ਮਨਜੀਤ ਧਨੇਰ ਦੀ ਰਿਹਾਈ ਜਮਹੂਰੀ ਲਹਿਰ ਦੀ ਮਿਸਾਲੀ ਜਿੱਤ !    ਰੇਡੀਓ ਨਾਲ ਜੁੜੀਆਂ ਯਾਦਾਂ !    ਇਉਂ ਟੱਕਰਦੈ ਸੇਰ ਨੂੰ ਸਵਾ ਸੇਰ !    ਮਹਾਦੋਸ਼ ਮਾਮਲੇ ’ਚ ਹਲਫ਼ਨਾਮਾ ਦਾਖ਼ਲ ਕਰਨ ’ਤੇ ਵਿਚਾਰ ਕਰਾਂਗਾ: ਟਰੰਪ !    ਪਾਕਿ ’ਚ ਕਿਸ਼ਤੀ ਪਲਟੀ; ਅੱਠ ਮਰੇ, ਕਈ ਲਾਪਤਾ !    ਫੁਟਬਾਲ ਮੈਚ ਦੇਖ ਰਹੇ ਲੋਕਾਂ ’ਤੇ ਗੋਲੀਆਂ ਚਲਾਈਆਂ, ਚਾਰ ਹਲਾਕ !    ਹਰਿਆਣਾ ਸਰਕਾਰ ਦੇ ਵਜ਼ੀਰਾਂ ਦੇ ਵਧਣਗੇ ਭੱਤੇ !    ਅਕਾਲੀ ਦਲ ਵੱਲੋਂ ਡੀਐੱਸਐੱਸਐੱਸਬੀ ਦੇ ਦਫ਼ਤਰ ਬਾਹਰ ਧਰਨਾ !    ਵਿਕਟਕੀਪਰ ਐਮਿਲੀ ਸਮਿੱਥ ’ਤੇ ਇੱਕ ਸਾਲ ਦੀ ਪਾਬੰਦੀ !    ਆਰਐੱਫਐੱਲ ਕੇਸ: ਮਾਲਵਿੰਦਰ ਸਿੰਘ ਦੀ ਹਿਰਾਸਤ ਵਧਾਈ !    

ਮਾਲਵਾ › ›

Featured Posts
ਓਪਨ ਅਥਲੈਟਿਕ: ਪੀਟੀਆਈ ਸੋਮਾ ਰਾਣੀ ਅੱਵਲ

ਓਪਨ ਅਥਲੈਟਿਕ: ਪੀਟੀਆਈ ਸੋਮਾ ਰਾਣੀ ਅੱਵਲ

ਨਿੱਜੀ ਪੱਤਰ ਪ੍ਰੇਰਕ ਫਾਜ਼ਿਲਕਾ, 18 ਨਵੰਬਰ ਜ਼ਿਲ੍ਹੇ ਦੇ ਸਰਕਾਰੀ ਮਿਡਲ ਸਕੂਲ ਮਹਾਤਮ ਨਗਰ ਦੀ ਪੀਟੀਆਈ ਅਧਿਆਪਕਾ ਸੋਮਾ ਰਾਣੀ ਨੇ ਇੱਕ ਵਾਰ ਫਿਰ ਖੇਡਾਂ ’ਚ ਨਾਂ ਚਮਕਾਉਂਦੇ ਹੋਏ ਓਪਨ ਮਾਸਟਰ ਵੈਟਰਨ ਅਥੈਲਟਿਕ ਮੀਟ ’ਚ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ ਨੈਸ਼ਨਲ ਗੇਮਾਂ ਲਈ ਆਪਣਾ ਸਥਾਨ ਪੱਕਾ ਕਰ ਲਿਆ ਹੈ। ਇਸ ਅਥਲੈਟਿਕ ਮੀਟ ’ਚ ਸੋਮਾ ਰਾਣੀ ...

Read More

ਕੈਂਪ ਦੌਰਾਨ ਪੰਜ ਸੌ ਪੁਰਾਣੇ ਲਾਇਸੈਂਸਾਂ ਦਾ ਕੀਤਾ ਨਿਪਟਾਰਾ

ਕੈਂਪ ਦੌਰਾਨ ਪੰਜ ਸੌ ਪੁਰਾਣੇ ਲਾਇਸੈਂਸਾਂ ਦਾ ਕੀਤਾ ਨਿਪਟਾਰਾ

ਨਿੱਜੀ ਪੱਤਰ ਪ੍ਰੇਰਕ ਸ੍ਰੀ ਮੁਕਤਸਰ ਸਾਹਿਬ, 18 ਨਵੰਬਰ ਪਿਛਲੇ ਲੰਬੇ ਸਮੇਂ ਤੋਂ ਪਏ ਕਰੀਬ ਪੰਜ ਸੌ ਡਰਾਈਵਿੰਗ ਲਾਇਸੈਂਸਾਂ ਦਾ ਨਿਪਟਾਰਾ ਕਰਨ ਲਈ ਉਪ ਮੰਡਲ ਮੈਜਿਸਟਰੇਟ ਵੀਰਪਾਲ ਕੌਰ ਵੱਲੋਂ ਅੱਜ ਆਪਣੇ ਦਫ਼ਤਰ ਵਿੱਚ ਇਕ ਵਿਸ਼ੇਸ਼ ਕੈਂਪ ਲਾਇਆ ਗਿਆ। ਇਸ ਦੌਰਾਨ ਬਣੇ ਹੋਏ ਡਰਾਈਵਿੰਗ ਲਾਇਸੈਂਸ ਲੋਕਾਂ ਨੂੰ ਵੰਡੇ ਗਏ ਜਦੋਂ ਕਿ ਸੌ ਦੇ ਕਰੀਬ ...

Read More

2300 ਵਿਦਿਆਰਥੀਆਂ ਨੇ ਪਾਣੀ ਬਚਾਉਣ ਲਈ ਸਹੁੰ ਚੁੱਕੀ

2300 ਵਿਦਿਆਰਥੀਆਂ ਨੇ ਪਾਣੀ ਬਚਾਉਣ ਲਈ ਸਹੁੰ ਚੁੱਕੀ

ਨਿੱਜੀ ਪੱਤਰ ਪ੍ਰੇਰਕ ਸ੍ਰੀ ਮੁਕਤਸਰ ਸਾਹਿਬ, 18 ਨਵੰਬਰ ਪਾਣੀ ਬਚਾਉਣ ਲਈ ‘ਵਿੱਦਿਆ ਭਾਰਤੀ’ ਵੱਲੋਂ ਅਧਿਆਪਕਾਂ ਤੇ ਵਿਦਿਆਰਥੀਆਂ ਨੂੰ ਜਾਗਰੂਕ ਕਰਨ ਲਈ ਸਰਵ ਹਿੱਤਕਾਰੀ ਸਕੂਲ, ਡੀਏਵੀ ਸਕੂਲ, ਡੀਵੀਐੱਮ ਸਕੂਲ ਅਤੇ ਆਦਰਸ਼ ਮਾਡਲ ਹਾਈ ਸਕੂਲ ਸਣੇ 11 ਸਕੂਲਾਂ ਦੇ ਕਰੀਬ 2300 ਵਿਦਿਆਰਥੀਆਂ ਨੂੰ ਸਹੁੰ ਚੁਕਾਈ। ਇਸ ਮੌਕੇ ਭਾਜਪਾ ਆਗੂ ਰਾਕੇਸ਼ ਧੀਂਗੜਾ ਤੇ ਅਨੁਰਾਗ ਸ਼ਰਮਾ ...

Read More

ਮੋਟਰਸਾਈਕਲ ਸਵਾਰਾਂ ਦਾ ਪਿੱਛਾ ਕਰਨ ਵਾਲੇ ਪੁਲੀਸ ਮੁਲਾਜ਼ਮ ’ਤੇ ਦਾਤਰ ਨਾਲ ਹਮਲਾ

ਮੋਟਰਸਾਈਕਲ ਸਵਾਰਾਂ ਦਾ ਪਿੱਛਾ ਕਰਨ ਵਾਲੇ ਪੁਲੀਸ ਮੁਲਾਜ਼ਮ ’ਤੇ ਦਾਤਰ ਨਾਲ ਹਮਲਾ

ਸਿਮਰਤ ਪਾਲ ਸਿੰਘ ਬੇਦੀ ਜੰਡਿਆਲਾ ਗੁਰੂ, 18 ਨਵੰਬਰ ਅੱਜ ਇੱੱਥੇ ਦੁਪਹਿਰ ਥਾਣੇ ਵਿੱਚ ਤਾਇਨਾਤ ਇੱਕ ਪੀਸੀਆਰ ਮੁਲਾਜ਼ਮ ਨੂੰ ਦੋ ਅਣਪਛਾਤੇ ਮੋਟਰਸਾਈਕਲ ਸਵਾਰਾਂ ਨੇ ਦਾਤਰ ਨਾਲ ਹਮਲਾ ਕਰ ਕੇ ਜ਼ਖਮੀ ਕਰ ਦਿੱਤਾ। ਇਸ ਬਾਰੇ ਐਸਐਚਓ ਜੰਡਿਆਲਾ ਗੁਰੂ ਇੰਸਪੈਕਟਰ ਅਮੋਲਕ ਸਿੰਘ ਨੇ ਦੱਸਿਆ ਕਿ ਦੁਪਹਿਰ ਸਮੇਂ ਵੈਰੋਵਾਲ ਰੋਡ ਉੱਪਰ ਪੀਸੀਆਰ ਮੁਲਾਜ਼ਮ ਹੈੱਡ ਕਾਂਸਟੇਬਲ ਪ੍ਰਗਟ ...

Read More

ਸਕੂਲ ਦੀ ਜ਼ਮੀਨ ’ਤੇ ਨਾਜਾਇਜ਼ ਕਬਜ਼ੇ ਨੂੰ ਲੈ ਕੇ ਰੋਸ ਮਾਰਚ

ਸਕੂਲ ਦੀ ਜ਼ਮੀਨ ’ਤੇ ਨਾਜਾਇਜ਼ ਕਬਜ਼ੇ ਨੂੰ ਲੈ ਕੇ ਰੋਸ ਮਾਰਚ

ਨਿਰੰਜਣ ਬੋਹਾ ਬੋਹਾ, 18 ਨਵੰਬਰ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਦੀ ਜਮੀਨ ਦੇ ਕੁਝ ਹਿੱਸੇ ’ਤੇ ਹੋਏ ਨਾਜਾਇਜ਼ ਕਬਜ਼ੇ ਨੂੰ ਛਡਾਉਣ ਲਈ ਪਿਛਲੇ ਕਈ ਮਹੀਨਿਆਂ ਤੋਂ ਸੰਘਰਸ਼ ਕਰ ਰਹੀ ਸਕੂਲ ਬਚਾਓ-ਬੇਟੀ ਪੜ੍ਹਾਓ ਸੰਘਰਸ਼ ਕਮੇਟੀ ਦੀ ਅਗਵਾਈ ਵਿੱਚ ਸ਼ਹਿਰ ਵਾਸੀਆਂ ਨੇ ਜ਼ਿਲ੍ਹੇ ਦੀਆਂ ਜਨਤਕ ਜਥੇਬੰਦੀਆਂ ਦੇ ਸਹਿਯੋਗ ਨਾਲ ਵਿਸ਼ਾਲ ਰੋਸ ਮਾਰਚ ਕੀਤਾ ਗਿਆ। ...

Read More

ਕਿਸਾਨਾਂ ਨੇ ਸਦਰ ਥਾਣਾ ਰਾਮਪੁਰਾ ਦਾ ਘਿਰਾਓ ਕੀਤਾ

ਕਿਸਾਨਾਂ ਨੇ ਸਦਰ ਥਾਣਾ ਰਾਮਪੁਰਾ ਦਾ ਘਿਰਾਓ ਕੀਤਾ

ਗੁਰਜੀਤ ਸਿੰਘ ਰਾਮਪੁਰਾ ਫੂਲ, 18 ਨਵੰਬਰ ਪਿੰਡ ਜਿਉਂਦ ਵਿੱਚ ਜ਼ਮੀਨੀ ਮਾਲਕਾਨਾ ਹੱਕ ਲਈ ਪਿੰਡ ਦੇ ਕਿਸਾਨਾਂ ਵੱਲੋਂ ਕਾਫੀ ਸਮੇਂ ਤੋਂ ਸੰਘਰਸ਼ ਲੜਿਆ ਜਾ ਰਿਹਾ ਹੈ। ਉਸ ਦੇ ਸਬੰਧ ਵਿੱਚ ਸੰਘਰਸ਼ ਵਿਚ ਮੋਹਰੀ ਰੋਲ ਨਿਭਾਉਣ ਵਾਲੇ ਕਿਸਾਨ ਆਗੂ ਗੁਲਾਬ ਸਿੰਘ ਜਿਉਂਦ ਉਪਰ ਥਾਣਾ ਸਦਰ ਰਾਮਪੁਰਾ ’ਚ ਰਿਪੋਰਟ ਦਰਜ ਕਰਵਾਈ ਗਈ ਹੈ। ਜਿਸ ਤਹਿਤ ...

Read More

ਲੇਖਕ ਅਮਰਜੀਤ ਢਿੱਲੋਂ ਸੜਕ ਹਾਦਸੇ ਵਿੱਚ ਗੰਭੀਰ ਜ਼ਖ਼ਮੀ

ਲੇਖਕ ਅਮਰਜੀਤ ਢਿੱਲੋਂ ਸੜਕ ਹਾਦਸੇ ਵਿੱਚ ਗੰਭੀਰ ਜ਼ਖ਼ਮੀ

ਪੱਤਰ ਪ੍ਰੇਰਕ ਜੈਤੋ, 18 ਨਵੰਬਰ ਪੰਜਾਬੀ ਲੇਖਕ ਤੇ ‘ਪੰਜਾਬੀ ਟ੍ਰਿਬਿਊਨ’ ਦੇ ਸਾਬਕਾ ਪੱਤਰਕਾਰ ਅਮਰਜੀਤ ਢਿੱਲੋਂ ਅੱਜ ਸੜਕ ਹਾਦਸੇ ’ਚ ਗੰਭੀਰ ਜ਼ਖ਼ਮੀ ਹੋ ਗਏ। ਮੈਕਸ ਹਸਪਤਾਲ ਬਠਿੰਡਾ ’ਚ ਦਾਖ਼ਲ ਸ੍ਰੀ ਢਿੱਲੋਂ ਦੀ ਹਾਲਤ ਗੰਭੀਰ ਹੈ। ਹਾਦਸਾ ਪਿੰਡ ਬਾਜਾਖਾਨਾ ’ਚੋਂ ਲੰਘਦੇ ਨੈਸ਼ਨਲ ਹਾਈਵੇਅ ’ਤੇ ਵਾਪਰਿਆ। ਐਕਟਿਵਾ ’ਤੇ ਸਵਾਰ ਸ੍ਰੀ ਢਿੱਲੋਂ ਨੇ ਜਦੋਂ ਪਿੰਡ ਬਾਜਾਖਾਨਾ ...

Read More


ਪਹੀ ਦੇ ਵਿਵਾਦ ਕਾਰਨ ਲੜਾਈ, 3 ਜ਼ਖ਼ਮੀ

Posted On June - 3 - 2010 Comments Off on ਪਹੀ ਦੇ ਵਿਵਾਦ ਕਾਰਨ ਲੜਾਈ, 3 ਜ਼ਖ਼ਮੀ
ਪੱਤਰ ਪ੍ਰੇਰਕ ਭਗਤਾ ਭਾਈ, 2 ਜੂਨ ਨੇੜਲੇ ਪਿੰਡ ਗੁੰਮਟੀ ਕਲਾਂ ਵਿਖੇ ਜਲਾਲ ਰੋਡ ’ਤੇ ਇਕ ਪਹੀ ਦੇ ਮੁੱਦੇ ’ਤੇ ਹੋਈ ਲੜਾਈ ਵਿਚ ਤਿੰਨ ਵਿਅਕਤੀ ਜ਼ਖ਼ਮੀ ਹੋ ਗਏ, ਜਦਕਿ ਅੱਧੀ ਦਰਜਨ ਵਾਹਨ ਨੁਕਸਾਨੇ ਗਏ। ਪ੍ਰਾਪਤ ਜਾਣਕਾਰੀ ਮੁਤਾਬਕ ਗੁਰਜਿੰਦਰ ਸਿੰਘ ਵਾਸੀ ਗੁੰਮਟੀ ਕਲਾਂ ਅਤੇ ਬਲਜੀਤ ਸਿੰਘ ਤੇ ਤਰਸੇਮ ਸਿੰਘ ਵਾਸੀ ਦਿਆਲਪੁਰਾ ਵਿਚਕਾਰ ਪਿਛਲੇ ਕੁਝ ਸਮੇਂ ਤੋਂ ਇਕ ਪਹੀ ਦੇ ਮਾਮਲੇ ’ਤੇ ਵਿਵਾਦ ਚੱਲ ਰਿਹਾ ਸੀ, ਜੋ ਕਿ ਲੜਾਈ ਦਾ ਰੂਪ ਧਾਰ ਗਿਆ। ਇਸ ਲੜਾਈ ਵਿਚ ਸੁਖਦੀਪ ਸਿੰਘ, ਰੇਸ਼ਮ ਸਿੰਘ ਅਤੇ ਗੁਰਪ੍ਰੀਤ 

ਕਿਸਾਨ ਯੂਨੀਅਨ ਵੱਲੋਂ ਖੇਤੀ ਮੋਟਰਾਂ ਦੇ ਬਿੱਲਾਂ ਵਿਰੁੱਧ ਧਰਨਾ

Posted On June - 3 - 2010 Comments Off on ਕਿਸਾਨ ਯੂਨੀਅਨ ਵੱਲੋਂ ਖੇਤੀ ਮੋਟਰਾਂ ਦੇ ਬਿੱਲਾਂ ਵਿਰੁੱਧ ਧਰਨਾ
ਪੱਤਰ ਪ੍ਰੇਰਕ ਬਠਿੰਡਾ, 2 ਜੂਨ ਭਾਰਤੀ ਕਿਸਾਨ ਯੂਨੀਅਨ ਏਕਤਾ (ਸਿੱਧੂਪੁਰ) ਵੱਲੋਂ ਸੂਬਾ ਕਮੇਟੀ ਦੇ ਸੱਦੇ ਅਨੁਸਾਰ ਬਠਿੰਡਾ ਵਿਖੇ ਬਿਜਲੀ ਨਿਗਮ ਦੇ ਐਸ.ਈ. ਦਫਤਰ ਦੇ ਬਾਹਰ ਰੋਸ ਧਰਨਾ ਲਗਾਇਆ ਗਿਆ। ਇਹ ਧਰਨਾ ਪੰਜਾਬ ਸਰਕਾਰ ਵੱਲੋਂ ਬਿਜਲੀ ਬੋਰਡ ਤੋੜਨ, ਖੇਤੀ ਮੋਟਰਾਂ ਦੇ ਬਿੱਲ ਲਾਗੂ ਕਰਨ ਅਤੇ ਬਿਜਲੀ ਦੇ ਮੀਟਰ ਘਰਾਂ ਤੋਂ ਬਾਹਰ ਕੱਢਣ ਖਿਲਾਫ ਲਗਾਇਆ ਗਿਆ। ਇਸ ਮੌਕੇ ਬੁਲਾਰਿਆਂ ਨੇ ਚਿਤਾਵਨੀ ਦਿੱਤੀ ਕਿ ਮੰਗਾਂ ਨਾ ਮੰਨੇ ਜਾਣ ਦੀ ਸੂਰਤ ਵਿਚ ਵਿਧਾਇਕਾਂ ਅਤੇ ਸੰਸਦ ਮੈਂਬਰਾਂ ਦੇ ਘਿਰਾਓ ਕੀਤੇ 

ਡੀ.ਸੀ. ਵੱਲੋਂ ਸਫਾਈ ਪੰਦਰਵਾੜੇ ਦਾ ਉਦਘਾਟਨ

Posted On June - 3 - 2010 Comments Off on ਡੀ.ਸੀ. ਵੱਲੋਂ ਸਫਾਈ ਪੰਦਰਵਾੜੇ ਦਾ ਉਦਘਾਟਨ
ਪੱਤਰ ਪ੍ਰੇਰਕ ਮਾਨਸਾ, 2 ਜੂਨ ਮਾਨਸਾ ਸ਼ਹਿਰ ਨੂੰ ਸੁੰਦਰ ਬਣਾਉਣ ਲਈ ਅੱਜ ਡਿਪਟੀ ਕਮਿਸ਼ਨਰ ਕੁਮਾਰ ਰਾਹੁਲ ਵੱਲੋਂ ਸਫਾਈ ਪੰਦਰਵਾੜੇ ਦਾ ਉਦਘਾਟਨ ਕੀਤਾ ਗਿਆ। ਡਿਪਟੀ ਕਮਿਸ਼ਨਰ ਨੇ ਦਾਅਵਾ ਕੀਤਾ ਹੈ ਕਿ ਸਫਾਈ ਪੰਦਰਵਾੜੇ ਦੌਰਾਨ ਸ਼ਹਿਰ ਦੀ ਮੁਕੰਮਲ ਸਫਾਈ ਕਰਵਾਈ ਜਾਵੇਗੀ ਤਾਂ ਜੋ ਸ਼ਹਿਰ ਵਾਸੀਆਂ ਨੂੰ ਸਾਫ ਸੁਥਰਾ ਵਾਤਾਵਰਣ ਮੁਹੱਈਆ ਕਰਵਾਇਆ ਜਾ ਸਕੇ। ਉੱਧਰ ਗਰਮੀ ਦੇ ਦਿਨਾਂ ਵਿਚ ਨਗਰ ਕੌਂਸਲ ਦੇ ਕਾਮੇ ਸੜਕਾਂ ਉੱਤੇ ਘੱਟ ਹੀ ਨਿਕਲਦੇ ਹਨ ਜਿਸ ਕਾਰਨ ਸ਼ਹਿਰ ਵਿਚ ਗੰਦਗੀ ਫੈਲ ਗਈ ਹੈ। ਨਗਰ ਕੌਂਸਲ 

ਅਣਖੀ ਦੀ ਯਾਦ ਵਿਚ ਖੂਨਦਾਨ ਕੈਂਪ

Posted On June - 3 - 2010 Comments Off on ਅਣਖੀ ਦੀ ਯਾਦ ਵਿਚ ਖੂਨਦਾਨ ਕੈਂਪ
ਪੱਤਰ ਪ੍ਰੇਰਕ ਬਰਨਾਲਾ, 2 ਜੂਨ ਪ੍ਰਸਿੱਧ ਪੰਜਾਬੀ ਸਾਹਿਤਕਾਰ ਰਾਮ ਸਰੂਪ ਅਣਖੀ ਦੀ ਯਾਦ ਵਿਚ ਉਨ੍ਹਾਂ ਦੇ ਜੱਦੀ ਪਿੰਡ ਧੌਲਾ ਵਿਖੇ ਖੂਨਦਾਨ ਕੈਂਪ ਲਗਾਇਆ ਗਿਆ। ਸ਼ਹੀਦ ਅਮਰਜੀਤ ਸਿੰਘ ਯੁਵਕ ਸੇਵਾਵਾਂ ਕਲੱਬ ਵੱਲੋਂ ਲਗਾਏ ਗਏ ਇਸ ਕੈਂਪ ਵਿਚ ਸ੍ਰੀ ਅਣਖੀ ਦੀ ਪਤਨੀ ਸੋਭਾ ਪਾਟਿਲ ਅਤੇ ਉਨ੍ਹਾਂ ਦੇ ਪੁੱਤਰ ਪ੍ਰੋ. ਕਰਾਂਤੀਪਾਲ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ। ਕੈਂਪ ਵਿਚ ਕਲੱਬ ਦੇ ਮੈਂਬਰਾਂ, ਨਗਰ ਵਾਸੀਆਂ ਤੇ ਗ੍ਰਾਮ ਪੰਚਾਇਤ ਵੱਲੋਂ ਖੂਨਦਾਨ ਕੀਤਾ ਗਿਆ। ਇਸ ਮੌਕੇ ਬੋਲਦਿਆਂ ਸ੍ਰੀ ਅਣਖੀ ਦੇ 

ਸੁਤੰਤਰਤਾ ਸੰਗਰਾਮੀ ਨੂੰ ਸਮਰਪਿਤ ਮੈਡੀਕਲ ਕੈਂਪ

Posted On June - 3 - 2010 Comments Off on ਸੁਤੰਤਰਤਾ ਸੰਗਰਾਮੀ ਨੂੰ ਸਮਰਪਿਤ ਮੈਡੀਕਲ ਕੈਂਪ
ਪੱਤਰ ਪ੍ਰੇਰਕ ਮੋਗਾ, 2 ਜੂਨ ਸਵਰਗੀ ਡਾ. ਸ਼ਾਮ ਲਾਲ ਥਾਪਰ ਸੁਤੰਤਰਤਾ ਸੈਨਾਨੀ ਦੀ ਯਾਦ ’ਚ ਜਨਮ ਸ਼ਤਾਬਦੀ ਤੇ ਡਾ. ਸ਼ਾਮ ਲਾਲ ਥਾਪਰ ਫਾਊਂਡੇਸ਼ਨ ਵੱਲੋਂ ਇਕ ਮਹੀਨੇ ਲਈ ਸ਼ਾਂਤੀ ਦੇਵੀ ਥਾਪਰ ਹਸਪਤਾਲ ਮੋਗਾ ਵਿਖੇ ਮੁਫ਼ਤ ਮੈਡੀਕਲ ਕੈਂਪ  ਸ਼ੁਰੂ ਹੋ ਗਿਆ ਹੈ ਜੋ 30 ਜੂਨ ਤੱਕ ਚੱਲੇਗਾ। ਕੈਂਪ ਦੀ ਸ਼ੁਰੂਆਤ ਸਮੇਂ ਜਗਰਾਜ ਸਿੰਘ ਗਿੱਲ ਸਾਬਕਾ ਵਿਧਾਇਕ ਮੋਗਾ, ਡਾ. ਮਾਲਤੀ ਥਾਪਰ ਸਾਬਕਾ ਮੰਤਰੀ ਤੇ ਚੇਅਰਮੈਨ ਡਾ. ਪਵਨ ਥਾਪਰ ਡਾਇਰੈਕਟਰ ਸਮੇਤ ਪਤਵੰਤੇ ਸੱਜਣਾਂ ਨੇ ਸਰਬ ਧਰਮ ਪ੍ਰਾਰਥਨਾ ਵਿਚ ਹਾਜ਼ਰੀ ਭਰੀ। ਇਸ ਮੌਕੇ 

ਮੁਅੱਤਲ ਸਰਪੰਚ ਨੂੰ ਪੁਨਰ ਜਾਂਚ ਵਿਚ ਵੀ ਰਾਹਤ ਨਾ ਮਿਲੀ

Posted On June - 3 - 2010 Comments Off on ਮੁਅੱਤਲ ਸਰਪੰਚ ਨੂੰ ਪੁਨਰ ਜਾਂਚ ਵਿਚ ਵੀ ਰਾਹਤ ਨਾ ਮਿਲੀ
ਮ੍ਰਿਤਕਾਂ ਦੀ ਪੈਨਸ਼ਨ ਹੜੱਪਣ ਦਾ ਮਾਮਲਾ ਰਛਪਾਲ ਸਿੰਘ ਸੋਸਣ ਮੋਗਾ, 2 ਜੂਨ ਪਿੰਡ ਕੋਟ ਈਸੇ ਖਾਂ ਦੀ ਮਹਿਲਾ ਸਰਪੰਚ ਵੱਲੋਂ ਗਿਆਰਾਂ ਹੋਰ ਵਿਅਕਤੀ ਨਾਲ ਮਿਲ ਕੇ ਮਰੇ ਹੋਏ ਵਿਅਕਤੀਆਂ ਦੇ ਨਾਂਅ ’ਤੇ ਆਈ ਪੈਨਸ਼ਨ ਕਥਿਤ ਜਾਅਲਸਾਜ਼ੀ ਕਰਕੇ ਹੜੱਪਣ ਕਾਰਨ ਉਨ੍ਹਾਂ ਵਿਰੁੱਧ ਕੇਸ ਦਰਜ ਕੀਤੇ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਪੁਲੀਸ ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਕਰੀਬ ਇਕ ਸਾਲ ਪਹਿਲਾਂ ਇਹ ਮਾਮਲਾ ਉਸ ਵੇਲੇ ਸਾਹਮਣੇ ਆਇਆ ਸੀ, ਜਦੋਂ ਪਿੰਡ ਦੇ ਹੀ ਕੁਝ ਵਿਅਕਤੀਆਂ ਨੇ ਡਾਇਰੈਕਟਰ ਪੇਂਡੂ ਵਿਕਾਸ 

ਮਾਲਵੇ ਦੇ ਵੱਖ-ਵੱਖ ਸਕੂਲਾਂ ਦੇ ਨਤੀਜੇ ਸ਼ਾਨਦਾਰ ਰਹੇ

Posted On June - 3 - 2010 Comments Off on ਮਾਲਵੇ ਦੇ ਵੱਖ-ਵੱਖ ਸਕੂਲਾਂ ਦੇ ਨਤੀਜੇ ਸ਼ਾਨਦਾਰ ਰਹੇ
ਖੇਤਰੀ ਪ੍ਰਤੀਨਿਧ ਬਰਨਾਲਾ, 2 ਜੂਨ ਸਰਵੋਤਮ ਅਕੈਡਮੀ ਖੁੱਡੀ ਕਲਾਂ ਦਾ ਸੀ.ਬੀ.ਐਸ.ਈ. ਸਿਲੇਬਸ ਨਾਲ ਬਾਰ੍ਹਵੀਂ ਦਾ ਨਤੀਜਾ ਐਤਕੀਂ 100 ਫੀਸਦੀ ਰਿਹਾ ਹੈ। ਸਕੂਲ ਦੇ ਪ੍ਰਿੰਸੀਪਲ ਐਨ.ਐਨ. ਸ਼ਰਮਾ ਨੇ ਦੱਸਿਆ ਕਿ ਸਕੂਲ ਵੱਲੋਂ ਇਹ ਪ੍ਰਾਪਤੀ ਲਗਾਤਾਰ ਤੀਸਰੇ ਸਾਲ ਜਾਰੀ ਹੈ। ਸਕੂਲ ਦੀ ਵਿਦਿਆਰਥਣ ਹਰਪ੍ਰੀਤ ਕੌਰ ਪੁੱਤਰ ਚਰਨਜੀਤ ਸਿੰਘ ਕੇ.ਸੀ. ਰੋਡ ਬਰਨਾਲਾ ਨੇ 9.8 ਗਰੇਡ ਲੈ ਕੇ ਪਹਿਲਾ ਸਥਾਨ ਹਾਸਲ ਕੀਤਾ ਹੈ। ਇਸੇ ਤਰ੍ਹਾਂ ਸੰਦੀਪ ਸਿੰਘ ਪੁੱਤਰ ਗੁਰਦੀਪ ਸਿੰਘ ਹੰਡਿਆਇਆ ਨੇ 8.2 ਤੇ ਗੁਰਵਿੰਦਰ ਸਿੰਘ ਪੁੱਤਰ 

ਆਟਾ-ਦਾਲ ਸਕੀਮ ਦੀ ਕਣਕ ਮੰਡੀ ਵਿੱਚੋਂ ਫੜੀ

Posted On June - 3 - 2010 Comments Off on ਆਟਾ-ਦਾਲ ਸਕੀਮ ਦੀ ਕਣਕ ਮੰਡੀ ਵਿੱਚੋਂ ਫੜੀ
ਪੱਤਰ ਪ੍ਰੇਰਕ ਬੁਢਲਾਡਾ, 2 ਜੂਨ ਇੱਥੇ ਅੱਜ ਤੜਕਸਾਰ ਥਾਣਾ ਸਿਟੀ ਪੁਲੀਸ ਨੇ ਪਿੰਡ ਰਾਮਪੁਰ ਮੰਡੇਰ ਦੇ ਡਿਪੂ ਹੋਲਡਰ ਕਸ਼ਮੀਰੀ ਲਾਲ ਵੱਲੋਂ ਅਨਾਜ ਮੰਡੀ ਬੁਢਲਾਡਾ ਵੇਚਣ ਲਈ ਭੇਜੀ ਸਰਕਾਰੀ ਕਣਕ ਅਤੇ ਟਰੈਕਟਰ-ਡਰਾਈਵਰ ਨੂੰ ਕਾਬੂ ਕਰ ਲਿਆ। ਮੁੱਖ ਥਾਣਾ ਅਫਸਰ ਅਵਤਾਰ ਸਿੰਘ ਅਨੁਸਾਰ ਕਸਬਾ ਬੋਹਾ ਦੇ ਵਾਸੀ ਕਸ਼ਮੀਰੀ ਲਾਲ ਨੇ ਤਿੰਨ ਸਰਕਾਰੀ ਡਿਪੂ ਵੱਖ-ਵੱਖ ਨਾਵਾਂ ’ਤੇ ਲਏ ਹੋਏ ਹਨ। ਇਹ ਪਿੰਡ ਰਾਮਪੁਰ ਮੰਡੇਰ ਕਸਬਾ ਬੋਹਾ ਅਤੇ ਇਕ ਹੋਰ ਪਿੰਡ ਸਥਿਤ ਹਨ। ਇਨ੍ਹਾਂ ਡਿਪੂਆਂ ’ਤੇ ਹਰ ਮਹੀਨੇ ਗਰੀਬ 

ਸਕੂਲ ਬੱਸ ਹਾਦਸੇ ’ਚ 7 ਬੱਚੇ ਜ਼ਖਮੀ

Posted On June - 3 - 2010 Comments Off on ਸਕੂਲ ਬੱਸ ਹਾਦਸੇ ’ਚ 7 ਬੱਚੇ ਜ਼ਖਮੀ
ਪੱਤਰ ਪ੍ਰੇਰਕ ਧਨੌਲਾ, 2 ਜੂਨ ਇਥੋਂ ਕੁਝ ਦੂਰ ਪਿੰਡ ਭੱਠਲਾਂ-ਹਰੀਗੜ੍ਹ ਲਿੰਕ ਰੋਡ ’ਤੇ ਅੱਜ ਸਵੇਰੇ ਮਾਤਾ ਗੁਜਰੀ ਪਬਲਿਕ ਸਕੂਲ ਧਨੌਲਾ ਦੀ ਇਕ ਬੱਸ ਹਾਦਸਾਗ੍ਰਸਤ ਹੋ ਗਈ ਜਿਸ ਕਾਰਨ 7 ਬੱਚੇ ਜ਼ਖਮੀ ਹੋ ਗਏ। ਪ੍ਰਾਪਤ ਜਾਣਕਾਰੀ ਅਨੁਸਾਰ ਅੱਜ ਸਵੇਰੇ ਮਾਤਾ ਗੁਜਰੀ ਪਬਲਿਕ ਸਕੂਲ ਧਨੌਲਾ ਦੀ ਬੱਸ (ਪੀ.ਬੀ.-11-ਸੀ-2742) ਉਸ ਵੇਲੇ ਦਰਖਤ ਨਾਲ ਟਕਰਾ ਗਈ ਜਦੋਂ ਕਿ ਉਹ ਪਿੰਡ ਹਰੀਗੜ੍ਹ-ਭੱਠਲਾਂ ਆਦਿ ਤੋਂ ਸਕੂਲ ਲਈ ਬੱਚੇ ਲਿਆ ਰਹੀ ਸੀ। ਹਾਦਸਾ ਵਾਪਰਨ ਉਪਰੰਤ ਤੁਰੰਤ ਜ਼ਖਮੀ ਬੱਚਿਆਂ ਨੂੰ ਸਰਕਾਰੀ ਹਸਪਤਾਲ ਧਨੌਲਾ 

ਢੱਡੇ ਵਿਖੇ ਕਬੱਡੀ ਸਿਖਲਾਈ ਕੈਂਪ

Posted On June - 3 - 2010 Comments Off on ਢੱਡੇ ਵਿਖੇ ਕਬੱਡੀ ਸਿਖਲਾਈ ਕੈਂਪ
ਪੱਤਰ-ਪ੍ਰੇਰਕ ਚਾਉਕੇ, 2 ਜੂਨ ਸ਼ਹੀਦ ਊਧਮ ਸਿੰਘ ਨਹਿਰੂ ਯੁਵਕ ਭਲਾਈ ਕਲੱਬ ਢੱਡੇ ਵੱਲੋਂ ਪਿੰਡ ਦੇ ਨੌਜਵਾਨਾਂ ਨੂੰ ਨਸ਼ਿਆਂ ਵਾਲੇ ਪਾਸੇ ਤੋਂ ਹਟਾ ਕੇ ਖੇਡਾਂ ਵੱਲ ਪ੍ਰੇਰਤ ਕਰਨ ਦੇ ਉਦੇਸ਼ ਨਾਲ ਲਗਾਇਆ ਜਾਣ ਵਾਲਾ ਮੁਫਤ ਕਬੱਡੀ ਸਿਖਲਾਈ ਕੈਂਪ ਸ਼ੁਰੂ ਹੋ ਗਿਆ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਕਲੱਬ ਦੇ ਪ੍ਰਧਾਨ ਜਗਸੀਰ ਸਿੰਘ ਢਿੱਲੋਂ ਤੇ ਮਾਲਵਾ ਸਹਾਰਾ ਕਲੱਬ ਢੱਡੇ ਦੇ ਪ੍ਰਧਾਨ ਕੇਵਲ ਸ਼ਰਮਾ ਨੇ ਦੱਸਿਆ ਕਿ ਕੈਂਪ ਵਿਚ 50 ਨੌਜਵਾਨ ਕਬੱਡੀ ਦੇ ਗੁਰ ਸਿੱਖ ਰਹੇ ਹਨ। ਨੌਜਵਾਨਾਂ ਨੂੰ ਕਬੱਡੀ ਖੇਡ 

ਸ਼ੋਅ ਪੀਸ ਬਣ ਕੇ ਰਹਿ ਗਏ ਹਨ ਲੈਟਰ ਬਾਕਸ

Posted On June - 3 - 2010 Comments Off on ਸ਼ੋਅ ਪੀਸ ਬਣ ਕੇ ਰਹਿ ਗਏ ਹਨ ਲੈਟਰ ਬਾਕਸ
ਪੱਤਰ ਪ੍ਰੇਰਕ ਸ਼ਹਿਣਾ, 2 ਜੂਨ ਡਾਕਘਰ ਵਿਭਾਗ ਦੇ ਪਿੰਡਾਂ ਵਿੱਚ ਲੱਗੇ ਲੈਟਰ ਬਾਕਸ ਸਿਰਫ ਸ਼ੋਅ ਪੀਸ ਹੀ ਬਣ ਕੇ ਰਹਿ ਗਏ ਹਨ।  ਪਿੰਡ ਦੀਪਗੜ੍ਹ ਵਿੱਚ ਲੱਗਿਆ ਲੈਟਰ ਬਾਕਸ ਬੇਹੱਦ ਖਸਤਾ ਹਾਲਤ ’ਚ ਹੈ ਅਤੇ ਦੋ ਸਾਲਾਂ ’ਚ ਕਿਸੇ ਨਾ ਤਾਂ ਇਸ ਲੈਟਰ ਬਕਸੇ ’ਚ ਚਿੱਠੀ ਪਾਈ ਹੈ ਤੇ ਨਾ ਹੀ ਵਿਭਾਗ ਨੇ ਚਿੱਠੀ ਕੱਢੀ ਹੈ। ਪਿੰਡ ਚੂੰਘਾਂ ਵਿੱਚ ਲੱਗੇ ਲੈਟਰ ਬਾਕਸ ’ਚ 12 ਸਾਲ ’ਚ ਨਾ ਤਾਂ ਕੋਈ ਚਿੱਠੀ ਪਾਈ ਗਈ ਅਤੇ ਨਾ ਹੀ ਕੱਢੀ ਗਈ। ਚਿੱਠੀ ਪਾਉਣ ਦਾ ਕੰਮ ਸਿਰਫ ਸਰਕਾਰੀ ਪੱਧਰ ਦਾ ਹੀ ਰਹਿ ਗਿਆ ਤੇ ਆਮ ਲੋਕ ਤਾਂ 

ਠੇਕਾ ਚੁਕਵਾਉਣ ਲਈ ਧਰਨਾ ਜਾਰੀ

Posted On June - 3 - 2010 Comments Off on ਠੇਕਾ ਚੁਕਵਾਉਣ ਲਈ ਧਰਨਾ ਜਾਰੀ
ਪੱਤਰ ਪ੍ਰੇਰਕ ਸਾਦਿਕ, 2 ਜੂਨ ਪਿੰਡ ਡੋਡ ਵਿਚ ਸ਼ਰਾਬ ਦੇ ਠੇਕੇਦਾਰਾਂ ਵੱਲੋਂ ਇਕ ਦੁਕਾਨਦਾਰ ਦੇ ਅਗਵਾ ਤੇ ਕੁੱਟਮਾਰ ਤੋਂ ਪਿੰਡ ਵਾਸੀਆਂ ਵੱਲੋਂ  ਸ਼ੁਰੂ ਹੋਇਆ ਅੰਦੋਲਨ  ਅਗਵਾਕਾਰਾਂ ਦੀ ਗ੍ਰਿਫਤਾਰੀ ਨੂੰ ਲੈ ਕੇ ਅਤੇ ਪਿੰਡ ’ਚੋਂ ਠੇਕਾ ਚੁਕਵਾਉਣ ਲਈ ਅੱਜ ਠੇਕੇ ਦੇ ਅੱਗੇ ਧਰਨੇ ਦੇ ਰੂਪ ਵਿਚ ਜਾਰੀ ਹੈ ਅਤੇ ਇਹ ਧਰਨਾ ਅੱਜ ਚੌਥੇ ਦਿਨ ’ਚ ਦਾਖਲ ਹੋ ਗਿਆ ਹੈ। ਇਨ੍ਹਾਂ ਚਾਰ ਦਿਨਾਂ ਤੋਂ ਪਿੰਡ ਵਾਸੀਆਂ ਨੇ ਠੇਕੇਦਾਰਾਂ ਨੂੰ ਸ਼ਰਾਬ ਵੇਚਣ ਲਈ ਠੇਕਾ ਖੋਲ੍ਹਣ ਨਹੀਂ ਦਿੱਤਾ ਅਤੇ ਉਹ ਡਾਂਗਾਂ ਲੈ ਕੇ ਠੇਕੇ 

ਨਰੇਗਾ ਤਹਿਤ ਕੀਤੇ ਕੰਮਾਂ ਦਾ ਡਿਪਟੀ ਕਮਿਸ਼ਨਰ ਵੱਲੋਂ ਜਾਇਜ਼ਾ

Posted On June - 3 - 2010 Comments Off on ਨਰੇਗਾ ਤਹਿਤ ਕੀਤੇ ਕੰਮਾਂ ਦਾ ਡਿਪਟੀ ਕਮਿਸ਼ਨਰ ਵੱਲੋਂ ਜਾਇਜ਼ਾ
ਪੱਤਰ ਪ੍ਰੇਰਕ ਨਿਹਾਲ ਸਿੰਘ ਵਾਲਾ, 2 ਜੂਨ ਜ਼ਿਲ੍ਹਾ ਮੋਗਾ ਦੇ ਡਿਪਟੀ ਕਮਿਸ਼ਨਰ ਸਤਵੰਤ ਸਿੰਘ ਜੌਹਲ ਨੇ ਅੱਜ ਵੱਖ-ਵੱਖ ਪਿੰਡਾਂ ਦਾ ਦੌਰਾ ਕਰਕੇ ਨਰੇਗਾ ਸਕੀਮ ਤਹਿਤ ਚੱਲ ਰਹੇ ਵਿਕਾਸ ਕਾਰਜਾਂ ਦਾ ਜਾਇਜ਼ਾ ਲਿਆ। ਨੇੜਲੇ ਪਿੰਡ ਤਖਤੂਪੁਰਾ ਵਿਖੇ ਉਨ੍ਹਾਂ ਦੱਸਿਆ ਕਿ ਇਸ ਸਕੀਮ ਰਾਹੀਂ ਬੇਰੁਜ਼ਗਾਰ ਮਜ਼ਦੂਰਾਂ ਨੂੰ ਰੁਜ਼ਗਾਰ ਮੁਹੱਈਆ ਕਰਵਾਇਆ ਜਾਂਦਾ ਹੈ। ਇਸ ਤਹਿਤ ਸੜਕਾਂ ਬਨਾਉਣ, ਸੜਕਾਂ ਦੇ ਦੋਹੀਂ ਪਾਸੀਂ ਮਿੱਟੀ ਪਾਉਣੀ, ਬੂਟੇ ਲਗਾਉਣੇ, ਪਾਣੀ ਦੀ ਸਾਂਭ-ਸੰਭਾਲ ਕਰਨੀ ਅਤੇ ਛੱਪੜਾਂ ਦੀ ਸਫਾਈ ਵਰਗੇ 

ਰਾਹਗੀਰਾਂ ਲਈ ਛਬੀਲ ਲਾਈ

Posted On June - 3 - 2010 Comments Off on ਰਾਹਗੀਰਾਂ ਲਈ ਛਬੀਲ ਲਾਈ
ਪੱਤਰ ਪ੍ਰੇਰਕ ਜੈਤੋ, 2 ਜੂਨ ਪਿੰਡ ਰਾਮੂਵਾਲਾ (ਡੇਲਿਆਂਵਾਲੀ) ਦੇ ਬਾਬਾ ਮੋਹਨ ਦਾਸ ਕਲੱਬ ਵੱਲੋਂ ਗਰਮੀ ਵਿਚ ਮੁਸਾਫਰਾਂ ਨੂੰ ਕੁੱਝ ਰਾਹਤ ਪ੍ਰਦਾਨ ਕਰਨ ਹਿੱਤ ਜੈਤੋ-ਮੁਕਤਸਰ ਸੜਕ ’ਤੇ ਠੰਡੇ ਮਿੱਠੇ ਜਲ ਦੀ ਛਬੀਲ ਲਾਈ ਗਈ ਅਤੇ ਕਲੱਬ ਦੇ ਨੌਜਵਾਨਾਂ ਨੇ ਸਾਰਾ ਦਿਨ ਰਾਹਗੀਰਾਂ ਨੂੰ ਠੰਡਾ ਪਾਣੀ ਪਿਲਾਉਣ ਦੀ ਸੇਵਾ ਕੀਤੀ। ਸੇਵਾ ਦੇ ਇਸ ਕਾਰਜ ਵਿਚ ਕਲੱਬ ਦੇ ਆਗੂ ਕਾਲਾ ਸਿੰਘ ਸਾਬਕਾ ਪੰਚ, ਬਲਜਿੰਦਰ ਸਿੰਘ ਬਰਾੜ, ਹਰਪ੍ਰੀਤ ਬਰਾੜ ਹੈਪਾ, ਵਿੱਕੀ ਬਰਾੜ, ਅੰਗਰੇਜ਼ ਬਰਾੜ, ਨਿੱਕਾ ਬਰਾੜ, ਖੁਸ਼ ਬਰਾੜ, 

ਬਾਰ੍ਹਵੀਂ ’ਚੋਂ ਅੱਵਲ ਰਹੀ ਨੇਹਾ ਜੱਗਾ ਦਾ ਡੀ.ਸੀ. ਵੱਲੋਂ ਸਨਮਾਨ

Posted On June - 3 - 2010 Comments Off on ਬਾਰ੍ਹਵੀਂ ’ਚੋਂ ਅੱਵਲ ਰਹੀ ਨੇਹਾ ਜੱਗਾ ਦਾ ਡੀ.ਸੀ. ਵੱਲੋਂ ਸਨਮਾਨ
ਚੰਡੀਗੜ੍ਹ ਪੜ੍ਹਨ ਦੀ ਇੱਛਾ ਜਤਾਈ ਨੇਹਾ ਨੇ ਨਿੱਜੀ ਪੱਤਰ ਪ੍ਰੇਰਕ ਮੁਕਤਸਰ, 2 ਜੂਨ ਬਾਰ੍ਹਵੀਂ ਦੀ ਪ੍ਰੀਖਿਆ ਵਿਚੋਂ ਪੰਜਾਬ ਭਰ ’ਚੋਂ ਪਹਿਲੇ ਸਥਾਨ ’ਤੇ ਆਉਣ ਵਾਲੀ ਵਿਦਿਆਰਥਣ ਨੇਹਾ ਜੱਗਾ ਨੰੂ ਡਿਪਟੀ ਕਮਿਸ਼ਨਰ ਵਰੁਣ ਰੂਜ਼ਮ ਵੱਲੋਂ ਵਿਸ਼ੇਸ਼ ਸਰਟੀਫਿਕੇਟ ਤੇ ਸਨਮਾਨ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ। ਸ੍ਰੀ ਰੂਜ਼ਮ ਨੇ ਨੇਹਾ ਨੰੂ ਪੰਜਾਬ ਦੇ ਨਾਲ-ਨਾਲ ਜ਼ਿਲ੍ਹੇ ਦਾ ਨਾਂ ਉੱਚਾ ਕਰਨ ’ਤੇ ਵਧਾਈ ਦਿੰਦਿਆਂ ਹਰ ਤਰ੍ਹਾਂ ਦੀ ਮਦਦ ਦਾ ਭਰੋਸਾ ਤੇ ਜੀਵਨ ਵਿਚ ਅੱਗੇ ਵੱਧਣ ਲਈ ਸਹੀ ਨਿਸ਼ਾਨਾ ਚੁਣਨ 

ਡੀ.ਟੀ.ਐਫ. ਵੱਲੋਂ ਮੋਗਾ ਸੰਗਰਾਮ ਰੈਲੀ ਵਿਚ ਸ਼ਮੂਲੀਅਤ ਦਾ ਐਲਾਨ

Posted On June - 3 - 2010 Comments Off on ਡੀ.ਟੀ.ਐਫ. ਵੱਲੋਂ ਮੋਗਾ ਸੰਗਰਾਮ ਰੈਲੀ ਵਿਚ ਸ਼ਮੂਲੀਅਤ ਦਾ ਐਲਾਨ
ਪੱਤਰ ਪ੍ਰੇਰਕ ਬੱਧਨੀ ਕਲਾਂ, 2 ਜੂਨ ਡੈਮੋਕਰੇਟਿਡ ਟੀਚਰਜ਼ ਫਰੰਟ ਪੰਜਾਬ ਬਲਾਕ ਨਿਹਾਲ ਸਿੰਘ ਵਾਲਾ ਨੇ 7 ਜੂਨ ਨੂੰ 17 ਕਿਸਾਨ ਮਜ਼ਦੂਰ ਜਥੇਬੰਦੀਆਂ ਵੱਲੋਂ ਮੋਗਾ ਵਿਖੇ ਕੀਤੀ ਜਾ ਰਹੀ ਸੂਬਾ ਪੱਧਰੀ ਸੰਗਰਾਮ ਰੈਲੀ ਵਿਚ ਵੱਡੀ ਗਿਣਤੀ ਵਿਚ ਸ਼ਮੂਲੀਅਤ ਕਰਨ ਦਾ ਐਲਾਨ ਕੀਤਾ ਹੈ। ਪ੍ਰੈਸ ਨੂੰ ਜਾਰੀ ਬਿਆਨ ਵਿਚ ਪ੍ਰਧਾਨ ਸ਼ਿੰਗਾਰਾ ਸਿੰਘ ਸੈਦੋਕੇ, ਸਕੱਤਰ ਅਮਨਦੀਪ ਸਿੰਘ ਨੇ ਦੱਸਿਆ ਕਿ ਇਹ ਫ਼ੈਸਲਾ ਸੂਬਾ ਕਮੇਟੀ ਦੇ ਸੱਦੇ ’ਤੇ ਲਿਆ ਗਿਆ ਹੈ। ਲੰਬੀ, (ਪੱਤਰ ਪ੍ਰੇਰਕ) – ਪਿੰਡ ਸਿੰਘੇਵਾਲਾ-ਫਤੂਹੀਵਾਲਾ 
Available on Android app iOS app
Powered by : Mediology Software Pvt Ltd.