ਸ਼ੈਲਰ ਮਾਲਕਾਂ ਵੱਲੋਂ ਜੀਰੀ ਸਟੋਰ ਕਰਨ ਤੋਂ ਇਨਕਾਰ !    ਮਾਮਲਾ ਕਰਨਲ ਜ਼ਾਹਿਰ ਦੀ ਗੁੰਮਸ਼ੁਦਗੀ ਦਾ... !    ਲੋਕਾਂ ’ਤੇ ਹਾਵੀ ਹੋ ਰਿਹਾ ਤੰਤਰ !    ਇਹ ਆਕਾਸ਼ਵਾਣੀ ਹੈ, ਤੁਹਾਨੂੰ ਗਰਮੀ ਕਿਉਂ ਚੜ੍ਹੀ ਹੋਈ ਹੈ? !    ਸੁੰਨਾ ਹੋਇਆ ਬਾਬਲ ਦਾ ਵਿਹੜਾ, ਬੂਹਿਆਂ ਨੂੰ ਜਿੰਦਰੇ ਵੱਜੇ !    ਤਿੰਨ ਮਾਓਵਾਦੀ ਹਲਾਕ !    ਪਾਕਿ ’ਚ ਹਾਦਸਾ, 26 ਹਲਾਕ !    ਜ਼ੀਰਕਪੁਰ ਦੀਆਂ ਸੜਕਾਂ ਹੋਈਆਂ ਜਾਮ !    ਹਰਿਆਣਾ ਵਾਤਾਵਰਨ ਸੁਰੱਖਿਆ ਫਾਊਂਡੇਸ਼ਨ ਕਾਇਮ !    ਮੁੰਬਈ ਦੀਆਂ ਸੰਗਤਾਂ ਨੇ ਕੌਮਾਂਤਰੀ ਨਗਰ ਕੀਰਤਨ ਦੇ ਦਰਸ਼ਨ ਕੀਤੇ !    

ਮਾਲਵਾ › ›

Featured Posts
ਰੁਜ਼ਗਾਰ ਮੇਲਾ: 645 ਨੌਜਵਾਨਾਂ ਦੀ ਚੋਣ

ਰੁਜ਼ਗਾਰ ਮੇਲਾ: 645 ਨੌਜਵਾਨਾਂ ਦੀ ਚੋਣ

ਮਨੋਜ ਸ਼ਰਮਾ ਬਠਿੰਡਾ, 22 ਸਤੰਬਰ ਮਹਾਰਾਜਾ ਰਣਜੀਤ ਸਿੰਘ ਪੰਜਾਬ ਟੈਕਨੀਕਲ ਯੂਨੀਵਰਸਿਟੀ ਵਿਚ 20 ਸਤੰਬਰ ਤੋਂ ਸ਼ੁਰੂ ਹੋਏ ਤਿੰਨ ਰੋਜ਼ਾ ਮੈਗਾ ਰੁਜ਼ਗਾਰ ਮੇਲੇ ਦੇ ਅੱਜ ਤੀਜੇ ਤੇ ਆਖ਼ਰੀ ਦਿਨ ਪਹੁੰਚੇ 944 ਨੌਜਵਾਨਾਂ ’ਚੋਂ 645 ਨੌਜਵਾਨ ਲੜਕੇ-ਲੜਕੀਆਂ ਦੀ ਚੋਣ ਕਰਨ ਮਗਰੋਂ ਰੁਜ਼ਗਾਰ ਮੁਹੱਈਆ ਕਰਵਾਇਆ ਗਿਆ। ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਗੁਰਪ੍ਰੀਤ ਸਿੰਘ ਥਿੰਦ ਨੇ ਦੱਸਿਆ ...

Read More

ਲਿੰਕ ਸੜਕਾਂ ਬਣਵਾਉਣ ਲਈ ਧਰਨੇ ਦਾ ਐਲਾਨ

ਲਿੰਕ ਸੜਕਾਂ ਬਣਵਾਉਣ ਲਈ ਧਰਨੇ ਦਾ ਐਲਾਨ

ਅਵਤਾਰ ਧਾਲੀਵਾਲ ਭਾਈਰੂਪਾ, 22 ਸਤੰਬਰ ਭਾਰਤੀ ਕਿਸਾਨ ਯੂਨੀਅਨ (ਕ੍ਰਾਂਤੀਕਾਰੀ) ਅਤੇ ਕ੍ਰਾਂਤੀਕਾਰੀ ਪੇਂਡੂ ਮਜ਼ਦੂਰ ਯੂਨੀਅਨ ਪੰਜਾਬ ਦੀ ਮੀਟਿੰਗ ਗੁਰਦੁਆਰਾ ਸਾਹਿਬ ਢਪਾਲੀ ਵਿਖੇ ਹੋਈ। ਮੀਟਿੰਗ ਵਿੱਚ ਪਹੁੰਚੇ ਦੋਵਾਂ ਜਥੇਬੰਦੀਆਂ ਦੇ ਆਗੂਆਂ ਵੱਲੋਂ ਢਪਾਲੀ ਅਤੇ ਸੇਲਬਰਾਹ ਨੂੰ ਹੋਰਨਾਂ ਪਿੰਡਾਂ ਨਾਲ ਜੋੜਦੀਆਂ ਲਿੰਕ ਸੜਕਾਂ ਦੀ ਮਾੜੀ ਹਾਲਤ ਸਬੰਧੀ ਵਿਚਾਰ ਚਰਚਾ ਕੀਤੀ ਗਈ। ਇਸ ਮੌਕੇ ਗੁਰਮੀਤ ਸਿੰਘ ...

Read More

ਸ਼ੈਲਰ ਮਾਲਕਾਂ ਵੱਲੋਂ ਜੀਰੀ ਸਟੋਰ ਕਰਨ ਤੋਂ ਇਨਕਾਰ

ਸ਼ੈਲਰ ਮਾਲਕਾਂ ਵੱਲੋਂ ਜੀਰੀ ਸਟੋਰ ਕਰਨ ਤੋਂ ਇਨਕਾਰ

ਪੱਤਰ ਪ੍ਰੇਰਕ ਮਾਨਸਾ, 22 ਸਤੰਬਰ ਰਾਈਸ ਮਿੱਲਰਜ਼ ਐਸੋਸੀਏਸ਼ਨ ਜ਼ਿਲ੍ਹਾ ਮਾਨਸਾ ਦੀ ਅੱਜ ਇੱਥੇ ਮੀਟਿੰਗ ਹੋਈ। ਇਸ ਵਿਚ ਜ਼ਿਲ੍ਹਾ ਮਾਨਸਾ ਦੇ ਵੱਖ-ਵੱਖ ਸੈਂਟਰਾਂ ਤੋਂ ਸ਼ੈਲਰ ਮਾਲਕਾਂ ਨੇ ਹਿੱਸਾ ਲਿਆ। ਮੀਟਿੰਗ ਦੌਰਾਨ ਸਰਬਸੰਮਤੀ ਨਾਲ ਜ਼ਿਲ੍ਹਾ ਮਾਨਸਾ ਦੀ 23 ਮੈਂਬਰੀ ਕਮੇਟੀ ਬਣਾਈ ਗਈ ਅਤੇ ਆਉਣ ਵਾਲੇ ਨਵੇਂ ਸੀਜ਼ਨ 2019-20 ਲਈ ਫੈਸਲਾ ਲਿਆ ਗਿਆ ਕਿ ਕੋਈ ...

Read More

ਰੀਗਲ ਸਿਨੇਮਾ ਗੋਲੀ ਕਾਂਡ: ਯਾਦਗਾਰ ਨੂੰ ਸਿਆਸੀ ਹਿੱਤਾਂ ਲਈ ਵਰਤਣ ਦਾ ਵਿਰੋਧ

ਰੀਗਲ ਸਿਨੇਮਾ ਗੋਲੀ ਕਾਂਡ: ਯਾਦਗਾਰ ਨੂੰ ਸਿਆਸੀ ਹਿੱਤਾਂ ਲਈ ਵਰਤਣ ਦਾ ਵਿਰੋਧ

ਨਿੱਜੀ ਪੱਤਰ ਪ੍ਰੇਰਕ ਮੋਗਾ, 22 ਸਤੰਬਰ ਇੱਥੇ ਜਨਤਕ ਜਥੇਬੰਦੀਆਂ, ਸਾਹਿਤਕਾਰਾਂ, ਬੁੱਧੀਜੀਵੀਆਂ ਤੇ ਲੇਖਕਾਂ ਦੀ ਮੀਟਿੰਗ ’ਚ ਸ਼ਹੀਦ ਵਿਦਿਆਰਥੀਆਂ ਦੀ ਯਾਦਗਾਰ (ਰੀਗਲ ਸਿਨੇਮਾ ਖੰਡਰ ਇਮਾਰਤ) ਨੂੰ ਸਿਆਸੀ ਹਿੱਤਾਂ ’ਚ ਵਰਤਣ ਦਾ ਵਿਰੋਧ ਕਰਦਿਆਂ ਇਸ ਨੂੰ ਵਿਦਿਆਰਥੀ ਜਥੇਬੰਦੀ ਤੇ ਇਨਕਲਾਬੀ ਲੋਕਾਂ ਦੇ ਹੱਥ ਦੇਣ ਦੀ ਮੰਗ ਕੀਤੀ। ਇਸ ਮੌਕੇ 5 ਅਕਤੂਬਰ ਨੂੰ ਸ਼ਹੀਦਾਂ ਨੂੰ ...

Read More

ਮਗਨਰੇਗਾ ਕਾਮਿਆਂ ਨੇ ਸਰਪੰਚ ਵਿਰੁੱਧ ਮੋਰਚਾ ਖੋਲ੍ਹਿਆ

ਮਗਨਰੇਗਾ ਕਾਮਿਆਂ ਨੇ ਸਰਪੰਚ ਵਿਰੁੱਧ ਮੋਰਚਾ ਖੋਲ੍ਹਿਆ

ਅਜੀਤਪਾਲ ਸਿੰਘ ਧਨੌਲਾ, 23 ਸਤੰਬਰ ਪਿੰਡ ਅਸਪਾਲ ਖ਼ੁਰਦ ਵਿੱਚ ਮਗਨਰੇਗਾ ਮਜ਼ਦੂਰਾਂ ਨੇ ਮਜ਼ਦੂਰੀ ਨਾ ਮਿਲਣ ਕਾਰਨ ਸਰਪੰਚ ਖ਼ਿਲਾਫ਼ ਮੋਰਚਾ ਖੋਲ੍ਹ ਦਿੱਤਾ। ਸਵੇਰੇ ਇਕੱਠੇ ਹੋਏ ਮਜ਼ਦੂਰਾਂ ਕੁਲਵੰਤ ਸਿੰਘ, ਬੀਰੋ, ਭੋਲੀ ਅਤੇ ਗੁਰਨੇਕ ਸਿੰਘ ਆਦਿ ਨੇ ਸਰਪੰਚ ਵਿਰੁੱਧ ਨਾਅਰੇਬਾਜ਼ੀ ਕਰਦਿਆਂ ਦੋਸ਼ ਲਗਾਇਆ ਕਿ ਉਹ ਪਸੀਨਾ ਵਹਾ ਕੇ ਕੰਮ ਕਰਦੇ ਹਨ ਪਰ ਸਰਪੰਚ ਉਨ੍ਹਾਂ ਦੇ ...

Read More

ਪੀਆਰਐੱਫ਼ਓ ਐਸੇਸੀਏਸ਼ਨ ਦੀ ਜਥੇਬੰਦਕ ਕਨਵੈਨਸ਼ਨ

ਪੀਆਰਐੱਫ਼ਓ ਐਸੇਸੀਏਸ਼ਨ ਦੀ ਜਥੇਬੰਦਕ ਕਨਵੈਨਸ਼ਨ

ਖੇਤਰੀ ਪ੍ਰਤੀਨਿਧ ਬਰਨਾਲਾ, 22 ਸਤੰਬਰ ਪੰਜਾਬ ਰਾਜ ਫਾਰਮੇਸੀ ਅਫ਼ਸਰਜ਼ ਐਸੋਸੀਏਸ਼ਨ ਬਰਨਾਲਾ ਦੀ ਜਥੇਬੰਦਕ ਕਨਵੈਨਸ਼ਨ ਦੌਰਾਨ ਸੂਬਾ ਪ੍ਰਧਾਨ ਨਰਿੰਦਰ ਮੋਹਨ ਸ਼ਰਮਾ ਅਤੇ ਸੂਬਾਈ ਜਥੇਬੰਦਕ ਸਕੱਤਰ ਮੇਜਰ ਸਿੰਘ ਨੇ ਵਿਸ਼ੇਸ਼ ਸ਼ਿਰਕਤ ਕੀਤੀ। ਕਨਵੈਨਸ਼ਨ ਦਾ ਆਰੰਭ ਜ਼ਿਲ੍ਹਾ ਪ੍ਰਧਾਨ ਸੀਸ਼ਨ ਕੁਮਾਰ ਵੱਲੋਂ ਝੰਡਾ ਲਹਿਰਾਉਣ ਦੀ ਰਸਮ ਨਾਲ ਹੋਇਆ। ਜ਼ਿਲ੍ਹਾ ਸਕੱਤਰ ਦਰਸ਼ਨ ਕੁਮਾਰ ਨੇ ਜ਼ਿਲ੍ਹਾ ਕਮੇਟੀ ਆਗੂ ...

Read More

ਵੱਖ ਵੱਖ ਮਾਮਲਿਆਂ ’ਚ ਨਸ਼ੀਲੇ ਪਦਾਰਥਾਂ ਦਾ ਜ਼ਖੀਰਾ ਬਰਾਮਦ

ਵੱਖ ਵੱਖ ਮਾਮਲਿਆਂ ’ਚ ਨਸ਼ੀਲੇ ਪਦਾਰਥਾਂ ਦਾ ਜ਼ਖੀਰਾ ਬਰਾਮਦ

ਜੋਗਿੰਦਰ ਮਾਨ ਮਾਨਸਾ, 22 ਸਤੰਬਰ ਮਾਨਸਾ ਪੁਲੀਸ ਨੇ ਵੱਖ-ਵੱਖ ਮਾਮਲਿਆਂ ਵਿੱਚ 17 ਜਣਿਆਂ ਤੋਂ 1670 ਨਸ਼ੀਲੀਆਂ ਗੋਲੀਆਂ, 604 ਬੋਤਲਾਂ ਸ਼ਰਾਬ, 5 ਗ੍ਰਾਮ ਸਮੈਕ, 70 ਗ੍ਰਾਮ ਨਸ਼ੀਲਾ ਪਾਊਡਰ, 25 ਲੀਟਰ ਲਾਹਣ ਸਮੇਤ ਟਵੇਰਾ ਤੇ ਜ਼ੈੱਨ ਕਾਰ ਦੀ ਬਰਾਮਦਗੀ ਕਰਨ ਦਾ ਦਾਅਵਾ ਕੀਤਾ ਹੈ। ਮਾਨਸਾ ਦੇ ਸੀਨੀਅਰ ਕਪਤਾਨ ਪੁਲੀਸ ਡਾ. ਨਰਿੰਦਰ ਭਾਰਗਵ ਨੇ ਦੱਸਿਆ ...

Read More


ਗਰੀਬ ਬੱਚਿਆਂ ਦਾ ਵਜ਼ੀਫਾ ‘ਦੱਬੀ’ ਬੈਠਾ ਭਲਾਈ ਵਿਭਾਗ

Posted On March - 29 - 2010 Comments Off on ਗਰੀਬ ਬੱਚਿਆਂ ਦਾ ਵਜ਼ੀਫਾ ‘ਦੱਬੀ’ ਬੈਠਾ ਭਲਾਈ ਵਿਭਾਗ
ਦਾਅਵੇ ਬਨਾਮ ਹਕੀਕਤ ਚਰਨਜੀਤ ਭੁੱਲਰ ਬਠਿੰਡਾ, 28 ਮਾਰਚ ਬਠਿੰਡਾ ਜ਼ਿਲ੍ਹੇ ਦੇ ਗਰੀਬ ਬੱਚਿਆਂ ਦਾ ਵਜ਼ੀਫਾ ਖੂਹ ਖਾਤੇ ਪੈਣ ਦਾ ਖਦਸ਼ਾ ਹੈ। ਦੋ ਵਰ੍ਹਿਆਂ ਤੋਂ ਵਜ਼ੀਫਾ ਰਿਲੀਜ਼ ਨਹੀਂ ਹੋ ਰਿਹਾ ਹੈ। ਵਜ਼ੀਫਾ ਰਾਸ਼ੀ ਕਰੋੜਾਂ ਰੁਪਏ ’ਚ ਹੈ। ਭਲਾਈ ਵਿਭਾਗ ਵੱਲੋਂ ਇਹ ਵਜ਼ੀਫਾ ਬੱਚਿਆਂ ਨੂੰ ਦਿੱਤਾ ਜਾਂਦਾ ਹੈ। ਦੋ ਸਾਲਾਂ ਤੋਂ ਤਾਂ ਇਸ ਲਈ ਕੋਈ ਫੰਡ ਰਿਲੀਜ਼ ਨਹੀਂ ਹੋਏ ਹਨ। ਸਾਲ 2004-05 ਦਾ ਵਜ਼ੀਫਾ ਵੀ ਬੱਚਿਆਂ ਨੂੰ ਹਾਲੇ ਤੱਕ ਨਹੀਂ ਮਿਲਿਆ ਹੈ ਜਦੋਂ ਕਿ ਇਹ ਬੱਚੇ ਸਕੂਲ ਵੀ ਛੱਡ ਚੁੱਕੇ ਹਨ। ਦੂਸਰੀ 

ਸਕੂਲਾਂ ’ਚ ਨਵੀਆਂ ਕਿਤਾਬਾਂ ਪਹੁੰਚੀਆਂ

Posted On March - 29 - 2010 Comments Off on ਸਕੂਲਾਂ ’ਚ ਨਵੀਆਂ ਕਿਤਾਬਾਂ ਪਹੁੰਚੀਆਂ
ਪੱਤਰ ਪ੍ਰੇਰਕ ਮਾਨਸਾ, 28 ਮਾਰਚ ਇਸ ਖੇਤਰ ਦੇ ਸਰਕਾਰੀ ਸਕੂਲਾਂ ਵਿਚ ਨਵਾਂ ਵਿਦਿਅਕ ਵਰ੍ਹਾ ਸ਼ੁਰੂ ਹੋਣ ਵਿਚ ਅਜੇ ਤਿੰਨ ਦਿਨ ਬਾਕੀ ਹਨ ਪਰ ਸਰਬ ਸਿੱਖਿਆ ਅਭਿਆਨ ਅਤੇ ਪੰਜਾਬ ਸਕੂਲ ਸਿੱਖਿਆ ਬੋਰਡ ਦੇ ਯਤਨਾਂ ਸਦਕਾ ਨਵੇਂ ਸੈਸ਼ਨ ਲਈ ਕਿਤਾਬਾਂ ਸਕੂਲਾਂ ਵਿਚ ਪਹੁੰਚ ਗਈਆਂ ਹਨ। ਪਹਿਲਾਂ ਇਹੀ ਕਿਤਾਬਾਂ ਸਤੰਬਰ ਮਹੀਨੇ ਤੱਕ ਸਕੂਲਾਂ ਵਿਚ ਪਹੁੰਚਦੀਆਂ ਹੁੰਦੀਆਂ ਸਨ। ਸਿੱਖਿਆ ਵਿਭਾਗ ਦੇ ਸੂਤਰਾਂ ਅਨੁਸਾਰ ਇਹ ਕਿਤਾਬਾਂ ਪਹਿਲੀ ਤੋਂ ਅੱਠਵੀਂ ਤੱਕ ਦੇ ਵਿਦਿਆਰਥੀਆਂ ਨੂੰ ਸਰਬ ਸਿੱਖਿਆ ਅਭਿਆਨ ਵੱਲੋਂ 

ਗਗੜਾ ਵਿਚ ਚੈਰੀਟੇਬਲ ਹਸਪਤਾਲ ਦਾ ਉਦਘਾਟਨ

Posted On March - 29 - 2010 Comments Off on ਗਗੜਾ ਵਿਚ ਚੈਰੀਟੇਬਲ ਹਸਪਤਾਲ ਦਾ ਉਦਘਾਟਨ
ਪੱਤਰ ਪ੍ਰੇਰਕ ਕੋਟ ਈਸੇ ਖਾਂ, 28 ਮਾਰਚ ਬਾਬਾ ਈਸ਼ਰ ਸਿੰਘ ਸੰਸਥਾਵਾਂ, ਗਗੜਾ (ਮੋਗਾ) ਵਿਖੇ ਬਾਬਾ ਈਸ਼ਰ ਸਿੰਘ ਦੇ ਜਨਮ ਦਿਹਾੜੇ ਨੂੰ ਸਮਰਪਿਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਆਖੰਡ ਪਾਠ ਦੇ ਭੋਗ ਪਾਏ ਗਏ ਤੇ ਕੀਰਤਨ ਦਰਬਾਰ ਸਜਾਇਆ ਗਿਆ। ਇਹ ਸਮਾਗਮ ਸ਼ਹੀਦ ਬੰਦਾ ਸਿੰਘ ਬਹਾਦਰ ਵੱਲੋਂ 300 ਸਾਲਾ ਸਰਹੰਦ ਫਤਿਹ ਦਿਵਸ ਨੂੰ ਸਮਰਪਿਤ ਕੀਤਾ ਗਿਆ। ਇਸ ਮੌਕੇ ਬਾਬਾ ਈਸ਼ਰ ਸਿੰਘ ਚੈਰੀਟੇਬਲ ਹਸਪਤਾਲ ਗਗੜਾ ਦਾ ਉਦਘਾਟਨ ਸੰਸਥਾਵਾਂ ਦੇ ਚੇਅਰਮੈਨ ਡਾ. ਜੇ.ਐਸ. ਧਾਲੀਵਾਲ ਨੇ ਕੀਤਾ। ਇਸ ਸਮੇਂ ਉਨ੍ਹਾਂ ਦੇ ਨਾਲ 

ਸਰਕਾਰੀ ਸਕੂਲਾਂ ’ਚ ਬੱਚੇ ਦਾਖਲ ਕਰਾਉਣ ਲਈ ਪ੍ਰੇਰਿਆ

Posted On March - 29 - 2010 Comments Off on ਸਰਕਾਰੀ ਸਕੂਲਾਂ ’ਚ ਬੱਚੇ ਦਾਖਲ ਕਰਾਉਣ ਲਈ ਪ੍ਰੇਰਿਆ
ਪੱਤਰ ਪ੍ਰੇਰਕ ਜੋਗਾ, 28 ਮਾਰਚ ਪੜ੍ਹੋ ਪੰਜਾਬ ਤਹਿਤ ਕਲਸਟਰ ਮਾਸਟਰ ਟਰੇਨਰ ਸਿਕੰਦਰ ਸਿੰਘ ਵੱਲੋਂ  ਇਥੋਂ ਦੀ ਧਰਮਸ਼ਾਲਾ ਵਿੱਚ ਪਿੰਡ ਦੇ ਛੇ ਸਰਕਾਰੀ ਸਕੂਲਾਂ ਦੀਆਂ ਪੇਂਡੂ ਸਿੱਖਿਆ ਵਿਕਾਸ ਕਮੇਟੀਆਂ ਨੂੰ ਟਰੇਨਿੰਗ ਦਿੱਤੀ ਗਈ। ਉਨ੍ਹਾਂ ਪਸਵਕ ਕਮੇਟੀਆਂ ਦੇ ਨੁਮਾਇੰਦਿਆਂ ਸਮੇਤ ਸੱਥ ਵਿੱਚ ਇਕੱਤਰ ਲੋਕਾਂ ਨੂੰ ਸੰਬੋਧਨ ਕਰਦਿਆਂ ਸਰਕਾਰੀ ਸਕੂਲਾਂ ਵਿੱਚ ਸਰਕਾਰ ਵੱਲੋਂ ਬੱਚਿਆਂ ਨੂੰ ਦਿੱਤੀਆਂ ਜਾਂਦੀਆਂ ਸਹੂਲਤਾਂ ਸਬੰਧੀ ਦੱਸਿਆ ਅਤੇ ਮਾਪਿਆਂ ਨੂੰ ਆਪਣੇ ਬੱਚੇ ਸਰਕਾਰੀ ਸਕੂਲਾਂ ਵਿੱਚ 

ਫਰੰਟ ਦੀ ਨਿੱਜੀ ਸੰਪਰਕ ਮੁਹਿੰਮ ਨੂੰ ਹੁਲਾਰਾ

Posted On March - 29 - 2010 Comments Off on ਫਰੰਟ ਦੀ ਨਿੱਜੀ ਸੰਪਰਕ ਮੁਹਿੰਮ ਨੂੰ ਹੁਲਾਰਾ
ਪੱਤਰ ਪ੍ਰੇਰਕ ਬਰਨਾਲਾ, 28 ਮਾਰਚ ਬੇਰੁਜ਼ਗਾਰ ਬੀ.ਐਡ.ਅਧਿਆਪਕ ਫਰੰਟ ਵਲੋਂ ਬੇਰੁਜ਼ਗਾਰਾਂ ਨੂੰ ਫਰੰਟ ਨਾਲ ਜੋੜਣ ਲਈ ਵਿੱਢੀ ‘ਨਿੱਜੀ ਸੰਪਰਕ ਮੁਹਿੰਮ’ ਨੂੰ ਤਸੱਲੀਬਖ਼ਸ ਹੁੰਗਾਰਾ ਮਿਲਿਆ ਹੈ। ਇਹ ਦਾਅਵਾ ਅੱਜ ਇਥੇ ਬਾਬਾ ਆਲਾ ਸਿੰਘ ਪਾਰਕ ਵਿਖੇ ਫਰੰਟ ਦੀ ਹੋਈ ਮੀਟਿੰਗ ਵਿਚ ਕੀਤਾ ਗਿਆ। ਮੀਟਿੰਗ ਦੀ ਕਾਰਵਾਈ ਦਾ ਖੁਲਾਸਾ ਕਰਦਿਆਂ ਪ੍ਰੈਸ ਸਕੱਤਰ ਸੁਖਵਿੰਦਰ ਸਿੰਘ ਢਿੱਲਵਾਂ ਨੇ ਦੱਸਿਆ ਬੇਰੁਜ਼ਗਾਰ ਅਧਿਆਪਕਾਂ ਨੂੰ ਉਨ੍ਹਾਂ ਦੇ ਘਰਾਂ ਅਤੇ ਸਕੂਲਾਂ ਵਿਚ ਮਿਲ ਕੇ ਨਿੱਜੀ ਸੰਪਰਕ ਬਣਾਏ ਜਾ ਰਹੇ 

ਅਰਨੀਵਾਲਾ ਰਜਬਾਹੇ ’ਚ ਪਾੜ ਪਿਆ, ਕਣਕ ਦੀ ਫਸਲ ਨੁਕਸਾਨੀ

Posted On March - 29 - 2010 Comments Off on ਅਰਨੀਵਾਲਾ ਰਜਬਾਹੇ ’ਚ ਪਾੜ ਪਿਆ, ਕਣਕ ਦੀ ਫਸਲ ਨੁਕਸਾਨੀ
ਸਮੇਂ ਸਿਰ ਸੂਚਿਤ ਕਰਨ ਦੇ ਬਾਵਜੂਦ ਮਹਿਕਮੇ ਨੇ ਵਿਖਾਈ ਢਿੱਲ ਕੁਲਦੀਪ ਸੰਧੂ ਮੰਡੀ ਅਰਨੀਵਾਲਾ, 28 ਮਾਰਚ ਅਰਨੀਵਾਲਾ ਰਜਬਾਹੇ ਵਿਚ ਵੱਡਾ ਪਾੜ ਪੈਣ ਨਾਲ ਢਾਈ ਸੌ ਏਕੜ ਖੜ੍ਹੀ ਕਣਕ ਦੀ ਫਸਲ ਨੁਕਸਾਨੀ ਗਈ ਹੈ। ਇਸ ਕਾਰਨ ਕਰੀਬ 35 ਕਿਸਾਨਾਂ ਦਾ ਲੱਖਾਂ ਰੁਪਏ ਦਾ ਆਰਥਿਕ ਨੁਕਸਾਨ ਹੋਇਆ ਹੈ। ਮੌਕੇ ’ਤੇ ਜਾ ਕੇ ਪ੍ਰਾਪਤ ਕੀਤੀ ਜਾਣਕਾਰੀ ਮੁਤਾਬਕ ਅੱਜ ਸਵੇਰੇ ਕਰੀਬ ਚਾਰ ਵਜੇ ਪਿੰਡ ਡੱਬਵਾਲਾ ਕਲਾਂ ਤੋਂ ਬੁਰਜ ਹਨੂੰਮਾਨਗੜ੍ਹ ਵਿਚਕਾਰ ਸੜਕ ਦੇ ਪੁਲ ਦੇ ਨਜ਼ਦੀਕ ਅਰਨੀਵਾਲਾ ਰਜਬਾਹੇ ਵਿਚ ਪਾੜ 

ਕਿਸਾਨ ਤੇ ਮਜ਼ਦੂਰ ਆਗੂ ਜੇਲ੍ਹਾਂ ’ਚੋਂ ਹੋਏ ਰਿਹਾਅ, ਪਿੰਡਾਂ ’ਚ ਪਹੁੰਚਣ ’ਤੇ ਹੋਇਆ ਭਰਵਾਂ ਸਵਾਗਤ

Posted On March - 29 - 2010 Comments Off on ਕਿਸਾਨ ਤੇ ਮਜ਼ਦੂਰ ਆਗੂ ਜੇਲ੍ਹਾਂ ’ਚੋਂ ਹੋਏ ਰਿਹਾਅ, ਪਿੰਡਾਂ ’ਚ ਪਹੁੰਚਣ ’ਤੇ ਹੋਇਆ ਭਰਵਾਂ ਸਵਾਗਤ
ਨਿੱਜੀ ਪੱਤਰ ਪ੍ਰੇਰਕ ਬਠਿੰਡਾ, 28 ਮਾਰਚ ਬਠਿੰਡਾ ਜੇਲ੍ਹ ਵਿਖੇ ਕਿਸਾਨੀ ਸੰਘਰਸ਼ ਦੇ ਮੱਦੇ ’ਤੇ ਗ੍ਰਿਫਤਾਰ ਕੀਤੇ 117 ਕਿਸਾਨਾਂ ਨੂੰ ਰਿਹਾਅ ਕਰ ਦਿੱਤਾ ਗਿਆ ਹੈ। ਇਨ੍ਹਾਂ ਕਿਸਾਨਾਂ ਦੇ ਰਿਹਾਅ ਹੋਣ ਸਮੇਂ ਵੱਖ-ਵੱਖ ਜਥੇਬੰਦੀਆਂ ਦੇ ਆਗੂ ਅਤੇ ਹੋਰ ਵਰਕਰ ਜੇਲ੍ਹ ਗੇਟ ਅੱਗੇ ਪਹੁੰਚੇ ਅਤੇ ਉਨ੍ਹਾਂ ਅੰਦਰੋਂ ਬਾਹਰ ਆਏ ਕਿਸਾਨਾਂ ਨਾਅਰਿਆਂ ਨਾਲ ਸਵਾਗਤ ਕੀਤਾ। ਰਿਹਾਅ ਹੋਏ ਕਿਸਾਨਾਂ ’ਚ ਬਲਾਕ ਪੱਧਰ ਦੇ ਆਗੂ ਵੀ ਸ਼ਾਮਲ ਸਨ। ਜੇਲ੍ਹ ਦੇ ਅੰਦਰ ਬੰਦ ਕਿਸਾਨਾਂ ਵਿਚੋਂ 50 ਕਿਸਾਨਾਂ ਨੂੰ ਬੀਤੀ ਦੇਰ ਰਾਤ 

ਖੀਵੇ ਭੱਠੇ ’ਤੇ ਟਕਰਾਅ ’ਚ ਤਿੰਨ ਮਜ਼ਦੂਰ ਆਗੂ ਜ਼ਖ਼ਮੀ

Posted On March - 29 - 2010 Comments Off on ਖੀਵੇ ਭੱਠੇ ’ਤੇ ਟਕਰਾਅ ’ਚ ਤਿੰਨ ਮਜ਼ਦੂਰ ਆਗੂ ਜ਼ਖ਼ਮੀ
ਯੂਨੀਅਨ ਵੱਲੋਂ ਭੀਖੀ ਥਾਣੇ ਦਾ ਘਿਰਾਓ, 50 ਸਾਥੀ ਛੁਡਾਏ ਪੱਤਰ ਪ੍ਰੇਰਕ ਮਾਨਸਾ, 28 ਮਾਰਚ ਭੱਠਿਆਂ ਉਪਰ ਕਿਰਤ ਕਾਨੂੰਨ ਲਾਗੂ ਕਰਵਾਉਣ ਅਤੇ ਉਜਰਤਾਂ ਵਿਚ ਵਾਧੇ ਦੀ ਮੰਗ ਨੂੰ ਲੈ ਕੇ ਲਾਲ ਝੰਡਾ ਪੰਜਾਬ ਭੱਠਾ ਮਜ਼ਦੂਰ ਯੂਨੀਅਨ (ਏਕਟੂ) ਦੀ ਅਗਵਾਈ ਹੇਠ ਚੱਲ ਰਿਹਾ ਸੰਘਰਸ਼ ਉਸ ਸਮੇਂ ਨਵਾਂ ਰੂਪ ਅਖਤਿਆਰ ਕਰ ਗਿਆ ਜਦੋਂ ਭੱਠਾ ਮਾਲਕਾਂ ਨੇ ਹਥਿਆਰ ਲੈ ਕੇ ਖੀਵੇ ਭੱਠੇ ’ਤੇ ਮੀਟਿੰਗ ਕਰਵਾ ਰਹੇ ਆਗੂਆਂ ਉਪਰ ਹਮਲਾ ਕਰ ਦਿੱਤਾ। ਹਮਲੇ ਵਿਚ ਯੂਨੀਅਨ ਦੇ ਆਗੂ ਇਕਬਾਲ ਸਿੰਘ ਮਾਨਸਾ, ਬੱਲਮ ਸਿੰਘ ਢੈਪਈ, ਗੁਰਜੰਟ 

50 ਪਿੰਡਾਂ ਵਿੱਚ ਵਾਟਰ ਵਰਕਸ ਲਈ ਸਰਵੇਖਣ ਦੇ ਹੁਕਮ

Posted On March - 29 - 2010 Comments Off on 50 ਪਿੰਡਾਂ ਵਿੱਚ ਵਾਟਰ ਵਰਕਸ ਲਈ ਸਰਵੇਖਣ ਦੇ ਹੁਕਮ
ਪਿੰਡ ਵਾਸੀਆਂ ਨੇ ਆਪਣੇ ਹਿੱਸੇ ਦਾ ਕੰਮ ਨਿਬੇੜਿਆ ਨਿਜੀ ਪੱਤਰ ਪ੍ਰੇਰਕ ਫ਼ਰੀਦਕੋਟ,28 ਮਾਰਚ ਆਪਣੀ ਡਿਊਟੀ ਤੋਂ ਕੁਝ ਵੱਖਰਾ ਕਰਕੇ ਵਿਖਾਉਣ ਵਾਲੇ ਅਧਿਕਾਰੀਆਂ ਅਤੇ ਕਰਮਚਾਰੀਆਂ ਨੂੰ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਸਨਮਾਨਿਤ ਕੀਤਾ ਜਾਵੇਗਾ ਅਤੇ ਕੰਮ ਤੋਂ ਕੁਤਾਹੀ ਵਰਤਣ ਵਾਲੇ ਕਿਸੇ ਵੀ ਅਧਿਕਾਰੀ ਜਾਂ ਕਰਮਚਾਰੀ ਨੂੰ ਕਿਸੇ ਵੀ ਹਾਲ ਵਿਚ ਬਖਸ਼ਿਆ ਨਹੀਂ ਜਾਵੇਗਾ। ਇਹ ਹਦਾਇਤ ਡਿਪਟੀ ਕਮਿਸ਼ਨਰ ਡਾ.ਵਿਜੈ ਐੱਨ.ਜ਼ਾਦੇ ਨੇ ਇਥੇ ਇਕ ਮੀਟਿੰਗ ਵਿੱਚ ਸਮੂਹ ਅਧਿਕਾਰੀਆਂ ਨੂੰ ਸੰਬੋਧਨ ਕਰਦਿਆਂ ਕੀਤੀ। ਡਿਪਟੀ 

ਨਾਬਾਲਗ ਨਾਲ ਬਲਾਤਕਾਰ, ਤਿੰਨ ਖਿਲਾਫ ਕੇਸ

Posted On March - 29 - 2010 Comments Off on ਨਾਬਾਲਗ ਨਾਲ ਬਲਾਤਕਾਰ, ਤਿੰਨ ਖਿਲਾਫ ਕੇਸ
ਪੱਤਰ ਪ੍ਰੇਰਕ ਗਿੱਦੜਬਾਹਾ, 28 ਮਾਰਚ ਕਰਾਈਵਾਲਾ ਵਿਖੇ ਇਕ ਨਾਬਾਲਗ ਦਲਿਤ ਲੜਕੀ ਨਾਲ ਬਲਾਤਕਾਰ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। 17 ਸਾਲਾ ਪੀੜਤ ਲੜਕੀ ਨੇ ਦੱਸਿਆ ਕਿ ਬੀਤੇ ਦਿਨ ਜਦੋਂ ਉਸ ਦੇ ਮਾਪੇ ਰਿਸ਼ਤੇਦਾਰੀ ਵਿਚ ਗਏ ਹੋਏ ਸਨ ਤਾਂ ਉਹ ਘਰ ਵਿਚ ਇੱਕਲੀ ਸੀ। ਪਿੰਡ ਦੇ ਸਿੰਕਦਰ ਸਿੰਘ ਨਾਮੀਂ ਵਿਅਕਤੀ ਨੇ ਉਸ ਦੇ ਘਰ ਵਿਚ ਦਾਖਲ ਹੋ ਕੇ ਉਸ ਨਾਲ ਕਥਿਤ ਤੌਰ ’ਤੇ ਬਲਾਤਕਾਰ ਕੀਤਾ। ਲੜਕੀ ਵੱਲੋਂ ਰੌਲਾ ਪਾਉਣ ’ਤੇ ਜਦੋਂ ਲੋਕ ਆਏ ਤਾਂ ਮੁਲਜ਼ਮ ਘਰ ਤੋਂ ਬਾਹਰ ਸਕੂਟਰ ਲਈ ਖੜ੍ਹੇ ਆਪਣੇ ਦੋ ਸਾਥੀਆਂ ਨਾਲ 

ਫਾਜ਼ਿਲਕਾ ਵਾਸੀਆਂ ਨੂੰ ਇੰਟਰਨੈੱਟ ਦੀ ਮੁਫਤ ਸਹੂਲਤ ਦੇਣ ਲਈ ਉਪਰਾਲਾ

Posted On March - 29 - 2010 Comments Off on ਫਾਜ਼ਿਲਕਾ ਵਾਸੀਆਂ ਨੂੰ ਇੰਟਰਨੈੱਟ ਦੀ ਮੁਫਤ ਸਹੂਲਤ ਦੇਣ ਲਈ ਉਪਰਾਲਾ
ਦੇਸ਼ ’ਚ ਪਹਿਲੀ ਵਾਰ ‘ਗਵਾਫ’ ਵੱਲੋਂ  ਲੋਕਾਂ ਲਈ ਪ੍ਰਾਜੈਕਟ ਦਾ ਉਦਘਾਟਨ 3 ਅਪਰੈਲ ਨੂੰ ਚੰਦਰ ਪ੍ਰਕਾਸ਼/ਟ੍ਰਿਬਿਊਨ ਨਿਊਜ਼ ਸਰਵਿਸ ਫਾਜ਼ਿਲਕਾ, 28 ਮਾਰਚ ਇੱਥੋਂ ਦੇ ਨੀਮ ਸ਼ਹਿਰੀ ਇਲਾਕੇ ਨਈ ਆਬਾਦੀ ਵਿਚ ‘ਸਾਈਬਰ ਆਬਾਦੀ’ ਦੇ ਨਾਂਅ ਹੇਠ ‘ਓਪਨ ਸੋਰਸ ਸਾਈਬਰ ਕੈਫੇ’ ਖੋਲ੍ਹਿਆ ਜਾ ਰਿਹਾ ਹੈ। ਇੱਥੋਂ ਦੇ ਹਰ ਵਾਸੀ ਨੂੰ ਇੰਟਰਨੈੱਟ ਦੀ ਮੁਫਤ ਸਹੂਲਤ ਦੇਣ ਵਾਲਾ ਦੇਸ਼ ਵਿਚ ਇਹ ਆਪਣੀ ਤਰ੍ਹਾਂ ਦਾ ਪਹਿਲਾ ਪ੍ਰਾਜੈਕਟ ਹੈ। ਇਹ ਕੈਫੇ ‘ਦਾ ਗਰੈਜੂਏਟ ਵੈਲਫੇਅਰ ਐਸੋਸੀਏਸ਼ਨ ਫਾਜ਼ਿਲਕਾ’ (ਗਵਾਫ) ਵੱਲੋਂ 

ਕਸੀਆ ਮਾਰ ਕੇ ਕਿਸਾਨ ਦੀ ਹੱਤਿਆ

Posted On March - 29 - 2010 Comments Off on ਕਸੀਆ ਮਾਰ ਕੇ ਕਿਸਾਨ ਦੀ ਹੱਤਿਆ
ਪਹੀ ਦਾ ਵਿਵਾਦ ਪੱਤਰ ਪ੍ਰੇਰਕ ਗੋਨਿਆਣਾ ਮੰਡੀ, 28 ਮਾਰਚ ਪਿੰਡ ਜੰਡਾਂਵਾਲਾ ਵਿਖੇ ਪਹੀ ਦੇ ਮਾਮਲੇ ਨੂੰ ਲੈ ਕੇ ਦੋ ਧਿਰਾਂ ਵਿਚਲੀ ਹੋਈ ਲੜਾਈ ਵਿਚ ਇਕ ਵਿਅਕਤੀ ਦਾ ਕਸੀਆ ਮਾਰ ਕੇ ਕਤਲ ਕਰ ਦਿੱਤਾ ਗਿਆ ਜਦੋਂ ਕਿ ਉਸ ਦਾ ਲੜਕਾ ਗੰਭੀਰ ਰੂਪ ’ਚ ਜ਼ਖਮੀ ਹੋ ਗਿਆ। ਘਟਨਾ ਦਾ ਪਤਾ ਲੱਗਦੇ ਹੀ ਨੇਹੀਆਂਵਾਲਾ ਦੇ ਥਾਣਾ ਮੁਖੀ ਗੁਰਪ੍ਰੀਤ ਸਿੰਘ ਦੀ ਅਗਵਾਈ ਹੇਠ ਪੁਲੀਸ ਮੌਕੇ ’ਤੇ ਪਹੁੰਚੀ ਅਤੇ ਹਮਲਾ ਕਰਨ ਵਾਲੇ ਦੋ ਵਿਅਕਤੀਆਂ ਖਿਲਾਫ ਮਾਮਲਾ ਦਰਜ ਕਰ ਲਿਆ। ਮਿਲੀ ਜਾਣਕਾਰੀ ਮੁਤਾਬਕ ਪਿੰਡ ਜੰਡਾਂਵਾਲਾ ਦੇ 

ਤਲਵੰਡੀ ਸਾਬੋ ’ਚ ਸ਼ਹੀਦੀ ਜਥਾ ਥਾਣਾ ਚੌਕ ਨੇੜੇ ਗ੍ਰਿਫਤਾਰ

Posted On March - 29 - 2010 Comments Off on ਤਲਵੰਡੀ ਸਾਬੋ ’ਚ ਸ਼ਹੀਦੀ ਜਥਾ ਥਾਣਾ ਚੌਕ ਨੇੜੇ ਗ੍ਰਿਫਤਾਰ
ਪੱਤਰ ਪ੍ਰੇਰਕ ਤਲਵੰਡੀ ਸਾਬੋ, 28 ਮਾਰਚ ਡੇਰਾ ਸਿਰਸਾ ਖ਼ਿਲਾਫ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਜਾਰੀ ਹੁਕਮਨਾਮੇ ਨੂੰ ਲਾਗੂ ਅਤੇ ਡੇਰੇ ਨਾਲ ਸਬੰਧਤ ਪੰਜਾਬ ਵਿਚਲੀਆਂ ਸ਼ਾਖਾਵਾਂ ਨੂੰ ਬੰਦ ਕਰਵਾਉਣ ਲਈ ਸਿੱਖ ਜਥੇਬੰਦੀਆਂ ਵੱਲੋਂ ਪਿਛਲੇ ਕਾਫੀ ਸਮੇਂ ਤੋਂ ਸ਼ੁਰੂ ਕੀਤੀ ਸ਼ਹੀਦੀ ਜਥੇ ਭੇਜਣ ਦੀ ਲੜੀ ਤਹਿਤ ਅੱਜ ਤਖ਼ਤ ਸ੍ਰੀ ਦਮਦਮਾ ਸਾਹਿਬ ਤੋਂ ਚੱਲੇ ਅਠਾਰਾਂ ਸਿੰਘਾਂ ਦੇ 54ਵੇਂ ਸ਼ਹੀਦੀ ਜਥੇ ਨੂੰ ਤਲਵੰਡੀ ਸਾਬੋ ਪੁਲੀਸ ਨੇ ਸਥਾਨਕ  ਥਾਣਾ ਚੌਕ ਨੇੜੇ ਗ੍ਰਿਫਤਾਰ ਕਰ ਲਿਆ। ਸ਼ਹੀਦੀ ਜਥੇ ਦੀ ਰਵਾਨਗੀ  ਤੋਂ 

ਵਾਲੀਬਾਲ ’ਚ ਹਥਨ ਨੇ ਬਾਜ਼ੀ ਮਾਰੀ

Posted On March - 29 - 2010 Comments Off on ਵਾਲੀਬਾਲ ’ਚ ਹਥਨ ਨੇ ਬਾਜ਼ੀ ਮਾਰੀ
ਪੱਤਰ ਪ੍ਰੇਰਕ ਮਹਿਲ ਕਲਾਂ, 28 ਮਾਰਚ ਸ਼ਹੀਦ ਰਹਿਮਤ ਅਲੀ ਯਾਦਗਾਰੀ ਕਲੱਬ ਪਿੰਡ ਵਜੀਦਕੇ ਕਲਾਂ (ਬਰਨਾਲਾ) ਵੱਲੋਂ ਪੰਚਾਇਤ ਅਤੇ ਸਮੂਹ ਨਗਰ ਨਿਵਾਸੀਆਂ ਦੇ ਸਹਿਯੋਗ ਨਾਲ ਇਕ ਰੋਜ਼ਾ ਪੇਂਡੂ ਖੇਡ ਮੇਲਾ ਗਦਰ ਲਹਿਰ ਦੇ ਮਹਾਨ ਸ਼ਹੀਦ ਰਹਿਮਤ ਅਲੀ ਦੀ ਯਾਦ ਵਿਚ ਕਰਵਾਇਆ ਗਿਆ। ਇਸ ਖੇਡ ਮੇਲੇ ਦਾ ਉਦਘਾਟਨ ਕਲੱਬ ਦੇ ਪ੍ਰਧਾਨ ਸਮੇਤ ਸਮੂਹ ਅਹੁਦੇਦਾਰਾਂ ਨੇ ਸਾਂਝੇ ਤੌਰ ’ਤੇ ਕੀਤਾ। ਖੇਡ ਮੇਲੇ ਦੌਰਾਨ ਵਾਲੀਬਾਲ ਸ਼ੂਟਿੰਗ ਦੇ ਮੁਕਾਬਲਿਆਂ ਵਿਚੋਂ ਪਿੰਡ ਹਥਨ ਨੇ ਪਹਿਲਾ, ਠੁੱਲੀਵਾਲ ਨੇ ਦੂਜਾ ਅਤੇ ਮਾਹਮਦਪੁਰ 

ਭਗਵਤੀ ਜਾਗਰਣ ਅੱਜ

Posted On March - 29 - 2010 Comments Off on ਭਗਵਤੀ ਜਾਗਰਣ ਅੱਜ
ਪੱਤਰ ਪ੍ਰੇਰਕ ਰੋੜੀ, 28 ਮਾਰਚ ਇਥੇ ਸ੍ਰੀ ਦੁਰਗਾ ਮਾਈਸਰ ਮੰਦਰ ਵਿੱਚ ਮੰਦਰ ਕਮੇਟੀ ਤੇ ਪਿੰਡ ਦੀ ਪੰਚਾਇਤ ਦੇ ਸਹਿਯੋਗ ਨਾਲ 25ਵਾਂ ਵਿਸ਼ਾਲ ਜਾਗਰਣ 29 ਮਾਰਚ ਨੂੰ ਕਰਵਾਇਆ ਜਾ ਰਿਹਾ ਹੈ। ਇਸ ਜਾਗਰਣ ਵਿੱਚ ਮਾਤਾ ਬਿਮਲਾ ਦੇਵੀ(ਉੱਭੇ ਵਾਲੀ),ਟੀ-ਸੀਰੀਜ਼ ਕਲਾਕਾਰ ਰੋਸ਼ਨ ਸੋਨੀ, ਸਰਪੰਚ ਮੁਖਤਿਆਰ ਕੌਰ, ਜਗਦੀਸ਼ ਰਾਏ ਜੋਸੀ ਐਸ.ਐਚ.ਓ.,ਸ਼ੁਭਾਸ਼ ਜਿੰਦਲ ਸਾਬਕਾ ਸਰਪੰਚ, ਬਲਦੇਵ ਦਾਸ ਮਹੰਤ ਸਾਬਕਾ ਸਰਪੰਚ ਤੇ ਬਲਵਿੰਦਰ ਸਿੰਘ ਆਦਿ ਸ਼ਾਮਲ ਹੋਣਗੇ।  

ਸ਼ਹੀਦ ਦੇ ਬੁੱਤ ਦਾ ਨਿਰਾਦਰ ਕਰਨ ਵਾਲਿਆਂ ਖ਼ਿਲਾਫ਼ ਕੇਸ ਦਰਜ

Posted On March - 29 - 2010 Comments Off on ਸ਼ਹੀਦ ਦੇ ਬੁੱਤ ਦਾ ਨਿਰਾਦਰ ਕਰਨ ਵਾਲਿਆਂ ਖ਼ਿਲਾਫ਼ ਕੇਸ ਦਰਜ
ਪੱਤਰ ਪ੍ਰੇਰਕ ਸ਼ਹਿਣਾ, 28 ਮਾਰਚ ਪਿਛਲੇ ਦਿਨ ਪਿੰਡ ਰਾਏਸਰ ਵਿਚ ਸ਼ਹੀਦ ਫੌਜੀ ਦੇ ਬੁੱਤ ਦਾ ਨਿਰਾਦਰ ਕਰਨ ’ਤੇ ਪੁਲੀਸ ਚੌਕੀ ਪੱਖੋ ਕੈਂਚੀਆਂ ਵਿਖੇ ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਧਾਰਾ 295, 379, 427 ਅਧੀਨ ਕੇਸ ਦਰਜ ਕਰ ਲਿਆ ਗਿਆ। ਪਿਛਲੇ ਦਿਨੀਂ ਪਿੰਡ ਰਾਏਸਰ ਵਿਚ ਸ਼ਹੀਦ ਫੌਜੀ ਰਘਵੀਰ ਸਿੰਘ ਦੇ ਬੁੱਤ ਦਾ ਕੁਝ ਸ਼ਰਾਰਤੀ ਅਨਸਰਾਂ ਨੇ ਨਿਰਾਦਰ ਕੀਤਾ। ਸ਼ਹੀਦ ਫੌਜੀ ਦੇ ਬੁੱਤ ਦੀਆਂ ਬਾਹਾਂ ਅਤੇ ਰਫਲ ਨੂੰ ਨੁਕਸਾਨ ਪਹੁੰਚਾਇਆ ਸੀ। ਪੁਲੀਸ ਚੌਕੀ ਪੱਖੋ ਕੈਂਚੀਆਂ ਦੇ ਇੰਚਾਰਜ ਭੁਪਿੰਦਰ ਸਿੰਘ ਤੇ ਥਾਣਾ ਸ਼ਹਿਣਾ 
Available on Android app iOS app
Powered by : Mediology Software Pvt Ltd.