫ਼ਵਾਹ ਕਾਰਨ ਦਾਣਾ-ਪਾਣੀ ਨੂੰ ਤਰਸਿਆ ਪਰਿਵਾਰ

ਅਜੀਤਪਾਲ ਸਿੰਘ ਧਨੌਲਾ, 7 ਅਪਰੈਲ ਕਰੋਨਾਵਾਇਰਸ ਪੀੜਤ ਹੋਣ ਦੀ ਅਫਵਾਹ ਕਾਰਨ ਧਨੌਲਾ ਵਿਚ ਵਸਦਾ ਮੁਸਲਿਮ ਪਰਿਵਾਰ ਦਾਣਾ-ਪਾਣੀ ਨੂੰ ਤਰਸ ਗਿਆ। ਹਾਲਾਤ ਇਹ ਬਣ ਗਏ ਕਿ ਇਸ ਪਰਿਵਾਰ ਨੂੰ ਦੁੱਧ ਜਾਂ ਸੌਦਾ ਦੇਣ ਤੋਂ ਹਰ ਕਿਸੇ ਨੇ ਕਿਨਾਰਾ ਕਰ ਲਿਆ। ਬੰਗੇਹਰ ਪੱਤੀ ਰਹਿੰਦੇ ਫਖ਼ਰੂਦੀਨ ਦਾ ਜਵਾਈ 20 ਦਿਨ ਤੋਂ ਇਥੇ ਰਹਿ ਰਿਹਾ ਹੈ। ...

Read More


ਫਿਰੋਜ਼ਪੁਰ ਲਈ ਵਰਦਾਨ ਸਾਬਤ ਹੋਇਆ ‘ਪੜ੍ਹੋ ਪੰਜਾਬ ਪ੍ਰਾਜੈਕਟ’

Posted On April - 15 - 2010 Comments Off on ਫਿਰੋਜ਼ਪੁਰ ਲਈ ਵਰਦਾਨ ਸਾਬਤ ਹੋਇਆ ‘ਪੜ੍ਹੋ ਪੰਜਾਬ ਪ੍ਰਾਜੈਕਟ’
ਪ੍ਰਾਇਮਰੀ ਸਿੱਖਿਆ ’ਚ ਹੋਏ ਸੁਧਾਰਾਂ ਦੀ ਚਰਚਾ ਕੌਮੀ ਪੱਧਰ ’ਤੇ ਹੋਈ ਪੱਤਰ ਪ੍ਰੇਰਕ ਫਿਰੋਜ਼ਪੁਰ ਛਾਉਣੀ,14 ਅਪਰੈਲ ਅਪਰੈਲ 2008 ਵਿਚ ਡਾਇਰੈਕਟਰ ਜਨਰਲ ਸਕੂਲ ਸਿੱਖਿਆ ਪੰਜਾਬ ਵੱਲੋਂ ਰਾਜ ਦੇ ਪ੍ਰਾਇਮਰੀ ਸਕੂਲਾਂ ਵਿਚ ਵੱਡੇ ਸਿੱਖਿਆ ਸੁਧਾਰ ਲਿਆਉਣ ਦੇ ਉਦੇਸ਼ ਨਾਲ ‘ਪੜ੍ਹੋ ਪੰਜਾਬ’ ਪ੍ਰਾਜੈਕਟ ਸ਼ੁਰੂ ਕੀਤਾ ਗਿਆ। ਵਿਭਾਗ ਵਲੋਂ ਇਸ ਕੰਮ ਲਈ ਇਕ ਗੈਰ-ਸਰਕਾਰੀ ਸੰਸਥਾ ‘ਪ੍ਰਥਮ’ ਦਾ ਸਹਿਯੋਗ ਲਿਆ ਗਿਆ। ਇਸ ਪ੍ਰਾਜੈਕਟ ਦੇ ਸ਼ੁਰੂ ਹੋਣ ਨਾਲ ਸਰਹੱਦੀ ਜ਼ਿਲੇ ਫਿਰੋਜ਼ਪੁਰ ਦੇ ਸਕੂਲਾਂ ਦੀ ਪ੍ਰਾਇਮਰੀ 

ਬਿਜਲੀ ਬੋਰਡ ਦੀ ਕਮਾਂਡ ਫੌਜ ਨੇ ਸੰਭਾਲੀ

Posted On April - 15 - 2010 Comments Off on ਬਿਜਲੀ ਬੋਰਡ ਦੀ ਕਮਾਂਡ ਫੌਜ ਨੇ ਸੰਭਾਲੀ
ਮੁਲਾਜ਼ਮਾਂ ਵੱਲੋਂ ਹੜਤਾਲ ਕੇਂਦਰੀ ਮੁਲਾਜ਼ਮ ਤੈਨਾਤ ਚਰਨਜੀਤ ਭੁੱਲਰ ਬਠਿੰਡਾ,14 ਅਪਰੈਲ ਬਠਿੰਡਾ ਇਲਾਕੇ ਵਿਚ ਬਿਜਲੀ ਬੋਰਡ ਦਾ ਕੰਮ ਭਾਰਤੀ ਫੌਜ ਨੇ ਸੰਭਾਲ ਲਿਆ ਹੈ। ਬਠਿੰਡਾ ਛਾਉਣੀ ਦੇ ਦਰਜਨਾਂ ਇੰਜਨੀਅਰ ਸਬ ਸਟੇਸ਼ਨਾਂ ’ਤੇ ਤਾਇਨਾਤ ਹੋ ਗਏ ਹਨ। ਬਠਿੰਡਾ ਥਰਮਲ ’ਚ 10 ਵਜੇ ਮਗਰੋਂ ਹੜਤਾਲ ਸ਼ੁਰੂ ਹੋ ਗਈ ਜਦੋਂ ਕਿ ਬਾਕੀ ਬਿਜਲੀ ਕਾਮੇ ਵੀ ਦੋ ਘੰਟੇ ਮਗਰੋਂ ਹੜਤਾਲ ’ਤੇ ਚਲੇ ਗਏ। ਅੱਜ ਦੇਰ ਸ਼ਾਮ ਬਿਜਲੀ ਬੋਰਡ ਦੀ ਹੜਤਾਲ ਮਗਰੋਂ ਕੇਂਦਰੀ ਅਦਾਰਿਆਂ ਦੇ ਮੁਲਾਜ਼ਮਾਂ ਨੇ ਬਿਜਲੀ ਬੋਰਡ ਦਾ 

ਪੁਲੀਸ ਵੱਲੋਂ ਬਿਜਲੀ ਗਰਿੱਡਾਂ ਦੀ ਸੁਰੱਖਿਆ ਦਾ ਜਾਇਜ਼ਾ

Posted On April - 15 - 2010 Comments Off on ਪੁਲੀਸ ਵੱਲੋਂ ਬਿਜਲੀ ਗਰਿੱਡਾਂ ਦੀ ਸੁਰੱਖਿਆ ਦਾ ਜਾਇਜ਼ਾ
ਸੁਰੱਖਿਆ ਮੁਲਾਜ਼ਮਾਂ ਨੂੰ ਚੌਕਸ ਰਹਿਣ ਦੇ ਹੁਕਮ ਪੱਤਰ ਪ੍ਰੇਰਕ ਸਾਦਿਕ,14 ਅਪਰੈਲ 15 ਅਪਰੈਲ ਨੂੰ ਪੰਜਾਬ ਸਰਕਾਰ ਵੱਲੋਂ ਬਿਜਲੀ ਬੋਰਡ ਨੂੰ ਤੋੜ ਕੇ ਇਸਦੇ ਨਿਗਮੀਕਰਨ ਲਈ ਲਏ ਜਾ ਰਹੇ ਮਹੱਤਵਪੂਰਨ ਫੈਸਲੇ ਨੂੰ ਵੇਖਦਿਆਂ ਬਿਜਲੀ ਮੁਲਾਜ਼ਮਾਂ ਅਤੇ ਕੁਝ ਕਿਸਾਨ ਜਥੇਬੰਦੀਆਂ ਵਿਚ ਵਿਦਰੋਹ ਦੀ ਭਾਵਨਾ ਦੀ ਸੰਭਾਵਨਾ ਨੂੰ ਲੈ ਕੇ ਸਰਕਾਰ ਨੇ ਗਰਿੱਡਾਂ ਦੁਆਲੇ ਸੁਰੱਖਿਆ ਦਾ ਘੇਰਾ ਮਜ਼ਬੂਤ ਕਰ ਦਿੱਤਾ ਹੈ ਅਤੇ ਪੁਲੀਸ ਫੋਰਸਾਂ ਤੈਨਾਤ ਕਰਨ ਦੇ ਨਾਲ ਨਾਲ ਆਮ ਲੋਕਾਂ ਦਾ ਵੀ ਸਹਿਯੋਗ ਲਿਆ ਜਾ ਰਿਹਾ 

ਬਠਿੰਡਾ ਵਿੱਚ ਦਰਜਨਾਂ ਕਿਸਾਨਾਂ ਦੀ ਸੈਂਕੜੇ ਏਕੜ ਕਣਕ ਸੜੀ

Posted On April - 15 - 2010 Comments Off on ਬਠਿੰਡਾ ਵਿੱਚ ਦਰਜਨਾਂ ਕਿਸਾਨਾਂ ਦੀ ਸੈਂਕੜੇ ਏਕੜ ਕਣਕ ਸੜੀ
ਨਿੱਜੀ ਪੱਤਰ ਪ੍ਰੇਰਕ ਬਠਿੰਡਾ,14 ਅਪਰੈਲ ਦਰਜਨਾਂ ਕਿਸਾਨਾਂ ਲਈ ਵਿਸਾਖੀ ਐਤਕੀਂ ਦੁੱਖ ਦਾ ਸੁਨੇਹਾ ਲਿਆਈ। ਘਰ ਖੁਸ਼ੀ ਆਉਣ ਤੋਂ ਪਹਿਲਾਂ ਹੀ ਇਨ੍ਹਾਂ ਕਿਸਾਨਾਂ ਦੀ ਸੈਂਕੜੇ ਏਕੜ ਫਸਲ ਸੁਆਹ ਹੋ ਗਈ। ਪਿੰਡ ਗੋਬਿੰਦਪੁਰਾ ਦੇ ਇਕ ਕਿਸਾਨ ਦਰਸ਼ਨ ਸਿੰਘ ਦੀ ਕਰੀਬ ਡੇਢ ਏਕੜ ਕਣਕ ਦੀ ਫਸਲ ਅੱਗ ਲੱਗਣ ਨਾਲ ਸੁਆਹ ਹੋ ਗਈ। ਕਿਸਾਨ ਦਰਸ਼ਨ ਸਿੰਘ ਵੱਲੋਂ ਕਣਕ ਦੀ ਵਾਢੀ ਕਰਨ ਦੀ ਤਿਆਰੀ ਕੀਤੀ ਜਾ ਰਹੀ ਸੀ ਕਿ ਅੱਜ ਵਿਸਾਖੀ ਦੇ ਦਿਨ ’ਤੇ ਹੀ ਉਸ ਦੀ ਫਸਲ ਰਾਖ ਹੋ ਗਈ। ਪਿੰਡ ਬਾਜਕ ਵਿੱਚ ਵੀ ਡੇਢ ਏਕੜ ਕਣਕ 

ਪ੍ਰਿੰਸੀਪਲ ਧਾਲੀਵਾਲ ਨਾਲ ਸੈਨੇਟ ਬੈਠਕ ’ਚ ਕੀਤੇ ਦੁਰਵਿਵਹਾਰ ’ਤੇ ਰੋਸ

Posted On April - 15 - 2010 Comments Off on ਪ੍ਰਿੰਸੀਪਲ ਧਾਲੀਵਾਲ ਨਾਲ ਸੈਨੇਟ ਬੈਠਕ ’ਚ ਕੀਤੇ ਦੁਰਵਿਵਹਾਰ ’ਤੇ ਰੋਸ
ਨਿੱਜੀ ਪੱਤਰ ਪ੍ਰੇਰਕ ਮੁਕਤਸਰ, 14 ਅਪਰੈਲ ਪੰਜਾਬ ਯੂਨੀਵਰਸਿਟੀ ਦੀ ਸੈਨੇਟ ਬੈਠਕ ਵਿਚ ਇਥੋਂ ਦੇ ਗੁਰੂ ਨਾਨਕ ਕਾਲਜ ਦੀ ਪ੍ਰਿੰਸੀਪਲ ਤੇ ਸੈਨੇਟ ਮੈਂਬਰ ਡਾ. ਤੇਜਿੰਦਰ ਕੌਰ ਧਾਲੀਵਾਲ ਨਾਲ ਹੋਏ ਦੁਰ-ਵਿਵਹਾਰ ਦੀ ਨਿੰਦਾ ਕਰਦੇ ਹੋਏ ਵੱਖ-ਵੱਖ ਕਾਲਜਾਂ ਦੇ ਪ੍ਰਿੰਸੀਪਲਾਂ ਅਤੇ ਫੈਲੋਜ਼ ਅਧਿਆਪਕਾਂ ਨੇ ਯੂਨੀਵਰਸਿਟੀ ਦੇ ਚਾਂਸਲਰ ਅਤੇ ਸੂਬੇ ਦੇ ਮੁੱਖ ਮੰਤਰੀ ਪਾਸੋਂ ਸੈਨੇਟ ਮੈਂਬਰਾਂ ਦਾ ਸਨਮਾਨ ਬਹਾਲ ਰੱਖਣ ਦੀ ਮੰਗ ਕੀਤੀ ਹੈ। ਇਸ ਸਬੰਧੀ ਦਸਮੇਸ਼ ਖਾਲਸਾ ਕਾਲਜ ਦੇ ਪ੍ਰਿੰਸੀਪਲ ਡਾ. ਸ਼ਿੰਦਰਪਾਲ 

ਸੰਗੂਧੌਣ ’ਚ ਨਵੇਂ ਖਰੀਦ ਕੇਂਦਰ ਦਾ ਉਦਘਾਟਨ

Posted On April - 15 - 2010 Comments Off on ਸੰਗੂਧੌਣ ’ਚ ਨਵੇਂ ਖਰੀਦ ਕੇਂਦਰ ਦਾ ਉਦਘਾਟਨ
ਨਿੱਜੀ ਪੱਤਰ ਪ੍ਰੇਰਕ ਮੁਕਤਸਰ, 14 ਅਪਰੈਲ ਲਾਗਲੇ ਪਿੰਡ ਸੰਗੂਧੌਣ ਵਿਖੇ ਨਵੇਂ ਹੋਂਦ ਵਿੱਚ ਆਏ ਖਰੀਦ ਕੇਂਦਰ ਦਾ ਉਦਘਾਟਨ ਮਾਰਕੀਟ ਕਮੇਟੀ ਦੇ ਚੇਅਰਮੈਨ ਜਗਜੀਤ ਸਿੰਘ ਬਰਾੜ ਹਨੀ ਫੱਤਣਵਾਲਾ ਤੇ ਉਪ ਮੰਡਲ ਮੈਜਿਸਟਰੇਟ ਦਲਵਿੰਦਰਜੀਤ ਸਿੰਘ ਨੇ ਕੀਤਾ। ਇਸੇ ਦੌਰਾਨ ਮਾਰਕਫੈਡ ਏਜੰਸੀ ਵੱਲੋਂ ਕਣਕ ਦੀ ਖਰੀਦ ਸ਼ੁਰੂ ਕਰ ਦਿੱਤੀ ਗਈ। ਇਸ ਮੌਕੇ ਪਿੰਡ ਦੇ ਸਰਪੰਚ ਸੁਖਮੰਦਰ ਸਿੰਘ ਲਾਲੀ (ਮੈਂਬਰ ਬਲਾਕ ਸੰਮਤੀ), ਭਾਰਤੀ ਕਿਸਾਨ ਯੁਨੀਅਨ ਲੱਖੋਵਾਲ ਦੇ ਜ਼ਿਲ੍ਹਾ ਪ੍ਰਧਾਨ ਮਹਿੰਦਰ ਸਿੰਘ ਲੱਖੇਵਾਲੀ, 

ਕਣਕ ਦੀ ਤੁਰੰਤ ਅਦਾਇਗੀ ਦੇ ਦਾਅਵੇ ਠੁੱਸ

Posted On April - 15 - 2010 Comments Off on ਕਣਕ ਦੀ ਤੁਰੰਤ ਅਦਾਇਗੀ ਦੇ ਦਾਅਵੇ ਠੁੱਸ
ਜੋਗਿੰਦਰ ਸਿੰਘ ਮਾਨ ਮਾਨਸਾ, 14 ਅਪਰੈਲ ਪੰਜਾਬ ਸਰਕਾਰ ਵੱਲੋਂ ਕਿਸਾਨਾਂ ਨੂੰ ਚੌਵੀਂ ਘੰਟਿਆਂ ਅੰਦਰ ਕਣਕ ਦੀ ਫਸਲ ਦੀ ਅਦਾਇਗੀ ਕਰਨ ਦੇ ਸਭ ਦਾਅਵੇ ਠੁੱਸ ਹੋ ਕੇ ਰਹਿ ਗਏ ਹਨ। ਕਿਸਾਨਾਂ ਨੂੰ ਕਣਕ ਵੇਚੀ ਨੂੰ 7-7 ਦਿਨ ਹੋ ਗਏ ਹਨ ਪਰ ਅੱਜ ਤੱਕ ਇਕ ਨਵਾਂ ਪੈਸਾ ਸਰਕਾਰ ਨੇ ਉਨ੍ਹਾਂ ਲਈ ਜਾਰੀ ਨਹੀਂ ਕੀਤਾ ਹੈ। ਕੱਚੇ ਆੜ੍ਹਤੀਆਂ ਅਤੇ ਕਿਸਾਨਾਂ ਨੇ ਦੱਸਿਆ ਕਿ ਪੰਜਾਬ ਸਰਕਾਰ ਦੀਆਂ ਖਰੀਦ ਏਜੰਸੀਆਂ ਨੇ ਕਿਸਾਨਾਂ ਤੋਂ ਕਣਕ ਤਾਂ ਤੁਲਵਾ ਲਈ ਪਰ ਹੁਣ ਉਨ੍ਹਾਂ ਨੂੰ ਪੈਸੇ ਦੇਣ ਦਾ ਨਾਂ ਨਹੀਂ ਲੈ ਰਹੀ 

ਕਣਕ ਦੀ ਚੁਕਾਈ ਨਾ ਹੋਣ ਕਾਰਨ ਬੋਰੀਆਂ ਦੇ ਅੰਬਾਰ ਲੱਗੇ

Posted On April - 15 - 2010 Comments Off on ਕਣਕ ਦੀ ਚੁਕਾਈ ਨਾ ਹੋਣ ਕਾਰਨ ਬੋਰੀਆਂ ਦੇ ਅੰਬਾਰ ਲੱਗੇ
ਠੇਕੇਦਾਰਾਂ ਦੀ ਖਹਿਬਾਜ਼ੀ ਕਰਕੇ ਪੈਦਾ ਹੋਈ ਸਮੱਸਿਆ ਭਾਰਤ ਭੂਸ਼ਨ ਆਜ਼ਾਦ ਕੋਟਕਪੂਰਾ 14 ਅਪਰੈਲ ਨਵੀਂ ਅਨਾਜ ਮੰਡੀ ਕੋਟਕਪੂਰਾ ’ਚ ਕਣਕ ਦੀ ਲਿਫਟਿੰਗ ਨਹੀਂ ਹੋ ਰਹੀ ਜਿਸ ਕਰਕੇ ਆੜ੍ਹਤੀਆਂ ਅਤੇ ਮਜ਼ਦੂਰਾਂ ਤੇ ਕਿਸਾਨਾਂ ਵਿਚ ਰੋਸ ਪਾਇਆ ਜਾ ਰਿਹਾ ਹੈ। ਪ੍ਰਸ਼ਾਸਨ ਇਸ ਗੰਭੀਰ ਸਮੱਸਿਆ ਵੱਲ ਧਿਆਨ ਨਹੀਂ ਦੇ ਰਿਹਾ। ਜੇਕਰ ਜਲਦੀ ਹੀ ਇਸ ਸਮੱਸਿਆ ਵੱਲ ਧਿਆਨ ਨਾ ਦਿੱਤਾ ਗਿਆ ਤਾਂ ਆਉਣ ਵਾਲੇ ਦਿਨਾਂ ਵਿਚ ਇਹ ਸਮੱਸਿਆ ਗੰਭੀਰ ਰੂਪ ਧਾਰਨ ਕਰ ਸਕਦੀ ਹੈ। ਮੰਡੀ ਵਿਚ ਲਿਫਟਿੰਗ ਦਾ ਠੇਕਾ ਲੈਣ ਵਾਲੇ 

ਕਾਂਗਰਸੀਆਂ ਨੇ ਅਕਾਲੀਆਂ ਨੂੰ ਕਬੱਡੀ ਮੈਚ ਲਈ ਵੰਗਾਰਿਆ

Posted On April - 15 - 2010 Comments Off on ਕਾਂਗਰਸੀਆਂ ਨੇ ਅਕਾਲੀਆਂ ਨੂੰ ਕਬੱਡੀ ਮੈਚ ਲਈ ਵੰਗਾਰਿਆ
ਪੱਤਰ ਪ੍ਰੇਰਕ ਤਲਵੰਡੀ ਸਾਬੋ, 14 ਅਪਰੈਲ ਅੱਜ ਵਿਸਾਖੀ ਮੇਲੇ ਮੌਕੇ ਕਾਂਗਰਸ ਵੱਲੋਂ ਕੀਤੀ ਕਾਨਫਰੰਸ ’ਚ ਉਸ ਸਮੇਂ ਹਾਸੜ ਪੈ ਗਈ, ਜਦ ਪਾਰਟੀ ਵਿਧਾਇਕਾਂ ਨੇ ਵਿਸ਼ਵ ਕਬੱਡੀ ਕੱਪ ’ਤੇ ਅਕਾਲੀ ਦਲ ਵੱਲੋਂ ਕੀਤੀ ਗਈ ਰਾਜਨੀਤੀ ’ਤੇ ਵਿਅੰਗ ਕੱਸਦਿਆਂ ਮੁੱਖ ਮੰਤਰੀ, ਉਪ ਮੁੱਖ ਮੰਤਰੀ ਤੇ ਹੋਰ ਅਕਾਲੀ ਆਗੂਆਂ ਨਾਲ 15 ਜੂਨ ਨੂੰ ਥਰਮਲ ਪਲਾਂਟ ਵਣਾਂਵਾਲੀ ਵਿੱਚ ਕਬੱਡੀ ਮੈਚ ਖੇਡਣ ਦਾ ਸੱਦਾ ਦਿੱਤਾ। ਬੁਢਲਾਡਾ ਹਲਕੇ ਦੇ ਵਿਧਾਇਕ ਮੰਗਤ ਰਾਮ ਬਾਂਸਲ ਨੇ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਨਾਲ, 

ਛੁੱਟੀ ਮੌਕੇ ਵੀ ਖੁੱਲ੍ਹੇ ਰਹੇ ਬਿਜਲੀ ਬੋਰਡ ਦੇ ਦਫਤਰ

Posted On April - 15 - 2010 Comments Off on ਛੁੱਟੀ ਮੌਕੇ ਵੀ ਖੁੱਲ੍ਹੇ ਰਹੇ ਬਿਜਲੀ ਬੋਰਡ ਦੇ ਦਫਤਰ
ਪੱਤਰ ਪ੍ਰੇਰਕ ਮਾਨਸਾ, 14 ਅਪਰੈਲ ਇੱਥੇ ਅੱਜ ਵਿਸਾਖੀ ਦੇ ਮੌਕੇ ਵੀ ਪੰਜਾਬ ਰਾਜ ਬਿਜਲੀ ਬੋਰਡ ਦੇ ਪੱਛਮੀ  ਜ਼ੋਨ ਦੇ ਦਫਤਰ ਖੁੱਲ੍ਹੇ ਰਹੇ। ਬਿਜਲੀ ਬੋਰਡ ਮੁਲਾਜ਼ਮ ਜਥੇਬੰਦੀਆਂ ਨੇ ਦੱਸਿਆ ਕਿ ਅਜਿਹਾ ਤਲਵੰਡੀ ਸਾਬੋ ਵਿਖੇ ਸਰਕਾਰ ਵਿਰੋਧੀ ਇਕੱਠ ਰੋਕਣ ਲਈ ਕੀਤਾ ਗਿਆ ਸੀ। ਜਥੇਬੰਦਕ ਆਗੂਆਂ ਨੇ ਕਿਹਾ ਕਿ ਇਹ ਪੇਸ਼ਬੰਦੀਆਂ ਸਰਕਾਰ ਵੱਲੋਂ ਬਿਜਲੀ ਬੋਰਡ ਦੇ ਨਿਗਮੀਕਰਨ ਨੂੰ ਰੋਕਣ ਦੇ ਯਤਨ ਵਜੋਂ ਕੀਤੀਆਂ ਜਾ ਰਹੀਆਂ ਹਨ, ਪਰ ਇਨ੍ਹਾਂ ਨਾਲ ਲੋਕ ਵਿਰੋਧੀ ਫੈਸਲਾ ਲਾਗੂ ਨਹੀਂ ਕੀਤਾ ਜਾ ਸਕਦਾ, 

ਹਾਦਸੇ ਵਿੱਚ ਮਾਰੇ ਗਏ ਪੁਲੀਸ ਮੁਲਾਜ਼ਮ ਦਾ ਸਸਕਾਰ

Posted On April - 15 - 2010 Comments Off on ਹਾਦਸੇ ਵਿੱਚ ਮਾਰੇ ਗਏ ਪੁਲੀਸ ਮੁਲਾਜ਼ਮ ਦਾ ਸਸਕਾਰ
ਪੱਤਰ ਪ੍ਰੇਰਕ ਧਨੌਲਾ, 14 ਅਪਰੈਲ ਧਨੌਲਾ-ਸੰਗਰੂਰ ਕੌਮੀ ਮੁੱਖ ਮਾਰਗ ’ਤੇ ਕੁੰਨਰਾਂ ਨਾਕੇ ਨਜ਼ਦੀਕ ਬੀਤੀ ਰਾਤ ਹੋਏ ਸੜਕ ਹਾਦਸੇ ਵਿਚ ਮਾਰੇ ਗਏ ਟਰੈਫਿਕ ਪੁਲੀਸ ਦੇ ਹੌਲਦਾਰ ਦਾ ਅੱਜ ਪੂਰੇ ਸਰਕਾਰੀ ਸਨਮਾਨਾਂ ਨਾਲ ਸਸਕਾਰ ਕਰ ਦਿੱਤਾ ਗਿਆ। ਪੁਲੀਸ ਦੀ ਟੁਕੜੀ ਵੱਲੋਂ ਇਸ ਮੌਕੇ ਸਲਾਮੀ ਦਿੱਤੀ ਗਈ। ਦੱਸਣਯੋਗ ਹੈ ਕਿ ਸਥਾਨਕ ਨਵੀਂ ਬਸਤੀ ਦਾ ਵਸਨੀਕ ਟਰੈਫਿਕ ਪੁਲੀਸ ਦੇ ਹੌਲਦਾਰ ਗੁਰਪਾਲ ਸਿੰਘ (35) ਪੁੱਤਰ ਪ੍ਰੀਤਮ ਸਿੰਘ ਦਾ ਬੀਤੀ ਰਾਤ ਸੰਗਰੂਰ ਵਿਖੇ ਕਿਸੇ ਸਮਾਗਮ ਵਿਚੋਂ ਡਿਊੂੂਟੀ ਭੁਗਤਾ 

ਡੀ.ਸੀ. ਵਲੋਂ ਜ਼ਿਲ੍ਹਾ ਪੱਧਰੀ ਕਿਸਾਨ ਮੇਲੇ ਦਾ ਉਦਘਾਟਨ

Posted On April - 15 - 2010 Comments Off on ਡੀ.ਸੀ. ਵਲੋਂ ਜ਼ਿਲ੍ਹਾ ਪੱਧਰੀ ਕਿਸਾਨ ਮੇਲੇ ਦਾ ਉਦਘਾਟਨ
ਕਿਸਾਨਾਂ ਨੂੰ ਖੇਤੀ ਖਰਚੇ ਘਟਾਉਣ ਦੀ ਅਪੀਲ ਪੱਤਰ ਪ੍ਰੇਰਕ ਮੋਗਾ, 14 ਅਪਰੈਲ ਕਿਸਾਨਾਂ ਨੂੰ ਸਾਉਣੀ ਦੀਆਂ ਫਸਲਾਂ ਦੀ ਬਿਜਾਈ, ਸਾਂਭ ਸੰਭਾਲ ਤੇ ਆਧੁਨਿਕ ਖੇਤੀ ਮਸ਼ੀਨਰੀ ਸਬੰਧੀ  ਜਾਣਕਾਰੀ ਦੇਣ ਲਈ ਖੇਤੀਬਾੜੀ ਵਿਭਾਗ ਮੋਗਾ ਵੱਲੋਂ ਆਤਮਾ ਸਕੀਮ ਤਹਿਤ ਜ਼ਿਲ੍ਹਾ ਪੱਧਰੀ ਕਿਸਾਨ ਮੇਲਾ ਤੇ ਖੇਤੀ ਪ੍ਰਦਰਸ਼ਨੀ ਲਾਈ ਗਈ। ਇਸ ਦਾ ਉਦਘਾਟਨ ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਕਮ ਚੇਅਰਮੈਨ ਆਤਮਾ ਸਕੀਮ ਮੋਗਾ ਨੇ ਕੀਤਾ। ਇਸ ’ਚ ਸਾਬਕਾ ਮੰਤਰੀ ਜਥੇਦਾਰ ਤੋਤਾ ਸਿੰਘ ਨੇ ਬਤੌਰ ਮੁੱਖ ਮਹਿਮਾਨ ਵਜੋਂ 

ਮੁਆਵਜ਼ੇ ਲਈ ਸਰਕਾਰ ਨਾ ਸੋਚੇ, ਤਾਰਾਂ ਕਸਣ ਲਈ ਬੋਰਡ ਨਾ ਲੋਚੇ

Posted On April - 15 - 2010 Comments Off on ਮੁਆਵਜ਼ੇ ਲਈ ਸਰਕਾਰ ਨਾ ਸੋਚੇ, ਤਾਰਾਂ ਕਸਣ ਲਈ ਬੋਰਡ ਨਾ ਲੋਚੇ
ਢਿੱਲੀਆਂ ਤਾਰਾਂ ਦਾ ਸੰਕਟ ਪੱਤਰ ਪ੍ਰੇਰਕ ਮਾਨਸਾ,14 ਅਪਰੈਲ ਖੇਤਾਂ ਵਿਚ ਗੁਜ਼ਰਦੀਆਂ ਬਿਜਲੀ ਦੀਆਂ ਤਾਰਾਂ ਕਿਸਾਨਾਂ ਲਈ ਕਹਿਰ ਬਣਨ ਲੱਗੀਆਂ ਹਨ। ਜਦੋਂ ਫਸਲ ਢਿੱਲੀਆਂ ਤਾਰਾਂ ਦੀ ਵਜ੍ਹਾ ਨਾਲ ਰਾਖ ਹੋ ਜਾਂਦੀ ਹੈ ਤਾਂ ਪ੍ਰਸ਼ਾਸਨ ਵੱਲੋਂ ਸਿਵਾਏ ਗਿਰਦਾਵਰੀਆਂ ਕਰਾਉਣ ਦੇ ਫੋਕੇ ਹੁਕਮਾਂ ਤੋਂ ਕਦੇ ਕਿਸੇ ਕਿਸਾਨ ਦੀ ਬਾਂਹ ਨਹੀਂ ਫੜੀ ਗਈ।  ਕਣਕ ਦੀ ਫਸਲ ਪੱਕਣ ਤੋਂ ਪਹਿਲਾਂ ਉਂਜ ਹਰ ਵਾਰ ਬਿਜਲੀ ਬੋਰਡ ਵੱਲੋਂ ਮਾਲਵਾ ਪੱਟੀ ਵਿਚਲੇ ਸਬ ਡਿਵੀਜ਼ਨਲ ਅਫਸਰਾਂ ਨੂੰ ਢਿੱਲੀਆਂ ਤਾਰਾਂ ਨੂੰ ਕਸਣ 

ਰਾਮਗੜ੍ਹੀਆ ਯੂਥ ਆਰਗੇਨਾਈਜ਼ੇਸ਼ਨ ਵੱਲੋਂ ਸਨਮਾਨ ਸਮਾਗਮ

Posted On April - 15 - 2010 Comments Off on ਰਾਮਗੜ੍ਹੀਆ ਯੂਥ ਆਰਗੇਨਾਈਜ਼ੇਸ਼ਨ ਵੱਲੋਂ ਸਨਮਾਨ ਸਮਾਗਮ
ਪੱਤਰ ਪ੍ਰੇਰਕ ਮੋਗਾ,14 ਅਪਰੈਲ ਵਿਸਾਖੀ ਅਤੇ 300 ਸਾਲਾ ਬਾਬਾ ਬੰਦਾ ਸਿੰਘ ਬਹਾਦਰ  ਦੇ ਫਤਹਿ ਦਿਵਸ ਨੂੰ ਸਮਰਪਿਤ ਬਜ਼ੁਰਗ ਸਨਮਾਨ ਸਮਾਰੋਹ ਵੈਲਕਿਨ ਪੈਲਸ ਵਿਖੇ ਰਾਮਗੜ੍ਹੀਆ ਯੂਥ ਆਰਗੇਨਾਈਜੇਸ਼ਨ ਮੋਗਾ ਵੱਲੋਂ ਕਰਵਾਇਆ ਗਿਆ। ਬਜ਼ੁਰਗਾਂ ਦੇ ਤਜਰਬਿਆਂ ਅਤੇ ਅਨੁਭਾਵਾਂ ਤੋਂ ਕੁਝ ਸਿੱਖਣ ਲਈ ਅਤੇ ਉਨ੍ਹਾਂ ਦੇ ਮਾਣ ਸਨਮਾਨ ਨੂੰ ਵਧਾਉਣ ਲਈ ਇਹ ਉਪਰਾਲਾ ਕੀਤਾ ਗਿਆ। ਇਸ ਬਜ਼ੁਰਗ ਸਨਮਾਨ ਸਮਾਗਮ ਵਿਚ ਪੰਜਾਬ ਸਰਕਾਰ ਦੇ ਕੈਬਨਿਟ ਮੰਤਰੀ ਹੀਰਾ ਸਿੰਘ ਗਾਬੜੀਆ ਬਤੌਰ ਮੁੱਖ ਮਹਿਮਾਨ ਵਜੋਂ ਸ਼ਾਮਿਲ 

ਚਾਲੀ ਕਿਲੋ ਭੁੱਕੀ ਸਮੇਤ ਦੋ ਕਾਬੂ

Posted On April - 15 - 2010 Comments Off on ਚਾਲੀ ਕਿਲੋ ਭੁੱਕੀ ਸਮੇਤ ਦੋ ਕਾਬੂ
ਪੱਤਰ ਪ੍ਰੇਰਕ ਅਜੀਤਵਾਲ, 14 ਅਪਰੈਲ ਪੁਲੀਸ ਵੱਲੋਂ ਇੱਕ ਔਰਤ ਸਮੇਤ ਦੋ ਜਣਿਆਂ ਨੂੰ 40 ਕਿਲੋ ਭੁੱਕੀ ਚੂਰਾ ਪੋਸਤ ਸਮੇਤ ਕਾਬੂ ਕੀਤਾ ਗਿਆ ਹੈ। ਜਾਣਕਾਰੀ ਅਨੁਸਾਰ ਥਾਣਾ ਮੁਖੀ ਬਲਵੀਰ ਸਿੰਘ ਦੀ ਅਗਵਾਈ ਹੇਠ ਪੁਲੀਸ ਪਾਰਟੀ ਨੇ ਕੋਕਰੀ ਕਲਾਂ ਤੋਂ ਜਲਾਲਾਬਾਦ ਸੜਕ ’ਤੇ ਗਸ਼ਤ ਦੌਰਾਨ ਇੱਕ ਮਾਰੂਤੀ ਕਾਰ ਨੰ. ਪੀ.ਸੀ.ਐਲ 6341 ਨੂੰ ਰੋਕਿਆ ਤਲਾਸ਼ੀ ਦੌਰਾਨ ਗੱਡੀ ਵਿੱਚੋਂ 40 ਕਿਲੋ ਭੁੱਕੀ ਚੂਰਾ ਪੋਸਤ ਬਰਾਮਦ ਹੋਇਆ। ਇਸ ਸਬੰਧੀ ਪੁਲੀਸ ਵੱਲੋਂ ਕਾਰ ਸਵਾਰ ਵਿਅਕਤੀ ਜਗਤਾਰ ਸਿੰਘ ਅਤੇ ਹਰਜਿੰਦਰ ਕੌਰ 

ਪਿੰਡ ਵਾਲਿਆਂ ਨੇ ਠੇਕਾ ਖੁਲ੍ਹਵਾਉਣ ਆਏ ਇੰਸਪੈਕਟਰ ਨੂੰ ਭਜਾਇਆ

Posted On April - 15 - 2010 Comments Off on ਪਿੰਡ ਵਾਲਿਆਂ ਨੇ ਠੇਕਾ ਖੁਲ੍ਹਵਾਉਣ ਆਏ ਇੰਸਪੈਕਟਰ ਨੂੰ ਭਜਾਇਆ
ਖੇਤਰੀ ਪ੍ਰਤੀਨਿਧ ਬਰਨਾਲਾ, 14 ਅਪਰੈਲ ਇਥੇ ਪੱਤੀ ਸੇਖਵਾਂ ਦੀ ਪੰਚਾਇਤ ਦੇ ਵਿਰੋਧ ਕਰਨ ਦੇ ਬਾਵਜੂਦ ਸ਼ਰਾਬ ਦੇ ਠੇਕੇ ਦਾ ਖੋਖਾ ਰਖਵਾਉਣ ਲਈ ਐਕਸਾਈਜ਼ ਇੰਸਪੈਕਟਰ ਖੁਦ ਪਹੁੰਚਿਆ। ਪਰ ਸਮੁੱਚੇ ਪਿੰਡ ਦੇ ਲੋਕਾਂ ਨੇ ਵਿਰੋਧ ਕਰਦਿਆਂ ਪੰਜਾਬ ਸਰਕਾਰ ਖਿਲਾਫ ਨਾਅਰੇਬਾਜ਼ੀ ਕੀਤੀ ਅਤੇ ਠੇਕੇਦਾਰਾਂ ਨੂੰ ਧਰਿਆ ਖੋਖਾ ਵਾਪਸ ਚੁੱਕਣ ਲਈ ਮਜਬੂਰ ਕਰ ਦਿੱਤਾ। ਪਿੰਡ ਦੇ ਲੋਕਾਂ ਨੇ ਐਕਸਾਈਜ਼ ਇੰਸਪੈਕਟਰ ਦੀ ਗੱਡੀ ਘੇਰ ਕੇ ਉਸ ਤੋਂ ਇਹ ਵੀ ਕਹਾਇਆ ਕਿ ਉਹ ਪਿੰਡ ਵਿੱਚ ਵਾਪਸ ਠੇਕਾ ਧਰਨ ਨਹੀਂ ਆਵੇਗਾ।    
Manav Mangal Smart School
Available on Android app iOS app
Powered by : Mediology Software Pvt Ltd.